dhilīदिॱली
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)
जमुना नदी दे किनारे इॱक पुराणी प्रसिॱध नगरी, जो कईथाईं वस चुॱकी है.¹ पांडवां वेले इस दा नाम इंद्रपस्थ² अते पांडवनगर सी. फेर इस दा नाम योगिनीपुर होइआ. तोमरवंश दे राजा राइसेन ने सन ९१९- २० विॱच सुंदर मकान बणवाके राजधानी क़ायम कीती.#मयूरवंश दे राजा दिलू ने इस नूं दिॱली नाउं दिॱता.³ सन ११५१ विॱच चौहान राजपूत विशालदेव ने इसनूं राजधानी बणाइआ. इस दे पोते प्रिथी (प्रिथिवी) राज नूं सन ११९२ विॱच जिॱतके शहाबुॱदीन मुह़ंमद गौरी ने मुसलिम राज क़ायम कीता.#इस वेले जमुना दे किनारे जो पॱकी चार दीवारी अंदर बसती देखी जांदी है इह बादशाह शाहजहां दी रचना है. उस ने इस दे लाल किले अते शहिर दी बुनिआद १६. एप्रिल सन १६३९ नूं रॱखी अते चतुर अहिलकार ग़ैरतख़ान दी निगरानी विॱच इमारत बणी. बादशाह ने इस दा नाम "शाहजहानाबाद" रॱखिआ सी, पर जगत प्रसिॱध दिॱली ही रिहा.#सन १८०३ विॱच दिॱली अंग्रेज़ां दे अधिकार विॱच आई, भावें नाममात्र मुगल राजधानी रही. सन १८५७ दे ग़दर पिॱछों दिॱली अंग्रेज़ी राज नाल मिली, अर १२. दिसंबर सन १९११ नूं शहनशाह जारजपंजम (George V) ने इस नूं भारत दी राजधानी होण दा मुड़ मान दिॱता. १. अकतूबर सन १९१२ नूं दिॱली नूं पंजाब तों अलग करके चीफ़कमिशनर दे अधीन कीता गिआ.#दिॱली तों लहौर २९७,कलकॱता ९५६, बंबई ९८२ अते कराची ९०७ मील है.#सन १९२१ दी मरदमशूमारी अनुसार दिॱली दी आबादी ३०४४२० है. जिस विॱचों हिंदू १७४३०३, मुसलमान ११४७०४, ईसाई ८७९१, जैनी ३८६२, सिॱख २६६९, अते बाकी बोॱध पारसी यहूदी ९१ हन#जारजपंजम ने जिस नवीं बसती दी निउं रॱखी है, उस दा नाउं न्यू (New) दिॱली है, जो पहाड़ीगंज अते सफदरजंग दे विचकार वसी है.#दिॱली विॱच इह गुरद्वारे हन:-⁴#(१) सीसगंज. इह चांदनी चौक विॱच है. इॱथे १२. मॱघर संमत १७३२ नूं गुरू तेगबहादुर साहिब ने देश अते धरम दी खातिर सीस कुरबान कीता. इह गुरद्वारा पहिलां सरदार बघेलसिंघ जी ने बणवाइआ सी. फेर मुसलमानां ने गुरद्वारा ढाहके पास मसीत उसारदिॱती. सन १८५७ दे गदर दे अंत राजा सरूपसिंघ साहिब जींदपति ने सीसगंज गुरद्वारे दी इमारत बणवाई अर हुण प्रेमी गुरसिॱखां दे उॱदम नाल पॱथर दी आलीशान इमारत बण रही है.#निॱत दी चड़्हत (भेटा पूजा) तों छुॱट, (जिस दा अंदाज़ा तिंन हजार रुपया साल है), इस गुरद्वारे नूं हेठ लिखी सालाना पॱकी आमदन है:-#महाराजा रणजीत सिंघ जी दा दिॱली दे गुरद्वारिआं नूं दिॱता पिंड "दोसांझ" (तसील नवां शहिर, जिला जलंधर विॱच) है, उस दा हिॱसा २००, रिआसत जींद तों ६२), रिआसत नाभे तों२१५), रिआसत पटिआले तों ३८०)- ज़ीनतमहिल दे किराए विॱचों दो सौ चाली, अते पूजा दे इॱक सौ चाली सालाना मिलदे हन.#राइसीना पिंड, जो रिआसत जींद ने ख़रीद के गुरद्वारा सीसगंज अते रकाबगंज नूं भेटा कीता सी, उह नवीं दिॱली विॱच आ गिआ. गवरनमेंट ने उस दी कीमत जो दिॱती उस दे प्रामिसरी (Promissory) नोट खरीदे गए. गुरद्वारा सीसगंज दी रकम बॱती हजार दा सूद सालाना ११५२) है. इस तों छुॱट १५. मुरॱबे ज़मीन गवरनमेंट ने दिॱती, जिस दे ठेके दी माकूल आमदन है. गुरद्वारे दे सेवादार महंत भाई हरीसिंघ जी बी. ए. अते भाई रणजोध सिंघ जी हन.#(२) रकाबगंज. इॱथे गुरू साहिब दे धड़ दा ससकार होइआ है. इह असथान गुरद्वारा रोड ते है, जो चांदनी चौक तों तिंन मील है. इस गुरधाम नूं सालाना आमदन दोसांझ पिंड दे हिॱसे विॱचों ३३२), रिआसत पटिआले तों आलासिंघ दी वडाली अते हिंदूपुर दो पिंड जागीर, जिन्हां दी सालाना रकम १३९०) है, राइसीना पिंड दी रकम दे खरीदे प्रामिसरी नोटां दा सूद १३९८), महाराजा पटिआला वॱलों पूजा १४०), किराइआ कोठड़ीआं २५०), अॱठ एकड़ दा गुरद्वारे नाल बाग़. जिस दी सालाना आमदन २५०) है, पंदरां मुरॱबे ज़मीन गवरनमेंट वॱलों, जो ठेके पुर चड़्हाई जांदी है. गुरद्वारे दी सेवाकरन वाले भाई गुरबखशसिंघ जी अते जीवनसिंघ जी हन.#(३) बंगलासाहिब. जयसिंघपुरे विॱच गुरू हरिक्रिशन साहिब संमत १७२० विॱच विराजे सन. उस समें गुरूसाहिब दे निवास लई अंबरपति⁵ मिरज़ा जयसिंघ ने बंगला बणवाइआ सी. इह गुरद्वारा जयसिंघ रोड अते कैंटनमैंट रोड (Cantonement Road) दे मॱध है. इस गुरद्वारे नूं पिंड दोसांझ दा हिॱसा १६९), नाभे तों ४॥), जींद तों ६२), पटिआले तों १४०), गुरद्वारे दी कुझ ज़मीन जो सरकार ने नवीं आबादी लई लई है, उस दी रकम दा सालाना सूद २२०) है. पुजारी भाई हाकमसिंघ जी हन.#(४) बालासाहिब. बालगुरू हरिक्रिसन जी दे शरीर दा ससकार इस थां संमत १७२१ विॱच होइआ है. माता साहिब कौर अते माता सुंदरी जी दा ससकार भी इसे थां होइआ है. दिॱली दरवाज़े तों बाहर बारांपुला लंघके नाले तों पार इह असथान है, जो चांदनी चौक तों चार मील है. गुरद्वारे दी सालाना आमदन- दोसांझ विॱचों हिॱसा ७०२), जींद तों ६२), पटिआले तों बंधान १२५) अते पूजा ३०६), नाभे तों १०९॥), गुरद्वारे नाल लगदी ज़मीन दी आमदन ४०) है. सेवादार भाई तारासिंघ जी अते बीरसिंघ जी हन.#(५) मोतीबाग. इस थां श्री गुरू गोबिंदसिंघ साहिब ने संमत १७६४ विॱच चरण पाए हन. इह गुरद्वारा अजमेरी दरवाज़ेतों बाहर, चांदनी चौक तों पंज मील है. इस असथान नूं केवल पटिआले तों सालाना २५) बंधान अते पूजा १४०) है. पुजारी भाई देवासिंघ जी हन.#(६) दमदमा साहिब. इस थां श्री गुरू गोबिंदसिंघ साहिब ने हाथी नाल झोटे दी लड़ाई करवाई सी. गुरद्वारा हुमायूं दे मकबरे पास है. चांदनी चौक तों तिंन मील है. इस गरुद्वारे नूं महाराजा पटिआला वॱलों १४०) अते इॱक प्रेमी सिॱख दी चड़्हाई होई ३८ विॱघे ज़मीन जोगाबाई पिंड विॱच है, जिस दी आमदन ६४) सालाना है. सेवादार भाई रघुबीरसिंघ जी हन.#(७) माता सुंदरी जी दी हवेली, जो तुरकमान दरवाजे तों बाहर चांदनी चौक तों डेढ मील है. इॱथे माता सुंदरी जी अते माता साहिबकौर जी देहांत तीक निवास करदे रहे. इह असथान नूं पटिआले तों २५) बंधान, अते पूजा ५१) है. जींद तों ६२) सालाना मिलदे हन. गवरनमेंट ने जो गुरद्वारे दी ज़मीन नवीं आबादी लई खरीदी, उस दी रकम दा सालाना सूद ४८) है. सेवादार भाई काहनसिंघ जी अते बाबा दिआल सिंघ जी हन.#(८) मजनूं दा टिॱला. इॱथे जगतगुरू नानक देव जी अते श्री गुरू हरिगोबिंद साहिब जी विराजे हन, अर बादशाह औरंगज़ेब दे दरबार विॱच रहिण समें बाबा रामराइ जी दा निवास भी इॱथे ही रिहा है. इह गुरद्वारा जमुना किनारेचंद्रावल पिंड पास है. कशमीरी दरवाज़े तों बाहर, चांदनी चौक तों ३. मील है. इस गुरद्वारे नूं कोई जागीर नहीं. सेवादार महंत बिसनदास जी हन.#(९) कूचा दिलवालीसिंघ. इह अजमेरी दरवाज़े तों अंदर सीसगंज गुरद्वारे तों अॱध मील है. माता सुंदरी जी अते माता साहिबकौर जी दशमेश दी आग्या अनुसार भाई मनीसिंघ जी नाल जद दिॱली पुॱजे, तद पहिलां कुझ काल इॱथे रहे. इॱथे रहिण समें माता सुंदरी जी ने अजीतसिंघ पालितपुत्र बणाइआ सी. सिॱखां ने अनगहिली करके इॱथे गुरद्वारा नहीं बणाइआ. हिंदू अरोड़े इस थां वसदे हन.#(१०) मटीआ बाज़ार दे चितलीकबर महले विॱच माता सुंदरी जी दे सेवक जीवनसिंघ पास उह शसत्र सन, जो श्री दशमेश जी ने माता साहिबकौर जी नूं बख़शे सन. जीवनसिंघ दी औलाद इन्हां शसत्रां दा दरशन गुरसिॱखां नूं कराउंदी अते धूप दीप दी सेवा करदी रही है. हुण इह शसत्र गुरद्वारा रकाबगंज विॱच असथापन कीते गए हन. शसत्रां दी सेवा लई पटिआले तों सालाना १०१/- ) अते पूजा ७४) है, रिआसत नाभे तों २०) अते दोसांझ दी जागीर विॱचों हिॱसा ७०) मिलदे हन.#(११) नानकपिआउ. सतिगुरू नानकदेव जी ने इह खूस तों जल कॱढके त्रिखातुर राहीआं नूं पिआइआ सी. इह असथान करनाल रोड दे किनारे सीसगंज तोंउॱतर पॱछम चार मील है. इस नूं "पउ साहिब" भी आखदे हन. इस गुरद्वारे नूं कोई जागीर नहीं. सेवादार महंत निरंजनदास जी हन.#देखो, दिॱली दा नकशा.#भाई संतोख सिंघ जी लिखदे हन कि जद स्री गुरू हरिगोबिंद साहिब गवालीयर दे किले रहे, तद बाबा बुॱढा जी दिॱली तों पंज कोह ते गुरू साहिब दे घोड़िआं नूं लैके जमुना किनारे रहे हन, पर सानूं इस थां दा कुझ पता नहीं मिलिआ.#"चले आगरे ते सभ आए,#दिॱली नगर पिख्यो समुदाए,#सुन्यो घास जहिं खरो उदारे,#पंच कोस पुर तयाग पधारे,#हरित तिरण देखत हरखाए,#कर्यो सिविर उतरे समुदाए,#अब लौ तिस थल चिंन्ह लखंते,#जगा ब्रिॱध की लोक कहंते." (गुप्रसू रासि ४, अः ६१)
ਦੇਖੋ, ਜਮਨਾ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਰਾਜਪੂਤਾਂ ਦੀ ਇੱਕ ਜਾਤਿ, ਜੋ ਅਗਨਿਕੁਲ ਮੰਨੀ ਜਾਂਦੀ ਹੈ. ਕਥਾ ਇਉਂ ਪ੍ਰਚਲਿਤ ਹੈ ਕਿ ਰਾਖਸਾਂ ਦਾ ਨਾਸ਼ ਕਰਨ ਲਈ ਅਰਬੁਦ (ਆਬੂ) ਪਹਾੜ ਪੁਰ ਰਿਖੀਆਂ ਨੇ ਜੱਗ ਕੀਤਾ. ਜੱਗ ਦੇ ਕੁੰਡ ਤੋਂ ਚਾਰ ਪ੍ਰਤਾਪੀ ਪੁਰਖ ਪ੍ਰਗਟ ਹੋਏ, ਜਿਨ੍ਹਾਂ ਦੇ ਨਾਮ ਹਨ- ਪ੍ਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ. ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਵੰਸ਼ ਚੱਲੇ, ਜੋ ਹੁਣ ਰਾਜਪੂਤਾਨੇ ਵਿੱਚ ਮੁਖੀ ਹਨ. ਇਹ ਕਹਾਵਤ ਭੀ ਹੈ ਕਿ ਚੌਹਾਨ ਦੇ ਚਾਰ ਭੁਜਾ ਸਨ. ਮਹਾ ਪ੍ਰਤਾਪੀ ਪ੍ਰਿਥੀਰਾਜ ਇਸੇ ਵੰਸ਼ ਦਾ ਭੂਸਣ ਸੀ. ਦੇਖੋ, ਰਾਜਪੂਤ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ)...
ਸੰਗ੍ਯਾ- ਰਾਜਪੁਤ੍ਰ. ਰਾਜਕੁਮਾਰ। ੨. ਇੱਕ ਪ੍ਰਸਿੱਧ ਕ੍ਸ਼੍ਤ੍ਰਿਯ (ਛਤ੍ਰੀ) ਜਾਤਿ, ਜੋ ਤਿੰਨ ਕਲਾਂ ਵਿੱਚ ਵੰਡੀ ਹੋਈ ਹੈ.#(ੳ) ਸੂਰਜ ਕੁਲ, ਜਿਸ ਵਿੱਚ ਰਾਮਚੰਦ੍ਰ ਜੀ ਹੋਏ.#(ਅ) ਚੰਦ੍ਰਵੰਸ਼, ਜਿਸ ਵਿੱਚ ਕ੍ਰਿਸਨ ਜੀ ਜਨਮੇ.#(ੲ) ਅਗਨਿਕੁਲ. ਇਸ ਵੰਸ਼ ਦੀ ਕਥਾ ਇਉਂ ਹੈ ਕਿ ਆਬੂ (ਅਬੁਦ) ਪਹਾੜ ਤੇ ਰਿਖੀਆਂ ਨੇ ਯਗ੍ਯ ਕੀਤਾ, ਜਿਸ ਦੇ ਹਵਨਕੁੰਡ ਤੋਂ ਚਾਰ ਤੇਜਸ੍ਵੀ ਵੀਰ, (ਪਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ) ਉਤਪੰਨ ਹੋਏ. ਇਨ੍ਹਾਂ ਚਾਰ ਪੁਰੁਸਾਂ ਤੋਂ ਜੋ ਵੰਸ਼ ਚੱਲਿਆ, ਉਪ ਅਗਨਿਕੁਲ ਪ੍ਰਸਿੱਧ ਹੋਇਆ....
ਦੇਖੋ, ਪ੍ਰਿਥਿ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. ਸੰਗ੍ਯਾ- ਪਾਰਵਤੀ. ਗਿਰਿਜਾ। ੨. ਪ੍ਰਿਥਿਵੀ। ੩. ਹਲਦੀ। ੪. ਵਰੁਣ ਦੀ ਇਸਤ੍ਰੀ। ੫. ਤੁਲਸੀ। ੬. ਅੱਠ ਵਰ੍ਹੇ ਦੀ ਕੰਨ੍ਯਾ। ੭. ਗਉੜੀ ਰਾਗਿਨੀ। ੮. ਵਿ- ਗੋਰੇ ਰੰਗ ਵਾਲੀ....
ਅ਼. [مُسلِم] ਇਸਲਾਮਮਤ ਧਾਰਨ ਵਾਲਾ। ੨. ਤਸਲੀਮ ਕਰਨ ਵਾਲਾ. ਮੰਨਣ ਵਾਲਾ. "ਹੋਇ ਮੁਸਲਿਮ ਦੀਨ ਮੁਹਾਣੈ." (ਮਃ ੧. ਵਾਰ ਮਾਝ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਪੱਕਾ ਦਾ ਇਸਤ੍ਰੀ ਲਿੰਗ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਵਸਦੀ. "ਇਹ ਬਸਤੀ, ਤਾ ਬਸਤ ਸਰੀਰਾ." (ਆਸਾ ਕਬੀਰ) ੨. ਸੰਗ੍ਯਾ- ਆਬਾਦੀ. ਵਸੋਂ ਸੰ. ਵਸਤਿ। ੩. ਗ੍ਰਾਮ. ਨਗਰ....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
[شاہجہان] ਰਾਜਾ ਉਦਯ ਸਿੰਘ ਜੋਧਪੁਰੀ ਦੀ ਕੰਨ੍ਯਾ ਬਾਲਮਤੀ (ਜੋਧਬਾਈ) ਦੇ ਉਦਰ ਤੋਂ ਜਹਾਂਗੀਰ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ੫. ਜਨਵਰੀ ਸਨ ੧੫੯੩ ਨੂੰ ਲਾਹੌਰ ਹੋਇਆ. ਇਸ ਦਾ ਪਹਿਲਾ ਨਾਉਂ ਮਿਰਜ਼ਾ ਖ਼ੁੱਰਮ ਸੀ. ਇਹ ਬਾਪ ਦੇ ਮਰਣ ਪਿੱਛੋਂ ਸਨ ੧੬੨੮ ਵਿੱਚ ਤਖਤ ਤੇ ਬੈਠਾ.¹ ਇਸ ਦੇ ਅਹਿਦ ਵਿੱਚ ਰਾਜ ਦੀ ਵੱਡੀ ਤਰੱਕੀ ਹੋਈ. ਮੁਆਮਲਾ ੨੩ ਕਰੋੜ ਰੁਪਯਾ ਵਸੂਲ ਹੁੰਦਾ ਸੀ.#ਸ਼ਾਹਜਹਾਂ ਨੂੰ ਇਮਾਰਤਾਂ ਦਾ ਵਡਾ ਸ਼ੌਕ ਸੀ. ਆਗਰੇ ਵਿੱਚ ਮੌਤੀ ਮਸਜਿਦ ਅਤੇ ਆਪਣੀ ਪਿਆਰੀ ਬੇਗਮ ਅਰਜਮੰਦ ਬਾਨੂ ਦਾ ਮਕਬਰਾ (ਜਿਸ ਦੇ ਨਾਮ ਮੁਮਤਾਜ਼ ਮਹਲ ਅਤੇ ਕੁਦਸੀਆ ਬੇਗਮ ਭੀ ਹਨ, ਜੋ ਨੂਰਜਹਾਂ ਦੇ ਭਾਈ ਆਸਿਫ ਖਾਂ ਦੀ ਪੁਤ੍ਰੀ ਸੀ. ਜਿਸ ਦਾ ਜਨਮ ਸਨ ੧੫੯੨ ਅਤੇ ਦੇਹਾਂਤ ੭. ਜੁਲਾਈ ਸਨ ੧੬੩੧ ਨੂੰ ਹੋਇਆ) ਚਾਰ ਕਰੋੜ ਪੰਜਾਹ ਲੱਖ ਰੁਪਯਾ ਖਰਚਕੇ ਬਣਵਾਇਆ, ਜੋ "ਤਾਜ" ਨਾਉਂ ਤੋਂ ਪ੍ਰਸਿੱਧ ਹੈ. ਕਈ ਲੇਖਕਾਂ ਨੇ ਤਾਜ ਮਹਿਲ ਦੀ ਲਾਗਤ ਇੱਕ ਕਰੋੜ ਸਾਢੇ ਬਾਰਾਂ ਲੱਖ ਲਿਖੀ ਹੈ.#ਜੋ ਇਸ ਵੇਲੇ ਲਾਲ ਕਿਲੇ ਦੇ ਸਾਮ੍ਹਣੇ ਜਮਨਾ ਕਿਨਾਰੇ ਵਸੀ ਹੋਈ ਦਿੱਲੀ ਦੇਖੀ ਜਾਂਦੀ ਹੈ, ਇਹ ਇਸੇ ਬਾਦਸ਼ਾਹ ਨੇ ਸਨ ੧੬੩੧ ਵਿੱਚ ਆਬਾਦ ਕੀਤੀ ਹੈ, ਇਸ ਦਾ ਨਾਉਂ ਉਸ ਨੇ "ਸ਼ਾਹਜਹਾਨਾਬਾਦ" ਰੱਖਿਆ, ਦਿੱਲੀ ਦਾ ਲਾਲ ਕਿਲਾ, ਦੀਵਾਨ ਖਾਸ, ਦੀਵਾਨ ਆਮ, ਅਰ ਜਾਮਾ ਮਸਜਿਦ ਆਦਿਕ ਸੁੰਦਰ ਇਮਾਰਤਾਂ ਸ਼ਾਹਜਹਾਨ ਦੀ ਕੀਰਤੀ ਪ੍ਰਗਟ ਕਰਦੀਆਂ ਹਨ. ਤਖਤ ਤਾਊਸ, ਜਿਸ ਤੇ ਸੱਤ ਕਰੋੜ ਦਸ ਲੱਖ ਰੁਪਯਾ ਖਰਚ ਹੋਇਆ ਸੀ, ਇਸੇ ਬਾਦਸ਼ਾਹ ਨੇ ਬਣਵਾਇਆ ਸੀ. ਜਗਤਪ੍ਰਸਿੱਧ ਕੋਹਨੂਰ ਹੀਰਾ, ਜਿਸ ਦਾ ਵਜਨ ੩੧੯ ਰੱਤੀ ਅਤੇ ਉਸ ਸਮੇਂ ੭੮੧੫੨੨੫) ਰੁਪਯੇ ਕੀਮਤ ਦਾ ਜਾਚਿਆ ਗਿਆ ਸੀ, ਮੀਰ ਜੁਮਲਾ ਨੇ ਇਸੇ ਚਕ੍ਰਵਰਤੀ ਮਹਾਰਾਜਾ ਨੂੰ ਨਜਰ ਕੀਤਾ ਸੀ.#ਕਈ ਖੋਟੇ ਮੰਤ੍ਰੀਆਂ ਦੀ ਨਾਲਾਇਕੀ ਕਰਕੇ ਇਸ ਨੇ ਈਸਾਈਆਂ, ਹਿੰਦੂਆਂ ਦੇ ਧਰਮ ਦੇ ਵਿਰੁੱਧ ਹੱਥ ਚੁੱਕਿਆ, ਇਸੇ ਤਰਾਂ ਇਸਦਾ ਵਿਰੋਧ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋ ਗਿਆ, ਜਿਸ ਕਾਰਣ ਗੁਰੂ ਸਾਹਿਬ ਨੂੰ ਸ੍ਵਰਖ੍ਯਾ ਲਈ ਸ਼ਸਤ੍ਰ, ਚੁੱਕਣੇ ਪਏ.#ਸ਼ਾਹਜਹਾਂ ਦੇ ਚਾਰ ਪੁਤ੍ਰ ਸਨ- ਦਾਰਾਸ਼ਿਕੋਹ, ਸ਼ੁਜਾ, ਔਰੰਗਜ਼ੇਬ ਅਤੇ ਮੁਰਾਦ. ਇੱਕ ਵਾਰ ਜਦ ਸ਼ਾਹਜਹਾਂ ਬੀਮਾਰ ਹੋ ਗਿਆ ਤਦ ਉਸ ਨੂੰ ਔਰੰਗਜ਼ੇਬ ਨੇ, (ਆਪਣੇ ਭਾਈਆਂ ਨੂੰ ਪਹਿਲਾਂ ਕਾਬੂ ਕਰਕੇ), ਆਗਰੇ ਦੇ ਕਿਲੇ ਸਨ ੧੬੫੮ ਵਿੱਚ ਕੈਦ ਕਰ ਲਿਆ. ਸੱਤ ਵਰ੍ਹੇ ਬੇਟੇ ਦੀ ਬੰਦੀ ਵਿੱਚ ਰਹਿਕੇ (੨੩ ਜਨਵਰੀ ਸਨ ੧੬੬੬) ਸੰਮਤ ੧੭੨੩ ਵਿੱਚ ਹੁਕੂਮਤ ਨੂੰ ਤਰਸਦਾ ਹੋਇਆ ਸ਼ਾਹਜਹਾਂ ਦੁਨੀਆਂ ਤੋਂ ਕੂਚ ਕਰ ਗਿਆ, ਅਤੇ ਆਪਣੀ ਪਿਆਰੀ ਬੇਗਮ ਦੇ ਪਾਸ ਆਗਰੇ ਤਾਜ ਅੰਦਰ ਦਫਨ ਕੀਤਾ ਗਿਆ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਦੇਖੋ, ਸਹਰ....
ਫ਼ਾ. [بُنِیاد] ਸੰਗ੍ਯਾ- ਨਿਉਂ. ਨੀਵ. ਨੀਂ....
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਅ਼. [عمارت] ਇ਼ਮਾਰਤ. ਸੰਗ੍ਯਾ- ਤਾਮੀਰ. ਉਸਾਰੀ। ੨. ਸ਼ਾਨਦਾਰ ਮਕਾਨ। ੩. ਅ਼. [امارت] ਅਮੀਰੀ ਭਾਵ. ਅਮੀਰਪੁਣਾ....
ਸੰਗ੍ਯਾ- ਛੋਟਾ ਵਣ। ੨. ਦੇਖੋ, ਬਣਾਉ....
ਦਿੱਲੀ ਦਾ ਨਾਉਂ. ਦੇਖੋ, ਸ਼ਾਹਜਹਾਂ. "ਸ਼ਾਹਜਹਾਨਬਾਦ ਕੋ ਕੀਨੋ ਕੂਚ ਅਪਾਰ." (ਗੁਰੁਸੋਭਾ)...
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਸੰਗ੍ਯਾ- ਅਹੁਦਾ. ਪਦਵੀ। ੨. ਹੱਕ। ੩. ਯੋਗ੍ਯਤਾ. "ਅਤਰ ਬਲ ਅਧਿਕਾਰ." (ਸਵਾ ਮਃ ੧) ਸੈਨਾ ਦੀ ਯੋਗ੍ਯਤਾ ਤੇ। ੪. ਅਖ਼ਤਿਆਰ....
ਤੁ. [مُغل] ਮੁਗ਼ਲ. ਵਿ- ਸਾਦਾਦਿਲ. ਭੋਲਾ. ਸਿੱਧਾ ਸਾਦਾ। ੨. ਸੰਗ੍ਯਾ- ਤਾਤਾਰ ਦੀ ਇੱਕ ਸ਼ੂਰਵੀਰ ਜਾਤਿ, ਜੋ ਪਹਿਲਾਂ ਆਤਿਸ਼ਪਰਸ੍ਤ ਸੀ ਅਤੇ ਫੇਰ ਇਸਲਾਮ ਮਤ ਵਿੱਚ ਆਈ. ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆਕੇ ਭੀ ਕਈ ਮੁਗਲ ਚਿਰ ਤੀਕ ਮੁਸਲਮਾਨ ਨਹੀਂ ਹੋਏ ਸਨ. ਜਲਾਲੁੱਦੀਨ ਫ਼ੀਰੋਜ਼ ਖ਼ਲਜੀ ਨੇ, ਜੋ ਦਿੱਲੀ ਦੇ ਤਖ਼ਤ ਪੁਰ ਸਨ ੧੨੯੦ ਤੋਂ ੯੬ ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ. ਦਿੱਲੀ ਪਾਸ ਜੋ ਮੁਗ਼ਲਪੁਰਾ ਹੈ, ਇਹ ਉਸੀ ਸਮੇਂ ਬਣਾਇਆ ਗਿਆ ਸੀ. ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤੇ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕ਼ਾਇਮ ਕਰਨ ਵਾਲਾ ਹੋਇਆ. ਦਿੱਲੀ ਦੇ ਤਖਤ ਪੁਰ ੧੫. ਮੁਗਲ ਬਾਦਸ਼ਾਹ ਬੈਠੇ ਹਨ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ. "ਮੁਗਲ ਪਠਾਣਾ ਭਈ ਲੜਾਈ." (ਆਸਾ ਮਃ ੧)...
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ....
ਦੇਖੋ, ਪਿਛਹੁ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਫ਼ਾ. [ثہنشاہ] ਵਿ- ਬਾਦਸ਼ਾਹਾਂ ਦਾ ਬਾਦਸ਼ਾਹ. ਮਹਾਰਾਜਾਧਿਰਾਜ. ਉਹ ਬਾਦਸ਼ਾਹ ਜਿਸ ਦੇ ਮਾਤਹਤ ਕਈ ਮੁਲਕਾਂ ਜਾਂ ਰਿਆਸਤਾਂ ਦੇ ਰਾਜੇ ਸ਼ਾਹ ਆਦਿਕ ਹੋਵਨ. ਦੇਖੋ, ਸਾਹ ਸਾਹਾਣ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਲਵਪੁਰ. ਰਾਮਚੰਦ੍ਰ ਜੀ ਦੇ ਬੇਟੇ ਲਵ ਦਾ ਵਸਾਇਆ ਰਾਵੀ (ਏਰਾਵਤੀ) ਕਿਨਾਰੇ ਨਗਰ, ਜੋ ਪੰਜਾਬ ਦੀ ਰਾਜਧਾਨੀ ਹੈ,¹ ਦੇਖੋ, ਵਿਚਿਤ੍ਰਨਾਟਕ ਅਃ ੨, ਅੰਕ ੨੪. ਲਹੌਰ ਤੇ ਸੋਲੰਕੀ, ਭੱਟੀ ਅਤੇ ਚੁਹਾਨ ਰਾਜਪੂਤਾਂ ਦਾ ਸਿਲਸਿਲੇਵਾਰ ਚਿਰ ਤੀਕ ਕਬਜਾ ਰਿਹਾ, ਫੇਰ ਇਹ ਬ੍ਰਾਹਮਣਾਂ ਦੇ ਅਧਿਕਾਰ ਵਿੱਚ ਆਇਆ. ਸੁਬਕਤਗੀਨ ਨੇ ਜਯਪਾਲ ਅਤੇ ਅਨੰਗਪਾਲ ਨੂੰ ਜਿੱਤਕੇ ਸਨ ੧੦੦੨ ਵਿੱਚ ਮੁਸਲਮਾਨੀ ਰਾਜ ਕਾਇਮ ਕੀਤਾ. ਸੁਬਕਤਗੀਨ ਦੇ ਪੁਤ੍ਰ ਮਹਮੂਦ ਨੇ ਲਹੌਰ ਦਾ ਨਾਉਂ "ਮਹਮੂਦਪੁਰ" ਰੱਖਿਆ ਸੀ. ਜੋ ਉਸ ਦੇ ਸਿੱਕੇ ਵਿੱਚ ਦੇਖੀਦਾ ਹੈ.#ਤੈਮੂਰ ਨੇ ਸਨ ੧੩੯੮ ਵਿੱਚ ਲਹੌਰ ਫਤੇ ਕੀਤਾ. ਇਹ ਕੁਝ ਕਾਲ ਲੋਦੀਆਂ ਦੀ ਹੁਕੂਮਤ ਅੰਦਰ ਭੀ ਰਿਹਾ. ਸਨ ੧੫੨੪ ਵਿੱਚ ਬਾਬਰ ਨੇ ਫ਼ਤੇ ਕਰਕੇ ਮੁਗਲਰਾਜ ਥਾਪਿਆ. ਬਾਦਸ਼ਾਹ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਆਪਣੇ ਆਪਣੇ ਸਮੇਂ ਕਿਲੇ ਦੀਆਂ ਇਮਾਰਤਾਂ ਬਣਵਾਈਆਂ. ਔਰੰਗਜ਼ੇਬ ਨੇ ਕਿਲੇ ਦੇ ਸਾਮ੍ਹਣੇ ਆਲੀਸ਼ਾਨ ਮਸੀਤ ਬਣਵਾਈ.#ਮਹਾਰਾਜਾ ਰਣਜੀਤਸਿੰਘ ਨੇ ਸਨ ੧੭੯੯ ਵਿੱਚ ਲਹੌਰ ਫਤੇ ਕਰਕੇ ਸਿੱਖਰਾਜ ਕਾਇਮ ਕੀਤਾ. ਇਸ ਪ੍ਰਸਿੱਧ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ੨੯ ਮਾਰਚ ਸਨ ੧੮੪੯ ਨੂੰ ਲਹੌਰ ਅੰਗ੍ਰੇਜਾਂ ਦੇ ਅਧਿਕਾਰ ਵਿੱਚ ਆਇਆ. ਦੇਖੋ, ਪੰਜਾਬ#ਰੇਲ ਦੇ ਰਸਤੇ ਲਹੌਰ ਤੋਂ ਕਲਕੱਤਾ ੧੧੯੯, ਪੇਸ਼ਾਵਰ ੨੮੮ ਅਤੇ ਬੰਬਈ ੧੧੪੬ ਮੀਲ ਹੈ. ਜਨਸੰਖ੍ਯਾ ੨੭੯, ੫੫੮ ਹੈ.#ਲਹੌਰ ਪਰਥਾਇ ਗੁਰੂ ਨਾਨਕਸਾਹਿਬ ਅਤੇ ਗੁਰੂ ਅਮਰਦਾਸ ਜੀ ਦੇ ਵਾਕ ਜੋ ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਦੇਖੇ ਜਾਂਦੇ ਹਨ, ਉਨ੍ਹਾਂ ਦਾ ਨਿਰਣਾ "ਲਾਹੋਰ" ਸ਼ਬਦ ਵਿੱਚ ਦੇਖੋ.#ਲਹੌਰ ਵਿੱਚ ਸਤਿਗੁਰਾਂ ਅਤੇ ਸ਼ਹੀਦਾਂ ਦੇ ਇਹ ਪਵਿਤ੍ਰ ਅਸਥਾਨ ਹਨ-#(੧) ਜਵਾਹਰਮੱਲ ਦੇ ਚੌਹੱਟੇ ਪਾਸ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਦੁਨੀਚੰਦ ਨੂੰ ਪਾਖੰਡਰੂਪ ਸ਼੍ਰਾੱਧਕਰਮ ਤੋਂ ਵਰਜਕੇ ਗੁਰਸਿੱਖੀ ਬਖ਼ਸ਼ੀ ਸੀ. ਇਹ ਅਸਥਾਨ ਸਿਰੀਆਂ ਵਾਲੇ ਮਹੱਲੇ ਪਾਸ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ਸਿੱਘ ਪੁਜਾਰੀ ਹੈ.#(੨) ਚੂਨੀਮੰਡੀ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਨਾਲ ਅੱਠ ਦੁਕਾਨਾਂ ਹਨ. ਪੁਜਾਰੀ ਸਿੰਘ ਹੈ.#(੩) ਜਨਮ ਅਸਥਾਨ ਦੇ ਪਾਸ ਹੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਧਰਮਸ਼ਾਲਾ ਹੈ. ਇਸ ਹਾਤੇ ਅੰਦਰ ਹੀ ਸ਼੍ਰੀ ਗੁਰੂ ਅਰਜਨਸਾਹਿਬ ਜੀ ਦਾ ਦੀਵਾਨਖਾਨਾ ਭੀ ਹੈ. ਇਸ ਦੇ ਨਾਲ ਚਾਰ ਦੁਕਾਨਾਂ ਅਤੇ ਅਠਾਰਾਂ ਘੁਮਾਉਂ ਜ਼ਮੀਨ ਪਿੰਡ ਰਾਣਾ ਭੱਟੀ, ਤਸੀਲ ਸ਼ਾਹਦਰਾ ਜਿਲਾ ਸ਼ੇਖੂਪੁਰਾ ਵਿੱਚ ਹੈ.#ਇਸੇ ਥਾਂ ਤੋਂ- "ਮੇਰਾ ਮਨੁ ਲੋਚੈ ਗੁਰਦਰਸਨ ਤਾਈ"- ਸ਼ਬਦ ਲਿਖਕੇ ਗੁਰੂਸਾਹਿਬ ਨੇ ਪਿਤਾ ਜੀ ਪਾਸ ਅਮ੍ਰਿਤਸਰ ਭੇਜਿਆ ਸੀ.#(੪) ਕਿਲੇ ਦੇ ਸਾਮ੍ਹਣੇ ਸ਼੍ਰੀ ਗੁਰੂ ਅਰਜਨਸਾਹਿਬ ਦਾ ਦੇਹਰਾ ਹੈ, ਜਿੱਥੇ ਜੇਠ ਸੁਦੀ ੪. ਸੰਮਤ ੧੬੬੩ ਨੂੰ ਜੋਤੀ ਜੋਤਿ ਸਮਾਏ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਦੀਵਾਨਖਾਨਾ ਭੀ ਮਨੋਹਰ ਹੈ. ਨਿੱਤ ਕੀਰਤਨ ਹੁੰਦਾ ਹੈ. ਮਹਾਰਾਜਾ ਰਣਜੀਤਸਿੰਘ ਦੀ ਲਾਈ ਜਾਗੀਰ ਪਿੰਡ ਨੰਦੀਪੁਰ ਜਿਲਾ ਸਿਆਲਕੋਟ ਤਸੀਲ ਡਸਕਾ ਵਿੱਚ ਹੈ, ਜਿਸ ਦਾ ਰਕਬਾ ੫੮੯ ਵਿੱਘੇ ਹੈ, ਅਤੇ ੫੦ ਰੁਪਯੇ ਸਾਲਨਾ ਪਿੰਡ ਕੁਤਬਾ ਤਸੀਲ ਕੁਸੂਰ ਤੋਂ ਮਿਲਦੇ ਹਨ. ੯੦ ਰੁਪਯੇ ਰਿਆਸਤ ਨਾਭੇ ਵੱਲੋਂ ਹਨ. ਜੇਠ ਸੁਦੀ ੪. ਨੂੰ ਮੇਲਾ ਹੁੰਦਾ ਹੈ, ਪੁਜਾਰੀ ਸਿੰਘ ਹਨ. ਇਸ ਗੁਰਦ੍ਵਾਰੇ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਦੰਦਖੰਡ ਦਾ ਇੱਕ ਕੰਘਾ ਹੈ, ਜਿਸ ਦੇ ੩੮ ਦੰਦੇ ਹਨ, ਦੋ ਦੰਦੇ ਟੁੱਟੇ ਹੋਏ ਹਨ.#(੫) ਲਹੌਰ ਕਿਲੇ ਤੋਂ ਦੌ ਸੌ ਕਦਮ ਦੱਖਣ ਵੱਲ ਲਾਲ ਕੂਆ ਅਥਵਾ ਲਾਲ ਖੂਹੀ ਹੈ. ਇਹ ਚੰਦੂ ਦੇ ਘਰ ਵਿੱਚ ਸੀ. ਇਸ ਦੇ ਜਲ ਨਾਲ ਸ਼੍ਰੀ ਗੁਰੂ ਅਰਜਨ ਦੇਵ ਨੇ ਕਈ ਵਾਰ ਸਨਾਨ ਕੀਤਾ ਸੀ. ਇੱਥੇ ਛੋਟਾ ਜਿਹਾ ਮੰਜੀਸਾਹਿਬ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਹੁੰਦਾ ਹੈ. ਇਸ ਗੁਰਦ੍ਵਾਰੇ ਨਾਲ ਇੱਕ ਦੁਕਾਨ, ੨੧. ਕਨਾਲ ੧੪. ਮਰਲੇ ਜਮੀਨ ਪਿੰਡ ਖੋਖਰ, ਤਸੀਲ ਲਹੌਰ ਵਿੱਚ ਹੈ. ਪੁਜਾਰੀ ਸਿੰਘ ਹੈ. ਇੱਥੇ ਤੀਹ ਚਾਲੀ ਗੁੰਗੇ ਭੀ ਰਹਿਂਦੇ ਹਨ.#(੬) ਡੱਬੀ ਬਾਜਾਰ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਬਾਵਲੀ ਹੈ. ਇਹ ਛੱਜੂ ਵਪਾਰੀ ਦੇ ਅਰਪੇ ਹੋਏ ਧਨ ਤੋਂ ਗੁਰੂਸਾਹਿਬ ਨੇ ਲਵਾਈ ਸੀ. ਬਾਦਸ਼ਾਹ ਸ਼ਾਹਜਹਾਂ ਦੇ ਸਮੇਂ ਇਹ ਅੱਟੀ ਗਈ ਸੀ. ਮਹਾਰਾਜਾ ਰਣਜੀਤਸਿੰਘ ਜੀ ਨੇ ਫੇਰ ਪ੍ਰਗਟ ਕੀਤੀ. ਇਸ ਨਾਲ ੧੧੨ ਹੱਟਾਂ ਹਨ, ਜਿਨ੍ਹਾਂ ਦੀ ਚੋਖੀ ਆਮਦਨ ਹੈ.#(੭) ਮੁਜੰਗ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ ਹੈ, ਜਿੱਥੇ ਬਹੁਤ ਚਿਰ ਗੁਰੂਸਾਹਿਬ ਦਾ ਡੇਰਾ ਰਿਹਾ ਹੈ. ਇਸ ਗੁਰਦ੍ਵਾਰੇ ਨਾਲ ਨੌ ਦੁਕਾਨਾਂ ਹਨ.#(੮) ਭਾਟੀ ਦਰਵਾਜੇ ਮਹੱਲਾ ਚੁਮਾਲਾ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਸਤਿਗੁਰੂ ਮੁਜੰਗ ਤੋਂ ਆਕੇ ਇੱਥੇ ਕਈ ਵਾਰ ਦੀਵਾਨ ਲਗਾਇਆ ਕਰਦੇ ਸਨ, ਜਿਸ ਬੇਰੀ ਨਾਲ ਘੋੜਾ ਬੰਨ੍ਹਿਆ ਜਾਂਦਾ ਸੀ, ਉਹ ਮੌਜੂਦ ਹੈ.#ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਪ੍ਰਕਾਸ਼ ਲਈ ਸੁੰਦਰ ਖੁਲ੍ਹਾ ਕਮਰਾ ਹੈ. ਮੁਸਾਫਰਾਂ ਦੇ ਰਹਿਣ ਲਈ ਚੋਖੇ ਮਕਾਨ ਹਨ. ਗੁਰਦ੍ਵਾਰੇ ਨਾਲ ਇੱਕ ਮਕਾਨ ਭਾਟੀ ਦਰਵਾਜੇ ਅਤੇ ੮੭ ਘੁਮਾਉਂ ਜ਼ਮੀਨ ਪਿੰਡ ਖੁਰਦਪੁਰ, ਤਸੀਲ ਲਹੌਰ ਵਿੱਚ ਹੈ. ਕਮੇਟੀ ਦੇ ਹੱਥ ਪ੍ਰਬੰਧ ਹੈ. ਬਸੰਤ- ਪੰਚਮੀ ਨੂੰ ਮੇਲਾ ਹੁੰਦਾ ਹੈ.#(੯) ਸ਼ਹਿਰ ਦੇ ਉੱਤਰ ਕਿਲੇ ਦੇ ਪਾਸ ਭਾਈ ਮਨੀਸਿੰਘ ਜੀ ਦਾ ਸ਼ਹੀਦਗੰਜ ਹੈ. ਦੇਖੋ, ਮਨੀਸਿੰਘ ਭਾਈ. ਇੱਥੇ ਉਹ ਖੂਹ ਭੀ ਹੈ ਜੋ ਜਾਲਿਮ ਹਾਕਮਾਂ ਨੇ ਸਿੱਖਾਂ ਦੇ ਸਿਰਾਂ ਨਾਲ ਭਰਵਾ ਦਿੱਤਾ ਸੀ. ਇਸ ਸ਼ਹੀਦਗੰਜ ਨਾਲ ਇੱਕ ਦੁਕਾਨ ਚੂਨੀਮੰਡੀ ਵਿੱਚ ਹੈ. ਕਮੇਟੀ ਦੇ ਹੱਥ ਇਸ ਦਾ ਪ੍ਰਬੰਧ ਹੈ. ਰੇਲਵੇ ਸਟੇਸ਼ਨ ਬਾਦਾਮੀਬਾਗ ਤੋਂ ਪੌਣ ਮੀਲ ਪੱਛਮ ਹੈ.#(੧੦) ਲੰਡਾ ਬਾਜਾਰ ਵਿੱਚ ਭਾਈ ਤਾਰੂਸਿੰਘ ਜੀ ਦਾ ਸ਼ਹੀਦਗੰਜ ਹੈ. ਇਸ ਨਾਲ ਕਈ ਟੁਕੜੇ ਜ਼ਮੀਨ ਦੇ ਕਰੀਬ ਛੀ ਕਨਾਲ ਸ਼ਹਿਰ ਵਿੱਚ ਹਨ, ਅਤੇ ਪਿੰਡ ਬੱਲਾ ਬਸਤੀਰਾਮ ਤਸੀਲ ਲਹੌਰ ਤੋਂ ਸੌ ਰੁਪਯਾ ਸਾਲਾਨਾ ਸਿੱਖਰਾਜ ਸਮੇਂ ਦੀ ਜਾਗੀਰ ਹੈ. ਕੁਝ ਦੁਕਾਨਾਂ ਦਾ ਕਰਾਇਆ ਆਉਂਦਾ ਹੈ. ਪੁਜਾਰੀ ਸਿੰਘ ਹੈ. ਦੇਖੋ, ਤਾਰੂਸਿੰਘ ਭਾਈ.#(੧੧) ਭਾਈ ਤਾਰੂਸਿੰਘ ਜੀ ਦੇ ਸ਼ਹੀਦਗੰਜ ਦੇ ਨੇੜੇ ਹੀ ਸਿੰਘਣੀਆਂ ਦਾ ਸ਼ਹੀਦਗੰਜ ਹੈ. ਇੱਥੇ ਸਿੰਘਣੀਆਂ ਨੇ ਅਨੇਕ ਦੁੱਖ ਸਹਾਰੇ. ਆਪਣੇ ਬੱਚੇ ਟੋਟੇ ਕਰਵਾਕੇ ਝੋਲੀ ਪਵਾਏ, ਪਰ ਪਿਆਰਾ ਧਰਮ ਨਹੀਂ ਤਿਆਗਿਆ....
ਸਮੁੰਦਰ ਤੋਂ ੮੬ ਮੀਲ ਪੁਰ ਗੰਗਾ ਦੇ ਕੰਢੇ ਕਾਲੀਘਾਟ ਪਾਸ ਵਸਿਆ, ਬੰਗਾਲ ਦਾ ਪ੍ਰਧਾਨ ਨਗਰ, ਜੋ ਭਾਰਤ ਵਿੱਚ ਮਨੁੱਖੀਸੰਖ੍ਯਾ ਦੇ ਲਹਾਜ਼ ਸਭ ਤੋਂ ਵਡਾ ਹੈ.¹ ਇਹ ਭਾਰਤ ਦੀ ਰਾਜਧਾਨੀ ਚਿਰਕਾਲ ਰਹਿਆ ਹੈ. ਸੰਮਤ ੧੯੬੮ (ਸਨ ੧੯੧੧) ਵਿੱਚ ਸ਼ਹਨਸ਼ਾਹ ਜਾਰਜ ਪੰਜਮ ਨੇ ਦਿੱਲੀ ਰਾਜਧਾਨੀ ਕ਼ਾਇਮ ਕੀਤੀ.#ਕਲਕੱਤੇ ਵਿੱਚ ਵਡੀਸੰਗਤਿ ਆਦਿ ਅਨੇਕ ਗੁਰਦ੍ਵਾਰੇ ਹਨ, ਜਿੱਥੇ ਗੁਰਬਾਣੀ ਦਾ ਕੀਰਤਨ ਅਤੇ ਕਥਾ ਹੁੰਦੀ ਹੈ.#ਕਲਕੱਤਾ ਲਹੌਰ ਤੋਂ ੧੧੭੬ ਮੀਲ ਹੈ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। ੨. ਭਾਵ- ਮੁਹ਼ੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. "ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ." (ਮਃ ੧. ਵਾਰ ਮਾਝ) "ਮੁਸਲਮਾਨ ਦਾ ਏਕ ਖੁਦਾਇ." (ਭੈਰ ਕਬੀਰ)...
ਫ਼ਾ. [عیِسائی] ਵਿ- ਈ਼ਸਾ ਨਾਲ ਸੰਬੰਧਿਤ। ੨. ਸੰਗ੍ਯਾ- ਈ਼ਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian....
ਦੇਖੋ, ਜੈਨ. "ਇਕ ਜੈਨੀ ਉਝੜਿ ਪਾਇ." (ਵਾਰ ਮਲਾ ਮਃ ੧)...
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਵਿ- ਪਾਰਸ (ਫ਼ਾਰਸ) ਦੇਸ਼ ਦਾ. ਸੰ. ਪਾਰਸੀਕ। ੨. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ (ਬੋਲੀ- ਫਾਰਸੀ). ੩. ਪਾਰਸ ਦੇਸ਼ ਦਾ ਵਸਨੀਕ। ੪. ਅਸੁਰਮਯ (ਜ਼ਰਦੁਸ਼੍ਤ ਅਥਵਾ ਜ਼ਰਦੁਸ੍ਤ) ਪੈਗ਼ੰਬਰ ਦਾ ਮਤ ਧਾਰਨ ਵਾਲਾ. ਪਾਰਸੀਲੋਕ ਅਗਨਿਪੂਜਕ ਹਨ. ਇਨ੍ਹਾਂ ਦੇ ਮੰਦਿਰਾਂ ਵਿੱਚ ਅਗਨੀ ਬੁਝਣ ਨਹੀਂ ਦਿੱਤੀ ਜਾਂਦੀ. ਅਗਨਿ ਨੂੰ ਪਵਿਤ੍ਰ ਰੱਖਣ ਲਈ ਇਹ ਹੁੱਕਾ ਚੁਰਟ ਆਦਿਕ ਨਹੀਂ ਵਰਤਦੇ ਅਤੇ ਮੁਰਦੇ ਜਲਾਉਂਦੇ ਨਹੀਂ. ਲੋਥ ਨੂੰ ਇੱਕ ਗਹਿਰੇ ਅਹਾਤੇ (ਦਖਮੇ) ਵਿੱਚ ਰੱਖ ਦਿੰਦੇ ਹਨ, ਜਿੱਥੋਂ ਮਾਂਸਾਹਾਰੀ ਪੰਛੀ ਖਾ ਜਾਂਦੇ ਹਨ, ਪਾਰਸੀਆਂ ਦਾ ਧਰਮ ਪੁਸਤਕ ਜ਼ੰਦ ਹੈ, ਜਿਸ ਦਾ ਟੀਕਾ ਸਹਿਤ ਨਾਮ "ਜ਼ੰਦ ਅਵਸਥਾ" ਹੈ. ਭਾਰਤ ਵਿੱਚ ਪਾਰਸੀ ਸਭ ਤੋਂ ਪਹਿਲਾਂ ਸਨ ੭੩੫ ਵਿੱਚ ਖ਼ੁਰਾਸਾਨ ਤੋਂ ਆਕੇ ਸੰਜਾਨ (ਜਿਲਾ ਥਾਨਾ- ਇਲਾਕਾ ਬੰਬਈ) ਵਿੱਚ ਆਬਾਦ ਹੋਏ ਹਨ. ਹੁਣ ਇਹ ਜਾਤਿ ਸਾਰੇ ਭਾਰਤ ਵਿੱਚ ਫੈਲ ਗਈ ਹੈ ਅਤੇ ਵਪਾਰ ਵਿੱਚ ਵਡੀ ਨਿਪੁਣ ਹੈ....
[یہوُدی] ਹੀ. Jew. Paleatine ਦੇ Juzea ਇਲਾਕੇ ਦਾ ਵਸਨੀਕ। ੨. ਮਹਾਤਮਾ ਮੂਸਾ ਨੂੰ ਪੈਗ਼ੰਬਰ ਅਤੇ ਤੌਰੇਤ ਨੂੰ ਧਰਮਪੁਸ੍ਤਕ ਮੰਨਣ ਵਾਲਾ. ਯਹੂਦੀ ਲੋਕ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਅਰ ਵਪਾਰ ਵਿੱਚ ਵਡੇ ਨਿਪੁਣ ਹਨ. ਇਹ ਈਸਾਈਆਂ ਦੇ ਹੱਥੋਂ ਤੰਗ ਆਕੇ ਬੇਘਰੇ ਹੋਕੇ ਦੇਸ਼ ਦੇਸ਼ਾਂਤਰਾਂ ਵਿੱਚ ਭਟਕਦੇ ਰਹੇ ਹਨ. ਇਨ੍ਹਾਂ ਦੇ ਤਸੀਹਿਆਂ ਦਾ ਜਿਕਰ ਕਰਦੇ ਰੋਮ ਖੜੇ ਹੁੰਦੇ ਹਨ. ਇਸ ਵਡੇ ਜੰਗ ਮਗਰੋਂ ਅੰਗ੍ਰੇਜਾਂ ਨੇ ਯਹੂਦੀਆਂ ਤੇ ਕਰਸ ਖਾਕੇ ਮੁੜ ਇਨ੍ਹਾਂ ਨੂੰ ਆਪਣੇ ਪੁਰਾਣੇ ਵਤਨ ਵਸਾਣ ਦਾ ਜਤਨ ਕੀਤਾ ਹੈ.#ਯਹੂਦੀ ਖ਼ੁਦਾ ਦੇ ਹੁਕਮ ਅਨੁਸਾਰ ਛਨਿੱਛਰਵਾਰ ਨੂੰ ਪਵਿਤ੍ਰ ਦਿਨ ਮੰਨਦੇ, ਸੱਤ ਵਾਰ ਨਮਾਜ਼ ਪੜ੍ਹਦੇ ਅਤੇ ਚਾਲੀਹ ਰੋਜ਼ੇ ਰਖਦੇ ਹਨ. ਦੇਖੋ, ਮੂਸਾ....
ਦੇਖੋ, ਬਿਚਕਾਰ....
ਆਬਾਦ ਹੋਈ. ਵਸਦੀ ਰਹੀ. "ਜਿਚਰੁ ਵਸੀ ਪਿਤਾ ਕੈ ਸਾਥਿ." (ਆਸਾ ਮਃ ੫) ੨. ਵਸਦਾ ਹੈ. "ਵਸੀ ਰਬੁ ਹਿਆਲੀਐ." (ਸ. ਫਰੀਦ) ੩. ਸੰ. वशिन्. ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। ੪. ਸ੍ਵਾਧੀਨ. ਸ੍ਵਤੰਤ੍ਰ....
ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਮੇ ਸਤਿਗੁਰਾਂ ਦਾ ਪਵਿਤ੍ਰ ਅਸਥਾਨ, ਜਿਸ ਥਾਂ ਦੁਖੀ ਦੀਨ ਭਾਰਤ ਦੀ ਰਖ੍ਯਾ ਲਈ ਮਾਘ ਸੁਦੀ ੫. ਸੰਮਤ ੧੭੩੨ ਨੂੰ ਸਤਿਗੁਰਾਂ ਨੇ ਸੀਸ ਦਿੱਤਾ. ਸਰਦਾਰ ਬਘੇਲ ਸਿੰਘ ਨੇ ਇਹ ਗੁਰੁਦ੍ਵਾਰਾ ਸੰਮਤ ੧੮੪੭ ਵਿੱਚ ਬਣਵਾਇਆ, ਫੇਰ ਮੁਸਲਮਾਨਾਂ ਨੇ ਇਸ ਪਾਸ ਮਸੀਤ ਉਸਾਰ ਲਈ. ਅੰਤ ਨੂੰ ੧੯੧੪ ਦਾ ਗਦਰ ਸ਼ਾਂਤ ਹੋਣ ਪੁਰ ਰਾਜਾ ਸਰੂਪ ਸਿੰਘ ਜੀਂਦਪਤਿ ਨੇ ਗਵਰਨਮੇਂਟ ਤੋਂ ਗੁਰੁਦ੍ਵਾਰੇ ਦੀ ਥਾਂ ਲੈ ਕੇ ਗੁਰੁਦ੍ਵਾਰਾ ਰਚਿਆ ਅਰ ਜਾਗੀਰ ਲਾਈ. ਦੇਖੋ, ਦਿੱਲੀ। ੨. ਦੇਖੋ, ਆਨੰਦਪੁਰ ਗੁਰਦ੍ਵਾਰਾ ਨੰਃ ੩। ੩. ਦੇਖੋ, ਅੰਬਾਲਾ ਨੰਃ ੫....
ਸੰਗ੍ਯਾ- ਚੰਦ੍ਰਿਕਾ ਚੰਦ੍ਰਮਾ ਦੀ ਰੌਸ਼ਨੀ। ੨. ਚਿੱਟੀ ਚਾਦਰੈ, ਜੋ ਫ਼ਰਸ਼ ਪੁਰ ਵਿਛਾਈ ਜਾਂਦੀ ਹੈ। ੩. ਇੱਕ ਫੁੱਲਦਾਰ ਬੂਟਾ, ਜੋ ਬਹੁਤ ਚਿੱਟੇ ਫੁੱਲਾਂ ਵਾਲਾ ਹੁੰਦਾ ਹੈ. ਗੁਲਚਾਂਦਨੀ. L. Tabernaemontana Coronaria. ਇਸ ਦੇ ਫੁੱਲਾਂ ਦਾ ਰਸ ਤੇਲ ਵਿੱਚ ਮਿਲਾਕੇ ਸ਼ਰੀਰ ਤੇ ਮਲਨ ਤੋਂ ਖਾਜ ਦੂਰ ਹੁੰਦੀ ਹੈ. ਚਾਂਦਨੀ ਦੇ ਪੱਤਿਆਂ ਦਾ ਦੁੱਧ ਜੇਹਾ ਰਸ ਅਤੇ ਜੜਾਂ, ਅਨੇਕ ਦਵਾਈਆਂ ਵਿੱਚ ਵਰਤੀਦੀਆਂ ਹਨ। ੪. ਸਾਯਵਾਨ (ਚੰਦੋਏ) ਨੂੰ ਭੀ ਚਾਂਦਨੀ ਆਖਦੇ ਹਨ....
ਸੰਗ੍ਯਾ- ਚਤੁਃ ਕੋਣ (ਚੁਕੋਣਾ) ਸਹ਼ਨ. ਵੇਹੜਾ। ੨. ਬਾਜ਼ਾਰ ਦਾ ਉਹ ਥਾਂ, ਜਿੱਥੇ ਚਾਰ ਕੂਚੇ ਆਕੇ ਮਿਲਣ। ੩. ਗ੍ਰਹ ਆਦਿ ਦੇਵਤਿਆਂ ਦੀ ਪੂਜਾ ਲਈ ਬਣਾਇਆ ਚੁਕੋਣਾ ਯੰਤ੍ਰ। ੪. ਚਮਕ. ਡਰ ਸਹਿਤ ਕੰਪ. "ਚੌਕ ਪਰੀ ਤਬ ਹੀ ਇਹ ਯੌਂ ਜਿਮ ਚੌਕ ਪਰੈ ਤਮ ਮੇ ਡਰ ਖ੍ਵਾਬੀ." (ਕ੍ਰਿਸਨਾਵ)...
ਕ੍ਰਿ. ਵਿ- ਇਸ ਥਾਂ. ਯਹਾਂ....
ਦੇਖੋ, ਮਘਰ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਤੇਗਬਹਾਦੁਰ ਸਤਿਗੁਰੂ। ੨. ਵਿ- ਤਲਵਾਰ ਚਲਾਉਣ ਵਿੱਚ ਦਿਲੇਰ ਅਤੇ ਨਿਪੁਣ. ਤਲਵਾਰ ਦਾ ਧਨੀ. "ਸ੍ਰੀ ਗੁਰੂ ਤੇਗਬਹਾਦੁਰ ਨੰਦਨ, ਤੇਗਬਹਾਦੁਰ ਯੌਂ ਸੁਧ ਪਾਈ." (ਗੁਪ੍ਰਸੂ)...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਅ਼. [خاطِر] ਸੰਗ੍ਯਾ- ਸਨਮਾਨ. ਆਦਰ। ੨. ਇਰਾਦਾ. ਸੰਕਲਪ। ੩. ਧ੍ਯਾਨ. ਤੱਵਜੋ. "ਨਿਜ ਖਾਤਿਰ ਮੇ ਕਿਸੇ ਨ ਲ੍ਯਾਵੈ." (ਗੁਪ੍ਰਸੂ) ੪. ਤਸੱਲੀ. "ਉੱਤਰ ਦੇਹੁ ਪੀਰ ਤੁਮ ਦੀਰਘ ਜਿਸ ਤੇ ਮਮ ਖਾਤਿਰ ਹ੍ਵੈਜਾਇ." (ਗੁਪ੍ਰਸੂ) ੫. ਦਿਲ। ੬. ਪੱਖ. ਪਾਸਦਾਰੀ....
ਸੰ. ਸ਼ੀਰ੍ਸ. ਸੰਗ੍ਯਾ- ਸਿਰ। ੨. ਆਸੀਸ (ਆਸ਼ੀਰਵਾਦ) ਦਾ ਸੰਖੇਪ. "ਦੈ ਦਿਜ ਸੀਸ ਚਲ੍ਯੋ ਉਤਕੌ." (ਕ੍ਰਿਸਨਾਵ) ੩. ਸੰ. सीस ਸਿੱਕਾ. ਸੀਸਕ....
ਅ਼. [قُربان] ਕ਼ੁਰਬਾਨ. ਉਹ ਕ੍ਰਿਯਾ ਜਿਸ ਤੋਂ ਕ਼ੁਰਬ (ਨੇੜੇ) ਹੋਈਏ. ਕ਼ੁਰਬਾਨੀ. ਨਿਛਾਵਰ. "ਸਦਾ ਸਦਾ ਜਾਈਐ ਕੁਰਬਾਣੁ." (ਬਿਲਾ ਮਃ ੫) ੨. ਜੋ ਵਸ੍ਤੁ ਕ਼ੁਰਬਾਨ ਕੀਤੀ ਜਾਵੇ....
ਦੇਖੋ, ਗੁਰਦੁਆਰਾ ੩....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਇਹ ਚੁਭਾਲ (ਜਿਲਾ ਅਮ੍ਰਿਤਸਰ) ਦਾ ਧਰਮਵੀਰ ਸਰਦਾਰ ਕਰੋੜੀਆਂ ਦੀ ਮਿਸਲ ਵਿੱਚੋਂ ਸੀ. ਇਸ ਨੇ ਖਾਲਸੇ ਦੀ ਸੈਨਾ ਨਾਲ ਸੰਮਤ ੧੮੪੭ ਵਿੱਚ ਦਿੱਲੀ ਫਤੇ ਕੀਤੀ ਅਰ ਸ਼ਾਹਆਲਮ ਤੋਂ ਤਿੰਨ ਲੱਖ ਰੁਪਯਾ ਭੇਟ ਲੈਕੇ, ਦਿੱਲੀ ਦੇ ਗੁਰਦ੍ਵਾਰੇ ਬਣਵਾ ਅਰ ਉਨ੍ਹਾਂ ਨਾਲ ਜਾਗੀਰਾਂ ਲਵਾਕੇ ਪੰਜਾਬ ਨੂੰ ਵਾਪਿਸ ਆਇਆ. ਸਰਦਾਰ ਬਘੇਲਸਿੰਘ ਤੋਂ ਪੰਥ ਦੇ ਉੱਚੇ ਘਰਾਣੇ ਅਮ੍ਰਿਤ ਛਕਣਾ ਪੁੰਨਕਰਮ ਜਾਣਦੇ ਸਨ. ਪਟਿਆਲਾਪਤਿ ਰਾਜਾ ਸਾਹਿਬਸਿੰਘ ਜੀ ਨੇ ਆਪ ਤੋਂ ਹੀ ਅਮ੍ਰਿਤ ਛਕਿਆ ਸੀ. ਇਸ ਸਰਦਾਰ ਦਾ ਦੇਹਾਂਤ ਸੰਮਤ ੧੮੫੯ ਵਿੱਚ ਅਮ੍ਰਿਤਸਰ ਹੋਇਆ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਦੇਖੋ, ਮਸਜਿਦ। ੨. ਮਸਜਿਦ ਵਿੱਚ. "ਕਿਆ ਮਸੀਤਿ ਸਿਰ ਨਾਏ?" (ਪ੍ਰਭਾ ਕਬੀਰ)...
ਅ਼. [غدر] ਗ਼ਦਰ. ਸੰਗ੍ਯਾ- ਬੇਵਫ਼ਾਈ। ੨. ਹਿਲਚਲ। ੩. ਉਪਦ੍ਰਵ। ੪. ਵਿਦ੍ਰੋਹ. ਬਗ਼ਾਵਤ। ੫. ਦੇਖੋ, ਚੌਦਹ ਦਾ ਗਦਰ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)...
ਦੇਖੋ, ਪਥਰ....
ਦੇਖੋ, ਨਿਤ....
ਦੇਖੋ, ਚੜਤ....
ਸੰਗ੍ਯਾ- ਅਰਪਣ ਯੋਗ੍ਯ ਵਸਤੁ. ਉਪਹਾਰ. ਨਜਰ। ੨. ਧਰਮਗ੍ਰੰਥਾਂ ਦਾ ਮੁੱਲ (ਕੀਮਤ) ਕਹਿਣ ਦੀ ਥਾਂ, ਸਨਮਾਨ ਲਈ ਭੇਟਾ ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ- ਸ਼੍ਰੀਗੁਰੂ ਗ੍ਰੰਥਸਾਹਿਬ ਜੀ ਦੀ ਜਿਲਦ ਸਮੇਤ ਭੇਟਾ ੫੦ ਰੁਪਯੇ ਹੈ....
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਫ਼ਾ. [اندازہ] ਅੰਦਾਜ਼ਹ. ਸੰਗ੍ਯਾ- ਅਨੁਮਾਨ. ਅਟਕਲ। ੨. ਤੋਲ, ਵਜ਼ਨ ੩. ਮਾਪ, ਮਿਣਤੀ ੪. ਭਾਗ. ਹਿੱਸਾ। ੫. ਦ੍ਰਿਸ੍ਟਾਂਤ. ਮਿਸਾਲ। ੬. ਯੋਗ੍ਯ. ਮੁਨਾਸਿਬ. "ਬੋਲਿ ਸਕੈ ਨ ਅੰਦਾਜਾ." (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. "ਲਫਜ ਕਮਾਇ ਅੰਦਾਜਾ." (ਮਾਰੂ ਸੋਲਹੇ ਮਃ ੫)...
ਵਿ- ਤੀਨ. ਤ੍ਰਯ (ਤ੍ਰੈ)....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਵਿ- ਸਾਰ. ਸ਼੍ਰੇਸ੍ਠ. ਉੱਤਮ. "ਕੋ ਸਾਲੁ ਜਿਵਾਹੇ ਸਾਲੀ." (ਵਾਰ ਮਾਰ ੩) ਜਵਾਹੇਂ ਅਤੇ ਧਾਨਾਂ ਵਿੱਚੋਂ ਕੇਹੜਾ ਉੱਤਮ ਹੈ? ਭਾਵ ਧਾਨ ਸ਼੍ਰੇਸ੍ਠ ਹਨ। ੨. ਸੰ. शाल ਸੰਗ੍ਯਾ- ਸਾਲ ਦਾ ਬਿਰਛ. ਇਹ ਸਾਲ (साल ) ਭੀ ਸਹੀ ਹੈ. ਇਸ ਦੀ ਲੱਕੜ ਵਡੀ ਪੱਕੀ ਅਤੇ ਸਿੱਧੀ ਹੁੰਦੀ ਹੈ. ਖਾਸ ਕਰਕੇ ਛੱਤ ਵਿੱਚ ਇਸ ਦਾ ਵਰਤਾਉ ਬਹੁਤ ਹੁੰਦਾ ਹੈ. L. Vatica Robusta. "ਹਰੇ ਹਰੇ ਸਾਲ ਖਰੇ." (ਗੁਪ੍ਰਸੂ) ੩. ਇੱਕ ਜਾਤਿ ਦੀ ਮੱਛੀ. Ophiocephalus Wrahl । ੪. ਸ਼ਾਲਾ. ਘਰ. ਮੰਦਿਰ. "ਪ੍ਰਹਲਾਦ ਪਠਾਏ ਪੜਨਸਾਲ." (ਬਸੰ ਕਬੀਰ) "ਊਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ਰਸੋਈਸ਼ਾਲਾ. ਪਾਕਸ਼ਾਲਾ। ੫. ਸੱਲ. ਵੇਧ. ਦੇਖੋ, ਸ਼ਲ ਧਾ. "ਦੀਨਦ੍ਯਾਲ ਵੈਰੀਸਾਲ." (ਅਕਾਲ) ਦੇਖੋ, ਵੈਰੀਸਾਲ। ੬. ਸ਼ਾਲਿਹੋਤ੍ਰ ਨਾਮਕ ਇੱਕ ਮੁਨਿ, ਜਿਸ ਨੇ ਘੋੜਿਆਂ ਦੇ ਪੰਖ ਇੰਦ੍ਰ ਦੀ ਆਗ੍ਯਾ ਨਾਲ ਕੱਟ ਦਿੱਤੇ ਸਨ. ਆਖਦੇ ਹਨ ਕਿ ਪਹਿਲੇ ਘੋੜਿਆਂ ਦੇ ਖੰਭ ਹੋਇਆ ਕਰਦੇ ਅਤੇ ਉਹ ਪੰਛੀਆਂ ਵਾਙ ਆਕਾਸ਼ ਵਿੱਚ ਉਡਦੇ. "ਸਾਲ ਮੁਨੀਸਰ ਕਾਟੇ ਹੁਤੇ ਬ੍ਰਿਜ ਰਾਜ ਮਨੋ ਤਿਹ ਪੰਖ ਬਨਾਵਤ." (ਕ੍ਰਿਸਨਾਵ) ਕ੍ਰਿਸਨ ਜੀ ਨੇ ਪੰਖਦਾਰ ਤੀਰ ਮਾਰਕੇ ਘੋੜਿਆਂ ਦੇ ਸ਼ਰੀਰ ਅਜੇਹੇ ਕਰ ਦਿੱਤੇ, ਮਾਨੋ ਸ਼ਾਲ ਦੇ ਕੱਟੇ ਪੰਖ ਫੇਰ ਬਣਾਏ ਹਨ। ੭. ਸ਼ਾਵਲ੍ਯਾ (ਅਸਪਰਾ) ਦਾ ਸੰਖੇਪ. ਹੂਰ. "ਊਪਰ ਗਿੱਧ ਸਾਲ ਮਁਡਰਾਹੀਂ। ਤਰੇ ਸੂਰਮਾ ਜੁੱਧ ਮਚਾਹੀਂ." (ਚਰਿਤ੍ਰ ੫੨) ੮. ਫ਼ਾ. [سال] ਵਰ੍ਹਾ. ਸੰਮਤ. ਸੰਵਤਸਰ. ਦੇਖੋ, ਵਰਸ। ੯. [شال] ਸ਼ਾਲ. ਦੁਸ਼ਾਲੇ ਦੀ ਫਰਦ. ਪਸ਼ਮੀਨੇ ਦੀ ਚਾਦਰ. "ਸਿਰ ਪਰ ਸਤਗੁਰੁ ਸਾਲ ਸਜਾਈ." (ਗੁਪ੍ਰਸੂ) ੧੦. ਗੋਦੜੀ. ਕੰਥਾ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਫ਼ਾ. [آمدن] ਕ੍ਰਿ- ਆਉਣਾ. ਆਗਮਨ। ੨. ਸੰਗ੍ਯਾ- ਆਮਦਨ. ਆਮਦਨੀ....
ਦੇਖੋ, ਮਹਾਰਾਜ....
ਵਿ- ਜੰਗ ਜਿੱਤਣ ਵਾਲਾ. "ਰਣਜੀਤ ਬੜਾ ਅਖਾੜਾ." (ਆਸਾ ਮਃ ੫) ਭਾਵ- ਵਿਕਾਰਦੰਗਲ ਫਤੇ ਕਰਨ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਨਗਾਰਾ, ਜੋ ਸਵਾਰੀ ਦੇ ਅੱਗੇ ਵੱਜਿਆ ਕਰਦਾ ਸੀ. "ਗੁਰੁਘਰ ਕੋ ਰਣਜੀਤ ਨਗਾਰਾ." (ਗੁਪ੍ਰਸੂ) ਇਹ ਨਗਾਰਾ ਸੰਮਤ ੧੭੪੧ ਵਿੱਚ ਆਨੰਦਪੁਰ ਤਿਆਰ ਹੋਇਆ ਸੀ। ੩. ਕਵਿ ਸੈਨਾਪਤਿ ਨੇ ਗੁਰੁਸੋਭਾ ਗ੍ਰੰਥ ਵਿੱਚ ਸਾਹਿਬਜ਼ਾਦਾ ਅਜੀਤਸਿੰਘ ਜੀ ਲਈ ਰਣਜੀਤ ਅਤੇ ਰਣਜੀਤਸਿੰਘ ਨਾਮ ਵਰਤਿਆ ਹੈ- "ਲਰਤ ਸਿੰਘਰਣਜੀਤ ਤਹਿਂ ਫੌਜ ਦਈ ਸਭ ਮੋਰ." (ਗੁਰੁਸ਼ੋਭਾ)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਦੇਖੋ, ਤਹਸੀਲ....
ਵਿ- ਨਵ. ਨਯਾ. ਨਵੀਨ (New)...
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਇੱਕ ਦੈਤ. ਪਦਮਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਕ੍ਰੋਧਅਗਨਿ ਤੋਂ ਸਮੁੰਦਰ ਵਿੱਚੋਂ ਜਲੰਧਰ ਉਪਜਿਆ. ਇਹ ਇਤਨੇ ਸ਼ੋਰ ਨਾਲ ਰੋਣ ਲੱਗਾ ਕਿ ਤ੍ਰਿਲੋਕੀ ਵ੍ਯਾਕੁਲ ਹੋ ਗਈ. ਬ੍ਰਹਮਾ ਨੇ ਜਦ ਗੋਦੀ ਵਿੱਚ ਚੁੱਕਕੇ ਵਿਰਾਇਆ, ਤਦ ਉਸ ਦੀ ਦਾੜ੍ਹੀ ਇਤਨੇ ਜ਼ੋਰ ਨਾਲ ਖਿੱਚੀ ਕਿ ਬ੍ਰਹਮਾ ਦੀ ਅੱਖਾਂ ਤੋਂ ਜਲ ਵਗ ਪਿਆ, ਇਸ ਕਾਰਣ ਬ੍ਰਹਮਾ ਨੇ ਨਾਮ ਜਲੰਧਰ ਰੱਖਿਆ. ਵਡਾ ਹੋਣ ਪੁਰ ਜਲੰਧਰ ਨੇ ਇੰਦ੍ਰਲੋਕ ਜਿੱਤ ਲਿਆ ਅਤੇ ਦੇਵਤੇ ਦੁਖੀ ਕਰ ਦਿੱਤੇ. ਇੰਦ੍ਰ ਦੀ ਸਹਾਇਤਾ ਵਾਸਤੇ ਸ਼ਿਵ ਜਲੰਧਰ ਨਾਲ ਲੜਨ ਨੂੰ ਗਏ. ਜਲੰਧਰ ਦੀ ਇਸਤ੍ਰੀ ਵ੍ਰਿੰਦਾ (ਜੋ ਕਾਲਨੇਮਿ ਦੀ ਕਨ੍ਯਾ ਸੀ) ਪਤਿ ਦੀ ਜੀਤ ਲਈ ਬ੍ਰਹਮਾ ਦੀ ਪੂਜਾ ਕਰਨ ਬੈਠੀ. ਪਜਾ ਵਿੱਚ ਵਿਘਨ ਕਰਨ ਲਈ ਵਿਸਨੁ ਜਲੰਧਰ ਦਾ ਰੂਪ ਧਾਰਕੇ ਵ੍ਰਿੰਦਾ ਪਾਸ ਗਏ, ਪਤਿ ਨੂੰ ਦੇਖਕੇ ਵ੍ਰਿੰਦਾ ਪੂਜਾ ਛੱਡਕੇ ਉਠ ਖੜੀ ਹੋਈ ਅਰ ਜਲੰਧਰ ਉਸੇ ਸਮੇਂ ਮਾਰਿਆ ਗਿਆ. ਇਹ ਪ੍ਰਸੰਗ ਭੀ ਹੈ ਕਿ ਵਿਸਨੁ ਨੇ ਵ੍ਰਿੰਦਾ ਦਾ ਸਤ ਭੰਗ ਕੀਤਾ.#ਪਦਮਪੁਰਾਣ ਵਿੱਚ ਇਹ ਕਥਾ ਭੀ ਹੈ ਕਿ ਵ੍ਰਿੰਦਾ ਪਤਿ ਨਾਲ ਸਤੀ ਹੋਈ, ਅਤੇ ਵਿਸਨੁ ਦੇ ਵਰ ਨਾਲ ਵ੍ਰਿੰਦਾ ਦੀ ਭਸਮ ਤੋਂ ਤੁਲਸੀ, ਆਉਲਾ, ਪਲਾਸ਼ ਅਤੇ ਪਿੱਪਲ ਚਾਰ ਬਿਰਛ ਪੈਦਾ ਹੋਏ. ਦੇਖੋ, ਤੁਲਸੀ ਸ਼ਬਦ। ੨. ਇੱਕ ਪ੍ਰਾਚੀਨ ਰਿਖੀ। ੩. ਜਲੋਦਰ ਨੂੰ ਭੀ ਕਈ ਜਲੰਧਰ ਲਿਖਦੇ ਹਨ. ਦੇਖੋ, ਗੁਪ੍ਰਸੂ ਰਾਸਿ ੪, ਅਃ ੫੦. "ਰੋਗ ਜਲੰਧਰ ਉਦਰ ਵਿਸਾਲਾ। ਪੀੜਾ ਦੇਤ ਮਹਾ ਸਭ ਕਾਲਾ." ਦੇਖੋ, ਜਲੋਦਰ। ੪. ਦੁਆਬੇ ਵਿੱਚ ਇੱਕ ਸ਼ਹਿਰ, ਜੋ ਜਿਲੇ ਦਾ ਪ੍ਰਧਾਨ ਨਗਰ ਹੈ. ਪਦਮਪੁਰਾਣ ਵਿੱਚ ਕਥਾ ਹੈ ਕਿ ਜਲੰਧਰ ਨੂੰ ਸਮੁੰਦਰ ਨੇ ਆਪਣਾ ਪੁਤ੍ਰ ਜਾਣਕੇ ਰਹਿਣ ਲਈ ਇਹ ਦੇਸ਼ (ਤ੍ਰਿਗਰ੍ਤ) ਦਿੱਤਾ, ਜਿਸ ਤੋਂ ਜਲੰਧਰ ਸੰਗ੍ਯਾ ਹੋਈ ਪਹਿਲਾਂ ਇਹ ਸਮੁੰਦਰ ਦੇ ਜਲ ਨਾਲ ਢਕਿਆ ਹੋਇਆ ਸੀ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ "ਫਤੇਹਗੜ੍ਹ" ਨਾਉਂ ਦਾ ਸੁੰਦਰ ਕਿਲਾ ਰਚਿਆ.#ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.#ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.#ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ. ਜੀਂਦ ਰਿਆਸਤ#ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.¹ ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪ੍ਯਾ ਸਾਲਾਨਾ ਹੈ.#ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.²#ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ. ਰਿਆਸਤ ਵਿੱਚ ਇੱਕ ਹਾਈ ਸਕੂਲ, ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪. ਗਰਲ ਸਕੂਲ ਹਨ.#ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫. ਰੋਗੀ ਰਹਿ ਸਕਦੇ ਹਨ ਸੁੰਦਰ ਬਣੇ ਹੋਏ ਹਨ, ਅਤੇ ਇਲਾਕੇ ਵਿੱਚ ੧੦. ਡਿਸਪੈਨਸਰੀਆਂ (Dispensaries) ਹਨ.#ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.#ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.#ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਗਵਰਨਮੇਂਟ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.#ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩. ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.#੩੦ ਜੁਲਾਈ ਸਨ ੧੮੨੨ ਨੂੰ ੧੧. ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.#ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.³#ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.⁴ ਦਾ ਖ਼ਿਤਾਬ ਮਿਲਿਆ.#ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ "ਰਾਜਾਏ ਰਾਜਗਾਨ" ਆਦਿਕ ਖ਼ਿਤਾਬ ਪ੍ਰਾਪਤ ਕੀਤੇ. ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.#ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧. ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧. ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,⁵ ਅਤੇ ੧. ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.⁶ ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.#ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭- ੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.#ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁਸ੍ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.#ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ- ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ. , ਕੇ. ਸੀ. ਐਸ. ਆਈ. , ਵਾਲੀਏ ਜੀਂਦ.#ਰਿਆਸਤ ਜੀਂਦ ਦੀ ਸਲਾਮੀ ੧੩. ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫. ਤੋਪਾਂ ਹਨ.#ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧. ਨਵੰਬਰ ਸਨ ੧੯੨੧ ਤੋਂ ਗਵਰਨਮੈਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼. ੨. ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ....
ਸੰਗ੍ਯਾ- ਚਾਲੀਸ. ਚਤ੍ਵਾਰਿੰਸ਼ਤ- ੪੦। ੨. ਡਾਟ ਲਾਉਣ ਦਾ ਢਾਂਚਾ। ੩. ਰੀਤੀ. ਚਾਲ. ਮਰ੍ਯਾਦਾ. "ਗੁਰਸਿਖ ਮੀਤ, ਚਲਹੁ ਗੁਰਚਾਲੀ." (ਧਨਾ ਮਃ ੪) ੪. ਚੱਲੀ. ਪ੍ਰਵਿਰਤ ਹੋਈ. "ਕਥਾ ਪੁਨੀਤ ਨ ਚਾਲੀ." (ਸਾਰ ਪਰਮਾਨੰਦ)...
ਫ਼ਾ. [خریِد] ਸੰਗ੍ਯਾ- ਮੁੱਲ ਲੈਣ ਦੀ ਕ੍ਰਿਯਾ. ਕ੍ਰਯ....
ਸ਼ਹਨਸ਼ਾਹ ਸ਼ਾਹਜਹਾਂ ਦੇ ਹਮਰਕਾਬ ਰਹਿਣ ਵਾਲਾ ਅਸਤਬਲ ਦਾ ਇੱਕ ਅਹੁਦੇਦਾਰ, ਜਿਸ ਨੇ ਸ਼ਾਹਜਹਾਂਨਾਬਾਦ ਪਾਸ ਇਸ ਨਾਉਂ ਦਾ ਪਿੰਡ ਵਸਾਇਆ। ੨. ਰਕਾਬਗੰਜ ਗ੍ਰਾਮ ਪਾਸ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਪਵਿਤ੍ਰ ਗੁਰਦ੍ਵਾਰਾ, ਜਿੱਥੇ ਲਬਾਣੇ ਸਿੱਖਾਂ ਨੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਕੀਤਾ. ਸੰਮਤ ੧੭੬੪ (ਸਨ ੧੭੦੭) ਵਿੱਚ ਜਦ ਦਸ਼ਮੇਸ਼ ਦਿੱਲੀ ਪਧਾਰੇ, ਤਦ ਇਸ ਥਾਂ ਮੰਜੀਸਾਹਿਬ ਬਣਵਾਇਆ. ਫੇਰ ਬਘੇਲਸਿੰਘ ਜੀ ਨੇ ਸੰਮਤ ੧੮੪੭ (ਸਨ ੧੭੯੦) ਵਿੱਚ ਗੁੰਬਜਦਾਰ ਮੰਦਿਰ ਬਣਵਾਇਆ. ਹੁਣ ਇਹ ਅਸਥਾਨ ਨਵੀਂ ਦਿੱਲੀ ਵਿੱਚ ਗੁਰਦ੍ਵਾਰਾ ਰੋਡ ਤੇ, ਵਡੇ ਸਰਕਾਰੀ ਦਫਤਰ ਪਾਸ ਹੈ. ਦੇਖੋ, ਦਿੱਲੀ ਦਾ ਅੰਗ ੨....
ਅੰ. Government. ਸੰਗ੍ਯਾ- ਹੁਕੂਮਤ. ਅਧਿਕਾਰ। ੨. ਹੁਕਮਰਾਂ ਸਰਕਾਰ। ੩. ਰਾਜ. ਸਲਤਨਤ....
ਅ਼. [قیِمت] ਕ਼ੀਮਤ. ਸੰਗ੍ਯਾ- ਮੁੱਲ। ੨. ਕ਼ਦਰ। ੩. ਅੰਦਾਜਾ. ਅਟਕਲ....
ਅ਼. [رقم] ਸੰਗ੍ਯਾ- ਲਿਖਣਾ। ੨. ਭਾਵ- ਨਕ਼ਦੀ....
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਵੈਸ਼੍ਯ ਵਰਣ ਦੀ ਇੱਕ ਜਾਤਿ। ੨. ਸੰ. सुद् ਧਾ- ਟਪਕਣਾ. ਚੁਇਣਾ. ਪਵਿਤ੍ਰ ਕਰਨਾ. ਅਮਾਨਤ ਰਖਣਾ. ਘਾਉ ਕਰਨਾ. ਫੱਟਣਾ. ਬਚਨ ਦੇਣਾ. ਮਾਰਨਾ। ੩. ਸੰਗ੍ਯਾ- ਰਸੋਈਆ. ਲਾਂਗਰੀ। ੪. ਪਾਪ. ਗੁਨਾਹ। ੫. ਡਿੰਗ. ਰਸੋਈਖਾਨੇ ਦਾ ਦਾਰੋਗਾ। ੬. ਸੰ. ਸ਼ੂਦ੍ਰ. ਚੌਥਾ ਵਰਣ. "ਖਤ੍ਰੀ ਬ੍ਰਾਹਮਣ ਸੂਦ ਵੈਸ." (ਸੂਹੀ ਮਃ ੫) ੭. ਫ਼ਾ. [سوُد] ਨਫ਼ਾ. ਲਾਭ। ੮. ਵਿਆਜ. "ਨਿਤ ਸਉਦਾ ਸੂਦ ਕੀਚੈ ਬਹੁ ਭਾਂਤਿ ਕਰ." (ਗਉ ਮਃ ੪) ਮੁਸਲਮਾਨਾਂ ਦੇ ਮਤ ਵਿੱਚ ਸੂਦ ਹਰਾਮ ਹੈ. ਦੇਖੋ, ਕੁਰਾਨ ਸੂਰਤ ਬਕਰ, ਆਯਤ ੨੭੫. ਹਿੰਦੂਮਤ ਵਿੱਚ ਸੂਦ ਲੈਣਾ ਵਿਧਾਨ ਹੈ. ਗੋਤਮ ਰਿਖੀ ਦੇ ਮਤ ਅਨੁਸਾਰ ਅਸਲ ਰਕਮ ਦਾ ਵੀਹਵਾਂ ਹਿੱਸਾ ਹਰ ਮਹੀਨੇ ਸੂਦ ਲੈਣਾ ਵਾਜਬ ਹੈ. ਮਨੂ ਦੇ ਹਿਸਾਬ ਨਾਲ ਗਿਣੀਏ ਤਦ ਸਵਾ ਰੁਪਯਾ ਸੈਂਕੜਾ ਮਹੀਨੇ ਪਿੱਛੇ ਬੈਠਦਾ ਹੈ. ਦੇਖੋ, ਵਿਆਜ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਅ਼. [معکوُل] ਮਅ਼ਕੂਲ. ਵਿ- ਅ਼ਕ਼ਲ ਵਿੱਚ ਲਿਆਂਦਾ ਗਿਆ। ੨. ਯੋਗ੍ਯ. ਠੀਕ. ਉਚਿਤ....
ਸੰ. ਵਿ- ਸ਼੍ਰੇਸ੍ਟ. ਉੱਤਮ। ੨. ਵਡਾ. ਬਜ਼ੁਰਗ। ੩. ਸਾਧੂਆਂ ਦੇ ਡੇਰੇ ਅਖਾੜੇ ਆਦਿ ਦਾ ਮੁਖੀਆ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਸੰਗ੍ਯਾ- ਸ਼ਵ ਸੰਸਕਾਰ. ਸ਼ਵ (ਮੁਰਦੇ) ਦਾ ਅੰਤਿਮ ਸੰਸਕਾਰ. ਮੁਰਦੇ ਦਾ ਅਗਨਿ ਸੰਸਕਾਰ. ਦਾਹ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਜਿਲਾ ਤਸੀਲ ਅਤੇ ਥਾਣਾ ਅਮ੍ਰਿਤਸਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਛਿਹਰਟਾ ਤੋਂ ਅੱਧ ਮੀਲ ਦੱਖਣ ਹੈ. ਇੱਥੇ ਹੇਠ ਲਿਖੇ ਗੁਰਦ੍ਵਾਰੇ ਹਨ-#(੧) ਛਿਹਰਟਾ ਸਾਹਿਬ. ਪਿੰਡ ਤੋਂ ਉੱਤਰ ਪੱਛਮ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਲਗਵਾਇਆ ਖੂਹ, ਜਿਸ ਪੁਰ ਛੀ ਹਰਟ ਚਲ ਸਕਦੇ ਹਨ. ਇਸ ਪਾਸ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ੧੪੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਵਡਾ ਮੇਲਾ ਮਾਘ ਸੁਦੀ ਪੰਚਮੀ ਨੂੰ ਅਤੇ ਛੋਟੇ ਮੇਲੇ ਹਰ ਚਾਂਦਨੀ ਪੰਚਮੀ ਨੂੰ ਹੁੰਦੇ ਹਨ. ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ.#(੨) ਮੰਜੀਸਾਹਿਬ. ਪਿੰਡ ਤੋਂ ਇੱਕ ਫਰਲਾਂਗ ਦੱਖਣ ਸ਼੍ਰੀ ਗਰੂ ਅਰਜਨਦੇਵ ਦੇ ਵਿਰਾਜਣ ਦਾ ਅਸਥਾਨ. ਇੱਥੇ ਗੁਰੂਸਾਹਿਬ ਭਾਈ ਸਹਾਰੀ ਖੇਤੀ ਦੀ ਕਿਰਤ ਦੇਖਣ ਕਦੇ ਕਦੇ ਆਇਆ ਕਰਦੇ ਹਨ, ਜੋ ਗੁਰੂ ਦੇ ਲੰਗਰ ਲਈ ਕਰਦਾ ਸੀ. ਗੁਰੂ ਸਾਹਿਬ ਨੇ ਇਸ ਥਾਂ ਤਿੰਨ ਹਰਟਾ ਖੂਹ ਲਗਵਾਇਆ. ਮੰਜੀਸਾਹਿਬ ਬਣਿਆ ਹੋਇਆ ਹੈ. ਭਾਈ ਸਹਾਰੀ ਦੀ ਵੰਸ਼ ਦੇ ਪ੍ਰੇਮੀ ਪੁਜਾਰੀ ਹਨ.#(੩) ਅਟਾਰੀ ਸਾਹਿਬ ਅਥਵਾ ਜਨਮ ਅਸਥਾਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ. ਇਹ ਪਿੰਡ ਦੀ ਆਬਾਦੀ ਵਿੱਚ ਗੁਰਦ੍ਵਾਰਾ ਹੈ. ਇੱਥੇ ਛੀਵੇਂ ਸਤਿਗੁਰੂ ੨੧. ਹਾੜ ਸੰਮਤ ੧੬੫੨ ਨੂੰ ਜਨਮੇ ਹਨ. ਦਰਬਾਰ ਸੁਨਹਿਰੀ ਕਲਸ ਵਾਲਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਪੁਜਾਰੀ ਸਿੰਘ ਹੈ.#(੪) ਦਮਦਮਾ ਸਾਹਿਬ. ਪਿੰਡ ਤੋਂ ਇੱਕ ਫਰਲਾਂਗ ਦੱਖਣ ਉਹ ਥਾਂ ਜਿੱਥੇ ਛੀਵੇਂ ਸਤਿਗੁਰੂ ਇੱਕ ਵਡੇ ਭਾਰੀ ਸੂਰ ਨੂੰ ਮਾਰਕੇ ਵਿਰਾਜੇ ਹਨ. ਪਹਿਲਾਂ ਸਾਧਾਰਣ ਦਮਦਮਾ ਸੀ, ਹੁਣ ਸੁੰਦਰ ਗੁਰਦ੍ਵਾਰਾ ਬਣ ਗਿਆ ਹੈ. ਵੀਹ ਵਿੱਘੇ ਜ਼ਮੀਨ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਸਿੰਘ ਹੈ....
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਫੂਲ ਮਿਸਲ ਦੀ ਪ੍ਰਧਾਨ ਸਿੱਖਰਿਆਸਤ ਦੀ ਰਾਜਧਾਨੀ ਦਾ ਨਗਰ, ਜਿਸ ਦੀ ਨਿਉਂ ਬਾਬਾ ਆਲਾ ਸਿੰਘ ਜੀ ਨੇ ਸੰਮਤ ੧੮੧੦ ਵਿੱਚ ਰੱਖੀ ਅਤੇ ਸੰਮਤ ੧੮੨੦ (ਸਨ ੧੭੬੩) ਵਿੱਚ ਪੱਕਾ ਕਿਲਾ ਬਣਾਕੇ ਸ਼ਹਿਰ ਆਬਾਦ ਕੀਤਾ. ਇਹ ਰਾਜਪੁਰੇ ਤੋਂ ਦੱਖਣ ਪੱਛਮ ੧੬. ਮੀਲ ਹੈ, ਅਰ ਰਾਜਪੁਰਾ ਭਟਿੰਡਾ ਸਮਾਸਟਾ ਰੇਲਵੇ ਲੈਨ ਦਾ, ਰਾਜਪੁਰੇ ਤੋਂ ਦੂਜਾ ਸਟੇਸ਼ਨ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੪੬, ੯੭੪ ਹੈ.#ਪਟਿਆਲੇ ਦਾ ਦੀਵਾਨਖ਼ਾਨਾ, ਮੋਤੀਬਾਗ, ਬਾਰਾਂਦਰੀ ਦਾ ਮਹਿਲ ਅਤੇ ਬਾਗ, ਮਹੇਂਦ੍ਰ ਕਾਲਿਜ ਅਤੇ ਰਾਜੇਂਦ੍ਰ ਹਸਪਤਾਲ ਆਦਿਕ ਅਸਥਾਨ ਦੇਖਣ ਲਾਇਕ ਹਨ.#ਪਟਿਆਲਾ ਰਿਆਸਤ#ਭਾਵੇਂ ਬਾਬਾ ਫੂਲ ਦੇ ਸੁਪੁਤ੍ਰ ਬਾਬਾ ਰਾਮਸਿੰਘ ਜੀ ਨੇ ਆਪਣੇ ਵੱਡੇ ਭਾਈ ਤਿਲੋਕਸਿੰਘ ਤੋਂ ਵੱਖ ਹੋਕੇ ਕਈ ਪਿੰਡ ਆਪਣੇ ਕਬਜੇ ਕੀਤੇ ਰਾਜਸੀ ਠਾਟ ਬਣਾ ਲਿਆ ਸੀ, ਪਰ ਪਟਿਆਲਾ ਰਾਜ ਦਾ ਮੂਲ ਬਾਬਾ ਆਲਾ ਸਿੰਘ ਜੀ ਨੂੰ ਕਹਿਣਾ ਚਾਹੀਏ, ਇਸੇ ਲਈ ਰਿਆਸਤ ਪਟਿਆਲੇ ਨੂੰ "ਬਾਬੇ ਆਲਾ ਸਿੰਘ ਦਾ ਘਰ" ਆਖਦੇ ਹਨ.#ਬਾਬਾ ਆਲਾਸਿੰਘ#ਮਾਈ ਸਾਬੀ¹ ਦੇ ਉਦਰ ਤੋਂ ਬਾਬਾ ਰਾਮਸਿੰਘ ਜੀ ਦੇ ਘਰ ਰਾਜਾ ਆਲਾ ਸਿੰਘ ਜੀ ਦਾ ਜਨਮ ਸੰਮਤ ੧੭੪੮ ਵਿੱਚ ਫੂਲ ਨਗਰ ਹੋਇਆ.² ਇਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਸ਼ੁਭ ਗੁਣਾਂ ਦੇ ਬਲ, ਲੋਕਾਂ ਦੇ ਦਿਲਾਂ ਤੇ ਪਿਆਰ ਅਤੇ ਦਬਦਬਾ ਬੈਠਾ ਦਿੱਤਾ ਸੀ. ਇਹ ਪਿਤਾ ਰਾਮ ਸਿੰਘ ਜੀ ਦੇ ਰਾਜ ਦੀ ਦਿਨੋ ਦਿਨ ਉੱਨਤੀ ਕਰਨ ਲੱਗੇ, ਕਈ ਇਲਾਕੇ ਸ਼ਮਸ਼ੇਰ ਦੇ ਜੋਰ ਅਧੀਨ ਕੀਤੇ ਅਰ ਬਰਨਾਲਾ, ਭਦੌੜ, ਪਟਿਆਲਾ ਆਦਿ ਨਗਰ ਵਸਾਏ. ਸੰਮਤ ੧੮੨੦ (ਸਨ ੧੭੬੩) ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਨ ਨੂੰ ਜਿੱਤ ਕੇ ਸਰਹਿੰਦ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀ।#ਰਾਜਾ ਆਲਾਸਿੰਘ ਜੀ ਉਦਾਰ, ਸੂਰਵੀਰ, ਗੁਰਬਾਣੀ ਦੇ ਪ੍ਰੇਮੀ, ਵਰਤਾਕੇ ਛਕਣ ਵਾਲੇ, ਨਿਰਅਭਿਮਾਨ ਅਤੇ ਨੀਤਿਨਿਪੁਣ ਸੇ, ਇਨ੍ਹਾਂ ਦੀ ਰਾਣੀ ਭਤੇਕੌਰ³ ਭੀ ਸਰਵਗੁਣ ਭਰਪੂਰ ਅਤੇ ਪਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੀ ਧਰਮਾਤਮਾ ਸੀ. ਇਹ ਆਪ ਲੰਗਰ ਵਰਤਾਇਆ ਕਰਦੀ ਅਤੇ ਅਨਾਥਾਂ ਦੀ ਪੁਤ੍ਰਾਂ ਵਾੰਙ ਪਾਲਨਾ ਕਰਦੀ ਸੀ.#੨੭ ਸਾਉਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ. ਇਨ੍ਹਾਂ ਦੀ ਸਮਾਧ ਤੇ ਲੰਗਰ ਜਾਰੀ ਹੈ ਅਤੇ ਕਥਾ ਕੀਰਤਨ ਦਾ ਉੱਤਮ ਪ੍ਰਬੰਧ ਹੈ. ਪੁਜਾਰੀ ਉਦਾਸੀ ਸਾਧੂ ਹਨ.#ਰਾਜਾ ਅਮਰਸਿੰਘ#ਰਾਣੀ ਹੁਕਮਾਂ ਦੇ ਉਦਰ ਤੋਂ ਬਾਬਾ ਆਲਾਸਿੰਘ ਜੀ ਦੇ ਵੱਡੇ ਸੁਪੁਤ੍ਰ ਸਰਦੂਲ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਹਾੜ ਵਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਹੋਇਆ. ਟਿੱਕਾ ਸਰਦੂਲ ਸਿੰਘ ਪਿਤਾ ਦੇ ਹੁੰਦੇ ਹੀ ਸਨ ੧੭੫੩ ਵਿੱਚ ਗੁਜ਼ਰ ਗਿਆ ਸੀ. ਇਸ ਲਈ ਦਾਦਾ ਜੀ ਦੇ ਦੇਹਾਂਤ ਹੋਣ ਪੁਰ ਸਨ ੧੭੬੫ (ਸੰਮਤ ੧੮੨੨) ਵਿੱਚ ਪਟਿਆਲੇ ਦੀ ਰਾਜਗੱਦੀ ਤੇ ਰਾਜਾ ਅਮਰਸਿੰਘ ਜੀ ਵਿਰਾਜੇ. ਪੰਥ ਦੇ ਪ੍ਰਸਿਧ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲਿਏ ਤੋਂ ਅਮ੍ਰਿਤ ਛਕਿਆ.⁴ ਇਨ੍ਹਾਂ ਨੇ ਬਹੁਤ ਇਲਾਕੇ ਤਲਵਾਰ ਦੇ ਜ਼ੋਰ ਆਪਣੇ ਰਾਜ ਨਾਲ ਮਿਲਾਏ ਅਤੇ ਰਾਜਪ੍ਰਬੰਧ ਦੇ ਨਿਯਮ ਕਾਇਮ ਕੀਤੇ ਅਰ ਆਪਣਾ ਸਿੱਕਾ ਚਲਾਇਆ. ਸੰਮਤ ੧੮੨੪ (ਸਨ ੧੭੬੭) ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਵਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਸੰਮਤ ੧੮੨੮ ਵਿਚੱ ਭਟਿੰਡਾ ਫਤੇ ਕੀਤਾ. ਸੰਮਤ ੧੮੩੧ ਵਿੱਚ ਸੈਫਾਬਾਦ (ਬਹਾਦਰਗੜ੍ਹ) ਆਪਣੇ ਰਾਜ ਨਾਲ ਮਿਲਾਇਆ.#ਫੱਗੁਣ ਵਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੪ ਨੂੰ ਤੇਤੀ ਵਰ੍ਹੇ ਦੀ ਉਮਰ ਵਿੱਚ ਜਲੋਦਰ ਰੋਗ ਨਾਲ ਰਾਜਾ ਅਮਰਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬਸਿੰਘ#ਰਾਣੀ ਰਾਜਕੌਰ ਦੇ ਉਦਰੋਂ ਰਾਜਾ ਅਮਰਸਿੰਘ ਜੀ ਦੇ ਘਰ ਰਾਜਕੁਮਾਰ ਸਾਹਿਬ ਸਿੰਘ ਜੀ ਦਾ ਜਨਮ ਭਾਦੋਂ ਵਦੀ ੧੫. ਸੰਮਤ ੧੮੩੦ (ਸਨ ੧੭੭੩) ਨੂੰ ਹੋਇਆ. ਛੀ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜੇ. ਰਾਜਪ੍ਰਬੰਧ ਮਾਈ ਹੁਕਮਾਂ ਦਾਦੀ, ਅਤੇ ਦੀਵਾਨ ਨਾਨੂ ਮੱਲ ਦੇ ਹੱਥ ਰਿਹਾ. ਰਾਣੀ ਹੁਕਮਾਂ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਰਾਜੇਂਦ੍ਰ ਕੌਰ (ਰਾਜਾ ਅਮਰਸਿੰਘ ਜੀ ਦੀ ਭੂਆ, ਜੋ ਕੌਰ ਭੂਮੀਆਸਿੰਘ ਦੀ ਸੁਪੁਤ੍ਰੀ ਅਤੇ ਫਗਵਾੜੇ ਵਿਆਹੀ ਹੋਈ ਸੀ) ਨਾਨੂਮੱਲ ਨੂੰ ਪੂਰੀ ਸਹਾਇਤਾ ਦਿੰਦੀ ਰਹੀ.#ਸੰਮਤ ੧੮੪੪ (ਸਨ ੧੭੮੭) ਵਿੱਚ ਰਾਜਾ ਸਾਹਿਬਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਵਡੀ ਧੂਮ ਧਾਮ ਸਾਥ ਅਮ੍ਰਿਤਸਰ ਹੋਈ.#ਸਨ ੧੭੯੧ ਵਿੱਚ ਬੀਬੀ ਰਾਜੇਂਦ੍ਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਸਾਹਿਬ ਕੌਰ (ਰਾਜਾ ਜੀ ਦੀ ਵੱਡੀ ਭੈਣ, ਜਿਸ ਦੀ ਸ਼ਾਦੀ ਸਰਦਾਰ ਹਕੀਕਤ ਸਿੰਘ ਦੇ ਪੁਤ੍ਰ ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਸਰਦਾਰ ਨਾਲ ਫਤੇਗੜ੍ਹ ਹੋਈ ਸੀ), ਰਿਆਸਤ ਦੇ ਇੰਤਜਾਮ ਵਿੱਚ ਬਹੁਤ ਹਿੱਸਾ ਲੈਂਦੀ ਰਹੀ. ਰਾਜਾ ਸਾਹਿਬਸਿੰਘ ਜੀ ਵਡੇ ਸਿੱਧੇ ਸਭਾਉ ਵਾਲੇ, ਲਾਈਲੱਗ ਅਤੇ ਨੀਤਿਵਿਦਯਾ ਤੋਂ ਅਞਾਣ ਸਨ. ਜੇ ਕਿਤੇ ਬੀਬੀ ਸਾਹਿਬ ਕੌਰ ਰਾਜ ਦੀ ਰਖ੍ਯਾ ਨਾ ਕਰਦੀ, ਤਾਂ ਬਿਨਾ ਸੰਸੇ ਪਟਿਆਲੇ ਤੇ ਅਨੇਕ ਆਫਤਾਂ ਆ ਪੈਂਦੀਆਂ. ਸਨ ੧੭੯੪ ਵਿੱਚ ਅਨੰਤਰਾਉ ਅਤੇ ਲਛਮਨਰਾਉ ਮਰਹਟੇ ਜਦ ਪਟਿਆਲੇ ਤੇ ਚੜ੍ਹ ਆਏ, ਤਾਂ ਮਰਦਾਨਪੁਰ ਦੇ ਮੈਦਾਨਜੰਗ ਵਿੱਚ ਸਿੱਖਾਂ ਦੇ ਪੈਰ ਹਿਲਦੇ ਦੇਖਕੇ ਬੀਬੀ ਸਾਹਿਬ ਕੌਰ ਰਥੋਂ ਉਤਰਕੇ ਤਲਵਾਰ ਧੂਹਕੇ ਘੋੜੇ ਤੇ ਚੜ੍ਹ ਬੈਠੀ ਅਤੇ ਫੌਜ ਦੀ ਆਗੂ ਬਣੀ, ਅਰ ਅੱਖ ਦੇ ਫੋਰ ਵਿੱਚ ਮੈਦਾਨ ਜਿੱਤਕੇ ਫਤੇ ਦਾ ਡੰਕਾ ਵਜਾਉਂਦੀ ਪਟਿਆਲੇ ਆਈ. ਸਨ ੧੭੯੬ ਵਿੱਚ ਨਾਹਨ ਰਾਜ ਅੰਦਰ ਜਦ ਅਸ਼ਾਂਤੀ ਫੈਲੀ, ਤਾਂ ਬੀਬੀ ਸਾਹਿਬ ਕੌਰ ਨੇ ਰਾਜੇ ਦੀ ਬੇਨਤੀ ਮੰਨਕੇ ਆਪਣੀ ਫੌਜ ਲੈਜਾਕੇ ਉੱਥੇ ਅਮਨ ਕਾਇਮ ਕੀਤਾ.#ਸਨ ੧੭੯੯ (ਸੰਮਤ ੧੮੫੬) ਵਿੱਚ ਬੀਬੀ ਸਾਹਿਬ ਕੌਰ ਦਾ ਦੇਹਾਂਤ ਹੋਣ ਪੁਰ ਰਾਣੀ ਆਸਕੌਰ (ਰਾਜਾ ਸਾਹਿਬ ਸਿੰਘ ਜੀ ਦੀ ਪਟਰਾਣੀ) ਰਾਜਕਾਜ ਚੰਗੀ ਤਰਾਂ ਚਲਾਉਂਦੀ ਰਹੀ.#ਰਾਜਾ ਸਾਹਿਬਸਿੰਘ ਜੀ ਦੇ ਵੇਲੇ ਹੀ ਦੂਰੰਦੇਸ਼ ਫੂਲਕੀਆਂ ਰਿਆਸਤਾਂ ਬ੍ਰਿਟਿਸ਼ਰਾਜ ਦੀ ਰਖ੍ਯਾ ਅੰਦਰ ਆਈਆਂ.⁵#ਚੇਤ ਵਦੀ ੯. ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਰਾਜਾ ਸਾਹਿਬਸਿੰਘ ਜੀ ਦਾ ਦੇਹਾਂਤ ਪਟਿਆਲੇ ਹੋਇਆ.#ਮਹਾਰਾਜਾ ਕਰਮਸਿੰਘ#ਸਰਦਾਰ ਗੁਰਦਾਸਸਿੰਘ ਚੱਠੇ ਦੀ ਸੁਪੁਤ੍ਰੀ ਰਾਣੀ ਆਸਕੌਰ⁶ ਦੇ ਉਦਰ ਤੋਂ ਰਾਜਾ ਸਾਹਿਬਸਿੰਘ ਜੀ ਦੇ ਘਰ ਮਹਾਰਾਜਾ ਕਰਮਸਿੰਘ ਜੀ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤੂਬਰ ਸਨ ੧੭੯੮) ਨੂੰ ਹੋਇਆ.#ਹਾੜ੍ਹ ਸੁਦੀ ੨. ਸੰਮਤ ੧੮੭੦ (੩੦ ਜੂਨ ੧੮੧੩) ਨੂੰ ਪਟਿਆਲੇ ਦੇ ਰਾਜ ਸਿੰਘਾਸਨ ਤੇ ਵਿਰਾਜੇ. ਰਿਆਸਤ ਦਾ ਪ੍ਰਬੰਧ ਰਾਣੀ ਆਸਕੌਰ ਅਤੇ ਮਿੱਸਰ ਨੌਧੇ (ਨੌਨਿਧਿਰਾਇ) ਦੇ ਸੁਪੁਰਦ ਰਿਹਾ.#ਮਹਾਰਾਜੇ ਦੀ ਸ਼ਾਦੀ ਸਰਦਾਰ ਭੰਗਾਸਿੰਘ ਰਈਸ ਥਨੇਸਰ ਦੀ ਸੁਪੁਤ੍ਰੀ ਰੂਪਕੌਰ ਨਾਲ ਹੋਈ. ਸਨ ੧੮੧੦ ਵਿੱਚ ਮਹਾਰਾਜਾ ਪਦਵੀ ਮਿਲੀ. ਸਨ ੧੮੧੪ ਦੇ ਗੋਰਖਾ ਜੰਗ ਵਿੱਚ ਮਹਾਰਾਜਾ ਕਰਮਸਿੰਘ ਜੀ ਨੇ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਪਹਾੜ ਦਾ ਇਲਾਕਾ ਪ੍ਰਾਪਤ ਕੀਤਾ. ਮਾਈ ਆਸਕੌਰ ਨੇ ਸਨ ੧੮੧੮ ਵਿੱਚ ਪੁਤ੍ਰ ਦੇ ਹੱਥ ਰਾਜ ਕਾਜ ਦਾ ਭਾਰ ਦਿੱਤਾ, ਜਿਸ ਨੂੰ ਉਸ ਨੇ ਉੱਤਮ ਰੀਤਿ ਨਾਲ ਨਿਬਾਹਿਆ.#ਸਨ ੧੮੨੭ ਵਿੱਚ ਮਹਾਰਾਜਾ ਨੇ ਗਵਰਨਮੈਂਟ ਨੂੰ ੨੦. ਲੱਖ ਰੁਪਯਾ ਕਰਜ ਦਿੱਤਾ. ਸਨ ੧੮੪੫ ਦੇ ਸਿੱਖ ਜੰਗ ਸਮੇਂ ਸਰਕਾਰ ਦੀ ਸਹਾਇਤਾ ਕੀਤੀ. ਮਹਾਰਾਜਾ ਕਰਮਸਿੰਘ ਜੀ ਪੂਰਣ ਗੁਰਸਿੱਖ, ਸ਼ੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡੇ ਚਤੁਰ ਸਨ. ਇਨ੍ਹਾਂ ਨੇ ਆਪਣੀ ਰਿਆਸਤ ਅੰਦਰ ਜਿਤਨੇ ਗੁਰਦ੍ਵਾਰੇ ਸਨ ਸਾਰੇ ਪਕੇ ਬਣਵਾਏ ਅਤੇ ਉਨ੍ਹਾਂ ਨਾਲ ਜਾਗੀਰਾਂ ਲਾਈਆਂ.#ਮਹਾਰਾਜਾ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ (ਸੰਮਤ ੧੯੦੨) ਨੂੰ ਪਟਿਆਲੇ ਹੋਇਆ.#ਮਹਾਰਾਜ ਨਰੇਂਦ੍ਰਸਿੰਘ#ਮਹਾਰਾਜਾ ਕਰਮਸਿੰਘ ਸਾਹਿਬ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮੱਘਰ ਵਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਆਪ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਵਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਪਟਿਆਲੇ ਦੇ ਤਖਤ ਤੇ ਵਿਰਾਜੇ ਅਤੇ ਰਾਜ ਦਾ ਪ੍ਰਬੰਧ ਬਹੁਤ ਯੋਗ੍ਯਤਾ ਨਾਲ ਕੀਤਾ. ਮਹਾਰਾਜਾ ਦਾ ਦਰਬਾਰ ਸ਼ੂਰਵੀਰ ਯੋਧਿਆਂ, ਪੰਡਿਤਾਂ, ਉੱਤਮ ਕਵੀਆਂ ਅਰ ਗਵੈਯਾਂ ਨਾਲ ਭਰਪੂਰ ਰਹਿਂਦਾ ਸੀ.#ਫਰਵਰੀ ਸਨ ੧੮੪੭ ਵਿੱਚ ਆਪ ਨੂੰ ਗਵਰਨਮੈਂਟ ਵੱਲੋਂ ਦਸ ਹਜ਼ਾਰ ਰੁਪਯੇ ਸਾਲਾਨਾ ਆਮਦਨ ਦਾ ਇਲਾਕਾ ਮਿਲਿਆ ਅਰ ਖਿਲਤ ੪੧ ਕਿਸ਼ਤੀ ਦਾ ਅਤੇ ਸਲਾਮੀ ਤੋਪਾਂ ਦੀ ਹੋਈ. ਸਿੱਖਜੰਗਾਂ ਵਿੱਚ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸਨ ੧੮੫੭- ੫੮ (ਸੰਮਤ ੧੯੧੪) ਦੇ ਗਦਰ ਵੇਲੇ ਮਹਾਰਾਜਾ ਸਾਹਿਬ ਨੇ ਆਪਣੇ ਤਾਈਂ ਗਵਰਨਮੈਂਟ ਬਰਤਾਨੀਆਂ ਦਾ ਸੱਚਾ ਮਿਤ੍ਰ ਸਿੱਧ ਕੀਤਾ.⁷#ਸਨ ੧੮੫੮ ਵਿੱਚ ਧੋਲਪੁਰ, ਗਵਾਲੀਅਰ ਅਤੇ ਅਵਧ ਵਿੱਚ ਆਪਣੀ ਫੌਜ ਭੇਜਕੇ ਅਮਨ ਕਾਇਮ ਕੀਤਾ. ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦਾ ਉਪਕਾਰ ਮੰਨਕੇ ਨਵਾਬ ਝੱਜਰ ਦਾ ਜਬਤ ਕੀਤਾ ਇਲਾਕਾ ਨਾਰਨੌਲ, ਰਿਆਸਤ ਨੂੰ ਦਿੱਤਾ, ਅਰ ਮੁਤਬੰਨਾ ਕਰਨ, ਪ੍ਰਾਣਦੰਡ ਦੇਣ ਆਦਿਕ ਅਧਿਕਾਰ ਜੋ ਗਵਰਨਮੈਂਟ ਤੋਂ ਮੰਗ ਰੱਖੇ ਸਨ, ਉਹ ਪ੍ਰਾਪਤ ਹੋਏ.⁸#੧੮ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਨੇ ਅੰਬਾਲੇ ਦਰਬਾਰ ਕਰਕੇ ਸਰਕਾਰ ਵੱਲੋਂ ਮਹਾਰਾਜ ਦਾ ਧੰਨਵਾਦ ਕੀਤਾ.#ਸਨ ੧੮੬੧ ਵਿੱਚ ਮਹਾਰਾਜਾ ਨੂੰ ਕੇ. ਸੀ. ਐਸ. ਆਈ. ਦਾ ਖਿਤਾਬ ਮਿਲਿਆ, ਅਰ ਜਨਵਰੀ ਸਨ ੧੮੬੨ ਦੀ ਕੌਂਸਲ ਦੇ ਇਜਲਾਸ ਵਿੱਚ ਮੈਂਬਰ ਹੋਕੇ ਕਲਕੱਤੇ ਬੈਠੇ.#ਆਪ ਨੇ ਗਵਰਨਮੈਂਟ ਨਾਲ ਜੋ ਰਾਜਪ੍ਰਬੰਧ ਦੇ ਸੰਬੰਧ ਵਿੱਚ ਅਹਿਦੋਪੈਮਾਨ ਥਾਪੇ ਹਨ, ਉਨ੍ਹਾਂ ਤੋਂ ਆਪ ਦੀ ਨੀਤਿਵਿਦਯਾ ਦਾ ਪੂਰਾ ਗ੍ਯਾਨ ਹੁੰਦਾ ਹੈ.#ਖਾਲਸਾਪੰਥ ਦੇ ਹਿਤ ਲਈ ਆਪਨੇ ਸੰਮਤ ੧੯੧੮ ਵਿੱਚ ਨਿਰਮਲੇਸਿੰਘਾਂ ਦਾ ਅਖਾੜਾ "ਧਰਮਧੁਜਾ", ਦੋ ਸਾਥੀ ਰਿਆਸਤਾਂ ਨਾਲ ਮਿਲਕੇ ਰਚਿਆ. ਗੁਰੂ ਤੇਗਬਹਾਦੁਰ ਸਾਹਿਬ ਦਾ ਸੁੰਦਰ ਗੁਰਦ੍ਵਾਰਾ, ਮੋਤੀਬਾਗ ਦੇ ਸਾਮ੍ਹਣੇ ਬਣਾਕੇ ਕਥਾਕੀਰਤਨ ਅਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ.#ਉਨਤਾਲੀ ਵਰ੍ਹੇ ਦੀ ਉਮਰ ਵਿੱਚ ੧੩. ਨਵੰਬਰ ਸਨ ੧੮੬੨ (ਸੰਮਤ ੧੯੧੯) ਨੂੰ ਆਪ ਦਾ ਦੇਹਾਂਤ ਪਟਿਆਲੇ ਹੋਇਆ.#ਫੂਲਕੀਆਂ ਰਿਆਸਤਾਂ ਵਿੱਚ ਇਹ ਪਹਿਲਾ ਸਮਾ ਸੀ, ਜਦ ਇੱਕ ਸਮੇਂ ਵਿੱਚ ਤਿੰਨੇ ਰਈਸ (ਮਹਾਰਾਜਾ ਨਰੇਂਦ੍ਰਸਿੰਘ ਜੀ, ਰਾਜਾ ਭਰਪੂਰਸਿੰਘ ਜੀ, ਰਾਜਾ ਸਰੂਪ ਸਿੰਘ ਜੀ) ਪੂਰੇ ਨੀਤਿਵੇੱਤਾ, ਪ੍ਰਜਾ ਦੇ ਪਿਆਰੇ ਅਤੇ ਹੋਰ ਰਾਜਿਆਂ ਲਈ ਉਦਾਹਣਰੂਪ ਹੋਏ, ਪਰ ਪ੍ਰਜਾ ਦੀ ਬਦਕਿਸਮਤੀ ਦੇ ਕਾਰਣ ਇਹ ਤਿੰਨੇ ਰਤਨ ਥੋੜੇ ਸਮੇ ਅੰਦਰ ਹੀ ਲੋਪ ਹੋ ਗਏ, ਜਿਸ ਤੋਂ ਫੇਰ ਅਜੇ ਤਕ ਉਹ ਸੁਭਾਗੀ ਸਮਾਂ ਨਹੀਂ ਆਇਆ.#ਭਾਈ ਸਾਹਿਬਸਿੰਘ ਜੀ (ਮ੍ਰਿਗਿੰਦ) ਸੰਗਰੂਰ ਨਿਵਾਸੀ ਨੇ ਇਨ੍ਹਾਂ ਤੇਹਾਂ ਮਹਾਰਾਜਿਆਂ ਬਾਬਤ ਲਿਖਿਆ ਹੈ-#ਕੈਧੋ ਦੇਵ ਤ੍ਰਈ ਧਰਾ ਏਕਮਈ ਹੋਤ ਦੇਖ#ਧਾਏ ਅਵਤਾਰ ਧਾਰ ਹੱਦ ਹਿੰਦਵਾਨ ਕੀ,#ਨ੍ਰਿਪਤਿ ਨਰੇਂਦ੍ਰਸਿੰਘ ਸ੍ਰੀਪਤਿ ਸਰੂਪਸਿੰਘ#ਭੂਪਤਿ ਭ੍ਰਪੁਰਸਿੰਘ ਅਵਧ ਨ੍ਰਿਧਾਨ ਕੀ,#ਸੰਮਤ ਉਨੀ ਸੌ ਉੱਨੀਂ ਅਗਹਨ ਅਸਿਤ ਸਾਤੈ⁹#ਸ੍ਰੀ ਨਰੇਂਦ੍ਰਸਿੰਘ ਜੀ ਜੋ ਬੈਕੁੰਠ ਪਯਾਨ ਕੀ,#ਬੀਸੇ ਬਦੀ ਕਾਤਕ ਤ੍ਰਯੋਦਸ਼ੀ ਭ੍ਰਪੂਰਸਿੰਘ#ਮਾਘ ਬਦੀ ਤੀਜ ਸ੍ਰੀ ਸਰੂਪਸਿੰਘ ਯਾਨ¹⁰#ਕੀ, ਜਗ ਉਜਿਆਰੇ ਭੁਜਭਾਰੇ ਨੀਤਿ ਨੇਮ ਵਾਰੇ#ਤੀਨੋ ਤ੍ਰਈਵੇਦ ਕੇ ਨਿਤਾਂਤ ਭੇਦਵਾਰੇ ਹੈਂ,#ਦਾਨਾ ਦੀਨਬੰਧੁ ਦਯਾਸਿੰਧੁ ਹੈਂ ਉਦਾਰ ਦਾਨੀ#ਸਾਫ ਇਨਸਾਫ ਕੇ ਔਸਾਫ ਵਪੁ ਧਾਰੇ ਹੈਂ,#ਤੀਨਹੁ ਤ੍ਰਿਵਿਕ੍ਰਮ ਤ੍ਰਿਬੇਨੀ ਕੀ "ਮ੍ਰਿਗਿੰਦ" ਧਾਰਾ#ਤੀਨਹੂੰ ਭੁਵਨ ਜਸ ਪੂਰ ਬਿਸਤਾਰੇ ਹੈਂ,#ਅਰਸੇ ਖ਼ਫ਼ੀਫ਼ ਮੇ ਸ਼ਰੀਫ਼ ਯੇ ਰਈਸ ਤੀਨੋ#ਦੇਖੀਏ! ਬੈਕੁੰਠ ਤਸ਼ਰੀਫ਼ ਲੇ ਪਧਾਰੇ ਹੈਂ.#ਮਹਾਰਾਜਾ ਮਹੇਂਦ੍ਰਸਿੰਘ#ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ (ਸੰਮਤ ੧੯੧੦) ਨੂੰ ਹੋਇਆ. ਪਿਤਾ ਦੇ ਦੇਹਾਂਤ ਹੋਣ ਪੁਰ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ, ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਮਸਨਦਨਸ਼ੀਨ ਹੋਏ. ਆਪਦੀ ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (The council of Regency) ਨੇ ਰਾਜ ਦਾ ਪ੍ਰਬੰਧ ਕੀਤਾ¹¹ ਫਰਵਰੀ ਸਨ ੧੮੭੦ ਵਿੱਚ ਮਹਾਰਾਜਾ ਸਾਹਿਬ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ.#ਮਹਾਰਾਜਾ ਮਹੇਂਦ੍ਰਸਿੰਘ ਜੀ ਦੀ ਅਮਲਦਾਰੀ ਵਿੱਚ ਸਰਹਿੰਦ ਕਨਾਲ (Canal) ਰੋਪੜ ਤੋਂ ਕੱਢਣੀ ਤਜਵੀਜ਼ ਹੋਈ, ਜਿਸ ਤੇ ਇੱਕ ਕਰੋੜ ਤੇਈ ਲੱਖ ਰੁਪਯਾ ਰਿਆਸਤ ਦੇ ਹਿੱਸੇ ਦਾ ਖਰਚ ਹੋਇਆ.¹²#ਅੰਗ੍ਰੇਜ਼ੀਭਾਸ਼ਾ ਦੇ ਗ੍ਯਾਤਾ ਇਹ ਪਹਿਲੇ ਮਹਾਰਾਜਾ ਪਟਿਆਲਾ ਸਨ. ਆਪ ਨੂੰ ਵਿਦਯਾ ਨਾਲ ਅਪਾਰ ਪ੍ਰੇਮ ਸੀ. ਸਨ ੧੮੭੦ ਵਿੱਚ ਇਨ੍ਹਾਂ ਨੇ ਯੂਨੀਵਰਸਿਟੀ ਪੰਜਾਬ ਨੂੰ ੭੦੦੦੦) ਦਾਨ ਦਿੱਤਾ, ਸਨ ੧੮੭੧ ਵਿੱਚ ਗਵਰਨਮੈਂਟ ਵੱਲੋਂ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ. ਸਨ ੧੮੭੩ ਵਿੱਚ ਬੰਗਾਲ ਦੇ ਦੁਰਭਿੱਖਗ੍ਰਸੇ ਦੁਖੀਆਂ ਦੀ ਸਹਾਇਤਾ ਲਈ ਮਹਾਰਾਜਾ ਨੇ ਦਸ ਲੱਖ ਰੁਪਯਾ ਬਖਸ਼ਿਆ.#੨੯ ਮਾਰਚ ਸਨ ੧੮੭੫ ਨੂੰ ਵਾਇਸਰਾਇ ਹਿੰਦ (Earl Northbrook) ਦੇ ਪਟਿਆਲੇ ਆਉਣ ਸਮੇਂ ਮਹਾਰਾਜ ਸਾਹਿਬ ਨੇ ਮਹੇਂਦ੍ਰਕਾਲਿਜ ਦੀ ਨਿਉਂ ਰੱਖੀ, ਜਿਸ ਵਿੱਚ ਸਭ ਨੂੰ ਮੁਫ਼ਤ ਵਿਦ੍ਯਾ ਮਿਲਦੀ ਹੈ.#ਮਹਾਰਾਜਾ ਮਹੇਂਦ੍ਰਸਿੰਘ ਜੀ ਕੱਦਾਵਰ, ਦਿਲੇਰ, ਚਤੁਰ ਅਤੇ ਵੱਡੇ ਸ਼ਹਸਵਾਰ ਸਨ. ਆਪ ਨੂੰ ਸ਼ਿਕਾਰ ਅਤੇ ਸੈਰ ਦਾ ਭਾਰੀ ਸ਼ੌਕ ਸੀ. ਸ਼ੌਕ ਹੈ ਕਿ ਆਪ ਦੀ ਉਮਰ ਵਿੱਚ ਬਰਕਤ ਨਾ ਹੋਈ. ੧੪. ਅਪ੍ਰੈਲ ਸਨ ੧੮੭੬ (ਸੰਮਤ ੧੯੩੩) ਨੂੰ ਆਪ ਦੀ ਅਕਾਲ- ਮ੍ਰਿਤ੍ਯੁ ਹੋਣ ਪੁਰ ਸਾਰੇ ਪੰਜਾਬ ਨੇ ਵਡਾ ਸ਼ੋਕ ਮਨਾਇਆ.#ਮਹਾਰਾਜਾ ਰਾਜੇਂਦ੍ਰਸਿੰਘ#ਮਹਾਰਾਜਾ ਮਹੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪. ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬. ਜਨਵਰੀ ਸਨ ੧੮੭੭ ਨੂੰ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਰਾਜ ਦਾ ਪ੍ਰਬੰਧ ਕੌਂਸਲ ਆਵ ਰੀਜੈਂਸੀ ਨੇ ਕੀਤਾ¹³. ਰਾਜਪੁਰਾ ਭਟਿੰਡਾ ਰੇਲਵੇ ਲੈਨ ਰਿਆਸਤ ਦੇ ਖ਼ਰਚ ਤੋਂ ਤਿਆਰ ਹੋਈ, ਜੋ ਸਨ ੧੮੮੯ ਵਿੱਚ ਖੋਲ੍ਹੀ ਗਈ.#ਸਨ ੧੮੭੯ ਦੇ ਕਾਬੁਲਜੰਗ ਵਿੱਚ ਫੌਜ ਭੇਜਕੇ ਮਹਾਰਾਜਾ ਸਾਹਿਬ ਨੇ ਸਰਕਾਰ ਅੰਗ੍ਰੇਜ਼ੀ ਨੂੰ ਪੂਰੀ ਸਹਾਇਤਾ ਦਿੱਤੀ.#ਮਹਾਰਾਜਾ ਸਾਹਿਬ ਨੇ ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ, ੨੭ ਵੈਸਾਖ ਸੰਮਤ ੧੯੪੫ (ਸਨ ੧੮੮੮) ਨੂੰ ਆਪ ਦੀ ਸ਼ਾਦੀ ਸਰਦਾਰ ਕਿਸ਼ਨ ਸਿੰਘ ਰਈਸ ਚਕੇਰੀਆਂ ਦੀ ਸੁਪੁਤ੍ਰੀ ਨਾਲ ਵਡੀ ਧੂਮਧਾਮ ਨਾਲ ਹੋਈ, ਜਿਸ ਵਿੱਚ ਫੂਲਵੰਸ਼ੀ ਮਹਾਰਾਜੇ, ਵਾਇਸਰਾਇ ਹਿੰਦ ਅਤੇ ਲਾਟ ਸਾਹਿਬ ਪੰਜਾਬ ਸ਼ਾਮਿਲ ਸਨ.#ਸਨ ੧੮੯੭ ਦੇ ਤੀਰਾਹ ਜੰਗ ਵਿੱਚ ਪਟਿਆਲੇ ਦੀ ਫੌਜ ਨੇ ਸ਼ਲਾਘਾ ਯੋਗ੍ਯ ਕੰਮ ਕਰਕੇ ਸਰਕਾਰ ਤੋਂ ਧੰਨਵਾਦ ਪ੍ਰਾਪਤ ਕੀਤਾ.#ਸਨ ੧੮੯੮ ਵਿੱਚ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ.#ਅਠਾਈ ਵਰ੍ਹੇ ਦੀ ਉਮਰ ਵਿੱਚ ਆਪ ਦਾ ਦੇਹਾਂਤ ਨਵੰਬਰ ਸਨ ੧੯੦੦ ਵਿੱਚ ਹੋਇਆ.#ਮਹਾਰਾਜਾ ਰਾਜੇਂਦ੍ਰਸਿੰਘ ਸਾਹਿਬ ਉਦਾਰ, ਵਡੇ ਕ੍ਰਿਪਾਲੁ, ਦਿਲੇਰ ਅਤੇ ਪੋਲੋ ਕ੍ਰਿਕਟ ਆਦਿ ਖੇਡਾਂ ਦੇ ਪ੍ਰੇਮੀ ਸਨ.#ਮਹਾਰਾਜ ਭੂਪੇਂਦ੍ਰਸਿੰਘ#ਮਹਾਰਾਜਾ ਰਾਜੇਂਦ੍ਰਸਿੰਘ ਜੀ ਦੇ ਘਰ ਮਹਾਰਾਣੀ ਜਸਮੇਰਕੌਰ ਦੇ ਉਦਰ ਤੋਂ ੧੨. ਅਕਤੂਬਰ ਸਨ ੧੮੯੧ (ਅੱਸੂ ਸੁਦੀ ੧੦. ਸੰਮਤ ੧੯੪੮) ਨੂੰ ਆਪ ਦਾ ਜਨਮ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ ਨਵੰਬਰ ਸਨ ੧੯੦੦ ਵਿੱਚ ਪਟਿਆਲੇ ਦੇ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਕੌਂਸਲ ਆਵ ਰੀਜੈਂਸੀ ਦੇ ਹੱਥ ਰਿਆਸਤ ਦਾ ਪ੍ਰਬੰਧ ਰਿਹਾ, ਜਿਸ ਦੇ ਪ੍ਰਧਾਨ ਸਰਦਾਰ ਗੁਰਮੁਖਸਿੰਘ ਅਤੇ ਮੈਂਬਰ ਲਾਲਾ ਭਗਵਾਨਦਾਸ ਅਰ ਖ਼ਲੀਫ਼ਾ ਮੁਹੰਮਦਹੁਸੈਨ ਸਨ.#ਮਹਾਰਾਜਾ ਸਾਹਿਬ ਨੇ ਪ੍ਰਾਈਵੇਟ ਤਾਲੀਮ ਤੋਂ ਛੁੱਟ, ਐਚੀਸਨ ਕਾਲਿਜ ਲਾਹੌਰ ਵਿੱਚ ਬਾਕਾਇਦਾ ਵਿਦ੍ਯਾ ਪ੍ਰਾਪਤ ਕੀਤੀ.#੯. ਮਾਰਚ ਸਨ ੧੯੦੮ (੨੬ ਫੱਗੁਣ ੧੯੬੪) ਨੂੰ ਸਰਦਾਰ ਬਹਾਦੁਰ ਜਨਰਲ ਸਰਦਾਰ ਗੁਰਨਾਮ ਸਿੰਘ ਦੀ ਸੁਪੁਤ੍ਰੀ ਬਖਤਾਵਰ ਕੌਰ ਨਾਲ ਸ਼ਾਦੀ ਹੋਈ, ਜਿਸਦੀ ਕੁਖ ਤੋਂ ੭. ਜਨਵਰੀ, ੧੯੧੩ (੨੫ ਪੋਹ, ੧੯੬੬) ਨੂੰ ਟਿੱਕਾ ਯਾਦਵਇੰਦ੍ਰਸਿੰਘ ਜੀ ਜਨਮੇ.#ਸਨ ੧੯੦੮ ਦੇ ਮੋਹਮੰਦ ਅਤੇ ਜ਼ਕਾਖ਼ੇਲ ਦੀ ਅਸ਼ਾਂਤੀ ਸਮੇ ਸਰਹੱਦੀ ਜੰਗ ਵਿੱਚ ਮਹਾਰਾਜਾ ਨੇ ਸਰਕਾਰ ਨੂੰ ਸਭ ਤਰਾਂ ਸਹਾਇਤਾ ਦਿੱਤੀ.#੧. ਅਕਤੂਬਰ ਸਨ ੧੯੦੯ ਤੋਂ ਮਹਾਰਾਜਾ ਸਾਹਿਬ ਨੇ ਰਿਆਸਤ ਦਾ ਕੰਮ ਆਪਣੇ ਹੱਥ ਲਿਆ, ਜਿਸ ਦਾ ਐਲਾਨ ਲਾਰਡ ਮਿੰਟੋ ਨੇ ੩. ਨਵੰਬਰ ਸਨ ੧੯੧੦ ਨੂੰ ਪਟਿਆਲੇ ਦੇ ਦਰਬਾਰ ਵਿੱਚ ਕੀਤਾ.#ਸਨ ੧੯੧੧ ਵਿੱਚ ਮਹਾਰਾਜਾ ਨੇ ਯੂਰਪ ਦੀ ਯਾਤ੍ਰਾ ਕੀਤੀ. ਦਿਸੰਬਰ ਸਨ ੧੯੧੧ ਦੇ ਸ਼ਾਹੀ ਦਰਬਾਰ ਦਿੱਲੀ ਵਿੱਚ ਆਪ ਸ਼ਾਮਿਲ ਹੋਏ ਅਤੇ ਸਰਕਾਰ ਵਲੋਂ ਜੀ. ਸੀ. ਆਈ. ਈ. (G. C. I. E) ਦਾ ਖਿਤਾਬ ਮਿਲਿਆ.#ਸਨ ੧੯੧੪ ਦੇ ਮਹਾਨਜੰਗ ਵਿੱਚ ਮਹਾਰਾਜਾ ਨੇ ਯੁੱਧਭੂਮੀ ਵਿੱਚ ਖੁਦ ਜਾਣ ਦਾ ਸੰਕਲਪ ਕੀਤਾ, ਪਰ ਸਖ਼ਤ ਬੀਮਾਰ ਹੋ ਜਾਣ ਦੇ ਕਾਰਣ ਡਾਕਟਰਾਂ ਨੇ ਅਦਨ ਤੋਂ ਵਾਪਿਸ ਕਰਦਿੱਤੇ. ਇਸ ਨਾਜੁਕ ਸਮੇਂ ਮਹਾਰਾਜਾ ਨੇ ਜੋ ਗਵਰਨਮੈਂਟ ਦੀ ਸਹਾਇਤਾ ਕੀਤੀ, ਉਹ ਸਨ ੧੮੫੭ ਦੇ ਗਦਰ ਦੀ ਸਹਾਇਤਾ ਤੋਂ ਘੱਟ ਨਹੀਂ ਸੀ. ਹਜਾਰਾਂ ਰੰਗਰੂਟ (Recruits) ਭਰਤੀ ਕੀਤੇ ਲੱਖਾਂ ਰੁਪ੍ਯਾ ਅਨੇਕ ਫੰਡਾਂ ਵਿੱਚ ਦਿੱਤਾ ਅਤੇ ਮਹਾਰਾਜਾ ਦੀ ਫੌਜ ਨੇ ਮਿਸਰ, ਮੈਸੋਪੋਟੇਮੀਆ ਅਤੇ ਬਲੋਚਿਸਤਾਨ ਆਦਿਕ ਅਸਥਾਨਾਂ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ.#ਸਨ ੧੯੧੭ ਵਿੱਚ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਜਾਨਸ਼ੀਨ ਹਮੇਸ਼ਾ ਲਈ ਵਾਇਸਰਾਇ ਦੇ ਦਰਬਾਰ ਵਿੱਚ ਨਜਰ ਪੇਸ਼ ਕਰਨ ਤੋਂ ਗਵਰਨਮੈਂਟ ਨੇ ਮੁਆਫ਼ ਕੀਤੇ.#੧. ਜਨਵਰੀ ਸਨ ੧੯੧੮ ਨੂੰ ਜੀ. ਬੀ. ਈ. (G. B. E. ) ਦਾ ਖਿਤਾਬ ਮਿਲਿਆ ਅਤੇ ਸਲਾਮੀ ੧੯. ਤੋਪਾਂ ਦੀ ਕੀਤੀ ਗਈ ਅਰ ਮੇਜਰ ਜਨਰਲ (Major General) ਦੀ ਪਦਵੀ ਮਿਲੀ.#ਇਸੇ ਸਾਲ (੧੯੧੮), ਇੰਪੀਰਅਲ ਵਾਰ ਕਾਨਫ੍ਰੈਂਸ (Imperial War Conference) ਵਿੱਚ ਹਿੰਦੁਸਤਾਨੀ ਰੂਲਿੰਗ ਪ੍ਰਿੰਸਜ਼ ਵੱਲੋਂ ਪ੍ਰਤਿਨਿਧਿ ਹੋਕੇ ਇੰਗਲੈਂਡ ਗਏ.#ਯੂਰਪਯਾਤ੍ਰਾ ਸਮੇਂ ਸਾਰੇ ਦੇਸ਼ਾਂ ਵਿੱਚ ਮਹਾਰਾਜਾ ਸਾਹਿਬ ਦਾ ਵਡਾ ਮਾਨ ਹੋਇਆ ਅਰ ਬਹੁਤ ਸਲਤਨਤਾਂ ਵੱਲੋਂ ਉੱਚ ਸਨਮਾਨ ਦੇ ਖ਼ਿਤਾਬ ਦਿੱਤੇ ਗਏ. ¹⁴#ਸਨ ੧੯੧੯ ਦੇ ਅਫਗਾਨਜੰਗ ਵਿੱਚ ਮਹਾਰਾਜਾ ਸਾਹਿਬ ਖੁਦ ਸ਼ਾਮਿਲ ਹੋਏ. ੧. ਜਨਵਰੀ ੧੯੨੧ ਨੂੰ ਜੀ. ਸੀ. ਐਸ. ਆਈ. (G. C. S. I. ) ਦਾ ਖਿਤਾਬ ਮਿਲਿਆ. ੧੭. ਮਾਰਚ ਸਨ ੧੯੨੨ ਨੂੰ ਜੀ. ਸੀ. ਵੀ. ਓ. (G. C. V. O. ) ਹੋਏ ਅਤੇ ਬਾਦਸ਼ਾਹ (King) ਦੇ ਏ. ਡੀ. ਸੀ. ਬਾਪੇ ਗਏ. ਸਨ ੧੯੨੩ ਵਿੱਚ ੧੫. ਲੁਦਿਆਨਾ ਸਿੱਖ ਪਲਟਨ ਦੇ ਆਨਰੇਰੀ ਕਰਨੈਲ ਹੋਏ. ਜਨਵਰੀ ਸਨ ੧੯੨੬ ਤੋਂ ਮਹਾਰਾਜਾ ਭੂਪੇਂਦ੍ਰਸਿੰਘ ਸਾਹਿਬ ਨਰੇਂਦ੍ਰਮੰਡਲ (The Chamber of Princes) ਦੇ ਚਾਂਸਲਰ (Chancellor) ਹਨ.#ਮਹਾਰਾਜਾ ਸਾਹਿਬ ਦਾ ਪੂਰਾ ਖ਼ਿਤਾਬ ਹੈ:-#ਮੇਜਰ ਜਨਰਲ ਹਿਜ਼ ਹਾਈਨੈਸ ਫ਼ਰਜ਼ੰਦੇ ਖ਼ਾਸ ਦੌਲਤੇ ਇੰਗਲਿਸ਼ੀਆ ਮਨਸੂਰੇ ਜ਼ਮਾਨ ਅਮੀਰੁਲ ਉਮਰਾ ਮਹਾਰਾਜਾਧਿਰਾਜ ਰਾਜੇਸ਼੍ਵਰ ਸ੍ਰੀ ਮਹਾਰਾਜਾਏਰਾਜਗਾਨ ਸਰ ਭੂਪੇਂਦ੍ਰਸਿੰਘ ਮਹੇਂਦ੍ਰ ਬਹਾਦੁਰ, ਪਟਿਆਲਾਪਤਿ, (ਜੀ. ਸੀ. ਐਸ. ਆਈ. ) (ਜੀ. ਸੀ. ਆਈ. ) (ਜੀ. ਸੀ. ਵੀ ਓ. ) (ਜੀ. ਬੀ. ਈ. ) (ਏ. ਡੀ. ਸੀ. ) (ਐਫ਼. ਆਰ. ਜੀ. ਐਸ. ) (ਐਫ਼. ਜ਼ੈਡ. ਐਸ. ) (ਐਮ. ਆਰ. ਏ. ਐਸ. ) (ਐਮ. ਆਰ. ਐਸ. ਏ. ) (ਐਫ਼. ਆਰ. ਸੀ. ਆਈ. ) (ਐਫ਼. ਆਰ. ਐਚ. ਐਸ. )¹⁵#ਰਿਆਸਤ ਪਟਿਆਲੇ ਦਾ ਨੰਬਰ ਪੰਜਾਬ ਵਿੱਚ ਪਹਿਲਾ ਹੈ. ਇਸ ਦਾ ਰਕਬਾ ੫੪੧੨ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੪੯੯੭੩੯ ਹੈ ਅਰ ਸਾਲਾਨਾ ਆਮਦਨ ੧, ੨੨, ੭੩, ੭੧੯ ਰੁਪ੍ਯਾ ਹੈ.#ਰਿਆਸਤ ਵਿੱਚ ੧੪. ਸ਼ਹਿਰ ਅਤੇ ੩੫੮੦ ਪਿੰਡ ਹਨ.#ਫੌਜ ਇੰਪੀਰੀਅਲ ਸਰਵਿਸ- ਰਾਜੇਂਦ੍ਰ ਰਸਾਲਾ (Lancers) ੫੨੬ ਸਵਾਰ.#ਪਲਟਨ ਪਹਿਲੀ ਦੇ ੭੪੦ ਅਤੇ ਦੂਜੀ ਦੇ ੭੪੦ ਸਿਪਾਹੀ.#ਲੋਕਲ- ਰਸਾਲਾ ੧. ਅਤੇ ਪਲਟਨਾਂ ੨.#ਤੋਪਖਾਨਾ- ੮ ਤੋਪਾਂ, ਗੋਲੰਦਾਜ਼ ੧੫੦.#ਪੋਲੀਸ ਦੀ ਗਿਣਤੀ ੧੩੦੦ ਅਤੇ ਠਾਣੇ ੩੧ ਹਨ.#ਰਾਜਧਾਨੀ ਵਿੱਚ ਇੱਕ ਆਲੀਸ਼ਾਨ ਮਹੇਂਦ੍ਰ ਕਾਲਿਜ ਹੈ, ਜਿਸ ਵਿੱਚ ਬੀ. ਏ. ਤਕ ਬਿਨਾ ਫੀਸ ਵਿਦਯਾ ਦਿੱਤੀ ਜਾਂਦੀ ਹੈ. ਭੂਪੇਂਦ੍ਰ ਤਿੱਬੀਆ ਕਾਲਿਜ ਅਤੇ ਭੂਪੇਂਦ੍ਰ ਅਤੇ ਭੂਪੇਂਦ੍ਰ ਐਗ੍ਰੀਕਲਚਰਰਲ ਇਨਸ੍ਟੀਚਯੂਟ ਭੀ ਉੱਤਮ ਹਨ.#ਰਿਆਸਤ ਵਿੱਚ ੧੧. ਹਾਈ ਸਕੂਲ, ੩੦ ਮਿਡਲ ਸਕੂਲ, ੨੫੩ ਪ੍ਰਾਇਮਰੀ ਸਕੂਲ ਹਨ.#ਗਰਲਸਕੂਲ- ਇੱਕ ਹਾਈ, ਇੱਕ ਮਿਡਲ, ੪੪ ਪ੍ਰਾਇਮਰੀ ਹਨ.#ਰਾਜਧਾਨੀ ਵਿੱਚ ਰਾਜੇਂਦ੍ਰ ਹਸਪਤਾਲ, ਜਿਸ ਅੰਦਰ ੮੦ ਰੋਗੀ ਰਹਿ ਸਕਦੇ ਹਨ, ਲੇਡੀ ਡਫ਼ਰਿਨ ਜਨਾਨਾ ਹਸਪਤਾਲ, ਜਿਸ ਵਿੱਚ ੧੨. ਬਿਸਤਰ ਹਨ ਸ਼ਲਾਘਾ ਯੋਗ੍ਯ ਹਨ. ਇਲਾਕੇ ਵਿੱਚ ੯. ਹਸਪਤਾਲ ਅਤੇ ੨੮ ਡਿਸਪੈਨਸਰੀਆਂ ਹਨ.#ਪਟਿਆਲੇ ਦੇ ਕਿਲੇ ਅੰਦਰ "ਬਾਬਾ ਆਲਾ ਸਿੰਘ ਜੀ ਦੇ ਬੁਰਜ" ਵਿੱਚ ਇਹ ਗੁਰਵਸਤਾਂ ਹਨ:-#੧. ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ.#੨. ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨. ਸੇਰ ਪੱਕਾ ਹੈ.#੩. ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ.#੪. ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ.#੫. ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ- ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ.#੬. ਦਸ਼ਮੇਸ ਦਾ ਦੋ ਫਾਂਕਾ ਤੀਰ, ਇਸ ਤੇ ਸੋਨੇ ਦੇ ਤਿੰਨ ਬੰਦ ਹਨ.#੭. ਦਸਮ ਗੁਰੂ ਜੀ ਦਾ ਬਰਛਾ, ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ.#੮. ਕਲਗੀਧਰ ਜੀ ਦਾ ਸਫਾਜੰਗ.#੯. ਦਸ਼ਮੇਸ਼ ਜੀ ਦਾ ਗੁਟਕਾ, ਜਿਸ ਵਿੱਚ ਜਪੁਜੀ, ਰਹਿਰਾਸ- "ਸਰਨ ਪਰੇ ਕੀ ਰਾਖੋ ਸਰਮਾ- " ਤਕ, ਕੀਰਤਨਸੋਹਲਾ, ਗੁਰੂ ਤੇਗਬਹਾਦੁਰ ਜੀ ਦੇ ਸ਼ਬਦ ਅਤੇ ਸਲੋਕ, ਸਲੋਕ ਸਹਸਕਿਰਤੀ ਅਰ ਗਾਥਾ ਹੈ.#੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ.#੧੧ ਦਸ਼ਮੇਸ਼ ਦੇ ਪਊਏ, ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ.#੧੨ ਦਸ਼ਮੇਸ਼ ਦਾ ਖੰਡਾ, ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਦੇਖੋ, ਕਿਰਾਯਾ....
ਦੇਖੋ, ਅਠ....
ਵਿ- ਇਕੱਲਾ। ੨. ਸੰਗ੍ਯਾ- ਜ਼ਮੀਨ ਦੀ ਮਿਣਤੀ, ਜੋ ੪੮੪੦ ਮੁਰੱਬਾ ਗਜ਼ ਹੈ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਪੰਚਦਸ਼ ਪੰਦ੍ਰਾਂ- ੧੫....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਗੁਰੂ ਹਰਿਕ੍ਰਿਸਨ ਸਾਹਿਬ ਦੇ ਰਹਿਣ ਦਾ ਬੰਗਲਾ. ਜੋ ਦਿੱਲੀ (ਜਯਸਿੰਘਪੁਰੇ) ਵਿੱਚ ਗੁਰੂ ਸਾਹਿਬ ਦੇ ਨਿਵਾਸ ਲਈ ਰਚਿਆ ਗਿਆ ਸੀ. ਇੱਥੇ ਇੱਕ ਚਬੱਚਾ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਚਰਣਾਂ ਦਾ ਜਲ ਪ੍ਰੇਮੀ ਸਿੱਖ ਜਮਾਂ ਰਖਦੇ ਸਨ. ਜਿਸ ਤੋਂ ਰੋਗੀਆਂ ਦੇ ਰੋਗ ਦੂਰ ਹੁੰਦੇ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜੇ ਤੋਂ ਬਾਹਰ ਹਨੂਮਾਨ ਦੇ ਮੰਦਿਰ ਤੋਂ ਅੰਗੇ, (ਸੀਸਗੰਜ ਤੋਂ ਢਾਈ ਮੀਲ ਦੀ ਵਿੱਥ ਪੁਰ) ਹੈ. ਦੇਖੋ, ਜਯਸਿੰਘਪੁਰਾ ਅਤੇ ਦਿੱਲੀ....
ਸਤਿਗੁਰੂ ਨਾਨਕਦੇਵ ਅਤੇ ਉਨ੍ਹਾਂ ਦਾ ਸਰੂਪ ਨੌ ਸਤਿਗੁਰੂ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਫ਼ਾ. [مِرزا] ਸੰਗ੍ਯਾ- ਅਮੀਰਜ਼ਾਦਹ ਦਾ ਸੰਖੇਪ. ਅਮੀਰ ਦਾ ਪੁਤ੍ਰ। ੨. ਸਾਹਿਬਾਂ ਦਾ ਪ੍ਰੇਮੀ. "ਰਾਵੀ ਨਦ ਊਪਰ ਵਸੈ ਨਾਰਿ ਸਾਹਿਬਾਂ ਨਾਮ। ਮਿਰਜਾ ਕੇ ਸੰਗ ਦੋਸਤੀ ਕਰਤ ਆਠ ਹੂੰ ਜਾਮ." (ਚਰਿਤ੍ਰ ੧੨੯)#ਦਾਨਾਬਾਦ ਦੇ ਵਸਨੀਕ ਖਰਲ ਜਾਤਿ ਦੇ ਮੁਸਲਮਾਨ ਬਿੰਝਲ ਦਾ ਪੁਤ੍ਰ, ਜਿਸ ਦੇ ਨਾਨਕੇ ਝੰਗ ਸਨ. ਮਿਰਜਾ ਨਾਨਕਿਆਂ ਵਿੱਚ ਹੀ ਪਲਿਆ ਅਤੇ ਮਕਤਬ ਵਿੱਚ ਪੜ੍ਹਦਾ ਰਿਹਾ. ਝੰਗ ਵਿੱਚ ਹੀ ਸਿਆਲ ਜਾਤਿ ਦੇ ਖੀਵੇਖਾਨ ਦੀ ਪੁਤ੍ਰੀ ਸਾਹਿਬਾਂ ਸੁੰਦਰ ਕੰਨ੍ਯਾ ਸੀ, ਜਿਸ ਨਾਲ ਮਿਰਜ਼ੇ ਦਾ ਪ੍ਰੇਮ ਹੋਗਿਆ. ਜਦ ਘਰ ਦੇ ਲੋਕਾਂ ਨੂੰ ਪ੍ਰੇਮ ਦਾ ਹਾਲ ਮਲੂਮ ਹੋਇਆ, ਤਦ ਉਨ੍ਹਾਂ ਨੇ ਚੰਧੜ ਜਾਤਿ ਦੇ ਤਾਹਰ ਨਾਮਕ ਨੌਜਵਾਨ ਨੂੰ ਸਾਹਿਬਾਂ ਮੰਗ ਦਿੱਤੀ, ਅਤੇ ਸ਼ਾਦੀ ਦਾ ਦਿਨ ਪੱਕਾ ਕਰ ਦਿੱਤਾ. ਇਸ ਵੇਲੇ ਮਿਰਜਾ ਆਪਣੇ ਬਾਪ ਦੇ ਘਰ ਗਿਆ ਹੋਇਆ ਸੀ, ਸਾਹਿਬਾਂ ਨੇ ਉਸ ਪਾਸ ਖਬਰ ਭੇਜੀ ਕਿ ਮੇਰੀ ਸ਼ਾਦੀ ਹੋਣ ਵਾਲੀ ਹੈ ਤੂੰ ਆਕੇ ਮੈਨੂੰ ਤੁਰੰਤ ਲੈਜਾ. ਮਿਰਜੇ ਪਾਸ ਇੱਕ ਚਾਲਾਕ ਘੋੜੀ "ਬੱਕੀ" ਸੀ, ਉਸ ਤੇ ਅਸਵਾਰ ਹੋਕੇ ਬਿਨਾ ਢਿੱਲ ਝੰਗ ਪੁੱਜਾ, ਅਤੇ ਸਾਹਿਬਾਂ ਨੂੰ ਆਪਣੇ ਪਿੱਛੇ ਚੜ੍ਹਾਕੇ ਚਲਾ ਗਿਆ. ਜਦ ਘਰਦਿਆਂ ਨੂੰ ਖਬਰ ਹੋਈ ਤਾਂ ਖੋਜ ਲੈ ਕੇ ਪਿੱਛਾ ਕੀਤਾ ਅਰ ਮਿਰਜੇ ਨੂੰ ਸੁੱਤੇ ਪਏ ਜਾ ਫੜਿਆ ਅਰ ਵਡੀ ਬੇਰਹਿਮੀ ਨਾਲ ਕਤਲ ਕਰ ਦਿੱਤਾ. ਮਿਰਜੇ ਨੂੰ ਮੋਇਆ ਵੇਖਕੇ ਸਾਹਿਬਾਂ ਨੇ ਆਪਣੇ ਭਾਈ ਦੀ ਕਟਾਰੀ ਲੈਕੇ ਦਿੱਲ ਵਿੱਚ ਮਾਰੀ ਅਤੇ ਉੱਥੇ ਹੀ ਪ੍ਰਾਣ ਦੇ ਦਿੱਤੇ.#"ਕਮਰ ਭ੍ਰਾਤ ਕੀ ਤੁਰਤ ਹੀ ਜਮਧਰ ਲਈ ਨਿਕਾਰ,#ਕਰ੍ਯੋ ਪਯਾਨੋ ਮੀਤ ਪਹਿ ਉਦਰ ਕਟਾਰੀ ਮਾਰ."#(ਚਰਿਤ੍ਰ ੧੨੯)#੩. ਮੁਗਲ ਬਾਦਸ਼ਾਹਾਂ ਵੇਲੇ ਦੀ ਇੱਕ ਪਦਵੀ, ਜੋ ਮੁਸਲਮਾਨਾਂ ਤੋਂ ਛੁੱਟ ਹਿੰਦੂਆਂ ਨੂੰ ਭੀ ਮਿਲਦੀ ਸੀ, ਜਿਵੇਂ- ਮਿਰਜ਼ਾ ਜਯਸਿੰਘ ਆਦਿ....
ਕਛਵਾਹਾ ਵੰਸ਼ੀ ਅੰਬਰ ਦਾ ਰਾਜਾ, ਜੋ ਮਹਾ ਸਿੰਘ ਦਾ ਪੁਤ੍ਰ ਸੀ. ਇਹ ਬਾਦਸ਼ਾਹ ਸ਼ਾਹਜਹਾਂ ਦੀ ਸੇਵਾ ਵਿੱਚ ਹਾਜ਼ਿਰ ਰਿਹਾ ਅਰ "ਮਿਰਜ਼ਾ" ਖ਼ਿਤਾਬ ਪ੍ਰਾਪਤ ਕੀਤਾ. ਔਰੰਗਜ਼ੇਬ ਨੇ ਇਸ ਨੂੰ ਸਨ ੧੬੬੪ ਵਿੱਚ ਦੱਖਣ ਦਾ ਗਵਰਨਰ ਥਾਪਿਆ. ਇਸ ਦਾ ਦੇਹਾਂਤ ਸਨ ੧੬੬੬ ਵਿੱਚ ਹੋਇਆ. ਇਹ ਸੰਸਕ੍ਰਿਤ ਅ਼ਰਬੀ ਫ਼ਾਰਸੀ ਆਦਿ ਦਾ ਪੰਡਿਤ ਅਤੇ ਨੀਤਿਨਿਪੁਣ ਸੀ. ਗੁਰੂ ਹਰਿਕ੍ਰਿਸਨ ਸਾਹਿਬ ਦਾ ਇਹ ਪਰਮ ਭਗਤ ਸੀ. ਭਾਈ ਸੰਤੋਖ ਸਿੰਘ ਜੀ ਨੇ ਭੁੱਲਕੇ ਇਸ ਨੂੰ ਸਵਾਈ ਜਯਸਿੰਘ ਅਤੇ ਜਯਪੁਰਪਤਿ ਲਿਖਿਆ ਹੈ.¹#੨. ਜਯਸਿੰਘ ਸਵਾਈ ਬਿਸਨਸਿੰਘ ਦਾ ਪੁਤ੍ਰ ਸੀ. ਇਸੇ ਨੇ ਜਯਪੁਰ ਸ਼ਹਿਰ ਵਸਾਕੇ ਅੰਬਰ ਤੋਂ ਰਾਜਧਾਨੀ ਬਦਲੀ. ਇਹ ਰਾਜਗੱਦੀ ਪੁਰ ਸਨ ੧੬੯੭ (ਸੰਮਤ ੧੭੫੫)² ਵਿੱਚ ਬੈਠਾ. ਔਰੰਗਜ਼ੇਬ ਦੇ ਮਰਣ ਪੁਰ ਜੋ ਸ਼ਾਹਜ਼ਾਦਿਆਂ ਦਾ ਆਪੋਵਿੱਚੀ ਰਾਜ ਲਈ ਝਗੜਾ ਹੋਇਆ, ਉਸ ਵਿੱਚ ਇਸ ਨੇ ਆਜ਼ਮਸ਼ਾਹ ਦਾ ਪੱਖ ਲੀਤਾ. ਬਹਾਦੁਰਸ਼ਾਹ ਨੇ ਜਯਸਿੰਘ ਦੀ ਰਿਆਸਤ ਜ਼ਬਤ ਕਰਕੇ ਜਯਪੁਰ ਦਾ ਗਵਰਨਰ ਸੈੱਯਦ ਹੁਸੈਨਅ਼ਲੀ ਖ਼ਾਂਨ ਮੁਕ਼ੱਰਰ ਕੀਤਾ. ਜਦ ਬਹਾਦੁਰਸ਼ਾਹ ਦੱਖਣ ਵੱਲ ਆਪਣੇ ਭਾਈ ਕਾਮਬਖ਼ਸ਼ ਨੂੰ ਸਰ ਕਰਨ ਗਿਆ, ਤਦ ਜਯਸਿੰਘ ਨੇ ਅਜੀਤਸਿੰਘ ਰਾਠੌਰ ਦੀ ਸਹਾਇਤਾ ਨਾਲ ਸਨ ੧੭੦੮ ਵਿੱਚ ਜਯਪੁਰ ਉੱਪਰ ਫਿਰ ਕਬਜ਼ਾ ਕਰਲਿਆ.#ਫ਼ਰਰੁਖ਼ਸਿਯਰ ਦੇ ਜ਼ਮਾਨੇ ਜਯਸਿੰਘ ਨੂੰ ਰਾਜਾਧਿਰਾਜ ਪਦਵੀ ਮਿਲੀ ਅਰ ਮੁਹੰਮਦਸ਼ਾਹ ਨੇ ਸਿਵਾਈ ਖ਼ਿਤਾਬ ਦਿੱਤਾ ਅਤੇ ਮਾਲਵੇ ਦਾ ਗਵਰਨਰ ਥਾਪਿਆ. ਇਸ ਦਾ ਦੇਹਾਂਤ ਸਨ ੧੭੪੨ ਵਿੱਚ ਹੋਇਆ. ਇਸ ਦੇ ਮਰਣ ਪੁਰ ਇਸ ਦਾ ਪੁਤ੍ਰ ਈਸ਼੍ਵਰ ਸਿੰਘ ਰਾਜਗੱਦੀ ਤੇ ਬੈਠਾ. ਇਹ ਦੂਜਾ ਜਯਾ ਸਿੰਘ ਸਵਾਈ ਜੋਤਿਸਵਿਦ੍ਯਾ ਦਾ ਪੰਡਿਤ ਸੀ. ਇਸੇ ਦੇ ਬਣਾਏ ਗ੍ਰਹ ਰਾਸ਼ਿਚਕ੍ਰ (Observatory, ਜਿਨ੍ਹਾਂ ਨੂੰ ਲੋਕ ਜੰਤ੍ਰ ਮੰਤ੍ਰ ਆਖਦੇ ਹਨ) ਦਿੱਲੀ,³ ਬਨਾਰਸ, ਮਥੁਰਾ, ਉੱਜੈਨ ਅਤੇ ਜਯਪੁਰ ਵਿੱਚ ਵਿਦ੍ਯਮਾਨ ਹਨ. ਵੰਸ਼ਾਵਲੀ ਇਉਂ ਹੈ:-:#ਭਾਰਾਮੱਲ (ਉਪਨਾਮ ਬਿਹਾਰੀਮੱਲ)##ਭਗਵਾਨਦਾਸ##ਮਾਨ ਸਿੰਘ##ਭਾਊਸਿੰਘ##ਮਹਾਸਿੰਘ##ਜਯਸਿੰਘ ਮਿਰਜ਼ਾ##ਰਾਮਸਿੰਘ##ਬਿਸਨ ਸਿੰਘ##ਜਯਸਿੰਘ ਸਵਾਈ##ਈਸ਼੍ਵਰੀਸਿੰਘ...
ਵਿ- ਵੰਗ ਦੇਸ਼ ਦਾ. ਬੰਗਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਬੰਗਾਲ ਦੀ ਭਾਸਾ (ਬੋਲੀ). ੩. ਚਾਰੇ ਪਾਸਿਓਂ ਹਵਾਦਾਰ ਮਕਾਨ, ਜਿਸ ਦੇ ਚੌਫੇਰੇ ਬਰਾਮਦਾ ਹੋਵੇ. ਅਜੇਹੇ ਮਕਾਨ ਪਹਿਲਾਂ ਬੰਗਾਲ ਵਿੱਚ ਬਹੁਤ ਬਣੇ ਸਨ. ਇਸੇ ਵਾਸਤੇ ਇਸ ਇਮਾਰਤ ਦੀ ਸੰਗ੍ਯਾ "ਬੰਗਲਾ" ਹੋ ਗਈ ਅਰ ਅੰਗ੍ਰੇਜ਼ਾਂ ਨੇ Bungalow ਸ਼ਬਦ ਏਥੋਂ ਹੀ ਬਣਾਇਆ ਹੈ. "ਹੇਮ ਬੰਗਲਾ ਗੁਰੂ ਬਨਾਵਹਿਂ." (ਗੁਪ੍ਰਸੂ) ੪. ਸਭ ਤੋਂ ਉੱਪਰਲੀ ਛੱਤ ਪੁਰ ਹਵਾਦਾਰ ਮਕਾਨ. "ਰੁਚਿਰ ਬੰਗਲਾ ਉਰਧ ਕਰਾਵਹੁ." (ਗੁਪ੍ਰਸੂ) ੫. ਮੰਦਿਰ ਦਾ ਗੁੰਬਦ (ਗੁੰਬਜ)....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ....
ਸੰਗ੍ਯਾ- ਪੂਜਾਕਾਰੀ. ਪੂਜਾ ਕਰਨ ਵਾਲਾ....
ਬਾਲਕਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਸਤਿਗੁਰੂ। ੨. ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਿੱਲੀ ਵਿੱਚ ਦੇਹਰਾ. ਇਹ ਦਿੱਲੀ ਦਰਵਾਜੇ ਤੋਂ ਬਾਹਰ, ਹੁਮਾਯੂੰ ਦੇ ਮਕਬਰੇ ਤੋਂ ਨਾਲੇ ਦੇ ਪਾਰ ਅਤੇ ਸੀਸਗੰਜ ਤੋਂ ਚਾਰ ਮੀਲ ਦੀ ਵਿੱਥ ਪੁਰ ਹੈ. ਇੱਥੇ ਗੁਰੂ ਹਰਿਕ੍ਰਿਸਨ ਸਾਹਿਬ ਦਾ ਸੰਸਕਾਰ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦੇ ਅੰਗੀਠੇ ਭੀ ਇਸੇ ਥਾਂ ਹਨ. ਦੇਖੋ, ਦਿੱਲੀ ਦਾ ਅੰਗ ੪....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਦੇਖੋ, ਸਵੈਯੇ ਦਾ ਰੂਪ ੧੬। ੨. ਪਿੰਗਲ- ਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ "ਸੁੰਦਰੀ" ਹੈ ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ "ਦ੍ਰੁਤਵਿਲੰਬਿਤਾ" ਭੀ ਹੈ.#ਉਦਾਹਰਣ-#ਦੁਖਭਰੀ ਜਗ ਆਸਨ ਤ੍ਯਾਗਰੀ,#ਜਪ ਹਰੀ ਗੁਰੁਪਾਦਨ ਲਾਗਰੀ. xxx#(ਅ) ਰਾਮਚੰਦ੍ਰਿਕਾ ਵਿੱਚ "ਮੋਦਕ" ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ-#ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,#ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,#ਆਪਨਪੌ ਜੁ ਤਜ੍ਯੋ ਜਗਬੰਦਹਿ,#ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.#ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ-#ਸੂਪਨਖਾ ਇਹ ਭਾਂਤ ਸੁਨੀ ਜਬ,#ਧਾਯ ਚਲੀ ਅਵਿਲੰਬ ਤ੍ਰਿਯਾ ਤਬ,#ਕਾਮ ਅਰੂਪ ਕਲੇਵਰ ਜਾਨਿਯ,#ਰੂਪ ਸਰੂਪ ਤਿਹੂ ਪੁਰ ਮਾਨਿਯ.#(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਉਦਾਹਰਣ-#ਭਟ ਹੁੰਕੇ ਧੁੰਕੇ ਬੰਕਾਰੇ,#ਰਣ ਬੱਜੇ ਗੱਜੇ ਨੱਗਾਰੇ,#ਰਣ ਹੁੱਲ ਕਲੋਲੰ ਹੁੱਲਾਲੰ,#ਢਲਹੱਲੰ ਢਾਲੰ ਉੱਛਾਲੰ.#੩. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora । ੪. ਦੇਖੋ, ਸੁੰਦਰੀ ਮਾਤਾ। ੫. ਵਿ- ਸੋਹਣੀ. ਸੁੰਦਰਤਾ ਵਾਲੀ....
ਸੰਗ੍ਯਾ- ਬਾਹੁਬਲ. ਭੁਜਾਬਲ। ੨. ਸਹਾਇਤਾ। ੩. ਸੰ. बहिस. ਵਹਿਰ. ਕ੍ਰਿ. ਵਿ- ਬਾਹਰ. ਅੰਦਰ ਦੇ ਵਿਰੁੱਧ. "ਬਾਹਰਹੁ ਹਉਮੈ ਕਹੈ ਕਹਾਏ." (ਆਸਾ ਅਃ ਮਃ ੧) ੪. ਸੰਬੰਧ ਅਥਵਾ ਅਸਰ ਤੋਂ ਅਲਗ। ੫. ਬਿਨਾ. ਬਗੈਰ। ੬. ਸ਼ਕਤਿ ਤੋਂ ਪਰੇ....
ਕ੍ਰਿ ਵਿ- ਸਾਥ. ਸੰਗ. "ਗਾਵਹਿ ਇੰਦ ਇੰਦਾ- ਸਣਿ ਬੈਠੇ ਦੇਵਤਿਆ ਦਰਿ ਨਾਲੇ." (ਜਪੁ)#੨. ਨਾਲ ਹੀ. ਸਾਥ ਹੀ. "ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ." (ਆਸਾ ਮਃ ੫)#੩. ਨਾਲਾ ਦਾ ਬਹੁ ਵਚਨ....
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰਗਾ੍ਯ- ਬੰਨ੍ਹਿਆ ਹੋਇਆ ਨਿਯਮ। ੨. ਪ੍ਰਬੰਧ. ਇੰਤਜਾਮ. "ਆਪਿ ਕੀਓ ਬੰਧਾਨ." (ਸਾਰ ਮਃ ੫) ੩. ਮੁਕ਼ੱਰਰ ਗੁਜ਼ਾਰਾ....
ਜਿਲਾ ਲਹੌਰ, ਤਸੀਲ ਕੁਸੂਰ ਦੇ 'ਬਾਂਇ ਡੱਲ' ਪਿੰਡ ਦਾ (ਜੋ ਹੁਣ "ਵਾਂ" ਪ੍ਰਸਿੱਧ ਹੈ) ਵਸਨੀਕ ਬੁੱਟਰ ਜ਼ਿਮੀਂਦਾਰ ਸਿਦਕੀ ਅਤੇ ਵਰਤਾਕੇ ਛਕਣਵਾਲਾ ਸਿੰਘ ਸੀ. ਸਾਹਿਬਰਾਇ ਚੌਧਰੀ ਨੌਸ਼ੈਰਾ ਨੇ ਇਸ ਦੇ ਸਿਰ ਆਪਣੀਆਂ ਘੋੜੀਆਂ ਦੀ ਚੋਰੀ ਲਾਕੇ ਮਿਰਜ਼ਾ ਜਾਫ਼ਰਬੇਗ ਪੱਟੀ ਦੇ ਹ਼ਾਕਿਮ ਨੂੰ ਪੰਜ ਸੌ ਸਵਾਰ ਨਾਲ ਚੜ੍ਹਾ ਲਿਆਂਦਾ. ਏਧਰ ਤਾਰਾਸਿੰਘ ਦੀ ਸਹਾਇਤਾ ਵਾਸਤੇ ਸਵਾ ਸੌ ਸਿੰਘ ਜਮਾ ਹੋ ਗਿਆ. ਮੁਠਭੇੜ ਵਿੱਚ ਤੁਰਕੀ ਸੈਨਾ ਦੇ ਪੈਰ ਹੱਲ ਗਏ. ਲਹੌਰ ਦੇ ਸੂਬੇ ਨੇ ਮੋਮਿਨਖ਼ਾਂ ਨੂੰ ਹੋਰ ਫ਼ੌਜ ਦੇਕੇ ਭੇਜਿਆ ਅਤੇ ਵੈਸਾਖ ਸੰਮਤ ੧੭੮੩ (ਸਨ ੧੭੨੫) ਵਿੱਚ ਤਾਰਾਸਿੰਘ ਜੀ ਮੋਮਿਨਖ਼ਾਂ ਨੂੰ ਹਾਥੀ ਤੋਂ ਡੇਗਕੇ ਸ਼ਹੀਦ ਹੋਏ. ਆਪ ਦਾ ਸ਼ਹੀਦਗੰਜ ਖ਼ਾਦਿਮਗੜ੍ਹੀ ਪਾਸ ਪ੍ਰਸਿੱਧ ਅਸਥਾਨ ਹੈ। ੨. ਗਿੜਵੜੀ (ਜਿਲਾ ਹੁਸ਼ਿਆਰਪੁਰ) ਦੇ ਨਿਵਾਸੀ ਸੰਤ ਗੁਲਾਬਸਿੰਘ ਜੀ ਦੇ ਚਾਟੜੇ ਪੰਡਿਤ ਤਾਰਾਸਿੰਘ ਜੀ. ਜਿਨ੍ਹਾਂ ਨੂੰ ਮਹਾਰਾਜਾ ਨਰੇਂਦ੍ਰਸਿੰਘ ਜੀ ਨੇ ਪਟਿਆਲੇ ਵਡੇ ਸਨਮਾਨ ਨਾਲ ਰੱਖਿਆ. ਇਹ ਸੰਸਕ੍ਰਿਤ ਦੇ ਵਡੇ ਪੰਡਿਤ ਅਤੇ ਗੁਰਬਾਣੀ ਦੇ ਗ੍ਯਾਨੀ ਸਨ. ਸੰਤ ਤਾਰਾਸਿੰਘ ਜੀ ਨੇ ਕਈ ਉੱਤਮ ਗ੍ਰੰਥ ਲਿਖੇ ਹਨ ਯਥਾ- ਸੰਮਤ ੧੯੨੨ ਵਿੱਚ ਮੋਖਪੰਥ ਦਾ ਟੀਕਾ, ਸੰਮਤ ੧੯੨੩ ਵਿੱਚ ਸੁਰਤਰੁ ਕੋਸ਼, ਸੰਮਤ ੧੯੩੪ ਵਿੱਚ ਗੁਰਮਤ ਨਿਰਣਯ ਸਾਗਰ, ਸੰਮਤ ੧੯੩੫ ਵਿੱਚ ਅਕਾਲਮੂਰਤਿ ਪ੍ਰਦਰਸ਼ਨ ਅਤੇ ਗੁਰੂਵੰਸ਼ ਤਰੁ ਦਰਪਣ, ਸੰਮਤ ੧੯੩੬ ਵਿੱਚ ਜਪੁ ਰਹਿਰਾਸ ਸੋਹਿਲਾ ਅਤੇ ਹਜਾਰੇ ਸ਼ਬਦਾਂ ਦਾ ਟੀਕਾ, ਸੰਮਤ ੧੯੩੯ ਵਿੱਚ ਭਗਤਾਂ ਦੀ ਬਾਣੀ ਦਾ ਟੀਕਾ, ਸੰਮਤ ੧੯੪੦ ਵਿੱਚ ਗੁਰੁਤੀਰਥਸੰਗ੍ਰਹ, ਸੰਮਤ ੧੯੪੨ ਵਿੱਚ ਸ੍ਰੀ ਰਾਗ ਦਾ ਟੀਕਾ, ਸੰਮਤ ੧੯੪੬ ਵਿੱਚ ਗੁਰੁਗਿਰਾਰਥ ਕੋਸ਼.#ਪੰਡਿਤ ਤਾਰਾ ਸਿੰਘ ਜੀ ਦੀ ਕਵਿਤਾ ਇਹ ਹੈ:-#ਸ੍ਵਤੇਸਿੱਧ ਸੁੱਧ ਬੁੱਧ ਨਿਤ੍ਯ ਨਿਰ੍ਵਿਕਾਰ ਰੂਪ#ਨਿਜੁਰ ਨਿਰੀਹ ਨਿਰਦੋਖ ਨਿਰਾਕਾਰ ਹੈ,#ਅਜ ਅਬਿਨਾਸੀ ਆਦਿ ਅੰਤ ਸੇ ਬਿਹੀਨ ਰੂਪ#ਅਲਖ ਅਪਾਰ ਪਾਰ ਨਿਖਲ ਪਸਾਰ ਹੈ,#ਏਕ ਰੂਪ ਏਕ ਜੋਤਿ ਏਕ ਸੁਖ ਏਕ ਓਤ#ਏਕ ਨਿਧੀ ਏਕ ਦੇਵ ਏਕਾ ਏਕੰਕਾਰ ਹੈ,#ਵਹੀ ਨਿਜ ਮਾਯ ਮੈ ਪਸਾਰ ਜੋਤਿ ਤੀਨ ਰੂਪ#ਧਾਰਕੇ ਕਹਾਯੋ ਗਿਰਾਸਾਰ ਓਅੰਕਾਰ ਹੈ.#ਕਹੇ ਉਪਦੇਸ਼ ਵਾਰੇ ਸਭੀ ਗੁਰੁ ਪ੍ਯਾਰੇ ਭਾਰੇ#ਕੋਮਲ ਚਿਤੈ ਸੇ ਪੇਖੇ ਗੁਰੁਵਰ ਜਗ ਮੈ,#ਰਾਖੀਏ ਧਰਮਹਿੰਦ ਕਾਟੀਏ ਯਵਨ ਕੁਲ#ਜਾਪੀਏ ਪੁਰਾਨੋ ਜਾਪ ਚਾਲ ਜਾਹ ਮਗ ਮੈ,#ਭਾਖ੍ਯੋ ਹਮ ਚਿਰੀ ਮ੍ਰਿਗ ਵੇ ਤੋ ਸਮ ਬਾਜ ਸਿੰਘ#ਕੈਸੇ ਹਮ ਮਾਰ ਲੇਂ ਕੁਹਾਰੋ ਨਿਜ ਪਗ ਮੈ?#ਅਮ੍ਰਿਤ ਦੈ ਕੀਨੇ ਇਹ ਸਭੀ ਜਨ ਬਾਜ ਸਿੰਘ#ਸ਼੍ਰੀ ਗੁਰੂ ਗੋਬਿੰਦਸਿੰਘ ਬੰਦੋ ਪਗ ਲਗ ਮੈ.#੩. ਮਹਾਰਾਣੀ ਮਤਾਬਕੌਰ ਦੀ ਕੁੱਖ ਤੋਂ ਮਹਾਰਾਜਾ ਰਣਜੀਤਸਿੰਘ ਜੀ ਦਾ ਪੁਤ੍ਰ. ਇਸ ਦਾ ਦੇਹਾਂਤ ਸਿਤੰਬਰ ਸਨ ੧੮੫੯ ਵਿੱਚ ਦਸੂਹੇ (ਹੁਸ਼ਿਆਰਪੁਰ ਦੇ ਜਿਲੇ) ਹੋਇਆ। ੪. ਕੰਗ ਜੱਟ ਸਰਦਾਰ, ਜੋ ਸਰਦਾਰ ਗੁਲਾਬਸਿੰਘ ਪਿੱਛੋਂ ਡੱਲੇਵਾਲੀਆਂ ਦੀ ਮਿਸਲ ਦਾ ਮੁਖੀਆ ਹੋਇਆ. ਇਸ ਨੇ ਦੁਆਬੇ ਅਤੇ ਲੁਦਿਆਨੇ ਦੇ ਇਲਾਕੇ ਬਹੁਤ ਮੁਲਕ ਮੱਲਿਆ. ਤਾਰਾਸਿੰਘ ਨੇ ਰਾਹੋਂ ਨੂੰ ਆਪਣੀ ਰਾਜਧਾਨੀ ਬਣਾਇਆ. ਸਨ ੧੮੦੭ (ਸੰਮਤ ੧੮੬੪) ਵਿੱਚ ਨਰਾਇਣਗੜ੍ਹ ਦੀ ਲੜਾਈ ਵਿੱਚ ਤਾਰਾਸਿੰਘ ਦਾ ਦੇਹਾਂਤ ਹੋਇਆ....
ਜਸਵਾਲੀਆ ਪਹਾੜੀ ਰਾਜਾ, ਜਿਸ ਦਾ ਜੰਗ ਸ਼੍ਰੀ ਦਸ਼ਮੇਸ਼ ਜੀ ਨਾਲ ਹੋਇਆ। ੨. ਪਿੰਡ ਗੱਗੋਬੂਹਾ (ਜੋ ਤਰਨਤਾਰਨ ਪਾਸ ਹੈ, ਉਸ ਦੇ ਵਸਨੀਕ ਸੇਵਾਸਿੰਘ ਦੇ ਘਰ ਮਾਈ ਧਰਮਕੌਰ ਦੀ ਕੁੱਖ ਤੋਂ ਸਾਉਣ ਸੁਦੀ ੩. ਸੰਮਤ ੧੮੨੫ ਨੂੰ ਬਾਬਾ ਬੀਰਸਿੰਘ ਜੀ ਦਾ ਜਨਮ ਹੋਇਆ. ਜੁਆਨ ਹੋਕੇ ਮਹਾਰਾਜਾ ਰਣਜੀਤਸਿੰਘ ਜੀ ਦੀ ਫੌਜ ਵਿੱਚ ਕੁਝ ਸਮਾਂ ਵਡੀ ਨੇਕਨਾਮੀ ਨਾਲ ਨੌਕਰੀ ਕੀਤੀ.#ਬਾਬਾ ਭਾਗਸਿੰਘ ਕੁਰੀ ਨਿਵਾਸੀ ਅਤੇ ਬਾਬਾ ਸਾਹਿਬਸਿੰਘ ਜੀ ਊਨੇ ਵਾਲਿਆਂ ਦੀ ਸੰਗਤਿ ਕਰਕੇ ਇਨ੍ਹਾਂ ਨੂੰ ਅਜੇਹੀ ਆਤਮਿਕ ਰੰਗਣ ਚੜ੍ਹੀ ਕਿ ਰਾਤ ਦਿਨ ਕਰਤਾਰ ਦੇ ਰੰਗ ਰੱਤੇ ਰਹਿਂਦੇ.#ਨੌਰੰਗਾਬਾਦ ਦਾ ਵਸਨੀਕ ਦਸੌਂਧਾਸਿੰਘ ਬਾਬਾ ਜੀ ਨੂੰ ਸੇਵਾ ਅਤੇ ਪ੍ਰੇਮ ਨਾਲ ਪ੍ਰਸੰਨ ਕਰਕੇ ਆਪਣੇ ਪਿੰਡ ਲੈ ਆਇਆ. ਜਿੱਥੇ ਉਨ੍ਹਾਂ ਨੇ ਨਾਮ ਅਤੇ ਅੰਨ ਦਾ ਸਦਾਵ੍ਰਤ ਜਾਰੀ ਕੀਤਾ. ਬਾਬਾ ਬੀਰਸਿੰਘ ਜੀ ਦੇ ਉੱਤਮ ਉਪਦੇਸ਼ਾਂ ਦੇ ਅਸਰ ਨਾਲ ਮਾਝੇ ਦੇ ਅਨੇਕ ਪ੍ਰਾਣੀਆਂ ਨੇ ਜੀਵਨ ਸਫਲ ਕੀਤਾ. ਆਪ ਦੇ ਲੰਗਰ ਵਿੱਚ ਨਿੱਤ ਹਜਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ ਬਿਨਾ ਜਾਤਿ ਵਰਣ ਅਤੇ ਮਜਬ ਦੇ ਲਿਹਾਜ, ਸਮਾਨਭਾਵ ਨਾਲ ਵਰਤਾਇਆ ਜਾਂਦਾ ਸੀ.#ਇੱਕ ਵਾਰ ਸੰਮਤ ੧੯੦੧ ਵਿੱਚ ਬਾਬਾ ਜੀ ਛੀ ਹਜਾਰ ਸਿੰਘ ਸੇਵਕਾਂ ਦੀ ਭੀੜ ਨਾਲ ਹਰੀਕੇ ਪੱਤਨ ਠਹਿਰੇ ਹੋਏ ਸਨ ਕਿ ਸਰਦਾਰ ਅਤਰਸਿੰਘ ਸੰਧਾ ਵਾਲੀਆ ਲਹੌਰ ਦੇ ਫਿਸਾਦ ਵਿੱਚੋਂ ਨੱਠਕੇ ਬਾਬਾ ਸਾਹਿਬ ਦੀ ਸ਼ਰਣ ਆਇਆ. ਰਾਜਾ ਹੀਰਾਸਿੰਘ ਡੋਗਰੇ ਨੇ ਫੌਜ ਭੇਜਕੇ ਸਰਦਾਰ ਅਤਰਸਿੰਘ ਦੀ ਬਾਬਾ ਜੀ ਤੋਂ ਮੰਗ ਕੀਤੀ, ਜਿਸ ਦੇ ਉੱਤਰ ਵਿੱਚ ਆਪ ਨੇ ਆਖਿਆ ਕਿ ਅਸੀਂ ਸ਼ਰਣ ਆਏ ਨੂੰ ਫੜਕੇ ਕਿਸੇ ਦੇ ਹਵਾਲੇ ਨਹੀਂ ਕਰ ਸਕਦੇ. ਇਸ ਪੁਰ ਕ੍ਰੋਧ ਵਿੱਚ ਮੱਤੇ ਹੀਰਾਸਿੰਘ ਨੇ ਫੌਜੀ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਸ਼ਸਤ੍ਰਾਂ ਦੇ ਬਲ ਨਾਲ ਅਤਰਸਿੰਘ ਅਤੇ ਬੀਰਸਿੰਘ ਨੂੰ ਫੜ ਲੈ ਆਓ, ਜਦ ਫੌਜ ਆਉਂਦੀ ਵੇਖੀ, ਤਾਂ ਸਿੱਖਾਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸਾਨੂੰ ਭੀ ਆਪਣਾ ਬਲ ਵਿਖਾਂਉਣ ਦਾ ਮੌਕਾ ਦੇਓ. ਬਾਬਾਜੀ ਨੇ ਆਖਿਆ ਕਿ ਭਾਈਆਂ ਤੇ ਵਾਰ ਨਹੀਂ ਕਰਣਾ, ਜੇ ਉਹ ਭੁੱਲ ਕਰ ਰਹੇ ਹਨ ਤਦ ਅਸਾਂ ਗੁਰੂ ਤੋਂ ਵੇਮੁਖ ਨਹੀਂ ਹੋਣਾ, ਜੋ ਸ਼ਾਂਤਿ ਨਾਲ ਸਾਡੇ ਪਾਸ ਨਹੀਂ ਬੈਠ ਸਕਦਾ ਉਹ ਹੁਣੇ ਹੀ ਘਰ ਨੂੰ ਚਲਾ ਜਾਵੇ.#ਫੌਜ ਨੇ ਗੋਲੀ ਗੋਲਾ ਵਰਸਾਉਣਾ ਆਰੰਭਿਆ, ਜਿਸ ਤੋਂ ਹਜਾਰਾਂ ਸਿੰਘ ਮਾਰੇ ਗਏ ਅਰ ਬਾਬਾ ਜੀ ਦਾ ਸੱਜਾ ਗੋਡਾ ਤੋਪ ਦੇ ਗੋਲੇ ਨਾਲ ਚੂਰ ਹੋ ਗਿਆ ਅਤੇ ਗੋਲੀਆਂ ਨਾਲ ਸ਼ਰੀਰ ਛਾਲਣੀ ਬਣ ਗਿਆ.#ਬਾਬਾ ਬੀਰਸਿੰਘ ਜੀ ੨੭ ਵੈਸਾਖ ੧੯੦੧ ਨੂੰ ਸ਼ਹੀਦ ਹੋਏ, ਉਨ੍ਹਾਂ ਦਾ ਸ਼ਰੀਰ ਪਲੰਘ ਤੇ ਰੱਖਕੇ ਜਲਪ੍ਰਵਾਹ ਕੀਤਾ ਗਿਆ. ਮੁੱਠਿਆਂ ਵਾਲੇ ਪਿੰਡ ਬਾਬਾ ਜੀ ਦਾ ਪਲੰਘ ਦਰਿਆ ਦੇ ਕਿਨਾਰੇ ਲੱਗਕੇ ਰੁਕਗਿਆ ਅਰ ਗੰਡਾਸਿੰਘ ਰਾਮਗੜ੍ਹੀਏ ਨੇ ਪਲੰਘ ਬਾਹਰ ਕੱਢਕੇ ਦੇਹ ਦਾ ਸਸਕਾਰ ਕੀਤਾ. ਉਸ ਥਾਂ ਤੋਂ ਕੁਝ ਭਸਮ ਲੈਜਾਕੇ ਨੌਰੰਗਾਬਾਦ ਭੀ ਸਮਾਧ ਬਣਾਈ ਗਈ.#ਨੌਰੰਗਾਬਾਦ ਵਿੱਚ ਆਪਦਾ ਡੇਰਾ ਹੁਣ ਭੀ ਪ੍ਰਸਿੱਧ ਅਸਥਾਨ ਹੈ, ਜਿੱਥੇ ਕਥਾਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ....
ਇਸ ਨਾਉਂ ਦੇ ਅਨੇਕ ਬਾਗ ਭਾਰਤ ਵਿੱਚ ਹਨ। ੨. ਦਿੱਲੀ ਵਿੱਚ ਉਹ ਬਾਗ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਵਿਰਾਜੇ ਸਨ. ਹੁਣ ਇੱਥੇ ਕੋਈ ਬਾਗ ਨਹੀਂ ਕੇਵਲ ਗੁਰਦ੍ਵਾਰਾ ਹੈ. ਦੇਖੋ, ਦਿੱਲੀ। ੩. ਰਿਆਸਤ ਪਟਿਆਲੇ ਦਾ ਪ੍ਰਸਿੱਧ ਮੋਤੀ ਬਾਗ, ਜੋ ਮਹਾਰਾਜਾ ਦਾ ਨਿਵਾਸ ਅਸਥਾਨ ਹੈ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਫ਼ਾ. [دمدمہ] ਸੰਗ੍ਯਾ- ਨਗਾਰਾ. ਦਮਾਮਾ। ੨. ਕ਼ਿਲੇ ਦਾ ਬੁਰਜ। ੩. ਦੇਖੋ, ਦਮਦਮਾ ਸਾਹਿਬ....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਸੰਗ੍ਯਾ- ਝਗੜਾ। ੨. ਜੰਗ....
ਸੰਗ੍ਯਾ- ਕਟੁਤਾ. ਕੜਵਾਈ. ਕੌੜੱਤਣ। ੨. ਦੂਜੇ ਪਾਸੋਂ ਕਰਾਉਣ ਦੀ ਕ੍ਰਿਯਾ....
ਫ਼ਾ. [ہُمایوُن] ਵਿ- ਮੁਬਾਰਿਕ। ੨. ਸੰਗ੍ਯਾ- ਹੁਮਾਯੂੰ ਤੁਗ਼ਲਕ਼. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੨੦.। ੩. ਬਾਦਸ਼ਾਹ ਬਾਬਰ ਦਾ ਵਡਾ ਬੇਟਾ ਅਤੇ ਅਕਬਰ ਦਾ ਪਿਤਾ, ਜਿਸਦਾ ਜਨਮ ਕਾਬੁਲ ਵਿੱਚ ਮਾਹਮ ਬੇਗਮ ਦੇ ਉਦਰ ਤੋਂ ੭. ਮਾਰਚ ਸਨ ੧੫੦੮ ਨੂੰ ਹੋਇਆ. ਇਹ ੨੬ ਦਿਸੰਬਰ ਸਨ ੧੫੩੦ ਨੂੰ ਆਗਰੇ ਤਖਤ ਉੱਪਰ ਬੈਠਾ. ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ, ਇਹ ਵਡਾ ਵਿਦ੍ਵਾਨ ਸੀ, ਪਰ ਸਿਪਾਹੀ ਦੇ ਗੁਣਾਂ ਤੋਂ ਖਾਲੀ ਅਤੇ ਵਡਾ ਅਫੀਮੀ ਸੀ. ਸਨ ੧੫੪੦ ਵਿੱਚ ਸਹਸਰਾਮ ਦੇ ਜਾਗੀਰਦਾਰ ਹਸਨ ਖਾਂ ਦੇ ਪੁਤ੍ਰ ਸ਼ੇਰ ਖਾਨ ਸੂਰ ਪਠਾਣ ਨੇ (ਜਿਸ ਦਾ ਪਹਿਲਾ ਨਾਉਂ ਫਰੀਦ ਸੀ) ਹੁਮਾਯੂੰ ਨੂੰ ਸ਼ਿਕਸ੍ਤ ਦੇਕੇ ਹਿੰਦ ਤੋਂ ਕੱਢ ਦਿੱਤਾ ਅਰ ਆਪ ਦਿੱਲੀ ਦੇ ਤਖਤ ਪੁਰ ਬੈਠਕੇ ਸ਼ਹਨਸ਼ਾਹ ਪਦਵੀ ਧਾਰਣ ਕੀਤੀ.#ਜਦ ਸ਼ੇਰਸ਼ਾਹ ਤੋਂ ਭਾਜ ਖਾਕੇ ਹੁਮਾਯੂੰ ਪੰਜਾਬ ਵਿੱਚੋਂ ਲੰਘ ਰਿਹਾ ਸੀ, ਤਾਂ ਗੁਰੂ ਅੰਗਦ ਸਾਹਿਬ ਪਾਸ ਖਡੂਰ ਆਇਆ, ਗੁਰੂ ਜੀ ਨੇ ਜੋ ਧਿਆਨ ਵਿੱਚ ਮਗਨ ਸਨ, ਇਸ ਦੇ ਆਉਣ ਵੱਲ ਕੋਈ ਗਹੁ ਨਾ ਕੀਤੀ. ਹੁਮਾਯੂੰ ਗੁੱਸੇ ਵਿੱਚ ਆਕੇ ਗੁਰੂ ਜੀ ਦੇ ਮਾਰਣ ਲਈ ਮਿਆਨੋਂ ਤਲਵਾਰ ਕੱਢਣ ਲੱਗਾ. ਸਤਿਗੁਰੂ ਨੇ ਕਿਹਾ ਕਿ ਹੁਣ ਫਕੀਰਾਂ ਤੇ ਜੋ ਤਲਵਾਰ ਖਿੱਚਣ ਲੱਗਾ ਹੈਂ, ਇਹ ਸ਼ੇਰਸ਼ਾਹ ਦਾ ਟਾਕਰਾ ਕਰਣ ਵੇਲੇ ਕਿੱਥੇ ਸੀ? ਹਮਾਯੂੰ ਬਹੁਤ ਸ਼ਰਮਿੰਦਾ ਹੋਇਆ ਅਤੇ ਮੁਆਫੀ ਮੰਗਕੇ ਗੁਰੂ ਅੰਗਦ ਦੇਵ ਦੇ ਆਸ਼ੀਰਵਾਦ ਦਾ ਪਾਤ੍ਰ ਬਣਿਆ.#ਹੁਮਾਯੂੰ ਨੇ ਫਾਰਸ ਦੇ ਬਾਦਸ਼ਾਹ ਦੀ ਪਨਾਹ ਵਿੱਚ ਬਹੁਤ ਸਮਾਂ ਬਿਤਾਇਆ ਅਰ ਈਰਾਨੀ ਫੌਜ ਦੀ ਸਹਾਇਤਾ ਨਾਲ ੨੩ ਜੂਨ ਸਨ ੧੫੫੫ ਨੂੰ ਮੁੜ ਦਿੱਲੀ ਦਾ ਤਖਤ ਮੱਲਿਆ, ਪਰ ਇਹ ਰਾਜ ਦਾ ਸੁਖ ਬਹੁਤ ਚਿਰ ਨਹੀਂ ਭੋਗ ਸਕਿਆ ਕੇਵਲ ਛੀ ਮਹੀਨੇ ਪਿੱਛੋਂ ਪੁਸਤਕਾਲਯ ਦੀ ਪੌੜੀ ਤੋਂ ੨੪ ਜਨਵਰੀ ਨੂੰ ਡਿਗਣ ਦੇ ਕਾਰਣ ੨੮ ਜਨਵਰੀ ਸਨ ੧੫੫੬ ਨੂੰ ਮਰ ਗਿਆ. ਇਸ ਦਾ ਮਕਬਰਾ ਦਿੱਲੀ ਤੋਂ ਚਾਰ ਮੀਲ ਪੱਛਮ ਵੱਲ ਜਮਨਾ ਦੇ ਕਿਨਾਰੇ ਸੁੰਦਰ ਇਮਾਰਤ ਹੈ, ਜੋ ਹੁਮਾਯੂੰ ਦੀ ਬੇਗਮ ਹਮੀਦਾਬਾਨੂੰ (ਅਕਬਰ ਦੀ ਮਾਤਾ) ਨੇ ਸਨ ੧੫੬੫ ਵਿੱਚ ਪੰਦਰਾਂ ਲੱਖ ਰੁਪਯਾ ਖਰਚਕੇ ਬਣਵਾਇਆ ਹੈ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਰਾਜਾ ਸਰੂਪਸਿੰਘ ਜੀਂਦਪਤਿ ਦਾ ਪੁਤ੍ਰ. ਜਿਸ ਦਾ ਜਨਮ ੧੧. ਜਨਵਰੀ ਸਨ ੧੮੩੩ ਨੂੰ ਹੋਇਆ. ਇਹ ਪਿਤਾ ਦੇ ਪਰਲੋਕ ਸਿਧਾਰਨ ਪਿੱਛੋਂ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ. ਇਹ ਬਹੁਤ ਸਿਆਣਾ, ਦੂਰੰਦੇਸ਼, ਰਾਜਪ੍ਰਬੰਧ ਵਿੱਚ ਨਿਪੁਣ ਅਤੇ ਕਠੋਰਚਿੱਤ ਸੀ. ਇਸ ਨੇ ਸੰਗਰੂਰ ਨੂੰ ਪਿੰਡ ਤੋਂ ਸੁੰਦਰ ਨਗਰ ਬਣਾਇਆ ਅਤੇ ਰਾਜ ਕਾਜ ਦੇ ਚੰਗੇ ਨੇਮ ਥਾਪੇ. ੭. ਮਾਰਚ ਸਨ ੧੮੮੭ ਨੂੰ ਇਸ ਦਾ ਦੇਹਾਂਤ ਸੰਗਰੂਰ ਹੋਇਆ. ਦੇਖੋ, ਜੀਂਦ....
ਅ਼. [حویلی] ਹ਼ਵੇਲੀ. ਸੰਗ੍ਯਾ- ਹੌਲ (ਘੇਰੇ) ਵਾਲਾ ਮਕਾਨ. ਚਾਰੇ ਪਾਸਿਓਂ ਕੰਧ ਨਾਲ ਘਿਰਿਆ ਮਕਾਨ....
ਫ਼ਾ. ਵਿ- ਤੁਰਕ ਜੇਹਾ. ਤੁਰਕ ਮਾਨਿੰਦ। ੨. ਸੰਗ੍ਯਾ- ਤੁਰਕ ਜਾਤਿ ਦਾ ਮਨੁੱਖ. Turkoman....
ਵਿ- ਸਾੱਰ੍ਧੈਕ. ਅੱਧੇ ਸਾਥ ਇੱਕ. ਇੱਕ ਪੂਰਾ ਅਤੇ ਉਸ ਨਾਲ ਅੱਧਾ ਹੋਰ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਦੇਖੋ, ਦਇਆਲ। ੨. ਦੇਖੋ, ਦਯਾਲ....
ਅ਼. [مجنوُن] ਮਜਨੂਨ. ਵਿ- ਜਨੂਨ (ਸਿਰੜ) ਗ੍ਰਸਿਤ. ਸਿਰੜਾ. ਪਾਗਲ। ੨. ਮਸ੍ਤ ਬੇਪਰਵਾ। ੩. ਲੈਲੀ ਦਾ ਪ੍ਰੀਤਮ ਇੱਕ ਪੁਰਖ ਜਿਸ ਦਾ ਨਾਮ ਕ਼ੈਸ ਸੀ. ਇਹ ਈਸਵੀ ਅੱਠਵੀਂ ਸਦੀ ਦੇ ਆਰੰਭ ਵਿੱਚ ਹੋਇਆ ਹੈ. ਦੇਖੋ, ਲੈਲੀ। ੪. ਭਾਵ- ਆਸ਼ਿਕ. ਪ੍ਰੇਮੀ....
ਸੰਗ੍ਯਾ- ਪਹਾੜ ਦੀ ਚੋਟੀ. ਸ਼ਿਖਰ। ੨. ਰੇਤ ਆਦਿ ਦਾ ਉੱਚਾ ਢੇਰ. ਅ਼. [تل] ਤੱਲ। ੩. ਕਿਸੇ ਸਾਧੂ ਦਾ ਉੱਚੀ ਥਾਂ ਦਾ ਆਸ਼੍ਰਮ....
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਦੇਖੋ, ਖਾਰਾ ਸਾਹਿਬ। ੨. ਦੇਖੋ, ਹਰਿਗੋਬਿੰਦ ਸਤਿਗੁਰੂ। ੩. ਦੇਖੋ, ਖੁਸਾਲ ਸਿੰਘ....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਰਾਜਾਰੂਪ ਕਰਤਾਰ. "ਅੰਤਰਿ ਰਾਮਰਾਇ ਪ੍ਰਗਟੇ ਆਇ." (ਭੈਰ ਮਃ ੫) ੨. ਦੇਖੋ, ਰਾਮਰਾਇ ਬਾਬਾ। ੩. ਦੇਖੋ, ਰਤਨਰਾਯ....
ਵਿ- ਕਸ਼ਮੀਰ ਦੇਸ਼ ਦਾ, ਕਸ਼ਮੀਰ ਨਾਲ ਸੰਬੰਧਿਤ. ਕਾਸ਼ਮੀਰੀ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਗਹਿਰਗੰਭੀਰੀਏ....
ਸੰਗ੍ਯਾ- ਮੁਆਤਾ. "ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ." (ਵਾਰ ਮਾਝ ਮਃ ੨) ੨. ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। ੩. ਫ਼ਾ. [کوُچہ] ਗਲੀ. ਮਹੱਲਾ। ੪. ਰਸਤਾ. ਮਾਰਗ. ਰਾਹ....
ਦੇਖੋ, ਦਲਵਾਲ ਸਿੰਘ....
ਦੇਖੋ, ਅਧੇ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਦੇਖੋ, ਆਗਿਆ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰਗ੍ਯਾ- ਮੱਟੀ. ਮਿੱਟੀ. ਮ੍ਰਿੱਤਿਕਾ। ੨. ਮਟਕਾ. ਚਾਟੀ. "ਮਟੀਆ ਜਿਮ ਸੋਟ ਤੇ ਫੋਰਨ ਕੀਜੈ." (ਗੁਪ੍ਰਸੂ) ੩. ਮਿੰਟੀ ਅੰਦਰ. ਜ਼ਮੀਨ ਵਿੱਚ. "ਇਤਨਕੁ ਖਟੀਆ ਗਠੀਆ ਮਟੀਆ, ਸੰਗਿ ਨ ਕੁਛ ਲੈ ਜਾਇ." (ਕੇਦਾ ਕਬੀਰ)...
ਫ਼ਾ. [بازار] ਬਾਜ਼ਾਰ ਸੰਗ੍ਯਾ- ਵੇਚਣ ਅਤੇ ਖਰੀਦਣ ਦਾ ਅਸਥਾਨ (market) ੨. ਬਹੁਤ ਦੁਕਾਨਾਂ ਦਾ ਸਮੁਦਾਯ। ੩. ਸੌੱਦਾ. ਲੈਣ ਦੇਣ ਦੀ ਸਾਮਗ੍ਰੀ. "ਬਾਜਾਰੀ ਬਾਜਾਰ ਮਹਿ ਆਇ ਕਢੈ ਬਾਜਾਰ." (ਵਾਰ ਆਸਾ)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। ੨. ਸੰ. ਸੰਗ੍ਯਾ- ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ." (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। ੩. ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪. ਸੂਰਜ ਦਾ ਤਾਪ. ਆਤਪ. ਧੁੱਪ। ੫. ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ." (ਆਸਾ ਛੰਤ ਮਃ ੫)...
ਸੰ. दीप. ਧਾ- ਪ੍ਰਕਾਸ਼ਿਤ ਹੋਣਾ, ਚਮਕਣਾ। ੨. ਸੰਗ੍ਯਾ- ਦੀਵਾ. ਚਰਾਗ਼. "ਅੰਧਿਆਰੇ ਮਹਿ ਦੀਪ." (ਜੈਤ ਮਃ ੫) ੩. ਸੰ. ਦ੍ਵੀਪ. ਦ੍ਵੀ- ਆਪ. ਦੋ ਜਲ. ਚਾਰੇ ਪਾਸਿਓ ਜਲ ਨਾਲ ਘਿਰਿਆ ਦੇਸ਼. ਟਾਪੂ. ਦੇਖੋ, ਸਪਤਦੀਪ. "ਦੀਪ ਲੋਅ ਪਾਤਾਲ ਤਹ ਖੰਡ ਮੰਡਲ." (ਵਾਰ ਮਲਾ ਮਃ ੧) ੪. ਸੱਤ ਦੀ ਗਿਣਤੀ, ਕ੍ਯੋਂਕਿ ਦ੍ਵੀਪ ਸੱਤ ਮੰਨੇ ਹਨ. "ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ." (ਕ੍ਰਿਸਨਾਵ) ਸੰਮਤ ੧੭੪੫ ਸਾਵਨ ਸੁਦੀ ੭। ੫. ਦੀਪ੍ਤਿ (ਚਮਕ) ਦੀ ਥਾਂ ਭੀ ਦੀਪ ਸ਼ਬਦ ਆਇਆ ਹੈ. "ਚੰਦ ਦਿਨੀਸਹਿ ਦੀਪ ਦਈ." (ਅਕਾਲ)...
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰਗ੍ਯਾ- ਸ੍ਥਾਪਨ. ਠਹਿਰਾਉਣ ਦਾ ਭਾਵ....
ਦੇਖੋ ਦਿੱਲੀ....
ਪੰਜਾਬ ਦਾ ਇੱਕ ਜ਼ਿਲਾ, ਜੋ ਅੰਬਾਲੇ ਦੀ ਕਮਿਸ਼ਨਰੀ ਵਿੱਚ ਹੈ. ਲੋਕਾਂ ਦਾ ਇਹ ਖ਼ਿਆਲ ਹੈ ਕਿ ਇਹ ਕਰਣ ਨੇ ਵਸਾਇਆ ਹੈ (ਕਰਣਾਲਯ).#ਬੰਦਾ ਬਹਾਦੁਰ ਨੇ ਸਨ ੧੭੦੯ ਵਿੱਚ ਕਰਨਾਲ ਫ਼ਤੇ ਕੀਤਾ. ਸ਼੍ਰੀ ਗੁਰੂ ਨਾਨਕ ਦੇਵ ਇਸ ਸ਼ਹਿਰ ਦਿੱਲੀ ਨੂੰ ਜਾਂਦੇ ਹੋਏ ਵਿਰਾਜੇ ਹਨ. ਮਹੱਲਾ ਠਠੇਰਾਂ ਵਿੱਚ ਗੁਰਦ੍ਵਾਰਾ ਹੈ। ੨. ਉਹ ਬੰਦੂਕ, ਜੋ ਹੱਥ ਪੁਰ ਰੱਖਕੇ ਬਿਨਾ ਕਿਸੇ ਸਹਾਰੇ ਦੇ ਚਲਾਈ ਜਾਵੇ. ਇਸੇ ਦਾ ਨਾਉਂ "ਹਥਨਾਲ" ਹੈ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਅ਼. [نقشہ] ਸੰਗ੍ਯਾ- ਚਿਤ੍ਰ. ਤਸਵੀਰ. ਕਿਸੇ ਵਸਤੁ ਦਾ ਨਮੂਨਾ। ੨. ਭੂਗੋਲ ਅਥਵਾ ਉਸਦੇ ਕਿਸੇ ਹਿੱਸੇ ਦਾ ਚਿਤ੍ਰ. Map....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਬੁਢਾ। ੨. ਦੇਖੋ, ਬੁੱਢਾ ਬਾਬਾ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਅਸਾਂ ਨੂੰ. ਅਸ੍ਮਾਨ੍....
ਸੰ. ਪ੍ਰਤ੍ਯਯ ਸੰਗ੍ਯਾ- ਪ੍ਰਮਾਣ. ਸਬੂਤ। ੨. ਖੋਜ. ਭਾਲ। ੩. ਖ਼ਬਰ. ਸੁਧ। ੪. ਚਿੰਨ੍ਹ. ਨਿਸ਼ਾਨ। ੫. ਲਕ੍ਸ਼੍ਣ। ੬. ਦੇਖੋ, ਪੱਤਾ।...
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸੰ. ਸੰਗ੍ਯਾ- ਤ੍ਰਿਣ. ਘਾਹ. ਕੱਖ. ਦੇਖੋ, ਅੰ grass । ੨. ਰਗੜ. ਘਸਣ (ਘਰ੍ਸਣ) ਤੋਂ ਹੋਇਆ ਚਿੰਨ੍ਹ. ਅੱਟਣ. "ਧਨੁਖਘਾਸ ਇਨ ਸਭਹਿਨ ਹਾਥ." (ਗੁਪ੍ਰਸੂ)...
ਦੇਖੋ, ਜਁਹ...
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਸੰ. ਵਿ- ਹਰਾ. ਸਬਜ਼. "ਹਰਿਤ ਵਸ੍ਤ ਤਨ ਧਰੇ." (ਪਾਰਸਾਵ) ੨. ਦੇਖੋ, ਹ੍ਰਿਤ....
ਕ੍ਰਿ. ਵਿ- ਦੇਖਦੇ ਹੀ. ਦੇਖਣਸਾਰ. "ਦੇਖਤ ਦਰਸੁ ਪਾਪ ਸਭ ਨਾਸਹਿ." (ਸਾਰ ਮਃ ੫) ੨. ਦੇਖਦਾ ਹੈ. ਦੇਖੋ, ਦੇਖਣਾ। ੩. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ. "ਚਰਨ ਕਰ ਦੇਖਤ ਸੁਣਿ ਥਕੇ." (ਵਾਰ ਬਿਹਾ ਮਃ ੩) ਪੈਰ, ਹੱਥ, ਨੇਤ੍ਰ, ਕੰਨ ਥੱਕ ਗਏ....
ਸੰ. ਸੰਗ੍ਯਾ- ਡੇਰਾ. ਮੁਕਾਮ. "ਕਿਤਿਕ ਦਿਵਸ ਕੀਨੋ ਸਿਵਿਰ." (ਨਾਪ੍ਰ) ੨. ਕੈਂਪ. ਛਾਵਨੀ....
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਦੇਖੋ, ਬਿਰਧ ਅਤੇ ਵ੍ਰਿੱਧ। ੨. वृद्घ. ਬ੍ਰਹਮਾ. "ਦਿਸੇਸਨ ਬ੍ਰਿੱਧ." (ਰਾਮਾਵ) ਦਿਕਪਾਲਾਂ ਨੇ ਬ੍ਰਹਮਾ ਰੂਪ ਜਾਣੀ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. ਰਾਸ਼ਿ. ਸੰਗ੍ਯਾ- ਸਮੂਹ. ਢੇਰ. ਸਮੁਦਾਯ। ੨. ਜ੍ਯੋਤਿਸਚਕ੍ਰ ਦਾ ਬਾਰ੍ਹਵਾਂ ਅੰਸ਼। ੩. ਮੇਸ ਆਦਿ ਰਾਸ਼ਿ ਵਾਲਾ ਚਕ੍ਰ। ੪. ਮੂਲਧਨ. "ਜਿਨਾ ਰਾਸਿ ਨ ਸਚੁ ਹੈ, ਕਿਉ ਤਿਨਾ ਸੁਖ ਹੋਇ?" (ਸ੍ਰੀ ਮਃ ੧) ੫. ਖਰੀਦਿਆ ਹੋਇਆ ਮਾਲ. "ਪੂੰਜੀ ਸਾਬਤੁ, ਰਾਸਿ ਸਲਾਮਤਿ," (ਮਾਰੂ ਸੋਲਹੇ ਮਃ ੧) ੬. ਫ਼ਾ. [راست] ਰਾਸ੍ਤ. ਵਿ- ਸਿੱਧਾ। ੭. ਸੰਗ੍ਯਾ- ਸਤ੍ਯ. ਸੱਚ. "ਦ੍ਵਾਰਿਕਾ ਨਗਰੀ, ਰਾਸਿ ਬੁਗੋਈ." (ਤਿਲੰ ਨਾਮਦਵ) ੮. ਸਹੀ. ਦੁਰੁਸ੍ਤ ਠੀਕ. "ਤਿਸੁ ਸੇਵਕ ਕੇ ਕਾਰਜ ਰਾਸਿ." (ਸੁਖਮਨੀ) "ਕਾਰਜੁ ਸਗਲਾ ਰਾਸਿ ਥੀਆ" (ਪ੍ਰਭਾ ਮਃ ੫) ੯. ਫ਼ਾ. [راستی] ਰਾਸ੍ਤੀ. "ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ." (ਵਾਰ ਆਸਾ) ਰਾਸ੍ਤੀ ਤੇ ਕਿਸ ਨੂੰ ਲਿਆਵੇਗਾ। ੧੦. ਫ਼ਾ. [آراستہ] ਆਰਾਸ੍ਤਹ. ਸਵਾਰਿਆ ਹੋਇਆ. ਸਜਾਇਆ ਹੋਇਆ. "ਜੋ ਨ ਢਹੰਦੋ ਮੂਲਿ, ਸੋ ਘਰੁ ਰਾਸਿ ਕਰਿ." (ਆਸਾ ਮਃ ੫) ਉਹ ਘਰ ਆਰਾਸ੍ਤਹ ਕਰ। ੧੧. ਦੇਖੋ, ਰਾਸ ੭. "ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ." (ਸ. ਕਬੀਰ) ੧੨. ਗੁਰਬਾਣੀ ਵਿੱਚ ਕ੍ਰਿਸਨਲੀਲਾ ਦੀ ਰਾਸ ਲਈ ਭੀ ਰਾਸਿ ਸ਼ਬਦ ਆਉਂਦਾ ਹੈ. ਦੇਖੋ, ਰਾਸਿਮੰਡਲੁ ੧....