ਚਾਰੇ

chārēचारे


ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ.


चड़्हावे. अरपे. अरचन करे. "घसि जपे नाम लै तुझहि कउ चारे." (धना रविदास ) २. क्रि. वि- चारों ही. "चारे बेद मुखागर पाठि." (बसं मः १) ३. चरावे. चुगावे। ४. सं. चरु. संग्या- हवन दी सामग्री. "चारि नदीआ अगनीतनि चारे." (बसं मः ३) हिंसा, मोह, लोभ, क्रोध चार अगनि नदीआं तन (शरीर ) नूं चरु वांङ खा रहीआं हन.