ਜੀਂਦ

jīndhaजींद


ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ "ਫਤੇਹਗੜ੍ਹ" ਨਾਉਂ ਦਾ ਸੁੰਦਰ ਕਿਲਾ ਰਚਿਆ.#ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.#ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.#ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ. ਜੀਂਦ ਰਿਆਸਤ#ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.¹ ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪ੍ਯਾ ਸਾਲਾਨਾ ਹੈ.#ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.²#ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ. ਰਿਆਸਤ ਵਿੱਚ ਇੱਕ ਹਾਈ ਸਕੂਲ, ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪. ਗਰਲ ਸਕੂਲ ਹਨ.#ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫. ਰੋਗੀ ਰਹਿ ਸਕਦੇ ਹਨ ਸੁੰਦਰ ਬਣੇ ਹੋਏ ਹਨ, ਅਤੇ ਇਲਾਕੇ ਵਿੱਚ ੧੦. ਡਿਸਪੈਨਸਰੀਆਂ (Dispensaries) ਹਨ.#ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.#ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.#ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਗਵਰਨਮੇਂਟ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.#ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩. ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.#੩੦ ਜੁਲਾਈ ਸਨ ੧੮੨੨ ਨੂੰ ੧੧. ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.#ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.³#ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.⁴ ਦਾ ਖ਼ਿਤਾਬ ਮਿਲਿਆ.#ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ "ਰਾਜਾਏ ਰਾਜਗਾਨ" ਆਦਿਕ ਖ਼ਿਤਾਬ ਪ੍ਰਾਪਤ ਕੀਤੇ. ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.#ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧. ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧. ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,⁵ ਅਤੇ ੧. ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.⁶ ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.#ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭- ੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.#ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁਸ੍‍ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.#ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ- ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ. , ਕੇ. ਸੀ. ਐਸ. ਆਈ. , ਵਾਲੀਏ ਜੀਂਦ.#ਰਿਆਸਤ ਜੀਂਦ ਦੀ ਸਲਾਮੀ ੧੩. ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫. ਤੋਪਾਂ ਹਨ.#ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧. ਨਵੰਬਰ ਸਨ ੧੯੨੧ ਤੋਂ ਗਵਰਨਮੈਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼. ੨. ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ.


रोहतक तों २५ मील उॱतर पॱछम इॱक नगर, जिस दा पुराणा नाम जयंति देवी दे मंदिर कारण "जयंतिपुर" सी. फूलवंशी प्रतापी राजा गजपति सिंघ बहादुर ने सतारां वर्हे दी उमर विॱच दिॱली दी सलतनत दे परगने जींद अते सफीदों, सन १७५५ विॱच फते कीते अर सन १७६६ विॱच जींद नूं आपणी राजधानी थापिआ. सन १७७५ विॱच इॱथे "फतेहगड़्ह" नाउं दा सुंदर किला रचिआ.#भावें सन १८२७ विॱच राजा संगत सिंघ ने संगरूर नूं राजधानी बणा लिआ, पर सरकारी कागजां विॱच रिआसत दा नाम जींद ही लिखिआ जांदा है, अर मसनदनशीनी दी रसम भी जींद विॱच हुंदी है.#स्री गुरू नानक देव जी ने जींद नगर नूं चरणां नाल पवित्र कीता है अते कुझ समां गुरू तेगबहादुर साहिब भी विराजे हन. राजा गजपति सिंघ जी ने सुंदर गुरद्वारा बणाके तेगबहादुरपुर पिंड (प्रसिॱध छंना) जागीर विॱच अरपिआ. गुरद्वारे दा प्रबंधरिआसत दी कमेटी दे हॱथ है. निॱत कीरतन हुंदा अते लंगर वरतदा है.#हुण जींद नारथ वैसटरन रेलवे दा सटेशन है, जो भटिंडे तों १०५ अते दिॱली तों ७९ मील है. जींद रिआसत#जींद रिआसत फूलकीआं रिआसतां विॱचों सिॱख रिआसत है, इस दा दरजा पंजाब विॱच तीजा है.¹ रकबा १२६८ वरग मील है. सन १९२१ दी मरदुमशुमारी अनुसार जनसंख्या ३०८, १८३ है. आमदन सताई लॱख रुप्या सालाना है.#जींद राज विॱच चार नगर (जींद, संगरूर, दादरी, सफीदों) अते ४४२ पिंड हन. आबपाशी पॱछमी जमना कनाल अते सरहिंद कनाल तों हुंदी है, जिस विॱच रिआसत दा हिॱसा है.²#रिआसत दी फौज ७०० सिपाही इंपीरीअल सरविस पलटन दा, १५० लोकल पलटन दा, महाराजा दा बाडी गारड रसाला ११२, खॱचर बाटरी Mule Battery दे सिपाही २७ हन. पुलिस दे सिपाही ३११ अते पिंडां दे चौकीदार ५०८ हन. रिआसत विॱच इॱक हाई सकूल, २५ मिडल सकूल, ३९ प्राइमरी सकूल बालकां लई, अते ४. गरल सकूल हन.#संगरूर विॱच इॱक वडा हासपिटल, जिस विॱच ३० बीमार रहि सकदे हन, जींद दा हासपिटल जिस विॱच १५. रोगी रहि सकदे हन सुंदर बणे होए हन, अते इलाके विॱच १०. डिसपैनसरीआं (Dispensaries) हन.#बाबा फूल दे वडे सुपुत्र चौधरी तिलोक सिंघ दे छोटे पुत्र सुखचैन सिंघ तों जींद दीशाख चॱली है. सुखचैन सिंघ दे घर माई आगां दे उदर तों गजपति सिंघ दा जनम सन १७३८ विॱच होइआ. सन १७५१ विॱच पिता सुखचैन सिंघ दे देहांत पिॱछों गजपति सिंघ ने छोटी उमर विॱच ही घर दा कंम सांभिआ अर जुआन हो के आपणे उॱदम नाल तलवार दे बल कई इलाके मॱले. सन १७६३ विॱच सरहिंद दे सूबे जैनख़ां दे विरुॱध आपणे भाईआं नाल मिलके घोर युॱध कीता. इस फते विॱच बहुत माल अते कई पिंड गजपति सिंघ दे हॱथ आए.#सन १७७२ विॱच कुलदीपक गजपति सिंघ ने राजा पदवी प्रापत कीती अते राज काज दे उॱतम नियम थापे. इस दी सुपुत्री बीबी राजकौर दा सन १७७४ विॱच वॱडी धूम धाम नाल सरदार महांसिंघ सुक्रचॱकीए नाल विआह होइआ. महाराजा रणजीत सिंघ पंजाब केसरी दी माता होण करके बीबी राज कौर दा नाम वडे सनमान नाल देश विॱच लिआ जांदा है.#सन १७८९ विॱच राजा गजपति सिंघ ५१ वर्हे दी उमर भोगके चलाणा कर गिआ, अर उस दा पुत्र राजा भाग सिंघ २१वर्हे दी उमर विॱच गॱदी ते बैठा. इस ने सन १८०३ विॱच जनरल लेक (General Lake) नाल मित्रता गंढी अर कई जंगां विॱच सहाइता दिॱती. सन १८०५ विॱच आपणे भाणजे महाराजा रणजीत सिंघ पास राजा भाग सिंघ अंग्रेज़ी सरकार दा वकील बणके गिआ कि जसवंतराउ हुलकर नूं पंजाब गवरनमेंट तोंकिसे तरां दी सहाइता ना मिले. इस कारज विॱच राजे नूं सफलता प्रापत होई अर कंपनी सरकार तों बवाना अते गोहाना इलाका मिलिआ.#सन १८१९ विॱच राजा भाग सिंघ दा देहांत होण पुर उस दा पुत्र राजा फतेसिंघ गॱदी ते बैठा, पर इह चिर तीक राज नहीं कर सकिआ ३. फरवरी सन १८२२ नूं इस दा देहांत हो गिआ.#३० जुलाई सन १८२२ नूं ११. वर्हे दी उमर विॱच राजा फतेसिंघ दा पुत्र संगत सिंघ जींद दी गॱदी ते बैठा. इस दा महाराजा रणजीत सिंघ नाल बहुत पिआर सी. राजा संगत सिंघ बहुत सुंदर अते शाहसवार सी, पर राज काज वॱल घॱट धिआन देंदा सी. इस दा देहांत तेई वर्हे दी उमर विॱच ३. नवंबर सन १८३४ नूं होइआ. राजा संगत सिंघ दे पुत्र ना होण करके बजीदपुर दे सरदार सरूप सिंघ नूं, जो करीबी हॱकदार सी, सन १८३७ विॱच जींद दी गॱदी प्रापत होई.#राजा सरूप सिंघ ने उॱतम रीति नाल राज दा प्रबंध कीता. इह वडा कॱदावर, शूरवीर, दूरंदेश अते नीतिनिपुण राजा सी.³#सन १८५७ दे गदर वेले गवरनमेंट नूं इस ने तन मन धन तों पूरी सहाइता दिॱती अते आपणी फौज दा मुखीआ होके आप दिॱली पुॱजा. राजा सरूप सिंघ नूं सरकार वॱलों दादरी दा परगना अते संगरूर पास तेरां पिंड प्रापत होए अर सन १८६३ विॱच जी. सी. ऐस. आई.⁴ दा ख़िताबमिलिआ.#इस प्रतापी राजे दा देहांत २६ जनवरी सन १८६४ नूं होइआ अते इस दा योग्य पुत्र राजा रघुबीर सिंघ तीह वर्हे दी उमर विॱच ३१ मारच सन १८६४ नूं गॱदी ते बैठा अर शलाघा योग्य राज कीता. इस दे अहिद विॱच सरहिंद कनाल जारी होई अते पिंड संगरूर उॱतम शहिर बण गिआ. राजा रघुबीर सिंघ जी नूं सन १८७६ विॱच जी. सी. ऐस. आई. दा ख़िताब मिलिआ. इस चतुर राजे ने दूजे अफगान जंग (सन १८७६) विॱच गवरनमेंट नूं फौज अते रुपये दी सहाइता दिॱती, अते "राजाए राजगान" आदिक ख़िताब प्रापत कीते. राजा रघुबीर सिंघ दे पुत्र टिॱका बलबीर सिंघ दा देहांत पिता दे हुंदे ही सन १८८३ विॱच हो गिआ सी, इस लई सन १८८७ विॱच राजा रघुबीर सिंघ जी दा देहांत होण पुर उसदा पोता राजकुमार रनबीर सिंघ अॱठ वर्हे दी उमर विॱच राजसिंघासन ते विराजिआ.#वरतमान महाराजा रनबीर सिंघ जी दा जनम ११. अकतूबर सन १८७९ नूं होइआ है. आप दादा जी दे देहांत पिॱछों सन १८८७ विॱच गॱदी ते बैठे अते बालिग हो के सन १८९९ विॱच राजप्रबंध आपणे हॱथ लिआ. इन्हां नूं १. जनवरी सन १९०९ नूं के. सी. ऐस. आई,⁵ अते १. जनवरी सन १९१६ नूं जी. सी. आई. ई.⁶ खिताब मिलिआ. सन १९११ दा शाही दरबार दिॱली विॱच मौरूसी (hereditary) महाराजा पदवीप्रापत होई.#महाराजा रनबीर सिंघ जी ने सन १८९७- ९८ दे तीरा जंग अते सन १९१४ दे वडे जंग विॱच सरकार नूं लॱखां रुपयां दी सहाइता अते आपणी सारी फौज दी सेवा अरपके गवरनमेंट दी प्रसंनता अते धंनवाद प्रापत कीता.#महाराजा रनबीर सिंघ जी दे अहिद विॱच रिआसत दी शाही इमारतां, पुस्‍तकालय, सकूल, हासपिटल आदि बहुत सुंदर बणे हन अते सन १९०१ विॱच लुदिआना धूरी जाखल रेलवे बणाई गई है, जिस ते रिआसत दा खरच ३८, १३, ६६१ रुपये होइआ अर इस दी आमदन साढे तिंन लॱख रुपया सालाना है. इस तों छुॱट जींद पानीपत रेलवे ते १७, ००, ००, खरच कीता गिआ है, जिस तों इॱक लॱख रुपया सालाना आउंदा है.#महाराजा रनबीर सिंघ जी दा पूरा ख़िताब है- करनैल हिज़ हाईनैस (Colonel His Highness) फ़रज़ंदे दिलबंद, रसूख़ुल इतक़ाद, दउलते इंगलिशीआ, राजाएराजगान, महाराजा सर (Sir) रनबीर सिंघ, राजेंद्र बहादुर, जी. सी. आई. ई. , के. सी. ऐस. आई. , वालीए जींद.#रिआसत जींद दी सलामी १३. तोपां दी है, पर महाराजा दी ज़ाती सलामी १५. तोपां हन.#पहिलां इस रिआसत दा नीतिसंबंध पंजाब दे लाटसाहिब नाल सी, १. नवंबर सन १९२१ तों गवरनमैंट इंडीआ नाल ए. जी. सी. (Agent to the Governor General Panjab States) द्वारा है.देखो, संगरूर अते फूलवंश. २. खूह दी गार नूं भी पंजाबी विॱच जींद आखदे हन.