siropā, siropāuसिरोपा, सिरोपाउ
ਦੇਖੋ, ਸਿਰਪਾਉ ਅਤੇ ਸਿਰੇਪਾਉ ੨.
देखो, सिरपाउ अते सिरेपाउ २.
ਫ਼ਾ. [سروپا -سراپا] ਸਰਾਪਾ ਅਥਵਾ ਸਰੋਪਾ. ਸੰਗ੍ਯਾ- ਸਿਰ ਤੋਂ ਪੈਰ ਤੀਕ ਪਹਿਰਣ ਦੀ ਪੋਸ਼ਾਕ। ੨. ਖ਼ਿਲਤ. "ਪਹਿਰਿ ਸਿਰਪਾਉ ਸੇਵਕ ਜਨ ਮੇਲੇ." (ਸੋਰ ਮਃ ੫) "ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ." (ਬਿਲਾ ਮਃ ੫) "ਲਿਹੁ ਮਮ ਦਿਸ ਤੇ ਅਬ ਸਿਰਪਾਇ." (ਗੁਪ੍ਰਸੂ) "ਦੈ ਰਸ ਕੋ ਸਿਰਪਾਵ ਤਿਸੈ." (ਕ੍ਰਿਸਨਾਵ) ੩. ਦੇਖੋ, ਸਿਰੇਪਾਉ. ੨....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਿਰਪਾਉ। ੨. ਰਿਆਸਤ ਨਾਭਾ ਦੇ ਰਾਜਮਹਲ ਵਿੱਚ ਇੱਕ ਗੁਰੁਦ੍ਵਾਰਾ, ਜਿਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਾਈ ਤਿਲੋਕਾ ਅਤੇ ਰਾਮਾ¹ ਨੂੰ ਬਖਸ਼ਿਆ ਸਰੋਪਾ (ਖ਼ਿਲਤ) ਹੈ. ਇਸ ਥਾਂ ਜੋ ਸਤਿਗੁਰੂ ਜੀ ਦੀ ਵਸਤੂਆਂ ਹਨ ਉਨ੍ਹਾਂ ਦਾ ਨਿਰਣਾ ਨਾਭਾ ਸ਼ਬਦ ਵਿੱਚ ਦੇਖੋ....