panjābaपंजाब
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab.
पंज नद. पंज- आब. पंज जलधारा जिस देश विॱच वहिंदीआं हन- वितस्ता (जेहलम), चंद्रभागा (चनाब), ऐरावती (रावी), विपाश (बिआस), शतद्रव (सतलुज).#पंजाब विॱच ३२ अंग्रेज़ी जिले अते ४३ देसी रिआसतां हन, जिन्हां विॱचों ए. जी. जी. (Agent to the Governor General) नाल तेरां- (पटिआला, बहावलपुर, जींद, नाभा, कपूरथला, मंडी, सरमौर, बिलासपुर, मलेर- कोटला, फरीदकोट, चंबा, सुकेत अते लुहारू) नीतिसंबंध रखदीआं हन. अंबाले दे कमिशनर द्वारा पंजाब गवरनमैंट नाल तिंन (पटौदी, दुजाना अते कलसीआ) संबंधित हन. सुपरनडैंट हिल सटेटस सिमला (Superintenzent HillStates Simla) दी राहीं पंजाब दे गवरनर नाल सताई रिआसतां (बुशहिर, नालागड़्ह (अथवा हिंडूर) क्योंथल, बाघल, बघाट, जुॱबल, कुम्हारसैन, भॱजी, मैलोग, बलसन, धामी, कुठार, कुनिहार, मांगल, बिजा, दारकोटी, तिरोच, सांगरी, कनेती, डैलठा. कोटी थेओग, मधान, घूंड, रतेश, हांवीगढ अते ढाडी) पोलिटिकल#(Political) संबंध रखदीआं हन.#पंजाब दा कुॱल रकबा (area) १३६९०५ वरग मील है. जिस विॱचों रिआसतां दा ३७०५९ वरग मील है.#पंजाब दी कुॱल आबादी २५१०१०६० है, जिस विॱचों रिआसतां दी ४, ४१६, ०३६ है. जाति अते मत भेद अनुसार जनसंख्या इउं है-#मुसलमान १२, ९५५, १४१.#हिंदू ९, १२५, २०२.#सिॱख ३, ११०, ०६०.¹#ईसाई ३४६, २५९.#जैंनी ४६, ०१९#बौॱध ५, ९१८.#पारसी ५९८.#यहूदी ३६.#इह देश, सिॱखराज दे छिंन भिंन होण पुर २९ मारच सन १८४९ नूं अंग्रेज़ां दे कबजे आइआ. इस दा असल हाल जाणन लई देखो, J. D. Cunningham दा सिॱख इतिहास अते मेजर Evans Bell क्रित Annexation of the Punjab.
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰਗ੍ਯਾ- ਪਾਣੀ ਦੀ ਧਾਰਾ। ੨. ਹਿਮ ਰੁੱਤ ਵਿੱਚ ਘੜੇ ਵਿੱਚ ਛਿਦ੍ਰ ਕਰਕੇ ਤਪੀਏ ਸਾਧੂ ਦੇ ਸਿਰ ਪੁਰ ਟਪਕਾਈ ਹੋਈ ਪਾਣੀ ਦੀ ਧਾਰਾ। ੩. ਪਿਤਰਾਂ ਨਿਮਿੱਤ ਪਿੱਪਲ ਵਿੱਚ ਟਪਕਾਈ ਹੋਈ ਜਲ ਦੀ ਧਾਰਾ, ਜੋ ਹਿੰਦੂਮਤ ਅਨੁਸਾਰ ਪੁੰਨਕਰਮ ਹੈ. ਦੇਖੋ, ਧਾਰੜਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਵਿਤਸ੍ਤਾ ਨਦੀ, ਜੋ ਕਸ਼ਮੀਰ ਵਿੱਚੋਂ ਵਾਰਿਨਾਗ ਆਦਿ ਚਸ਼ਮਿਆਂ ਤੋਂ ਉਪਜਕੇ ਬਾਰਾਂਮੂਲਾ, ਮੁੱਜਫ਼ਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਝੰਗ ਆਦਿ ਇਲਾਕ਼ਿਆਂ ਵਿੱਚੋਂ ੪੫੦ ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿੱਚ ਜਾ ਮਿਲਦੀ ਹੈ. ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਇਸੇ ਦੇ ਕਿਨਾਰੇ ਆਬਾਦ ਹੈ। ੨. ਪੰਜਾਬ ਦੇ ਇ਼ਲਾਕੇ ਇੱਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਪ੍ਰਧਾਨ ਅਸਥਾਨ ਹੈ. ਰੇਲ ਦੇ ਰਸਤੇ ਜੇਹਲਮ ਲਹੌਰ ਤੋਂ ੧੦੪ ਮੀਲ ਹੈ....
ਸੰ. ਹਿਮਾਲਯ ਦੇ ਚੰਦ੍ਰਭਾਗ ਨਾਮਕ ਅਸਥਾਨ ਤੋਂ ਨਿਕਲੀ ਹੋਈ ਇੱਕ ਨਦੀ. ਚਨਾਬ. ਝਨਾਂ. ਰਿਗਵੇਦ ਵਿੱਚ ਇਸ ਦਾ ਨਾਮ ਅਸਿਕ੍ਨੀ¹ ਹੈ. ਲਾਹੁਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ. ਮੁੱਢ ਦੇ ਸੋਮੇ ਤੋਂ ੧੧੫ ਮੀਲ ਪੁਰ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ. ਇਹ ਨਦੀ ਕਸ਼ਮੀਰ ਦੇ ਇ਼ਲਾਕੇ ਅਖਨੂਰ ਕਿਸ੍ਟਵਾਰ ਅਤੇ ਚੰਬਾ ਰਾਜ ਵਿੱਚ ਵਹਿੰਦੀ ਹੋਈ ਅਰ ਸਿਆਲਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜਿਲੇ ਜੇਹਲਮ ਨਾਲ ਮਿਲਕੇ, ਅਰ ਸਿੰਧੁ ਪਾਸ ਰਾਵੀ ਨਾਲ ਇਕੱਠੀ ਹੋਕੇ ਮਿੱਠਨਕੋਟ ਦੇ ਮਕ਼ਾਮ ਸਿੰਧੁਨਦ ਵਿੱਚ ਜਾ ਮਿਲਦੀ ਹੈ....
ਦੇਖੋ, ਚੰਦ੍ਰਭਾਗਾ, ....
ਰਮਣ ਕੀਤੀ. ਭੋਗੀ. "ਰਾਵੀ ਸਿਰਜਨਹਾਰਿ." (ਮਃ ੩. ਵਾਰ ਸ੍ਰੀ) ੨. ਸੰਗ੍ਯਾ- ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸਨੀ (परुष्णी) ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾ ਬਾਬਾ ਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ....
ਦੇਖੋ, ਬਿਆਸ ੨....
ਵਿ- ਬਿਨਾ ਆਸ਼ਾ. ਨਿਰਾਸ਼. ਬੇਆਸ਼ਾ। ੨. ਸੰ. ਵਿਪਾਸ਼. ਸੰਗ੍ਯਾ- ਪੰਜਾਬ ਦੇ ਪੰਜ ਨਦਾਂ ਵਿੱਚੋਂ ਇੱਕ ਦਰਿਆ, ਜੋ ਰੋਹਤੰਗ ਪਾਸੋਂ (ਇਲਾਕਾ ਕੁੱਲੂ ਤੋਂ) ਨਿਕਲਕੇ ਜ਼ਿਲਾ ਕਾਂਗੜਾ ਅਤੇ ਹੁਸ਼ਿਆਰਪੁਰ ਵਿੱਚ ੨੯੦ ਮੀਲ ਵਹਿਂਦਾ ਹੋਇਆ ਕਪੂਰਥਲੇ ਦੀ ਸਰਹੱਦ ਪੁਰ ਸ਼ਤਦ੍ਰਵ (ਸਤਲੁਜ) ਨੂੰ ਜਾ ਮਿਲਦਾ ਹੈ, ਜਿੱਥੇ ਇਹ ਸੰਗਮ ਹੋਇਆ ਹੈ ਉਸ ਦਾ ਨਾਮ "ਹਰੀ ਕਾ ਪੱਤਨ ਹੈ."...
ਸੰਗ੍ਯਾ- ਸ਼ਤ (ਸੌ) ਧਾਰਾ ਕਰਕੇ ਵਹਿਣ ਵਾਲਾ ਦਰਿਆ. ਸ਼ਤਦ੍ਰੁ. ਸਤਲੁਜ. ਪੁਰਾਣਕਥਾ ਹੈ ਕਿ ਵਸਿਸ੍ਠ ਰਿਖੀ ਪੁਤ੍ਰਾਂ ਦੇ ਸ਼ੋਕ ਨਾਲ ਇਸ ਵਿੱਚ ਡੁੱਬਕੇ ਮਰਨ ਲੱਗਾ ਸੀ. ਦਰਿਆ ਨੇ ਆਪਣੇ ਪ੍ਰਵਾਹ ਨੂੰ ਸੌ ਥਾਂ ਕਰਕੇ ਡੁੱਬਣੋ ਬਚਾ ਲੀਤਾ. ਇਹ ਦਰਿਆ ਤਿੱਬਤ ਦੇ ਪ੍ਰਸਿੱਧ ਤਾਲ ਮਾਨਸਰੋਵਰ ਦੇ ਪਾਸ ਦੇ ਤਾਲ ਰਾਵਣਰ੍ਹਦ ਵਿੱਚੋਂ ਨਿਕਲਕੇ ਕੁੱਲੂ ਮੰਡੀ ਬਿਲਾਸਪੁਰ ਆਨੰਦਪੁਰ ਰੋਪੜ ਫਿਰੋਜਪੁਰ ਆਦਿਕ ਥਾਈਂ ੯੦੦ ਮੀਲ ਵਹਿੰਦਾ ਹੋਇਆ ਮੁਜੱਫਰਗੜ੍ਹ ਜਿਲੇ ਵਿੱਚ ਸਿੰਧ ਨਾਲ ਜਾ ਮਿਲਦਾ ਹੈ. "ਨੇਤ੍ਰਤੁੰਗ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ." (ਰਾਮਾਵ)#ਮਹਾਰਾਜ ਰਣਜੀਤ ਸਿੰਘ ਅਤੇ ਅੰਗ੍ਰੇਜਾਂ ਦੇ ਰਾਜ ਦੀ ਹੱਦ ਸਤਲੁਜ ਸੀ. ਸਨ ੧੮੮੨ ਵਿੱਚ ਇਸ ਦਰਿਆ ਤੋਂ ਲਾਰਡ ਰਿਪਨ ਦੀ ਅਮਲਦਾਰੀ ਵਿੱਚ ਰੋਪੜ ਦੇ ਮੁਕਾਮੋਂ ਭਾਰੀ ਨਹਿਰ ਖੋਲ੍ਹੀ ਗਈ ਹੈ, ਜੋ ਮਾਲਵੇ ਨੂੰ ਸੈਰਾਬ ਕਰਦੀ ਹੈ. ਇਸ ਨਹਿਰ ਤੇ ਦੋ ਕ੍ਰੋੜ ਅੱਠਤਰ ਲੱਖ ਰੁਪਯਾ ਅੰਗ੍ਰੇਜੀ ਸਰਕਾਰ ਦਾ ਅਤੇ ਇੱਕ ਕਰੋੜ ਉਣੱਤੀ ਲੱਖ ਸਿੱਖ ਰਿਆਸਤਾਂ ਦਾ ਖਰਚ ਹੋਇਆ ਹੈ....
ਦੇਖੋ, ਸਤਦ੍ਰਵ....
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਦੇਸ਼ੀਯ. ਵਿ- ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸ੍ਵਦੇਸ਼ੀ। ੩. ਦੇਵਸੀ ਦਾ ਸੰਖੇਪ. "ਦੇਸੀ ਰਿਜਕੁ ਸੰਬਾਹਿ." (ਸੂਹੀ ਅਃ ਮਃ ੩) ੪. ਹਿੰ. ਸੰਗ੍ਯਾ- ਸੰਨਤ. ਇਸ਼ਾਰਾ. "ਤੁਹਿ ਦੇਖਤ ਦੇਸੀ ਉਂਹਿ ਦਈ." (ਚਰਿਤ੍ਰ ੧੪੮)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਤੇਰਹ....
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਫੂਲ ਮਿਸਲ ਦੀ ਪ੍ਰਧਾਨ ਸਿੱਖਰਿਆਸਤ ਦੀ ਰਾਜਧਾਨੀ ਦਾ ਨਗਰ, ਜਿਸ ਦੀ ਨਿਉਂ ਬਾਬਾ ਆਲਾ ਸਿੰਘ ਜੀ ਨੇ ਸੰਮਤ ੧੮੧੦ ਵਿੱਚ ਰੱਖੀ ਅਤੇ ਸੰਮਤ ੧੮੨੦ (ਸਨ ੧੭੬੩) ਵਿੱਚ ਪੱਕਾ ਕਿਲਾ ਬਣਾਕੇ ਸ਼ਹਿਰ ਆਬਾਦ ਕੀਤਾ. ਇਹ ਰਾਜਪੁਰੇ ਤੋਂ ਦੱਖਣ ਪੱਛਮ ੧੬. ਮੀਲ ਹੈ, ਅਰ ਰਾਜਪੁਰਾ ਭਟਿੰਡਾ ਸਮਾਸਟਾ ਰੇਲਵੇ ਲੈਨ ਦਾ, ਰਾਜਪੁਰੇ ਤੋਂ ਦੂਜਾ ਸਟੇਸ਼ਨ ਹੈ. ਪਿਛਲੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੪੬, ੯੭੪ ਹੈ.#ਪਟਿਆਲੇ ਦਾ ਦੀਵਾਨਖ਼ਾਨਾ, ਮੋਤੀਬਾਗ, ਬਾਰਾਂਦਰੀ ਦਾ ਮਹਿਲ ਅਤੇ ਬਾਗ, ਮਹੇਂਦ੍ਰ ਕਾਲਿਜ ਅਤੇ ਰਾਜੇਂਦ੍ਰ ਹਸਪਤਾਲ ਆਦਿਕ ਅਸਥਾਨ ਦੇਖਣ ਲਾਇਕ ਹਨ.#ਪਟਿਆਲਾ ਰਿਆਸਤ#ਭਾਵੇਂ ਬਾਬਾ ਫੂਲ ਦੇ ਸੁਪੁਤ੍ਰ ਬਾਬਾ ਰਾਮਸਿੰਘ ਜੀ ਨੇ ਆਪਣੇ ਵੱਡੇ ਭਾਈ ਤਿਲੋਕਸਿੰਘ ਤੋਂ ਵੱਖ ਹੋਕੇ ਕਈ ਪਿੰਡ ਆਪਣੇ ਕਬਜੇ ਕੀਤੇ ਰਾਜਸੀ ਠਾਟ ਬਣਾ ਲਿਆ ਸੀ, ਪਰ ਪਟਿਆਲਾ ਰਾਜ ਦਾ ਮੂਲ ਬਾਬਾ ਆਲਾ ਸਿੰਘ ਜੀ ਨੂੰ ਕਹਿਣਾ ਚਾਹੀਏ, ਇਸੇ ਲਈ ਰਿਆਸਤ ਪਟਿਆਲੇ ਨੂੰ "ਬਾਬੇ ਆਲਾ ਸਿੰਘ ਦਾ ਘਰ" ਆਖਦੇ ਹਨ.#ਬਾਬਾ ਆਲਾਸਿੰਘ#ਮਾਈ ਸਾਬੀ¹ ਦੇ ਉਦਰ ਤੋਂ ਬਾਬਾ ਰਾਮਸਿੰਘ ਜੀ ਦੇ ਘਰ ਰਾਜਾ ਆਲਾ ਸਿੰਘ ਜੀ ਦਾ ਜਨਮ ਸੰਮਤ ੧੭੪੮ ਵਿੱਚ ਫੂਲ ਨਗਰ ਹੋਇਆ.² ਇਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਸ਼ੁਭ ਗੁਣਾਂ ਦੇ ਬਲ, ਲੋਕਾਂ ਦੇ ਦਿਲਾਂ ਤੇ ਪਿਆਰ ਅਤੇ ਦਬਦਬਾ ਬੈਠਾ ਦਿੱਤਾ ਸੀ. ਇਹ ਪਿਤਾ ਰਾਮ ਸਿੰਘ ਜੀ ਦੇ ਰਾਜ ਦੀ ਦਿਨੋ ਦਿਨ ਉੱਨਤੀ ਕਰਨ ਲੱਗੇ, ਕਈ ਇਲਾਕੇ ਸ਼ਮਸ਼ੇਰ ਦੇ ਜੋਰ ਅਧੀਨ ਕੀਤੇ ਅਰ ਬਰਨਾਲਾ, ਭਦੌੜ, ਪਟਿਆਲਾ ਆਦਿ ਨਗਰ ਵਸਾਏ. ਸੰਮਤ ੧੮੨੦ (ਸਨ ੧੭੬੩) ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਨ ਨੂੰ ਜਿੱਤ ਕੇ ਸਰਹਿੰਦ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਗੁਰਦੁਆਰਿਆਂ ਦੀ ਸੇਵਾ ਕੀਤੀ।#ਰਾਜਾ ਆਲਾਸਿੰਘ ਜੀ ਉਦਾਰ, ਸੂਰਵੀਰ, ਗੁਰਬਾਣੀ ਦੇ ਪ੍ਰੇਮੀ, ਵਰਤਾਕੇ ਛਕਣ ਵਾਲੇ, ਨਿਰਅਭਿਮਾਨ ਅਤੇ ਨੀਤਿਨਿਪੁਣ ਸੇ, ਇਨ੍ਹਾਂ ਦੀ ਰਾਣੀ ਭਤੇਕੌਰ³ ਭੀ ਸਰਵਗੁਣ ਭਰਪੂਰ ਅਤੇ ਪਤੀ ਦੇ ਕੰਮਾਂ ਵਿੱਚ ਹੱਥ ਵਟਾਉਣ ਵਾਲੀ ਧਰਮਾਤਮਾ ਸੀ. ਇਹ ਆਪ ਲੰਗਰ ਵਰਤਾਇਆ ਕਰਦੀ ਅਤੇ ਅਨਾਥਾਂ ਦੀ ਪੁਤ੍ਰਾਂ ਵਾੰਙ ਪਾਲਨਾ ਕਰਦੀ ਸੀ.#੨੭ ਸਾਉਣ ਸੰਮਤ ੧੮੨੨ (੨੨ ਅਗਸਤ ਸਨ ੧੭੬੫) ਨੂੰ ਬਾਬਾ ਜੀ ਦਾ ਦੇਹਾਂਤ ਪਟਿਆਲੇ ਹੋਇਆ. ਇਨ੍ਹਾਂ ਦੀ ਸਮਾਧ ਤੇ ਲੰਗਰ ਜਾਰੀ ਹੈ ਅਤੇ ਕਥਾ ਕੀਰਤਨ ਦਾ ਉੱਤਮ ਪ੍ਰਬੰਧ ਹੈ. ਪੁਜਾਰੀ ਉਦਾਸੀ ਸਾਧੂ ਹਨ.#ਰਾਜਾ ਅਮਰਸਿੰਘ#ਰਾਣੀ ਹੁਕਮਾਂ ਦੇ ਉਦਰ ਤੋਂ ਬਾਬਾ ਆਲਾਸਿੰਘ ਜੀ ਦੇ ਵੱਡੇ ਸੁਪੁਤ੍ਰ ਸਰਦੂਲ ਸਿੰਘ ਦਾ ਪੁਤ੍ਰ, ਜਿਸ ਦਾ ਜਨਮ ਹਾੜ ਵਦੀ ੭. ਸੰਮਤ ੧੮੦੫ (ਸਨ ੧੭੪੮) ਨੂੰ ਹੋਇਆ. ਟਿੱਕਾ ਸਰਦੂਲ ਸਿੰਘ ਪਿਤਾ ਦੇ ਹੁੰਦੇ ਹੀ ਸਨ ੧੭੫੩ ਵਿੱਚ ਗੁਜ਼ਰ ਗਿਆ ਸੀ. ਇਸ ਲਈ ਦਾਦਾ ਜੀ ਦੇ ਦੇਹਾਂਤ ਹੋਣ ਪੁਰ ਸਨ ੧੭੬੫ (ਸੰਮਤ ੧੮੨੨) ਵਿੱਚ ਪਟਿਆਲੇ ਦੀ ਰਾਜਗੱਦੀ ਤੇ ਰਾਜਾ ਅਮਰਸਿੰਘ ਜੀ ਵਿਰਾਜੇ. ਪੰਥ ਦੇ ਪ੍ਰਸਿਧ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲਿਏ ਤੋਂ ਅਮ੍ਰਿਤ ਛਕਿਆ.⁴ ਇਨ੍ਹਾਂ ਨੇ ਬਹੁਤ ਇਲਾਕੇ ਤਲਵਾਰ ਦੇ ਜ਼ੋਰ ਆਪਣੇ ਰਾਜ ਨਾਲ ਮਿਲਾਏ ਅਤੇ ਰਾਜਪ੍ਰਬੰਧ ਦੇ ਨਿਯਮ ਕਾਇਮ ਕੀਤੇ ਅਰ ਆਪਣਾ ਸਿੱਕਾ ਚਲਾਇਆ. ਸੰਮਤ ੧੮੨੪ (ਸਨ ੧੭੬੭) ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਮਰਦ ਇਸਤ੍ਰੀਆਂ ਨੂੰ ਕੈਦੋਂ ਛੁਡਵਾਕੇ "ਬੰਦੀਛੋੜ" ਪਦਵੀ ਪ੍ਰਾਪਤ ਕੀਤੀ. ਸੰਮਤ ੧੮੨੮ ਵਿਚੱ ਭਟਿੰਡਾ ਫਤੇ ਕੀਤਾ. ਸੰਮਤ ੧੮੩੧ ਵਿੱਚ ਸੈਫਾਬਾਦ (ਬਹਾਦਰਗੜ੍ਹ) ਆਪਣੇ ਰਾਜ ਨਾਲ ਮਿਲਾਇਆ.#ਫੱਗੁਣ ਵਦੀ ੮. ਸੰਮਤ ੧੮੩੮ (ਫਰਵਰੀ ਸਨ ੧੭੮੪ ਨੂੰ ਤੇਤੀ ਵਰ੍ਹੇ ਦੀ ਉਮਰ ਵਿੱਚ ਜਲੋਦਰ ਰੋਗ ਨਾਲ ਰਾਜਾ ਅਮਰਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬਸਿੰਘ#ਰਾਣੀ ਰਾਜਕੌਰ ਦੇ ਉਦਰੋਂ ਰਾਜਾ ਅਮਰਸਿੰਘ ਜੀ ਦੇ ਘਰ ਰਾਜਕੁਮਾਰ ਸਾਹਿਬ ਸਿੰਘ ਜੀ ਦਾ ਜਨਮ ਭਾਦੋਂ ਵਦੀ ੧੫. ਸੰਮਤ ੧੮੩੦ (ਸਨ ੧੭੭੩) ਨੂੰ ਹੋਇਆ. ਛੀ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜੇ. ਰਾਜਪ੍ਰਬੰਧ ਮਾਈ ਹੁਕਮਾਂ ਦਾਦੀ, ਅਤੇ ਦੀਵਾਨ ਨਾਨੂ ਮੱਲ ਦੇ ਹੱਥ ਰਿਹਾ. ਰਾਣੀ ਹੁਕਮਾਂ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਰਾਜੇਂਦ੍ਰ ਕੌਰ (ਰਾਜਾ ਅਮਰਸਿੰਘ ਜੀ ਦੀ ਭੂਆ, ਜੋ ਕੌਰ ਭੂਮੀਆਸਿੰਘ ਦੀ ਸੁਪੁਤ੍ਰੀ ਅਤੇ ਫਗਵਾੜੇ ਵਿਆਹੀ ਹੋਈ ਸੀ) ਨਾਨੂਮੱਲ ਨੂੰ ਪੂਰੀ ਸਹਾਇਤਾ ਦਿੰਦੀ ਰਹੀ.#ਸੰਮਤ ੧੮੪੪ (ਸਨ ੧੭੮੭) ਵਿੱਚ ਰਾਜਾ ਸਾਹਿਬਸਿੰਘ ਜੀ ਦੀ ਸ਼ਾਦੀ ਭੰਗੀਆਂ ਦੀ ਮਿਸਲ ਦੇ ਰਤਨ ਸਰਦਾਰ ਗੰਡਾ ਸਿੰਘ ਦੀ ਸੁਪੁਤ੍ਰੀ ਰਤਨ ਕੌਰ ਨਾਲ ਵਡੀ ਧੂਮ ਧਾਮ ਸਾਥ ਅਮ੍ਰਿਤਸਰ ਹੋਈ.#ਸਨ ੧੭੯੧ ਵਿੱਚ ਬੀਬੀ ਰਾਜੇਂਦ੍ਰ ਕੌਰ ਦਾ ਦੇਹਾਂਤ ਹੋਣ ਪਿੱਛੋਂ ਬੀਬੀ ਸਾਹਿਬ ਕੌਰ (ਰਾਜਾ ਜੀ ਦੀ ਵੱਡੀ ਭੈਣ, ਜਿਸ ਦੀ ਸ਼ਾਦੀ ਸਰਦਾਰ ਹਕੀਕਤ ਸਿੰਘ ਦੇ ਪੁਤ੍ਰ ਸਰਦਾਰ ਜੈਮਲ ਸਿੰਘ ਕਨ੍ਹੈਯਾ ਮਿਸਲ ਦੇ ਸਰਦਾਰ ਨਾਲ ਫਤੇਗੜ੍ਹ ਹੋਈ ਸੀ), ਰਿਆਸਤ ਦੇ ਇੰਤਜਾਮ ਵਿੱਚ ਬਹੁਤ ਹਿੱਸਾ ਲੈਂਦੀ ਰਹੀ. ਰਾਜਾ ਸਾਹਿਬਸਿੰਘ ਜੀ ਵਡੇ ਸਿੱਧੇ ਸਭਾਉ ਵਾਲੇ, ਲਾਈਲੱਗ ਅਤੇ ਨੀਤਿਵਿਦਯਾ ਤੋਂ ਅਞਾਣ ਸਨ. ਜੇ ਕਿਤੇ ਬੀਬੀ ਸਾਹਿਬ ਕੌਰ ਰਾਜ ਦੀ ਰਖ੍ਯਾ ਨਾ ਕਰਦੀ, ਤਾਂ ਬਿਨਾ ਸੰਸੇ ਪਟਿਆਲੇ ਤੇ ਅਨੇਕ ਆਫਤਾਂ ਆ ਪੈਂਦੀਆਂ. ਸਨ ੧੭੯੪ ਵਿੱਚ ਅਨੰਤਰਾਉ ਅਤੇ ਲਛਮਨਰਾਉ ਮਰਹਟੇ ਜਦ ਪਟਿਆਲੇ ਤੇ ਚੜ੍ਹ ਆਏ, ਤਾਂ ਮਰਦਾਨਪੁਰ ਦੇ ਮੈਦਾਨਜੰਗ ਵਿੱਚ ਸਿੱਖਾਂ ਦੇ ਪੈਰ ਹਿਲਦੇ ਦੇਖਕੇ ਬੀਬੀ ਸਾਹਿਬ ਕੌਰ ਰਥੋਂ ਉਤਰਕੇ ਤਲਵਾਰ ਧੂਹਕੇ ਘੋੜੇ ਤੇ ਚੜ੍ਹ ਬੈਠੀ ਅਤੇ ਫੌਜ ਦੀ ਆਗੂ ਬਣੀ, ਅਰ ਅੱਖ ਦੇ ਫੋਰ ਵਿੱਚ ਮੈਦਾਨ ਜਿੱਤਕੇ ਫਤੇ ਦਾ ਡੰਕਾ ਵਜਾਉਂਦੀ ਪਟਿਆਲੇ ਆਈ. ਸਨ ੧੭੯੬ ਵਿੱਚ ਨਾਹਨ ਰਾਜ ਅੰਦਰ ਜਦ ਅਸ਼ਾਂਤੀ ਫੈਲੀ, ਤਾਂ ਬੀਬੀ ਸਾਹਿਬ ਕੌਰ ਨੇ ਰਾਜੇ ਦੀ ਬੇਨਤੀ ਮੰਨਕੇ ਆਪਣੀ ਫੌਜ ਲੈਜਾਕੇ ਉੱਥੇ ਅਮਨ ਕਾਇਮ ਕੀਤਾ.#ਸਨ ੧੭੯੯ (ਸੰਮਤ ੧੮੫੬) ਵਿੱਚ ਬੀਬੀ ਸਾਹਿਬ ਕੌਰ ਦਾ ਦੇਹਾਂਤ ਹੋਣ ਪੁਰ ਰਾਣੀ ਆਸਕੌਰ (ਰਾਜਾ ਸਾਹਿਬ ਸਿੰਘ ਜੀ ਦੀ ਪਟਰਾਣੀ) ਰਾਜਕਾਜ ਚੰਗੀ ਤਰਾਂ ਚਲਾਉਂਦੀ ਰਹੀ.#ਰਾਜਾ ਸਾਹਿਬਸਿੰਘ ਜੀ ਦੇ ਵੇਲੇ ਹੀ ਦੂਰੰਦੇਸ਼ ਫੂਲਕੀਆਂ ਰਿਆਸਤਾਂ ਬ੍ਰਿਟਿਸ਼ਰਾਜ ਦੀ ਰਖ੍ਯਾ ਅੰਦਰ ਆਈਆਂ.⁵#ਚੇਤ ਵਦੀ ੯. ਸੰਮਤ ੧੮੬੯ (੨੬ ਮਾਰਚ ਸਨ ੧੮੧੩) ਨੂੰ ਰਾਜਾ ਸਾਹਿਬਸਿੰਘ ਜੀ ਦਾ ਦੇਹਾਂਤ ਪਟਿਆਲੇ ਹੋਇਆ.#ਮਹਾਰਾਜਾ ਕਰਮਸਿੰਘ#ਸਰਦਾਰ ਗੁਰਦਾਸਸਿੰਘ ਚੱਠੇ ਦੀ ਸੁਪੁਤ੍ਰੀ ਰਾਣੀ ਆਸਕੌਰ⁶ ਦੇ ਉਦਰ ਤੋਂ ਰਾਜਾ ਸਾਹਿਬਸਿੰਘ ਜੀ ਦੇ ਘਰ ਮਹਾਰਾਜਾ ਕਰਮਸਿੰਘ ਜੀ ਦਾ ਜਨਮ ਅੱਸੂ ਸੁਦੀ ੫. ਸੰਮਤ ੧੮੫੫ (੧੬ ਅਕਤੂਬਰ ਸਨ ੧੭੯੮) ਨੂੰ ਹੋਇਆ.#ਹਾੜ੍ਹ ਸੁਦੀ ੨. ਸੰਮਤ ੧੮੭੦ (੩੦ ਜੂਨ ੧੮੧੩) ਨੂੰ ਪਟਿਆਲੇ ਦੇ ਰਾਜ ਸਿੰਘਾਸਨ ਤੇ ਵਿਰਾਜੇ. ਰਿਆਸਤ ਦਾ ਪ੍ਰਬੰਧ ਰਾਣੀ ਆਸਕੌਰ ਅਤੇ ਮਿੱਸਰ ਨੌਧੇ (ਨੌਨਿਧਿਰਾਇ) ਦੇ ਸੁਪੁਰਦ ਰਿਹਾ.#ਮਹਾਰਾਜੇ ਦੀ ਸ਼ਾਦੀ ਸਰਦਾਰ ਭੰਗਾਸਿੰਘ ਰਈਸ ਥਨੇਸਰ ਦੀ ਸੁਪੁਤ੍ਰੀ ਰੂਪਕੌਰ ਨਾਲ ਹੋਈ. ਸਨ ੧੮੧੦ ਵਿੱਚ ਮਹਾਰਾਜਾ ਪਦਵੀ ਮਿਲੀ. ਸਨ ੧੮੧੪ ਦੇ ਗੋਰਖਾ ਜੰਗ ਵਿੱਚ ਮਹਾਰਾਜਾ ਕਰਮਸਿੰਘ ਜੀ ਨੇ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਪਹਾੜ ਦਾ ਇਲਾਕਾ ਪ੍ਰਾਪਤ ਕੀਤਾ. ਮਾਈ ਆਸਕੌਰ ਨੇ ਸਨ ੧੮੧੮ ਵਿੱਚ ਪੁਤ੍ਰ ਦੇ ਹੱਥ ਰਾਜ ਕਾਜ ਦਾ ਭਾਰ ਦਿੱਤਾ, ਜਿਸ ਨੂੰ ਉਸ ਨੇ ਉੱਤਮ ਰੀਤਿ ਨਾਲ ਨਿਬਾਹਿਆ.#ਸਨ ੧੮੨੭ ਵਿੱਚ ਮਹਾਰਾਜਾ ਨੇ ਗਵਰਨਮੈਂਟ ਨੂੰ ੨੦. ਲੱਖ ਰੁਪਯਾ ਕਰਜ ਦਿੱਤਾ. ਸਨ ੧੮੪੫ ਦੇ ਸਿੱਖ ਜੰਗ ਸਮੇਂ ਸਰਕਾਰ ਦੀ ਸਹਾਇਤਾ ਕੀਤੀ. ਮਹਾਰਾਜਾ ਕਰਮਸਿੰਘ ਜੀ ਪੂਰਣ ਗੁਰਸਿੱਖ, ਸ਼ੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡੇ ਚਤੁਰ ਸਨ. ਇਨ੍ਹਾਂ ਨੇ ਆਪਣੀ ਰਿਆਸਤ ਅੰਦਰ ਜਿਤਨੇ ਗੁਰਦ੍ਵਾਰੇ ਸਨ ਸਾਰੇ ਪਕੇ ਬਣਵਾਏ ਅਤੇ ਉਨ੍ਹਾਂ ਨਾਲ ਜਾਗੀਰਾਂ ਲਾਈਆਂ.#ਮਹਾਰਾਜਾ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ (ਸੰਮਤ ੧੯੦੨) ਨੂੰ ਪਟਿਆਲੇ ਹੋਇਆ.#ਮਹਾਰਾਜ ਨਰੇਂਦ੍ਰਸਿੰਘ#ਮਹਾਰਾਜਾ ਕਰਮਸਿੰਘ ਸਾਹਿਬ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਮੱਘਰ ਵਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਆਪ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਵਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਪਟਿਆਲੇ ਦੇ ਤਖਤ ਤੇ ਵਿਰਾਜੇ ਅਤੇ ਰਾਜ ਦਾ ਪ੍ਰਬੰਧ ਬਹੁਤ ਯੋਗ੍ਯਤਾ ਨਾਲ ਕੀਤਾ. ਮਹਾਰਾਜਾ ਦਾ ਦਰਬਾਰ ਸ਼ੂਰਵੀਰ ਯੋਧਿਆਂ, ਪੰਡਿਤਾਂ, ਉੱਤਮ ਕਵੀਆਂ ਅਰ ਗਵੈਯਾਂ ਨਾਲ ਭਰਪੂਰ ਰਹਿਂਦਾ ਸੀ.#ਫਰਵਰੀ ਸਨ ੧੮੪੭ ਵਿੱਚ ਆਪ ਨੂੰ ਗਵਰਨਮੈਂਟ ਵੱਲੋਂ ਦਸ ਹਜ਼ਾਰ ਰੁਪਯੇ ਸਾਲਾਨਾ ਆਮਦਨ ਦਾ ਇਲਾਕਾ ਮਿਲਿਆ ਅਰ ਖਿਲਤ ੪੧ ਕਿਸ਼ਤੀ ਦਾ ਅਤੇ ਸਲਾਮੀ ਤੋਪਾਂ ਦੀ ਹੋਈ. ਸਿੱਖਜੰਗਾਂ ਵਿੱਚ ਗਵਰਨਮੈਂਟ ਨੂੰ ਸਹਾਇਤਾ ਦਿੱਤੀ ਅਤੇ ਨਵਾਂ ਇਲਾਕਾ ਪ੍ਰਾਪਤ ਕੀਤਾ.#ਸਨ ੧੮੫੭- ੫੮ (ਸੰਮਤ ੧੯੧੪) ਦੇ ਗਦਰ ਵੇਲੇ ਮਹਾਰਾਜਾ ਸਾਹਿਬ ਨੇ ਆਪਣੇ ਤਾਈਂ ਗਵਰਨਮੈਂਟ ਬਰਤਾਨੀਆਂ ਦਾ ਸੱਚਾ ਮਿਤ੍ਰ ਸਿੱਧ ਕੀਤਾ.⁷#ਸਨ ੧੮੫੮ ਵਿੱਚ ਧੋਲਪੁਰ, ਗਵਾਲੀਅਰ ਅਤੇ ਅਵਧ ਵਿੱਚ ਆਪਣੀ ਫੌਜ ਭੇਜਕੇ ਅਮਨ ਕਾਇਮ ਕੀਤਾ. ਸਰਕਾਰ ਅੰਗ੍ਰੇਜ਼ੀ ਨੇ ਮਹਾਰਾਜਾ ਸਾਹਿਬ ਦਾ ਉਪਕਾਰ ਮੰਨਕੇ ਨਵਾਬ ਝੱਜਰ ਦਾ ਜਬਤ ਕੀਤਾ ਇਲਾਕਾ ਨਾਰਨੌਲ, ਰਿਆਸਤ ਨੂੰ ਦਿੱਤਾ, ਅਰ ਮੁਤਬੰਨਾ ਕਰਨ, ਪ੍ਰਾਣਦੰਡ ਦੇਣ ਆਦਿਕ ਅਧਿਕਾਰ ਜੋ ਗਵਰਨਮੈਂਟ ਤੋਂ ਮੰਗ ਰੱਖੇ ਸਨ, ਉਹ ਪ੍ਰਾਪਤ ਹੋਏ.⁸#੧੮ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਨੇ ਅੰਬਾਲੇ ਦਰਬਾਰ ਕਰਕੇ ਸਰਕਾਰ ਵੱਲੋਂ ਮਹਾਰਾਜ ਦਾ ਧੰਨਵਾਦ ਕੀਤਾ.#ਸਨ ੧੮੬੧ ਵਿੱਚ ਮਹਾਰਾਜਾ ਨੂੰ ਕੇ. ਸੀ. ਐਸ. ਆਈ. ਦਾ ਖਿਤਾਬ ਮਿਲਿਆ, ਅਰ ਜਨਵਰੀ ਸਨ ੧੮੬੨ ਦੀ ਕੌਂਸਲ ਦੇ ਇਜਲਾਸ ਵਿੱਚ ਮੈਂਬਰ ਹੋਕੇ ਕਲਕੱਤੇ ਬੈਠੇ.#ਆਪ ਨੇ ਗਵਰਨਮੈਂਟ ਨਾਲ ਜੋ ਰਾਜਪ੍ਰਬੰਧ ਦੇ ਸੰਬੰਧ ਵਿੱਚ ਅਹਿਦੋਪੈਮਾਨ ਥਾਪੇ ਹਨ, ਉਨ੍ਹਾਂ ਤੋਂ ਆਪ ਦੀ ਨੀਤਿਵਿਦਯਾ ਦਾ ਪੂਰਾ ਗ੍ਯਾਨ ਹੁੰਦਾ ਹੈ.#ਖਾਲਸਾਪੰਥ ਦੇ ਹਿਤ ਲਈ ਆਪਨੇ ਸੰਮਤ ੧੯੧੮ ਵਿੱਚ ਨਿਰਮਲੇਸਿੰਘਾਂ ਦਾ ਅਖਾੜਾ "ਧਰਮਧੁਜਾ", ਦੋ ਸਾਥੀ ਰਿਆਸਤਾਂ ਨਾਲ ਮਿਲਕੇ ਰਚਿਆ. ਗੁਰੂ ਤੇਗਬਹਾਦੁਰ ਸਾਹਿਬ ਦਾ ਸੁੰਦਰ ਗੁਰਦ੍ਵਾਰਾ, ਮੋਤੀਬਾਗ ਦੇ ਸਾਮ੍ਹਣੇ ਬਣਾਕੇ ਕਥਾਕੀਰਤਨ ਅਤੇ ਲੰਗਰ ਦੀ ਮਰਯਾਦਾ ਕਾਇਮ ਕੀਤੀ.#ਉਨਤਾਲੀ ਵਰ੍ਹੇ ਦੀ ਉਮਰ ਵਿੱਚ ੧੩. ਨਵੰਬਰ ਸਨ ੧੮੬੨ (ਸੰਮਤ ੧੯੧੯) ਨੂੰ ਆਪ ਦਾ ਦੇਹਾਂਤ ਪਟਿਆਲੇ ਹੋਇਆ.#ਫੂਲਕੀਆਂ ਰਿਆਸਤਾਂ ਵਿੱਚ ਇਹ ਪਹਿਲਾ ਸਮਾ ਸੀ, ਜਦ ਇੱਕ ਸਮੇਂ ਵਿੱਚ ਤਿੰਨੇ ਰਈਸ (ਮਹਾਰਾਜਾ ਨਰੇਂਦ੍ਰਸਿੰਘ ਜੀ, ਰਾਜਾ ਭਰਪੂਰਸਿੰਘ ਜੀ, ਰਾਜਾ ਸਰੂਪ ਸਿੰਘ ਜੀ) ਪੂਰੇ ਨੀਤਿਵੇੱਤਾ, ਪ੍ਰਜਾ ਦੇ ਪਿਆਰੇ ਅਤੇ ਹੋਰ ਰਾਜਿਆਂ ਲਈ ਉਦਾਹਣਰੂਪ ਹੋਏ, ਪਰ ਪ੍ਰਜਾ ਦੀ ਬਦਕਿਸਮਤੀ ਦੇ ਕਾਰਣ ਇਹ ਤਿੰਨੇ ਰਤਨ ਥੋੜੇ ਸਮੇ ਅੰਦਰ ਹੀ ਲੋਪ ਹੋ ਗਏ, ਜਿਸ ਤੋਂ ਫੇਰ ਅਜੇ ਤਕ ਉਹ ਸੁਭਾਗੀ ਸਮਾਂ ਨਹੀਂ ਆਇਆ.#ਭਾਈ ਸਾਹਿਬਸਿੰਘ ਜੀ (ਮ੍ਰਿਗਿੰਦ) ਸੰਗਰੂਰ ਨਿਵਾਸੀ ਨੇ ਇਨ੍ਹਾਂ ਤੇਹਾਂ ਮਹਾਰਾਜਿਆਂ ਬਾਬਤ ਲਿਖਿਆ ਹੈ-#ਕੈਧੋ ਦੇਵ ਤ੍ਰਈ ਧਰਾ ਏਕਮਈ ਹੋਤ ਦੇਖ#ਧਾਏ ਅਵਤਾਰ ਧਾਰ ਹੱਦ ਹਿੰਦਵਾਨ ਕੀ,#ਨ੍ਰਿਪਤਿ ਨਰੇਂਦ੍ਰਸਿੰਘ ਸ੍ਰੀਪਤਿ ਸਰੂਪਸਿੰਘ#ਭੂਪਤਿ ਭ੍ਰਪੁਰਸਿੰਘ ਅਵਧ ਨ੍ਰਿਧਾਨ ਕੀ,#ਸੰਮਤ ਉਨੀ ਸੌ ਉੱਨੀਂ ਅਗਹਨ ਅਸਿਤ ਸਾਤੈ⁹#ਸ੍ਰੀ ਨਰੇਂਦ੍ਰਸਿੰਘ ਜੀ ਜੋ ਬੈਕੁੰਠ ਪਯਾਨ ਕੀ,#ਬੀਸੇ ਬਦੀ ਕਾਤਕ ਤ੍ਰਯੋਦਸ਼ੀ ਭ੍ਰਪੂਰਸਿੰਘ#ਮਾਘ ਬਦੀ ਤੀਜ ਸ੍ਰੀ ਸਰੂਪਸਿੰਘ ਯਾਨ¹⁰#ਕੀ, ਜਗ ਉਜਿਆਰੇ ਭੁਜਭਾਰੇ ਨੀਤਿ ਨੇਮ ਵਾਰੇ#ਤੀਨੋ ਤ੍ਰਈਵੇਦ ਕੇ ਨਿਤਾਂਤ ਭੇਦਵਾਰੇ ਹੈਂ,#ਦਾਨਾ ਦੀਨਬੰਧੁ ਦਯਾਸਿੰਧੁ ਹੈਂ ਉਦਾਰ ਦਾਨੀ#ਸਾਫ ਇਨਸਾਫ ਕੇ ਔਸਾਫ ਵਪੁ ਧਾਰੇ ਹੈਂ,#ਤੀਨਹੁ ਤ੍ਰਿਵਿਕ੍ਰਮ ਤ੍ਰਿਬੇਨੀ ਕੀ "ਮ੍ਰਿਗਿੰਦ" ਧਾਰਾ#ਤੀਨਹੂੰ ਭੁਵਨ ਜਸ ਪੂਰ ਬਿਸਤਾਰੇ ਹੈਂ,#ਅਰਸੇ ਖ਼ਫ਼ੀਫ਼ ਮੇ ਸ਼ਰੀਫ਼ ਯੇ ਰਈਸ ਤੀਨੋ#ਦੇਖੀਏ! ਬੈਕੁੰਠ ਤਸ਼ਰੀਫ਼ ਲੇ ਪਧਾਰੇ ਹੈਂ.#ਮਹਾਰਾਜਾ ਮਹੇਂਦ੍ਰਸਿੰਘ#ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ (ਸੰਮਤ ੧੯੧੦) ਨੂੰ ਹੋਇਆ. ਪਿਤਾ ਦੇ ਦੇਹਾਂਤ ਹੋਣ ਪੁਰ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ, ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਮਸਨਦਨਸ਼ੀਨ ਹੋਏ. ਆਪਦੀ ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (The council of Regency) ਨੇ ਰਾਜ ਦਾ ਪ੍ਰਬੰਧ ਕੀਤਾ¹¹ ਫਰਵਰੀ ਸਨ ੧੮੭੦ ਵਿੱਚ ਮਹਾਰਾਜਾ ਸਾਹਿਬ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ.#ਮਹਾਰਾਜਾ ਮਹੇਂਦ੍ਰਸਿੰਘ ਜੀ ਦੀ ਅਮਲਦਾਰੀ ਵਿੱਚ ਸਰਹਿੰਦ ਕਨਾਲ (Canal) ਰੋਪੜ ਤੋਂ ਕੱਢਣੀ ਤਜਵੀਜ਼ ਹੋਈ, ਜਿਸ ਤੇ ਇੱਕ ਕਰੋੜ ਤੇਈ ਲੱਖ ਰੁਪਯਾ ਰਿਆਸਤ ਦੇ ਹਿੱਸੇ ਦਾ ਖਰਚ ਹੋਇਆ.¹²#ਅੰਗ੍ਰੇਜ਼ੀਭਾਸ਼ਾ ਦੇ ਗ੍ਯਾਤਾ ਇਹ ਪਹਿਲੇ ਮਹਾਰਾਜਾ ਪਟਿਆਲਾ ਸਨ. ਆਪ ਨੂੰ ਵਿਦਯਾ ਨਾਲ ਅਪਾਰ ਪ੍ਰੇਮ ਸੀ. ਸਨ ੧੮੭੦ ਵਿੱਚ ਇਨ੍ਹਾਂ ਨੇ ਯੂਨੀਵਰਸਿਟੀ ਪੰਜਾਬ ਨੂੰ ੭੦੦੦੦) ਦਾਨ ਦਿੱਤਾ, ਸਨ ੧੮੭੧ ਵਿੱਚ ਗਵਰਨਮੈਂਟ ਵੱਲੋਂ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ. ਸਨ ੧੮੭੩ ਵਿੱਚ ਬੰਗਾਲ ਦੇ ਦੁਰਭਿੱਖਗ੍ਰਸੇ ਦੁਖੀਆਂ ਦੀ ਸਹਾਇਤਾ ਲਈ ਮਹਾਰਾਜਾ ਨੇ ਦਸ ਲੱਖ ਰੁਪਯਾ ਬਖਸ਼ਿਆ.#੨੯ ਮਾਰਚ ਸਨ ੧੮੭੫ ਨੂੰ ਵਾਇਸਰਾਇ ਹਿੰਦ (Earl Northbrook) ਦੇ ਪਟਿਆਲੇ ਆਉਣ ਸਮੇਂ ਮਹਾਰਾਜ ਸਾਹਿਬ ਨੇ ਮਹੇਂਦ੍ਰਕਾਲਿਜ ਦੀ ਨਿਉਂ ਰੱਖੀ, ਜਿਸ ਵਿੱਚ ਸਭ ਨੂੰ ਮੁਫ਼ਤ ਵਿਦ੍ਯਾ ਮਿਲਦੀ ਹੈ.#ਮਹਾਰਾਜਾ ਮਹੇਂਦ੍ਰਸਿੰਘ ਜੀ ਕੱਦਾਵਰ, ਦਿਲੇਰ, ਚਤੁਰ ਅਤੇ ਵੱਡੇ ਸ਼ਹਸਵਾਰ ਸਨ. ਆਪ ਨੂੰ ਸ਼ਿਕਾਰ ਅਤੇ ਸੈਰ ਦਾ ਭਾਰੀ ਸ਼ੌਕ ਸੀ. ਸ਼ੌਕ ਹੈ ਕਿ ਆਪ ਦੀ ਉਮਰ ਵਿੱਚ ਬਰਕਤ ਨਾ ਹੋਈ. ੧੪. ਅਪ੍ਰੈਲ ਸਨ ੧੮੭੬ (ਸੰਮਤ ੧੯੩੩) ਨੂੰ ਆਪ ਦੀ ਅਕਾਲ- ਮ੍ਰਿਤ੍ਯੁ ਹੋਣ ਪੁਰ ਸਾਰੇ ਪੰਜਾਬ ਨੇ ਵਡਾ ਸ਼ੋਕ ਮਨਾਇਆ.#ਮਹਾਰਾਜਾ ਰਾਜੇਂਦ੍ਰਸਿੰਘ#ਮਹਾਰਾਜਾ ਮਹੇਂਦ੍ਰਸਿੰਘ ਜੀ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ਜੇਠ ਵਦੀ ੪. ਸੰਮਤ ੧੯੨੯ (੨੫ ਮਈ ਸਨ ੧੮੭੨) ਨੂੰ ਹੋਇਆ. ੬. ਜਨਵਰੀ ਸਨ ੧੮੭੭ ਨੂੰ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਰਾਜ ਦਾ ਪ੍ਰਬੰਧ ਕੌਂਸਲ ਆਵ ਰੀਜੈਂਸੀ ਨੇ ਕੀਤਾ¹³. ਰਾਜਪੁਰਾ ਭਟਿੰਡਾ ਰੇਲਵੇ ਲੈਨ ਰਿਆਸਤ ਦੇ ਖ਼ਰਚ ਤੋਂ ਤਿਆਰ ਹੋਈ, ਜੋ ਸਨ ੧੮੮੯ ਵਿੱਚ ਖੋਲ੍ਹੀ ਗਈ.#ਸਨ ੧੮੭੯ ਦੇ ਕਾਬੁਲਜੰਗ ਵਿੱਚ ਫੌਜ ਭੇਜਕੇ ਮਹਾਰਾਜਾ ਸਾਹਿਬ ਨੇ ਸਰਕਾਰ ਅੰਗ੍ਰੇਜ਼ੀ ਨੂੰ ਪੂਰੀ ਸਹਾਇਤਾ ਦਿੱਤੀ.#ਮਹਾਰਾਜਾ ਸਾਹਿਬ ਨੇ ਸਨ ੧੮੯੦ ਵਿੱਚ ਰਾਜਪ੍ਰਬੰਧ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ, ੨੭ ਵੈਸਾਖ ਸੰਮਤ ੧੯੪੫ (ਸਨ ੧੮੮੮) ਨੂੰ ਆਪ ਦੀ ਸ਼ਾਦੀ ਸਰਦਾਰ ਕਿਸ਼ਨ ਸਿੰਘ ਰਈਸ ਚਕੇਰੀਆਂ ਦੀ ਸੁਪੁਤ੍ਰੀ ਨਾਲ ਵਡੀ ਧੂਮਧਾਮ ਨਾਲ ਹੋਈ, ਜਿਸ ਵਿੱਚ ਫੂਲਵੰਸ਼ੀ ਮਹਾਰਾਜੇ, ਵਾਇਸਰਾਇ ਹਿੰਦ ਅਤੇ ਲਾਟ ਸਾਹਿਬ ਪੰਜਾਬ ਸ਼ਾਮਿਲ ਸਨ.#ਸਨ ੧੮੯੭ ਦੇ ਤੀਰਾਹ ਜੰਗ ਵਿੱਚ ਪਟਿਆਲੇ ਦੀ ਫੌਜ ਨੇ ਸ਼ਲਾਘਾ ਯੋਗ੍ਯ ਕੰਮ ਕਰਕੇ ਸਰਕਾਰ ਤੋਂ ਧੰਨਵਾਦ ਪ੍ਰਾਪਤ ਕੀਤਾ.#ਸਨ ੧੮੯੮ ਵਿੱਚ ਆਪ ਨੂੰ ਜੀ. ਸੀ. ਐਸ. ਆਈ. ਦਾ ਖਿਤਾਬ ਮਿਲਿਆ.#ਅਠਾਈ ਵਰ੍ਹੇ ਦੀ ਉਮਰ ਵਿੱਚ ਆਪ ਦਾ ਦੇਹਾਂਤ ਨਵੰਬਰ ਸਨ ੧੯੦੦ ਵਿੱਚ ਹੋਇਆ.#ਮਹਾਰਾਜਾ ਰਾਜੇਂਦ੍ਰਸਿੰਘ ਸਾਹਿਬ ਉਦਾਰ, ਵਡੇ ਕ੍ਰਿਪਾਲੁ, ਦਿਲੇਰ ਅਤੇ ਪੋਲੋ ਕ੍ਰਿਕਟ ਆਦਿ ਖੇਡਾਂ ਦੇ ਪ੍ਰੇਮੀ ਸਨ.#ਮਹਾਰਾਜ ਭੂਪੇਂਦ੍ਰਸਿੰਘ#ਮਹਾਰਾਜਾ ਰਾਜੇਂਦ੍ਰਸਿੰਘ ਜੀ ਦੇ ਘਰ ਮਹਾਰਾਣੀ ਜਸਮੇਰਕੌਰ ਦੇ ਉਦਰ ਤੋਂ ੧੨. ਅਕਤੂਬਰ ਸਨ ੧੮੯੧ (ਅੱਸੂ ਸੁਦੀ ੧੦. ਸੰਮਤ ੧੯੪੮) ਨੂੰ ਆਪ ਦਾ ਜਨਮ ਹੋਇਆ. ਪਿਤਾ ਜੀ ਦਾ ਦੇਹਾਂਤ ਹੋਣ ਪੁਰ ਨਵੰਬਰ ਸਨ ੧੯੦੦ ਵਿੱਚ ਪਟਿਆਲੇ ਦੇ ਰਾਜਸਿੰਘਾਸਨ ਤੇ ਵਿਰਾਜੇ. ਆਪ ਦੀ ਨਾਬਾਲਗੀ ਦੇ ਸਮੇਂ ਕੌਂਸਲ ਆਵ ਰੀਜੈਂਸੀ ਦੇ ਹੱਥ ਰਿਆਸਤ ਦਾ ਪ੍ਰਬੰਧ ਰਿਹਾ, ਜਿਸ ਦੇ ਪ੍ਰਧਾਨ ਸਰਦਾਰ ਗੁਰਮੁਖਸਿੰਘ ਅਤੇ ਮੈਂਬਰ ਲਾਲਾ ਭਗਵਾਨਦਾਸ ਅਰ ਖ਼ਲੀਫ਼ਾ ਮੁਹੰਮਦਹੁਸੈਨ ਸਨ.#ਮਹਾਰਾਜਾ ਸਾਹਿਬ ਨੇ ਪ੍ਰਾਈਵੇਟ ਤਾਲੀਮ ਤੋਂ ਛੁੱਟ, ਐਚੀਸਨ ਕਾਲਿਜ ਲਾਹੌਰ ਵਿੱਚ ਬਾਕਾਇਦਾ ਵਿਦ੍ਯਾ ਪ੍ਰਾਪਤ ਕੀਤੀ.#੯. ਮਾਰਚ ਸਨ ੧੯੦੮ (੨੬ ਫੱਗੁਣ ੧੯੬੪) ਨੂੰ ਸਰਦਾਰ ਬਹਾਦੁਰ ਜਨਰਲ ਸਰਦਾਰ ਗੁਰਨਾਮ ਸਿੰਘ ਦੀ ਸੁਪੁਤ੍ਰੀ ਬਖਤਾਵਰ ਕੌਰ ਨਾਲ ਸ਼ਾਦੀ ਹੋਈ, ਜਿਸਦੀ ਕੁਖ ਤੋਂ ੭. ਜਨਵਰੀ, ੧੯੧੩ (੨੫ ਪੋਹ, ੧੯੬੬) ਨੂੰ ਟਿੱਕਾ ਯਾਦਵਇੰਦ੍ਰਸਿੰਘ ਜੀ ਜਨਮੇ.#ਸਨ ੧੯੦੮ ਦੇ ਮੋਹਮੰਦ ਅਤੇ ਜ਼ਕਾਖ਼ੇਲ ਦੀ ਅਸ਼ਾਂਤੀ ਸਮੇ ਸਰਹੱਦੀ ਜੰਗ ਵਿੱਚ ਮਹਾਰਾਜਾ ਨੇ ਸਰਕਾਰ ਨੂੰ ਸਭ ਤਰਾਂ ਸਹਾਇਤਾ ਦਿੱਤੀ.#੧. ਅਕਤੂਬਰ ਸਨ ੧੯੦੯ ਤੋਂ ਮਹਾਰਾਜਾ ਸਾਹਿਬ ਨੇ ਰਿਆਸਤ ਦਾ ਕੰਮ ਆਪਣੇ ਹੱਥ ਲਿਆ, ਜਿਸ ਦਾ ਐਲਾਨ ਲਾਰਡ ਮਿੰਟੋ ਨੇ ੩. ਨਵੰਬਰ ਸਨ ੧੯੧੦ ਨੂੰ ਪਟਿਆਲੇ ਦੇ ਦਰਬਾਰ ਵਿੱਚ ਕੀਤਾ.#ਸਨ ੧੯੧੧ ਵਿੱਚ ਮਹਾਰਾਜਾ ਨੇ ਯੂਰਪ ਦੀ ਯਾਤ੍ਰਾ ਕੀਤੀ. ਦਿਸੰਬਰ ਸਨ ੧੯੧੧ ਦੇ ਸ਼ਾਹੀ ਦਰਬਾਰ ਦਿੱਲੀ ਵਿੱਚ ਆਪ ਸ਼ਾਮਿਲ ਹੋਏ ਅਤੇ ਸਰਕਾਰ ਵਲੋਂ ਜੀ. ਸੀ. ਆਈ. ਈ. (G. C. I. E) ਦਾ ਖਿਤਾਬ ਮਿਲਿਆ.#ਸਨ ੧੯੧੪ ਦੇ ਮਹਾਨਜੰਗ ਵਿੱਚ ਮਹਾਰਾਜਾ ਨੇ ਯੁੱਧਭੂਮੀ ਵਿੱਚ ਖੁਦ ਜਾਣ ਦਾ ਸੰਕਲਪ ਕੀਤਾ, ਪਰ ਸਖ਼ਤ ਬੀਮਾਰ ਹੋ ਜਾਣ ਦੇ ਕਾਰਣ ਡਾਕਟਰਾਂ ਨੇ ਅਦਨ ਤੋਂ ਵਾਪਿਸ ਕਰਦਿੱਤੇ. ਇਸ ਨਾਜੁਕ ਸਮੇਂ ਮਹਾਰਾਜਾ ਨੇ ਜੋ ਗਵਰਨਮੈਂਟ ਦੀ ਸਹਾਇਤਾ ਕੀਤੀ, ਉਹ ਸਨ ੧੮੫੭ ਦੇ ਗਦਰ ਦੀ ਸਹਾਇਤਾ ਤੋਂ ਘੱਟ ਨਹੀਂ ਸੀ. ਹਜਾਰਾਂ ਰੰਗਰੂਟ (Recruits) ਭਰਤੀ ਕੀਤੇ ਲੱਖਾਂ ਰੁਪ੍ਯਾ ਅਨੇਕ ਫੰਡਾਂ ਵਿੱਚ ਦਿੱਤਾ ਅਤੇ ਮਹਾਰਾਜਾ ਦੀ ਫੌਜ ਨੇ ਮਿਸਰ, ਮੈਸੋਪੋਟੇਮੀਆ ਅਤੇ ਬਲੋਚਿਸਤਾਨ ਆਦਿਕ ਅਸਥਾਨਾਂ ਵਿੱਚ ਬਹੁਤ ਸ਼ਲਾਘਾਯੋਗ ਕੰਮ ਕੀਤਾ.#ਸਨ ੧੯੧੭ ਵਿੱਚ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਜਾਨਸ਼ੀਨ ਹਮੇਸ਼ਾ ਲਈ ਵਾਇਸਰਾਇ ਦੇ ਦਰਬਾਰ ਵਿੱਚ ਨਜਰ ਪੇਸ਼ ਕਰਨ ਤੋਂ ਗਵਰਨਮੈਂਟ ਨੇ ਮੁਆਫ਼ ਕੀਤੇ.#੧. ਜਨਵਰੀ ਸਨ ੧੯੧੮ ਨੂੰ ਜੀ. ਬੀ. ਈ. (G. B. E. ) ਦਾ ਖਿਤਾਬ ਮਿਲਿਆ ਅਤੇ ਸਲਾਮੀ ੧੯. ਤੋਪਾਂ ਦੀ ਕੀਤੀ ਗਈ ਅਰ ਮੇਜਰ ਜਨਰਲ (Major General) ਦੀ ਪਦਵੀ ਮਿਲੀ.#ਇਸੇ ਸਾਲ (੧੯੧੮), ਇੰਪੀਰਅਲ ਵਾਰ ਕਾਨਫ੍ਰੈਂਸ (Imperial War Conference) ਵਿੱਚ ਹਿੰਦੁਸਤਾਨੀ ਰੂਲਿੰਗ ਪ੍ਰਿੰਸਜ਼ ਵੱਲੋਂ ਪ੍ਰਤਿਨਿਧਿ ਹੋਕੇ ਇੰਗਲੈਂਡ ਗਏ.#ਯੂਰਪਯਾਤ੍ਰਾ ਸਮੇਂ ਸਾਰੇ ਦੇਸ਼ਾਂ ਵਿੱਚ ਮਹਾਰਾਜਾ ਸਾਹਿਬ ਦਾ ਵਡਾ ਮਾਨ ਹੋਇਆ ਅਰ ਬਹੁਤ ਸਲਤਨਤਾਂ ਵੱਲੋਂ ਉੱਚ ਸਨਮਾਨ ਦੇ ਖ਼ਿਤਾਬ ਦਿੱਤੇ ਗਏ. ¹⁴#ਸਨ ੧੯੧੯ ਦੇ ਅਫਗਾਨਜੰਗ ਵਿੱਚ ਮਹਾਰਾਜਾ ਸਾਹਿਬ ਖੁਦ ਸ਼ਾਮਿਲ ਹੋਏ. ੧. ਜਨਵਰੀ ੧੯੨੧ ਨੂੰ ਜੀ. ਸੀ. ਐਸ. ਆਈ. (G. C. S. I. ) ਦਾ ਖਿਤਾਬ ਮਿਲਿਆ. ੧੭. ਮਾਰਚ ਸਨ ੧੯੨੨ ਨੂੰ ਜੀ. ਸੀ. ਵੀ. ਓ. (G. C. V. O. ) ਹੋਏ ਅਤੇ ਬਾਦਸ਼ਾਹ (King) ਦੇ ਏ. ਡੀ. ਸੀ. ਬਾਪੇ ਗਏ. ਸਨ ੧੯੨੩ ਵਿੱਚ ੧੫. ਲੁਦਿਆਨਾ ਸਿੱਖ ਪਲਟਨ ਦੇ ਆਨਰੇਰੀ ਕਰਨੈਲ ਹੋਏ. ਜਨਵਰੀ ਸਨ ੧੯੨੬ ਤੋਂ ਮਹਾਰਾਜਾ ਭੂਪੇਂਦ੍ਰਸਿੰਘ ਸਾਹਿਬ ਨਰੇਂਦ੍ਰਮੰਡਲ (The Chamber of Princes) ਦੇ ਚਾਂਸਲਰ (Chancellor) ਹਨ.#ਮਹਾਰਾਜਾ ਸਾਹਿਬ ਦਾ ਪੂਰਾ ਖ਼ਿਤਾਬ ਹੈ:-#ਮੇਜਰ ਜਨਰਲ ਹਿਜ਼ ਹਾਈਨੈਸ ਫ਼ਰਜ਼ੰਦੇ ਖ਼ਾਸ ਦੌਲਤੇ ਇੰਗਲਿਸ਼ੀਆ ਮਨਸੂਰੇ ਜ਼ਮਾਨ ਅਮੀਰੁਲ ਉਮਰਾ ਮਹਾਰਾਜਾਧਿਰਾਜ ਰਾਜੇਸ਼੍ਵਰ ਸ੍ਰੀ ਮਹਾਰਾਜਾਏਰਾਜਗਾਨ ਸਰ ਭੂਪੇਂਦ੍ਰਸਿੰਘ ਮਹੇਂਦ੍ਰ ਬਹਾਦੁਰ, ਪਟਿਆਲਾਪਤਿ, (ਜੀ. ਸੀ. ਐਸ. ਆਈ. ) (ਜੀ. ਸੀ. ਆਈ. ) (ਜੀ. ਸੀ. ਵੀ ਓ. ) (ਜੀ. ਬੀ. ਈ. ) (ਏ. ਡੀ. ਸੀ. ) (ਐਫ਼. ਆਰ. ਜੀ. ਐਸ. ) (ਐਫ਼. ਜ਼ੈਡ. ਐਸ. ) (ਐਮ. ਆਰ. ਏ. ਐਸ. ) (ਐਮ. ਆਰ. ਐਸ. ਏ. ) (ਐਫ਼. ਆਰ. ਸੀ. ਆਈ. ) (ਐਫ਼. ਆਰ. ਐਚ. ਐਸ. )¹⁵#ਰਿਆਸਤ ਪਟਿਆਲੇ ਦਾ ਨੰਬਰ ਪੰਜਾਬ ਵਿੱਚ ਪਹਿਲਾ ਹੈ. ਇਸ ਦਾ ਰਕਬਾ ੫੪੧੨ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੧੪੯੯੭੩੯ ਹੈ ਅਰ ਸਾਲਾਨਾ ਆਮਦਨ ੧, ੨੨, ੭੩, ੭੧੯ ਰੁਪ੍ਯਾ ਹੈ.#ਰਿਆਸਤ ਵਿੱਚ ੧੪. ਸ਼ਹਿਰ ਅਤੇ ੩੫੮੦ ਪਿੰਡ ਹਨ.#ਫੌਜ ਇੰਪੀਰੀਅਲ ਸਰਵਿਸ- ਰਾਜੇਂਦ੍ਰ ਰਸਾਲਾ (Lancers) ੫੨੬ ਸਵਾਰ.#ਪਲਟਨ ਪਹਿਲੀ ਦੇ ੭੪੦ ਅਤੇ ਦੂਜੀ ਦੇ ੭੪੦ ਸਿਪਾਹੀ.#ਲੋਕਲ- ਰਸਾਲਾ ੧. ਅਤੇ ਪਲਟਨਾਂ ੨.#ਤੋਪਖਾਨਾ- ੮ ਤੋਪਾਂ, ਗੋਲੰਦਾਜ਼ ੧੫੦.#ਪੋਲੀਸ ਦੀ ਗਿਣਤੀ ੧੩੦੦ ਅਤੇ ਠਾਣੇ ੩੧ ਹਨ.#ਰਾਜਧਾਨੀ ਵਿੱਚ ਇੱਕ ਆਲੀਸ਼ਾਨ ਮਹੇਂਦ੍ਰ ਕਾਲਿਜ ਹੈ, ਜਿਸ ਵਿੱਚ ਬੀ. ਏ. ਤਕ ਬਿਨਾ ਫੀਸ ਵਿਦਯਾ ਦਿੱਤੀ ਜਾਂਦੀ ਹੈ. ਭੂਪੇਂਦ੍ਰ ਤਿੱਬੀਆ ਕਾਲਿਜ ਅਤੇ ਭੂਪੇਂਦ੍ਰ ਅਤੇ ਭੂਪੇਂਦ੍ਰ ਐਗ੍ਰੀਕਲਚਰਰਲ ਇਨਸ੍ਟੀਚਯੂਟ ਭੀ ਉੱਤਮ ਹਨ.#ਰਿਆਸਤ ਵਿੱਚ ੧੧. ਹਾਈ ਸਕੂਲ, ੩੦ ਮਿਡਲ ਸਕੂਲ, ੨੫੩ ਪ੍ਰਾਇਮਰੀ ਸਕੂਲ ਹਨ.#ਗਰਲਸਕੂਲ- ਇੱਕ ਹਾਈ, ਇੱਕ ਮਿਡਲ, ੪੪ ਪ੍ਰਾਇਮਰੀ ਹਨ.#ਰਾਜਧਾਨੀ ਵਿੱਚ ਰਾਜੇਂਦ੍ਰ ਹਸਪਤਾਲ, ਜਿਸ ਅੰਦਰ ੮੦ ਰੋਗੀ ਰਹਿ ਸਕਦੇ ਹਨ, ਲੇਡੀ ਡਫ਼ਰਿਨ ਜਨਾਨਾ ਹਸਪਤਾਲ, ਜਿਸ ਵਿੱਚ ੧੨. ਬਿਸਤਰ ਹਨ ਸ਼ਲਾਘਾ ਯੋਗ੍ਯ ਹਨ. ਇਲਾਕੇ ਵਿੱਚ ੯. ਹਸਪਤਾਲ ਅਤੇ ੨੮ ਡਿਸਪੈਨਸਰੀਆਂ ਹਨ.#ਪਟਿਆਲੇ ਦੇ ਕਿਲੇ ਅੰਦਰ "ਬਾਬਾ ਆਲਾ ਸਿੰਘ ਜੀ ਦੇ ਬੁਰਜ" ਵਿੱਚ ਇਹ ਗੁਰਵਸਤਾਂ ਹਨ:-#੧. ਹੁਕਮਨਾਮਾ ਦਸ਼ਮੇਸ਼ ਜੀ ਦਾ, ਇਸਦਾ ਪਾਠ ਤ੍ਰਿਲੋਕਸਿੰਘ ਸ਼ਬਦ ਵਿੱਚ ਦਿੱਤਾ ਗਿਆ ਹੈ.#੨. ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ ਫ਼ੌਲਾਦੀ, ਜਿਸ ਦਾ ਤੋਲ ੧੨. ਸੇਰ ਪੱਕਾ ਹੈ.#੩. ਗੁਰੂ ਤੇਗਬਹਾਦੁਰ ਸਾਹਿਬ ਦਾ ਦੁਧਾਰਾ ਖੰਡਾ.#੪. ਦਸ਼ਮੇਸ਼ ਦੀ ਸ਼ਿਕਾਰਗਾਹ ਤਲਵਾਰ.#੫. ਸ਼੍ਰੀ ਸਾਹਿਬ ਕਲਗੀਧਰ ਜੀ ਦਾ, ਜਿਸ ਤੇ ਲਿਖਿਆ ਹੈ- ਅਕਾਲ ਸਹਾਇ ਗੁਰੂ ਗੋਬਿੰਦਸਿੰਘ, ਜੋ ਦਰਸ਼ਨ ਕਰੇਗਾ ਸੋ ਨਿਹਾਲ ਹੋਇਗਾ.#੬. ਦਸ਼ਮੇਸ ਦਾ ਦੋ ਫਾਂਕਾ ਤੀਰ, ਇਸ ਤੇ ਸੋਨੇ ਦੇ ਤਿੰਨ ਬੰਦ ਹਨ.#੭. ਦਸਮ ਗੁਰੂ ਜੀ ਦਾ ਬਰਛਾ, ਜਿਸ ਦਾ ਛੜ (ਦਸ੍ਤਾ) ਅਜੀਬ ਜੌਹਰਦਾਰ ਹੈ.#੮. ਕਲਗੀਧਰ ਜੀ ਦਾ ਸਫਾਜੰਗ.#੯. ਦਸ਼ਮੇਸ਼ ਜੀ ਦਾ ਗੁਟਕਾ, ਜਿਸ ਵਿੱਚ ਜਪੁਜੀ, ਰਹਿਰਾਸ- "ਸਰਨ ਪਰੇ ਕੀ ਰਾਖੋ ਸਰਮਾ- " ਤਕ, ਕੀਰਤਨਸੋਹਲਾ, ਗੁਰੂ ਤੇਗਬਹਾਦੁਰ ਜੀ ਦੇ ਸ਼ਬਦ ਅਤੇ ਸਲੋਕ, ਸਲੋਕ ਸਹਸਕਿਰਤੀ ਅਰ ਗਾਥਾ ਹੈ.#੧੦ ਕਲਗੀਧਰ ਜੀ ਦਾ ਸੁਨਹਿਰੀ ਸ਼ਿਕਾਰਗਾਹ ਕਟਾਰ.#੧੧ ਦਸ਼ਮੇਸ਼ ਦੇ ਪਊਏ, ਜੋ ਪਿੰਡੀਘੇਬ ਦੇ ਸੇਠ ਨੇ ਮਹਾਰਾਜਾ ਸਾਹਿਬ ਨੂੰ ਦਿੱਤੇ.#੧੨ ਦਸ਼ਮੇਸ਼ ਦਾ ਖੰਡਾ, ਜੋ ਭਾਈ ਸਾਹਿਬ ਬਾਗੜੀਆਂ ਨੇ ਮਹਾਰਾਜਾ ਨੂੰ ਦਿੱਤਾ....
ਪੰਜਾਬ ਵਿੱਚ ਇੱਕ ਮੁਸਲਮਾਨੀਰਿਆਸਤ, ਜਿਸ ਦੀ ਰਾਜਧਾਨੀ ਬਹਾਵਲਪੁਰ ਹੈ. ਇਹ ਲਹੌਰੋਂ ੨੪੪ ਮੀਲ ਦੱਖਣ ਪੱਛਮ ਹੈ. ਇਸ ਦੇ ਰਈਸਾਂ ਦਾ ਨਿਕਾਸ ਸ਼ਿਕਾਰਪੁਰ ਸਿੰਧ ਤੋਂ ਹੈ. ਪ੍ਰਤਾਪੀ ਅੱਬਾਸੀ ਦਾਊਦ ਨੇ ਪੁਰੁਸਾਰਥ ਨਾਲ ਰਾਜ ਕਾਇਮ ਕੀਤਾ. ਜਿਸ ਦੀ ਵੰਸ਼ ਹੋਣ ਕਰਕੇ ਬਹਾਵਲ ਪੁਰੀਏ ਦਾਊਦਪੋਤ੍ਰੇ ਕਹਾਉਂਦੇ ਹਨ. ਦਾਊਦ ਦੇ ਪੋਤ੍ਰੇ ਬਹਾਵਲਖ਼ਾਨ ਨੇ ਬਾਹਵਲਪੁਰ ਨਗਰ ਸਨ ੧੭੪੮ ਵਿੱਚ ਵਸਾਇਆ ਹੈ.#ਬਹਾਵਲਪੁਰ ਕਾ ਰਕਬਾ ੧੫, ੦੦੦ ਵਰਗਮੀਲ ਹੈ. ਜਨ ਸੰਖ੍ਯਾ ੭੮੧, ੧੯੧ ਹੈ. ਸਨ ੧੮੩੩ ਵਿੱਚ ਰਿਆਸਤ ਬਹਾਵਲਪੁਰ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਈ ਹੈ. ਇਸ ਦਾ ਹੁਣ ਨੀਤਿ ਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਰਿਆਸਤ ਦਾ ਨੰਬਰ ਪੰਜਾਬ ਵਿੱਚ ਦੂਜਾ ਹੈ....
ਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ ਸਿੰਘ ਬਹਾਦੁਰ ਨੇ ਸਤਾਰਾਂ ਵਰ੍ਹੇ ਦੀ ਉਮਰ ਵਿੱਚ ਦਿੱਲੀ ਦੀ ਸਲਤਨਤ ਦੇ ਪਰਗਨੇ ਜੀਂਦ ਅਤੇ ਸਫੀਦੋਂ, ਸਨ ੧੭੫੫ ਵਿੱਚ ਫਤੇ ਕੀਤੇ ਅਰ ਸਨ ੧੭੬੬ ਵਿੱਚ ਜੀਂਦ ਨੂੰ ਆਪਣੀ ਰਾਜਧਾਨੀ ਥਾਪਿਆ. ਸਨ ੧੭੭੫ ਵਿੱਚ ਇੱਥੇ "ਫਤੇਹਗੜ੍ਹ" ਨਾਉਂ ਦਾ ਸੁੰਦਰ ਕਿਲਾ ਰਚਿਆ.#ਭਾਵੇਂ ਸਨ ੧੮੨੭ ਵਿੱਚ ਰਾਜਾ ਸੰਗਤ ਸਿੰਘ ਨੇ ਸੰਗਰੂਰ ਨੂੰ ਰਾਜਧਾਨੀ ਬਣਾ ਲਿਆ, ਪਰ ਸਰਕਾਰੀ ਕਾਗਜਾਂ ਵਿੱਚ ਰਿਆਸਤ ਦਾ ਨਾਮ ਜੀਂਦ ਹੀ ਲਿਖਿਆ ਜਾਂਦਾ ਹੈ, ਅਰ ਮਸਨਦਨਸ਼ੀਨੀ ਦੀ ਰਸਮ ਭੀ ਜੀਂਦ ਵਿੱਚ ਹੁੰਦੀ ਹੈ.#ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਂਦ ਨਗਰ ਨੂੰ ਚਰਣਾਂ ਨਾਲ ਪਵਿਤ੍ਰ ਕੀਤਾ ਹੈ ਅਤੇ ਕੁਝ ਸਮਾਂ ਗੁਰੂ ਤੇਗਬਹਾਦੁਰ ਸਾਹਿਬ ਭੀ ਵਿਰਾਜੇ ਹਨ. ਰਾਜਾ ਗਜਪਤਿ ਸਿੰਘ ਜੀ ਨੇ ਸੁੰਦਰ ਗੁਰਦ੍ਵਾਰਾ ਬਣਾਕੇ ਤੇਗਬਹਾਦੁਰਪੁਰ ਪਿੰਡ (ਪ੍ਰਸਿੱਧ ਛੰਨਾ) ਜਾਗੀਰ ਵਿੱਚ ਅਰਪਿਆ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੀ ਕਮੇਟੀ ਦੇ ਹੱਥ ਹੈ. ਨਿੱਤ ਕੀਰਤਨ ਹੁੰਦਾ ਅਤੇ ਲੰਗਰ ਵਰਤਦਾ ਹੈ.#ਹੁਣ ਜੀਂਦ ਨਾਰਥ ਵੈਸਟਰਨ ਰੇਲਵੇ ਦਾ ਸਟੇਸ਼ਨ ਹੈ, ਜੋ ਭਟਿੰਡੇ ਤੋਂ ੧੦੫ ਅਤੇ ਦਿੱਲੀ ਤੋਂ ੭੯ ਮੀਲ ਹੈ. ਜੀਂਦ ਰਿਆਸਤ#ਜੀਂਦ ਰਿਆਸਤ ਫੂਲਕੀਆਂ ਰਿਆਸਤਾਂ ਵਿੱਚੋਂ ਸਿੱਖ ਰਿਆਸਤ ਹੈ, ਇਸ ਦਾ ਦਰਜਾ ਪੰਜਾਬ ਵਿੱਚ ਤੀਜਾ ਹੈ.¹ ਰਕਬਾ ੧੨੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨਸੰਖ੍ਯਾ ੩੦੮, ੧੮੩ ਹੈ. ਆਮਦਨ ਸਤਾਈ ਲੱਖ ਰੁਪ੍ਯਾ ਸਾਲਾਨਾ ਹੈ.#ਜੀਂਦ ਰਾਜ ਵਿੱਚ ਚਾਰ ਨਗਰ (ਜੀਂਦ, ਸੰਗਰੂਰ, ਦਾਦਰੀ, ਸਫੀਦੋਂ) ਅਤੇ ੪੪੨ ਪਿੰਡ ਹਨ. ਆਬਪਾਸ਼ੀ ਪੱਛਮੀ ਜਮਨਾ ਕਨਾਲ ਅਤੇ ਸਰਹਿੰਦ ਕਨਾਲ ਤੋਂ ਹੁੰਦੀ ਹੈ, ਜਿਸ ਵਿੱਚ ਰਿਆਸਤ ਦਾ ਹਿੱਸਾ ਹੈ.²#ਰਿਆਸਤ ਦੀ ਫੌਜ ੭੦੦ ਸਿਪਾਹੀ ਇੰਪੀਰੀਅਲ ਸਰਵਿਸ ਪਲਟਨ ਦਾ, ੧੫੦ ਲੋਕਲ ਪਲਟਨ ਦਾ, ਮਹਾਰਾਜਾ ਦਾ ਬਾਡੀ ਗਾਰਡ ਰਸਾਲਾ ੧੧੨, ਖੱਚਰ ਬਾਟਰੀ Mule Battery ਦੇ ਸਿਪਾਹੀ ੨੭ ਹਨ. ਪੁਲਿਸ ਦੇ ਸਿਪਾਹੀ ੩੧੧ ਅਤੇ ਪਿੰਡਾਂ ਦੇ ਚੌਕੀਦਾਰ ੫੦੮ ਹਨ. ਰਿਆਸਤ ਵਿੱਚ ਇੱਕ ਹਾਈ ਸਕੂਲ, ੨੫ ਮਿਡਲ ਸਕੂਲ, ੩੯ ਪ੍ਰਾਇਮਰੀ ਸਕੂਲ ਬਾਲਕਾਂ ਲਈ, ਅਤੇ ੪. ਗਰਲ ਸਕੂਲ ਹਨ.#ਸੰਗਰੂਰ ਵਿੱਚ ਇੱਕ ਵਡਾ ਹਾਸਪਿਟਲ, ਜਿਸ ਵਿੱਚ ੩੦ ਬੀਮਾਰ ਰਹਿ ਸਕਦੇ ਹਨ, ਜੀਂਦ ਦਾ ਹਾਸਪਿਟਲ ਜਿਸ ਵਿੱਚ ੧੫. ਰੋਗੀ ਰਹਿ ਸਕਦੇ ਹਨ ਸੁੰਦਰ ਬਣੇ ਹੋਏ ਹਨ, ਅਤੇ ਇਲਾਕੇ ਵਿੱਚ ੧੦. ਡਿਸਪੈਨਸਰੀਆਂ (Dispensaries) ਹਨ.#ਬਾਬਾ ਫੂਲ ਦੇ ਵਡੇ ਸੁਪੁਤ੍ਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁਤ੍ਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚੱਲੀ ਹੈ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੇ ਉਦਰ ਤੋਂ ਗਜਪਤਿ ਸਿੰਘ ਦਾ ਜਨਮ ਸਨ ੧੭੩੮ ਵਿੱਚ ਹੋਇਆ. ਸਨ ੧੭੫੧ ਵਿੱਚ ਪਿਤਾ ਸੁਖਚੈਨ ਸਿੰਘ ਦੇ ਦੇਹਾਂਤ ਪਿੱਛੋਂ ਗਜਪਤਿ ਸਿੰਘ ਨੇ ਛੋਟੀ ਉਮਰ ਵਿੱਚ ਹੀ ਘਰ ਦਾ ਕੰਮ ਸਾਂਭਿਆ ਅਰ ਜੁਆਨ ਹੋ ਕੇ ਆਪਣੇ ਉੱਦਮ ਨਾਲ ਤਲਵਾਰ ਦੇ ਬਲ ਕਈ ਇਲਾਕੇ ਮੱਲੇ. ਸਨ ੧੭੬੩ ਵਿੱਚ ਸਰਹਿੰਦ ਦੇ ਸੂਬੇ ਜੈਨਖ਼ਾਂ ਦੇ ਵਿਰੁੱਧ ਆਪਣੇ ਭਾਈਆਂ ਨਾਲ ਮਿਲਕੇ ਘੋਰ ਯੁੱਧ ਕੀਤਾ. ਇਸ ਫਤੇ ਵਿੱਚ ਬਹੁਤ ਮਾਲ ਅਤੇ ਕਈ ਪਿੰਡ ਗਜਪਤਿ ਸਿੰਘ ਦੇ ਹੱਥ ਆਏ.#ਸਨ ੧੭੭੨ ਵਿੱਚ ਕੁਲਦੀਪਕ ਗਜਪਤਿ ਸਿੰਘ ਨੇ ਰਾਜਾ ਪਦਵੀ ਪ੍ਰਾਪਤ ਕੀਤੀ ਅਤੇ ਰਾਜ ਕਾਜ ਦੇ ਉੱਤਮ ਨਿਯਮ ਥਾਪੇ. ਇਸ ਦੀ ਸੁਪੁਤ੍ਰੀ ਬੀਬੀ ਰਾਜਕੌਰ ਦਾ ਸਨ ੧੭੭੪ ਵਿੱਚ ਵੱਡੀ ਧੂਮ ਧਾਮ ਨਾਲ ਸਰਦਾਰ ਮਹਾਂਸਿੰਘ ਸੁਕ੍ਰਚੱਕੀਏ ਨਾਲ ਵਿਆਹ ਹੋਇਆ. ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਦੀ ਮਾਤਾ ਹੋਣ ਕਰਕੇ ਬੀਬੀ ਰਾਜ ਕੌਰ ਦਾ ਨਾਮ ਵਡੇ ਸਨਮਾਨ ਨਾਲ ਦੇਸ਼ ਵਿੱਚ ਲਿਆ ਜਾਂਦਾ ਹੈ.#ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ੫੧ ਵਰ੍ਹੇ ਦੀ ਉਮਰ ਭੋਗਕੇ ਚਲਾਣਾ ਕਰ ਗਿਆ, ਅਰ ਉਸ ਦਾ ਪੁਤ੍ਰ ਰਾਜਾ ਭਾਗ ਸਿੰਘ ੨੧ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਜਨਰਲ ਲੇਕ (General Lake) ਨਾਲ ਮਿਤ੍ਰਤਾ ਗੰਢੀ ਅਰ ਕਈ ਜੰਗਾਂ ਵਿੱਚ ਸਹਾਇਤਾ ਦਿੱਤੀ. ਸਨ ੧੮੦੫ ਵਿੱਚ ਆਪਣੇ ਭਾਣਜੇ ਮਹਾਰਾਜਾ ਰਣਜੀਤ ਸਿੰਘ ਪਾਸ ਰਾਜਾ ਭਾਗ ਸਿੰਘ ਅੰਗ੍ਰੇਜ਼ੀ ਸਰਕਾਰ ਦਾ ਵਕੀਲ ਬਣਕੇ ਗਿਆ ਕਿ ਜਸਵੰਤਰਾਉ ਹੁਲਕਰ ਨੂੰ ਪੰਜਾਬ ਗਵਰਨਮੇਂਟ ਤੋਂ ਕਿਸੇ ਤਰਾਂ ਦੀ ਸਹਾਇਤਾ ਨਾ ਮਿਲੇ. ਇਸ ਕਾਰਜ ਵਿੱਚ ਰਾਜੇ ਨੂੰ ਸਫਲਤਾ ਪ੍ਰਾਪਤ ਹੋਈ ਅਰ ਕੰਪਨੀ ਸਰਕਾਰ ਤੋਂ ਬਵਾਨਾ ਅਤੇ ਗੋਹਾਨਾ ਇਲਾਕਾ ਮਿਲਿਆ.#ਸਨ ੧੮੧੯ ਵਿੱਚ ਰਾਜਾ ਭਾਗ ਸਿੰਘ ਦਾ ਦੇਹਾਂਤ ਹੋਣ ਪੁਰ ਉਸ ਦਾ ਪੁਤ੍ਰ ਰਾਜਾ ਫਤੇਸਿੰਘ ਗੱਦੀ ਤੇ ਬੈਠਾ, ਪਰ ਇਹ ਚਿਰ ਤੀਕ ਰਾਜ ਨਹੀਂ ਕਰ ਸਕਿਆ ੩. ਫਰਵਰੀ ਸਨ ੧੮੨੨ ਨੂੰ ਇਸ ਦਾ ਦੇਹਾਂਤ ਹੋ ਗਿਆ.#੩੦ ਜੁਲਾਈ ਸਨ ੧੮੨੨ ਨੂੰ ੧੧. ਵਰ੍ਹੇ ਦੀ ਉਮਰ ਵਿੱਚ ਰਾਜਾ ਫਤੇਸਿੰਘ ਦਾ ਪੁਤ੍ਰ ਸੰਗਤ ਸਿੰਘ ਜੀਂਦ ਦੀ ਗੱਦੀ ਤੇ ਬੈਠਾ. ਇਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ. ਰਾਜਾ ਸੰਗਤ ਸਿੰਘ ਬਹੁਤ ਸੁੰਦਰ ਅਤੇ ਸ਼ਾਹਸਵਾਰ ਸੀ, ਪਰ ਰਾਜ ਕਾਜ ਵੱਲ ਘੱਟ ਧਿਆਨ ਦੇਂਦਾ ਸੀ. ਇਸ ਦਾ ਦੇਹਾਂਤ ਤੇਈ ਵਰ੍ਹੇ ਦੀ ਉਮਰ ਵਿੱਚ ੩. ਨਵੰਬਰ ਸਨ ੧੮੩੪ ਨੂੰ ਹੋਇਆ. ਰਾਜਾ ਸੰਗਤ ਸਿੰਘ ਦੇ ਪੁਤ੍ਰ ਨਾ ਹੋਣ ਕਰਕੇ ਬਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ, ਜੋ ਕਰੀਬੀ ਹੱਕਦਾਰ ਸੀ, ਸਨ ੧੮੩੭ ਵਿੱਚ ਜੀਂਦ ਦੀ ਗੱਦੀ ਪ੍ਰਾਪਤ ਹੋਈ.#ਰਾਜਾ ਸਰੂਪ ਸਿੰਘ ਨੇ ਉੱਤਮ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ. ਇਹ ਵਡਾ ਕੱਦਾਵਰ, ਸ਼ੂਰਵੀਰ, ਦੂਰੰਦੇਸ਼ ਅਤੇ ਨੀਤਿਨਿਪੁਣ ਰਾਜਾ ਸੀ.³#ਸਨ ੧੮੫੭ ਦੇ ਗਦਰ ਵੇਲੇ ਗਵਰਨਮੇਂਟ ਨੂੰ ਇਸ ਨੇ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ ਅਤੇ ਆਪਣੀ ਫੌਜ ਦਾ ਮੁਖੀਆ ਹੋਕੇ ਆਪ ਦਿੱਲੀ ਪੁੱਜਾ. ਰਾਜਾ ਸਰੂਪ ਸਿੰਘ ਨੂੰ ਸਰਕਾਰ ਵੱਲੋਂ ਦਾਦਰੀ ਦਾ ਪਰਗਨਾ ਅਤੇ ਸੰਗਰੂਰ ਪਾਸ ਤੇਰਾਂ ਪਿੰਡ ਪ੍ਰਾਪਤ ਹੋਏ ਅਰ ਸਨ ੧੮੬੩ ਵਿੱਚ ਜੀ. ਸੀ. ਐਸ. ਆਈ.⁴ ਦਾ ਖ਼ਿਤਾਬ ਮਿਲਿਆ.#ਇਸ ਪ੍ਰਤਾਪੀ ਰਾਜੇ ਦਾ ਦੇਹਾਂਤ ੨੬ ਜਨਵਰੀ ਸਨ ੧੮੬੪ ਨੂੰ ਹੋਇਆ ਅਤੇ ਇਸ ਦਾ ਯੋਗ੍ਯ ਪੁਤ੍ਰ ਰਾਜਾ ਰਘੁਬੀਰ ਸਿੰਘ ਤੀਹ ਵਰ੍ਹੇ ਦੀ ਉਮਰ ਵਿੱਚ ੩੧ ਮਾਰਚ ਸਨ ੧੮੬੪ ਨੂੰ ਗੱਦੀ ਤੇ ਬੈਠਾ ਅਰ ਸ਼ਲਾਘਾ ਯੋਗ੍ਯ ਰਾਜ ਕੀਤਾ. ਇਸ ਦੇ ਅਹਿਦ ਵਿੱਚ ਸਰਹਿੰਦ ਕਨਾਲ ਜਾਰੀ ਹੋਈ ਅਤੇ ਪਿੰਡ ਸੰਗਰੂਰ ਉੱਤਮ ਸ਼ਹਿਰ ਬਣ ਗਿਆ. ਰਾਜਾ ਰਘੁਬੀਰ ਸਿੰਘ ਜੀ ਨੂੰ ਸਨ ੧੮੭੬ ਵਿੱਚ ਜੀ. ਸੀ. ਐਸ. ਆਈ. ਦਾ ਖ਼ਿਤਾਬ ਮਿਲਿਆ. ਇਸ ਚਤੁਰ ਰਾਜੇ ਨੇ ਦੂਜੇ ਅਫਗਾਨ ਜੰਗ (ਸਨ ੧੮੭੬) ਵਿੱਚ ਗਵਰਨਮੇਂਟ ਨੂੰ ਫੌਜ ਅਤੇ ਰੁਪਯੇ ਦੀ ਸਹਾਇਤਾ ਦਿੱਤੀ, ਅਤੇ "ਰਾਜਾਏ ਰਾਜਗਾਨ" ਆਦਿਕ ਖ਼ਿਤਾਬ ਪ੍ਰਾਪਤ ਕੀਤੇ. ਰਾਜਾ ਰਘੁਬੀਰ ਸਿੰਘ ਦੇ ਪੁਤ੍ਰ ਟਿੱਕਾ ਬਲਬੀਰ ਸਿੰਘ ਦਾ ਦੇਹਾਂਤ ਪਿਤਾ ਦੇ ਹੁੰਦੇ ਹੀ ਸਨ ੧੮੮੩ ਵਿੱਚ ਹੋ ਗਿਆ ਸੀ, ਇਸ ਲਈ ਸਨ ੧੮੮੭ ਵਿੱਚ ਰਾਜਾ ਰਘੁਬੀਰ ਸਿੰਘ ਜੀ ਦਾ ਦੇਹਾਂਤ ਹੋਣ ਪੁਰ ਉਸਦਾ ਪੋਤਾ ਰਾਜਕੁਮਾਰ ਰਨਬੀਰ ਸਿੰਘ ਅੱਠ ਵਰ੍ਹੇ ਦੀ ਉਮਰ ਵਿੱਚ ਰਾਜਸਿੰਘਾਸਨ ਤੇ ਵਿਰਾਜਿਆ.#ਵਰਤਮਾਨ ਮਹਾਰਾਜਾ ਰਨਬੀਰ ਸਿੰਘ ਜੀ ਦਾ ਜਨਮ ੧੧. ਅਕਤੂਬਰ ਸਨ ੧੮੭੯ ਨੂੰ ਹੋਇਆ ਹੈ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸਨ ੧੮੮੭ ਵਿੱਚ ਗੱਦੀ ਤੇ ਬੈਠੇ ਅਤੇ ਬਾਲਿਗ ਹੋ ਕੇ ਸਨ ੧੮੯੯ ਵਿੱਚ ਰਾਜਪ੍ਰਬੰਧ ਆਪਣੇ ਹੱਥ ਲਿਆ. ਇਨ੍ਹਾਂ ਨੂੰ ੧. ਜਨਵਰੀ ਸਨ ੧੯੦੯ ਨੂੰ ਕੇ. ਸੀ. ਐਸ. ਆਈ,⁵ ਅਤੇ ੧. ਜਨਵਰੀ ਸਨ ੧੯੧੬ ਨੂੰ ਜੀ. ਸੀ. ਆਈ. ਈ.⁶ ਖਿਤਾਬ ਮਿਲਿਆ. ਸਨ ੧੯੧੧ ਦਾ ਸ਼ਾਹੀ ਦਰਬਾਰ ਦਿੱਲੀ ਵਿੱਚ ਮੌਰੂਸੀ (hereditary) ਮਹਾਰਾਜਾ ਪਦਵੀ ਪ੍ਰਾਪਤ ਹੋਈ.#ਮਹਾਰਾਜਾ ਰਨਬੀਰ ਸਿੰਘ ਜੀ ਨੇ ਸਨ ੧੮੯੭- ੯੮ ਦੇ ਤੀਰਾ ਜੰਗ ਅਤੇ ਸਨ ੧੯੧੪ ਦੇ ਵਡੇ ਜੰਗ ਵਿੱਚ ਸਰਕਾਰ ਨੂੰ ਲੱਖਾਂ ਰੁਪਯਾਂ ਦੀ ਸਹਾਇਤਾ ਅਤੇ ਆਪਣੀ ਸਾਰੀ ਫੌਜ ਦੀ ਸੇਵਾ ਅਰਪਕੇ ਗਵਰਨਮੇਂਟ ਦੀ ਪ੍ਰਸੰਨਤਾ ਅਤੇ ਧੰਨਵਾਦ ਪ੍ਰਾਪਤ ਕੀਤਾ.#ਮਹਾਰਾਜਾ ਰਨਬੀਰ ਸਿੰਘ ਜੀ ਦੇ ਅਹਿਦ ਵਿੱਚ ਰਿਆਸਤ ਦੀ ਸ਼ਾਹੀ ਇਮਾਰਤਾਂ, ਪੁਸ੍ਤਕਾਲਯ, ਸਕੂਲ, ਹਾਸਪਿਟਲ ਆਦਿ ਬਹੁਤ ਸੁੰਦਰ ਬਣੇ ਹਨ ਅਤੇ ਸਨ ੧੯੦੧ ਵਿੱਚ ਲੁਦਿਆਨਾ ਧੂਰੀ ਜਾਖਲ ਰੇਲਵੇ ਬਣਾਈ ਗਈ ਹੈ, ਜਿਸ ਤੇ ਰਿਆਸਤ ਦਾ ਖਰਚ ੩੮, ੧੩, ੬੬੧ ਰੁਪਯੇ ਹੋਇਆ ਅਰ ਇਸ ਦੀ ਆਮਦਨ ਸਾਢੇ ਤਿੰਨ ਲੱਖ ਰੁਪਯਾ ਸਾਲਾਨਾ ਹੈ. ਇਸ ਤੋਂ ਛੁੱਟ ਜੀਂਦ ਪਾਨੀਪਤ ਰੇਲਵੇ ਤੇ ੧੭, ੦੦, ੦੦, ਖਰਚ ਕੀਤਾ ਗਿਆ ਹੈ, ਜਿਸ ਤੋਂ ਇੱਕ ਲੱਖ ਰੁਪਯਾ ਸਾਲਾਨਾ ਆਉਂਦਾ ਹੈ.#ਮਹਾਰਾਜਾ ਰਨਬੀਰ ਸਿੰਘ ਜੀ ਦਾ ਪੂਰਾ ਖ਼ਿਤਾਬ ਹੈ- ਕਰਨੈਲ ਹਿਜ਼ ਹਾਈਨੈਸ (Colonel His Highness) ਫ਼ਰਜ਼ੰਦੇ ਦਿਲਬੰਦ, ਰਸੂਖ਼ੁਲ ਇਤਕ਼ਾਦ, ਦਉਲਤੇ ਇੰਗਲਿਸ਼ੀਆ, ਰਾਜਾਏਰਾਜਗਾਨ, ਮਹਾਰਾਜਾ ਸਰ (Sir) ਰਨਬੀਰ ਸਿੰਘ, ਰਾਜੇਂਦ੍ਰ ਬਹਾਦੁਰ, ਜੀ. ਸੀ. ਆਈ. ਈ. , ਕੇ. ਸੀ. ਐਸ. ਆਈ. , ਵਾਲੀਏ ਜੀਂਦ.#ਰਿਆਸਤ ਜੀਂਦ ਦੀ ਸਲਾਮੀ ੧੩. ਤੋਪਾਂ ਦੀ ਹੈ, ਪਰ ਮਹਾਰਾਜਾ ਦੀ ਜ਼ਾਤੀ ਸਲਾਮੀ ੧੫. ਤੋਪਾਂ ਹਨ.#ਪਹਿਲਾਂ ਇਸ ਰਿਆਸਤ ਦਾ ਨੀਤਿਸੰਬੰਧ ਪੰਜਾਬ ਦੇ ਲਾਟਸਾਹਿਬ ਨਾਲ ਸੀ, ੧. ਨਵੰਬਰ ਸਨ ੧੯੨੧ ਤੋਂ ਗਵਰਨਮੈਂਟ ਇੰਡੀਆ ਨਾਲ ਏ. ਜੀ. ਸੀ. (Agent to the Governor General Panjab States) ਦ੍ਵਾਰਾ ਹੈ. ਦੇਖੋ, ਸੰਗਰੂਰ ਅਤੇ ਫੂਲਵੰਸ਼. ੨. ਖੂਹ ਦੀ ਗਾਰ ਨੂੰ ਭੀ ਪੰਜਾਬੀ ਵਿੱਚ ਜੀਂਦ ਆਖਦੇ ਹਨ....
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ "ਮਿਸਲ ਫੂਲਕਿਆਨ" ਦੀ ਵਡੀ ਸ਼ਾਖ ਰਿਆਸਤ ਨਾਭਾ ਹੈ. ਬਾਬੇ ਫੂਲ ਦੇ ਵਡੇ ਸੁਪੁਤ੍ਰ ਚੋਧਰੀ ਤ੍ਰਿਲੋਕਸਿੰਘ ਦੇ ਵਡੇ ਪੁਤ੍ਰ ਗੁਰਦਿੱਤ ਸਿੰਘ ਤੋਂ ਨਾਭਾ ਵੰਸ਼ ਚੱਲਿਆ ਹੈ, ਇਸੇ ਲਈ ਨਾਭੇ ਨੂੰ "ਚੌਧਰੀ ਦਾ ਘਰ" ਆਖਦੇ ਹਨ.#ਚੌਧਰੀ ਗੁਰਦਿੱਤ ਸਿੰਘ ਨੇ ਆਪਣੀ ਭੁਜਾ ਦੇ ਜੋਰ ਕਈ ਇਲਾਕੇ ਮੱਲੇ ਅਤੇ ਕਈ ਪਿੰਡ ਆਬਾਦ ਕੀਤੇ ਅਰ ਆਪਣੇ ਪਾਸ ਰਾਜਸੀ ਠਾਟ ਬਣਾ ਲਿਆ. ਗੁਰਦਿੱਤ ਸਿੰਘ ਦਾ ਪੁਤ੍ਰ, ਸੂਰਤੀਆਸਿੰਘ ਸਨ. ੧੭੫੨ ਵਿੱਚ ਪਿਤਾ ਦੀ ਮੌਜੂਦਗੀ ਵਿੱਚ ਹੀ ਚਲਾਣਾ ਕਰਗਿਆ, ਇਸ ਲਈ ਚੌਧਰੀ ਗੁਰਦਿੱਤ ਸਿੰਘ ਦਾ ਸਨ ੧੭੫੪ ਵਿੱਚ ਦੇਹਾਂਤ ਹੋਣ ਪੁਰ ਇਸ ਦਾ ਪੋਤਾ (ਸੁਰਤੀਏਸਿੰਘ ਦਾ ਪੁਤ੍ਰ) ਹਮੀਰ ਸਿੰਘ ਰਾਜਦਾ ਮਾਲਿਕ ਹੋਇਆ.#ਹਮੀਰ ਸਿੰਘ#ਪ੍ਰਤਾਪੀ ਰਾਜੇ ਹਮੀਰਸਿੰਘ ਨੇ ਦਾਨੇ ਦਾ ਰਾਜ ਚੰਗੀ ਤਰ੍ਹਾਂ ਸਾਂਭਿਆ ਅਰ ਹੋਰ ਬਹੁਤ ਸਾਰਾ ਮੁਲਕ ਮੱਲਿਆ. ਕੱਤਕ ਸੰਮਤ ੧੮੧੩ (ਸਨ ੧੭੫੫) ਵਿੱਚ ਨਾਭਾ ਸ਼ਹਿਰ ਆਬਾਦ ਕੀਤਾ, ਜੋ ਰੇਲ ਦੇ ਰਸਤੇ ਰਾਜਪੁਰੇ ਤੋਂ ੩੨ ਅਤੇ ਪਟਿਆਲੇ ਤੋਂ ੧੬. ਮੀਲ ਪੱਛਮ ਹੈ.#ਸਨ ੧੭੬੩ ਵਿੱਚ ਆਪਣੇ ਭਾਈ ਰਈਸਾਂ ਨਾਲ ਮਿਲਕੇ ਬਹਾਦੁਰ ਹਮੀਰਸਿੰਘ ਨੇ ਜ਼ੈਨਖ਼ਾਂ ਸਰਹਿੰਦ ਦੇ ਸੂਬੇ ਨੂੰ ਜਿੱਤਕੇ ਅਮਲੋਹ ਦਾ ਇਲਾਕਾ ਆਪਣੇ ਰਾਜ ਨਾਲ ਮਿਲਾਇਆ ਅਤੇ ਆਪਣਾ ਸਿੱਕਾ ਚਲਾਇਆ. ਸਨ ੧੭੭੬ ਵਿੱਚ ਰੋੜੀ ਦੇ ਪਰਗਨੇ ਤੇ ਅਧਿਕਾਰ ਜਮਾਇਆ.#ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ, ਇਸ ਦੀ ਸਮਾਧ ਕਿਲੇ ਦੇ ਪੂਰਬ ਵੱਲ ਦੇਖੀ ਜਾਂਦੀ ਹੈ.#ਰਾਜਾ ਜਸਵੰਤ ਸਿੰਘ#ਸਰਦਾਰ ਸੁਜਾਨ ਸਿੰਘ ਮਾਨਸ਼ਾਹੀਏ ਦੀ ਸੁਪੁਤ੍ਰੀ ਰਾਣੀ ਰਾਜਕੌਰ ਦੇ ਉਦਰ ਤੋਂ ਰਾਜਾ ਹਮੀਰਸਿੰਘ ਦੇ ਘਰ ਜਸਵੰਤਸਿੰਘ ਰਾਜਕੁਮਾਰ ਦਾ ਜਨਮ ਸਨ ੧੭੭੫ ਵਿੱਚ ਬਡਬਰ ਪਿੰਡ ਹੋਇਆ. ਸਨ ੧੭੮੩ ਵਿੱਚ ਪਿਤਾ ਦੇ ਦੇਹਾਂਤ ਹੋਣ ਪੁਰ ਅੱਠ ਵਰ੍ਹੇ ਦੀ ਉਮਰ ਵਿੱਚ ਨਾਭੇ ਦੀ ਗੱਦੀ ਤੇ ਬੈਠਾ. ਰਾਜ ਦਾ ਕੰਮ ਮਾਈ ਦੇਸੋ, (ਸਰਦਾਰ ਮੱਖਨ ਸਿੰਘ ਰੋੜੀ ਦੇ ਸਰਦਾਰ ਦੀ ਸੁਪਤ੍ਰੀ) ਰਾਜਾ ਹਮੀਰ ਸਿੰਘ ਦੀ ਵਿਧਵਾ ਅਤੇ ਰਾਜਾ ਜਸਵੰਤ ਸਿੰਘ ਦੀ ਮਤੇਈ ਨੇ ਬਹੁਤ ਉੱਤਮ ਰੀਤਿ ਨਾਲ ਚਲਾਇਆ, ਅਤੇ ਰਾਜਾ ਜਸਵੰਤ ਸਿੰਘ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕੀਤਾ.#ਸਨ ੧੭੯੦ ਵਿੱਚ ਮਾਈ ਦੇਸੋ ਦਾ ਦੇਹਾਂਤ ਹੋਣ ਪੁਰ ਰਾਜਾ ਜਸਵੰਤ ਸਿੰਘ ਨੇ ਰਾਜ ਦਾ ਕੰਮ ਆਪਣੇ ਹੱਥ ਲਿਆ, ਅਰ ਸਿਆਣੇ ਮੰਤ੍ਰੀਆਂ ਦੀ ਸਲਾਹ ਨਾਲ ਰਾਜ ਦਾ ਇੰਤਜਾਮ ਚੰਗਾ ਕੀਤਾ.#ਰਾਜਾ ਜਸਵੰਤ ਸਿੰਘ ਵਡਾ ਦੂਰੰਦੇਸ਼, ਪ੍ਰਜਾਪਾਲਕ ਧਰਮ ਦਾ ਪ੍ਰੇਮੀ ਅਤੇ ਵਿਦ੍ਵਾਨਾਂ ਦਾ ਆਸਰਾ ਸੀ. ਜੋ ਅੰਗ੍ਰੇਜ਼ੀ ਅਫਸਰ ਇਸ ਨੂੰ ਮਿਲੇ ਹਨ, ਸਭ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ.¹#ਰਾਜਾ ਜਸਵੰਤ ਸਿੰਘ ਦੇ ਅਹਿਦ ਵਿੱਚ ੩. ਮਈ ਸਨ ੧੮੦੯ ਨੂੰ ਨਾਭਾ ਬ੍ਰਿਟਿਸ਼ ਰਖ੍ਯਾ ਅੰਦਰ ਆਇਆ. ਇਸ ਦੀ ਪ੍ਰਜਾ ਹੀ ਨਹੀਂ, ਬਲਕਿ ਪੜੋਸੀ ਲੋਕ ਭੀ ਇਸ ਦਾ ਦਿਲੋਂ ਸਨਮਾਨ ਕਰਦੇ ਸਨ.#੨੨ ਮਈ ਸਨ ੧੮੪੦ ਨੂੰ ਛਿਆਹਠ ਵਰ੍ਹੇ ਦੀ ਉਮਰ ਵਿੱਚ ਰਾਜਾ ਜਸਵੰਤ ਸਿੰਘ ਦਾ ਦੇਹਾਂਤ ਹੋਇਆ.² ਸ਼੍ਯਾਮ ਬਾਗ ਵਿੱਚ ਇਸ ਦੀ ਬਹੁਤ ਸੁੰਦਰ ਸੰਗਮਰਮਰ ਦੀ ਸਮਾਧ ਬਣੀ ਹੋਈ ਹੈ.#ਰਾਜਾ ਦੇਵੇਂਦ੍ਰ ਸਿੰਘ#ਸਰਦਾਰ ਹਰੀ ਸਿੰਘ ਜੋਧਪੁਰੀਏ³ ਦੀ ਸੁਪੁਤ੍ਰੀ ਰਾਣੀ ਹਰ ਕੌਰ ਦੇ ਉਦਰੋਂ ਰਾਜਾ ਜਸਵੰਤ ਸਿੰਘ ਦੇ ਘਰ ਰਾਜ ਕੁਮਾਰ ਦੇਵੇਂਦ੍ਰ ਸਿੰਘ ਦਾ ਜਨਮ ੨੨ ਭਾਦੋਂ ਸੰਮਤ ੧੮੭੯ (ਸਨ ੧੮੨੨) ਨੂੰ ਹੋਇਆ. ਪਿਤਾ (ਜਸਵੰਤ ਸਿੰਘ) ਦੇ ਦੇਹਾਂਤ ਹੋਣ ਪੁਰ ੫. ਅਕਤੂਬਰ ਸਨ ੧੮੪੦ ਨੂੰ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਨਾਭੇ ਦੇ ਰਾਜ ਸਿੰਘਾਸਨ ਤੇ ਬੈਠਾ.⁴ ਇਸ ਨੂੰ ਖੁਦਪਸੰਦ ਅਭਿਮਾਨੀ ਪੰਡਿਤ ਜਯ- ਗੋਪਾਲ ਕੌਲ ਵਾਲੇ ਆਚਾਰੀ ਦੀ ਸੰਗਤਿ ਦਾ ਅਜੇਹਾ ਅਸਰ ਹੋਇਆ ਕਿ ਇਹ ਪੜੋਸੀ ਰਾਜਿਆਂ ਨੂੰ ਨਫਰਤ ਕਰਨ ਲੱਗਾ ਅਤੇ ਅਹਿਲਕਾਰਾਂ ਨੂੰ ਥੋੜ੍ਹੇ ਥੋੜ੍ਹੇ ਕਸੂਰ ਬਦਲੇ ਬਹੁਤ ਜੁਰਮਾਨੇ ਹੋਣ ਲੱਗੇ, ਜਿਸ ਤੋਂ ਸਾਰੇ ਲੋਕ ਅੰਦਰੋਂ ਵੈਰੀ ਬਣ ਗਏ.#ਸਨ ੧੮੪੫ ਵਿੱਚ ਲਾਹੌਰ ਦਰਬਾਰ ਨਾਲ ਅੰਗ੍ਰੇਜਾਂ ਦੀ ਲੜਾਈ ਸਮੇ ਗਵਰਨਰ ਜਨਰਲ ਦੇ ਏਜੈਂਟ ਮੇਜਰ ਬ੍ਰਾਡਫੁਟ (Major Broadfoot) ਨੂੰ ਕਈ ਕਾਰਣਾਂ ਤੋਂ ਇਹ ਖਿਆਲ ਹੋ ਗਿਆ ਕਿ ਰਾਜਾ ਦੋਵੇਂਦ੍ਰ ਸਿੰਘ ਲਹੌਰ ਦਾ ਪੱਖੀ ਅਤੇ ਅੰਗ੍ਰੇਜੀ ਸਰਕਾਰ ਦਾ ਹਿਤੂ ਨਹੀਂ. ਉਸ ਸਮੇਂ ਦੀ ਨੀਤਿ ਅਨੁਸਾਰ ਇਹ ਫੈਸਲਾ ਹੋਇਆ ਕਿ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕੀਤਾ ਜਾਵੇ* ਅਤੇ ਰਾਜੇ ਨੂੰ ਗੱਦੀਓਂ ਲਾਹਕੇ ਉਸ ਦਾ ਪੁਤ੍ਰ ਟਿੱਕਾ ਭਰਪੂਰਸਿੰਘ ਗੱਦੀ ਤੇ ਬੈਠਾਇਆ ਜਾਵੇ. ਇਸ ਅਨੁਸਾਰ ਸਨ ੧੮੪੬ ਵਿੱਚ ਰਾਜਾ ਦੇਵੇਂਦ੍ਰ ਸਿੰਘ ਨੂੰ ਪੰਜਾਹ ਹਜਾਰ ਰੁਪਯਾ ਸਾਲਾਨਾ ਪੈਨਸ਼ਨ ਦੇਕੇ ਮਥੁਰਾ ਭੇਜਿਆ ਗਿਆ. ਫੇਰ ੮. ਦਿਸੰਬਰ ਸਨ ੧੮੬੫ ਨੂੰ ਲਹੌਰ ਲੈ ਜਾ ਕੇ ਮਹਾਰਾਜਾ ਖੜਗਸਿੰਘ ਦੀ ਹਵੇਲੀ ਰੱਖਿਆ ਗਿਆ, ਜਿੱਥੇ ਨਵੰਬਰ ਸਨ ੧੮੬੫ ਵਿੱਚ ਉਸ ਦਾ ਦੇਹਾਂਤ ਹੋਇਆ. ਦੇਹ ਨਾਭੇ ਲਿਆਕੇ ਸਸਕਾਰੀ ਗਈ.#ਰਾਜਾ ਭਰਪੂਰਸਿੰਘ#ਸਰਦਾਰ ਵਜ਼ੀਰਸਿੰਘ ਰਈਸ ਰੰਗੜ ਨੰਗਲ (ਜਿਲਾ ਗੁਰਦਾਸਪੁਰ) ਦੀ ਸੁਪੁਤ੍ਰੀ ਰਾਣੀ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੯. ਸੰਮਤ ੧੮੯੭ (ਸਨ ੧੮੪੦) ਨੂੰ ਹੋਇਆ. ਰਾਜਾ ਦੇਵੇਂਦ੍ਰਸਿੰਘ ਨੂੰ ਗੱਦੀਓਂ ਲਾਹਕੇ ਅੰਗ੍ਰੇਜ਼ ਸਰਕਾਰ ਨੇ ਜਨਵਰੀ ਸਨ ੧੮੪੭ ਵਿੱਚ ਇਸ ਨੂੰ ਰਾਜਸਿੰਘਾਸਨ ਤੇ ਬੈਠਾਇਆ. ਰਾਜਾ ਜਸਵੰਤਸਿੰਘ ਦੀ ਵਿਧਵਾ ਰਾਣੀ ਚੰਦਕੌਰ ਦੇ ਹੱਥ ਰਾਜ ਦੀ ਵਾਗ ਡੋਰ ਰਹੀ ਅਰ ਉਸ ਦੇ ਸਹਾਇਕ ਸਰਦਾਰ ਗੁਰਬਖ਼ਸ਼ਸਿੰਘ ਮਾਨਸਾਹੀਆ, ਸਰਦਾਰ ਫਤੇਹਸਿੰਘ ਗਿੱਲ ਅਤੇ ਲਾਲਾ ਬਹਾਲੀਮੱਲ ਕੌਂਸਲ ਦੇ ਮੈਂਬਰ ਥਾਪੇਗਏ. ਧਾਰਮਿਕ ਸਿਖ੍ਯਾ ਰਾਜਾ ਭਰਪੂਰ ਸਿੰਘ ਨੇ ਬਾਬਾ ਸਰੂਪਸਿੰਘ ਜੀ ਮਹੰਤ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਪ੍ਰਾਪਤ ਕੀਤੀ. ਇਹ ਗੁਰਬਾਣੀ ਦਾ ਪ੍ਰੇਮੀ ਅਤੇ ਪੱਕਾ ਨਿੱਤਨੇਮੀ ਸੀ.#ਇਸ ਮਨੋਹਰ ਸ਼ਕਲ ਦੇ ਰਾਜੇ ਨੇ ਛੋਟੀ ਉਮਰ ਵਿੱਚ ਹੀ ਅੰਗ੍ਰੇਜ਼ੀ ਸਰਕਾਰ, ਪੜੋਸੀ ਰਈਸ, ਰਿਆਸਤ ਦੇ ਅਹਿਲਕਾਰ ਅਤੇ ਪ੍ਰਜਾ ਦੇ ਦਿਲ ਉੱਪਰ ਆਪਣਾ ਸਨਮਾਨ ਬੈਠਾ ਦਿੱਤਾ ਸੀ. ਇਹ ਫਾਰਸੀ ਅੰਗ੍ਰੇਜ਼ੀ ਪੰਜਾਬੀ ਹਿੰਦੀ ਚੰਗੀ ਤਰ੍ਹਾਂ ਪੜ੍ਹ ਲਿਖ ਸਕਦਾ ਸੀ ਅਤੇ ਆਪਣੀ ਕਲਮ ਨਾਲ ਫੈਸਲੇ ਲਿਖਿਆ ਕਰਦਾ ਸੀ ਅਤੇ ਸਮੇਂ ਦੀ ਵੰਡ ਅਜੇਹੀ ਕਰ ਰੱਖੀ ਸੀ, ਜਿਸ ਤੋਂ ਧਰਮ ਅਤੇ ਰਿਆਸਤ ਦੇ ਕੰਮ ਉੱਤਮ ਰੀਤਿ ਨਾਲ ਨਿਭਦੇ ਰਹਿਣ, ਉਸ ਦੀ ਹਰ ਵੇਲੇ ਸਤਿਗੁਰੁ- ਦਿਆਲ ਅੱਗੇ ਅਰਦਾਸ ਸੀ ਕਿ ਮੈਥੋਂ ਆਪਣੇ ਫਰਜ ਚੰਗੀ ਤਰਾਂ ਪੂਰੇ ਹੋਣ ਅਤੇ ਮੈ ਹੋਰਨਾ ਲਈ ਸੁਖ ਦਾ ਕਾਰਣ ਹੋਵਾਂ.⁵#ਸਨ ੧੮੫੭ ਦੇ ਗਦਰ ਵੇਲੇ ਇਸ ਨੇ ਵਡੀ ਨਾਮਵਰੀ ਪਾਈ. ਆਪਣੀ ਉਮਰ ਤੋਂ ਵਧਕੇ ਦਿਲੇਰੀ ਅਤੇ ਪ੍ਰਬੰਧ ਦੀ ਸ਼ਕਤੀ ਵਿਖਾਈ. ਬਰਤਾਨੀਆ ਸਰਕਾਰ ਦੀ ਹਰ ਤਰਾਂ ਸਹਾਇਤਾ ਕਰਕੇ ਸੱਚੀ ਮਿਤ੍ਰਤਾ ਦਾ ਸਬੂਤ ਦਿੱਤਾ.⁶#ਗਵਰਨਮੇਂਟ ਨੇ ਭੀ ਉਦਾਰ ਭਾਵ ਨਾਲ ਰਾਜਾ ਭਰਪੂਰਸਿੰਘ ਦਾ ਖਿਲਤ ਖਿਤਾਬ ਆਦਿ ਨਾਲ ਮਾਨ ਕੀਤਾ ਅਤੇ ਬਾਵਲ ਕਾਂਟੀ ਦਾ ਇਲਾਕਾ ਦਿੱਤਾ ਅਰ ਫੂਲਕੀਆਂ ਦੋ ਰਿਆਸਤਾਂ ਨਾਲ ਮਿਲਕੇ ਜੋ ਕਈ ਅਧਿਕਾਰ, (ਪ੍ਰਾਣਦੰਡ, ਮੁਤਬੰਨਾ ਕਰਨਾ, ਰਿਆਸਤ ਦੇ ਮੁਆਮਲਿਆਂ ਵਿੱਚ ਅੰਗ੍ਰੇਜ਼ੀ ਸਰਕਾਰ ਦਾ ਕਿਸੇ ਤਰਾਂ ਦਾ ਦਖ਼ਲ ਨਾ ਹੋਣਾ) ਸਰਕਾਰ ਤੋਂ ਮੰਗ ਰੱਖੇ ਸਨ, ਪ੍ਰਾਪਤ ਕੀਤੇ.⁷#੧੬ ਜਨਵਰੀ ਸਨ ੧੮੬੦ ਨੂੰ ਲਾਰਡ ਕੈਨਿੰਗ (Lord Canning) ਗਵਰਨਰ ਜਨਰਲ ਨੇ ਅੰਬਾਲੇ ਦਰਬਾਰ ਕਰਕੇ ਰਾਜਾ ਭਰਪੂਰਸਿੰਘ ਦਾ ਮਹਾਰਾਣੀ (Queen Victoria) ਵੱਲੋਂ ਸਹਾਇਤਾ ਅਤੇ ਮਿਤ੍ਰਭਾਵ ਬਾਬਤ ਧੰਨਵਾਦ ਕੀਤਾ.#ਰਾਜਾ ਭਰਪੂਰਸਿੰਘ ਉੱਤਮ ਚਿਤ੍ਰਕਾਰ ਅਤੇ ਕਾਵ੍ਯਵਿਦ੍ਯਾ ਦਾ ਬਹੁਤ ਪ੍ਰੇਮੀ ਸੀ. ਗ੍ਵਾਲ ਕਵਿ ਨੂੰ ਦਾਨ ਸਨਮਾਨ ਦੇਕੇ ਆਪਣੇ ਪਾਸ ਰੱਖਿਆ ਅਤੇ ਕਾਵ੍ਯਗ੍ਰੰਥ ਪੜ੍ਹੇ. ਗ੍ਵਾਲ ਕਵਿ ਨੇ ਰਾਜਾ ਸਾਹਿਬ ਦੇ ਨਾਮ ਦੀ ਵ੍ਯਾਖ੍ਯਾ ਇਉਂ ਕੀਤੀ ਹੈ:-#ਕਾਹੂੰ ਤੇ ਨ ਕਮ ਇਤਮਾਮ* ਹਰ ਕਾਮਨ ਮੇ#ਕਬਹੂ ਨ ਹੋਯ ਕਮ ਜਿਸ ਕੋ ਕਲਾਮ ਹੈ,#ਗ੍ਯਾਨ ਮੇ ਨ ਕਮ ਹਰਿਧ੍ਯਾਨ ਮੇ ਨ ਕਮ ਕਭੂੰ#ਦਾਨ ਮੇ ਨ ਕਮ ਔ ਨ ਕਮ ਧਨ ਧਾਮ ਹੈ,#ਗ੍ਵਾਲ ਕਵਿ ਤੇਜ ਮੇ ਪ੍ਰਤਾਪ ਮੇ ਨ ਕਮ ਕ੍ਯੋਂ ਹੂੰ#ਹੁਕਮ ਮੇ ਨ ਕਮ ਔ ਨ ਕਮ ਇੰਤਜਾਮ ਹੈ,#ਯਾਹੀ ਤੇ ਗਰੀਬ ਕੇ ਨਿਵਾਜ਼ ਗੁਰੁਦੇਵ ਜੂ ਨੈ#ਰਾਖ੍ਯੋ ਮਹਾਰਾਜ "ਭਰਪੂਰਸਿੰਘ" ਨਾਮ ਹੈ.#ਸਿਤੰਬਰ ਸਨ ੧੮੬੩ ਵਿੱਚ ਲਾਰਡ ਐਲਗਿਨ (Algin) ਨੇ ਰਾਜਾ ਭਰਪੂਰ ਸਿੰਘ ਨੂੰ ਗਵਰਨਰ ਜਨਰਲ ਦੀ ਕੌਂਸਲ ਦਾ ਮੈਂਬਰ ਥਾਪਿਆ, ਪਰ ਇਹ ਕਲਕੱਤੇ ਜਾਣ ਤੋਂ ਪਹਿਲਾਂ ਹੀ ਕੁਝ ਮਹੀਨੇ ਤਾਪ ਨਾਲ ਬਿਮਾਰ ਰਹਿਕੇ ੯. ਨਵੰਬਰ ਸਨ ੧੮੬੩ ਨੂੰ ਨਾਭੇ ਪਰਲੋਕ ਸਿਧਾਰਿਆ.#ਰਾਜਾ ਭਗਵਾਨਸਿੰਘ#ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦਾ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਦਾ ਛੋਟਾ ਭਾਈ. ਇਸ ਦਾ ਜਨਮ ਸਨ ੧੮੪੨ (ਮਘ੍ਰ ਵਦੀ ੧੩. ਸੰਮਤ ੧੮੯੯) ਵਿੱਚ ਹੋਇਆ. ਰਾਜਾ ਭਰਪੂਰਸਿੰਘ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ਇਹ ਬਹੁਤ ਨਰਮਦਿਲ ਅਤੇ ਆਰਾਮਪਸੰਦ ਸੀ. ਇਸ ਤੇ ਕੁਸੰਗੀਆਂ ਦਾ ਇਤਨਾ ਅਸਰ ਹੋਇਆ ਕਿ ਰਾਜਪ੍ਰਬੰਧ ਵੱਲ ਧਿਆਨ ਦੇਣ ਦਾ ਇਸ ਨੂੰ ਸਮਾ ਨਹੀਂ ਮਿਲਦਾ ਸੀ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਸਰ ਹੀਰਾਸਿੰਘ#ਫੂਲਵੰਸ਼ੀ ਸਰਦਾਰ ਸੁੱਖਾਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੮੦੦ (ਸਨ ੧੮੪੩) ਨੂੰ ਮਾਈ ਰਾਜਕੌਰ (ਸਰਦਾਰ ਬਾਸਾਵਾਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬੱਡਰੁਖੀਂ ਹੋਇਆ. ਰਾਜਾ ਭਗਵਾਨਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾਸਿੰਘ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲ੍ਹੇ, ਵਿਦ੍ਯਾਰਥੀਆਂ ਨੂੰ ਬਹੁਤ ਵਜੀਫੇ ਦਿੱਤੇ, ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕਰਣ ਦਾ ਯਤਨ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਗਵਰਨਮੈਂਟ ਦੇ ਸਾਰੇ ਅਹੁਦੇਦਾਰ ਮਹਾਰਾਜਾ ਹੀਰਾਸਿੰਘ ਜੀ ਦੇ ਗੁਣ ਗਾਉਣ ਵਿੱਚ ਇੱਕਸੁਰ ਸਨ.⁸#ਮਹਾਰਾਜਾ ਹੀਰਾਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜਾਨੇ ਨੂੰ ਪੂਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁਚ ਸਕਦਾ ਸੀ.#ਆਪ ਦੇ ਘਰ ਮਹਾਰਾਣੀ ਸਾਹਿਬਾ ਪਰਮੇਸ਼੍ਵਰ ਕੌਰ ਰੱਲੇ ਵਾਲਿਆਂ ਦੇ ਉਦਰ ਤੋਂ ੭. ਮਾਘ ਸੰਮਤ ੧੮੮੩) (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨਕੌਰ ਜੀ,⁹ ਅਤੇ ਮਹਾਰਾਣੀ ਸਾਹਿਬਾ ਜਸਮੇਰਕੌਰ ਲੋਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੮੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਪੈਦਾ ਹੋਏ.#ਮਹਾਰਾਜਾ ਹੀਰਾਸਿੰਘ ਜੀ ਨੇ ਸਨ ੧੮੭੯- ੯੦ ਦੇ ਅਫਗਾਨ ਜੰਗ ਵਿੱਚ, ਸਨ ੧੮੯੭ ਦੇ ਤੀਰਾਹ ਜੰਗ ਵਿੱਚ ਫੌਜ ਅਤੇ ਰੁਪਯੇ ਦੀ ਗਵਰਨਮੈਂਟ ਨੂੰ ਪੂਰੀ ਸਹਾਇਤਾ ਦਿੱਤੀ, ਸਨ ੧੮੮੭ ਵਿੱਚ ਆਪ ਦੀ ਸਲਾਮੀ ੧੧. ਤੋਪਾਂ ਤੋਂ ੧੩, ਅਤੇ ਸਨ ੧੮੯੮ ਵਿੱਚ ੧੫. ਤੋਪਾਂ ਦੀ ਹੋ ਗਈ.#ਸਨ ੧੮੭੯ ਵਿੱਚ (ਜੀ. ਸੀ. ਐਸ. ਆਈ. ), ਸਨ ੧੮੯੩ ਵਿੱਚ "ਰਾਜਾਏ ਰਾਜਗਾਨ" ਖਿਤਾਬ ਮਿਲਿਆ, ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ੧੪ ਫਿਰੋਜਪੁਰ ਸਿੱਖ ਪਲਟਨ (King George’s own) ਦੇ ਕਰਨੈਲ ਹੋਏ.¹⁰ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਬੈਰਾੜਵੰਸ਼ ਸਰਮੌਰ ਮਹਾਰਾਜਾ ਸਰ ਹੀਰਾਸਿੰਘ ਰਾਜਰਿਖੀ ਦਾ ਦੇਹਾਂਤ ਨਾਭੇ ਹੋਇਆ.#ਮਹਾਰਾਜਾ ਰਿਪੁਦਮਨਸਿੰਘ#ਫੂਲਵੰਸ਼ ਦੇ ਰਤਨ ਮਹਾਰਾਜਾ ਸਰ ਹੀਰਾਸਿੰਘ ਸਾਹਿਬ ਨਾਭਾਪਤਿ ਦੇ ਘਰ ਸਰਦਾਰ ਅਣੋਖਸਿੰਘ ਲੌਂਗੋਵਾਲੀਏ ਦੀ ਸੁਪੁਤ੍ਰੀ ਰਾਣੀ ਜਸਮੇਰਕੌਰ ਦੇ ਉਦਰੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨਸਿੰਘ ਜੀ ਦਾ ਜਨਮ ਨਾਭੇ ਹੋਇਆ. ਮਹਾਰਾਜਾ ਸਾਹਿਬ ਨੇ ਇਨ੍ਹਾਂ ਦੀ ਸਿਖ੍ਯਾ ਦਾ ਯੋਗ ਪ੍ਰਬੰਧ ਕਰਕੇ ਸਭ ਤਰ੍ਹਾਂ ਲਾਇਕ ਬਣਾਇਆ.#੨੯ ਜੇਠ ਸੰਮਤ ੧੯੫੮ ਨੂੰ ਸਰਦਾਰ ਗੁਰਦਿਆਲਸਿੰਘ ਮਾਨ ਦੀ ਸੁਪੁਤ੍ਰੀ ਬੀਬੀ ਜਗਦੀਸ਼ਕੌਰ¹¹ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੨੩ ਅੱਸੂ ਸੰਮਤ ੧੯੬੪ (੮ ਅਕਤੂਬਰ ਸਨ ੧੯੦੭) ਨੂੰ ਬੀਬੀ ਅੰਮ੍ਰਿਤਕੌਰ ਦਾ ਜਨਮ ਹੋਇਆ, ਜਿਸ ਦੀ ਸ਼ਾਦੀ ਰਾਜਾ ਸਾਹਿਬ ਕਲਸੀਆ ਰਵਿਸ਼ੇਰ ਸਿੰਘ ਜੀ ਨਾਲ ੧੬. ਫਰਵਰੀ ਸਨ ੧੯੨੫ ਨੂੰ ਹੋਈ.#ਸਨ ੧੯੦੬ ਤੋਂ ੮. ਤਕ ਟਿੱਕਾ ਰਿਪੁਦਮਨ ਸਿੰਘ ਸਾਹਿਬ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਐਡੀਸ਼ਨਲ (aditional) ਮੈਂਬਰ ਰਹੇ. ਸਨ ੧੯੧੦ ਵਿੱਚ ਆਪ ਨੇ ਯੂਰਪ ਦੀ ਯਾਤ੍ਰਾ ਕੀਤੀ ਅਤੇ ੨੨ ਜੂਨ ੧੯੧੧ ਨੂੰ H. M. ਜਾਰਜ ਪੰਜਮ ਦੀ ਤਾਜਪੋਸ਼ੀ ਵੇਲੇ ਵੈਸ੍ਟਮਿਨਸਟਰ ਏਬੀ (Westminister Abbey) ਵਿੱਚ ਮੌਜੂਦ ਸੇ. ਇਨ੍ਹਾਂ ਦੇ ਵਿਦੇਸ਼ ਹੁੰਦਿਆਂ ਹੀ ਮਹਾਰਾਜਾ ਹੀਰਾਸਿੰਘ ਜੀ ਦਾ ਦੇਹਾਂਤ ਹੋਇਆ.#ਆਪ ੧੧. ਮਾਘ ਸੰਮਤ ੧੯੬੮ (੨੪ ਜਨਵਰੀ ਸਨ ੧੯੭੨) ਨੂੰ ਨਾਭੇ ਦੀ ਗੱਦੀ ਤੇ ਵਿਰਾਜੇ, ਅਰ ਗਵਰਨਮੇਂਟ ਬਰਤਾਨੀਆਂ ਵੱਲੋਂ ੨੦. ਦਿਸੰਬਰ ਸਨ ੧੯੧੨ ਨੂੰ ਮਸਨਦਨਸ਼ੀਨੀ ਦਾ ਖਿਲਤ ਮਿਲਿਆ. ਸਨ ੧੯੧੪ ਦੇ ਵਡੇ ਜੰਗ ਛਿੜਨ ਪੁਰ ਮਹਾਰਾਜਾ ਨੇ ਆਪਣੀ ਫੌਜ ਦੀ ਸੇਵਾ ਸਰਕਾਰ ਨੂੰ ਅਰਪਣ ਕੀਤੀ, ਜੋ ਉਸ ਵੇਲੇ ਤਾਂ ਨਹੀਂ ਲਈ ਗਈ, ਪਰ ਸਨ ੧੯੧੮ ਵਿੱਚ ਅਕਾਲ ਇਨਫੈਂਟਰੀ ਮੈਸੋਪੋਟੇਮੀਆਂ (Mesopotamia) ਭੇਜੀ ਗਈ, ਜਿਸ ਨੇ ਛੀ ਮਹੀਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ. ਮਹਾਰਾਜਾ ਸਾਹਿਬ ਨੇ ਸਨ ੧੯੧੭- ੧੮ ਵਿੱਚ ਕਈ ਲੱਖ ਰੁਪਯਾ ਜੰਗ ਦੀ ਸਹਾਇਤਾ ਲਈ ਅਨੇਕ ਫੰਡਾਂ ਵਿੱਚ ਦਿੱਤਾ. ਸਨ ੧੯੧੯ ਦੇ ਤੀਜੇ ਅਫਗ਼ਾਨ ਜੰਗ ਸਮੇਂ ਰਿਆਸਤ ਦੀ ਫੌਜ ਨੇ ਬਲੋਚਿਸਤਾਨ ਅਤੇ ਈਰਾਨ ਵਿੱਚ ਰਹਿਕੇ ਅੰਗ੍ਰੇਜ਼ੀ ਅਫਸਰਾਂ ਦੀ ਨਿਗਰਾਨੀ ਵਿੱਚ ਉੱਤਮ ਸੇਵਾ ਕੀਤੀ.#੧੦ ਅਕਤੂਬਰ ਸਨ ੧੯੧੮ ਨੂੰ ਮੇਜਰ ਸਰਦਾਰ ਪ੍ਰੇਮਸਿੰਘ ਰਾਇਪੁਰੀਏ ਦੀ ਸੁਪੁਤ੍ਰੀ ਸਰੋਜਨੀ ਦੇਵੀ ਨਾਲ ਸ਼ਾਦੀ ਹੋਈ, ਜਿਸ ਦੀ ਕੁੱਖ ਤੋਂ ੫. ਅੱਸੂ ਸੰਮਤ ੧੯੭੬ (੨੧ ਸਿਤੰਬਰ ਸਨ ੧੯੧੯) ਨੂੰ ਟਿੱਕਾ ਪ੍ਰਤਾਪ ਸਿੰਘ ਜੀ ਦਾ ਜਨਮ ਹੋਇਆ.#ਕਈ ਸ੍ਵਾਰਥੀ ਅਤੇ ਆਚਾਰ ਤੋਂ ਡਿਗੇ ਹੋਏ ਲੋਕ, ਜਿਨ੍ਹਾਂ ਨੂੰ ਰਿਆਸਤ ਨਾਲ ਕੋਈ ਪਿਆਰ ਨਹੀਂ ਸੀ ਅਰ ਜੋ ਅਸਲੋਂ ਮਹਾਰਾਜਾ ਦੇ ਹਿਤੂ ਨਹੀਂ ਸਨ, ਦੈਵਯੋਗ ਨਾਲ ਏਧਰੋਂ ਓਧਰੋਂ ਮਹਾਰਾਜਾ ਦੇ ਪਾਸ ਆ ਲੱਗੇ, ਜਿਸ ਤੋਂ ਕਈ ਭਦ੍ਰਪੁਰੁਸਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲੇ ਨਾਲ ਵ੍ਰਿਥਾ ਅਨੇਕ ਝਗੜੇ ਛਿੜ ਪਏ. ਇਹ ਮੁਆਮਲਾ ਇੱਥੋਂ ਤਕ ਵਧਿਆ ਕਿ ਮਹਾਰਾਜਾ ਨੂੰ ੨੫ ਹਾੜ੍ਹ ਸੰਮਤ ੧੯੮੦ (੯ ਜੁਲਾਈ ਸਨ ੧੯੨੩) ਨੂੰ ਰਾਜ ਦਾ ਤਿਆਗ ਕਰਨਾ ਪਿਆ. ਰਿਆਸਤ ਤੋਂ ਤਿੰਨ ਲੱਖ ਰੁਪਯਾ ਸਾਲਾਨਾ ਮੁਕੱਰਰ ਹੋਕੇ ਦੇਹਰੇਦੂਨ ਰਹਿਣ ਦੀ ਗਵਰਨਮੇਂਟ ਵੱਲੋਂ ਆਗ੍ਯਾ ਹੋਈ. ਅਰ ਰਿਆਸਤ ਦੇ ਪ੍ਰਬੰਧ ਲਈ ਮਹਾਰਾਜਾ ਦੀ ਇੱਛਾ ਅਨੁਸਾਰ ਇੱਕ ਅੰਗ੍ਰੇਜ਼ ਐਡਮਿਨਿਸਟ੍ਰੇਟਰ (administrator)¹² ਥਾਪਿਆ ਗਿਆ.#੨੫ ਮਾਘ ਸੰਮਤ ੧੯੮੩ (੬ ਫਰਵਰੀ ਸਨ ੧੯੨੭) ਨੂੰ ਮਹਾਰਾਜਾ ਰਿਪੁਦਮਨਸਿੰਘ ਜੀ ਨੇ ਅਬਿਚਲਨਗਰ ਦੁਬਾਰਾ ਅੰਮ੍ਰਿਤ ਛਕਕੇ ਨਾਉਂ ਗੁਰੁਚਰਨ ਸਿੰਘ ਬਦਲਿਆ.#੧੯ ਫਰਵਰੀ ਸਨ ੧੯੨੮ ਨੂੰ ਸਰਕਾਰ ਵੱਲੋਂ ਇੱਕ ਐਲਾਨ ਨਿਕਲਿਆ ਕਿ ਮਹਾਰਾਜਾ ਰਿਪੁਦਮਨ ਸਿੰਘ (ਗੁਰੁਚਰਨਸਿੰਘ) ਨੂੰ ਜਿਨ੍ਹਾਂ ਸ਼ਰਤਾਂ ਤੇ ਰਿਆਸਤ ਤੋਂ ਕਿਨਾਰੇ ਹੋਣ ਦੀ ਪਰਵਾਨਗੀ ਦਿੱਤੀ ਗਈ ਸੀ, ਉਨ੍ਹਾਂ ਦੀ ਪਾਲਨਾ ਨਹੀਂ ਹੋਈ, ਇਸ ਲਈ ਗੁਜ਼ਾਰਾ ਤਿੰਨ ਲੱਖ ਦੀ ਥਾਂ ਇੱਕ ਲੱਖ ਵੀਹ ਹਜ਼ਾਰ ਰੁਪਯਾ ਸਾਲਾਨਾ ਕੀਤਾ ਜਾਵੇ ਅਤੇ ਮਹਾਰਾਜਾ ਦੀ ਪਦਵੀ ਜਬਤ ਕੀਤੀ ਜਾਵੇ ਅਰ ਮਦਰਾਸ ਦੇ ਇਲਾਕੇ ਕੋਡੇਕਾਨਲ¹³ ਸਰਕਾਰੀ ਨਿਗਰਾਨੀ ਵਿੱਚ ਰੱਖਿਆ ਜਾਵੇ.#੨੩ ਫਰਵਰੀ ਸਨ ੧੯੨੮ ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰੇਦੂਨ ਪਹੁੰਚਕੇ ਟਿੱਕਾ ਪ੍ਰਤਾਪ ਸਿੰਘ ਜੀ ਨੂੰ ਮੁਰਾਸਲਾ ਦਿੱਤਾ, ਜਿਸ ਵਿੱਚ ਲਿਖਿਆ ਸੀ ਕਿ ਆਪ ਨੂੰ ਸ਼ਹਨਸ਼ਾਹ ਨੇ ਨਾਭੇ ਦਾ ਮਹਾਰਾਜਾ ਮੰਨ ਲਿਆ ਹੈ.#ਮਹਾਰਾਜਾ ਪ੍ਰਤਾਪ ਸਿੰਘ ਜੀ ਆਪਣੀ ਮਾਤਾ ਮਹਾਰਾਣੀ ਸਰੋਜਨੀ ਦੇਵੀ ਦੀ ਨਿਗਰਾਨੀ ਵਿੱਚ ਦੇਹਰੇਦੂਨ ਰਹਿਂਦੇ ਅਤੇ ਸਿਖਯਾ ਪਾ ਰਹੇ ਹਨ.#ਰਿਆਸਤ ਨਾਭੇ ਦਾ ਰਕਬਾ ੯੬੮ ਵਰਗ ਮੀਲ ਹੈ. ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਆਬਾਦੀ ੨੬੩, ੩੯੪ ਹੈ.#ਰਿਆਸਤ ਦਾ ਦਰਜਾ ਪੰਜਾਬ ਵਿੱਚ ਚੌਥਾ ਹੈ. ਵਾਇਸਰਾਏ ਦੇ ਦਰਬਾਰ ਵਿੱਚ ਨਾਭੇ ਦੀ ਨਿਸ਼ਸਤ ਜੀਂਦ ਤੋਂ ਹੇਠ ਹੈ, ਪਰ ਬਾਜ਼ਦੀਦ (return visit) ਜੀਂਦ ਤੋਂ ਪਹਿਲਾਂ ਹੁੰਦੀ ਹੈ ਅਰ ਸਲਾਮੀ ੧੩. ਤੋਪਾਂ ਦੀ ਹੈ. ਰਿਆਸਤ ਦੀ ਕੁੱਲ ਆਮਦਨ ੨੪੦੦੦੦੦ ਰੁਪਯਾ ਸਾਲਾਨਾ ਹੈ.#ਨਾਭੇ ਸ਼ਹਿਰ ਵਿੱਚ ਇੱਕ ਹਾਈ ਸਕੂਲ, ਇੱਕ ਮਿਡਲ ਗਰਲ ਸਕੂਲ, ਇਲਾਕੇ ਵਿੱਚ ਛੀ ਮਿਡਲ ਸਕੂਲ, ਤੇਈਸ ਪ੍ਰਾਇਮਰੀ ਸਕੂਲ ਹਨ. ਨਾਭੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਸਿਵਲ ਹਾਸਪਿਟਲ ਅਤੇ ਇੱਕ ਫੌਜੀ ਹਸਪਤਾਲ ਹੈ. ਇਲਾਕੇ ਵਿੱਚ ਅੱਠ ਡਿਸਪੈਨਸਰੀਆਂ ਹਨ. ਫੌਜ- ਅਕਾਲ ਇਨਫੈਂਟਰੀ (Infantry) ੪੫੦, ਪੁਲਿਸ ੪੧੫ ਹੈ.#ਮਹਾਰਾਜਾ ਦਾ ਪੂਰਾ ਖ਼ਿਤਾਬ ਹੈ- ਹਿਜ਼ ਹਾਈਨੈਸ (His Highness) ਫ਼ਰਜ਼ੰਦੇ ਅਰਜਮੰਦ ਅ਼ਕ਼ੀਦਤ ਪੈਵੰਦ ਦੋਲਤੇ ਇੰਗਲਿਸ਼ੀਆ ਬੈਰਾੜਵੰਸ਼ ਸ਼ਰਮੌਰ¹⁴ ਰਾਜਾਏ ਰਾਜਗਾਨ ਮਹਾਰਾਜਾ ਪ੍ਰਤਾਪ ਸਿੰਘ ਮਾਲਵੇਂਦ੍ਰ ਬਹਾਦੁਰ.#ਨਾਭੇ ਕਿਲੇ ਅੰਦਰ ਪੱਛੋਂ ਵੱਲ ਦੇ ਬੁਰਜ ਵਿੱਚ ਗੁਰਦ੍ਵਾਰਾ "ਸਿਰੋਪਾਉ" ਹੈ. ਇੱਥੇ ਗੁਰੂ ਸਾਹਿਬ ਦੀਆਂ ਇਤਨੀਆਂ ਵਸਤਾਂ ਹਨ:-#(ੳ) ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਚੋਲਾ, ਜੋ ਗੁਰੂ ਸਾਹਿਬ ਨੇ ਹੁਕਮਨਾਮੇ ਨਾਲ ਬਾਬਾ ਤਿਲੋਕ ਸਿੰਘ, ਰਾਮਸਿੰਘ ਜੀ ਨੂੰ ਕ੍ਰਿਪਾ ਕਰਕੇ ਭੇਜਿਆ. ਇਸ ਦੇ ਬਾਹਰ ਰੇਸ਼ਮੀ ਧਾਰੀਦਾਰ ਮਸਰੂ, ਅੰਦਰ ਮਲਾਗੀਰੀ ਰੇਸ਼ਮੀ ਵਸਤ੍ਰ ਹੈ.#(ਅ) ਦਸ਼ਮੇਸ਼ ਜੀ ਦਾ ਹੁਕਮਨਾਮਾ. ਇਹ ਅਸਲ ਹੁਕਮਨਾਮਾ ਪਟਿਆਲੇ ਹੈ, ਨਕਲ ਨਾਭੇ ਹੈ. ਹੁਕਮਨਾਮੇ ਦਾ ਪਾਠ ਦੇਖੋ, ਤਿਲੋਕ ਸਿੰਘ ਸ਼ਬਦ ਵਿੱਚ.#(ੲ) ਦਸਤਾਰ ਕਲਗੀਧਰ ਦੀ, ਜੋ ਸਤਿਗੁਰੂ ਨੇ ਭੰਗਾਣੀ ਦੇ ਜੰਗ ਪਿੱਛੋਂ ਸਾਈਂ ਬੁੱਧੂਸ਼ਾਹ ਸਢੌਰੇ ਵਾਲੇ ਨੂੰ ਬਖ਼ਸ਼ੀ.#(ਸ) ਦਸਤਾਰ ਨਾਲ ਕੰਘਾ, ਜਿਸ ਵਿੱਚ ਵਾਹੇ ਹੋਏ ਕੇਸ਼ ਹਨ.#(ਹ) ਦਸਤਾਰ ਨਾਲ ਕਰਦ, ਜੋ ਕਰੀਬ ਸਾਢੇ ਤਿੰਨ ਇੰਚ ਲੰਮੀ ਹੈ.#(ਕ) ਇਨ੍ਹਾਂ ਤਿੰਨ੍ਹਾਂ ਵਸਤਾਂ ਨਾਲ ਜੋ ਬੁੱਧੂਸ਼ਾਹ ਨੂੰ ਕਲਗੀਧਰ ਨੇ ਹੁਕਮਨਾਮਾ ਬਖ਼ਸ਼ਿਆ. * ਇਹ ਚਾਰੇ ਵਸਤਾਂ (ਨੰ: ੲ, ਸ, ਹ, ਕ) ਸਾਂਈਂ ਬੁੱਧੂਸ਼ਾਹ ਦੀ ਔਲਾਦ ਦਾ ਮਾਕੂਲ ਗੁਜ਼ਾਰਾ ਕਰਕੇ, ਮਹਾਰਾਜਾ ਭਰਪੂਰ ਸਿੰਘ ਜੀ ਨੇ ਲੈ ਲਈਆਂ ਸਨ.#(ਖ) ਕੋਰੜਾ ਗੁਰੂ ਹਰਗੋਬਿੰਦ ਸਾਹਿਬ ਦਾ, ਇਸ ਦੀ ਡੰਡੀ ਬੈਂਤ ਦੀ ਹੈ.#(ਗ) ਤੇਗਾ ਗੁਰੂ ਹਰਿਗੋਬਿੰਦ ਸਾਹਿਬ ਦਾ.#(ਘ) ਸ਼੍ਰੀ ਸਾਹਿਬ ਕਲਗੀਧਰ ਦਾ, ਜੋ ਸਤਿਗੁਰੂ ਨੇ ਤਿਲੋਕਸਿੰਘ ਜੀ ਨੂੰ ਅੰਮ੍ਰਿਤ ਛਕਾਉਣ ਸਮੇਂ ਸੰਮਤ ੧੭੬੩ ਵਿੱਚ ਦਮਦਮੇ ਬਖ਼ਸ਼ਿਆ. ਇਸ ਦੇ ਇੱਕ ਤਰਫ ਪਾਠ ਹੈ- "ਸ਼੍ਰੀ ਭਗੋਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਸ." ਦੂਜੀ ਤਰਫ ਹੈ- "ਪਾਤਸ਼ਾਹੀ ਦਸ."#(ਙ) ਸ਼੍ਰੀ ਸਾਹਿਬ ਦਸ਼ਮੇਸ਼ ਦਾ, ਜੋ ਬਡਰੁੱਖਿਆਂ ਤੋਂ ਮਹਾਰਾਜਾ ਹੀਰਾਸਿੰਘ ਜੀ ਆਪਣੇ ਨਾਲ ਨਾਭੇ ਲਿਆਏ, ਇਸ ਉੱਪਰ ਪਾਠ ਹੈ- "ਗੁਰੂ ਗੋਬਿੰਦਸਿੰਘ ਕੇ ਕਮਰ ਕੀ ਤਲਵਾਰ ਹੈਗੀ, ਬਧੇ ਦੇਗ ਤੇ, ਯਾ ਤੇਗ ਤੇ." ਕਬਜੇ ਪੁਰ ਪਾਠ ਹੈ- "ਗੁਰੂ ਨਾਨਕ ਸਰਬ ਸਿੱਖਾਂ ਨੂੰ ਸਹਾਇ."#(ਚ) ਤਲਵਾਰ ਕਲਗੀਧਰ ਦੀ, ਜੋ ਕਲ੍ਹਾਰਾਇ ਨੂੰ ਬਖ਼ਸ਼ੀ ਸੀ. ਇਹ ਕੋਟਲੇ ਵਾਲੇ ਨਵਾਬ ਸਾਹਿਬ ਦੇ ਜਰੀਏ ਮਹਾਰਾਜਾ ਜਸਵੰਤਸਿੰਘ ਨੂੰ ਮਿਲੀ. ਇਸ ਪੁਰ Genoa¹⁵ ਲਿਖਿਆ ਹੈ.#(ਛ) ਖੰਜਰ ਗੁਰੂ ਗੋਬਿੰਦਸਿੰਘ ਜੀ ਦਾ, ਜੋ ਛੋਟੀ ਉਮਰ ਵਿੱਚ ਕਮਰ ਸਜਾਇਆ ਕਰਦੇ ਸਨ, ਇਸ ਪੁਰ ਪਾਠ ਹੈ-#"ਸੰਮਤ ੧੭੪੧ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਇ।#ਤੁਹੀ ਖੜਗਧਾਰਾ ਤੁਹੀ ਬਾਢਵਾਰੀ।#ਤੁਹੀ ਤੀਰ ਤਰਵਾਰ ਕਾਤੀ ਕਟਾਰੀ।#ਹਲੱਬੀ ਜਨੱਬੀ ਮਗਰਬੀ ਤੁਹੀ ਹੈ।#ਨਿਹਾਰੋ ਜਹਾਂ ਆਪ ਠਾਢੀ ਵਹੀਂ ਹੈ।×××#(ਜ) ਦਸ਼ਮੇਸ਼ ਦੇ ਢਾਲੇ ਦੇ ਦੋ ਫੁੱਲ, ਜਿਨ੍ਹਾਂ ਪੁਰ ਦਸ ਅਵਤਾਰਾਂ ਦੀਆਂ ਤਸਵੀਰਾਂ ਹਨ.#(ਝ) ਕਲਗੀਧਰ ਦੇ ਤੀਰ ਦੀ ਮੁਖੀ. ਇਸ ਦਾ ਪ੍ਰਸੰਗ ਇਉਂ ਹੈ:-#ਦਸ਼ਮੇਸ਼ ਆਨੰਦਪੁਰ ਇੱਕ ਸਿੰਮਲ ਦੇ ਬਿਰਛ ਵਿੱਚ ਤੀਰਾਂ ਦਾ ਨਿਸ਼ਾਨਾ ਲਗਾਇਆ ਕਰਦੇ ਸਨ. ਉਹ ਬਿਰਛ ਕੁਝ ਵਰ੍ਹੇ ਵੀਤੇ ਹਨ ਕਿ ਸੁੱਕ ਕੇ ਡਿਘ ਪਿਆ. ਉਸ ਵਿੱਚੋਂ ਕਈ ਮੁਖੀਆਂ ਲੱਭੀਆਂ, ਇੱਕ ਮੁਖੀ ਕੇਸਗੜ੍ਹ ਦੇ ਪੁਜਾਰੀਸਿੰਘ ਨੇ ਬਾਬਾ ਨਾਰਾਯਣ ਸਿੰਘ ਜੀ ਮਹੰਤ ਡੇਰਾ ਬਾਬਾ ਅਜਾਪਾਲ ਸਿੰਘ ਸਾਹਿਬ ਨੂੰ ਦਿੱਤੀ, ਉਨ੍ਹਾਂ ਨੇ ਮਹਾਰਾਜਾ ਹੀਰਾਸਿੰਘ ਨੂੰ ਦਿੱਤੀ.#(ਞ) ਇੱਕ ਪੁਸਤਕ, ਜਿਸ ਵਿੱਚ ਚਰਿਤ੍ਰਾਂ ਦਾ ਪਾਠ ਹੈ. ਇਸ ਦੇ ਪਤ੍ਰੇ ੩੦੦ ਹਨ. ਭਾਈ ਤਾਰਾਸਿੰਘ ਕਵੀ ਨੇ ਦੱਸਿਆ ਹੈ ਕਿ ਇਹ ਕਲਗੀਧਰ ਦਾ ਲਿਖਿਆ ਹੋਇਆ ਹੈ. ਰਾਜਾ ਭਰਪੂਰ ਸਿੰਘ ਜੀ ਨੇ ਕਵੀ ਜੀ ਨੂੰ ਦੋ ਹਜਾਰ ਨਕਦ ਅਤੇ ਦੋ ਸੌ ਰੁਪਯੇ ਸਾਲਾਨਾ ਜਾਗੀਰ ਦੇਕੇ ਇਹ ਪੁਸਤਕ ਲੈ ਲਿਆ ਹੋਇਆ ਹੈ.#ਨਾਭੇ ਦੇ ਲਹੌਰਾਂ ਵਾਲੇ ਦਰਵਾਜੇ ਤੋਂ ਬਾਹਰ ਬਾਬਾ ਅਜਾਪਾਲਸਿੰਘ ਜੀ ਦਾ ਪਵਿਤ੍ਰ ਅਸਥਾਨ ਦਰਸ਼ਨ ਯੋਗ੍ਯ ਹੈ।#੨. ਇੱਕ ਪਿੰਡ, ਜੋ ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਬਾਣਾ ਲਾਲੜੂ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚਾਰ ਮੀਲ ਪੱਛਮ ਹੈ. ਇਸ ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਦਸ਼ਮੇਸ਼ ਜੀ ਦਾ ਚੋਆਸਾਹਿਬ ਗੁਰਦ੍ਵਾਰਾ ਹੈ. ਗੁਰੂ ਜੀ ਪਾਉਂਟੇ ਤੋਂ ਆਨੰਦਪੁਰ ਜਾਂਦੇ ਵਿਰਾਜੇ ਹਨ. ਗੁਰਦ੍ਵਾਰਾ ਦਰਖਤਾਂ ਦੇ ਘਣੇ ਜੰਗਲ ਵਿੱਚ ਬਣਿਆ ਹੋਇਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਨੂੰ ਲੈ ਜਾਂਦਾ ਸਿੱਖ ਇੱਥੇ ਕੁਝ ਸਮਾਂ ਠਹਿਰਿਆ ਸੀ. ੫੧ ਵਿੱਘੇ ਜ਼ਮੀਨ ਅਤੇ ੨੫ ਰੁਪਏ ਸਾਲਾਨਾ ਪਟਿਆਲੇ ਵੱਲੋਂ ਹਨ. ਪੁਜਾਰੀ ਸਿੰਘ ਹੈ।#੩. ਦੇਖੋ, ਨਾਭਾ ਜੀ....
ਬਿਆਸ (ਵਿਪਾਸ਼) ਦੇ ਪੂਰਬੀ ਕਿਨਾਰੇ ਇੱਕ ਸ਼ਹਿਰ, ਜੋ ਕਪੂਰਥਲਾ ਰਿਆਸਤ ਦੀ ਰਾਜਧਾਨੀ ਹੈ. ਇਸ ਰਿਆਸਤ ਦੇ ਉੱਤਰ ਹੁਸ਼ਿਆਰਪੁਰ, ਦੱਖਣ ਫਿਰੋਜ਼ਪੁਰ ਅਤੇ ਪੂਰਬ ਜਲੰਧਰ ਹੈ. ਇਸ ਦਾ ਰਕਬਾ (area) ੬੫੨ ਮੀਲ ਅਤੇ ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨ ਸੰਖ੍ਯਾ ੨੮੪੦੭੦ ਹੈ. ਲਹੌਰ ਅਤੇ ਅਮ੍ਰਿਤਸਰ ਦੇ ਜਿਲਿਆਂ ਵਿੱਚ ਭੀ ਕਪੂਰਥਲੇ ਦੇ ਤੀਹ ਪਿੰਡ ਹਨ, ਅਰ ਅਵਧ ਦੇ ਇਲਾਕੇ ੪੬੧੦੩੨ ਏਕੜ ਜ਼ਮੀਨ ਤੇ ਜਿਮੀਂਦਾਰੀ ਹੈ. ਰਿਆਸਤ ਦੀ ਕੁੱਲ ਆਮਦਨ ੪੦ ਲੱਖ ਦੇ ਕਰੀਬ ਹੈ.#ਕਪੂਰਥਲੇ ਦਾ ਵਡੇਰਾ ਸਾਧੂ ਸਿੰਘ (ਜਿਸ ਨੂੰ ਕਈਆਂ ਨੇ ਸੱਦਾ ਸਿੰਘ ਅਤੇ ਸੱਦੋ ਲਿਖਿਆ ਹੈ), ਪ੍ਰਤਾਪੀ ਪੁਰਖ ਹੋਇਆ. ਇਸ ਨੇ ਆਹਲੂ ਪਿੰਡ ਆਬਾਦ ਕੀਤਾ, ਜੋ ਹੁਣ ਲਹੌਰ ਦੇ ਜ਼ਿਲੇ ਵਿੱਚ ਹੈ. ਇਸ ਪਿੰਡ ਤੋਂ ਹੀ ਖ਼ਾਨਦਾਨ ਦੀ ਅੱਲ "ਆਹਲੂਵਾਲੀਏ" ਹੋਈ. ਸਾਧੂ ਸਿੰਘ ਦਾ ਪੜੋਤਾ ਬਦਰ ਸਿੰਘ ਨਵਾਬ ਕਪੂਰ ਸਿੰਘ ਫੈਜੁੱਲਾਪੁਰੀਆ ਮਿਸਲ ਦੇ ਜਥੇਦਾਰ ਦਾ ਚਾਟੜਾ ਹੋਇਆ. ਬਦਰ ਸਿੰਘ ਦੇ ਘਰ ਕੁਲਦੀਪਕ ਜੱਸਾ ਸਿੰਘ ਸਨ ੧੭੧੮ ਵਿੱਚ ਜਨਮਿਆ. ਅਜੇ ਜੱਸਾ ਸਿੰਘ ਪੰਜ ਵਰ੍ਹੇ ਦਾ ਹੀ ਸੀ ਕਿ ਬਦਰ ਸਿੰਘ ਦਾ ਦੇਹਾਂਤ ਹੋ ਗਿਆ. ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਉਸ ਦੀ ਮਾਤਾ ਸਮੇਤ ਆਪਣੇ ਪਾਸ ਰੱਖਕੇ ਪਿਆਰ ਨਾਲ ਪਾਲਿਆ. ਮਾਤਾ ਜੀ ਨੇ ਜੱਸਾ ਸਿੰਘ ਨੂੰ ਆਸ਼ੀਰਵਾਦ ਦੇ ਕੇ ਇੱਕ ਗੁਰਜ ਬਖਸ਼ੀ ਅਤੇ ਸਿਖ੍ਯਾ ਲਈ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ. ਨਵਾਬ ਨੇ ਜੱਸਾ ਸਿੰਘ ਨੂੰ ਆਪਣਾ ਪੁਤ੍ਰ ਜਾਣਕੇ ਧਰਮ ਅਤੇ ਸ਼ਸਤ੍ਰ ਵਿਦ੍ਯਾ ਦੀ ਸਿਖ੍ਯਾ ਦਿੱਤੀ. ਧਰਮਵੀਰ ਕਪੂਰ ਸਿੰਘ ਨੇ ਆਪਣੇ ਦੇਹਾਂਤ ਵੇਲੇ ਜੱਸਾ ਸਿੰਘ ਨੂੰ ਕਲਗੀਧਰ ਦੀ ਤਲਵਾਰ ਦਿੱਤੀ, ਜੋ ਉਸ ਨੂੰ ਮਾਤਾ ਸੁੰਦਰੀ ਜੀ ਤੋਂ ਪ੍ਰਾਪਤ ਹੋਈ ਸੀ. ਇਹ ਅਮੋਲਕ ਸ਼ਸਤ੍ਰ ਹੁਣ ਰਿਆਸਤ ਦੇ ਤੋਸ਼ੇਖਾਨੇ ਸਨਮਾਨ ਨਾਲ ਰੱਖਿਆ ਹੋਇਆ ਹੈ.#ਸਰਦਾਰ ਜੱਸਾ ਸਿੰਘ ਨੇ ਆਪਣੇ ਉਸਤਾਦ ਨਵਾਬ ਦੀ ਪੈਰਵੀ ਕਰਦੇ ਹੋਏ ਪੰਥ ਵਿੱਚ ਵਡਾ ਮਾਨ ਅਤੇ ਨਾਮ ਪਾਇਆ, ਅਤੇ ਮਿਸਲ ਆਹਲੂਵਾਲੀਆਂ ਦੀ ਜਥੇਦਾਰੀ ਵਿੱਚ ਕੌਮ ਦੀ ਵਡੀ ਸੇਵਾ ਕੀਤੀ. ਅਨੇਕ ਇਲਾਕਿਆਂ ਤੇ ਕਬਜ਼ਾ ਕਰਕੇ ਆਪਣੀ ਹੁਕੂਮਤ ਬੈਠਾਈ. ਇਸ ਨੇ ਸਨ ੧੭੫੮ ਵਿੱਚ ਕੁਝ ਸਮੇਂ ਲਈ ਲਹੌਰ ਭੀ ਮੱਲ ਲਿਆ ਸੀ. ਸਨ ੧੭੭੪ ਵਿੱਚ ਰਾਇ਼ ਇਬਰਾਹੀਮ ਭੱਟੀ ਤੋਂ ਕਪੂਰਥਲਾ ਜਿੱਤਕੇ ਆਪਣੀ ਰਾਜਧਾਨੀ ਥਾਪੀ.#ਬਾਬਾ ਜੱਸਾ ਸਿੰਘ ਤੋਂ ਵਡੇ ਵਡੇ ਘਰਾਣੇ ਅਮ੍ਰਿਤ ਛਕਣਾ ਪੁੰਨ ਕਰਮ ਜਾਣਦੇ ਸਨ, ਪਟਿਆਲਾਪਤਿ ਰਾਜਾ ਅਮਰ ਸਿੰਘ ਨੇ ਆਪ ਤੋਂ ਹੀ ਅਮ੍ਰਿਤਪਾਨ ਕੀਤਾ ਸੀ.#ਜੱਸਾ ਸਿੰਘ ਜੀ ਦਾ ਦੇਹਾਂਤ ਸਨ ੧੭੮੩ ਵਿੱਚ ਅਮ੍ਰਿਤਸਰ ਹੋਇਆ. ਇਸ ਪੰਥਰਤਨ ਦੇ ਔਲਾਦ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਿਕ ਸਰਦਾਰ ਭਾਗ ਸਿੰਘ ਥਾਪਿਆ ਗਿਆ, ਜੋ ਉਸ ਵੇਲੇ ੩੮ ਵਰ੍ਹੇ ਦਾ ਸੀ. ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿੱਚ ਕਪੂਰਥਲੇ ਹੋਇਆ. ਇਸ ਦਾ ਪੁਤ੍ਰ ਰਾਜਾ ਫਤੇ ਸਿੰਘ, ਜੋ ਸਨ ੧੭੮੪ ਵਿੱਚ ਜੰਮਿਆ ਸੀ ਗੱਦੀ ਤੇ ਬੈਠਾ. ਇਸ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਨਾਲ ਗਾੜ੍ਹੀ ਮਿਤ੍ਰਤਾ ਸੀ. ਸਨ ੧੮੦੨ ਵਿੱਚ ਦੋਹਾਂ ਨੇ ਆਪੋ ਵਿੱਚ ਪੱਗ ਬਦਲੀ. ਸਨ ੧੮੨੬ ਵਿੱਚ ਦੂਰੰਦੇਸ਼ ਰਾਜਾ ਫਤੇ ਸਿੰਘ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਇਆ ਅਤੇ ਸਨ ੧੮੩੬ ਵਿੱਚ ਰਾਜੇ ਦਾ ਦੇਹਾਂਤ ਹੋਇਆ. ਕਪੂਰਥਲੇ ਦੀ ਗੱਦੀ ਤੇ ਰਾਜਾ ਫਤੇ ਸਿੰਘ ਦਾ ਪੁਤ੍ਰ ਨਿਹਾਲ ਸਿੰਘ ਬੈਠਾ. ਅੰਗ੍ਰੇਜਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਕਪੂਰਥਲੇ ਦੀ ਫੌਜ ਨੇ ਲਹੌਰ ਦਾ ਪੱਖ ਲੀਤਾ, ਇਸ ਲਈ ਰਿਆਸਤ ਦਾ ਕੁਝ ਇਲਾਕਾ ਜਬਤ ਹੋ ਗਿਆ ਅਤੇ ਜੋ ਕਪੂਰਥਲੇ ਦੇ ਕਬਜ਼ੇ ਰਹਿਣ ਦਿੱਤਾ ਗਿਆ, ਉਸ ਤੇ ੧੩੧੦੦੦ ਸਾਲਾਨਾ ਖਿਰਾਜ ਲਾਇਆ ਗਿਆ, ਰਾਜਾ ਨਿਹਾਲ ਸਿੰਘ ਦਾ ਦੇਹਾਂਤ ਸਨ ੧੮੫੨ ਵਿੱਚ ਹੋਇਆ ਅਤੇ ਉਸ ਦਾ ਵਡਾ ਪੁਤ੍ਰ ਰਣਧੀਰ ਸਿੰਘ, ਜੋ ਮਾਰਚ ਸਨ ੧੮੩੧ ਵਿੱਚ ਜਨਮਿਆਂ ਸੀ, ੨੨ ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੫੭ ਦੇ ਗਦਰ ਵੇਲੇ ਅੰਗ੍ਰੇਜਾਂ ਨੂੰ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ, ਇਸ ਲਈ ੧੫੦੦੦ ਦਾ ਖਿਲਤ, ੧੧. ਤੋਪਾਂ ਦੀ ਸਲਾਮੀ, ਅਵਧ ਦੇ ਇਲਾਕੇ ਵਡੀ ਭਾਰੀ ਜਿਮੀਦਾਰੀ ਅਤੇ- "ਫ਼ਰਜ਼ੰਦੇ ਦਿਲਬੰਦ ਰਸੀਖ਼ੁਲ ਇਤਕ਼ਾਦ ਦੌਲਤੇ ਇੰਗਲਸ਼ੀਆ"- ਖਿਤਾਬ ਮਿਲਿਆ.#ਰਾਜਾ ਰਣਧੀਰ ਸਿੰਘ ਇੰਗਲੈਂਡ ਨੂੰ ਜਾਂਦਾ ਜਹਾਜ਼ ਵਿੱਚ ਸਖਤ ਬੀਮਾਰ ਹੋ ਗਿਆ ਇਸ ਲਈ ਅਦਨ ਤੋਂ ਮੁੜਨਾ ਪਿਆ. ਵਾਪਿਸ ਆਉਂਦੇ ਹੋਇਆ ੨. ਅਪ੍ਰੈਲ ਸਨ ੧੮੭੦ ਨੂੰ ਜਹਾਜ਼ ਵਿੱਚ ਦੇਹਾਂਤ ਹੋਇਆ.#ਰਾਜਾ ਰਣਧੀਰ ਸਿੰਘ ਦਾ ਪੁਤ੍ਰ ਖੜਕ ਸਿੰਘ, ਜਿਸ ਦਾ ਜਨਮ ਸਨ ੧੮੫੦ ਵਿੱਚ ਹੋਇਆ ਸੀ, ੧੨. ਮਈ ਸਨ ੧੮੭੦ ਨੂੰ ਗੱਦੀ ਤੇ ਬੈਠਾ. ਇਸ ਦਾ ਦਿਮਾਗ ਰੋਗੀ ਹੋ ਗਿਆ, ਇਸ ਲਈ ਰਾਜ ਦਾ ਪ੍ਰਬੰਧ ਪਹਿਲਾਂ ਕੌਂਸਲ ਦੇ ਹੱਥ ਰਿਹਾ ਫੇਰ ਸੁਪਰਨਡੰਟ (Superintendent) ਦੇ ਸਪੁਰਦ ਹੋਇਆ. ਰਾਜਾ ਖੜਕ ਸਿੰਘ ਸਨ ੧੮੭੭ ਵਿੱਚ ਧਰਮਸਾਲਾ ਚਲਾਣਾ ਕਰ ਗਿਆ ਅਤੇ ਉਸ ਦਾ ਪੰਜ ਵਰ੍ਹੇ ਦਾ ਪੁਤ੍ਰ ਟਿੱਕਾ ਜਗਤਜੀਤ ਸਿੰਘ ਗੱਦੀ ਤੇ ਬੈਠਾ.#ਮਹਾਰਾਜਾ ਜਗਤਜੀਤ ਸਿੰਘ ਜੀ ਦਾ ਜਨਮ ੨੪ ਨਵੰਬਰ ਸਨ ੧੮੭੨ ਨੂੰ ਹੋਇਆ, ੧੬. ਅਕਤੂਬਰ ੧੮੭੭ ਨੂੰ ਰਾਜਸਿੰਘਾਸਨ ਤੇ ਬੈਠੇ. ਸਨ ੧੮੯੦ ਵਿੱਚ ਰਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲੈ ਕੇ ਰਿਆਸਤ ਸਾਂਭੀ. ਮਹਾਰਾਜਾ ਜਗਤਜੀਤ ਸਿੰਘ ਜੀ ਨੂੰ ਇਮਾਰਤਾਂ ਦਾ ਵਡਾ ਸ਼ੌਕ ਹੈ, ਇਨ੍ਹਾਂ ਦੇ ਬਣਵਾਏ ਮਕਾਨ- ਰਾਜਮਹਿਲ, ਕਚਹਿਰੀਆਂ, ਦਰਬਾਰ ਹਾਲ, ਗੁਰਦ੍ਵਾਰਾ ਮਸਜਿਦ ਆਦਿਕ ਵੇਖਣ ਲਾਇਕ ਹਨ. ਆਪ ਪੰਜਾਬੀ ਅੰਗ੍ਰੇਜ਼ੀ ਫ੍ਰੈਂਚ ਹਿੰਦੀ ਫਾਰਸੀ ਉਰਦੂ ਚੰਗੀ ਤਰਾਂ ਜਾਣਦੇ ਹਨ ਅਤੇ ਵਿਦ੍ਯਾ ਨਾਲ ਅਪਾਰ ਪ੍ਰੇਮ ਹੈ. ਸਭ ਤੋਂ ਵਧਕੇ ਇਹ ਗੱਲ ਹੈ ਕਿ ਹਰੇਕ ਮਹਿਕਮੇ ਵਿੱਚ ਆਪਣੇ ਕਦੀਮੀ ਸੇਵਕਾਂ ਨੂੰ ਪੂਰਣ ਵਿਦ੍ਵਾਨ ਬਣਾਕੇ ਅਧਿਕਾਰ ਦਿੱਤੇ ਹਨ.#ਆਪ ਨੇ ਹਿੰਦੁਸਤਾਨ ਦੇ ਮਹਾਰਾਜਿਆਂ ਵਿੱਚੋਂ ਦੁਨੀਆਂ ਦਾ ਸੈਰ ਸਭ ਤੋਂ ਵਧਕੇ ਕੀਤਾ ਹੈ. ਇਨ੍ਹਾਂ ਦੇ ਰਾਜਪ੍ਰਬੰਧ ਤੇ ਖੁਸ਼ ਹੋ ਕੇ ਗਵਰਨਮੈਂਟ ਬਰਤਾਨੀਆਂ ਵੱਲੋਂ ਪ੍ਰਾਣਦੰਡ ਦੇ ਪੂਰੇ ਅਖਤਿਆਰਾਤ ਮਿਲ ਗਏ ਹਨ ਅਤੇ ੧੩੧੦੦੦ ਸਾਲਾਨਾ ਖ਼ਰਾਜ ਮੁਆਫ ਕੀਤਾ ਗਿਆ ਹੈ.#ਮਹਾਰਾਜਾ ਦਾ ਪੂਰਾ ਕਿਤਾਬ ਹੈ- ਹਿਜ਼ ਹਾਈਨੈਸ ਕਰਨੈਲ ਫ਼ਰਜ਼ੰਦੇ ਦਿਲਬੰਦ ਰਸੀਖ਼ੁਲ ਇਤਕ਼ਾਦ ਦੌਲਤੇ ਇੰਗਲਿਸ਼ੀਆ ਰਾਜਾਏ ਰਾਜਗਾਨ ਮਹਾਰਾਜਾ ਜਗਤਜੀਤ ਸਿੰਘ ਜੀ. ਸੀ. ਐਸ. ਆਈ. , ਜੀ. ਸੀ. ਆਈ. ਈ. , ਜੀ. ਬੀ. ਈ. ਵਾਲੀਏ ਕਪੂਰਥਲਾ.#ਮਹਾਰਾਜਾ ਸਾਹਿਬ ਦੇ ਵਡੇ ਪੁਤ੍ਰ ਟਿੱਕਾ ਪਰਮਜੀਤ ਸਿੰਘ ਜੀ ਹਨ, ਜਿਨ੍ਹਾਂ ਦਾ ਜਨਮ ੧੯. ਮਈ ਸਨ ੧੮੯੨ ਨੂੰ ਹੋਇਆ ਹੈ. ਇਨ੍ਹਾਂ ਤੋਂ ਛੋਟੇ ਮਹਾਰਾਜਕੁਮਾਰ ਮਹੀਜੀਤ ਜੀ, ਅਮਰਜੀਤ ਸਿੰਘ ਜੀ, ਕਰਮਜੀਤ ਸਿੰਘ ਜੀ ਅਤੇ ਜੀਤ ਸਿੰਘ ਜੀ ਹਨ, ਜਿਨ੍ਹਾਂ ਨੇ ਯੋਗ੍ਯ ਪਿਤਾ ਦੀ ਨਿਗਰਾਨੀ ਵਿੱਚ ਉੱਚ ਵਿਦ੍ਯਾ ਪਾਈ ਹੈ. ਕਪੂਰਥਲੇ ਦਾ ਵੰਸ਼ਵ੍ਰਿਕ੍ਸ਼੍ (ਸ਼ਜ਼ਰਾ) ਇਹ ਹੈ:-:#ਸਾਧੂ ਸਿੰਘ (ਸੱਦਾ ਸਿੰਘ)#।#ਗੋਪਾਲ ਸਿੰਘ#।#ਦੇਵਾ ਸਿੰਘ#।#।...
ਮੰਡਿਆਲ ਰਾਜਪੂਤਾਂ ਦੀ ਰਾਜਧਾਨੀ, ਜੋ ਕਾਂਗੜੇ ਪਹਾੜ ਦੀ ਪ੍ਰਸਿੱਧ ਰਿਆਸਤ ਹੈ, ਇਸ ਦਾ ਪ੍ਰਧਾਨ ਨਗਰ "ਮੰਡੀ" ਦਰਿਆ ਬਿਆਸ ਦੇ ਕਿਨਾਰੇ ਅਜਬਰਸੇਨ ਨੇ ਸਨ ੧੫੨੭ ਵਿੱਚ ਵਸਾਇਆ ਸੀ. ਮੰਡੀ ਪਠਾਨਕੋਟ ਤੋਂ ੧੩੧ ਅਤੇ ਸ਼ਿਮਲੇ ਤੋਂ ੮੮ ਮੀਲ ਹੈ. ਇਸ ਦੀ ਉਚਿਆਈ ਸਮੁੰਦਰ ਤੋਂ ੨੦੦੦ ਫੁਟ ਹੈ. ਰਿਆਸਤ ਮੰਡੀ ਦਾ ਰਕਬਾ ੧੨੦੦ ਵਰਗ ਮੀਲ ਅਤੇ ਆਬਾਦੀ ੧੮੫, ੦੪੮ ਹੈ. ਮੰਡੀ ਦਾ ਨੰਬਰ ਪੰਜਾਬ ਵਿੱਚ ਛੇਵਾਂ¹ ਹੈ. ੧. ਨਵੰਬਰ ਸਨ ੧੯੨੧ ਤੋਂ ਇਸ ਦਾ ਗਵਰਨਮੇਂਟ ਨਾਲ ਨੀਤਿ ਸੰਬੰਧ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਾਹਿਬ ਦਾ ਨਾਮ ਜੋਗੇਂਦ੍ਰਸੇਨ ਹੈ, ਜਿਨ੍ਹਾਂ ਦਾ ਜਨਮ ੧੯. ਅਗਸਤ ਸਨ ੧੯੦੪ ਨੂੰ ਹੋਇਆ ਹੈ. ਫਰਵਰੀ ੧੯੨੩ ਵਿੱਚ ਰਾਜਾ ਸਾਹਿਬ ਦੀ ਸ਼ਾਦੀ ਮਹਾਰਾਜਾ ਜਗਤਜੀਤ ਸਿੰਘ ਜੀ ਕਪੂਰਥਲਾ ਦੀ ਸੁਪੁਤ੍ਰੀ ਬੀਬੀ ਅਮ੍ਰਿਤਕੌਰ ਨਾਲ ਵਡੀ ਧੂਮਧਾਮ ਨਾਲ ਹੋਈ.#ਇਸ ਰਿਆਸਤ ਦਾ ਰਾਜਾ ਸਿੱਧਸੇਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਦਾ ਪ੍ਰੇਮਭਾਵ ਰਖਦਾ ਰਿਹਾ ਅਰ ਗੁਰੂ ਸਾਹਿਬ ਨੂੰ ਰਿਆਸਤ ਵਿੱਚ ਬੁਲਾਕੇ ਸੇਵਾ ਕੀਤੀ. ਇੱਕ ਗੁਰਦ੍ਵਾਰਾ ਵਿਪਾਸ਼ਾ ਦੇ ਕਿਨਾਰੇ, ਦੂਜਾ ਰਾਜਮਹਿਲ ਵਿੱਚ ਹੈ. ਦੇਖੋ, ਸਿੱਧਸੇਨ ਅਤੇ ਪਾਡਲ ਸਾਹਿਬ। ੨. ਬਹੁਤ ਕਲੀਆਂ ਦਾ ਘੇਰਦਾਰ ਅੰਗਾ। ੩. ਫਲ ਅੰਨ ਸਬਜ਼ੀ ਪਸ਼ੂ ਆਦਿ ਦੇ ਵਿਕਣ ਦਾ ਬਾਜ਼ਾਰ....
ਅੰਬਾਲੇ ਦੇ ਚੜ੍ਹਦੇ ਵੱਲ ਜਮੁਨਾ ਅਤੇ ਸ਼ਤਦ੍ਰਵ (ਸਤਲੁਜ) ਦੇ ਮਧ ਪਹਾੜੀ ਰਿਆਸਤ, ਜਿਸ ਨੂੰ ਨਾਹਨ ਭੀ ਆਖਦੇ ਹਨ. ਦੇਖੋ, ਨਾਹਨ। ੨. ਸਿਰ ਦਾ ਮੁਕਟ. ਭਾਵ- ਸ਼ਿਰੋਮਣਿ. ਜੈਸੇ- "ਬੈਰਾੜ ਵੰਸ ਸਰਮੌਰ." ਦੇਖੋ, ਨਾਭਾ. ਦੇਖੋ, ਸਿਰਮੌਲਿ....
ਕਹਲੂਰ ਰਿਆਸਤ ਦੀ ਰਾਜਧਾਨੀ. ਇਹ ਨਗਰ ਸਤਲੁਜ ਦੇ ਖੱਬੇ ਕਿਨਾਰੇ, ਸਮੁੰਦਰ ਤੋਂ ੧੪੬੮ ਫੁਟ ਦੀ ਉਚਾਈ ਪੁਰ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਮੇਂ ਇਸ ਦਾ ਰਾਜਾ ਭੀਮਚੰਦ ਸੀ. ਪਹਿਲਾਂ ਜਦ ਉਹ ਗੁਰੂ ਸਾਹਿਬ ਨਾਲ ਪ੍ਰੇਮ ਰਖਦਾ ਸੀ. ਤਦ ਦਸ਼ਮੇਸ਼ ਨੂੰ ਬਿਲਾਸਪੁਰ ਲਿਆਇਆ ਅਰ ਮਹਿਲਾਂ ਵਿੱਚ ਡੇਰਾ ਕਰਵਾਇਆ, ਜਿੱਥੇ ਹੁਣ ਗੁਰਦ੍ਵਾਰਾ ਹੈ. ਰਿਆਸਤ ਵੱਲੋਂ ਮੰਜੀਸਾਹਿਬ ਦੀ ਸੇਵਾ ਬ੍ਰਾਹਮਣ ਕਰਦੇ ਹਨ. ਰੇਲਵੇ ਸਟੇਸ਼ਨ ਗੜ੍ਹਸ਼ੰਕਰ ਅਥਵਾ ਨਵਾਂਸ਼ਹਰ ਤੋਂ ਕਰੀਬ ੬੦ ਮੀਲ ਹੈ ਅਤੇ ਰੋਪੜ ਤੋਂ ੩੦ ਮੀਲ ਹੈ. ਬਿਲਾਸਪੁਰ ਰਿਆਸਤ ਬੀਰਚੰਦ ਰਾਜਪੂਤ ਨੇ ਕਾਇਮ ਕੀਤੀ ਹੈ. ਰਿਆਸਤ ਦਾ ਰਕਬਾ ੪੪੮ ਵਰਗਮੀਲ ਅਤੇ ਆਬਾਦੀ ੯੮੦੦੦ ਹੈ. ਪੰਜਾਬ ਵਿੱਚ ਰਿਆਸਤ ਦਾ ਨੰਬਰ ਅੱਠਵਾਂ ਹੈ. ਸਨ ੧੯੨੧ ਤੋਂ ਬਿਲਾਸਪੁਰ ਦਾ ਨੀਤਿਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਵਰਤਮਾਨ ਰਾਜਾ ਸਰ ਬਿਜੈਚੰਦ ਹੈ. ਸਲਾਮੀ ੧੧. ਤੋਪਾਂ ਦੀ ਹੈ....
ਰੋਪੜ ਤੋਂ ਦੋ ਕੋਹ ਪੂਰਵ ਇੱਕ ਪਿੰਡ. ਇਸ ਥਾਂ ਦੇ ਪਠਾਣਾਂ ਨੇ ਦਸ਼ਮੇਸ਼ ਦੀ ਬਹੁਤ ਸੇਵਾ ਕੀਤੀ. ਸਤਿਗੁਰੂ ਨੇ ਇੱਕ ਕਟਾਰ ਅਤੇ ਢਾਲ ਬਖ਼ਸ਼ੀ. ਇਸ ਥਾਂ ਗੁਰੂ ਸਾਹਿਬ ਦੇ ਦੋ ਪਵਿਤ੍ਰ ਅਸਥਾਨ ਹਨ. ਇੱਕ ਨਗਰ ਦੇ ਅੰਦਰ ਦੂਜਾ, ਬਾਹਰ। ੨. ਦੇਖੋ, ਮਲੇਰਕੋਟਲਾ....
"ਮੋਕਲ ਨਗਰ" ਰਾਜਾ ਮੋਕਲਦੇਵ ਨੇ ਵਿਕ੍ਰਮੀ ਬਾਰ੍ਹਵੀਂ ਸਦੀ ਦੇ ਅੰਤ ਵਸਾਇਆ, ਪਰ ਫਰੀਦ ਜੀ ਦੇ ਚਰਣ ਪਾਉਣ ਸਮੇਂ ਰਾਜੇ ਨੇ ਆਪਣਾ ਨਾਉਂ ਹਟਾਕੇ ਦਰਵੇਸ਼ ਦੇ ਨਾਉਂ ਪੁਰ ਨਗਰ ਦਾ ਨਾਉਂ ਰੱਖਿਆ.¹ ਇਹ ਲਹੌਰੋਂ ੭੯ ਅਤੇ ਫਿਰੋਜ਼ਪੁਰ ਤੋਂ ੨੨ ਮੀਲ ਦੱਖਣ ਪੂਰਵ ਹੈ.#ਫਰੀਦਕੋਟ ਚਿਰ ਤੀਕ ਅਨੇਕ ਲੋਕਾਂ ਦੇ ਹੱਥ ਰਿਹਾ, ਅੰਤ ਨੂੰ ਈਸਵੀ ਸੋਲਵੀਂ ਸਦੀ ਵਿੱਚ ਇਸ ਤੇ ਬਰਾੜਵੰਸ਼ ਦਾ ਕਬਜਾ ਹੋਇਆ. ਹੁਣ ਇਹ ਪ੍ਰਸਿੱਧ ਸਿੱਖ ਰਿਆਸਤ ਹੈ. ਇਸ ਦੀ ਸੰਖੇਪ ਕਥਾ ਇਹ ਹੈ-#ਜੈਸਲ ਭੱਟੀ ਰਾਜਪੂਤ ਦੀ ਵੰਸ਼ ਵਿੱਚ ਬਰਾੜ ਪ੍ਰਤਾਪੀ ਪੁਰਖ ਹੋਇਆ. ਜਿਸ ਦੇ ਵਡੇ ਪੁਤ੍ਰ ਪੌੜ ਤੋਂ ਫੂਲਵੰਸ਼ ਦੀ ਸ਼ਾਖ ਤੁਰੀ ਅਤੇ ਛੋਟੇ ਦੁੱਲ ਤੋਂ ਫਰੀਦਕੋਟ ਦਾ ਵੰਸ਼ ਚੱਲਿਆ. ਦੁੱਲ ਦੀ ਕੁਲ ਵਿੱਚ ਬਾਦਸ਼ਾਹ ਅਕਬਰ ਦੇ ਸਮੇਂ ਚੌਧਰੀ ਭੱਲਣ ਮਾਲਵੇ ਵਿੱਚ ਸਿਰ ਕਰਦਾ ਆਦਮੀ ਸੀ, ਕਿਉਂਕਿ ਭੱਲਣ ਦੇ ਪਿਤਾ ਸੰਘਰ ਨੇ ਕਈ ਜੰਗਾਂ ਵਿੱਚ ਬਾਦਸ਼ਾਹ ਨੂੰ ਭਾਰੀ ਸਹਾਇਤਾ ਦਿੱਤੀ ਸੀ. ਜਿਸ ਦਾ ਅਕਬਰ ਨੂੰ ਸਦਾ ਧਿਆਨ ਰਹਿੰਦਾ ਸੀ. ਪਰ ਭੱਲਣ ਦਾ ਮਨਸੂਰ ਨਾਲ, ਜੋ ਸਰਸੇ ਵੱਲ ਦੇ ਪਰਗਨੇ ਦਾ ਮਾਲਗੁਜਾਰ ਚੌਧਰੀ ਸੀ, ਇਲਾਕੇ ਦੀ ਸਰਦਾਰੀ ਬਾਬਤ ਝਗੜਾ ਬਣਿਆ ਰਹਿੰਦਾ ਸੀ. ਇਕ ਵਾਰ ਇਹ ਦੋਵੇਂ ਅਕਬਰ ਦੇ ਦਰਬਾਰ ਵਿੱਚ ਹਾਜਰ ਹੋਏ, ਤਾਂ ਮਨਸੂਰ ਨੂੰ ਬਾਦਸ਼ਾਹ ਵੱਲੋਂ ਸਰੋਪਾ ਮਿਲਿਆ. ਜਦ ਮਨਸੂਰ ਸਿਰ ਤੇ ਚੀਰਾ ਬੰਨ੍ਹਣ ਲੱਗਾ, ਤਾਂ ਭੱਲਣ ਨੇ ਆਪਣੇ ਸਰੋਪਾ ਦੀ ਉਡੀਕ ਕਰਨ ਤੋਂ ਪਹਿਲਾਂ ਹੀ, ਮਨਸੂਰ ਦਾ ਅੱਧਾ ਚੀਰਾ ਪਾੜਕੇ ਆਪਣੇ ਸਿਰ ਤੇ ਬੰਨ੍ਹ ਲਿਆ. ਇਸ ਪੁਰ ਅਕਬਰ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਵਿੱਚ ਬਰਾਬਰ ਦੇ ਇਲਾਕੇ ਵੰਡ ਦਿੱਤੇ.²#ਸਨ ੧੬੩੦ (ਸੰਮਤ ੧੬੮੮) ਵਿੱਚ ਜਦ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਲਵੇ ਆਏ, ਤਾਂ ਭੁੱਲਣ ਨੇ ਗੁਰਸਿੱਖੀ ਧਾਰਨ ਕੀਤੀ ਅਤੇ ਤਨ ਮਨ ਤੋਂ ਆਪਣੀ ਬਿਰਾਦਰੀ ਸਮੇਤ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ. ਭੱਲਣ ਦੇ ਔਲਾਦ ਨਹੀਂ ਸੀ, ਇਸ ਲਈ ਉਸ ਦੇ ਦੇਹਾਂਤ ਪਿੱਛੋਂ ਸਨ ੧੬੪੩ ਵਿੱਚ ਉਸ ਦੇ ਭਾਈ ਲਾਲੇ ਦਾ ਪੁਤ੍ਰ ਕਪੂਰਾ, ਜਿਸ ਦਾ ਜਨਮ ਸਨ ੧੬੨੮ ਵਿੱਚ ਹੋਇਆ ਸੀ, ਚੌਧਰੀ ਥਾਪਿਆ ਗਿਆ. ਕਪੂਰੇ ਨੇ ਆਪਣੇ ਨਾਉਂ ਤੇ ਸਨ ੧੬੬੧ ਵਿੱਚ ਕੋਟਕਪੂਰਾ ਪਿੰਡ ਵਸਾਇਆ. ਇਹ ਉਦਾਰ ਬਹਾਦੁਰ ਅਤੇ ਨ੍ਯਾਯਕਾਰੀ ਸੀ. ਇਸ ਲਈ ਇਸ ਦੇ ਅਧੀਨ ਰਹਿਣਾ ਲੋਕ ਬਹੁਤ ਪਸੰਦ ਕਰਦੇ ਸਨ.#ਜਦ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਮਾਲਵੇ ਵੱਲ ਸੰਮਤ ੧੭੬੧- ੬੨ (ਸਨ ੧੭੦੩- ੪) ਵਿੱਚ ਆਏ, ਤਦ ਇਸ ਨੇ ਸਿਰੀਏਵਾਲੇ ਪਿੰਡ ਕਲਗੀਧਰ ਤੋਂ ਅੰਮ੍ਰਿਤ ਛਕਿਆ ਅਰ ਨਾਮ ਕਪੂਰ ਸਿੰਘ ਹੋਇਆ. ਇਸ ਮੌਕੇ ਦਸ਼ਮੇਸ਼ ਨੇ ਇਸ ਨੂੰ ਇੱਕ ਤਲਵਾਰ ਤੇ ਢਾਲ ਬਖਸ਼ੀ. ਕਪੂਰ ਸਿੰਘ ਅੰਮ੍ਰਿਤ ਛਕਣ ਤੋਂ ਪਹਿਲਾਂ ਭੀ ਸਹਜਧਾਹੀ ਸਿੱਖ ਸੀ, ਇਸੇ ਲਈ ਆਨੰਦਪੁਰ ਸਤਿਗੁਰਾਂ ਦੀ ਸੇਵਾ ਵਿੱਚ ਭੇਟਾ ਭੇਜਦਾ ਰਹਿੰਦਾ ਸੀ. ਇੱਕ ਵਾਰ ਇਸ ਨੇ ਬਹੁਤ ਸੁੰਦਰ ਘੋੜਾ ਗੁਰੂ ਸਾਹਿਬ ਦੀ ਸਵਾਰੀ ਲਈ ਘੱਲਿਆ ਸੀ, ਜਿਸ ਬਾਬਤ ਭਾਈ ਸੰਤੋਖਸਿੰਘ ਨੇ ਲਿਖਿਆ ਹੈ-#"ਜੰਗਲ ਬਿਖੇ ਕਪੂਰਾ ਜਾਟ,#ਕੇਤਿਕ ਗ੍ਰਾਮਨ ਕੋ ਪਤਿ ਰਾਠ,#ਇਕ ਸੌ, ਇਕ ਹਜਾਰ³ ਧਨ ਦੈਕੈ,#ਚੰਚਲ ਬਲੀ ਤੁਰੰਗਮ ਲੈਕੈ,#ਸੋ ਹਜੂਰ ਮੇ ਦਯੋ ਪੁਚਾਈ,#ਦੇਖਯੋ ਬਹੁ ਬਲ ਸੋਂ ਚਪਲਾਈ,#ਅਪਨੇ ਚਢਬੇ ਹੇਤ ਬੰਧਾਯੇ,#ਦਲਸਿੰਗਾਰ ਤਿਂਹ ਨਾਮ ਬਤਾਯੇ."⁴ (ਗੁਪ੍ਰਸੂ)#ਸਰਦਾਰ ਈਸਾਖ਼ਾਨ ਮੰਜ, ਜਿਸ ਦਾ ਇਲਾਕਾ ਕਪੂਰ ਸਿੰਘ ਦੇ ਨਾਲ ਲਗਦਾ ਸੀ, ਮਨ ਵਿੱਚ ਸਦਾ ਵੈਰ ਰੱਖਦਾ ਸੀ, ਇੱਕ ਵਾਰ ਮੌਕਾ ਪਾਕੇ ਧੋਖੇ ਨਾਲ ਕਪੂਰਸਿੰਘ ਨੂੰ ਫੜਕੇ ਉਸ ਨੇ ਮਾਰ ਦਿੱਤਾ. ਇਹ ਘਟਨਾ ਸਨ ੧੭੦੮ ਦੀ ਹੈ.#ਕਪੂਰਸਿੰਘ ਦੇ ਬੇਟੇ ਸੁੱਖਾ, ਸੇਮਾ ਮੁਖੀਆ ਸਨ, ਇਨ੍ਹਾਂ ਨੇ ਪਿਤਾ ਦਾ ਬਦਲਾ ਲੈਣ ਲਈ ਈਸਾਖ਼ਾਨ ਨੂੰ ਜੰਗ ਵਿੱਚ ਮਾਰਕੇ ਉਸ ਦਾ ਕਿਲਾ ਲੁੱਟਿਆ ਅਤੇ ਕੁਝ ਇਲਾਕਾ ਮੱਲਿਆ.#ਕਪੂਰਸਿੰਘ ਪਿੱਛੋਂ ਇਲਾਕੇ ਦਾ ਚੌਧਰੀ ਸੇਮਾ ਹੋਇਆ, ਜਿਸ ਨੇ ਦੋ ਵਰ੍ਹੇ ਚੌਧਰ ਕੀਤੀ. ਸਨ ੧੭੧੦ ਵਿੱਚ ਸੇਮੇ ਦੇ ਮਰਣ ਪੁਰ ਉਸ ਦਾ ਵਡਾ ਭਾਈ ਸੁੱਖਾ ਚੌਧਰੀ ਬਣਿਆ. ਇਸ ਨੇ ਆਪਣੇ ਉੱਦਮ ਨਾਲ ਕਈ ਲਾਗੇ ਦੇ ਪਿੰਡ ਆਪਣੀ ਸਰਦਾਰੀ ਹੇਠ ਲੈ ਆਂਦੇ. ਸੁੱਖੇ ਦਾ ਦੇਹਾਂਤ ਸਨ ੧੭੩੧ ਵਿੱਚ ਹੋਇਆ. ਇਸ ਦੇ ਪੁਤ੍ਰ ਜੋਧ, ਹਮੀਰ ਅਤੇ ਵੀਰ ਇਲਾਕੇ ਦੀ ਵੰਡ ਪਿੱਛੇ ਝਗੜਨ ਲੱਗੇ. ਉਸ ਵੇਲੇ ਦੇ ਮੁਖੀਏ ਸਿੰਘ ਸਰਦਾਰ ਜੱਸਾਸਿੰਘ ਆਹਲੂਵਾਲੀਆ, ਸਰਦਾਰ ਝੰਡਾ ਸਿੰਘ ਭੰਗੀ ਆਦਿਕਾਂ ਨੇ ਵਿੱਚ ਪੈਕੇ ਫੈਸਲਾ ਕੀਤਾ ਕਿ ਫਰੀਦਕੋਟ ਹਮੀਰਸਿੰਘ ਪਾਸ ਰਹੇ ਅਤੇ ਕੋਟਕਪੂਰਾ ਜੋਧ ਪਾਸ ਅਰ ਮਾੜੀਮੁਸਤਫਾ ਵੀਰ ਨੂੰ ਦਿੱਤੀ ਜਾਵੇ. ਖਾਲਸਾਦਲ ਨੇ ਇਸ ਮੌਕੇ ਤੇਹਾਂ ਭਾਈਆਂ ਨੂੰ ਅਮ੍ਰਿਤ ਛਕਾਕੇ ਸਿੰਘ ਸਜਾਇਆ.#ਸਨ ੧੭੩੨ ਵਿੱਚ ਸਰਦਾਰ ਹਮੀਰਸਿੰਘ ਨੇ ਫਰੀਦਕੋਟ ਸੰਭਾਲਕੇ ਰਾਜਸੀ ਠਾਟ ਬਣਾ ਲਿਆ ਅਰ ਸ਼ਹਿਰ ਨੂੰ ਬਹੁਤ ਰੌਣਕ ਦਿੱਤੀ. ਜੋਧਸਿੰਘ ਦਾ ਕਈ ਕਾਰਣਾਂ ਕਰਕੇ ਪਟਿਆਲੇ ਨਾਲ ਝਗੜਾ ਹੋ ਗਿਆ, ਜਿਸ ਤੋਂ ਉਹ ਸਨ ੧੭੬੭ ਵਿੱਚ ਜੰਗ ਅੰਦਰ ਮਾਰਿਆ ਗਿਆ.#ਸਨ ੧੭੮੨ ਵਿੱਚ ਹਮੀਰ ਸਿੰਘ ਦਾ ਦੇਹਾਂਤ ਹੋਣ ਪੁਰ ਰਾਜ ਦਾ ਮਾਲਿਕ ਮੋਹਰਸਿੰਘ ਹੋਇਆ.⁵ ਇਹ ਯੋਗ੍ਯ ਪ੍ਰਬੰਧਕ ਨਹੀਂ ਸੀ. ਇਸ ਲਈ ਇਸ ਦੇ ਪੁਤ੍ਰ ਚੜ੍ਹਤਸਿੰਘ ਨੇ ਬਾਪ ਨੂੰ ਹੁਕੂਮਤ ਤੋਂ ਕਿਨਾਰੇ ਕਰਕੇ ਸਰਦਾਰੀ ਆਪਣੇ ਹੱਥ ਲਈ. ਚੜ੍ਹਤਸਿੰਘ ਬਹੁਤ ਲਾਇਕ ਅਤੇ ਨਿਰਭੈ ਯੋਧਾ ਸੀ.#ਸਨ ੧੮੦੪ ਵਿੱਚ ਚੜ੍ਹਤਸਿੰਘ ਦਾ ਤਾਇਆ ਦਲਸਿੰਘ ਰਾਤ ਨੂੰ ਛਾਪਾ ਮਾਰਕੇ ਫਰੀਦਕੋਟ ਤੇ ਆ ਪਿਆ ਅਤੇ ਚੜ੍ਹਤਸਿੰਘ ਨੂੰ ਕਤਲ ਕਰਕੇ ਰਿਆਸਤ ਤੇ ਕਬਜਾ ਕਰ ਲਿਆ. ਉਸ ਵੇਲੇ ਚੜ੍ਹਤਸਿੰਘ ਦੇ ਬੇਟੇ ਗੁਲਾਬਸਿੰਘ, ਪਹਾੜਸਿੰਘ, ਸਾਹਿਬਸਿੰਘ ਅਤੇ ਮਤਾਬ ਸਿੰਘ ਬਹੁਤ ਛੋਟੇ ਸਨ, ਜੋ ਮਸੀਂ ਜਾਨ ਬਚਾਕੇ ਨੱਸੇ. ਪਰ ਦਲਸਿੰਘ ਇੱਕ ਮਹੀਨੇ ਤੋਂ ਵੱਧ ਰਿਆਸਤ ਦਾ ਆਨੰਦ ਨਹੀਂ ਭੋਗ ਸਕਿਆ. ਨਾਬਾਲਗ ਬੱਚਿਆਂ ਦੀ ਸਹਾਇਤਾ ਲਈ ਉਨ੍ਹਾਂ ਦੇ ਮਾਮੇ ਸਰਦਾਰ ਫੌਜਾਸਿੰਘ (ਸ਼ੇਰ ਸਿੰਘ ਵਾਲੇ ਦੇ ਗਿੱਲ ਸਰਦਾਰ) ਨੇ ਕੁਝ ਫੌਜ ਲੈਕੇ ਰਾਤ ਨੂੰ ਫਰੀਦਕੋਟ ਤੇ ਛਾਪਾ ਆ ਮਾਰਿਆ ਅਤੇ ਸੁੱਤੇ ਪਏ ਦਲਸਿੰਘ ਨੂੰ ਕਤਲ ਕਰਕੇ ਗੁਲਾਬ ਸਿੰਘ ਨੂੰ ਗੱਦੀ ਤੇ ਬੈਠਾਇਆ.#ਸਨ ੧੮੦੬- ੭ ਵਿੱਚ ਦੀਵਾਨ ਮੁਹਕਮਚੰਦ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਫਰੀਦਕੋਟ ਤੇ ਚੜ੍ਹ ਆਇਆ ਅਤੇ ਸੱਤ ਹਜਾਰ ਰੁਪਯਾ ਖਿਰਾਜ ਵਸੂਲ ਕੀਤਾ. ੨੬ ਸਿਤੰਬਰ ਸਨ ੧੮੦੮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਰੀਦਕੋਟ ਤੇ ਆਪਣਾ ਕਬਜਾ ਆਜਮਾਇਆ ਅਤੇ ਰਈਸ ਨੂੰ ਗੁਜਾਰੇ ਲਈ ਕੇਵਲ ਪੰਜ ਪਿੰਡ ਦਿੱਤੇ.#ਸਰਕਾਰ ਅੰਗ੍ਰੇਜ਼ੀ ਨੇ ਜਦ ਸਤਲੁਜ ਉਰਾਰਦੀਆਂ ਰਿਆਸਤਾਂ ਆਪਣੀ ਰਖ੍ਯਾ ਅੰਦਰ ਲਈਆਂ, ਤਦ ੩. ਅਪ੍ਰੈਲ ਸਨ ੧੮੦੯ ਨੂੰ ਫਰੀਦਕੋਟ ਗੁਲਾਬਸਿੰਘ ਨੂੰ ਵਾਪਿਸ ਦਿਵਾਇਆ ਗਿਆ.#੫. ਨਵੰਬਰ ਸਨ ੧੮੨੬ ਨੂੰ ਗੁਲਾਬਸਿੰਘ ਦੁਸ਼ਮਨਾਂ ਦੇ ਹੱਥੋਂ ਹਵਾਖ਼ੋਰੀ ਕਰਦਾ ਮਾਰਿਆ ਗਿਆ ਅਰ ਕਾਤਲਾਂ ਦਾ ਕੁਝ ਪਤਾ ਨਾ ਮਿਲਿਆ.#ਗੁਲਾਬਸਿੰਘ ਪਿੱਛੋਂ ਉਸ ਦਾ ਪੁਤ੍ਰ ਅਤਰਸਿੰਘ, ਜੋ ਉਸ ਵੇਲੇ ਚਾਰ ਵਰ੍ਹੇ ਦਾ ਸੀ ਗੱਦੀ ਤੇ ਬੈਠਾ, ਪਰ ਇਸ ਦਾ ਦੇਹਾਂਤ ਸਨ ੧੮੨੭ ਵਿੱਚ ਹੋ ਗਿਆ. ਇਸ ਲਈ ਰਾਜ ਦਾ ਮਾਲਿਕ ਪਹਾੜਸਿੰਘ ਬਣਿਆ. ਇਹ ਦਾਨੀ, ਸੂਰਵੀਰ ਅਤੇ ਵਡਾ ਚਤੁਰ ਸੀ. ਇਸ ਨੇ ਰਾਜ ਨੂੰ ਵੱਡੀ ਤਰੱਕੀ ਦਿੱਤੀ, ਕਈ ਨਵੇਂ ਪਿੰਡ ਆਬਾਦ ਕੀਤੇ ਅਤੇ ਇਲਾਕੇ ਵਿੱਚ ਬਹੁਤ ਖੂਹ ਲਗਵਾਏ.#ਸਨ ੧੮੪੫ ਦੇ ਸਿੱਖਜੰਗ ਸਮੇਂ ਦੂਰੰਦੇਸ਼ ਪਹਾੜਸਿੰਘ ਨੇ ਅੰਗ੍ਰੇਜ਼ਾਂ ਦੀ ਤਨ ਮਨ ਧਨ ਤੋਂ ਸਹਾਇਤਾ ਕੀਤੀ. ਇਸ ਲਈ ਸਰਕਾਰ ਨੇ ਸਨ ੧੮੪੬ ਵਿੱਚ "ਰਾਜਾ" ਪਦਵੀ ਅਤੇ ਨਾਭੇ ਦੇ ਜਬਤ ਕੀਤੇ ਇਲਾਕੇ ਵਿੱਚੋਂ ੩੫੬੧੨) ਸਾਲਾਨਾ ਆਮਦਨ ਦਾ ਇਲਾਕਾ ਦਿੱਤਾ.#ਰਾਜਾ ਪਹਾੜਸਿੰਘ ਦਾ ਦੇਹਾਂਤ ਅਪ੍ਰੈਲ ਸਨ ੧੮੪੯ ਵਿੱਚ ਹੋਇਆ ਅਤੇ ਉਸ ਦਾ ਸੁਪੁਤ੍ਰ ਵਜੀਰ ਸਿੰਘ⁶ ੨੧. ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੪੯ ਦੇ ਸਿੱਖਜੰਗ ਅਤੇ ਸਨ ੧੮੫੭ (ਸੰਮਤ ੧੯੧੪) ਦੇ ਗ਼ਦਰ ਵੇਲੇ ਸਰਕਾਰ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਤੋਂ "ਬੈਰਾੜਬੰਸ ਰਾਜਾ ਸਾਹਿਬ ਬਹਾਦੁਰ" ਖ਼ਿਤਾਬ ਮਿਲਿਆ, ਸਲਾਮੀ ੧੧. ਤੋਪਾਂ ਦੀ ਕੀਤੀ ਗਈ ਅਤੇ ਖਿਲਤ ੧੧. ਪਾਰਦੇ ਦਾ ਹੋਇਆ. ੧੧. ਮਾਰਚ ਸਨ ੧੮੬੨ ਨੂੰ ਮੁਤਬੰਨਾ ਕਰਨ ਦੀ ਸਨਦ ਪ੍ਰਾਪਤ ਹੋਈ. ਰਾਜਾ ਵਜੀਰਸਿੰਘ ਨੇ ਹਜੂਰਸਾਹਿਬ ਜਾਕੇ ਅੰਮ੍ਰਿਤ ਛਕਿਆ ਅਤੇ ਪੂਰਣ ਸਿੱਖੀ ਦੀ ਰਹਿਤ ਧਾਰਣ ਕੀਤੀ. ਕੁਰੁਕ੍ਸ਼ੇਤ੍ਰ ਦੇ ਥਾਨ ਤੀਰਥ ਤੇ ਅਪ੍ਰੈਲ ਸਨ ੧੮੭੪ ਨੂੰ ਰਾਜਾ ਵਜੀਰ ਸਿੰਘ ਦਾ ਦੇਹਾਂਤ ਹੋਇਆ, ਜਿੱਥੇ ਰਿਆਸਤ ਵੱਲੋਂ ਸਮਾਧ ਬਣਾਈ ਗਈ ਅਤੇ ਗੁਰੂ ਗ੍ਰੰਥਸਾਹਿਬ ਸ੍ਥਾਪਨ ਕਰਕੇ ਸਦਾਵ੍ਰਤ ਲਾਇਆ ਗਿਆ.#ਪਿਤਾ ਦੇ ਮਰਨ ਪੁਰ ਰਾਜਾ ਬਿਕ੍ਰਮਸਿੰਘ, ਜਿਸ ਦਾ ਜਨਮ ਸਰਦਾਰ ਸ਼ਾਮਸਿੰਘ ਮਾਨ ਦੀ ਸੁਪੁਤ੍ਰੀ ਰਾਣੀ ਇੰਦਕੌਰ ਦੀ ਕੁੱਖ ਤੋਂ ਮਾਘ ਸੁਦੀ ੧੧. ਸੰਮਤ ੧੮੯੮ (ਜਨਵਰੀ ਸਨ ੧੮੪੨) ਨੂੰ ਹੋਇਆ ਸੀ. ੩੨ ਵਰ੍ਹੇ ਦੀ ਉਮਰ ਵਿੱਚ ਫਰੀਦਕੋਟ ਦੀ ਗੱਦੀ ਤੇ ਬੈਠਾ ਅਤੇ ਰਿਆਸਤ ਦਾ ਉੱਤਮ ਪ੍ਰਬੰਧ ਕੀਤਾ. ਦੂਜੇ ਅਪਗਾਨ ਜੰਗ ਵਿੱਚ ਸਰਕਾਰ ਨੂੰ ਹਰ ਤਰਾਂ ਦੀ ਸਹਾਇਤਾ ਦਿੱਤੀ ਅਰ "ਫ਼ਰਜ਼ੰਦੇ ਸਾਦਤ ਨਿਸ਼ਾਨ ਹਜਰਤੇ ਕ਼ੈਸਰੇ ਹਿੰਦ" ਖ਼ਿਤਾਬ ਪ੍ਰਾਪਤ ਕੀਤਾ.#ਰਾਜਾ ਬਿਕ੍ਰਮਸਿੰਘ ਜੀ ਨੇ ਬਹੁਤ ਗੁਣੀ ਗ੍ਯਾਨੀ ਇਕੱਠੇ ਕਰਕੇ ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਟੀਕਾ ਭਾਈ ਬਦਨਸਿੰਘ ਗ੍ਯਾਨੀ ਤੋਂ ਲਿਖਵਾਇਆ, ਜੋ ਰਿਆਸਤ ਵੱਲੋਂ ਬਹੁਤ ਧਨ ਖ਼ਰਚਕੇ ਦੋ ਵਾਰ ਛਪਵਾਇਆ ਗਿਆ ਹੈ.#ਅਮ੍ਰਿਤਸਰ ਜੀ ਗੁਰੂ ਕੇ ਲੰਗਰ ਦੀ ਇਮਾਰਤ ਲਈ ੭੫੦੦੦) ਅਤੇ ਦਰਬਾਰ ਸਾਹਿਬ ਬਿਜਲੀ ਲਾਉਣ ਲਈ ੨੫੦੦੦ ਰੁਪ੍ਯਾ ਘਰ ਅਰਪਨ ਕੀਤਾ.#੮. ਅਗਸਤ ਸਨ ੧੮੯੮ ਨੂੰ ਰਾਜਾ ਬਿਕ੍ਰਮ ਸਿੰਘ ਜੀ ਦਾ ਦੇਹਾਂਤ ਹੋਇਆ.#ਰਾਜਾ ਸਾਹਿਬ ਦਾ ਦੇਹਾਂਤ ਹੋਣ ਪੁਰ ਉਨ੍ਹਾਂ ਦੇ ਪੁਤ੍ਰ ਬਲਬੀਰ ਸਿੰਘ ਜੀ, ਜਿਨ੍ਹਾਂ ਦਾ ਜਨਮ ਰਾਣੀ ਬਿਸਨਕੌਰ (ਬਖ਼ਸ਼ੀ ਪ੍ਰਤਾਪਸਿੰਘ ਚਾਹਲ ਦੀ ਸੁਪੁਤ੍ਰੀ) ਦੇ ਉਦਰੋਂ ਭਾਦੋਂ ਬਦੀ ੮. ਸੋਮਵਾਰ ਸੰਮਤ ੧੯੨੬ (ਸਨ ੧੮੬੯) ਨੂੰ ਹੋਇਆ ਸੀ, ੧੬. ਦਿਸੰਬਰ ਸਨ ੧੮੯੮ ਨੂੰ ਗੱਦੀ ਤੇ ਬੈਠੇ. ਇਹ ਬਹੁਤ ਸੁੰਦਰ ਕੱਦਾਵਰ ਅਤੇ ਮਿਲਣਸਾਰ ਸਨ. ਇਨ੍ਹਾਂ ਨੇ ਸੁੰਦਰ ਇਮਾਰਤਾਂ ਬਣਵਾਈਆਂ ਅਤੇ ਬਾਗ ਲਾਏ, ਪਰ ਸ਼ੋਕ ਹੈ ਕਿ ਇਹ ਬਹੁਤ ਚਿਰ ਰਾਜ ਨਹੀਂ ਕਰ ਸਕੇ, ਸਨ ੧੯੦੬ ਵਿੱਚ ਦੇਹਾਂਤ ਹੋ ਗਿਆ. ਰਾਜਾ ਬਲਬੀਰ ਸਿੰਘ ਜੀ ਦੇ ਸੰਤਾਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਛੋਟੇ ਭਾਈ ਕੌਰ ਗਜੇਂਦ੍ਰਸਿੰਘ ਦੇ ਸੁਪੁਤ੍ਰ ਬ੍ਰਿਜਇੰਦ੍ਰਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਸਨ ੧੮੯੬ ਵਿੱਚ ਹੋਇਆ ਸੀ. ਸਨ ੧੯੦੬ ਵਿੱਚ ਮੁਤਬੰਨਾ ਕਰ ਲਿਆ. ਤਾਏ ਦਾ ਦੇਹਾਂਤ ਹੋਣ ਪੁਰ ਰਾਜਕੁਮਾਰ ਬ੍ਰਿਜ ਇੰਦ੍ਰਸਿੰਘ ਜੀ ੧੫. ਮਾਰਚ ਸਨ ੧੯੦੬ ਨੂੰ ਗੱਦੀ ਤੇ ਬੈਠੇ.#ਇਨ੍ਹਾਂ ਨੇ ਐਸੀਚਨ ਕਾਲਿਜ ਲਹੌਰ ਵਿੱਚ ਤਾਲੀਮ ਪਾਈ. ਸਨ ੧੯੧੪ ਦੇ ਮਹਾਨ ਜੰਗ ਵਿੱਚ ਸਰਕਾਰ ਨੂੰ ਧਨ ਅਤੇ ਰੰਗਰੂਟਾਂ ਦੀ ਭਰਤੀ ਦ੍ਵਾਰਾ ਬਹੁਤ ਸਹਾਇਤਾ ਦਿੱਤੀ. ਰਿਆਸਤ ਦੀ ਸਫਰਮੈਨਾਂ (Sappers) ਕੰਪਨੀ ਨੇ ਈਸਟ ਅਫਰੀਕਾ ਵਿੱਚ ਤਿੰਨ ਵਰ੍ਹੇ ਤੋਂ ਉੱਪਰ ਬਹੁਤ ਸ਼ਲਾਘਾ ਯੋਗ੍ਯ ਸੇਵਾ ਕੀਤੀ. ਰਾਜਾ ਸਾਹਿਬ ਦਾ ਸਰਕਾਰ ਵੱਲੋਂ ਧੰਨਵਾਦ ਹੋਇਆ ਅਤੇ ਮਹਾਰਾਜਾ ਪਦਵੀ ਮਿਲੀ. ਸਨ ੧੯੨੨ ਵਿੱਚ ਮਹਾਰਾਜਾ ਨੂੰ ਪ੍ਰਾਣਦੰਡ ਦੇਣ ਦੇ ਪੂਰੇ ਅਖਤਿਆਰ ਦਿੱਤੇ ਗਏ. ਇਹ ਮਹਾਰਾਜਾ ਸਾਹਿਬ ਬਹੁਤ ਚਤੁਰ, ਨੀਤਿਵੇੱਤਾ ਅਤੇ ਯੋਗ੍ਯ ਪ੍ਰਬੰਧਕ ਸਨ. ਸ਼ੋਕ ਹੈ ਕਿ ਉਮਰ ਵਿੱਚ ਬਰਕਤ ਨਾ ਹੋਈ. ੨੨ ਦਿਸੰਬਰ ਸਨ ੧੯੧੮ ਨੂੰ ਅਕਾਲਮ੍ਰਿਤ੍ਯੁ ਹੋਣ ਤੇ ਸਾਰੇ ਪੰਜਾਬ ਵਿੱਚ ਮਹਾਨ ਸ਼ੋਕ ਹੋਇਆ. ਰਿਆਸਤ ਫਰੀਦਕੋਟ ਦੀ ਵੰਸ਼ਾਵਲੀ ਇਹ ਹੈ:-:#ਬਰਾੜ#।#ਦੁੱਲ#।#ਰਤਨਪਾਲ#।#ਸੰਘਰ#।#।...
ਅਮ੍ਰਿਤਸਰ ਤੋਂ ਢਾਈ ਕੋਹ ਦੱਖਣ ਇੱਕ ਪਿੰਡ. ਇਸ ਥਾਂ ਛੀਵੇਂ ਸਤਿਗੁਰੂ ਦਾ ਅਸਥਾਨ "ਸੰਗਰਾਣਾ" ਨਾਮ ਦਾ ਪ੍ਰਸਿੱਧ ਹੈ. ਸੁਲੱਖਣੀ ਜੱਟੀ ਨੂੰ ਵਰ ਇਸੇ ਥਾਂ ਪ੍ਰਾਪਤ ਹੋਇਆ ਸੀ. ਦੇਖੋ, ਸੰਗਰਾਣਾਸਾਹਿਬ....
ਸੁਕੇਤੀਆ ਗੋਤ ਦੇ ਰਾਜਪੂਤਾਂ ਦੀ ਇੱਕ ਪਹਾੜੀ ਰਿਆਸਤ, ਜੋ ਸਤਲੁਜ ਦੇ ਉੱਤਰ ਹੈ. ਦੇਖੋ, ਬਾਈਧਾਰ। ੨. ਸੰ. ਵਿ- ਉੱਤਮ ਅਰਥ ਵਾਲਾ. ਨੇਕ ਖਿਆਲ ਵਾਲਾ। ੪. ਉਪਕਾਰੀ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਵਿ- ਤੀਨ. ਤ੍ਰਯ (ਤ੍ਰੈ)....
ਲਹੌਰ ਦੀ ਤਸੀਲ ਕੁਸੂਰ ਦੇ ਕਲਸੀਆ ਪਿੰਡ ਦਾ ਨਿਵਾਸੀ ਸਰਦਾਰ ਗੁਰਬਖ਼ਸ਼ ਸਿੰਘ ਸੰਧੂ ਜ਼ਿਮੀਦਾਰ ਸੰਮਤ ੧੭੮੨ ਵਿੱਚ ਅਮ੍ਰਿਤ ਛਕਕੇ ਸਿੰਘ ਸਜਿਆ ਅਤੇ ਕਰੋੜੀਆਂ ਦੀ ਮਿਸਲ ਵਿੱਚ ਸ਼ਾਮਿਲ ਹੋਕੇ ਇਸ ਨੇ ਪੰਥ ਦੀ ਭਾਰੀ ਸੇਵਾ ਕੀਤੀ. ਇਸ ਦੀ ਸੰਤਾਨ ਦੇ ਹੁਣ ਰਾਜਾ ਕਲਸੀਆ ਜ਼ਿਲੇ ਅੰਬਾਲੇ ਵਿੱਚ ਛਛਰੌਲੀ ਰਾਜਧਾਨੀ ਵਿੱਚ ਰਹਿੰਦੇ ਹਨ. ਪਰ ਰਿਆਸਤ ਦਾ ਨਾਉਂ "ਕਲਸੀਆ" ਹੈ.#ਰਾਜਾ ਕਲਸੀਆ ਦੀ ਵੰਸ਼ਾਵਲੀ:-:#ਸਰਦਾਰ ਗੁਰਬਖਸ਼ ਸਿੰਘ#।#ਸਰਦਾਰ ਜੋਧ ਸਿੰਘ ਦੇਃ ਸਨ ੧੮੧੭#।#ਸੋਭਾ ਸਿੰਘ ਦੇਃ ੧੮੫੮#।#ਲਹਿਨਾ ਸਿੰਘ ਦੇਃ ੧੮੬੯#।#ਬਿਸ਼ਨ ਸਿੰਘ ਦੇਃ ੧੮੮੩#।#।...
ਅ਼. [حِل] ਹ਼ਿੱਲ. ਵਿ- ਹਲਾਲ. ਧਰਮ ਅਨੁਸਾਰ ਯੋਗ। ੨. ਦੇਖੋ, ਹਿਲਣਾ....
ਅੰਬਾਲੇ ਦੀ ਕਮਿਸ਼ਨਰੀ ਦਾ ਇੱਕ ਪਹਾੜੀ ਸ਼ਹਰ, ਜੋ ਹਿਮਾਲੇ ਦੀ ਧਾਰਾ ਵਿੱਚ ਹੈ. ਇਹ ਕਲਕੱਤੇ ਤੋਂ ੧੧੭੬, ਬੰਬਈ ਤੋਂ ੧੧੧੨, ਕਰਾਚੀ ਤੋਂ ੯੪੭, ਲਹੌਰ ਤੋਂ ੨੮੭ ਅਤੇ ਕਾਲਕਾ ਤੋਂ ੫੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਾਣ ੭੦੮੪ ਫੁਟ ਹੈ ਅਤੇ ਜਾਖੋ ਟਿੱਲੇ ਦੀ ੮੦੦੦ ਹੈ.#ਇਸ ਥਾਂ ਅੰਗ੍ਰੇਜੀ ਸਰਕਾਰ ਨੇ ਸਨ ੧੮੧੬ ਵਿੱਚ ਕਬਜ਼ਾ ਕੀਤਾ ਅਰ ਸਭ ਤੋਂ ਪਹਿਲਾ ਘਰ ਪਹਾੜੀ ਰਿਆਸਤਾਂ ਦੇ ਪੋਲਿਟੀਕਲ ਅਫਸਰ ਲਫਟੰਟ ਰਾਸ (Lt. Ross) ਨੇ ਸਨ ੧੮੧੯ ਵਿੱਚ ਬਣਾਇਆ.#ਸਭ ਤੋਂ ਪਹਿਲਾ ਗਵਰਨਰ ਜਨਰਲ ਲਾਰਡ ਐਮਹਰਸਟ (Lord Amherst) ਇੱਥੇ ਸਨ ੧੮੨੭ ਵਿੱਚ ਆਇਆ. ਅਰ ਪੰਜਾਬ ਗਵਨਰਮੈਂਟ ਨੇ ਸਨ ੧੮੭੧ ਵਿੱਚ ਚਰਣ ਰੱਖਿਆ. ਕਾਲਕਾ ਤੋਂ ਰੇਲਵੇ ਦਾ ਸੰਬੰਧ ਸਿਮਲੇ ਨਾਲ ਸਨ ੧੯੦੩ ਵਿੱਚ ਹੋਇਆ. ਹੁਣ ਇਹ ਵਾਯਸਰਾਯ, ਕਮਾਡਰ- ਇਨ- ਚੀਫ ਅਤੇ ਗਵਰਨਰ ਪੰਜਾਬ ਦੀ ਗਰਮੀਆਂ ਵਿੱਚ ਰਾਜਧਾਨੀ ਦੀ ਥਾਂ ਹੈ. ਅਤੇ ਹਿੰਦ ਦੀਆਂ ਰਾਜਸੀ ਅਤੇ ਕਾਨੂਨੀ ਕੌਂਸਲਾਂ ਦੇ ਸਮਾਗਮ ਹੁੰਦੇ ਹਨ....
ਅੰ. Governor ਸੰਗ੍ਯਾ- ਹਾਕਿਮ. ਹੁਕਮਰਾਂ। ੨. ਸੂਬੇ ਦਾ ਮੁੱਖ ਪ੍ਰਬੰਧਕ। ੩. ਕਿਸੇ ਆਸ਼੍ਰਮ ਦਾ ਪ੍ਰਬੰਧਕ ਅਧਿਕਾਰੀ....
ਸਪ੍ਤਵਿੰਸ਼ਤਿ. ਵੀਹ ਉੱਪਰ ਸੱਤ- ੨੭....
ਦੇਖੋ, ਬਸ਼ਹਰ....
ਦੇਖੋ, ਹੰਡੂਰ....
ਵ੍ਯ- ਯਾ. ਵਾ. ਕਿੰਵਾ. ਜਾਂ....
ਦੇਖੋ, ਹੰਡੂਰ....
ਵਿੱਕ ਰਾਜਪੂਤ ਜਾਤਿ। ੨. ਵਿ- ਬਾਘ ਜੇਹਾ। ੩. ਬਾਘ ਦਾ....
ਵਿ- ਧਾਮ (ਘਰ) ਵਾਲਾ। ੨. ਸੰਗ੍ਯਾ- ਗ੍ਰਿਹਸ੍ਥ, ਗ੍ਰਿਸਤੀ। ੩. ਚੰਬਾ- ਜਯਾਫ਼ਤ। ੪. ਸਿਮਲੇ ਕੋਲ ਇੱਕ ਨਿਕੀ ਜਿਹੀ ਪਹਾੜੀ ਰਿਆਸਤ....
ਸੰ. ਸੰਗ੍ਯਾ- ਕੁਹਾੜਾ. ਪਰਸ਼ੁ. "ਕਾਢਿ ਕੁਠਾਰ ਖਸਮਿ ਸਿਰ ਕਾਟਿਆ." (ਬਿਲਾ ਮਃ ੫) ੨. ਬਿਰਛ। ੩. ਕੋਸ੍ਠ. ਕੋਠਾ. ਭੰਡਾਰ. ਮੋਦੀਖ਼ਾਨਾ। ੪. ਸੰ. ਕੁਸ੍ਠਾਰਿ. ਕੋੜ੍ਹ ਦੂਰ ਕਰਨ ਦੀ ਦਵਾਈ. "ਕਾਢਿ ਕੁਠਾਰ ਪਿਤ ਬਾਤ ਹੰਤਾ." (ਟੋਢੀ ਮਃ ੫)#ਕੁਸ੍ਠਾਰਿ ਕਾੜ੍ਹਾ ਵਾਤ ਪਿੱਤ ਕਫ ਦੂਰ ਕਰਨ ਵਾਲਾ ਹੈ....
ਕਮਾਣ ਦਾ ਗੋਸ਼ਾ. ਦੇਖੋ, ਕੋਟਿ ੩. "ਗਹਿ ਕੋਟੀ ਦਏ ਚਲਾਇਕੈ। ਰਣ ਕਾਲੀ ਗੁੱਸਾ ਖਾਇਕੈ." (ਚੰਡੀ ੩) ਕਮਾਣ ਦੇ ਗੋਸ਼ੇ ਨਾਲ ਫੜਕੇ ਰਾਖਸ ਚਲਾ ਦਿੱਤੇ। ੨. ਦੇਖੋ, ਕੋਟਿ ੨....
ਸੰਗ੍ਯਾ- ਢੱਡ ਬਜਾਉਣ ਵਾਲਾ. ਦੇਖੋ, ਢਾਡਿਸੈਨ ਅਤੇ ਢਾਢੀ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਅ਼. [کُلّ] ਕ੍ਰਿ. ਵਿ- ਸਭ. ਤਮਾਮ. ਪੂਰਾ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਸੰ. वर्ग. ਇੱਕ ਜਾਤਿ ਦਾ ਸਮੂਹ, ਜੈਸੇ- ਮਨੁੱਖ ਵਰਗ। ੨. ਇੱਕ ਥਾਂ ਬਲਣ ਵਾਲੇ ਅੱਖਰਾਂ ਦਾ ਸਮੁਦਾਯ, ਜੈਸੇ- ਕਵਰਗ ਟਵਰਗ ਆਦਿ। ੩. ਅੱਖਰ. "ਚਤੁਰ ਵਰਗ ਦਾ ਭਵਜਨ ਤਾਰਨ." (ਗੁਪ੍ਰਸੂ) ਚਾਰ ਅੱਖਰ- "ਵਾਹਗੁਰੂ"। ੪. ਗ੍ਰੰਥ ਦਾ ਹਿੱਸਾ. ਬਾਬ. ਅਧ੍ਯਾਯ। ੫. ਉਹ ਚੁਕੋਣਾ ਛੇਤ੍ਰ, ਜਿਸ ਦੀ ਚੌੜਾਈ ਅਤੇ ਲੰਬਾਈ ਬਰਾਬਰ ਅਤੇ ਚਾਰੇ ਕੂਣੇ ਸਮਕੋਣ ਹੋਣ. Square. ਜਿਵੇਂ ੪੦੦ ਵਰਗ ਮੀਲ। ੬. ਅੰਗਾਂ ਨੂੰ ਸਮਾਨ ਅੰਗਾਂ ਨਾਲ ਜਰਬ ਕਰਨਾ, ਜਿਵੇਂ- ਪੱਚੀ ਨੂੰ ੨੫ ਨਾਲ। ੭. ਦੇਖੋ, ਬਰਗ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਦੇਖੋ, ਮਰਦੁਮਸ਼ੁਮਾਰੀ....
ਸੰ. एवं- ਏਵੰ. ਕ੍ਰਿ. ਵਿ- ਇਸੇ ਤਰਾਂ. ਇਸ ਢੰਗ ਨਾਲ. "ਨਾਨਕ ਕਹੈ ਸਿਆਣੀਏ! ਇਉ ਕੰਤ ਮਿਲਾਵਾ ਹੋਇ." (ਵਾਰ ਸੂਹੀ, ਮਃ ੨) ੨. ਐਸੇ ਹੀ ਔਰ. ਇਵੇਂ ਹੀ ਹੋਰ....
ਫ਼ਾ. [مُسلمان] ਇਸਲਾਮ ਦੇ ਮੰਨਣ ਵਾਲਾ ਮੁਸਲਿਮ, ਮੁਸਲਿਮ ਦਾ ਬਹੁ ਵਚਨ ਮੁਸਲਮੀਨ. ਮੁਸਲਮੀਨ ਸ਼ਬਦ ਦਾ ਹੀ ਦੂਜਾ ਰੂਪ ਮੁਸਲਮਾਨ ਹੈ। ੨. ਭਾਵ- ਮੁਹ਼ੰਮਦ ਸਾਹਿਬ ਦੇ ਦੱਸੇ ਧਰਮ ਨੂੰ ਧਾਰਨ ਵਾਲਾ. "ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ." (ਮਃ ੧. ਵਾਰ ਮਾਝ) "ਮੁਸਲਮਾਨ ਦਾ ਏਕ ਖੁਦਾਇ." (ਭੈਰ ਕਬੀਰ)...
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਫ਼ਾ. [عیِسائی] ਵਿ- ਈ਼ਸਾ ਨਾਲ ਸੰਬੰਧਿਤ। ੨. ਸੰਗ੍ਯਾ- ਈ਼ਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian....
बौद्घ. ਵਿ- ਬੁੱਧ ਭਗਵਾਨ ਦਾ ਮਤ ਧਾਰਨ ਵਾਲਾ। ੨. ਸੰਗ੍ਯਾ- ਬੁੱਧਮਤ ਦਾ ਸ਼ਾਸਤ੍ਰ। ੩. ਬੁੱਧ ਧਰਮ. ਦੇਖੋ, ਬੁੱਧ....
ਵਿ- ਪਾਰਸ (ਫ਼ਾਰਸ) ਦੇਸ਼ ਦਾ. ਸੰ. ਪਾਰਸੀਕ। ੨. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ (ਬੋਲੀ- ਫਾਰਸੀ). ੩. ਪਾਰਸ ਦੇਸ਼ ਦਾ ਵਸਨੀਕ। ੪. ਅਸੁਰਮਯ (ਜ਼ਰਦੁਸ਼੍ਤ ਅਥਵਾ ਜ਼ਰਦੁਸ੍ਤ) ਪੈਗ਼ੰਬਰ ਦਾ ਮਤ ਧਾਰਨ ਵਾਲਾ. ਪਾਰਸੀਲੋਕ ਅਗਨਿਪੂਜਕ ਹਨ. ਇਨ੍ਹਾਂ ਦੇ ਮੰਦਿਰਾਂ ਵਿੱਚ ਅਗਨੀ ਬੁਝਣ ਨਹੀਂ ਦਿੱਤੀ ਜਾਂਦੀ. ਅਗਨਿ ਨੂੰ ਪਵਿਤ੍ਰ ਰੱਖਣ ਲਈ ਇਹ ਹੁੱਕਾ ਚੁਰਟ ਆਦਿਕ ਨਹੀਂ ਵਰਤਦੇ ਅਤੇ ਮੁਰਦੇ ਜਲਾਉਂਦੇ ਨਹੀਂ. ਲੋਥ ਨੂੰ ਇੱਕ ਗਹਿਰੇ ਅਹਾਤੇ (ਦਖਮੇ) ਵਿੱਚ ਰੱਖ ਦਿੰਦੇ ਹਨ, ਜਿੱਥੋਂ ਮਾਂਸਾਹਾਰੀ ਪੰਛੀ ਖਾ ਜਾਂਦੇ ਹਨ, ਪਾਰਸੀਆਂ ਦਾ ਧਰਮ ਪੁਸਤਕ ਜ਼ੰਦ ਹੈ, ਜਿਸ ਦਾ ਟੀਕਾ ਸਹਿਤ ਨਾਮ "ਜ਼ੰਦ ਅਵਸਥਾ" ਹੈ. ਭਾਰਤ ਵਿੱਚ ਪਾਰਸੀ ਸਭ ਤੋਂ ਪਹਿਲਾਂ ਸਨ ੭੩੫ ਵਿੱਚ ਖ਼ੁਰਾਸਾਨ ਤੋਂ ਆਕੇ ਸੰਜਾਨ (ਜਿਲਾ ਥਾਨਾ- ਇਲਾਕਾ ਬੰਬਈ) ਵਿੱਚ ਆਬਾਦ ਹੋਏ ਹਨ. ਹੁਣ ਇਹ ਜਾਤਿ ਸਾਰੇ ਭਾਰਤ ਵਿੱਚ ਫੈਲ ਗਈ ਹੈ ਅਤੇ ਵਪਾਰ ਵਿੱਚ ਵਡੀ ਨਿਪੁਣ ਹੈ....
[یہوُدی] ਹੀ. Jew. Paleatine ਦੇ Juzea ਇਲਾਕੇ ਦਾ ਵਸਨੀਕ। ੨. ਮਹਾਤਮਾ ਮੂਸਾ ਨੂੰ ਪੈਗ਼ੰਬਰ ਅਤੇ ਤੌਰੇਤ ਨੂੰ ਧਰਮਪੁਸ੍ਤਕ ਮੰਨਣ ਵਾਲਾ. ਯਹੂਦੀ ਲੋਕ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਅਰ ਵਪਾਰ ਵਿੱਚ ਵਡੇ ਨਿਪੁਣ ਹਨ. ਇਹ ਈਸਾਈਆਂ ਦੇ ਹੱਥੋਂ ਤੰਗ ਆਕੇ ਬੇਘਰੇ ਹੋਕੇ ਦੇਸ਼ ਦੇਸ਼ਾਂਤਰਾਂ ਵਿੱਚ ਭਟਕਦੇ ਰਹੇ ਹਨ. ਇਨ੍ਹਾਂ ਦੇ ਤਸੀਹਿਆਂ ਦਾ ਜਿਕਰ ਕਰਦੇ ਰੋਮ ਖੜੇ ਹੁੰਦੇ ਹਨ. ਇਸ ਵਡੇ ਜੰਗ ਮਗਰੋਂ ਅੰਗ੍ਰੇਜਾਂ ਨੇ ਯਹੂਦੀਆਂ ਤੇ ਕਰਸ ਖਾਕੇ ਮੁੜ ਇਨ੍ਹਾਂ ਨੂੰ ਆਪਣੇ ਪੁਰਾਣੇ ਵਤਨ ਵਸਾਣ ਦਾ ਜਤਨ ਕੀਤਾ ਹੈ.#ਯਹੂਦੀ ਖ਼ੁਦਾ ਦੇ ਹੁਕਮ ਅਨੁਸਾਰ ਛਨਿੱਛਰਵਾਰ ਨੂੰ ਪਵਿਤ੍ਰ ਦਿਨ ਮੰਨਦੇ, ਸੱਤ ਵਾਰ ਨਮਾਜ਼ ਪੜ੍ਹਦੇ ਅਤੇ ਚਾਲੀਹ ਰੋਜ਼ੇ ਰਖਦੇ ਹਨ. ਦੇਖੋ, ਮੂਸਾ....
ਸੰ. छिन्न ਵਿ- ਖੰਡਿਤ. ਕੱਟਿਆ ਹੋਇਆ. ਦੇਖੋ, ਛਿਨੁ....
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ....
ਸੰ. ਇਤਿ- ਹ- ਆਸ. ਐਸਾ ਪ੍ਰਸਿੱਧ ਥਾਂ. ਅਰਥਾਤ- ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)....
ਸੰ. कृत ਵਿ- ਕੀਤਾ ਹੋਇਆ. ਕਰਿਆ. "ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ." (ਧਨਾ ਤ੍ਰਿਲੋਚਨ) ੨. ਸੰਗ੍ਯਾ- ਸਤਯੁਗ। ੩. ਫਲ. ਨਤੀਜਾ। ੪. ਕਾਂਤਿ ਦੀ ਥਾਂ ਭੀ ਕਿਸੇ ਅਞਾਣ ਲਿਖਾਰੀ ਨੇ ਕ੍ਰਿਤ ਲਿਖ ਦਿੱਤਾ ਹੈ. "ਦਿਨੇਸ ਕ੍ਰਿਤ ਹਾਰੀਅੰ." (ਗ੍ਯਾਨ) ਸੂਰਜ ਦੀ ਕਾਂਤਿ (ਪ੍ਰਭਾ) ਫਿੱਕੀ ਪੈਂਦੀ ਹੈ। ੫. ਕੀਰਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- "ਬਦੰਤ ਕ੍ਰਿਤ ਈਸ਼ਰੀ." (ਗ੍ਯਾਨ) ੬. ਦੇਖੋ, ਕ੍ਰਿਤੇਣ....