ਵਿਦ੍ਯਾ, ਵਿਦਿਆ

vidhyā, vidhiāविद्या, विदिआ


ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍‌ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ.


संग्या- जाणन दी क्रिया. इ़लम. देखो, विद्‌ धा. विद्या अनंत हन, पर आपणी आपणी बुॱधि अनुसार लोकां ने अनेक भेद कलपे हन. देखो, अठारहि विद्या, सोलह कला, कला ११, चउदह विद्या, चौसठ कला अते दसचार चार.#इस वेले जो विद्वानां ने भेद मंने हन, उन्हां विॱचों प्रधान अंग विद्या दे इह हन-#(१) विग्यान (Philosophy) इस दे अंग हन-#(ॳ) मानवी विग्यान (Psychology)#(अ) न्याय (Logic)#(ॲ) चरचा विद्या (Dialectics)#(स) सदाचार विद्या (Ethics)#(ह) धरम विद्या (Religion)#(क) ब्रहम विद्या (Theology)#(ख) आतम विद्या (Metaphysics)#(ग) भूत विद्या (Spiritualism)#(घ) जोतिस विद्या (Astrology)#(ङ) रमल विद्या (Geomancy)#(च) समाज विद्या (Sociology) इस दे अवांतर हन- समाजगणित- Statistics, नीति- Political Science,संजम विद्या- Economics घरोगी संजम विद्या- Domestic Economy, तालीम- Education, आदि.#(२) साइंस (Science) इस दे अंग हन-#(ॳ) गणित (Mathematics) इस दे अवांतर हन-#हिसाब- Arithmetic,#रेखागणित- Geometry,#माप विद्या –Mensuration,#अलजबरा- Algebra, आदि#(अ) खगोल विदया (Astronomy).#(ॲ) पदारथ विद्या (Physics).#(स) रसाइण विद्या (Chemistry)#(ह) भूगरभ विद्या (Geology)#(क) जीवन विद्या (Biology) इस दे अंग हन-#वनसपति विद्या Botony,#जीवजंतू विद्या- Zoology इस दे ही अवांतर है,#पंछी विद्या- Ornithology#(ख) धातु विदया (Mineralogy)#(ग) द्रवी विद्या (Hydrostatics)#वैद्य विद्या (Medicine) जिस दे अवांतर मानव चिकितसा- Human Pathology, पशुचिकितसा- Veterinary science जॱराही- Surgery, आदि हन.#(ङ) अंग विद्या (Anatomy)#(च) शरीर विद्या (Physiology)#(छ) इंजनीअरी (Engineering)#(ज) खेती बाड़ी (Agriculture)#(झ) पुराणे खंडहरां दी खोज (Archeology)#(ङ) शबद विद्या (Acoustics) आदि#(३) इतिहास विद्या (History) अथवा (Chronology)#(४) भुगोल विद्या (Geography)#(५) हुनर अते कारीगरी (Arts and crafts) जिस दे अंग हन-#(ॳ) राग विद्या (Music)#(अ) चित्रकारी(Painting)#(ॲ) नॱकाशी (Drawing).#(स) अकस विद्या (Photography).#(ह) उॱकरणा (Engraving).#(क) संगतराशी (Sculpture).#(ख) शिलप (Architecture).#(ग) कसीदा (Embroidery). आदि,#(६) साहित्य विद्या (Literature). जिस दे अंग हन-#(ॳ) भासा ग्यान (Languages).#(अ) भाश्य विद्या (Philology).#(ॲ) वाक्य विद्या (Phonetics).#(स) व्याकरण (Grammar).#(ह) छंद विद्या (Prosozy).#(क) अलंकार विद्या (Rhetoric), आदि.