ਪਟਿਆਲਾ

patiālāपटिआला


ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਫੂਲ ਮਿਸਲ ਦੀ ਪ੍ਰਧਾਨ ਸਿੱਖਰਿਆਸਤ ਦੀ ਰਾਜਧਾਨੀ ਦਾ ਨਗਰ, ਜਿਸ ਦੀ ਨਿਉਂ ਬਾਬਾ ਆਲਾ ਸਿੰਘ ਜੀ ਨੇ ਸੰਮਤ ੧੮੧੦ ਵਿੱਚ ਰੱਖੀ ਅਤੇ ਸੰਮਤ ੧੮੨੦ (ਸਨ ੧੭੬੩) ਵਿੱਚ ਪੱਕਾ ਕਿਲਾ ਬਣਾਕੇ ਸ਼ਹਿਰ ਆਬਾਦ ਕੀਤਾ. ਇਹ ਰਾਜਪੁਰੇ ਤੋਂ ਦੱਖਣ ਪੱਛਮ ੧੬. ਮੀਲ ਹੈ, ਅਰ ਰਾਜਪੁਰਾ ਭਟਿੰਡਾ ਸਮਾਸਟਾ ਰੇਲਵੇ ਲੈਨ ਦਾ, ਰਾਜਪੁਰੇ ਤੋਂ ਦੂਜਾ ਸਟੇਸ਼ਨ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੪੬, ੯੭੪ ਹੈ.#ਪਟਿਆਲੇ ਦਾ ਦੀਵਾਨਖ਼ਾਨਾ, ਮੋਤੀਬਾਗ, ਬਾਰਾਂਦਰੀ ਦਾ ਮਹਿਲ ਅਤੇ ਬਾਗ, ਮਹੇਂਦ੍ਰ ਕਾਲਿਜ ਅਤੇ ਰਾਜੇਂਦ੍ਰ ਹਸਪਤਾਲ ਆਦਿਕ ਅਸਥਾਨ ਦੇਖਣ ਲਾਇਕ ਹਨ.#ਪਟਿਆਲਾ ਰਿਆਸਤ#ਭਾਵੇਂ ਬਾਬਾ ਫੂਲ ਦੇ ਸੁਪੁਤ੍ਰ ਬਾਬਾ ਰਾਮਸਿੰਘ ਜੀ ਨੇ ਆਪਣੇ ਵੱਡੇ ਭਾਈ ਤਿਲੋਕਸਿੰਘ ਤੋਂ ਵੱਖ ਹੋਕੇ ਕਈ ਪਿੰਡ ਆਪਣੇ ਕਬਜੇ ਕੀਤੇ ਰਾਜਸੀ ਠਾਟ ਬਣਾ ਲਿਆ ਸੀ, ਪਰ ਪਟਿਆਲਾ ਰਾਜ ਦਾ ਮੂਲ ਬਾਬਾ ਆਲਾ ਸਿੰਘ ਜੀ ਨੂੰ ਕਹਿਣਾ ਚਾਹੀਏ, ਇਸੇ ਲਈ ਰਿਆਸਤ ਪਟਿਆਲੇ ਨੂੰ "ਬਾਬੇ ਆਲਾ ਸਿੰਘ ਦਾ ਘਰ" ਆਖਦੇ ਹਨ.#ਬਾਬਾ ਆਲਾਸਿੰਘ#ਮਾਈ ਸਾਬੀ¹ ਦੇ ਉਦਰ ਤੋਂ ਬਾਬਾ ਰਾਮਸਿੰਘ ਜੀ ਦੇ ਘਰ ਰਾਜਾ ਆਲਾ ਸਿੰਘ ਜੀ ਦਾ ਜਨਮ ਸੰਮਤ ੧੭੪੮ ਵਿੱਚ ਫੂਲ ਨਗਰ ਹੋਇਆ.² ਇਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਸ਼ੁਭ ਗੁਣਾਂ ਦੇ ਬਲ, ਲੋਕਾਂ ਦੇ ਦਿਲਾਂ ਤੇ ਪਿਆਰ ਅਤੇ ਦਬਦਬਾ ਬੈਠਾ ਦਿੱਤਾ ਸੀ. ਇਹ ਪਿਤਾ ਰਾਮ ਸਿੰਘ ਜੀ ਦੇ ਰਾਜ ਦੀ ਦਿਨੋ ਦਿਨ ਉੱਨਤੀ ਕਰਨ ਲੱਗੇ, ਕਈ ਇਲਾਕੇ ਸ਼ਮਸ਼ੇਰ ਦੇ ਜੋਰ ਅਧੀਨ ਕੀਤੇ ਅਰ ਬਰਨਾਲਾ, ਭਦੌੜ, ਪਟਿਆਲਾ ਆਦਿ ਨਗਰ ਵਸਾਏ. ਸੰਮਤ ੧੮੨੦ (ਸਨ ੧੭੬੩) ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਨ ਨੂੰ ਜਿੱਤ ਕੇ ਸਰਹਿੰਦ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀ।#ਰਾਜਾ ਆਲਾਸਿੰਘ ਜੀ ਉਦਾਰ, ਸੂਰਵੀਰ, ਗੁਰਬਾਣੀ ਦੇ ਪ੍ਰੇਮੀ, ਵਰਤਾਕੇ ਛਕਣ ਵਾਲੇ, ਨਿਰਅਭਿਮਾਨ ਅਤੇ ਨੀਤਿਨਿਪੁਣ ਸੇ, ਇਨ੍ਹਾਂ ਦੀ ਰਾਣੀ ਭਤੇਕੌਰ³ ਭੀ ਸਰਵਗੁਣ ਭਰਪੂਰ ਅਤੇ ਪਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੀ ਧਰਮਾਤਮਾ ਸੀ. ਇਹ ਆਪ ਲੰਗਰ ਵਰਤਾਇਆ ਕਰਦੀ ਅਤੇ ਅਨਾਥਾਂ ਦੀ ਪੁਤ੍ਰਾਂ ਵਾੰਙ ਪਾਲਨਾ ਕਰਦੀ ਸੀ.#੨੭ ਸਾਉਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ. ਇਨ੍ਹਾਂ ਦੀ ਸਮਾਧ ਤੇ ਲੰਗਰ ਜਾਰੀ ਹੈ ਅਤੇ ਕਥਾ ਕੀਰਤਨ ਦਾ ਉੱਤਮ ਪ੍ਰਬੰਧ ਹੈ. ਪੁਜਾਰੀ ਉਦਾਸੀ ਸਾਧੂ ਹਨ.#ਰਾਜਾ ਅਮਰਸਿੰਘ#ਰਾਣੀ ਹੁਕਮਾਂ ਦੇ ਉਦਰ ਤੋਂ ਬਾਬਾ ਆਲਾਸਿੰਘ ਜੀ ਦੇ ਵੱਡੇ ਸੁਪੁਤ੍ਰ ਸਰਦੂਲ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਹਾੜ ਵਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਹੋਇਆ. ਟਿੱਕਾ ਸਰਦੂਲ ਸਿੰਘ ਪਿਤਾ ਦੇ ਹੁੰਦੇ ਹੀ ਸਨ ੧੭੫੩ ਵਿੱਚ ਗੁਜ਼ਰ ਗਿਆ ਸੀ. ਇਸ ਲਈ ਦਾਦਾ ਜੀ ਦੇ ਦੇਹਾਂਤ ਹੋਣ ਪੁਰ ਸਨ ੧੭੬੫ (ਸੰਮਤ ੧੮੨੨) ਵਿੱਚ ਪਟਿਆਲੇ ਦੀ ਰਾਜਗੱਦੀ ਤੇ ਰਾਜਾ ਅਮਰਸਿੰਘ ਜੀ ਵਿਰਾਜੇ. ਪੰਥ ਦੇ ਪ੍ਰਸਿਧ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲਿਏ ਤੋਂ ਅਮ੍ਰਿਤ ਛਕਿਆ.⁴ ਇਨ੍ਹਾਂ ਨੇ ਬਹੁਤ ਇਲਾਕੇ ਤਲਵਾਰ ਦੇ ਜ਼ੋਰ ਆਪਣੇ ਰਾਜ ਨਾਲ ਮਿਲਾਏ ਅਤੇ ਰਾਜਪ੍ਰਬੰਧ ਦੇ ਨਿਯਮ ਕਾਇਮ ਕੀਤੇ ਅਰ ਆਪਣਾ ਸਿੱਕਾ ਚਲਾਇਆ. ਸੰਮਤ ੧੮੨੪ (ਸਨ ੧੭੬੭) ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਵਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਸੰਮਤ ੧੮੨੮ ਵਿਚੱ ਭਟਿੰਡਾ ਫਤੇ ਕੀਤਾ. ਸੰਮਤ ੧੮੩੧ ਵਿੱਚ ਸੈਫਾਬਾਦ (ਬਹਾਦਰਗੜ੍ਹ) ਆਪਣੇ ਰਾਜ ਨਾਲ ਮਿਲਾਇਆ.#ਫੱਗੁਣ ਵਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੪ ਨੂੰ ਤੇਤੀ ਵਰ੍ਹੇ ਦੀ ਉਮਰ ਵਿੱਚ ਜਲੋਦਰ ਰੋਗ ਨਾਲ ਰਾਜਾ ਅਮਰਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬਸਿੰਘ#ਰਾਣੀ ਰਾਜਕੌਰ ਦੇ ਉਦਰੋਂ ਰਾਜਾ ਅਮਰਸਿੰਘ ਜੀ ਦੇ ਘਰ ਰਾਜਕੁਮਾਰ ਸਾਹਿਬ ਸਿੰਘ ਜੀ ਦਾ ਜਨਮ ਭਾਦੋਂ ਵਦੀ ੧੫. ਸੰਮਤ ੧੮੩੦ (ਸਨ ੧੭੭੩) ਨੂੰ ਹੋਇਆ. ਛੀ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜੇ. ਰਾਜਪ੍ਰਬੰਧ ਮਾਈ ਹੁਕਮਾਂ ਦਾਦੀ, ਅਤੇ ਦੀਵਾਨ ਨਾਨੂ ਮੱਲ ਦੇ ਹੱਥ ਰਿਹਾ. ਰਾਣੀ ਹੁਕਮਾਂ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਰਾਜੇਂਦ੍ਰ ਕੌਰ (ਰਾਜਾ ਅਮਰਸਿੰਘ ਜੀ ਦੀ ਭੂਆ, ਜੋ ਕੌਰ ਭੂਮੀਆਸਿੰਘ ਦੀ ਸੁਪੁਤ੍ਰੀ ਅਤੇ ਫਗਵਾੜੇ ਵਿਆਹੀ ਹੋਈ ਸੀ) ਨਾਨੂਮੱਲ ਨੂੰ ਪੂਰੀ ਸਹਾਇਤਾ ਦਿੰਦੀ ਰਹੀ.#ਸੰਮਤ ੧੮੪੪ (ਸਨ ੧੭੮੭) ਵਿੱਚ ਰਾਜਾ ਸਾਹਿਬਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਵਡੀ ਧੂਮ ਧਾਮ ਸਾਥ ਅਮ੍ਰਿਤਸਰ ਹੋਈ.#ਸਨ ੧੭੯੧ ਵਿੱਚ ਬੀਬੀ ਰਾਜੇਂਦ੍ਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਸਾਹਿਬ ਕੌਰ (ਰਾਜਾ ਜੀ ਦੀ ਵੱਡੀ ਭੈਣ, ਜਿਸ ਦੀ ਸ਼ਾਦੀ ਸਰਦਾਰ ਹਕੀਕਤ ਸਿੰਘ ਦੇ ਪੁਤ੍ਰ ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਸਰਦਾਰ ਨਾਲ ਫਤੇਗੜ੍ਹ ਹੋਈ ਸੀ), ਰਿਆਸਤ ਦੇ ਇੰਤਜਾਮ ਵਿੱਚ ਬਹੁਤ ਹਿੱਸਾ ਲੈਂਦੀ ਰਹੀ. ਰਾਜਾ ਸਾਹਿਬਸਿੰਘ ਜੀ ਵਡੇ ਸਿੱਧੇ ਸਭਾਉ ਵਾਲੇ, ਲਾਈਲੱਗ ਅਤੇ ਨੀਤਿਵਿਦਯਾ ਤੋਂ ਅਞਾਣ ਸਨ. ਜੇ ਕਿਤੇ ਬੀਬੀ ਸਾਹਿਬ ਕੌਰ ਰਾਜ ਦੀ ਰਖ੍ਯਾ ਨਾ ਕਰਦੀ, ਤਾਂ ਬਿਨਾ ਸੰਸੇ ਪਟਿਆਲੇ ਤੇ ਅਨੇਕ ਆਫਤਾਂ ਆ ਪੈਂਦੀਆਂ. ਸਨ ੧੭੯੪ ਵਿੱਚ ਅਨੰਤਰਾਉ ਅਤੇ ਲਛਮਨਰਾਉ ਮਰਹਟੇ ਜਦ ਪਟਿਆਲੇ ਤੇ ਚੜ੍ਹ ਆਏ, ਤਾਂ ਮਰਦਾਨਪੁਰ ਦੇ ਮੈਦਾਨਜੰਗ ਵਿੱਚ ਸਿੱਖਾਂ ਦੇ ਪੈਰ ਹਿਲਦੇ ਦੇਖਕੇ ਬੀਬੀ ਸਾਹਿਬ ਕੌਰ ਰਥੋਂ ਉਤਰਕੇ ਤਲਵਾਰ ਧੂਹਕੇ ਘੋੜੇ ਤੇ ਚੜ੍ਹ ਬੈਠੀ ਅਤੇ ਫੌਜ ਦੀ ਆਗੂ ਬਣੀ, ਅਰ ਅੱਖ ਦੇ ਫੋਰ ਵਿੱਚ ਮੈਦਾਨ ਜਿੱਤਕੇ ਫਤੇ ਦਾ ਡੰਕਾ ਵਜਾਉਂਦੀ ਪਟਿਆਲੇ ਆਈ. ਸਨ ੧੭੯੬ ਵਿੱਚ ਨਾਹਨ ਰਾਜ ਅੰਦਰ ਜਦ ਅਸ਼ਾਂਤੀ ਫੈਲੀ, ਤਾਂ ਬੀਬੀ ਸਾਹਿਬ ਕੌਰ ਨੇ ਰਾਜੇ ਦੀ ਬੇਨਤੀ ਮੰਨਕੇ ਆਪਣੀ ਫੌਜ ਲੈਜਾਕੇ ਉੱਥੇ ਅਮਨ ਕਾਇਮ ਕੀਤਾ.#ਸਨ ੧੭੯੯ (ਸੰਮਤ ੧੮੫੬) ਵਿੱਚ ਬੀਬੀ ਸਾਹਿਬ ਕੌਰ ਦਾ ਦੇਹਾਂਤ ਹੋਣ ਪੁਰ ਰਾਣੀ ਆਸਕੌਰ (ਰਾਜਾ ਸਾਹਿਬ ਸਿੰਘ ਜੀ ਦੀ ਪਟਰਾਣੀ) ਰਾਜਕਾਜ ਚੰਗੀ ਤਰਾਂ ਚਲਾਉਂਦੀ ਰਹੀ.#ਰਾਜਾ ਸਾਹਿਬਸਿੰਘ ਜੀ ਦੇ ਵੇਲੇ ਹੀ ਦੂਰੰਦੇਸ਼ ਫੂਲਕੀਆਂ ਰਿਆਸਤਾਂ ਬ੍ਰਿਟਿਸ਼ਰਾਜ ਦੀ ਰਖ੍ਯਾ ਅੰਦਰ ਆਈਆਂ.⁵#ਚੇਤ ਵਦੀ ੯. ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਰਾਜਾ ਸਾਹਿਬਸਿੰਘ ਜੀ ਦਾ ਦੇਹਾਂਤ ਪਟਿਆਲੇ ਹੋਇਆ.#ਮਹਾਰਾਜਾ ਕਰਮਸਿੰਘ#ਸਰਦਾਰ ਗੁਰਦਾਸਸਿੰਘ ਚੱਠੇ ਦੀ ਸੁਪੁਤ੍ਰੀ ਰਾਣੀ ਆਸਕੌਰ⁶ ਦੇ ਉਦਰ ਤੋਂ ਰਾਜਾ ਸਾਹਿਬਸਿੰਘ ਜੀ ਦੇ ਘਰ ਮਹਾਰਾਜਾ ਕਰਮਸਿੰਘ ਜੀ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤੂਬਰ ਸਨ ੧੭੯੮) ਨੂੰ ਹੋਇਆ.#ਹਾੜ੍ਹ ਸੁਦੀ ੨. ਸੰਮਤ ੧੮੭੦ (੩੦ ਜੂਨ ੧੮੧੩) ਨੂੰ ਪਟਿਆਲੇ ਦੇ ਰਾਜ ਸਿੰਘਾਸਨ ਤੇ ਵਿਰਾਜੇ. ਰਿਆਸਤ ਦਾ ਪ੍ਰਬੰਧ ਰਾਣੀ ਆਸਕੌਰ ਅਤੇ ਮਿੱਸਰ ਨੌਧੇ (ਨੌਨਿਧਿਰਾਇ) ਦੇ ਸੁਪੁਰਦ ਰਿਹਾ.#ਮਹਾਰਾਜੇ ਦੀ ਸ਼ਾਦੀ ਸਰਦਾਰ ਭੰਗਾਸਿੰਘ ਰਈਸ ਥਨੇਸਰ ਦੀ ਸੁਪੁਤ੍ਰੀ ਰੂਪਕੌਰ ਨਾਲ ਹੋਈ. ਸਨ ੧੮੧੦ ਵਿੱਚ ਮਹਾਰਾਜਾ ਪਦਵੀ ਮਿਲੀ. ਸਨ ੧੮੧੪ ਦੇ ਗੋਰਖਾ ਜੰਗ ਵਿੱਚ ਮਹਾਰਾਜਾ ਕਰਮਸਿੰਘ ਜੀ ਨੇ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਪਹਾੜ ਦਾ ਇਲਾਕਾ ਪ੍ਰਾਪਤ ਕੀਤਾ. ਮਾਈ ਆਸਕੌਰ ਨੇ ਸਨ ੧੮੧੮ ਵਿੱਚ ਪੁਤ੍ਰ ਦੇ ਹੱਥ ਰਾਜ ਕਾਜ ਦਾ ਭਾਰ ਦਿੱਤਾ, ਜਿਸ ਨੂੰ ਉਸ ਨੇ ਉੱਤਮ ਰੀਤਿ ਨਾਲ ਨਿਬਾਹਿਆ.#ਸਨ ੧੮੨੭ ਵਿੱਚ ਮਹਾਰਾਜਾ ਨੇ ਗਵਰਨਮੈਂਟ ਨੂੰ ੨੦. ਲੱਖ ਰੁਪਯਾ ਕਰਜ ਦਿੱਤਾ. ਸਨ ੧੮੪੫ ਦੇ ਸਿੱਖ ਜੰਗ ਸਮੇਂ ਸਰਕਾਰ ਦੀ ਸਹਾਇਤਾ ਕੀਤੀ. ਮਹਾਰਾਜਾ ਕਰਮਸਿੰਘ ਜੀ ਪੂਰਣ ਗੁਰਸਿੱਖ, ਸ਼ੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡੇ ਚਤੁਰ ਸਨ. ਇਨ੍ਹਾਂ ਨੇ ਆਪਣੀ ਰਿਆਸਤ ਅੰਦਰ ਜਿਤਨੇ ਗੁਰਦ੍ਵਾਰੇ ਸਨ ਸਾਰੇ ਪਕੇ ਬਣਵਾਏ ਅਤੇ ਉਨ੍ਹਾਂ ਨਾਲ ਜਾਗੀਰਾਂ ਲਾਈਆਂ.#ਮਹਾਰਾਜਾ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ (ਸੰਮਤ ੧੯੦੨) ਨੂੰ ਪਟਿਆਲੇ ਹੋਇਆ.#ਮਹਾਰਾਜ ਨਰੇਂਦ੍ਰਸਿੰਘ#ਮਹਾਰਾਜਾ ਕਰਮਸਿੰਘ ਸਾਹਿਬ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮੱਘਰ ਵਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਆਪ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਵਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਪਟਿਆਲੇ ਦੇ ਤਖਤ ਤੇ ਵਿਰਾਜੇ ਅਤੇ ਰਾਜ ਦਾ ਪ੍ਰਬੰਧ ਬਹੁਤ ਯੋਗ੍ਯਤਾ ਨਾਲ ਕੀਤਾ. ਮਹਾਰਾਜਾ ਦਾ ਦਰਬਾਰ ਸ਼ੂਰਵੀਰ ਯੋਧਿਆਂ, ਪੰਡਿਤਾਂ, ਉੱਤਮ ਕਵੀਆਂ ਅਰ ਗਵੈਯਾਂ ਨਾਲ ਭਰਪੂਰ ਰਹਿਂਦਾ ਸੀ.#ਫਰਵਰੀ ਸਨ ੧੮੪੭ ਵਿੱਚ ਆਪ ਨੂੰ ਗਵਰਨਮੈਂਟ ਵੱਲੋਂ ਦਸ ਹਜ਼ਾਰ ਰੁਪਯੇ ਸਾਲਾਨਾ ਆਮਦਨ ਦਾ ਇਲਾਕਾ ਮਿਲਿਆ ਅਰ ਖਿਲਤ ੪੧ ਕਿਸ਼ਤੀ ਦਾ ਅਤੇ ਸਲਾਮੀ ਤੋਪਾਂ ਦੀ ਹੋਈ. ਸਿੱਖਜੰਗਾਂ ਵਿੱਚ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸਨ ੧੮੫੭- ੫੮ (ਸੰਮਤ ੧੯੧੪) ਦੇ ਗਦਰ ਵੇਲੇ ਮਹਾਰਾਜਾ ਸਾਹਿਬ ਨੇ ਆਪਣੇ ਤਾਈਂ ਗਵਰਨਮੈਂਟ ਬਰਤਾਨੀਆਂ ਦਾ ਸੱਚਾ ਮਿਤ੍ਰ ਸਿੱਧ ਕੀਤਾ.⁷#ਸਨ ੧੮੫੮ ਵਿੱਚ ਧੋਲਪੁਰ, ਗਵਾਲੀਅਰ ਅਤੇ ਅਵਧ ਵਿੱਚ ਆਪਣੀ ਫੌਜ ਭੇਜਕੇ ਅਮਨ ਕਾਇਮ ਕੀਤਾ. ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦਾ ਉਪਕਾਰ ਮੰਨਕੇ ਨਵਾਬ ਝੱਜਰ ਦਾ ਜਬਤ ਕੀਤਾ ਇਲਾਕਾ ਨਾਰਨੌਲ, ਰਿਆਸਤ ਨੂੰ ਦਿੱਤਾ, ਅਰ ਮੁਤਬੰਨਾ ਕਰਨ, ਪ੍ਰਾਣਦੰਡ ਦੇਣ ਆਦਿਕ ਅਧਿਕਾਰ ਜੋ ਗਵਰਨਮੈਂਟ ਤੋਂ ਮੰਗ ਰੱਖੇ ਸਨ, ਉਹ ਪ੍ਰਾਪਤ ਹੋਏ.⁸#੧੮ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਨੇ ਅੰਬਾਲੇ ਦਰਬਾਰ ਕਰਕੇ ਸਰਕਾਰ ਵੱਲੋਂ ਮਹਾਰਾਜ ਦਾ ਧੰਨਵਾਦ ਕੀਤਾ.#ਸਨ ੧੮੬੧ ਵਿੱਚ ਮਹਾਰਾਜਾ ਨੂੰ ਕੇ. ਸੀ. ਐਸ. ਆਈ. ਦਾ ਖਿਤਾਬ ਮਿਲਿਆ, ਅਰ ਜਨਵਰੀ ਸਨ ੧੮੬੨ ਦੀ ਕੌਂਸਲ ਦੇ ਇਜਲਾਸ ਵਿੱਚ ਮੈਂਬਰ ਹੋਕੇ ਕਲਕੱਤੇ ਬੈਠੇ.#ਆਪ ਨੇ ਗਵਰਨਮੈਂਟ ਨਾਲ ਜੋ ਰਾਜਪ੍ਰਬੰਧ ਦੇ ਸੰਬੰਧ ਵਿੱਚ ਅਹਿਦੋਪੈਮਾਨ ਥਾਪੇ ਹਨ, ਉਨ੍ਹਾਂ ਤੋਂ ਆਪ ਦੀ ਨੀਤਿਵਿਦਯਾ ਦਾ ਪੂਰਾ ਗ੍ਯਾਨ ਹੁੰਦਾ ਹੈ.#ਖਾਲਸਾਪੰਥ ਦੇ ਹਿਤ ਲਈ ਆਪਨੇ ਸੰਮਤ ੧੯੧੮ ਵਿੱਚ ਨਿਰਮਲੇਸਿੰਘਾਂ ਦਾ ਅਖਾੜਾ "ਧਰਮਧੁਜਾ", ਦੋ ਸਾਥੀ ਰਿਆਸਤਾਂ ਨਾਲ ਮਿਲਕੇ ਰਚਿਆ. ਗੁਰੂ ਤੇਗਬਹਾਦੁਰ ਸਾਹਿਬ ਦਾ ਸੁੰਦਰ ਗੁਰਦ੍ਵਾਰਾ, ਮੋਤੀਬਾਗ ਦੇ ਸਾਮ੍ਹਣੇ ਬਣਾਕੇ ਕਥਾਕੀਰਤਨ ਅਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ.#ਉਨਤਾਲੀ ਵਰ੍ਹੇ ਦੀ ਉਮਰ ਵਿੱਚ ੧੩. ਨਵੰਬਰ ਸਨ ੧੮੬੨ (ਸੰਮਤ ੧੯੧੯) ਨੂੰ ਆਪ ਦਾ ਦੇਹਾਂਤ ਪਟਿਆਲੇ ਹੋਇਆ.#ਫੂਲਕੀਆਂ ਰਿਆਸਤਾਂ ਵਿੱਚ ਇਹ ਪਹਿਲਾ ਸਮਾ ਸੀ, ਜਦ ਇੱਕ ਸਮੇਂ ਵਿੱਚ ਤਿੰਨੇ ਰਈਸ (ਮਹਾਰਾਜਾ ਨਰੇਂਦ੍ਰਸਿੰਘ ਜੀ, ਰਾਜਾ ਭਰਪੂਰਸਿੰਘ ਜੀ, ਰਾਜਾ ਸਰੂਪ ਸਿੰਘ ਜੀ) ਪੂਰੇ ਨੀਤਿਵੇੱਤਾ, ਪ੍ਰਜਾ ਦੇ ਪਿਆਰੇ ਅਤੇ ਹੋਰ ਰਾਜਿਆਂ ਲਈ ਉਦਾਹਣਰੂਪ ਹੋਏ, ਪਰ ਪ੍ਰਜਾ ਦੀ ਬਦਕਿਸਮਤੀ ਦੇ ਕਾਰਣ ਇਹ ਤਿੰਨੇ ਰਤਨ ਥੋੜੇ ਸਮੇ ਅੰਦਰ ਹੀ ਲੋਪ ਹੋ ਗਏ, ਜਿਸ ਤੋਂ ਫੇਰ ਅਜੇ ਤਕ ਉਹ ਸੁਭਾਗੀ ਸਮਾਂ ਨਹੀਂ ਆਇਆ.#ਭਾਈ ਸਾਹਿਬਸਿੰਘ ਜੀ (ਮ੍ਰਿਗਿੰਦ) ਸੰਗਰੂਰ ਨਿਵਾਸੀ ਨੇ ਇਨ੍ਹਾਂ ਤੇਹਾਂ ਮਹਾਰਾਜਿਆਂ ਬਾਬਤ ਲਿਖਿਆ ਹੈ-#ਕੈਧੋ ਦੇਵ ਤ੍ਰਈ ਧਰਾ ਏਕਮਈ ਹੋਤ ਦੇਖ#ਧਾਏ ਅਵਤਾਰ ਧਾਰ ਹੱਦ ਹਿੰਦਵਾਨ ਕੀ,#ਨ੍ਰਿਪਤਿ ਨਰੇਂਦ੍ਰਸਿੰਘ ਸ੍ਰੀਪਤਿ ਸਰੂਪਸਿੰਘ#ਭੂਪਤਿ ਭ੍ਰਪੁਰਸਿੰਘ ਅਵਧ ਨ੍ਰਿਧਾਨ ਕੀ,#ਸੰਮਤ ਉਨੀ ਸੌ ਉੱਨੀਂ ਅਗਹਨ ਅਸਿਤ ਸਾਤੈ⁹#ਸ੍ਰੀ ਨਰੇਂਦ੍ਰਸਿੰਘ ਜੀ ਜੋ ਬੈਕੁੰਠ ਪਯਾਨ ਕੀ,#ਬੀਸੇ ਬਦੀ ਕਾਤਕ ਤ੍ਰਯੋਦਸ਼ੀ ਭ੍ਰਪੂਰਸਿੰਘ#ਮਾਘ ਬਦੀ ਤੀਜ ਸ੍ਰੀ ਸਰੂਪਸਿੰਘ ਯਾਨ¹⁰#ਕੀ, ਜਗ ਉਜਿਆਰੇ ਭੁਜਭਾਰੇ ਨੀਤਿ ਨੇਮ ਵਾਰੇ#ਤੀਨੋ ਤ੍ਰਈਵੇਦ ਕੇ ਨਿਤਾਂਤ ਭੇਦਵਾਰੇ ਹੈਂ,#ਦਾਨਾ ਦੀਨਬੰਧੁ ਦਯਾਸਿੰਧੁ ਹੈਂ ਉਦਾਰ ਦਾਨੀ#ਸਾਫ ਇਨਸਾਫ ਕੇ ਔਸਾਫ ਵਪੁ ਧਾਰੇ ਹੈਂ,#ਤੀਨਹੁ ਤ੍ਰਿਵਿਕ੍ਰਮ ਤ੍ਰਿਬੇਨੀ ਕੀ "ਮ੍ਰਿਗਿੰਦ" ਧਾਰਾ#ਤੀਨਹੂੰ ਭੁਵਨ ਜਸ ਪੂਰ ਬਿਸਤਾਰੇ ਹੈਂ,#ਅਰਸੇ ਖ਼ਫ਼ੀਫ਼ ਮੇ ਸ਼ਰੀਫ਼ ਯੇ ਰਈਸ ਤੀਨੋ#ਦੇਖੀਏ! ਬੈਕੁੰਠ ਤਸ਼ਰੀਫ਼ ਲੇ ਪਧਾਰੇ ਹੈਂ.#ਮਹਾਰਾਜਾ ਮਹੇਂਦ੍ਰਸਿੰਘ#ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ (ਸੰਮਤ ੧੯੧੦) ਨੂੰ ਹੋਇਆ. ਪਿਤਾ ਦੇ ਦੇਹਾਂਤ ਹੋਣ ਪੁਰ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ, ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਮਸਨਦਨਸ਼ੀਨ ਹੋਏ. ਆਪਦੀ ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (The council of Regency) ਨੇ ਰਾਜ ਦਾ ਪ੍ਰਬੰਧ ਕੀਤਾ¹¹ ਫਰਵਰੀ ਸਨ ੧੮੭੦ ਵਿੱਚ ਮਹਾਰਾਜਾ ਸਾਹਿਬ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ.#ਮਹਾਰਾਜਾ ਮਹੇਂਦ੍ਰਸਿੰਘ ਜੀ ਦੀ ਅਮਲਦਾਰੀ ਵਿੱਚ ਸਰਹਿੰਦ ਕਨਾਲ (Canal) ਰੋਪੜ ਤੋਂ ਕੱਢਣੀ ਤਜਵੀਜ਼ ਹੋਈ, ਜਿਸ ਤੇ ਇੱਕ ਕਰੋੜ ਤੇਈ ਲੱਖ ਰੁਪਯਾ ਰਿਆਸਤ ਦੇ ਹਿੱਸੇ ਦਾ ਖਰਚ ਹੋਇਆ.¹²#ਅੰਗ੍ਰੇਜ਼ੀਭਾਸ਼ਾ ਦੇ ਗ੍ਯਾਤਾ ਇਹ ਪਹਿਲੇ ਮਹਾਰਾਜਾ ਪਟਿਆਲਾ ਸਨ. ਆਪ ਨੂੰ ਵਿਦਯਾ ਨਾਲ ਅਪਾਰ ਪ੍ਰੇਮ ਸੀ. ਸਨ ੧੮੭੦ ਵਿੱਚ ਇਨ੍ਹਾਂ ਨੇ ਯੂਨੀਵਰਸਿਟੀ ਪੰਜਾਬ ਨੂੰ ੭੦੦੦੦) ਦਾਨ ਦਿੱਤਾ, ਸਨ ੧੮੭੧ ਵਿੱਚ ਗਵਰਨਮੈਂਟ ਵੱਲੋਂ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ. ਸਨ ੧੮੭੩ ਵਿੱਚ ਬੰਗਾਲ ਦੇ ਦੁਰਭਿੱਖਗ੍ਰਸੇ ਦੁਖੀਆਂ ਦੀ ਸਹਾਇਤਾ ਲਈ ਮਹਾਰਾਜਾ ਨੇ ਦਸ ਲੱਖ ਰੁਪਯਾ ਬਖਸ਼ਿਆ.#੨੯ ਮਾਰਚ ਸਨ ੧੮੭੫ ਨੂੰ ਵਾਇਸਰਾਇ ਹਿੰਦ (Earl Northbrook) ਦੇ ਪਟਿਆਲੇ ਆਉਣ ਸਮੇਂ ਮਹਾਰਾਜ ਸਾਹਿਬ ਨੇ ਮਹੇਂਦ੍ਰਕਾਲਿਜ ਦੀ ਨਿਉਂ ਰੱਖੀ, ਜਿਸ ਵਿੱਚ ਸਭ ਨੂੰ ਮੁਫ਼ਤ ਵਿਦ੍ਯਾ ਮਿਲਦੀ ਹੈ.#ਮਹਾਰਾਜਾ ਮਹੇਂਦ੍ਰਸਿੰਘ ਜੀ ਕੱਦਾਵਰ, ਦਿਲੇਰ, ਚਤੁਰ ਅਤੇ ਵੱਡੇ ਸ਼ਹਸਵਾਰ ਸਨ. ਆਪ ਨੂੰ ਸ਼ਿਕਾਰ ਅਤੇ ਸੈਰ ਦਾ ਭਾਰੀ ਸ਼ੌਕ ਸੀ. ਸ਼ੌਕ ਹੈ ਕਿ ਆਪ ਦੀ ਉਮਰ ਵਿੱਚ ਬਰਕਤ ਨਾ ਹੋਈ. ੧੪. ਅਪ੍ਰੈਲ ਸਨ ੧੮੭੬ (ਸੰਮਤ ੧੯੩੩) ਨੂੰ ਆਪ ਦੀ ਅਕਾਲ- ਮ੍ਰਿਤ੍ਯੁ ਹੋਣ ਪੁਰ ਸਾਰੇ ਪੰਜਾਬ ਨੇ ਵਡਾ ਸ਼ੋਕ ਮਨਾਇਆ.#ਮਹਾਰਾਜਾ ਰਾਜੇਂਦ੍ਰਸਿੰਘ#ਮਹਾਰਾਜਾ ਮਹੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪. ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬. ਜਨਵਰੀ ਸਨ ੧੮੭੭ ਨੂੰ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਰਾਜ ਦਾ ਪ੍ਰਬੰਧ ਕੌਂਸਲ ਆਵ ਰੀਜੈਂਸੀ ਨੇ ਕੀਤਾ¹³. ਰਾਜਪੁਰਾ ਭਟਿੰਡਾ ਰੇਲਵੇ ਲੈਨ ਰਿਆਸਤ ਦੇ ਖ਼ਰਚ ਤੋਂ ਤਿਆਰ ਹੋਈ, ਜੋ ਸਨ ੧੮੮੯ ਵਿੱਚ ਖੋਲ੍ਹੀ ਗਈ.#ਸਨ ੧੮੭੯ ਦੇ ਕਾਬੁਲਜੰਗ ਵਿੱਚ ਫੌਜ ਭੇਜਕੇ ਮਹਾਰਾਜਾ ਸਾਹਿਬ ਨੇ ਸਰਕਾਰ ਅੰਗ੍ਰੇਜ਼ੀ ਨੂੰ ਪੂਰੀ ਸਹਾਇਤਾ ਦਿੱਤੀ.#ਮਹਾਰਾਜਾ ਸਾਹਿਬ ਨੇ ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ, ੨੭ ਵੈਸਾਖ ਸੰਮਤ ੧੯੪੫ (ਸਨ ੧੮੮੮) ਨੂੰ ਆਪ ਦੀ ਸ਼ਾਦੀ ਸਰਦਾਰ ਕਿਸ਼ਨ ਸਿੰਘ ਰਈਸ ਚਕੇਰੀਆਂ ਦੀ ਸੁਪੁਤ੍ਰੀ ਨਾਲ ਵਡੀ ਧੂਮਧਾਮ ਨਾਲ ਹੋਈ, ਜਿਸ ਵਿੱਚ ਫੂਲਵੰਸ਼ੀ ਮਹਾਰਾਜੇ, ਵਾਇਸਰਾਇ ਹਿੰਦ ਅਤੇ ਲਾਟ ਸਾਹਿਬ ਪੰਜਾਬ ਸ਼ਾਮਿਲ ਸਨ.#ਸਨ ੧੮੯੭ ਦੇ ਤੀਰਾਹ ਜੰਗ ਵਿੱਚ ਪਟਿਆਲੇ ਦੀ ਫੌਜ ਨੇ ਸ਼ਲਾਘਾ ਯੋਗ੍ਯ ਕੰਮ ਕਰਕੇ ਸਰਕਾਰ ਤੋਂ ਧੰਨਵਾਦ ਪ੍ਰਾਪਤ ਕੀਤਾ.#ਸਨ ੧੮੯੮ ਵਿੱਚ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ.#ਅਠਾਈ ਵਰ੍ਹੇ ਦੀ ਉਮਰ ਵਿੱਚ ਆਪ ਦਾ ਦੇਹਾਂਤ ਨਵੰਬਰ ਸਨ ੧੯੦੦ ਵਿੱਚ ਹੋਇਆ.#ਮਹਾਰਾਜਾ ਰਾਜੇਂਦ੍ਰਸਿੰਘ ਸਾਹਿਬ ਉਦਾਰ, ਵਡੇ ਕ੍ਰਿਪਾਲੁ, ਦਿਲੇਰ ਅਤੇ ਪੋਲੋ ਕ੍ਰਿਕਟ ਆਦਿ ਖੇਡਾਂ ਦੇ ਪ੍ਰੇਮੀ ਸਨ.#ਮਹਾਰਾਜ ਭੂਪੇਂਦ੍ਰਸਿੰਘ#ਮਹਾਰਾਜਾ ਰਾਜੇਂਦ੍ਰਸਿੰਘ ਜੀ ਦੇ ਘਰ ਮਹਾਰਾਣੀ ਜਸਮੇਰਕੌਰ ਦੇ ਉਦਰ ਤੋਂ ੧੨. ਅਕਤੂਬਰ ਸਨ ੧੮੯੧ (ਅੱਸੂ ਸੁਦੀ ੧੦. ਸੰਮਤ ੧੯੪੮) ਨੂੰ ਆਪ ਦਾ ਜਨਮ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ ਨਵੰਬਰ ਸਨ ੧੯੦੦ ਵਿੱਚ ਪਟਿਆਲੇ ਦੇ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਕੌਂਸਲ ਆਵ ਰੀਜੈਂਸੀ ਦੇ ਹੱਥ ਰਿਆਸਤ ਦਾ ਪ੍ਰਬੰਧ ਰਿਹਾ, ਜਿਸ ਦੇ ਪ੍ਰਧਾਨ ਸਰਦਾਰ ਗੁਰਮੁਖਸਿੰਘ ਅਤੇ ਮੈਂਬਰ ਲਾਲਾ ਭਗਵਾਨਦਾਸ ਅਰ ਖ਼ਲੀਫ਼ਾ ਮੁਹੰਮਦਹੁਸੈਨ ਸਨ.#ਮਹਾਰਾਜਾ ਸਾਹਿਬ ਨੇ ਪ੍ਰਾਈਵੇਟ ਤਾਲੀਮ ਤੋਂ ਛੁੱਟ, ਐਚੀਸਨ ਕਾਲਿਜ ਲਾਹੌਰ ਵਿੱਚ ਬਾਕਾਇਦਾ ਵਿਦ੍ਯਾ ਪ੍ਰਾਪਤ ਕੀਤੀ.#੯. ਮਾਰਚ ਸਨ ੧੯੦੮ (੨੬ ਫੱਗੁਣ ੧੯੬੪) ਨੂੰ ਸਰਦਾਰ ਬਹਾਦੁਰ ਜਨਰਲ ਸਰਦਾਰ ਗੁਰਨਾਮ ਸਿੰਘ ਦੀ ਸੁਪੁਤ੍ਰੀ ਬਖਤਾਵਰ ਕੌਰ ਨਾਲ ਸ਼ਾਦੀ ਹੋਈ, ਜਿਸਦੀ ਕੁਖ ਤੋਂ ੭. ਜਨਵਰੀ, ੧੯੧੩ (੨੫ ਪੋਹ, ੧੯੬੬) ਨੂੰ ਟਿੱਕਾ ਯਾਦਵਇੰਦ੍ਰਸਿੰਘ ਜੀ ਜਨਮੇ.#ਸਨ ੧੯੦੮ ਦੇ ਮੋਹਮੰਦ ਅਤੇ ਜ਼ਕਾਖ਼ੇਲ ਦੀ ਅਸ਼ਾਂਤੀ ਸਮੇ ਸਰਹੱਦੀ ਜੰਗ ਵਿੱਚ ਮਹਾਰਾਜਾ ਨੇ ਸਰਕਾਰ ਨੂੰ ਸਭ ਤਰਾਂ ਸਹਾਇਤਾ ਦਿੱਤੀ.#੧. ਅਕਤੂਬਰ ਸਨ ੧੯੦੯ ਤੋਂ ਮਹਾਰਾਜਾ ਸਾਹਿਬ ਨੇ ਰਿਆਸਤ ਦਾ ਕੰਮ ਆਪਣੇ ਹੱਥ ਲਿਆ, ਜਿਸ ਦਾ ਐਲਾਨ ਲਾਰਡ ਮਿੰਟੋ ਨੇ ੩. ਨਵੰਬਰ ਸਨ ੧੯੧੦ ਨੂੰ ਪਟਿਆਲੇ ਦੇ ਦਰਬਾਰ ਵਿੱਚ ਕੀਤਾ.#ਸਨ ੧੯੧੧ ਵਿੱਚ ਮਹਾਰਾਜਾ ਨੇ ਯੂਰਪ ਦੀ ਯਾਤ੍ਰਾ ਕੀਤੀ. ਦਿਸੰਬਰ ਸਨ ੧੯੧੧ ਦੇ ਸ਼ਾਹੀ ਦਰਬਾਰ ਦਿੱਲੀ ਵਿੱਚ ਆਪ ਸ਼ਾਮਿਲ ਹੋਏ ਅਤੇ ਸਰਕਾਰ ਵਲੋਂ ਜੀ. ਸੀ. ਆਈ. ਈ. (G. C. I. E) ਦਾ ਖਿਤਾਬ ਮਿਲਿਆ.#ਸਨ ੧੯੧੪ ਦੇ ਮਹਾਨਜੰਗ ਵਿੱਚ ਮਹਾਰਾਜਾ ਨੇ ਯੁੱਧਭੂਮੀ ਵਿੱਚ ਖੁਦ ਜਾਣ ਦਾ ਸੰਕਲਪ ਕੀਤਾ, ਪਰ ਸਖ਼ਤ ਬੀਮਾਰ ਹੋ ਜਾਣ ਦੇ ਕਾਰਣ ਡਾਕਟਰਾਂ ਨੇ ਅਦਨ ਤੋਂ ਵਾਪਿਸ ਕਰਦਿੱਤੇ. ਇਸ ਨਾਜੁਕ ਸਮੇਂ ਮਹਾਰਾਜਾ ਨੇ ਜੋ ਗਵਰਨਮੈਂਟ ਦੀ ਸਹਾਇਤਾ ਕੀਤੀ, ਉਹ ਸਨ ੧੮੫੭ ਦੇ ਗਦਰ ਦੀ ਸਹਾਇਤਾ ਤੋਂ ਘੱਟ ਨਹੀਂ ਸੀ. ਹਜਾਰਾਂ ਰੰਗਰੂਟ (Recruits) ਭਰਤੀ ਕੀਤੇ ਲੱਖਾਂ ਰੁਪ੍ਯਾ ਅਨੇਕ ਫੰਡਾਂ ਵਿੱਚ ਦਿੱਤਾ ਅਤੇ ਮਹਾਰਾਜਾ ਦੀ ਫੌਜ ਨੇ ਮਿਸਰ, ਮੈਸੋਪੋਟੇਮੀਆ ਅਤੇ ਬਲੋਚਿਸਤਾਨ ਆਦਿਕ ਅਸਥਾਨਾਂ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ.#ਸਨ ੧੯੧੭ ਵਿੱਚ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਜਾਨਸ਼ੀਨ ਹਮੇਸ਼ਾ ਲਈ ਵਾਇਸਰਾਇ ਦੇ ਦਰਬਾਰ ਵਿੱਚ ਨਜਰ ਪੇਸ਼ ਕਰਨ ਤੋਂ ਗਵਰਨਮੈਂਟ ਨੇ ਮੁਆਫ਼ ਕੀਤੇ.#੧. ਜਨਵਰੀ ਸਨ ੧੯੧੮ ਨੂੰ ਜੀ. ਬੀ. ਈ. (G. B. E. ) ਦਾ ਖਿਤਾਬ ਮਿਲਿਆ ਅਤੇ ਸਲਾਮੀ ੧੯. ਤੋਪਾਂ ਦੀ ਕੀਤੀ ਗਈ ਅਰ ਮੇਜਰ ਜਨਰਲ (Major General) ਦੀ ਪਦਵੀ ਮਿਲੀ.#ਇਸੇ ਸਾਲ (੧੯੧੮), ਇੰਪੀਰਅਲ ਵਾਰ ਕਾਨਫ੍ਰੈਂਸ (Imperial War Conference) ਵਿੱਚ ਹਿੰਦੁਸਤਾਨੀ ਰੂਲਿੰਗ ਪ੍ਰਿੰਸਜ਼ ਵੱਲੋਂ ਪ੍ਰਤਿਨਿਧਿ ਹੋਕੇ ਇੰਗਲੈਂਡ ਗਏ.#ਯੂਰਪਯਾਤ੍ਰਾ ਸਮੇਂ ਸਾਰੇ ਦੇਸ਼ਾਂ ਵਿੱਚ ਮਹਾਰਾਜਾ ਸਾਹਿਬ ਦਾ ਵਡਾ ਮਾਨ ਹੋਇਆ ਅਰ ਬਹੁਤ ਸਲਤਨਤਾਂ ਵੱਲੋਂ ਉੱਚ ਸਨਮਾਨ ਦੇ ਖ਼ਿਤਾਬ ਦਿੱਤੇ ਗਏ. ¹⁴#ਸਨ ੧੯੧੯ ਦੇ ਅਫਗਾਨਜੰਗ ਵਿੱਚ ਮਹਾਰਾਜਾ ਸਾਹਿਬ ਖੁਦ ਸ਼ਾਮਿਲ ਹੋਏ. ੧. ਜਨਵਰੀ ੧੯੨੧ ਨੂੰ ਜੀ. ਸੀ. ਐਸ. ਆਈ. (G. C. S. I. ) ਦਾ ਖਿਤਾਬ ਮਿਲਿਆ. ੧੭. ਮਾਰਚ ਸਨ ੧੯੨੨ ਨੂੰ ਜੀ. ਸੀ. ਵੀ. ਓ. (G. C. V. O. ) ਹੋਏ ਅਤੇ ਬਾਦਸ਼ਾਹ (King) ਦੇ ਏ. ਡੀ. ਸੀ. ਬਾਪੇ ਗਏ. ਸਨ ੧੯੨੩ ਵਿੱਚ ੧੫. ਲੁਦਿਆਨਾ ਸਿੱਖ ਪਲਟਨ ਦੇ ਆਨਰੇਰੀ ਕਰਨੈਲ ਹੋਏ. ਜਨਵਰੀ ਸਨ ੧੯੨੬ ਤੋਂ ਮਹਾਰਾਜਾ ਭੂਪੇਂਦ੍ਰਸਿੰਘ ਸਾਹਿਬ ਨਰੇਂਦ੍ਰਮੰਡਲ (The Chamber of Princes) ਦੇ ਚਾਂਸਲਰ (Chancellor) ਹਨ.#ਮਹਾਰਾਜਾ ਸਾਹਿਬ ਦਾ ਪੂਰਾ ਖ਼ਿਤਾਬ ਹੈ:-#ਮੇਜਰ ਜਨਰਲ ਹਿਜ਼ ਹਾਈਨੈਸ ਫ਼ਰਜ਼ੰਦੇ ਖ਼ਾਸ ਦੌਲਤੇ ਇੰਗਲਿਸ਼ੀਆ ਮਨਸੂਰੇ ਜ਼ਮਾਨ ਅਮੀਰੁਲ ਉਮਰਾ ਮਹਾਰਾਜਾਧਿਰਾਜ ਰਾਜੇਸ਼੍ਵਰ ਸ੍ਰੀ ਮਹਾਰਾਜਾਏਰਾਜਗਾਨ ਸਰ ਭੂਪੇਂਦ੍ਰਸਿੰਘ ਮਹੇਂਦ੍ਰ ਬਹਾਦੁਰ, ਪਟਿਆਲਾਪਤਿ, (ਜੀ. ਸੀ. ਐਸ. ਆਈ. ) (ਜੀ. ਸੀ. ਆਈ. ) (ਜੀ. ਸੀ. ਵੀ ਓ. ) (ਜੀ. ਬੀ. ਈ. ) (ਏ. ਡੀ. ਸੀ. ) (ਐਫ਼. ਆਰ. ਜੀ. ਐਸ. ) (ਐਫ਼. ਜ਼ੈਡ. ਐਸ. ) (ਐਮ. ਆਰ. ਏ. ਐਸ. ) (ਐਮ. ਆਰ. ਐਸ. ਏ. ) (ਐਫ਼. ਆਰ. ਸੀ. ਆਈ. ) (ਐਫ਼. ਆਰ. ਐਚ. ਐਸ. )¹⁵#ਰਿਆਸਤ ਪਟਿਆਲੇ ਦਾ ਨੰਬਰ ਪੰਜਾਬ ਵਿੱਚ ਪਹਿਲਾ ਹੈ. ਇਸ ਦਾ ਰਕਬਾ ੫੪੧੨ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੪੯੯੭੩੯ ਹੈ ਅਰ ਸਾਲਾਨਾ ਆਮਦਨ ੧, ੨੨, ੭੩, ੭੧੯ ਰੁਪ੍ਯਾ ਹੈ.#ਰਿਆਸਤ ਵਿੱਚ ੧੪. ਸ਼ਹਿਰ ਅਤੇ ੩੫੮੦ ਪਿੰਡ ਹਨ.#ਫੌਜ ਇੰਪੀਰੀਅਲ ਸਰਵਿਸ- ਰਾਜੇਂਦ੍ਰ ਰਸਾਲਾ (Lancers) ੫੨੬ ਸਵਾਰ.#ਪਲਟਨ ਪਹਿਲੀ ਦੇ ੭੪੦ ਅਤੇ ਦੂਜੀ ਦੇ ੭੪੦ ਸਿਪਾਹੀ.#ਲੋਕਲ- ਰਸਾਲਾ ੧. ਅਤੇ ਪਲਟਨਾਂ ੨.#ਤੋਪਖਾਨਾ- ੮ ਤੋਪਾਂ, ਗੋਲੰਦਾਜ਼ ੧੫੦.#ਪੋਲੀਸ ਦੀ ਗਿਣਤੀ ੧੩੦੦ ਅਤੇ ਠਾਣੇ ੩੧ ਹਨ.#ਰਾਜਧਾਨੀ ਵਿੱਚ ਇੱਕ ਆਲੀਸ਼ਾਨ ਮਹੇਂਦ੍ਰ ਕਾਲਿਜ ਹੈ, ਜਿਸ ਵਿੱਚ ਬੀ. ਏ. ਤਕ ਬਿਨਾ ਫੀਸ ਵਿਦਯਾ ਦਿੱਤੀ ਜਾਂਦੀ ਹੈ. ਭੂਪੇਂਦ੍ਰ ਤਿੱਬੀਆ ਕਾਲਿਜ ਅਤੇ ਭੂਪੇਂਦ੍ਰ ਅਤੇ ਭੂਪੇਂਦ੍ਰ ਐਗ੍ਰੀਕਲਚਰਰਲ ਇਨਸ੍ਟੀਚਯੂਟ ਭੀ ਉੱਤਮ ਹਨ.#ਰਿਆਸਤ ਵਿੱਚ ੧੧. ਹਾਈ ਸਕੂਲ, ੩੦ ਮਿਡਲ ਸਕੂਲ, ੨੫੩ ਪ੍ਰਾਇਮਰੀ ਸਕੂਲ ਹਨ.#ਗਰਲਸਕੂਲ- ਇੱਕ ਹਾਈ, ਇੱਕ ਮਿਡਲ, ੪੪ ਪ੍ਰਾਇਮਰੀ ਹਨ.#ਰਾਜਧਾਨੀ ਵਿੱਚ ਰਾਜੇਂਦ੍ਰ ਹਸਪਤਾਲ, ਜਿਸ ਅੰਦਰ ੮੦ ਰੋਗੀ ਰਹਿ ਸਕਦੇ ਹਨ, ਲੇਡੀ ਡਫ਼ਰਿਨ ਜਨਾਨਾ ਹਸਪਤਾਲ, ਜਿਸ ਵਿੱਚ ੧੨. ਬਿਸਤਰ ਹਨ ਸ਼ਲਾਘਾ ਯੋਗ੍ਯ ਹਨ. ਇਲਾਕੇ ਵਿੱਚ ੯. ਹਸਪਤਾਲ ਅਤੇ ੨੮ ਡਿਸਪੈਨਸਰੀਆਂ ਹਨ.#ਪਟਿਆਲੇ ਦੇ ਕਿਲੇ ਅੰਦਰ "ਬਾਬਾ ਆਲਾ ਸਿੰਘ ਜੀ ਦੇ ਬੁਰਜ" ਵਿੱਚ ਇਹ ਗੁਰਵਸਤਾਂ ਹਨ:-#੧. ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ.#੨. ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨. ਸੇਰ ਪੱਕਾ ਹੈ.#੩. ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ.#੪. ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ.#੫. ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ- ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ.#੬. ਦਸ਼ਮੇਸ ਦਾ ਦੋ ਫਾਂਕਾ ਤੀਰ, ਇਸ ਤੇ ਸੋਨੇ ਦੇ ਤਿੰਨ ਬੰਦ ਹਨ.#੭. ਦਸਮ ਗੁਰੂ ਜੀ ਦਾ ਬਰਛਾ, ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ.#੮. ਕਲਗੀਧਰ ਜੀ ਦਾ ਸਫਾਜੰਗ.#੯. ਦਸ਼ਮੇਸ਼ ਜੀ ਦਾ ਗੁਟਕਾ, ਜਿਸ ਵਿੱਚ ਜਪੁਜੀ, ਰਹਿਰਾਸ- "ਸਰਨ ਪਰੇ ਕੀ ਰਾਖੋ ਸਰਮਾ- " ਤਕ, ਕੀਰਤਨਸੋਹਲਾ, ਗੁਰੂ ਤੇਗਬਹਾਦੁਰ ਜੀ ਦੇ ਸ਼ਬਦ ਅਤੇ ਸਲੋਕ, ਸਲੋਕ ਸਹਸਕਿਰਤੀ ਅਰ ਗਾਥਾ ਹੈ.#੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ.#੧੧ ਦਸ਼ਮੇਸ਼ ਦੇ ਪਊਏ, ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ.#੧੨ ਦਸ਼ਮੇਸ਼ ਦਾ ਖੰਡਾ, ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ.


सिॱखां दीआं बारां मिसलां विॱचों फूल मिसल दी प्रधान सिॱखरिआसत दी राजधानी दा नगर, जिस दी निउं बाबा आला सिंघ जी ने संमत १८१० विॱच रॱखी अते संमत १८२० (सन १७६३) विॱच पॱका किला बणाके शहिर आबाद कीता. इह राजपुरे तों दॱखण पॱछम १६. मील है, अर राजपुरा भटिंडा समासटा रेलवे लैन दा, राजपुरे तों दूजा सटेशन है. पिछली मरदुमशुमारी अनुसार आबादी ४६, ९७४ है.#पटिआले दा दीवानख़ाना, मोतीबाग, बारांदरी दा महिल अते बाग, महेंद्र कालिज अते राजेंद्र हसपताल आदिक असथान देखण लाइक हन.#पटिआला रिआसत#भावें बाबा फूल दे सुपुत्र बाबा रामसिंघ जी ने आपणे वॱडे भाई तिलोकसिंघ तों वॱख होके कई पिंड आपणे कबजे कीते राजसी ठाट बणा लिआ सी, पर पटिआला राज दा मूल बाबा आला सिंघ जी नूं कहिणा चाहीए, इसे लई रिआसत पटिआले नूं "बाबे आला सिंघ दा घर" आखदे हन.#बाबा आलासिंघ#माई साबी¹ दे उदरतों बाबा रामसिंघ जी दे घर राजा आला सिंघ जी दा जनम संमत १७४८ विॱच फूल नगर होइआ.² इन्हां ने छोटी उमर विॱच ही आपणे शुभ गुणां दे बल, लोकां दे दिलां ते पिआर अते दबदबा बैठा दिॱता सी. इह पिता राम सिंघ जी दे राज दी दिनो दिन उॱनती करन लॱगे, कई इलाके शमशेर दे जोर अधीन कीते अर बरनाला, भदौड़, पटिआला आदि नगर वसाए. संमत १८२० (सन १७६३) विॱच सरहिंद दे सूबे जैनख़ान नूं जिॱत के सरहिंद दा इलाका आपणे राज नाल मिलाइआ अते गुरदुआरिआं दी सेवा कीती।#राजा आलासिंघ जी उदार, सूरवीर, गुरबाणी दे प्रेमी, वरताके छकण वाले, निरअभिमान अते नीतिनिपुण से, इन्हां दी राणी भतेकौर³ भी सरवगुण भरपूर अते पती दे कंमां विॱच हॱथ वटाउण वाली धरमातमा सी. इह आप लंगर वरताइआ करदी अते अनाथां दी पुत्रां वांङ पालना करदी सी.#२७ साउण संमत १८२२ (२२ अगसत सन १७६५) नूं बाबा जी दा देहांत पटिआले होइआ. इन्हां दी समाध ते लंगर जारी है अते कथा कीरतन दा उॱतम प्रबंध है. पुजारी उदासी साधू हन.#राजा अमरसिंघ#राणी हुकमां दे उदर तों बाबा आलासिंघ जी दे वॱडे सुपुत्र सरदूल सिंघ दा पुत्र, जिस दा जनम हाड़ वदी ७. संमत १८०५ (सन १७४८) नूं होइआ. टिॱका सरदूल सिंघ पिता दे हुंदे ही सन १७५३ विॱच गुज़रगिआ सी. इस लई दादा जी दे देहांत होण पुर सन १७६५ (संमत १८२२) विॱच पटिआले दी राजगॱदी ते राजा अमरसिंघ जी विराजे. पंथ दे प्रसिध जथेदार सरदार जॱसा सिंघ आहलूवालिए तों अम्रित छकिआ.⁴ इन्हां ने बहुत इलाके तलवार दे ज़ोर आपणे राज नाल मिलाए अते राजप्रबंध दे नियम काइम कीते अर आपणा सिॱका चलाइआ. संमत १८२४ (सन १७६७) विॱच अहमदशाह अबदाली तों वीह हज़ार हिंदू मरद इसत्रीआं नूं कैदों छुडवाके "बंदीछोड़" पदवी प्रापत कीती. संमत १८२८ विचॱ भटिंडा फते कीता. संमत १८३१ विॱच सैफाबाद (बहादरगड़्ह) आपणे राज नाल मिलाइआ.#फॱगुण वदी ८. संमत १८३८ (फरवरी सन १७८४ नूं तेती वर्हे दी उमर विॱच जलोदर रोग नाल राजा अमरसिंघ जी दा देहांत होइआ.#राजा साहिबसिंघ#राणी राजकौर दे उदरों राजा अमरसिंघ जी दे घर राजकुमार साहिब सिंघ जी दा जनम भादों वदी १५. संमत १८३० (सन १७७३) नूं होइआ. छी वर्हे दी उमर विॱच राजसिंघासन ते विराजे. राजप्रबंध माई हुकमां दादी, अते दीवान नानू मॱल दे हॱथ रिहा. राणी हुकमां दा देहांत होण पिॱछों बीबी राजेंद्र कौर (राजा अमरसिंघ जी दी भूआ, जो कौर भूमीआसिंघ दी सुपुत्री अते फगवाड़े विआही होई सी) नानूमॱल नूं पूरी सहाइता दिंदी रही.#संमत १८४४ (सन १७८७)विॱच राजा साहिबसिंघ जी दी शादी भंगीआं दी मिसल दे रतन सरदार गंडा सिंघ दी सुपुत्री रतन कौर नाल वडी धूम धाम साथ अम्रितसर होई.#सन १७९१ विॱच बीबी राजेंद्र कौर दा देहांत होण पिॱछों बीबी साहिब कौर (राजा जी दी वॱडी भैण, जिस दी शादी सरदार हकीकत सिंघ दे पुत्र सरदार जैमल सिंघ कन्हैया मिसल दे सरदार नाल फतेगड़्ह होई सी), रिआसत दे इंतजाम विॱच बहुत हिॱसा लैंदी रही. राजा साहिबसिंघ जी वडे सिॱधे सभाउ वाले, लाईलॱग अते नीतिविदया तों अञाण सन. जे किते बीबी साहिब कौर राज दी रख्या ना करदी, तां बिना संसे पटिआले ते अनेक आफतां आ पैंदीआं. सन १७९४ विॱच अनंतराउ अते लछमनराउ मरहटे जद पटिआले ते चड़्ह आए, तां मरदानपुर दे मैदानजंग विॱच सिॱखां दे पैर हिलदे देखके बीबी साहिब कौर रथों उतरके तलवार धूहके घोड़े ते चड़्ह बैठी अते फौज दी आगू बणी, अर अॱख दे फोर विॱच मैदान जिॱतके फते दा डंका वजाउंदी पटिआले आई. सन १७९६ विॱच नाहन राज अंदर जद अशांती फैली, तां बीबी साहिब कौर ने राजे दी बेनती मंनके आपणी फौज लैजाके उॱथे अमन काइम कीता.#सन १७९९ (संमत १८५६) विॱच बीबी साहिब कौर दा देहांत होण पुर राणी आसकौर (राजा साहिब सिंघ जी दी पटराणी) राजकाज चंगी तरां चलाउंदीरही.#राजा साहिबसिंघ जी दे वेले ही दूरंदेश फूलकीआं रिआसतां ब्रिटिशराज दी रख्या अंदर आईआं.⁵#चेत वदी ९. संमत १८६९ (२६ मारच सन १८१३) नूं राजा साहिबसिंघ जी दा देहांत पटिआले होइआ.#महाराजा करमसिंघ#सरदार गुरदाससिंघ चॱठे दी सुपुत्री राणी आसकौर⁶ दे उदर तों राजा साहिबसिंघ जी दे घर महाराजा करमसिंघ जी दा जनम अॱसू सुदी ५. संमत १८५५ (१६ अकतूबर सन १७९८) नूं होइआ.#हाड़्ह सुदी २. संमत १८७० (३० जून १८१३) नूं पटिआले दे राज सिंघासन ते विराजे. रिआसत दा प्रबंध राणी आसकौर अते मिॱसर नौधे (नौनिधिराइ) दे सुपुरद रिहा.#महाराजे दी शादी सरदार भंगासिंघ रईस थनेसर दी सुपुत्री रूपकौर नाल होई. सन १८१० विॱच महाराजा पदवी मिली. सन १८१४ दे गोरखा जंग विॱच महाराजा करमसिंघ जी ने गवरनमैंट नूं सहाइता दिॱती अते पहाड़ दा इलाका प्रापत कीता. माई आसकौर ने सन १८१८ विॱच पुत्र दे हॱथ राज काज दा भार दिॱता, जिस नूं उस ने उॱतम रीति नाल निबाहिआ.#सन १८२७ विॱच महाराजा ने गवरनमैंट नूं २०. लॱख रुपया करज दिॱता. सन १८४५ दे सिॱख जंग समें सरकार दी सहाइता कीती. महाराजा करमसिंघ जी पूरण गुरसिॱख, शूरवीर, निरविकार अते राज दा प्रबंध करन विॱच वडे चतुर सन. इन्हां ने आपणी रिआसतअंदर जितने गुरद्वारे सन सारे पके बणवाए अते उन्हां नाल जागीरां लाईआं.#महाराजा दा देहांत २३ दिसंबर सन १८४५ (संमत १९०२) नूं पटिआले होइआ.#महाराज नरेंद्रसिंघ#महाराजा करमसिंघ साहिब दे सुपुत्र, जिन्हां दा जनम मॱघर वदी १०. संमत १८८० (२६ नवंबर सन १८२३) नूं होइआ. आप तेई वर्हे दी उमर विॱच माघ वदी ६. संमत १९०२ (१८ जनवरी सन १८४६) नूं पटिआले दे तखत ते विराजे अते राज दा प्रबंध बहुत योग्यता नाल कीता. महाराजा दा दरबार शूरवीर योधिआं, पंडितां, उॱतम कवीआं अर गवैयां नाल भरपूर रहिंदा सी.#फरवरी सन १८४७ विॱच आप नूं गवरनमैंट वॱलों दस हज़ार रुपये सालाना आमदन दा इलाका मिलिआ अर खिलत ४१ किशती दा अते सलामी तोपां दी होई. सिॱखजंगां विॱच गवरनमैंट नूं सहाइता दिॱती अते नवां इलाका प्रापत कीता.#सन १८५७- ५८ (संमत १९१४) दे गदर वेले महाराजा साहिब ने आपणे ताईं गवरनमैंट बरतानीआं दा सॱचा मित्र सिॱध कीता.⁷#सन १८५८ विॱच धोलपुर, गवालीअर अते अवध विॱच आपणी फौज भेजके अमन काइम कीता. सरकार अंग्रेज़ी ने महाराजा साहिब दा उपकार मंनके नवाब झॱजर दा जबत कीता इलाका नारनौल, रिआसत नूं दिॱता, अर मुतबंना करन, प्राणदंड देण आदिक अधिकार जो गवरनमैंट तों मंग रॱखे सन, उहप्रापत होए.⁸#१८ जनवरी सन १८६० नूं लारड कैनिंग (Lord Canning) ने अंबाले दरबार करके सरकार वॱलों महाराज दा धंनवाद कीता.#सन १८६१ विॱच महाराजा नूं के. सी. ऐस. आई. दा खिताब मिलिआ, अर जनवरी सन १८६२ दी कौंसल दे इजलास विॱच मैंबर होके कलकॱते बैठे.#आप ने गवरनमैंट नाल जो राजप्रबंध दे संबंध विॱच अहिदोपैमान थापे हन, उन्हां तों आप दी नीतिविदया दा पूरा ग्यान हुंदा है.#खालसापंथ दे हित लई आपने संमत १९१८ विॱच निरमलेसिंघां दा अखाड़ा "धरमधुजा", दो साथी रिआसतां नाल मिलके रचिआ. गुरू तेगबहादुर साहिब दा सुंदर गुरद्वारा, मोतीबाग दे साम्हणे बणाके कथाकीरतन अते लंगर दी मरयादा काइम कीती.#उनताली वर्हे दी उमर विॱच १३. नवंबर सन १८६२ (संमत १९१९) नूं आप दा देहांत पटिआले होइआ.#फूलकीआं रिआसतां विॱच इह पहिला समा सी, जद इॱक समें विॱच तिंने रईस (महाराजा नरेंद्रसिंघ जी, राजा भरपूरसिंघ जी, राजा सरूप सिंघ जी) पूरे नीतिवेॱता, प्रजा दे पिआरे अते होर राजिआं लई उदाहणरूप होए, पर प्रजा दी बदकिसमती दे कारण इह तिंने रतन थोड़े समे अंदर ही लोप हो गए, जिस तों फेर अजे तक उह सुभागी समां नहीं आइआ.#भाई साहिबसिंघ जी (म्रिगिंद) संगरूर निवासी ने इन्हां तेहांमहाराजिआं बाबत लिखिआ है-#कैधो देव त्रई धरा एकमई होत देख#धाए अवतार धार हॱद हिंदवान की,#न्रिपति नरेंद्रसिंघ स्रीपति सरूपसिंघ#भूपति भ्रपुरसिंघ अवध न्रिधान की,#संमत उनी सौ उॱनीं अगहन असित सातै⁹#स्री नरेंद्रसिंघ जी जो बैकुंठ पयान की,#बीसे बदी कातक त्रयोदशी भ्रपूरसिंघ#माघ बदी तीज स्री सरूपसिंघ यान¹⁰#की, जग उजिआरे भुजभारे नीति नेम वारे#तीनो त्रईवेद के नितांत भेदवारे हैं,#दाना दीनबंधु दयासिंधु हैं उदार दानी#साफ इनसाफ के औसाफ वपु धारे हैं,#तीनहु त्रिविक्रम त्रिबेनी की "म्रिगिंद" धारा#तीनहूं भुवन जस पूर बिसतारे हैं,#अरसे ख़फ़ीफ़ मे शरीफ़ ये रईस तीनो#देखीए! बैकुंठ तशरीफ़ ले पधारे हैं.#महाराजा महेंद्रसिंघ#महाराजा नरेंद्रसिंघ जी दे सुपुत्र, जिन्हां दा जनम १६. सितंबर सन १८५२ (संमत १९१०) नूं होइआ. पिता दे देहांत होण पुर दस वर्हे चार महीने दी उमर विॱच, माघ सुदी १०. संमत १९१९ (२९ जनवरी सन १८६२) नूं मसनदनशीन होए. आपदी नाबालगी दी हालत विॱच कौंसल (The council of Regency) ने राज दा प्रबंध कीता¹¹ फरवरी सन १८७० विॱच महाराजा साहिब ने राजकाज दे पूरे अखतिआर आपणे हॱथ लए.#महाराजा महेंद्रसिंघ जी दी अमलदारी विॱच सरहिंद कनाल (Canal) रोपड़तों कॱढणी तजवीज़ होई, जिस ते इॱक करोड़ तेई लॱख रुपया रिआसत दे हिॱसे दा खरच होइआ.¹²#अंग्रेज़ीभाशा दे ग्याता इह पहिले महाराजा पटिआला सन. आप नूं विदया नाल अपार प्रेम सी. सन १८७० विॱच इन्हां ने यूनीवरसिटी पंजाब नूं ७००००) दान दिॱता, सन १८७१ विॱच गवरनमैंट वॱलों आप नूं जी. सी. ऐस. आई. दा खिताब मिलिआ. सन १८७३ विॱच बंगाल दे दुरभिॱखग्रसे दुखीआं दी सहाइता लई महाराजा ने दस लॱख रुपया बखशिआ.#२९ मारच सन १८७५ नूं वाइसराइ हिंद (Earl Northbrook) दे पटिआले आउण समें महाराज साहिब ने महेंद्रकालिज दी निउं रॱखी, जिस विॱच सभ नूं मुफ़त विद्या मिलदी है.#महाराजा महेंद्रसिंघ जी कॱदावर, दिलेर, चतुर अते वॱडे शहसवार सन. आप नूं शिकार अते सैर दा भारी शौक सी. शौक है कि आप दी उमर विॱच बरकत ना होई. १४. अप्रैल सन १८७६ (संमत १९३३) नूं आप दी अकाल- म्रित्यु होण पुर सारे पंजाब ने वडा शोक मनाइआ.#महाराजा राजेंद्रसिंघ#महाराजा महेंद्रसिंघ जी दे सुपुत्र, जिन्हां दा जनम जेठ वदी ४. संमत १९२९ (२५ मई सन १८७२) नूं होइआ. ६. जनवरी सन १८७७ नूं राजसिंघासन ते विराजे. आप दी नाबालगी दे समें राज दा प्रबंध कौंसल आव रीजैंसी ने कीता¹³. राजपुरा भटिंडा रेलवे लैन रिआसत देख़रच तों तिआर होई, जो सन १८८९ विॱच खोल्ही गई.#सन १८७९ दे काबुलजंग विॱच फौज भेजके महाराजा साहिब ने सरकार अंग्रेज़ी नूं पूरी सहाइता दिॱती.#महाराजा साहिब ने सन १८९० विॱच राजप्रबंध दे पूरे अखतिआर आपणे हॱथ लए, २७ वैसाख संमत १९४५ (सन १८८८) नूं आप दी शादी सरदार किशन सिंघ रईस चकेरीआं दी सुपुत्री नाल वडी धूमधाम नाल होई, जिस विॱच फूलवंशी महाराजे, वाइसराइ हिंद अते लाट साहिब पंजाब शामिल सन.#सन १८९७ दे तीराह जंग विॱच पटिआले दी फौज ने शलाघा योग्य कंम करके सरकार तों धंनवाद प्रापत कीता.#सन १८९८ विॱच आप नूं जी. सी. ऐस. आई. दा खिताब मिलिआ.#अठाई वर्हे दी उमर विॱच आप दा देहांत नवंबर सन १९०० विॱच होइआ.#महाराजा राजेंद्रसिंघ साहिब उदार, वडे क्रिपालु, दिलेर अते पोलो क्रिकट आदि खेडां दे प्रेमी सन.#महाराज भूपेंद्रसिंघ#महाराजा राजेंद्रसिंघ जी दे घर महाराणी जसमेरकौर दे उदर तों १२. अकतूबर सन १८९१ (अॱसू सुदी १०. संमत १९४८) नूं आप दा जनम होइआ. पिता जी दा देहांत होण पुर नवंबर सन १९०० विॱच पटिआले दे राजसिंघासन ते विराजे. आप दी नाबालगी दे समें कौंसल आव रीजैंसी दे हॱथ रिआसत दा प्रबंध रिहा, जिस दे प्रधान सरदार गुरमुखसिंघ अते मैंबर लाला भगवानदासअर ख़लीफ़ा मुहंमदहुसैन सन.#महाराजा साहिब ने प्राईवेट तालीम तों छुॱट, ऐचीसन कालिज लाहौर विॱच बाकाइदा विद्या प्रापत कीती.#९. मारच सन १९०८ (२६ फॱगुण १९६४) नूं सरदार बहादुर जनरल सरदार गुरनाम सिंघ दी सुपुत्री बखतावर कौर नाल शादी होई, जिसदी कुख तों ७. जनवरी, १९१३ (२५ पोह, १९६६) नूं टिॱका यादवइंद्रसिंघ जी जनमे.#सन १९०८ दे मोहमंद अते ज़काख़ेल दी अशांती समे सरहॱदी जंग विॱच महाराजा ने सरकार नूं सभ तरां सहाइता दिॱती.#१. अकतूबर सन १९०९ तों महाराजा साहिब ने रिआसत दा कंम आपणे हॱथ लिआ, जिस दा ऐलान लारड मिंटो ने ३. नवंबर सन १९१० नूं पटिआले दे दरबार विॱच कीता.#सन १९११ विॱच महाराजा ने यूरप दी यात्रा कीती. दिसंबर सन १९११ दे शाही दरबार दिॱली विॱच आप शामिल होए अते सरकार वलों जी. सी. आई. ई. (G. C. I. E) दा खिताब मिलिआ.#सन १९१४ दे महानजंग विॱच महाराजा ने युॱधभूमी विॱच खुद जाण दा संकलप कीता, पर सख़त बीमार हो जाण दे कारण डाकटरां ने अदन तों वापिस करदिॱते. इस नाजुक समें महाराजा ने जो गवरनमैंट दी सहाइता कीती, उह सन १८५७ दे गदर दी सहाइता तों घॱट नहीं सी. हजारां रंगरूट (Recruits) भरती कीते लॱखां रुप्या अनेक फंडां विॱच दिॱता अते महाराजा दीफौज ने मिसर, मैसोपोटेमीआ अते बलोचिसतान आदिक असथानां विॱच बहुत शलाघायोग कंम कीता.#सन १९१७ विॱच महाराजा साहिब अते उन्हां दे जानशीन हमेशा लई वाइसराइ दे दरबार विॱच नजर पेश करन तों गवरनमैंट ने मुआफ़ कीते.#१. जनवरी सन १९१८ नूं जी. बी. ई. (G. B. E. ) दा खिताब मिलिआ अते सलामी १९. तोपां दी कीती गई अर मेजर जनरल (Major General) दी पदवी मिली.#इसे साल (१९१८), इंपीरअल वार कानफ्रैंस (Imperial War Conference) विॱच हिंदुसतानी रूलिंग प्रिंसज़ वॱलों प्रतिनिधि होके इंगलैंड गए.#यूरपयात्रा समें सारे देशां विॱच महाराजा साहिब दा वडा मान होइआ अर बहुत सलतनतां वॱलों उॱच सनमान दे ख़िताब दिॱते गए. ¹⁴#सन १९१९ दे अफगानजंग विॱच महाराजा साहिब खुद शामिल होए. १. जनवरी १९२१ नूं जी. सी. ऐस. आई. (G. C. S. I. ) दा खिताब मिलिआ. १७. मारच सन १९२२ नूं जी. सी. वी. ओ. (G. C. V. O. ) होए अते बादशाह (King) दे ए. डी. सी. बापे गए. सन १९२३ विॱच १५. लुदिआना सिॱख पलटन दे आनरेरी करनैल होए. जनवरी सन १९२६ तों महाराजा भूपेंद्रसिंघ साहिब नरेंद्रमंडल (The Chamber of Princes) दे चांसलर (Chancellor) हन.#महाराजा साहिब दा पूरा ख़िताब है:-#मेजर जनरल हिज़ हाईनैस फ़रज़ंदे ख़ासदौलते इंगलिशीआ मनसूरे ज़मान अमीरुल उमरा महाराजाधिराज राजेश्वर स्री महाराजाएराजगान सर भूपेंद्रसिंघ महेंद्र बहादुर, पटिआलापति, (जी. सी. ऐस. आई. ) (जी. सी. आई. ) (जी. सी. वी ओ. ) (जी. बी. ई. ) (ए. डी. सी. ) (ऐफ़. आर. जी. ऐस. ) (ऐफ़. ज़ैड. ऐस. ) (ऐम. आर. ए. ऐस. ) (ऐम. आर. ऐस. ए. ) (ऐफ़. आर. सी. आई. ) (ऐफ़. आर. ऐच. ऐस. )¹⁵#रिआसत पटिआले दा नंबर पंजाब विॱच पहिला है. इस दा रकबा ५४१२ वरग मील है. सन १९२१ दी मरदुमशुमारी अनुसार जनसंख्या १४९९७३९ है अर सालाना आमदन १, २२, ७३, ७१९ रुप्या है.#रिआसत विॱच १४. शहिर अते ३५८० पिंड हन.#फौज इंपीरीअल सरविस- राजेंद्र रसाला (Lancers) ५२६ सवार.#पलटन पहिली दे ७४० अते दूजी दे ७४० सिपाही.#लोकल- रसाला १. अते पलटनां २.#तोपखाना- ८ तोपां, गोलंदाज़ १५०.#पोलीस दी गिणती १३०० अते ठाणे ३१ हन.#राजधानी विॱच इॱक आलीशान महेंद्र कालिज है, जिस विॱच बी. ए. तक बिना फीस विदया दिॱती जांदी है. भूपेंद्र तिॱबीआ कालिज अते भूपेंद्र अते भूपेंद्र ऐग्रीकलचररल इनस्टीचयूट भी उॱतम हन.#रिआसत विॱच ११. हाई सकूल, ३० मिडल सकूल, २५३ प्राइमरी सकूल हन.#गरलसकूल- इॱक हाई, इॱक मिडल, ४४ प्राइमरी हन.#राजधानी विॱच राजेंद्र हसपताल, जिसअंदर ८० रोगी रहि सकदे हन, लेडी डफ़रिन जनाना हसपताल, जिस विॱच १२. बिसतर हन शलाघा योग्य हन. इलाके विॱच ९. हसपताल अते २८ डिसपैनसरीआं हन.#पटिआले दे किले अंदर "बाबा आला सिंघ जी दे बुरज" विॱच इह गुरवसतां हन:-#१. हुकमनामा दशमेश जी दा, इसदा पाठ त्रिलोकसिंघ शबद विॱच दिॱता गिआ है.#२. तेगा गुरू हरिगोबिंद साहिब दा फ़ौलादी, जिस दा तोल १२. सेर पॱका है.#३. गुरू तेगबहादुर साहिब दा दुधारा खंडा.#४. दशमेश दी शिकारगाह तलवार.#५. श्री साहिब कलगीधर जी दा, जिस ते लिखिआ है- अकाल सहाइ गुरू गोबिंदसिंघ, जो दरशन करेगा सो निहाल होइगा.#६. दशमेस दा दो फांका तीर, इस ते सोने दे तिंन बंद हन.#७. दसम गुरू जी दा बरछा, जिस दा छड़ (दस्ता) अजीब जौहरदार है.#८. कलगीधर जी दा सफाजंग.#९. दशमेश जी दा गुटका, जिस विॱच जपुजी, रहिरास- "सरन परे की राखो सरमा- " तक, कीरतनसोहला, गुरू तेगबहादुर जी दे शबद अते सलोक, सलोक सहसकिरती अर गाथा है.#१० कलगीधर जी दा सुनहिरी शिकारगाह कटार.#११ दशमेश दे पऊए, जो पिंडीघेब दे सेठ ने महाराजा साहिब नूं दिॱते.#१२ दशमेश दा खंडा, जो भाई साहिब बागड़ीआं ने महाराजा नूं दिॱता.