ādhiआदि
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)
देखो, आद. "आदि अनील अनादि." (जपु) २. संग्या- ब्रहम. करतार. "आदि कउ कवनु बीचार कथीअले?" (सिध गोसटि)
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਚਿੱਟਾ. ਉੱਜਲ। ੨. ਭਾਵ- ਰੂਪ ਰੰਗ ਰਹਿਤ. "ਆਦਿ ਅਨੀਲੁ ਅਨਾਦਿ ਅਨਾਹਤਿ." (ਜਪੁ) ੩. ਨੀਲ ਗਿਣਤੀ ਰਹਿਤ. ਭਾਵ ਅਗਣਿਤ. ਬੇਅੰਤ। ੪. ਦੇਖੋ, ਨੀਲ....
ਸੰ. ਵਿ- ਆਦਿ ਰਹਿਤ. ਜਿਸ ਦਾ ਆਦਿ ਨਾ ਹੋਵੇ. "ਆਦਿ ਅਨੀਲ ਅਨਾਦਿ ਅਨਾਹਤ." (ਜਪੁ) ੨. ਅੰਨ ਆਦਿ. ਖਾਣ ਪੀਣ ਦੇ ਪਦਾਰਥ. "ਅਨਲ ਅਨਾਦਿ ਕੀਅਉ." (ਸਵੈਯੇ ਮਃ ੪. ਕੇ) "ਧੰਨ ਅਨਾਦਿ ਭੂਖੇ ਕਵਲ ਟਹਕੇਵ." (ਗੌਂਡ ਕਬੀਰ) "ਦੇਵਹਿਂ ਸਭਨ ਅਨਾਦਿ." (ਨਾਪ੍ਰ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)...
ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ....
ਸੰ. सिध ਧਾ- ਜਾਣਾ. ਆਗ੍ਯਾ ਕਰਨਾ. ਉਪਦੇਸ਼ ਦੇਣਾ ਮੰਗਲ ਕਰਮ ਕਰਨਾ. ਵਰਜਣਾ. ਮਨਾ ਕਰਨਾ. ਪ੍ਰਸਿੱਧ ਹੋਣਾ. ਪੂਰਣ ਹੋਣਾ. ਸ਼ੁੱਧ ਹੋਣਾ। ੨. ਸੰ. सिद्घ. ਸਿੱਧ. ਸਿੱਧਿ ਨੂੰ ਪ੍ਰਾਪਤ ਹੋਇਆ. ਸਿੱਧੀ ਵਾਲਾ. "ਸਿਧ ਹੋਵਾ ਸਿਧਿ ਲਾਈ." (ਸ੍ਰੀ ਮਃ ੧) ੩. ਪੱਕਿਆ ਹੋਇਆ. ਤਿਆਰ. "ਪ੍ਰਭੁ ਜੀ ਸਿਧ ਅਹਾਰ ਹੈ ਸੁਨ ਉਠੇ ਕ੍ਰਿਪਾਲਾ." (ਗੁਪ੍ਰਸੂ) ੪. ਸਫਰ ਤੈ ਕਰਨਾ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਸਿਧ ਧਾਤੁ ਦਾ ਅਰਥ ਜਾਣਾ (ਗਮਨ ਕਰਨਾ) ਹੈ. ਦੇਖੋ, ਕੋਸਰੋ। ੫. ਸਿੱਧਿਵਾਨ ਯੋਗੀਜਨ. ਸ਼ਕਤਿ ਵਾਲਾ ਸੰਤ. "ਸੁਣਿਐ ਸਿਧ ਪੀਰ ਸੁਰਿ ਨਾਥ." (ਜਪੁ) ੬. ਪੁਰਾਣਾਂ ਅਨੁਸਾਰ ਇੱਕ ਖਾਸ ਦੇਵਤਾ, ਜੋ ਪ੍ਰਿਥਿਵੀ ਅਤੇ ਸੂਰਜਲੋਕ ਦੇ ਵਿਚਕਾਰ ਰਹਿੰਦੇ ਹਨ. ਇਨ੍ਹਾਂ ਦੀ ਗਿਣਤੀ ੮੮੦੦੦ ਹੈ। ੭. ਸੇਂਧਾ ਲੂਣ....
ਸੰ. ਗੋਸ੍ਠ. ਸੰਗ੍ਯਾ- ਗਊਆਂ ਦੇ ਠਹਿਰਣ ਦਾ ਥਾਂ. ਗੋਸ਼ਾਲਾ। ੨. ਸੰ. ਗੋਸ੍ਠੀ. ਸ਼ਭਾ. ਮਜਲਿਸ। ੩. ਭਾਵ- ਸਭਾ ਵਿੱਚ ਵਾਰਤਾਲਾਪ. ਚਰਚਾ. "ਗੋਸਟਿ ਗਿਆਨ ਨਾਮ ਸੁਣਿ ਉਧਰੇ." (ਸੋਰ ਮਃ ੫)...