bakhashīबख़शी
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ.
फ़ा. [بخشی] संग्या- फौज नूं तलब वंडण वाला अहुदेदार।¹ २. फौज दा मुॱख सरदार. सैनापति. "बखसी कर तांको ठहिरायो। सब दल तो तिहं काम चलायो." (अजैसिंघ) ३. तू बख़शे. इह बख़शीदन तों है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਅ਼. [طلب] ਤ਼ਲਬ. ਸੰਗ੍ਯਾ- ਖੋਜ. ਢੂੰਢ। ੨. ਚਾਹ. ਇੱਛਾ. "ਜੀਵਨਤਲਬ ਨਿਵਾਰਿ ਸੁਆਮੀ." (ਰਾਮ ਮਃ ੧) ੩. ਤਨਖ਼੍ਵਾਹ. ਵੇਤਨ. ਨੌਕਰੀ। ੪. ਸੱਦਾ. ਬੁਲਾਹਟ. "ਆਈ ਤਲਬ ਗੋਪਾਲਰਾਇ ਕੀ." (ਆਸਾ ਕਬੀਰ) "ਤਲਬਾਂ ਪਉਸਨਿ ਆਕੀਆ." (ਵਾਰ ਰਾਮ ੧. ਮਃ ੧) ੫. ਸੰ. ਗਵੈਯਾ. ਰਾਗੀ। ੬. ਸੰ. तल्व. ਚੰਦਨ ਆਦਿ ਸੁਗੰਧ ਵਾਲੇ ਪਦਾਰਥਾਂ ਦੇ ਰਗੜਨ ਤੋਂ ਪੈਦਾ ਹੋਈ ਸੁਗੰਧ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਦੇਖੋ, ਸੇਨਾਪਤਿ। ੨. ਸ਼੍ਰੀ ਗੁਰੂ ਗੋਬਿੰਦ ਸਿਘ ਸਾਹਿਬ ਜੀ ਦੇ ਦਰਬਾਰ ਦਾ ਇੱਕ ਲਿਖਾਰੀ ਅਤੇ ਕਵਿ, ਜਿਸ ਨੇ ਚਾਣਿਕ੍ਯ ਨੀਤਿ ਦਾ ਉਲਥਾ ਕੀਤਾ ਹੈ- "ਗੁਰੁ ਗੋਬਿੰਦ ਕੀ ਸਭਾ ਮੇ ਲੇਖਕ ਪਰਮ ਸੁਜਾਨ। ਚਾਣਾਕੇ ਭਾਖਾ ਕਰੀ ਕਵਿ ਸੈਨਾਪਤਿ ਨਾਮ।।" ਇਸ ਦਾ ਬਣਾਇਆ ਇੱਕ "ਗੁਰੁਸ਼ੋਭਾ" ਗ੍ਰੰਥ ਭੀ ਹੈ. ਦੇਖੋ, ਗੁਰੁਮਤ ਸੁਧਾਕਰ ਗ੍ਰੰਥ.¹...
ਫ਼ਾ. [بخشی] ਸੰਗ੍ਯਾ- ਫੌਜ ਨੂੰ ਤਲਬ ਵੰਡਣ ਵਾਲਾ ਅਹੁਦੇਦਾਰ।¹ ੨. ਫੌਜ ਦਾ ਮੁੱਖ ਸਰਦਾਰ. ਸੈਨਾਪਤਿ. "ਬਖਸੀ ਕਰ ਤਾਂਕੋ ਠਹਿਰਾਯੋ। ਸਬ ਦਲ ਤੋ ਤਿਹਂ ਕਾਮ ਚਲਾਯੋ." (ਅਜੈਸਿੰਘ) ੩. ਤੂ ਬਖ਼ਸ਼ੇ. ਇਹ ਬਖ਼ਸ਼ੀਦਨ ਤੋਂ ਹੈ....
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਫ਼ਾ. [بخشیِدن] ਕ੍ਰਿ- ਦੇਣਾ. ਦਾਨ ਕਰਨਾ। ੨. ਇਨਾਮ ਦੇਣਾ। ੩. ਮੁਆਫ਼ ਕਰਨਾ....