chaudhharīचौधरी
ਦੇਖੋ, ਚਉਧਰੀ। ੨. ਸੂਰੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਆਤਮ- ਗ੍ਯਾਨੀ ਅਤੇ ਪ੍ਰਸਿੱਧ ਉਪਕਾਰੀ ਹੋਇਆ.
देखो, चउधरी। २. सूरी गोत दा इॱक प्रेमी, जो गुरू अरजन देव दा सिॱख हो के आतम- ग्यानी अते प्रसिॱध उपकारी होइआ.
ਸੰਗ੍ਯਾ- ਚਊ ਧਾਰਣ ਵਾਲਾ. ਹਲਧਰ. ਕਾਸ਼ਤਕਾਰ। ੨. ਸੰ. चतुर्धुरीण ਚਤੁਧੁਰੀਣ. ਚਾਰ ਆਦਮੀਆਂ ਵਿੱਚ ਮੁਖੀਆ. "ਚਉਧਰੀ ਰਾਉ ਸਦਾਈਐ." (ਸ੍ਰੀ ਅਃ ਮਃ ੧)...
ਸੰਗ੍ਯਾ- ਸ਼ੂਕਰੀ. ਸੂਰ ਦੀ ਮਦੀਨ। ੨. ਸਲੀਬ. ਸੂਲੀ. "ਸੂਰੀ ਊਪਰਿ ਖੇਲਨਾ." (ਸ. ਕਬੀਰ) ੩. ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਗੋਤਰ. "ਸੂਰੀ ਚਉਧਰੀ ਰਹੰਦਾ." (ਭਾਗੁ) ੪. ਫ਼ਾ. [سوُری] ਲਾਲ ਰੰਗ ਦਾ ਗੁਲਾਬ। ੫. ਵਿ- ਖੁਸ਼ ਆਨੰਦ। ੬. ਸੂਰ ਗੋਤ੍ਰ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਸੂਰ ੧੩.। ੭. ਪਠਾਣਾਂ ਦੀ ਇੱਕ ਸ਼ਾਖ, ਜੋ ਕੋਇਟੇ ਅਤੇ ਪਿਸ਼ੀਨ ਵਿੱਚ ਬਹੁਤ ਪਾਈ ਜਾਂਦੀ ਹੈ....
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਵਿ- प्रेमिन्. ਪ੍ਰੇਮ ਕਰਨ ਵਾਲਾ ਅਨੁਰਾਗੀ। ੨. ਆਸਕ੍ਤ. ਆਸ਼ਿਕ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਅਰ੍ਜਨ. ਸੰਗ੍ਯਾ- ਕਮਾਉਣਾ. ਖੱਟਣਾ. ਦੇਖੋ, ਅਜ੍ਸ ਧਾ। ੨. ਸੰਗ੍ਰਹ (ਜਮਾ) ਕਰਨਾ. "ਸ੍ਰੀ ਅਰਜਨ ਅਰਜਨ ਕਰੀ ਅਰਜਨ ਬਾਨੀ ਜੈਸ" (ਪੰਪ੍ਰ) ੩. ਸੰ. ਅਜੁਨ. ਇੱਕ ਬਿਰਛ, ਜਿਸ ਨੂੰ ਜਮਲਾ ਭੀ ਆਖਦੇ ਹਨ. ਇਹ ਸਦਾਬਹਾਰ ਜਾਤੀ ਵਿੱਚੋਂ ਹੈ. ਚੇਤ ਵੈਸਾਖ ਵਿੱਚ ਇਸ ਨੂੰ ਫੁੱਲ ਆਉਂਦੇ ਹਨ. ਇਸ ਦੀ ਲੱਕੜ ਬਹੁਤ ਮਜਬੂਤ ਹੁੰਦੀ ਹੈ. L. Terminalia- Arjuna. ੪. ਪਾਂਡਵਾਂ ਵਿੱਚੋਂ ਮੰਝਲਾ ਭਾਈ, ਜੋ ਧਨੁਖਵਿਦ੍ਯਾ ਵਿੱਚ ਆਪਣੇ ਸਮੇਂ ਅਦੁਤੀ ਸੀ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੁੰਤੀ ਦੇ ਉਦਰ ਤੋਂ ਇਹ ਇੰਦ੍ਰ ਦੇ ਸੰਜੋਗ ਨਾਲ ਜਨਮਿਆ ਸੀ. ਵਿਰਾਟ ਪਰਬ ਦੇ ਚੌਤਾਲੀਸਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਅਜੁਨ (ਉੱਜਲ) ਕਰਮ ਕਰਨ ਤੋਂ ਨਾਉਂ ਅਜੁਨ ਹੋਇਆ. ਦਸਮਗ੍ਰੰਥ ਵਿੱਚ ਅਰਜੁਨ ਬਾਈਸਵਾਂ ਅਵਤਾਰ ਲਿਖਿਆ ਹੈ:-#ਕਥਾ ਬ੍ਰਿੱਧ ਕਸ ਕਰੋਂ ਵਿਚਾਰਾ?#ਬਾਇਸਵੋਂ ਅਰਜਨ ਅਵਤਾਰਾ. (ਨਰਾਵ) ੫. ਕ੍ਰਿਤਵੀਰਯ ਦਾ ਪੁਤ੍ਰ ਸਹਸ੍ਰਵਾਹੁ, ਜਿਸ ਦਾ ਨਾਉਂ ਸਹਸ੍ਰਾਜੁਨ ਭੀ ਹੈ. ਇਹ ਹੈਹਯ ਵੰਸ਼ ਦਾ ਪ੍ਰਤਾਪੀ ਰਾਜਾ ਸੀ. ਦੇਖੋ, ਸਹਸ੍ਰਵਾਹੁ ਅਤੇ ਰੇਣੁਕਾ। ੬. ਚਿੱਟੇ ਰੰਗ ਦੀ ਕਨੇਰ। ੭. ਮੋਰ। ੮. ਇੰਦ੍ਰ।#੯. ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ, ਜਿਨ੍ਹਾਂ ਦਾ ਜਨਮ ਵੈਸਾਖ ਪ੍ਰਵਿਸ੍ਠਾ ੧੯. (ਵੈਸਾਖ ਵਦੀ ੭) ਸੰਮਤ ੧੬੨੦ (੧੫ ਏਪ੍ਰਿਲ ਸਨ ੧੫੬੩) ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੇ ਉਦਰ ਤੋਂ ਗੋਇੰਦਵਾਲ ਹੋਇਆ. ੨੩ ਹਾੜ ਸੰਮਤ ੧੬੩੬ ਨੂੰ ਕ੍ਰਿਸਨ ਚੰਦ ਦੀ ਸੁਪੁਤ੍ਰੀ ਗੰਗਾ ਦੇਵੀ ਜੀ ਨਾਲ ਮਉ ਪਿੰਡ ਵਿਆਹ ਹੋਇਆ, ਜਿਸ ਦੇ ਉਦਰ ਤੋਂ ਮਹਾਂਵੀਰ ਸੁਪੁਤ੍ਰ ਗੁਰੂ ਹਰਗੋਬਿੰਦ ਜੀ ਜਨਮੇ.#ਗੁਰੂ ਅਰਜਨ ਸਾਹਿਬ ੨. ਅੱਸੂ ਸੰਮਤ ੧੬੩੮ (੧ ਸਤੰਬਰ ਸਨ ੧੫੮੧) ਨੂੰ ਗੁਰੁ ਗੱਦੀ ਤੇ ਵਿਰਾਜੇ ਅਤੇ ਉੱਤਮ ਰੀਤੀ ਨਾਲ ਸਿੱਖ ਧਰਮ ਦਾ ਪ੍ਰਚਾਰ ਕੀਤਾ. ਕੌਮੀ ਕਾਰਜਾਂ ਦੇ ਨਿਰਵਾਹ ਲਈ ਸਿੱਖਾਂ ਦੀ ਧਰਮਕਿਰਤ ਵਿੱਚੋਂ ਦਸਵੰਧ (ਦਸ਼ਮਾਂਸ਼) ਲੈਣ ਦੀ ਮਰਜਾਦਾ ਬੰਨ੍ਹੀ. ਸੰਮਤ ੧੬੪੫ ਵਿੱਚ ਸੰਤੋਖਸਰ ਤਾਲ ਪੱਕਾ ਕਰਵਾਇਆ ਅਰ ਸੰਮਤ ੧੬੪੫ ਵਿੱਚ ਹੀ ਹਰਿਮੰਦਿਰ ਦੀ ਨਿਉਂ ਰੱਖੀ, ਸੰਮਤ ੧੬੪੭ ਵਿੱਚ ਤਰਨਤਾਰਨ ਤਾਲ ਰਚਿਆ. ਸੰਮਤ ੧੬੫੧ ਵਿੱਚ ਕਰਤਾਰਪੁਰ ਨਗਰ (ਜਿਲਾ ਜਾਲੰਧਰ ਵਿੱਚ) ਵਸਾਇਆ, ਸੰਮਤ ੧੬੫੯- ੬੦ ਵਿੱਚ ਰਾਮਸਰ ਅਤੇ ਸੰਮਤ ੧੬੬੧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ. ਇਸੇ ਸਾਲ ਸਿੱਖ ਧਰਮ ਦੇ ਪੁਸਤਕ ਨੂੰ ਹਰਿਮੰਦਿਰ ਅੰਦਰ ਥਾਪਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਠਹਿਰਾਇਆ.#ਗੁਰੁਮਤ ਦੇ ਨਿਯਮਾਂ ਦੀ ਰਾਖੀ ਕਰਦੇ ਹੋਏ ਅਤੇ ਸਤ੍ਯਪ੍ਰਤਿਗ੍ਯਾ ਦੀ ਕਸੌਟੀ ਉੱਤੇ ਸਿੱਖਾਂ ਨੂੰ ਅਚਲ ਰਹਿਣ ਦਾ ਸਬਕ ਦੱਸਣ ਲਈ ਜੇਠ ਸੁਦੀ ੪. (੨ ਹਾੜ੍ਹ) ਸੰਮਤ ੧੬੬੩ (੩੦ ਮਈ ਸਨ ੧੬੦੬) ਨੂੰ ਰਾਵੀ ਦੇ ਕਿਨਾਰੇ ਲਹੌਰ ਜੋਤੀ ਜੋਤਿ ਸਮਾਏ. ਆਪ ਦਾ ਪਵਿਤ੍ਰ ਦੇਹਰਾ ਕਿਲੇ ਪਾਸ ਇਸ ਸਮੇਂ ਸਿੱਖਾਂ ਦਾ ਯਾਤ੍ਰਾ ਅਸਥਾਨ ਹੈ.#ਪੰਜਵੇਂ ਸਤਿਗੁਰੂ ਨੇ ੨੪ ਵਰ੍ਹੇ ੯. ਮਹੀਨੇ ਗੁਰਿਆਈ ਕੀਤੀ ਅਤੇ ੪੩ ਵਰ੍ਹੇ ੧. ਮਹੀਨਾ ੧੫. ਦਿਨ ਸਾਰੀ ਉਮਰ ਭੋਗੀ.#"ਗੁਰੁਅਰਜੁਨ ਸਿਰਿ ਛਤ੍ਰ ਆਪਿ ਪਰਮੇਸਰਿ ਦੀਅਉ."#ਅਤੇ- "ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ." (ਸਵੈਯੇ ਮਃ ੫. ਕੇ)#੧੦ ਵਿ- ਚਿੱਟਾ. ਉੱਜਲ। ੧੧. ਨਿਰਮਲ. ਸ਼ੁੱਧ.#ਭਾਈ ਸੰਤੋਖ ਸਿੰਘ ਜੀ ਨੇ ਅਰਜਨ ਅਤੇ ਅਰਜੁਨ ਸ਼ਬਦ ਇਕੱਠੇ ਕਰ ਦਿੱਤੇ ਹਨ, ਇਸ ਲਈ ਅਸੀਂ ਭੀ ਦੋਵੇਂ ਸ਼ਬਦ ਇੱਕੇ ਥਾਂ ਲਿਖੇ ਹਨ.#ਅਰਜਨ¹ ਸੁਨਤ ਸੁ ਦਾਸਨ ਕੋ ਦਾਨ ਦੇਤ#ਮੋਹ ਕੇ ਵਿਦਾਰਬੇ ਕੋ ਵਾਕ ਸਰ ਅਰਜਨ,²#ਅਰਜਨ³ ਯਸ ਵਿਸਤੀਰਨ ਸੰਤੋਖ ਸਿੰਘ#ਜਹਾਂ ਤਹਾਂ ਜਾਨਿਯਤ ਮਾਨੋ ਤਰੁ ਅਰਜਨ,⁴#ਅਰਜਨ⁵ ਭਏ ਗਨ ਮੋਖਪਦ ਲਏ ਤਿਨ#ਸ੍ਯਾਮਘਨ ਤਨ ਹੋਯ ਤੋਰੇ ਯਮਲਾਰਜਨ,⁶#ਅਰਜ⁷ਨ ਜਾਨ੍ਯੋਜਾਇ ਕੇਤੋ ਹੈ ਵਿਥਾਰ ਤੇਰੋ#ਐਸੋ ਰੂਪ ਧਾਰ ਆਇ ਰਾਜੈਂ ਗੁਰੁ ਅਰਜਨ.#(ਗੁਪ੍ਰਸੂ)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਦੇਖੋ, ਗਿਆਨੀ। ੨. ਪੰਜਾਬੀ ਦਾ ਉੱਚ ਦਰਜੇ ਦਾ ਇਮਤਿਹਾਨ। ੩. ਉਹ ਪੁਰਖ ਜਿਸ ਨੇ ਗਿਆਨੀ ਦੀ ਪਰੀਖ੍ਯਾ ਪਾਸ ਕੀਤੀ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੇ ਅਰਥਾਂ ਦਾ ਗ੍ਯਾਤਾ, ਸਿੱਖ ਪੰਡਿਤ.¹...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. उपकाग्नि. ਵਿ- ਸਹਾਇਕ। ੨. ਨੇਕੀ ਕਰਨ ਵਾਲਾ. "ਦਾਤਾ ਤਰਵਰੁ ਦਇਆ ਫਲੁ ਉਪਕਾਰੀ ਜੀਵੰਤ." (ਸ. ਕਬੀਰ) ੩. ਮਿਹਰਬਾਨ. ਕ੍ਰਿਪਾਲੁ....