phēraफेर
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)
व्य- पुनह. बहुर। २. संग्या- गेड़ा चक्र. "फेर मिले, पर फेर न आए." (दॱताव) चौरासी दे गेड़े विॱच पै गए, पर मुड़के उस शकल विॱच पुनः न आए. "बहुते फेर पए किरपन कउ." (धना मः ३) "सतिगुरि मिलिऐ फेर न पवै." (स्री अः मः ३) ३. दाउ. पेच। ४. दाखिले तों वापिसी. अंदर वड़नों रुकावट. "दरि फेर न कोई पाइदा." (मारू सोलहे मः ५)
ਦੇਖੋ, ਪੁਨ ੧. "ਪੁਨਹ ਪੁਨਹ ਨਮਸਕਾਰ." (ਟੋਡੀ ਮਃ ੫)...
ਕ੍ਰਿ. ਵਿ- ਬਹੁਰਿ. ਪੁਨਃ ਫਿਰ। ੨. ਇਸ ਪਿੱਛੋਂ. ਅਨੰਤਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗੇੜ। ੨. ਪੁਨਰਾਵ੍ਰਿੱਤੀ. ਹਟ ਹਟਕੇ ਆਉਣਾ ਅਥਵਾ ਅਭ੍ਯਾਸ ਕਰਨਾ. "ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ." (ਜਪੁ) ੩. ਵਾਰ. ਦਫ਼ਅ਼ਹ. "ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ." (ਵਾਰ ਵਡ ਮਃ ੩) ੪. ਚੌਰਾਸੀ ਦਾ ਚਕ੍ਰ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਦੇਖੋ, ਚਉਰਾਸੀ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. कृपण ਕ੍ਰਿਪਣ. ਸੰਗ੍ਯਾ- ਕੰਜੂਸ. ਸੂਮ. "ਕਿਰਪਨ ਲੋਭ ਪਿਆਰ." (ਸ੍ਰੀ ਅਃ ਮਃ ੫) "ਕਿਰਪਨ ਤਨ ਮਨ ਕਿਲਬਿਖ ਭਰੇ." (ਟੋਢੀ ਮਃ ੫) ਦੇਖੋ, ਕ੍ਰਿਪਣ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸਦਗੁਰੂ ਨੇ. "ਸਤਿਗੁਰਿ ਸਚੁ ਦ੍ਰਿੜਾਇਆ." (ਵਾਰ ਸ੍ਰੀ ਮਃ ੩)...
ਮਿਲਣ ਤੋਂ "ਸਤਿਗੁਰਿ ਮਿਲਿਐ ਸਚੁ ਪਾਇਆ." (ਵਾਰ ਆਸਾ)...
ਪੜੈ. "ਜਿਨ ਕੀ ਲੇਖੈ ਪਤਿ ਪਵੈ." (ਵਾਰ ਆਸਾ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਦਾਵ. ਘਾਤ. ਯੋਗ੍ਯ ਮੌਕਾ. ਫ਼ਾ. ਦਾਉ. "ਅਬ ਜੂਝਨ ਕੋ ਦਾਉ." (ਮਾਰੂ ਕਬੀਰ) ੨. ਸਮਾਂ. ਵੇਲਾ. ਅਵਸਰ. "ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ." (ਬਸੰ ਮਃ ੫)...
ਫ਼ਾ. [پیچ] ਸੰਗ੍ਯਾ- ਘੁਮਾਉ. ਵਲ. ਵੱਟ। ੨. ਉਲਝਣ। ੩. ਛਲ. ਕਪਟ। ੪. ਪਗੜੀ ਕਰਮਬੰਦ ਆਦਿ ਦਾ ਲਪੇਟ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰਗ੍ਯਾ- ਪ੍ਰਤਿਬੰਧ. ਵਿਘਨ....
ਕ੍ਰਿ. ਵਿ- ਵਿੱਚ. ਭੀਤਰ "ਨਾਨਕ ਦਰਿ ਦੀਦਾਰਿ ਸਮਾਇ." (ਵਾਰ ਰਾਮ ੧. ਮਃ ੧) ੨. ਦਰਵਾਜ਼ੇ ਪੁਰ. "ਬਿਆ ਦਰੁ ਨਾਹੀ ਕੈ ਦਰਿ ਜਾਉ?" (ਸ੍ਰੀ ਮਃ ੧) ੩. ਦਰਬਾਰ ਵਿੱਚ. "ਹਰਿ ਦਰਿ ਸੋਭਾ ਪਾਇ." (ਮਲਾ ਮਃ ੩) ੪. ਸੰ. ਸੰਗ੍ਯਾ- ਕੰਦਰਾ. ਗੁਫਾ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....