rājakauraराजकौर
ਦੇਖੋ, ਰਾਜਕੁਮਾਰ, ਕੁਮਾਰੀ। ੨. ਜੀਂਦਪਤਿ ਰਾਜਾ ਗਜਪਤਿਸਿੰਘ ਦੀ ਸੁਪੁਤ੍ਰੀ, ਸਰਦਾਰ ਮਹਾਸਿੰਘ ਸੁਕ੍ਰਚੱਕੀਏ ਦੀ ਧਰਮਪਤਨੀ ਅਤੇ ਮਹਾਰਾਜਾ ਰਣਜੀਤਸਿੰਘ ਦੀ ਮਾਤਾ. ਇਸ ਦਾ ਵਿਆਹ ਸਨ ੧੭੭੪ ਵਿੱਚ ਹੋਇਆ ਸੀ. ਦੇਖੋ, ਰਣਜੀਤਸਿੰਘ ੩. ਬਾਬਾ ਰਾਮਰਾਇ ਜੀ ਦੀ ਵਡੀ ਪਤਨੀ. ਇਹ ਆਪਣੀ ਸੌਕਣ ਪੰਜਾਬਕੌਰ ਨਾਲ ਨਰਾਜ ਹੋਕੇ ਦੇਹਰਾਦੂਨ ਤੋਂ ਮਨੀਮਾਜਰੇ ਜਾ ਵਸੀ ਅਰ ਉਸੇ ਥਾਂ ਦੇਹਾਂਤ ਹੋਇਆ. ਦੇਖੋ, ਮਨੀਮਾਜਰਾ। ੪. ਰਾਜਾ ਅਮਰਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਾਤਾ। ੫. ਰਾਜਾ ਹਮੀਰਸਿੰਘ ਨਾਭਾਪਤਿ ਦੀ ਰਾਣੀ ਅਤੇ ਰਾਜਾ ਜਸਵੰਤਸਿੰਘ ਦੀ ਮਾਤਾ। ੬. ਦੇਖੋ, ਦਾਤਾਰਕੌਰ.
देखो, राजकुमार, कुमारी। २. जींदपति राजा गजपतिसिंघ दी सुपुत्री, सरदार महासिंघ सुक्रचॱकीए दीधरमपतनी अते महाराजा रणजीतसिंघ दी माता. इस दा विआह सन १७७४ विॱच होइआ सी. देखो, रणजीतसिंघ ३. बाबा रामराइ जी दी वडी पतनी. इह आपणी सौकण पंजाबकौर नाल नराज होके देहरादून तों मनीमाजरे जा वसी अर उसे थां देहांत होइआ. देखो, मनीमाजरा। ४. राजा अमरसिंघ पटिआलापति दी राणी अते राजा साहिबसिंघ दी माता। ५. राजा हमीरसिंघ नाभापति दी राणी अते राजा जसवंतसिंघ दी माता। ६. देखो, दातारकौर.
ਰਾਜਾ ਦਾ ਕੁਮਾਰ (ਬਾਲਕ), ਕੁਮਾਰੀ (ਲੜਕੀ), ਰਾਜਪੁਤ੍ਰ, ਪੁਤ੍ਰੀ. "ਗਾਛਹੁ ਪੁਤ੍ਰੀ ਰਾਜਕੁਆਰਿ." (ਬਸੰ ਅਃ ਮਃ ੧)...
ਕੁਮਾਰ ਦਾ ਇਸਤ੍ਰੀ ਲਿੰਗ. ਕੁਮਾਰ ਅਵਸਥਾ ਵਾਲੀ ਕੰਨ੍ਯਾ. ਦੇਖੋ, ਕੁਮਾਰ ੧.। ੨. ਪਾਰਵਤੀ. ਦੁਰਗਾ। ੩. ਅਣਵਿਆਹੀ ਕੰਨ੍ਯਾ। ੪. ਪੁਤ੍ਰੀ. ਬੇਟੀ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਫ਼ਾ. [سردار] ਪ੍ਰਧਾਨ. ਮੁਖੀਆ. ਸ਼ਿਰੋਮਣਿ। ੨. ਦੇਖੋ, ਸਰਦ ੩. ਸਾਲ. ਵਰ੍ਹਾ. "ਸਰਦਾਰ ਬਿੰਸਤਿਚਾਰ ਕਲਿਅਵਤਾਰ ਛਤ੍ਰ ਫਿਰਾਈਅੰ." (ਕਲਕੀ) ਚੌਬੀਸ ਵਰ੍ਹੇ ਕਲਿਅਵਤਾਰ (ਕਲਕੀ ਅਵਤਾਰ) ਸਿਰ ਤੇ ਛਤਰ ਫਿਰਾਵੇਗਾ. ਭਾਵ- ਰਾਜ ਕਰੇਗਾ....
ਸੰਗ੍ਯਾ- ਵਡਾ ਸ਼ੇਰ. ਕੇਸ਼ਰੀ। ੨. ਸ਼ਰਭ, ਜੋ ਸ਼ੇਰ ਨੂੰ ਭੀ ਮਾਰ ਲੈਂਦਾ ਹੈ। ੩. ਚਾਲੀ ਮੁਕਤਿਆਂ ਦੇ ਜਥੇਦਾਰ ਭਾਈ ਮਹਾਸਿੰਘ ਜੀ. ਸੰਮਤ ੧੭੬੨¹ ਵਿੱਚ ਜੋ ਸਿੰਘ, ਸ਼ਾਹੀ ਫੌਜ ਨਾਲ ਮੁਕਤਸਰ ਲੜੇ, ਆਪ ਉਨ੍ਹਾਂ ਵਿੱਚ ਸਨ. ਜਦ ਕਲਗੀਧਰ ਨੇ ਮੈਦਾਨ ਜੰਗ ਵਿੱਚ ਆਕੇ ਸ਼ਹੀਦਾਂ ਦੇ ਸ਼ਰੀਰ ਉਠਵਾਏ ਤਦ ਮਹਾਸਿੰਘ ਜੀ ਵਿੱਚ ਕੁਝ ਪ੍ਰਾਣ ਸਨ. ਦਸ਼ਮੇਸ਼ ਨੇ ਆਪਣੇ ਰੁਮਾਲ ਨਾਲ ਮਹਾਸਿੰਘ ਜੀ ਦਾ ਮੁਖ ਸਾਫ ਕੀਤਾ ਅਰ ਜਲ ਛਕਾਇਆ. ਜਦ ਮਹਾਸਿੰਘ ਜੀ ਦੀ ਮੂਰਛਾ ਖੁੱਲੀ, ਤਾਂ ਕਲਗੀਧਰ ਨੇ ਫਰਮਾਇਆ, ਵਰ ਮੰਗ. ਮਹਾਸਿੰਘ ਨੇ ਅਰਜ ਕੀਤੀ ਕਿ ਜੇ ਤੁੱਠੇ ਹੋ, ਤਾਂ ਸੰਗਤਿ ਦਾ "ਬੇਦਾਵਾਪਤ੍ਰ" ਪਾੜਕੇ ਟੁੱਟੀ ਗੱਢੋ, ਹੋਰ ਕੋਈ ਵਾਸਨਾ ਨਹੀਂ. ਜਗਤਗੁਰੂ ਨੇ ਧੰਨਸਿੱਖ, ਧੰਨ ਸਿੱਖੀ ਕਹਿਂਦੇ ਹੋਏ ਬੇਦਾਵਾਪਤ੍ਰ ਮਹਾਸਿੰਘ ਨੂੰ ਦਿਖਾਕੇ ਚਾਕ ਕਰਦਿੱਤਾ. ਮਹਾਂਸਿੰਘ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ. ਕਲਗੀਧਰ ਨੇ ਆਪਣੇ ਹੱਥੀਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ. ਸ਼ਹੀਦਗੰਜ ਮੁਕਤਸਰ ਦੇ ਕਿਨਾਰੇ ਵਿਦ੍ਯਮਾਨ ਹੈ. ਪਹਿਲਾਂ ਇਸ ਤਾਲ ਦਾ ਨਾਮ ਖਿਦਰਾਣਾ ਸੀ। ੪. ਮਹਾਰਾਜਾ ਰਣਜੀਤਸਿੰਘ "ਸ਼ੇਰ ਪੰਜਾਬ" ਦਾ ਪਿਤਾ, ਜਿਸ ਦਾ ਜਨਮ ਸਨ ੧੭੬੦ ਵਿੱਚ ਅਤੇ ਦੇਹਾਂਤ ਸਨ ੧੭੯੨ ਵਿੱਚ ਗੁੱਜਰਾਂਵਾਲੇ ਹੋਇਆ....
ਸੁਕ੍ਰਚੱਕ ਪਿੰਡ ਦੇ ਵਸ ਨੀਕ ਸਿੱਖਾਂ ਦੀ ੧੨. ਮਿਸਲਾਂ ਵਿੱਚੋਂ ਇਕ ਮਿਸਲ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸਰਦਾਰ ਚੜ੍ਹਤ ਸਿੰਘ ਸਾਂਹਸੀ ਗੋਤ ਦੇ ਜੱਟ ਨੇ ਸੰਮਤ ੧੮੧੦ ਵਿੱਚ ਕਾਇਮ ਕੀਤੀ. ਇਸ ਦੀ ਰਾਜਧਾਨੀ ਗੁੱਜਰਾਂਵਾਲਾ ਸੀ. ਇਸ ਮਿਸਲ ਵਿੱਚ ਸਭ ਤੋਂ ਮਹਾ ਪ੍ਰਤਾਪੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ. ਜਿਲਾ ਅੰਮ੍ਰਿਤਸਰ ਦੇ ਰਈਸ ਸੰਧਾਵਾਲੀਏ ਅਤੇ ਰਸੂਲਪੁਰੀਏ ਹੁਣ ਇਸੇ ਮਿਸਲ ਵਿੱਚੋਂ ਦੇਖੇ ਜਾਂਦੇ ਹਨ. ਕਰਨਾਲ ਜਿਲੇ ਦੇ ਸਿਕਰੀ ਦੇ ਸਰਦਾਰ ਇਸੇ ਮਿਸਲ ਦੇ ਪੰਥਰਤਨ ਸਰਦਾਰ ਭਾਗ ਸਿੰਘ ਦੀ ਵੰਸ਼ ਹਨ....
ਸੰਗ੍ਯਾ- ਧਰਮ ਦੇ ਨਿਯਮਾਨੁਸਾਰ ਜਿਸ ਇਸਤ੍ਰੀ ਨਾਲ ਵਿਆਹ ਹੋਇਆ ਹੈ. ਵਿਆਹੀ ਪਤ੍ਨੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮਹਾਰਾਜ....
ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਦੇਖੋ, ਵਿਵਾਹ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਰਾਜਾਰੂਪ ਕਰਤਾਰ. "ਅੰਤਰਿ ਰਾਮਰਾਇ ਪ੍ਰਗਟੇ ਆਇ." (ਭੈਰ ਮਃ ੫) ੨. ਦੇਖੋ, ਰਾਮਰਾਇ ਬਾਬਾ। ੩. ਦੇਖੋ, ਰਤਨਰਾਯ....
ਸੰ. ਪਤ੍ਨੀ ਸੰਗ੍ਯਾ- ਭਾਰਯਾ. ਵਹੁਟੀ....
ਦੇਖੋ, ਸਉਕਣ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਨਾਰਾਜ। ੨. ਦੇਖੋ, ਨਰਾਚ ੨....
ਦੇਖੋ, ਦੇਹਰਾ ਰਾਮਰਾਇ ਜੀ....
ਆਬਾਦ ਹੋਈ. ਵਸਦੀ ਰਹੀ. "ਜਿਚਰੁ ਵਸੀ ਪਿਤਾ ਕੈ ਸਾਥਿ." (ਆਸਾ ਮਃ ੫) ੨. ਵਸਦਾ ਹੈ. "ਵਸੀ ਰਬੁ ਹਿਆਲੀਐ." (ਸ. ਫਰੀਦ) ੩. ਸੰ. वशिन्. ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। ੪. ਸ੍ਵਾਧੀਨ. ਸ੍ਵਤੰਤ੍ਰ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਜਿਲਾ ਅੰਬਾਲਾ ਵਿੱਚ ਇੱਕ ਨਗਰ, ਜਿਸ ਨੂੰ ਗੰਗਾਰਾਮ ਦੇ ਪੁਤ੍ਰ ਗਰੀਬਦਾਸ ਨੇ ਸੰਮਤ ੧੮੨੧ ਵਿੱਚ, ੪੮ ਹੋਰ ਪਿੰਡਾਂ ਸਮੇਤ ਫਤੇ ਕਰਕੇ, ਆਪਣੀ ਰਾਜਧਾਨੀ ਥਾਪਿਆ. ਗਰੀਬਦਾਸ ਦੇ ਮਰਨ ਪੁਰ ਗੋਪਾਲ ਸਿੰਘ ਮਨੀਮਾਜਰੇ ਦਾ ਰਈਸ ਹੋਇਆ, ਜਿਸ ਨੂੰ ਅੰਗ੍ਰੇਜ਼ੀ ਸਰਕਾਰ ਨੇ ਰਾਜਾ ਦੀ ਪਦਵੀ ਦਿੱਤੀ. ਗੋਪਾਲਸਿੰਘ ਦਾ ਪੁਤ੍ਰ ਹਮੀਰਸਿੰਘ, ਉਸ ਦਾ ਪੁਤ੍ਰ ਗੋਵਰਧਨ ਸਿੰਘ, ਉਸ ਦਾ ਗੁਰਬਖਸ਼ ਸਿੰਘ ਅਤੇ ਉਸ ਦਾ ਭਗਵਾਨ ਸਿੰਘ ਹੋਇਆ, ਜਿਸ ਦੇ ਵੰਸ਼ ਨਾ ਹੋਣ ਕਰਕੇ ਇਹ ਰਿਆਸਤ ਸਰਕਾਰ ਨੇ ਜਬਤ ਕਰ ਲਈ. ਮਨੀਮਾਜਰੇ ਨਾਲ ਰਿਆਸਤ ਨਾਭੇ ਦੀ ਸਾਕਾਗੀਰੀ ਰਹੀ ਹੈ....
ਰਾਜੇ ਦੀ ਇਸਤ੍ਰੀ, ਰਾਗ੍ਯੀ। ੨. ਰਾਣੇ ਦੀ ਪਤਨੀ।...
ਸਰਦਾਰ ਰਨਸਿੰਘ ਸਿੰਧੂ ਨਕਈ ਰਈਸ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤਸਿੰਘ ਨਾਲ ਸਨ ੧੭੯੮ ਵਿੱਚ ਹੋਈ. ਇਸ ਦੀ ਕੁੱਖ ਤੋਂ ਵਲੀਅਹਿਦ ਖੜਗਸਿੰਘ ਦਾ ਜਨਮ ਹੋਇਆ. ਇਸ ਦਾ ਅਸਲ ਨਾਮ ਰਾਜਕੌਰ ਸੀ, ਪਰ ਮਹਾਰਾਜਾ ਰਣਜੀਤਸਿੰਘ ਜੀ ਦੀ ਮਾਤਾ ਦਾ ਨਾਉਂ ਰਾਜਕੌਰ ਹੋਣ ਕਰਕੇ ਇਸ ਦਾ ਨਾਮ ਦਾਤਾਰਕੌਰ ਰੱਖਿਆ ਗਿਆ.¹ ਮਹਾਰਾਜਾ ਸਾਹਿਬ ਇਸ ਨੂੰ "ਨਕੈਣ" ਕਹਿਕੇ ਬੁਲਾਇਆ ਕਰਦੇ ਸਨ. ਦਾਤਾਰ ਕੌਰ ਦਾ ਦੇਹਾਂਤ ਸਨ ੧੮੧੮ ਵਿੱਚ ਹੋਇਆ....