bhādhū, bhādho, bhādhon, bhādhau, bhādhra, bhādhrapadhaभादू, भादो, भादों, भादौ, भाद्र, भाद्रपद
ਭਦ੍ਰ. ਦੇਖੋ, ਸੋਭਾਦੂ. ਦੇਖੋ, ਭਦ੍ਰਪਦਾ ਅਤੇ ਭਾਦਉ.
भद्र. देखो, सोभादू. देखो, भद्रपदा अते भादउ.
(ਦੇਖੋ, ਭੰਦ੍ਰ ਧਾ) ਸੰ. ਸੰਗ੍ਯਾ- ਮੰਗਲ. ਕੁਸ਼ਲ। ੨. ਸੁਵਰਣ. ਸੋਨਾ. ਦੇਖੋ, ਅਦ੍ਰਸਾਰ ੩। ੩. ਬੈਲ। ੪. ਸ਼ਿਵ। ੫. ਬਲਦੇਵ. ਬਲਭਦ੍ਰ। ੬. ਸੁਮੇਰੁ ਪਰਬਤ। ੭. ਵਿ- ਭਲਾ. ਨੇਕ। ੮. ਸ਼੍ਰੇਸ੍ਟ. ਉੱਤਮ। ੯. ਸੰਗ੍ਯਾ- ਮੁੰਡਨ. ਹਜਾਮਤ. ਦੇਖੋ, ਭਦਣ. "ਭੱਦਰ ਭਰਮ, ਧਰਮ ਕਿਛੁ ਨਾਹੀ." (ਗੁਰਸੋਭਾ) "ਬਿਖਿਆ ਕਿਰਿਆ ਭਦ੍ਰ ਤਿਆਗੋ." (ਗੁਵਿ ੧੦) ੧੦. ਦਸਮਗ੍ਰੰਥ ਵਿੱਚ ਕਿਸੇ ਅਞਾਣ ਲਿਖਾਰੀ ਨੇ ਰੁਦ੍ਰ ਦੀ ਥਾਂ ਭਦ੍ਰ ਸ਼ਬਦ ਲਿਖ ਦਿੱਤਾ ਹੈ- "ਬਰਨ੍ਯੋ ਸਭ ਹੀ ਰਸ ਭਦ੍ਰ ਮਈ ਹੈ." (ਚੰਡੀ ੧) ਸਹੀ ਪਾਠ ਹੈ- "ਰਸ ਰੁਦ੍ਰ ਮਈ ਹੈ." ਰਾਰੇ ਦਾ ਉਂਕੜ ਮਿਲ ਜਾਣ ਤੋਂ ਭ ਬਣ ਗਿਆ ਹੈ। ੧੧. ਡਿੰਗ. ਹਾਥੀ। ੧੨. ਰਾਮਚੰਦ੍ਰ ਜੀ ਦੇ ਦਰਬਾਰ ਦਾ ਇੱਕ ਮਖੌਲੀਆ ਭੰਡ. ਦੇਖੋ, ਸੀਤਾ....
ਸੰ. ਸੁਭਦ੍ਰ. ਵਿ- ਅਤਿ ਸ਼੍ਰੇਸ੍ਠ. ਅਤਿ ਉੱਤਮ. "ਹਉਮੈ ਅਨਿ ਸਿਉ ਲਰਿ ਮਰੈ ਸੋ ਸੋਭਾਦੂ ਹੋਇ." (ਬਾਵਨ) ਹੌਮੈ ਦੀ ਅਨੀ (ਫੌਜ) ਨਾਲ. ਭਾਵ- ਆਸੁਰੀ ਸੋਨਾ ਸਾਥ....
ਬਦ੍ਰ (ਬੈਲ) ਜੇਹੇ ਹਨ ਪੈਰ ਜਿਸ ਦੇ ਪੂਰਵ ਉੱਤਰ ਭਦ੍ਰਪਦਾ ਨਕ੍ਸ਼੍ਤ੍ਰ (ਤਾਰੇ)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਭਾਦ੍ਰ ਅਤੇ ਭਾਦ੍ਰਪਦ. ਵਰਖਾ ਰੁੱਤ ਦਾ ਦੂਜਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਭਾਦ੍ਰਪਦਾ ਨਕ੍ਸ਼੍ਤ੍ਰ ਦਾ ਯੋਗ ਹੁੰਦਾ ਹੈ. "ਭਾਦਉ ਭਰਮਿ ਭੁਲੀ ਭਰਿ ਜੋਬਨਿ." (ਤੁਖਾ ਬਾਰਹਮਾਹਾ)...