khilataखिलत
ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ.
खेलदा होइआ. खेलत. "खिलत अखेटक इहठां आयो." (चरित्र १०३) २. अ़. [خِلعت] ख़िलअ़त. संग्या- शरीर उॱतों उतारण दी क्रिया. पुराणे समें विॱच बादशाह आपणे जिसम तों वसत्र उतारके बख़श दिंदे सन, इस तों खिलत दा अरथ सनमान दी पोशाक हो गिआ है। ३. लिबास. पोशाक। ४. बादशाह वॱलों मिली पोशाक, जो सनमान दा चिंन्ह है। ५. अ़. [خِلط] ख़िलत़. मिली होई वस्तु। ६. शरीर विॱच मिले होए तत्व- वात, पिॱत, कफ. यूनानी हिकमत वालिआं ने चार खिलत मंने हन. ख़ून [خوُن] लहू, सफ़रा [صفرا] पिॱत, बलग़म [بلغم] कफ, सौदा [سوَدا] लहू पिॱत अते कफ़ दे जलजाण तों जो सिआह मादा बण जांदा है, उह सौदा है. इस नूं बादी (वात) समझो.
ਖੇਡਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ." (ਭੈਰ ਨਾਮਦੇਵ)...
ਖੇਲਦਾ ਹੋਇਆ. ਖੇਲਤ. "ਖਿਲਤ ਅਖੇਟਕ ਇਹਠਾਂ ਆਯੋ." (ਚਰਿਤ੍ਰ ੧੦੩) ੨. ਅ਼. [خِلعت] ਖ਼ਿਲਅ਼ਤ. ਸੰਗ੍ਯਾ- ਸ਼ਰੀਰ ਉੱਤੋਂ ਉਤਾਰਣ ਦੀ ਕ੍ਰਿਯਾ. ਪੁਰਾਣੇ ਸਮੇਂ ਵਿੱਚ ਬਾਦਸ਼ਾਹ ਆਪਣੇ ਜਿਸਮ ਤੋਂ ਵਸਤ੍ਰ ਉਤਾਰਕੇ ਬਖ਼ਸ਼ ਦਿੰਦੇ ਸਨ, ਇਸ ਤੋਂ ਖਿਲਤ ਦਾ ਅਰਥ ਸਨਮਾਨ ਦੀ ਪੋਸ਼ਾਕ ਹੋ ਗਿਆ ਹੈ। ੩. ਲਿਬਾਸ. ਪੋਸ਼ਾਕ। ੪. ਬਾਦਸ਼ਾਹ ਵੱਲੋਂ ਮਿਲੀ ਪੋਸ਼ਾਕ, ਜੋ ਸਨਮਾਨ ਦਾ ਚਿੰਨ੍ਹ ਹੈ। ੫. ਅ਼. [خِلط] ਖ਼ਿਲਤ਼. ਮਿਲੀ ਹੋਈ ਵਸ੍ਤੁ। ੬. ਸ਼ਰੀਰ ਵਿੱਚ ਮਿਲੇ ਹੋਏ ਤਤ੍ਵ- ਵਾਤ, ਪਿੱਤ, ਕਫ. ਯੂਨਾਨੀ ਹਿਕਮਤ ਵਾਲਿਆਂ ਨੇ ਚਾਰ ਖਿਲਤ ਮੰਨੇ ਹਨ. ਖ਼ੂਨ [خوُن] ਲਹੂ, ਸਫ਼ਰਾ [صفرا] ਪਿੱਤ, ਬਲਗ਼ਮ [بلغم] ਕਫ, ਸੌਦਾ [سوَدا] ਲਹੂ ਪਿੱਤ ਅਤੇ ਕਫ਼ ਦੇ ਜਲਜਾਣ ਤੋਂ ਜੋ ਸਿਆਹ ਮਾਦਾ ਬਣ ਜਾਂਦਾ ਹੈ, ਉਹ ਸੌਦਾ ਹੈ. ਇਸ ਨੂੰ ਬਾਦੀ (ਵਾਤ) ਸਮਝੋ....
ਦੇਖੋ, ਆਖੇਟ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਫ਼ਾ. [بادشاہ] ਸੰਗ੍ਯਾ- ਬਾਦ (ਤਖ਼ਤ) ਦਾ ਸ਼ਾਹ (ਸ੍ਵਾਮੀ). ਸਿੰਘਾਸਨਪਤਿ. ਮਹਾਰਾਜਾ....
ਅ਼. [جِسم] ਜਿਸ੍ਮ. ਸੰਗ੍ਯਾ- ਦੇਹ. ਸ਼ਰੀਰ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਫ਼ਾ. [بخش] ਬਖ਼ਸ਼. ਸੰਗ੍ਯਾ- ਹਿੱਸਾ. ਭਾਗ। ੨. ਨਸੀਬ, ਪ੍ਰਾਰਬਧ। ੩. ਬਖ਼ਸ਼ੀਦਨ ਦਾ ਅਮਰ। ੪. ਬਖ਼ਸ਼ਿਸ਼ ਦਾ ਸੰਖੇਪ. ਦਾਤ. "ਆਪੇ ਬਖਸ ਕਰੇਇ." (ਸ੍ਰੀ ਮਃ ੩) ੫. ਵਿ- ਬਖ਼ਸ਼ਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ਤਾਬਖ਼ਸ਼ (ਗੁਨਾਹ ਬਖ਼ਸ਼ਣ ਵਾਲਾ)....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਫ਼ਾ. [پوشاک] ਸੰਗ੍ਯਾ- ਪਹਿਰਣ ਦੇ ਵਸਤ੍ਰ. ਪਹਿਨਾਵਾ. ਲਿਬਾਸ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਅ਼. [ِلباس] ਸੰਗ੍ਯਾ- ਪੋਸ਼ਾਕ....
ਵ੍ਯ- ਪਾਸੋਂ. ਤਰਫੋਂ. ਓਰ ਸੇ. ਕੰਨੀਓਂ....
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਵਸਤੁ....
ਦੇਖੋ, ਤਤੁ....
ਸੰ. ਵਾਦਿਤ੍ਰ. ਵਾਜਾ. "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) ੨. ਵਾਰ੍ਤਾ. ਗੱਲ. "ਤ ਵਾਤ ਨ ਪੁਛੈ ਕੇ." (ਜਪੁ) ੩. ਮੁਖ. ਮੂੰਹ. ਦੇਖੋ, ਵਾਤਿ ਅਤੇ ਵਾਤੁ। ੪. ਸੰ. वात्. ਧਾ- ਸੁਖੀ ਹੋਣਾ, ਇਕੱਠਾ ਕਰਨਾ, ਸੇਵਾ ਕਰਨਾ। ੫. ਸੰਗ੍ਯਾ- ਸਪਰਸ਼ ਗੁਣ ਵਾਲਾ ਤਤ੍ਵ. ਵਾਯੁ. ਪੌਣ। ੬. ਸ਼ਰੀਰ ਦਾ ਇੱਕ ਧਾਤੁ। ੭. ਦੇਖੋ, ਬਾਤ। ੮. ਦੇਖੋ, ਵ੍ਯਾੱਤ....
ਸੰ. पित्त्. [صفرا] ਸਫ਼ਰਾ. Bile. ਪਿੱਤ ਸ਼ਰੀਰ ਦੀ ਗਰਮੀ ਰੂਪ ਹੈ. ਇਹ ਆਪਣੀ ਅਸਲੀ ਹਾਲਤ ਵਿੱਚ ਸ਼ਰੀਰ ਦੀ ਰਖ੍ਯਾ, ਅਤੇ ਵਿਗੜਿਆ ਹੋਇਆ ਅਨੇਕ ਰੋਗ ਉਤਪੰਨ ਕਰਦਾ ਹੈ. ਪਿੱਤ ਪਤਲਾ (ਦ੍ਰਵ) ਪਦਾਰਥ ਹੈ, ਜਿਸ ਦਾ ਪੀਲਾ ਰੰਗ ਹੈ. ਇਹ ਸ਼ਰੀਰ ਤੋਂ ਮੈਲ ਅਤੇ ਲਹੂ ਦੀ ਜਹਿਰ ਖਾਰਜ ਕਰਦਾ ਹੈ. ਵੈਦਕ ਵਾਲਿਆਂ ਨੇ ਪਿੱਤ ਦੇ ਪੰਜ ਰੂਪ ਲਿਖੇ ਹਨ-#(ੳ) ਆਲੋਚਕ- ਨੇਤ੍ਰਾਂ ਵਿੱਚ ਨਿਵਾਸ ਕਰਦਾ ਹੈ. ਅੱਖਾਂ ਵਿੱਚ ਇਸੇ ਦੀ ਚਮਕ ਹੈ. ਇਹ ਰੂਪ ਨੂੰ ਗ੍ਰਹਣ ਕਰਦਾ ਹੈ.#(ਅ) ਰੰਜਕ- ਜਿਗਰ ਵਿੱਚ ਰਹਿੰਦਾ ਹੈ. ਭੋਜਨ ਦਾ ਰਸ, ਜੋ ਲਹੂ ਬਣਨ ਲਈ ਆਉਂਦਾ ਹੈ. ਉਸ ਦਾ ਖੂਨ ਬਣਾਉਂਦਾ ਹੈ.#(ੲ) ਸਾਧਕ- ਹਿਰਦੇ ਵਿੱਚ ਰਹਿੰਦਾ ਹੈ. ਇਹ ਬੁੱਧਿ, ਸਿਮ੍ਰਿਤਿ ਆਦਿ ਨੂੰ ਵਧਾਉਂਦਾ ਹੈ.#(ਸ) ਪਾਚਕ- ਇਹ ਮੇਦੇ ਅਤੇ ਅੰਤੜੀ ਵਿੱਚ ਰਹਿੰਦਾ ਹੈ. ਇਹ ਗਿਜਾ ਪਚਾਉਂਦਾ, ਮੈਲ ਖਾਰਿਜ ਕਰਦਾ ਹੈ, ਰਸ ਮਲ ਮੂਤ੍ਰ ਅਤੇ ਦੋਸਾਂ ਨੂੰ ਨਿਖੇੜਦਾ ਹੈ, ਜਠਰਾਗਨਿ ਦੇ ਬਲ ਨੂੰ ਵਧਾਉਂਦਾ ਹੈ.#(ਹ) ਭ੍ਰਾਜਕ- ਇਹ ਤੁਚਾ (ਖਲੜੀ) ਵਿੱਚ ਰਹਿੰਦਾ ਹੈ. ਸ਼ਰੀਰ ਦੀ ਸ਼ੋਭਾ ਅਤੇ ਚਮਕ ਨੂੰ ਵਧਾਉਂਦਾ ਹੈ. ਪਿੱਤ ਦੇ ਵਿਗਾੜ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ, ਨੇਤ੍ਰ ਲਾਲ ਪੀਲੇ, ਮੂਤ੍ਰ ਬਹੁਤ ਪੀਲਾ, ਮੂੰਹ ਦਾ ਸੁਆਦ ਖੱਟਾ, ਭਸ ਡਕਾਰ, ਕ੍ਰੋਧ, ਦਾਹ, ਅੱਖਾਂ ਅੱਗੇ ਹਨੇਰਾ, ਸ਼ਰੀਰ ਦਾ ਤਪਣਾ, ਬਦਬੂਦਾਰ ਪਸੀਨਾ ਆਉਣਾ ਆਦਿਕ ਚਾਲੀ ਰੋਗ ਹੁੰਦੇ ਹਨ.#ਪਿੱਤ ਦੇ ਸ਼ਾਂਤ ਕਰਨ ਲਈ ਉਸਨਤਾਪ ਅਤੇ ਯਰਕਾਨ ਵਿੱਚ ਦੱਸੇ ਉਪਾਉ ਕਰਨੇ ਲਾਭਦਾਇਕ ਹਨ.#ਸਾਧਾਰਣ ਇਲਾਜ ਹੈ ਕਿ ਅੰਤੜੀ ਦੀ ਸਫਾਈ ਕਰਨੀ, ਦੁੱਧ ਚਾਉਲ ਆਦਿਕ ਪਦਾਰਥ ਖਾਣੇ ਪੀਣੇ, ਗੋਕੇ ਦੁੱਧ ਵਿੱਚ ਮਿਸ਼ਰੀ ਪਾਕੇ ਈਸਬਗੋਲ ਦਾ ਸਤ ਛੀ ਮਾਸ਼ੇ ਲੈਣਾ, ਚੰਦਨ ਅਨਾਰ ਆਦਿ ਦੇ ਸ਼ਰਬਤ ਵਰਤਣੇ, ਸਰਦ ਤਰ ਫਲ ਖਾਣੇ, ਨਿਰਮਲ ਸੀਤਲ ਜਲ ਨਾਲ ਸਨਾਨ ਕਰਨਾ, ਵਟਣਾ ਮਲਕੇ ਮੈਲ ਦੂਰ ਕਰਨੀ ਆਦਿ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੨. ਪਿੱਤ ਦੇ ਵਿਕਾਰ ਨਾਲ ਗਰਮੀ ਦੀ ਰੁੱਤ ਵਿੱਚ ਤੁਚਾ ਤੇ ਨਿਕਲੀਆਂ ਬਰੀਕ ਫੁਨਸੀਆਂ ਭੀ "ਪਿੱਤ" ਆਖੀਦੀਆਂ ਹਨ. ਇਹ ਵਟਣੇ ਚੰਦਨ ਆਦਿ ਦੇ ਲੇਪ ਤੋਂ ਅਰ ਸੁਗੰਧ ਵਾਲੇ ਸਬੂਣ ਨਾਲ ਸਨਾਨ ਕਰਨ ਤੋਂ ਦੂਰ ਹੋ ਜਾਂਦੀਆਂ ਹਨ। ੩. ਕ੍ਰੋਧ. ਤਾਮਸੀ ਸੁਭਾਉ....
ਦੇਖੋ, ਯਵਨ....
ਅ਼. [حکِمت] ਹ਼ਿਕਮਤ. ਸੰਗ੍ਯਾ- ਦਾਨਾਈ. ਚਤੁਰਾਈ. ਪੰਡਿਤਾਈ. "ਮੂਰਖ ਪੰਡਿਤ ਹਿਕਮਤਿ ਹੁਜਤਿ." (ਵਾਰ ਆਸਾ) ੨. ਭਾਵ- ਵੈਦ੍ਯ ਵਿਦ੍ਯਾ. ਹਕੀਮੀ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਫ਼ਾ. [خۇن] ਖ਼ੂਨ. ਸੰਗ੍ਯਾ- ਲਹੂ. ਰੁਧਿਰ। ੨. ਵਧ. ਹਤ੍ਯਾ. "ਖੂਨ ਕੇ ਸੋਹਲੇ ਗਾਵੀਅਹਿ ਨਾਨਕ." (ਤਿਲੰ ਮਃ ੧)...
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਅ਼. [بلغم] ਸੰਗ੍ਯਾ- ਕਫ. ਸਲੇਸ੍ਮਾ. ਯੂ- Phlegma. ਅੰ Phlegm...
ਦੇਖੋ, ਸਉਦਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕਾਲਾ. ਦੇਖੋ, ਸਿਆਉ. "ਸਿਆਹਉ ਹੋਆ ਸੇਤ." (ਮਾਝ ਬਾਰਹਮਾਹਾ) ਜਵਾਨ ਤੋਂ ਬੁੱਢਾ ਹੋ ਗਿਆ....
ਫ਼ਾ. [مادہ] ਮਾਦਹ. ਮਾਦੀਨ. ਨਾਰੀ। ੨. ਅ਼. [مادہ] ਮਾਦੱਹ. ਮੂਲ ਕਾਰਣ। ੩. ਹਰੇਕ ਵਸਤੁ ਦੀ ਅਸਲ। ੪. ਉਹ ਵਸ੍ਤੁ, ਜਿਸ ਨਾਲ ਸਾਮਗ੍ਰੀ ਰਚੀ ਜਾਵੇ। ੫. ਪ੍ਰਕ੍ਰਿਤਿ....
ਸੰਗ੍ਯਾ- ਵਾਤ ਧਾਤੁ. ਬਲਗਮ. ਦੇਖੋ, ਬਾਇ. "ਖਈ ਸੁ ਬਾਦੀ ਭਈ ਮਵੇਸੀ." (ਚਰਿਤ੍ਰ ੪੦੫) ੨. ਬਾਣ. ਆਦਤ. ਸੁਭਾਉ. ਵਾਦੀ। ੩. ਸੰ. ਵਾਦੀ (वादनि. ) ਵਿ- ਝਗੜਾ. ਕਰਨ ਵਾਲਾ. "ਸ਼ਾਹਦਿਵਾਨ ਭਯੋ ਬਹੁ ਬਾਦੀ." (ਗੁਪ੍ਰਸੂ) "ਖੋਜੀ ਉਪਜੈ, ਬਾਦੀ ਬਿਨਸੈ." (ਮਲਾ ਮਃ ੧) ੪. ਅ਼. [بادی] ਸੰਗ੍ਯਾ- ਮੂਲ ਕਾਰਣ। ੫. ਵਿ- ਦੇਹਾਤੀ. ਪੇਂਡੂ। ੬. ਫ਼ਾ. ਬਾਦ (ਹਵਾ) ਨਾਲ ਹੈ ਜਿਸ ਦਾ ਸੰਬੰਧ. ਹਵਾਈ....