kauraकौर
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)
संग्या- कवल. ग्रास. बुरकी. "पूरब कौरनिकारकै पंच, लगे पुन जेमन." (नाप्र) २. कौला. दरवाज़े दा किनारा. "पौर खरे हुइ कौर लग." (गुप्रसू) ३. कौरव (कुरुवंशी) दा संखेप. "मन भीतर कोरन कोप बढायो." (क्रिसनाव) ४. कैरव. भंबूल. नीलोफर. "कौरन के मुखरे मुकुलैं." (गुप्रसू) ५. कुमार. कुँवर। ६. उस सिंघणी दी उपाधि, जिस ने खंडे दा अम्रित छकिआ है, जैसे पुरख दे नाउं नाल सिंघ शबद जोड़िआ जांदा है तैसे सिंघणी दे नाउं नाल कौर शबद लाईदा है. असल विॱच इह शबद "कुंविर" (कौरि)¹है। ७. सं. कोर. अंग दा जोड़. "कटगे कहूं कौर अरु चरमा." (ग्यान)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਬੁਰਕੀ. ਗ੍ਰਾਸ. "ਭਰ੍ਯੋ ਕਵਲ ਕਰ ਆਨਨ ਪਾਯੋ." (ਗੁਪ੍ਰਸੂ) ੨. ਕਮਲ. "ਗੁਰ ਕੇ ਚਰਨ ਕਵਲ ਰਿਦ ਧਾਰੇ." (ਸੋਰ ਮਃ ੫) "ਕਵਲ ਖਿਰੇ ਮੁਖ ਕਵਲ ਸੁਧਾਰੇ." (ਗੁਪ੍ਰਸੂ) ਕਮਲ ਸਮਾਨ ਖਿੜੇ ਮੂੰਹ ਵਿੱਚ ਗ੍ਰਾਸ ਪਾਏ....
ਸੰ. ਸੰਗ੍ਯਾ- ਬੁਰਕੀ. ਲੁਕਮਾ। ੨. ਭਾਵ- ਅਹਾਰ. "ਗ੍ਰਾਸ ਦੇਹੁ ਪਰ ਬਾਸ ਨ ਦੇਉ." (ਗੁਪ੍ਰਸੂ) "ਸਾਸ ਗ੍ਰਾਸ ਕੋ ਦਾਤੋ ਠਾਕੁਰ." (ਗਉ ਕਬੀਰ)...
ਸੰਗ੍ਯਾ- ਗ੍ਰਾਸ. ਲੁਕਮਾ. ਗ੍ਰਾਹੀ. ਸੰ. ਬ੍ਰਿਗਲ (बृगल. )...
ਵਿ- ਪੂਰਵ. ਪਹਿਲਾ. ਪ੍ਰਥਮ. "ਪੂਰਬ ਜਨਮ ਕੇ ਮਿਲੇ ਸੰਜੋਗੀ." (ਜੈਤ ਮਃ ੫) ੨. ਸੰਗ੍ਯਾ- ਪੂਰਵ ਦਿਸ਼ਾ। ੩. ਦੇਖੋ, ਪੂਰਵ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
(ਸੰ. जिम् ਧਾ- ਖਾਣਾ, ਭੋਜਨ ਕਰਨਾ) ਸੰਗ੍ਯਾ- ਜੀਮਨਾ. ਪ੍ਰਸਾਦ ਛਕਣਾ। ੨. ਸੰ. जेमन् ਵਿ- ਸ਼ਿਰੋਮਣਿ....
ਦੇਖੋ, ਕੋਇਲਾ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਸੰਗ੍ਯਾ- ਪੁਰ (ਨਗਰ) ਦਾ ਦ੍ਵਾਰ (ਦਰਵਾਜ਼ਾ). ੨. ਵਿ- ਪੁਰ ਨਾਲ ਸੰਬੰਧ ਰੱਖਣ ਵਾਲਾ. ਨਾਗਰ. ਸ਼ਹਰੀ। ੩. ਸੁੰਮ. ਦੇਖੋ, ਪੌੜ. "ਅਵਨੀ ਬਜਤ ਪਰਤ ਜਬ ਪੌਰ." (ਗੁਪ੍ਰਸੂ)...
ਦੇਖੋ, ਖਰਾ, ਖਰਨਾ ਅਤੇ ਖੜਨਾ....
ਵਿ- ਕੁਰੁ ਦੀ ਵੰਸ਼ ਨਾਲ ਸੰਬੰਧਿਤ. ਕੁਰੁਵੰਸ਼ੀ। ੨. ਸੰਗ੍ਯਾ- ਰਾਜਾ ਧ੍ਰਿਤਰਾਸ੍ਟ੍ਰ ਦੇ ਪੁਤ੍ਰ ਦੁਰਯੋਧਨ ਆਦਿਕ. "ਕਟੇ ਕੌਰਵੰ ਦੂਰ ਸਿੰਦੂਰ ਖੇਤੰ." (ਗ੍ਯਾਨ) ਦੇਖੋ, ਕੁਰੁਵੰਸ਼....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?...
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰ. ਸੰਗ੍ਯਾ- ਕੁਮੁਦ. ਨੀਲੋਫਰ. "ਸਾਧਨ ਕੈਰਵ ਕੋ ਬਿਗਸਾਵਤ." (ਨਾਪ੍ਰ) ੨. ਸ਼ਤ੍ਰੁ. ਵੈਰੀ। ੩. ਜੁਆਰੀਆ। ੪. ਕੌਰਵ. ਕੁਰੁਵੰਸ਼ੀ. "ਕੈਰਵ ਰਣ ਘਾਏ." (ਪਾਰਸਾਵ)...
ਫ਼ਾ. [نیلوفر] ਦੇਖੋ, ਨੀਲੋਤਪਲ....
ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ....
ਦੇਖੋ, ਕੁਮਾਰ। ੨. ਦਸ਼ਮੇਸ਼ ਦੇ ਦਰਬਾਰ ਦਾ ਇੱਕ ਕਵਿ. ਦੇਖੋ, ਕੁਵਰੇਸ਼....
ਸੰਗ੍ਯਾ- ਸ਼ੇਰਣੀ। ੨. ਅਮ੍ਰਿਤਧਾਰਿਣੀ ਇਸਤ੍ਰੀ. ਖਾਲਸਾਮਤ ਦੀ ਔਰਤ....
ਸੰ. ਸੰਗ੍ਯਾ- ਛਲ। ੨. ਰੁਤਬਾ. ਪਦਵੀ ੩. ਖ਼ਿਤਾਬ. Title। ੪. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ਼ ਤੋਂ ਘੜਾ ਜੁਦਾ ਹੈ। ੫. ਉਪਦ੍ਰਵ. ਉਤਪਾਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਭਕ੍ਸ਼੍ਣ ਕੀਤਾ. ਖਾਧਾ। ੨. ਤ੍ਰਿਪਤ ਹੋਇਆ। ੩. ਸਜਿਆ. ਭੂਸਿਤ ਹੋਇਆ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਪੁਰਖੁ। ੨. ਆਦਮੀ. ਮਨੁੱਖ। ੩. ਪਤਿ. ਭਰਤਾ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਸੰਗ੍ਯਾ- ਜੱਫੀ. ਅੰਕਵਾਰ. "ਭਰ ਕੌਰੀ ਮਹਿਲੀਨ." (ਗੁਪ੍ਰਸੂ) ੨. ਉਤਨੇ ਪ੍ਰਮਾਣ ਦੀ ਵਸਤੁ ਜੋ ਦੋਹਾਂ ਬਾਹਾਂ ਦੇ ਘੇਰੇ (ਜੱਫੀ) ਵਿੱਚ ਆ ਜਾਵੇ. ੩. ਖੂਹ ਦਾ ਮਹਿਲ, ਜੋ ਜ਼ਮੀਨ ਵਿੱਚ ਉਤਾਰਨ ਤੋਂ ਪਹਿਲਾਂ ਬੁਰਜ ਦੀ ਸ਼ਕਲ ਦਾ ਹੁੰਦਾ ਹੈ. "ਜੈਸੇ ਕੂਆ ਖੋਦਕੈ ਸੁ ਵਸੁਧਾ ਧਸਾਇ ਕੌਰੀ." (ਭਾਗੁ ਕ) ੪. ਕੌਡੀ. ਵਰਾਟਿਕਾ। ੫. ਵਿ- ਕਟੁ. ਕੌੜੀ। ੬. ਦੇਖੋ, ਕੌਰ ੬....
ਸੰਗ੍ਯਾ- ਕਿਨਾਰਾ. ਹ਼ਾਸ਼ੀਆ. ਵਸਤ੍ਰ ਦੇ ਕਿਨਾਰੇ ਲਾਈ ਗੱਠ। ੨. ਅੱਖ ਦਾ ਕੋਆ। ੩. ਕੋਟਿ. ਕ੍ਰੋੜ. "ਨਹੀ ਰਹਿਤ ਬਿਧਿ ਕੋਰ." (ਗਵਿ ੧੦) "ਲਾਖ ਲਾਖ ਕਈ ਕੋਰੈ." (ਕਾਨ ਮਃ ੫) ੪. ਮਰਾ. ਹਠ. ਜਿਦ। ੫. ਐ਼ਬ. ਦੋਸ. "ਤਉ ਤਨਿ ਕਾਈ ਕੋਰ." (ਸ. ਫਰੀਦ) ੬. ਵੈਰ। ੭. ਪੰਕਤਿ. ਕਤਾਰ। ੮. ਫ਼ਾ. [کور] ਅੰਧਾ. ਨੇਤ੍ਰਹੀਨ. ੯. ਕੱਲਰ. ਅਜਿਹੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੧੦. ਨਹਿਰੀ ਸੰਕੇਤ ਵਿੱਚ ਉਹ ਖੇਤ, ਜਿਸ ਨੂੰ ਬੀਜਣ ਪਿੱਛੋਂ ਪਾਣੀ ਨਾ ਮਿਲਿਆ ਹੋਵੇ। ੧੧. ਅਕੋਰ (ਭੇਟਾ) ਦਾ ਸੰਖੇਪ. "ਸਸਤ੍ਰੰ ਛੋਰ, ਦੈ ਦੈ ਕੋਰ." (ਰਾਮਾਵ) ੧੨. ਵਿ- ਕੋਰਾ. "ਆਯੋ ਕੋਰ ਮੁੰਡਾਇ." (ਚਰਿਤ੍ਰ ੩੭੬) ਕੋਰਾ ਸਿਰ (ਬਿਨਾ ਪਾਣੀ ਲਵਾਏ) ਮੁੰਨਵਾ ਆਇਆ। ੧੩. ਅਣਲੱਗ. ਜੋ ਪਹਿਲਾਂ ਨਹੀਂ ਵਰਤਿਆ ਗਿਆ. "ਏਕ ਢੋਲ ਤ੍ਰਿਯ ਕੋਰ ਮੰਗਾਵਾ." (ਚਰਿਤ੍ਰ ੩੫੫) ੧੪. ਸਿੰਧੀ- ਫਲ ਦੀ ਗੁਠਲੀ. ਖ਼ਾਸ ਕਰਕੇ ਅੰਬ ਦੀ ਗੁਠਲੀ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰਗ੍ਯਾ- ਅੰਗਾਂ (ਅੰਕਾਂ) ਦਾ ਯੋਗ. ਮੀਜ਼ਾਨ। ੨. ਗੱਠ. ਗੰਢ. ਟਾਂਕਾ। ੩. ਸ਼ਰੀਰ ਦੀ ਸੰਧਿ. ਗੋਡਾ, ਕੂਹਣੀ ਆਦਿ ਸਥਾਨ. Joints । ੪. ਤੁਲਨਾ. ਬਰਾਬਰੀ। ੫. ਦਾਉ. ਪੇਂਚ। ੬. ਦੇਖੋ, ਜੋੜਨਾ....
ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਦੇਖੋ, ਗਿਆਨ....