mahantaमहंत
ਸੰ. ਵਿ- ਸ਼੍ਰੇਸ੍ਟ. ਉੱਤਮ। ੨. ਵਡਾ. ਬਜ਼ੁਰਗ। ੩. ਸਾਧੂਆਂ ਦੇ ਡੇਰੇ ਅਖਾੜੇ ਆਦਿ ਦਾ ਮੁਖੀਆ.
सं. वि- श्रेस्ट. उॱतम। २. वडा. बज़ुरग। ३. साधूआं दे डेरे अखाड़े आदि दा मुखीआ.
ਦੇਖੋ, ਸ੍ਰੇਸਟ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਫ਼ਾ. [بزُرگ] ਵਿ- ਬਡਾ. ਵ੍ਰਿੱਧ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਪ੍ਰਧਾਨ. ਆਗੂ. ਪੇਸ਼ਵਾ....