nābhāनाभा
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ "ਮਿਸਲ ਫੂਲਕਿਆਨ" ਦੀ ਵਡੀ ਸ਼ਾਖ ਰਿਆਸਤ ਨਾਭਾ ਹੈ. ਬਾਬੇ ਫੂਲ ਦੇ ਵਡੇ ਸੁਪੁਤ੍ਰ ਚੋਧਰੀ ਤ੍ਰਿਲੋਕਸਿੰਘ ਦੇ ਵਡੇ ਪੁਤ੍ਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ "ਚੌਧਰੀ ਦਾ ਘਰ" ਆਖਦੇ ਹਨ.#ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ ਅਰ ਆਪਣੇ ਪਾਸ ਰਾਜਸੀ ਠਾਟ ਬਣਾ ਲਿਆ. ਗੁਰਦਿੱਤ ਸਿੰਘ ਦਾ ਪੁਤ੍ਰ, ਸੂਰਤੀਆਸਿੰਘ ਸਨ. ੧੭੫੨ ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸਨ ੧੭੫੪ ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੁਰਤੀਏਸਿੰਘ ਦਾ ਪੁਤ੍ਰ) ਹਮੀਰ ਸਿੰਘ ਰਾਜਦਾ ਮਾਲਿਕ ਹੋਇਆ.#ਹਮੀਰ ਸਿੰਘ#ਪ੍ਰਤਾਪੀ ਰਾਜੇ ਹਮੀਰਸਿੰਘ ਨੇ ਦਾਨੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਰ ਹੋਰ ਬਹੁਤ ਸਾਰਾ ਮੁਲਕ ਮੱਲਿਆ. ਕੱਤਕ ਸੰਮਤ ੧੮੧੩ (ਸਨ ੧੭੫੫) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ ੩੨ ਅਤੇ ਪਟਿਆਲੇ ਤੋਂ ੧੬. ਮੀਲ ਪੱਛਮ ਹੈ.#ਸਨ ੧੭੬੩ ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰਸਿੰਘ ਨੇ ਜ਼ੈਨਖ਼ਾਂ ਸਰਹਿੰਦ ਦੇ ਸੂਬੇ ਨੂੰ ਜਿੱਤਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ. ਸਨ ੧੭੭੬ ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ.#ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ, ਇਸ ਦੀ ਸਮਾਧ ਕਿਲੇ ਦੇ ਪੂਰਬ ਵੱਲ ਦੇਖੀ ਜਾਂਦੀ ਹੈ.#ਰਾਜਾ ਜਸਵੰਤ ਸਿੰਘ#ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸੁਪੁਤ੍ਰੀ ਰਾਣੀ ਰਾਜਕੌਰ ਦੇ ਉਦਰ ਤੋਂ ਰਾਜਾ ਹਮੀਰਸਿੰਘ ਦੇ ਘਰ ਜਸਵੰਤਸਿੰਘ ਰਾਜਕੁਮਾਰ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਸਨ ੧੭੮੩ ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਰਾਜ ਦਾ ਕੰਮ ਮਾਈ ਦੇਸੋ, (ਸਰਦਾਰ ਮੱਖਨ ਸਿੰਘ ਰੋੜੀ ਦੇ ਸਰਦਾਰ ਦੀ ਸੁਪਤ੍ਰੀ) ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤੇਈ ਨੇ ਬਹੁਤ ਉੱਤਮ ਰੀਤਿ ਨਾਲ ਚਲਾਇਆ, ਅਤੇ ਰਾਜਾ ਜਸਵੰਤ ਸਿੰਘ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕੀਤਾ.#ਸਨ ੧੭੯੦ ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ, ਅਰ ਸਿਆਣੇ ਮੰਤ੍ਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜਾਮ ਚੰਗਾ ਕੀਤਾ.#ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼, ਪ੍ਰਜਾਪਾਲਕ ਧਰਮ ਦਾ ਪ੍ਰੇਮੀ ਅਤੇ ਵਿਦ੍ਵਾਨਾਂ ਦਾ ਆਸਰਾ ਸੀ. ਜੋ ਅੰਗ੍ਰੇਜ਼ੀ ਅਫਸਰ ਇਸ ਨੂੰ ਮਿਲੇ ਹਨ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ.¹#ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ ੩. ਮਈ ਸਨ ੧੮੦੯ ਨੂੰ ਨਾਭਾ ਬ੍ਰਿਟਿਸ਼ ਰਖ੍ਯਾ ਅੰਦਰ ਆਇਆ. ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਪੜੋਸੀ ਲੋਕ ਭੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ.#੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋਇਆ.² ਸ਼੍ਯਾਮ ਬਾਗ ਵਿੱਚ ਇਸ ਦੀ ਬਹੁਤ ਸੁੰਦਰ ਸੰਗਮਰਮਰ ਦੀ ਸਮਾਧ ਬਣੀ ਹੋਈ ਹੈ.#ਰਾਜਾ ਦੇਵੇਂਦ੍ਰ ਸਿੰਘ#ਸਰਦਾਰ ਹਰੀ ਸਿੰਘ ਜੋਧਪੁਰੀਏ³ ਦੀ ਸੁਪੁਤ੍ਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜ ਕੁਮਾਰ ਦੇਵੇਂਦ੍ਰ ਸਿੰਘ ਦਾ ਜਨਮ ੨੨ ਭਾਦੋਂ ਸੰਮਤ ੧੮੭੯ (ਸਨ ੧੮੨੨) ਨੂੰ ਹੋਇਆ. ਪਿਤਾ (ਜਸਵੰਤ ਸਿੰਘ) ਦੇ ਦੇਹਾਂਤ ਹੋਣ ਪੁਰ ੫. ਅਕਤੂਬਰ ਸਨ ੧੮੪੦ ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜ ਸਿੰਘਾਸਨ ਤੇ ਬੈਠਾ.⁴ ਇਸ ਨੂੰ ਖੁਦਪਸੰਦ ਅਭਿਮਾਨੀ ਪੰਡਿਤ ਜਯ- ਗੋਪਾਲ ਕੌਲ ਵਾਲੇ ਆਚਾਰੀ ਦੀ ਸੰਗਤਿ ਦਾ ਅਜੇਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜ੍ਹੇ ਥੋੜ੍ਹੇ ਕਸੂਰ ਬਦਲੇ ਬਹੁਤ ਜੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ.#ਸਨ ੧੮੪੫ ਵਿੱਚ ਲਾਹੌਰ ਦਰਬਾਰ ਨਾਲ ਅੰਗ੍ਰੇਜਾਂ ਦੀ ਲੜਾਈ ਸਮੇ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ (Major Broadfoot) ਨੂੰ ਕਈ ਕਾਰਣਾਂ ਤੋਂ ਇਹ ਖਿਆਲ ਹੋ ਗਿਆ ਕਿ ਰਾਜਾ ਦੋਵੇਂਦ੍ਰ ਸਿੰਘ ਲਹੌਰ ਦਾ ਪੱਖੀ ਅਤੇ ਅੰਗ੍ਰੇਜੀ ਸਰਕਾਰ ਦਾ ਹਿਤੂ ਨਹੀਂ. ਉਸ ਸਮੇਂ ਦੀ ਨੀਤਿ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕੀਤਾ ਜਾਵੇ* ਅਤੇ ਰਾਜੇ ਨੂੰ ਗੱਦੀਓਂ ਲਾਹਕੇ ਉਸ ਦਾ ਪੁਤ੍ਰ ਟਿੱਕਾ ਭਰਪੂਰਸਿੰਘ ਗੱਦੀ ਤੇ ਬੈਠਾਇਆ ਜਾਵੇ. ਇਸ ਅਨੁਸਾਰ ਸਨ ੧੮੪੬ ਵਿੱਚ ਰਾਜਾ ਦੇਵੇਂਦ੍ਰ ਸਿੰਘ ਨੂੰ ਪੰਜਾਹ ਹਜਾਰ ਰੁਪਯਾ ਸਾਲਾਨਾ ਪੈਨਸ਼ਨ ਦੇਕੇ ਮਥੁਰਾ ਭੇਜਿਆ ਗਿਆ. ਫੇਰ ੮. ਦਿਸੰਬਰ ਸਨ ੧੮੬੫ ਨੂੰ ਲਹੌਰ ਲੈ ਜਾ ਕੇ ਮਹਾਰਾਜਾ ਖੜਗਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸਨ ੧੮੬੫ ਵਿੱਚ ਉਸ ਦਾ ਦੇਹਾਂਤ ਹੋਇਆ. ਦੇਹ ਨਾਭੇ ਲਿਆਕੇ ਸਸਕਾਰੀ ਗਈ.#ਰਾਜਾ ਭਰਪੂਰਸਿੰਘ#ਸਰਦਾਰ ਵਜ਼ੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ ਰਾਣੀ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੯. ਸੰਮਤ ੧੮੯੭ (ਸਨ ੧੮੪੦) ਨੂੰ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹਕੇ ਅੰਗ੍ਰੇਜ਼ ਸਰਕਾਰ ਨੇ ਜਨਵਰੀ ਸਨ ੧੮੪੭ ਵਿੱਚ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ. ਰਾਜਾ ਜਸਵੰਤਸਿੰਘ ਦੀ ਵਿਧਵਾ ਰਾਣੀ ਚੰਦਕੌਰ ਦੇ ਹੱਥ ਰਾਜ ਦੀ ਵਾਗ ਡੋਰ ਰਹੀ ਅਰ ਉਸ ਦੇ ਸਹਾਇਕ ਸਰਦਾਰ ਗੁਰਬਖ਼ਸ਼ਸਿੰਘ ਮਾਨਸਾਹੀਆ, ਸਰਦਾਰ ਫਤੇਹਸਿੰਘ ਗਿੱਲ ਅਤੇ ਲਾਲਾ ਬਹਾਲੀਮੱਲ ਕੌਂਸਲ ਦੇ ਮੈਂਬਰ ਥਾਪੇਗਏ. ਧਾਰਮਿਕ ਸਿਖ੍ਯਾ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪਸਿੰਘ ਜੀ ਮਹੰਤ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਪ੍ਰਾਪਤ ਕੀਤੀ. ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ.#ਇਸ ਮਨੋਹਰ ਸ਼ਕਲ ਦੇ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗ੍ਰੇਜ਼ੀ ਸਰਕਾਰ, ਪੜੋਸੀ ਰਈਸ, ਰਿਆਸਤ ਦੇ ਅਹਿਲਕਾਰ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਬੈਠਾ ਦਿੱਤਾ ਸੀ. ਇਹ ਫਾਰਸੀ ਅੰਗ੍ਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸੀ ਅਤੇ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜੇਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਉੱਤਮ ਰੀਤਿ ਨਾਲ ਨਿਭਦੇ ਰਹਿਣ, ਉਸ ਦੀ ਹਰ ਵੇਲੇ ਸਤਿਗੁਰੁ- ਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ ਚੰਗੀ ਤਰਾਂ ਪੂਰੇ ਹੋਣ ਅਤੇ ਮੈ ਹੋਰਨਾ ਲਈ ਸੁਖ ਦਾ ਕਾਰਣ ਹੋਵਾਂ.⁵#ਸਨ ੧੮੫੭ ਦੇ ਗਦਰ ਵੇਲੇ ਇਸ ਨੇ ਵਡੀ ਨਾਮਵਰੀ ਪਾਈ. ਆਪਣੀ ਉਮਰ ਤੋਂ ਵਧਕੇ ਦਿਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ. ਬਰਤਾਨੀਆ ਸਰਕਾਰ ਦੀ ਹਰ ਤਰਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ.⁶#ਗਵਰਨਮੇਂਟ ਨੇ ਭੀ ਉਦਾਰ ਭਾਵ ਨਾਲ ਰਾਜਾ ਭਰਪੂਰਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਨ ਕੀਤਾ ਅਤੇ ਬਾਵਲ ਕਾਂਟੀ ਦਾ ਇਲਾਕਾ ਦਿੱਤਾ ਅਰ ਫੂਲਕੀਆਂ ਦੋ ਰਿਆਸਤਾਂ ਨਾਲ ਮਿਲਕੇ ਜੋ ਕਈ ਅਧਿਕਾਰ, (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗ੍ਰੇਜ਼ੀ ਸਰਕਾਰ ਦਾ ਕਿਸੇ ਤਰਾਂ ਦਾ ਦਖ਼ਲ ਨਾ ਹੋਣਾ) ਸਰਕਾਰ ਤੋਂ ਮੰਗ ਰੱਖੇ ਸਨ, ਪ੍ਰਾਪਤ ਕੀਤੇ.⁷#੧੬ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਗਵਰਨਰ ਜਨਰਲ ਨੇ ਅੰਬਾਲੇ ਦਰਬਾਰ ਕਰਕੇ ਰਾਜਾ ਭਰਪੂਰਸਿੰਘ ਦਾ ਮਹਾਰਾਣੀ (Queen Victoria) ਵੱਲੋਂ ਸਹਾਇਤਾ ਅਤੇ ਮਿਤ੍ਰਭਾਵ ਬਾਬਤ ਧੰਨਵਾਦ ਕੀਤਾ.#ਰਾਜਾ ਭਰਪੂਰਸਿੰਘ ਉੱਤਮ ਚਿਤ੍ਰਕਾਰ ਅਤੇ ਕਾਵ੍ਯਵਿਦ੍ਯਾ ਦਾ ਬਹੁਤ ਪ੍ਰੇਮੀ ਸੀ. ਗ੍ਵਾਲ ਕਵਿ ਨੂੰ ਦਾਨ ਸਨਮਾਨ ਦੇਕੇ ਆਪਣੇ ਪਾਸ ਰੱਖਿਆ ਅਤੇ ਕਾਵ੍ਯਗ੍ਰੰਥ ਪੜ੍ਹੇ. ਗ੍ਵਾਲ ਕਵਿ ਨੇ ਰਾਜਾ ਸਾਹਿਬ ਦੇ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ:-#ਕਾਹੂੰ ਤੇ ਨ ਕਮ ਇਤਮਾਮ* ਹਰ ਕਾਮਨ ਮੇ#ਕਬਹੂ ਨ ਹੋਯ ਕਮ ਜਿਸ ਕੋ ਕਲਾਮ ਹੈ,#ਗ੍ਯਾਨ ਮੇ ਨ ਕਮ ਹਰਿਧ੍ਯਾਨ ਮੇ ਨ ਕਮ ਕਭੂੰ#ਦਾਨ ਮੇ ਨ ਕਮ ਔ ਨ ਕਮ ਧਨ ਧਾਮ ਹੈ,#ਗ੍ਵਾਲ ਕਵਿ ਤੇਜ ਮੇ ਪ੍ਰਤਾਪ ਮੇ ਨ ਕਮ ਕ੍ਯੋਂ ਹੂੰ#ਹੁਕਮ ਮੇ ਨ ਕਮ ਔ ਨ ਕਮ ਇੰਤਜਾਮ ਹੈ,#ਯਾਹੀ ਤੇ ਗਰੀਬ ਕੇ ਨਿਵਾਜ਼ ਗੁਰੁਦੇਵ ਜੂ ਨੈ#ਰਾਖ੍ਯੋ ਮਹਾਰਾਜ "ਭਰਪੂਰਸਿੰਘ" ਨਾਮ ਹੈ.#ਸਿਤੰਬਰ ਸਨ ੧੮੬੩ ਵਿੱਚ ਲਾਰਡ ਐਲਗਿਨ (Algin) ਨੇ ਰਾਜਾ ਭਰਪੂਰ ਸਿੰਘ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਥਾਪਿਆ, ਪਰ ਇਹ ਕਲਕੱਤੇ ਜਾਣ ਤੋਂ ਪਹਿਲਾਂ ਹੀ ਕੁਝ ਮਹੀਨੇ ਤਾਪ ਨਾਲ ਬਿਮਾਰ ਰਹਿਕੇ ੯. ਨਵੰਬਰ ਸਨ ੧੮੬੩ ਨੂੰ ਨਾਭੇ ਪਰਲੋਕ ਸਿਧਾਰਿਆ.#ਰਾਜਾ ਭਗਵਾਨਸਿੰਘ#ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਦਾ ਛੋਟਾ ਭਾਈ. ਇਸ ਦਾ ਜਨਮ ਸਨ ੧੮੪੨ (ਮਘ੍ਰ ਵਦੀ ੧੩. ਸੰਮਤ ੧੮੯੯) ਵਿੱਚ ਹੋਇਆ. ਰਾਜਾ ਭਰਪੂਰਸਿੰਘ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ਇਹ ਬਹੁਤ ਨਰਮਦਿਲ ਅਤੇ ਆਰਾਮਪਸੰਦ ਸੀ. ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾ ਨਹੀਂ ਮਿਲਦਾ ਸੀ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਸਰ ਹੀਰਾਸਿੰਘ#ਫੂਲਵੰਸ਼ੀ ਸਰਦਾਰ ਸੁੱਖਾਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੮੦੦ (ਸਨ ੧੮੪੩) ਨੂੰ ਮਾਈ ਰਾਜਕੌਰ (ਸਰਦਾਰ ਬਾਸਾਵਾਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬੱਡਰੁਖੀਂ ਹੋਇਆ. ਰਾਜਾ ਭਗਵਾਨਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾਸਿੰਘ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ, ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕਰਣ ਦਾ ਯਤਨ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾਸਿੰਘ ਜੀ ਦੇ ਗੁਣ ਗਾਉਣ ਵਿੱਚ ਇੱਕਸੁਰ ਸਨ.⁸#ਮਹਾਰਾਜਾ ਹੀਰਾਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪੂਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁਚ ਸਕਦਾ ਸੀ.#ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ ੭. ਮਾਘ ਸੰਮਤ ੧੮੮੩) (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨਕੌਰ ਜੀ,⁹ ਅਤੇ ਮਹਾਰਾਣੀ ਸਾਹਿਬਾ ਜਸਮੇਰਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੮੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਪੈਦਾ ਹੋਏ.#ਮਹਾਰਾਜਾ ਹੀਰਾਸਿੰਘ ਜੀ ਨੇ ਸਨ ੧੮੭੯- ੯੦ ਦੇ ਅਫਗਾਨ ਜੰਗ ਵਿੱਚ, ਸਨ ੧੮੯੭ ਦੇ ਤੀਰਾਹ ਜੰਗ ਵਿੱਚ ਫੌਜ ਅਤੇ ਰੁਪਯੇ ਦੀ ਗਵਰਨਮੈਂਟ ਨੂੰ ਪੂਰੀ ਸਹਾਇਤਾ ਦਿੱਤੀ, ਸਨ ੧੮੮੭ ਵਿੱਚ ਆਪ ਦੀ ਸਲਾਮੀ ੧੧. ਤੋਪਾਂ ਤੋਂ ੧੩, ਅਤੇ ਸਨ ੧੮੯੮ ਵਿੱਚ ੧੫. ਤੋਪਾਂ ਦੀ ਹੋ ਗਈ.#ਸਨ ੧੮੭੯ ਵਿੱਚ (ਜੀ. ਸੀ. ਐਸ. ਆਈ. ), ਸਨ ੧੮੯੩ ਵਿੱਚ "ਰਾਜਾਏ ਰਾਜਗਾਨ" ਖਿਤਾਬ ਮਿਲਿਆ, ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ੧੪ ਫਿਰੋਜਪੁਰ ਸਿੱਖ ਪਲਟਨ (King George’s own) ਦੇ ਕਰਨੈਲ ਹੋਏ.¹⁰ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਬੈਰਾੜਵੰਸ਼ ਸਰਮੌਰ ਮਹਾਰਾਜਾ ਸਰ ਹੀਰਾਸਿੰਘ ਰਾਜਰਿਖੀ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਰਿਪੁਦਮਨਸਿੰਘ#ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖਸਿੰਘ ਲੌਂਗੋਵਾਲੀਏ ਦੀ ਸੁਪੁਤ੍ਰੀ ਰਾਣੀ ਜਸਮੇਰਕੌਰ ਦੇ ਉਦਰੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਦਾ ਜਨਮ ਨਾਭੇ ਹੋਇਆ. ਮਹਾਰਾਜਾ ਸਾਹਿਬ ਨੇ ਇਨ੍ਹਾਂ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕਰਕੇ ਸਭ ਤਰ੍ਹਾਂ ਲਾਇਕ ਬਣਾਇਆ.#੨੯ ਜੇਠ ਸੰਮਤ ੧੯੫੮ ਨੂੰ ਸਰਦਾਰ ਗੁਰਦਿਆਲਸਿੰਘ ਮਾਨ ਦੀ ਸੁਪੁਤ੍ਰੀ ਬੀਬੀ ਜਗਦੀਸ਼ਕੌਰ¹¹ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੨੩ ਅੱਸੂ ਸੰਮਤ ੧੯੬੪ (੮ ਅਕਤੂਬਰ ਸਨ ੧੯੦੭) ਨੂੰ ਬੀਬੀ ਅੰਮ੍ਰਿਤਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਜੀ ਨਾਲ ੧੬. ਫਰਵਰੀ ਸਨ ੧੯੨੫ ਨੂੰ ਹੋਈ.#ਸਨ ੧੯੦੬ ਤੋਂ ੮. ਤਕ ਟਿੱਕਾ ਰਿਪੁਦਮਨ ਸਿੰਘ ਸਾਹਿਬ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ (aditional) ਮੈਂਬਰ ਰਹੇ. ਸਨ ੧੯੧੦ ਵਿੱਚ ਆਪ ਨੇ ਯੂਰਪ ਦੀ ਯਾਤ੍ਰਾ ਕੀਤੀ ਅਤੇ ੨੨ ਜੂਨ ੧੯੧੧ ਨੂੰ H. M. ਜਾਰਜ ਪੰਜਮ ਦੀ ਤਾਜਪੋਸ਼ੀ ਵੇਲੇ ਵੈਸ੍ਟਮਿਨਸਟਰ ਏਬੀ (Westminister Abbey) ਵਿੱਚ ਮੌਜੂਦ ਸੇ. ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾਸਿੰਘ ਜੀ ਦਾ ਦੇਹਾਂਤ ਹੋਇਆ.#ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੭੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ, ਅਰ ਗਵਰਨਮੇਂਟ ਬਰਤਾਨੀਆਂ ਵੱਲੋਂ ੨੦. ਦਿਸੰਬਰ ਸਨ ੧੯੧੨ ਨੂੰ ਮਸਨਦਨਸ਼ੀਨੀ ਦਾ ਖਿਲਤ ਮਿਲਿਆ. ਸਨ ੧੯੧੪ ਦੇ ਵਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸਨ ੧੯੧੮ ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ (Mesopotamia) ਭੇਜੀ ਗਈ, ਜਿਸ ਨੇ ਛੀ ਮਹੀਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ. ਮਹਾਰਾਜਾ ਸਾਹਿਬ ਨੇ ਸਨ ੧੯੧੭- ੧੮ ਵਿੱਚ ਕਈ ਲੱਖ ਰੁਪਯਾ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ. ਸਨ ੧੯੧੯ ਦੇ ਤੀਜੇ ਅਫਗ਼ਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿਕੇ ਅੰਗ੍ਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ.#੧੦ ਅਕਤੂਬਰ ਸਨ ੧੯੧੮ ਨੂੰ ਮੇਜਰ ਸਰਦਾਰ ਪ੍ਰੇਮਸਿੰਘ ਰਾਇਪੁਰੀਏ ਦੀ ਸੁਪੁਤ੍ਰੀ ਸਰੋਜਨੀ ਦੇਵੀ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੫. ਅੱਸੂ ਸੰਮਤ ੧੯੭੬ (੨੧ ਸਿਤੰਬਰ ਸਨ ੧੯੧੯) ਨੂੰ ਟਿੱਕਾ ਪ੍ਰਤਾਪ ਸਿੰਘ ਜੀ ਦਾ ਜਨਮ ਹੋਇਆ.#ਕਈ ਸ੍ਵਾਰਥੀ ਅਤੇ ਆਚਾਰ ਤੋਂ ਡਿਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ ਅਰ ਜੋ ਅਸਲੋਂ ਮਹਾਰਾਜਾ ਦੇ ਹਿਤੂ ਨਹੀਂ ਸਨ, ਦੈਵਯੋਗ ਨਾਲ ਏਧਰੋਂ ਓਧਰੋਂ ਮਹਾਰਾਜਾ ਦੇ ਪਾਸ ਆ ਲੱਗੇ, ਜਿਸ ਤੋਂ ਕਈ ਭਦ੍ਰਪੁਰੁਸਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲੇ ਨਾਲ ਵ੍ਰਿਥਾ ਅਨੇਕ ਝਗੜੇ ਛਿੜ ਪਏ. ਇਹ ਮੁਆਮਲਾ ਇੱਥੋਂ ਤਕ ਵਧਿਆ ਕਿ ਮਹਾਰਾਜਾ ਨੂੰ ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਰਾਜ ਦਾ ਤਿਆਗ ਕਰਨਾ ਪਿਆ. ਰਿਆਸਤ ਤੋਂ ਤਿੰਨ ਲੱਖ ਰੁਪਯਾ ਸਾਲਾਨਾ ਮੁਕੱਰਰ ਹੋਕੇ ਦੇਹਰੇਦੂਨ ਰਹਿਣ ਦੀ ਗਵਰਨਮੇਂਟ ਵੱਲੋਂ ਆਗ੍ਯਾ ਹੋਈ. ਅਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗ੍ਰੇਜ਼ ਐਡਮਿਨਿਸਟ੍ਰੇਟਰ (administrator)¹² ਥਾਪਿਆ ਗਿਆ.#੨੫ ਮਾਘ ਸੰਮਤ ੧੯੮੩ (੬ ਫਰਵਰੀ ਸਨ ੧੯੨੭) ਨੂੰ ਮਹਾਰਾਜਾ ਰਿਪੁਦਮਨਸਿੰਘ ਜੀ ਨੇ ਅਬਿਚਲਨਗਰ ਦੁਬਾਰਾ ਅੰਮ੍ਰਿਤ ਛਕਕੇ ਨਾਉਂ ਗੁਰੁਚਰਨ ਸਿੰਘ ਬਦਲਿਆ.#੧੯ ਫਰਵਰੀ ਸਨ ੧੯੨੮ ਨੂੰ ਸਰਕਾਰ ਵੱਲੋਂ ਇੱਕ ਐਲਾਨ ਨਿਕਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰੁਚਰਨਸਿੰਘ) ਨੂੰ ਜਿਨ੍ਹਾਂ ਸ਼ਰਤਾਂ ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਨਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਯਾ ਸਾਲਾਨਾ ਕੀਤਾ ਜਾਵੇ ਅਤੇ ਮਹਾਰਾਜਾ ਦੀ ਪਦਵੀ ਜਬਤ ਕੀਤੀ ਜਾਵੇ ਅਰ ਮਦਰਾਸ ਦੇ ਇਲਾਕੇ ਕੋਡੇਕਾਨਲ¹³ ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ.#੨੩ ਫਰਵਰੀ ਸਨ ੧੯੨੮ ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰੇਦੂਨ ਪਹੁੰਚਕੇ ਟਿੱਕਾ ਪ੍ਰਤਾਪ ਸਿੰਘ ਜੀ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ.#ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਮਾਤਾ ਮਹਾਰਾਣੀ ਸਰੋਜਨੀ ਦੇਵੀ ਦੀ ਨਿਗਰਾਨੀ ਵਿੱਚ ਦੇਹਰੇਦੂਨ ਰਹਿਂਦੇ ਅਤੇ ਸਿਖਯਾ ਪਾ ਰਹੇ ਹਨ.#ਰਿਆਸਤ ਨਾਭੇ ਦਾ ਰਕਬਾ ੯੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੨੬੩, ੩੯੪ ਹੈ.#ਰਿਆਸਤ ਦਾ ਦਰਜਾ ਪੰਜਾਬ ਵਿੱਚ ਚੌਥਾ ਹੈ. ਵਾਇਸਰਾਏ ਦੇ ਦਰਬਾਰ ਵਿੱਚ ਨਾਭੇ ਦੀ ਨਿਸ਼ਸਤ ਜੀਂਦ ਤੋਂ ਹੇਠ ਹੈ, ਪਰ ਬਾਜ਼ਦੀਦ (return visit) ਜੀਂਦ ਤੋਂ ਪਹਿਲਾਂ ਹੁੰਦੀ ਹੈ ਅਰ ਸਲਾਮੀ ੧੩. ਤੋਪਾਂ ਦੀ ਹੈ. ਰਿਆਸਤ ਦੀ ਕੁੱਲ ਆਮਦਨ ੨੪੦੦੦੦੦ ਰੁਪਯਾ ਸਾਲਾਨਾ ਹੈ.#ਨਾਭੇ ਸ਼ਹਿਰ ਵਿੱਚ ਇੱਕ ਹਾਈ ਸਕੂਲ, ਇੱਕ ਮਿਡਲ ਗਰਲ ਸਕੂਲ, ਇਲਾਕੇ ਵਿੱਚ ਛੀ ਮਿਡਲ ਸਕੂਲ, ਤੇਈਸ ਪ੍ਰਾਇਮਰੀ ਸਕੂਲ ਹਨ. ਨਾਭੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਸਿਵਲ ਹਾਸਪਿਟਲ ਅਤੇ ਇੱਕ ਫੌਜੀ ਹਸਪਤਾਲ ਹੈ. ਇਲਾਕੇ ਵਿੱਚ ਅੱਠ ਡਿਸਪੈਨਸਰੀਆਂ ਹਨ. ਫੌਜ- ਅਕਾਲ ਇਨਫੈਂਟਰੀ (Infantry) ੪੫੦, ਪੁਲਿਸ ੪੧੫ ਹੈ.#ਮਹਾਰਾਜਾ ਦਾ ਪੂਰਾ ਖ਼ਿਤਾਬ ਹੈ- ਹਿਜ਼ ਹਾਈਨੈਸ (His Highness) ਫ਼ਰਜ਼ੰਦੇ ਅਰਜਮੰਦ ਅ਼ਕ਼ੀਦਤ ਪੈਵੰਦ ਦੋਲਤੇ ਇੰਗਲਿਸ਼ੀਆ ਬੈਰਾੜਵੰਸ਼ ਸ਼ਰਮੌਰ¹⁴ ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦ੍ਰ ਬਹਾਦੁਰ.#ਨਾਭੇ ਕਿਲੇ ਅੰਦਰ ਪੱਛੋਂ ਵੱਲ ਦੇ ਬੁਰਜ ਵਿੱਚ ਗੁਰਦ੍ਵਾਰਾ "ਸਿਰੋਪਾਉ" ਹੈ. ਇੱਥੇ ਗੁਰੂ ਸਾਹਿਬ ਦੀਆਂ ਇਤਨੀਆਂ ਵਸਤਾਂ ਹਨ:-#(ੳ) ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮਸਿੰਘ ਜੀ ਨੂੰ ਕ੍ਰਿਪਾ ਕਰਕੇ ਭੇਜਿਆ. ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤ੍ਰ ਹੈ.#(ਅ) ਦਸ਼ਮੇਸ਼ ਜੀ ਦਾ ਹੁਕਮਨਾਮਾ. ਇਹ ਅਸਲ ਹੁਕਮਨਾਮਾ ਪਟਿਆਲੇ ਹੈ, ਨਕਲ ਨਾਭੇ ਹੈ. ਹੁਕਮਨਾਮੇ ਦਾ ਪਾਠ ਦੇਖੋ, ਤਿਲੋਕ ਸਿੰਘ ਸ਼ਬਦ ਵਿੱਚ.#(ੲ) ਦਸਤਾਰ ਕਲਗੀਧਰ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖ਼ਸ਼ੀ.#(ਸ) ਦਸਤਾਰ ਨਾਲ ਕੰਘਾ, ਜਿਸ ਵਿੱਚ ਵਾਹੇ ਹੋਏ ਕੇਸ਼ ਹਨ.#(ਹ) ਦਸਤਾਰ ਨਾਲ ਕਰਦ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ.#(ਕ) ਇਨ੍ਹਾਂ ਤਿੰਨ੍ਹਾਂ ਵਸਤਾਂ ਨਾਲ ਜੋ ਬੁੱਧੂਸ਼ਾਹ ਨੂੰ ਕਲਗੀਧਰ ਨੇ ਹੁਕਮਨਾਮਾ ਬਖ਼ਸ਼ਿਆ. * ਇਹ ਚਾਰੇ ਵਸਤਾਂ (ਨੰ: ੲ, ਸ, ਹ, ਕ) ਸਾਂਈਂ ਬੁੱਧੂਸ਼ਾਹ ਦੀ ਔਲਾਦ ਦਾ ਮਾਕੂਲ ਗੁਜ਼ਾਰਾ ਕਰਕੇ, ਮਹਾਰਾਜਾ ਭਰਪੂਰ ਸਿੰਘ ਜੀ ਨੇ ਲੈ ਲਈਆਂ ਸਨ.#(ਖ) ਕੋਰੜਾ ਗੁਰੂ ਹਰਗੋਬਿੰਦ ਸਾਹਿਬ ਦਾ, ਇਸ ਦੀ ਡੰਡੀ ਬੈਂਤ ਦੀ ਹੈ.#(ਗ) ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ.#(ਘ) ਸ਼੍ਰੀ ਸਾਹਿਬ ਕਲਗੀਧਰ ਦਾ, ਜੋ ਸਤਿਗੁਰੂ ਨੇ ਤਿਲੋਕਸਿੰਘ ਜੀ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਮਤ ੧੭੬੩ ਵਿੱਚ ਦਮਦਮੇ ਬਖ਼ਸ਼ਿਆ. ਇਸ ਦੇ ਇੱਕ ਤਰਫ ਪਾਠ ਹੈ- "ਸ਼੍ਰੀ ਭਗੋਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ." ਦੂਜੀ ਤਰਫ ਹੈ- "ਪਾਤਸ਼ਾਹੀ ਦਸ."#(ਙ) ਸ਼੍ਰੀ ਸਾਹਿਬ ਦਸ਼ਮੇਸ਼ ਦਾ, ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾਸਿੰਘ ਜੀ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ- "ਗੁਰੂ ਗੋਬਿੰਦਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ, ਯਾ ਤੇਗ ਤੇ." ਕਬਜੇ ਪੁਰ ਪਾਠ ਹੈ- "ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ."#(ਚ) ਤਲਵਾਰ ਕਲਗੀਧਰ ਦੀ, ਜੋ ਕਲ੍ਹਾਰਾਇ ਨੂੰ ਬਖ਼ਸ਼ੀ ਸੀ. ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜਰੀਏ ਮਹਾਰਾਜਾ ਜਸਵੰਤਸਿੰਘ ਨੂੰ ਮਿਲੀ. ਇਸ ਪੁਰ Genoa¹⁵ ਲਿਖਿਆ ਹੈ.#(ਛ) ਖੰਜਰ ਗੁਰੂ ਗੋਬਿੰਦਸਿੰਘ ਜੀ ਦਾ, ਜੋ ਛੋਟੀ ਉਮਰ ਵਿੱਚ ਕਮਰ ਸਜਾਇਆ ਕਰਦੇ ਸਨ, ਇਸ ਪੁਰ ਪਾਠ ਹੈ-#"ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ।#ਤੁਹੀ ਖੜਗਧਾਰਾ ਤੁਹੀ ਬਾਢਵਾਰੀ।#ਤੁਹੀ ਤੀਰ ਤਰਵਾਰ ਕਾਤੀ ਕਟਾਰੀ।#ਹਲੱਬੀ ਜਨੱਬੀ ਮਗਰਬੀ ਤੁਹੀ ਹੈ।#ਨਿਹਾਰੋ ਜਹਾਂ ਆਪ ਠਾਢੀ ਵਹੀਂ ਹੈ।×××#(ਜ) ਦਸ਼ਮੇਸ਼ ਦੇ ਢਾਲੇ ਦੇ ਦੋ ਫੁੱਲ, ਜਿਨ੍ਹਾਂ ਪੁਰ ਦਸ ਅਵਤਾਰਾਂ ਦੀਆਂ ਤਸਵੀਰਾਂ ਹਨ.#(ਝ) ਕਲਗੀਧਰ ਦੇ ਤੀਰ ਦੀ ਮੁਖੀ. ਇਸ ਦਾ ਪ੍ਰਸੰਗ ਇਉਂ ਹੈ:-#ਦਸ਼ਮੇਸ਼ ਆਨੰਦਪੁਰ ਇੱਕ ਸਿੰਮਲ ਦੇ ਬਿਰਛ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ. ਉਹ ਬਿਰਛ ਕੁਝ ਵਰ੍ਹੇ ਵੀਤੇ ਹਨ ਕਿ ਸੁੱਕ ਕੇ ਡਿਘ ਪਿਆ. ਉਸ ਵਿੱਚੋਂ ਕਈ ਮੁਖੀਆਂ ਲੱਭੀਆਂ, ਇੱਕ ਮੁਖੀ ਕੇਸਗੜ੍ਹ ਦੇ ਪੁਜਾਰੀਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ, ਉਨ੍ਹਾਂ ਨੇ ਮਹਾਰਾਜਾ ਹੀਰਾਸਿੰਘ ਨੂੰ ਦਿੱਤੀ.#(ਞ) ਇੱਕ ਪੁਸਤਕ, ਜਿਸ ਵਿੱਚ ਚਰਿਤ੍ਰਾਂ ਦਾ ਪਾਠ ਹੈ. ਇਸ ਦੇ ਪਤ੍ਰੇ ੩੦੦ ਹਨ. ਭਾਈ ਤਾਰਾਸਿੰਘ ਕਵੀ ਨੇ ਦੱਸਿਆ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ. ਰਾਜਾ ਭਰਪੂਰ ਸਿੰਘ ਜੀ ਨੇ ਕਵੀ ਜੀ ਨੂੰ ਦੋ ਹਜਾਰ ਨਕਦ ਅਤੇ ਦੋ ਸੌ ਰੁਪਯੇ ਸਾਲਾਨਾ ਜਾਗੀਰ ਦੇਕੇ ਇਹ ਪੁਸਤਕ ਲੈ ਲਿਆ ਹੋਇਆ ਹੈ.#ਨਾਭੇ ਦੇ ਲਹੌਰਾਂ ਵਾਲੇ ਦਰਵਾਜੇ ਤੋਂ ਬਾਹਰ ਬਾਬਾ ਅਜਾਪਾਲਸਿੰਘ ਜੀ ਦਾ ਪਵਿਤ੍ਰ ਅਸਥਾਨ ਦਰਸ਼ਨ ਯੋਗ੍ਯ ਹੈ।#੨. ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਬਾਣਾ ਲਾਲੜੂ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਦਸ਼ਮੇਸ਼ ਜੀ ਦਾ ਚੋਆਸਾਹਿਬ ਗੁਰਦ੍ਵਾਰਾ ਹੈ. ਗੁਰੂ ਜੀ ਪਾਉਂਟੇ ਤੋਂ ਆਨੰਦਪੁਰ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਦਰਖਤਾਂ ਦੇ ਘਣੇ ਜੰਗਲ ਵਿੱਚ ਬਣਿਆ ਹੋਇਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲੈ ਜਾਂਦਾ ਸਿੱਖ ਇੱਥੇ ਕੁਝ ਸਮਾਂ ਠਹਿਰਿਆ ਸੀ. ੫੧ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ।#੩. ਦੇਖੋ, ਨਾਭਾ ਜੀ.
सिॱखां दीआं बारां मिसलां विॱचों "मिसल फूलकिआन" दी वडी शाख रिआसत नाभा है. बाबे फूल दे वडे सुपुत्र चोधरी त्रिलोकसिंघ दे वडे पुत्र गुरदिॱत सिंघ तों नाभा वंश चॱलिआ है, इसेलई नाभे नूं "चौधरी दा घर" आखदे हन.#चौधरी गुरदिॱत सिंघ ने आपणी भुजा दे जोर कई इलाके मॱले अते कई पिंड आबाद कीते अर आपणे पास राजसी ठाट बणा लिआ. गुरदिॱत सिंघ दा पुत्र, सूरतीआसिंघ सन. १७५२ विॱच पिता दी मौजूदगी विॱच ही चलाणा करगिआ, इस लई चौधरी गुरदिॱत सिंघ दा सन १७५४ विॱच देहांत होण पुर इस दा पोता (सुरतीएसिंघ दा पुत्र) हमीर सिंघ राजदा मालिक होइआ.#हमीर सिंघ#प्रतापी राजे हमीरसिंघ ने दाने दा राज चंगी तर्हां सांभिआ अर होर बहुत सारा मुलक मॱलिआ. कॱतक संमत १८१३ (सन १७५५) विॱच नाभा शहिर आबाद कीता, जो रेल दे रसते राजपुरे तों ३२ अते पटिआले तों १६. मील पॱछम है.#सन १७६३ विॱच आपणे भाई रईसां नाल मिलके बहादुर हमीरसिंघ ने ज़ैनख़ां सरहिंद दे सूबे नूं जिॱतके अमलोह दा इलाका आपणे राज नाल मिलाइआ अते आपणा सिॱका चलाइआ. सन १७७६ विॱच रोड़ी दे परगने ते अधिकार जमाइआ.#राजा हमीर सिंघ दा देहांत सन १७८३ विॱच नाभे होइआ, इस दी समाध किले दे पूरब वॱल देखी जांदी है.#राजा जसवंत सिंघ#सरदार सुजान सिंघ मानशाहीए दी सुपुत्री राणी राजकौर दे उदर तों राजा हमीरसिंघ दे घर जसवंतसिंघ राजकुमार दा जनम सन १७७५ विॱच बडबर पिंड होइआ. सन १७८३ विॱच पिता दे देहांत होणपुर अॱठ वर्हे दी उमर विॱच नाभे दी गॱदी ते बैठा. राज दा कंम माई देसो, (सरदार मॱखन सिंघ रोड़ी दे सरदार दी सुपत्री) राजा हमीर सिंघ दी विधवा अते राजा जसवंत सिंघ दी मतेई ने बहुत उॱतम रीति नाल चलाइआ, अते राजा जसवंत सिंघ दी सिख्या दा योग प्रबंध कीता.#सन १७९० विॱच माई देसो दा देहांत होण पुर राजा जसवंत सिंघ ने राज दा कंम आपणे हॱथ लिआ, अर सिआणे मंत्रीआं दी सलाह नाल राज दा इंतजाम चंगा कीता.#राजा जसवंत सिंघ वडा दूरंदेश, प्रजापालक धरम दा प्रेमी अते विद्वानां दा आसरा सी. जो अंग्रेज़ी अफसर इस नूं मिले हन, सभ ने इस दी प्रशंसा कीती है.¹#राजा जसवंत सिंघ दे अहिद विॱच ३. मई सन १८०९ नूं नाभा ब्रिटिश रख्या अंदर आइआ. इस दी प्रजा ही नहीं, बलकि पड़ोसी लोक भी इस दा दिलों सनमान करदे सन.#२२ मई सन १८४० नूं छिआहठ वर्हे दी उमर विॱच राजा जसवंत सिंघ दा देहांत होइआ.² श्याम बाग विॱच इस दी बहुत सुंदर संगमरमर दी समाध बणी होई है.#राजा देवेंद्र सिंघ#सरदार हरी सिंघ जोधपुरीए³ दी सुपुत्री राणी हर कौर दे उदरों राजा जसवंत सिंघ दे घर राज कुमार देवेंद्र सिंघ दा जनम २२ भादों संमत १८७९ (सन १८२२) नूं होइआ. पिता (जसवंत सिंघ) दे देहांत होण पुर ५. अकतूबर सन१८४० नूं अठारां वर्हे दी उमर विॱच नाभे दे राज सिंघासन ते बैठा.⁴ इस नूं खुदपसंद अभिमानी पंडित जय- गोपाल कौल वाले आचारी दी संगति दा अजेहा असर होइआ कि इह पड़ोसी राजिआं नूं नफरत करन लॱगा अते अहिलकारां नूं थोड़्हे थोड़्हे कसूर बदले बहुत जुरमाने होण लॱगे, जिस तों सारे लोक अंदरों वैरी बण गए.#सन १८४५ विॱच लाहौर दरबार नाल अंग्रेजां दी लड़ाई समे गवरनर जनरल दे एजैंट मेजर ब्राडफुट (Major Broadfoot) नूं कई कारणां तों इह खिआल हो गिआ कि राजा दोवेंद्र सिंघ लहौर दा पॱखी अते अंग्रेजी सरकार दा हितू नहीं. उस समें दी नीति अनुसार इह फैसला होइआ कि रिआसत नाभे दा चौथा हिॱसा जबत कीता जावे* अते राजे नूं गॱदीओं लाहके उस दा पुत्र टिॱका भरपूरसिंघ गॱदी ते बैठाइआ जावे. इस अनुसार सन १८४६ विॱच राजा देवेंद्र सिंघ नूं पंजाह हजार रुपया सालाना पैनशन देके मथुरा भेजिआ गिआ. फेर ८. दिसंबर सन १८६५ नूं लहौर लै जा के महाराजा खड़गसिंघ दी हवेली रॱखिआ गिआ, जिॱथे नवंबर सन १८६५ विॱच उस दा देहांत होइआ. देह नाभे लिआके ससकारी गई.#राजा भरपूरसिंघ#सरदार वज़ीरसिंघ रईस रंगड़ नंगल (जिला गुरदासपुर) दी सुपुत्री राणी मानकौर दे उदर तों राजा देवेंद्रसिंघ नाभापति दा वडासुपुत्र, जिस दा जनम अॱसू सुदी ९. संमत १८९७ (सन १८४०) नूं होइआ. राजा देवेंद्रसिंघ नूं गॱदीओं लाहके अंग्रेज़ सरकार ने जनवरी सन १८४७ विॱच इस नूं राजसिंघासन ते बैठाइआ. राजा जसवंतसिंघ दी विधवा राणी चंदकौर दे हॱथ राज दी वाग डोर रही अर उस दे सहाइक सरदार गुरबख़शसिंघ मानसाहीआ, सरदार फतेहसिंघ गिॱल अते लाला बहालीमॱल कौंसल दे मैंबर थापेगए. धारमिक सिख्या राजा भरपूर सिंघ ने बाबा सरूपसिंघ जी महंत गुरद्वारा बाबा अजापाल सिंघ जी तों प्रापत कीती. इह गुरबाणी दा प्रेमी अते पॱका निॱतनेमी सी.#इस मनोहर शकल दे राजे ने छोटी उमर विॱच ही अंग्रेज़ी सरकार, पड़ोसी रईस, रिआसत दे अहिलकार अते प्रजा दे दिल उॱपर आपणा सनमान बैठा दिॱता सी. इह फारसी अंग्रेज़ी पंजाबी हिंदी चंगी तर्हां पड़्ह लिख सकदा सी अते आपणी कलम नाल फैसले लिखिआ करदा सी अते समें दी वंड अजेही कर रॱखी सी, जिस तों धरम अते रिआसत दे कंम उॱतम रीति नाल निभदे रहिण, उस दी हर वेले सतिगुरु- दिआल अॱगे अरदास सी कि मैथों आपणे फरज चंगी तरां पूरे होण अते मै होरना लई सुख दा कारण होवां.⁵#सन १८५७ दे गदर वेले इस ने वडी नामवरी पाई. आपणी उमर तों वधके दिलेरी अते प्रबंध दी शकती विखाई. बरतानीआ सरकार दी हरतरां सहाइता करके सॱची मित्रता दा सबूत दिॱता.⁶#गवरनमेंट ने भी उदार भाव नाल राजा भरपूरसिंघ दा खिलत खिताब आदि नाल मान कीता अते बावल कांटी दा इलाका दिॱता अर फूलकीआं दो रिआसतां नाल मिलके जो कई अधिकार, (प्राणदंड, मुतबंना करना, रिआसत दे मुआमलिआं विॱच अंग्रेज़ी सरकार दा किसे तरां दा दख़ल ना होणा) सरकार तों मंग रॱखे सन, प्रापत कीते.⁷#१६ जनवरी सन १८६० नूं लारड कैनिंग (Lord Canning) गवरनर जनरल ने अंबाले दरबार करके राजा भरपूरसिंघ दा महाराणी (Queen Victoria) वॱलों सहाइता अते मित्रभाव बाबत धंनवाद कीता.#राजा भरपूरसिंघ उॱतम चित्रकार अते काव्यविद्या दा बहुत प्रेमी सी. ग्वाल कवि नूं दान सनमान देके आपणे पास रॱखिआ अते काव्यग्रंथ पड़्हे. ग्वाल कवि ने राजा साहिब दे नाम दी व्याख्या इउं कीती है:-#काहूं ते न कम इतमाम* हर कामन मे#कबहू न होय कम जिस को कलाम है,#ग्यान मे न कम हरिध्यान मे न कम कभूं#दान मे न कम औ न कम धन धाम है,#ग्वाल कवि तेज मे प्रताप मे न कम क्यों हूं#हुकम मे न कम औ न कम इंतजाम है,#याही ते गरीब के निवाज़ गुरुदेव जू नै#राख्यो महाराज "भरपूरसिंघ" नाम है.#सितंबर सन १८६३ विॱच लारड ऐलगिन (Algin) ने राजा भरपूर सिंघ नूं गवरनरजनरल दी कौंसल दा मैंबर थापिआ, पर इह कलकॱते जाण तों पहिलां ही कुझ महीने ताप नाल बिमार रहिके ९. नवंबर सन १८६३ नूं नाभे परलोक सिधारिआ.#राजा भगवानसिंघ#माई मानकौर दे उदर तों राजा देवेंद्रसिंघ नाभापति दा छोटा पुत्र अते राजा भरपूरसिंघ दा छोटा भाई. इस दा जनम सन १८४२ (मघ्र वदी १३. संमत १८९९) विॱच होइआ. राजा भरपूरसिंघ दे लावलद मरन ते इह १७. फरवरी सन १८६४ नूं नाभे दी गॱदी ते बैठा. इह बहुत नरमदिल अते आरामपसंद सी. इस ते कुसंगीआं दा इतना असर होइआ कि राजप्रबंध वॱल धिआन देण दा इस नूं समा नहीं मिलदा सी. ३१ मई सन १८७१ नूं तपदिॱक रोग नाल राजा भगवानसिंघ दा देहांत नाभे होइआ.#महाराजा सर हीरासिंघ#फूलवंशी सरदार सुॱखासिंघ जी रईस बडरुॱखां दे सुपुत्र, जिन्हां दा जनम ६. पोह संमत १८०० (सन १८४३) नूं माई राजकौर (सरदार बासावासिंघ जी बोड़ावालीए दी सुपुत्री) दे उदर तों बॱडरुखीं होइआ. राजा भगवानसिंघ नाभापति दे औलाद ना होण कारण इह भादों सुदी १०. संमत १९२८ (१० अगसत सन १८७१) नूं नाभे दी राजगॱदी ते बैठे.#महाराजा हीरासिंघ ने जिस योग्य रीति नाल राज दा प्रबंध कीता अते प्रजा नूं सुख दिॱता, उह दूजे राजिआं लई उदाहरण रूप होणा चाहीए. आप दा विद्या नालअपार प्रेम सी. रिआसत विॱच अनेक सकूल खोल्हे, विद्यारथीआं नूं बहुत वजीफे दिॱते, मकालिफ साहिब नूं "सिॱख रीलीजन" किताब लिखण लई भारी सहाइता दिॱती अते खालसा कालिज नूं पॱके पैरीं करण दा यतन कीता.#खास राजधानी अते इलाके विॱच लॱखां रुपये खरच के आलीशान इमारतां बणवाईआं अते फौज नूं योग्य बणाउण लई बेअंत धन खरचिआ.#गवरनमैंट दे सारे अहुदेदार महाराजा हीरासिंघ जी दे गुण गाउण विॱच इॱकसुर सन.⁸#महाराजा हीरासिंघ जी दे जाती खरच बहुत ही घॱट सन, उह रिआसत दे खजाने नूं पूजा दी इमानत समझदे सन. इनसाफ लई निॱत समां दिंदे अते उन्हां दे दरबार विॱच बिना रोक टोक हरेक आदमी पहुच सकदा सी.#आप दे घर महाराणी साहिबा परमेश्वर कौर रॱले वालिआं दे उदर तों ७. माघ संमत १८८३) (१८ जनवरी सन १८८३) नूं बीबी रिपुदमनकौर जी,⁹ अते महाराणी साहिबा जसमेरकौर लोंगोवाल वालिआं दे उदर तों २२ फॱगुण संमत १८३९ (४ मारच सन १८८३) नूं टिॱका रिपुदमनसिंघ जी पैदा होए.#महाराजा हीरासिंघ जी ने सन १८७९- ९० दे अफगान जंग विॱच, सन १८९७ दे तीराह जंग विॱच फौज अते रुपये दी गवरनमैंट नूं पूरी सहाइता दिॱती, सन १८८७ विॱच आप दी सलामी ११. तोपां तों १३, अते सन १८९८ विॱच १५. तोपां दी हो गई.#सन१८७९ विॱच (जी. सी. ऐस. आई. ), सन १८९३ विॱच "राजाए राजगान" खिताब मिलिआ, सन १९०३ विॱच जी. सी. आई. ई. अते १४ फिरोजपुर सिॱख पलटन (King George’s own) दे करनैल होए.¹⁰ सन १९११ दे दिॱली दरबार विॱच मौरूसी "महाराजा" पदवी मिली.#११ पोह संमत १९६८ (२५ दिसंबर सन १९११) नूं बैराड़वंश सरमौर महाराजा सर हीरासिंघ राजरिखी दा देहांत नाभे होइआ.#महाराजा रिपुदमनसिंघ#फूलवंश दे रतन महाराजा सर हीरासिंघ साहिब नाभापति दे घर सरदार अणोखसिंघ लौंगोवालीए दी सुपुत्री राणी जसमेरकौर दे उदरों २२ फॱगुण संमत १९३९ (४ मारच सन १८८३) नूं टिॱका रिपुदमनसिंघ जी दा जनम नाभे होइआ. महाराजा साहिब ने इन्हां दी सिख्या दा योग प्रबंध करके सभ तर्हां लाइक बणाइआ.#२९ जेठ संमत १९५८ नूं सरदार गुरदिआलसिंघ मान दी सुपुत्री बीबी जगदीशकौर¹¹ नाल शादी होई, जिस दी कुॱख तों २३ अॱसू संमत १९६४ (८ अकतूबर सन १९०७) नूं बीबी अंम्रितकौर दा जनम होइआ, जिस दी शादी राजा साहिब कलसीआ रविशेर सिंघ जी नाल १६. फरवरी सन १९२५ नूं होई.#सन १९०६ तों ८. तक टिॱका रिपुदमन सिंघ साहिब गवरनर जनरल दी लैजिसलेटिव कौंसल दे ऐडीशनल (aditional) मैंबर रहे. सन १९१० विॱच आप ने यूरप दी यात्रा कीती अते २२ जून १९११नूं H. M. जारज पंजम दी ताजपोशी वेले वैस्टमिनसटर एबी (Westminister Abbey) विॱच मौजूद से. इन्हां दे विदेश हुंदिआं ही महाराजा हीरासिंघ जी दा देहांत होइआ.#आप ११. माघ संमत १९६८ (२४ जनवरी सन १९७२) नूं नाभे दी गॱदी ते विराजे, अर गवरनमेंट बरतानीआं वॱलों २०. दिसंबर सन १९१२ नूं मसनदनशीनी दा खिलत मिलिआ. सन १९१४ दे वडे जंग छिड़न पुर महाराजा ने आपणी फौज दी सेवा सरकार नूं अरपण कीती, जो उस वेले तां नहीं लई गई, पर सन १९१८ विॱच अकाल इनफैंटरी मैसोपोटेमीआं (Mesopotamia) भेजी गई, जिस ने छी महीने सरदार बहादुर करनैल बचन सिंघ दी कमाण हेठ बहुत चंगा कंम कीता. महाराजा साहिब ने सन १९१७- १८ विॱच कई लॱख रुपया जंग दी सहाइता लई अनेक फंडां विॱच दिॱता. सन १९१९ दे तीजे अफग़ान जंग समें रिआसत दी फौज ने बलोचिसतान अते ईरान विॱच रहिके अंग्रेज़ी अफसरां दी निगरानी विॱच उॱतम सेवा कीती.#१० अकतूबर सन १९१८ नूं मेजर सरदार प्रेमसिंघ राइपुरीए दी सुपुत्री सरोजनी देवी नाल शादी होई, जिस दी कुॱख तों ५. अॱसू संमत १९७६ (२१ सितंबर सन १९१९) नूं टिॱका प्रताप सिंघ जी दा जनम होइआ.#कई स्वारथी अते आचार तों डिगे होए लोक, जिन्हां नूं रिआसत नाल कोई पिआर नहीं सी अर जो असलोंमहाराजा दे हितू नहीं सन, दैवयोग नाल एधरों ओधरों महाराजा दे पास आ लॱगे, जिस तों कई भद्रपुरुसां दा अपमान होइआ अते रिआसत पटिआले नाल व्रिथा अनेक झगड़े छिड़ पए. इह मुआमला इॱथों तक वधिआ कि महाराजा नूं २५ हाड़्ह संमत १९८० (९ जुलाई सन १९२३) नूं राज दा तिआग करना पिआ. रिआसत तों तिंन लॱख रुपया सालाना मुकॱरर होके देहरेदून रहिण दी गवरनमेंट वॱलों आग्या होई. अर रिआसत दे प्रबंध लई महाराजा दी इॱछा अनुसार इॱक अंग्रेज़ ऐडमिनिसट्रेटर (administrator)¹² थापिआ गिआ.#२५ माघ संमत १९८३ (६ फरवरी सन १९२७) नूं महाराजा रिपुदमनसिंघ जी ने अबिचलनगर दुबारा अंम्रित छकके नाउं गुरुचरन सिंघ बदलिआ.#१९ फरवरी सन १९२८ नूं सरकार वॱलों इॱक ऐलान निकलिआ कि महाराजा रिपुदमन सिंघ (गुरुचरनसिंघ) नूं जिन्हां शरतां ते रिआसत तों किनारे होण दी परवानगी दिॱती गई सी, उन्हां दी पालना नहीं होई, इस लई गुज़ारा तिंन लॱख दी थां इॱक लॱख वीह हज़ार रुपया सालाना कीता जावे अते महाराजा दी पदवी जबत कीती जावे अर मदरास दे इलाके कोडेकानल¹³ सरकारी निगरानी विॱच रॱखिआ जावे.#२३ फरवरी सन १९२८ नूं गवरनर जनरल दे एजैंट ने देहरेदून पहुंचके टिॱका प्रताप सिंघ जी नूं मुरासला दिॱता, जिस विॱच लिखिआसी कि आप नूं शहनशाह ने नाभे दा महाराजा मंन लिआ है.#महाराजा प्रताप सिंघ जी आपणी माता महाराणी सरोजनी देवी दी निगरानी विॱच देहरेदून रहिंदे अते सिखया पा रहे हन.#रिआसत नाभे दा रकबा ९६८ वरग मील है. सन १९२१ दी मरदुमशुमारी अनुसार आबादी २६३, ३९४ है.#रिआसत दा दरजा पंजाब विॱच चौथा है. वाइसराए दे दरबार विॱच नाभे दी निशसत जींद तों हेठ है, पर बाज़दीद (return visit) जींद तों पहिलां हुंदी है अर सलामी १३. तोपां दी है. रिआसत दी कुॱल आमदन २४००००० रुपया सालाना है.#नाभे शहिर विॱच इॱक हाई सकूल, इॱक मिडल गरल सकूल, इलाके विॱच छी मिडल सकूल, तेईस प्राइमरी सकूल हन. नाभे शहिर विॱच इॱक बहुत सुंदर सिवल हासपिटल अते इॱक फौजी हसपताल है. इलाके विॱच अॱठ डिसपैनसरीआं हन. फौज- अकाल इनफैंटरी (Infantry) ४५०, पुलिस ४१५ है.#महाराजा दा पूरा ख़िताब है- हिज़ हाईनैस (His Highness) फ़रज़ंदे अरजमंद अ़क़ीदत पैवंद दोलते इंगलिशीआ बैराड़वंश शरमौर¹⁴ राजाए राजगान महाराजा प्रताप सिंघ मालवेंद्र बहादुर.#नाभे किले अंदर पॱछों वॱल दे बुरज विॱच गुरद्वारा "सिरोपाउ" है. इॱथे गुरू साहिब दीआं इतनीआं वसतां हन:-#(ॳ) श्री गुरू गोबिंदसिंघ साहिब दा चोला, जो गुरू साहिब ने हुकमनामेनाल बाबा तिलोक सिंघ, रामसिंघ जी नूं क्रिपा करके भेजिआ. इस दे बाहर रेशमी धारीदार मसरू, अंदर मलागीरी रेशमी वसत्र है.#(अ) दशमेश जी दा हुकमनामा. इह असल हुकमनामा पटिआले है, नकल नाभे है. हुकमनामे दा पाठ देखो, तिलोक सिंघ शबद विॱच.#(ॲ) दसतार कलगीधर दी, जो सतिगुरू ने भंगाणी दे जंग पिॱछों साईं बुॱधूशाह सढौरे वाले नूं बख़शी.#(स) दसतार नाल कंघा, जिस विॱच वाहे होए केश हन.#(ह) दसतार नाल करद, जो करीब साढे तिंन इंच लंमी है.#(क) इन्हां तिंन्हां वसतां नाल जो बुॱधूशाह नूं कलगीधर ने हुकमनामा बख़शिआ. * इह चारे वसतां (नं: ॲ, स, ह, क) सांईं बुॱधूशाह दी औलाद दा माकूल गुज़ारा करके, महाराजा भरपूर सिंघ जी ने लै लईआं सन.#(ख) कोरड़ा गुरू हरगोबिंद साहिब दा, इस दी डंडी बैंत दी है.#(ग) तेगा गुरू हरिगोबिंद साहिब दा.#(घ) श्री साहिब कलगीधर दा, जो सतिगुरू ने तिलोकसिंघ जी नूं अंम्रित छकाउण समें संमत १७६३ विॱच दमदमे बख़शिआ. इस दे इॱक तरफ पाठ है- "श्री भगोती जी सहाइ गुरू गोबिंद सिंघ पातशाही दस." दूजी तरफ है- "पातशाही दस."#(ङ) श्री साहिब दशमेश दा, जो बडरुॱखिआं तों महाराजा हीरासिंघ जी आपणे नाल नाभे लिआए, इस उॱपर पाठ है- "गुरू गोबिंदसिंघ के कमर कीतलवार हैगी, बधे देग ते, या तेग ते." कबजे पुर पाठ है- "गुरू नानक सरब सिॱखां नूं सहाइ."#(च) तलवार कलगीधर दी, जो कल्हाराइ नूं बख़शी सी. इह कोटले वाले नवाब साहिब दे जरीए महाराजा जसवंतसिंघ नूं मिली. इस पुर Genoa¹⁵ लिखिआ है.#(छ) खंजर गुरू गोबिंदसिंघ जी दा, जो छोटी उमर विॱच कमर सजाइआ करदे सन, इस पुर पाठ है-#"संमत १७४१ सति स्री अकाल पुरख जी सहाइ।#तुही खड़गधारा तुही बाढवारी।#तुही तीर तरवार काती कटारी।#हलॱबी जनॱबी मगरबी तुही है।#निहारो जहां आप ठाढी वहीं है।×××#(ज) दशमेश दे ढाले दे दो फुॱल, जिन्हां पुर दस अवतारां दीआं तसवीरां हन.#(झ) कलगीधर दे तीर दी मुखी. इस दा प्रसंग इउं है:-#दशमेश आनंदपुर इॱक सिंमल दे बिरछ विॱच तीरां दा निशाना लगाइआ करदे सन. उह बिरछ कुझ वर्हे वीते हन कि सुॱक के डिघ पिआ. उस विॱचों कई मुखीआं लॱभीआं, इॱक मुखी केसगड़्ह दे पुजारीसिंघ ने बाबा नारायण सिंघ जी महंत डेरा बाबा अजापाल सिंघ साहिब नूं दिॱती, उन्हां ने महाराजा हीरासिंघ नूं दिॱती.#(ञ) इॱक पुसतक, जिस विॱच चरित्रां दा पाठ है. इस दे पत्रे ३०० हन. भाई तारासिंघ कवी ने दॱसिआ है कि इह कलगीधर दा लिखिआ होइआ है. राजा भरपूर सिंघ जी ने कवी जी नूं दो हजार नकदअते दो सौ रुपये सालाना जागीर देके इह पुसतक लै लिआ होइआ है.#नाभे दे लहौरां वाले दरवाजे तों बाहर बाबा अजापालसिंघ जी दा पवित्र असथान दरशन योग्य है।#२. इॱक पिंड, जो रिआसत पटिआला, तसील राजपुरा, बाणा लालड़ू विॱच, रेलवे सटेशन घॱगर तों चार मील पॱछम है. इस पिंड तों दॱखण वॱल इॱक फरलांग पुर दशमेश जी दा चोआसाहिब गुरद्वारा है. गुरू जी पाउंटे तों आनंदपुर जांदे विराजे हन. गुरद्वारा दरखतां दे घणे जंगल विॱच बणिआ होइआ है. श्री गुरू तेगबहादुर जी दा सीस दिॱली तों आनंदपुर नूं लै जांदा सिॱख इॱथे कुझ समां ठहिरिआ सी. ५१ विॱघे ज़मीन अते २५ रुपए सालाना पटिआले वॱलों हन. पुजारी सिंघ है।#३. देखो, नाभा जी.
ਦੇਖੋ, ਬਾਰਹ। ੨. ਫ਼ਾ. [باراں] ਸੰਗ੍ਯਾ- ਵਰਖਾ. "ਤੀਰ ਬਾਰਾਂ ਸ਼ੁਦ ਦੁਸੂ." (ਸਲੋਹ) ਦੋਹਾਂ ਪਾਸਿਆਂ ਤੋਂ ਵਾਣ ਵਰਖਾ ਹੋਈ....
ਅ਼. [مِثل] ਮਿਸਲ. ਸੰਗ੍ਯਾ- ਦਰਜਾ. ਰੁਤਬਾ. "ਮਿਸਲ ਫਕੀਰਾਂ ਗਾਖੜੀ." (ਸ. ਫਰੀਦ) ੨. ਕਾਗਜਾਂ ਦੀ ਨੱਥੀ। ੩. ਵਿ- ਤੁਲ੍ਯ. ਸਮਾਨ. ਸਦ੍ਰਿਸ਼। ੪. ਦੇਖੋ, ਬਾਰਾਂ ਮਿਸਲਾਂ...
ਸੰ. ਸ਼ਾਕ. ਸੰਗ੍ਯਾ- ਸਾਗ. ਸਬਜੀ. ਖੇਤੀ. "ਜਲ ਬਿਨ ਸਾਖ ਕੁਮਲਾਵਤੀ." (ਬਾਰਹਮਾਹਾ ਮਾਝ) "ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ." (ਸ. ਫਰੀਦ) ੨. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. "ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ." (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। "ਹਰਿਨਾਮ ਮਿਲੈ ਪਤਿ ਸਾਖ." (ਮਾਰੂ ਮਃ ੪) ੩. ਨੇਕ ਸ਼ੁਹਰਤ. "ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ." (ਪਾਰਸਾਵ) ੪. ਸੰ ਸ਼ਾਖਾ. ਦੇਖੋ, ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. "ਤੂੰ ਪੇਡ ਸਾਖ ਤੇਰੀ ਫੂਲੀ." (ਮਾਝ ਮਃ ੫) "ਨਾਮ ਸੁਰਤਰੁ ਸਾਖਹੁ." (ਸਹਸ ਮਃ ੫) ੫. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। ੬. ਬੇਲ। ੭. ਗ੍ਰੰਥ ਦਾ ਹਿੱਸਾ. ਭਾਗ. ਕਾਂਡ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ "ਮਿਸਲ ਫੂਲਕਿਆਨ" ਦੀ ਵਡੀ ਸ਼ਾਖ ਰਿਆਸਤ ਨਾਭਾ ਹੈ. ਬਾਬੇ ਫੂਲ ਦੇ ਵਡੇ ਸੁਪੁਤ੍ਰ ਚੋਧਰੀ ਤ੍ਰਿਲੋਕਸਿੰਘ ਦੇ ਵਡੇ ਪੁਤ੍ਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ "ਚੌਧਰੀ ਦਾ ਘਰ" ਆਖਦੇ ਹਨ.#ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ ਅਰ ਆਪਣੇ ਪਾਸ ਰਾਜਸੀ ਠਾਟ ਬਣਾ ਲਿਆ. ਗੁਰਦਿੱਤ ਸਿੰਘ ਦਾ ਪੁਤ੍ਰ, ਸੂਰਤੀਆਸਿੰਘ ਸਨ. ੧੭੫੨ ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸਨ ੧੭੫੪ ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੁਰਤੀਏਸਿੰਘ ਦਾ ਪੁਤ੍ਰ) ਹਮੀਰ ਸਿੰਘ ਰਾਜਦਾ ਮਾਲਿਕ ਹੋਇਆ.#ਹਮੀਰ ਸਿੰਘ#ਪ੍ਰਤਾਪੀ ਰਾਜੇ ਹਮੀਰਸਿੰਘ ਨੇ ਦਾਨੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਰ ਹੋਰ ਬਹੁਤ ਸਾਰਾ ਮੁਲਕ ਮੱਲਿਆ. ਕੱਤਕ ਸੰਮਤ ੧੮੧੩ (ਸਨ ੧੭੫੫) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ ੩੨ ਅਤੇ ਪਟਿਆਲੇ ਤੋਂ ੧੬. ਮੀਲ ਪੱਛਮ ਹੈ.#ਸਨ ੧੭੬੩ ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰਸਿੰਘ ਨੇ ਜ਼ੈਨਖ਼ਾਂ ਸਰਹਿੰਦ ਦੇ ਸੂਬੇ ਨੂੰ ਜਿੱਤਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ. ਸਨ ੧੭੭੬ ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ.#ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ, ਇਸ ਦੀ ਸਮਾਧ ਕਿਲੇ ਦੇ ਪੂਰਬ ਵੱਲ ਦੇਖੀ ਜਾਂਦੀ ਹੈ.#ਰਾਜਾ ਜਸਵੰਤ ਸਿੰਘ#ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸੁਪੁਤ੍ਰੀ ਰਾਣੀ ਰਾਜਕੌਰ ਦੇ ਉਦਰ ਤੋਂ ਰਾਜਾ ਹਮੀਰਸਿੰਘ ਦੇ ਘਰ ਜਸਵੰਤਸਿੰਘ ਰਾਜਕੁਮਾਰ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਸਨ ੧੭੮੩ ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਰਾਜ ਦਾ ਕੰਮ ਮਾਈ ਦੇਸੋ, (ਸਰਦਾਰ ਮੱਖਨ ਸਿੰਘ ਰੋੜੀ ਦੇ ਸਰਦਾਰ ਦੀ ਸੁਪਤ੍ਰੀ) ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤੇਈ ਨੇ ਬਹੁਤ ਉੱਤਮ ਰੀਤਿ ਨਾਲ ਚਲਾਇਆ, ਅਤੇ ਰਾਜਾ ਜਸਵੰਤ ਸਿੰਘ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕੀਤਾ.#ਸਨ ੧੭੯੦ ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ, ਅਰ ਸਿਆਣੇ ਮੰਤ੍ਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜਾਮ ਚੰਗਾ ਕੀਤਾ.#ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼, ਪ੍ਰਜਾਪਾਲਕ ਧਰਮ ਦਾ ਪ੍ਰੇਮੀ ਅਤੇ ਵਿਦ੍ਵਾਨਾਂ ਦਾ ਆਸਰਾ ਸੀ. ਜੋ ਅੰਗ੍ਰੇਜ਼ੀ ਅਫਸਰ ਇਸ ਨੂੰ ਮਿਲੇ ਹਨ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ.¹#ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ ੩. ਮਈ ਸਨ ੧੮੦੯ ਨੂੰ ਨਾਭਾ ਬ੍ਰਿਟਿਸ਼ ਰਖ੍ਯਾ ਅੰਦਰ ਆਇਆ. ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਪੜੋਸੀ ਲੋਕ ਭੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ.#੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋਇਆ.² ਸ਼੍ਯਾਮ ਬਾਗ ਵਿੱਚ ਇਸ ਦੀ ਬਹੁਤ ਸੁੰਦਰ ਸੰਗਮਰਮਰ ਦੀ ਸਮਾਧ ਬਣੀ ਹੋਈ ਹੈ.#ਰਾਜਾ ਦੇਵੇਂਦ੍ਰ ਸਿੰਘ#ਸਰਦਾਰ ਹਰੀ ਸਿੰਘ ਜੋਧਪੁਰੀਏ³ ਦੀ ਸੁਪੁਤ੍ਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜ ਕੁਮਾਰ ਦੇਵੇਂਦ੍ਰ ਸਿੰਘ ਦਾ ਜਨਮ ੨੨ ਭਾਦੋਂ ਸੰਮਤ ੧੮੭੯ (ਸਨ ੧੮੨੨) ਨੂੰ ਹੋਇਆ. ਪਿਤਾ (ਜਸਵੰਤ ਸਿੰਘ) ਦੇ ਦੇਹਾਂਤ ਹੋਣ ਪੁਰ ੫. ਅਕਤੂਬਰ ਸਨ ੧੮੪੦ ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜ ਸਿੰਘਾਸਨ ਤੇ ਬੈਠਾ.⁴ ਇਸ ਨੂੰ ਖੁਦਪਸੰਦ ਅਭਿਮਾਨੀ ਪੰਡਿਤ ਜਯ- ਗੋਪਾਲ ਕੌਲ ਵਾਲੇ ਆਚਾਰੀ ਦੀ ਸੰਗਤਿ ਦਾ ਅਜੇਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜ੍ਹੇ ਥੋੜ੍ਹੇ ਕਸੂਰ ਬਦਲੇ ਬਹੁਤ ਜੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ.#ਸਨ ੧੮੪੫ ਵਿੱਚ ਲਾਹੌਰ ਦਰਬਾਰ ਨਾਲ ਅੰਗ੍ਰੇਜਾਂ ਦੀ ਲੜਾਈ ਸਮੇ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ (Major Broadfoot) ਨੂੰ ਕਈ ਕਾਰਣਾਂ ਤੋਂ ਇਹ ਖਿਆਲ ਹੋ ਗਿਆ ਕਿ ਰਾਜਾ ਦੋਵੇਂਦ੍ਰ ਸਿੰਘ ਲਹੌਰ ਦਾ ਪੱਖੀ ਅਤੇ ਅੰਗ੍ਰੇਜੀ ਸਰਕਾਰ ਦਾ ਹਿਤੂ ਨਹੀਂ. ਉਸ ਸਮੇਂ ਦੀ ਨੀਤਿ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕੀਤਾ ਜਾਵੇ* ਅਤੇ ਰਾਜੇ ਨੂੰ ਗੱਦੀਓਂ ਲਾਹਕੇ ਉਸ ਦਾ ਪੁਤ੍ਰ ਟਿੱਕਾ ਭਰਪੂਰਸਿੰਘ ਗੱਦੀ ਤੇ ਬੈਠਾਇਆ ਜਾਵੇ. ਇਸ ਅਨੁਸਾਰ ਸਨ ੧੮੪੬ ਵਿੱਚ ਰਾਜਾ ਦੇਵੇਂਦ੍ਰ ਸਿੰਘ ਨੂੰ ਪੰਜਾਹ ਹਜਾਰ ਰੁਪਯਾ ਸਾਲਾਨਾ ਪੈਨਸ਼ਨ ਦੇਕੇ ਮਥੁਰਾ ਭੇਜਿਆ ਗਿਆ. ਫੇਰ ੮. ਦਿਸੰਬਰ ਸਨ ੧੮੬੫ ਨੂੰ ਲਹੌਰ ਲੈ ਜਾ ਕੇ ਮਹਾਰਾਜਾ ਖੜਗਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸਨ ੧੮੬੫ ਵਿੱਚ ਉਸ ਦਾ ਦੇਹਾਂਤ ਹੋਇਆ. ਦੇਹ ਨਾਭੇ ਲਿਆਕੇ ਸਸਕਾਰੀ ਗਈ.#ਰਾਜਾ ਭਰਪੂਰਸਿੰਘ#ਸਰਦਾਰ ਵਜ਼ੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ ਰਾਣੀ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੯. ਸੰਮਤ ੧੮੯੭ (ਸਨ ੧੮੪੦) ਨੂੰ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹਕੇ ਅੰਗ੍ਰੇਜ਼ ਸਰਕਾਰ ਨੇ ਜਨਵਰੀ ਸਨ ੧੮੪੭ ਵਿੱਚ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ. ਰਾਜਾ ਜਸਵੰਤਸਿੰਘ ਦੀ ਵਿਧਵਾ ਰਾਣੀ ਚੰਦਕੌਰ ਦੇ ਹੱਥ ਰਾਜ ਦੀ ਵਾਗ ਡੋਰ ਰਹੀ ਅਰ ਉਸ ਦੇ ਸਹਾਇਕ ਸਰਦਾਰ ਗੁਰਬਖ਼ਸ਼ਸਿੰਘ ਮਾਨਸਾਹੀਆ, ਸਰਦਾਰ ਫਤੇਹਸਿੰਘ ਗਿੱਲ ਅਤੇ ਲਾਲਾ ਬਹਾਲੀਮੱਲ ਕੌਂਸਲ ਦੇ ਮੈਂਬਰ ਥਾਪੇਗਏ. ਧਾਰਮਿਕ ਸਿਖ੍ਯਾ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪਸਿੰਘ ਜੀ ਮਹੰਤ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਪ੍ਰਾਪਤ ਕੀਤੀ. ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ.#ਇਸ ਮਨੋਹਰ ਸ਼ਕਲ ਦੇ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗ੍ਰੇਜ਼ੀ ਸਰਕਾਰ, ਪੜੋਸੀ ਰਈਸ, ਰਿਆਸਤ ਦੇ ਅਹਿਲਕਾਰ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਬੈਠਾ ਦਿੱਤਾ ਸੀ. ਇਹ ਫਾਰਸੀ ਅੰਗ੍ਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸੀ ਅਤੇ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜੇਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਉੱਤਮ ਰੀਤਿ ਨਾਲ ਨਿਭਦੇ ਰਹਿਣ, ਉਸ ਦੀ ਹਰ ਵੇਲੇ ਸਤਿਗੁਰੁ- ਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ ਚੰਗੀ ਤਰਾਂ ਪੂਰੇ ਹੋਣ ਅਤੇ ਮੈ ਹੋਰਨਾ ਲਈ ਸੁਖ ਦਾ ਕਾਰਣ ਹੋਵਾਂ.⁵#ਸਨ ੧੮੫੭ ਦੇ ਗਦਰ ਵੇਲੇ ਇਸ ਨੇ ਵਡੀ ਨਾਮਵਰੀ ਪਾਈ. ਆਪਣੀ ਉਮਰ ਤੋਂ ਵਧਕੇ ਦਿਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ. ਬਰਤਾਨੀਆ ਸਰਕਾਰ ਦੀ ਹਰ ਤਰਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ.⁶#ਗਵਰਨਮੇਂਟ ਨੇ ਭੀ ਉਦਾਰ ਭਾਵ ਨਾਲ ਰਾਜਾ ਭਰਪੂਰਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਨ ਕੀਤਾ ਅਤੇ ਬਾਵਲ ਕਾਂਟੀ ਦਾ ਇਲਾਕਾ ਦਿੱਤਾ ਅਰ ਫੂਲਕੀਆਂ ਦੋ ਰਿਆਸਤਾਂ ਨਾਲ ਮਿਲਕੇ ਜੋ ਕਈ ਅਧਿਕਾਰ, (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗ੍ਰੇਜ਼ੀ ਸਰਕਾਰ ਦਾ ਕਿਸੇ ਤਰਾਂ ਦਾ ਦਖ਼ਲ ਨਾ ਹੋਣਾ) ਸਰਕਾਰ ਤੋਂ ਮੰਗ ਰੱਖੇ ਸਨ, ਪ੍ਰਾਪਤ ਕੀਤੇ.⁷#੧੬ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਗਵਰਨਰ ਜਨਰਲ ਨੇ ਅੰਬਾਲੇ ਦਰਬਾਰ ਕਰਕੇ ਰਾਜਾ ਭਰਪੂਰਸਿੰਘ ਦਾ ਮਹਾਰਾਣੀ (Queen Victoria) ਵੱਲੋਂ ਸਹਾਇਤਾ ਅਤੇ ਮਿਤ੍ਰਭਾਵ ਬਾਬਤ ਧੰਨਵਾਦ ਕੀਤਾ.#ਰਾਜਾ ਭਰਪੂਰਸਿੰਘ ਉੱਤਮ ਚਿਤ੍ਰਕਾਰ ਅਤੇ ਕਾਵ੍ਯਵਿਦ੍ਯਾ ਦਾ ਬਹੁਤ ਪ੍ਰੇਮੀ ਸੀ. ਗ੍ਵਾਲ ਕਵਿ ਨੂੰ ਦਾਨ ਸਨਮਾਨ ਦੇਕੇ ਆਪਣੇ ਪਾਸ ਰੱਖਿਆ ਅਤੇ ਕਾਵ੍ਯਗ੍ਰੰਥ ਪੜ੍ਹੇ. ਗ੍ਵਾਲ ਕਵਿ ਨੇ ਰਾਜਾ ਸਾਹਿਬ ਦੇ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ:-#ਕਾਹੂੰ ਤੇ ਨ ਕਮ ਇਤਮਾਮ* ਹਰ ਕਾਮਨ ਮੇ#ਕਬਹੂ ਨ ਹੋਯ ਕਮ ਜਿਸ ਕੋ ਕਲਾਮ ਹੈ,#ਗ੍ਯਾਨ ਮੇ ਨ ਕਮ ਹਰਿਧ੍ਯਾਨ ਮੇ ਨ ਕਮ ਕਭੂੰ#ਦਾਨ ਮੇ ਨ ਕਮ ਔ ਨ ਕਮ ਧਨ ਧਾਮ ਹੈ,#ਗ੍ਵਾਲ ਕਵਿ ਤੇਜ ਮੇ ਪ੍ਰਤਾਪ ਮੇ ਨ ਕਮ ਕ੍ਯੋਂ ਹੂੰ#ਹੁਕਮ ਮੇ ਨ ਕਮ ਔ ਨ ਕਮ ਇੰਤਜਾਮ ਹੈ,#ਯਾਹੀ ਤੇ ਗਰੀਬ ਕੇ ਨਿਵਾਜ਼ ਗੁਰੁਦੇਵ ਜੂ ਨੈ#ਰਾਖ੍ਯੋ ਮਹਾਰਾਜ "ਭਰਪੂਰਸਿੰਘ" ਨਾਮ ਹੈ.#ਸਿਤੰਬਰ ਸਨ ੧੮੬੩ ਵਿੱਚ ਲਾਰਡ ਐਲਗਿਨ (Algin) ਨੇ ਰਾਜਾ ਭਰਪੂਰ ਸਿੰਘ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਥਾਪਿਆ, ਪਰ ਇਹ ਕਲਕੱਤੇ ਜਾਣ ਤੋਂ ਪਹਿਲਾਂ ਹੀ ਕੁਝ ਮਹੀਨੇ ਤਾਪ ਨਾਲ ਬਿਮਾਰ ਰਹਿਕੇ ੯. ਨਵੰਬਰ ਸਨ ੧੮੬੩ ਨੂੰ ਨਾਭੇ ਪਰਲੋਕ ਸਿਧਾਰਿਆ.#ਰਾਜਾ ਭਗਵਾਨਸਿੰਘ#ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਦਾ ਛੋਟਾ ਭਾਈ. ਇਸ ਦਾ ਜਨਮ ਸਨ ੧੮੪੨ (ਮਘ੍ਰ ਵਦੀ ੧੩. ਸੰਮਤ ੧੮੯੯) ਵਿੱਚ ਹੋਇਆ. ਰਾਜਾ ਭਰਪੂਰਸਿੰਘ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ਇਹ ਬਹੁਤ ਨਰਮਦਿਲ ਅਤੇ ਆਰਾਮਪਸੰਦ ਸੀ. ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾ ਨਹੀਂ ਮਿਲਦਾ ਸੀ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਸਰ ਹੀਰਾਸਿੰਘ#ਫੂਲਵੰਸ਼ੀ ਸਰਦਾਰ ਸੁੱਖਾਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੮੦੦ (ਸਨ ੧੮੪੩) ਨੂੰ ਮਾਈ ਰਾਜਕੌਰ (ਸਰਦਾਰ ਬਾਸਾਵਾਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬੱਡਰੁਖੀਂ ਹੋਇਆ. ਰਾਜਾ ਭਗਵਾਨਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾਸਿੰਘ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ, ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕਰਣ ਦਾ ਯਤਨ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾਸਿੰਘ ਜੀ ਦੇ ਗੁਣ ਗਾਉਣ ਵਿੱਚ ਇੱਕਸੁਰ ਸਨ.⁸#ਮਹਾਰਾਜਾ ਹੀਰਾਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪੂਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁਚ ਸਕਦਾ ਸੀ.#ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ ੭. ਮਾਘ ਸੰਮਤ ੧੮੮੩) (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨਕੌਰ ਜੀ,⁹ ਅਤੇ ਮਹਾਰਾਣੀ ਸਾਹਿਬਾ ਜਸਮੇਰਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੮੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਪੈਦਾ ਹੋਏ.#ਮਹਾਰਾਜਾ ਹੀਰਾਸਿੰਘ ਜੀ ਨੇ ਸਨ ੧੮੭੯- ੯੦ ਦੇ ਅਫਗਾਨ ਜੰਗ ਵਿੱਚ, ਸਨ ੧੮੯੭ ਦੇ ਤੀਰਾਹ ਜੰਗ ਵਿੱਚ ਫੌਜ ਅਤੇ ਰੁਪਯੇ ਦੀ ਗਵਰਨਮੈਂਟ ਨੂੰ ਪੂਰੀ ਸਹਾਇਤਾ ਦਿੱਤੀ, ਸਨ ੧੮੮੭ ਵਿੱਚ ਆਪ ਦੀ ਸਲਾਮੀ ੧੧. ਤੋਪਾਂ ਤੋਂ ੧੩, ਅਤੇ ਸਨ ੧੮੯੮ ਵਿੱਚ ੧੫. ਤੋਪਾਂ ਦੀ ਹੋ ਗਈ.#ਸਨ ੧੮੭੯ ਵਿੱਚ (ਜੀ. ਸੀ. ਐਸ. ਆਈ. ), ਸਨ ੧੮੯੩ ਵਿੱਚ "ਰਾਜਾਏ ਰਾਜਗਾਨ" ਖਿਤਾਬ ਮਿਲਿਆ, ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ੧੪ ਫਿਰੋਜਪੁਰ ਸਿੱਖ ਪਲਟਨ (King George’s own) ਦੇ ਕਰਨੈਲ ਹੋਏ.¹⁰ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਬੈਰਾੜਵੰਸ਼ ਸਰਮੌਰ ਮਹਾਰਾਜਾ ਸਰ ਹੀਰਾਸਿੰਘ ਰਾਜਰਿਖੀ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਰਿਪੁਦਮਨਸਿੰਘ#ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖਸਿੰਘ ਲੌਂਗੋਵਾਲੀਏ ਦੀ ਸੁਪੁਤ੍ਰੀ ਰਾਣੀ ਜਸਮੇਰਕੌਰ ਦੇ ਉਦਰੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਦਾ ਜਨਮ ਨਾਭੇ ਹੋਇਆ. ਮਹਾਰਾਜਾ ਸਾਹਿਬ ਨੇ ਇਨ੍ਹਾਂ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕਰਕੇ ਸਭ ਤਰ੍ਹਾਂ ਲਾਇਕ ਬਣਾਇਆ.#੨੯ ਜੇਠ ਸੰਮਤ ੧੯੫੮ ਨੂੰ ਸਰਦਾਰ ਗੁਰਦਿਆਲਸਿੰਘ ਮਾਨ ਦੀ ਸੁਪੁਤ੍ਰੀ ਬੀਬੀ ਜਗਦੀਸ਼ਕੌਰ¹¹ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੨੩ ਅੱਸੂ ਸੰਮਤ ੧੯੬੪ (੮ ਅਕਤੂਬਰ ਸਨ ੧੯੦੭) ਨੂੰ ਬੀਬੀ ਅੰਮ੍ਰਿਤਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਜੀ ਨਾਲ ੧੬. ਫਰਵਰੀ ਸਨ ੧੯੨੫ ਨੂੰ ਹੋਈ.#ਸਨ ੧੯੦੬ ਤੋਂ ੮. ਤਕ ਟਿੱਕਾ ਰਿਪੁਦਮਨ ਸਿੰਘ ਸਾਹਿਬ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ (aditional) ਮੈਂਬਰ ਰਹੇ. ਸਨ ੧੯੧੦ ਵਿੱਚ ਆਪ ਨੇ ਯੂਰਪ ਦੀ ਯਾਤ੍ਰਾ ਕੀਤੀ ਅਤੇ ੨੨ ਜੂਨ ੧੯੧੧ ਨੂੰ H. M. ਜਾਰਜ ਪੰਜਮ ਦੀ ਤਾਜਪੋਸ਼ੀ ਵੇਲੇ ਵੈਸ੍ਟਮਿਨਸਟਰ ਏਬੀ (Westminister Abbey) ਵਿੱਚ ਮੌਜੂਦ ਸੇ. ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾਸਿੰਘ ਜੀ ਦਾ ਦੇਹਾਂਤ ਹੋਇਆ.#ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੭੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ, ਅਰ ਗਵਰਨਮੇਂਟ ਬਰਤਾਨੀਆਂ ਵੱਲੋਂ ੨੦. ਦਿਸੰਬਰ ਸਨ ੧੯੧੨ ਨੂੰ ਮਸਨਦਨਸ਼ੀਨੀ ਦਾ ਖਿਲਤ ਮਿਲਿਆ. ਸਨ ੧੯੧੪ ਦੇ ਵਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸਨ ੧੯੧੮ ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ (Mesopotamia) ਭੇਜੀ ਗਈ, ਜਿਸ ਨੇ ਛੀ ਮਹੀਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ. ਮਹਾਰਾਜਾ ਸਾਹਿਬ ਨੇ ਸਨ ੧੯੧੭- ੧੮ ਵਿੱਚ ਕਈ ਲੱਖ ਰੁਪਯਾ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ. ਸਨ ੧੯੧੯ ਦੇ ਤੀਜੇ ਅਫਗ਼ਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿਕੇ ਅੰਗ੍ਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ.#੧੦ ਅਕਤੂਬਰ ਸਨ ੧੯੧੮ ਨੂੰ ਮੇਜਰ ਸਰਦਾਰ ਪ੍ਰੇਮਸਿੰਘ ਰਾਇਪੁਰੀਏ ਦੀ ਸੁਪੁਤ੍ਰੀ ਸਰੋਜਨੀ ਦੇਵੀ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੫. ਅੱਸੂ ਸੰਮਤ ੧੯੭੬ (੨੧ ਸਿਤੰਬਰ ਸਨ ੧੯੧੯) ਨੂੰ ਟਿੱਕਾ ਪ੍ਰਤਾਪ ਸਿੰਘ ਜੀ ਦਾ ਜਨਮ ਹੋਇਆ.#ਕਈ ਸ੍ਵਾਰਥੀ ਅਤੇ ਆਚਾਰ ਤੋਂ ਡਿਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ ਅਰ ਜੋ ਅਸਲੋਂ ਮਹਾਰਾਜਾ ਦੇ ਹਿਤੂ ਨਹੀਂ ਸਨ, ਦੈਵਯੋਗ ਨਾਲ ਏਧਰੋਂ ਓਧਰੋਂ ਮਹਾਰਾਜਾ ਦੇ ਪਾਸ ਆ ਲੱਗੇ, ਜਿਸ ਤੋਂ ਕਈ ਭਦ੍ਰਪੁਰੁਸਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲੇ ਨਾਲ ਵ੍ਰਿਥਾ ਅਨੇਕ ਝਗੜੇ ਛਿੜ ਪਏ. ਇਹ ਮੁਆਮਲਾ ਇੱਥੋਂ ਤਕ ਵਧਿਆ ਕਿ ਮਹਾਰਾਜਾ ਨੂੰ ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਰਾਜ ਦਾ ਤਿਆਗ ਕਰਨਾ ਪਿਆ. ਰਿਆਸਤ ਤੋਂ ਤਿੰਨ ਲੱਖ ਰੁਪਯਾ ਸਾਲਾਨਾ ਮੁਕੱਰਰ ਹੋਕੇ ਦੇਹਰੇਦੂਨ ਰਹਿਣ ਦੀ ਗਵਰਨਮੇਂਟ ਵੱਲੋਂ ਆਗ੍ਯਾ ਹੋਈ. ਅਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗ੍ਰੇਜ਼ ਐਡਮਿਨਿਸਟ੍ਰੇਟਰ (administrator)¹² ਥਾਪਿਆ ਗਿਆ.#੨੫ ਮਾਘ ਸੰਮਤ ੧੯੮੩ (੬ ਫਰਵਰੀ ਸਨ ੧੯੨੭) ਨੂੰ ਮਹਾਰਾਜਾ ਰਿਪੁਦਮਨਸਿੰਘ ਜੀ ਨੇ ਅਬਿਚਲਨਗਰ ਦੁਬਾਰਾ ਅੰਮ੍ਰਿਤ ਛਕਕੇ ਨਾਉਂ ਗੁਰੁਚਰਨ ਸਿੰਘ ਬਦਲਿਆ.#੧੯ ਫਰਵਰੀ ਸਨ ੧੯੨੮ ਨੂੰ ਸਰਕਾਰ ਵੱਲੋਂ ਇੱਕ ਐਲਾਨ ਨਿਕਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰੁਚਰਨਸਿੰਘ) ਨੂੰ ਜਿਨ੍ਹਾਂ ਸ਼ਰਤਾਂ ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਨਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਯਾ ਸਾਲਾਨਾ ਕੀਤਾ ਜਾਵੇ ਅਤੇ ਮਹਾਰਾਜਾ ਦੀ ਪਦਵੀ ਜਬਤ ਕੀਤੀ ਜਾਵੇ ਅਰ ਮਦਰਾਸ ਦੇ ਇਲਾਕੇ ਕੋਡੇਕਾਨਲ¹³ ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ.#੨੩ ਫਰਵਰੀ ਸਨ ੧੯੨੮ ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰੇਦੂਨ ਪਹੁੰਚਕੇ ਟਿੱਕਾ ਪ੍ਰਤਾਪ ਸਿੰਘ ਜੀ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ.#ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਮਾਤਾ ਮਹਾਰਾਣੀ ਸਰੋਜਨੀ ਦੇਵੀ ਦੀ ਨਿਗਰਾਨੀ ਵਿੱਚ ਦੇਹਰੇਦੂਨ ਰਹਿਂਦੇ ਅਤੇ ਸਿਖਯਾ ਪਾ ਰਹੇ ਹਨ.#ਰਿਆਸਤ ਨਾਭੇ ਦਾ ਰਕਬਾ ੯੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੨੬੩, ੩੯੪ ਹੈ.#ਰਿਆਸਤ ਦਾ ਦਰਜਾ ਪੰਜਾਬ ਵਿੱਚ ਚੌਥਾ ਹੈ. ਵਾਇਸਰਾਏ ਦੇ ਦਰਬਾਰ ਵਿੱਚ ਨਾਭੇ ਦੀ ਨਿਸ਼ਸਤ ਜੀਂਦ ਤੋਂ ਹੇਠ ਹੈ, ਪਰ ਬਾਜ਼ਦੀਦ (return visit) ਜੀਂਦ ਤੋਂ ਪਹਿਲਾਂ ਹੁੰਦੀ ਹੈ ਅਰ ਸਲਾਮੀ ੧੩. ਤੋਪਾਂ ਦੀ ਹੈ. ਰਿਆਸਤ ਦੀ ਕੁੱਲ ਆਮਦਨ ੨੪੦੦੦੦੦ ਰੁਪਯਾ ਸਾਲਾਨਾ ਹੈ.#ਨਾਭੇ ਸ਼ਹਿਰ ਵਿੱਚ ਇੱਕ ਹਾਈ ਸਕੂਲ, ਇੱਕ ਮਿਡਲ ਗਰਲ ਸਕੂਲ, ਇਲਾਕੇ ਵਿੱਚ ਛੀ ਮਿਡਲ ਸਕੂਲ, ਤੇਈਸ ਪ੍ਰਾਇਮਰੀ ਸਕੂਲ ਹਨ. ਨਾਭੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਸਿਵਲ ਹਾਸਪਿਟਲ ਅਤੇ ਇੱਕ ਫੌਜੀ ਹਸਪਤਾਲ ਹੈ. ਇਲਾਕੇ ਵਿੱਚ ਅੱਠ ਡਿਸਪੈਨਸਰੀਆਂ ਹਨ. ਫੌਜ- ਅਕਾਲ ਇਨਫੈਂਟਰੀ (Infantry) ੪੫੦, ਪੁਲਿਸ ੪੧੫ ਹੈ.#ਮਹਾਰਾਜਾ ਦਾ ਪੂਰਾ ਖ਼ਿਤਾਬ ਹੈ- ਹਿਜ਼ ਹਾਈਨੈਸ (His Highness) ਫ਼ਰਜ਼ੰਦੇ ਅਰਜਮੰਦ ਅ਼ਕ਼ੀਦਤ ਪੈਵੰਦ ਦੋਲਤੇ ਇੰਗਲਿਸ਼ੀਆ ਬੈਰਾੜਵੰਸ਼ ਸ਼ਰਮੌਰ¹⁴ ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦ੍ਰ ਬਹਾਦੁਰ.#ਨਾਭੇ ਕਿਲੇ ਅੰਦਰ ਪੱਛੋਂ ਵੱਲ ਦੇ ਬੁਰਜ ਵਿੱਚ ਗੁਰਦ੍ਵਾਰਾ "ਸਿਰੋਪਾਉ" ਹੈ. ਇੱਥੇ ਗੁਰੂ ਸਾਹਿਬ ਦੀਆਂ ਇਤਨੀਆਂ ਵਸਤਾਂ ਹਨ:-#(ੳ) ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮਸਿੰਘ ਜੀ ਨੂੰ ਕ੍ਰਿਪਾ ਕਰਕੇ ਭੇਜਿਆ. ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤ੍ਰ ਹੈ.#(ਅ) ਦਸ਼ਮੇਸ਼ ਜੀ ਦਾ ਹੁਕਮਨਾਮਾ. ਇਹ ਅਸਲ ਹੁਕਮਨਾਮਾ ਪਟਿਆਲੇ ਹੈ, ਨਕਲ ਨਾਭੇ ਹੈ. ਹੁਕਮਨਾਮੇ ਦਾ ਪਾਠ ਦੇਖੋ, ਤਿਲੋਕ ਸਿੰਘ ਸ਼ਬਦ ਵਿੱਚ.#(ੲ) ਦਸਤਾਰ ਕਲਗੀਧਰ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖ਼ਸ਼ੀ.#(ਸ) ਦਸਤਾਰ ਨਾਲ ਕੰਘਾ, ਜਿਸ ਵਿੱਚ ਵਾਹੇ ਹੋਏ ਕੇਸ਼ ਹਨ.#(ਹ) ਦਸਤਾਰ ਨਾਲ ਕਰਦ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ.#(ਕ) ਇਨ੍ਹਾਂ ਤਿੰਨ੍ਹਾਂ ਵਸਤਾਂ ਨਾਲ ਜੋ ਬੁੱਧੂਸ਼ਾਹ ਨੂੰ ਕਲਗੀਧਰ ਨੇ ਹੁਕਮਨਾਮਾ ਬਖ਼ਸ਼ਿਆ. * ਇਹ ਚਾਰੇ ਵਸਤਾਂ (ਨੰ: ੲ, ਸ, ਹ, ਕ) ਸਾਂਈਂ ਬੁੱਧੂਸ਼ਾਹ ਦੀ ਔਲਾਦ ਦਾ ਮਾਕੂਲ ਗੁਜ਼ਾਰਾ ਕਰਕੇ, ਮਹਾਰਾਜਾ ਭਰਪੂਰ ਸਿੰਘ ਜੀ ਨੇ ਲੈ ਲਈਆਂ ਸਨ.#(ਖ) ਕੋਰੜਾ ਗੁਰੂ ਹਰਗੋਬਿੰਦ ਸਾਹਿਬ ਦਾ, ਇਸ ਦੀ ਡੰਡੀ ਬੈਂਤ ਦੀ ਹੈ.#(ਗ) ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ.#(ਘ) ਸ਼੍ਰੀ ਸਾਹਿਬ ਕਲਗੀਧਰ ਦਾ, ਜੋ ਸਤਿਗੁਰੂ ਨੇ ਤਿਲੋਕਸਿੰਘ ਜੀ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਮਤ ੧੭੬੩ ਵਿੱਚ ਦਮਦਮੇ ਬਖ਼ਸ਼ਿਆ. ਇਸ ਦੇ ਇੱਕ ਤਰਫ ਪਾਠ ਹੈ- "ਸ਼੍ਰੀ ਭਗੋਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ." ਦੂਜੀ ਤਰਫ ਹੈ- "ਪਾਤਸ਼ਾਹੀ ਦਸ."#(ਙ) ਸ਼੍ਰੀ ਸਾਹਿਬ ਦਸ਼ਮੇਸ਼ ਦਾ, ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾਸਿੰਘ ਜੀ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ- "ਗੁਰੂ ਗੋਬਿੰਦਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ, ਯਾ ਤੇਗ ਤੇ." ਕਬਜੇ ਪੁਰ ਪਾਠ ਹੈ- "ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ."#(ਚ) ਤਲਵਾਰ ਕਲਗੀਧਰ ਦੀ, ਜੋ ਕਲ੍ਹਾਰਾਇ ਨੂੰ ਬਖ਼ਸ਼ੀ ਸੀ. ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜਰੀਏ ਮਹਾਰਾਜਾ ਜਸਵੰਤਸਿੰਘ ਨੂੰ ਮਿਲੀ. ਇਸ ਪੁਰ Genoa¹⁵ ਲਿਖਿਆ ਹੈ.#(ਛ) ਖੰਜਰ ਗੁਰੂ ਗੋਬਿੰਦਸਿੰਘ ਜੀ ਦਾ, ਜੋ ਛੋਟੀ ਉਮਰ ਵਿੱਚ ਕਮਰ ਸਜਾਇਆ ਕਰਦੇ ਸਨ, ਇਸ ਪੁਰ ਪਾਠ ਹੈ-#"ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ।#ਤੁਹੀ ਖੜਗਧਾਰਾ ਤੁਹੀ ਬਾਢਵਾਰੀ।#ਤੁਹੀ ਤੀਰ ਤਰਵਾਰ ਕਾਤੀ ਕਟਾਰੀ।#ਹਲੱਬੀ ਜਨੱਬੀ ਮਗਰਬੀ ਤੁਹੀ ਹੈ।#ਨਿਹਾਰੋ ਜਹਾਂ ਆਪ ਠਾਢੀ ਵਹੀਂ ਹੈ।×××#(ਜ) ਦਸ਼ਮੇਸ਼ ਦੇ ਢਾਲੇ ਦੇ ਦੋ ਫੁੱਲ, ਜਿਨ੍ਹਾਂ ਪੁਰ ਦਸ ਅਵਤਾਰਾਂ ਦੀਆਂ ਤਸਵੀਰਾਂ ਹਨ.#(ਝ) ਕਲਗੀਧਰ ਦੇ ਤੀਰ ਦੀ ਮੁਖੀ. ਇਸ ਦਾ ਪ੍ਰਸੰਗ ਇਉਂ ਹੈ:-#ਦਸ਼ਮੇਸ਼ ਆਨੰਦਪੁਰ ਇੱਕ ਸਿੰਮਲ ਦੇ ਬਿਰਛ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ. ਉਹ ਬਿਰਛ ਕੁਝ ਵਰ੍ਹੇ ਵੀਤੇ ਹਨ ਕਿ ਸੁੱਕ ਕੇ ਡਿਘ ਪਿਆ. ਉਸ ਵਿੱਚੋਂ ਕਈ ਮੁਖੀਆਂ ਲੱਭੀਆਂ, ਇੱਕ ਮੁਖੀ ਕੇਸਗੜ੍ਹ ਦੇ ਪੁਜਾਰੀਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ, ਉਨ੍ਹਾਂ ਨੇ ਮਹਾਰਾਜਾ ਹੀਰਾਸਿੰਘ ਨੂੰ ਦਿੱਤੀ.#(ਞ) ਇੱਕ ਪੁਸਤਕ, ਜਿਸ ਵਿੱਚ ਚਰਿਤ੍ਰਾਂ ਦਾ ਪਾਠ ਹੈ. ਇਸ ਦੇ ਪਤ੍ਰੇ ੩੦੦ ਹਨ. ਭਾਈ ਤਾਰਾਸਿੰਘ ਕਵੀ ਨੇ ਦੱਸਿਆ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ. ਰਾਜਾ ਭਰਪੂਰ ਸਿੰਘ ਜੀ ਨੇ ਕਵੀ ਜੀ ਨੂੰ ਦੋ ਹਜਾਰ ਨਕਦ ਅਤੇ ਦੋ ਸੌ ਰੁਪਯੇ ਸਾਲਾਨਾ ਜਾਗੀਰ ਦੇਕੇ ਇਹ ਪੁਸਤਕ ਲੈ ਲਿਆ ਹੋਇਆ ਹੈ.#ਨਾਭੇ ਦੇ ਲਹੌਰਾਂ ਵਾਲੇ ਦਰਵਾਜੇ ਤੋਂ ਬਾਹਰ ਬਾਬਾ ਅਜਾਪਾਲਸਿੰਘ ਜੀ ਦਾ ਪਵਿਤ੍ਰ ਅਸਥਾਨ ਦਰਸ਼ਨ ਯੋਗ੍ਯ ਹੈ।#੨. ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਬਾਣਾ ਲਾਲੜੂ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਦਸ਼ਮੇਸ਼ ਜੀ ਦਾ ਚੋਆਸਾਹਿਬ ਗੁਰਦ੍ਵਾਰਾ ਹੈ. ਗੁਰੂ ਜੀ ਪਾਉਂਟੇ ਤੋਂ ਆਨੰਦਪੁਰ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਦਰਖਤਾਂ ਦੇ ਘਣੇ ਜੰਗਲ ਵਿੱਚ ਬਣਿਆ ਹੋਇਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲੈ ਜਾਂਦਾ ਸਿੱਖ ਇੱਥੇ ਕੁਝ ਸਮਾਂ ਠਹਿਰਿਆ ਸੀ. ੫੧ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ।#੩. ਦੇਖੋ, ਨਾਭਾ ਜੀ....
ਸੰਗ੍ਯਾ- ਪੁਸਪ. ਕੁਸੁਮ. ਦੇਖੋ, ਫੁੱਲ. "ਆਪੇ ਭਵਰਾ ਫੂਲ ਬੇਲਿ." (ਬਸੰ ਅਃ ਮਃ ੧) ੨. ਫੁੱਲ ਦੇ ਆਕਾਰ ਦਾ ਭੂਸਣ. "ਸਗਲ ਆਭਰਣ ਸੋਭਾ ਕੰਠਿ ਫੂਲ." (ਆਸਾ ਮਃ ੫) ੩. ਢਾਲ ਦੇ ਫੁੱਲ. "ਫੂਲਨ ਲਾਗ ਚਿਣਗ ਗਨ ਜਾਗਾ." (ਗੁਪ੍ਰਸੂ) ੪. ਬੈਰਾੜ ਵੰਸ਼ ਦਾ ਰਤਨ ਬਾਬਾ ਫੂਲ, ਜੋ ਰੂਪਚੰਦ ਦੇ ਘਰ ਮਾਤਾ ਅੰਬੀ ਦੇ ਉਦਰ ਤੋਂ ਸੰਮਤ ੧੬੮੪ (ਸਨ ੧੬੨੭) ਵਿੱਚ ਜਨਮਿਆ, ਜਦਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਮੋਹਨ ਅਤੇ ਕਾਲੇ ਪੁਰ ਕ੍ਰਿਪਾ ਕਰਕੇ ਮੇਹਰਾਜ ਗ੍ਰਾਮ ਵਸਾਇਆ ਸੀ.#ਸੰਮਤ ੧੬੮੮ ਵਿੱਚ ਗੁਰੂਸਰ ਦੇ ਜੰਗ ਪਿੱਛੋਂ ਜਦ ਗੁਰੂ ਸਾਹਿਬ ਦੇ ਦਿਵਾਨ ਵਿੱਚ ਬਾਲਕ ਫੂਲ ਆਪਣੇ ਚਾਚੇ ਕਾਲੇ ਨਾਲ ਹਾਜਿਰ ਹੋਇਆ, ਤਦ ਸੁਭਾਵਿਕ ਹੀ ਪੇਟ ਵਜਾਉਣ ਲੱਗ ਪਿਆ. ਸਤਿਗੁਰੂ ਨੇ ਕਾਲੇ ਤੋਂ ਬਾਲਕ ਦੀ ਹਰਕਤ ਬਾਬਤ ਪੁੱਛਿਆ, ਤਾਂ ਅਰਜ ਕੀਤੀ ਕਿ ਮਹਾਰਾਜ! ਇਸ ਦੀ ਮਾਈ ਗੁਜਰ ਗਈ ਹੈ, ਹਜੂਰ ਦੇ ਸਾਹਮਣੇ ਆਪਣੇ ਪੇਟ ਪਾਲਣ ਲਈ ਇਸ਼ਾਰੇ ਨਾਲ ਅਰਜ਼ ਕਰ ਰਿਹਾ ਹੈ. ਇਸ ਪੁਰ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਬਾਲਕ ਗੁਰੂ ਨਾਨਕਦੇਵ ਦੀ ਕ੍ਰਿਪਾ ਨਾਲ ਲੱਖਾਂ ਦੇ ਪੇਟ ਭਰੇਗਾ ਅਤੇ ਇਸ ਦੀ ਸੰਤਾਨ ਰਾਜ ਭਾਗ ਭੋਗੇਗੀ.#ਸੰਮਤ ੧੭੦੩ ਵਿੱਚ ਜਦ ਗੁਰੂ ਹਰਿਰਾਇ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਮੇਹਰਾਜ ਪਧਾਰੇ, ਤਦ ਫੂਲ ਆਪਣੇ ਸੰਬੰਧੀਆਂ ਸਮੇਤ ਦੀਵਾਨ ਵਿੱਚ ਹਾਜਿਰ ਹੁੰਦਾ ਰਿਹਾ. ਗੁਰੂ ਸਾਹਿਬ ਨੇ ਇਸ ਦੀ ਨੰਮ੍ਰਤਾ ਅਤੇ ਸੇਵਾ ਭਾਵ ਦੇਖਕੇ ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਵਿੱਚ ਆਸ਼ੀਰਵਾਦ ਦਿੱਤਾ, ਜਿਸ ਦਾ ਫਲ ਹੁਣ ਫੁਲਕੀਆਂ ਰਿਆਸਤਾਂ ਸਿੱਖਾਂ ਦਾ ਮਾਣ ਤਾਣ ਹਨ.¹ ਫੂਲ ਦੇ ਦੋ ਵਿਆਹ ਹੋਏ- ਧਰਮਪਤਨੀ ਬਾਲੀ ਦੇ ਉਦਰ ਤੋਂ ਤਿਲੋਕਸਿੰਘ ਰਾਮ ਸਿੰਘ ਅਤੇ ਰੱਘੂ² ਅਤੇ ਬੀਬੀ ਰਾਮੀ³ ਜਨਮੇ, ਅਰ ਰੱਜੀ ਤੋਂ ਚੰਨੂ, ਝੰਡੂ ਅਤੇ ਤਖਤਮੱਲ ਪੈਦਾ ਹੋਏ. ਬਾਬੇ ਫੂਲ ਦੀ ਔਲਾਦ ਪੁਰ ਗੁਰੂ ਗੋਬਿੰਦਸਿੰਘ ਸਾਹਿਬ ਦੀ ਖਾਸ ਕ੍ਰਿਪਾ ਰਹੀ ਹੈ. ਦੇਖੋ, ਤਿਲੋਕਸਿੰਘ.#ਬਾਬਾ ਫੂਲ ਦਾ ਦੇਹਾਂਤ ਸੰਮਤ ੧੭੪੭ (ਸਨ ੧੬੯੦)⁴ ਵਿੱਚ ਬਹਾਦੁਰਪੁਰ⁵ ਹੋਇਆ. ਸਸਕਾਰ ਫੂਲ ਨਗਰ ਕੀਤਾ ਗਿਆ. ਜਿੱਥੇ ਸਮਾਧ ਵਿਦ੍ਯਮਾਨ ਹੈ. ਦੇਖੋ, ਗੁਰੂ ਹਰਿਗੋਬਿੰਦ, ਗੁਰੂ ਹਰਿਰਾਇ, ਮੇਹਰਾਜ ਅਤੇ ਫੂਲਵੰਸ਼।#੫. ਬਾਬਾ ਫੂਲ ਦਾ ਸੰਮਤ ੧੭੧੧ (ਸਨ ੧੬੫੩)⁶ ਵਿੱਚ ਆਬਾਦ ਕੀਤਾ ਨਗਰ, ਜੋ ਰਾਜ ਨਾਭਾ ਵਿੱਚ ਹੈ. ਇਹ ਰਿਆਸਤ ਦੀ ਨਜਾਮਤ ਦਾ ਪ੍ਰਧਾਨ ਅਸਥਾਨ ਹੈ. ਇੱਥੇ ਬਾਬਾ ਫੂਲ ਦੇ ਪੁਰਾਣੇ ਚੁਲ੍ਹੇ ਹਨ, ਜੋ ਫੂਲਵੰਸ਼ ਤੋਂ ਸਨਮਾਨਿਤ ਹਨ. ਰੇਲਵੇ ਸਟੇਸ਼ਨ ਰਾਮਪੁਰਾ ਫੂਲ ਹੈ.#੬. ਦੇਖੋ, ਫੂਲਸਾਹਿਬ। ੭. ਦੇਖੋ, ਫੂਲਵੰਸ਼....
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਬੰਸ....
ਦੇਖੋ, ਚਉਧਰੀ। ੨. ਸੂਰੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਆਤਮ- ਗ੍ਯਾਨੀ ਅਤੇ ਪ੍ਰਸਿੱਧ ਉਪਕਾਰੀ ਹੋਇਆ....
ਦੇਖੋ, ਭੁਜ ੨. "ਭੁਜਾ ਗਹਿ ਕਾਢਿਲੀਓ." (ਬਿਹਾ ਛੰਤ ਮਃ ੫) ੨. ਸੀਤਾ. ਭੂਮਿਜਾ....
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਵਿ- ਰਾਜਾ ਜੇਹਾ. ਰਾਜਾ ਯੋਗ੍ਯ। ੨. ਰਜੋਗੁਣਮਈ। ੩. ਸੰਗ੍ਯਾ- ਦੁਰਗਾ. ਦੇਵੀ....
ਸੰਗ੍ਯਾ- ਰਚਨਾ. ਬਨਾਵਟ. "ਜਾਕੇ ਨਿਗਮ ਦੁਧ ਕੇ ਠਾਟਾ." (ਸੋਰ ਕਬੀਰ) ੨. ਸਾਮਾਨ. ਸਾਮਗ੍ਰੀ। ੩. ਸ੍ਵਰਾਂ ਦੀ ਇਸਥਿਤੀ. ਸੱਤ ਸੁਰਾਂ ਦਾ ਆਪਣੇ ਆਪਣੇ ਥਾਂ ਤੇ ਠਹਿਰਨ ਦਾ ਭਾਵ. ਸੰਗੀਤਗ੍ਰੰਥਾਂ ਵਿੱਚ ਇਸੇ ਦਾ ਨਾਉਂ 'ਮੂਰਛਨਾਂ' ਹੈ. ਤਿੰਨ ਸਪਤਕਾਂ ਹੋਣ ਕਰਕੇ ਇੱਕੀ ਮੂਰਛਨਾਂ ਹੋਇਆ ਕਰਦੀਆਂ ਹਨ.#ਰਾਗਵਿਦ੍ਯਾ ਦੇ ਪੰਡਿਤਾਂ ਨੇ ਸਾਰੇ ਦਸ ਠਾਟ ਕਲਪੇ ਹਨ, ਜਿਨ੍ਹਾਂ ਵਿੱਚ ਸਾਰੇ ਰਾਗ ਗਾਏ ਅਤੇ ਵਜਾਏ ਜਾਂਦੇ ਹਨ.#(ੳ) ਕਲ੍ਯਾਣ ਠਾਟ. ਇਸ ਵਿੱਚ ਮੱਧਮ ਤੋਂ ਬਿਨਾ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮੀ ਪ ਧ ਨ.#(ਅ) ਬਿਲਾਵਲ ਠਾਟ. ਇਸ ਵਿੱਚ ਸਾਰੇ ਸ਼ੁੱਧ ਸੁਰ ਹਨ, ਯਥਾ-#ਸ ਰ ਗ ਮ ਪ ਧ ਨ.#(ੲ) ਕਮਾਚ ਠਾਟ. ਇਸ ਵਿੱਚ ਛੀ ਸੁਰ ਸ਼ੁੱਧ, ਅਤੇ ਨਿਸਾਦ ਕੋਮਲ ਹੈ, ਯਥਾ-#ਸ ਰ ਗ ਮ ਪ ਧ ਨਾ.#(ਸ) ਭੈਰਵ ਠਾਟ. ਇਸ ਵਿੱਚ ਪੰਜ ਸ਼ੁੱਧ ਸੁਰ ਅਤੇ ਰਿਸਭ ਧੈਵਤ ਕੋਮਲ ਹਨ, ਯਥਾ-#ਸ ਰਾ ਗ ਮ ਪ ਧਾ ਨ.#(ਹ) ਭੈਰਵੀ ਠਾਟ. ਇਸ ਵਿੱਚ ਤਿੰਨ ਸ਼ੁੱਧ ਸੁਰ ਅਤੇ ਚਾਰ ਕੋਮਲ ਸੁਰ ਹਨ, ਯਥਾ-#ਸ ਰਾ ਗਾ ਮ ਪ ਧਾ ਨਾ.#(ਕ) ਆਸਾਵਰੀ ਠਾਟ. ਇਸ ਵਿੱਚ ਚਾਰ ਸ਼ੁੱਧ ਸੁਰ ਅਤੇ ਤਿੰਨ ਕੋਮਲ ਹਨ, ਯਥਾ-#ਸ ਰ ਗਾ ਮ ਪ ਧਾ ਨਾ.#(ਖ) ਟੋਡੀ ਠਾਟ. ਇਸ ਵਿੱਚ ਤਿੰਨ ਸ਼ੁੱਧ, ਤਿੰਨ ਕੋਮਲ ਅਤੇ ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗਾ ਮੀ ਪ ਧਾ ਨ.#(ਗ) ਪੂਰਬੀ ਠਾਟ. ਇਸ ਵਿੱਚ ਚਾਰ ਸ਼ੁੱਧ, ਦੋ ਕੋਮਲ, ਇੱਕ ਤੀਵ੍ਰ ਸੁਰ ਹੈ, ਯਥਾ-#ਸ ਰਾ ਗ ਮੀ ਪ ਧਾ ਨ. (ਘ) ਮਾਰਵਾ ਅਥਵਾ ਮਾਰੂ ਠਾਟ. ਇਸ ਵਿੱਚ ਪੰਜ ਸੁਰ ਸ਼ੁੱਧ, ਇੱਕ ਕੋਮਲ, ਇੱਕ ਤੀਵ੍ਰ ਹੈ, ਯਥਾ-#ਸ ਰਾ ਗ ਮੀ ਪ ਧ ਨ. (ਙ) ਕਾਫੀ ਠਾਟ. ਇਸ ਵਿੱਚ ਪੰਜ ਸ਼ੁੱਧ ਅਤੇ ਦੋ ਕੋਮਲ ਸੁਰ ਹਨ, ਯਥਾ-#ਸ ਰ ਗਾ ਮ ਪ ਧ ਨਾ#ਰਾਗ ਹੋਯਾ ਦੂਰ ਸੁਰ ਕਿਸੇ ਦਾ ਨਾ ਰਿਹਾ ਠੀਕ#ਤਾਲੋਂ ਸਭ ਘੁੱਥੇ ਭਾਰੀ ਰਾਮਰੌਲਾ ਪਾਯਾ ਹੈ,#ਗ੍ਰਾਮ ਗ੍ਰਾਮ ਵਿੱਚ ਨਾ ਮਿਲੰਦਾ ਇੱਕ ਦੂਜੇ ਸੰਗ#ਤਾਨ ਖੋਇ ਬੈਠੇ ਲਯਨਾਮ ਵਿਸਰਾਯਾ ਹੈ,#ਰੰਗਭੂਮਿ ਭਾਰਤ ਦੀ ਮੂਰਛਨਾ ਦਸ਼ਾ ਦੇਖ#ਕਰਤਾਰ ਬਾਬਾ ਗੁਰੁਨਾਨਕ ਪਠਾਯਾ ਹੈ,#ਅਬਲਾ ਲੁਕਾਈ ਤਾਂਈਂ ਮਰਦਾਨਾ ਸਾਜ ਸੰਗ#ਠਾਟ ਇੱਕ ਕਰਨ ਜਹਾਨ ਵਿੱਚ ਆਯਾ ਹੈ.#੪. ਸ੍ਵਰ ਮੇਲਨ. ਸੁਰਾਂ ਦਾ ਮਿਲਾਪ। ੫. ਸ਼ੋਭਾ। ੬. ਦ੍ਰਿੜ੍ਹ ਸੰਕਲਪ। ੭. ਆਡੰਬਰ. ਦਿਖਾਵਾ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਪ੍ਰਸ੍ਥਾਨ. ਕੂਚ। ੨. ਖ਼ਾ. ਮਰਨਾ. ਦੇਹ ਤਿਆਗਕੇ ਪ੍ਰਾਣੀ ਦਾ ਪਰਲੋਕਗਮਨ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)...
ਅ਼. [ہمیر] ਵਿ- ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. "ਹਾਠ ਹਮੀਰ." (ਕਲਕੀ) ਹਠੀਆ ਅਤੇ ਵਿਜਯੀ। ੨. ਸੰਗ੍ਯਾ- ਰਨਥੰਭੌਰ ਦਾ ਰਾਜਪੂਤ ਰਾਜਾ, ਜੋ ਸੰਃ ੧੩੫੭ ਵਿੱਚ ਗੱਦੀ ਬੈਠਾ. ਬਾਦਸ਼ਾਹ ਅਲਾਉੱਦੀਨ ਖਿਲਜੀ ਦਾ ਇੱਕ ਅਹਿਲਕਾਰ ਮੀਰਮੁਹੰਮਦ ਬਾਗੀ ਹੋਗਿਆ ਅਤੇ ਭੱਜਕੇ ਹਮੀਰ ਪਾਸ ਪਹੁੰਚਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰ ਮੁਹ਼ੰਮਦ ਮੰਗਿਆ. ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਸ਼ਹੀਦ ਹੋਇਆ. "ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ." (ਲੋਕੋ) ੩. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।...
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....
ਵਿ- ਪ੍ਰਤਾਪਿਨ੍. ਪ੍ਰਤਾਪਵਾਨ....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਅ਼. [مُلک] ਸੰਗ੍ਯਾ- ਦੇਸ਼। ੨. ਰਾਜ. ਬਾਦਸ਼ਾਹਤ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਦੇਖੋ, ਸਹਰ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਅੰ. Rail. ਸਰੀ. ਧਾਤੁ ਦੀ ਲੀਕ।#੨. ਹਿੰਦੁਸਤਾਨੀ ਵਿੱਚ ਰੇਲ (ਲੀਕ) ਤੇ ਚਲਣ ਵਾਲੀ ਗੱਡੀ ਅਤੇ ਟ੍ਰੇਨ ਦਾ ਨਾਉਂ ਭੀ ਰੇਲ ਹੈ. ਦੇਖੋ, ਰੇਲ ਗੱਡੀ ਅਤੇ ਰੇਲਵੇ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
[زینخان] ਇਸ ਨੂੰ ਅਹ਼ਮਦਸ਼ਾਹ ਦੁੱਰਾਨੀ ਨੇ ਸੰਮਤ ੧੮੧੮ (ਸਨ ੧੭੬੧) ਵਿੱਚ ਸਰਹਿੰਦ ਦਾ ਹ਼ਾਕਮ ਥਾਪਿਆ. ਖਾਲਸੇ ਦੇ ਦਲ ਨਾਲ ਮਿਲਕੇ ਫੂਲਵੰਸ਼ੀ ਰਾਜਿਆਂ ਨੇ ਇਸ ਨੂੰ ਸਰਹਿੰਦ ਤੋਂ ਸੱਤ ਮੀਲ ਦੇ ਫ਼ਾਸਲੇ ਪੁਰ ਮਨਹੇੜੇ ਪਾਸ ਲੜਾਈ ਵਿੱਚ ੪. ਮਾਘ ਸੰਮਤ ੧੮੨੦ (ਸਨ ੧੭੬੩) ਨੂੰ ਪੀਰਜੈਨ ਦੇ ਮੁਕ਼ਾਮ ਕ਼ਤਲ ਕੀਤਾ. ਜ਼ੈਨਖ਼ਾਂ ਦਾ ਸਿਰ ਮਾੜੀ ਵਾਲੇ ਤਾਰਾਸਿੰਘ ਨੇ ਵੱਢਿਆ ਸੀ. ਇਸ ਫ਼ਤੇ ਪਿੱਛੋਂ ਸਰਹਿੰਦ ਅਤੇ ਉਸ ਦਾ ਬਹੁਤ ਇਲਾਕਾ ਪਟਿਆਲੇ ਦੇ ਰਾਜ ਨਾਲ ਮਿਲ ਗਿਆ ਅਤੇ ਨਾਭੇ ਅਰ ਜੀਂਦ ਦੇ ਹੱਥ ਭੀ ਕਈ ਪਿੰਡ ਆਏ....
ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਵਜ਼ੀਰ ਖ਼ਾਂ ਸੂਬੇ ਨੇ ਇਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਕਰਕੇ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.#ਬੰਦਾ ਬਹਾਦੁਰ ਨੇ ੧. ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜ਼ੀਰ ਖ਼ਾਂ ਨੂੰ ਮਾਰਿਆ.¹ ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ "ਗੁਰੁਮਾਰੀ" ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇ ਗੜ੍ਹ.#ਸਰਹਿੰਦ ਵਿੱਚ ਇਹ ਗੁਰੁਦ੍ਵਵਾਰੇ ਹਨ-#੧. ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.#੨. ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.#੩. ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਥੇ ਸ਼ਹੀਦ ਹੋਇਆ.#੪. ਜੋਤੀਸਰੂਪ. ਜਿਸਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.#੫. ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.#੬. ਫਤੇਗੜ੍ਹ. ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖ ਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩. ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਿਹੰਦ ਤੋਂ ਕਰੀਬ ਡੇਢ ਮੀਲ ਹੈ.#੭. ਮਾਤਾ ਗੂਜਰੀ ਜੀ ਦਾ ਬੁਰਜ, ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.#੮. ਵਿਮਾਨ ਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਫ਼ਾ. [سِکّہ] ਸੰਗ੍ਯਾ- ਰਾਜਮੁਦ੍ਰਾ. ਚਾਂਦੀ ਸੁਇਨੇ ਆਦਿ ਉੱਪਰ ਸਿੱਕਹ ਲਾਉਣਾ ਸ੍ਵਤੰਤ੍ਰ ਰਾਜ ਦਾ ਚਿੰਨ੍ਹ ਹੈ. ਸਿੱਖ ਮਹਾਰਾਜਿਆਂ ਨੇ ਭੀ ਆਪਣੇ ਆਪਣੇ ਸਿੱਕੇ ਸਮੇਂ ਸਮੇਂ ਸਿਰ ਚਲਾਏ ਹਨ, ਜਿਨ੍ਹਾਂ ਦਾ ਨਿਰਣਾ ਇਉਂ ਹੈ-#(ੳ) ਖ਼ਾਲਸਾਪੰਥ ਨੇ ਅੰਮ੍ਰਿਤਸਰ ਸਨ ੧੭੬੫ ਵਿੱਚ ਇੱਕ ਸਿੱਕਾ ਚਲਾਇਆ, ਜਿਸ ਦਾ ਨਾਉਂ ਨਾਨਕ ਸ਼ਾਹੀ ਸੀ. ਮਹਾਰਾਜਾ ਰਣਜੀਤ ਸਿੰਘ ਨੇ ਭੀ ਆਪਣੇ ਰਾਜ ਵਿੱਚ ਇਹੀ ਸਿੱਕਾ ਜਾਰੀ ਰੱਖਿਆ ਅਤੇ ਅੰਮ੍ਰਿਤਸਰ ਦੀ ਟਕਸਾਲ ਨੂੰ ਭਾਰੀ ਰੌਣਕ ਦਿੱਤੀ. ਇਸ ਸਿੱਕੇ ਦੀ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਅ) ਪਟਿਆਲੇ ਦਾ ਸਿੱਕਾ- ਪਟਿਆਲੇ ਦਾ ਰੁਪਯਾ ਅਤੇ ਮੁਹਰ "ਰਾਜੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਰਾਜੇਸ਼ਾਹੀ ਰੁਪਯਾ ਸ਼ੁੱਧ ਚਾਂਦੀ ਦਾ ੧੧, ੧/੪ ਮਾਸ਼ੇ ਭਰ ਹੈ. ਮੁਹਰ ਪੌਣੇ ਗਿਆਰਾਂ ਮਾਸ਼ੇ ਦੀ ਹੈ. ਦੋਹਾਂ ਉੱਪਰ ਇਬਾਰਤ ਇਹ ਹੈ-#ਹ਼ੁਕਮ ਸ਼ੁਦ ਅਜ਼ ਕ਼ਾਦਰੇ ਬੇ ਚੂੰ ਬ ਅਹ਼ਮਦ ਬਾਦਸ਼ਾਹ,#ਸਿੱਕਹ ਜ਼ਨ ਬਰ ਸੀਮੋ ਜ਼ਰ ਅਜ਼ ਔਜੇ ਮਾਹੀ ਤਾ ਬਮਾਹ.#(ੲ) ਜੀਂਦ ਦਾ ਸਿੱਕਾ- ਜੀਂਦ ਦਾ ਰੁਪਯਾ "ਜੀਂਦੀਆ" ਕਰਕੇ ਪ੍ਰਸਿੱਧ ਹੈ. ਤੋਲ ਸਵਾ ਗਿਆਰਾਂ ਮਾਸ਼ੇ ਹੈ. ਜੋ ਪਟਿਆਲੇ ਦੇ ਰਾਜੇਸ਼ਾਹੀ ਰੁਪਯੇ ਉੱਪਰ ਇਬਾਰਤ ਹੈ. ਉਹੀ ਜੀਂਦੀਏ ਤੇ ਹੈ.#(ਸ) ਨਾਭੇ ਦਾ ਸਿੱਕਾ- ਨਾਭੇ ਦਾ ਰੁਪਯਾ ਅਤੇ ਮੁਹਰ "ਨਾਭੇਸ਼ਾਹੀ" ਨਾਉਂ ਤੋਂ ਪ੍ਰਸਿੱਧ ਹੈ. ਨਾਭੇ ਦਾ ਰੁਪਯਾ ਸਵਾ ਗਿਆਰਾਂ ਮਾਸੇ ਅਤੇ ਮੋਹਰ ਪੌਣੇ ਦਸ ਮਾਸ਼ੇ ਹੈ. ਧਾਤੁ ਦੋਹਾਂ ਦੀ ਬਹੁਤ ਸ਼ੁੱਧ ਹੈ. ਦੋਹਾਂ ਉਤੇ ਇਬਾਰਤ ਹੈ-#ਦੇਗ਼ ਤੇਗ਼ੋ ਫ਼ਤਹ਼ ਨੁਸਰਤ ਬੇਦਰੰਗ,#ਯਾਫ਼ਤਜ਼ ਨਾਨਕ ਗੁਰੂ ਗੋਬਿੰਦ ਸਿੰਘ.#(ਹ) ਕਪੂਰਥਲੇ ਦਾ ਸਿੱਕਾ- ਹੁਣ ਇਹ ਸਿੱਕਾ ਦੇਖਣ ਵਿੱਚ ਨਹੀਂ ਆਉਂਦਾ, ਪਰ ਪੁਰਾਣੇ ਸਮੇਂ ਸਰਦਾਰ ਜੱਸਾ ਸਿੰਘ ਬਹਾਦੁਰ ਨੇ ਜੋ ਚਲਾਇਆ ਸੀ ਉਸ ਉਤੇ ਇਹ ਇਬਾਰਤ ਸੀ-#ਸਿੱਕਹ ਜ਼ਦ ਦਰ ਜਹਾਂ ਬਫ਼ਜਲੇ ਅਕਾਲ,#ਮੁਲਕ ਅਹ਼ਮਦ ਗਰਿਫ਼੍ਤ ਜੱਸਾ ਕਲਾਲ.¹#੨. ਇੱਕ ਧਾਤੁ. ਸੰ. ਸੀਸਕ. Lead. ਗੋਲਾ ਗੋਲੀ ਛਰਰਾ ਆਦਿ ਬਣਾਉਣ ਲਈ ਸਿੱਕਾ ਬਹੁਤ ਵਰਤਿਆ ਜਾਂਦਾ ਹੈ....
ਸੰਗ੍ਯਾ- ਗੁੜ ਸ਼ੱਕਰ ਆਦਿ ਦੀ ਡਲੀ। ੨. ਰੋੜਾਂ ਵਾਲੀ ਜ਼ਮੀਨ। ੩. ਫੂਕੇ ਹੋਏ ਰੋੜ ਅਥਵਾ ਪੱਥਰ ਤੋਂ ਨਿਕਲੀ ਹੋਈ ਅਣਜਲੀ ਡਲੀ। ੪. ਰੋੜਾ ਜਾਤਿ ਦੀ ਇਸਤ੍ਰੀ ਅਰੋੜੀ। ੫. ਦੇਖੋ, ਰੋੜੀਸਾਹਿਬ...
ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰਗ੍ਯਾ- ਮੜ੍ਹੀ। ੨. ਦੇਖੋ, ਸਮਾਧਿ....
ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਵਿ- ਯਸ਼ (ਕੀਰਤਿ) ਵਾਲਾ. ਯਸ਼ਸ੍ਵੀ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਦੇਖੋ, ਸੁਜਾਣ. "ਆਪਿ ਸੁਜਾਣੁ ਨ ਭੁਲਈ." (ਸ੍ਰੀ ਮਃ ੧) ੨. ਸੁਜਾਣੁ ਸ਼ਬਦ ਸੁਜਾਖੇ ਲਈ ਭੀ ਆਇਆ ਹੈ. "ਮਨ ਅੰਧਾ ਨਾਉ ਸੁਜਾਣੁ." (ਵਾਰ ਆਸਾ)...
ਰਾਜੇ ਦੀ ਇਸਤ੍ਰੀ, ਰਾਗ੍ਯੀ। ੨. ਰਾਣੇ ਦੀ ਪਤਨੀ।...
ਦੇਖੋ, ਰਾਜਕੁਮਾਰ, ਕੁਮਾਰੀ। ੨. ਜੀਂਦਪਤਿ ਰਾਜਾ ਗਜਪਤਿਸਿੰਘ ਦੀ ਸੁਪੁਤ੍ਰੀ, ਸਰਦਾਰ ਮਹਾਸਿੰਘ ਸੁਕ੍ਰਚੱਕੀਏ ਦੀ ਧਰਮਪਤਨੀ ਅਤੇ ਮਹਾਰਾਜਾ ਰਣਜੀਤਸਿੰਘ ਦੀ ਮਾਤਾ. ਇਸ ਦਾ ਵਿਆਹ ਸਨ ੧੭੭੪ ਵਿੱਚ ਹੋਇਆ ਸੀ. ਦੇਖੋ, ਰਣਜੀਤਸਿੰਘ ੩. ਬਾਬਾ ਰਾਮਰਾਇ ਜੀ ਦੀ ਵਡੀ ਪਤਨੀ. ਇਹ ਆਪਣੀ ਸੌਕਣ ਪੰਜਾਬਕੌਰ ਨਾਲ ਨਰਾਜ ਹੋਕੇ ਦੇਹਰਾਦੂਨ ਤੋਂ ਮਨੀਮਾਜਰੇ ਜਾ ਵਸੀ ਅਰ ਉਸੇ ਥਾਂ ਦੇਹਾਂਤ ਹੋਇਆ. ਦੇਖੋ, ਮਨੀਮਾਜਰਾ। ੪. ਰਾਜਾ ਅਮਰਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਾਤਾ। ੫. ਰਾਜਾ ਹਮੀਰਸਿੰਘ ਨਾਭਾਪਤਿ ਦੀ ਰਾਣੀ ਅਤੇ ਰਾਜਾ ਜਸਵੰਤਸਿੰਘ ਦੀ ਮਾਤਾ। ੬. ਦੇਖੋ, ਦਾਤਾਰਕੌਰ....
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਰਾਜਾ ਦਾ ਕੁਮਾਰ (ਬਾਲਕ), ਕੁਮਾਰੀ (ਲੜਕੀ), ਰਾਜਪੁਤ੍ਰ, ਪੁਤ੍ਰੀ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਦੇਖੋ, ਅਠ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰਗ੍ਯਾ- ਛੋਟਾ ਗਦੇਲਾ। ੨. ਰਾਜਾ ਦਾ ਸਿੰਘਾਸਨ। ੩. ਮਹੰਤ ਦਾ ਆਸਨ। ੪. ਪਹਾੜੀ ਇ਼ਲਾਕੇ਼ ਵਿੱਚ ਇੱਕ ਦ੍ਵਿਜ ਜਾਤਿ ਹੈ ਜੋ, ਜਨੇਊ ਦਾ ਅਧਿਕਾਰ ਰੱਖਦੀ ਹੈ. ਗੁਰੁਪ੍ਰਤਾਪਸੂਰਯ ਵਿੱਚ ਇਸ ਜਾਤਿ ਦਾ ਨਾਉਂ "ਗਧੀਲਾ" ਲਿਖਿਆ ਹੈ। ੫. ਇੱਕ ਨੀਚ ਜਾਤਿ, ਜੋ ਭੇਡ ਗਧੇ ਆਦਿਕ ਰਖਦੀ ਹੈ ਅਤੇ ਖ਼ਾਨਾਬਦੋਸ਼ ਹੈ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰਗ੍ਯਾ- ਮਾਤਾ. ਮਾਂ. "ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ." (ਗੂਜ ਮਃ ੪) ੨. ਮਾਯਾ. ਜਗਤ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਏਕਾ ਮਾਈ ਜੁਗਤਿ ਵਿਆਈ." (ਜਪੁ) ੩. ਅਵਿਦ੍ਯਾ. "ਤਾਂਕੈ ਨਿਕਟਿ ਨ ਆਵੈ ਮਾਈ." (ਗਉ ਮਃ ੫) ੪. ਮਮਤਾ. "ਮੁਈ ਮੇਰੀ ਮਾਈ ਹਉ ਖਰਾ ਸੁਖਾਲਾ." (ਆਸਾ ਕਬੀਰ) ੫. ਸੰ. मायिन्. ਮਾਯੀ. ਵਿ- ਮਾਯਾ ਵਾਲਾ. ਮਾਇਆਪਤਿ। ੬. ਸੰਗ੍ਯਾ- ਕਰਤਾਰ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ." (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. "ਜੋ ਜੋ ਚਿਤਵੈ ਦਾਸਹਰਿ ਮਾਈ." (ਗਉ ਮਃ ੫) ਮਾਯਾਪਤਿਹਰਿਦਾ ਦਾਸ ਜੋ ਚਿਤਵੈ....
ਦੇਖੋ, ਜਸਵੰਤਸਿੰਘ ੨. ਅਤੇ ਦੇਸਾਂ ੨- ੩....
ਸੰ. ਮ੍ਰਿਕ੍ਸ਼੍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ....
ਧਵ (ਪਤਿ) ਰਹਿਤ. ਬੇਵਾ. ਰੰਡੀ. ਦੇਖੋ, ਪੁਨਰਵਿਵਾਹ, ਪੌਨਰਭਵ ਅਤੇ ਬਿਧਵਾ....
ਸੰਗ੍ਯਾ- ਮਾਤਾ ਜੇਹੀ. ਵਿਜਾਤ੍ਰਿ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਦੇਖੋ, ਸਿਕ੍ਸ਼ਾ. "ਸਿਖ੍ਯਾ ਸੰਤ ਨਾਮੁ ਭਜੁ ਨਾਨਕ." (ਸਵੈਯੇ ਮਃ ੫. ਕੇ)...
ਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦਰਸ਼ਨ. ਪਾਦ ੧. ਸੂਤ੍ਰ ੨¹) ਦੇਖੋ, ਸਹਜ ਜੋਗ ਅਤੇ ਜੋਗ। ੪. ਪਤੰਜਲਿ ਰਿਖਿ ਦਾ ਦੱਸਿਆ ਅੱਠ ਅੰਗ ਰੂਪ ਯੋਗਸਾਧਨ, ਜੋ ਮੁਕਤਿ ਦਾ ਕਾਰਣ ਹੈ।² ੫. ਯੁਕ੍ਤਿ. ਦਲੀਲ। ੬. ਜੀਵਾਤਮਾ ਅਤੇ ਪਰਮਾਤਮਾ ਦਾ ਇੱਕ ਹੋਣਾ। ੭. ਜੋ ਵਸਤੂ ਨਹੀਂ ਮਿਲੀ, ਉਸ ਦੀ ਪ੍ਰਾਪਤੀ ਦੀ ਚਿੰਤਾ। ੮. ਦੇਹ (ਸ਼ਰੀਰ) ਦੀ ਇਸਥਿਤੀ। ੯. ਨੁਸਖ਼ਾ। ੧੦. ਗ੍ਰਹਾਂ ਦਾ ਮੇਲ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰਗ੍ਯਾ- ਸ਼ਲਾਘਾ. ਤਅ਼ਰੀਫ। ੨. ਅ਼. [سلاح] ਸਲਾਹ਼. ਬਿਹਤਰੀ। ੩. ਭਾਵ- ਮੰਤ੍ਰ. ਮਸ਼ਵਰਾ....
ਅ਼. [اِنطظام] ਇੰਤਜਾਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਬੰਦੋਬਸ੍ਤ....
ਵਿ- ਉੱਤਮ. ਸ਼੍ਰੇਸ੍ਠ. ਸਿੰਧੀ. ਦਙੋ. "ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ." (ਕਾਨ ਮਃ ੫) ੨. ਅਰੋਗ. ਨਰੋਆ। ੩. ਸੰਗ੍ਯਾ- ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਫ਼ਾ. [دوُراندیش] ਵਿ- ਦੂਰਦਰਸ਼ੀ. ਦੂਰ ਦੀ ਸੋਚਣ ਵਾਲਾ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਦੇਖੋ, ਆਸਰ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਅੰ. Officer ਆਫ਼ੀਸਰ. ਸੰਗ੍ਯਾ- ਪ੍ਰਧਾਨ. ਸਰਦਾਰ. ਕ ਹ਼ਾਕਿਮ। ੩. . ਉਹਦੇਦਾਰ। ੪. ਫ਼ਾ. [افسر] ਤਾਜ, ਮੁਕੁਟ....
ਪ੍ਰ- ਸ਼ੰਸ. ਸੰਗ੍ਯਾ- ਪ੍ਰਸ਼ੰਸਾ. ਉਸਤਤਿ. ਤਅ਼ਰੀਫ....
ਦੇਖੋ, ਅਹਦ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰਗ੍ਯਾ- ਔਲਾਦ. ਸੰਤਾਨ। ੨. ਉਤਪੱਤਿ. ਪੈਦਾਇਸ਼। ੩. ਰੈਯਤ. ਕਿਸੇ ਰਾਜਾ ਦੇ ਰਾਜ ਵਿੱਚ ਰਹਿਣ ਵਾਲੇ ਉਹ ਲੋਕ, ਜੋ ਕਰ (ਮਹਿਸੂਲ) ਦਿੰਦੇ ਹਨ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਫ਼ਾ. [بلکِہ] ਵ੍ਯ ਸਗੋਂ. ਪ੍ਰਤ੍ਯੁਤ....
ਸੰ. प्रतिषशिन- ਪ੍ਰਤਿਵੇਸ਼ੀ (ਸਮੀਪਵਾਸ) ਕਰਨ ਵਾਲਾ ਗਵਾਂਢੀ, ਪ੍ਰਤਿਵੇਸ਼ਿਨੀ ਗੁਵਾਂਢਣ. "ਪੜੋਸਣਿ ਪੂਛਿਲੇ ਨਾਮਾ." (ਸੋਰ ਨਾਮਦੇਵ) ਦੇਖੋ, ਪਾੜ ਪੜੋਸਣਿ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰਗ੍ਯਾ- ਛੋਟਾ ਵਣ। ੨. ਦੇਖੋ, ਬਣਾਉ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਦੇਵ- ਈਸ਼. ਦੇਵ- ਇੰਦ੍ਰ. ਦੇਵ- ਰਾਜ ਸੁਰਪਤਿ. ਇੰਦ੍ਰ....
ਵਿ- ਹਰਣ ਕੀਤੀ. ਦੂਰ ਕੀਤੀ. ਮਿਟਾਈ. "ਨਾਨਕ ਤਪਤ ਹਰੀ." (ਆਸਾ ਮਃ ੫) ੨. ਹਰਿਤ. ਸਬਜ਼. "ਹਰੀ ਨਾਹੀ ਨਹ ਡਡੁਰੀ." (ਸ੍ਰੀ ਮਃ ੫) ੩. ਸੰਗ੍ਯਾ- ਇੱਕ ਜੱਟ ਗੋਤ੍ਰ. ਦੇਖੋ, ਹਰੀ ਕੇ। ੪. ਦੇਖੋ, ਹਰਿ। ੫. ਸੰ. ਹ੍ਰੀ. ਲੱਜਾ. ਸ਼ਰਮ। ੬. ਲਕ੍ਸ਼੍ਮੀ. "ਹਰੀ ਬਿਸਨੁ ਲੇਖੇ." (ਰਾਮਾਵ) ਲਕ੍ਸ਼੍ਮੀ ਨੇ ਰਾਮ ਨੂੰ ਵਿਸਨੁ ਜਾਣਿਆ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ....
ਭਦ੍ਰ. ਦੇਖੋ, ਸੋਭਾਦੂ. ਦੇਖੋ, ਭਦ੍ਰਪਦਾ ਅਤੇ ਭਾਦਉ....
ਦੇਖੋ, ਅਠਾਰਹ....
ਸੰ. सिंहासन ਸੰਗ੍ਯਾ- ਰਾਜਾ ਦਾ ਆਸਨ, ਜੋ ਹੋਰ ਆਸਾਨਾ ਤੋਂ ਸਿੰਹ (ਉੱਤਮ) ਹੈ. ਸ਼ਾਹੀ ਤਖ਼ਤ। ੨. ਸਤਿਗੁਰੂ ਦੀ ਗੱਦੀ। ੩. ਕਿਤਨਿਆਂ ਦਾ ਖਿਆਲ ਹੈ ਕਿ ਆਸਨ ਦੇ ਦੋਂਹੀ ਪਾਸੀਂ ਸ਼ੇਰ ਦੀਆਂ ਮੂਰਤਾਂ ਹੋਣ ਕਰਕੇ ਨਾਉਂ ਸਿੰਘਾਸਨ ਹੈ. ਨੀਤਿਸ਼ਾਸਤ੍ਰ ਵਿੱਚ ਰਾਜਾ ਦਾ ਸਿੰਘਾਸਨ ਅੱਠ ਸ਼ਕਲਾਂ ਦਾ ਲਿਖਿਆ ਹੈ:-#"ਪ ਸਃ ਸ਼ੰਖੋ ਗਜੋ ਹੰਸਃ ਸਿੰਹੋ ਭ੍ਰਿੰਗੋ ਮ੍ਰਿਗੋ ਹਯਃ। ਅਸੌ੍ਟ ਸਿਹਾਸਨਾ ਨੀਤਿ. ਨੀਤਿਸ਼ਾਸਤ੍ਰ. ਵਿਦੋ ਵਿਦੁਃ ॥ ੪. ਸਿੰਘ ਜੇਹੀ ਨਿਸ਼ਸ੍ਤ. ਸ਼ੇਰ ਜੇਹੀ ਬੈਠਕ....
ਫ਼ਾ. [خودپسند] ਵਿ- ਆਪਣੀ ਹੀ ਗੱਲ ਪਸੰਦ ਕਰਨ ਵਾਲਾ....
ਵਿ- ਹੰਕਾਰੀ. ਮਗ਼ਰੂਰ. "ਅਭਿਮਾਨੀ ਕੀ ਜੜ ਸਰਪਰ ਜਾਏ." (ਗੌਂਡ ਅਃ ਮਃ ੫) ੨. ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ ਮਤਿ. "ਚੂਕੀ ਅਭਿਮਾਨੀ." (ਤੁਖਾ ਛੰਤ ਮਃ ੧)...
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਸੰਗ੍ਯਾ- ਗੋ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ। ੨. ਪਾਰਬ੍ਰਹਮ. ਜਗਤਪਾਲਕ ਵਾਹਗੁਰੂ. "ਹੇ ਗੋਬਿੰਦ ਹੇ ਗੋਪਾਲ." (ਮਲਾ ਮਃ ੫) "ਜਗੰਨਾਥ ਗੋਪਾਲ ਮੁਖਿ ਭਣੀ." (ਮਾਰੂ ਸੋਲਹੇ ਮਃ ੫) ੩. ਗਵਾਲਾ. ਗੋਪ. ਅਹੀਰ। ੪. ਤਲਵੰਡੀ ਦਾ ਪਾਧਾ, ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗੁਰੂ ਨੂੰ ਸੰਸਕ੍ਰਿਤ ਅਤੇ ਹਿਸਾਬ ਪੜ੍ਹਨ ਬੈਠਾਇਆ ਸੀ. "ਜਾਲਿ ਮੋਹ ਘਸਿਮਸਿ ਕਰਿ." (ਸ੍ਰੀ ਮਃ ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। ੫. ਗੁਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ. ੬. ਫ਼ਾ. [گوپال] ਗੁਰਜ. ਗਦਾ. ਧਾਤੁ ਦਾ ਮੂਸਲ। "ਹਮਹ ਖੰਜਰੋ ਗੁਰਜ ਗੋਪਾਲ ਨਾਮ." (ਹਕਾਯਤ ੧੦)...
ਦੇਖੋ, ਕਉਲ। ੨. ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਹੋਣ ਵਾਲੇ ਸੋਢੀ ਕੌਲ ਸਾਹਿਬ, ਜੋ ਢਿਲਵਾਂ ਗ੍ਰਾਮ ਦੇ ਵਸਨੀਕ ਸਨ. ਜਦ ਦਸ਼ਮੇਸ਼ ਮਾਛੀਵਾੜੇ ਵਾਲੇ ਨੀਲੇ ਬਾਣੇ ਨਾਲ ਉਨ੍ਹਾਂ ਪਾਸ ਪਹੁੰਚੇ, ਤਦ ਇਨ੍ਹਾਂ ਦੇ ਦੋ ਘੋੜੇ ਅਤੇ ਸਫ਼ੇਦ ਪੋਸ਼ਾਕ ਨਜਰ ਕੀਤੀ. ਕਲਗੀਧਰ ਨੇ ਚਿੱਟੇ ਵਸਤ੍ਰ ਪਹਿਨਕੇ ਨੀਲੇ ਵਸਤ੍ਰ ਪਾੜਕੇ ਏਹ ਤੁਕ ਪੜ੍ਹਦੇ ਹੋਏ- "ਨੀਲ ਬਸਤ੍ਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ." ਅਗਨੀ ਵਿੱਚ ਭਸਮ ਕਰ ਦਿੱਤੇ. ਫਿਰੋਜ਼ਪੁਰ ਜ਼ਿਲੇ ਦੇ ਬੁੱਟਰ ਦੇ ਸੋਢੀ ਭੀ ਕੌਲਵੰਸ਼ੀ ਹਨ। ੩. ਸੰ. ਵਿ- ਚੰਗੀਕੁਲ ਵਿੱਚ ਹੋਣ ਵਾਲਾ. ਕੁਲੀਨ। ੪. ਤੰਤ੍ਰਸ਼ਾਸਤ੍ਰ ਅਨੁਸਾਰ ਵਾਮਮਾਰਗੀ....
ਸੰ. आचारिन्. ਵਿ- ਆ਼ਮਿਲ. ਕਰਮ ਨੂੰ ਵਰਤੋਂ ਵਿੱਚ ਲਿਆਉਣ ਵਾਲਾ। ੨. ਕ੍ਰਿ. ਵਿ- ਆਚਾਰ ਕਰਕੇ. ਆਚਾਰੋਂ ਸੇ. "ਆਚਾਰੀ ਨਹੀ ਜੀਤਿਆ ਜਾਇ." (ਆਸਾ ਮਃ ੧)...
ਸੰ. ਸੰ- ਗਤਿ. ਮਿਲਾਪ. ਸੁਹਬਤ "ਸੰਗਤਿ ਕਾ ਗੁਨ ਬਹੁ ਅਧਿਕਾਈ." (ਨਟ ਅਃ ਮਃ ੪) ੨. ਗਿਆਨ. ਵਿਦ੍ਯਾ। ੩. ਮੈਥੁਨ. ਭੋਗ। ੪. ਅਗਲੇ ਪਿਛਲੇ ਵਾਕਾਂ ਦਾ ਅਰਥ ਵਿਚਾਰ ਨਾਲ ਮੇਲ....
ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ....
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਅ਼. [نفرت] ਸੰਗ੍ਯਾ- ਘ੍ਰਿਣਾ. ਗਲਾਨੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਦੇਖੋ, ਕੁਸੂਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਦੁਸ਼ਮਨ. ਦੇਖੋ, ਬੈਰੀ....
ਦੇਖੋ, ਲਹੌਰ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਸੰਗ੍ਯਾ- ਝਗੜਾ। ੨. ਜੰਗ....
ਅੰ. Governor ਸੰਗ੍ਯਾ- ਹਾਕਿਮ. ਹੁਕਮਰਾਂ। ੨. ਸੂਬੇ ਦਾ ਮੁੱਖ ਪ੍ਰਬੰਧਕ। ੩. ਕਿਸੇ ਆਸ਼੍ਰਮ ਦਾ ਪ੍ਰਬੰਧਕ ਅਧਿਕਾਰੀ....
Major George Broadfoot. ਸਿੱਖਾਂ ਦੀਆਂ ਅੰਗ੍ਰੇਜ਼ਾਂ ਨਾਲ ਲੜਾਈਆਂ ਹੋਣ ਤੋਂ ਪਹਿਲਾਂ ਸਤੰਬਰ ਸਨ ੧੮੪੪ ਵਿੱਚ ਗਵਰਨਰ ਜਨਰਲ ਦਾ ਏਜੈਂਟ ਪੰਜਾਬ ਲਈ ਥਾਪਿਆ ਗਿਆ. ਇਹ ਮੁੱਢ ਤੋਂ ਹੀ ਸਿੱਖਾਂ ਦੇ ਵਿਰੁੱਧ ਖਿਆਲ ਰਖਦਾ ਸੀ. ਸਿੱਖਾਂ ਦੇ ਪਹਿਲੇ ਜੰਗ ਵਿੱਚ ਇਸ ਨੇ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦੇ ਵਿਰੁੱਧ ਗਲਤਫਹਿਮੀ ਨਾਲ ਕਈ ਰਪੋਟਾਂ ਲਿਖੀਆਂ, ਜਿਸ ਦਾ ਫਲ ਰਾਜ ਦਾ ਚੌਥਾ ਹਿੰਸਾ ਜਬਤ ਹੋਗਿਆ, ਅਤੇ ਰਾਜਾ ਦੇਵੇਂਦ੍ਰਸਿੰਘ ਗੱਦੀਓਂ ਲਾਹਿਆ ਗਿਆ.#ਬ੍ਰਾਡਫੁਟ ੨੨ ਦਿਸੰਬਰ ਸਨ ੧੮੪੫ ਨੂੰ ਫਿਰੋਜ਼ਸ਼ਾਹ (ਫੇਰੂਸ਼ਹਰ) ਦੇ ਜੰਗ ਵਿੱਚ ਮੋਇਆ. ਇਸ ਦੇ ਥਾਂ ਗਵਰਨਰ ਜਨਰਲ ਦਾ ਏਜੈਂਟ ਸਰ ਹੈਨਰੀ ਲਾਰੈਂਸ ਹੋਇਆ...
ਅ਼. [خِیال] ਖ਼ਯਾਲ. ਸੰਗ੍ਯਾ- ਸੰਕਲਪ. ਫੁਰਣਾ. "ਮਨ ਮੇ ਉਪਜ੍ਯੋ ਤਬੈ ਖਿਆਲ." (ਨਾਪ੍ਰ) ੨. ਧ੍ਯਾਨ. ਚਿੰਤਨ. "ਏਕ ਖਿਆਲ ਵਿਖੇ ਮਨ ਰਾਤਾ." (ਗੁਪ੍ਰਸੂ) ੩. ਗਾਯਨ ਲਈ ਬਣਾਇਆ ਹੋਇਆ ਗੀਤ ਦਾ ਇੱਕ ਵਜ਼ਨ. ਦੇਖੋ, ਖਿਆਲ ਪਾਤਸਾਹੀ ੧੦. "ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ x x#ਯਾਰੜੇ ਦਾ ਸਾਨੂ ਸੱਥਿਰ ਚੰਗਾ ਭੱਠਿ ਖੇੜਿਆਂ ਦਾ ਰਹਿਣਾ." (ਹਜ਼ਾਰੇ ੧੦)...
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਸੰਗ੍ਯਾ- ਛੋਟਾ ਪੰਖਾ। ੨. ਦੇਖੋ, ਪਕ੍ਸ਼ੀ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ....
ਵਿ- ਹਿਤ ਚਾਹੁਣ ਵਾਲਾ. ਭਲਾ ਚਾਹੁਣ ਵਾਲਾ. ਮਿਤ੍ਰ। ੨. ਸੰ. ਹੇਤੁ. ਸੰਗ੍ਯਾ- ਕਾਰਣ. ਸਬਬ. "ਪੀਲੇ ਪੀਲਾ ਹੋਇ ਮਿਲੈ ਹਿਤੁ ਜੇਹਾ ਵਿਸੈ." (ਭਾਗੁ) ਜਲ ਪੀਲੇ ਪਦਾਰਥ ਨਾਲ ਪੀਲਾ ਹੋ ਜਾਂਦਾ ਹੈ, ਜੇਹਾ ਹੇਤੁ ਹੋਵੇ, ਤੇਹਾ (ਵਿਸੈ- ਵੈਸਾ ਹੀ) ਹੁੰਦਾ ਹੈ....
ਨਿਤ੍ਯ ਹੀ. ਹਰ ਰੋਜ਼. "ਰਵਿਦਾਸੁ ਢੰਵੰਤਾ ਢੋਰ ਨੀਤਿ." (ਆਸਾ ਧੰਨਾ) "ਦਾਤਨ ਨੀਤਿ ਕਰੇਇ" (ਤਨਾਮਾ) ੨. ਸੰ. ਸੰਗ੍ਯਾ- ਲੈ ਜਾਣ ਦੀ ਕ੍ਰਿਯਾ। ੩. ਉਹਾ ਰੀਤਿ, ਜਿਸ ਦ੍ਵਾਰਾ ਆਦਮੀ ਸੁਮਾਰਗ ਚਲ ਸਕੇ। ੪. ਧਰਮ ਅਤੇ ਸਮਾਜ ਦੇ ਚਲਾਉਣ ਦਾ ਨਿਯਮ। ਪ ਰਾਜ੍ਯਪ੍ਰਬੰਧ ਦੀ ਯੁਕ੍ਤਿ. ਰਿਆਸਤ ਦੇ ਇੰਤਜਾੱਮ ਦੀ ਰੀਤਿ.#ਨੀਤਿ ਹੀ ਤੇ ਧਰਮ ਧਰਮ ਹੀ ਤੇ ਸਭੈ ਸਿੱਧਿ#ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ,#ਨੀਤਿ ਤੇ ਅਨੀਤਿ ਛੂਟੈ ਨੀਤਿ ਹੀ ਤੇ ਸੁਖ ਲੂਟੈ#ਨੀਤਿ ਲੀਯੇ ਬੋਲੈ ਭਲੋ ਬਕਤਾ ਕਹਾਈਐ,#ਨੀਤਿ ਹੀ ਤੇ ਰਾਜ ਰਾਜੈ ਨੀਤਿ ਹੀ ਤੇ ਪਾਤਸ਼ਾਹੀ#ਨੀਤਿ ਹੀ ਤੇ ਯਸ ਨਵਖੰਡ ਮਾਂਹਿ ਗਾਈਐ,#਼ਛੋਟਨ ਕੋ ਬਡੋ ਅਰੁ ਬਡੇ ਮਾਂਹਿ ਬਡੋ ਕਰੈ#ਤਾਂਤੇ ਸਭ ਹੀ ਕੋ ਰਾਜਨੀਤਿ ਹੀ ਸੁਨਾਈਐ. (ਦੇਵੀਦਾਸ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਅ਼. [فیسلہ] ਫ਼ੈਸਲਾ. ਸੰਗ੍ਯਾ- ਨਿਬੇੜਾ. ਵਿਵੇਕ. ਦੋ ਪੱਖਾਂ ਦੀ ਬਾਤ ਦਾ ਨਿਬਟੇਰਾ....
ਦੇਖੋ, ਚਉਥਾ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਅ਼. [ضبط] ਜਬਤ਼. ਸੰਗ੍ਯਾ- ਅਧਿਕਾਰ ਵਿੱਚ ਲੈਣਾ. ਕਿਸੇ ਦੀ ਵਸਤੁ ਨੂੰ ਆਪਣੇ ਕ਼ਬਜੇ ਕਰਨਾ। ੨. ਨਿਗ੍ਰਹ. ਰੋਕਣ ਦਾ ਭਾਵ। ੩. ਰੋਬਦਾਬ। ੪. ਪ੍ਰਬੰਧ....
ਸੰਗ੍ਯਾ- ਤਿਲਕ. ਟੀਕਾ। ੨. ਵਲੀਅ਼ਹਿਦ. ਯੁਵਰਾਜ. ਰਾਜਤਿਲਕ ਦਾ ਅਧਿਕਾਰੀ ਰਾਜਕੁਮਾਰ....
ਰਾਣੀ ਮਾਨਕੌਰ ਦੇ ਉਦਰੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ. ਜਿਸ ਦਾ ਜਨਮ ਸਨ ੧੮੪੦ ਵਿੱਚ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹੇ ਜਾਣ ਕਾਰਣ ਇਹ ਸਨ ੧੮੪੭ ਵਿੱਚ ਰਾਜ ਸਿੰਘਾਸਨ ਤੇ ਬੈਠਾ. ਇਸ ਨੀਤਿ ਅਤੇ ਧਰਮਪੁਜ ਰਾਜ ਨੇ ਹੋਸ਼ ਸੰਭਾਲਕੇ ਰਿਆਸਤ ਦਾ ਬਹੁਤ ਉੱਤਮ ਪ੍ਰਬੰਧ ਕੀਤਾ ਅਤੇ ਗਵਰਨਮੈਂਟ ਬਰਤਾਨੀਆਂ ਦੀ ਗ਼ਦਰ ਦੇ ਮੌਕੇ ਪੂਰੀ ਸਹਾਇਤਾ ਕਰਕੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸ਼ੋਕ ਹੈ ਕਿ ਇਸ ਦੀ ਉਮਰ ਵਡੀ ਨਾ ਹੋਈ. ੯. ਨਵੰਬਰ ਸਨ ੧੮੬੩ ਨੂੰ ਤਪਦਿੱਕ ਰੋਗ ਦੇ ਕਾਰਣ ਨਾਭੇ ਪਰਲੋਕ ਸਿਧਾਰਿਆ. ਦੇਖੋ, ਨਾਭਾ ਅਤੇ ਫੂਲਵੰਸ਼....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਦੇਖੋ, ਮਹਾਰਾਜ....
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਵਰਣਨ ਕੀਤਾ ਇੱਕ ਯੋਧਾ, ਜੋ ਜਰਾਸੰਧ ਦਾ ਮਿਤ੍ਰ ਸੀ, ਇਸ ਨੇ ਕਈ ਵਾਰ ਕ੍ਰਿਸਨ ਜੀ ਅਤੇ ਹੋਰ ਸੈਨਾਨੀਆਂ ਨੂੰ ਸ਼ਿਕਸਤ ਦਿੱਤੀ, ਅੰਤ ਨੂੰ ਛਲ ਨਾਲ ਮਾਰਿਆ ਗਿਆ. "ਤਿਹ ਭੂਪਤਿ ਕੋ ਮਿਤ੍ਰ ਇੱਕ ਖੜਗ ਸਿੰਘ ਤਿਹ ਨਾਮ। ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ." (ਕ੍ਰਿਸਨਾਵ) ਦੇਖੋ, ਖਰਗ ਸਿੰਘ ਅਤੇ ਗੁਰਮਿਤਾ ਸ਼ਬਦ। ੨. ਮਹਾਰਾਜਾ ਰਣਜੀਤ ਸਿੰਘ ਸ਼ੇਰਪੰਜਾਬ ਦਾ ਮਹਾਰਾਣੀ ਦਾਤਾਰ ਕੌਰਿ ਦੇ ਉਦਰ ਤੋਂ ਵਡਾ ਪੁਤ੍ਰ, ਜੋ ਸੰਮਤ ੧੮੬੦ ਵਿੱਚ ਪੈਦਾ ਹੋਇਆ ਅਤੇ ਸੰਮਤ ੧੮੯੬ ਵਿੱਚ ਲਹੌਰ ਦੇ ਤਖਤ ਉੱਪਰ ਬੈਠਾ, ਪਰ ਚਾਲਾਕ ਧ੍ਯਾਨ ਸਿੰਘ ਡੋਗਰੇ ਨੇ ਇਸ ਨੂੰ ਤਖਤੋਂ ਲਾਹਕੇ ਇਸ ਦੇ ਪੁਤ੍ਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਥਾਪਿਆ. ਖੜਗ ਸਿੰਘ ਇੱਕ ਵਰ੍ਹਾ ਗਮ ਨਾਲ ਬਿਮਾਰ ਰਹਿਕੇ ੨੧. ਕੱਤਕ ਸੰਮਤ ੧੮੯੭ ਨੂੰ ੩੮ ਵਰ੍ਹੇ ਦੀ ਉਮਰ ਵਿੱਚ ਗੁਜ਼ਰ ਗਿਆ....
ਅ਼. [حویلی] ਹ਼ਵੇਲੀ. ਸੰਗ੍ਯਾ- ਹੌਲ (ਘੇਰੇ) ਵਾਲਾ ਮਕਾਨ. ਚਾਰੇ ਪਾਸਿਓਂ ਕੰਧ ਨਾਲ ਘਿਰਿਆ ਮਕਾਨ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਰਾਣੀ ਚੰਦਕੌਰ ਦੇ ਉਦਰ ਤੋਂ ਰਾਜਾ ਪਹਾੜਸਿੰਘ ਫਰੀਦਕੋਟਪਤਿ ਦਾ ਸੁਪੁਤ੍ਰ. ਇਹ ਆਪਣੇ ਸਮੇਂ ਵਡਾ ਧਰਮਾਤਮਾ ਅਤੇ ਜਤੀ ਹੋਇਆ ਹੈ. ਇਸ ਨੇ ਪਰਇਸਤ੍ਰੀ ਵੱਲ ਕਦੇ ਬੁਰੀ ਨਜਰ ਨਾਲ ਨਹੀਂ ਤੱਕਿਆ ਸੀ. ਫਰੀਦਕੋਟ ਦੇ ਤੋਸ਼ੇਖ਼ਾਨੇ ਇਸ ਦੀ ਕੱਛ ਹੁਣ ਭੀ ਰੱਖੀ ਹੋਈ ਹੈ, ਜਿਸ ਦਾ ਨਾਲਾ ਪ੍ਰਸੂਤ ਦੀ ਪੀੜਾ ਵੇਲੇ ਲੋਕੀਂ ਧੋਕੇ ਪਿਆਉਂਦੇ ਹਨ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਅਜੇਹਾ ਕਰਨ ਤੋਂ ਬੱਚਾ ਬਿਨਾ ਕਲੇਸ਼ ਦਿੱਤੇ ਪੈਦਾ ਹੋ ਜਾਂਦਾ ਹੈ. ਦੇਖੋ, ਫਰੀਦਕੋਟ....
ਅ਼. [رئیس] ਰਿਆਸਤ ਵਾਲਾ। ੨. ਰਾਜਾ. ਮਹਾਰਾਜਾ....
ਇੱਕ ਪਿੰਡ, ਜੋ ਰਿਆਸਤ ਫਰੀਦਕੋਟ ਵਿੱਚ ਰੇਲਵੇ ਸਟੇਸ਼ਨ ਫਰੀਦਕੋਟ ਤੋਂ ਪੂਰਵ ੬. ਮੀਲ ਹੈ. ਇਸ ਪਿੰਡ ਵਿੱਚ ਭਾਈ ਭਗਵਾਨਸਿੰਘ ਦੇ ਘਰ ਇਹ ਗੁਰਵਸਤਾਂ ਹਨ-#(੧) ਚੋਲਾ, ਜਿਸ ਦਾ ਰੰਗ ਗੂੜ੍ਹਾ ਸੁਰਮਈ ਹੈ ਅਰ ਕਪੜਾ ਬਹੁਤ ਨਰਮ ਹੈ.#(੨) ਦਸ਼ਮੇਸ਼ ਜੀ ਦੇ ਚਰਣਾਂ ਦੇ ਜੋੜੇ ਦੇ ਦੋਵੇਂ ਪੈਰ, ਜਿਨ੍ਹਾਂ ਦੀ ਲੰਬਾਈ ੯ ਇੰਚ, ਚੌੜਾਈ ਪੰਜੇ ਤੋਂ ੩. ਇੰਚ ਹੈ, ਹੇਠਲਾ ਤਲਾ ਚਮੜੇ ਦਾ, ਉੱਪਰੋਂ ਕਮਖ਼ਾਬ ਦਾ, ਅੰਦਰਲੇ ਪਾਸੇ ਹਰੇ ਰੰਗ ਦਾ ਰੇਸ਼ਮੀ ਕਪੜਾ ਹੈ, ਜਿਸ ਤੇ ਪਹਿਰਣ ਦੇ ਨਸ਼ਾਨ ਨਜਰ ਔਂਦੇ ਹਨ. ਜੋੜੇ ਦੇ ਇੱਕ ਪੈਰ ਨਾਲ ਪੀਲੇ ਰੰਗ ਦਾ ਰੇਸ਼ਮੀ ਧਾਗਾ ਸਰਦਾਰ ਹਰੀਸਿੰਘ ਜੀ ਨਲੂਏ ਦਾ ਬੱਧਾਹੋਇਆ ਹੈ, ਜਦ ਕਿ ਉਨ੍ਹਾਂ ਨੇ ਦਰਸ਼ਨ ਕੀਤਾ ਸੀ.#(੩) ਬਾਟਾ, ਜਿਸ ਦਾ ਤੋਲ ਇੱਕ ਸੇਰ ਹੈ. ਡੂੰਘਾ ਦੋ ਇੰਚ, ਚੌੜਾ ਉੱਪਰੋਂ ੮ ਥੱਲਿਓਂ ੭. ਇੰਚ ਹੈ. ਇਹ ਕਈ ਧਾਤਾਂ ਦੇ ਮੇਲ ਤੋਂ ਬਣਿਆ ਹੈ.#ਇਹ ਵਸਤਾਂ ਦਸ਼ਮੇਸ਼ ਜੀ ਨੇ ਆਪਣੇ ਸਿੱਖ ਭਾਈ ਲਾਲਚੰਦ ਨੂੰ ਬਖਸ਼ੀਆਂ ਜੋ ਪਹਿਲਾਂ ਬੂੜੀਏ (ਅੰਬਾਲੇ) ਦਾ ਵਸਨੀਕ ਅਰ ਹਲਵਾਈ ਦੀ ਦੁਕਾਨ ਕੀਤਾ ਕਰਦਾ ਸੀ. ਫੇਰ ਆਨੰਦਪੁਰ ਜਾਕੇ ਗੁਰੂ ਜੀ ਦੀ ਸੇਵਾ ਵਿੱਚ ਰਿਹਾ ਅਰ ਭੰਗਾਣੀ ਦੇ ਜੰਗ ਵਿੱਚ ਵੀਰਤਾ ਦਿਖਾਈ.#ਜਦੋਂ ਗੁਰੂ ਜੀ ਮੁਕਤਸਰ ਵੱਲ ਆਏ ਤਾਂ ਉਸ ਨੇ ਘਰ ਜਾਣ ਦੀ ਆਗ੍ਯਾ ਮੰਗੀ, ਗੁਰੂ ਜੀ ਨੇ ਪ੍ਰਸੰਨ ਹੋਕੇ ਇਹ ਵਸਤਾਂ ਬਖਸ਼ੀਆਂ.#ਲਾਲਚੰਦ ਜੀ ਗੁਰੂਜੀ ਪਾਸੋਂ ਵਿਦਾ ਹੋਕੇ ਕੋਟਕਪੂਰੇ ਰਹਿਂਦੇ ਰਹੇ. ਫੇਰ ਉਨ੍ਹਾਂ ਦੀ ਸੰਤਾਨ ਨੰਗਲ ਪਿੰਡ ਆ ਵਸੀ. ਹੁਣ ਨੌਮੀ ਪੀੜ੍ਹੀ ਭਾਈ ਭਗਵਾਨਸਿੰਘ ਹੈ. ਦੇਖ, ਲਾਲਚੰਦ ੩....
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਅੰਮ੍ਰਿਤਸਰ ਤੋਂ ਰੇਲ ਦੇ ਰਸਤੇ ੪੫ ਮੀਲ ਹੈ. ਇੱਥੇ ਬੰਦਾਬਹਾਦੁਰ ਨੂੰ ਅਬਦੁਲਸਮਦਖ਼ਾਨ ਨੇ ਵੀਹ ਹਜਾਰ ਫੌਜ ਨਾਲ ਘੇਰ ਲਿਆ ਸੀ ਅਤੇ ਫੜਕੇ ਦਿੱਲੀ ਭੇਜ ਦਿੱਤਾ ਸੀ, ਦੇਖੋ, ਬੰਦਾ ਬਹਾਦੁਰ....
ਸਰਦਾਰ ਵਜੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ, ਜਿਸ ਦਾ ਜਨਮ ਮਾਘ ਵਦੀ ੭. ਸੰਮਤ ੧੮੮੩ ਨੂੰ ਹੋਇਆ. ਇਹ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਰਾਜਾ ਭਰਪੂਰ ਸਿੰਘ ਅਤੇ ਭਗਵਾਨ ਸਿੰਘ ਜੀ ਜਨਮੇ. ਇਹ ਵਡੀ ਉਮਰ ਭੋਗਕੇ ੨. ਮਾਘ ਸੰਮਤ ੧੯੫੭ ਨੂੰ ਨਾਭੇ ਗੁਰਪੁਰਿ ਸਿਧਾਰੀ. ਮਹਾਰਾਜਾ ਹੀਰਾਸਿੰਘ ਜੀ ਇਸ ਦਾ ਸਨਮਾਨ ਆਪਣੀ ਸਕੀ ਮਾਤਾ ਤੋਂ ਭੀ ਵਧਕੇ ਕਰਦੇ ਸਨ....
ਰਾਜਾ ਜਸਵੰਤ ਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ. ਇਹ ਪਿਤਾ ਦੇ ਮਰਣ ਪਿੱਛੋਂ ਅਠਾਰਾਂ ਵਰ੍ਹੇ ਦੀ ਉਮਰ ਵਿੱਚ ੫. ਅਕਤੂਬਰ ਸਨ ੧੮੪੦ ਨੂੰ ਗੱਦੀ ਤੇ ਬੈਠਾ. ਸਨ ੧੮੪੫ ਦੇ ਸਿੱਖਜੰਗ ਸਮੇਂ ਮੇਜਰ ਬ੍ਰਾਡਫੁਟ (Major Broadfoot) ਗਵਰਨਰ ਜਨਰਲ ਦੇ ਏਜੈਂਟ ਨੂੰ ਸ਼ੱਕ ਹੋਇਆ ਕਿ ਰਾਜਾ ਦੇਵੇਂਦ੍ਰਸਿੰਘ ਲਹੌਰ ਦੇ ਘਰ ਦਾ ਮਿਤ੍ਰ. ਅਤੇ ਸਾਡਾ ਹਿਤੂ ਨਹੀਂ ਹੈ. ਉਸ ਵੇਲੇ ਦੇ ਅੰਗ੍ਰੇਜ਼ੀ ਅਹੁਦੇਦਾਰਾਂ ਨੇ ਸਮੇਂ ਦੀ ਨੀਤੀ ਅਨੁਸਾਰ ਰਾਜਾ ਦੇਵੇਂਦ੍ਰ ਸਿੰਘ ਨੂੰ ਸੰਨ ੧੮੪੬ ਵਿਚ ਪੰਜਾਹ ਹਜਾਰ ਸਾਲਾਨਾ ਪੈਨਸ਼ਨ ਦੇਕੇ ਗੱਦੀਓਂ ਲਾਹ ਦਿੱਤਾ ਅਤੇ ਉਸ ਦੇ ਪੁਤ੍ਰ ਨੂੰ ਨਾਭੇ ਦੀ ਗੱਦੀ ਤੇ ਬੈਠਾਇਆ. ਰਾਜਾ ਦੇਵੇਂਦ੍ਰਸਿੰਘ ਨੂੰ ਪਹਿਲਾਂ ਮਥੁਰਾ ਰੱਖਿਆ, ਫੇਰ ੮. ਦਿਸੰਬਰ ਸਨ ੧੮੫੫ ਨੂੰ ਲਹੌਰ ਲੈ ਆਂਦਾ ਅਤੇ ਮਹਾਰਾਜਾ ਖੜਗ ਸਿੰਘ ਦੀ ਹਵੇਲੀ ਰਹਿਣ ਲਈ ਦਿੱਤੀ, ਜਿੱਥੇ ਨਵੰਬਰ ਸਨ ੧੮੬੫ ਵਿੱਚ ਇਸ ਦਾ ਦੇਹਾਂਤ ਹੋਇਆ. ਸਸਕਾਰ ਨਾਭੇ ਕੀਤਾ ਗਿਆ. ਦੇਖੋ, ਨਾਭਾ ਅਤੇ ਫੂਲਵੰਸ਼....
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ....
ਦੇਖੋ, ਸੁਦਿ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਰਾਜਾ ਦੇ ਬੈਠਣ ਦੀ ਗੱਦੀ. ਤਖ਼ਤ....
ਫਤੇਗੜ੍ਹ (ਜਿਲਾ ਗੁਰਦਾਸਪੁਰ) ਦੇ ਰਈਸ ਸਰਦਾਰ ਜੈਮਲ ਸਿੰਘ ਕਨ੍ਹੈਯੇ ਦੀ ਸੁਪੁਤ੍ਰੀ, ਜੋ ਸਨ ੧੮੧੨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਡੇ ਪੁਤ੍ਰ (ਵਲੀਅਹਿਦ) ਖੜਕ ਸਿੰਘ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਸਨ ੧੮੨੧ (ਸੰਮਤ ੧੮੭੯) ਵਿੱਚ ਕੌਰ ਨੌਨਿਹਾਲ ਸਿੰਘ ਜਨਮਿਆ. ਇਹ ਆਪਣੇ ਪਤੀ ਅਤੇ ਪੁਤ੍ਰ ਦੇ ਮਰਣ ਪੁਰ ਕੁਝ ਸਮੇਂ ਲਈ ਲਹੌਰ ਦੇ ਰਾਜ ਦਾ ਪ੍ਰਬੰਧ ਕਰਦੀ ਰਹੀ.#ਰਾਜਾ ਧ੍ਯਾਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਾਜ਼ਿਸ਼ ਨਾਲ ਸਨ ੧੮੪੨ ਵਿੱਚ ਮਹਾਰਾਨੀ ਚੰਦਕੌਰ ਕਤਲ ਕੀਤੀ ਗਈ।#੨. ਸਰਦਾਰ ਰਾਮ ਸਿੰਘ ਢਿੱਲੋਂ ਦੀ ਸੁਪੁਤ੍ਰੀ ਅਤੇ ਨਾਭਾਪਤਿ ਰਾਜਾ ਜਸਵੰਤ ਸਿੰਘ ਜੀ ਦੀ ਰਾਣੀ, ਜੋ ਵਡੀ ਧਰਮਾਤਮਾ, ਦਿਲੇਰ, ਰਾਜਕਾਜ ਵਿੱਚ ਨਿਪੁਣ ਅਤੇ ਕੁਲ ਪਾਲਣ ਵਾਲੀ ਸੀ. ਫੂਲ ਕੀ ਰਿਆਸਤਾਂ ਵਿੱਚ ਇਹ ਬਹੁਤ ਹੀ ਸਨਮਾਨ ਨਾਲ ਵੇਖੀ ਜਾਂਦੀ ਸੀ. ਇਸ ਨੇ ਰਾਜਾ ਭਰਪੂਰ ਸਿੰਘ ਦੀ ਨਾਬਾਲਗੀ ਵੇਲੇ ਬਹੁਤ ਉੱਤਮ ਰਾਜ ਪ੍ਰਬੰਧ ਕੀਤਾ। ੩. ਕੌਰ ਹਿੰਮਤ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਭਤੀਜੀ, ਜਿਸ ਦੀ ਸ਼ਾਦੀ ਸਰਦਾਰ ਤਾਰਾ ਸਿੰਘ ਰਈਸ ਰਾਹੋਂ ਦੇ ਸੁਪੁਤ੍ਰ ਸਰਦਾਰ ਦਸੌਂਧਾ ਸਿੰਘ ਨਾਲ ਸੰਮਤ ੧੮੩੪ ਵਿੱਚ ਹੋਈ। ੪. ਹਰੀ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਗਜਪਤਿ ਸਿੰਘ ਜੀਂਦਪਤਿ ਦੀ ਪੜੋਤੀ, ਜਿਸ ਦੀ ਸ਼ਾਦੀ ਥਨੇਸਰ ਦੇ ਰਈਸ ਸਰਦਾਰ ਫਤੇ ਸਿੰਘ ਨਾਲ ਹੋਈ। ੫. ਦੇਖੋ, ਖੁਦਾ ਸਿੰਘ....
ਦੇਖੋ, ਬਾਗ ੩। ੨. ਵ੍ਯ- ਵਾਂਙ. ਸਮਾਨ. "ਓਹ ਬਾਲਕ ਵਾਗੀ ਪਾਲੀਐ." (ਮਾਰੂ ਅੰਜੁਲੀ ਮਃ ੫)...
ਸੰਗ੍ਯਾ- ਤਾਗਾ. ਸੂਤ. ਡੋਰਾ. ਰੱਸੀ. "ਹਾਥਿ ਤ ਡੋਰ ਮੁਖਿ ਖਾਇਓ ਤੰਬੋਰ." (ਗਉ ਕਬੀਰ) ਹੱਥ ਵਿੱਚ ਪਤੰਗ, ਬਾਜ਼, ਘੋੜੇ ਆਦਿ ਦੀ ਡੋਰ ਹੈ, ਮੁਖ ਵਿੱਚ ਤਾਂਬੂਲ (ਪਾਨ) ਹੈ। ੨. ਸੰ. ਭੁਜਬੰਦ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਭਾਵ- ਤਦਾਕਾਰ ਵ੍ਰਿੱਤਿ. "ਡੋਰ ਰਹੀ ਲਿਵ ਲਾਈ." (ਗਉ ਕਬੀਰ)...
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਵਿ- ਸਹਾਯਕ. ਸਹਾਇਤਾ ਕਰਨ ਵਾਲਾ....
ਸੰਗ੍ਯਾ- ਨਮੀ. ਤਰਾਵਤ. ਗਿੱਲਾਪਨ। ੨. ਇੱਕ ਜੱਟ ਗੋਤ੍ਰ। ੩. ਗਿੱਲ ਜਾਤਿ ਦੇ ਵਸਾਏ ਅਨੇਕ ਪਿੰਡ. ਦੇਖੋ, ਗਿੱਲ ਕਲਾਂ।...
ਦੇਖੋ, ਲਾਲਹ। ੨. ਵਿ- ਪ੍ਰਿਯ. ਲਾਲ. ਪਿਆਰਾ। ੩. ਸੰਗ੍ਯਾ- ਖਤ੍ਰੀ ਅਤੇ ਵੈਸ਼੍ਯ ਵਰਣ ਦੇ ਲੋਕਾਂ ਦੀ ਸਨਮਾਨ ਬੋਧਕ ਪਦਵੀ। ੪. ਫ਼ਾ. [لالا] ਦਾਸ. ਗ਼ੁਲਾਮ. ਸੇਵਕ. "ਸਤਿਗੁਰੁ ਸੇਵੇ, ਸੁ ਲਾਲਾ ਹੋਇ." (ਆਸਾ ਮਃ ੩) ੫. ਪੁੰਨੂ ਗੋਤ ਦਾ ਜੱਟ ਸਿੱਖ, ਜੋ ਜਨਮਸਾਖੀ ਅਨੁਸਾਰ ਭਾਈ ਬਾਲੇ ਨਾਲ ਸ਼੍ਰੀ ਗੁਰੂ ਅੰਗਦ ਜੀ ਦੀ ਆਗਿਆ ਪਾਕੇ ਬਾਬੇ ਲਾਲੂ ਤੋਂ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਜਨਮਪਤ੍ਰੀ ਲੈਣ ਤਲਵੰਡੀ ਗਿਆ ਸੀ. "ਦੀਨੀ ਲਾਲੂ ਨੇ ਕਰ ਬਾਲਾ। ਤਾਂਹਿ ਦਈ ਕਰ ਪੁੰਨੂ ਲਾਲਾ." (ਨਾਪ੍ਰ) ੬. ਇੱਕ ਬਾਲਕ, ਜੋ ਸਤਿਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ, ਜਿਸ ਦਾ ਨਾਮ ਸਤਿਗੁਰੂ ਨੇ ਸੁਭਾਗਾ ਰੱਖਿਆ ਅਰ ਸ਼ਬਦ ਉਚਾਰਿਆ- "ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉਂ ਸਭਾਗਾ." (ਮਾਰੂ ਮਃ ੧) ੭. ਸੇਠੀ ਜਾਤਿ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ। ੮. ਸੰ. ਲਾਲਾ. ਮੂੰਹ ਤੋਂ ਟਪਕਿਆ ਲੇਸਦਾਰ ਥੁੱਕ. ਲਾਰ....
ਅੰ. Councel. ਸੰਗ੍ਯਾ- ਮੰਤ੍ਰ. ਸਲਾਹ। ੨. ਮੰਤ੍ਰੀਸਭਾ. Council....
ਸੰ. ਧਾਰ੍ਮਿਕ. ਵਿ- ਧਰਮ ਨਾਲ ਹੈ ਜਿਸ ਦਾ ਸੰਬੰਧ. ਧਰਮ ਵਾਲਾ....
ਪਰਿਪੂਰ੍ਣ. ਸਰਵਵ੍ਯਾਪਕ. ਦੇਖੋ, ਭਰਪੁਰ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਸੰ. ਵਿ- ਸ਼੍ਰੇਸ੍ਟ. ਉੱਤਮ। ੨. ਵਡਾ. ਬਜ਼ੁਰਗ। ੩. ਸਾਧੂਆਂ ਦੇ ਡੇਰੇ ਅਖਾੜੇ ਆਦਿ ਦਾ ਮੁਖੀਆ....
ਦੇਖੋ, ਗੁਰਦੁਆਰਾ ੩....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸੰਗ੍ਯਾ- ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) "ਗੁਰਬਾਣੀ ਹਰਿਨਾਮ ਸਮਾਇਆ." (ਗਉ ਮਃ ੪) ਦੇਖੋ, ਗੁਰੁਬਾਨੀ....
ਵਿ- ਪਕ੍ਵ. ਕੱਚੀ ਦਸ਼ਾ ਤੋਂ ਪੱਕਣ ਦੀ ਹਾਲਤ ਨੂੰ ਪਹੁਚਿਆ। ੨. ਚੰਗੀ ਤਰਾਂ ਰਿੱਝਿਆ। ੩. ਪੂਰਣ ਅਭ੍ਯਾਸੀ। ੪. ਪੁਖ਼ਤਾ. ਚੂਨੇ ਆਦਿ ਮਸਾਲੇ ਨਾਲ ਚਿਣਿਆ ਹੋਇਆ। ੫. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਰਾਮਾ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਪੂਰਵ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਤਲਵੰਡੀ ਨੂੰ ਜਾਂਦੇ ਗੁਰੂ ਜੀ ਤਿੰਨ ਦਿਨ ਇੱਥੇ ਵਿਰਾਜੇ ਹਨ. ਜਿਸ ਜੰਡ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ ਉਹ ਮੌਜੂਦ ਹੈ. ਮੰਦਿਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਚਾਰ ਮੀਲ ਦੱਖਣ ਹੈ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਹਿੰਦ ਦਾ ਵਸਨੀਕ. ਭਾਰਤ ਦਾ ਨਿਵਾਸੀ। ੨. ਹਿੰਦੁਸਤਾਨ ਨਾਲ ਸੰਬੰਧਿਤ। ੩. ਦੇਵਨਾਗਰੀ ਵਰਣਮਾਲਾ। ੪. ਯੂ. ਪੀ. ਦੀ ਬੋਲੀ, ਜੋ ਸੰਸਕ੍ਰਿਤ ਨਾਲ ਬਹੁਤ ਸੰਬੰਧ ਰਖਦੀ ਹੈ। ੫. ਹਿੰਦੁਸਤਾਨ ਦੀ ਤਲਵਾਰ। ੬. ਸਿੰਧੀ ਦੇ ਥਾਂ ਫ਼ਾਰਸੀ ਲੇਖਕਾਂ ਨੇ ਹਿੰਦੀ ਸ਼ਬਦ ਵਰਤਿਆ ਹੈ....
ਸੰ. लिख्. ਧਾ- ਜਾਣਾ, ਲਿਖਣਾ, ਲਕੀਰ ਖਿੱਚਣਾ, ਖੁਰਚਣਾ, ਉੱਕਰਨਾ....
ਅ਼. [قلم] ਸੰਗ੍ਯਾ- ਲੇਖਨੀ. ਲਿੱਖਣ. "ਕਲਮ ਜਲਉ ਸਣੁ ਮਸਵਾਣੀਐ." (ਵਾਰ ਸ੍ਰੀ ਮਃ ੩) ੨. ਬਿਰਛ ਦੀ ਟਾਹਣੀ, ਜੋ ਪਿਉਂਦ ਲਈ ਵੱਢੀ ਗਈ ਹੈ। ੩. ਕ਼ਲਮ ਦੇ ਆਕਾਰ ਦੀ ਕੋਈ ਵਸਤੁ। ੪. ਕਲਮਾ ਦਾ ਸੰਖੇਪ. "ਕਲਮ ਖੁਦਾਈ ਪਾਕੁ ਖਰਾ." (ਮਾਰੂ ਸੋਲਹੇ ਮਃ ੫) ਅਤਿ ਪਵਿਤ੍ਰ ਰਹਿਣਾ ਖ਼ੁਦਾਈ ਕਲਮਾ ਹੈ। ੫. ਸੰ. ਇੱਕ ਪ੍ਰਕਾਰ ਦੇ ਚਾਉਲ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. वणड्. ਧਾ- ਅਲਗ ਕਰਨਾ, ਹਿੱਸਾ ਕਰਨਾ, ਢਕਣਾ। ੨. ਸੰਗ੍ਯਾ- ਵਿਭਾਗ. ਹਿੱਸਾ. "ਤਿਸੁ ਹਰਿਧਨ ਕੀ ਵੰਡ ਹਥਿ ਆਵੈ." (ਮਃ ੪. ਵਾਰ ਬਿਲਾ) ਦੇਖੋ, ਕਾਠੀਵੰਡ, ਚੂੰਡਾਵੰਡ, ਪੱਗਵੰਡ ਅਤੇ ਮੱਲਵੰਡ। ੩. ਆਟਾ ਆਦਿ ਛਾਣਨ ਤੋਂ ਛਾਣਨੀ ਵਿੱਚ ਰਿਹਾ ਸੂਹੜ. ਸੂੜ੍ਹਾ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਦੇਖੋ, ਦਇਆਲ। ੨. ਦੇਖੋ, ਦਯਾਲ....
ਸੰ. ਅਰ੍ਦ੍ਹ੍ਹ (ਮੰਗਣਾ) ਆਸ (ਆਸ਼ਾ). ਮੁਰਾਦ ਮੰਗਣ ਦੀ ਕ੍ਰਿਯਾ.#ਫ਼ਾ. [عرضداشت] ਅ਼ਰਜਦਾਸ਼੍ਤ. ਸੰਗ੍ਯਾ- ਪ੍ਰਾਰਥਨਾ. ਬੇਨਤੀ. ਵਿਨ੍ਯ. "ਅਰਦਾਸ ਬਿਨਾ ਜੋ ਕਾਜ ਸਿਧਾਵੈ." (ਤਨਾਮਾ) "ਅਰਦਾਸਿ ਸੁਨੀ ਭਗਤ ਅਪੁਨੇ ਕੀ." (ਸੋਰ ਮਃ ੫)#ਸਿੱਖ ਧਰਮ ਵਿੱਚ ਨਿੱਤ ਨੇਮ ਦੀ ਬਾਣੀ ਦਾ ਪਾਠ ਕਰਕੇ, ਅਤੇ ਹੋਰ ਅਨੇਕ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ, ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ, ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ, ਯਥਾ:-#"ਸੁਖ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ." (ਸਿਰੀ ਮਃ ੫)#"ਆਪੇ ਜਾਣੈ ਕਰੈ ਆਪਿ ਆਪੇ ਆਣੈ ਰਾਸਿ,#ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ."#(ਵਾਰ ਮਾਰੂ ੧. ਮਃ ੨)#"ਦੁਇ ਕਰ ਜੋਰਿ ਕਰਉ ਅਰਦਾਸਿ." (ਭੈਰ ਮਃ ੫)#"ਤੂੰ ਠਾਕੁਰ ਤੁਮ ਪਹਿ ਅਰਦਾਸਿ।#ਜੀਉ ਪਿੰਡੁ ਸਭ ਤੇਰੀ ਰਾਸਿ।#ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।#ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।#ਕੋਇ ਨਾ ਜਾਨੈ ਤੁਮਰਾ ਅੰਤੁ।#ਊਚੇ ਤੇ ਊਚਾ ਭਗਵੰਤੁ।#ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ।#ਤੁਮ ਤੇ ਹੋਇ ਸੁ ਆਗਿਆਕਾਰੀ।#ਤੁਮਰੀ ਗਤਿ ਮਿਤਿ ਤੁਮ ਹੀ ਜਾਨੀ।#ਨਾਨਕ ਦਾਸ ਸਦਾ ਕੁਰਬਾਨੀ."#(ਸੁਖਮਨੀ)...
ਅ਼. [فرض] ਫ਼ਰਜ. ਸੰਗ੍ਯਾ- ਕਰਤਵ੍ਯ. ਡ੍ਯੂਟੀ (zuty). ੨. ਧਾਰਮਿਕ ਕਰਮ, ਜਿਸ ਦਾ ਕਰਨਾ ਜਰੂਰੀ ਹੈ। ੩. ਅਕਾਲੀ ਹੁਕਮ। ੪. ਬਖ਼ਸ਼ਿਸ਼ ਕਰਨਾ। ੫. ਵੇਲਾ ਨਿਯਤ (ਮੁਕ਼ੱਰਿਰ) ਕਰਨਾ। ੬. ਅਟਕਲਣਾ. ਅੰਦਾਜ਼ਾ ਕਰਨਾ....
ਕ੍ਰਿ- ਵਰਜਣਾ. ਹਟਾਉਣਾ. ਰੋਕਣਾ. "ਇਸੁ ਮੀਠੀ ਤੇ ਇਹੁ ਮਨ ਹੋਰੈ." (ਗਉ ਮਃ ੫) "ਨਿੰਦਕ ਸੋ ਜੋ ਨਿੰਦਾ ਹੋਰੈ" (ਗਉ ਕਬੀਰ) ਅਸਾਡਾ ਅਸਲ ਨਿੰਦਕ ਉਹ ਹੈ, ਜੋ ਅਸਾਡੀ ਨਿੰਦਾ ਹੁੰਦੀ ਨੂੰ ਵਰਜੇ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ....
ਦੇਖੋ, ਸਕਤਿ....
ਸੰਗ੍ਯਾ- ਸਹਾਯਤਾ. ਮਦਦ. ਇਮਦਾਦ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਸੰਚਯ (ਜਮਾ) ਕੀਤੀ। ੨. ਪਾਲੀ. ਪਾਲਨ ਕੀਤੀ. "ਅਮਰ ਜਾਨਿ ਸੰਚੀ ਇਹ ਕਾਇਆ." (ਬਿਲਾ ਕਬੀਰ) ੩. ਸੰਗ੍ਯਾ- ਕਾਗਜਾਂ ਦੀ ਨੱਥੀ. ਜੁਜ਼. "ਸੰਚੀ ਸੁਜਨੀ ਤਰੇ ਦਬਾਈ." (ਗੁਪ੍ਰਸੂ)...
ਸੰਗ੍ਯਾ- ਮਿਤ੍ਰਪੁਣਾ. ਦੋਸ੍ਤੀ. ਮਿਤ੍ਰਤ੍ਵ. ਮਿਤ੍ਰਤਾ ਦਾ ਭਾਵ....
ਅ਼. [ثبوُت] ਸਬੂਤ. ਸਾਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ....
ਅੰ. Government. ਸੰਗ੍ਯਾ- ਹੁਕੂਮਤ. ਅਧਿਕਾਰ। ੨. ਹੁਕਮਰਾਂ ਸਰਕਾਰ। ੩. ਰਾਜ. ਸਲਤਨਤ....
ਸੰ. उदार. ਵਿ- ਦਾਨੀ. ਫ਼ੈੱਯਾਜ਼. "ਉਦਾਰ ਉਚਤਿ ਦਾਰਿਦ ਹਰਨ. " (ਸਵੈਯੇ ਮਃ ੨)#੨. ਸ਼੍ਰੇਸ੍ਠ. ਉੱਤਮ। ੩. ਸੰ. उद्घार- ਉੱਦਾਰ. ਉਦ੍ਦਾਰ. ਦੇਖੋ, ਦ੍ਰਿਧਾ. ਚੀਰਨ ਵਾਲਾ. ਦਲਨ ਵਾਲਾ. ਨਾਸ਼ ਕਰਤਾ. "ਸਭ ਲੋਕ ਸੋਕਉਦਾਰ." (ਅਕਾਲ)...
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ....
ਦੇਖੋ, ਖਤਾਬ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਸੰ. ਵਾਤੂਲ. ਪਾਗਲ. ਸਿਰੜਾ. ਸਿਰੜੀ. "ਬਾਵਲਿ ਹੋਈ ਸੋ ਸਹੁ ਲੋਰਉ." (ਸੂਹੀ ਫਰੀਦ)...
ਅ਼. [مُتبنّٰے] ਸੰਗ੍ਯਾ- ਇਬਨ (ਬੇਟਾ) ਬਣਾਇਆ ਹੋਇਆ. ਗੋਦੀ ਲਿਆ ਪੁਤ੍ਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਅ਼. [دخل] ਸੰਗ੍ਯਾ- ਅਧਿਕਾਰ. ਕ਼ਬਜਾ। ੨. ਪਹੁਁਚ. ਪ੍ਰਵੇਸ਼....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਮਾਰ੍ਗ. ਰਾਹ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ....
ਸੰਗ੍ਯਾ- ਤਸਵੀਰ ਬਣਾਉਣ ਵਾਲਾ. ਮੁਸੁੱਵਰ।...
ਸੰਗ੍ਯਾ- ਗੋਪਾਲ. ਗਵਾਲਾ. ਅਹੀਰ। ੨. ਮਥੁਰਾ ਨਿਵਾਸੀ ਭੱਟਵੰਸ਼ ਦਾ ਰਤਨ ਇੱਕ ਕਵੀ, ਜੋ ਕੁਝ ਕਾਲ ਲਹੌਰਪਤਿ ਮਹਾਰਾਜਾ ਸ਼ੇਰ ਸਿੰਘ ਪਾਸ ਰਿਹਾ ਅਤੇ ਵ੍ਰਿੱਧ ਅਵਸਥਾ ਨਾਭਾਪਤਿ ਮਹਾਰਾਜਾ ਭਰਪੂਰ ਸਿੰਘ ਜੀ ਪਾਸ ਵਿਤਾਈ. ਗ੍ਵਾਲ ਦੀ ਕਵਿਤਾ ਮਨੋਹਰ ਹੈ. ਇਸ ਨੇ ਸੰਮਤ ੧੯੧੭ ਵਿੱਚ ਗੁਰੁਪਚਾਸਾ (ਪੰਚਾਸ਼ਿਕਾ) ਲਿਖਿਆ ਹੈ, ਜਿਸ ਵਿੱਚੋਂ ਇਹ ਕਬਿੱਤ ਹਨ-#ਪਢਕੈ ਤਿਹਾਰੀ ਬਾਨੀ ਸ਼੍ਰੀਮਾਨ ਗੋਬਿੰਦ ਸਿੰਘ!#ਜੀਵਨਮੁਕਤ ਜਨ ਹੋਯਰਹੈਂ ਅਗ ਮੇ,#ਸਾਧੁ ਮੇ ਨ ਸ਼ੇਰਪਨ ਸ਼ੇਰ ਮੇ ਨ ਸਾਧੁਪਨ,#ਦੋਊਪਨ ਦੇਖਿਯਤ ਆਪ ਹੀ ਕੇ ਮਗ ਮੇ,#ਗ੍ਵਾਲ ਕਵਿ ਅਦਭੁਤ ਬਾਤੇਂ ਕਹੋਂ ਕੌਨ ਕੌਨ,#ਭੌਨ ਭੌਨ ਜਾਹਰ ਜਹੂਰ ਪਗ ਪਗ ਮੇ,#ਸਿੱਖ ਜੇ ਤਿਹਾਰੇ ਸਭ ਸੰਗ੍ਯਾ ਮਾਹਿ ਸਿੰਘ ਭਏ,#ਸਮਰ ਮੇ ਸਿੰਘ ਭਏ ਸਿੰਘ ਭਏ ਜਗ ਮੇ.#ਦਸ਼ਮੇਸ਼ ਦੀ ਕ੍ਰਿਪਾਣ-#ਪਾਨ ਸੁ ਭਰੀ ਹੈ ਖਰਸਾਨ ਪੈ ਧਰੀ ਹੈ ਖਰੀ,#ਸ਼ਾਨ ਸੋ ਬਰੀ ਹੈ ਮਾਨਬਰੀ ਚਕ੍ਰ ਆਨ ਹੈ,#ਭਾਨੁ ਕੇ ਸਮਾਨ ਤੇਜ ਬੈਰਿਨ ਕੋ ਭਾਨ ਜਗ,#ਭਾਨ ਭਾਨ ਡਾਰੇ ਰਹੀ ਤਿਨ ਮੁਖ ਭਾਨ ਹੈ,#ਗ੍ਵਾਲ ਕਵਿ ਰਣ ਵਿਵਧਾਨ ਨ ਰਹਿਨਦੇਤ,#ਬੰਕਤਾ ਵਿਧਾਨ ਭਰੀ ਅੰਤਰ ਕ੍ਰਿਸਾਨ ਹੈ,#ਚਕ੍ਰਪਾਨਿ ਪਾਨ ਪੈ ਤਿਹਾਰੇ ਸ਼੍ਰੀ ਗੋਬਿੰਦ ਸਿੰਘ,#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰਗ੍ਯਾ- ਵਿ- ਆਖ੍ਯਾ, ਵਿ- ਆਖ੍ਯਾਨ. ਵਰਣਨ. ਬਯਾਨ। ੨. ਟੀਕਾ. ਸ਼ਰਹ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਅ਼ [کلام] ਸੰਗ੍ਯਾ- ਜਿਸ ਵਿੱਚ ਬਹੁਤ ਕਲਮੇ ਜੋੜੇ ਹੋਏ ਹੋਣ. ਗੁਫ਼ਤਗੂ. ਬਾਤ ਚੀਤ। ੨. ਕਥਨ. ਉਕਤਿ। ੩. ਦੇਖੋ, ਕਲਮ. "ਸਭਨਾ ਲਿਖਿਆ ਵੁੜੀ ਕਲਾਮ." (ਜਪੁ) "ਕਰਮੀ ਵਹੈ ਕਲਾਮ." (ਵਾਰ ਸਾਰ ਮਃ ੧)...
ਦੇਖੋ, ਗਿਆਨ....
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. ਸੰਗ੍ਯਾ- ਅਤ੍ਯੰਤ ਤਾਪ. ਉਗ੍ਰ ਤੇਜ। ੨. ਪ੍ਰਭਾਵ. ਇਕਬਾਲ। ੩. ਵੀਰਤਾ ਬਹਾਦੁਰੀ। ੪. ਉਦਯਪੁਰਪਤਿ ਰਾਣਾ ਉਦਯਸਿੰਘ ਦਾ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ, ਜੋ ਸਨ ੧੫੭੨ ਵਿੱਚ ਉਦਯਪੁਰ ਦੀ ਗੱਦੀ ਤੇ ਬੈਠਾ. ਇਹ ਸੱਚਾ ਦੇਸ਼ਭਗਤ ਅਤੇ ਰਾਜਪੂਤ ਵੰਸ਼ ਦੀ ਲਾਜ ਰੱਖਣ ਵਾਲਾ ਸੀ....
ਕ੍ਰਿ. ਵਿ- ਕਿਸ ਵਾਸਤੇ. ਕਿਸ ਲਈ। ੨. ਕੈਸੇ. ਕਿਵੇਂ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਅ਼. [حُکم] ਹ਼ੁਕਮ. ਸੰਗ੍ਯਾ- ਆਗ੍ਯਾ....
ਅ਼. [غریِب] ਗ਼ਰੀਬ. ਵਿ- ਮੁਸਾਫਿਰ. ਪਰਦੇਸੀ। ੨. ਨਿਰਧਨ. ਕੰਗਾਲ। ੩. ਦੀਨ। ੪. ਅਸਮਰਥ. "ਨਾਨਕ ਗਰੀਬੁ ਢਹਿਪਇਆ ਦੁਆਰੇ." (ਸੂਹੀ ਅਃ ਮਃ ੪)...
ਫ਼ਾ. [نواز] ਵਿ- ਨਵਾਜ਼ਿੰਦਹ. ਕ੍ਰਿਪਾ ਕਰਨ ਵਾਲਾ. ਇਸ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ. "ਗਰੀਬਨਿਵਾਜ ਦਿਨ ਰੈਣਿ ਧਿਆਇ." (ਭੈਰ ਮਃ ੫) ੨. ਦੇਖੋ, ਨਮਾਜ਼. "ਸਚ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫)...
ਦੇਖੋ, ਗੁਰਦੇਵ। ੨. ਅਕਾਲ, ਜੋ ਸਤਿਗੁਰੂ ਦਾ ਗੁਰੂ ਹੈ. "ਧਰਮ ਹੇਤ ਗੁਰੂਦੇਵ ਪਠਾਏ." (ਵਿਚਿਤ੍ਰ)...
ਉਹ ਰਾਜਾ, ਜਿਸ ਦੇ ਅਧੀਨ ਹੋਰ ਰਾਜੇ ਹੋਣ. ਸ਼ਹਨਸ਼ਾਹ। ੨. ਕਰਤਾਰ. ਪਾਰਬ੍ਰਹਮ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
(ਦੇਖੋ, ਤਪ੍ ਧਾ. ) ਸੰ. ਸੰਗ੍ਯਾ- ਗਰਮੀ. ਤੇਜ. ਉਸ੍ਣਤਾ। ੨. ਸੰ. ਜ੍ਵਰ. [حُّمی] ਹ਼ੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. "ਤਾਪ ਉਤਾਰਿਆ ਸਤਿਗੁਰਿ ਪੂਰੈ." (ਸੋਰ ਮਃ ੫)#ਤਾਪ ਦੇ ਅਨੇਕ ਭੇਦ ਹਨ, ਪਰ ਅਸੀ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ-#(ੳ) ਉਸਨ ਤਾਪ. ਦੇਖੋ, ਉਸਨ ਤਾਪ.#(ਅ) ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ-#ਫਟਕੜੀ ਦੀ ਖਿੱਲ ਇੱਕ ਤੋਲਾ, ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ. ਮੁਲੱਠੀ. ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ.#ਚਰਾਇਤਾ, ਨਿੰਮ, ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਾਵਾੜਾ ਤਾਪ ਕਹੇ ਜਾਂਦੇ ਹਨ.#ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#(ੲ) ਸ਼ੀਤ ਜ੍ਵਰ ਅਥਵਾ ਸੀਤਲ ਜ੍ਵਰ. ਪਾਲਾ ਲੱਗਕੇ ਹੋਣ ਵਾਲਾ ਤਾਪ. [حُّمیغِب] ਹ਼ੱਮਾ ਗ਼ਿੱਬ. ਕਾਂਬੇ ਦਾ ਤਾਪ Ague fever. ਇਸ ਦਾ ਕਾਰਣ ਹੈ- ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ.#ਇਸ ਦਾ ਉਪਾਉ ਹੈ- ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ.#ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ.#ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ.#ਸੀਤ ਜ੍ਵਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਾਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ.#ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ. ਤਾਂ ਬਹੁਤ ਲਾਭਦਾਇਕ ਹੈ. "ਸੀਤਲ ਜ੍ਵਰ ਅਰ ਉਸਨ ਤਾਪ ਭਨ." (ਚਰਿਤ੍ਰ ੪੦੫)#(ਸ) ਸੂਖਾ ਜ੍ਵਰ. ਸੰ. शोष ज्वर. ਸ਼ੋਸਜ੍ਵਰ. Anaemia fever. ਇਸ ਦੇ ਕਾਰਣ ਹਨ- ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ.#ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ.#ਇਸ ਦਾ ਇਲਾਜ ਹੈ- ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਹ) ਚੌਥਾਯਾ ਤਾਪ. ਚਾਤੁਰਥਿਕ ਜ੍ਵਰ. [حُمّیرُباع] ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ, ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ- ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ. ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ. ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ. ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ, ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ.#ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ.#ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਕ) ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ.#ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. "ਡੇਢਮਾਸੀਆ ਫੁਨ ਤਪ ਭਯੋ." (ਚਰਿਤ੍ਰ ੪੦੫)#(ਖ) ਤੇਈਆ ਤਾਪ. ਤ੍ਰਿਤੀਯਕ ਜ੍ਵਰ [حُمّیثلاثِہ] ਹ਼ੁੱਮਾ ਸਲਾਸਿਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋਸ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ.#ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੇ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ.#ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. "ਸੂਖਾ ਜ੍ਵਰ ਤ਼ੇਈਆ ਚੌਥਾਯਾ." (ਚਰਿਤ੍ਰ ੪੦੫)#(ਗ) ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ.#(ਘ) ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ.#ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ. [مُطابقِامُتناقصِہ حّمی] ਹ਼ੁੱਮਾ ਮੁਤ਼ਬਿਕ਼ਾ ਮੁਤਨਾਕ਼ਿਸਹ. Typhoid fever. ਅਥਵਾ आन्त्रज्वर- ਆਂਤ੍ਰਜ੍ਵਰ Enteric fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸ਼ੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ. ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ, ਕਪੂਰ, ਸਿਰਕਾ, ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ.#ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ-#ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿੱਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਉਜੁਬਾਨ ਦੇ ਅਰਕ ਨਾਲ ਦੇਣੀਆਂ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#੩. ਸੰਤਾਪ. ਦੁੱਖ. ਕਲੇਸ਼। ੪. ਫਿਕਰ. "ਤਾਪ ਪਾਪ ਸੰਤਾਪ ਬਿਨਾਸੇ." (ਬਿਲਾ ਮਃ ੫) ੫. ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. "ਹਰਿਧਨ ਜਾਪ ਹਰਿਧਨ ਤਾਪ." (ਗੂਜ ਮਃ ੫) "ਜਾਪ ਤਾਪ ਗਿਆਨ ਸਭ ਧਿਆਨ." (ਸੁਖਮਨੀ) ੬. ਦੇਖੋ, ਤਿੰਨ ਤਾਪ....
ਸੰਗ੍ਯਾ- ਪਰਾਏ ਲੋਕ, ਜੋ ਆਪਣੇ ਨਹੀਂ। ੨. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. "ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ." (ਸਾਰ ਪਰਮਾਨੰਦ) "ਲੋਗ ਗਯੋ ਪਰਲੋਗ ਗਵਾਯੋ." (ਸਵੈਯੇ ੩੩) ੩. ਵਿ- ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. "ਕੈਸੇ ਭੇਟੈ ਪਰਲੋਕ ਸੋ?" (ਅਕਾਲ)...
ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਜੀ ਦਾ ਛੋਟਾ ਭਾਈ, ਇਸ ਦਾ ਜਨਮ ਸਨ ੧੮੪੨ ਵਿੱਚ ਹੋਇਆ. ਰਾਜਾ ਭਰਪੂਰਸਿੰਘ ਜੀ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ. ਦੇਖੋ, ਹੀਰਾਸਿੰਘ, ਨਾਭਾ ਅਤੇ ਫੂਲਵੰਸ਼....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਬੁਰਿਆਈ. ਦੇਖੋ, ਬਦੀ ੨. "ਵਦੀ ਸੁ ਵਜਗਿ ਨਾਨਕਾ." (ਵਾਰ ਆਸਾ) ੨. ਬਹੁਲ ਦਿਨ ਦਾ ਸੰਖੇਪ. ਹਨੇਰਾ ਪੱਖ. ਦੇਖੋ, ਬਦੀ ੧. "ਹਾੜ ਵਦੀ ਪ੍ਰਿਥਮੈ ਸੁਖਦਾਵਨ." (ਰਾਮਾਵ) ੩. ਸ਼ਾਹਪੁਰੀ ਪੰਜਾਬੀ ਵਿੱਚ ਵਦੀ ਦਾ ਅਰਥ ਹੈ- ਜੋ ਹੋਂਦੀ ਹੈ, What happens....
ਦੇਖੋ, ਮਰਣ. "ਮਰਨ ਜੀਵਨ ਕੀ ਸੰਕਾ ਨਾਸੀ." (ਪ੍ਰਭਾ ਕਬੀਰ)...
ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. ਸੰਗ੍ਯਾ- ਵਰ੍ਹਾ. ਸਾਲ। ੨. ਰੁੱਤ. ਮੌਸਮ। ੩. ਅੱਧਾ ਸਾਲ. ਤਿੰਨ ਰੁੱਤਾਂ। ੪. ਸੰ. ਸਮਯ. ਕਾਲ. ਵੇਲਾ। ੫. ਅ਼. [سما] ਆਸਮਾਨ। ੬. [شمح] ਸ਼ਮਅ਼. ਮੋਮਬੱਤੀ....
ਦੇਖੋ, ਦਿੱਕ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰਗ੍ਯਾ- ਹਿਮ ਰਿਤੁ ਦਾ ਮਹੀਨਾ. ਦੇਖੋ, ਪੋਖ। ੨. ਦੇਖੋ, ਪੋਹਣਾ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਚਾਹਿਏ....
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
(Mr. M. A. Macauliffe) ਇਹ ਆਯਰਲੈਂਡ ਦਾ ਨਿਵਾਸੀ ਵਿਦ੍ਵਾਨ ਅਤੇ ਸੱਜਨ ਪੁਰਖ ਸੀ. ਇਸ ਦਾ ਜਨਮ ੨੯ ਸਤੰਬਰ ਸਨ ੧੮੩੭ ਅਤੇ ਦੇਹਾਂਤ ੧੫. ਮਾਰਚ ੧੯੧੩ ਨੂੰ ਹੋਇਆ. ਭਾਈ ਗੁਰਮੁਖਸਿੰਘ ਪ੍ਰੋਫੈਸਰ ਓਰੀਏਂਟਲ ਕਾਲਿਜ ਲਹੌਰ ਦੀ ਸੰਗਤਿ ਤੋਂ ਇਸ ਨੂੰ ਸਿੱਖਧਰਮ ਸੰਬੰਧੀ ਪ੍ਰੇਮ ਜਾਗਿਆ. ਸਨ ੧੮੮੩ ਵਿੱਚ ਮਕਾਲਿਫ ਨੇ ਮਹਾਰਾਜਾ ਹੀਰਾਸਿੰਘ ਸਾਹਿਬ ਨਾਭਾਪਤਿ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਕਾਨ੍ਹਸਿੰਘ ਨੂੰ ਆਗ੍ਯਾ ਦਿੱਤੀ ਜਾਵੇ ਕਿ ਉਹ ਮੈਨੂ ਗੁਰੂ ਗ੍ਰੰਥਸਾਹਿਬ ਪੜ੍ਹਾਵੇ, ਮਹਾਰਾਜਾ ਜੀ ਨੇ ਸਾਹਿਬ ਦੀ ਪ੍ਰਾਰਥਨਾ ਪੁਰ ਮੈਨੂੰ ਦੋ ਵਰ੍ਹੇ ਮਕਾਲਿਫ ਪਾਸ ਰਹਿਣ ਦੀ ਪਰਵਾਨਗੀ ਦਿੱਤੀ. ਇਸ ਪਿੱਛੋਂ ਕਈ ਮਹੀਨੇ ਮਕਾਲਿਫਸਾਹਿਬ ਨਾਭੇ ਆਕੇ ਭੀ ਸਹਾਇਤਾ ਲੈਂਦਾ ਰਿਹਾ, ਕਈ ਵਾਰ ਗਰਮੀਆਂ ਵਿੱਚ ਮੈ ਉਸ ਪਾਸ ਪਹਾੜ ਜਾਂਦਾ ਰਿਹਾ.#ਸਨ ੧੮੯੩ ਤੋਂ ਮਕਾਲਿਫ ਸਾਹਿਬ ਨੇ ਸਰਕਾਰੀ ਨੌਕਰੀ ਛੱਡਕੇ ਆਪਣਾ ਸਾਰਾ ਸਮਾ ਗੁਰਮਤ ਸੰਬੰਧੀ ਗ੍ਰੰਥਾਂ ਦੇ ਅਭ੍ਯਾਸ ਵਿੱਚ ਖਰਚ ਕਰਨਾ ਆਰੰਭਿਆ ਅਰ ਡਾਕਟਰ ਟ੍ਰੰਪ (Dr. Trumpp) ਪਾਦਰੀ ਦਾ ਲਿਖਿਆ ਗੁਰਬਾਣੀ ਦਾ ਬਹੁਤ ਅਸ਼ੁੱਧ ਤਰਜੁਮਾ ਵੇਖਕੇ ਉਸ ਨੇ ਬਹੁਤ ਉੱਤਮ ਭਾਵ ਨਾਲ ਸਿੱਖਰੀਲੀਜਨ (The Sikh Religion) ਗ੍ਰੰਥ ਛੀ ਭਾਗਾਂ ਵਿੱਚ ਤਿਆਰ ਕੀਤਾ,¹ ਅਤੇ ਇਸ ਮਹਾਨ ਕਾਰਜ ਨੂੰ ਕਰਦਿਆਂ ਹੋਇਆਂ ਭਾਈ ਦਿੱਤ ਸਿੰਘ, ਭਾਈ ਹਜ਼ਾਰਾਸਿੰਘ, ਗ੍ਯਾਨੀ ਸਰਦੂਲਸਿੰਘ, ਭਾਈ ਸੰਤਸਿੰਘ ਆਦਿਕ ਸੱਜਨਾਂ ਤੋਂ ਸਮੇ ਸਮੇ ਸਿਰ ਸਹਾਇਤਾ ਲੈਂਦਾ ਰਿਹਾ, ਜਿਸ ਦਾ ਜਿਕਰ ਉਸ ਨੇ ਵਿਸ੍ਤਾਰ ਨਾਲ ਗ੍ਰੰਥ ਦੀ ਭੂਮਿਕਾ ਵਿੱਚ ਕੀਤਾ ਹੈ. ਮਕਾਲਿਫ ਸਾਹਿਬ ਦੇ ਦੇਹਾਂਤ ਪੁਰ ਜੋ ਸਿਵਲ ਮਿਲਟਰੀ ਗੈਜ਼ਟ ਨੇ ਨੋਟ ਲਿਖਿਆ ਹੈ, ਉਹ ਪੜ੍ਹਨ ਯੋਗ੍ਯ ਹੈ-²...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਅ਼. [کِتاب] ਸੰਗ੍ਯਾ- ਲਿਖਿਆ ਹੋਇਆ ਪੁਸ੍ਤਕ. ਗ੍ਰੰਥ। ੨. ਖ਼ਤ. ਪਤ੍ਰ. ਚਿੱਠੀ....
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ....
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ....
ਅੰ. College. ਸੰਗ੍ਯਾ- ਮਹਾਵਿਦ੍ਯਾਲਯ. ਉੱਚੀ ਵਿਦ੍ਯਾ ਪ੍ਰਾਪਤ ਕਰਨ ਦੀ ਪਾਠਸ਼ਾਲਾ....
ਸੰ. ਸੰਗ੍ਯਾ- ਪ੍ਰਧਾਨ ਕਾਰਣ. ਮੁੱਖ ਹੇਤੁ. ਸਬਬ ੩. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸ਼ਸਤ੍ਰ. ਹਥਿਆਰ। ੬. ਵ੍ਯਾਕਰਣ ਅਨੁਸਾਰ ਕ੍ਰਿਯਾ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ। ੭. ਜੋਤਿਸ ਅਨੁਸਾਰ ਵਵ ਬਾਲਵ ਆਦਿ ਗਿਆਰਾਂ ਕਰਣ, ਜੋ ਤਿਥੀਆਂ ਦਾ ਵਿਭਾਗ ਹੈ। ੮. ਸੰ. ਕਰ੍ਣ. ਕੰਨ. "ਕਰਣ ਦੇਹੁ ਨਹਿ ਨਿੰਦਾ ਓਰ." (ਗੁਪ੍ਰਸੂ)। ੯. ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ, ਜਿਸਦਾ ਨਾਉਂ "ਵਸੁਸੇਣ" ਸੀ. ਇਹ ਵਡਾ ਦਾਨੀ ਅਤੇ ਯੋਧਾ ਲਿਖਿਆ ਹੈ. ਇਸ ਨੇ ਸ਼ਸਤ੍ਰਵਿਦ੍ਯਾ ਦ੍ਰੋਣਾਚਾਰਯ ਤੋਂ ਸਿੱਖੀ ਸੀ. ਪਰਸ਼ੁਰਾਮ ਦਾ ਭੀ ਇਹ ਚੇਲਾ ਸੀ. ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਇਸ ਨੂੰ ਅਰਜੁਨ ਨੇ ਮਾਰਿਆ. ਮਹਾਭਾਰਤ ਵਿੱਚ ਕਥਾ ਹੈ ਕਿ ਭੋਜਰਾਜ ਦੀ ਪੁਤ੍ਰੀ ਕੁੰਤੀ ਨੂੰ ਦੁਰਵਾਸਾ ਨੇ ਰੀਝਕੇ ਅਜਿਹਾ ਮੰਤ੍ਰ ਦਸਿਆ, ਜਿਸ ਤੋਂ ਉਹ ਮਨਭਾਉਂਦੇ ਦੇਵਤਾ ਨੂੰ ਬੁਲਾ ਸਕੇ. ਕੁੰਤੀ ਨੇ ਸੂਰਜ ਨੂੰ ਬੁਲਾਇਆ ਅਤੇ ਉਸ ਦੇ ਸੰਯੋਗ ਤੋਂ ਕਵਚ ਕੁੰਡਲਧਾਰੀ ਪ੍ਰਤਾਪੀ ਪੁਤ੍ਰ ਕਰਣ ਜੰਮਿਆ, ਜਿਸ ਨੂੰ ਕੁੰਤੀ ਨੇ ਲੋਕਲਾਜ ਕਰਕੇ ਤੁਲਹੇ ਵਿੱਚ ਰੱਖਕੇ ਅਸ਼੍ਵ ਨਦੀ ਵਿੱਚ ਵਹਾ ਦਿੱਤਾ.#ਅਧਿਰਥ ਸੂਤ ਨੇ ਨਦੀ ਤੋਂ ਕੱਢਕੇ ਬਾਲਕ ਆਪਣੀ ਇਸਤ੍ਰੀ ਰਾਧਾ ਨੂੰ ਪਾਲਣ ਲਈ ਦਿੱਤਾ. ਕਰਣ ਦੁਰਯੋਧਨ ਦਾ ਸਾਥੀ ਅਤੇ ਪਾਂਡਵਾਂ ਦਾ ਵੈਰੀ ਸੀ. ਇਸ ਦੀ ਇਸਤ੍ਰੀ ਦਾ ਨਾਉਂ ਪਦਮਾਵਤੀ ਅਤੇ ਰਹਿਣ ਦੀ ਥਾਂ ਮਾਲਿਨੀ ਸੀ. "ਭਏ ਕਰਣ ਸੈਨਾਪਤੀ ਛਤ੍ਰਪਾਲੰ। ਮਚ੍ਯੋ ਜੁੱਧ ਕ੍ਰੁੱਧੰ ਮਹਾ ਬਿਕਰਾਲੰ." (ਜਨਮੇਜਯ) ੧੦. ਨੌਕਾ ਦਾ ਤਿਕੋਣਾ ਤਖ਼ਤਾ, ਜੋ ਪਿਛਲੇ ਪਾਸੇ ਹੁੰਦਾ ਹੈ। ਦੇਖੋ. ਪਤਵਾਰ. ੧੧. ਅ਼. [قرن] ਕ਼ਰਨ. ਵਾਹ਼ਿਦ ਅਦ੍ਵਿਤੀਯ (ਅਦੁਤੀ). "ਕਰਣ ਕਰੀਮ ਨ ਜਾਤੋ ਕਰਤਾ." (ਮਾਰੂ ਅੰਜਲੀ ਮਃ ੫)...
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਫ਼ਾ. [خرچ] ਖ਼ਰ੍ਚ. ਅ਼. [خرج] ਖ਼ਰਜ. ਸੰਗ੍ਯਾ- ਵ੍ਯਯ. ਖਪਤ. ਸਰਫ਼। ੨. ਤੋਸ਼ਾ. "ਖਰਚ ਬੰਨੁ ਚੰਗਿਆਈਆਂ." (ਸੋਰ ਮਃ ੧)...
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਵਿ- ਅੰਤ ਰਹਿਤ. ਅਨੰਤ. "ਬੇਅੰਤ ਗੁਣ ਤੇਰੇ ਕਥੇ ਨ ਜਾਹੀ." (ਗਉ ਛੰਤ ਮਃ ੫)...
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ." (ਵਾਰ ਮਾਝ ਮਃ ੧) ੨. ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ." (ਸੋਰ ਰਵਿਦਾਸ) ੩. ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ." (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫) ੪. ਸੰ. ਸੰਗ੍ਯਾ- ਚਮੇਲੀ। ੫. ਮਾਲਤੀ। ੬. ਡਿੰਗ. ਹਾਥੀ। ੭. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੮. ਅ਼. [ذاتی] ਜਾਤੀ. ਵਿ- ਆਪਣਾ. ਨਿਜਕਾ....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਅ਼. [انساف] ਇਨਸਾਫ਼. ਸੰਗ੍ਯਾ- ਨਿਸਫ਼ ਨਿਸਫ਼ (ਅੱਧੋ ਅੱਧ) ਕਰਨ ਦੀ ਕ੍ਰਿਯਾ. ਦੋ ਖੰਡ ਕਰਨਾ. ੨. ਸੱਚ ਤੇ ਝੂਠ ਨਿਤਾਰਨਾ. ਨ੍ਯਾਯ. ਨਿਆਂ....
ਦੇਖੋ, ਨਿਤ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ....
ਸੰਗ੍ਯਾ- ਰੁਕਾਵਟ. ਪ੍ਰਤਿਬੰਧ। ੨. ਵਿਘਨ....
ਫ਼ਾ. [ہریک] ਵਿ- ਹਰਯਕ. ਪ੍ਰਤ੍ਯੇਕ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰਗ੍ਯਾ- ਗਮ੍ਯਤਾ. ਕਿਸੇ ਥਾਂ ਤਕ ਜਾਣ ਦਾ ਭਾਵ। ੨. ਸਾਮਰਥ੍ਯ. ਸ਼ਕਤਿ। ੩. ਪ੍ਰਵੇਸ਼. ਰਸਾਈ। ੪. ਪਹੁਁਚੀ ਦੀ ਥਾਂ ਭੀ ਪਹੁਁਚ ਸ਼ਬਦ ਆਇਆ ਹੈ. ਪਹੁਁਚੇ ਬੱਧਾ ਇਸਤ੍ਰੀਆਂ ਦਾ ਗਹਿਣਾ. "ਬੇਸਰ ਗਜਰਾਰੰ ਪਹੁਁਚ ਅਪਾਰੰ." (ਰਾਮਾਵ)...
ਸਾਹਿਬ ਦਾ ਇਸਤ੍ਰੀ ਲਿੰਗ। ੨. ਸਾਹਿਬ ਨੂੰ ਸੰਬੋਧਨ. "ਸਾਚੇ ਸਾਹਿਬਾ! ਕਿਆ ਨਾਹੀ ਘਰਿ ਤੇਰੈ." (ਅਨੰਦੁ)...
ਦੇਖੋ, ਪਰਮੇਸਰ. "ਆਪਿ ਪਰਮੇਸ਼੍ਵਰ ਭਾਯਉ." (ਸਵੈਯੇ ਮਃ ੫. ਕੇ)...
ਸੰਗ੍ਯਾ- ਮਘਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)...
ਫ਼ਾ. [بیبی] ਸੰਗ੍ਯਾ- ਕੁਲੀਨ ਨਾਰੀ। ੨. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। ੩. ਕੰਨ੍ਯਾ. "ਸੁਨ ਬੀਬੀ! ਮੈ ਤੁਝੈ ਸੁਨਾਊ." (ਗੁਵਿ ੬) ੪. ਭਾਰਯਾ. ਵਹੁਟੀ. "ਕੂੜ ਮੀਆ ਕੂੜ ਬੀਬੀ." (ਵਾਰ ਆਸਾ) "ਪਾਸਿ ਬੈਠੀ ਬੀਬੀ ਕਮਲਾ ਦਾਸੀ." (ਆਸਾ ਕਬੀਰ)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਫ਼ਾ. [افغان] ਸੰਗ੍ਯਾ- ਸ਼ੋਰ. ਰੌਲਾ। ੨. ਜੰਗ ਵਿੱਚ ਗਰਜਨ ਵਾਲੀ ਇੱਕ ਮੁਸਲਮਾਨ ਜਾਤਿ, ਜੋ ਵਿਸ਼ੇਸ ਕਰਕੇ ਕੰਧਾਰ ਅਤੇ ਸਿੰਧੁਨਦ ਦੇ ਵਿਚਕਾਰ ਵਸਦੀ ਹੈ. ਪਠਾਣ. ਇਸ ਜਾਤਿ ਦੀ ਬੋਲੀ ਪਸ਼ਤੋ (ਪੁਸ਼ਤੋ) ਹੈ। ੩. ਵਿਲਾਪ. ਸ਼ੋਕ। ੪. ਵਿ- ਅਫ਼ਗ਼ਾਨਿਸਤਾਨ ਦਾ ਵਸਨੀਕ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸਰਹੱਦੀ ਹੱਦ (N. W. F. P. ) ਤੇ ਪੇਸ਼ਾਵਰ ਤੋਂ ਪਰੇ ਇੱਕ ਪਹਾੜੀ ਇਲਾਕ਼ਾ, ਜੋ ਖ਼ੈਬਰ ਪਾਸ ਅਤੇ ਖ਼ਾਨਕੀ ਘਾਟੀ ਦੇ ਵਿਚਕਾਰ ਹੈ. ਇਸ ਵਿੱਚ ਓਰਕਜ਼ਈ ਅਤੇ ਅਫ਼ਰੀਦੀ ਪਠਾਣ ਬਹੁਤ ਕਰਕੇ ਆਬਾਦ ਹਨ. ਇਸ ਵਿੱਚ ਬਾੜਾ ਦਰਿਆ ਵਹਿਂਦਾ ਹੈ. ਸਨ ੧੮੯੭ ਦੀ ਤੀਰਾਂ ਦੀ ਲੜਾਈ ਭਾਰਤ ਵਿੱਚ ਪ੍ਰਸਿੱਧ ਹੈ। ੨. ਫ਼ਾ. ਵਿ- ਕਾਲਾ. ਸ੍ਯਾਹ. ਦੇਖੋ, ਤੀਰਾ ਦਿਲ....
ਪੂਰਣ ਕੀਤੀ. "ਪੂਰੀ ਆਸਾ ਜੀ ਮਨਸਾ ਮੇਰੇ ਰਾਮ." (ਵਡ ਛੰਤ ਮਃ ੫) ੨. ਪੂਰਣ. ਨ੍ਯੂਨਤਾ ਰਹਿਤ. "ਪੂਰੀ ਹੋਈ ਕਰਾਮਾਤਿ." (ਵਾਰ ਰਾਮ ੩) ੩. ਸੰਗ੍ਯਾ- ਤਸੱਲੀ. "ਭਨਤਿ ਨਾਨਕ ਮੇਰੀ ਪੂਰੀ ਪਰੀ." (ਗਉ ਮਃ ੫) ੪. ਘੀ ਵਿੱਚ ਤਲੀ ਰੋਟੀ. ਪੂਰਿਕਾ. ਪੂਰੀ. ਸੰ. ਪੂਪਲਾ। ੫. ਮ੍ਰਿਦੰਗ ਢੋਲ ਆਦਿ ਦੇ ਮੂੰਹ ਤੇ ਮੜ੍ਹਿਆ ਹੋਇਆ ਗੋਲ ਚਮੜਾ....
ਸੰਗ੍ਯਾ- ਫੌਜੀਆਂ ਦੀ ਸਲਾਮ. ੨. ਲਾੜੇ ਲਾੜੀ ਦੀ ਸਲਾਮਤੀ ਲਈ ਸਰਕੁਰਬਾਨੀ (ਸਿਰ ਵਾਰਨੇ) ਦੀ ਰਸਮ। ੩. ਵਿ- ਸਲਾਮ ਕਰਨ ਵਾਲਾ। ੪. ਖ਼ੁਸ਼ਾਮਦੀ....
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ....
ਅੰ. Platoon. ਸੰਗ੍ਯਾ- ਪੈਦਲ ਸੈਨਾ ਦਾ ਦਸ੍ਤਾ. "ਦੋ ਪਲਟਨ¹ ਪਹੁਚੈਂ ਇਸ ਕਾਲਾ." (ਗੁਪ੍ਰਸੂ) ਇਹ Battalion ਦਾ ਭੀ ਰੁਪਾਂਤਰ ਹੈ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਅ਼. [موَروُث] ਮੌਰੂਸ [موَروُثی] ਮੌਰੂਸੀ. ਵਿ- ਵਰਾਸਤ ਵਿੱਚ ਆਇਆ ਹੋਇਆ, ਬਾਪ ਦਾਦੇ ਤੋਂ ਪ੍ਰਾਪ੍ਤ ਹੋਇਆ....
ਸੰ. ਸੰਗ੍ਯਾ- ਰਾਹ. ਮਾਰਗ. "ਮੰਦ ਮੰਦ ਗਤਿ ਜਾਤੇ ਪਦਵੀ ਮੇ ਪਦਪੰਕਜ ਸੁੰਦਰ." (ਨਾਪ੍ਰ) ੨. ਪੱਧਤਿ. ਪਰਿਪਾਟੀ. ਤ਼ਰੀਕ਼ਾ। ੩. ਦਰਜਾ. ਉਹਦਾ ਰੁਤਬਾ. "ਤਿਨ ਕਉ ਪਦਵੀ ਉਚ ਭਈ." (ਸਵੈਯੇ ਮਃ ੪. ਕੇ) ੩. ਉਪਾਧਿ. ਖ਼ਿਤ਼ਾਬ (title) ਲਕ਼ਬ....
ਅੰਬਾਲੇ ਦੇ ਚੜ੍ਹਦੇ ਵੱਲ ਜਮੁਨਾ ਅਤੇ ਸ਼ਤਦ੍ਰਵ (ਸਤਲੁਜ) ਦੇ ਮਧ ਪਹਾੜੀ ਰਿਆਸਤ, ਜਿਸ ਨੂੰ ਨਾਹਨ ਭੀ ਆਖਦੇ ਹਨ. ਦੇਖੋ, ਨਾਹਨ। ੨. ਸਿਰ ਦਾ ਮੁਕਟ. ਭਾਵ- ਸ਼ਿਰੋਮਣਿ. ਜੈਸੇ- "ਬੈਰਾੜ ਵੰਸ ਸਰਮੌਰ." ਦੇਖੋ, ਨਾਭਾ. ਦੇਖੋ, ਸਿਰਮੌਲਿ....
ਸੰ. ਰਾਜਿਰ੍ਸ ਰਿਖਿ (ऋषि) ਰੂਪ ਰਾਜਾ. ਮਨ ਇੰਦ੍ਰੀਆ ਨੂੰ ਕਾਬੂ ਰੱਖਣ ਵਾਲਾ ਰਾਜਾ। ੨. ਦੇਖੋ, ਰਿਖਿਰਾਜ....
ਬਾਬਾ ਫੂਲ ਦੀ ਕੁਲ. ਯਦੁਵੰਸ਼ੀ ਭੱਟੀ ਰਾਜਪੂਤਾਂ ਵਿੱਚ ਜੈਸਲ ਪ੍ਰਤਾਪੀ ਯੋਧਾ ਹੋਇਆ, ਜਿਸ ਨੇ ਸੰਮਤ ੧੨੧੩ ਵਿੱਚ ਜੈਸਲਮੇਰੁ ਨਗਰ ਵਸਾਇਆ, ਜੋ ਹੁਣ ਰਾਜਪੂਤਾਨੇ ਅੰਦਰ ਪ੍ਰਸਿੱਧ ਰਾਜਧਾਨੀ ਹੈ. ਜੈਸਲ ਦੇ ਪੁਤ੍ਰ ਹੇਮ ਤੋਂ (ਜਿਸ ਨੂੰ ਹੇਮਹੇਲ ਅਤੇ ਭੀਮ ਭੀ ਆਖਦੇ ਹਨ) ਛੀਵੀਂ ਪੀੜ੍ਹੀ ਸਿੱਧੂ ਹੋਇਆ, ਜਿਸ ਤੋਂ ਸਿੱਧੂ ਗੋਤ ਚੱਲਿਆ. ਸਿੱਧੂ ਤੋਂ ਨੌਮੀ ਪੀੜ੍ਹੀ ਬਰਾੜ ਹੋਇਆ. ਜਿਸ ਤੋਂ ਵੰਸ਼ ਦੀ ਬੈਰਾੜ ਸੰਗ੍ਯਾ ਹੋਈ. ਬਰਾੜ ਤੋਂ ਬਾਰ੍ਹਵੀਂ ਪੀੜ੍ਹੀ ਪਰਮਪ੍ਰਤਾਪੀ ਬਾਬਾ ਫੂਲ ਜਨਮਿਆ, ਜਿਸ ਤੋਂ ਫੂਲਵੰਸ਼ ਪ੍ਰਸਿੱਧ ਹੋਇਆ. ਇਸ ਫੂਲ ਦਾ ਫਲਰੂਪ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਤਿੰਨ ਰਿਆਸਤਾਂ ਪੰਜਾਬ ਵਿੱਚ ਸਿੱਖਾਂ ਦਾ ਮਾਣ ਤਾਣ ਹਨ. ਇਨ੍ਹਾਂ ਤਿੰਨ ਰਿਆਸਤਾਂ ਤੋਂ ਛੁੱਟ- ਭਦੌੜ, ਮਲੌਦ, ਪੱਖੋ, ਬੇਰ, ਰਾਮਪੁਰ, ਬਡਰੁੱਖਾਂ, ਜਿਉਂਦਾ, ਦਿਆਲਪੁਰਾ, ਰਾਮਪੁਰਾ, ਕੋਟਦੁੱਨਾ ਅਤੇ ਗੁਮਟੀ ਦੇ ਜਾਗੀਰਦਾਰ, ਫੂਲਵੰਸ਼ ਦੇ ਛੋਟੇ ਰਈਸ ਹਨ, ਜਿਨ੍ਹਾਂ ਬਾਬਤ ਫੂਲ ਵੰਸ਼ ਦੇ ਸ਼ਜਰਿਆਂ ਤੋਂ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਨ੍ਹਾਂ ਵਿੱਚੋਂ ਭਦੌੜ, ਜਿਉਂਦਾ, ਰਾਮਪੁਰਾ ਅਤੇ ਕੋਟਦੁੱਨੇ ਦੇ ਸਰਦਾਰ ਰਾਜ ਪਟਿਆਲੇ ਦੇ ਅੰਦਰ ਹਨ. ਪੱਖੋ, ਬੇਰ, ਮਲੌਦ ਅਤੇ ਰਾਮਪੁਰ ਦੇ ਸਰਦਾਰ ਲੁਧਿਆਨੇ ਜਿਲੇ ਅੰਦਰ ਗਵਰਨਮੈਂਟ ਬਰਤਾਨੀਆ ਦੇ ਅਧੀਨ ਹਨ. ਬਡਰੁੱਖਾ ਅਤੇ ਦਿਆਲਪੁਰੇ ਦੇ ਸਰਦਾਰ ਰਾਜ ਜੀਂਦ ਅੰਦਰ ਹਨ. ਗੁਮਟੀ ਦੇ ਲੌਢਘਰੀਏ ਰਿਆਸਤ ਨਾਭੇ ਦੇ ਅਧੀਨ ਹਨ. ਫੂਲਵੰਸ਼ ਦਾ ਵ੍ਹ੍ਹਿਕ੍ਸ਼੍ (ਸ਼ਜਰਾ) ਇਹ ਹੈ:-:#(ਨੰਃ ੧)#ਜੈਸਲ (ਭੱਟੀ ਰਾਜਪੂਤ)#।#ਹੇਮ (ਭੀਮ) ਦੇ:ਸੰਮਤ ੧੨੬੫¹#।#ਜੂੰਧਰ (ਜੋਧਰਾਯ)#।#ਬਟੇਰਾਯ#।#ਮੰਗਲਰਾਯ#।#ਆਨੰਦਰਾਯ#।#ਖੀਵਾ#।...
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਵਿ- ਲਾਉਣ ਵਾਲਾ. "ਗਲ ਸੇਤੀ ਲਾਇਕ." (ਵਾਰ ਮਾਰੂ ੨. ਮਃ ੫) ੨. ਦੇਖੋ, ਲਾਯਕ....
ਦੇਖੋ, ਜੇਸਟ। ੨. ਜ੍ਯੈਸ੍ਠ. ਜੇਠ ਦਾ ਮਹੀਨਾ. "ਹਰਿ ਜੇਠ ਜੁੜੰਦਾ ਲੋੜੀਅ ਲੋੜੀਐ." (ਬਾਰਹਮਾਹਾ ਮਾਝ) ਦੇਖੋ, ਜੁੜੰਦਾ। ੩. ਵਿ- ਜੇਠਾ. ਜਠੇਰਾ. "ਜੇਠ ਕੇ ਨਾਮਿ ਡਰਉ." (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ....
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....
ਲਹੌਰ ਦੀ ਤਸੀਲ ਕੁਸੂਰ ਦੇ ਕਲਸੀਆ ਪਿੰਡ ਦਾ ਨਿਵਾਸੀ ਸਰਦਾਰ ਗੁਰਬਖ਼ਸ਼ ਸਿੰਘ ਸੰਧੂ ਜ਼ਿਮੀਦਾਰ ਸੰਮਤ ੧੭੮੨ ਵਿੱਚ ਅਮ੍ਰਿਤ ਛਕਕੇ ਸਿੰਘ ਸਜਿਆ ਅਤੇ ਕਰੋੜੀਆਂ ਦੀ ਮਿਸਲ ਵਿੱਚ ਸ਼ਾਮਿਲ ਹੋਕੇ ਇਸ ਨੇ ਪੰਥ ਦੀ ਭਾਰੀ ਸੇਵਾ ਕੀਤੀ. ਇਸ ਦੀ ਸੰਤਾਨ ਦੇ ਹੁਣ ਰਾਜਾ ਕਲਸੀਆ ਜ਼ਿਲੇ ਅੰਬਾਲੇ ਵਿੱਚ ਛਛਰੌਲੀ ਰਾਜਧਾਨੀ ਵਿੱਚ ਰਹਿੰਦੇ ਹਨ. ਪਰ ਰਿਆਸਤ ਦਾ ਨਾਉਂ "ਕਲਸੀਆ" ਹੈ.#ਰਾਜਾ ਕਲਸੀਆ ਦੀ ਵੰਸ਼ਾਵਲੀ:-:#ਸਰਦਾਰ ਗੁਰਬਖਸ਼ ਸਿੰਘ#।#ਸਰਦਾਰ ਜੋਧ ਸਿੰਘ ਦੇਃ ਸਨ ੧੮੧੭#।#ਸੋਭਾ ਸਿੰਘ ਦੇਃ ੧੮੫੮#।#ਲਹਿਨਾ ਸਿੰਘ ਦੇਃ ੧੮੬੯#।#ਬਿਸ਼ਨ ਸਿੰਘ ਦੇਃ ੧੮੮੩#।#।...
ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ....
ਸੰਗ੍ਯਾ- ਅੰਤੜੀ (ਆਂਦ) ਵਿੱਚ ਹੋਣ ਵਾਲਾ ਮੈਲ ਦਾ ਕੀੜਾ. ਮਲੱਪ ਇਹ ਗੰਡਗਡੋਏ ਦੀ ਕ਼ਿਸਮ ਦਾ ਮੇਦੇ ਦੀ ਅਪਵਿਤ੍ਰਤਾ ਕਾਰਣ ਅੰਤੜੀ ਵਿੱਚ ਪੈਦਾ ਹੋ ਜਾਂਦਾ ਹੈ. ਜਿਸ ਦੇ ਪੇਟ ਵਿੱਚ ਜੂਨ ਹੋਵੇ ਉਸ ਦੇ ਮੂੰਹ ਤੋਂ ਸੁੱਤੇ ਪਏ ਪਾਣੀ ਵਹਿੰਦਾ ਹੈ. ਦੇਖੋ, ਮਲੱਪ।੨ ਦੇਖੋ, ਜੂਨਿ....
ਸੰ. ਸੰਗ੍ਯਾ- ਜਾਰ ਤੋਂ ਉਪਜਿਆ ਪੁਤ੍ਰ, ਜੋ ਅਸਲ ਬਾਪ ਦਾ ਨਹੀਂ, ਕਿੰਤੂ ਜਾਰ ਦੇ ਵੀਰਯ ਤੋਂ ਹੈ. "ਸੁਤ ਪਿਤਮਾਰਕ ਜੋਗ ਲਖ ਭਯੋ ਹਿਯੇ ਮੇ ਸੋਗ। ਪੁਨ ਹੁਲਸ੍ਯੋ ਜਿਯ ਜੋਇਸੀ ਸਮਝੇ ਜਾਰਜ ਜੋਗ। (ਬਿਹਾਰੀ)#ਜ੍ਯੋਤਿਸੀ ਦੇ ਪੁਤ੍ਰ ਜਨਮਿਆ, ਜਿਸ ਦੇ ਪਿਤਮਾਰਕ ਯੋਗ ਸੀ, ਇਸ ਤੋਂ ਪਿਤਾ ਨੂੰ ਚਿੰਤਾ ਹੋਈ, ਪਰ ਜਦ ਜਾਰਜ ਯੋਗ ਦੇਖਿਆ ਤਾਂ ਆਨੰਦ ਹੋਇਆ....
ਫ਼ਾ. [پنجم] ਵਿ- ਪੰਚਮ. ਪਾਂਚਵਾਂ. ਦੇਖੋ, ਪੰਚਮ....
ਅ਼. [موَجوُد] ਵਿ- ਵਜੂਦ ਕੀਤਾ ਗਿਆ. ਹਸ੍ਤੀ ਵਿੱਚ ਆਇਆ। ੨. ਉਪਿਸ੍ਥਤ. ਹ਼ਾਜਿਰ....
ਪਰਦੇਸ. ਦੇਖੋ, ਬਿਦੇਸ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ....
ਦੇਖੋ, ਕਮਾਨ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਫ਼ਾ. [افغان] ਸੰਗ੍ਯਾ- ਸ਼ੋਰ. ਰੌਲਾ। ੨. ਜੰਗ ਵਿੱਚ ਗਰਜਨ ਵਾਲੀ ਇੱਕ ਮੁਸਲਮਾਨ ਜਾਤਿ, ਜੋ ਵਿਸ਼ੇਸ ਕਰਕੇ ਕੰਧਾਰ ਅਤੇ ਸਿੰਧੁਨਦ ਦੇ ਵਿਚਕਾਰ ਵਸਦੀ ਹੈ. ਪਠਾਣ. ਇਸ ਜਾਤਿ ਦੀ ਬੋਲੀ ਪਸ਼ਤੋ (ਪੁਸ਼ਤੋ) ਹੈ। ੩. ਵਿਲਾਪ. ਸ਼ੋਕ। ੪. ਵਿ- ਅਫ਼ਗ਼ਾਨਿਸਤਾਨ ਦਾ ਵਸਨੀਕ....
ਦੇਖੋ, ਬਲੂਚ ਅਤੇ ਬਲੂਚਿਸਤਾਨ....
ਫ਼ਾ. [ایِران] ਦੇਖੋ, ਈਰਜ ਅਤੇ ਫ਼ਾਰਸ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦੇਖੋ, ਸੁਆਰਥੀ। ੨. ਸੰ. ਸਾਰਥੀ. ਰਥਵਾਨ. ਰਥ ਹੱਕਣ ਵਾਲਾ. "ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇ ਰੇ ਸ੍ਵਾਰਥੀ." (ਧਨਾ ਤ੍ਰਿਲੋਚਨ)...
ਦੇਖੋ, ਅਚਾਰ. "ਗਾਵੈ ਕੋ ਗੁਣ ਵਡਿਆਈ ਆਚਾਰ." (ਜਪੁ)...
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰਗ੍ਯਾ- ਪ੍ਰੇਮ. ਮੁਹੱਬਤ. ਪ੍ਯਾਰ. ਪ੍ਰਿਯਤਾ....
ਸੰਗ੍ਯਾ- ਭਾਗ ਦਾ ਅਚਾਨਕ ਪ੍ਰਾਪਤ ਹੋਇਆ ਫਲ. "ਦੈਵਜੋਗ ਤੇ ਇਹ ਥਲ ਹੇਰਾ." (ਗੁਪ੍ਰਸੂ) ੨. ਇੱਤਿਫ਼ਾਕ. ਸੰਯੋਗ....
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ....
वृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ....
ਦੇਖੋ, ਮਾਮਲਾ....
ਦੇਖੋ, ਅਖਾੜ....
ਦੇਖੋ, ਜੁਲਣੁ....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਵਿ- ਤੀਨ. ਤ੍ਰਯ (ਤ੍ਰੈ)....
ਅ਼. [مُقرّر] ਵਿ- ਕ਼ੱਰ (ਥਾਪਿਆ) ਹੋਇਆ. ਠਹਿਰਾਇਆ। ੨. ਤਯ ਕੀਤਾ। ੩. ਅ਼. [مُکرّر] ਮੁਕੱਰਰ. ਵ੍ਯ- ਦੁਬਾਰਾ. ਫਿਰ. ਪੁਨਃ....
ਦੇਖੋ, ਆਗਿਆ....
ਦੇਖੋ, ਇਛਾ....
ਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਨਾਂਦੇੜ (ਨੰਦੇਰ नन्दगिरि ) ਸ਼ਹਿਰ ਪਾਸ ਗੋਦਾਵਰੀ ਨਦੀ ਦੇ ਕਿਨਾਰੇ ਦਸ਼ਮੇਸ਼ ਦਾ ਪਵਿਤ੍ਰ ਧਾਮ, ਜਿਸ ਥਾਂ ਕੱਤਕ ਸੁਦੀ ੫. ਸੰਮਤ ੧੭੬੫ ਨੂੰ ਸਤਿਗੁਰੂ ਜੋਤੀ ਜੋਤਿ ਸਮਾਏ ਹਨ.#ਸੂਹੀ ਛੰਤ ਦੀ ਤੁਕ- "ਅਬਿਚਲ ਨਗਰ¹ ਗੋਬਿੰਦ ਗੁਰੂ ਕਾ"- ਅਨੁਸਾਰ ਖ਼ਾਲਸੇ ਨੇ ਗੁਰੁਦ੍ਵਾਰੇ ਦਾ ਨਾਉਂ ਇਹ ਥਾਪਿਆ ਹੈ. ਇਸ ਦਾ ਦੂਜਾ ਨਾਉਂ "ਹਜੂਰ ਸਾਹਿਬ" ਹੈ. ਅਤੇ ਇਹ ਖ਼ਾਲਸੇ ਦਾ ਚੌਥਾ ਤਖ਼ਤ ਹੈ. ਇਸ ਥਾਂ ਕਲਗੀਧਰ ਦੇ ਇਹ ਸ਼ਸਤ੍ਰ ਹਨ:-#ਚਕ੍ਰ, ਚੌੜਾ ਤੇਗਾ, ਫੌਲਾਦ ਦੀ ਕਮਾਨ, ਗੁਰਜ, ਨਾਰਾਚ (ਸਰਬਲੋਹ ਦਾ ਤੀਰ), ਸੁਨਹਿਰੀ ਸ਼੍ਰੀ ਸਾਹਿਬ ਪੰਜ ਅਤੇ ਸੁਨਹਿਰੀ ਛੋਟੀ ਕ੍ਰਿਪਾਨ ਛੀ ਇੰਚ ਦੀ. ਇਨ੍ਹਾਂ ਤੋਂ ਛੁੱਟ ਹੋਰ ਬਹੁਤ ਅਮੋਲਕ ਸ਼ਸਤ੍ਰ, ਜੇਹੇ ਕਿਸੇ ਰਾਜਧਾਨੀ ਦੇ ਸਿਲਹਖਾਨੇ ਵਿਚੱ ਭੀ ਨਹੀਂ ਦੇਖੇ ਜਾਂਦੇ, ਗੁਰੂ ਸਾਹਿਬ ਦੇ ਸਿੰਘਾਸਨ ਤੇ ਸੁੰਦਰ ਢੰਗ ਨਾਲ ਸਜਾਏ ਹੋਏ ਹਨ, ਜਿਨ੍ਹਾਂ ਵਿੱਚ ਇੱਕ ਵਡਾ ਭਾਰੀ ਮਾਈ ਭਾਗੋ ਦੀ ਸਾਂਗ ਦਾ ਫਲ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.#ਘਨਾਛਰੀ#ਅਬਿਚਲਨਗਰ ਉਜਾਗਰ ਸਗਰ ਜਗ#ਜਾਹਰ ਜਹੂਰ ਜਹਾਂ ਜੋਤ ਹੈ ਜਬਰ ਜਾਨ,#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਦੰਡ ਧਰੇ#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਨ,#ਸਕਤੀ ਸਰੋਹੀ ਸੈਫ ਸਾਂਗ ਜਮਦਾੜ ਚਕ੍ਰ#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਨ,#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹੀ ਥਾਨ.#ਮਨਹਰ#ਸੁੰਦਰ ਗੋਦਾਵਰੀ ਵਿਹੀਨ ਮਲ ਚਲੈ ਜਲ#ਸਲਿਤਾ ਸਤੁਲ ਗੰਗ ਕੂਲ ਛਬਿ ਪਾਵਈ,#ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤ ਜਰੇ#ਪਾਂਤਿ ਪਾਂਤਿ ਕਰੇ ਛਾਇ ਸੰਘਨੀ ਕੋ ਛਾਵਈ,#ਬੋਲਤ ਬਿਹੰਗ ਰੰਗ ਰੰਗ ਕੇ ਉਤੰਗ ਥਾਨ#ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ,#ਜਾਇ ਦਰਸਾਵਈ ਮਨੋਰਥ ਉਠਾਵਈ#ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ.#(ਗੁਪ੍ਰਸੂ)#ਨਾਂਦੇੜ ਵਿੱਚ ਹੋਰ ਇਹ ਗੁਰਦ੍ਵਾਰੇ ਹਨ:-#(੨) ਸ਼ਿਕਾਰ ਘਾਟ. ਨਾਂਦੇੜ ਤੋਂ ਦੱਖਣ ਪਾਸੇ ਗੋਦਾਵਰੀ ਦੇ ਕਿਨਾਰੇ, ਜਿਸ ਥਾਂ ਸ਼ਿਕਾਰ ਖੇਡਕੇ ਸਤਿਗੁਰੂ ਵਿਸ਼੍ਰਾਮ ਕਰਦੇ ਸਨ.#(੩) ਸੰਗਤ ਸਾਹਿਬ, ਜਿਸ ਥਾਂ ਨਾਂਦੇੜ ਪਹੁੰਚਣ ਸਾਰ ਦਸ਼ਮੇਸ਼ ਵਿਰਾਜੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ. ਇਹ ਅਸਥਾਨ ਸ਼ਹਿਰ ਵਿੱਚ ਹੈ.#(੪) ਹੀਰਾ ਘਾਟ. ਜਿਸ ਥਾਂ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦਾ ਅਰਪਣ ਕੀਤਾ ਹੀਰਾ ਗੋਦਾਵਰੀ ਵਿੱਚ ਸਿੱਟ ਦਿੱਤਾ ਸੀ. ਇਹ ਜਗਾ ਨੰਦੇੜ ਤੋਂ ਦੱਖਣ ਵੱਲ ਹੈ.#(੫) ਗੋਬਿੰਦਬਾਗ. ਵਡੇ ਦਰਬਾਰ ਸਾਹਿਬ ਤੋਂ ਦੋ ਫਰਲਾਂਗ ਦੇ ਕਰੀਬ ਇੱਕ ਹਾਤਾ, ਜਿਸ ਥਾਂ ਦਸ਼ਮੇਸ਼ ਕਦੇ ਕਦੇ ਜਾਕੇ ਵਿਰਾਜਦੇ ਸਨ. ਹੁਣ ਇਸ ਥਾਂ ਖੇਤੀਵਾੜੀ ਹੁੰਦੀ ਹੈ. ਛੋਟਾ ਮੰਦਿਰ ਭੀ ਬਣਿਆ ਹੋਇਆ ਹੈ.#(੬) ਨਗੀਨਾ ਘਾਟ. ਇਸ ਥਾਂ ਸਤਿਗੁਰੂ ਨੇ ਸਿੱਖਾਂ ਦਾ ਅਰਪਿਆ ਨਗੀਨਾ ਨਦੀ ਵਿੱਚ ਸਿੱਟਿਆ ਸੀ. ਇੱਥੇ ਚਮਕੀਲੇ ਪੱਥਰਾਂ ਦੇ ਰੇਜ਼ੇ ਭੀ ਨਦੀ ਦੇ ਕਿਨਾਰੇ ਦੇਖੇ ਜਾਂਦੇ ਹਨ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#( ੭) ਬੰਦਾ ਥਾਨ. ਇਸ ਜਗਾ ਮਾਧੋ ਦਾਸ ਬੈਰਾਗੀ ਦੀ ਕੁਟੀਆ ਸੀ. ਦਸ਼ਮੇਸ਼ ਨੇ ਇਸ ਥਾਂ ਨੂੰ ਚਰਨਾਂ ਨਾਲ ਪਵਿਤ੍ਰ ਕੀਤਾ ਅਤੇ ਮਾਧੋ ਦਾਸ ਨੂੰ ਸਿੱਖ ਬਣਾਇਆ. ਦੇਖੋ, ਬੰਦਾ ਬਾਹਦੁਰ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#(੮) ਮਾਤਾ ਸਾਹਿਬ ਕੌਰ ਜੀ ਦਾ ਅਸਥਾਨ. ਇਹ ਹੀਰਾ ਘਾਟ ਪਾਸ ਹੀ ਹੈ. ਮਾਤਾ ਜੀ ਦਮਦਮੇ ਸਾਹਿਬ ਤੋਂ ਦਸ਼ਮੇਸ਼ ਜੀ ਦੇ ਨਾਲ ਹੀ ਦੱਖਣ ਵੱਲ ਆਏ ਸਨ, ਅਤੇ ਕੁਝ ਸਮਾਂ ਇਸ ਥਾਂ ਏਕਾਂਤ ਵਾਸ ਕਰਕੇ ਪਤਿ- ਸੇਵਾ ਪਰਾਇਣ ਰਹੇ ਅਰ ਸ੍ਵਾਮੀ ਦੇ ਜੋਤੀਜੋਤਿ ਸਮਾਉਣ ਤੋਂ ਪਹਿਲਾਂ ਹੀ ਆਗ੍ਯਾ ਮੰਨਕੇ ਦਿੱਲੀ ਨੂੰ ਪਧਾਰੇ. ਦੇਖੋ, ਸਾਹਿਬ ਕੌਰ ਮਾਤਾ.#(੯) ਮਾਲਟੇਕੜੀ. ਨਾਂਦੇੜ ਤੋਂ ਉੱਤਰ ਵੱਲ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਥਾਂ ਤੋਂ ਗੁਪਤ ਖਜਾਨਾ ਕੱਢਕੇ ਪਠਾਨ ਨੌਕਰਾਂ ਨੂੰ ਤਨਖਾਹ ਵੰਡੀ ਸੀ ਅਤੇ ਬਚਿਆ ਧਨ ਇੱਥੇ ਹੀ ਗਡਵਾ ਦਿੱਤਾ ਸੀ. ਦੇਖੋ, ਨਕਸ਼ਾ।...
ਕ੍ਰਿ. ਵਿ- ਦੂਸਰੀ ਵਾਰ. ਦੂਜੀ ਦਫ਼ਅ਼. "ਜਿਤ੍ਯੋ ਦੁਬਾਰ." (ਗ੍ਯਾਨ)...
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਫ਼ਾ. [پروانگی] ਸੰਗ੍ਯਾ- ਮਨਜੂਰੀ. ਅਨੁਮਤਿ। ੨. ਆਗ੍ਯਾ. "ਗੁਰੁ ਕੀ ਲੈ ਪਰਵਾਨਗੀ." (ਗੁਪ੍ਰਸੂ)...
ਕ੍ਰਿ- ਪਰਵਰਿਸ਼ ਕਰਨਾ. ਰਕ੍ਸ਼ਾ ਕਰਨੀ। ੨. ਸੰਗ੍ਯਾ- ਪਾਲਨਾ. ਝੂਲਾ....
ਫ਼ਾ. [گُزارہ] ਸੰਗ੍ਯਾ- ਗੁਜ਼ਰਾਨ. ਨਿਰਵਾਹ। ੨. ਨਿਰਵਾਹ ਲਈ ਮਿਲਿਆ ਧਨ ਆਦਿ ਪਦਾਰਥ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵਿ- ਵਿਸ਼ੰਤਿ. ਬੀਸ. ਵੀਹ. "ਗਲੀਂ ਸੁ ਸਜਣ ਵੀਹ." (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. मन्द्राज. ਭਾਰਤ ਦੇ ਦੱਖਣ ਵੱਲ ਦਾ ਇੱਕ ਪ੍ਰਸਿੱਧ ਸ਼ਹਿਰ, ਜੋ ਸਮੁੰਦਰ ਦੇ ਕਿਨਾਰੇ ਮਦਰਾਸ ਇਲਾਕੇ ਦੀ ਰਾਜਧਾਨੀ ਹੈ. ਇਹ ਸਨ ੧੬੩੯ ਵਿੱਚ ਅੰਗ੍ਰੇਜ਼ਾਂ ਨੇ ਆਬਾਦ ਕੀਤਾ ਹੈ, ਮਦਰਾਸ ਕਲਕੱਤੇ ਤੋਂ ੧੦੩੨ ਮੀਲ ਹੈ. ਇਸ ਦੀ ਆਬਾਦੀ ੫੨੨, ੯੫੧ ਹੈ. ਮਦਰਾਸ ਪ੍ਰਾਂਤ ਵਿੱਚ ੨੨ ਅੰਗ੍ਰੇਜ਼ੀ ਜਿਲੇ ਅਤੇ ਕਈ ਦੇਸੀ ਰਿਆਸਤਾਂ ਹਨ. ਰਕਬਾ ੧੪੨, ੦੦੦ ਵਰਗਮੀਲ ਅਤੇ ਵਸੋਂ ੪੨, ੫੦੦, ੦੦੦ ਹੈ. ਇਸ ਵਿੱਚ ਦ੍ਰਾਵਿੜ ਅਤੇ ਤੈਲੰਗ ਲੋਕ ਵਸਦੇ ਹਨ....
ਅ਼. [مُراسلہ] ਵਿ- ਇਰਸਾਲ (ਭੇਜਿਆ) ਹੋਇਆ। ੨. ਸੰਗ੍ਯਾ- ਭੇਜੀ ਹੋਈ ਚਿੱਠੀ। ੩. ਮਹਾਰਾਜਾ ਅਥਵਾ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਖ਼ਤ....
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ....
ਸੰਗ੍ਯਾ- ਮਹਦ੍- ਅੰਨ. ਮੋਟੀ ਰੋਟੀ. ਵਡੀ ਮੰਨੀ। ੨. ਸੰ. ਮਨ (मनस्) "ਸੁਣਿ ਮੂਰਖ ਮੰਨ ਅਜਾਣਾ!" (ਗਉ ਮਃ ੧) "ਹਰਿ ਨਾਲ ਰਹੁ ਤੂੰ ਮੰਨ ਮੇਰੇ!" (ਅਨੰਦੁ) ੩. ਸੰ. ਮਾਨ੍ਯ. ਵਿ- ਮੰਨਣ (ਪੂਜਣ) ਯੋਗ੍ਯ "ਸ਼੍ਰੀ ਨਾਨਕ ਜੀ ਧੰਨ ਅਮਰ ਗਣ ਮੰਨ ਹੈਂ." (ਨਾਪ੍ਰ) ਦੇਵਤਿਆਂ ਦ੍ਵਾਰਾ ਮਾਨ੍ਯ ਹਨ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ....
ਫ਼ਾ. [مردُمشُماری] ਸੰਗ੍ਯਾ- ਜਨ ਸੰਖ੍ਯਾ. ਦੇਸ਼ ਦੇ ਆਦਮੀਆਂ ਦੀ ਗਿਣਤੀ. ਮਨੁਸ਼੍ਯ ਗਣਨਾ. Census ਮਰਦੁਮਸ਼ੁਮਾਰੀ ਦੀ ਰੀਤਿ ਪਹਿਲਾਂ ਰੋਮ ਤੋਂ ਚੱਲੀ ਹੈ. ਇੰਗਲੈਂਡ ਵਿੱਚ ਪਹਿਲੀ ਜਨਸੰਖ੍ਯਾ ਸਨ ੧੮੦੧ ਵਿੱਚ ਹੋਈ. ਹਿੰਦੁਸਤਾਨ ਵਿੱਚ ਇਸ ਦਾ ਪ੍ਰਚਾਰ ਸਨ ੧੮੬੭ ਵਿੱਚ ਹੋਇਆ, ਪਰ ਪੂਰੇ ਨਿਯਮਾਂ ਅਨੁਸਾਰ ਮੁਰਦੁਮਸ਼ੁਮਾਰੀ ਭਾਰਤ ਵਿੱਚ ੧੭. ਫਰਵਰੀ ਸਨ ੧੮੮੧ ਨੂੰ ਹੋਈ. ਹੁਣ ਹਰ ਦਸ ਵਰ੍ਹੇ ਪਿੱਛੋਂ ਮਰਦੁਮਸ਼ੁਮਾਰੀ ਹੁੰਦੀ ਹੈ, ਜਿਸ ਵਿੱਚ ਹਰੇਕ ਨਗਰ, ਗ੍ਰਾਮ ਦੇ ਵਸਨੀਕਾਂ ਦੀ ਗਿਣਤੀ, ਨਾਮ, ਉਮਰ ਧਰਮ, ਜਾਤਿ, ਸਿਖ੍ਯਾ, ਬੋਲੀ ਅਤੇ ਪੇਸ਼ਾ ਆਦਿ ਲਿਖਿਆ ਜਾਂਦਾ ਹੈ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਅ਼. [درجہ] ਸੰਗ੍ਯਾ- ਪਦਵੀ. ਉਹਦਾ। ੨. ਉਚਾਣ ਨਿਵਾਣ ਦੇ ਲਿਹ਼ਾਜ ਸ਼੍ਰੇਣੀ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਫ਼ਾ. [نِشست] ਸੰਗ੍ਯਾ- ਬੈਠਣ ਦਾ ਭਾਵ, ਬੈਠਕ...
ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ "ਫਤੇਹਗੜ੍ਹ" ਨਾਉਂ ਦਾ ਸੁੰਦਰ ਕਿਲਾ ਰਚਿਆ.#ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.#ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.#ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ. ਜੀਂਦ ਰਿਆਸਤ#ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.¹ ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪ੍ਯਾ ਸਾਲਾਨਾ ਹੈ.#ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.²#ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ. ਰਿਆਸਤ ਵਿੱਚ ਇੱਕ ਹਾਈ ਸਕੂਲ, ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪. ਗਰਲ ਸਕੂਲ ਹਨ.#ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫. ਰੋਗੀ ਰਹਿ ਸਕਦੇ ਹਨ ਸੁੰਦਰ ਬਣੇ ਹੋਏ ਹਨ, ਅਤੇ ਇਲਾਕੇ ਵਿੱਚ ੧੦. ਡਿਸਪੈਨਸਰੀਆਂ (Dispensaries) ਹਨ.#ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.#ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.#ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਗਵਰਨਮੇਂਟ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.#ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩. ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.#੩੦ ਜੁਲਾਈ ਸਨ ੧੮੨੨ ਨੂੰ ੧੧. ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.#ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.³#ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.⁴ ਦਾ ਖ਼ਿਤਾਬ ਮਿਲਿਆ.#ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ "ਰਾਜਾਏ ਰਾਜਗਾਨ" ਆਦਿਕ ਖ਼ਿਤਾਬ ਪ੍ਰਾਪਤ ਕੀਤੇ. ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.#ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧. ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧. ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,⁵ ਅਤੇ ੧. ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.⁶ ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.#ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭- ੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.#ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁਸ੍ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.#ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ- ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ. , ਕੇ. ਸੀ. ਐਸ. ਆਈ. , ਵਾਲੀਏ ਜੀਂਦ.#ਰਿਆਸਤ ਜੀਂਦ ਦੀ ਸਲਾਮੀ ੧੩. ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫. ਤੋਪਾਂ ਹਨ.#ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧. ਨਵੰਬਰ ਸਨ ੧੯੨੧ ਤੋਂ ਗਵਰਨਮੈਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼. ੨. ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ....
ਅ਼. [کُلّ] ਕ੍ਰਿ. ਵਿ- ਸਭ. ਤਮਾਮ. ਪੂਰਾ....
ਫ਼ਾ. [آمدن] ਕ੍ਰਿ- ਆਉਣਾ. ਆਗਮਨ। ੨. ਸੰਗ੍ਯਾ- ਆਮਦਨ. ਆਮਦਨੀ....
ਸੰਗ੍ਯਾ- ਇੱਕ ਨੀਲੇ ਰੰਗ ਦੀ ਮੱਖੀ, ਜੋ ਜ਼ਖਮ ਉੱਪਰ ਬੈਠਕੇ ਬਹੁਤ ਕੀੜੇ ਪੈਦਾ ਕਰਦੀ ਹੈ. ਅੰ. Blue Bottle fly । ੨. ਸੰ. ਅਸ੍ਤਿ ਦੀ ਥਾਂ ਹਾਈ ਸ਼ਬਦ ਹੈ. "ਤੂੰ ਮੇਰਾ ਗੁਰੁ ਹਾਈ." (ਸੋਰ ਮਃ ੫) ਤੂੰ ਮੇਰਾ ਗੁਰੂ ਹੈਂ। ੩. [ہائے] ਬਹੁਵਚਨ ਬੋਧਕ ਸ਼ਬਦ. ਇਸ ਦਾ ਪ੍ਰਯੋਗ ਸ਼ਬਦਾਂ ਦੇ ਅੰਤ ਹੁੰਦਾ ਹੈ "ਗਿਆਨੀ ਧਿਆਨੀ ਗੁਰ ਗੁਰ ਹਾਈ." (ਸੋਦਰੁ) ਗੁਰੁਹਾਇ ਗੁਰੁ. ਦੇਖੋ, ਅੰ. High । ੪. ਵਿ- ਹਨਨ ਕਰਤਾ. ਘਾਤਕ. "ਦਲੰਹੋਤ ਹਾਈ." (ਗੁਵਿ ੧੦)...
ਸੰ. ਸੰਗ੍ਯਾ- ਜੋ ਜੀਵਨ ਨੂੰ ਗਰ (ਨਿਗਲ) ਜਾਵੇ. ਜ਼ਹਿਰ, ਵਿਸ. "ਗਰਲ ਨਾਸ ਤਨਿ ਨਠਯੋ ਅਮਿਉ ਅੰਤਰਗਤਿ ਪੀਓ." (ਸਵੈਯੇ ਮਃ ੨. ਕੇ)...
ਸੰ. त्रिविंशति- ਤ੍ਰਿਵਿੰਸ਼ਤਿ. ਵਿ- ਵੀਹ ਉੱਪਰ ਤਿੰਨ- ੨੩....
ਵਿ- ਫ਼ੌਜ (ਲਸ਼ਕਰ) ਨਾਲ ਹੈ ਜਿਸ ਦਾ ਸੰਬੰਧ....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਦੇਖੋ, ਖਤਾਬ....
ਫ਼ਾ. [ارجمند] ਵਿ- ਅਰਜ (ਕ਼ੀਮਤ) ਵਾਲਾ ੨. ਉੱਤਮ। ੩. ਮਾਨ ਯੋਗ੍ਯ. ਪ੍ਰਤਿਸ੍ਠਾ ਵਾਲਾ। ੪. ਕ਼ਦਰ ਲਾਇਕ਼....
ਫ਼ਾ. [پیوند] ਸੰਗ੍ਯਾ- ਜੋੜ. ਗੱਠ। ੨. ਮਿਲਣ ਦਾ ਭਾਵ। ੩. ਦੇਖੋ, ਪਿਉਂਦ....
ਅ਼. [بُرج] ਸੰਗ੍ਯਾ- ਰਾਸ਼ੀਚਕ੍ਰ। ੨. ਗੋਲ ਆਕਾਰ ਦਾ ਮੰਡਪ। ੩. ਚੁਕੋਣੀ, ਅਠਪਹਿਲੂ ਜਾਂ ਗੋਲ ਇਮਾਰਤ, ਜੋ ਉੱਚੀ ਅਤੇ ਕਿਲੇ ਦੀ ਕੂਣਾਂ ਤੇ ਹੋਵੇ....
ਦੇਖੋ, ਸਿਰਪਾਉ ਅਤੇ ਸਿਰੇਪਾਉ ੨....
ਕ੍ਰਿ. ਵਿ- ਇਸ ਥਾਂ. ਯਹਾਂ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਲਾਲ ਚੋਲਨਾ ਤੈ ਤਨਿ ਸੋਹਿਆ. (ਆਸਾ ਮਃ ੫) ਭਇਆ ਪੁਰਾਣਾ ਚੋਲਾ. (ਸ੍ਰੀ ਮਃ ੧) ਮੇਰੈ ਕੰਤੁ ਨ ਭਾਵੈ ਚੋਲੜਾ. (ਤਿਲੰ ਮਃ ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ....
ਦੇਖੋ, ਤ੍ਰਿਲੋਕ....
ਭਾਈ ਭਗਤੂਵੰਸ਼ੀ ਰਾਮਸਿੰਘ, ਜੋ ਮਾਲਵੇ ਵਿੱਚ ਕਲਗੀਧਰ ਦੀ ਸੇਵਾ ਕਰਦਾ ਰਿਹਾ। ੨. ਚੌਧਰੀ ਫੂਲ ਦਾ ਪੁਤ੍ਰ, ਜਿਸ ਦੀ ਔਲਾਦ ਮਹਾਰਾਜਾ ਪਟਿਆਲਾ ਹੈ. ਦੇਖੋ, ਤਿਲੋਕਸਿੰਘ ਅਤੇ ਫੂਲਵੰਸ਼। ੩. ਗੜ੍ਹ ਚਿਰੋਲੀ (ਜਿਲਾ ਚਾਂਦਾ C. P. ) ਦੇ ਰਹਿਣ ਵਾਲਾ ਇੱਕ ਦਸ਼ਮੇਸ਼ ਦਾ ਰਾਜਪੂਤ ਸਿੱਖ, ਜਿਸ ਨੇ ਭੰਗਾਣੀ ਦੇ ਜੰਗ ਸਮੇਂ ਲੋਹੇ ਨਾਲ ਮੜ੍ਹਕੇ ਲੱਕੜ ਦੀ ਤੋਪ ਤਿਆਰ ਕੀਤੀ ਸੀ। ੪. ਦਸ਼ਮੇਸ਼ ਦੇ ਸਿਲਹਖਾਨੇ ਦਾ ਸਿਕਲੀਗਰ ਸਿੱਖ, ਜੋ ਪਰਮ ਪ੍ਰੇਮ ਨਾਲ ਸੇਵਾ ਕਰਦਾ ਸੀ. ਸਭ ਤੋਂ ਪਹਿਲਾਂ ਮਾਰਵਾੜੀਆਂ ਵਿੱਚੋਂ ਇਸ ਨੇ ਅਮ੍ਰਿਤ ਛਕਿਆ ਸੀ। ੫. ਜੈਪੁਰ ਦਾ ਰਾਜਾ, ਜਿਸ ਨੂੰ ਔਰੰਗਜ਼ੇਬ ਨੇ ਆਸਾਮ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਦੇਖੋ, ਧੂਬਰੀ। ੬. ਅਜੀਤ ਦਾ ਪੋਤਾ ਜੋਧਪੁਰ ਦਾ ਰਾਜਾ, ਜੋ ਸੰਮਤ ੧੮੦੬ ਵਿੱਚ ਗੱਦੀ ਬੈਠਾ। ੭. ਨਾਦੌਨ ਦੇ ਜੰਗ ਵਿੱਚ ਰਾਜਾ ਭੀਮਚੰਦ ਦਾ ਸਹਾਈ ਜਸਵਾਲੀਆ ਸਰਦਾਰ. ਦੇਖੋ, ਵਿਚਿਤ੍ਰ ਨਾਟਕ ਅਃ ੯।#੮. ਕੂਕਾ ਪੰਥ ਦੇ ਬਾਨੀ ਬਾਬਾ ਰਾਮਸਿੰਘ, ਜਿਨ੍ਹਾਂ ਦੀ ਸੰਖੇਪ ਕਥਾ ਇਉਂ ਹੈ-#ਲੁਦਿਆਨੇ ਦੇ ਜਿਲੇ ਰਾਈਆਂ ਪਿੰਡ ਵਿੱਚ ਜੱਸਾਸਿੰਘ ਤਖਾਣ ਦੇ ਘਰ ਮਾਈ ਸਦਾਕੌਰ ਦੇ ਉਦਰ ਤੋਂ ਮਾਘ ਸੁਦੀ ੫. ਸੰਮਤ ੧੮੭੨ ਨੂੰ ਬਾਬਾ ਰਾਮਸਿੰਘ ਜੀ ਦਾ ਜਨਮ ਹੋਇਆ. ਇਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਵਾਹਗੁਰੂ ਨਾਮ ਦੇ ਅਭ੍ਯਾਸ ਦਾ ਪ੍ਰੇਮ ਸੀ ਪਹਿਲਾਂ ਇਨ੍ਹਾਂ ਨੇ ਲਹੌਰ ਦਰਬਾਰ ਦੀ ਸਿੱਖਸੈਨਾ ਵਿੱਚ ਭਰਤੀ ਹੋਕੇ ਕੁਝ ਕਾਲ ਫੌਜੀ ਸੇਵਾ ਕੀਤੀ, ਫੇਰ ਸਨ ੧੮੪੧ (ਸੰਮਤ ੧੮੯੯) ਵਿੱਚ ਨੌਕਰੀ ਛੱਡਕੇ ਭੋਈ ਪਿੰਡ (ਜਿਲਾ ਅਟਕ) ਦੇ ਵਸਨੀਕ ਬਾਬਾ ਬਾਲਕਸਿੰਘ ਜੀ ਦੇ, (ਜਿਨ੍ਹਾਂ ਨੇ ਹਜ਼ਰੋ ਵਿੱਚ ਭਗਤੀ ਦਾ ਬਹੁਤ ਪ੍ਰਚਾਰ ਕੀਤਾ), ਚਾਟੜੇ ਹੋਕੇ ਨਾਮ ਉਪਦੇਸ਼ ਲੀਤਾ ਅਰ ਭੈਣੀ ਵਿੱਚ ਨਿਵਾਸ ਕਰਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ. ਇਸ ਮਤ ਦੇ ਸਿੱਖ ਸਫੇਦ ਵਸਤ੍ਰ ਅਤੇ ਚਿੱਟੀ ਉਂਨ ਦੀ ਮਾਲਾ ਰਖਦੇ ਹਨ. "ਵਾਹਗਰੁ" ਮੰਤ੍ਰ ਦਾ ਉਪਦੇਸ਼ ਕੰਨ ਵਿੱਚ ਦਿੱਤਾ ਜਾਂਦਾ ਹੈ. ਅਮ੍ਰਿਤ ਇੱਕ ਪਾਤ੍ਰ ਵਿੱਚ ਇਕੱਠਾ ਨਹੀਂ ਛਕਾਉਂਦੇ, ਜੁਦਾ ਜੁਦਾ ਛਕਾਉਂਦੇ ਹਨ. ਹਵਨ ਦੇ ਵਡੇ ਪ੍ਰੇਮੀ ਹਨ. ਆਨੰਦ ਵਿਆਹ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਦੀ ਥਾਂ ਵੇਦਿ ਗੱਡਕੇ ਅਗਨਿ ਵਿੱਚ ਹੋਮ ਕਰਕੇ ਲਾਂਵਾਂ ਪੜ੍ਹਦੇ ਹਨ. ਬਹੁਤ ਪ੍ਰੇਮੀ, ਹਾਲ ਵਿੱਚ ਮਸਤ ਹੋਕੇ ਚੀਕਾਂ. (ਕੂਕ੍ਹਾਂ) ਮਾਰ ਉਠਦੇ ਹਨ ਅਰ ਦਸਤਾਰ ਉਤਾਰਕੇ ਨੱਚਣ ਟੱਪਣ ਲਗ ਜਾਂਦੇ ਹਨ, ਜਿਸ ਤੋਂ "ਕੂਕਾ" ਸੰਗ੍ਯਾ ਹੋ ਗਈ ਹੈ, ਵਾਸਤਵ ਵਿੱਚ ਪੰਥ ਦੀ ਸੰਗ੍ਯਾ "ਨਾਮਧਾਰੀਆ" ਹੈ.#ਸੰਮਤ ੧੯੨੯ (ਸਨ ੧੮੭੨) ਵਿੱਚ ਕੂਕੇ ਸਿੱਖਾਂ ਨੇ ਮਲੌਦ ਅਤੇ ਮਲੇਰਕੋਟਲੇ ਕੁਝ ਬੁੱਚੜ ਵੱਢ ਦਿੱਤੇ, ਜਿਸ ਪੁਰ ਲੁਦਿਆਨੇ ਦੇ ਡਿਪਟੀ ਕਮਿਸ਼ਨਰ (Mr. Cowan) ਨੇ ਬਾਕਾਇਦਾ ਪੂਰੀ ਤਹਿਕੀਕਾਤ ਕੀਤੇ ਬਿਨਾ ਹੀ ੪੯ ਸਿੱਖ ਤੋਪਾਂ ਨਾਲ ਉਡਵਾ ਦਿੱਤੇ ਅਰ ਕਮਿਸ਼ਨਰ (Mr. Forsyth) ਨੇ ਤੀਹ ਫਾਂਸੀ ਲਟਕਾ ਦਿੱਤੇ ਅਰ ਸ਼ੱਕ ਦੀ ਹਾਲਤ ਵਿੱਚ ਬਾਬਾ ਰਾਮਸਿੰਘ ਜੀ ਨੂੰ ਰੰਗੂਨ ਭੇਜ ਦਿੱਤਾ, ਜਿੱਥੇ ਉਨ੍ਹਾਂ ਦਾ ਦੇਹਾਂਤ ਸਨ ੧੮੮੫ ਵਿੱਚ ਹੋਇਆ.¹#ਬਾਬਾ ਰਾਮਸਿੰਘ ਜੀ ਦੀ ਸ਼ਾਦੀ ਪਿੰਡ ਧਰੌੜ ਜਿਲਾ ਲੁਦਿਆਨਾ ਵਿੱਚ ਮਾਈ ਜੱਸਾਂ ਨਾਲ ਹੋਈ ਸੀ, ਜਿਸ ਤੋਂ ਦੋ ਪੁਤ੍ਰੀਆਂ ਜਨਮੀਆਂ, ਇਸ ਲਈ ਉਨ੍ਹਾਂ ਦੀ ਗੱਦੀ ਛੋਟੇ ਭਾਈ ਭਾਈ ਬੁਧਸਿੰਘ² ਜੀ ਨੇ ਸਾਂਭੀ. ਹੁਣ ਭੈਣੀ ਦੀ ਗੱਦੀ ਪੁਰ ਭਾਈ ਬੁਧਸਿੰਘ ਜੀ ਦੇ ਸੁਪੁਤ੍ਰ ਭਾਈ ਪ੍ਰਤਾਪਸਿੰਘ ਜੀ ਵਿਰਾਜਦੇ ਹਨ. ਅਰ ਹਰ ਵੇਲੇ ਆਏ ਗਏ ਅਭ੍ਯਾਗਤਾਂ ਨੂੰ ਲੰਗਰੋਂ ਭੋਜਨ ਮਿਲਦਾ ਅਤੇ ਗੁਰਬਾਣੀ ਦਾ ਅਖੰਡ ਕੀਰਤਨ ਹੁੰਦਾ ਹੈ।#੯. ਕੋਟਲੀ ਫਕੀਰਚੰਦ (ਜਿਲਾ ਸਿਆਲਕੋਟ) ਦਾ ਵਸਨੀਕ ਬਾਬਾ ਰਾਮਸਿੰਘ (ਬੇਦੀ ਫਕੀਰਚੰਦ ਦਾ ਸੁਪੁਤ੍ਰ) ਮਹਾਨ ਯੋਧਾ ਸੀ. ਜਿਸ ਵੇਲੇ ਸ਼ਾਹਚੀਖ਼ਾਨ (ਮੀਰ ਅਹਮਦਖਾਨ) ਸਿੱਖਾਂ ਦਾ ਸਰਵਨਾਸ਼ ਕਰਨ ਲਈ ਗਸ਼ਤੀ ਫੌਜ ਲੈਕੇ ਦੇਸ ਵਿੱਚ ਫਿਰ ਰਿਹਾ ਸੀ, ਉਸ ਵੇਲੇ ਇਹ ਧਰਮਵੀਰ ਪੜੋਪੀ ਗ੍ਰਾਮ ਪਾਸ ਵੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਸਨ ੧੭੧੯ ਵਿੱਚ ਸ਼ਹੀਦ ਹੋਇਆ, ਜਿਸ ਥਾਂ ਸ਼ਹੀਦਗੰਜ ਵਿਦ੍ਯਮਾਨ ਹੈ.#ਬਾਬਾ ਰਾਮਸਿੰਘ ਦਾ ਸੀਸ ਕੱਟਕੇ ਤੁਰਕ ਲਹੌਰ ਲੈ ਗਏ ਸਨ, ਉੱਥੇ ਇੱਕ ਪ੍ਰੇਮੀ ਨੇ ਮਸਤੀ ਦਰਵਾਜੇ ਸਸਕਾਰ ਕੀਤਾ। ੧੦. ਦੇਖੋ, ਖੁਸਾਲਸਿੰਘ। ੧੧. ਦੇਖੋ, ਬਾਜਸਿੰਘ....
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਫ਼ਾ. [ریشمی] ਵਿ- ਰੇਸ਼ਮ (ਪੱਟ) ਦਾ ਬਣਾਇਆ ਹੋਇਆ. ਚੀਨਾਂਸ਼ੁਕ....
ਅ਼. [مشروُع] ਮਸ਼ਰੂਅ਼. ਇੱਕ ਪ੍ਰਕਾਰ ਦਾ ਧਾਰੀਦਾਰ ਰੇਸ਼ਮੀ ਵਸਤ੍ਰ. "ਅਨਿਕ ਰੰਗ ਕੇ ਮਸਰੂ ਆਵੈਂ." (ਗੁਪ੍ਰਸੂ)...
ਵਿ- ਮਲਯਗੀਰੀ ਦੇ ਚੰਦਨ ਜੇਹਾ ਹੈ ਰੰਗ ਜਿਸ ਦਾ, ਸੰਦਲੀ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਫ਼ਾ. [حُکمنامہ] ਹ਼ੁਕਮਨਾਮਹ. ਸੰਗ੍ਯਾ- ਆਗ੍ਯਾਪਤ੍ਰ. ਉਹ ਖ਼ਤ ਜਿਸ ਵਿੱਚ ਹੁਕਮ ਲਿਖਿਆ ਹੋਵੇ। ੨. ਸ਼ਾਹੀ ਫੁਰਮਾਨ। ੩. ਸਤਿਗੁਰੂ ਦਾ ਆਗ੍ਯਾਪਤ੍ਰ. ਦੇਖੋ, ਤਿਲੋਕ ਸਿੰਘ.#ਗੁਰੂ ਸਾਹਿਬਾਨ ਦੇ ਸਮੇਂ ਜੋ ਸਤਿਗੁਰਾਂ ਦੇ ਆਗ੍ਯਾਪਤ੍ਰ ਸਿੱਖਾਂ ਵੱਲ ਭੇਜੇ ਜਾਂਦੇ ਸਨ, ਉਨ੍ਹਾਂ ਦੀ 'ਹੁਕਮਨਾਮਾ' ਸੰਗ੍ਯਾ- ਸੀ. ਮਾਤਾ ਸੁੰਦਰੀ ਜੀ ਭੀ ਸੰਗਤਿ ਨੂੰ ਹੁਕਮਨਾਮੇ ਜਾਰੀ ਕਰਦੇ ਰਹੇ ਹਨ. ਗੁਰੂਪੰਥ ਦੇ ਪ੍ਰਬੰਧ ਵਿੱਚ ਚਾਰ ਤਖਤਾਂ ਤੋਂ ਭੀ ਹੁਕਮਨਾਮੇ ਭੇਜੇ ਜਾਂਦੇ ਰਹੇ ਅਤੇ ਹੁਣ ਜਾਰੀ ਹੁੰਦੇ ਹਨ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਅ਼. [نقل] ਸੰਗ੍ਯਾ- ਅਨੁਕਰਣ. ਕਿਸੇ ਵਸ੍ਤੁ ਜੇਹੀ ਸ਼ਕਲ ਬਣਾਉਣ ਦੀ ਕ੍ਰਿਯਾ। ੨. ਉਤਾਰਾ. ਕਾਪੀ. (copy) ੩. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੪. ਇੱਕ ਪ੍ਰਕਾਰ ਦਾ ਨਾਟਕ, ਜਿਸ ਵਿੱਚ ਕਿਸੇ ਨਜਾਰੇ ਦੀ ਹੂਬਹੂ ਝਾਕੀ ਦੱਸੀ ਜਾਂਦੀ ਹੈ. Farce. Drama....
ਸੰ. ਸੰਗ੍ਯਾ- ਪੜ੍ਹਨ ਦੀ ਕ੍ਰਿਯਾ. ਪਠਨ. ਪੜ੍ਹਾਈ। ੨. ਸਬਕ਼ ਸੰਥਾ. "ਪਾਠ ਪੜਿਓ ਅਰੁ ਬੇਦ ਬੀਚਾਰਿਓ." (ਸੋਰ ਅਃ ਮਃ ੫) ੩. ਪੁਸਤ੍ਤਕ ਦਾ ਭਾਗ. ਅਧ੍ਯਾਯ। ੪. ਕਿਸੇ ਪੁਸ੍ਤਕ ਅਤਵਾ ਸਤੋਤ੍ਰ ਨੂੰ ਨਿਤ੍ਯ ਪੜ੍ਹਨ ਦੀ ਕ੍ਰਿਯਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਫ਼ਾ. [دستار] ਸੰਗ੍ਯਾ- ਪੱਗ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ਸਾਬਤ ਸੂਰਤ ਰਹਿਣਾ ਹੀ ਸਿਰ ਤੇ ਦਸਤਾਰ ਸਜਾਉਣੀ ਹੈ....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਰਾਜ ਨਾਹਨ (ਸਰਮੌਰ), ਤਸੀਲ ਪਾਂਵਟਾ, ਥਾਣਾ ਮਾਜਰਾ ਦਾ ਇੱਕ ਪਿੰਡ, ਜੋ ਪਾਂਵਟੇ ਤੋਂ ਸੱਤ ਮੀਲ ਪੂਰਵ ਹੈ. ੧੮. ਵੈਸਾਖ ਸੰਮਤ ੧੭੪੬ ਨੂੰ ਗੁਰੂ ਗੋਬਿੰਦਸਿੰਘ ਸਾਹਿਬ ਦਾ ਭੀਮਚੰਦ ਕਹਲੂਰੀ, ਫਤੇ ਸ਼ਾਹ ਗੜ੍ਹਵਾਲੀਆ, ਹਰੀਚੰਦ ਹੰਡੂਰੀਆ ਆਦਿਕ ਪਹਾੜੀ ਰਾਜਿਆਂ ਨਾਲ ਜੰਗ ਹੋਇਆ. ਇਸ ਯੁੱਧ ਵਿੱਚ ਬੀਬੀ ਬੀਰੋ ਦੇ ਸੁਪੁਤ੍ਰ ਸੰਗੋਸ਼ਾਹ ਅਤੇ ਜੀਤਮੱਲ ਜੀ ਸ਼ਹੀਦ ਹੋਏ, ਅਤੇ ਦਸ਼ਮੇਸ਼ ਦੇ ਹੱਥੋਂ ਰਾਜਾ ਹਰੀ ਚੰਦ ਅਤੇ ਅਨੇਕ ਰਾਜਪੂਤਾਂ ਨੇ ਸ਼ਹੀਦੀ ਲਈ, ਜਿਸ ਪੁਰ ਰਾਜੇ ਹਾਰਕੇ ਨੱਠ ਗਏ. ਕਲਗੀਧਰ ਦਾ ਇਹ ਪਹਿਲਾ ਜੰਗ ਸੀ. ਇਸ ਯੁੱਧ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਦਰਜ ਹੈ.¹#ਜਿੱਥੇ ਕਲਗੀਧਰ ਨੇ ਹਰੀਚੰਦ ਨਾਲ ਧਨੁਸਯੁੱਧ ਕੀਤਾ ਹੈ ਉੱਥੇ ਪ੍ਰੇਮੀਆਂ ਨੇ ਕੁਝ ਚਿੰਨ੍ਹ ਥਾਪਕੇ ਨਾਮ "ਤੀਰਗੜ੍ਹ" ਰੱਖ ਦਿੱਤਾ ਹੈ. ਹਰੀਚੰਦ ਦੀ ਰਾਣੀ ਅਤੇ ਕਈ ਹੋਰ ਰਾਜਪੂਤਾਂ ਦੀਆਂ ਇਸਤ੍ਰੀਆਂ ਇੱਥੇ ਆਕੇ ਸਤੀ ਹੋਈਆਂ. ਜਿਨ੍ਹਾਂ ਦੀਆਂ ਸਮਾਧਾਂ ਮੌਜੂਦ ਹਨ.#ਗੁਰਦ੍ਵਾਰਾ ਸਾਧਾਰਣ ਬਣਿਆ ਹੋਇਆ ਹੈ, ਰਿਆਸਤ ਵੱਲੋਂ ੧੫੦ ਵਿੱਘੇ ਜ਼ਮੀਨ ਮੁਆਫ ਹੈ ਬਾਰਾਂ ਰੁਪਯੇ ਸਾਲਾਨਾ ਰਿਆਸਤ ਕਲਸੀਆ ਤੋਂ ਮਿਲਦੇ ਹਨ, ਮੇਲਾ ਹੋੱਲੇ ਮਹੱਲੇ ਨੂੰ ਹੁੰਦਾ ਹੈ. ਪੁਜਾਰੀ ਅਕਾਲਸਿੰਘ ਹੈ.#ਇੱਥੇ ਇੱਕ ਕਮਾਣ ਸ਼੍ਰੀ ਦਸ਼ਮੇਸ਼ ਜੀ ਦੀ ਸੀ, ਜੋ ਪੁਜਾਰੀ ਰਣਸਿੰਘ ਵੇਲੇ ਮਕਾਨ ਨੂੰ ਅੱਗ ਲੱਗਣ ਤੋਂ ਭਸਮ ਹੋਗਈ. ਭੰਗਾਣੀ ਰੇਲਵੇ ਸਟੇਸ਼ਨ ਜਗਾਧਰੀ ਤੋਂ ੩੭ ਮੀਲ ਅਤੇ ਨਾਹਨ ਤੋਂ ੩੩ ਮੀਲ ਹੈ....
ਦੇਖੋ, ਪਿਛਹੁ....
ਸਢੌਰਾ (ਜਿਲਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੰਦੀਨ ਸੀ. ਇਸ ਨੇ ਗੁਰੂ ਗੋਬਿੰਦਸਿੰਘ ਜੀ ਪਾਸ ਸਿਫਾਰਿਸ਼ ਕਰਕੇ ਪੰਜ ਸੌ ਪਠਾਣ ਨੌਕਰ ਰਖਵਾਏ ਸਨ. ਜਿਨ੍ਹਾਂ ਦੇ ਚਾਰ ਮੁੱਖ ਸਰਦਾਰ, ਕਾਲਾ ਖ਼ਾਨ, ਭੀਕਨਖ਼ਾਨ, ਨਿਜਾਬਤਖ਼ਾਨ ਅਤੇ ਹਯਾਤ ਖ਼ਾਨ ਸਨ. ਇਨ੍ਹਾਂ ਵਿੱਚੋਂ ਕਾਲਾਖ਼ਾਨ ਨਮਕਹਰਾਮ ਨਹੀਂ ਹੋਇਆ, ਬਾਕੀ ਤਿੰਨ ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇ ਛੱਡ ਗਏ.#ਜਦ ਪਠਾਣ ਸਰਦਾਰ ਨਮਕਹਰਾਮ ਹੋਕੇ ਵੈਰੀਆਂ ਨਾਲ ਮਿਲ ਗਏ, ਤਦ ਬੁੱਧੂਸ਼ਾਹ ਆਪਣੇ ਚਾਰ ਪੁਤ੍ਰ ਅਤੇ ਸੱਤ ਸੌ ਮੁਰੀਦ ਲੈ ਕੇ ਦਸ਼ਮੇਸ਼ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿੱਚ ਪੁੱਜਾ, ਜਿੱਥੇ ਇਸ ਦੇ ਦੋ ਪੁਤ੍ਰ ਅਤੇ ਬਹੁਤ ਮੁਰੀਦ ਸ਼ਹੀਦ ਹੋਏ, ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਲਗ ਰਹੇ ਸਨ, ਅਰ ਛੋਟੀ ਕ੍ਰਿਪਾਨ ਬੁੱਧੂਸ਼ਾਹ ਨੂੰ ਹੁਕਮਨਾਮੇ ਸਮੇਤ ਬਖ਼ਸ਼ੀ. ਨਾਭਾਪਤਿ ਮਹਾਰਾਜਾ ਭਰਪੂਰਸਿੰਘ ਨੇ ਬੁੱਧੂਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਾਗੀਰ ਦੇਕੇ ਇਹ ਵਸਤਾਂ ਲੈ ਲਈਆਂ, ਜੋ ਹੁਣ ਨਾਭਾ ਰਿਆਸਤ ਦੇ ਗੁਰਦ੍ਵਾਰੇ "ਸਿਰੇਪਾਉ" ਵਿੱਚ ਮਾਨ ਨਾਲ ਰੱਖੀਆਂ ਹੋਈਆਂ ਹਨ. ਦੇਖੋ, ਨਾਭਾ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਸਹਾਇਤਾ ਦੇਣ ਦਾ ਅਪਰਾਧ ਲਾਕੇ ਸਰਦਾਰ ਆਸਮਾਨਖ਼ਾਨ ਹਾਕਮ ਸਢੌਰਾ ਨੇ ਬੁੱਧੂਸ਼ਾਹ ਨੂੰ ਕਤਲ ਕਰਵਾ ਦਿੱਤਾ. ਇਸ ਵਾਸਤੇ ਬੰਦਾਬਹਾਦੁਰ ਨੇ ਸੰਮਤ ੧੭੬੬ ਵਿੱਚ ਸਢੌਰਾ ਫਤੇ ਕਰਕੇ ਆਸਮਾਨਖ਼ਾਨ ਨੂੰ ਫਾਂਸੀ ਲਟਕਾਇਆ....
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਸੰ. कङ्कत ਕੰਕਤ. ਕੇਸ ਸਾਫ ਕਰਨ ਦਾ ਸਾਧਨ- ਰੂਪ ਯੰਤ੍ਰ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਵਿ- ਕਰ (ਟੈਕਸ) ਦੇਣ ਵਾਲਾ. ਮਹਿਸੂਲ ਅਦਾ ਕਰਨ ਵਾਲਾ। ੨. ਹੱਥ ਦੇਣ ਵਾਲਾ. ਸਹਾਰਾ ਦੇਣ ਵਾਲਾ। ੩. ਸੰ. कर्द ਕਰ੍ਦ. ਚਿੱਕੜ. ਕੀਚ। ੪. ਫ਼ਾ. [کرد] ਕੀਤਾ. ਕਰਿਆ। ੫. ਫ਼ਾ. [کارد] ਕਾਰਦ. ਛੁਰੀ. ਕ੍ਰਿਪਾਣ। ੬. ਭਾਈ ਸੰਤੋਖ ਸਿੰਘ ਨੇ ਲਿਖਿਆ ਹੈ- "ਨਿਜ ਕਰਤੇ ਸਤਿਗੁਰੁ ਕੋ ਦਈ। ਯਾਂਤੇ ਕਰਦ ਨਾਮ ਵਿਦਤਈ." (ਗੁਪ੍ਰਸੂ) ਪਰ ਇਹ ਵ੍ਯੁਤਪੱਤੀ ਨਿਰਮੂਲ ਹੈ....
ਅ਼. [قریب] ਕ੍ਰਿ. ਵਿ- ਪਾਸ. ਨੇੜੇ. ਸਮੀਪ। ੨. ਲਗਪਗ....
ਦੇਖੋ, ਸਾਢ. "ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰ." (ਸ. ਕਬੀਰ) ਸਾਢੇ ਤਿੰਨ ਹੱਥ ਜਮੀਨ ਕਬਰ ਅਤੇ ਚਿਖਾ ਲਈ ਬਹੁਤ ਹੈ, ਜਾਦਾ ਤੋਂ ਜਾਦਾ ਪੌਣੇ ਚਾਰ ਹੱਥ। ੨. ਦੇਖੋ, ਸਾਂਢਨ. "ਹਮ ਕਰਜ ਗੁਰੂ ਬਹੁ ਸਾਢੇ." (ਗਉ ਮਃ ੪) ਅਸੀਂ ਗੁਰੂ ਦੇ ਕਰਜ ਦੀ ਬਹੁਤ ਵਾਰ ਰਕਮ ਜੋੜਕੇ ਬਾਕੀ ਕੱਢੀ ਹੈ. ਭਾਵ- ਕਰਜਾ ਜੁੜਦਾ ਹਰ ਸਾਲ ਰਿਹਾ ਹੈ, ਪਰ ਅਦਾ ਇੱਕ ਪਾਈ ਭੀ ਨਹੀਂ ਕੀਤੀ।...
ਅੰ. Inch. ਸੰਗ੍ਯਾ- ਫੁੱਟ ਦਾ ਬਾਰਵਾਂ ਹਿੱਸਾ. ਗਜ਼ ਦਾ ਛੱਤੀਹਵਾਂ ਭਾਗ....
ਬਖ਼ਸ਼ਸ਼ ਨੂੰ ਪ੍ਰਾਪਤ ਹੋਇਆ. "ਮਤ ਕੋਈ ਬਖਸਿਆ ਮੈ ਮਿਲੈ." (ਸ. ਫਰੀਦ) ੨. ਦਾਨ ਕੀਤਾ। ੩. ਮੁਆਫ਼ ਕੀਤਾ....
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਸੰ. ਸ੍ਵਾਮੀ. ਸੰਗ੍ਯਾ- ਮਾਲਿਕ "ਤੂੰ ਕਰਤਾ ਸਚਿਆਰ ਮੈਡਾ ਸਾਂਈ." (ਸੋਪੁਰਖੁ) ੨. ਰਾਜਾ। ੩. ਪਤਿ. ਭਰਤਾ। ੪. ਮਹਾਤਮਾ ਸਾਧੁ ਦੀ ਭੀ ਸਾਂਈ ਸੰਗ੍ਯਾ ਹੈ....
ਅ਼. [معکوُل] ਮਅ਼ਕੂਲ. ਵਿ- ਅ਼ਕ਼ਲ ਵਿੱਚ ਲਿਆਂਦਾ ਗਿਆ। ੨. ਯੋਗ੍ਯ. ਠੀਕ. ਉਚਿਤ....
ਸੰਗ੍ਯਾ- ਕਸ਼ਾ. ਚਾਬੁਕ। ੨. ਇੱਕ ਛੰਦ. ਇਸ ਦਾ ਨਾਉਂ "ਆਨੰਦ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ੧੩. ਅੱਖਰ. ਪਹਿਲਾ ਵਿਸ਼੍ਰਾਮ ਛੀ ਪੁਰ, ਦੂਜਾ ਸੱਤ ਪੁਰ, ਅੰਤ ਲਘੁ ਗੁਰੁ. ਜੇ ਇਸ ਦੇ ਅੰਤ ਰਗਣ- - ਰੱਖੀਏ ਤਦ ਚਾਲ ਬਹੁਤ ਸੁੰਦਰ ਹੁੰਦੀ ਹੈ.#ਉਦਾਹਰਣ-#ਸਤਿਗੁਰੁ ਕਹ੍ਯੋ, ਸੁਨੋ ਵੀਰ ਖਾਲਸਾ,#ਤ੍ਯਾਗਦੇਹੁ ਮਨੋ, ਵਡਿਆਈ ਲਾਲਸਾ,#ਹੋਇ ਨਿਸਕਾਮ, ਕਰੋ ਸੇਵਾ ਦੇਸ਼ ਕੀ,#ਚਾਹਤ ਹੋ ਕ੍ਰਿਪਾ, ਯਦਿ ਜਗਤੇਸ਼ ਕੀ.#ਪਯਾਰ ਛੰਦ ਇਸੇ ਦਾ ਇੱਕ ਭੇਦ ਹੈ. ਦੇਖੋ, ਪਯਾਰ....
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....
ਫ਼ਾ. [تیغا] ਸੰਗ੍ਯਾ- ਪੱਧਰੀ ਅਤੇ ਚੌੜੀ ਤਲਵਾਰ। ੨. ਖ਼ੰਜਰ....
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਨਾਭੇ ਅਤੇ ਜੀਂਦ ਰਾਜਵੰਸ਼ ਦਾ ਵਡੇਰਾ, ਬਾਬੇ ਫੂਲ ਦਾ ਵਡਾ ਸੁਪੁਤ੍ਰ. ਇਸ ਨੇ ਆਪਣੇ ਛੋਟੇ ਭਾਈ ਰਾਮਸਿੰਘ ਨਾਲ ਮਿਲਕੇ ਦਮਦਮੇ ਸਾਹਿਬ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਪਦ ਧਾਰਣ ਕੀਤਾ. ਇਨ੍ਹਾਂ ਪੁਰ ਜੋ ਕਲਗੀਧਰ ਦੀ ਅਪਾਰ ਕ੍ਰਿਪਾ ਹੋਈ ਹੈ ਉਸ ਦਾ ਅਨੁਮਾਨ ਹੇਠ ਲਿਖੇ ਹ਼ੁਕਮਨਾਮੇ ਤੋਂ ਹੋ ਸਕਦਾ ਹੈ:-#ੴ ਸਤਿਗੁਰੂ ਜੀ ॥#ਸ੍ਰੀ ਗੁਰੂ ਜੀਉ ਕੀ ਆਗਿਆ ਹੈ ਭਾਈ ਤੇਲੋਕਾ ਭਾਈ ਰਾਮਾ ਸਰਬਤ ਸੰਗਤ ਗੁਰੂ ਰਖੈਗਾ ਤੁਧ ਜਮੀਅਤ ਲੈਕੇ ਅਸਾਡੇ ਹਜੂਰ ਆਵਣਾ ਮੇਰੀ ਤੇਰੇ ਉਪਰਿ ਬਹੁਤ ਖੁਸੀ ਹੈ ਤੇਰਾ ਘਰੁ ਮੇਰਾ ਹੈ ਤੁਥੁ ਹੁਕਮੁ ਦੇਖਦਿਆ ਹੀ ਛੇਤੀ ਅਸਾਡੇ ਹਜੂਰ ਆਵਣਾ ਤੇਰਾ ਘਰੁ ਮੇਰਾ ਅਸੈ¹ ਤੁਧੁ ਸਿਤਾਬੀ ਹੁਕਮ ਦੇਖਦਿਆ ਹੀ ਆਵਣਾ ਤੁਸਾਂ ਅਸਵਾਰ ਲੈਕੇ ਆਵਣਾ ਜਰੂਰ ਆਵਣਾ ਤੇਰੇ ਉਤੈ ਅਸਾਡੀ ਭਾਰੀ ਮਿਹਰਵਾਨਗੀ ਅਸੈ ਤੈ ਆਵਣਾ ਇਕ ਜੋੜਾ² ਭੇਜਾ ਹੈ ਰਖਾਵਣਾ ਭਾਦੋਂ ੨. ਸੰਮਤ ੫੩॥" (੧੭੫੩)#ਇਹ ਅਸਲ ਹੁਕਮਨਾਮਾ ਬਾਬਾ ਆਲਾਸਿੰਘ ਜੀ ਦੇ ਬੁਰਜ ਪਟਿਆਲੇ ਹੈ, ਅਤੇ ਇਸ ਦੀ ਨਕ਼ਲ ਨਾਭੇ ਅਰ ਸੰਗਰੂਰ ਹੈ. ਦੇਖੋ, ਨਾਭਾ, ਪਟਿਆਲਾ ਅਤੇ ਫੂਲਵੰਸ਼....
ਅ਼. [طرف] ਸੰਗ੍ਯਾ- ਦਿਸ਼ਾ। ੨. ਕਿਨਾਰਾ. ਪਾਸਾ। ੩. ਪੱਖ. ਪਾਸਦਾਰੀ. "ਤਰਫ ਜਿਣੈ ਸਤਭਾਉ ਦੇ." (ਵਾਰ ਸੂਹੀ ਮਃ ੨)...
ਸੰ. ਸਹਾਯ. ਵਿ- ਜੋ ਸਹ (ਸਾਥ) ਜਾਂਦਾ ਹੈ. ਸਹਾਇਤਾ ਕਰਨ ਵਾਲਾ. ਸਹਾਇਕ. ਮਦਦ ਦੇਣ ਵਾਲਾ. ਯਥਾ- "ਸ੍ਰੀ ਅਕਾਲ ਜੀ ਸਹਾਇ."...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਪਾਦਸ਼ਾਹੀ. ਬਾਦਸ਼ਾਹੀ। ੨. ਸਿੱਖਮਤ ਅਨੁਸਾਰ ਗੁਰੁਤਾ. ਸਤਿਗੁਰੂ ਦੀ ਅ਼ਮਲਦਾਰੀ। ੩. ਸੱਚੀ ਬਾਦਸ਼ਾਹਤ ਵਾਲੇ ਦਸ਼ ਸਤਿਗੁਰੂ. ਜੈਸੇ- ਖਿਆਲ ਪਾਤਸ਼ਾਹੀ ੧੦. ਅਤੇ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਆਦਿ....
ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ....
ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ....
ਦੇਖੋ, ਤਰਵਾਰ....
ਬਧ ਕੀਤੇ. ਮਾਰੇ। ੨. ਬੱਧ ਕੀਤੇ. ਬੰਨ੍ਹੇ. "ਪੰਜੇ ਬਧੇ ਮਹਾਬਲੀ." (ਵਾਰ ਬਸੰ) ੩. ਵਧਦਾ ਹੈ. ਅਧਿਕ ਹੁੰਦਾ ਹੈ. ਵ੍ਰਿੱਧਿ ਪਾਉਂਦਾ ਹੈ. "ਬਧੇ ਬਿਕਾਰ ਲਿਖੇ ਬਹੁ ਕਾਗਰ." (ਗਉ ਮਃ ੫) ਬੇਕਾਰੀ ਵਧਦੀ ਹੈ ਅਰਥਾਤ ਵ੍ਰਿਥਾ ਵੇਲਾ ਖ਼ਰਚ ਹੁੰਦਾ ਹੈ. ਵਿਕਾਰਾਂ ਦੀ ਫਰਦ ਵਧਦੀ ਹੈ....
ਫ਼ਾ. [دیگ] ਸੰਗ੍ਯਾ- ਚੌੜੇ ਮੂੰਹ ਦਾ ਵਡਾ ਬਰਤਨ, ਜਿਸ ਵਿੱਚ ਭੋਜਨ ਪਕਾਈਦਾ ਹੈ। ੨. ਭਾਵ- ਲੰਗਰ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) ਦੇਖੋ, ਸਿੱਕਾ....
ਫ਼ਾ. [تیغ] ਤੇਗ਼. ਸੰਗ੍ਯਾ- ਫ਼ੌਲਾਦ ਦਾ ਜੌਹਰ। ੨. ਤਲਵਾਰ. ਖੜਗ. "ਦੇਗ ਤੇਗ ਜਗ ਮੈ ਦੋਊ ਚਲੈ." (ਚੋਪਈ) ਦੇਖੋ, ਦੇਗਤੇਗ। ੩. ਸੂਰਯ ਦੀ ਰੋਸ਼ਨੀ। ੪. ਵਿ- ਤੇਜ਼. ਤਿੱਖਾ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. ਸਰ੍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ....
ਰਾਇਕੋਟ (ਜ਼ਿਲਾ ਲੁਦਿਆਨਾ) ਦਾ ਸਰਦਾਰ, ਜੋ ਜਗਰਾਵਾਂ ਦੇ ਪਾਸ ਦੇ ਤਿਹਾੜੇ ਇਲਾਕੇ ਦਾ ਰਾਜਾ ਸੀ. ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੇਵਕ ਸੀ. ਮਾਛੀਵਾੜੇ ਤੋਂ ਉੱਚਪੀਰ ਦੀ ਸ਼ਕਲ ਵਿੱਚ ਦਸ਼ਮੇਸ਼ ਰਾਇਕੋਟ ਪਹੁੰਚੇ. ਕਲ੍ਹੇ ਨੇ ਤਨ ਮਨ ਤੋਂ ਸੇਵਾ ਕੀਤੀ. ਆਪਣਾ ਚਰਵਾਹਾ ਨੂਰੂ ਸਰਹਿੰਦ ਭੇਜਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਇਸੇ ਨੇ ਮੰਗਵਾਈ ਸੀ. ਕਲਗੀਧਰ ਨੇ ਕਲ੍ਹਾਰਾਯ ਨੂੰ ਇੱਕ ਖੜਗ ਬਖਸ਼ਿਆ ਅਤੇ ਹੁਕਮ ਦਿੱਤਾ ਕਿ ਇਸ ਨੂੰ ਸਨਮਾਨ ਨਾਲ ਰੱਖਣਾ. ਕਲ੍ਹੇ ਨੇ ਹੁਕਮ ਦੀ ਪੂਰੀ ਪਾਲਨਾ ਕੀਤੀ, ਪਰ ਉਸ ਦੇ ਪੋਤੇ ਨੇ ਦਸ਼ਮੇਸ਼ ਦਾ ਖੜਗ ਪਹਿਰ ਲਿਆ ਅਤੇ ਉਸੇ ਦਿਨ ਸ਼ਿਕਾਰ ਵਿੱਚ ਘੋੜੇ ਤੋਂ ਡਿਗਕੇ ਦਸ਼ਮੇਸ਼ ਦੇ ਖੜਗ ਨਾਲ ਜ਼ਖਮੀ ਹੋ ਕੇ ਮੋਇਆ. ਕਲ੍ਹੇ ਦੀ ਬਿਰਾਦਰੀ ਦੇ ਲੋਕ ਹੁਣ ਰਾਯਕੋਟ ਵਿੱਚ ਹਨ. ਕਲਗੀਧਰ ਦੀ ਦੋ ਵਸਤੂਆਂ ਉਨ੍ਹਾਂ ਪਾਸ ਹਨ, ਇੱਕ ਗੰਗਾ ਸਾਗਰ ਅਤੇ ਇੱਕ ਪੋਥੀ ਖੋਲਣ ਦੀ ਰੇਹਲ. ਦੇਖੋ, ਟਾਹਲੀਆਣਾ ਅਤੇ ਰਾਯਕੋਟ....
ਦੇਖੋ, ਨਬਾਬ....
ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)...
ਸੰਗ੍ਯਾ- ਗੁਰਬਾਣੀ ਵਿੱਚ ਕਈ ਜਗਾ ਯ ਦੀ ਥਾਂ ਸਿਆਰੀ ਲਗਾਈ ਜਾਂਦੀ ਹੈ, ਸਤ੍ਯ ਦੀ ਥਾਂ ਸਤਿ, ਸ਼ਬਦ ਹੈ. ਦੇਖੋ, ਸਤ ਅਤੇ ਸਤ੍ਯ ਸ਼ਬਦ. ਸਤ੍ਯ ਰੂਪ ਪਾਰਬ੍ਰਹਮ. ਵਾਹਗੁਰੂ. "ਸਤਿ ਨਾਮੁ ਕਰਤਾ ਪੁਰਖੁ." (ਜਪੁ) ੨. ਸੱਚ. ਮਿਥ੍ਯਾ ਦੇ ਵਿਰੁੱਧ. "ਆਪਿ ਸਤਿ ਕੀਆ ਸਭ ਸਤਿ." (ਸੁਖਮਨੀ) ੩. ਸ਼ਰੱਧਾ. ਵਿਸ਼੍ਵਾਸ. "ਤਿਸੁ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁ ਬਿਧਿ ਸਤਿ ਕਰਿ ਮੁਖਿ ਸੰਚਹੁ." (ਮਲਾ ਮਃ ੪) ੪. ਵਿ- ਸਦ. ਉੱਤਮ. "ਦੂਰ ਕਰੈ ਸਤਿ ਬੈਦ ਰੋਗ ਸੰਨਿਪਾਤ ਕੋ." (ਕ੍ਰਿਸਨਾਵ) ੫. ਸੰਗ੍ਯਾ- ਸੱਤਾ ਸ਼ਕਤਿ. "ਗੁਰੁਮਤਿ ਸਤਿ ਕਰ ਚੰਚਲ ਅਚਲ ਭਏ." (ਭਾਗੁ ਕ) ੬. ਯਥਾਰਥ ਗ੍ਯਾਨ. ਅਸਲੀਅਤ ਦੀ ਸਮਝ. "ਨਾ ਸਤਿ ਮੂਡ ਮੁਡਾਈ ਕੇਸੀ, ਨਾ ਸਤਿ ਪੜਿਆ ਦੇਸ ਫਿਰਹਿ." (ਵਾਰ ਰਾਮ ੧. ਮਃ ੧) ੭. ਵ੍ਯ- ਯਥਾਰਥ. ਸਹੀ. ਠੀਕ. "ਜੋ ਕਿਛੁ ਕਰੇ ਸਤਿ ਕਰਿ ਮਾਨਹੁ." (ਸਾਰ ਮਃ ੪)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਸਰਵ- ਕੇਵਲ ਤੂੰ. "ਤੁਹੀ ਤੁਹੀ ਤੁਹੀ." (ਅਕਾਲ)...
ਸੰਗ੍ਯਾ- ਤਿੱਖੇ ਵਾਢ ਵਾਲੀ, ਤਲਵਾਰ. "ਬ"ਧੇ ਬਾਢਵਾਰੀ ਮਹਾਂਬੀਰ ਬਾਂਕੇ." (ਚਰਿਤ੍ਰ ੨)...
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰ. तरवारि. ਸੰਗ੍ਯਾ- ਸ਼ਤ੍ਰੂਆਂ ਦੀ ਗਤਿ (ਚਾਲ) ਨੂੰ ਜੋ ਵਾਰਣ ਕਰੇ (ਰੋਕੇ), ਉਸ ਦਾ ਨਾਮ ਤਰਵਾਰਿ ਹੈ. ਤਲਵਾਰ. ਕ੍ਰਿਪਾਣ. ਕਰਬਾਲ. ਸ਼ਮਸ਼ੇਰ. ਸ਼੍ਰੀਸਾਹਿਬ. ਭਗੌਤੀ.#"ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ." (ਸਨਾਮਾ)#ਲੀਲਮ ਔ ਹਰਿਦਾਰ ਬੰਦਰੀ ਹਲੱਬੀ ਪਟਾ,#ਮਾਨਸ਼ਾਹੀ ਖੰਡਾ ਧੋਪ ਊਨਾ ਤੇਗ ਤਰਨੌ,#ਮਿਸਿਰੀ ਨਿਵਾਜ਼ਖ਼ਾਨੀ ਗੁਪਤੀ ਜੁਨੱਬੀਖ਼ਾਨੀ,#ਇਲੇਮਾਨੀ ਖ਼ੁਰਾਸਾਨੀ ਕੱਤੀ ਤੇਗ਼ਾ ਕਰਨੌ,#ਸੈਫ ਗੁਜਰਾਤੀ ਅੰਗਰੇਜ਼ੀ ਔ ਦੁਦੰਮੀ ਰੂਸੀ#ਮੱਕੀ ਹੈ ਦੁਧਾਰੀ ਤ੍ਯੋਂਹੀ ਡੌਤ ਨਾਮ ਧਰਨੌ,#ਗੁਰਦਾ ਫਿਰੋਜ਼ਖ਼ਾਨੀ ਮਗ਼ਰਬੀ ਔ ਸਿਰੋਹੀ#"ਭਾਨੁ" ਕਵਿ ਏਤੀ ਤਰਵਾਰਿ ਜਾਤਿ ਬਰਨੌ....
ਸੰ. ਕੱਰ੍ਤਰੀ. ਸੰਗ੍ਯਾ- ਕੈਂਚੀ. "ਸੇ ਸਿਰ ਕਾਤੀ ਮੁੰਨੀਅਨਿ." (ਆਸਾ ਅਃ ਮਃ ੧) ੨. ਛੁਰੀ."ਕਲਿ ਕਾਤੀ ਰਾਜੇ ਕਾਸਾਈ." (ਵਾਰ ਮਾਝ ਮਃ ੧)...
ਛੋਟਾ ਕੱਟਾਰ. "ਆਪਨ ਕਟਾਰੀ ਆਪਸ ਕਉ ਲਾਈ." (ਸਾਰ ਮਃ ੫)...
ਵਿ- ਹਲਬ ਦਾ (ਦੀ). ੨. ਹਲਬ ਦੀ ਤਲਵਾਰ, ਜੋ ਬਹੁਤ ਆਲਾ ਦਰਜੇ ਦੀ ਹੁੰਦੀ ਹੈ. "ਮਹਿਦ ਫੁਲਾਦੀ ਤੇਜ ਹਲੱਬੀ." (ਗੁਪ੍ਰਸੂ) ੩. ਹਲਬ ਦਾ ਸ਼ੀਸ਼ਾ....
[جنبی] ਜਨਬ ਦਾ ਵਸਨੀਕ। ੨. ਜਨਬ ਦੀ ਬਣੀ ਹੋਈ ਤਲਵਾਰ. ਦੇਖੋ, ਜਨਬ. "ਸੈਫ ਸਰਰੋਹੀ ਜਾਤਿ ਜਨੱਬੀ." (ਗੁਪ੍ਰਸੂ)...
ਅ਼. [مغربی] ਵਿ- ਮਗ਼ਰਬ (ਪੱਛਮ) ਨਾਲ ਹੈ ਜਿਸ ਦਾ ਸੰਬੰਧ. ਪੱਛਮੀ। ੨. ਸੰਗ੍ਯਾ- ਇੱਕ ਪ੍ਰਕਾਰ ਦੀ ਤਲਵਾਰ, ਜੋ ਈਰਾਨ ਵਿੱਚ ਤਿਆਰ ਹੁੰਦੀ ਸੀ. "ਮਗਰਬੀ ਤੁਹੀ ਹੈਂ" (ਚਰਿ ੧) ੩. ਅਸ਼ਰਫ਼ੀ. ਮੁਹਰ....
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਕ੍ਰਿ. ਵਿ- ਓਥੇ ਹੀ. ਉਸੇ ਥਾਂ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਵਿ- ਮੁਖੀਆ, ਪ੍ਰਧਾਨ. "ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ." (ਸੁਖਮਨੀ)#੨. ਸੰਗ੍ਯਾ- ਤੀਰ ਆਦਿ ਸ਼ਸਤ੍ਰਾਂ ਦੀ ਨੋਕ....
ਸੰਗ੍ਯਾ- ਕਥਾ ਕਹਾਣੀ। ੨. ਸੰਬੰਧ. ਲਗਾਉ। ੩. ਲਗਨ. ਪ੍ਰੀਤਿ। ੪. ਇਸਤ੍ਰੀ ਪੁਰਖ ਦਾ ਸੰਜੋਗ. ਮੈਥੁਨ। ੫. ਕਾਰਣ. ਸਬਬ....
ਦੇਖੋ ਅਨੰਦਪੁਰ।#੨. ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦਕੇ ਸੰਮਤ ੧੭੨੩ ਵਿੱਚ ਇਹ ਨਗਰ ਆਬਾਦ ਕੀਤਾ, ਜੋ ਹੁਣ ਜਿਲਾ ਹੁਸ਼ਿਆਰਪੁਰ ਦੀ ਊਨਾ ਤਸੀਲ ਵਿੱਚ ਹੈ. ਦਸ਼ਮੇਸ਼ ਨੇ ਇਸ ਨਗਰ ਨੂੰ ਵਡੀ ਰੌਣਕ ਦਿੱਤੀ. ਇਹ ਨਗਰ "ਖ਼ਾਲਸੇ ਦੀ ਵਾਸੀ" ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਕਿ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖ਼ਾਲਸੇ ਦਾ ਹੈ.#ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ ਦੀ ਰਖ੍ਯਾ ਲਈ ਪੰਜ ਕ਼ਿਲੇ ਤਿਆਰ ਕਰਾਏ:-#(ੳ) ਆਨੰਦਗੜ੍ਹ (ਅ) ਲੋਹਗੜ੍ਹ (ੲ) ਫਤੇਗੜ੍ਹ, (ਸ) ਕੇਸ਼ਗੜ੍ਹ. (ਹ) ਹੋਲਗੜ੍ਹ. ਇਨ੍ਹਾਂ ਕਿਲਿਆਂ ਦੀ ਥਾਂ ਹੁਣ ਗੁਰੁਦ੍ਵਾਰੇ ਸ਼ੋਭਾ ਦੇ ਰਹੇ ਹਨ.#ਇਸ ਗੁਰੁਨਗਰ ਦੇ ਗੁਰੁਦ੍ਵਾਰਿਆਂ ਦਾ ਵੇਰਵਾ ਇਉਂ ਹੈ:-#(੧) ਅਕਾਲ ਬੁੰਗਾ. ਸ਼ਹਿਰ ਦੇ ਵਿੱਚ ਹੀ ਗੁਰੁਦ੍ਵਾਰਾ ਸੀਸਗੰਜ ਦੇ ਅਹਾਤੇ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ਦਸਮ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਹੋਇਆ ਹੈ. ਇਸ ਥਾਂ ਛੋਟਾ ਜਿਹਾ ਬਹੁਤ ਸੁੰਦਰ ਦਰਬਾਰ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼. ਹੈ.#(੨) ਆਨੰਦਗੜ੍ਹ ਕਿਲਾ. ਸ਼ਹਿਰ ਆਨੰਦਪੁਰ ਤੋਂ ਦੱਖਣ ਵੱਲ ਅੱਧ ਮੀਲ ਤੋਂ ਭੀ ਘੱਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਗੁਰੂ ਜੀ ਨੇ ਜੋ ਕਿਲੇ ਬਣਵਾਏ ਸਨ ਉਨ੍ਹਾਂ ਵਿਚੋਂ ਇੱਕ ਇਹ ਭੀ ਹੈ.#ਇਸ ਕਿਲੇ ਅੰਦਰ ਇੱਕ ਬਾਵਲੀ (ਵਾਪੀ) ਹੈ. ਜਿਸ ਦੀਆਂ ਪਉੜੀਆਂ ਉਤਰਕੇ ਚੜ੍ਹਨਾ ਔਖਾ ਹੋ ਜਾਂਦਾ ਹੈ, ਅਤੇ ਇਸ ਬਾਵਲੀ ਦੇ ਇਰਦ ਗਿਰਦ ਇਹੋ ਜਿਹੀਆਂ ਗੁਪਤ ਕੋਠੜੀਆਂ ਹਨ ਕਿ ਜਿਨ੍ਹਾਂ ਅੰਦਰ ਆਦਮੀ ਚਲਾ ਜਾਵੇ ਤਾਂ ਫਿਰ ਬਾਹਰ ਦਾ ਰਸਤਾ ਮਿਲਨਾ ਮੁਸ਼ਕਲ ਹੋ ਜਾਂਦਾ ਹੈ. ਦਰਬਾਰ ਭੀ ਬਹੁਤ ਚੰਗਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ.#੧੬੦੦ ਰੁਪਯੇ ਦੇ ਕਰੀਬ ਸਾਲਾਨਾ ਜਾਗੀਰ ਪਿੰਡ ਚੰਦਪੁਰ, ਬੁਰਜ, ਚੀਕੁਣਾ, ਮੈਂਹਦੜੀ ਥਾਣਾ ਆਨੰਦਪੁਰ ਵਿੱਚ ਹੈ. ੩੭।) ਰੁਪਯੇ ਸਾਲਾਨਾ ਜਾਗੀਰ ਰਿਆਸਤ ਕਲਸੀਆ ਵੱਲੋਂ ਹੈ. ੧੨੫ ਘੁਮਾਉਂ ਜ਼ਮੀਨ ਇਥੇ ਹੀ ਗੁਰੁਦ੍ਵਾਰੇ ਨਾਲ ਹੈ.#ਇਸ ਕਿਲੇ ਨੂੰ ਹੀ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਛੱਡਿਆ ਸੀ, ਅਤੇ ਭਾਈ ਵਿਚਿਤ੍ਰ ਸਿੰਘ ਨੇ ਬਰਛਾ ਮਾਰਕੇ ਹਾਥੀ ਦਾ ਸਿਰ ਭੇਦ਼ਨ ਕੀਤਾ ਸੀ.#(੩) ਸੀਸਗੰਜ. ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਜੀ ਦੇ ਦਿੱਲੀ ਤੋਂ ਆਏ ਸੀਸ ਦਾ ਸਸਕਾਰ ਕੀਤਾ ਗਿਆ ਸੀ.#ਸਿੱਖ ਰਾਜ ਵੇਲੇ ਦੀ ਜਾਗੀਰ ਪਿੰਡ ਚੱਕ ਸਾਦੂ ਅਤੇ ਮੁਖੇੜਾ ਤੋਂ ਨੌ ਸੌ ਰੁਪਯੇ ਸਾਲਾਨਾ ਹੈ. ੩੭।) ਰਾਜਾ ਸਾਹਿਬ ਕਲਸੀਆ ਵੱਲੋਂ, ੬੦) ਰਿਆਸਤ ਪਟਿਆਲਾ ਅਤੇ ੭੦) ਰਿਆਸਤ ਨਾਭਾ ਵੱਲੋਂ ਸਾਲਾਨਾ ਮਿਲਦੇ ਹਨ।#(੪) ਕੇਸਗੜ੍ਹ. ਸ਼ਹਿਰ ਆਨੰਦਪੁਰ ਤੋਂ ਨੈਰਤ ਕੋਣ ਵਿੱਚ ਨਾਲ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੁਦ੍ਵਾਰਾ ਹੈ. ਇੱਥੇ ੧੭੫੬ ਵੈਸਾਖੀ ਵਾਲੇ ਦਿਨ ਖ਼ਾਲਸਾ ਪੰਥ ਸਾਜਿਆ. ਵਡਾ ਮੇਲਾ ਹੋਲੇ ਨੂੰ ਹੁੰਦਾ ਹੈ, ਸਾਧਾਰਨ ਮੇਲਾ ਵੈਸਾਖੀ ਨੂੰ ਭੀ ਹੁੰਦਾ ਹੈ.#ਇਸ ਗੁਰੁਦ੍ਵਾਰੇ ਵਿੱਚ ਇਹ ਗੁਰੁਵਸਤੂਆਂ ਹਨ:-#(ੳ) ਨਾਗਣੀ. ਇਸ ਨਾਗਣੀ ਬਰਛੀ ਦੀ ਲੰਬਾਈ ੮. ਫੁੱਟ ੯. ਇੰਚ ਹੈ.#(ਅ) ਭਾਲਾ (ਬਰਛਾ). ਇਸ ਦੀ ਲੰਬਾਈ ਅੱਧ ਇੰਚ ਘੱਟ ਅੱਠ ਫੁੱਟ ਹੈ. ਇਸ ਦਾ ਅਗਲਾ ਫਲ ੨. ਫੁੱਟ ੯. ਇੰਚ ਲੰਬਾ ਹੈ. ਵਿਚਕਾਰ ਲਕੜੀ ਦਾ ਲੰਬਾ ਦਸਤਾ ਹੈ.#(ੲ) ਸੈਫ਼ (ਅਥਵਾ ਬਾਣਾ). ਇਸ ਦੀ ਲੰਬਾਈ ਦਸਤੇ ਸਮੇਤ ੪. ਫੁੱਟ ੩. ਇੰਚ ਹੈ. ਚੌੜਾਈ ਦਸਤੇ ਪਾਸ ਤਿੰਨ ਇੰਚ ਫੇਰ ਵਿਚਕਾਰ ਦੋ ਇੰਚ, ਇਸੇ ਤਰ੍ਹਾਂ ਘਟਦੀ ਹੋਈ ਅੰਤ ਤਿੱਖੀ ਨੋਕ ਹੈ. ਤੋਲ ਬੱਤੀ ਛਟਾਂਕ ਹੈ.¹#ਇਸ ਉੱਪਰ ਇਹ ਇ਼ਬਾਰਤ ਲਿਖੀ ਹੋਈ ਹੈ:-#ਇੱਕ ਪਾਸੇ:-# [نصرمن الله فتح قریب] # [محیط علم راگندمہرامیرالمومنین حیدر] # [امام الجن والانس وصی مصطفٰےحق] #ਅਤੇ ਦੂਜੇ ਪਾਸੇ:-# [لااله الاالله محمد رسول الله] # [لافتٰی اِلاعلی لاسیف الاذوالفقار] # [بسم الله الرحمن الرحیم] # [تحفہ است علی فاطمہ حسین و حسن] #(ਸ) ਖੰਡਾ ਦੁਧਾਰਾ. ਇਸ ਖੰਡੇ ਦੀ ਲੰਬਾਈ ੩॥ ਫੁੱਟ ੩. ਇੰਚ ਹੈ. ਇਸੇ ਖੰਡੇ ਨਾਲ ਸਿੱਖੀ ਪਰਖੀ ਸੀ, ਜਦੋਂ ਪੰਜ ਪਿਆਰੇ ਚੁਣੇ ਸਨ. ਇਸ ਦਾ ਫਲ ਅਗਲੇ ਸਿਰੇ ਤੋਂ ੨। ਇੰਚ ਵਿਚਕਾਰੋਂ ੧॥ ਇੰਚ ਚੌੜਾ ਹੈ.#(ਹ) ਕਟਾਰ. ਇਸ ਕਟਾਰ ਦੀ ਲੰਬਾਈ ਸਮੇਤ ਦਸਤੇ ਦੋ ਫੁੱਟ ਇੱਕ ਇੰਚ ਹੈ. ਇਸ ਦੇ ਦਸਤੇ ਉੱਪਰ ਹਾਥੀ ਸ਼ੇਰਾਂ ਦੀਆਂ ਤਸਵੀਰਾਂ ਚਿਤ੍ਰ ਕੀਤੀਆਂ ਹੋਈਆਂ ਹਨ.#ਗੁਰੁਦ੍ਵਾਰੇ ਕੇਸ ਗੜ੍ਹ ਦੀ ਜਾਗੀਰ ਦਾ ਵੇਰਵਾ- ੧੧੫੦) ਰੁਪਯੇ ਸਾਲਾਨਾ ਅਰਥਾਤ ਪਿੰਡ "ਬੱਡੋਂ" ਦੇ ਸਾਰੇ ਸਰਕਾਰੀ ਮੁਆ਼ਮਲੇ ਦਾ ਅੱਧ, ਜਿਲਾ ਹੁਸ਼ਿਆਰਪੁਰ ਤੋਂ, ਜੋ ਸਰਦਾਰ ਬਘੇਲ ਸਿੰਘ ਜਥੇਦਾਰ ਨੇ ਅਮ੍ਰਿਤ ਛਕਣ ਵੇਲੇ ਅਰਦਾਸ ਕਰਾਈ. ੪੦੦) ਰੁਪਯੇ ਸਾਲਾਨਾ ਪਿੰਡ "ਗੀਗਨ ਵਾਲ" ਜ਼ਿਲਾ ਜਾਲੰਧਰ ਤੋਂ, ਜੋ ਸਰਦਾਰ ਮਿੱਤ ਸਿੰਘ ਜੀ ਜਥੇਦਾਰ ਨੇ ਅਰਦਾਸ ਕਰਾਈ. ੧੧੦੦) ਰੁਪਯੇ ਸਾਲਾਨਾ ਪਿੰਡ "ਮੋਠੇਪੁਰ" ਥਾਣਾ ਆਨੰਦਪੁਰ ਤੋਂ, ਜੋ ਸਰਦਾਰ ਚੜ੍ਹਤ ਸਿੰਘ ਜੀ ਡੱਲੇ ਵਾਲੀਏ ਨੇ ਅਰਦਾਸ ਕਰਾਈ.#੭੫) ਰੁਪਯੇ ਸਾਲਾਨਾ ਪਿੰਡ "ਮਹੈਣ" ਥਾਣਾ ਆਨੰਦਪੁਰ ਵਿੱਚ ਰਿਆਸਤ ਬਿਲਾਸਪੁਰ ਵੱਲੋਂ ਹੈ. ੩੭੫) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹਨ. ੧੬੯/-) ਰੁਪਯੇ ਰਿਆਸਤ ਨਾਭੇ ਵੱਲੋਂ ਸਾਲਾਨਾ ਹਨ. ੩੭।) ਰੁਪਯੇ ਸਾਲਾਨਾ ਰਾਜਾ ਸਾਹਿਬ ਕਲਸੀਆ ਵੱਲੋਂ ਹਨ. ੩੩ ਘੁਮਾਉਂ ਦੇ ਕਰੀਬ ਰਕ਼ਬਾ ਜ਼ਮੀਨ ਦਾ ਹੈ, ਜਿਸ ਦੇ ਵਿੱਚ ਹੀ ਗੁਰੁਦ੍ਵਾਰਾ ਹੈ.#ਇਸ ਸਾਰੀ ਜਾਗੀਰ ਦਾ ਅਟਾ ਸਟਾ ੩. ਹਜਾਰ ਰੁਪਯੇ ਦੇ ਕ਼ਰੀਬ ਸਾਲਾਨਾ ਹੈ. ਹੋਲੇ ਮਹੱਲੇ ਦੇ ਮੇਲੇ ਤੇ ਕਾਫ਼ੀ ਚੜ੍ਹਾਵਾ ਹੋ ਜਾਂਦਾ ਹੈ.#(੫) ਗੁਰੂ ਕੇ ਮਹਿਲ. ਸ਼ਹਿਰ ਅੰਦਰ ਜੋ ਗੁਰੂ ਤੇਗ਼ ਬਹਾਦੁਰ ਜੀ ਨੇ ਆਪਣੇ ਰਹਿਣ ਲਈ ਮਕਾਨ ਬਣਾਏ. ਇਨ੍ਹਾਂ ਮਹਿਲਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ, ਅਤੇ ਚਾਰੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਸ ਵੇਲੇ ਦੀਆਂ ਕੁਝ ਦੀਵਾਰਾਂ ਅਜੇ ਮੌਜੂਦ ਹਨ.#(੬) ਦਮਦਮਾ ਸਾਹਿਬ. ਸ਼ਹਿਰ ਆਨੰਦਪੁਰ ਤੋਂ ਪੱਛਮ ਵੱਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਇੱਥੇ ਸਤਿਗੁਰੂ ਦੀਵਾਨ ਸਜਾਇਆ ਕਰਦੇ ਸਨ. ਅਤੇ ਮਸੰਦਾਂ ਨੂੰ ਦੰਡ ਇਸੇ ਥਾਂ ਬੈਠਕੇ ਦਿੱਤਾ ਸੀ.#(੭) ਮੰਜੀ ਸਾਹਿਬ. ਗੁਰੂ ਕੇ ਮਹਿਲਾਂ ਪਾਸ ਸ਼੍ਰੀ ਗੁਰੂ ਤੇਗ ਬਾਹਦੁਰ ਜੀ ਦਾ ਗੁਰੁਦ੍ਵਾਰਾ ਹੈ. ਇਥੇ ਗੁਰੂ ਜੀ ਰੋਜ਼ ਸ਼ਾਮ ਦਾ ਦੀਵਾਨ ਲਾਇਆ ਕਰਦੇ ਸਨ, ਇਥੇ ਹੀ ਦੀਵਨ ਵਿੱਚ ਆਕੇ ਕਸ਼ਮੀਰੀ ਪੰਡਿਤਾਂ ਨੇ ਸਤਿਗੁਰਾਂ ਪਾਸ ਧਰਮਰਖ੍ਯਾ ਲਈ ਫਰਿਆਦ ਕੀਤੀ ਸੀ.#(੮) ਮੰਜੀ ਸਾਹਿਬ (੨) ਸ਼ਹਿਰ ਵਿੱਚ ਗੁਰੁਦ੍ਵਾਰੇ ਕੇਸਗੜ੍ਹ ਸਾਹਿਬ ਦੇ ਪਾਸ ਹੀ ਚਾਰੇ ਸਾਹਿਬਜ਼ਾਦਿਆਂ ਦਾ ਗੁਰੁਦ੍ਵਾਰਾ ਹੈ. ਇਥੇ ਬਾਬਾ ਅਜੀਤ ਸਿਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤੇ ਸਿੰਘ ਜੀ ਛੋਟੀ ਅਵਸਥਾ ਵਿੱਚ ਖੇਡਦੇ ਅਤੇ ਵਿਦ੍ਯਾ ਪ੍ਰਾਪਤ ਕਰਦੇ ਹੁੰਦੇ ਸਨ.#੮੦) ਰੁਪਯੇ ਸਾਲਾਨਾ ਜਾਗੀਰ ਪਿੰਡ "ਸੂਰੇ ਵਾਲ" ਥਾਣਾ ਆਨੰਦਪੁਰ ਤੋਂ ਮਹਾਰਾਜਾ ਰਣਜੀਤ ਸਿਘ ਵੱਲੋਂ ਹੈ. ੧੮/-) ਰਿਆਸਤ ਕਲਸੀਆ ਵਲੋਂ ਅਤੇ ੨੫) ਸਾਲਾਨਾ ਰਿਆਸਤ ਪਟਿਆਲੇ ਵੱਲੋਂ ਹਨ.#ਛੋਟੀ ਜਿਹੀ ਪਹਾੜੀ ਉੱਪਰ ਉੱਚੀ ਥਾਂ ਦਰਬਾਰ ਬਣਿਆ ਹੋਇਆ ਹੈ. ਇਸ ਇਮਾਰਤ ਦੀ ਸੇਵਾ ਸਰਦਾਰ ਗੁੱਜਰ ਸਿੰਘ ਜੀ ਰਈਸ "ਸੁਰਖ ਪੁਰ," ਰਿਆਸਤ ਕਪੂਰਥਲਾ ਨੇ ਕਰਾਈ ਹੈ.#ਗੁਰਦ੍ਵਾਰੇ ਦੇ ਪਾਸ ਹੀ ਇੱਕ ਬੋਹੜ ਦਾ ਬਿਰਛ ਹੈ, ਜੋ ਸਾਹਿਬਜ਼ਾਦਿਆਂ ਦੇ ਸਮੇਂ ਦਾ ਹੈ.#(੯) ਭੋਰਾ ਸਾਹਿਬ. ਆਨੰਦਪੁਰ ਵਿੱਚ ਪੱਛਮ ਵੱਲ ਗੁਰੂ ਕੇ ਮਹਿਲਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਇੱਥੇ ਏਕਾਂਤ ਬੈਠਕੇ ਭਜਨ ਕੀਤਾ ਕਰਦੇ ਸਨ.#ਇਹ ਭੋਰਾ ਕਰੀਬ ੮. ਫੁੱਟ ਗਹਿਰਾ ਹੈ. ਜਿਸ ਦੀਆਂ ੧੦. ਪੌੜੀਆਂ ਹਨ.#(੧੦) ਫ਼ਤੇ ਗੜ੍ਹ ਕਿਲਾ. ਸ਼ਹਿਰ ਆਨੰਦਪੁਰ ਵਿੱਚ ਹੀ ਥਾਣੇ ਦੇ ਪਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੀ ਰਖ੍ਯਾ ਲਈ ਇਹ ਕਿਲਾ ਬਣਵਾਇਆ ਸੀ. ਇਹ ਕਿਲਾ ਹੁਣ ਢੈਹ ਚੁੱਕਾ ਹੈ.#(੧੧) ਲੋਹਗੜ੍ਹ ਕਿਲਾ. ਸ਼ਹਿਰ ਆਨੰਦ ਪੁਰ ਤੋਂ ਨੈਰਤ ਕੋਣ ਵਿੱਚ ਇੱਕ ਮੀਲ ਦੇ ਕਰੀਬ ਗੁਰੂ ਦਸਮ ਪਾਤਸ਼ਾਹ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਜੀ ਨੇ ਸ਼੍ਰੀ ਆਨੰਦਪੁਰ ਦੇ ਬਚਾਉ ਲਈ ਇਹ ਦ੍ਰਿੜ੍ਹ ਕਿਲਾ ਬਣਵਾਇਆ ਸੀ.#ਇਹ ਕਿਲਾ ਦਰਿਆ ਸਤਲੁਜ ਦੀ ਢਾਹ ਅਤੇ ਸਿੱਖਾਂ ਦੀ ਅਨਗਹਿਲੀ ਕਾਰਣ ਢੈਹ ਚੁੱਕਾ ਹੈ, ਹੁਣ ਛੋਟਾ ਜਿਹਾ ਦਰਬਾਰ ਦੇਖਣ ਵਿੱਚ ਆਉਂਦਾ ਹੈ. ਗੁਰੁਦ੍ਵਾਰੇ ਨਾਲ ਕਰੀਬ ੩. ਘੁਮਾਉਂ ਜ਼ਮੀਨ ਹੈ। ੩. ਦੇਖੋ, ਸੂਰਜ ਮੱਲ ਅਤੇ ਸੋਢੀ ਸ਼ਬਦ....
ਦੇਖੋ, ਸ਼ਾਲਮਲੀ. "ਸਿੰਮਲੁ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ." (ਵਾਰ ਆਸਾ)...
ਦੇਖੋ, ਬਿਰਖ ੧....
ਫ਼ਾ. [نِشانہ] ਸੰਗ੍ਯਾ- ਲਕ੍ਸ਼੍ਯ ਜਿਸ ਉੱਪਰ ਸ਼ਿਸ੍ਤ ਬੰਨ੍ਹਕੇ ਸ਼ਸਤ੍ਰ ਦਾ ਵਾਰ ਕੀਤਾ ਜਾਵੇ. ਼...
ਭਾਈ ਸੁੱਖਾਸਿੰਘ ਨੇ ਗੁਰੁਵਿਲਾਸ ਵਿੱਚ ਕੇਸਗੜ੍ਹ ਦਾ ਅਨੁਵਾਦ (ਉਲਥਾ) ਕਰਕੇ ਕੇਸਕੋਟ ਅਤੇ ਕੇਸਦੁਰਗ ਆਦਿਕ ਨਾਉਂ ਬਣਾ ਦਿੱਤੇ ਹਨ. ਕੇਸਗੜ੍ਹ ਆਨੰਦਪੁਰ ਵਿੱਚ ਉਹ ਗੁਰਧਾਮ ਹੈ, ਜਿਸ ਥਾਂ ਦਸ਼ਮੇਸ਼ ਨੇ ੧. ਵੈਸਾਖ ਸੰਮਤ ੧੭੫੬ ਨੂੰ ਅਮ੍ਰਿਤਦਾਨ ਦੇ ਕੇ ਮੁਰਦਿਆਂ ਨੂੰ ਜੀਵਨਦਾਨ ਦਿੱਤਾ ਅਤੇ ਕੇਸ਼ ਰੱਖਣ ਦਾ ਉਪਦੇਸ਼ ਕੀਤਾ. ਇਹ ਖ਼ਾਲਸੇ ਦਾ ਤੀਜਾ ਤਖਤ ਹੈ. ਇਸਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋ ਸ਼ਸਤ੍ਰ ਹਨ, ਉਹ ਆਨੰਦਪੁਰ ਸ਼ਬਦ ਵਿਚ 'ਕੇਸਗੜ੍ਹ' ਦੇਖੋ....
ਸੰ. ਨਰਾਂ (ਮਨੁੱਖਾਂ) ਦਾ ਸਮੁਦਾਯ ਨਾਰ, ਉਹ ਹੈ ਅਯਨ (ਘਰ) ਜਿਸ ਦਾ. ਅਰਥਾਤ ਸਭ ਨਰਾਂ ਵਿੱਚ ਨਿਵਾਸ ਕਰਤਾ। ੨. ਨਰ (ਕਰਤਾਰ) ਤੋਂ ਪੈਦਾ ਹੋਏ ਤੱਤ ਨਾਰ, ਉਹੀ ਹਨ ਘਰ ਜਿਸ ਦਾ ਅਰਥਾਤ ਤੱਤਾਂ ਵਿੱਚ ਵ੍ਯਾਪਕ ਰੂਪ.#नराजातानि तत्त्वानि नाराणीति विदुर्बुधाः#तान्येवायनं यस्य तेन नारायणः स्मृतः#(ਮਹਾਭਾਰਤ)#੩. ਨਰ (ਬ੍ਰਹਮ) ਦੇ ਪੁਤ੍ਰ ਜਲ ਹਨ ਨਾਰ, ਉਹ ਪੂਰਵਕਾਲ ਵਿੱਚ ਹਨ ਘਰ ਜਿਸ ਦਾ, ਉਹ ਨਾਰਾਯਣ.#आपो नारा इति प्रोक्ता आपोवै नरसूनवः#ता वदस्पायनं पूर्वं तेन नारायणः स्मृतः#(ਮਨੂ)#੪. ਜਲਜੰਤੁ. ਪਾਣੀ ਵਿੱਚ ਰਹਿਣ ਵਾਲਾ ਜੀਵ. "ਨਾਰਾਯਣ ਕੱਛ ਮੱਛ ਤਿੰਦੂਆਂ ਕਹਿਤ ਸਭ." (ਅਕਾਲ ੫. ਦੇਖੋ, ਨਾਰਾਇਣ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਸੰ. ਪੁਸ੍ਤਕ. ਸੰਗ੍ਯਾ- ਪੋਥੀ. "ਪੁਸਤਕ ਪਾਠ ਬਿਆਕਰਨ ਵਖਾਣੈ." (ਭੈਰ ਮਃ ੧) ਦੇਖੋ, ਪੁਸਤ ੨। ੨. ਫ਼ਾ. [پُشتک] ਪੁਸ਼੍ਤਕ. ਦੁਲੱਤਾ। ੩. ਸਦਰੀ. ਬਾਸਕਟ। ੪. ਘੋੜੇ ਅਤੇ ਗਧੇ ਦੇ ਪੈਰ ਦਾ ਇੱਕ ਰੋਗ....
ਜਿਲਾ ਲਹੌਰ, ਤਸੀਲ ਕੁਸੂਰ ਦੇ 'ਬਾਂਇ ਡੱਲ' ਪਿੰਡ ਦਾ (ਜੋ ਹੁਣ "ਵਾਂ" ਪ੍ਰਸਿੱਧ ਹੈ) ਵਸਨੀਕ ਬੁੱਟਰ ਜ਼ਿਮੀਂਦਾਰ ਸਿਦਕੀ ਅਤੇ ਵਰਤਾਕੇ ਛਕਣਵਾਲਾ ਸਿੰਘ ਸੀ. ਸਾਹਿਬਰਾਇ ਚੌਧਰੀ ਨੌਸ਼ੈਰਾ ਨੇ ਇਸ ਦੇ ਸਿਰ ਆਪਣੀਆਂ ਘੋੜੀਆਂ ਦੀ ਚੋਰੀ ਲਾਕੇ ਮਿਰਜ਼ਾ ਜਾਫ਼ਰਬੇਗ ਪੱਟੀ ਦੇ ਹ਼ਾਕਿਮ ਨੂੰ ਪੰਜ ਸੌ ਸਵਾਰ ਨਾਲ ਚੜ੍ਹਾ ਲਿਆਂਦਾ. ਏਧਰ ਤਾਰਾਸਿੰਘ ਦੀ ਸਹਾਇਤਾ ਵਾਸਤੇ ਸਵਾ ਸੌ ਸਿੰਘ ਜਮਾ ਹੋ ਗਿਆ. ਮੁਠਭੇੜ ਵਿੱਚ ਤੁਰਕੀ ਸੈਨਾ ਦੇ ਪੈਰ ਹੱਲ ਗਏ. ਲਹੌਰ ਦੇ ਸੂਬੇ ਨੇ ਮੋਮਿਨਖ਼ਾਂ ਨੂੰ ਹੋਰ ਫ਼ੌਜ ਦੇਕੇ ਭੇਜਿਆ ਅਤੇ ਵੈਸਾਖ ਸੰਮਤ ੧੭੮੩ (ਸਨ ੧੭੨੫) ਵਿੱਚ ਤਾਰਾਸਿੰਘ ਜੀ ਮੋਮਿਨਖ਼ਾਂ ਨੂੰ ਹਾਥੀ ਤੋਂ ਡੇਗਕੇ ਸ਼ਹੀਦ ਹੋਏ. ਆਪ ਦਾ ਸ਼ਹੀਦਗੰਜ ਖ਼ਾਦਿਮਗੜ੍ਹੀ ਪਾਸ ਪ੍ਰਸਿੱਧ ਅਸਥਾਨ ਹੈ। ੨. ਗਿੜਵੜੀ (ਜਿਲਾ ਹੁਸ਼ਿਆਰਪੁਰ) ਦੇ ਨਿਵਾਸੀ ਸੰਤ ਗੁਲਾਬਸਿੰਘ ਜੀ ਦੇ ਚਾਟੜੇ ਪੰਡਿਤ ਤਾਰਾਸਿੰਘ ਜੀ. ਜਿਨ੍ਹਾਂ ਨੂੰ ਮਹਾਰਾਜਾ ਨਰੇਂਦ੍ਰਸਿੰਘ ਜੀ ਨੇ ਪਟਿਆਲੇ ਵਡੇ ਸਨਮਾਨ ਨਾਲ ਰੱਖਿਆ. ਇਹ ਸੰਸਕ੍ਰਿਤ ਦੇ ਵਡੇ ਪੰਡਿਤ ਅਤੇ ਗੁਰਬਾਣੀ ਦੇ ਗ੍ਯਾਨੀ ਸਨ. ਸੰਤ ਤਾਰਾਸਿੰਘ ਜੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ ਯਥਾ- ਸੰਮਤ ੧੯੨੨ ਵਿੱਚ ਮੋਖਪੰਥ ਦਾ ਟੀਕਾ, ਸੰਮਤ ੧੯੨੩ ਵਿੱਚ ਸੁਰਤਰੁ ਕੋਸ਼, ਸੰਮਤ ੧੯੩੪ ਵਿੱਚ ਗੁਰਮਤ ਨਿਰਣਯ ਸਾਗਰ, ਸੰਮਤ ੧੯੩੫ ਵਿੱਚ ਅਕਾਲਮੂਰਤਿ ਪ੍ਰਦਰਸ਼ਨ ਅਤੇ ਗੁਰੂਵੰਸ਼ ਤਰੁ ਦਰਪਣ, ਸੰਮਤ ੧੯੩੬ ਵਿੱਚ ਜਪੁ ਰਹਿਰਾਸ ਸੋਹਿਲਾ ਅਤੇ ਹਜਾਰੇ ਸ਼ਬਦਾਂ ਦਾ ਟੀਕਾ, ਸੰਮਤ ੧੯੩੯ ਵਿੱਚ ਭਗਤਾਂ ਦੀ ਬਾਣੀ ਦਾ ਟੀਕਾ, ਸੰਮਤ ੧੯੪੦ ਵਿੱਚ ਗੁਰੁਤੀਰਥਸੰਗ੍ਰਹ, ਸੰਮਤ ੧੯੪੨ ਵਿੱਚ ਸ੍ਰੀ ਰਾਗ ਦਾ ਟੀਕਾ, ਸੰਮਤ ੧੯੪੬ ਵਿੱਚ ਗੁਰੁਗਿਰਾਰਥ ਕੋਸ਼.#ਪੰਡਿਤ ਤਾਰਾ ਸਿੰਘ ਜੀ ਦੀ ਕਵਿਤਾ ਇਹ ਹੈ:-#ਸ੍ਵਤੇਸਿੱਧ ਸੁੱਧ ਬੁੱਧ ਨਿਤ੍ਯ ਨਿਰ੍ਵਿਕਾਰ ਰੂਪ#ਨਿਜੁਰ ਨਿਰੀਹ ਨਿਰਦੋਖ ਨਿਰਾਕਾਰ ਹੈ,#ਅਜ ਅਬਿਨਾਸੀ ਆਦਿ ਅੰਤ ਸੇ ਬਿਹੀਨ ਰੂਪ#ਅਲਖ ਅਪਾਰ ਪਾਰ ਨਿਖਲ ਪਸਾਰ ਹੈ,#ਏਕ ਰੂਪ ਏਕ ਜੋਤਿ ਏਕ ਸੁਖ ਏਕ ਓਤ#ਏਕ ਨਿਧੀ ਏਕ ਦੇਵ ਏਕਾ ਏਕੰਕਾਰ ਹੈ,#ਵਹੀ ਨਿਜ ਮਾਯ ਮੈ ਪਸਾਰ ਜੋਤਿ ਤੀਨ ਰੂਪ#ਧਾਰਕੇ ਕਹਾਯੋ ਗਿਰਾਸਾਰ ਓਅੰਕਾਰ ਹੈ.#ਕਹੇ ਉਪਦੇਸ਼ ਵਾਰੇ ਸਭੀ ਗੁਰੁ ਪ੍ਯਾਰੇ ਭਾਰੇ#ਕੋਮਲ ਚਿਤੈ ਸੇ ਪੇਖੇ ਗੁਰੁਵਰ ਜਗ ਮੈ,#ਰਾਖੀਏ ਧਰਮਹਿੰਦ ਕਾਟੀਏ ਯਵਨ ਕੁਲ#ਜਾਪੀਏ ਪੁਰਾਨੋ ਜਾਪ ਚਾਲ ਜਾਹ ਮਗ ਮੈ,#ਭਾਖ੍ਯੋ ਹਮ ਚਿਰੀ ਮ੍ਰਿਗ ਵੇ ਤੋ ਸਮ ਬਾਜ ਸਿੰਘ#ਕੈਸੇ ਹਮ ਮਾਰ ਲੇਂ ਕੁਹਾਰੋ ਨਿਜ ਪਗ ਮੈ?#ਅਮ੍ਰਿਤ ਦੈ ਕੀਨੇ ਇਹ ਸਭੀ ਜਨ ਬਾਜ ਸਿੰਘ#ਸ਼੍ਰੀ ਗੁਰੂ ਗੋਬਿੰਦਸਿੰਘ ਬੰਦੋ ਪਗ ਲਗ ਮੈ.#੩. ਮਹਾਰਾਣੀ ਮਤਾਬਕੌਰ ਦੀ ਕੁੱਖ ਤੋਂ ਮਹਾਰਾਜਾ ਰਣਜੀਤਸਿੰਘ ਜੀ ਦਾ ਪੁਤ੍ਰ. ਇਸ ਦਾ ਦੇਹਾਂਤ ਸਿਤੰਬਰ ਸਨ ੧੮੫੯ ਵਿੱਚ ਦਸੂਹੇ (ਹੁਸ਼ਿਆਰਪੁਰ ਦੇ ਜਿਲੇ) ਹੋਇਆ। ੪. ਕੰਗ ਜੱਟ ਸਰਦਾਰ, ਜੋ ਸਰਦਾਰ ਗੁਲਾਬਸਿੰਘ ਪਿੱਛੋਂ ਡੱਲੇਵਾਲੀਆਂ ਦੀ ਮਿਸਲ ਦਾ ਮੁਖੀਆ ਹੋਇਆ. ਇਸ ਨੇ ਦੁਆਬੇ ਅਤੇ ਲੁਦਿਆਨੇ ਦੇ ਇਲਾਕੇ ਬਹੁਤ ਮੁਲਕ ਮੱਲਿਆ. ਤਾਰਾਸਿੰਘ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ. ਸਨ ੧੮੦੭ (ਸੰਮਤ ੧੮੬੪) ਵਿੱਚ ਨਰਾਇਣਗੜ੍ਹ ਦੀ ਲੜਾਈ ਵਿੱਚ ਤਾਰਾਸਿੰਘ ਦਾ ਦੇਹਾਂਤ ਹੋਇਆ....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਅ਼. [نقد] ਸੰਗ੍ਯਾ- ਸਿੱਕੇ ਦੀ ਸ਼ਕਲ ਵਿੱਚ ਧਨ। ੨. ਵਿ- ਤਿਆਰ. ਪ੍ਰਸ੍ਤੁਤ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਫੂਲ ਮਿਸਲ ਦੀ ਪ੍ਰਧਾਨ ਸਿੱਖਰਿਆਸਤ ਦੀ ਰਾਜਧਾਨੀ ਦਾ ਨਗਰ, ਜਿਸ ਦੀ ਨਿਉਂ ਬਾਬਾ ਆਲਾ ਸਿੰਘ ਜੀ ਨੇ ਸੰਮਤ ੧੮੧੦ ਵਿੱਚ ਰੱਖੀ ਅਤੇ ਸੰਮਤ ੧੮੨੦ (ਸਨ ੧੭੬੩) ਵਿੱਚ ਪੱਕਾ ਕਿਲਾ ਬਣਾਕੇ ਸ਼ਹਿਰ ਆਬਾਦ ਕੀਤਾ. ਇਹ ਰਾਜਪੁਰੇ ਤੋਂ ਦੱਖਣ ਪੱਛਮ ੧੬. ਮੀਲ ਹੈ, ਅਰ ਰਾਜਪੁਰਾ ਭਟਿੰਡਾ ਸਮਾਸਟਾ ਰੇਲਵੇ ਲੈਨ ਦਾ, ਰਾਜਪੁਰੇ ਤੋਂ ਦੂਜਾ ਸਟੇਸ਼ਨ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੪੬, ੯੭੪ ਹੈ.#ਪਟਿਆਲੇ ਦਾ ਦੀਵਾਨਖ਼ਾਨਾ, ਮੋਤੀਬਾਗ, ਬਾਰਾਂਦਰੀ ਦਾ ਮਹਿਲ ਅਤੇ ਬਾਗ, ਮਹੇਂਦ੍ਰ ਕਾਲਿਜ ਅਤੇ ਰਾਜੇਂਦ੍ਰ ਹਸਪਤਾਲ ਆਦਿਕ ਅਸਥਾਨ ਦੇਖਣ ਲਾਇਕ ਹਨ.#ਪਟਿਆਲਾ ਰਿਆਸਤ#ਭਾਵੇਂ ਬਾਬਾ ਫੂਲ ਦੇ ਸੁਪੁਤ੍ਰ ਬਾਬਾ ਰਾਮਸਿੰਘ ਜੀ ਨੇ ਆਪਣੇ ਵੱਡੇ ਭਾਈ ਤਿਲੋਕਸਿੰਘ ਤੋਂ ਵੱਖ ਹੋਕੇ ਕਈ ਪਿੰਡ ਆਪਣੇ ਕਬਜੇ ਕੀਤੇ ਰਾਜਸੀ ਠਾਟ ਬਣਾ ਲਿਆ ਸੀ, ਪਰ ਪਟਿਆਲਾ ਰਾਜ ਦਾ ਮੂਲ ਬਾਬਾ ਆਲਾ ਸਿੰਘ ਜੀ ਨੂੰ ਕਹਿਣਾ ਚਾਹੀਏ, ਇਸੇ ਲਈ ਰਿਆਸਤ ਪਟਿਆਲੇ ਨੂੰ "ਬਾਬੇ ਆਲਾ ਸਿੰਘ ਦਾ ਘਰ" ਆਖਦੇ ਹਨ.#ਬਾਬਾ ਆਲਾਸਿੰਘ#ਮਾਈ ਸਾਬੀ¹ ਦੇ ਉਦਰ ਤੋਂ ਬਾਬਾ ਰਾਮਸਿੰਘ ਜੀ ਦੇ ਘਰ ਰਾਜਾ ਆਲਾ ਸਿੰਘ ਜੀ ਦਾ ਜਨਮ ਸੰਮਤ ੧੭੪੮ ਵਿੱਚ ਫੂਲ ਨਗਰ ਹੋਇਆ.² ਇਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਸ਼ੁਭ ਗੁਣਾਂ ਦੇ ਬਲ, ਲੋਕਾਂ ਦੇ ਦਿਲਾਂ ਤੇ ਪਿਆਰ ਅਤੇ ਦਬਦਬਾ ਬੈਠਾ ਦਿੱਤਾ ਸੀ. ਇਹ ਪਿਤਾ ਰਾਮ ਸਿੰਘ ਜੀ ਦੇ ਰਾਜ ਦੀ ਦਿਨੋ ਦਿਨ ਉੱਨਤੀ ਕਰਨ ਲੱਗੇ, ਕਈ ਇਲਾਕੇ ਸ਼ਮਸ਼ੇਰ ਦੇ ਜੋਰ ਅਧੀਨ ਕੀਤੇ ਅਰ ਬਰਨਾਲਾ, ਭਦੌੜ, ਪਟਿਆਲਾ ਆਦਿ ਨਗਰ ਵਸਾਏ. ਸੰਮਤ ੧੮੨੦ (ਸਨ ੧੭੬੩) ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਨ ਨੂੰ ਜਿੱਤ ਕੇ ਸਰਹਿੰਦ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀ।#ਰਾਜਾ ਆਲਾਸਿੰਘ ਜੀ ਉਦਾਰ, ਸੂਰਵੀਰ, ਗੁਰਬਾਣੀ ਦੇ ਪ੍ਰੇਮੀ, ਵਰਤਾਕੇ ਛਕਣ ਵਾਲੇ, ਨਿਰਅਭਿਮਾਨ ਅਤੇ ਨੀਤਿਨਿਪੁਣ ਸੇ, ਇਨ੍ਹਾਂ ਦੀ ਰਾਣੀ ਭਤੇਕੌਰ³ ਭੀ ਸਰਵਗੁਣ ਭਰਪੂਰ ਅਤੇ ਪਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੀ ਧਰਮਾਤਮਾ ਸੀ. ਇਹ ਆਪ ਲੰਗਰ ਵਰਤਾਇਆ ਕਰਦੀ ਅਤੇ ਅਨਾਥਾਂ ਦੀ ਪੁਤ੍ਰਾਂ ਵਾੰਙ ਪਾਲਨਾ ਕਰਦੀ ਸੀ.#੨੭ ਸਾਉਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ. ਇਨ੍ਹਾਂ ਦੀ ਸਮਾਧ ਤੇ ਲੰਗਰ ਜਾਰੀ ਹੈ ਅਤੇ ਕਥਾ ਕੀਰਤਨ ਦਾ ਉੱਤਮ ਪ੍ਰਬੰਧ ਹੈ. ਪੁਜਾਰੀ ਉਦਾਸੀ ਸਾਧੂ ਹਨ.#ਰਾਜਾ ਅਮਰਸਿੰਘ#ਰਾਣੀ ਹੁਕਮਾਂ ਦੇ ਉਦਰ ਤੋਂ ਬਾਬਾ ਆਲਾਸਿੰਘ ਜੀ ਦੇ ਵੱਡੇ ਸੁਪੁਤ੍ਰ ਸਰਦੂਲ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਹਾੜ ਵਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਹੋਇਆ. ਟਿੱਕਾ ਸਰਦੂਲ ਸਿੰਘ ਪਿਤਾ ਦੇ ਹੁੰਦੇ ਹੀ ਸਨ ੧੭੫੩ ਵਿੱਚ ਗੁਜ਼ਰ ਗਿਆ ਸੀ. ਇਸ ਲਈ ਦਾਦਾ ਜੀ ਦੇ ਦੇਹਾਂਤ ਹੋਣ ਪੁਰ ਸਨ ੧੭੬੫ (ਸੰਮਤ ੧੮੨੨) ਵਿੱਚ ਪਟਿਆਲੇ ਦੀ ਰਾਜਗੱਦੀ ਤੇ ਰਾਜਾ ਅਮਰਸਿੰਘ ਜੀ ਵਿਰਾਜੇ. ਪੰਥ ਦੇ ਪ੍ਰਸਿਧ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲਿਏ ਤੋਂ ਅਮ੍ਰਿਤ ਛਕਿਆ.⁴ ਇਨ੍ਹਾਂ ਨੇ ਬਹੁਤ ਇਲਾਕੇ ਤਲਵਾਰ ਦੇ ਜ਼ੋਰ ਆਪਣੇ ਰਾਜ ਨਾਲ ਮਿਲਾਏ ਅਤੇ ਰਾਜਪ੍ਰਬੰਧ ਦੇ ਨਿਯਮ ਕਾਇਮ ਕੀਤੇ ਅਰ ਆਪਣਾ ਸਿੱਕਾ ਚਲਾਇਆ. ਸੰਮਤ ੧੮੨੪ (ਸਨ ੧੭੬੭) ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਵਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਸੰਮਤ ੧੮੨੮ ਵਿਚੱ ਭਟਿੰਡਾ ਫਤੇ ਕੀਤਾ. ਸੰਮਤ ੧੮੩੧ ਵਿੱਚ ਸੈਫਾਬਾਦ (ਬਹਾਦਰਗੜ੍ਹ) ਆਪਣੇ ਰਾਜ ਨਾਲ ਮਿਲਾਇਆ.#ਫੱਗੁਣ ਵਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੪ ਨੂੰ ਤੇਤੀ ਵਰ੍ਹੇ ਦੀ ਉਮਰ ਵਿੱਚ ਜਲੋਦਰ ਰੋਗ ਨਾਲ ਰਾਜਾ ਅਮਰਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬਸਿੰਘ#ਰਾਣੀ ਰਾਜਕੌਰ ਦੇ ਉਦਰੋਂ ਰਾਜਾ ਅਮਰਸਿੰਘ ਜੀ ਦੇ ਘਰ ਰਾਜਕੁਮਾਰ ਸਾਹਿਬ ਸਿੰਘ ਜੀ ਦਾ ਜਨਮ ਭਾਦੋਂ ਵਦੀ ੧੫. ਸੰਮਤ ੧੮੩੦ (ਸਨ ੧੭੭੩) ਨੂੰ ਹੋਇਆ. ਛੀ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜੇ. ਰਾਜਪ੍ਰਬੰਧ ਮਾਈ ਹੁਕਮਾਂ ਦਾਦੀ, ਅਤੇ ਦੀਵਾਨ ਨਾਨੂ ਮੱਲ ਦੇ ਹੱਥ ਰਿਹਾ. ਰਾਣੀ ਹੁਕਮਾਂ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਰਾਜੇਂਦ੍ਰ ਕੌਰ (ਰਾਜਾ ਅਮਰਸਿੰਘ ਜੀ ਦੀ ਭੂਆ, ਜੋ ਕੌਰ ਭੂਮੀਆਸਿੰਘ ਦੀ ਸੁਪੁਤ੍ਰੀ ਅਤੇ ਫਗਵਾੜੇ ਵਿਆਹੀ ਹੋਈ ਸੀ) ਨਾਨੂਮੱਲ ਨੂੰ ਪੂਰੀ ਸਹਾਇਤਾ ਦਿੰਦੀ ਰਹੀ.#ਸੰਮਤ ੧੮੪੪ (ਸਨ ੧੭੮੭) ਵਿੱਚ ਰਾਜਾ ਸਾਹਿਬਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਵਡੀ ਧੂਮ ਧਾਮ ਸਾਥ ਅਮ੍ਰਿਤਸਰ ਹੋਈ.#ਸਨ ੧੭੯੧ ਵਿੱਚ ਬੀਬੀ ਰਾਜੇਂਦ੍ਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਸਾਹਿਬ ਕੌਰ (ਰਾਜਾ ਜੀ ਦੀ ਵੱਡੀ ਭੈਣ, ਜਿਸ ਦੀ ਸ਼ਾਦੀ ਸਰਦਾਰ ਹਕੀਕਤ ਸਿੰਘ ਦੇ ਪੁਤ੍ਰ ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਸਰਦਾਰ ਨਾਲ ਫਤੇਗੜ੍ਹ ਹੋਈ ਸੀ), ਰਿਆਸਤ ਦੇ ਇੰਤਜਾਮ ਵਿੱਚ ਬਹੁਤ ਹਿੱਸਾ ਲੈਂਦੀ ਰਹੀ. ਰਾਜਾ ਸਾਹਿਬਸਿੰਘ ਜੀ ਵਡੇ ਸਿੱਧੇ ਸਭਾਉ ਵਾਲੇ, ਲਾਈਲੱਗ ਅਤੇ ਨੀਤਿਵਿਦਯਾ ਤੋਂ ਅਞਾਣ ਸਨ. ਜੇ ਕਿਤੇ ਬੀਬੀ ਸਾਹਿਬ ਕੌਰ ਰਾਜ ਦੀ ਰਖ੍ਯਾ ਨਾ ਕਰਦੀ, ਤਾਂ ਬਿਨਾ ਸੰਸੇ ਪਟਿਆਲੇ ਤੇ ਅਨੇਕ ਆਫਤਾਂ ਆ ਪੈਂਦੀਆਂ. ਸਨ ੧੭੯੪ ਵਿੱਚ ਅਨੰਤਰਾਉ ਅਤੇ ਲਛਮਨਰਾਉ ਮਰਹਟੇ ਜਦ ਪਟਿਆਲੇ ਤੇ ਚੜ੍ਹ ਆਏ, ਤਾਂ ਮਰਦਾਨਪੁਰ ਦੇ ਮੈਦਾਨਜੰਗ ਵਿੱਚ ਸਿੱਖਾਂ ਦੇ ਪੈਰ ਹਿਲਦੇ ਦੇਖਕੇ ਬੀਬੀ ਸਾਹਿਬ ਕੌਰ ਰਥੋਂ ਉਤਰਕੇ ਤਲਵਾਰ ਧੂਹਕੇ ਘੋੜੇ ਤੇ ਚੜ੍ਹ ਬੈਠੀ ਅਤੇ ਫੌਜ ਦੀ ਆਗੂ ਬਣੀ, ਅਰ ਅੱਖ ਦੇ ਫੋਰ ਵਿੱਚ ਮੈਦਾਨ ਜਿੱਤਕੇ ਫਤੇ ਦਾ ਡੰਕਾ ਵਜਾਉਂਦੀ ਪਟਿਆਲੇ ਆਈ. ਸਨ ੧੭੯੬ ਵਿੱਚ ਨਾਹਨ ਰਾਜ ਅੰਦਰ ਜਦ ਅਸ਼ਾਂਤੀ ਫੈਲੀ, ਤਾਂ ਬੀਬੀ ਸਾਹਿਬ ਕੌਰ ਨੇ ਰਾਜੇ ਦੀ ਬੇਨਤੀ ਮੰਨਕੇ ਆਪਣੀ ਫੌਜ ਲੈਜਾਕੇ ਉੱਥੇ ਅਮਨ ਕਾਇਮ ਕੀਤਾ.#ਸਨ ੧੭੯੯ (ਸੰਮਤ ੧੮੫੬) ਵਿੱਚ ਬੀਬੀ ਸਾਹਿਬ ਕੌਰ ਦਾ ਦੇਹਾਂਤ ਹੋਣ ਪੁਰ ਰਾਣੀ ਆਸਕੌਰ (ਰਾਜਾ ਸਾਹਿਬ ਸਿੰਘ ਜੀ ਦੀ ਪਟਰਾਣੀ) ਰਾਜਕਾਜ ਚੰਗੀ ਤਰਾਂ ਚਲਾਉਂਦੀ ਰਹੀ.#ਰਾਜਾ ਸਾਹਿਬਸਿੰਘ ਜੀ ਦੇ ਵੇਲੇ ਹੀ ਦੂਰੰਦੇਸ਼ ਫੂਲਕੀਆਂ ਰਿਆਸਤਾਂ ਬ੍ਰਿਟਿਸ਼ਰਾਜ ਦੀ ਰਖ੍ਯਾ ਅੰਦਰ ਆਈਆਂ.⁵#ਚੇਤ ਵਦੀ ੯. ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਰਾਜਾ ਸਾਹਿਬਸਿੰਘ ਜੀ ਦਾ ਦੇਹਾਂਤ ਪਟਿਆਲੇ ਹੋਇਆ.#ਮਹਾਰਾਜਾ ਕਰਮਸਿੰਘ#ਸਰਦਾਰ ਗੁਰਦਾਸਸਿੰਘ ਚੱਠੇ ਦੀ ਸੁਪੁਤ੍ਰੀ ਰਾਣੀ ਆਸਕੌਰ⁶ ਦੇ ਉਦਰ ਤੋਂ ਰਾਜਾ ਸਾਹਿਬਸਿੰਘ ਜੀ ਦੇ ਘਰ ਮਹਾਰਾਜਾ ਕਰਮਸਿੰਘ ਜੀ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤੂਬਰ ਸਨ ੧੭੯੮) ਨੂੰ ਹੋਇਆ.#ਹਾੜ੍ਹ ਸੁਦੀ ੨. ਸੰਮਤ ੧੮੭੦ (੩੦ ਜੂਨ ੧੮੧੩) ਨੂੰ ਪਟਿਆਲੇ ਦੇ ਰਾਜ ਸਿੰਘਾਸਨ ਤੇ ਵਿਰਾਜੇ. ਰਿਆਸਤ ਦਾ ਪ੍ਰਬੰਧ ਰਾਣੀ ਆਸਕੌਰ ਅਤੇ ਮਿੱਸਰ ਨੌਧੇ (ਨੌਨਿਧਿਰਾਇ) ਦੇ ਸੁਪੁਰਦ ਰਿਹਾ.#ਮਹਾਰਾਜੇ ਦੀ ਸ਼ਾਦੀ ਸਰਦਾਰ ਭੰਗਾਸਿੰਘ ਰਈਸ ਥਨੇਸਰ ਦੀ ਸੁਪੁਤ੍ਰੀ ਰੂਪਕੌਰ ਨਾਲ ਹੋਈ. ਸਨ ੧੮੧੦ ਵਿੱਚ ਮਹਾਰਾਜਾ ਪਦਵੀ ਮਿਲੀ. ਸਨ ੧੮੧੪ ਦੇ ਗੋਰਖਾ ਜੰਗ ਵਿੱਚ ਮਹਾਰਾਜਾ ਕਰਮਸਿੰਘ ਜੀ ਨੇ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਪਹਾੜ ਦਾ ਇਲਾਕਾ ਪ੍ਰਾਪਤ ਕੀਤਾ. ਮਾਈ ਆਸਕੌਰ ਨੇ ਸਨ ੧੮੧੮ ਵਿੱਚ ਪੁਤ੍ਰ ਦੇ ਹੱਥ ਰਾਜ ਕਾਜ ਦਾ ਭਾਰ ਦਿੱਤਾ, ਜਿਸ ਨੂੰ ਉਸ ਨੇ ਉੱਤਮ ਰੀਤਿ ਨਾਲ ਨਿਬਾਹਿਆ.#ਸਨ ੧੮੨੭ ਵਿੱਚ ਮਹਾਰਾਜਾ ਨੇ ਗਵਰਨਮੈਂਟ ਨੂੰ ੨੦. ਲੱਖ ਰੁਪਯਾ ਕਰਜ ਦਿੱਤਾ. ਸਨ ੧੮੪੫ ਦੇ ਸਿੱਖ ਜੰਗ ਸਮੇਂ ਸਰਕਾਰ ਦੀ ਸਹਾਇਤਾ ਕੀਤੀ. ਮਹਾਰਾਜਾ ਕਰਮਸਿੰਘ ਜੀ ਪੂਰਣ ਗੁਰਸਿੱਖ, ਸ਼ੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡੇ ਚਤੁਰ ਸਨ. ਇਨ੍ਹਾਂ ਨੇ ਆਪਣੀ ਰਿਆਸਤ ਅੰਦਰ ਜਿਤਨੇ ਗੁਰਦ੍ਵਾਰੇ ਸਨ ਸਾਰੇ ਪਕੇ ਬਣਵਾਏ ਅਤੇ ਉਨ੍ਹਾਂ ਨਾਲ ਜਾਗੀਰਾਂ ਲਾਈਆਂ.#ਮਹਾਰਾਜਾ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ (ਸੰਮਤ ੧੯੦੨) ਨੂੰ ਪਟਿਆਲੇ ਹੋਇਆ.#ਮਹਾਰਾਜ ਨਰੇਂਦ੍ਰਸਿੰਘ#ਮਹਾਰਾਜਾ ਕਰਮਸਿੰਘ ਸਾਹਿਬ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮੱਘਰ ਵਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਆਪ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਵਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਪਟਿਆਲੇ ਦੇ ਤਖਤ ਤੇ ਵਿਰਾਜੇ ਅਤੇ ਰਾਜ ਦਾ ਪ੍ਰਬੰਧ ਬਹੁਤ ਯੋਗ੍ਯਤਾ ਨਾਲ ਕੀਤਾ. ਮਹਾਰਾਜਾ ਦਾ ਦਰਬਾਰ ਸ਼ੂਰਵੀਰ ਯੋਧਿਆਂ, ਪੰਡਿਤਾਂ, ਉੱਤਮ ਕਵੀਆਂ ਅਰ ਗਵੈਯਾਂ ਨਾਲ ਭਰਪੂਰ ਰਹਿਂਦਾ ਸੀ.#ਫਰਵਰੀ ਸਨ ੧੮੪੭ ਵਿੱਚ ਆਪ ਨੂੰ ਗਵਰਨਮੈਂਟ ਵੱਲੋਂ ਦਸ ਹਜ਼ਾਰ ਰੁਪਯੇ ਸਾਲਾਨਾ ਆਮਦਨ ਦਾ ਇਲਾਕਾ ਮਿਲਿਆ ਅਰ ਖਿਲਤ ੪੧ ਕਿਸ਼ਤੀ ਦਾ ਅਤੇ ਸਲਾਮੀ ਤੋਪਾਂ ਦੀ ਹੋਈ. ਸਿੱਖਜੰਗਾਂ ਵਿੱਚ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸਨ ੧੮੫੭- ੫੮ (ਸੰਮਤ ੧੯੧੪) ਦੇ ਗਦਰ ਵੇਲੇ ਮਹਾਰਾਜਾ ਸਾਹਿਬ ਨੇ ਆਪਣੇ ਤਾਈਂ ਗਵਰਨਮੈਂਟ ਬਰਤਾਨੀਆਂ ਦਾ ਸੱਚਾ ਮਿਤ੍ਰ ਸਿੱਧ ਕੀਤਾ.⁷#ਸਨ ੧੮੫੮ ਵਿੱਚ ਧੋਲਪੁਰ, ਗਵਾਲੀਅਰ ਅਤੇ ਅਵਧ ਵਿੱਚ ਆਪਣੀ ਫੌਜ ਭੇਜਕੇ ਅਮਨ ਕਾਇਮ ਕੀਤਾ. ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦਾ ਉਪਕਾਰ ਮੰਨਕੇ ਨਵਾਬ ਝੱਜਰ ਦਾ ਜਬਤ ਕੀਤਾ ਇਲਾਕਾ ਨਾਰਨੌਲ, ਰਿਆਸਤ ਨੂੰ ਦਿੱਤਾ, ਅਰ ਮੁਤਬੰਨਾ ਕਰਨ, ਪ੍ਰਾਣਦੰਡ ਦੇਣ ਆਦਿਕ ਅਧਿਕਾਰ ਜੋ ਗਵਰਨਮੈਂਟ ਤੋਂ ਮੰਗ ਰੱਖੇ ਸਨ, ਉਹ ਪ੍ਰਾਪਤ ਹੋਏ.⁸#੧੮ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਨੇ ਅੰਬਾਲੇ ਦਰਬਾਰ ਕਰਕੇ ਸਰਕਾਰ ਵੱਲੋਂ ਮਹਾਰਾਜ ਦਾ ਧੰਨਵਾਦ ਕੀਤਾ.#ਸਨ ੧੮੬੧ ਵਿੱਚ ਮਹਾਰਾਜਾ ਨੂੰ ਕੇ. ਸੀ. ਐਸ. ਆਈ. ਦਾ ਖਿਤਾਬ ਮਿਲਿਆ, ਅਰ ਜਨਵਰੀ ਸਨ ੧੮੬੨ ਦੀ ਕੌਂਸਲ ਦੇ ਇਜਲਾਸ ਵਿੱਚ ਮੈਂਬਰ ਹੋਕੇ ਕਲਕੱਤੇ ਬੈਠੇ.#ਆਪ ਨੇ ਗਵਰਨਮੈਂਟ ਨਾਲ ਜੋ ਰਾਜਪ੍ਰਬੰਧ ਦੇ ਸੰਬੰਧ ਵਿੱਚ ਅਹਿਦੋਪੈਮਾਨ ਥਾਪੇ ਹਨ, ਉਨ੍ਹਾਂ ਤੋਂ ਆਪ ਦੀ ਨੀਤਿਵਿਦਯਾ ਦਾ ਪੂਰਾ ਗ੍ਯਾਨ ਹੁੰਦਾ ਹੈ.#ਖਾਲਸਾਪੰਥ ਦੇ ਹਿਤ ਲਈ ਆਪਨੇ ਸੰਮਤ ੧੯੧੮ ਵਿੱਚ ਨਿਰਮਲੇਸਿੰਘਾਂ ਦਾ ਅਖਾੜਾ "ਧਰਮਧੁਜਾ", ਦੋ ਸਾਥੀ ਰਿਆਸਤਾਂ ਨਾਲ ਮਿਲਕੇ ਰਚਿਆ. ਗੁਰੂ ਤੇਗਬਹਾਦੁਰ ਸਾਹਿਬ ਦਾ ਸੁੰਦਰ ਗੁਰਦ੍ਵਾਰਾ, ਮੋਤੀਬਾਗ ਦੇ ਸਾਮ੍ਹਣੇ ਬਣਾਕੇ ਕਥਾਕੀਰਤਨ ਅਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ.#ਉਨਤਾਲੀ ਵਰ੍ਹੇ ਦੀ ਉਮਰ ਵਿੱਚ ੧੩. ਨਵੰਬਰ ਸਨ ੧੮੬੨ (ਸੰਮਤ ੧੯੧੯) ਨੂੰ ਆਪ ਦਾ ਦੇਹਾਂਤ ਪਟਿਆਲੇ ਹੋਇਆ.#ਫੂਲਕੀਆਂ ਰਿਆਸਤਾਂ ਵਿੱਚ ਇਹ ਪਹਿਲਾ ਸਮਾ ਸੀ, ਜਦ ਇੱਕ ਸਮੇਂ ਵਿੱਚ ਤਿੰਨੇ ਰਈਸ (ਮਹਾਰਾਜਾ ਨਰੇਂਦ੍ਰਸਿੰਘ ਜੀ, ਰਾਜਾ ਭਰਪੂਰਸਿੰਘ ਜੀ, ਰਾਜਾ ਸਰੂਪ ਸਿੰਘ ਜੀ) ਪੂਰੇ ਨੀਤਿਵੇੱਤਾ, ਪ੍ਰਜਾ ਦੇ ਪਿਆਰੇ ਅਤੇ ਹੋਰ ਰਾਜਿਆਂ ਲਈ ਉਦਾਹਣਰੂਪ ਹੋਏ, ਪਰ ਪ੍ਰਜਾ ਦੀ ਬਦਕਿਸਮਤੀ ਦੇ ਕਾਰਣ ਇਹ ਤਿੰਨੇ ਰਤਨ ਥੋੜੇ ਸਮੇ ਅੰਦਰ ਹੀ ਲੋਪ ਹੋ ਗਏ, ਜਿਸ ਤੋਂ ਫੇਰ ਅਜੇ ਤਕ ਉਹ ਸੁਭਾਗੀ ਸਮਾਂ ਨਹੀਂ ਆਇਆ.#ਭਾਈ ਸਾਹਿਬਸਿੰਘ ਜੀ (ਮ੍ਰਿਗਿੰਦ) ਸੰਗਰੂਰ ਨਿਵਾਸੀ ਨੇ ਇਨ੍ਹਾਂ ਤੇਹਾਂ ਮਹਾਰਾਜਿਆਂ ਬਾਬਤ ਲਿਖਿਆ ਹੈ-#ਕੈਧੋ ਦੇਵ ਤ੍ਰਈ ਧਰਾ ਏਕਮਈ ਹੋਤ ਦੇਖ#ਧਾਏ ਅਵਤਾਰ ਧਾਰ ਹੱਦ ਹਿੰਦਵਾਨ ਕੀ,#ਨ੍ਰਿਪਤਿ ਨਰੇਂਦ੍ਰਸਿੰਘ ਸ੍ਰੀਪਤਿ ਸਰੂਪਸਿੰਘ#ਭੂਪਤਿ ਭ੍ਰਪੁਰਸਿੰਘ ਅਵਧ ਨ੍ਰਿਧਾਨ ਕੀ,#ਸੰਮਤ ਉਨੀ ਸੌ ਉੱਨੀਂ ਅਗਹਨ ਅਸਿਤ ਸਾਤੈ⁹#ਸ੍ਰੀ ਨਰੇਂਦ੍ਰਸਿੰਘ ਜੀ ਜੋ ਬੈਕੁੰਠ ਪਯਾਨ ਕੀ,#ਬੀਸੇ ਬਦੀ ਕਾਤਕ ਤ੍ਰਯੋਦਸ਼ੀ ਭ੍ਰਪੂਰਸਿੰਘ#ਮਾਘ ਬਦੀ ਤੀਜ ਸ੍ਰੀ ਸਰੂਪਸਿੰਘ ਯਾਨ¹⁰#ਕੀ, ਜਗ ਉਜਿਆਰੇ ਭੁਜਭਾਰੇ ਨੀਤਿ ਨੇਮ ਵਾਰੇ#ਤੀਨੋ ਤ੍ਰਈਵੇਦ ਕੇ ਨਿਤਾਂਤ ਭੇਦਵਾਰੇ ਹੈਂ,#ਦਾਨਾ ਦੀਨਬੰਧੁ ਦਯਾਸਿੰਧੁ ਹੈਂ ਉਦਾਰ ਦਾਨੀ#ਸਾਫ ਇਨਸਾਫ ਕੇ ਔਸਾਫ ਵਪੁ ਧਾਰੇ ਹੈਂ,#ਤੀਨਹੁ ਤ੍ਰਿਵਿਕ੍ਰਮ ਤ੍ਰਿਬੇਨੀ ਕੀ "ਮ੍ਰਿਗਿੰਦ" ਧਾਰਾ#ਤੀਨਹੂੰ ਭੁਵਨ ਜਸ ਪੂਰ ਬਿਸਤਾਰੇ ਹੈਂ,#ਅਰਸੇ ਖ਼ਫ਼ੀਫ਼ ਮੇ ਸ਼ਰੀਫ਼ ਯੇ ਰਈਸ ਤੀਨੋ#ਦੇਖੀਏ! ਬੈਕੁੰਠ ਤਸ਼ਰੀਫ਼ ਲੇ ਪਧਾਰੇ ਹੈਂ.#ਮਹਾਰਾਜਾ ਮਹੇਂਦ੍ਰਸਿੰਘ#ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ (ਸੰਮਤ ੧੯੧੦) ਨੂੰ ਹੋਇਆ. ਪਿਤਾ ਦੇ ਦੇਹਾਂਤ ਹੋਣ ਪੁਰ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ, ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਮਸਨਦਨਸ਼ੀਨ ਹੋਏ. ਆਪਦੀ ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (The council of Regency) ਨੇ ਰਾਜ ਦਾ ਪ੍ਰਬੰਧ ਕੀਤਾ¹¹ ਫਰਵਰੀ ਸਨ ੧੮੭੦ ਵਿੱਚ ਮਹਾਰਾਜਾ ਸਾਹਿਬ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ.#ਮਹਾਰਾਜਾ ਮਹੇਂਦ੍ਰਸਿੰਘ ਜੀ ਦੀ ਅਮਲਦਾਰੀ ਵਿੱਚ ਸਰਹਿੰਦ ਕਨਾਲ (Canal) ਰੋਪੜ ਤੋਂ ਕੱਢਣੀ ਤਜਵੀਜ਼ ਹੋਈ, ਜਿਸ ਤੇ ਇੱਕ ਕਰੋੜ ਤੇਈ ਲੱਖ ਰੁਪਯਾ ਰਿਆਸਤ ਦੇ ਹਿੱਸੇ ਦਾ ਖਰਚ ਹੋਇਆ.¹²#ਅੰਗ੍ਰੇਜ਼ੀਭਾਸ਼ਾ ਦੇ ਗ੍ਯਾਤਾ ਇਹ ਪਹਿਲੇ ਮਹਾਰਾਜਾ ਪਟਿਆਲਾ ਸਨ. ਆਪ ਨੂੰ ਵਿਦਯਾ ਨਾਲ ਅਪਾਰ ਪ੍ਰੇਮ ਸੀ. ਸਨ ੧੮੭੦ ਵਿੱਚ ਇਨ੍ਹਾਂ ਨੇ ਯੂਨੀਵਰਸਿਟੀ ਪੰਜਾਬ ਨੂੰ ੭੦੦੦੦) ਦਾਨ ਦਿੱਤਾ, ਸਨ ੧੮੭੧ ਵਿੱਚ ਗਵਰਨਮੈਂਟ ਵੱਲੋਂ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ. ਸਨ ੧੮੭੩ ਵਿੱਚ ਬੰਗਾਲ ਦੇ ਦੁਰਭਿੱਖਗ੍ਰਸੇ ਦੁਖੀਆਂ ਦੀ ਸਹਾਇਤਾ ਲਈ ਮਹਾਰਾਜਾ ਨੇ ਦਸ ਲੱਖ ਰੁਪਯਾ ਬਖਸ਼ਿਆ.#੨੯ ਮਾਰਚ ਸਨ ੧੮੭੫ ਨੂੰ ਵਾਇਸਰਾਇ ਹਿੰਦ (Earl Northbrook) ਦੇ ਪਟਿਆਲੇ ਆਉਣ ਸਮੇਂ ਮਹਾਰਾਜ ਸਾਹਿਬ ਨੇ ਮਹੇਂਦ੍ਰਕਾਲਿਜ ਦੀ ਨਿਉਂ ਰੱਖੀ, ਜਿਸ ਵਿੱਚ ਸਭ ਨੂੰ ਮੁਫ਼ਤ ਵਿਦ੍ਯਾ ਮਿਲਦੀ ਹੈ.#ਮਹਾਰਾਜਾ ਮਹੇਂਦ੍ਰਸਿੰਘ ਜੀ ਕੱਦਾਵਰ, ਦਿਲੇਰ, ਚਤੁਰ ਅਤੇ ਵੱਡੇ ਸ਼ਹਸਵਾਰ ਸਨ. ਆਪ ਨੂੰ ਸ਼ਿਕਾਰ ਅਤੇ ਸੈਰ ਦਾ ਭਾਰੀ ਸ਼ੌਕ ਸੀ. ਸ਼ੌਕ ਹੈ ਕਿ ਆਪ ਦੀ ਉਮਰ ਵਿੱਚ ਬਰਕਤ ਨਾ ਹੋਈ. ੧੪. ਅਪ੍ਰੈਲ ਸਨ ੧੮੭੬ (ਸੰਮਤ ੧੯੩੩) ਨੂੰ ਆਪ ਦੀ ਅਕਾਲ- ਮ੍ਰਿਤ੍ਯੁ ਹੋਣ ਪੁਰ ਸਾਰੇ ਪੰਜਾਬ ਨੇ ਵਡਾ ਸ਼ੋਕ ਮਨਾਇਆ.#ਮਹਾਰਾਜਾ ਰਾਜੇਂਦ੍ਰਸਿੰਘ#ਮਹਾਰਾਜਾ ਮਹੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪. ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬. ਜਨਵਰੀ ਸਨ ੧੮੭੭ ਨੂੰ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਰਾਜ ਦਾ ਪ੍ਰਬੰਧ ਕੌਂਸਲ ਆਵ ਰੀਜੈਂਸੀ ਨੇ ਕੀਤਾ¹³. ਰਾਜਪੁਰਾ ਭਟਿੰਡਾ ਰੇਲਵੇ ਲੈਨ ਰਿਆਸਤ ਦੇ ਖ਼ਰਚ ਤੋਂ ਤਿਆਰ ਹੋਈ, ਜੋ ਸਨ ੧੮੮੯ ਵਿੱਚ ਖੋਲ੍ਹੀ ਗਈ.#ਸਨ ੧੮੭੯ ਦੇ ਕਾਬੁਲਜੰਗ ਵਿੱਚ ਫੌਜ ਭੇਜਕੇ ਮਹਾਰਾਜਾ ਸਾਹਿਬ ਨੇ ਸਰਕਾਰ ਅੰਗ੍ਰੇਜ਼ੀ ਨੂੰ ਪੂਰੀ ਸਹਾਇਤਾ ਦਿੱਤੀ.#ਮਹਾਰਾਜਾ ਸਾਹਿਬ ਨੇ ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ, ੨੭ ਵੈਸਾਖ ਸੰਮਤ ੧੯੪੫ (ਸਨ ੧੮੮੮) ਨੂੰ ਆਪ ਦੀ ਸ਼ਾਦੀ ਸਰਦਾਰ ਕਿਸ਼ਨ ਸਿੰਘ ਰਈਸ ਚਕੇਰੀਆਂ ਦੀ ਸੁਪੁਤ੍ਰੀ ਨਾਲ ਵਡੀ ਧੂਮਧਾਮ ਨਾਲ ਹੋਈ, ਜਿਸ ਵਿੱਚ ਫੂਲਵੰਸ਼ੀ ਮਹਾਰਾਜੇ, ਵਾਇਸਰਾਇ ਹਿੰਦ ਅਤੇ ਲਾਟ ਸਾਹਿਬ ਪੰਜਾਬ ਸ਼ਾਮਿਲ ਸਨ.#ਸਨ ੧੮੯੭ ਦੇ ਤੀਰਾਹ ਜੰਗ ਵਿੱਚ ਪਟਿਆਲੇ ਦੀ ਫੌਜ ਨੇ ਸ਼ਲਾਘਾ ਯੋਗ੍ਯ ਕੰਮ ਕਰਕੇ ਸਰਕਾਰ ਤੋਂ ਧੰਨਵਾਦ ਪ੍ਰਾਪਤ ਕੀਤਾ.#ਸਨ ੧੮੯੮ ਵਿੱਚ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ.#ਅਠਾਈ ਵਰ੍ਹੇ ਦੀ ਉਮਰ ਵਿੱਚ ਆਪ ਦਾ ਦੇਹਾਂਤ ਨਵੰਬਰ ਸਨ ੧੯੦੦ ਵਿੱਚ ਹੋਇਆ.#ਮਹਾਰਾਜਾ ਰਾਜੇਂਦ੍ਰਸਿੰਘ ਸਾਹਿਬ ਉਦਾਰ, ਵਡੇ ਕ੍ਰਿਪਾਲੁ, ਦਿਲੇਰ ਅਤੇ ਪੋਲੋ ਕ੍ਰਿਕਟ ਆਦਿ ਖੇਡਾਂ ਦੇ ਪ੍ਰੇਮੀ ਸਨ.#ਮਹਾਰਾਜ ਭੂਪੇਂਦ੍ਰਸਿੰਘ#ਮਹਾਰਾਜਾ ਰਾਜੇਂਦ੍ਰਸਿੰਘ ਜੀ ਦੇ ਘਰ ਮਹਾਰਾਣੀ ਜਸਮੇਰਕੌਰ ਦੇ ਉਦਰ ਤੋਂ ੧੨. ਅਕਤੂਬਰ ਸਨ ੧੮੯੧ (ਅੱਸੂ ਸੁਦੀ ੧੦. ਸੰਮਤ ੧੯੪੮) ਨੂੰ ਆਪ ਦਾ ਜਨਮ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ ਨਵੰਬਰ ਸਨ ੧੯੦੦ ਵਿੱਚ ਪਟਿਆਲੇ ਦੇ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਕੌਂਸਲ ਆਵ ਰੀਜੈਂਸੀ ਦੇ ਹੱਥ ਰਿਆਸਤ ਦਾ ਪ੍ਰਬੰਧ ਰਿਹਾ, ਜਿਸ ਦੇ ਪ੍ਰਧਾਨ ਸਰਦਾਰ ਗੁਰਮੁਖਸਿੰਘ ਅਤੇ ਮੈਂਬਰ ਲਾਲਾ ਭਗਵਾਨਦਾਸ ਅਰ ਖ਼ਲੀਫ਼ਾ ਮੁਹੰਮਦਹੁਸੈਨ ਸਨ.#ਮਹਾਰਾਜਾ ਸਾਹਿਬ ਨੇ ਪ੍ਰਾਈਵੇਟ ਤਾਲੀਮ ਤੋਂ ਛੁੱਟ, ਐਚੀਸਨ ਕਾਲਿਜ ਲਾਹੌਰ ਵਿੱਚ ਬਾਕਾਇਦਾ ਵਿਦ੍ਯਾ ਪ੍ਰਾਪਤ ਕੀਤੀ.#੯. ਮਾਰਚ ਸਨ ੧੯੦੮ (੨੬ ਫੱਗੁਣ ੧੯੬੪) ਨੂੰ ਸਰਦਾਰ ਬਹਾਦੁਰ ਜਨਰਲ ਸਰਦਾਰ ਗੁਰਨਾਮ ਸਿੰਘ ਦੀ ਸੁਪੁਤ੍ਰੀ ਬਖਤਾਵਰ ਕੌਰ ਨਾਲ ਸ਼ਾਦੀ ਹੋਈ, ਜਿਸਦੀ ਕੁਖ ਤੋਂ ੭. ਜਨਵਰੀ, ੧੯੧੩ (੨੫ ਪੋਹ, ੧੯੬੬) ਨੂੰ ਟਿੱਕਾ ਯਾਦਵਇੰਦ੍ਰਸਿੰਘ ਜੀ ਜਨਮੇ.#ਸਨ ੧੯੦੮ ਦੇ ਮੋਹਮੰਦ ਅਤੇ ਜ਼ਕਾਖ਼ੇਲ ਦੀ ਅਸ਼ਾਂਤੀ ਸਮੇ ਸਰਹੱਦੀ ਜੰਗ ਵਿੱਚ ਮਹਾਰਾਜਾ ਨੇ ਸਰਕਾਰ ਨੂੰ ਸਭ ਤਰਾਂ ਸਹਾਇਤਾ ਦਿੱਤੀ.#੧. ਅਕਤੂਬਰ ਸਨ ੧੯੦੯ ਤੋਂ ਮਹਾਰਾਜਾ ਸਾਹਿਬ ਨੇ ਰਿਆਸਤ ਦਾ ਕੰਮ ਆਪਣੇ ਹੱਥ ਲਿਆ, ਜਿਸ ਦਾ ਐਲਾਨ ਲਾਰਡ ਮਿੰਟੋ ਨੇ ੩. ਨਵੰਬਰ ਸਨ ੧੯੧੦ ਨੂੰ ਪਟਿਆਲੇ ਦੇ ਦਰਬਾਰ ਵਿੱਚ ਕੀਤਾ.#ਸਨ ੧੯੧੧ ਵਿੱਚ ਮਹਾਰਾਜਾ ਨੇ ਯੂਰਪ ਦੀ ਯਾਤ੍ਰਾ ਕੀਤੀ. ਦਿਸੰਬਰ ਸਨ ੧੯੧੧ ਦੇ ਸ਼ਾਹੀ ਦਰਬਾਰ ਦਿੱਲੀ ਵਿੱਚ ਆਪ ਸ਼ਾਮਿਲ ਹੋਏ ਅਤੇ ਸਰਕਾਰ ਵਲੋਂ ਜੀ. ਸੀ. ਆਈ. ਈ. (G. C. I. E) ਦਾ ਖਿਤਾਬ ਮਿਲਿਆ.#ਸਨ ੧੯੧੪ ਦੇ ਮਹਾਨਜੰਗ ਵਿੱਚ ਮਹਾਰਾਜਾ ਨੇ ਯੁੱਧਭੂਮੀ ਵਿੱਚ ਖੁਦ ਜਾਣ ਦਾ ਸੰਕਲਪ ਕੀਤਾ, ਪਰ ਸਖ਼ਤ ਬੀਮਾਰ ਹੋ ਜਾਣ ਦੇ ਕਾਰਣ ਡਾਕਟਰਾਂ ਨੇ ਅਦਨ ਤੋਂ ਵਾਪਿਸ ਕਰਦਿੱਤੇ. ਇਸ ਨਾਜੁਕ ਸਮੇਂ ਮਹਾਰਾਜਾ ਨੇ ਜੋ ਗਵਰਨਮੈਂਟ ਦੀ ਸਹਾਇਤਾ ਕੀਤੀ, ਉਹ ਸਨ ੧੮੫੭ ਦੇ ਗਦਰ ਦੀ ਸਹਾਇਤਾ ਤੋਂ ਘੱਟ ਨਹੀਂ ਸੀ. ਹਜਾਰਾਂ ਰੰਗਰੂਟ (Recruits) ਭਰਤੀ ਕੀਤੇ ਲੱਖਾਂ ਰੁਪ੍ਯਾ ਅਨੇਕ ਫੰਡਾਂ ਵਿੱਚ ਦਿੱਤਾ ਅਤੇ ਮਹਾਰਾਜਾ ਦੀ ਫੌਜ ਨੇ ਮਿਸਰ, ਮੈਸੋਪੋਟੇਮੀਆ ਅਤੇ ਬਲੋਚਿਸਤਾਨ ਆਦਿਕ ਅਸਥਾਨਾਂ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ.#ਸਨ ੧੯੧੭ ਵਿੱਚ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਜਾਨਸ਼ੀਨ ਹਮੇਸ਼ਾ ਲਈ ਵਾਇਸਰਾਇ ਦੇ ਦਰਬਾਰ ਵਿੱਚ ਨਜਰ ਪੇਸ਼ ਕਰਨ ਤੋਂ ਗਵਰਨਮੈਂਟ ਨੇ ਮੁਆਫ਼ ਕੀਤੇ.#੧. ਜਨਵਰੀ ਸਨ ੧੯੧੮ ਨੂੰ ਜੀ. ਬੀ. ਈ. (G. B. E. ) ਦਾ ਖਿਤਾਬ ਮਿਲਿਆ ਅਤੇ ਸਲਾਮੀ ੧੯. ਤੋਪਾਂ ਦੀ ਕੀਤੀ ਗਈ ਅਰ ਮੇਜਰ ਜਨਰਲ (Major General) ਦੀ ਪਦਵੀ ਮਿਲੀ.#ਇਸੇ ਸਾਲ (੧੯੧੮), ਇੰਪੀਰਅਲ ਵਾਰ ਕਾਨਫ੍ਰੈਂਸ (Imperial War Conference) ਵਿੱਚ ਹਿੰਦੁਸਤਾਨੀ ਰੂਲਿੰਗ ਪ੍ਰਿੰਸਜ਼ ਵੱਲੋਂ ਪ੍ਰਤਿਨਿਧਿ ਹੋਕੇ ਇੰਗਲੈਂਡ ਗਏ.#ਯੂਰਪਯਾਤ੍ਰਾ ਸਮੇਂ ਸਾਰੇ ਦੇਸ਼ਾਂ ਵਿੱਚ ਮਹਾਰਾਜਾ ਸਾਹਿਬ ਦਾ ਵਡਾ ਮਾਨ ਹੋਇਆ ਅਰ ਬਹੁਤ ਸਲਤਨਤਾਂ ਵੱਲੋਂ ਉੱਚ ਸਨਮਾਨ ਦੇ ਖ਼ਿਤਾਬ ਦਿੱਤੇ ਗਏ. ¹⁴#ਸਨ ੧੯੧੯ ਦੇ ਅਫਗਾਨਜੰਗ ਵਿੱਚ ਮਹਾਰਾਜਾ ਸਾਹਿਬ ਖੁਦ ਸ਼ਾਮਿਲ ਹੋਏ. ੧. ਜਨਵਰੀ ੧੯੨੧ ਨੂੰ ਜੀ. ਸੀ. ਐਸ. ਆਈ. (G. C. S. I. ) ਦਾ ਖਿਤਾਬ ਮਿਲਿਆ. ੧੭. ਮਾਰਚ ਸਨ ੧੯੨੨ ਨੂੰ ਜੀ. ਸੀ. ਵੀ. ਓ. (G. C. V. O. ) ਹੋਏ ਅਤੇ ਬਾਦਸ਼ਾਹ (King) ਦੇ ਏ. ਡੀ. ਸੀ. ਬਾਪੇ ਗਏ. ਸਨ ੧੯੨੩ ਵਿੱਚ ੧੫. ਲੁਦਿਆਨਾ ਸਿੱਖ ਪਲਟਨ ਦੇ ਆਨਰੇਰੀ ਕਰਨੈਲ ਹੋਏ. ਜਨਵਰੀ ਸਨ ੧੯੨੬ ਤੋਂ ਮਹਾਰਾਜਾ ਭੂਪੇਂਦ੍ਰਸਿੰਘ ਸਾਹਿਬ ਨਰੇਂਦ੍ਰਮੰਡਲ (The Chamber of Princes) ਦੇ ਚਾਂਸਲਰ (Chancellor) ਹਨ.#ਮਹਾਰਾਜਾ ਸਾਹਿਬ ਦਾ ਪੂਰਾ ਖ਼ਿਤਾਬ ਹੈ:-#ਮੇਜਰ ਜਨਰਲ ਹਿਜ਼ ਹਾਈਨੈਸ ਫ਼ਰਜ਼ੰਦੇ ਖ਼ਾਸ ਦੌਲਤੇ ਇੰਗਲਿਸ਼ੀਆ ਮਨਸੂਰੇ ਜ਼ਮਾਨ ਅਮੀਰੁਲ ਉਮਰਾ ਮਹਾਰਾਜਾਧਿਰਾਜ ਰਾਜੇਸ਼੍ਵਰ ਸ੍ਰੀ ਮਹਾਰਾਜਾਏਰਾਜਗਾਨ ਸਰ ਭੂਪੇਂਦ੍ਰਸਿੰਘ ਮਹੇਂਦ੍ਰ ਬਹਾਦੁਰ, ਪਟਿਆਲਾਪਤਿ, (ਜੀ. ਸੀ. ਐਸ. ਆਈ. ) (ਜੀ. ਸੀ. ਆਈ. ) (ਜੀ. ਸੀ. ਵੀ ਓ. ) (ਜੀ. ਬੀ. ਈ. ) (ਏ. ਡੀ. ਸੀ. ) (ਐਫ਼. ਆਰ. ਜੀ. ਐਸ. ) (ਐਫ਼. ਜ਼ੈਡ. ਐਸ. ) (ਐਮ. ਆਰ. ਏ. ਐਸ. ) (ਐਮ. ਆਰ. ਐਸ. ਏ. ) (ਐਫ਼. ਆਰ. ਸੀ. ਆਈ. ) (ਐਫ਼. ਆਰ. ਐਚ. ਐਸ. )¹⁵#ਰਿਆਸਤ ਪਟਿਆਲੇ ਦਾ ਨੰਬਰ ਪੰਜਾਬ ਵਿੱਚ ਪਹਿਲਾ ਹੈ. ਇਸ ਦਾ ਰਕਬਾ ੫੪੧੨ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੪੯੯੭੩੯ ਹੈ ਅਰ ਸਾਲਾਨਾ ਆਮਦਨ ੧, ੨੨, ੭੩, ੭੧੯ ਰੁਪ੍ਯਾ ਹੈ.#ਰਿਆਸਤ ਵਿੱਚ ੧੪. ਸ਼ਹਿਰ ਅਤੇ ੩੫੮੦ ਪਿੰਡ ਹਨ.#ਫੌਜ ਇੰਪੀਰੀਅਲ ਸਰਵਿਸ- ਰਾਜੇਂਦ੍ਰ ਰਸਾਲਾ (Lancers) ੫੨੬ ਸਵਾਰ.#ਪਲਟਨ ਪਹਿਲੀ ਦੇ ੭੪੦ ਅਤੇ ਦੂਜੀ ਦੇ ੭੪੦ ਸਿਪਾਹੀ.#ਲੋਕਲ- ਰਸਾਲਾ ੧. ਅਤੇ ਪਲਟਨਾਂ ੨.#ਤੋਪਖਾਨਾ- ੮ ਤੋਪਾਂ, ਗੋਲੰਦਾਜ਼ ੧੫੦.#ਪੋਲੀਸ ਦੀ ਗਿਣਤੀ ੧੩੦੦ ਅਤੇ ਠਾਣੇ ੩੧ ਹਨ.#ਰਾਜਧਾਨੀ ਵਿੱਚ ਇੱਕ ਆਲੀਸ਼ਾਨ ਮਹੇਂਦ੍ਰ ਕਾਲਿਜ ਹੈ, ਜਿਸ ਵਿੱਚ ਬੀ. ਏ. ਤਕ ਬਿਨਾ ਫੀਸ ਵਿਦਯਾ ਦਿੱਤੀ ਜਾਂਦੀ ਹੈ. ਭੂਪੇਂਦ੍ਰ ਤਿੱਬੀਆ ਕਾਲਿਜ ਅਤੇ ਭੂਪੇਂਦ੍ਰ ਅਤੇ ਭੂਪੇਂਦ੍ਰ ਐਗ੍ਰੀਕਲਚਰਰਲ ਇਨਸ੍ਟੀਚਯੂਟ ਭੀ ਉੱਤਮ ਹਨ.#ਰਿਆਸਤ ਵਿੱਚ ੧੧. ਹਾਈ ਸਕੂਲ, ੩੦ ਮਿਡਲ ਸਕੂਲ, ੨੫੩ ਪ੍ਰਾਇਮਰੀ ਸਕੂਲ ਹਨ.#ਗਰਲਸਕੂਲ- ਇੱਕ ਹਾਈ, ਇੱਕ ਮਿਡਲ, ੪੪ ਪ੍ਰਾਇਮਰੀ ਹਨ.#ਰਾਜਧਾਨੀ ਵਿੱਚ ਰਾਜੇਂਦ੍ਰ ਹਸਪਤਾਲ, ਜਿਸ ਅੰਦਰ ੮੦ ਰੋਗੀ ਰਹਿ ਸਕਦੇ ਹਨ, ਲੇਡੀ ਡਫ਼ਰਿਨ ਜਨਾਨਾ ਹਸਪਤਾਲ, ਜਿਸ ਵਿੱਚ ੧੨. ਬਿਸਤਰ ਹਨ ਸ਼ਲਾਘਾ ਯੋਗ੍ਯ ਹਨ. ਇਲਾਕੇ ਵਿੱਚ ੯. ਹਸਪਤਾਲ ਅਤੇ ੨੮ ਡਿਸਪੈਨਸਰੀਆਂ ਹਨ.#ਪਟਿਆਲੇ ਦੇ ਕਿਲੇ ਅੰਦਰ "ਬਾਬਾ ਆਲਾ ਸਿੰਘ ਜੀ ਦੇ ਬੁਰਜ" ਵਿੱਚ ਇਹ ਗੁਰਵਸਤਾਂ ਹਨ:-#੧. ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ.#੨. ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨. ਸੇਰ ਪੱਕਾ ਹੈ.#੩. ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ.#੪. ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ.#੫. ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ- ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ.#੬. ਦਸ਼ਮੇਸ ਦਾ ਦੋ ਫਾਂਕਾ ਤੀਰ, ਇਸ ਤੇ ਸੋਨੇ ਦੇ ਤਿੰਨ ਬੰਦ ਹਨ.#੭. ਦਸਮ ਗੁਰੂ ਜੀ ਦਾ ਬਰਛਾ, ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ.#੮. ਕਲਗੀਧਰ ਜੀ ਦਾ ਸਫਾਜੰਗ.#੯. ਦਸ਼ਮੇਸ਼ ਜੀ ਦਾ ਗੁਟਕਾ, ਜਿਸ ਵਿੱਚ ਜਪੁਜੀ, ਰਹਿਰਾਸ- "ਸਰਨ ਪਰੇ ਕੀ ਰਾਖੋ ਸਰਮਾ- " ਤਕ, ਕੀਰਤਨਸੋਹਲਾ, ਗੁਰੂ ਤੇਗਬਹਾਦੁਰ ਜੀ ਦੇ ਸ਼ਬਦ ਅਤੇ ਸਲੋਕ, ਸਲੋਕ ਸਹਸਕਿਰਤੀ ਅਰ ਗਾਥਾ ਹੈ.#੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ.#੧੧ ਦਸ਼ਮੇਸ਼ ਦੇ ਪਊਏ, ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ.#੧੨ ਦਸ਼ਮੇਸ਼ ਦਾ ਖੰਡਾ, ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ....
ਦੇਖੋ, ਤਹਸੀਲ....
ਸੰਗ੍ਯਾ- ਲਿਬਾਸ. ਭੇਸ. ਵਰ੍ਣ. "ਕਲਿਜੁਗ ਹੋਸੀ ਨੀਲਾ ਬਾਣਾ." (ਰਹਿਤ) ੨. ਸੰ. ਵਾਨ. ਪੇਟਾ. ਤਾਣੇ ਵਿੱਚ ਬਣਿਆਂ ਤੰਦਾਂ. "ਇੱਕ ਸੂਤ ਕਰ ਤਾਣਾ ਬਾਣਾ." (ਭਾਗੁ) ੩. ਵਾਣ. ਤੀਰ. "ਆਪੇ ਧਨੁਖੁ ਆਪੇ ਸਰਬਾਣਾ." (ਮਾਰੂ ਸੋਲਹੇ ਮਃ ੧) ਆਪ ਸਰਕੰਡੋ ਦਾ ਤੀਰ ਹੈ। ੪. ਇੱਕ ਸ਼ਸਤ੍ਰ. ਜੋ ਸੈਫ ਦੀ ਸ਼ਕਲ ਦਾ ਹੈ. ਦੇਖੋ, ਆਨੰਦਪੁਰ ਸ਼ਬਦ ਵਿੱਚ ਅੰਗ ੪. ਦਾ (ੲ) ਅੱਖਰ....
ਅੰ. (Railway) ਧਾਤੂ ਦੀ ਲੀਕ ਦੀ ਸੜਕ, ਜਿਸ ਉੱਪਰਦੀ ਰੇਲਗੱਡੀ ਚਲਦੀ ਹੈ. ਇੰਗਲੈਂਡ ਵਿੱਚ ਸਭ ਤੋਂ ਪਹਿਲਾਂ ਸਨ ੧੮੦੨ ਵਿੱਚ ਇਸ ਦਾ ਆਰੰਭ ਹੋਇਆ. ਹੁਣ ਦੁਨੀਆਂ ਵਿੱਚ ੭੨੦, ੦੦੦ ਮੀਲ ਰੇਲਵੇ ਹੈ, ਜਿਸ ਵਿੱਚੋਂ ਭਾਰਤ ਅੰਦਰ ੩੩੦੦੦ ਮੀਲ ਹੈ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਦੇਖੋ, ਦਕ੍ਸ਼ਿਣ....
ਅੰ. Furlong. ਮੀਲ ਦਾ ਅੱਠਵਾਂ ਹਿੱਸਾ, ਅਥਵਾ ੨੨੦ ਗਜ਼ ਦੀ ਲੰਬਾਈ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਸੰ. ਸ਼ੀਰ੍ਸ. ਸੰਗ੍ਯਾ- ਸਿਰ। ੨. ਆਸੀਸ (ਆਸ਼ੀਰਵਾਦ) ਦਾ ਸੰਖੇਪ. "ਦੈ ਦਿਜ ਸੀਸ ਚਲ੍ਯੋ ਉਤਕੌ." (ਕ੍ਰਿਸਨਾਵ) ੩. ਸੰ. सीस ਸਿੱਕਾ. ਸੀਸਕ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ....