ਨੰਗਲ

nangalaनंगल


ਇੱਕ ਪਿੰਡ, ਜੋ ਰਿਆਸਤ ਫਰੀਦਕੋਟ ਵਿੱਚ ਰੇਲਵੇ ਸਟੇਸ਼ਨ ਫਰੀਦਕੋਟ ਤੋਂ ਪੂਰਵ ੬. ਮੀਲ ਹੈ. ਇਸ ਪਿੰਡ ਵਿੱਚ ਭਾਈ ਭਗਵਾਨਸਿੰਘ ਦੇ ਘਰ ਇਹ ਗੁਰਵਸਤਾਂ ਹਨ-#(੧) ਚੋਲਾ, ਜਿਸ ਦਾ ਰੰਗ ਗੂੜ੍ਹਾ ਸੁਰਮਈ ਹੈ ਅਰ ਕਪੜਾ ਬਹੁਤ ਨਰਮ ਹੈ.#(੨) ਦਸ਼ਮੇਸ਼ ਜੀ ਦੇ ਚਰਣਾਂ ਦੇ ਜੋੜੇ ਦੇ ਦੋਵੇਂ ਪੈਰ, ਜਿਨ੍ਹਾਂ ਦੀ ਲੰਬਾਈ ੯ ਇੰਚ, ਚੌੜਾਈ ਪੰਜੇ ਤੋਂ ੩. ਇੰਚ ਹੈ, ਹੇਠਲਾ ਤਲਾ ਚਮੜੇ ਦਾ, ਉੱਪਰੋਂ ਕਮਖ਼ਾਬ ਦਾ, ਅੰਦਰਲੇ ਪਾਸੇ ਹਰੇ ਰੰਗ ਦਾ ਰੇਸ਼ਮੀ ਕਪੜਾ ਹੈ, ਜਿਸ ਤੇ ਪਹਿਰਣ ਦੇ ਨਸ਼ਾਨ ਨਜਰ ਔਂਦੇ ਹਨ. ਜੋੜੇ ਦੇ ਇੱਕ ਪੈਰ ਨਾਲ ਪੀਲੇ ਰੰਗ ਦਾ ਰੇਸ਼ਮੀ ਧਾਗਾ ਸਰਦਾਰ ਹਰੀਸਿੰਘ ਜੀ ਨਲੂਏ ਦਾ ਬੱਧਾਹੋਇਆ ਹੈ, ਜਦ ਕਿ ਉਨ੍ਹਾਂ ਨੇ ਦਰਸ਼ਨ ਕੀਤਾ ਸੀ.#(੩) ਬਾਟਾ, ਜਿਸ ਦਾ ਤੋਲ ਇੱਕ ਸੇਰ ਹੈ. ਡੂੰਘਾ ਦੋ ਇੰਚ, ਚੌੜਾ ਉੱਪਰੋਂ ੮ ਥੱਲਿਓਂ ੭. ਇੰਚ ਹੈ. ਇਹ ਕਈ ਧਾਤਾਂ ਦੇ ਮੇਲ ਤੋਂ ਬਣਿਆ ਹੈ.#ਇਹ ਵਸਤਾਂ ਦਸ਼ਮੇਸ਼ ਜੀ ਨੇ ਆਪਣੇ ਸਿੱਖ ਭਾਈ ਲਾਲਚੰਦ ਨੂੰ ਬਖਸ਼ੀਆਂ ਜੋ ਪਹਿਲਾਂ ਬੂੜੀਏ (ਅੰਬਾਲੇ) ਦਾ ਵਸਨੀਕ ਅਰ ਹਲਵਾਈ ਦੀ ਦੁਕਾਨ ਕੀਤਾ ਕਰਦਾ ਸੀ. ਫੇਰ ਆਨੰਦਪੁਰ ਜਾਕੇ ਗੁਰੂ ਜੀ ਦੀ ਸੇਵਾ ਵਿੱਚ ਰਿਹਾ ਅਰ ਭੰਗਾਣੀ ਦੇ ਜੰਗ ਵਿੱਚ ਵੀਰਤਾ ਦਿਖਾਈ.#ਜਦੋਂ ਗੁਰੂ ਜੀ ਮੁਕਤਸਰ ਵੱਲ ਆਏ ਤਾਂ ਉਸ ਨੇ ਘਰ ਜਾਣ ਦੀ ਆਗ੍ਯਾ ਮੰਗੀ, ਗੁਰੂ ਜੀ ਨੇ ਪ੍ਰਸੰਨ ਹੋਕੇ ਇਹ ਵਸਤਾਂ ਬਖਸ਼ੀਆਂ.#ਲਾਲਚੰਦ ਜੀ ਗੁਰੂਜੀ ਪਾਸੋਂ ਵਿਦਾ ਹੋਕੇ ਕੋਟਕਪੂਰੇ ਰਹਿਂਦੇ ਰਹੇ. ਫੇਰ ਉਨ੍ਹਾਂ ਦੀ ਸੰਤਾਨ ਨੰਗਲ ਪਿੰਡ ਆ ਵਸੀ. ਹੁਣ ਨੌਮੀ ਪੀੜ੍ਹੀ ਭਾਈ ਭਗਵਾਨਸਿੰਘ ਹੈ. ਦੇਖ, ਲਾਲਚੰਦ ੩.


इॱक पिंड, जो रिआसत फरीदकोट विॱच रेलवे सटेशन फरीदकोट तों पूरव ६. मील है. इस पिंड विॱच भाई भगवानसिंघ दे घर इह गुरवसतां हन-#(१) चोला, जिस दा रंगगूड़्हा सुरमई है अर कपड़ा बहुत नरम है.#(२) दशमेश जी दे चरणां दे जोड़े दे दोवें पैर, जिन्हां दी लंबाई ९ इंच, चौड़ाई पंजे तों ३. इंच है, हेठला तला चमड़े दा, उॱपरों कमख़ाब दा, अंदरले पासे हरे रंग दा रेशमी कपड़ा है, जिस ते पहिरण दे नशान नजर औंदे हन. जोड़े दे इॱक पैर नाल पीले रंग दा रेशमी धागा सरदार हरीसिंघ जी नलूए दा बॱधाहोइआ है, जद कि उन्हां ने दरशन कीता सी.#(३) बाटा, जिस दा तोल इॱक सेर है. डूंघा दो इंच, चौड़ा उॱपरों ८ थॱलिओं ७. इंच है. इह कई धातां दे मेल तों बणिआ है.#इह वसतां दशमेश जी ने आपणे सिॱख भाई लालचंद नूं बखशीआं जो पहिलां बूड़ीए (अंबाले) दा वसनीक अर हलवाई दी दुकान कीता करदा सी. फेर आनंदपुर जाके गुरू जी दी सेवा विॱच रिहा अर भंगाणी दे जंग विॱच वीरता दिखाई.#जदों गुरू जी मुकतसर वॱल आए तां उस ने घर जाण दी आग्या मंगी, गुरू जी ने प्रसंन होके इह वसतां बखशीआं.#लालचंद जी गुरूजी पासों विदा होके कोटकपूरे रहिंदे रहे. फेर उन्हां दी संतान नंगल पिंड आ वसी. हुण नौमी पीड़्ही भाई भगवानसिंघ है. देख, लालचंद ३.