sārēसारे
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ.
सारा दा बहु वचन २. देखो, सारणा, साड़ना अते लुझि.
ਵਿ- ਪੂਰਾ. ਸਰਵ। ੨. ਦੇਖੋ, ਸਾਰ। ੩. ਸਾਲਾ. ਵਹੁਟੀ ਦਾ ਭਾਈ. ਦੇਖੋ, ਸਾਰੋ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਕ੍ਰਿ- ਪੂਰਾ ਕਰਨਾ. ਨਿਬਾਹੁਣਾ. "ਕਿਛੁ ਭੀ ਖਰਚੁ ਤੁਮਾਰਾ ਸਾਰਉ." (ਸੂਹੀ ਕਬੀਰ) "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)#੨. ਪ੍ਰੇਰਣਾ. ਚਲਾਉਣਾ. "ਆਪੇ ਘਟਿ ਘਟਿ ਸਾਰਣਾ." (ਮਾਰੂ ਸੋਲਹੇ ਮਃ ੫) ੩. ਪ੍ਰਾਪਤ ਕਰਨਾ. "ਸਹਜਿ ਸੁਖ ਸਾਰਈ." (ਸਵਾ ਮਃ ੫) ੪. ਫੈਲਾਉਣਾ. "ਘਟੇ ਘਟਿ ਸਾਰਿਆ." (ਵਾਰ ਗੂਜ ੨. ਮਃ ੫) ੫. ਉੱਚਾਰਣ ਕਰਨਾ. ਬਯਾਨ ਕਰਨਾ. "ਸਦਾ ਗੁਣ ਸਾਰਈ." (ਸਵਾ ਮਃ ੫) "ਆਠ ਪਹਿਰ ਗੁਣ ਸਾਰਦੇ." (ਸ੍ਰੀ ਮਃ ੫) "ਅੰਤਰ ਕੀ ਗਤਿ ਤੁਧ ਪਹਿ ਸਾਰੀ." (ਸੂਹੀ ਮਃ ੫) ੬. ਪਾਉਣਾ. ਡਾਲਨਾ. "ਗਿਆਨ ਅੰਜਨ ਸਾਰਿਆ." (ਅਨੰਦੁ) ੭. ਦੇਖੋ, ਸਾਰਣੁ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ ਯੁੱਧ- ਕਰਕੇ. ਲੜਕੇ। ੨. ਝਗੜਕੇ. "ਜੇ ਮਦ ਪੀਤਾ ਬਾਮਣੀ ਲੋਇ ਲੁਝਿ ਨ ਸਾਰੇ." (ਭਾਗੁ) ਜੇ ਬਾਮਣਾਂ ਨੇ ਸ਼ਰਾਬ ਪੀਤੀ ਹੈ, ਤਦ ਲੋਕ ਝਗੜਕੇ ਉਨ੍ਹਾਂ ਨੂੰ ਨਹੀਂ ਸਾੜਦੇ. ਭਾਵ- ਸੜਨ ਲਈ ਮਜਬੂਰ ਨਹੀਂ ਕਰਦੇ. ਹਿੰਦੂਮਤ ਦੇ ਧਰਮਸ਼ਾਸਤ੍ਰ ਦੀ ਆਗ੍ਯਾ ਹੈ ਕਿ ਜੇ ਬਾਮਣ ਸ਼ਰਾਬ ਪੀ ਲਵੇ, ਤਦ ਅੱਗ ਜੇਹੀ ਸ਼ਰਾਬ ਪੀਕੇ ਮਰਣ ਤੋਂ ਪਾਪ ਰਹਿਤ ਹੁੰਦਾ ਹੈ.¹...