salāmīसलामी
ਸੰਗ੍ਯਾ- ਫੌਜੀਆਂ ਦੀ ਸਲਾਮ. ੨. ਲਾੜੇ ਲਾੜੀ ਦੀ ਸਲਾਮਤੀ ਲਈ ਸਰਕੁਰਬਾਨੀ (ਸਿਰ ਵਾਰਨੇ) ਦੀ ਰਸਮ। ੩. ਵਿ- ਸਲਾਮ ਕਰਨ ਵਾਲਾ। ੪. ਖ਼ੁਸ਼ਾਮਦੀ.
संग्या- फौजीआं दी सलाम. २. लाड़े लाड़ी दी सलामती लई सरकुरबानी (सिर वारने) दी रसम।३. वि- सलाम करन वाला। ४. ख़ुशामदी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [سلام] ਸੰਗ੍ਯਾ- ਸ਼ਾਂਤਿ. ਕੁਸ਼ਲ। ੨. ਆਸ਼ੀਰਵਾਦ. ਦੁਆ਼। ੩. . ਕੁਰਾਨ ਵਿੱਚ ਪਰਮੇਸ਼੍ਵਰ ਦਾ ਨਾਉਂ ਕੁਸ਼ਲਰੂਪ ਹੋਣ ਕਰਕੇ "ਸਲਾਮ" ਭੀ ਆਇਆ ਹੈ। ੪. ਅੱਸਲਾਮੁੱਅ਼ਲੈਕੁਮ [اسلامٰ علیکم] ਦਾ ਸੰਖੇਪ. ਮੁਸਲਮਾਨਾਂ ਵਿੱਚ ਰੀਤਿ ਹੈ ਕਿ ਆਪੋ ਵਿੱਚੀ ਮਿਲਣ ਸਮੇਂ ਪਹਿਲਾ ਆਖਦਾ ਹੈ- ਅਸਲਾਮੁੱਅ਼ਲੈਕੁਮ. ਅਰਥਾਤ ਆਪ ਪੁਰ ਕੁਸ਼ਲ ਹੋਵੇ. ਦੂਜਾ ਉੱਤਰ ਵਿੱਚ ਆਖਦਾ ਹੈ- ਵ ਅ਼ਲੈਕੁਮੱਸਲਾਮ [وعلیکم اسلام] ਅਰਥਾਤ ਆਪ ਪੁਰ ਭੀ ਕੁਸ਼ਲ ਹੋਵੇ. ੫. ਪ੍ਰਣਾਮ. ਤਾਜੀਮ. "ਸਲਾਮ ਜਵਾਬ ਦੋਵੈ ਕਰੈ." (ਵਾਰ ਆਸਾ) ੬. ਭਾਵ- ਅਦਬ. ਰੋਬਦਾਬ. "ਕਿਆ ਸੁਲਤਾਨ ਸਲਾਮ ਵਿਹੂਣਾ." (ਆਸਾ ਮਃ ੧)...
ਸੰ. ਲਡਹ. ਲਡਹਾ. ਵਿ- ਸੁੰਦਰ. ਸੁੰਦਰੀ। ੨. ਸੰਗ੍ਯਾ- ਦੁਲਹ- ਦੁਲਹਨ.¹ "ਲਾੜਾ ਦੇਖਨ ਲਾੜੀਆਂ ਚਉਗਿਰਦੇ ਹੋਈਆਂ." (ਚੰਡੀ ੩) ੩. ਲੜਾਈ (ਝਗੜੇ) ਲਈ ਭੀ ਲਾੜੀ ਸ਼ਬਦ ਆਇਆ ਹੈ. ਦੇਖੋ, ਲਾੜੀ ਚਾੜੀ....
ਸੰਗ੍ਯਾ- ਕੁਸ਼ਲ. ਆਨੰਦ। ੨. ਕਾਇਮੀ. ਇਸਥਿਤੀ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....