dhēhaदेह
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ.
सं. (दिह. धा- लेपन करना, वधणा). संग्या- शरीर. जिसम. तन. "जिह प्रसादि पाई दुरलभ देह." (सुखमनी) २. फ़ा. [دہ] अथवा [دیہ] पिंड. ग्राम.
ਸੰ. ਸੰਗ੍ਯਾ- ਲਿੱਪਣ ਦੀ ਕ੍ਰਿਯਾ। ੨. ਗਾਰਾ। ੩. ਮਰਹਮ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਵਰ੍ਧਨ. ਵ੍ਰਿੱਧਿ ਨੂੰ ਪ੍ਰਾਪਤ ਹੋਣਾ। ੨. ਵਧ ਕਰਨਾ. ਮਾਰਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਅ਼. [جِسم] ਜਿਸ੍ਮ. ਸੰਗ੍ਯਾ- ਦੇਹ. ਸ਼ਰੀਰ....
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ....
ਸੰ. ਦੁਰ੍ਲਭ. ਵਿ- ਜਿਸ ਦਾ ਲੱਭਣਾ ਔਖਾ ਹੋਵੇ, ਜੋ ਮੁਸ਼ਕਲ ਨਾਲ ਮਿਲ ਸਕੇ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) "ਪਤੰਤਿ ਮੋਹਕੂਪ ਦੁਰਲਭ੍ਯ ਦੇਹੰ." (ਸਹਸ ਮਃ ੫)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....