magharabīमग़रबी
ਅ਼. [مغربی] ਵਿ- ਮਗ਼ਰਬ (ਪੱਛਮ) ਨਾਲ ਹੈ ਜਿਸ ਦਾ ਸੰਬੰਧ. ਪੱਛਮੀ। ੨. ਸੰਗ੍ਯਾ- ਇੱਕ ਪ੍ਰਕਾਰ ਦੀ ਤਲਵਾਰ, ਜੋ ਈਰਾਨ ਵਿੱਚ ਤਿਆਰ ਹੁੰਦੀ ਸੀ. "ਮਗਰਬੀ ਤੁਹੀ ਹੈਂ" (ਚਰਿ ੧) ੩. ਅਸ਼ਰਫ਼ੀ. ਮੁਹਰ.
अ़. [مغربی] वि- मग़रब (पॱछम) नाल है जिस दा संबंध. पॱछमी। २. संग्या- इॱक प्रकार दी तलवार, जो ईरान विॱच तिआर हुंदी सी. "मगरबी तुही हैं" (चरि १) ३. अशरफ़ी. मुहर.
ਅ਼. [مغرب] ਮਗ਼ਰਿਬ. ਸੰਗ੍ਯਾ- ਸੂਰਜ ਦੇ ਗ਼ਰੂਬ ਹੋਣ (ਛਿਪਣ) ਦੀ ਦਿਸ਼ਾ. ਪਸ਼੍ਚਿਮ. ਪੱਛੋਂ. ਦੇਖੋ, ਦਿਸਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਤਰਵਾਰ....
ਫ਼ਾ. [ایِران] ਦੇਖੋ, ਈਰਜ ਅਤੇ ਫ਼ਾਰਸ....
ਦੋਖੋ, ਤਯਾਰ....
ਅ਼. [مغربی] ਵਿ- ਮਗ਼ਰਬ (ਪੱਛਮ) ਨਾਲ ਹੈ ਜਿਸ ਦਾ ਸੰਬੰਧ. ਪੱਛਮੀ। ੨. ਸੰਗ੍ਯਾ- ਇੱਕ ਪ੍ਰਕਾਰ ਦੀ ਤਲਵਾਰ, ਜੋ ਈਰਾਨ ਵਿੱਚ ਤਿਆਰ ਹੁੰਦੀ ਸੀ. "ਮਗਰਬੀ ਤੁਹੀ ਹੈਂ" (ਚਰਿ ੧) ੩. ਅਸ਼ਰਫ਼ੀ. ਮੁਹਰ....
ਸਰਵ- ਕੇਵਲ ਤੂੰ. "ਤੁਹੀ ਤੁਹੀ ਤੁਹੀ." (ਅਕਾਲ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਦੇਖੋ, ਚਰਨਾ। ੨. ਚੜ੍ਹਕੇ. "ਗਊ ਚਰਿ ਸਿੰਘ ਪਾਛੇ ਪਾਵੈ." (ਗਉ ਮਃ ੫) ਗਾਂ ਉੱਤੇ ਚੜ੍ਹਕੇ ਸ਼ੇਰ ਤੇ ਹੱਲਾ ਕਰਨ ਵਾਲਾ ਸਫਲਮਨੋਰਥ ਨਹੀਂ ਹੁੰਦਾ....
ਫ਼ਾ. [اشرفی] ਸੰਗ੍ਯਾ- ਸ੍ਵਰਣ ਮੁਦ੍ਰਾ. ਮੋਹਰ. ਸੋਨੇ ਦਾ ਸਿੱਕਾ. ਸਭ ਤੋਂ ਪਹਿਲਾਂ ਇਹ ਸਿੱਕਾ ਸਪੇਨ ਵਿੱਚ ਚੱਲਿਆ, ਜੋ ਹੁਣ ਦੇ ਹਿਸਾਬ ਮੂਜਬ ਤਿੰਨ ਰੁਪਯੇ ਦੇ ਮੁੱਲ ਦਾ ਸੀ. ਹਿੰਦੁਸਤਾਨ ਵਿੱਚ ਅਨੇਕ ਬਾਦਸ਼ਾਹਾਂ ਨੇ ਸਮੇਂ ਸਮੇਂ ਆਪਣੇ ਸਿੱਕੇ ਦੀ ਅਸ਼ਰਫ਼ੀ ਚਲਾਈ ਹੈ, ਪਰ ਕਦੇ ਇਸ ਦੀ ਕੀਮਤ ਚਾਂਦੀ ਦੇ ਸਿੱਕੇ ਵਾਂਙ ਪੱਕੀ ਨਹੀਂ ਹੋਈ. ਸੋਨੇ ਦਾ ਭਾਉ ਵਧਣ ਘਟਣ ਨਾਲ ਇਸ ਦਾ ਮੁੱਲ ਹਮੇਸ਼ਾਂ ਵਧਦਾ ਘਟਦਾ ਰਿਹਾ ਹੈ. "ਕਾਢ ਅਸ਼ਰਫ਼ੀ ਧਨੀ ਕਹਾਯੋ." (ਚਰਿਤ੍ਰ ੩੮)...
ਫ਼ਾ. [مُہر] ਸੰਗ੍ਯਾ- ਮੁਦ੍ਰਾ. ਛਾਪ। ੨. ਸੁਵਰਣ ਮੁਦ੍ਰਾ. ਅਸ਼ਰਫ਼ੀ....