phulaफुॱल
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ.
सं. फुल्ल. धा- खिड़ना, फूलना। २. संग्या- पुसप. कुसुम. सुमन। ३. उंन दे गाड़्हे वसत्र विॱचदीं टपकाइआ होइआ अफीम दा रस. "पीता फुॱल इआणी घूमन सूरमे." (चंडी ३) जिवें इआणे (सोफी) फुॱल पीके झूंमदे हन, तिवें योधा घूमन। ४. इसतरी दी रज। ५. रिड़कण समें झॱग दी शकल विॱच मठे दे सिर पुर आइआ मॱखण। ६. फुॱल दे आकार दी कोई वसतु, जैसे ढाल दे फुॱल.इसत्रीआं दे सिर पुर फुॱल आकार दा गहिणा. रेशम नाल वसत्र पुर कॱढिआ फुॱल आदि। ७. दीवे दी बॱती दा अगला हिॱसा, जो अंगार दी शकल दा हुंदा है। ८. चॱपणी नाल लॱगा होइआ दीवे दा कॱजल। ९. वि- हौला. फुॱल जेहा हलका। १०. डिंग. संग्या- हैरानी. अचरज.
ਕ੍ਰਿ- ਪ੍ਰਫੁੱਲਿਤ ਹੋਣਾ। ੨. ਪ੍ਰਸੰਨ ਹੋਣਾ। ੩. ਹੱਸਣਾ....
ਕ੍ਰਿ- ਫੁੱਲਣਾ. ਫੁੱਲ ਸਹਿਤ ਹੋਣਾ। ੨. ਖ਼ੁਸ਼ੀ ਵਿੱਚ ਆਕੇ ਖਿੜਨਾ। ੩. ਅਹੰਕਾਰ ਕਰਨਾ. "ਕਾਹੇ ਭਈਆ! ਫਿਰਤੌ ਫੂਲਿਆ ਫੂਲਿਆ." (ਸੋਰ ਕਬੀਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਫੁੱਲ. ਪੁਸਪ। ੨. ਰਜ. ਰਿਤੁ. ਹ਼ੈਜ....
ਸ. सुमनस् ਵਿ- ਉੱਤਮ ਮਨ ਵਾਲਾ. ਨੇਕ ਦਿਲ। ੨. ਸੰਗ੍ਯਾ- ਫੁੱਲ। ੩. ਦੇਵਤਾ. "ਸੱਤਾਸਤ ਵਿਵੇਕ ਸੁਭ ਸੁਮਨਸ। ਚਾਹਤ ਰਹਿਤ ਭਗਤ ਗਨ ਸੁਮਨਸ ॥" (ਗੁਪ੍ਰਸੂ) ੪. ਕਣਕ. ਗੋਧੂਮ। ੫. ਧਤੂਰਾ....
ਸੰ. ऊर्णा- ਊਰ੍ਣਾ. ਸੰਗ੍ਯਾ- ਪਸ਼ਮ. ਭੇਡ ਆਦਿਕ ਜੀਵਾਂ ਦੇ ਵਾਲ (ਰੋਮਾਵਲੀ). ੨. ਮੱਕੜੀ ਦਾ ਸੂਤ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਅਹਿਫੇਨ ਜੋ ਸੱਪ ਦੀ ਫੇਨ (ਵਿਸ) ਜੇਹੀ ਤਿੱਖੀ ਹੈ. ਅ਼. [افیون] ਅਫ਼ਯੂਨ. ਅੰ. Opium. ਸੰਗ੍ਯਾ- ਫੀਮ. ਪੋਸਤ ਦੇ ਡੋਡਿਆਂ ਦਾ ਦੁੱਧ ਕੱਢਕੇ ਜਮਾਇਆ ਹੋਇਆ ਇੱਕ ਪਦਾਰਥ, ਜੋ ਜ਼ਹਿਰੀਲਾ ਅਤੇ ਨਸ਼ੀਲਾ ਹੁੰਦਾ ਹੈ. ਵੈਦ ਅਨੇਕ ਰੋਗਾਂ ਵਿੱਚ ਇਸ ਨੂੰ ਵਰਤਦੇ ਹਨ. ਇਹ ਬਹੁਤ ਖ਼ੁਸ਼ਕ ਅਤੇ ਪੱਠਿਆਂ ਨੂੰ ਸੁਕੜਾਉਣ ਅਤੇ ਸੁਸਤ ਕਰਨ ਵਾਲੀ ਵਸ੍ਤੁ ਹੈ....
ਪਾਨ ਕੀਤਾ। ੨. ਸੰ. ਸੰਗ੍ਯਾ- ਹਲਦੀ। ੩. ਬਸੰਤੀ ਚਮੇਲੀ। ੪. ਪੀਲਾ ਕੇਲਾ। ੫. ਅਮਰਬੇਲ। ੬. ਵਿ- ਪੀਲੇ ਰੰਗ ਵਾਲੀ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰ. ਘੂਰ੍ਣਨ. ਸੰਗ੍ਯਾ- ਏਧਰ ਓਧਰ ਫਿਰਨਾ. ਚੱਕਰ ਲਾਉਂਣਾ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਇਹ ਸ਼ਬਦ ਸੂਫ਼ੀ ਤੋਂ ਬਣਿਆ ਹੈ. ਭਾਵ- ਪਰਹੇਜ਼ਗਾਰ. ਖਾਸ ਕਰਕੇ ਨਸ਼ਿਆਂ ਦਾ ਤ੍ਯਾਗੀ. Teetotaller. "ਸਚੁ ਮਿਲਿਆ ਤਿਨ ਸੋਫੀਆਂ." (ਸ੍ਰੀ ਮਃ ੧) ੨. ਦੇਖੋ, ਸੂਫੀ....
ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. "ਜਿਵ ਤੂ ਚਲਾਇਹਿ ਤਿਵੈ ਚਲਹ." (ਅਨੰਦੁ)...
ਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ....
ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ)....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. ਮ੍ਰਿਕ੍ਸ਼੍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ....
ਦੇਖੋ, ਗਹਣਾ....
ਫ਼ਾ. [ریشم] ਸੰਗ੍ਯਾ- ਪੱਟ. ਚਿਨਾਂਸ਼ੁਕ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਵਿ- ਪਹਿਲਾ. ਪ੍ਰਥਮ. ਮੁਖੀਆ. "ਤੂ ਬਖਸੀਸੀ ਅਗਲਾ." (ਵਾਰ ਆਸਾ ਮਃ ੧) ੨. ਪੁਰਾਣਾ. ਪਹਿਲੇ ਵੇਲੇ ਦਾ। ੩. ਅੱਗੇ ਦਾ. ਅਗ੍ਰ ਭਾਗ ਦਾ। ੪. ਬਹੁਤਾ. ਅਧਿਕ. "ਇਕਨਾ ਆਟਾ ਅਗਲਾ ਇਕਨਾ ਨਾਂਹੀ ਲੋਣ." (ਸ. ਫਰੀਦ) ੫. ਸੰਗ੍ਯਾ- ਪਰਲੋਕ. ਅਗਲੀ ਦੁਨੀਆਂ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਸੰ. अङ्गार. ਸੰਗ੍ਯਾ- ਅਗਨਿ ਰੂਪ ਹੋਇਆ ਲੱਕੜ ਅਥਵਾ ਕੋਲੇ ਦਾ ਭਾਗ. "ਕਛੂਆ ਕਹੈ ਅੰਗਾਰ ਭਿ ਲੋਰਉ." (ਆਸਾ ਕਬੀਰ) ਇਸ ਥਾਂ ਅੰਗਾਰ ਤੋਂ ਭਾਵ ਆਤਮਗ੍ਯਾਨ ਹੈ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਘੜੇ ਹਾਂਡੀ ਆਦਿ ਦਾ ਮੂੰਹ ਢਕਣ ਦੀ ਠੂਠੀ। ੨. ਚੱਪਣ ਦੇ ਆਕਾਰ ਦੀ ਗੋਡੇ ਦੀ ਹੱਡੀ. Patella....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਸੰ. ਸੰਗ੍ਯਾ- ਸੁਰਮਾ. ਕਾਜਲ। ੨. ਸਿਆਹੀ. ਕਾਲਸ। ੩. ਭਾਵ- ਮਾਇਆ। ੪. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੧੪. ਮਾਤ੍ਰਾ, ਅੰਤ ਗੁਰੁ ਲਘੁ. ਉਦਾਹਰਣ-#ਗੁਰੁ ਸੇਵਉ ਕਰਿ ਨਮਸਕਾਰ, xxx#ਆਜ ਹਮਾਰੈ ਮੰਗਲਚਾਰ.#ਆਜੁ ਹਮਾਰੈ ਗ੍ਰਿਹਿ ਬਸੰਤ,#ਗੁਨ ਗਾਏ ਪ੍ਰਭ ਤੁਮ ਬੇਅੰਤ.#(ਬਸੰ ਮਃ ੫)...
ਵਿ- ਹਲਕਾ। ੨. ਕਮੀਨਾ. ਤੁੱਛ. ਅਦਨਾ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਵਿ- ਹੌਲਾ. ਕਮ ਬੋਝ ਵਾਲਾ। ੨. ਤੁੱਛ. ਅਦਨਾ। ੩. ਅ਼. [حلقہ] ਹ਼ਲਕ਼ਹ. ਸੰਗ੍ਯਾ- ਘੇਰਾ. ਮੰਡਲ. "ਹਲਕੇ ਦਲਕੇ ਹਲਕੇ ਕਰ ਡਾਰੇ." (ਕ੍ਰਿਸਨਾਵ) ੪. ਕਈ ਹਲਕਾਏ ਲਈ ਭੀ ਹਲਕਾ ਸ਼ਬਦ ਵਰਤਦੇ ਹਨ. ਦੇਖੋ, ਹਲਕਾਇਆ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਸੰ. आश्चर्य- ਆਸ਼ਚਰ੍ਯ. ਸੰਗ੍ਯਾ- ਤਅ਼ੱਜੁਬ. ਹੈਰਾਨੀ. ਅਚੰਭਾ. ਵਿਸਮਯ. "ਅਚਰਜਰੂਪ ਨਿਰੰਜਨੋ." (ਸ੍ਰੀ ਮਃ ੫)...