ਅਗਸਤ, ਅਗਸ੍ਤ, ਅਗਸਤ, ਅਗਸਤ

agasata, agasta, agasata, agasataअगसत, अगस्त, अगसत, अगसत


ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)


सं. अगस्ति अते अगसत्य. अग (विंध्य पहाड़) नूं सतंभन (ठहिराउण) वाला इक मशहूर रिखी, जिस ने रिगवेद दे कई मंत्र प्रगट कीते हन. रिगवेद विॱच लिखिआ है कि अगसत, मित्रावरुण¹ दा पुत्र है, जिन्हां दा वीरय उरवशी नूं वेखके पात हो गिआ सी. जो वीरय दा भाग घड़े विॱच डिॱगा उस तों अगस्ति, अते जो बाहर डिॱगिआ उस तों वशिस्ठ पैदा होइआ. इसे लई सायण ने लिखिआ है कि अगसत इॱक पाणी वाले घड़े विॱचों सुंदर मॱछ समान उतपंन होइआ सी, इसे कारण इस दे नाउं कलशी सुत, कुंभ संभव अथवा घटोदभव आदि भी हन. जनम अनुसार इस नूं मैत्रावरुणी अथवा औरवशेय आखदे हन. उतपंन होण दे समें इह केवल इॱक गिॱठ भर सी.#इॱक समें "कालकेय" दैत संसार विॱच वडा उपद्रव करन लॱगे, रिखीआं नूं मारदे जॱगां नूं विगाड़दे अते अनेक दुॱख दिंदे सन. देवते उन्हां मारण जांदे, तां उह समुंदरविॱच लुक जांदे. अगस्ति ने देवतिआं दी प्रारथना सुणी अर सारे समुंदर दा इॱक घुॱट भर लिआ, जिस तों कालकेय दैतां दे नाश करन विॱच देवते कामयाब होए, अते अगस्ति दा नाउं पीताबधी अते समुद्रचुलुक प्रसिॱध होइआ।#पुराणां विॱच लिखिआ है कि अगस्ति पुलसत्य दा पुत्र सी. रामाइण विॱच कथा है कि अगसत ने इक वेर आपणे पितरां नूं इॱक टोए विॱच सिर भार लटकदे वेखिआ, अते उन्हां ने इस नूं आखिआ कि इॱथों साडा छुटकारा तद हो सकदा है जे तूं इॱक पुत्र पैदा करें. अगसत ने कई जानवरां दे उॱतम उॱतम भाग लैके इॱक लड़की रची अते उस नूं विदरभ दे राजे कोल घॱल दिॱता. ओथे उह राजपुत्री वांङ पलदी रही. जद उह युवा होई तां अगसत ने उस नाल विआह कीता. इस कंन्या दा नाउं "लोपामुद्रा" सी. रामाइण विॱच अगसत दा होर बहुत हाल दिॱता है कि इह बहुत चिर विंध्याचल दे दॱखण, 'कुंजर' पहाड़ ते तप करदा रिहा है अर दॱखण दे दैंत इस तों बहुत डरदे रहे हन. राम, लछमण अते सीता इस दे पास जाके रहे सन. इस ने राम जी नूं इॱक खड़ग, विसनु दा धनुख अते अक्श्य तूणीर (भॱथा) दिॱता, जिस नाल राम जी ने रावण नूं मारिआ.#अगसत रामचंद्र जी दे राजतिलक वेले अयोध्या विॱच मौजूद सी. दॱखण देश दे द्रावड़ लोक अगसत मुनीनूं बहुत पूजदे हन. "अगस्त आदि जे बडे तपस्तपी विसेखिऐ." (अकाल) २. इस नाउं दा इक तारा, जो १७. भादों नूं दॱखण दिशा तों उदे हुंदा है. "उदय अगस्त पंथ जल सोखा." (तुलसी)