chhotāछोटा
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)
वि-. उमर अथवा कॱद विॱच घॱट। २. ओछा. तुॱछ। ३. सं.शौटीर्य्य शौटीर्य. संग्या- बल. पराक्रम. "कोट न ओट न कोस न छोटा." (सवैये स्री मुखवाक मः ५)
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਵ੍ਯ- ਯਾ. ਵਾ. ਕਿੰਵਾ. ਜਾਂ....
ਖਤ੍ਰੀ ਗੋਤ੍ਰ, ਜੋ ਛੋਟੇ ਸਰੀਣਾਂ ਵਿੱਚੋਂ ਹੈ। ੨. ਅ਼. [قّدّ] ਕ਼ੱਦ. ਡੀਲ. ਆਕਾਰ ਦੀ ਲੰਬਾਈ ਚੌੜਾਈ....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਸੰ. तुच्छ- ਤੁੱਛ. ਵਿ- ਛੋਟੇ ਦਿਲ ਦਾ. ਜੋ ਗੰਭੀਰ ਨਹੀਂ। ੨. ਘਟੀਆ. "ਓਛੀ ਮਤਿ ਮੇਰੀ ਜਾਤਿ ਜੁਲਾਹਾ." (ਗੂਜ ਕਬੀਰ) ੩. ਨੀਚ. "ਓਛਾ ਜਨਮ ਹਮਾਰਾ." (ਆਸਾ ਰਵਿਦਾਸ)...
ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪਰਾਕ੍ਰਮ. ਸੰਗ੍ਯਾ- ਅੱਗੇ ਵਧਣ ਦਾ ਭਾਵ। ੨. ਹ਼ਮਲਾ. ਧਾਵਾ। ੩. ਬਲ. ਸ਼ਕਤਿ। ੪. ਪੁਰਸਾਰ੍ਥ. ਉੱਦਮ. "ਰਹੇ ਪਰਾਕਉ ਤਾਣਾ." (ਸ੍ਰੀ ਪਹਿਰੇ ਮਃ ੧) ਉੱਦਮ ਅਤੇ ਬਲ ਰਹਿਗਿਆ. "ਜੋਰਿ ਪਰਾਕੁਇ ਜੀਅਦੈ." (ਵਾਰ ਰਾਮ ੩)...
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....
ਸੰ. ਕ੍ਰੋਸ਼. ਸੰਗ੍ਯਾ- ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.¹ "ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ." (ਸੁਖਮਨੀ) ਦੇਖੋ, ਮਿਣਤੀ।#੨. ਸੰ. ਕੋਸ਼. ਗਿਲਾਫ਼. ਪੜਦਾ। ੩. ਡੱਬਾ। ੪. ਤਲਵਾਰ ਦਾ ਮਿਆਨ। ੫. ਖ਼ਜ਼ਾਨਾ। ੬. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary । ੭. ਆਂਡਾ। ੮. ਭਗ. ਯੋਨਿ। ੯. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. "ਕਮਲ ਵਿਖੈ ਜਿਮ ਕੋਸ ਵਿਰਾਜੈ." (ਨਾਪ੍ਰ) ੧੦. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ-#(ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ 'ਅੰਨਮਯ' ਕੋਸ਼ ਹੈ.#(ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, 'ਪ੍ਰਾਣਮਯ' ਕੋਸ਼ ਹੈ.#(ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, 'ਮਨੋਮਯ' ਕੋਸ਼ ਹੈ.#(ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, 'ਵਿਗ੍ਯਾਨਮਯ' ਕੋਸ਼ ਹੈ.#(ਹ) ਸਤੋਗੁਣ ਵਿਸ਼ਿਸ੍ਟ ਜੀਵਾਤਮਾ ਦਾ ਆਵਰਣ "ਆਨੰਦਮਯ" ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ ਭੀ ਸਹੀ ਹੈ। ੧੧. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। ੧੨. ਫ਼ਾ. ਜਦ੍ਕ ਕੋਸ਼. ਵਿ- ਕੋਸ਼ਿਸ਼ ਕਰਨ ਵਾਲਾ. ਦੇਖੋ, ਕੋਸ਼ੀਦਨ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਸ੍ਰੀ ਮੁਖਵਾਕ....