andharaअंदर
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ.
फ़ा. [اندر] क्रि. वि- विॱच. भीतर। २. अ़. दुरलभ। ३. संग्या- बंजर ज़मीन। ४. पिड़. खलहान। ५. देखो, अंदरु.
ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?...
ਸੰ. ਦੁਰ੍ਲਭ. ਵਿ- ਜਿਸ ਦਾ ਲੱਭਣਾ ਔਖਾ ਹੋਵੇ, ਜੋ ਮੁਸ਼ਕਲ ਨਾਲ ਮਿਲ ਸਕੇ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) "ਪਤੰਤਿ ਮੋਹਕੂਪ ਦੁਰਲਭ੍ਯ ਦੇਹੰ." (ਸਹਸ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [بےزرع] ਬੇਜ਼ਰਅ਼. ਅਣਵਾਹੀ ਬੀਜੀ ਜ਼ਮੀਨ, ਜਿਸ ਵਿੱਚ ਖੇਤੀ ਨਹੀਂ ਹੁੰਦੀ, Barren evil....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰਗ੍ਯਾ- ਖਲਹਾਨ ਗਾਹੁਣ ਦੀ ਥਾਂ। ੨. ਅਖਾੜਾ. ਬਾਜੀ ਪਾਉਣ ਦਾ ਅਸਥਾਨ "ਮਾਇਆ ਕਾਰਣਿ ਪਿੜਬੰਧਿ ਨਾਚੈ." (ਮਾਝ ਅਃ ਮਃ ੩) ੩. ਬਾਜ਼ੀ. ਖੇਡ. "ਬਿਨ ਨਾਵੈ ਪਿੜ ਕਾਚੀ." (ਵਡ ਅਲਾਹਣੀ ਮਃ ੧) "ਆਪੇ ਪਾਸਾ ਆਪੇ ਸਾਰੀ, ਆਪੇ ਪਿੜਬਾਂਧੀ." (ਮਾਰੂ ਸੋਲਹੇ ਮਃ ੧) ੪. ਜੰਗਭੂਮਿ। ੫. ਜੰਗ, ਲੜਾਈ. "ਸੈ ਵਰਿਆਂ ਕੀ ਪਿੜ ਬਧੀ." (ਵਾਰ ਮਾਝ ਮਃ ੧) "ਏਕ ਵਿਸਾਰੇ ਤਾਂ ਪਿੜ ਹਾਰੇ." (ਮਾਰੂ ਸੋਲਹੇ ਮਃ ੧)...
ਦੇਖੋ, ਖਲ ੨. ਫ਼ਾ ਖ਼ਿਰਮਨ. "ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ." (ਭੈਰ ਮਃ ੫) ਦੇਖੋ, ਖਲਿਹਾਨ....
ਦੇਖੋ, ਅੰਦਰ. "ਅੰਦਰੁ ਸੀਤਲ ਸਾਂਤਿ." (ਵਾਰ ਬਿਲਾ ਮਃ ੩) ੨. ਮਨ. ਅੰਤਹਕਰਣ. "ਅੰਦਰੁ ਲਗਾ ਰਾਮ ਨਾਮਿ." (ਸ੍ਰੀ ਮਃ ੫)...