tēghāतेग़ा
ਫ਼ਾ. [تیغا] ਸੰਗ੍ਯਾ- ਪੱਧਰੀ ਅਤੇ ਚੌੜੀ ਤਲਵਾਰ। ੨. ਖ਼ੰਜਰ.
फ़ा. [تیغا] संग्या- पॱधरी अते चौड़ी तलवार। २. ख़ंजर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਧਰਾ ਅਤੇ ਪਾਧੜੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ- ਦਿਸ਼ਾ (ਅ਼ਰਜ) ਵਿੱਚ ਫੈਲਿਆ ਹੋਇਆ, (ਹੋਈ)....
ਦੇਖੋ, ਤਰਵਾਰ....
ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)...