kēsaकेस
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ.
सं. केश. संग्या- सिर दे रोम. "केस संगि दास पग झारउ." (गूज मः ५) केस, अम्रितधारी सिंघां दा पहिला ककार (कॱका) है. देखो, मुंडन। २. क (जल) दा ईश. वरुण. जलपति। ३. फ़ा. [کیش] केश. त़रीक़ा. रिवाज. दस्तूर। ४. आदत. सुभाउ। ५. धरम. मजहब। ६. ख़लीज फ़ारस विॱच इॱक टापू.
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ....
ਸੰ. ਕੇਸ਼. ਸੰਗ੍ਯਾ- ਸਿਰ ਦੇ ਰੋਮ. "ਕੇਸ ਸੰਗਿ ਦਾਸ ਪਗ ਝਾਰਉ." (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ, ਮੁੰਡਨ। ੨. ਕ (ਜਲ) ਦਾ ਈਸ਼. ਵਰੁਣ. ਜਲਪਤਿ। ੩. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍ਤੂਰ। ੪. ਆਦਤ. ਸੁਭਾਉ। ੫. ਧਰਮ. ਮਜਹਬ। ੬. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ....
ਵਿ- ਸਾਥੀ। ੨. ਸੰਬੰਧੀ. "ਮਿਥਿਆ ਸੰਗਿ ਸੰਗਿ ਲਪਟਾਏ." (ਆਸਾ ਮਃ ੫) ਝੂਠੇ ਸੰਗੀ ਸਾਥ ਲਪਟਾਏ। ੩. ਵ੍ਯ- ਸਾਥ. ਨਾਲ. "ਭਰੀਐ ਮਤਿ ਪਾਪਾ ਕੈ ਸੰਗਿ." (ਜਪੁ) ੪. ਨਾਲੋਂ. ਸਾਥ ਸੇ. "ਤੁਮ ਸਿਉ ਜੋਰਿ ਅਵਰ ਸੰਗਿ ਤੋਰੀ." (ਸੋਰ ਰਵਿਦਾਸ)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਵਿ- ਓਹ ਸਿੰਘ, ਜਿਸ ਨੇ ਅਮ੍ਰਿਤ ਛਕਿਆ ਹੈ। ੨. ਅਮ੍ਰਿਤ ਦੀ ਨਦੀ। ੩. ਅਮ੍ਰਿਤ ਦੀ ਧਾਰਾ। ੪. ਕੀਰਤਨ ਦੀ ਧੁਨਿ। ੫. ਹਰਿਕਥਾ. ਦੇਖੋ, ਅੰਮ੍ਰਿਤਧਾਰੀ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਦੇਖੋ, ਕਕਾ ਅਤੇ ਕੱਕਾ....
ਕ ਅੱਖਰ ਦਾ ਉਚਾਰਣ. ਕਕਾਰ। ੨. ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ- ਕੇਸ਼ ਕ੍ਰਿਪਾਣ ਕੱਛ। ੩. ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪. ਦੇਖੋ, ਕੇਕਯ। ੫. ਦੇਖੋ, ਕੁੱਕਾ। ੬. ਵਿ- ਭੂਰੇ ਰੰਗਾ....
ਸੰ. ਸੰਗ੍ਯਾ- ਮੁੰਨਣ (ਹਜਾਮਤ) ਦੀ ਕ੍ਰਿਯਾ. ਮੁੰਨਣਾ. ਪੁਰਾਣੇ ਸਮੇਂ ਸਭ ਲੋਕ ਕੇਸ ਰਖਦੇ ਸਨ ਅਤੇ ਕੇਸਾਂ ਦਾ ਕੱਟਣਾ ਵਡਾ ਪਾਪ ਸੀ. ਦੇਖੋ, ਅਥਰਵ ਵੇਦ ਅਃ ੬, ਮੰਤ੍ਰ ੩੦ ਅਤੇ ੧੩੬. ਯਮਸਿਮ੍ਰਿਤਿ ਸ਼ਃ ੫੩ ਤੋਂ ੫੮ ਆਪਸਤੰਬ ਸਿਮ੍ਰਿਤ ਅਃ ੧, ਸ਼ਃ ੩੨- ੩੩. ਪਾਰਾਸ਼ਰ ਸਿਮ੍ਰਿਤਿ ਅਃ ੯. ਸ਼ਃ ੫੨ ਤੋਂ ੫੪, ਤਥਾ ਅਃ ੧੦. ਸ਼ਃ ੧੨.#ਬਾਈਬਲ ਵਿੱਚ ਭੀ ਇਸ ਵਿਸੇ ਪੁਰ ਇੱਕ ਅਨੋਖਾ ਪ੍ਰਸੰਗ ਹੈ ਕਿ ਜ਼ੋਰਹ (Zorah) ਦਾ ਨਿਵਾਸੀ ਸੈਮਸਨ (Samson) ਵਡਾ ਬਲਵਾਨ ਸੀ, ਜਿਸ ਨੇ ਬਿਨਾ ਸ਼ਸਤ੍ਰ ਸ਼ੇਰ ਨੂੰ ਮਾਰਿਆ ਅਰ ੧੦੦੦ ਆਦਮੀ ਖੋਤੇ ਦੀ ਹੱਡੀ ਨਾਲ ਹੀ ਕਤਲ ਕਰਦਿੱਤੇ. ਇੱਕ ਵਾਰ ਵੈਰੀਆਂ ਨੇ ਸੰਗਲਾਂ ਨਾਲ ਜਕੜਕੇ ਇਸ ਨੂੰ ਮਕਾਨ ਵਿੱਚ ਬੰਦ ਕਰ ਦਿੱਤਾ, ਪਰ ਸੈਮਸਨ ਸਾਰੇ ਬੰਧਨ ਤੋੜ ਅਤੇ ਬੂਹੇ ਭੰਨਕੇ ਬਾਹਰ ਆਗਿਆ. ਫਿਰ ਇਸ ਦਾ ਪ੍ਰੇਮ ਇੱਕ ਇਸਤ੍ਰੀ ਦੇਲਿਲਾ (Delilah) ਨਾਲ ਹੋਗਿਆ. ਲੋਕਾਂ ਨੇ ਦੇਲਿਲਾ ਨੂੰ ਬਹੁਤ ਲਾਲਚ ਦੇਕੇ ਆਖਿਆ ਕਿ ਤੂੰ ਸੈਮਸਨ ਨੂੰ ਪੁੱਛ ਕਿ ਉਸ ਵਿੱਚ ਇਤਨਾ ਬਲ ਕਿਉਂ ਹੈ. ਇਸਤ੍ਰੀ ਦੇ ਪ੍ਰੇਮ ਵਿੱਚ ਆਕੇ ਸੈਮਸਨ ਨੇ ਦੱਸ ਦਿੱਤਾ ਕਿ ਮੇਰਾ ਸਿਰ ਨਹੀਂ ਮੁੰਨਿਆ ਗਿਆ, ਕੇਸਾਂ ਦੇ ਕਾਰਣ ਮੇਰੇ ਵਿੱਚ ਇਹ ਤਾਕਤ ਹੈ. ਵੈਰੀਆਂ ਨੇ ਦੇਲਿਲਾ ਨੂੰ ਸਿਖਾਕੇ ਸੁੱਤੇ ਪਏ ਸੈਮਸਨ ਦੇ ਕੇਸ਼ ਕਟਵਾ ਦਿੱਤੇ ਅਰ ਸਵੇਰੇ ਆਕੇ ਚਾਰੇ ਪਾਸਿਓਂ ਘੇਰ ਕੇ ਜਕੜ ਲਿਆ. ਸੈਮਸਨ ਨੇ ਛੁਟਕਾਰੇ ਲਈ ਬਹੁਤ ਜੋਰ ਮਾਰਿਆ, ਪਰ ਕੁਝ ਨਾ ਕਰ ਸਕਿਆ, ਅੰਤ ਨੂੰ ਵੈਰੀਆਂ ਨੇ ਇਸ ਦੀਆਂ ਅੱਖਾਂ ਕੱਢਕੇ ਜੇਲ ਵਿੱਚ ਪਾਦਿੱਤਾ. ਦੇਖੋ, Judges ਕਾਂਡ ੧੩. ਤੋਂ ੧੬....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਸੰਗ੍ਯਾ- ਜਲਾਂ ਦਾ ਸ੍ਵਾਮੀ, ਵਰੁਣ। ੨. ਸਮੁੰਦਰ....
ਅ਼. [طریِقہ] ਸੰਗ੍ਯਾ- ਢੰਗ. ਰੀਤਿ। ੨. ਯੁਕਤਿ. ਉਪਾਯ. ਜਤਨ....
ਅ਼. [رِواج] ਸੰਗ੍ਯਾ- ਦਸਤੂਰ. ਤਰੀਕਾ। ੨. ਰੀਤਿ. ਰਸਮ....
ਅ਼. [عادت] ਸੰਗ੍ਯਾ- ਸੁਭਾਉ. ਬਾਣ. ਵਾਦੀ....
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਅ਼. [خلیِج] ਸੰਗ੍ਯਾ- ਸਮੁੰਦਰ ਦਾ ਉਹ ਹਿੱਸਾ, ਜੋ ਜ਼ਮੀਨ ਨੂੰ ਕੱਟਕੇ ਅੰਦਰ ਵੱਲ ਚਲਾ ਗਿਆ ਹੈ. ਇਸ ਦੇ ਤਿੰਨ ਪਾਸੇ ਜ਼ਮੀਨ ਅਤੇ ਚੌਥੇ ਪਾਸੇ ਸਮੁੰਦਰ ਹੁੰਦਾ ਹੈ. Bay । ੨. ਛੋਟਾ ਜਹਾਜ਼....
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ....
ਸੰਗ੍ਯਾ- ਚਾਰੇ ਪਾਸਿਓਂ ਪਾਣੀ ਨਾਲ ਘਿਰਿਆ- ਹੋਇਆ ਦੇਸ਼. ਦ੍ਵੀਪ. ਜਜ਼ੀਰਹ. Island....