ਤਾਰਾਸਿੰਘ

tārāsinghaतारासिंघ


ਜਿਲਾ ਲਹੌਰ, ਤਸੀਲ ਕੁਸੂਰ ਦੇ 'ਬਾਂਇ ਡੱਲ' ਪਿੰਡ ਦਾ (ਜੋ ਹੁਣ "ਵਾਂ" ਪ੍ਰਸਿੱਧ ਹੈ) ਵਸਨੀਕ ਬੁੱਟਰ ਜ਼ਿਮੀਂਦਾਰ ਸਿਦਕੀ ਅਤੇ ਵਰਤਾਕੇ ਛਕਣਵਾਲਾ ਸਿੰਘ ਸੀ. ਸਾਹਿਬਰਾਇ ਚੌਧਰੀ ਨੌਸ਼ੈਰਾ ਨੇ ਇਸ ਦੇ ਸਿਰ ਆਪਣੀਆਂ ਘੋੜੀਆਂ ਦੀ ਚੋਰੀ ਲਾਕੇ ਮਿਰਜ਼ਾ ਜਾਫ਼ਰਬੇਗ ਪੱਟੀ ਦੇ ਹ਼ਾਕਿਮ ਨੂੰ ਪੰਜ ਸੌ ਸਵਾਰ ਨਾਲ ਚੜ੍ਹਾ ਲਿਆਂਦਾ. ਏਧਰ ਤਾਰਾਸਿੰਘ ਦੀ ਸਹਾਇਤਾ ਵਾਸਤੇ ਸਵਾ ਸੌ ਸਿੰਘ ਜਮਾ ਹੋ ਗਿਆ. ਮੁਠਭੇੜ ਵਿੱਚ ਤੁਰਕੀ ਸੈਨਾ ਦੇ ਪੈਰ ਹੱਲ ਗਏ. ਲਹੌਰ ਦੇ ਸੂਬੇ ਨੇ ਮੋਮਿਨਖ਼ਾਂ ਨੂੰ ਹੋਰ ਫ਼ੌਜ ਦੇਕੇ ਭੇਜਿਆ ਅਤੇ ਵੈਸਾਖ ਸੰਮਤ ੧੭੮੩ (ਸਨ ੧੭੨੫) ਵਿੱਚ ਤਾਰਾਸਿੰਘ ਜੀ ਮੋਮਿਨਖ਼ਾਂ ਨੂੰ ਹਾਥੀ ਤੋਂ ਡੇਗਕੇ ਸ਼ਹੀਦ ਹੋਏ. ਆਪ ਦਾ ਸ਼ਹੀਦਗੰਜ ਖ਼ਾਦਿਮਗੜ੍ਹੀ ਪਾਸ ਪ੍ਰਸਿੱਧ ਅਸਥਾਨ ਹੈ। ੨. ਗਿੜਵੜੀ (ਜਿਲਾ ਹੁਸ਼ਿਆਰਪੁਰ) ਦੇ ਨਿਵਾਸੀ ਸੰਤ ਗੁਲਾਬਸਿੰਘ ਜੀ ਦੇ ਚਾਟੜੇ ਪੰਡਿਤ ਤਾਰਾਸਿੰਘ ਜੀ. ਜਿਨ੍ਹਾਂ ਨੂੰ ਮਹਾਰਾਜਾ ਨਰੇਂਦ੍ਰਸਿੰਘ ਜੀ ਨੇ ਪਟਿਆਲੇ ਵਡੇ ਸਨਮਾਨ ਨਾਲ ਰੱਖਿਆ. ਇਹ ਸੰਸਕ੍ਰਿਤ ਦੇ ਵਡੇ ਪੰਡਿਤ ਅਤੇ ਗੁਰਬਾਣੀ ਦੇ ਗ੍ਯਾਨੀ ਸਨ. ਸੰਤ ਤਾਰਾਸਿੰਘ ਜੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ ਯਥਾ- ਸੰਮਤ ੧੯੨੨ ਵਿੱਚ ਮੋਖਪੰਥ ਦਾ ਟੀਕਾ, ਸੰਮਤ ੧੯੨੩ ਵਿੱਚ ਸੁਰਤਰੁ ਕੋਸ਼, ਸੰਮਤ ੧੯੩੪ ਵਿੱਚ ਗੁਰਮਤ ਨਿਰਣਯ ਸਾਗਰ, ਸੰਮਤ ੧੯੩੫ ਵਿੱਚ ਅਕਾਲਮੂਰਤਿ ਪ੍ਰਦਰਸ਼ਨ ਅਤੇ ਗੁਰੂਵੰਸ਼ ਤਰੁ ਦਰਪਣ, ਸੰਮਤ ੧੯੩੬ ਵਿੱਚ ਜਪੁ ਰਹਿਰਾਸ ਸੋਹਿਲਾ ਅਤੇ ਹਜਾਰੇ ਸ਼ਬਦਾਂ ਦਾ ਟੀਕਾ, ਸੰਮਤ ੧੯੩੯ ਵਿੱਚ ਭਗਤਾਂ ਦੀ ਬਾਣੀ ਦਾ ਟੀਕਾ, ਸੰਮਤ ੧੯੪੦ ਵਿੱਚ ਗੁਰੁਤੀਰਥਸੰਗ੍ਰਹ, ਸੰਮਤ ੧੯੪੨ ਵਿੱਚ ਸ੍ਰੀ ਰਾਗ ਦਾ ਟੀਕਾ, ਸੰਮਤ ੧੯੪੬ ਵਿੱਚ ਗੁਰੁਗਿਰਾਰਥ ਕੋਸ਼.#ਪੰਡਿਤ ਤਾਰਾ ਸਿੰਘ ਜੀ ਦੀ ਕਵਿਤਾ ਇਹ ਹੈ:-#ਸ੍ਵਤੇਸਿੱਧ ਸੁੱਧ ਬੁੱਧ ਨਿਤ੍ਯ ਨਿਰ੍‌ਵਿਕਾਰ ਰੂਪ#ਨਿਜੁਰ ਨਿਰੀਹ ਨਿਰਦੋਖ ਨਿਰਾਕਾਰ ਹੈ,#ਅਜ ਅਬਿਨਾਸੀ ਆਦਿ ਅੰਤ ਸੇ ਬਿਹੀਨ ਰੂਪ#ਅਲਖ ਅਪਾਰ ਪਾਰ ਨਿਖਲ ਪਸਾਰ ਹੈ,#ਏਕ ਰੂਪ ਏਕ ਜੋਤਿ ਏਕ ਸੁਖ ਏਕ ਓਤ#ਏਕ ਨਿਧੀ ਏਕ ਦੇਵ ਏਕਾ ਏਕੰਕਾਰ ਹੈ,#ਵਹੀ ਨਿਜ ਮਾਯ ਮੈ ਪਸਾਰ ਜੋਤਿ ਤੀਨ ਰੂਪ#ਧਾਰਕੇ ਕਹਾਯੋ ਗਿਰਾਸਾਰ ਓਅੰਕਾਰ ਹੈ.#ਕਹੇ ਉਪਦੇਸ਼ ਵਾਰੇ ਸਭੀ ਗੁਰੁ ਪ੍ਯਾਰੇ ਭਾਰੇ#ਕੋਮਲ ਚਿਤੈ ਸੇ ਪੇਖੇ ਗੁਰੁਵਰ ਜਗ ਮੈ,#ਰਾਖੀਏ ਧਰਮਹਿੰਦ ਕਾਟੀਏ ਯਵਨ ਕੁਲ#ਜਾਪੀਏ ਪੁਰਾਨੋ ਜਾਪ ਚਾਲ ਜਾਹ ਮਗ ਮੈ,#ਭਾਖ੍ਯੋ ਹਮ ਚਿਰੀ ਮ੍ਰਿਗ ਵੇ ਤੋ ਸਮ ਬਾਜ ਸਿੰਘ#ਕੈਸੇ ਹਮ ਮਾਰ ਲੇਂ ਕੁਹਾਰੋ ਨਿਜ ਪਗ ਮੈ?#ਅਮ੍ਰਿਤ ਦੈ ਕੀਨੇ ਇਹ ਸਭੀ ਜਨ ਬਾਜ ਸਿੰਘ#ਸ਼੍ਰੀ ਗੁਰੂ ਗੋਬਿੰਦਸਿੰਘ ਬੰਦੋ ਪਗ ਲਗ ਮੈ.#੩. ਮਹਾਰਾਣੀ ਮਤਾਬਕੌਰ ਦੀ ਕੁੱਖ ਤੋਂ ਮਹਾਰਾਜਾ ਰਣਜੀਤਸਿੰਘ ਜੀ ਦਾ ਪੁਤ੍ਰ. ਇਸ ਦਾ ਦੇਹਾਂਤ ਸਿਤੰਬਰ ਸਨ ੧੮੫੯ ਵਿੱਚ ਦਸੂਹੇ (ਹੁਸ਼ਿਆਰਪੁਰ ਦੇ ਜਿਲੇ) ਹੋਇਆ। ੪. ਕੰਗ ਜੱਟ ਸਰਦਾਰ, ਜੋ ਸਰਦਾਰ ਗੁਲਾਬਸਿੰਘ ਪਿੱਛੋਂ ਡੱਲੇਵਾਲੀਆਂ ਦੀ ਮਿਸਲ ਦਾ ਮੁਖੀਆ ਹੋਇਆ. ਇਸ ਨੇ ਦੁਆਬੇ ਅਤੇ ਲੁਦਿਆਨੇ ਦੇ ਇਲਾਕੇ ਬਹੁਤ ਮੁਲਕ ਮੱਲਿਆ. ਤਾਰਾਸਿੰਘ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ. ਸਨ ੧੮੦੭ (ਸੰਮਤ ੧੮੬੪) ਵਿੱਚ ਨਰਾਇਣਗੜ੍ਹ ਦੀ ਲੜਾਈ ਵਿੱਚ ਤਾਰਾਸਿੰਘ ਦਾ ਦੇਹਾਂਤ ਹੋਇਆ.


जिला लहौर, तसील कुसूर दे 'बांइ डॱल' पिंड दा (जो हुण "वां" प्रसिॱध है) वसनीक बुॱटर ज़िमींदार सिदकी अते वरताके छकणवाला सिंघ सी. साहिबराइ चौधरी नौशैरा ने इस दे सिर आपणीआं घोड़ीआं दी चोरी लाके मिरज़ा जाफ़रबेग पॱटी दे ह़ाकिम नूं पंज सौ सवार नाल चड़्हा लिआंदा. एधर तारासिंघ दी सहाइता वासते सवा सौ सिंघ जमा हो गिआ. मुठभेड़ विॱच तुरकी सैना दे पैर हॱल गए. लहौर दे सूबे ने मोमिनख़ां नूं होर फ़ौज देके भेजिआ अते वैसाख संमत १७८३ (सन १७२५) विॱच तारासिंघ जी मोमिनख़ां नूं हाथी तों डेगके शहीद होए. आप दा शहीदगंजख़ादिमगड़्ही पास प्रसिॱध असथान है। २. गिड़वड़ी (जिला हुशिआरपुर) दे निवासी संत गुलाबसिंघ जी दे चाटड़े पंडित तारासिंघ जी. जिन्हां नूं महाराजा नरेंद्रसिंघ जी ने पटिआले वडे सनमान नाल रॱखिआ. इह संसक्रित दे वडे पंडित अते गुरबाणी दे ग्यानी सन. संत तारासिंघ जी ने कई उॱतम ग्रंथ लिखे हन यथा- संमत १९२२ विॱच मोखपंथ दा टीका, संमत १९२३ विॱच सुरतरु कोश, संमत १९३४ विॱच गुरमत निरणय सागर, संमत १९३५ विॱच अकालमूरति प्रदरशन अते गुरूवंश तरु दरपण, संमत १९३६ विॱच जपु रहिरास सोहिला अते हजारे शबदां दा टीका, संमत १९३९ विॱच भगतां दी बाणी दा टीका, संमत १९४० विॱच गुरुतीरथसंग्रह, संमत १९४२ विॱच स्री राग दा टीका, संमत १९४६ विॱच गुरुगिरारथ कोश.#पंडित तारा सिंघ जी दी कविता इह है:-#स्वतेसिॱध सुॱध बुॱध नित्य निर्‌विकार रूप#निजुर निरीह निरदोख निराकार है,#अज अबिनासी आदि अंत से बिहीन रूप#अलख अपार पार निखल पसार है,#एक रूप एक जोति एक सुख एक ओत#एक निधी एक देव एका एकंकार है,#वही निज माय मै पसार जोति तीन रूप#धारके कहायो गिरासार ओअंकार है.#कहे उपदेश वारे सभी गुरु प्यारे भारे#कोमल चितै से पेखे गुरुवर जग मै,#राखीए धरमहिंद काटीए यवन कुल#जापीए पुरानो जाप चालजाह मग मै,#भाख्यो हम चिरी म्रिग वे तो सम बाज सिंघ#कैसे हम मार लें कुहारो निज पग मै?#अम्रित दै कीने इह सभी जन बाज सिंघ#श्री गुरू गोबिंदसिंघ बंदो पग लग मै.#३. महाराणी मताबकौर दी कुॱख तों महाराजा रणजीतसिंघ जी दा पुत्र. इस दा देहांत सितंबर सन १८५९ विॱच दसूहे (हुशिआरपुर दे जिले) होइआ। ४. कंग जॱट सरदार, जो सरदार गुलाबसिंघ पिॱछों डॱलेवालीआं दी मिसल दा मुखीआ होइआ. इस ने दुआबे अते लुदिआने दे इलाके बहुत मुलक मॱलिआ. तारासिंघ ने राहों नूं आपणी राजधानी बणाइआ. सन १८०७ (संमत १८६४) विॱच नराइणगड़्ह दी लड़ाई विॱच तारासिंघ दा देहांत होइआ.