rīti, rītīरीति, रीती
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ.
सं. संग्या- हॱद. सीमा। २. चाल. गति। ३. स्वभाव. सुभाउ। ४. तरीका. ढंग. "आवै नाही कछू रीति." (बसं मः ५) ५. सं. रीति. पिॱतल। ६. लोहे दी मैल. मनूर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ....
ਸੰ. ਸੰਗ੍ਯਾ- ਹੱਦ। ੨. ਮਰਯਾਦਾ। ੩. ਕੇਸਾਂ ਵਿੱਚ ਪਾਈ ਚੀਰਨੀ (ਚੀਰ). ੪. ਅ਼. [سیما] ਨਿਸ਼ਾਨ. ਚਿੰਨ੍ਹ। ੫. ਮੱਥੇ ਦਾ ਨਿਸ਼ਾਨ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਦੇਖੋ, ਸੁਭਾਉ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਅ਼. [طریِقہ] ਸੰਗ੍ਯਾ- ਢੰਗ. ਰੀਤਿ। ੨. ਯੁਕਤਿ. ਉਪਾਯ. ਜਤਨ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਵ੍ਯ- ਨਾਂ. ਨਹੀਂ. "ਨਾਹੀ ਬਿਨ ਹਰਿਨਾਉ ਸਰਬਸਿਧਿ." (ਪ੍ਰਭਾ ਮਃ ੫) ੨. ਨ੍ਹਾਉਂਦਾ. ਸਨਾਨ ਕਰਦਾ. "ਬਾਹਰਿ ਕਾਹੇ ਨਾਹਿ?" (ਰਾਮ ਮਃ ੧) ੩. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. "ਠਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ." (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। ੪. ਡਿੰਗ. ਸੰਗ੍ਯਾ- ਨਾਭੀ. ਤੁੰਨ. ਧੁੰਨੀ....
ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਪਿੱਤ (ਸਫਰਾ) ਦੀ ਜਿਸ ਵਿੱਚ ਅਧਿਕਤਾ ਹੈ। ੨. ਸੰਗ੍ਯਾ- ਪੀਤਲ ਧਾਤੁ. ਦੇਖੋ, ਪੀਤਲੋਹ। ੩. ਹੜਤਾਲ। ੪. ਭੋਜਪਤ੍ਰ....
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਸੰ. मण्डर- ਮੰਡੂਰ. ਸੰਗ੍ਯਾ- ਲੋਹੇ ਦੀ ਮੈਲ. ਲੋਹਾ ਢਾਲਣ ਪੁਰ, ਜੋ ਖੰਘਰ ਦੀ ਸ਼ਕਲ ਦਾ ਢੇਲਾ ਸ਼ੁੱਧ ਲੋਹੇ ਤੋਂ ਵੱਖ ਹੋ ਜਾਂਦਾ ਹੈ, ਉਹ ਮਨੂਰ ਸੱਦੀਦਾ ਹੈ."ਮਨੁਰੈ ਤੇ ਕੰਚਨ ਭਏ ਭਾਈ, ਗੁਰੁ ਪਾਰਸੁ ਮੇਲਿ ਮਿਲਾਇ." (ਸੋਰ ਅਃ ਮਃ ੩) "ਕੰਚਨ ਭਏ ਮਨੂਰਾ." (ਗਉ ਛੰਤ ਮਃ ੩) ਭਾਵ ਮੈਲਾ ਮਨ ਅਤੇ ਅਨਧਿਕਾਰੀ ਪੁਰਖ....