ਕੁਮਾਰ

kumāraकुमार


ਸੰ. ਸੰਗ੍ਯਾ- ਪੰਜ ਵਰ੍ਹੇ ਤੀਕ ਦੀ ਉਮਰ ਦਾ ਬਾਲਕ। ੨. ਪੁਤ੍ਰ. ਬੇਟਾ। ੩. ਕਾਰ੍‌ਤਿਕੇਯ. ਸ਼ਿਵਪੁਤ੍ਰ ਖੜਾਨਨ। ੪. ਸਨਕ, ਸਨੰਦਨ, ਸਨਾਤਨ ਅਤੇ ਸਨਤਕੁਮਾਰ ਬ੍ਰਹਮਾ ਦੇ ਪੁਤ੍ਰ, ਜੋ ਸਦਾ ਕੁਮਾਰ ਰਹਿੰਦੇ ਹਨ। ੫. ਤੋਤਾ। ੬. ਸਿੰਧੁਨਦ। ੭. ਜੈਨਮਤ ਦਾ ਬਾਰ੍ਹਵਾਂ ਜਿਨਦੇਵ। ੮. ਮੰਗਲਗ੍ਰਹ। ੯. ਅਗਨਿ। ੧੦. ਘੋੜੇ ਦਾ ਸੇਵਕ. ਸਾਈਸ। ੧੧. ਵਿ- ਜਿਸ ਦਾ ਵਿਆਹ ਨਹੀਂ ਹੋਇਆ. ਕੁਮਾਰਾ। ੧੨. ਦੇਖੋ, ਕੁਮ੍ਹਾਰ.


सं. संग्या- पंज वर्हे तीक दी उमर दा बालक। २. पुत्र. बेटा। ३. कार्‌तिकेय. शिवपुत्र खड़ानन। ४. सनक, सनंदन, सनातन अते सनतकुमार ब्रहमा दे पुत्र, जो सदा कुमार रहिंदे हन। ५. तोता। ६. सिंधुनद। ७. जैनमत दा बार्हवां जिनदेव। ८. मंगलग्रह। ९. अगनि। १०. घोड़े दा सेवक. साईस। ११. वि- जिस दा विआह नहीं होइआ. कुमारा। १२. देखो, कुम्हार.