phirozapuraफिरोज़पुर
ਫ਼ਿਰੋਜ਼ਸ਼ਾਹ ਤੁਗਲਕ ਨੇ ਇਹ ਨਾਮ ਸਰਹਿੰਦ ਦਾ ਰੱਖਿਆ ਸੀ। ੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ.
फ़िरोज़शाह तुगलक ने इह नाम सरहिंद दा रॱखिआ सी। २. सतलुज दे किनारे इॱक नगर, जो लहौरों ५७ मील है. इस नाम दा संबंध भी फ़िरोज़शाह नाल ही दॱसिआ जांदा है. इस ते सन १८३५ विॱच अंग्रेज़ां ने कबजा कीता. इॱथे सिॱखराज दी हॱद समझके अंग्रेज़ी सरकार ने छाउणी बणाई सी. सन १८९७ विॱच ३६ सिॱख पलटन दे बहादुर सिपाही, जो सारागड़्ही विॱच अदुती बहादुरी नाल शहीद होए सन, उन्हां दी याद विॱच इॱथे सुंदर मंदिर है, जिस नूं सन १९०३ विॱच लाट साहिब पंजाब ने खोल्हिआ.
[فِروزشاہ] ਤੁਗਲਕ ਵੰਸ਼ੀ ਦਿੱਲੀ ਦਾ ਬਾਦਸ਼ਾਹ, ਜਿਸ ਦਾ ਦੇਹਾਂਤ ੨੦. ਸਿਤੰਬਰ ਸਨ ੧੩੮੮ ਨੂੰ ਹੋਇਆ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੧੬। ੨. ਜਿਲਾ ਫ਼ਿਰੋਜ਼ਪੁਰ ਦੀ ਤਸੀਲ ਵਿੱਚ ਇੱਕ ਪਿੰਡ, ਜਿੱਥੇ ੨੧. ਦਿਸੰਬਰ ਸਨ ੧੮੪੫ ਨੂੰ ਅੰਗ੍ਰੇਜ਼ਾਂ ਦਾ ਸਿੱਖਾਂ ਨਾਲ ਅਕਾਰਣ ਜੰਗ ਹੋਇਆ, ਅਤੇ ਨਾਲਾਇਕ ਸਿੱਖ ਅਹੁਦੇਦਾਰਾਂ ਦੀ ਸ਼ਰਮਨਾਕ ਕਰਤੂਤ ਤੋਂ ਜਿੱਤੀ ਹੋਈ ਬਾਜੀ ਹਾਰੀ, ਜੋ ਅੰਗ੍ਰੇਜ਼ੀ ਇਤਿਹਾਸਾਂ ਤੋਂ ਪ੍ਰਗਟ ਹੈ.¹ ਇਸ ਦਾ ਨਾਮ ਫੇਰੂ ਸ਼ਹਿਰ, ਫੇਰੂਸ਼ਾਹ ਅਤੇ ਫੇਰੋਜ਼ਸ਼ਹਰ ਭੀ ਲਿਖਿਆ ਹੈ....
ਤੁ. [طُغلق] ਸਰਦਾਰ. ਪ੍ਰਧਾਨ। ੨. ਇੱਕ ਪਠਾਣ ਵੰਸ਼, ਜਿਸ ਦੀ ਬਾਦਸ਼ਾਹਤ ਦਿੱਲੀ ਵਿੱਚ ਸਨ ੧੩੨੧ ਤੋਂ ੧੪੧੨ ਤਕ ਰਹੀ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵਡਾ ਧਨੀ ਸ਼ਹਿਰ ਸੀ ਅਤੇ ਇਸ ਦੇ ਅਧੀਨ ਅਠਾਈ ਪਰਗਨੇ ਸਨ. ੧੩. ਪੋਹ ਸੰਮਤ ੧੭੬੧ ਨੂੰ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਵਜ਼ੀਰ ਖ਼ਾਂ ਸੂਬੇ ਨੇ ਇਥੇ ਕਤਲ ਕਰਵਾਇਆ ਸੀ, ਜਿਨ੍ਹਾਂ ਦੇ ਵਿਯੋਗ ਕਰਕੇ ਮਾਤਾ ਗੂਜਰੀ ਜੀ ਦਾ ਭੀ ਦੇਹਾਂਤ ਹੋਇਆ.#ਬੰਦਾ ਬਹਾਦੁਰ ਨੇ ੧. ਜੇਠ ਸੰਮਤ ੧੭੬੭ ਨੂੰ ਸਰਹਿੰਦ ਫਤੇ ਕੀਤਾ ਅਤੇ ਵਜ਼ੀਰ ਖ਼ਾਂ ਨੂੰ ਮਾਰਿਆ.¹ ਸੰਮਤ ੧੮੨੦ ਵਿੱਚ ਖਾਲਸਾਦਲ ਨੇ ਹਾਕਿਮ ਜੈਨ ਖ਼ਾਂ ਨੂੰ ਮਾਰਕੇ ਸਰਹਿੰਦ ਵਿੱਚ ਗੁਰੁਦ੍ਵਾਰੇ ਬਣਵਾਏ. ਗੁਰੁਸਿੱਖਾਂ ਵਿੱਚ ਇਸ ਸ਼ਹਿਰ ਦਾ ਨਾਉਂ "ਗੁਰੁਮਾਰੀ" ਪ੍ਰਸਿੱਧ ਹੈ. ਹੁਣ ਇਹ ਮਹਾਰਾਜਾ ਪਟਿਆਲਾ ਦੇ ਰਾਜ ਵਿੱਚ ਹੈ. ਦੇਖੋ, ਫਤੇ ਗੜ੍ਹ.#ਸਰਹਿੰਦ ਵਿੱਚ ਇਹ ਗੁਰੁਦ੍ਵਵਾਰੇ ਹਨ-#੧. ਸ਼ਹੀਦਗੰਜ ੧. ਇਸ ਥਾਂ ਬੰਦਾ ਬਹਾਦੁਰ ਨੇ ਜਦ ਸਰਹਿੰਦ ਫਤੇ ਕੀਤੀ ਉਸ ਵੇਲੇ ਇਸ ਥਾਂ ਛੀ ਹਜਾਰ ਸਿੰਘਾਂ ਦਾ ਸਸਕਾਰ ਹੋਇਆ.#੨. ਸ਼ਹੀਦਗੰਜ ੨. ਜਥੇਦਾਰ ਸੁੱਖਾ ਸਿੰਘ ਜੀ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਸ ਥਾਂ ਸ਼ਹੀਦ ਹੋਏ ਹਨ.#੩. ਸ਼ਹੀਦਗੰਜ ੩. ਜਥੇਦਾਰ ਮੱਲਾ ਸਿੰਘ ਜੈਨ ਖਾਨ ਨੂੰ ਫਤੇ ਕਰਨ ਵੇਲੇ ਇਥੇ ਸ਼ਹੀਦ ਹੋਇਆ.#੪. ਜੋਤੀਸਰੂਪ. ਜਿਸਥਾਂ ਸਾਹਿਬਜਾਦੇ ਅਤੇ ਮਾਤਾ ਜੀ ਦਾ ਸਸਕਾਰ ਹੋਇਆ.#੫. ਥੜਾ ਸਾਹਿਬ. ਇਸ ਥਾਂ ਛੀਵੇਂ ਸਤਿਗੁਰੂ ਜੀ ਥੋੜਾ ਸਮਾਂ ਵਿਰਾਜੇ ਹਨ.#੬. ਫਤੇਗੜ੍ਹ. ਜਿਸ ਥਾਂ ਸਾਹਿਬਜਾਦੇ ਸ਼ਹੀਦ ਹੋਏ. ਇਸ ਨੂੰ ਸਿੱਖ ਰਾਜ ਸਮੇਂ ਦੀ ਅਤੇ ਮਹਾਰਾਜਾ ਪਟਿਆਲਾ ਵੱਲੋਂ ਚਾਰ ਹਜਾਰ ਜਾਗੀਰ ਹੈ. ੧੩. ਪੋਹ ਨੂੰ ਇੱਥੇ ਭਾਰੀ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਸਰਿਹੰਦ ਤੋਂ ਕਰੀਬ ਡੇਢ ਮੀਲ ਹੈ.#੭. ਮਾਤਾ ਗੂਜਰੀ ਜੀ ਦਾ ਬੁਰਜ, ਜਿਸ ਥਾਂ ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਨਜਰਬੰਦ ਰਹੇ ਅਤੇ ਮਾਤਾ ਜੀ ਜੋਤੀਜੋਤਿ ਸਮਾਏ.#੮. ਵਿਮਾਨ ਗੜ੍ਹ. ਇਹ ਉਹ ਥਾਂ ਹੈ ਜਿੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸ਼ਰੀਰ ਫਤੇਗੜ੍ਹੋਂ ਲਿਆਕੇ ਸਿੱਖਾਂ ਨੇ ਰਾਤ ਰੱਖੇ ਅਤੇ ਅਗਲੇ ਦਿਨ ਸਨਾਨ ਕਰਾਕੇ ਸਸਕਾਰ ਲਈ ਜੋਤੀਸਰੂਪ ਨੂੰ ਲੈ ਗਏ....
ਦੇਖੋ, ਸਤਦ੍ਰਵ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [قبضہ] ਕ਼ਬਜਾ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ. "ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ." (ਤਿਲੰ ਮਃ ੫) ੩. ਤਲਵਾਰ ਦੀ ਮੁੱਠ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਕ੍ਰਿ. ਵਿ- ਇਸ ਥਾਂ. ਯਹਾਂ....
ਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ....
ਦੇਖੋ, ਛਾਵਨੀ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਅੰ. Platoon. ਸੰਗ੍ਯਾ- ਪੈਦਲ ਸੈਨਾ ਦਾ ਦਸ੍ਤਾ. "ਦੋ ਪਲਟਨ¹ ਪਹੁਚੈਂ ਇਸ ਕਾਲਾ." (ਗੁਪ੍ਰਸੂ) ਇਹ Battalion ਦਾ ਭੀ ਰੁਪਾਂਤਰ ਹੈ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਫ਼ਾ. [سپاہی] ਫੌਜ ਵਿੱਚ ਭਰਤੀ ਹੋਣ ਵਾਲਾ. ਸੈਨਿਕ.¹ "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)...
ਕੋਹਾਟ ਜਿਲੇ ਵਿੱਚ ਇੱਕ ਸਰਹੱਦੀ ਪਿੰਡ, ਜੋ ਕਿਲਾ ਲਾਕਹਾਰਟ (Lockhart) ਤੋਂ ਡੇਢਕੁ ਮੀਲ ਪਰੇ ਹੈ ਅਤੇ ਜਿੱਥੇ ਭਾਰਤ ਸਰਕਾਰ ਦੀ ਇੱਕ ਛੋਟੀ ਗੜ੍ਹੀ ਹੈ. ਇਸ ਥਾਂ ਜੰਗ ਤੀਰਾ ਵਿੱਚ ੧੨. ਸਿਤੰਬਰ ਸਨ ੧੮੯੭ ਨੂੰ ਪਲਟਨ ੩੬ ਸਿੱਖ ਦੇ ੨੧. ਸਿੰਘ ਹਜਾਰਾਂ ਅਫਰੀਦੀਆਂ ਤੋਂ ਘਿਰਕੇ ਭੀ ਕਾਇਰ ਨਹੀਂ ਹੋਏ, ਸਗੋਂ ਉਹ ਵੀਰਤਾ ਦਿਖਾਈ, ਜੋ ਅਮ੍ਰਿਤਧਾਰੀ ਸਿੰਘ ਸਦਾ ਦਿਖਾਉਂਦੇ ਰਹੇ ਹਨ. ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ. ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਕਿਲਾ ਲਾਕਹਾਰਟ, ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਸਰਕਾਰ ਵੱਲੋਂ ਕੀਰਤਿਮੰਦਿਰ ਬਣਾਏ ਗਏ ਹਨ....
ਦੇਖੋ, ਅਦ੍ਵਿਤੀਯ....
ਅ਼. [شہید] ਵਿ- ਸ਼ਹਾਦਤ ਦੇਣ ਵਾਲਾ. ਗਵਾਹ. ਸਾਕ੍ਸ਼ੀ (ਸਾਖੀ). ੨. ਸੰਗ੍ਯਾ- ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ੪. ਵਿ- ਸ਼ਹੀਦਾਂ ਦੀ ਮਿਸਲ ਦਾ. ਦੇਖੋ, ਸ਼ਹੀਦਾਂ ਦੀ ਮਿਸਲ....
ਫ਼ਾ. [یاد] ਸੰਗ੍ਯਾ- ਸਮਰਣ. ਸਿਮਰਣ. ਚੇਤਾ। ੨. ਵਿ- ਕੰਠਾਗ੍ਰ. ਹ਼ਿਫਜ਼....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. लाट्. ਧਾ- ਜੀਨਾ. ਜਿਉਂਣਾ। ੨. ਸੰਗ੍ਯਾ- ਵਸਤ੍ਰ। ੩. ਪੁਰਾਣਾ ਗਹਿਣਾ। ੪. ਗੁਜਰਾਤ ਅਤੇ ਖਾਨਦੇਸ਼ ਦਾ ਕੁਝ ਭਾਗ। ੫. ਹਿੰਦੁਸਤਾਨੀ ਬੋਲੀਆਂ ਵਿੱਚ ਲਾਰਡ (Lord) ਸ਼ਬਦ ਦਾ ਰੂਪਾਂਤਰ ਲਾਟ ਹੈ. ਦੇਖੋ, ਜੰਗੀ ਲਾਟ ਅਤੇ ਮੁਲਕੀ ਲਾਟ। ੬. ਅੱਗ ਦੀ ਸ਼ਿਖਾ। ੭. ਇੱਖ ਦੇ ਰਸ ਦੀ ਰਾਬ. ਲਾਟ ਘਟੀਆ ਅਤੇ ਪਤਲਾ ਗੁੜ ਹੈ, ਇਸ ਨੂੰ ਸ਼ਰਾਬ ਬਣਾਉਣ ਲਈ ਵਰਤਦੇ ਹਨ ਅਤੇ ਤਮਾਕੂ ਵਿੱਚ ਬਹੁਤ ਵਰਤੀ ਜਾਂਦੀ ਹੈ। ੮. ਪੰਜਾਬੀ ਵਿੱਚ ਲੱਠ ਦੀ ਥਾਂ ਭੀ ਲਾਟ ਬੋਲਦੇ ਹਨ, ਜਿਵੇਂ- ਕੁਤਬ ਦੀ ਲਾਟ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....