makhana, makhanaमॱखण, मॱखन
ਸੰ. ਮ੍ਰਿਕ੍ਸ਼੍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ.
सं. म्रिक्श्ण अते मंथज. फ़ा. [مسکہ] मसकह. वि- संग्या- मथन (रिड़कन) तों पैदा होइआ पदारथ. नवनीत. नैनू. माखन.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਮਥਨ (ਰਿੜਕਣ) ਤੋਂ ਪੈਦਾ ਹੋਇਆ, ਮੱਖਣ. ਨਵਨੀਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰ. ਪਦਾਰ੍ਥ. ਸੰਗ੍ਯਾ- ਪਦ ਦਾ ਅਰਥ. ਤੁਕ ਅਤੇ ਸ਼ਬਦ ਦਾ ਭਾਵ। ੨. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਮੰਨਿਆ ਹੋਇਆ ਵਿਸਯ, ਜੈਸੇ ਵੈਸ਼ੇਸਿਕ ਦਰਸ਼ਨ ਅਨੁਸਾਰ ਦ੍ਰਵ੍ਯ. ਗੁਣ, ਕਰਮ, ਸਾਮਾਨ੍ਯ, ਵਿਸ਼ੇਸ ਅਤੇ ਸਮਵਾਯ, ਇਹ ਛੀ ਪਦਾਰਥ ਹਨ. ਗੌਤਮ ਦੇ (ਨ੍ਯਾਯ) ਮਤ ਅਨੁਸਾਰ ਸੋਲਾਂ ਪਦਾਰਥ. ਦੇਖੋ, ਖਟਸ਼ਾਸਤ੍ਰ। ੩. ਪੁਰਾਣਾਂ ਅਨੁਸਾਰ ਧਰਮ, ਅਰਥ, ਕਾਮ ਅਤੇ ਮੋਕ੍ਸ਼੍। ੪. ਚੀਜ਼. ਵਸਤੁ। ੫. ਧਨ। ੬. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. ਸੰਗ੍ਯਾ- ਨਵਾਂ ਕੱਢਿਆ ਹੋਇਆ ਮੱਖਣ. ਨੈਨੂ....
ਮੱਖਣ. ਦੇਖੋ, ਨੈਣੂ. "ਨੀਰ ਬਿਲੋਵੈ ਅਤਿ ਸ੍ਰਮੁ ਪਾਵੈ, ਨੈਨੂ ਕੈਸੇ ਰੀਸੈ?" (ਸਾਰ ਮਃ ੫) ੨. ਨਯਨ. ਨੇਤ੍ਰ. "ਨੈਨੂ ਨਕਟੂ ਸ੍ਰਵਨੂ." (ਮਾਰੂ ਕਬੀਰ)...
ਸੰ. ਮੰਬਜ. ਮਥਨ ਤੋਂ ਪੈਦਾ ਹੋਇਆ. ਨਵਨੀਤ. ਦੇਖੋ, ਮੱਖਣ। ੨. ਭਾਵ- ਸਾਰ. ਤੜ੍ਹ. "ਸੰਤਹੁ ਮਾਖਨੁ ਖਾਇਆ." (ਸ. ਕਬੀਰ) ੩. ਦੁੱਧ. "ਥਨ ਚੋਖਤਾ ਮਾਖਨੁ ਘੂਟਲਾ." (ਗੌਂਡ ਨਾਮਦੇਵ) ੪. ਦੇਖੋ, ਮਾਖਨੁ....