ਬੁੱਧੂਸ਼ਾਹ

budhhūshāhaबुॱधूशाह


ਸਢੌਰਾ (ਜਿਲਾ ਅੰਬਾਲਾ) ਨਿਵਾਸੀ ਮੁਸਲਮਾਨ ਪੀਰ ਸੀ, ਜਿਸ ਦਾ ਅਸਲ ਨਾਮ ਸੈਯਦ ਸ਼ਾਹ ਬਦਰੁੰਦੀਨ ਸੀ. ਇਸ ਨੇ ਗੁਰੂ ਗੋਬਿੰਦਸਿੰਘ ਜੀ ਪਾਸ ਸਿਫਾਰਿਸ਼ ਕਰਕੇ ਪੰਜ ਸੌ ਪਠਾਣ ਨੌਕਰ ਰਖਵਾਏ ਸਨ. ਜਿਨ੍ਹਾਂ ਦੇ ਚਾਰ ਮੁੱਖ ਸਰਦਾਰ, ਕਾਲਾ ਖ਼ਾਨ, ਭੀਕਨਖ਼ਾਨ, ਨਿਜਾਬਤਖ਼ਾਨ ਅਤੇ ਹਯਾਤ ਖ਼ਾਨ ਸਨ. ਇਨ੍ਹਾਂ ਵਿੱਚੋਂ ਕਾਲਾਖ਼ਾਨ ਨਮਕਹਰਾਮ ਨਹੀਂ ਹੋਇਆ, ਬਾਕੀ ਤਿੰਨ ਸਰਦਾਰ ਸਵਾਰਾਂ ਸਮੇਤ ਸਤਿਗੁਰੂ ਨੂੰ ਭੰਗਾਣੀ ਦੇ ਜੰਗ ਸਮੇ ਛੱਡ ਗਏ.#ਜਦ ਪਠਾਣ ਸਰਦਾਰ ਨਮਕਹਰਾਮ ਹੋਕੇ ਵੈਰੀਆਂ ਨਾਲ ਮਿਲ ਗਏ, ਤਦ ਬੁੱਧੂਸ਼ਾਹ ਆਪਣੇ ਚਾਰ ਪੁਤ੍ਰ ਅਤੇ ਸੱਤ ਸੌ ਮੁਰੀਦ ਲੈ ਕੇ ਦਸ਼ਮੇਸ਼ ਦੀ ਸਹਾਇਤਾ ਲਈ ਭੰਗਾਣੀ ਦੇ ਜੰਗ ਵਿੱਚ ਪੁੱਜਾ, ਜਿੱਥੇ ਇਸ ਦੇ ਦੋ ਪੁਤ੍ਰ ਅਤੇ ਬਹੁਤ ਮੁਰੀਦ ਸ਼ਹੀਦ ਹੋਏ, ਜੰਗ ਦੀ ਸਮਾਪਤੀ ਪੁਰ ਕਲਗੀਧਰ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਲਗ ਰਹੇ ਸਨ, ਅਰ ਛੋਟੀ ਕ੍ਰਿਪਾਨ ਬੁੱਧੂਸ਼ਾਹ ਨੂੰ ਹੁਕਮਨਾਮੇ ਸਮੇਤ ਬਖ਼ਸ਼ੀ. ਨਾਭਾਪਤਿ ਮਹਾਰਾਜਾ ਭਰਪੂਰਸਿੰਘ ਨੇ ਬੁੱਧੂਸ਼ਾਹ ਦੀ ਸੰਤਾਨ ਨੂੰ ਬਹੁਤ ਭੇਟਾ ਅਤੇ ਜਾਗੀਰ ਦੇਕੇ ਇਹ ਵਸਤਾਂ ਲੈ ਲਈਆਂ, ਜੋ ਹੁਣ ਨਾਭਾ ਰਿਆਸਤ ਦੇ ਗੁਰਦ੍ਵਾਰੇ "ਸਿਰੇਪਾਉ" ਵਿੱਚ ਮਾਨ ਨਾਲ ਰੱਖੀਆਂ ਹੋਈਆਂ ਹਨ. ਦੇਖੋ, ਨਾਭਾ.#ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਸਹਾਇਤਾ ਦੇਣ ਦਾ ਅਪਰਾਧ ਲਾਕੇ ਸਰਦਾਰ ਆਸਮਾਨਖ਼ਾਨ ਹਾਕਮ ਸਢੌਰਾ ਨੇ ਬੁੱਧੂਸ਼ਾਹ ਨੂੰ ਕਤਲ ਕਰਵਾ ਦਿੱਤਾ. ਇਸ ਵਾਸਤੇ ਬੰਦਾਬਹਾਦੁਰ ਨੇ ਸੰਮਤ ੧੭੬੬ ਵਿੱਚ ਸਢੌਰਾ ਫਤੇ ਕਰਕੇ ਆਸਮਾਨਖ਼ਾਨ ਨੂੰ ਫਾਂਸੀ ਲਟਕਾਇਆ.


सढौरा (जिला अंबाला) निवासी मुसलमान पीर सी, जिस दा असल नाम सैयद शाह बदरुंदीन सी. इस ने गुरू गोबिंदसिंघ जी पास सिफारिश करके पंज सौ पठाण नौकर रखवाए सन. जिन्हां दे चार मुॱख सरदार, काला ख़ान, भीकनख़ान, निजाबतख़ान अते हयात ख़ान सन. इन्हां विॱचों कालाख़ान नमकहराम नहीं होइआ, बाकी तिंन सरदार सवारां समेत सतिगुरू नूं भंगाणी दे जंग समे छॱड गए.#जद पठाण सरदार नमकहराम होके वैरीआं नाल मिल गए, तद बुॱधूशाह आपणे चार पुत्र अते सॱत सौ मुरीद लै के दशमेश दी सहाइता लई भंगाणी दे जंग विॱच पुॱजा, जिॱथे इस दे दो पुत्र अते बहुत मुरीद शहीद होए, जंग दी समापती पुर कलगीधर ने आपणी दसतारकंघे सहित जिस विॱच वाहे होए केस लग रहे सन, अर छोटी क्रिपान बुॱधूशाह नूं हुकमनामे समेत बख़शी. नाभापति महाराजा भरपूरसिंघ ने बुॱधूशाह दी संतान नूं बहुत भेटा अते जागीर देके इह वसतां लै लईआं, जो हुण नाभा रिआसत दे गुरद्वारे "सिरेपाउ" विॱच मान नाल रॱखीआं होईआं हन. देखो, नाभा.#श्री गुरू गोबिंदसिंघ जी नूं सहाइता देण दा अपराध लाके सरदार आसमानख़ान हाकम सढौरा ने बुॱधूशाह नूं कतल करवा दिॱता. इस वासते बंदाबहादुर ने संमत १७६६ विॱच सढौरा फते करके आसमानख़ान नूं फांसी लटकाइआ.