vidhhavāविधवा
ਧਵ (ਪਤਿ) ਰਹਿਤ. ਬੇਵਾ. ਰੰਡੀ. ਦੇਖੋ, ਪੁਨਰਵਿਵਾਹ, ਪੌਨਰਭਵ ਅਤੇ ਬਿਧਵਾ.
धव (पति) रहित. बेवा. रंडी. देखो, पुनरविवाह, पौनरभव अते बिधवा.
ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਫ਼ਾ. [بیوہ] ਬੇਵਹ. ਸੰਗ੍ਯਾ- ਬਿਧਵਾ....
ਦੇਖੋ, ਰੰਡ ੧। ੨. ਵੇਸ਼੍ਯਾ ਲਈ ਭੀ ਰੰਡੀ ਸ਼ਬਦ ਰੂਢ ਹੋਗਿਆ ਹੋ. "ਚੋਰਾ ਜਾਰਾ ਰੰਡੀਆ ਕੁਟਣੀਆ ਦੀ ਬਾਣੁ." (ਮਃ ੧. ਵਾਰ ਸੂਹੀ)...
ਪਤਿ ਮਰਨ ਪੁਰ ਇਸਤ੍ਰੀ ਦਾ, ਅਤੇ ਇਸਤ੍ਰੀ ਮਰਨ ਪੁਰ ਪਤਿ ਦਾ ਦੂਜੀ ਵਾਰ ਵਿਆਹ. ਹਿੰਦੂਮਤ ਦੇ ਧਰਮਸ਼ਾਸਤ੍ਰਾਂ ਵਿੱਚ ਵਿਧਵਾ ਵਿਵਾਹ ਦੀ ਆਗ੍ਯਾ ਅਤੇ ਨਿਸੇਧ ਦੇ ਵਾਕ ਦੇਖੇ ਜਾਂਦੇ ਹਨ.¹ ਅਰ ਬਹੁਤ ਜਾਤਾਂ ਵਿਧਵਾਵਿਵਾਹ ਦੇ ਵਿਰੁੱਧ ਹਨ. ਸਿੱਖ ਧਰਮ ਵਿੱਚ ਪੁਨਰਵਿਵਾਹ ਦੀ ਪੂਰੀ ਆਗ੍ਯਾ ਹੈ. ਦੇਖੋ, ਅਪਰਸੰਯੋਗ....
ਸੰ. पौनर्भव. ਪੁਨਰਭੂ ਦੀ ਸੰਤਾਨ. ਪਤੀ ਦੀ ਛੱਡੀ ਹੋਈ ਅਥਵਾ ਵਿਧਵਾ ਜੋ ਦੂਜੇ ਪਤੀ ਤੋਂ ਔਲਾਦ ਪੈਦਾ ਕਰਦੀ ਹੈ. ਉਹ ਪੌਨਰ ਭਵ ਕਹਾਉਂਦੀ ਹੈ.¹ ਦੇਖੋ, ਪੁਨਰਭੂ ੩. ਅਤੇ ੪....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿਧਵਾ. ਸੰਗ੍ਯਾ- ਜਿਸ ਦਾ ਧਵ (ਪਤਿ) ਮਰ ਗਿਆ ਹੈ. ਬਿਨਾ ਧਵ. ਫ਼ਾ. ਬੇਵਹ. ਅੰ. Widow. "ਜਿਉ ਤਨੁ ਬਿਧਵਾ ਪਰ ਕਉ ਦੇਈ. !" (ਗਉ ਅਃ ਮਃ ੧) ਦੇਖੋ, ਪੁਨਰਵਿਵਾਹ ਅਤੇ ਪੁਨਰਭੂ। ੨. ਸੰ. ਬੰਧ੍ਯਾ. ਬਾਂਝ. "ਤਿਸ ਬਿਧਵਾ ਕਰਿ ਮਹਤਾਰੀ." (ਮਲਾ ਮਃ ੪) "ਬਿਧਵਾ ਕਸ ਨ ਭਈ ਮਹਤਾਰੀ?" (ਗਉ ਕਬੀਰ) ਇੱਥੇ ਬਿਧਵਾ ਸ਼ਬਦ (ਬਾਂਝ) ਅਰਥ ਬੋਧਕ ਹੈ....