abichalanagaraअबिचलनगर
ਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਨਾਂਦੇੜ (ਨੰਦੇਰ नन्दगिरि ) ਸ਼ਹਿਰ ਪਾਸ ਗੋਦਾਵਰੀ ਨਦੀ ਦੇ ਕਿਨਾਰੇ ਦਸ਼ਮੇਸ਼ ਦਾ ਪਵਿਤ੍ਰ ਧਾਮ, ਜਿਸ ਥਾਂ ਕੱਤਕ ਸੁਦੀ ੫. ਸੰਮਤ ੧੭੬੫ ਨੂੰ ਸਤਿਗੁਰੂ ਜੋਤੀ ਜੋਤਿ ਸਮਾਏ ਹਨ.#ਸੂਹੀ ਛੰਤ ਦੀ ਤੁਕ- "ਅਬਿਚਲ ਨਗਰ¹ ਗੋਬਿੰਦ ਗੁਰੂ ਕਾ"- ਅਨੁਸਾਰ ਖ਼ਾਲਸੇ ਨੇ ਗੁਰੁਦ੍ਵਾਰੇ ਦਾ ਨਾਉਂ ਇਹ ਥਾਪਿਆ ਹੈ. ਇਸ ਦਾ ਦੂਜਾ ਨਾਉਂ "ਹਜੂਰ ਸਾਹਿਬ" ਹੈ. ਅਤੇ ਇਹ ਖ਼ਾਲਸੇ ਦਾ ਚੌਥਾ ਤਖ਼ਤ ਹੈ. ਇਸ ਥਾਂ ਕਲਗੀਧਰ ਦੇ ਇਹ ਸ਼ਸਤ੍ਰ ਹਨ:-#ਚਕ੍ਰ, ਚੌੜਾ ਤੇਗਾ, ਫੌਲਾਦ ਦੀ ਕਮਾਨ, ਗੁਰਜ, ਨਾਰਾਚ (ਸਰਬਲੋਹ ਦਾ ਤੀਰ), ਸੁਨਹਿਰੀ ਸ਼੍ਰੀ ਸਾਹਿਬ ਪੰਜ ਅਤੇ ਸੁਨਹਿਰੀ ਛੋਟੀ ਕ੍ਰਿਪਾਨ ਛੀ ਇੰਚ ਦੀ. ਇਨ੍ਹਾਂ ਤੋਂ ਛੁੱਟ ਹੋਰ ਬਹੁਤ ਅਮੋਲਕ ਸ਼ਸਤ੍ਰ, ਜੇਹੇ ਕਿਸੇ ਰਾਜਧਾਨੀ ਦੇ ਸਿਲਹਖਾਨੇ ਵਿਚੱ ਭੀ ਨਹੀਂ ਦੇਖੇ ਜਾਂਦੇ, ਗੁਰੂ ਸਾਹਿਬ ਦੇ ਸਿੰਘਾਸਨ ਤੇ ਸੁੰਦਰ ਢੰਗ ਨਾਲ ਸਜਾਏ ਹੋਏ ਹਨ, ਜਿਨ੍ਹਾਂ ਵਿੱਚ ਇੱਕ ਵਡਾ ਭਾਰੀ ਮਾਈ ਭਾਗੋ ਦੀ ਸਾਂਗ ਦਾ ਫਲ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.#ਘਨਾਛਰੀ#ਅਬਿਚਲਨਗਰ ਉਜਾਗਰ ਸਗਰ ਜਗ#ਜਾਹਰ ਜਹੂਰ ਜਹਾਂ ਜੋਤ ਹੈ ਜਬਰ ਜਾਨ,#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਦੰਡ ਧਰੇ#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਨ,#ਸਕਤੀ ਸਰੋਹੀ ਸੈਫ ਸਾਂਗ ਜਮਦਾੜ ਚਕ੍ਰ#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਨ,#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹੀ ਥਾਨ.#ਮਨਹਰ#ਸੁੰਦਰ ਗੋਦਾਵਰੀ ਵਿਹੀਨ ਮਲ ਚਲੈ ਜਲ#ਸਲਿਤਾ ਸਤੁਲ ਗੰਗ ਕੂਲ ਛਬਿ ਪਾਵਈ,#ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤ ਜਰੇ#ਪਾਂਤਿ ਪਾਂਤਿ ਕਰੇ ਛਾਇ ਸੰਘਨੀ ਕੋ ਛਾਵਈ,#ਬੋਲਤ ਬਿਹੰਗ ਰੰਗ ਰੰਗ ਕੇ ਉਤੰਗ ਥਾਨ#ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ,#ਜਾਇ ਦਰਸਾਵਈ ਮਨੋਰਥ ਉਠਾਵਈ#ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ.#(ਗੁਪ੍ਰਸੂ)#ਨਾਂਦੇੜ ਵਿੱਚ ਹੋਰ ਇਹ ਗੁਰਦ੍ਵਾਰੇ ਹਨ:-#(੨) ਸ਼ਿਕਾਰ ਘਾਟ. ਨਾਂਦੇੜ ਤੋਂ ਦੱਖਣ ਪਾਸੇ ਗੋਦਾਵਰੀ ਦੇ ਕਿਨਾਰੇ, ਜਿਸ ਥਾਂ ਸ਼ਿਕਾਰ ਖੇਡਕੇ ਸਤਿਗੁਰੂ ਵਿਸ਼੍ਰਾਮ ਕਰਦੇ ਸਨ.#(੩) ਸੰਗਤ ਸਾਹਿਬ, ਜਿਸ ਥਾਂ ਨਾਂਦੇੜ ਪਹੁੰਚਣ ਸਾਰ ਦਸ਼ਮੇਸ਼ ਵਿਰਾਜੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ. ਇਹ ਅਸਥਾਨ ਸ਼ਹਿਰ ਵਿੱਚ ਹੈ.#(੪) ਹੀਰਾ ਘਾਟ. ਜਿਸ ਥਾਂ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦਾ ਅਰਪਣ ਕੀਤਾ ਹੀਰਾ ਗੋਦਾਵਰੀ ਵਿੱਚ ਸਿੱਟ ਦਿੱਤਾ ਸੀ. ਇਹ ਜਗਾ ਨੰਦੇੜ ਤੋਂ ਦੱਖਣ ਵੱਲ ਹੈ.#(੫) ਗੋਬਿੰਦਬਾਗ. ਵਡੇ ਦਰਬਾਰ ਸਾਹਿਬ ਤੋਂ ਦੋ ਫਰਲਾਂਗ ਦੇ ਕਰੀਬ ਇੱਕ ਹਾਤਾ, ਜਿਸ ਥਾਂ ਦਸ਼ਮੇਸ਼ ਕਦੇ ਕਦੇ ਜਾਕੇ ਵਿਰਾਜਦੇ ਸਨ. ਹੁਣ ਇਸ ਥਾਂ ਖੇਤੀਵਾੜੀ ਹੁੰਦੀ ਹੈ. ਛੋਟਾ ਮੰਦਿਰ ਭੀ ਬਣਿਆ ਹੋਇਆ ਹੈ.#(੬) ਨਗੀਨਾ ਘਾਟ. ਇਸ ਥਾਂ ਸਤਿਗੁਰੂ ਨੇ ਸਿੱਖਾਂ ਦਾ ਅਰਪਿਆ ਨਗੀਨਾ ਨਦੀ ਵਿੱਚ ਸਿੱਟਿਆ ਸੀ. ਇੱਥੇ ਚਮਕੀਲੇ ਪੱਥਰਾਂ ਦੇ ਰੇਜ਼ੇ ਭੀ ਨਦੀ ਦੇ ਕਿਨਾਰੇ ਦੇਖੇ ਜਾਂਦੇ ਹਨ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#( ੭) ਬੰਦਾ ਥਾਨ. ਇਸ ਜਗਾ ਮਾਧੋ ਦਾਸ ਬੈਰਾਗੀ ਦੀ ਕੁਟੀਆ ਸੀ. ਦਸ਼ਮੇਸ਼ ਨੇ ਇਸ ਥਾਂ ਨੂੰ ਚਰਨਾਂ ਨਾਲ ਪਵਿਤ੍ਰ ਕੀਤਾ ਅਤੇ ਮਾਧੋ ਦਾਸ ਨੂੰ ਸਿੱਖ ਬਣਾਇਆ. ਦੇਖੋ, ਬੰਦਾ ਬਾਹਦੁਰ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#(੮) ਮਾਤਾ ਸਾਹਿਬ ਕੌਰ ਜੀ ਦਾ ਅਸਥਾਨ. ਇਹ ਹੀਰਾ ਘਾਟ ਪਾਸ ਹੀ ਹੈ. ਮਾਤਾ ਜੀ ਦਮਦਮੇ ਸਾਹਿਬ ਤੋਂ ਦਸ਼ਮੇਸ਼ ਜੀ ਦੇ ਨਾਲ ਹੀ ਦੱਖਣ ਵੱਲ ਆਏ ਸਨ, ਅਤੇ ਕੁਝ ਸਮਾਂ ਇਸ ਥਾਂ ਏਕਾਂਤ ਵਾਸ ਕਰਕੇ ਪਤਿ- ਸੇਵਾ ਪਰਾਇਣ ਰਹੇ ਅਰ ਸ੍ਵਾਮੀ ਦੇ ਜੋਤੀਜੋਤਿ ਸਮਾਉਣ ਤੋਂ ਪਹਿਲਾਂ ਹੀ ਆਗ੍ਯਾ ਮੰਨਕੇ ਦਿੱਲੀ ਨੂੰ ਪਧਾਰੇ. ਦੇਖੋ, ਸਾਹਿਬ ਕੌਰ ਮਾਤਾ.#(੯) ਮਾਲਟੇਕੜੀ. ਨਾਂਦੇੜ ਤੋਂ ਉੱਤਰ ਵੱਲ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਥਾਂ ਤੋਂ ਗੁਪਤ ਖਜਾਨਾ ਕੱਢਕੇ ਪਠਾਨ ਨੌਕਰਾਂ ਨੂੰ ਤਨਖਾਹ ਵੰਡੀ ਸੀ ਅਤੇ ਬਚਿਆ ਧਨ ਇੱਥੇ ਹੀ ਗਡਵਾ ਦਿੱਤਾ ਸੀ. ਦੇਖੋ, ਨਕਸ਼ਾ।
है़दराबाद दॱखण दे राज विॱच नांदेड़ (नंदेर नन्दगिरि ) शहिर पास गोदावरी नदी दे किनारे दशमेश दा पवित्र धाम, जिस थां कॱतक सुदी ५. संमत १७६५ नूं सतिगुरू जोती जोति समाए हन.#सूही छंत दी तुक- "अबिचल नगर¹ गोबिंद गुरू का"- अनुसार ख़ालसे ने गुरुद्वारे दा नाउं इह थापिआ है. इस दा दूजा नाउं "हजूर साहिब"है. अते इह ख़ालसे दा चौथा तख़त है. इस थां कलगीधर दे इह शसत्र हन:-#चक्र, चौड़ा तेगा, फौलाद दी कमान, गुरज, नाराच (सरबलोह दा तीर), सुनहिरी श्री साहिब पंज अते सुनहिरी छोटी क्रिपान छी इंच दी. इन्हां तों छुॱट होर बहुत अमोलक शसत्र, जेहे किसे राजधानी दे सिलहखाने विचॱ भी नहीं देखे जांदे, गुरू साहिब दे सिंघासन ते सुंदर ढंग नाल सजाए होए हन, जिन्हां विॱच इॱक वडा भारी माई भागो दी सांग दा फल है, जिस नूं अणजाण अस्टभुजी देवी आखदे हन.#घनाछरी#अबिचलनगर उजागर सगर जग#जाहर जहूर जहां जोत है जबर जान,#खंडे हैं प्रचंड खर खड़ग कुदंड धरे#खंजर तुफंग पुंज करद क्रिपान बान,#सकती सरोही सैफ सांग जमदाड़ चक्र#ढाले गन भाले रिपु घाले छिप्र जंग ठान,#चमकत चारों ओर घोर रूप कालिका को#बंदना करत कवि जोर पानि तांही थान.#मनहर#सुंदर गोदावरी विहीन मल चलै जल#सलिता सतुल गंग कूल छबि पावई,#खरे खरे तरु खरे हरे हरे पात जरे#पांति पांति करे छाइ संघनी को छावई,#बोलत बिहंग रंग रंग के उतंग थान#श्री गोबिंद सिंघ को सिंघासन सुहावई,#जाइ दरसावई मनोरथ उठावई#सो कामना को पावई संतोख सिंघ गावई.#(गुप्रसू)#नांदेड़ विॱच होर इह गुरद्वारे हन:-#(२) शिकार घाट. नांदेड़ तों दॱखण पासेगोदावरी दे किनारे, जिस थां शिकार खेडके सतिगुरू विश्राम करदे सन.#(३) संगत साहिब, जिस थां नांदेड़ पहुंचण सार दशमेश विराजे अते संगतां नूं उपदेश दिंदे रहे. इह असथान शहिर विॱच है.#(४) हीरा घाट. जिस थां गुरू साहिब ने बहादुर शाह दा अरपण कीता हीरा गोदावरी विॱच सिॱट दिॱता सी. इह जगा नंदेड़ तों दॱखण वॱल है.#(५) गोबिंदबाग. वडे दरबार साहिब तों दो फरलांग दे करीब इॱक हाता, जिस थां दशमेश कदे कदे जाके विराजदे सन. हुण इस थां खेतीवाड़ी हुंदी है. छोटा मंदिर भी बणिआ होइआ है.#(६) नगीना घाट. इस थां सतिगुरू ने सिॱखां दा अरपिआ नगीना नदी विॱच सिॱटिआ सी. इॱथे चमकीले पॱथरां दे रेज़े भी नदी दे किनारे देखे जांदे हन. इह असथान नांदेड़ तों पॱछम वॱल है.#( ७) बंदा थान. इस जगा माधो दास बैरागी दी कुटीआ सी. दशमेश ने इस थां नूं चरनां नाल पवित्र कीता अते माधो दास नूं सिॱख बणाइआ. देखो, बंदा बाहदुर. इह असथान नांदेड़ तों पॱछम वॱल है.#(८) माता साहिब कौर जी दा असथान. इह हीरा घाट पास ही है. माता जी दमदमे साहिब तों दशमेश जी दे नाल ही दॱखण वॱल आए सन, अते कुझ समां इस थां एकांत वास करके पति- सेवा पराइण रहे अर स्वामी दे जोतीजोति समाउण तों पहिलां ही आग्या मंनकेदिॱली नूं पधारे. देखो, साहिब कौर माता.#(९) मालटेकड़ी. नांदेड़ तों उॱतर वॱल है. श्री गुरू गोबिंद सिंघ साहिब ने इस थां तों गुपत खजाना कॱढके पठान नौकरां नूं तनखाह वंडी सी अते बचिआ धन इॱथे ही गडवा दिॱता सी. देखो, नकशा।
ਦੇਖੋ, ਦਕ੍ਸ਼ਿਣ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਦੇਖੋ, ਅਬਿਚਲਨਗਰ....
ਦੇਖੋ, ਸਹਰ....
ਸੰ. ਪਾਰ੍ਸ਼. ਸੰਗ੍ਯਾ- ਬਗਲ. ਪਾਸਾ. "ਧੁਖਿ ਧੁਖਿ ਉਠਨਿਪਾਸ." (ਸ. ਫਰੀਦ) ੨. ਓਰ. ਤ਼ਰਫ਼। ੩. ਕ੍ਰਿ. ਵਿ- ਨੇੜੇ. ਸਮੀਪ. ਕੋਲ. "ਲੈ ਭੇਟਾ ਪਹੁਚ੍ਯੋ ਗੁਰੁ ਪਾਸ." (ਗੁਪ੍ਰਸੂ) ੪. ਸੰ. ਪਾਸ਼ ਸੰਗ੍ਯਾ- ਫਾਹੀ. ਫੰਦਾ. "ਪਾਸਨ ਪਾਸ ਲਏ ਅਰਿ ਕੇਤਕ." (ਚਰਿਤ੍ਰ ੧੨੮) ਫਾਹੀਆਂ ਨਾਲ ਕਿਤਨੇ ਵੈਰੀ ਫਾਹ ਲਏ.#ਧਨੁਰਵੇਦ ਵਿੱਚ ਪਾਸ਼ ਦੋ ਪ੍ਰਕਾਰ ਦਾ ਲਿਖਿਆ ਹੈ- ਇੱਕ ਪਸ਼ੁ ਫਾਹੁਣ ਦਾ, ਦੂਜਾ ਮਨੁੱਖਾਂ ਲਈ, ਪੁਰਾਣੇ ਸਮੇਂ ਇਹ ਜੰਗ ਦਾ ਸ਼ਸਤ੍ਰ ਸੀ. ਇਸ ਦੀ ਲੰਬਾਈ ਦਸ ਹੱਥ ਹੁੰਦੀ ਸੀ. ਸੂਤ, ਚੰਮ ਦੀ ਰੱਸੀ ਅਤੇ ਨਲੀਏਰ ਦੀ ਜੱਤ ਤੋਂ ਇਸ ਦੀ ਰਚਨਾ ਹੁੰਦੀ ਅਤੇ ਮੋਮ ਆਦਿ ਨਾਲ ਚਿਕਨਾ ਅਤੇ ਸਖਤ ਕਰ ਲੀਤਾ ਜਾਂਦਾ ਸੀ. ਪਾਸ਼ ਦੇ ਸਿਰੇ ਤੇ ਸਿਰਖਫਰਾਹੀ ਗੱਠ ਹੁੰਦੀ, ਜੋ ਦੁਸ਼ਮਨ ਦੇ ਸਿਰ ਤੇ ਫੈਂਕੀ ਜਾਂਦੀ. ਜਦ ਗਲ ਵਿੱਚ ਪਾਸ਼ ਦਾ ਚੱਕਰ ਪੈ ਜਾਂਦਾ ਤਾਂ ਬਹੁਤ ਫੁਰਤੀ ਨਾਲ ਵੈਰੀ ਨੂੰ ਖਿੱਚ ਲਈਦਾ ਸੀ. ਖਿੱਚਣ ਤੋਂ ਪਾਸ਼ ਨਾਲ ਗਲ ਘੁੱਟਿਆ ਜਾਂਦਾ ਅਤੇ ਵੈਰੀ ਮਰ ਜਾਂਦਾ ਜਾਂ ਬੇਹੋਸ਼ ਹੋ ਜਾਂਦਾ। ੫. ਫ਼ਾ. [پاش] ਪਾਸ਼ ਫਟਣਾ. ਟੁਕੜੇ ਹੋਣਾ. ਬਿਖਰਨਾ। ੬. ਫ਼ਾ. [پاس] ਨਿਗਹਬਾਨੀ। ੭. ਰਖ੍ਯਾ। ੮. ਪ. ਹਰ. ਤਿੰਨ ਘੰਟੇ ਦਾ ਸਮਾਂ....
ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ, ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿੰਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. "ਗੰਗਾ ਜਉ ਗੋਦਾਵਰਿ ਜਾਈਐ." (ਰਾਮ ਨਾਮਦੇਵ) "ਸੁਰ ਸੁਰੀ ਸਰਸ੍ਵਤੀ ਜਮੁਨਾ ਗੌਦਾਵਰੀ." (ਭਾਗੁ ਕ)#ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.#ਬ੍ਰਹਮਾਂਡ ਉਪਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇੱਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੋ. ਪੰਵਿਤ੍ਰ. ਵਿ- ਨਿਰਮਲ. ਸ਼ੁੱਧ. "ਭਏ ਪਵਿਤੁ ਸਰੀਰ." (ਸ੍ਰੀ ਅਃ ਮਃ ੩) "ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ." (ਮਾਰੂ ਅਃ ਮਃ ੫) ੨. ਸੰਗ੍ਯਾ- ਵਰਖਾ. ਮੀਂਹ। ੩. ਜਲ। ੪. ਦੁੱਧ। ੫. ਘੀ। ੬. ਸ਼ਹਦ. ਮਧੁ। ੭. ਹਿੰਦੂਧਰਮਸ਼ਾਸਤ੍ਰ ਅਨੁਸਾਰ ਕੁਸ਼ਾ ਦਾ ਛੱਲਾ, ਜੋ ਸ਼੍ਰਾੱਧ ਆਦਿ ਕਰਮ ਕਰਨ ਵੇਲੇ ਪਹਿਰਿਆ ਜਾਂਦਾ ਹੈ, ਦੇਖੋ, ਪਵਿਤ੍ਰੀ....
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਦੇਖੋ, ਸੁਦਿ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਦੇਖੋ, ਜੋਤਿ। ੨. ਦੇਹ ਨੂੰ ਪ੍ਰਕਾਸ਼ ਦੇਣ ਵਾਲਾ, ਜੀਵਾਤਮਾ. "ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ." (ਵਾਰ ਕਾਨ ਮਃ ੪) ੩. ਪਾਰਬ੍ਰਹਮ. ਕਰਤਾਰ. "ਤਿਉ ਜੋਤੀ ਸੰਗਿ ਜੋਤਿ ਸਮਾਨਾ." (ਸੁਖਮਨੀ) ੪. ਆਤਮਵਿਦ੍ਯਾ. ਗ੍ਯਾਨਪ੍ਰਕਾਸ਼. "ਜੋਤੀ ਹੂ ਪ੍ਰਭੁ ਜਾਪਦਾ." (ਸ੍ਰੀ ਮਃ ੩) ੫. ਦੇਖੋ, ਜਾਤਿ....
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰਗ੍ਯਾ- ਛੰਦ ਦਾ ਚਰਣ। ੨. ਛੰਦ ਦੇ ਚਰਣ ਦਾ ਅੰਤਿਮ ਅੱਖਰ। ੩. ਸੰ. तुक्. ਬਾਲਕ. ਬੱਚਾ। ੪. ਸੰ. ਤ੍ਵਚ. ਖੱਲ. ਛਿਲਕਾ. "ਤਰੁ ਤੁਕ ਦੀ ਕਟਿ ਕੀਨ ਕੁਪੀਨਾ." (ਨਾਪ੍ਰ) ਬਲਕਲ ਦੀ ਕੌਪੀਨ....
ਸੰ. ਅਵਿਚਲ. ਵਿ- ਜੋ ਵਿਚਲਿਤ (ਚਲਾਇਮਾਨ) ਨਾ ਹੋਵੇ. ਕ਼ਾਯਮ. ਇਸਥਿਤ. "ਅਬਿਚਲ ਨੀਵ ਧਰੀ ਗੁਰ ਨਾਨਕ" (ਗੂਜ ਮਃ ੫)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਅ਼. [حضوُر] ਹ਼ਜੂਰ. ਵਿ- ਪ੍ਰਤੱਖ. ਹਾਜਿਰ. "ਅੰਤਰਜਾਮੀ ਸਦਾ ਹਜੂਰ." (ਟੋਡੀ ਮਃ ੫) ੨. ਵ੍ਯ- ਸਤਕਾਰ ਬੋਧਕ ਸ਼ਬਦ. ਸ਼੍ਰੀ ਮਾਨ!...
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਚਉਥਾ....
ਫ਼ਾ. ਅ਼. [تخت] ਸੰਗ੍ਯਾ- ਬੈਠਣ ਦੀ ਚੌਕੀ। ੨. ਰਾਜਸਿੰਘਾਸਨ. "ਤਖਤਿ ਬਹੈ ਤਖਤੈ ਕੀ ਲਾਇਕ." (ਮਾਰੂ ਸੋਲਹੇ ਮਃ ੧) ੩. ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾਸ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ- ਅਕਾਲਬੁੰਗਾ, ਪਟਨਾ ਸਾਹਿਬ ਦਾ ਹਰਿਮੰਦਿਰ, ਕੇਸਗੜ੍ਹ ਅਤੇ ਹ਼ਜੂਰ ਸਾਹਿਬ (ਅਬਿਚਲਨਗਰ)....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਵਿ- ਲੰਬਾਈ ਰੁਖ਼ ਦੇ ਦੋਹਾਂ ਪਾਸਿਆਂ ਤੋਂ ਭਿੰਨ- ਦਿਸ਼ਾ (ਅ਼ਰਜ) ਵਿੱਚ ਫੈਲਿਆ ਹੋਇਆ, (ਹੋਈ)....
ਫ਼ਾ. [تیغا] ਸੰਗ੍ਯਾ- ਪੱਧਰੀ ਅਤੇ ਚੌੜੀ ਤਲਵਾਰ। ੨. ਖ਼ੰਜਰ....
ਫ਼ਾ. [فوَلاد] ਪੋਲਾਦ. ਸੰਗ੍ਯਾ- ਜੌਹਰਦਾਰ ਕਰੜਾ ਲੋਹਾ, ਜਿਸ ਦੇ ਸ਼ਸਤ੍ਰ ਬਣਾਏ ਜਾਂਦੇ ਹਨ। ੨. ਹਕੀਮ (ਵੈਦ੍ਯ) ਦਵਾਈਆਂ ਨਾਲ ਫੌਲਾਦ ਸੋਧਕੇ ਕਈ ਰੋਗਾਂ ਦੇ ਦੂਰ ਕਰਨ ਅਤੇ ਬਲ ਦੀ ਵ੍ਰਿੱਧੀ ਲਈ ਵਰਤਦੇ ਹਨ. ਅਰ ਸੋਧੇ ਹੋਏ ਫੌਲਾਦ ਦੀ ਦੋ ਸੰਗ੍ਯਾ ਹਨ- ਆਤਿਸ਼ੀ ਅਤੇ ਆਬੀ. ਦਵਾਈਆਂ ਦੀ ਪੁੱਠਾਂ ਦੇ ਕੇ ਜੋ ਅੱਗ ਦੀ ਆਂਚ ਨਾਲ ਤਿਆਰ ਕੀਤਾ ਜਾਵੇ, ਉਹ ਆਤਿਸ਼ੀ, ਜੋ ਬੂਟੀਆਂ ਦੇ ਰਸ ਨਾਲ ਅੱਗ ਦੀ ਸਹਾਇਤਾ ਬਿਨਾ ਬਣਾਇਆ ਜਾਵੇ, ਉਹ ਆਬੀ. ਆਤਿਸ਼ੀ ਨਾਲੋਂ ਆਬੀ ਦੀ ਤਾਸੀਰ ਘੱਟ ਗਰਮ ਖ਼ੁਸ਼ਕ ਹੈ....
ਫ਼ਾ. [کمان] ਸੰਗ੍ਯਾ- ਖ਼ਮ- ਆਨ. ਖ਼ਮ (ਟੇਢ) ਵਾਲਾ ਸ਼ਸ਼ਤ੍ਰ. ਧਨੁਖ. ਕਾਰਮੁਕ। ੨. ਕਮਾਇਆ. ਕੀਤਾ. "ਦੁਇ ਮਾਸ ਰਾਜ ਕਮਾਨ." (ਗ੍ਯਾਨ) "ਨਾਨਕ ਕਿਰਤ ਕਮਾਨ." (ਬਾਵਨ) ੩. ਅੰ. Command. ਹੁਕਮ. ਆਗ੍ਯਾ....
ਫ਼ਾ. [گُرز] ਗੁਰਜ਼. ਸੰਗ੍ਯਾ- ਗਦਾ ਜੇਹਾ ਲੋਹੇ ਦਾ ਸ਼ਸਤ੍ਰ. ਦੇਖੋ, ਸਸਤ੍ਰ. "ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩)...
ਸੰ. ਸੰਗ੍ਯਾ- ਉਹ ਤੀਰ, ਜਿਸ ਦੇ ਕਾਨੀ ਦੀ ਥਾਂ ਲੋਹੇ ਦੀ ਡੰਡੀ ਹੋਵੇ ਅਰ ਪੰਜ ਪੰਖ (ਖੰਭ) ਹੋਣ। ੨. ਇੱਕ ਛੰਦ. ਕਈ ਥਾਈਂ ਨਰਾਚ ਦੀ ਥਾਂ ਨਾਰਾਚ ਸਿਰਲੇਖ ਦੇਖੀਦਾ ਹੈ, ਪਰ ਨਾਰਾਚ ਛੰਦ ਜੁਦਾ ਹੈ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਦੋ ਨਗਣ ਅਤੇ ਚਾਰ ਰਗਣ. , , , , . ਨੌ ਨੌ ਅੱਖਰਾਂ ਪੁਰ ਵਿਸ਼੍ਰਾਮ. ਇਸ ਦਾ ਨਾਮ "ਮਹਾਮਾਲਿਕਾ" ਭੀ ਹੈ.#ਉਦਾਹਰਣ-#ਕਰਤ ਨਰ ਸਦਾ ਰੁਚੀ, ਧਰ੍ਮ ਕੇ ਕਰ੍ਮ ਪ੍ਰੇਮ ਸੇ,#ਜਗਤ ਮਹਿ ਸੁਖੀ ਰਹੈ, ਅੰਤ ਕੋ ਮੋਖ ਹ੍ਵੈ ਨੇਮ ਸੇ. ×××...
ਸੰ. ਸਰ੍ਵਲੋਹ. ਵਿ- ਸਾਰਾ ਲੋਹੇ ਦਾ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਤੀਰ, ਜਿਸ ਦਾ ਨਾਉਂ "ਨਾਰਾਚ" ਹੈ. ਇਸ ਦੇ ਕਾਨਾ ਨਹੀਂ ਹੁੰਦਾ, ਕਿੰਤੂ ਸਾਰਾ ਲੋਹੇ ਦਾ ਹੋਇਆ ਕਰਦਾ ਹੈ। ੩. ਖ਼ਾ. ਲੋਹਾ। ੪. ਸ਼ਸਤ੍ਰ। ੫. ਅਕਾਲ. "ਸਰਬਲੋਹ ਕੀ ਰੱਛਿਆ ਹਮ ਨੈ." (ਅਕਾਲ) ੬. ਮਹਾਕਾਲ ਦਾ ਇੱਕ ਅਵਤਾਰ, ਜਿਸ ਦੀ ਕਥਾ "ਸਰਬਲੋਹ" ਗ੍ਰੰਥ ਵਿੱਚ ਲਿਖੀ ਹੈ। ੭. ਸਰਬਲੋਹ ਗ੍ਰੰਥ, ਜਿਸ ਦਾ ਦੂਜਾ ਨਾਉਂ "ਮੰਗਲਚਰਣ" ਹੈ. ਇਸ ਗ੍ਰੰਥ ਦੇ ਮੁੱਢ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਪਾਠ ਹੈ. ਪਾਠਕਾਂ ਦੇ ਗਿਆਨ ਲਈ ਸਰਬਲੋਹ ਦਾ ਖੁਲਾਸਾ ਲਿਖਦੇ ਹਾਂ-#ਪਹਿਲਾ ਅਧ੍ਯਾਯ- ਦੇਵੀ ਅਤੇ ਅਕਾਲ ਦੀ ਮਹਿਮਾ, ਦੈਤਾਂ ਤੋਂ ਹਾਰਕੇ ਦੇਵਤਿਆਂ ਦਾ ਦੇਵੀ ਦੀ ਸ਼ਰਣ ਆਉਣਾ, ਦੇਵੀ ਨੇ ਹੋਰ ਦੇਵਤਿਆਂ ਦੀਆਂ ਸ਼ਕਤੀਆਂ ਨੂੰ ਨਾਲ ਲੈ ਕੇ ਭੀਮਨਾਦ ਦੈਤ ਨਾਲ ਲੜਨਾ ਅਤੇ ਉਸ ਨੂੰ ਮਾਰਨਾ.#ਦੂਜਾ ਅਧ੍ਯਾਯ- ਭੀਮਨਾਦ ਦੀ ਇਸਤ੍ਰੀ ਦਾ ਸਤੀ ਹੋਣਾ, ਭੀਮਨਾਦ ਦੇ ਭਾਈ ਬ੍ਰਿਜਨਾਦ (ਵੀਰ੍ਯਨਾਦ) ਨੇ ਦੇਵਤਿਆਂ ਨਾਲ ਲੜਨ ਦੀ ਤਿਆਰੀ ਕਰਨੀ, ਇੰਦ੍ਰ ਨੇ ਸਭ ਦੇਵਤਿਆਂ ਨੂੰ ਸਹਾਇਤਾ ਵਾਸਤੇ ਚਿੱਠੀਆਂ ਲਿਖਣੀਆਂ.#ਤੀਜਾ ਅਧ੍ਯਾਯ- ਦੋਹਾਂ ਦਲਾਂ ਦੀ ਚੜਾਈ, ਵਿਸਨੁ ਵੱਲੋਂ ਬ੍ਰਿਜਨਾਦ ਪਾਸ ਨਾਰਦ ਦਾ ਦੂਤ ਹੋਕੇ ਜਾਣਾ, ਬ੍ਰਿਜਨਾਦ ਨੇ ਸੁਲਹ ਤੋਂ ਇਨਕਾਰ ਕਰਕੇ ਜੰਗ ਕਰਨ ਦਾ ਇਰਾਦਾ ਪ੍ਰਗਟ ਕਰਨਾ, ਜੰਗ ਵਿੱਚ ਬ੍ਰਿਜਨਾਦ ਦੇ ੧੧. ਸੈਨਾਪਤੀਆਂ ਦਾ ਮਰਨਾ.#ਚੌਥਾ ਅਧ੍ਯਾਯ- ਘੋਰ ਸੰਗ੍ਰਾਮ ਹੋਣਾ, ਜੰਗ ਵਿੱਚ ਮਰੇ ਹੋਏ ਦੇਵਤਿਆਂ ਨੂੰ ਅਮ੍ਰਿਤ ਦੇ ਕੇ ਵਿਸਨੁ ਨੇ ਜਿਵਾਉਣਾ, ਅੰਤ ਨੂੰ ਦੈਤਾਂ ਨੇ ਜੰਗ ਜਿੱਤਕੇ ਇੰਦ੍ਰ ਨੂੰ ਕੈਦ ਕਰਨਾ, ਵਿਸਨੁ ਨੇ ਇੰਦ੍ਰ ਦੇ ਬੰਧਨ ਕੱਟਣੇ, ਬ੍ਰਿਜਨਾਦ ਨੇ ਫਤੇ ਪਾਕੇ ਇੰਦ੍ਰਪੁਰੀ ਪੁਰ ਕਬਜਾ ਕਰਨਾ.#ਪੰਜਵਾਂ ਅਧ੍ਯਾਯ- ਦੇਵਤਿਆਂ ਦਾ ਦੁਖੀ ਹੋਕੇ ਈਸ਼੍ਵਰ ਅੱਗੇ ਪੁਕਾਰਨਾ, ਪ੍ਰਮਾਤਮਾ ਨੇ ਸਰਬਲੋਹ ਅਵਤਾਰ ਧਾਰਨਾ. ਯਥਾ- "ਸਰਬ ਅੰਗ ਬਜਰੰਗ ਹੇ, ਧਾਰ੍ਯੋ ਪੁਰਖ ਅਸੰਗ ਹੇ, ਸਰਬਲੋਹ ਅਵਤਾਰ." (ਛੰਦ ੬੫) ਸਰਬਲੋਹ ਵੱਲੋਂ ਬ੍ਰਿਜਨਾਦ ਪਾਸ ਗਣੇਸ਼ ਦਾ ਦੂਤ ਹੋ ਕੇ ਜਾਣਾ, ਸੁਲਹਿ ਦੀਆਂ ਸ਼ਰਤਾਂ ਨਾਮਨਜੂਰ ਹੋਣ ਪੁਰ ਪਰਸਪਰ ਘੋਰ ਸੰਗ੍ਰਾਮ ਮੱਚਣਾ, ਦੇਵੀ ਅਤੇ ਹੋਰ ਸ਼ਕਤੀਆਂ ਦਾ ਸਹਾਇਤਾ ਲਈ ਜੰਗ ਅੰਦਰ ਆਉਣਾ, ਸਰਬਲੋਹ ਨੇ ਬ੍ਰਿਜਨਾਦ ਤੋਂ ਛੁੱਟ ਬਾਕੀ ਸਾਰੇ ਦੇਵਤਿਆਂ ਅਤੇ ਦੈਤਾਂ ਨੂੰ ਆਪਣੇ ਵਿੱਚ ਲੀਨ ਕਰਨਾ. ਬ੍ਰਿਜਨਾਦ ਨੇ ਸਰਬਲੋਹ ਦੀ ਉਸਤਤਿ ਕਰਕੇ ਪ੍ਰਾਰਥਨਾ ਕਰਨੀ ਕਿ ਫੇਰ ਪ੍ਰਗਟ ਹੋ ਕੇ ਮੇਰੇ ਨਾਲ ਜੰਗ ਕਰੋ, ਸਰਬਲੋਹ ਨੇ ਫੇਰ ਭਿਆਨਕ ਰੂਪ ਧਾਰਕੇ ਭਾਰੀ ਜੰਗ ਕਰਨਾ ਅਤੇ ਬ੍ਰਿਜਨਾਦ ਦਾ ਸਿਰ ਕੱਟਕੇ ਸਿਵ ਨੂੰ ਮੂੰਡਮਾਲਾ ਦਾ ਮੇਰੁ ਬਣਾਉਣ ਲਈ ਦੇਣਾ ਅਤੇ ਸਭ ਦੇਵਤਿਆਂ ਨੂੰ ਖਿਲਤ (ਸਿਰੋਪਾ) ਦੇਕੇ ਵਿਦਾ ਕਰਨਾ.#ਇਸ ਗ੍ਰੰਥ ਵਿੱਚ ਲਿਖਿਆ ਹੈ ਕਿ ਇਹ ਪੁਸਤਕ ਸ਼ੁਕ੍ਰ ਭਾਸ਼੍ਯ ਦਾ ਸਾਰ ਹੈ ਯਥਾ-#"ਤੇ ਸਭ ਕਥੇ ਪ੍ਰਿਥਕ ਕਰਨਿਰਣਯ ਸੁਕ੍ਰਾਭਾਸਹਿਛੰਦ,#ਸਵਾ ਲਾਖ ਹੈ ਸੰਖ੍ਯਾ ਯਾਂਕੀ ਵਦਤ ਮੁਨੀ ਜਨ ਛੰਦ,#ਤਾਂਕੋ ਸਾਰ ਕਾਢਕੈ ਬਰਣਾ ਮੰਗਲਚਰਣ ਸੁਛੰਦ,#ਸਵਾ ਲਾਖ ਛੰਦਨ ਕੋ ਸਾਰੰ ਤ੍ਰੈ ਸਹਸ੍ਰ ਸ਼ਤ ਛੰਦ."#ਇਸ ਵਿੱਚ ਇਹ ਭੀ ਲੇਖ ਹੈ ਕਿ ਸਰਬਲੋਹ ਅਤੇ ਬ੍ਰਿਜਨਾਦ ਦਾਨਵ ਦਾ ਇਹ ਜੰਗ ਨਹੀਂ, ਕਿੰਤੂ ਵਿਵੇਕ ਅਤੇ ਮੋਹ ਦਾ ਸੰਗ੍ਰਾਮ ਹੈ. ਯਥਾ- "ਨ੍ਰਿਪ ਬਿਬੇਕ ਅਬਿਬੇਕ ਸੇਨਾਨੀ ਭਟ ਪ੍ਰਧਾਨ ਮੰਤ੍ਰੀ ਧੁਜਨੀ."#ਸਰਬਲੋਹ ਵਿੱਚ ਬਿਨਾ ਹੀ ਪ੍ਰਕਰਣ ਖਾਲਸਾ- ਧਰਮ ਸੰਬੰਧੀ ਭੀ ਕਈ ਲੇਖ ਆਏ ਹਨ. ਯਥਾ- "ਗੁਰੁਗਾਦੀ ਪਾਤਸ਼ਾਹੀ ੧੦"- "ਖਾਲਸਾ ਪ੍ਰਕਾਸ਼" ਅਤੇ "ਬਖਸ਼ਿਸ ਹਜੂਰ" ਸਿਰਲੇਖਾਂ ਹੇਠ ਲਿਖਿਆ ਹੈ-#"ਭ੍ਯੋ ਨਿਸਤਾਰ ਤ੍ਰਾਸ ਅਸੁਰਨ ਤੇ#ਤਾਰਲਿਖੋ ਗੁਰੁ ਜਗਤ ਸਬੈ,#ਸ਼ਾਹ ਗੋਬਿੰਦ ਫਤਹ ਸਤਿਗੁਰੁ ਕੀ#ਵਾਹਗੁਰੂ ਸੁਚਿਮੰਤ੍ਰ ਅਖੈ." xxx#"ਪੰਥ ਖਾਲਸਾ ਭਯੋ ਪੁਨੀਤਾ#ਪ੍ਰਭੁ ਆਗ੍ਯਾ ਕਰ ਉਦਤਿ ਭਏ,#ਮਿਟਿਓ ਦ੍ਵੈਤ ਉਪਾਧੀ ਜਗ ਕੀ#ਅਸੁਰ ਮਲੇਛਨ ਮੂਲ ਗਏ,#ਧਰਮੀ ਪੰਥ ਖਾਲਸਾ ਪ੍ਰਚੁਰ੍ਯੋ#ਸਤ੍ਯਰੂਪ ਪੁਨਿਰੂਪ ਜਯੇ,#ਕੱਛ ਕੇਸ ਕਿਰਪਾਨ ਤ੍ਰਿਮੁਦ੍ਰਾ#ਗੁਰੁਭਗਤਾ ਰਾਮਦਾਸ ਭਯੇ,#ਅਕਾਲਉਪਾਸਕ ਛਤ੍ਰੀਧਰਮਾ#ਰਣ ਕਟਿ ਕਸ ਪਰਧਾਨ ਅਏ,#ਤਾ ਮਹਿ ਪੰਚ ਚਾਲੀਸ ਪ੍ਰਧਾਨਾ#ਪੰਚਪ੍ਰਧਾਨ ਖਾਲਸਾ ਠਏ,#ਸਿੰਘ ਅਜੀਤ ਜੁਝਾਰ ਫਤਹਿ ਸਿੰਘ,#ਜੋਰਾਵਰ ਸਿੰਘ ਪਰਮ ਪ੍ਰਿਏ,#ਪੰਚਿਮ ਖਾਲਿਸ ਸਤਿਗੁਰੁ ਪੂਰਾ#ਜਿਨ ਇਹ ਪੰਤ ਸੁਪਥ ਪ੍ਰਗਟਏ." xxx#"ਗੁਰੂ ਅਪਨਪੌ ਖਾਲਸੇ ਦੀਨਾ,#ਦੁਤਿਯ ਰੂਪ ਸਤਿਗੁਰੁ ਗੁਰੁਗ੍ਰੰਥਾ,#ਬੋਲਨ ਸਤਿਗੁਰੁ ਸਬਦ ਸੰਭਾਖਨ#ਨਾਮ ਗੋਬਿੰਦ ਕੀਰਤਨ ਸੰਥਾ,#ਦ੍ਵਾਦਸ ਰੂਪ ਸਤਿਗੁਰੁ ਏ ਕਹੀਅਹਿ#ਦ੍ਵਾਦਸ ਰਵਿ ਪ੍ਰਗਟ੍ਯੋ ਹਰਿਸੰਤਾ,#ਦਾਸ ਗੋਬਿੰਦ ਫਤਹ ਸਤਿਗੁਰੁ ਕੀ#ਗ੍ਰੰਥ ਖਾਲਸਾ ਗੁਰੂ ਬਦੰਥਾ." xxx#ਪੰਡਿਤ ਤਾਰਾ ਸਿੰਘ ਜੀ ਦੀ ਖੋਜ ਅਨੁਸਾਰ ਸਰਬਲੋਹ ਗ੍ਰੰਥ ਭਾਈ ਸੁੱਖਾ ਸਿੰਘ ਦੀ ਰਚਨਾ ਹੈ, ਜੋ ਪਟਨੇ ਸਾਹਿਬ ਦਾ ਗ੍ਰੰਥੀ ਸੀ. ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗੰਨਾਥ ਦੀ ਝਾੜੀ ਵਿੱਚ ਰਹਿਣ ਵਾਲੇ ਇੱਕ ਅਵਧੂਤ ਉਦਾਸੀ ਤੋਂ ਮਿਲਿਆ ਹੈ, ਜੋ ਕਲਗੀਧਰ ਦੀ ਰਚਨਾ ਹੈ.#ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਲਈ ਤਿਆਰ ਨਹੀਂ, ਕਿਉਂਕਿ ਇਸ ਵਿੱਚ ਰੂਪਦੀਪ ਭਾਸਾ ਪਿੰਗਲ ਦਾ ਜਿਕਰ ਆਇਆ ਹੈ. ਰੂਪਦੀਪ ਦੀ ਰਚਨਾ ਸੰਮਤ ੧੭੭੬ ਵਿੱਚ ਹੋਈ ਹੈ, ਅਤੇ ਕਲਗੀਧਰ ਸੰਮਤ ੧੭੬੫ ਵਿੱਚ ਜੋਤੀਜੋਤਿ ਸਮਾਏ ਹਨ, ਅਤੇ ਜੇ ਇਹ ਗ੍ਰੰਥ ਅਮ੍ਰਿਤ ਸੰਸਕਾਰ ਤੋਂ ਪਹਿਲਾ ਹੈ, ਤਦ ਖਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰੁਤਾ ਦਾ ਜਿਕਰ ਕਿਸ ਤਰਾਂ ਆ ਸਕਦਾ ਹੈ? ਜੇ ਅਮ੍ਰਿਤਸੰਸਕਾਰ ਤੋਂ ਪਿੱਛੋਂ ਦੀ ਰਚਨਾ ਹੈ, ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਉਂ?#ਇਹ ਗ੍ਰੰਥ ਭੀ ਅਞਾਣ ਲਿਖਾਰੀਆਂ ਦੀ ਅਨਗਹਲੀ ਨਾਲ ਉਤਨਾ ਹੀ ਅਸ਼ੁੱਧ ਹੈ ਜਿਤਨਾ ਕਿ ਦਸਮਗ੍ਰੰਥ. ਗਯੰਦ ਦੀ ਥਾਂ ਨਇੰਦ, ਓਪ ਦੀ ਥਾਂ ਵੋਪ, ਸ੍ਯਾਮਕਰਨ ਦੀ ਥਾਂ ਸਮਾਕਰਨ, ਤ੍ਰਿਭੰਗੀ ਦੀ ਥਾਂ ਤ੍ਰਿਕੁੰਗੀ, ਵਖਟਕਾਰ ਦੀ ਥਾਂ ਬਖਤਕਾਰ, ਨਿਦ੍ਰਾ ਦੀ ਥਾਂ ਨਿੰਧਾ ਆਦਿਕ ਸੈਂਕੜੇ ਪਾਠ ਵਿਗਾੜੇ ਹੋਏ ਹਨ.#ਭਾਈ ਧ੍ਯਾਨ ਸਿੰਘ ਸਾਹਿਬ ਕੱਟੂ (ਰਿਆਸਤ ਨਾਭਾ) ਨਿਵਾਸੀ ਮਹਾਤਮਾ ਨੇ ਦਸਮਗ੍ਰੰਥ ਵਿਚੋਂ ਚਰਿਤ੍ਰ ਕੱਢਕੇ ਸਰਬਲੋਹ ਸ਼ਾਮਿਲ ਕਰਕੇ ਇਕ ਬੀੜ ਤਿਆਰ ਕਰਾਈ ਸੀ, ਜਿਸ ਦਾ ਪ੍ਰਚਾਰ ਨਹੀਂ ਹੋਇਆ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਵਿ- ਸੁਇਨੇ ਦੀ ਗਿਲਟ ਵਾਲਾ। ੨. ਸੁਇਨੇ ਦਾ। ੩. ਸ਼ੋਨੇ ਰੰਗਾ। ਸੰਗ੍ਯਾ- ਛੋਟਾ ਕੂੰਡਾ. ਕੂੰਡੀ। ੫. ਦੇਖੋ, ਸੁਨੀਹਿਰੀਆ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜੋ, ਅਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ. ਦੇਖੋ, ਸ਼ਸਤ੍ਰ "ਜੇ ਜੇ ਹੁਤੇ ਅਕਟੇ ਵਿਕਟੇ ਸੁ ਕਟੇ ਕਾਲ ਕ੍ਰਿਪਾਣ ਕਰਕੇ ਮਾਰੇ." (ਵਿਚਿਤ੍ਰ)#ਚਕ੍ਰਪਾਨਿ ਪਾਨਿ ਮੇ ਤਿਹਾਰੇ ਸ਼੍ਰੀ ਗੋਬਿੰਦ ਸਿੰਘ!#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.#(ਗ੍ਵਾਲ ਕਵਿ)#ਕੱਛ ਕ੍ਰਿਪਾਨ ਨ ਕਬਹੂ ਤ੍ਯਾਗੈ।#ਸਨਮੁਖ ਲਰੈ ਨ ਰਣ ਤੇ ਭਾਗੈ.#(ਪ੍ਰਸਨੋੱਤਰ ਭਾਈ ਨੰਦ ਲਾਲ)#੨. ਇੱਕ ਛੰਦ, ਜੋ ਕਬਿੱਤ ਦੀ ਜਾਤਿ ਹੈ. ਲੱਛਣ- ਚਾਰ ਚਰਣ (ਤੁਕਾਂ), ਪ੍ਰਤਿ ਚਰਣ ੩੨ ਅੱਖਰ, ਅੱਠ ਅੱਠ ਅੱਖਰਾਂ ਪੁਰ ਅਨੁਪ੍ਰਾਸ ਸਹਿਤ ਚਾਰ ਵਿਸ਼੍ਰਾਮ. ਹਰੇਕ ਚਰਣ ਦਾ ਸੱਤਵਾਂ, ਪੰਦ੍ਰਵਾਂ, ਤੇਈਹਵਾਂ ਅਤੇ ਇਕਤੀਹਵਾਂ ਅੱਖਰ ਗੁਰੁ, ਅਤੇ ਅੱਠਵਾਂ, ਸੋਲਵਾਂ, ਚੌਬੀਹਵਾਂ ਅਤੇ ਬੱਤੀਹਵਾਂ ਲਘੁ. ਇਸ ਛੰਦ ਦਾ ਪ੍ਰਯੋਗ ਵੀਰਰਸ ਲਈ ਵਿਸ਼ੇਸ ਹੁੰਦਾ ਹੈ.#ਉਦਾਹਰਣ#ਸੈਨਾਪਤਿ ਕਾਲਾਖ਼ਾਨ, ਜੋਰਕੈ ਚਮੂ ਮਹਾਨ,#ਧਾਰ ਬਲ ਅਭਿਮਾਨ, ਡਟ੍ਯੋ ਹੈ ਮੈਦਾਨ ਆਨ, ਰਿਸਕਰ ਪੈਂਦਾਖ਼ਾਨ, ਭਯੋ ਗੁਰੁ ਸਮੁਹਾਨ,#ਸਿੰਘਨਾਦ ਉੱਚ ਠਾਨ, ਬੋਲ੍ਯੋ ਨਹਿ ਪੈਹੋਂ ਜਾਨ,#ਗਹਿਕੈ ਰਕਾਬ ਪਾਨ, ਰੋਕਲੀਨ ਹੈ ਕਿੰਕਾਨ,#ਹੇਤ ਭੂਮਿ ਪੈ ਗਿਰਾਨ, ਲਾਵਤ ਸ਼ਰੀਰਤਾਨ,#ਸ਼ਤ੍ਰੁਬਨ ਕੋ ਕ੍ਰਿਸ਼ਾਨ, ਵੀਰ ਸੋਢਿਵੰਸ਼ ਭਾਨ,#ਕਾਲਜੀਹ ਕੇ ਸਮਾਨ, ਝਾਰੀ ਸਿਰ ਪੈ ਕ੍ਰਿਪਾਨ....
ਅੰ. Inch. ਸੰਗ੍ਯਾ- ਫੁੱਟ ਦਾ ਬਾਰਵਾਂ ਹਿੱਸਾ. ਗਜ਼ ਦਾ ਛੱਤੀਹਵਾਂ ਭਾਗ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)...
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. सिंहासन ਸੰਗ੍ਯਾ- ਰਾਜਾ ਦਾ ਆਸਨ, ਜੋ ਹੋਰ ਆਸਾਨਾ ਤੋਂ ਸਿੰਹ (ਉੱਤਮ) ਹੈ. ਸ਼ਾਹੀ ਤਖ਼ਤ। ੨. ਸਤਿਗੁਰੂ ਦੀ ਗੱਦੀ। ੩. ਕਿਤਨਿਆਂ ਦਾ ਖਿਆਲ ਹੈ ਕਿ ਆਸਨ ਦੇ ਦੋਂਹੀ ਪਾਸੀਂ ਸ਼ੇਰ ਦੀਆਂ ਮੂਰਤਾਂ ਹੋਣ ਕਰਕੇ ਨਾਉਂ ਸਿੰਘਾਸਨ ਹੈ. ਨੀਤਿਸ਼ਾਸਤ੍ਰ ਵਿੱਚ ਰਾਜਾ ਦਾ ਸਿੰਘਾਸਨ ਅੱਠ ਸ਼ਕਲਾਂ ਦਾ ਲਿਖਿਆ ਹੈ:-#"ਪ ਸਃ ਸ਼ੰਖੋ ਗਜੋ ਹੰਸਃ ਸਿੰਹੋ ਭ੍ਰਿੰਗੋ ਮ੍ਰਿਗੋ ਹਯਃ। ਅਸੌ੍ਟ ਸਿਹਾਸਨਾ ਨੀਤਿ. ਨੀਤਿਸ਼ਾਸਤ੍ਰ. ਵਿਦੋ ਵਿਦੁਃ ॥ ੪. ਸਿੰਘ ਜੇਹੀ ਨਿਸ਼ਸ੍ਤ. ਸ਼ੇਰ ਜੇਹੀ ਬੈਠਕ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਸੰਗ੍ਯਾ- ਮਾਤਾ. ਮਾਂ. "ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ." (ਗੂਜ ਮਃ ੪) ੨. ਮਾਯਾ. ਜਗਤ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਏਕਾ ਮਾਈ ਜੁਗਤਿ ਵਿਆਈ." (ਜਪੁ) ੩. ਅਵਿਦ੍ਯਾ. "ਤਾਂਕੈ ਨਿਕਟਿ ਨ ਆਵੈ ਮਾਈ." (ਗਉ ਮਃ ੫) ੪. ਮਮਤਾ. "ਮੁਈ ਮੇਰੀ ਮਾਈ ਹਉ ਖਰਾ ਸੁਖਾਲਾ." (ਆਸਾ ਕਬੀਰ) ੫. ਸੰ. मायिन्. ਮਾਯੀ. ਵਿ- ਮਾਯਾ ਵਾਲਾ. ਮਾਇਆਪਤਿ। ੬. ਸੰਗ੍ਯਾ- ਕਰਤਾਰ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ." (ਮਾਰੂ ਸੋਲਹੇ ਮਃ ੩) ਮਾਈ (ਕਰਤਾਰ) ਨੇ ਮਾਯਾ ਦ੍ਵਾਰਾ ਤ੍ਰਿਗੁਣਾਤਮਕ ਸੰਸਾਰ ਉਪਾਇਆ. "ਜੋ ਜੋ ਚਿਤਵੈ ਦਾਸਹਰਿ ਮਾਈ." (ਗਉ ਮਃ ੫) ਮਾਯਾਪਤਿਹਰਿਦਾ ਦਾਸ ਜੋ ਚਿਤਵੈ....
ਦੌੜੇ. ਨੱਠੋ. ਦੇਖੋ, ਭਾਗਨਾ. ੨. "ਪਾਪ ਤਜਿ ਭਾਗੋ." (ਹਜਾਰੇ ੧੦) ੨. ਦੇਖੋ, ਭਾਗੋ ਮਲਿਕ। ੩. ਦੇਖੋ, ਭਾਗੋ ਮਾਈ....
ਸੰਗ੍ਯਾ- ਇੱਕ ਪ੍ਰਕਾਰ ਦੀ ਬਰਛੀ, ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਰਹਿੰਦਾ ਹੈ. ਨੋਕਦਾਰ ਫਲ ਚਾਰ ਫੁਟ ਦਾ ਲੰਮਾ ਹੁੰਦਾ ਹੈ. "ਗਰਵੀ ਖਰ ਸਾਂਗ ਸਁਭਾਰ ਲਈ." (ਗੁਪ੍ਰਸੂ) "ਨਿੰਦਕ ਕਉ ਦੁਖ ਲਾਗੈ ਸਾਂਗੈ." (ਭੈਰ ਮਃ ੫) ੨. ਸੰ. ਸਮਾਂਗ. ਸਮਾਨ ਅੰਗ. ਓਹੋ ਜੇਹਾ ਅੰਗ. ਸ੍ਵਾਂਗ. ਕਿਸੇ ਜੇਹੇ ਆਪਣੇ ਅੰਗ ਬਣਾਉਣੇ. ਨਕਲ. ਦੇਖੋ, ਸ੍ਵਾਂਗ। ੩. ਵਿ- ਅੰਗ ਸਹਿਤ. ਸ- ਅੰਗ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਇਹ ਛੰਦ, 'ਕਬਿੱਤ' ਦਾ ਹੀ ਇੱਕ ਰੂਪ ਹੈ. ਲੱਛਣ- ਪ੍ਰਤਿ ਚਰਣ ੩੨ ਅੱਖਰ, ਅੱਠ- ਅੱਠ ਅੱਖਰਾਂ ਪੁਰ ਚਾਰ ਵਿਸ਼੍ਰਾਮ, ਅੰਤ ਦੋ ਲਘੁ.#ਉਦਾਹਰਣ-#(ੳ) ਨਿਕਸਤ ਮ੍ਯਾਨ ਤੇ ਹੀ, ਛਟਾ ਘਨ ਮ੍ਯਾਨ ਤੇ ਹੀ,#ਕਾਲਜੀਹ ਲਹ ਲਹ, ਹੋਯਰਹੀ ਹਲ ਹਲ।#ਲਾਗੈ ਅਰਿ ਗਰ ਗੇਰੈ, ਧਰ ਪਰ ਧਰ ਸਿਰ,#ਧਰਤ ਨ ਧੀਰ ਚਾਰੋਂ, ਚੱਕ ਪਰੈਂ ਚਲ ਚਲ. x x#(ਗੁਪ੍ਰਸੂ)#ਚਾਰ ਵਿਸ਼੍ਰਾਮਾਂ ਦੀ ਥਾਂ ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮਾਂ ਦਾ ਭੀ ਘਨਾਛਰੀ ਹੋਇਆ ਕਰਦਾ ਹੈ, ਯਥਾ:-#ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ,#ਬਾਸੁਰ ਰਯਨਿ ਬਾਸੁ ਜਾਕੋ ਹਿਤੁ ਨਾਮ ਸਿਉ।#ਪਰਮ ਅਤੀਤੁ ਪਰਮੇਸੁਰ ਕੈ ਰੰਗਿ ਰੰਗ੍ਯੋ,#ਬਾਸਨਾ ਤੇ ਬਾਹਰਿ ਪੈ ਦੇਖੀਅਤੁ ਧਾਮ ਸਿਉ. xx#(ਸਵੈਯੇ ਮਃ ੫. ਕੇ)#(ਅ) ਘਨਾਛਰੀ ਦਾ ਦੂਜਾ ਰੂਪ ਹੈ "ਰੂਪ- ਘਨਾਕ੍ਸ਼੍ਰੀ." ਪ੍ਰਤਿ ਚਰਣ ੩੨ ਅੱਖਰ, ਇਕਤੀਹਵਾਂ ਦੀਰਘ, ਅਤੇ ਬਤੀਹਵਾਂ ਲਘੁ. ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮ.#ਉਦਾਹਰਣ-#ਅਬਿਚਲ ਨਗਰ ਉਜਾਗਰ ਸਗਲ ਜਗ,#ਜਾਹਰ ਜਹੂਰ ਜਹਾਂ ਜੋਤਿ ਹੈ ਜਬਰ ਜਾਂਨ।#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਵੰਡ ਧਰੇ,#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਂਨ।#ਸਕਤੀ ਸਰੋਹੀ ਸੈਫ ਸਾਂਗ ਜਮਦਾੜ੍ਹ ਚਕ੍ਰ,#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਂਨ।#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ,#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹਿ ਥਾਨ।#(ਗੁਪ੍ਰਸੂ)#ਸੰਪਤਿ ਅਤੋਟ ਜਾਂਕੋ ਕੰਚਨ ਰਚਿਤ ਕੋਟ,#ਸੁੰਦਰ ਸਰੂਪ ਕਾਮ ਕਾਮਿਨੀ ਕਰਤ ਰਾਗ।#ਪਾਕ ਕਰੇ ਪਾਵਕ ਪਿਲਾਇ ਪਾਨੀ ਪਾਨੀਪਤਿ,#ਸੇਜਾ ਰਚੇ ਸੁਰਪਤਿ ਪਵਨ ਬੁਹਾਰੇ ਬਾਗ।#ਜੀਵਨ ਮ੍ਰਿਗੇਂਦ੍ਰ ਇੱਕ ਕਰਤਾਰ ਸੇਵ ਬਿਨ,#ਈਸ ਨ ਬਚਾਇ ਸਕੇ ਕਾਮ ਕੀ ਜਰਤ ਆਗ।#ਕਾਲ ਤੇ ਨ ਡਰੇ ਲਰ ਮਰੇ ਤਾਂਕੇ ਸੀਸ ਬੈਠ,#ਮੂਛਨ ਪੈ ਪੂਛ ਫੇਰ ਚੁੰਚ ਨ ਸਵਾਰੇਂ ਕਾਗ।#(ਸਿਕ੍ਸ਼ਾ ਸੁਧਾਸਰ)#ਦੇਖਕੈ ਪ੍ਰਤਾਪ ਤਾਪ ਤਪਨ ਕੋ ਮੰਦ ਹੋਤ,#ਤਰੁਨ ਹਰਨ ਤੇਜ ਕਾਲ ਕੀਨ ਛੀਨ ਛੀਨ।#ਸਸਿਮੁਖੀ ਪਿਕਬੈਨੀ ਸੁੰਦਰੀ ਕੁਰੰਗਨੈਨੀ,#ਸੁਰੀ ਨਰੀ ਕਿੰਨਰੀ ਪ੍ਰਬੀਨ ਲੀਨ ਬੀਨ ਬੀਨ।#ਜੀਵਨ ਮ੍ਰਿਗੇਂਦ੍ਰ ਜਾਂਕੋ ਕੰਚਨ ਰਚਿਤ ਗੜ੍ਹ,#ਯੁਵਾ ਜੋਰ ਰਾਮ ਬੈਰ ਰਾਵਨ ਸੇ ਪੀਨ ਪੀਨ।#ਸ਼ਿਵ ਸੇ ਸਹਾਈ ਭਾਈ ਜਾਂਕੇ ਕੁੰਭਕਾਨਨ ਸੇ,#ਇੰਦ੍ਰਜੀਤ ਸੇ ਸੁਪੂਤ ਬਿਕੇ ਕੌਡੀ ਤੀਨ ਤੀਨ.#(ਮਿਕ੍ਸ਼ਾ ਸੁਧਾਸਰ)#(ੲ) ਘਨਾਛਰੀ ਦਾ ਤੀਜਾ ਰੂਪ ਹੈ "ਜਲਹਰਣ." ਲੱਛਣ- ਪ੍ਰਤਿ ਚਰਣ ੩੨ ਅੱਖਰ. ਸੋਲਾਂ ਸੋਲਾਂ ਪੁਰ ਦੋ ਵਿਸ਼੍ਰਾਮ. ਇਕਤੀਹਵਾਂ ਅੱਖਰ ਲਘੁ ਅਤੇ ਬਤੀਹਵਾਂ ਦੀਰਘ.#ਉਦਾਹਰਣ-#ਦੇਵਨ ਕੇ ਧਾਮ ਧੂਲਿ ਧ੍ਵੰਸਨ ਕੈ ਧੇਨੁਨ ਕੋ,#ਧਰਾਧਰ ਦ੍ਰੋਹ ਧੂਮ ਧਾਮ ਕਲੂ ਧਾਂਕ ਪਰਾ।#ਸਾਹਿਬ ਸੁਜਾਨ ਫਤੇ ਸਿੰਘ ਦੇਗ ਤੇਗ ਧਨੀ,#ਦੇਤ ਜੌ ਨ ਭ੍ਰਾਤਨ ਸੋਂ ਸੀਸ ਕਰ ਪੁੰਨ ਹਰਾ।#ਚਾਰੋਂ ਦਿਸਾ ਸਿੰਧੁ ਲੌ ਅਭਾਵ ਕੈ ਮ੍ਰਯਾਦ ਬ੍ਰਿੰਦ,#ਹਿੰਦੁ ਊਚ ਨੀਚਨ ਮੇਂ ਹੋਤੀ ਇਸਲਾਮੀਸ਼ਰਾ।#ਲੋਪ ਹੋਤੀ ਸ਼ਰਮ ਔ ਮਰਮ ਨ ਪਾਤੇ ਧੀਰ,#ਕਰਮ ਪਲਾਤੋ ਵ੍ਯੋਮ ਧਰਮ ਧਸਾਤੋ ਧਰਾ#(ਸਿੱਖੀ ਪ੍ਰਭਾਕਰ)#(ਸ) ਘਨਾਛਰੀ ਦਾ ਚੌਥਾ ਰੂਪ ਹੈ "ਦੇਵਘਨਾਕ੍ਸ਼੍ਰੀ." ਲੱਛਣ- ਪ੍ਰਤਿ ਚਰਣ ੩੩ ਅੱਖਰ, ਤਿੰਨ ਵਿਸ਼੍ਰਾਮ ਅੱਠ ਅੱਠ ਪੁਰ, ਚੌਥਾ ਨੌ ਪੁਰ, ਅੰਤ ਨਗਣ।।।.#ਉਦਾਹਰਣ-#ਸਿੰਘ ਜਿਮ ਗਾਜੈਂ ਸਿੰਘ, ਸੇਨਾ ਸਿੰਘ ਘਟਾ ਅਰੁ, ਬੀਜਰੀ ਜ੍ਯੋਂ ਖੱਗ ਉਠੈਂ, ਤੀਖਨ ਚਮਕ ਚਮਕ. x x...
ਹੈ਼ਦਰਾਬਾਦ ਦੱਖਣ ਦੇ ਰਾਜ ਵਿੱਚ ਨਾਂਦੇੜ (ਨੰਦੇਰ नन्दगिरि ) ਸ਼ਹਿਰ ਪਾਸ ਗੋਦਾਵਰੀ ਨਦੀ ਦੇ ਕਿਨਾਰੇ ਦਸ਼ਮੇਸ਼ ਦਾ ਪਵਿਤ੍ਰ ਧਾਮ, ਜਿਸ ਥਾਂ ਕੱਤਕ ਸੁਦੀ ੫. ਸੰਮਤ ੧੭੬੫ ਨੂੰ ਸਤਿਗੁਰੂ ਜੋਤੀ ਜੋਤਿ ਸਮਾਏ ਹਨ.#ਸੂਹੀ ਛੰਤ ਦੀ ਤੁਕ- "ਅਬਿਚਲ ਨਗਰ¹ ਗੋਬਿੰਦ ਗੁਰੂ ਕਾ"- ਅਨੁਸਾਰ ਖ਼ਾਲਸੇ ਨੇ ਗੁਰੁਦ੍ਵਾਰੇ ਦਾ ਨਾਉਂ ਇਹ ਥਾਪਿਆ ਹੈ. ਇਸ ਦਾ ਦੂਜਾ ਨਾਉਂ "ਹਜੂਰ ਸਾਹਿਬ" ਹੈ. ਅਤੇ ਇਹ ਖ਼ਾਲਸੇ ਦਾ ਚੌਥਾ ਤਖ਼ਤ ਹੈ. ਇਸ ਥਾਂ ਕਲਗੀਧਰ ਦੇ ਇਹ ਸ਼ਸਤ੍ਰ ਹਨ:-#ਚਕ੍ਰ, ਚੌੜਾ ਤੇਗਾ, ਫੌਲਾਦ ਦੀ ਕਮਾਨ, ਗੁਰਜ, ਨਾਰਾਚ (ਸਰਬਲੋਹ ਦਾ ਤੀਰ), ਸੁਨਹਿਰੀ ਸ਼੍ਰੀ ਸਾਹਿਬ ਪੰਜ ਅਤੇ ਸੁਨਹਿਰੀ ਛੋਟੀ ਕ੍ਰਿਪਾਨ ਛੀ ਇੰਚ ਦੀ. ਇਨ੍ਹਾਂ ਤੋਂ ਛੁੱਟ ਹੋਰ ਬਹੁਤ ਅਮੋਲਕ ਸ਼ਸਤ੍ਰ, ਜੇਹੇ ਕਿਸੇ ਰਾਜਧਾਨੀ ਦੇ ਸਿਲਹਖਾਨੇ ਵਿਚੱ ਭੀ ਨਹੀਂ ਦੇਖੇ ਜਾਂਦੇ, ਗੁਰੂ ਸਾਹਿਬ ਦੇ ਸਿੰਘਾਸਨ ਤੇ ਸੁੰਦਰ ਢੰਗ ਨਾਲ ਸਜਾਏ ਹੋਏ ਹਨ, ਜਿਨ੍ਹਾਂ ਵਿੱਚ ਇੱਕ ਵਡਾ ਭਾਰੀ ਮਾਈ ਭਾਗੋ ਦੀ ਸਾਂਗ ਦਾ ਫਲ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.#ਘਨਾਛਰੀ#ਅਬਿਚਲਨਗਰ ਉਜਾਗਰ ਸਗਰ ਜਗ#ਜਾਹਰ ਜਹੂਰ ਜਹਾਂ ਜੋਤ ਹੈ ਜਬਰ ਜਾਨ,#ਖੰਡੇ ਹੈਂ ਪ੍ਰਚੰਡ ਖਰ ਖੜਗ ਕੁਦੰਡ ਧਰੇ#ਖੰਜਰ ਤੁਫੰਗ ਪੁੰਜ ਕਰਦ ਕ੍ਰਿਪਾਨ ਬਾਨ,#ਸਕਤੀ ਸਰੋਹੀ ਸੈਫ ਸਾਂਗ ਜਮਦਾੜ ਚਕ੍ਰ#ਢਾਲੇ ਗਨ ਭਾਲੇ ਰਿਪੁ ਘਾਲੇ ਛਿਪ੍ਰ ਜੰਗ ਠਾਨ,#ਚਮਕਤ ਚਾਰੋਂ ਓਰ ਘੋਰ ਰੂਪ ਕਾਲਿਕਾ ਕੋ#ਬੰਦਨਾ ਕਰਤ ਕਵਿ ਜੋਰ ਪਾਨਿ ਤਾਂਹੀ ਥਾਨ.#ਮਨਹਰ#ਸੁੰਦਰ ਗੋਦਾਵਰੀ ਵਿਹੀਨ ਮਲ ਚਲੈ ਜਲ#ਸਲਿਤਾ ਸਤੁਲ ਗੰਗ ਕੂਲ ਛਬਿ ਪਾਵਈ,#ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤ ਜਰੇ#ਪਾਂਤਿ ਪਾਂਤਿ ਕਰੇ ਛਾਇ ਸੰਘਨੀ ਕੋ ਛਾਵਈ,#ਬੋਲਤ ਬਿਹੰਗ ਰੰਗ ਰੰਗ ਕੇ ਉਤੰਗ ਥਾਨ#ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ,#ਜਾਇ ਦਰਸਾਵਈ ਮਨੋਰਥ ਉਠਾਵਈ#ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ.#(ਗੁਪ੍ਰਸੂ)#ਨਾਂਦੇੜ ਵਿੱਚ ਹੋਰ ਇਹ ਗੁਰਦ੍ਵਾਰੇ ਹਨ:-#(੨) ਸ਼ਿਕਾਰ ਘਾਟ. ਨਾਂਦੇੜ ਤੋਂ ਦੱਖਣ ਪਾਸੇ ਗੋਦਾਵਰੀ ਦੇ ਕਿਨਾਰੇ, ਜਿਸ ਥਾਂ ਸ਼ਿਕਾਰ ਖੇਡਕੇ ਸਤਿਗੁਰੂ ਵਿਸ਼੍ਰਾਮ ਕਰਦੇ ਸਨ.#(੩) ਸੰਗਤ ਸਾਹਿਬ, ਜਿਸ ਥਾਂ ਨਾਂਦੇੜ ਪਹੁੰਚਣ ਸਾਰ ਦਸ਼ਮੇਸ਼ ਵਿਰਾਜੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ. ਇਹ ਅਸਥਾਨ ਸ਼ਹਿਰ ਵਿੱਚ ਹੈ.#(੪) ਹੀਰਾ ਘਾਟ. ਜਿਸ ਥਾਂ ਗੁਰੂ ਸਾਹਿਬ ਨੇ ਬਹਾਦੁਰ ਸ਼ਾਹ ਦਾ ਅਰਪਣ ਕੀਤਾ ਹੀਰਾ ਗੋਦਾਵਰੀ ਵਿੱਚ ਸਿੱਟ ਦਿੱਤਾ ਸੀ. ਇਹ ਜਗਾ ਨੰਦੇੜ ਤੋਂ ਦੱਖਣ ਵੱਲ ਹੈ.#(੫) ਗੋਬਿੰਦਬਾਗ. ਵਡੇ ਦਰਬਾਰ ਸਾਹਿਬ ਤੋਂ ਦੋ ਫਰਲਾਂਗ ਦੇ ਕਰੀਬ ਇੱਕ ਹਾਤਾ, ਜਿਸ ਥਾਂ ਦਸ਼ਮੇਸ਼ ਕਦੇ ਕਦੇ ਜਾਕੇ ਵਿਰਾਜਦੇ ਸਨ. ਹੁਣ ਇਸ ਥਾਂ ਖੇਤੀਵਾੜੀ ਹੁੰਦੀ ਹੈ. ਛੋਟਾ ਮੰਦਿਰ ਭੀ ਬਣਿਆ ਹੋਇਆ ਹੈ.#(੬) ਨਗੀਨਾ ਘਾਟ. ਇਸ ਥਾਂ ਸਤਿਗੁਰੂ ਨੇ ਸਿੱਖਾਂ ਦਾ ਅਰਪਿਆ ਨਗੀਨਾ ਨਦੀ ਵਿੱਚ ਸਿੱਟਿਆ ਸੀ. ਇੱਥੇ ਚਮਕੀਲੇ ਪੱਥਰਾਂ ਦੇ ਰੇਜ਼ੇ ਭੀ ਨਦੀ ਦੇ ਕਿਨਾਰੇ ਦੇਖੇ ਜਾਂਦੇ ਹਨ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#( ੭) ਬੰਦਾ ਥਾਨ. ਇਸ ਜਗਾ ਮਾਧੋ ਦਾਸ ਬੈਰਾਗੀ ਦੀ ਕੁਟੀਆ ਸੀ. ਦਸ਼ਮੇਸ਼ ਨੇ ਇਸ ਥਾਂ ਨੂੰ ਚਰਨਾਂ ਨਾਲ ਪਵਿਤ੍ਰ ਕੀਤਾ ਅਤੇ ਮਾਧੋ ਦਾਸ ਨੂੰ ਸਿੱਖ ਬਣਾਇਆ. ਦੇਖੋ, ਬੰਦਾ ਬਾਹਦੁਰ. ਇਹ ਅਸਥਾਨ ਨਾਂਦੇੜ ਤੋਂ ਪੱਛਮ ਵੱਲ ਹੈ.#(੮) ਮਾਤਾ ਸਾਹਿਬ ਕੌਰ ਜੀ ਦਾ ਅਸਥਾਨ. ਇਹ ਹੀਰਾ ਘਾਟ ਪਾਸ ਹੀ ਹੈ. ਮਾਤਾ ਜੀ ਦਮਦਮੇ ਸਾਹਿਬ ਤੋਂ ਦਸ਼ਮੇਸ਼ ਜੀ ਦੇ ਨਾਲ ਹੀ ਦੱਖਣ ਵੱਲ ਆਏ ਸਨ, ਅਤੇ ਕੁਝ ਸਮਾਂ ਇਸ ਥਾਂ ਏਕਾਂਤ ਵਾਸ ਕਰਕੇ ਪਤਿ- ਸੇਵਾ ਪਰਾਇਣ ਰਹੇ ਅਰ ਸ੍ਵਾਮੀ ਦੇ ਜੋਤੀਜੋਤਿ ਸਮਾਉਣ ਤੋਂ ਪਹਿਲਾਂ ਹੀ ਆਗ੍ਯਾ ਮੰਨਕੇ ਦਿੱਲੀ ਨੂੰ ਪਧਾਰੇ. ਦੇਖੋ, ਸਾਹਿਬ ਕੌਰ ਮਾਤਾ.#(੯) ਮਾਲਟੇਕੜੀ. ਨਾਂਦੇੜ ਤੋਂ ਉੱਤਰ ਵੱਲ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਥਾਂ ਤੋਂ ਗੁਪਤ ਖਜਾਨਾ ਕੱਢਕੇ ਪਠਾਨ ਨੌਕਰਾਂ ਨੂੰ ਤਨਖਾਹ ਵੰਡੀ ਸੀ ਅਤੇ ਬਚਿਆ ਧਨ ਇੱਥੇ ਹੀ ਗਡਵਾ ਦਿੱਤਾ ਸੀ. ਦੇਖੋ, ਨਕਸ਼ਾ।...
ਵਿ- ਪ੍ਰਸਿੱਧ. ਵਿਖ੍ਯਾਤ. ਮਸ਼ਹੂਰ. "ਹਰਿ ਕੇ ਨਾਮ ਕਬੀਰ ਉਜਾਗਰ" (ਆਸਾ ਰਵਦਾਸ)#੨. ਪ੍ਰਕਾਸ਼ਿਤ. ਰੌਸ਼ਨ. "ਅਵਤਾਰ ਉਜਾਗਰ ਆਨ ਕੀਅਉ." (ਸਵੈਯੇ ਮਃ ੫. ਕੇ)#੩. ਜਾਗਿਆ ਹੋਇਆ. ਗ੍ਯਾਨੀ। ੪. ਸੰਗ੍ਯਾ- ਸੂਰਜ।#੫. ਖ਼ਾ. ਦੀਵਾ. ਚਰਾਗ....
ਸੰ. ਸਮਗ੍ਰ. ਵਿ- ਸਕਲ. ਸਗਲ. ਸਾਰਾ. ਸਭ. ਤਮਾਮ. "ਆਨ ਉਪਾਵ ਸਗਰ ਕੀਏ." (ਮਲਾ ਮਃ ੫. ਪੜਤਾਲ) ੨. ਸੰਗ੍ਯਾ- ਰਾਜਾ ਬਾਹੁ (ਅਥਵਾ ਅਸਿਤ) ਦਾ ਪੁਤ੍ਰ, ਅਯੋਧ੍ਯਾ ਦਾ ਸੂਰਜਵੰਸ਼ੀ ਰਾਜਾ, ਜਿਸ ਦੀ ਕਥਾ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਵਿਸ੍ਤਾਰ ਨਾਲ ਲਿਖੀ ਹੈ. ਸਗਰ ਦੇ ਪਿਤਾ (ਬਾਹੁ) ਨੂੰ ਹੈਹਯਾਂ ਨੇ ਰਾਜਧਾਨੀ ਤੋਂ ਬਾਹਰ ਕੱਢ ਦਿੱਤਾ ਸੀ. ਬਾਹੁ ਬਣ ਵਿੱਚ ਆਪਣੀਆਂ ਇਸਤ੍ਰੀਆਂ ਸਮੇਤ ਜਾ ਰਿਹਾ. ਸਗਰ ਦੀ ਮਾਤਾ ਓਦੋਂ ਗਰਭਵਤੀ ਸੀ. ਇੱਕ ਸੌਕਣ ਨੇ ਸਾੜਾ ਕਰਕੇ ਉਸ ਨੂੰ ਕੋਈ ਜ਼ਹਿਰ ਦੇ ਦਿੱਤੀ, ਜਿਸਨਾਲ ਉਸ ਦਾ ਗਰਭ ਰੁਕ ਗਿਆ. ਇਸ ਕਾਰਣ ਸਗਰ ਸੱਤ ਵਰ੍ਹੇ ਮਾਤਾ ਦੇ ਉਦਰ ਵਿੱਚ ਰਿਹਾ ਅਤੇ ਇਸ ਸਮੇਂ ਅੰਦਰ ਬਾਹੁ ਮਰਗਿਆ. ਗਰਭਵਤੀ ਰਾਣੀ ਨੇ ਆਪਣੇ ਪਤੀ ਨਾਲ ਸੜਨਾ ਚਾਹਿਆ, ਪਰ ਔਰਵ ਰਿਖੀ ਨੇ ਉਸ ਨੂੰ ਰੋਕਿਆ ਅਤੇ ਆਖਿਆ ਕਿ ਤੇਰੇ ਉਦਰ ਵਿਚੋਂ ਇੱਕ ਪ੍ਰਤਾਪੀ ਬਾਲਕ ਜਨਮ ਲਵੇਗਾ. ਜਦ ਇਹ ਬਾਲਕ ਜਨਮਿਆ ਤਾਂ ਰਿਖੀ ਨੇ ਨਾਉਂ ਸਗਰ (ਸ- ਸਹਿਤ, ਗਰ- ਜ਼ਹਿਰ) ਰੱਖਿਆ, ਕਿਉਂਕਿ ਸੌਕਣ ਦੀ ਦਿੱਤੀ ਹੋਈ ਜ਼ਹਿਰ ਭੀ ਨਾਲ ਹੀ ਗਰਭੋਂ ਬਾਹਰ ਆਈ ਸੀ.#ਜਦ ਸਗਰ ਨੇ ਜਵਾਨ ਹੋ ਕੇ ਆਪਣੇ ਪਿਤਾ ਦੀ ਕਥਾ ਸੁਣੀ ਤਾਂ ਉਸ ਨੇ ਪ੍ਰਣ ਕੀਤਾ ਕਿ ਮੈ ਹੈਹਯਾਂ ਅਤੇ ਹੋਰ ਰਾਖਸਾਂ ਤੋਂ ਪ੍ਰਿਥਵੀ ਖਾਲੀ ਕਰ ਦੇਵਾਂਗਾ ਅਤੇ ਆਪਣੇ ਪਿਤਾ ਦਾ ਸਾਰਾ ਰਾਜ ਵਾਪਿਸ ਲਵਾਂਗਾ. ਔਰਵ ਰਿਖੀ ਤੋਂ ਉਸ ਨੇ ਅਗਨਿ ਅਸਤ੍ਰ ਲੈ ਕੇ ਸਭ ਹੈਹਯਾਂ ਨੂੰ ਮਾਰ ਮੁਕਾਇਆ, ਅਤੇ ਆਪਣਾ ਰਾਜ ਸਾਂਭ ਲੀਤਾ. ਸਗਰ ਨੇ ਸ਼ਕ, ਯਵਨ. ਕਾਂਬੋਜ, ਪਾਰਦ ਅਤੇ ਪਰ੍ਲਵ ਸਾਰਿਆਂ ਦਾ ਨਾਸ਼ ਕਰ ਦੇਣਾ ਸੀ, ਪਰ ਵਸਿਸ੍ਠ ਰਿਖੀ ਦੇ ਕਹਿਣ ਪੁਰ ਉਸ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਛੱਡ ਦਿੱਤਾ ਕਿ ਯਵਨ ਆਪਣਾ ਸਾਰਾ ਸਿਰ ਮੁਨਾ ਲੈਣ, ਸ਼ਕ ਉੱਪਰਲੇ ਪਾਸਿਓਂ ਅੱਧਾ ਮੁਨਾਉਣ, ਪਾਰਦ ਲੰਬੇ ਕੇਸ਼ ਰੱਖਣ ਅਤੇ ਪਹ੍ਲਵ ਲੰਬੀਆਂ ਦਾੜ੍ਹੀਆਂ ਰੱਖਣ.#ਸਗਰ ਨੇ ਦੋ ਵਿਆਹ ਕੀਤੇ ਇੱਕ ਤਾਂ ਕਸ਼੍ਯਪ ਦੀ ਪੁਤ੍ਰੀ ਸੁਮਤਿ ਨਾਲ ਅਤੇ ਦੂਸਰਾ ਰਾਜਾ ਵਿਦਰਭ ਦੀ ਪੁਤ੍ਰੀ ਕੇਸ਼ਿਨੀ ਨਾਲ, ਪਰ ਉਨ੍ਹਾਂ ਤੋਂ ਕੋਈ ਪੁਤ੍ਰ ਨਾ ਹੋਣ ਕਰਕੇ ਉਸ ਨੇ ਔਰਵ ਰਿਖੀ ਦੀ ਓਟ ਲਈ. ਔਰਵ ਨੇ ਕਿਹਾ ਕਿ ਇੱਕ ਇਸਤ੍ਰੀ ਨੂੰ ਤਾਂ ਇੱਕੋ ਪੁਤ੍ਰ ਹੋਵੇਗਾ ਪਰ ਦੂਸਰੀ ਦੇ ਘਰ ੬੦੦੦੦ ਪੁਤ੍ਰ ਹੋਣਗੇ. ਕੇਸ਼ਿਨੀ ਨੇ ਕਿਹਾ ਕਿ ਮੇਰੇ ਘਰ ਤਾਂ ਇੱਕੋ ਹੋਵੇ, ਤਾਂ ਉਸ ਦੇ ਘਰ ਇੱਕ ਪੁਤ੍ਰ ਅਸਮੰਜਸ ਹੋਇਆ ਅਰ ਸੁਮਤਿ ਦੇ ੬੦੦੦੦ ਪੁਤ੍ਰ ਹੋਏ. ਅਸਮੰਜਸ ਵਡਾ ਕੁਕਰਮੀ ਸੀ ਇਸ ਲਈ ਸਗਰ ਨੇ ਉਸ ਨੂੰ ਤ੍ਯਾਗ ਦਿੱਤਾ. ਬਾਕੀ ਸੱਠ ਹਜ਼ਾਰ ਪੁਤ੍ਰਾਂ ਨੇ ਭੀ ਐਸਾ ਉਪਦ੍ਰਵ ਮਚਾਇਆ ਕਿ ਦੇਵਤਿਆਂ ਨੇ ਇਨਾਂ ਦੀ ਰਿਖੀ ਕਪਿਲ ਅਤੇ ਵਿਸਨੁ (ਦੇਵਤਾ) ਪਾਸ ਸ਼ਕਾਇਤ ਕੀਤੀ. ਸਗਰ ਨੇ ਅਸ੍ਵਮੇਧ ਯੱਗ ਕੀਤਾ ਅਤੇ ਘੋੜੇ ਦੀ ਰਾਖੀ ਕਰਨ ਵਾਲੇ ਭਾਵੇਂ ਉਸ ਦੇ ੬੦੦੦੦ ਪੁਤ੍ਰ ਭੀ ਸਨ, ਪਰ ਤਦ ਭੀ ਇੰਦ੍ਰ ਕਰਕੇ ਘੋੜਾ ਪਾਤਾਲ ਵਿੱਚ ਪਹੁਚਾਇਆ ਗਿਆ. ਸਗਰ ਨੇ ਆਪਣੇ ਪੁਤ੍ਰਾਂ ਨੂੰ ਘੋੜਾ ਲੱਭਣ ਲਈ ਆਖਿਆ, ਉਨ੍ਹਾਂ ਨੇ ਪਾਤਾਲ ਤਕ ਪ੍ਰਿਥਿਵੀ ਨੂੰ ਪੁੱਟ ਸੁੱਟਿਆ ਅਤੇ ਹੇਠਾਂ ਜਾਕੇ ਕੀ ਦੇਖਿਆ ਕਿ ਘੋੜਾ ਤਾਂ ਚਰ ਰਿਹਾ ਹੈ ਅਰ ਉਸ ਦੇ ਪਾਸ ਹੀ ਰਿਖੀ ਕਪਿਲ ਸਮਾਧੀ ਲਾਈ ਬੈਠਾ ਹੈ. ਇਹ ਸਮਝਕੇ ਕਿ ਘੋੜੇ ਦਾ ਚੋਰ ਇਹੀ ਹੈ, ਉਨ੍ਹਾਂ ਨੇ ਕਪਿਲ ਨੂੰ ਭੈ ਦੇਣ ਦਾ ਯਤਨ ਕੀਤਾ. ਗੁੱਸੇ ਵਿੱਚ ਆਕੇ ਰਿਖੀ ਨੇ ਜਦ ਸਗਰ ਦੇ ਪੁਤ੍ਰਾਂ ਵੱਲ ਤੱਕਿਆ ਤਾਂ ਰਿਖੀ ਦੇ ਅੰਦਰੋਂ ਅੱਗ ਪ੍ਰਗਟ ਹੋਈ, ਜਿਸ ਨਾਲ ਉਹ ਸਾਰੇ ਭਸਮ ਹੋ ਗਏ.#ਜਦ ਘੋੜਾ ਚਿਰ ਤੀਕ ਵਾਪਿਸ ਨਾ ਆਇਆ ਤਦ ਸਗਰ ਨੇ ਆਪਣਾ ਪੋਤਾ ਅੰਸ਼ੁਮਾਨ ਤਲਾਸ਼ ਲਈ ਭੇਜਿਆ, ਉਸ ਨੇ ਆਪਣੇ ਚਾਚਿਆਂ ਦੀਆਂ ਹੱਡੀਆਂ ਕਪਿਲ ਪਾਸ ਢੇਰੀ ਹੋਈਆਂ ਦੇਖੀਆਂ. ਅੰਸ਼ੁਮਾਨ ਨੇ ਦੁਖੀ ਹੋ ਕੇ ਕਪਿਲ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਨੂੰ ਕਿਸੇ ਤਰਾਂ ਸ੍ਵਰਗ ਲੋਕ ਪ੍ਰਾਪਤ ਹੋਵੇ. ਕਪਿਲ ਨੇ ਭਰੋਸਾ ਦਿੱਤਾ ਕਿ ਤੇਰਾ ਪੋਤ੍ਰਾ ਗੰਗਾ ਨੂੰ ਪ੍ਰਿਥਿਵੀ ਤੇ ਲਿਆਵੇਗਾ ਤਾਂ ਇਨਾਂ ਦੀ ਗਤਿ ਹੋਵੇਗੀ.#ਅੰਸ਼ੁਮਾਨ ਘੋੜਾ ਲੈ ਕੇ ਸਗਰ ਪਾਸ ਪਹੁੰਚਿਆ ਅਤੇ ਯਗ੍ਯ ਸੰਪੂਰਣ ਹੋਇਆ. ਉਸ ਵੱਡੇ ਖਾਤ (ਗਰਤ) ਦਾ, ਜੇਹੜਾ ਕਿ ੬੦੦੦੦ ਪੁਤ੍ਰਾਂ ਨੇ ਖੋਦਿਆ ਸੀ, ਨਾਉਂ ਸਾਗਰ ਰੱਖ ਦਿੱਤਾ, ਜੋ ਹੁਣ ਸਮੁੰਦਰ ਹੈ.#ਅੰਸ਼ੁਮਾਨ ਦਾ ਪੁਤ੍ਰ ਦਿਲੀਪ ਅਤੇ ਉਸ ਦਾ ਪੁਤ੍ਰ ਭਗੀਰਥ ਹੋਇਆ. ਭਗੀਰਥ ਦੇ ਪੁੰਨ ਕਰਮਾਂ ਕਰਕੇ ਗੰਗਾ ਸ੍ਵਰਗਲੋਕ ਤੋਂ ਉਤਰੀ ਅਤੇ ਉਸ ਦੇ ਜਲ ਨਾਲ ਸਗਰ ਦੇ ਪੁਤ੍ਰਾਂ ਦੀ ਭਸਮ ਤਰ ਹੋਈ ਅਤੇ ਉਹ ਮੁਕ੍ਤਿ ਨੂੰ ਪ੍ਰਾਪਤ ਹੋਏ.¹ ਸਗਰ ਦੇ ਕਾਰਣ ਗੰਗਾ ਦਾ ਨਾਉਂ ਸਾਗਰਾ ਅਤੇ ਭਗੀਰਥ ਕਰਕੇ ਭਾਗੀਰਥੀ ਹੋਇਆ.#ਹਰਿਵੰਸ਼ ਵਿੱਚ ਇੱਕ ਹੋਰ ਭੀ ਅਚੰਭੇ ਦੀ ਗੱਲ ਲਿਖੀ ਹੈ ਕਿ ਸਗਰ ਦੀ ਇਸਤ੍ਰੀ ਸੁਮਤਿ ਨੂੰ ਇੱਕ ਤੂੰਬਾ ਜੰਮਿਆ ਜਿਸ ਵਿੱਚ ੬੦੦੦੦ ਬੀਜ ਸਨ, ਜਿਨ੍ਹਾਂ ਨੂੰ ਸਗਰ ਨੇ ਘੀ ਦੇ ਭਾਡਿਆਂ ਵਿੱਚ ਅੱਡ ਅੱਡ ਰੱਖ ਦਿੱਤਾ ਅਤੇ ੧੦. ਮਹੀਨਿਆਂ ਪਿਛੋ ਇਹ ਸਾਰੇ ਬਾਲਕ ਹੋਕੇ ਆਪ ਹੀ ਦੌੜਨ ਭੱਜਣ ਲੱਗ ਪਏ. "ਲਹਿ ਸਗਰ ਬੀਰ. ਚਿੱਤ ਹਨਐ ਅਧੀਰ." (ਪ੍ਰਿਥੁਰਾਜ)...
ਅ਼. [ظاہر] ਜਾਹਿਰ. ਵਿ- ਪ੍ਰਗਟ. ਪ੍ਰਤੱਖ....
ਅ਼. [ظہوُر] ਜਹੂਰ. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਕਿ ਜਾਹਰ ਜਹੂਰ ਹੈ." (ਜਾਪੁ) ੨. ਵਿ- ਪ੍ਰਗਟ. ਜਾਹਿਰ....
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਸੰ. ਜ੍ਯੋਤਿ. ਸੰਗ੍ਯਾ- ਪ੍ਰਕਾਸ਼. ਚਮਕ. ਤੇਜ। ੨. ਵਿ- ਯੋਕ੍ਤ੍ਰਿਤ. ਜੋਤਿਆ ਹੋਇਆ. "ਜੈਸੇ ਬਿਰਖ ਜੰਤੀ ਜੋਤ." (ਕੇਦਾ ਮਃ ੫) ਜੈਸੇ ਵ੍ਰਿਸ (ਬੈਲ) ਯੰਤ੍ਰ ਵਿੱਚ ਜੋਤਿਆ ਹੋਇਆ। ੩. ਸੰਗ੍ਯਾ- ਜੋਤਣ ਦੀ ਰੱਸੀ. ਸੰ. ਯੋਤ੍ਰ....
ਅ਼. [زبر] ਜ਼ਬਰ. ਸੰਗ੍ਯਾ- ਲਿਖਣਾ। ੨. ਸਮਝਣਾ। ੩. ਧੀਰਯ। ੪. ਚਰਚਾ। ੫. ਫ਼ਾ. ਕ੍ਰਿ. ਵਿ- ਉੱਪਰ. ਉੱਤੇ। ੬. ਵਿ- ਪ੍ਰਬਲ. ਜ਼ੋਰਾਵਰ। ੭. ਸੰਗ੍ਯਾ- ਵ੍ਯਾਕਰਣ ਦਾ ਇੱਕ ਚਿੰਨ੍ਹ, ਜੋ ਸ੍ਵਰ ਨੂੰ ਹ੍ਰਸ੍ਵ ਬਣਾ ਦਿੰਦਾ ਹੈ. "ਜੇਰ ਤੇ ਜਬਰ ਔਰ ਮਾਯਨੇ ਕਿਤਾਬਨ ਕੇ." (ਨਾਪ੍ਰ) ੮. ਅ਼. [جبر] ਧੱਕੇਬਾਜ਼ੀ। ੯. ਜਵਾਨ. ਯੁਵਨ੍। ੧੦. ਯੋਧਾ. ਬਹਾਦੁਰ। ੧੧. ਵਿ- ਅਤਿ. ਬਹੁਤ. "ਜੇਵਰ ਜਬਰ ਜਵਾਹਰ ਜਰੇ." (ਗੁਪ੍ਰਸੂ) ੧੨. ਬੀਜਗਣਿਤ. ਅਲਜਬਰਾ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
प्रचण्ड. ਵਿ- ਬਹੁਤ ਚੰਡ (ਤਿੱਖਾ). ੨. ਵਡਾ ਕ੍ਰੋਧੀ। ੩. ਪ੍ਰਤਾਪੀ। ੪. ਸੰਗ੍ਯਾ- ਅਗਨਿ. "ਗੁਰ ਗਿਆਨੁ ਪ੍ਰਚੰਡੁ ਬਲਾਇਆ." (ਸ੍ਰੀ ਛੰਤ ਮਃ ੪) ੫. ਸੂਰਜ. "ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ." (ਮਾਰੂ ਅਃ ਮਃ ੫)...
ਸੰ. खड़्ग ਖੜ੍ਗ. ਸੰਗ੍ਯਾ- ਜੋ ਖੰਡਨ (ਭੇਦਨ) ਕਰੇ ਸੋ ਖੜਗ. ਦੇਖੋ, ਖਡ੍ ਧਾ. ਕ੍ਰਿਪਾਣ. ਸ਼੍ਰੀ ਸਾਹਿਬ. ਧਨੁਰਵੇਦ ਅਨੁਸਾਰ ਖੜਗ ਚਾਰ ਅੰਗੁਲ ਚੌੜਾ ਅਤੇ ੫੦ ਅੰਗੁਲ ਲੰਮਾ ਹੋਣਾ ਚਾਹੀਏ. ਖੜਗ ਚਲਾਉਣ ਦੇ ਪ੍ਰਕਾਰ (ਤਲਵਾਰ ਦੇ ਹੱਥ) ੩੨ ਲਿਖੇ ਹਨ. "ਅਸਿ ਕ੍ਰਿਪਾਨ ਖੰਡੋ ਖੜਗ ਸੈਫ ਤੇਗ ਤਰਵਾਰ। ਰੱਛ ਕਰੋ ਹਮਰੀ ਸਦਾ ਕਵਚਾਂਤਕ ਕਰਵਾਰ." (ਸਨਾਮਾ) ੨. ਜਗਤਵਿਨਾਸ਼ਕ (ਲੈ ਕਰਨਵਾਲਾ) ਮੰਨਕੇ ਮਹਾਕਾਲ ਦਾ ਨਾਉਂ ਭੀ ਖੜਗ ਆਇਆ ਹੈ. "ਨਮਸਕਾਰ ਸ੍ਰੀ ਖੜਗ ਕੋ." (ਵਿਚਿਤ੍ਰ) "ਖੜਗ ਗੋਦ ਮੈ ਤੁਮ ਕੋ ਪਾਯੋ." (ਗੁਵਿ ੧੦) ੩. ਗੈਂਡੇ ਦਾ ਸਿੰਗ। ੪. ਗੈਂਡਾ....
ਧਨੁਖ. ਦੇਖੋ, ਕੋਦੰਡ. "ਨਿਠੁਰ ਕੁਦੰਡ ਭੁਜਦੰਡ ਕੇ ਸਕੰਧ ਧਰ." (ਗੁਪ੍ਰਸੂ)...
ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)...
ਫ਼ਾ. [تُفنگ] ਸੰਗ੍ਯਾ- ਤੋਪ। ੨. ਬੰਦੂਕ਼. "ਨਾਮ ਤੁਫੰਗ ਚੀਨ ਚਿਤ ਲੀਜੈ." (ਸਨਾਮਾ)...
ਸੰ. ਸੰਗ੍ਯਾ- ਜੋ ਪੁਰਖ ਨੂੰ ਆਪਣੀ ਉੱਨਤੀ ਨਾਲ ਜਿੱਤ ਲਵੋ, ਢੇਰ. ਸਮੁਦਾਯ. ਰਾਸ਼ਿ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ)...
ਵਿ- ਕਰ (ਟੈਕਸ) ਦੇਣ ਵਾਲਾ. ਮਹਿਸੂਲ ਅਦਾ ਕਰਨ ਵਾਲਾ। ੨. ਹੱਥ ਦੇਣ ਵਾਲਾ. ਸਹਾਰਾ ਦੇਣ ਵਾਲਾ। ੩. ਸੰ. कर्द ਕਰ੍ਦ. ਚਿੱਕੜ. ਕੀਚ। ੪. ਫ਼ਾ. [کرد] ਕੀਤਾ. ਕਰਿਆ। ੫. ਫ਼ਾ. [کارد] ਕਾਰਦ. ਛੁਰੀ. ਕ੍ਰਿਪਾਣ। ੬. ਭਾਈ ਸੰਤੋਖ ਸਿੰਘ ਨੇ ਲਿਖਿਆ ਹੈ- "ਨਿਜ ਕਰਤੇ ਸਤਿਗੁਰੁ ਕੋ ਦਈ। ਯਾਂਤੇ ਕਰਦ ਨਾਮ ਵਿਦਤਈ." (ਗੁਪ੍ਰਸੂ) ਪਰ ਇਹ ਵ੍ਯੁਤਪੱਤੀ ਨਿਰਮੂਲ ਹੈ....
ਦੇਖੋ, ਬਾਣ। ੨. ਬੰਧਨ. ਬਾਨ੍ਹ. "ਜਾਕੇ ਚਾਕਰ ਕਉ ਨਾਹੀ ਬਾਨ." (ਗਉ ਅਃ ਮਃ ੫) ੨. ਬਨਾਵਟ. ਰਚਨਾ. "ਏਕੈ ਦੇਹ ਏਕੈ ਬਾਨ." (ਅਕਾਲ) "ਨ ਹਾਨਿ ਹੈ ਨ ਬਾਨ ਹੈ ਸਮਾਨਰੂਪ ਜਾਨਿਯੈ." (ਅਕਾਲ) ਨਾ ਵਿਨਾਸ਼ ਹੈ ਨਾ ਉਤਪੱਤਿ ਹੈ। ੪. ਟੇਵ. ਆਦਤ. ਸੁਭਾਉ। ੫. ਤੀਰ. ਬਾਣ। ੬. ਗੋਲੀ. ਗੋਲਾ. "ਆਯਸ ਦੀਨ ਤੇਹਖਾਨਾ ਕੋ। ਇਹ ਘਰ ਪਰ ਛਾਡੋ ਬਾਨਾ ਕੋ." (ਚਰਿਤ੍ਰ ੨੬੩) ੭. ਸੰ. ਵਾਨ. ਬੁਨਣਾ. ਬੁਣਨ ਦੀ ਕ੍ਰਿਯਾ। ੮. ਤੁਖਮਰੇਜ਼ੀ. ਬੀਜਣ ਦੀ ਕ੍ਰਿਯਾ। ੯. ਫ਼ਾ. [بان] ਪ੍ਰਤ੍ਯ- ਜੋ ਸ਼ਬਦ ਦੇ ਅੰਤ ਲਗਕੇ ਵਾਨ (ਵਾਲਾ) ਅਰਥ ਬੋਧ ਕਰਦਾ ਹੈ, ਜਿਵੇਂ- ਦਰਬਾਨ. ਫੀਲਬਾਨ....
ਦੇਖੋ, ਸਕਤਿ....
ਦੇਖੋ, ਸਿਰੋਹੀ....
ਅ਼. [سیف] ਸੰਗ੍ਯਾ- ਸਿੱਧੀ ਤਲਵਾਰ. "ਸੈਫ ਸਰੋਹੀ ਸੈਹਥੀ." (ਸਨਾਮਾ)...
ਸੰ. ਸੰਗ੍ਯਾ- ਵੈਰੀ. ਦੁਸ਼ਮਨ. ਸ਼ਤ੍ਰੁ. ਦੇਖੋ ਰਿਪ ਧਾ....
ਸੰ. ਕ੍ਸ਼ਿਪ੍ਰ. ਕ੍ਰਿ. ਵਿ- ਛੇਤੀ. ਤੁਰੰਤ. ਫ਼ੌਰਨ. ਅਤੇ ਖਿਮਾ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ....
ਦੇਖੋ, ਬੰਦਨ ੨ਯ "ਬੰਦਨਾ ਹਰਿ ਬੰਦਨਾ." (ਧਨਾ ਮਃ ੫)...
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਦੇਖੋ, ਪਾਣੀ ਅਤੇ ਪਾਨੀ....
ਸੰਗ੍ਯਾ- ਅਸਥਾਨ. ਥਾਂ. "ਥਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੨. ਬੁਣੇਹੋਏ ਕੋਰੇ ਵਸਤ੍ਰ ਦਾ ਤਹਿ ਕੀਤਾ ਟੁਕੜਾ....
ਵਿ- ਮਨੋਹਰ ਦਿਲ ਖਿੱਚਣ ਵਾਲਾ। ੨. ਸੰਗ੍ਯਾ- ਦੇਖੋ, ਕਬਿੱਤ। ੩. ਕਈ ਕਵੀਆਂ ਨੇ "ਬਿਸੇਖ" ਅਥਵਾ "ਨੀਲ" ਛੰਦ ਦਾ ਨਾਮ ਭੀ "ਮਨਹਰਣ" ਲਿਖਿਆ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਪੰਜ ਭਗਣ ਅਤੇ ਇੱਕ ਗੁਰੂ. ਦੇਖੋ, ਬਿਸੇਖ ੩....
ਦੇਖੋ, ਬਿਹੀਨ....
ਨਦੀ. ਦੇਖੋ, ਸਰਿਤਾ. "ਗੰਗਾ ਕੇ ਸੰਗਿ ਸਲਿਤਾ ਬਿਗਰੀ." (ਭੈਰ ਕਬੀਰ) ਦੇਖੋ, ਬਿਗਰੀ....
ਵਿ- ਸਮਾਨ. ਤੁਲ੍ਯ. "ਏਕਸੇ ਸਤੁਲ ਹੈਂ." (ਨਾਪ੍ਰ)...
ਸੰ. ਗੰਗਾ. ਸੰਗ੍ਯਾ- ਗੰਗਾ ਨਦੀ. "ਗੰਗ ਬਨਾਰਸਿ ਸਿਫਤਿ ਤੁਮਾਰੀ." (ਆਸਾ ਮਃ ੧) ਦੇਖੋ, ਗੰਗਾ। ੨. ਨਦੀ, ਜੋ ਸਦਾ ਗਮਨ ਕਰਦੀ ਹੈ. "ਗੰਗ ਤਰੰਗ ਅੰਤ ਕੋ ਪਾਵੈ." (ਸਵੈਯੇ ਮਃ ੩. ਕੇ) ੩. ਇੱਕ ਕਵਿ, ਜੋ ਯੂ. ਪੀ. ਦੇ ਇਕਨੌਰ (ਜ਼ਿਲੇ ਇਟਾਵੇ) ਦਾ ਵਸਨੀਕ ਸੀ. ਇਸਦਾ ਜਨਮ ਸਨ ੧੫੩੮ ਵਿੱਚ ਹੋਇਆ. ਇਹ ਹਿੰਦੀ ਭਾਸਾ ਦਾ ਉੱਤਮ ਕਵੀ ਸੀ ਅਰ ਵੀਰਬਲ, ਖ਼ਾਨਖ਼ਾਨਾ ਆਦਿਕਾਂ ਨਾਲ ਮਿਤ੍ਰਤਾ ਰਖਦਾ ਸੀ. ਬਾਦਸ਼ਾਹ ਅਕਬਰ ਭੀ ਇਸ ਦਾ ਸਨਮਾਨ ਕਰਦਾ ਸੀ. ਇਸ ਦਾ ਪੂਰਾ ਨਾਉਂ ਗੰਗਾਪ੍ਰਸਾਦ ਹੈ, ਪਰ ਇਹ ਕਵਿਤਾ ਵਿੱਚ ਕੇਵਲ ਗੰਗ ਲਿਖਦਾ ਸੀ। ੪. ਗੁਰਯਸ਼ ਕਰਤਾ ਇੱਕ ਭੱਟ....
ਸੰ. ਸੰਗ੍ਯਾ- ਕਿਨਾਰਾ. ਤਟ. ਕੰਢਾ। ੨. ਸੈਨਾ ਦਾ ਪਿਛਲਾ ਭਾਗ। ੩. ਪਹਾ. ਨਾਲਾ. ਛੋਟੀ ਨਦੀ. ਸੰ. ਕੁਲ੍ਯਾ. ਕੂਲ੍ਹ. "ਜਾਇ ਰਲਿਓ ਢਲਿ ਕੂਲਿ." (ਸ. ਕਬੀਰ) ਕੂਲ੍ਹ ਵਿੱਚ ਜਾਇ ਰਲਿਓ....
ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ....
ਦੇਖੋ, ਖਰਾ, ਖਰਨਾ ਅਤੇ ਖੜਨਾ....
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਵਿ- ਹਰਿਤ. ਸ਼ਬਜ। ੨. ਹਰਣ ਕੀਤੇ. ਮਿਟਾਏ. "ਆਪਿ ਕਰੇ ਆਪੇ ਹਰੇ." (ਆਸਾ ਅਃ ਮਃ ੧) ੩. ਹ੍ਰਿਤ. ਲੈ ਕੀਤੇ. ਮਿਲਾਏ. "ਜੋ ਹਰਿ ਹਰੇ ਸੁ ਹੋਹਿ ਨ ਆਨਾ." (ਗਉ ਕਬੀਰ) ੪. ਕ੍ਰਿ. ਵਿ- ਧੀਰੇ. ਹੌਲੀ. "ਹਰੇ ਬੋਲ ਬਲ ਯੋਂ ਕਹ੍ਯੋ." (ਕ੍ਰਿਸਨਾਵ)...
ਸੰਗ੍ਯਾ- ਪਤ੍ਰ. ਪੱਤਾ. "ਜੈਸੇ ਬਨ ਹਰ ਪਾਤ." (ਸਾਰ ਕਬੀਰ) ੨. ਪੰਖ. ਪਕ੍ਸ਼੍. "ਭਾਂਭੀਰੀ ਕੇ ਪਾਤ ਪਾਰਦੌ." (ਸੋਰ ਮਃ ੫) ੩. ਪਾਵਤ (ਪਾਉਂਦਾ) ਦਾ ਸੰਖੇਪ. "ਤੈਸ ਕਰਮਫਲ ਪਾਤ." (ਗੁਪ੍ਰਸੂ) ੪. ਸੰ. ਡਿਗਣ ਦੀ ਕ੍ਰਿਯਾ. ਪਤਨ. "ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ." (ਕ੍ਰਿਸ਼ਨਾਵ) ੫. ਚਰਚਾ ਵਿੱਚ ਪਕ੍ਸ਼੍ ਦਾ ਡਿਗਣਾ. ਹਾਰ ਹੋਣੀ. "ਉੱਤਰ ਦੇ, ਨਤੁ ਹ੍ਵੈਹੈ ਪਾਤ." (ਨਾਪ੍ਰ) ੬. ਪ੍ਰਹਾਰ. ਆਘਾਤ. "ਦੇਵੀ ਕਰ੍ਯੋ ਖੱਗ ਪਾਤੰ." (ਚੰਡੀ ੨) ੭. ਵਿ- ਰਕ੍ਸ਼੍ਕ. ਤ੍ਰਾਤਾ. "ਕੇਤੇ ਪਾਤ ਨਰਿੰਦ." (ਜਪੁ) ੮. ਫ਼ਾ. [پات] ਤਖ਼ਤ. ਰਾਜਸਿੰਘਾਸਨ....
ਸਹਾਰੇ. ਬਰਦਾਸ਼੍ਤ ਕਰੇ. "ਜਰੇ ਨ ਗਏ ਸੁਨੇ ਗੁਨ ਗੁਰੁ ਕੇ." (ਗੁਪ੍ਰਸੂ) ੨. ਜਲੇ. ਮੱਚੇ. "ਚੰਦ ਸੂਰਜ ਦੁਇ ਜਰੇ ਚਰਾਗਾ." (ਰਾਮ ਮਃ ੫) ੩. ਜੜੇ. ਬੰਦ ਕੀਤੇ. ਭੇੜੇ. "ਜਰੇ ਕਿਵਾਰਾ." (ਸੂਹੀ ਅਃ ਮਃ ੫) ੪. ਜਟਿਤ. ਜੜਾਊ. "ਭੂਖਨ ਰਤਨ ਜਰੇ." (ਗੁਪ੍ਰਸੂ) ੫. ਸੜ ਜਾਵੇ. ਦਗਧ ਹੋਵੇ. "ਬਿਨੁ ਗੁਰਸਬਦੈ ਜਨਮੁ ਜਰੇ." (ਮਾਰੂ ਅਃ ਮਃ ੧)...
ਸੰਗ੍ਯਾ- ਪੰਕ੍ਤਿ. ਪੰਗਤ. ਸ਼੍ਰੇਣੀ। ੨. ਕੁਲ. ਗੋਤ੍ਰ. ਖ਼ਾਨਦਾਨ. "ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ." (ਸੋਰ ਰਵਿਦਾਸ)...
ਦੇਖੋ, ਛਾਂਉਂ ਅਤੇ ਛਾਇਆ। ੨. ਕ੍ਰਿ. ਵਿ- ਛਾਕਰ. ਢਕਕੇ। ੩. ਫੈਲਕੇ....
ਕ੍ਰਿ. ਵਿ- ਬੋਲਦਾ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ." (ਮਲਾ ਮਃ ੪. ਪੜਤਾਲ)...
ਸੰ. ਵਿਹੰਗ- ਵਿਹੰਗਮ. ਵਿਹ (ਆਕਾਸ਼) ਵਿੱਚ ਜੋ ਗਮਨ ਕਰੇ, ਪੰਛੀ। ੨. ਸੂਰਯ। ੩. ਪੰਛੀ ਜੇਹੀ ਵ੍ਰਿੱਤਿ ਵਾਲਾ ਵਿਰਕ੍ਤ ਸਾਧੁ. "ਰਹੈ ਬਿਹੰਗਮ ਕਤਹਿ ਨ ਜਾਈ." (ਗਉ ਬਾਵਨ ਕਬੀਰ)...
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਸੰ. उत्त्ङ्ग. ਉੱਤੁੰਗ. ਵਿ- ਬਹੁਤ ਉੱਚਾ. "ਉਤੰਗੀ ਪੈਓਹਰੀ." (ਸਵਾ ਮਃ ੧) ਹੇ ਅਤਿ ਉੱਨਤ ਪਯੋਧਰਾਂ ਵਾਲੀ! ਦੇਖੋ, ਪੈਓਹਰੀ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰਗ੍ਯਾ- ਮਨ ਹੈ ਰਬ ਜਿਸ ਦਾ. ਇੱਛਾ ਚਾਹ. ਵਾਸਨਾ. ਸੰਕਲਪ. "ਮਨੋਰਥ ਪੂਰੇ ਸਤਿਗੁਰੂ ਆਪਿ." (ਸਾਰ ਮਃ ੫) "ਜੇਹਾ ਮਨੋਰਥੁ ਕਰਿ ਆਰਾਧੇ." (ਸੂਹੀ ਮਃ ੫) ੨. ਮਨਃ ਅਰ੍ਬ. ਮਤਲਬ. ਪ੍ਰਯੋਜਨ....
ਸੰ. ਸੰਗ੍ਯਾ- ਇੱਛਾ. ਚਾਹ. ਵਾਸਨਾ। ੨. ਅਭਿਲਾਖਾ ਦੀ, ਕ੍ਰਿਯਾ ਵਿੱਚ ਬਦਲਣ ਦੀ ਚੇਸ੍ਟਾ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ....
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਦੇਖੋ, ਬਿਸਰਾਮ....
ਸੰ. ਸੰ- ਗਤ. ਸੰਗ੍ਯਾ- ਸਭਾ. ਮਜਲਿਸ. "ਸੰਗਤ ਸਹਿਤ ਸੁਨੈ ਮੁਦ ਧਰੈਂ" (ਗੁਪ੍ਰਸੂ) ੨. ਸੰਬੰਧ. ਰਿਸ਼ਤਾ. ਨਾਤਾ। ੩. ਗੁਰੁਸਿੱਖਾਂ ਦੇ ਜਮਾ ਹੋਣ ਦੀ ਥਾਂ। ੪. ਮਾਲਵੇ ਵਿੱਚ ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ, ਬਰਨਾਲਾ, ਤਸੀਲ ਅਤੇ ਥਾਣੇ ਭਟਿੰਡੇ ਵਿੱਚ ਹੈ. ਬੀਕਾਨੇਰ ਵਾਲੀ ਛੋਟੀ ਰੇਲਵੇ ਲਾਈਨ ਤੇ. ਸੰਗਤ ਭਟਿੰਡੇ ਤੋਂ ਪਹਿਲਾ ਸਟੇਸ਼ਨ ਹੈ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ....
ਫ਼ਾ. [بہادر] ਬਹਾ- ਦੁਰ ਚਮਕੀਲਾ ਮੋਤੀ। ੨. ਕੀਮਤੀ ਮੋਤੀ। ੩. ਉਤਸਾਹੀ. ਪਰਾਕ੍ਰਮੀ. ਸ਼ੂਰਵੀਰ....
ਸੰਗ੍ਯਾ- ਸ੍ਵਾਸ. ਦਮ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧) ੨. ਫ਼ਾ. [شاہ] ਸ਼ਾਹ. ਬਾਦਸ਼ਾਹ. "ਸਭਿ ਤੁਝਹਿ ਧਿਆਵਹਿ ਮੇਰੇ ਸਾਹ." (ਧਨਾ ਮਃ ੪) ੩. ਸ਼ਾਹੂਕਾਰ. "ਸਾਹ ਚਲੇ ਵਣਜਾਰਿਆ." (ਵਾਰ ਸਾਰ ਮਃ ੨) ੪. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਸਿੱਖ ਖਾਨਦਾਨ ਨੂੰ ਪਦਵੀ. ਦੇਖੋ, ਸੋਮਾ ੨। ੫. ਸ੍ਵਾਮੀ. ਪਤਿ। ੬. ਸੰ. साह. ਵਿ- ਪ੍ਰਬਲ. ਜੋਰਾਵਰ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਜਾਗਰਣ. ਜਗਾਣਾ. ਦੇਖੋ, ਰਾਤਜਾਗਾ। ੨. ਜਗਹ. ਜਾਯਗਾਹ. ਥਾਂ. ਸ੍ਥਾਨ। ੩. ਸੰਗੀਤ ਅਨੁਸਾਰ ਤਾਲ ਦੀ ਸਮਾਪਤੀ ਦਾ ਅਸਥਾਨ. ਸਮ....
ਦੇਖੋ, ਅਬਿਚਲਨਗਰ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ....
ਅੰ. Furlong. ਮੀਲ ਦਾ ਅੱਠਵਾਂ ਹਿੱਸਾ, ਅਥਵਾ ੨੨੦ ਗਜ਼ ਦੀ ਲੰਬਾਈ....
ਅ਼. [قریب] ਕ੍ਰਿ. ਵਿ- ਪਾਸ. ਨੇੜੇ. ਸਮੀਪ। ੨. ਲਗਪਗ....
ਅ਼. [اِحاطہ] ਇਹ਼ਾਤ਼ਹ. ਘੇਰਾ. ਵਲਗਣ। ੨. ਦੇਸ਼ ਦਾ ਮੰਡਲ। ੩. ਦੇਖੋ, ਹਤ। ੪. ਪਹਾੜੀ ਮੁਸਲਮਾਨ ਜੋ ਪੰਜਾਬ ਵਿੱਚ ਭਾਰ ਢੋਂਦੇ ਅਤੇ ਲੱਕੜਾਂ ਪਾੜਦੇ ਹਨ, ਉਨ੍ਹਾਂ ਦੀ ਭੀ ਹਾਤਾ ਸੰਗ੍ਯਾ ਹੈ....
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਫ਼ਾ. [نگینہ] ਸੰਗ੍ਯਾ- ਚਮਕੀਲੇ ਪੱਥਰ ਦਾ ਥੇਵਾ, ਜੋ ਛਾਪ ਵਿੱਚ ਜੜਿਆ ਜਾਂਦਾ ਹੈ। ੨. ਰਤਨ....
ਕ੍ਰਿ. ਵਿ- ਇਸ ਥਾਂ. ਯਹਾਂ....
ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ....
ਦੇਖੋ, ਮਾਧਵ. "ਕਰਿ ਸਾਧ ਸੰਗਤਿ, ਸਿਮਰੁ ਮਾਧੋ." (ਸੋਰ ਮਃ ੯) ੨. ਇੱਕ ਸੋਢੀ. ਜਿਸ ਨੂੰ ਸ਼੍ਰੀ ਗੁਰੂ ਅਰਜਨਦੇਵ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ। ੩. ਇੱਕ ਛੰਦ. ਇਸ ਦਾ ਨਾਮ "ਕ੍ਰੀੜਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਯ, ਗ, , , #ਉਦਾਹਰਣ-#ਪਿਤਾ ਮਾਤਾ। ਮਤੀਦਾਤਾ।#ਗੁਰੂ ਜਾਨੋ। ਸਦਾ ਮਾਨੋ।।#(ਅ) ਮਾਧੋ ਦਾ ਦੂਜਾ ਰੂਪ ਹੈ, ਚਾਰ ਚਰਣ, ਪ੍ਰਤਿਚਰਣ ਸ, ਭ, ਗ, ਗ, , , , , .#ਉਦਾਹਰਣ- ਦੇਖੋ, ਤੀਜੇ ਰੂਪ ਦੇ ਉਦਾਹਰਣ ਦੀ ਪਹਿਲੀ ਤੁਕ.#(ੲ) ਮਾਧੋ ਦਾ ਤੀਜਾ ਰੂਪ ਹੈ- ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਦੋ ਗੁਰੁ. ਇਹ ਅੜਿੱਲ ਦਾ ਦੂਜਾ ਭੇਦ ਹੈ.#ਉਦਾਹਰਣ-#ਜਬ ਕੋਪਾ ਕਲਕੀ ਅਵਤਾਰਾ,#ਬਾਜਤ ਤੂਰ ਹੋਤ ਝੁਨਕਾਰਾ,#ਹਾਹਾ ਮਾਧੋ¹! ਬਾਨ ਕਮਾਨ ਕ੍ਰਿਪਾਨ ਸੰਭਾਰੇ,#ਪੈਠੇ ਭੇਟੇ ਹਥਿਆਰੇ ਉਘਾਹੇ. (ਕਲਕੀ)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
वैरागिन्. ਵਿ- ਵੈਰਾਗੀ. ਵੈਰਾਗ੍ਯ ਵਾਲਾ. ਜਗਤ ਦੇ ਪਦਾਰਥਾਂ ਨਾਲ ਜਿਸ ਦਾ ਪ੍ਰੇਮ ਨਹੀਂ. "ਨਹ ਚੀਨਿਆ ਪਰਮਾਨੰਦ ਬੈਰਾਗੀ." (ਮਾਰੂ ਮਃ ੧) "ਜੋ ਮਨੁ ਮਾਰਹਿ ਆਪਣਾ, ਸੋ ਪੁਰਖੁ ਬੈਰਾਗੀ." (ਵਡ ਛੰਤ ਮਃ ੩) ੨. ਸੰਗ੍ਯਾ- ਵੈਸਨਵ ਸਾਧੂਆਂ ਦਾ ਇੱਕ ਫਿਰਕਾ, ਜਿਸ ਦਾ ਆਚਾਰਯ ਰਾਮਾਨੰਦ ਹੈ. "ਰਾਮਾਨੰਦ ਬਹੁਰ ਪ੍ਰਭੁ ਕਰਾ। ਭੇਸ ਬੈਰਾਗੀ ਕੋ ਤਿਨ ਧਰਾ।।" (ਵਿਚਿਤ੍ਰ) ਬੈਰਾਗੀਆਂ ਦੇ ਪੰਜ ਕਰਮ ਧਰਮ ਦਾ ਅੰਗ ਹਨ- ਦ੍ਵਾਰਿਕਾ ਦੀ ਯਾਤ੍ਰਾ, ਸ਼ੰਖ ਚਕ੍ਰ ਆਦਿ ਵਿਸਨੁ ਚਿੰਨ੍ਹਾਂ ਦਾ ਸ਼ਰੀਰ ਪੁਰ ਛਾਪਾ, ਗੋਪੀਚੰਦਨ ਦ ਤਿਲਕ, ਕ੍ਰਿਸਨ ਅਥਵਾ ਰਾਮਮੂਰਤਿ ਦੀ ਉਪਾਸਨਾ ਅਤੇ ਤੁਲਸੀਮਾਲਾ ਦਾ ਧਾਰਣ. ਦੇਖੋ, ਬੈਸਨਵ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਕਵਲ. ਗ੍ਰਾਸ. ਬੁਰਕੀ. "ਪੂਰਬ ਕੌਰ ਨਿਕਾਰਕੈ ਪੰਚ, ਲਗੇ ਪੁਨ ਜੇਮਨ." (ਨਾਪ੍ਰ) ੨. ਕੌਲਾ. ਦਰਵਾਜ਼ੇ ਦਾ ਕਿਨਾਰਾ. "ਪੌਰ ਖਰੇ ਹੁਇ ਕੌਰ ਲਗ." (ਗੁਪ੍ਰਸੂ) ੩. ਕੌਰਵ (ਕੁਰੁਵੰਸ਼ੀ) ਦਾ ਸੰਖੇਪ. "ਮਨ ਭੀਤਰ ਕੋਰਨ ਕੋਪ ਬਢਾਯੋ." (ਕ੍ਰਿਸਨਾਵ) ੪. ਕੈਰਵ. ਭੰਬੂਲ. ਨੀਲੋਫਰ. "ਕੌਰਨ ਕੇ ਮੁਖਰੇ ਮੁਕੁਲੈਂ." (ਗੁਪ੍ਰਸੂ) ੫. ਕੁਮਾਰ. ਕੁਁਵਰ। ੬. ਉਸ ਸਿੰਘਣੀ ਦੀ ਉਪਾਧਿ, ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ, ਜੈਸੇ ਪੁਰਖ ਦੇ ਨਾਉਂ ਨਾਲ ਸਿੰਘ ਸ਼ਬਦ ਜੋੜਿਆ ਜਾਂਦਾ ਹੈ ਤੈਸੇ ਸਿੰਘਣੀ ਦੇ ਨਾਉਂ ਨਾਲ ਕੌਰ ਸ਼ਬਦ ਲਾਈਦਾ ਹੈ. ਅਸਲ ਵਿੱਚ ਇਹ ਸ਼ਬਦ "ਕੁੰਵਿਰ" (ਕੌਰਿ)¹ਹੈ। ੭. ਸੰ. ਕੋਰ. ਅੰਗ ਦਾ ਜੋੜ. "ਕਟਗੇ ਕਹੂੰ ਕੌਰ ਅਰੁ ਚਰਮਾ." (ਗ੍ਯਾਨ)...
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਦੇਖੋ, ਇਕਾਤ....
ਸੰ. वास्. ਧਾ ਸੁਗੰਧਿਤ ਕਰਨਾ, ਧੂਪ ਦੇਣਾ। ੨. ਸੰਗ੍ਯਾ- ਵਸਤ੍ਰ. ਪੋਸ਼ਾਕ। ੩. ਸੁਗੰਧ. "ਚੰਦਨ ਵਾਸ ਬਨਾਸਪਤਿ." (ਭਾਗੁ) ੪. ਘਰ. ਮਕਾਨ। ੫. ਨਿਵਾਸ. ਰਹਣਾ. ਵਸਣਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਵਿ ਪਰਾਯਣ. ਤਤਪਰ. ਲੱਗਾ ਹੋਇਆ. ਪ੍ਰਵ੍ਰਿੱਤ. "ਜੈਸੀ ਮੂੜ ਕੁਟੰਬ ਪਰਾਇਣ" (ਭੈਰ ਨਾਮਦੇਵ) ੨. ਸੰਗ੍ਯਾ- ਆਧਾਰ. ਆਸ਼੍ਰਯ. "ਸਾਕਤ ਕੀ ਉਹ ਪਿੰਡ ਪਰਾਇਣ." (ਗੌਂਡ ਕਬੀਰ) ੩. ਦੇਖੋ, ਪਲਾਯਨ। ੪. ਦੇਖੋ, ਪਾਰਾਯਣ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰਗ੍ਯਾ- ਜ੍ਯੋਤਿ ਨੂੰ ਪ੍ਰਕਾਸ਼ ਦੇਣ ਵਾਲਾ ਕਰਤਾਰ. ਸੂਰਜ ਅਗਨਿ ਆਦਿ ਜੋ ਚਮਤਕਾਰੀ ਹਨ, ਉਨ੍ਹਾਂ ਨੂੰ ਰੌਸ਼ਨ ਕਰਨ ਵਾਲਾ ਪਾਰਬ੍ਰਹਮ. "ਜੋਤੀਜੋਤਿ ਮਿਲਿ, ਜੋਤਿ ਸਮਾਣੀ." (ਤੁਖਾ ਛੰਤ ਮਃ ੪) ੨. ਵਿ- ਪ੍ਰਕਾਸ਼ ਦਾ ਪ੍ਰਕਾਸ਼ਕ. "ਜੋਤੀਜੋਤਿ ਮਿਲੈ ਭਗਵਾਨ." (ਆਸਾ ਅਃ ਮਃ ੩)...
ਸਮ੍ਯਕ- ਆਯਨ. ਚੰਗੀ ਤਰਾਂ. ਆ- ਮਿਲਨਾ. ਅਭੇਦ ਹੋਣਾ. "ਸਬਦੁ ਰਤਨੁ ਜਿਤੁ ਮਨੁ ਲਾਗਾ ਏਹੁ ਹੋਆ ਸਮਾਉ." (ਅਨੰਦੁ) ੨. ਜੋਤੀ ਜੋਤਿ ਸਮਾਉਣਾ. ਦੇਹ ਤਿਆਗਕੇ ਆਤਮ- ਸਰੂਪ ਵਿੱਚ ਲੀਨ ਹੋਣਾ. ਦੇਖੋ, ਸਮਾਵਨ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਦੇਖੋ, ਆਗਿਆ....
ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.¹ ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪਸ੍ਥ² ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯- ੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.#ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.³ ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਹਾਬੁੱਦੀਨ ਮੁਹ਼ੰਮਦ ਗੌਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.#ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬. ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਚਤੁਰ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣੀ. ਬਾਦਸ਼ਾਹ ਨੇ ਇਸ ਦਾ ਨਾਮ "ਸ਼ਾਹਜਹਾਨਾਬਾਦ" ਰੱਖਿਆ ਸੀ, ਪਰ ਜਗਤ ਪ੍ਰਸਿੱਧ ਦਿੱਲੀ ਹੀ ਰਿਹਾ.#ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨. ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਜਮ (George V) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ. ੧. ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.#ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.#ਸਨ ੧੯੨੧ ਦੀ ਮਰਦਮਸ਼ੂਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੋੱਧ ਪਾਰਸੀ ਯਹੂਦੀ ੯੧ ਹਨ#ਜਾਰਜਪੰਜਮ ਨੇ ਜਿਸ ਨਵੀਂ ਬਸਤੀ ਦੀ ਨਿਉਂ ਰੱਖੀ ਹੈ, ਉਸ ਦਾ ਨਾਉਂ ਨ੍ਯੂ (New) ਦਿੱਲੀ ਹੈ, ਜੋ ਪਹਾੜੀਗੰਜ ਅਤੇ ਸਫਦਰਜੰਗ ਦੇ ਵਿਚਕਾਰ ਵਸੀ ਹੈ.#ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:-⁴#(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨. ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲਸਿੰਘ ਜੀ ਨੇ ਬਣਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.#ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:-#ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ "ਦੋਸਾਂਝ" (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ, ਉਸ ਦਾ ਹਿੱਸਾ ੨੦੦, ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)- ਜ਼ੀਨਤਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.#ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫. ਮੁਰੱਬੇ ਜ਼ਮੀਨ ਗਵਰਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀਸਿੰਘ ਜੀ ਬੀ. ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.#(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ, ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾਂ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ਼. ਜਿਸ ਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖਸ਼ਸਿੰਘ ਜੀ ਅਤੇ ਜੀਵਨਸਿੰਘ ਜੀ ਹਨ.#(੩) ਬੰਗਲਾਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂਸਾਹਿਬ ਦੇ ਨਿਵਾਸ ਲਈ ਅੰਬਰਪਤਿ⁵ ਮਿਰਜ਼ਾ ਜਯਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮਸਿੰਘ ਜੀ ਹਨ.#(੪) ਬਾਲਾਸਾਹਿਬ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ- ਦੋਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯॥), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾਸਿੰਘ ਜੀ ਅਤੇ ਬੀਰਸਿੰਘ ਜੀ ਹਨ.#(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਹਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾਸਿੰਘ ਜੀ ਹਨ.#(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਕ ਤੋਂ ਤਿੰਨ ਮੀਲ ਹੈ. ਇਸ ਗਰੁਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰਸਿੰਘ ਜੀ ਹਨ.#(੭) ਮਾਤਾ ਸੁੰਦਰੀ ਜੀ ਦੀ ਹਵੇਲੀ, ਜੋ ਤੁਰਕਮਾਨ ਦਰਵਾਜੇ ਤੋਂ ਬਾਹਰ ਚਾਂਦਨੀ ਚੌਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਹ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.#(੮) ਮਜਨੂੰ ਦਾ ਟਿੱਲਾ. ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਕ ਤੋਂ ੩. ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.#(੯) ਕੂਚਾ ਦਿਲਵਾਲੀਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.#(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧/- ) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੋਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.#(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਹ ਖੂਸ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ "ਪਉ ਸਾਹਿਬ" ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.#ਦੇਖੋ, ਦਿੱਲੀ ਦਾ ਨਕਸ਼ਾ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਹਨ, ਪਰ ਸਾਨੂੰ ਇਸ ਥਾਂ ਦਾ ਕੁਝ ਪਤਾ ਨਹੀਂ ਮਿਲਿਆ.#"ਚਲੇ ਆਗਰੇ ਤੇ ਸਭ ਆਏ,#ਦਿੱਲੀ ਨਗਰ ਪਿਖ੍ਯੋ ਸਮੁਦਾਏ,#ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,#ਪੰਚ ਕੋਸ ਪੁਰ ਤਯਾਗ ਪਧਾਰੇ,#ਹਰਿਤ ਤਿਰਣ ਦੇਖਤ ਹਰਖਾਏ,#ਕਰ੍ਯੋ ਸਿਵਿਰ ਉਤਰੇ ਸਮੁਦਾਏ,#ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,#ਜਗਾ ਬ੍ਰਿੱਧ ਕੀ ਲੋਕ ਕਹੰਤੇ." (ਗੁਪ੍ਰਸੂ ਰਾਸਿ ੪, ਅਃ ੬੧)...
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰ. गुप्त ਵਿ- ਰਕ੍ਸ਼ਿਤ. ਹ਼ਿਫ਼ਾਜਤ ਕੀਤਾ ਹੋਇਆ। ੨. ਲੁਕਿਆ ਹੋਇਆ. ਪੋਸ਼ੀਦਾ. "ਗੁਪਤ ਕਰਤਾ ਸੰਗਿ ਸੋ ਪ੍ਰਭੁ." (ਮਾਰੂ ਮਃ ੫) ੩. ਸੰਗ੍ਯਾ- ਵੈਸ਼੍ਯ ਜਾਤਿ ਦੀ ਉਪਾਧਿ. ਇਹ ਸ਼ਬਦ ਵੈਸ਼ਾਂ ਦੇ ਨਾਉਂ ਪਿੱਛੇ ਲਗਦਾ ਹੈ। ੪. ਇੱਕ ਪ੍ਰਤਾਪੀ ਪੁਰਖ, ਜਿਸ ਤੋਂ ਵੰਸ਼ ਦੀ ਅੱਲ ਗੁਪਤ ਹੋਈ. ਇਸ ਦਾ ਪੁਤ੍ਰ ਘਟੋਤਕਚ ਬਲਵਾਨ ਅਤੇ ਵਡਾ ਉੱਦਮੀ ਸੀ. ਘਟੋਤਕਚ ਦਾ ਬੇਟਾ ਚੰਦ੍ਰਗੁਪਤ ਹੋਇਆ, ਜੋ ਆਪਣੀ ਇਸਤ੍ਰੀ ਕੁਮਾਰਦੇਵੀ ਦੀ ਸਹਾਇਤਾ ਨਾਲ ਸਨ ੩੨੦ ਵਿੱਚ ਮਗਧ ਦਾ ਰਾਜਾ ਹੋਕੇ ਨੀਤਿਬਲ ਨਾਲ ਭਾਰਤ ਦਾ ਮਹਾਰਾਜਾ ਬਣਿਆ. ਇਸ ਦੀ ਰਾਜਧਾਨੀ ਪਾਟਲੀਪੁਤ੍ਰ ਸੀ. ਇਸ ਦਾ ਪੁਤ੍ਰ ਸਮੁਦ੍ਰਗੁਪਤ ਭੀ ਵਡਾ ਪ੍ਰਸਿੱਧ ਮਹਾਰਾਜਾ ਸਨ ੩੩੦ ਵਿੱਚ ਹੋਇਆ, ਜਿਸ ਨੇ ਪਾਟਲੀਪੁਤ੍ਰ ਤੋਂ ਛੁੱਟ ਆਪਣੀ ਰਾਜਧਾਨੀ ਅਯੋਧ੍ਯਾ ਭੀ ਥਾਪੀ.#ਧ੍ਰੁਵਦੇਵੀ ਦੇ ਉਦਰ ਤੋਂ ਸਮੁਦ੍ਰਗੁਪਤ ਦਾ ਪੁਤ੍ਰ ਚੰਦ੍ਰਗੁਪਤ ਦੂਜਾ, (ਜਿਸ ਦਾ ਨਾਉਂ ਵਿਕ੍ਰਮਾਦਿਤ੍ਯ ਭੀ ਹੈ) ਮਹਾ ਤੇਜਸ੍ਵੀ ਮਹਾਰਾਜਾ ਸਨ ੩੮੦ ਵਿੱਚ ਹੋਇਆ, ਇਸ ਨੇ ਉੱਜਯਨ ਮਾਲਵਾ, ਗੁਜਰਾਤ ਤੇ ਸੁਰਾਸ੍ਟ੍ਰ ਨੂੰ ਫ਼ਤੇ ਕੀਤਾ. ਬਹੁਤ ਸਾਰੀ ਸਾਖੀਆਂ ਜੋ ਮਸ਼ਹੂਰ ਰਾਜਾ ਬਿਕ੍ਰਮਾਜੀਤ ਨਾਲ ਸੰਬੰਧ ਰਖਦੀਆਂ ਹਨ, ਉਹ ਇਸੇ ਪ੍ਰਤਾਪੀ ਰਾਜੇ ਦੇ ਜੀਵਨ ਤੋਂ ਲਈਆਂ ਗਈਆਂ ਹਨ. ਇਸ ਦੇ ਵੇਲੇ ਸੰਸਕ੍ਰਿਤ ਦੀ ਭਾਰੀ ਤਰੱਕੀ ਹੋਈ. ਬਹੁਤਿਆਂ ਨੇ ਕਾਲੀਦਾਸ ਮਹਾਂ ਕਵੀ ਇਸੇ ਦੇ ਸਮੇਂ ਹੋਣਾ ਮੰਨਿਆ ਹੈ. ਇਸ ਦਾ ਪੁਤ੍ਰ ਕੁਮਾਰਗੁਪਤ ਸਨ ੪੧੩ ਅਥਵਾ ੪੧੫ ਵਿੱਚ ਗੱਦੀ ਪੁਰ ਬੈਠਾ, ਪਰ ਇਸ ਦੇ ਸਮੇਂ ਤੋਂ ਗੁਪਤਵੰਸ਼ ਦਾ ਪ੍ਰਤਾਪ ਘਟਣ ਲੱਗ ਪਿਆ.#ਕੁਮਾਰਗੁਪਤ ਦਾ ਪੁਤ੍ਰ ਸਕੰਦਗੁਪਤ ਸਨ ੪੫੫ ਵਿੱਚ ਹੂਨ ਜਾਤਿ ਤੋਂ ਜਿੱਤਿਆ ਗਿਆ. ਇਸ ਨੂੰ ਗੁਪਤਵੰਸ਼ ਦਾ ਅਖ਼ੀਰੀ ਮਹਾਰਾਜਾ ਸਮਝਣਾ ਚਾਹੀਏ. ਭਾਵੇਂ ਇਸ ਕੁਲ ਦੇ, ਛੋਟੇ ਛੋਟੇ ਰਾਜੇ ਅਰ ਸਰਦਾਰ ਨਰਸਿੰਹਗੁਪਤ, ਕੁਮਾਰਗੁਪਤ ਦੂਜਾ ਆਦਿਕ ਹੋਏ, ਜਿਨ੍ਹਾਂ ਵਿੱਚੋਂ ਭਾਨੁਗੁਪਤ ਸਨ ੫੧੦ ਵਿੱਚ ਅਖ਼ੀਰੀ ਹੋਇਆ, ਪਰ ਇਸ ਗੁਪਤਵੰਸ਼ ਦਾ ਰਾਜ ਪੂਰੇ ਪ੍ਰਤਾਪ ਵਿੱਚ ਸਨ ੩੨੦ ਤੋਂ ੪੫੫ ਤੀਕ ਰਿਹਾ.#ਗੁਪਤ ਸੰਮਤ ਜੋ ਸਨ ੩੨੦ ਤੋਂ ਆਰੰਭ ਹੋਇਆ ਸੀ, ਉਹ ਭੀ ਇਸ ਕੁਲ ਦੇ ਰਾਜ ਨਾਲ ਹੀ ਲੋਪ ਹੋ ਗਿਆ। ੫. ਰਾਜਾ ਦਾ ਅੰਤਹਪੁਰ. ਰਾਣੀਆਂ ਦੇ ਰਹਿਣ ਦਾ ਮਹਿਲ। ੬. ਜੇਲਖ਼ਾਨਾ. ਕੈਦੀਆਂ ਦਾ ਘਰ। ੭. ਭੂਤ ਪ੍ਰੇਤ. "ਸੰਗਤ ਗੁਪਤਨ ਕੀ ਹੈ ਜੇਤੀ। ਲਾਲੋ ਕੇ ਪਗ ਪੂਜਹਿ ਤੇਤੀ." (ਗੁਪ੍ਰਸੂ)...
ਅ਼. [خزانہ] ਖ਼ਜ਼ਾਨਹ. ਸੰਗ੍ਯਾ- ਧਨ ਰੱਖਣ ਦਾ ਘਰ. ਕੋਸ਼. ਧਨਾਗਾਰ. "ਨਾਮ ਖਜਾਨਾ ਭਗਤੀ ਪਾਇਆ." (ਗਉ ਮਃ ੫) "ਹਰਿ ਹਰਿ ਜਨ ਕੇ ਮਾਲ ਖਜੀਨਾ." (ਸੁਖਮਨੀ)...
ਪਸ਼੍ਟਿਮ ਦੇਸ਼ ਵਿੱਚ ਹੈ ਜਿਸਦਾ ਸ੍ਥਾਨ. (ਸ੍ਥਾਨ). ਉੱਤਰ ਪੱਛਮ ਨਿਵਾਸੀ ਲੋਕ।#੨. ਦੇਖੋ, ਅਫ਼ਗ਼ਾਨ. "ਮੁਗਲ ਪਠਾਣਾ ਭਈ ਲੜਾਈ." (ਆਸਾ ਅਃ ਮਃ ੧)...
ਫ਼ਾ. [تنخواہ] ਤਨਖ਼੍ਵਾਹ. ਸੰਗ੍ਯਾ- ਤਲਬ. ਮਾਹਵਾਰੀ ਜਾਂ ਵਰ੍ਹਾ ਬੱਧੀ ਬੇਤਨ। ੨. ਖ਼ਾ. ਧਰਮਦੰਡ. ਧਰਮ ਅਨੁਸਾਰ ਲਾਈ ਹੋਈ ਚੱਟੀ....
ਦੇਖੋ, ਗੜਵਾ. "ਦੂਧ ਕਟੋਰੈ ਗਡਵੈ ਪਾਨੀ." (ਭੈਰ ਨਾਮਦੇਵ)...
ਅ਼. [نقشہ] ਸੰਗ੍ਯਾ- ਚਿਤ੍ਰ. ਤਸਵੀਰ. ਕਿਸੇ ਵਸਤੁ ਦਾ ਨਮੂਨਾ। ੨. ਭੂਗੋਲ ਅਥਵਾ ਉਸਦੇ ਕਿਸੇ ਹਿੱਸੇ ਦਾ ਚਿਤ੍ਰ. Map....