ādhamīआदमी
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)
अ़. [آدمی] संग्या- मनुॱख. आदम तों पैदा होइआ. आदम दी संतान. "हम आदमी हां इक दमी." (धना मः१)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਭਾਈ ਭਗਤੂ ਦਾ ਪਿਤਾ, ਜੋ ਸਤਿਗੁਰੂ ਰਾਮਦਾਸ ਜੀ ਦਾ ਅਨੰਨ ਸਿੱਖ ਸੀ. ਦੇਖੋ, ਭਗਤੂ ਭਾਈ। ੨. ਆਦਮ Adam. ਅ਼. [آدم] ਅਦੀਮੁਲ ਅਰਦ (ਮਿੱਟੀ) ਤੋਂ ਪੈਦਾ ਹੋਇਆ (ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ) ਸਭ ਤੋਂ ਪਹਿਲਾ ਮਨੁੱਖ, ਜਿਸਨੂੰ ਖ਼ੁਦਾ ਨੇ ਆਪਣੀ ਸ਼ਕਲ ਦਾ ਮਿੱਟੀ ਤੋਂ ਬਣਾਇਆ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)#ਬਾਈਬਲ ਵਿੱਚ ਕਥਾ ਹੈ ਕਿ ਜਦ ਆਦਮ ਸੌਂ ਗਿਆ ਤਦ ਖ਼ੁਦਾ ਨੇ ਉਸ ਦੀ ਇੱਕ ਪਸਲੀ ਕੱਢਕੇ ਉਸ ਤੋਂ ਨਾਰੀ ਰਚੀ, ਜੋ "ਹਵਾ" ਅਖਾਈ. ਰੱਬ ਨੇ ਇਸ ਜੋੜੇ ਨੂੰ "ਅਦਨ" ਬਾਗ ਵਿੱਚ ਰੱਖਕੇ ਹੁਕਮ ਦਿੱਤਾ ਕਿ ਤੁਸੀਂ ਏਥੇ ਆਨੰਦ ਨਾਲ ਰਹੋ ਅਤੇ ਫਲ ਆਦਿ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਦੱਸਕੇ ਹਦਾਇਤ ਕੀਤੀ, ਕਿ ਇਸ ਦਾ ਫਲ ਕਦੇ ਨਾ ਖਾਣਾ. ਸ਼ੈਤਾਨ ਨੇ ਆਕੇ ਆਦਮ ਅਤੇ ਹਵਾ ਨੂੰ ਵਰਗਲਾਇਆ, ਜਿਸ ਤੋਂ ਉਨ੍ਹਾਂ ਨੇ ਵਰਜਤਿ ਫਲ ਖਾਧਾ, ਅਤੇ ਬਾਗ ਤੋਂ ਇਸ ਅਪਰਾਧ ਬਦਲੇ ਕੱਢੇ ਗਏ ਅਤੇ ਖ਼ੁਦਾ ਤੋਂ ਸ੍ਰਾਪ (ਸ਼ਾਪ) ਮਿਲਿਆ ਕਿ ਆਦਮ ਦੀ ਔਲਾਦ ਮੇਹਨਤ ਕਰਕੇ ਗੁਜ਼ਾਰਾ ਕਰੇ ਅਤੇ ਮੌਤ ਦਾ ਸ਼ਿਕਾਰ ਹੋਵੇ. ਆਦਮ ਦੀ ਉਮਰ ਬਾਈਬਲ ਵਿੱਚ ੯੩੦ ਵਰ੍ਹੇ ਦੀ ਲਿਖੀ ਹੈ, ਅਤੇ ਇਸ ਦੇ ਪੁਤ੍ਰ ਕ਼ਾਯਿਨ (Cain¹), ਹਾਬਿਲ (Abel²) ਅਤੇ ਸੇਤ (Seth) ਦੱਸੇ ਹਨ.#T. P. Hughes ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦ ਆਦਮ ਤੇ ਹਵਾ ਸੁਰਗੋਂ ਡਿੱਗੇ, ਤਦ ਆਦਮ ਤਾਂ ਲੰਕਾ ਅਤੇ ਹਵਾ ਅਰਬ ਵਿੱਚ ਜੱਦਾਹ ਦੇ ਪਾਸ ਡਿੱਗੀ, ਦੋ ਸੌ ਵਰ੍ਹੇ ਦੋਵੇਂ ਜੁਦੇ ਰਹੇ. ਫੇਰ ਜਬਰਾਈਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ "ਅਰਫ਼ਾਹ" ਪਹਾੜ ਤੇ ਲਿਆਕੇ ਹਵਾ ਮਿਲਾਈ. ਆਦਮ ਆਪਣੀ ਔਰਤ ਨੂੰ ਲੈ ਕੇ ਫੇਰ ਲੰਕਾ (Cylon) ਚਲਾ ਗਿਆ. ਲੰਕਾ ਵਿੱਚ ਆਦਮ ਦੀ ਪਹਾੜੀ, ਜਿਸ ਦੀ ਉਚਾਈ ੭੪੨੬ ਫੁੱਟ ਹੈ, ਅਤੇ ਉਸ ਦੇ ਨਾਉਂ ਦਾ ਪੁਲ ਹੁਣ ਤੀਕ ਪ੍ਰਸਿੱਧ ਹੈ. ਰਾਮਾਇਣ ਵਿੱਚ ਇਹ ਪੁਲ ਸ਼੍ਰੀ ਰਾਮ ਚੰਦ੍ਰ ਤੋਂ ਬਣਿਆ ਲਿਖਿਆ ਹੈ.#ਕਈ ਕਵੀ ਖਿਆਲ ਕਰਦੇ ਹਨ ਕਿ ਰਾਮ ਆਦਮ ਅਤੇ ਸੀਤਾ ਹਵਾ ਹੈ. ਜਿਵੇਂ ਨੂਹ ਅਤੇ ਮਨੁ ਇਕੋ ਆਦਮੀ ਹੈ. ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਅਤੇ ਪਾਰਵਤੀ ਹਵਾ ਹੈ। ੩. ਵਿ- ਚਮੜੇ ਵਿੱਚ ਲਿਪਟਿਆ ਹੋਇਆ। ੪. ਕਣਕ ਰੰਗਾ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਵਿ- ਦਮ ਵਾਲਾ. ਸ੍ਵਾਸ ਵਾਲਾ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧) ੨. ਸੰ. दमिन. ਇੰਦ੍ਰੀਆਂ ਨੂੰ ਦਮਨ ਕਰਨ ਵਾਲਾ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...