ਪੱਕਾ

pakāपॱका


ਵਿ- ਪਕ੍ਵ. ਕੱਚੀ ਦਸ਼ਾ ਤੋਂ ਪੱਕਣ ਦੀ ਹਾਲਤ ਨੂੰ ਪਹੁਚਿਆ। ੨. ਚੰਗੀ ਤਰਾਂ ਰਿੱਝਿਆ। ੩. ਪੂਰਣ ਅਭ੍ਯਾਸੀ। ੪. ਪੁਖ਼ਤਾ. ਚੂਨੇ ਆਦਿ ਮਸਾਲੇ ਨਾਲ ਚਿਣਿਆ ਹੋਇਆ। ੫. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਰਾਮਾ ਵਿੱਚ ਇੱਕ ਪਿੰਡ ਹੈ. ਇਸ ਤੋਂ ਦੱਖਣ ਪੂਰਵ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਤਲਵੰਡੀ ਨੂੰ ਜਾਂਦੇ ਗੁਰੂ ਜੀ ਤਿੰਨ ਦਿਨ ਇੱਥੇ ਵਿਰਾਜੇ ਹਨ. ਜਿਸ ਜੰਡ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ ਉਹ ਮੌਜੂਦ ਹੈ. ਮੰਦਿਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੧੦੦ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਚਾਰ ਮੀਲ ਦੱਖਣ ਹੈ.


वि- पक्व. कॱची दशा तों पॱकण दी हालत नूं पहुचिआ। २. चंगी तरां रिॱझिआ। ३. पूरण अभ्यासी। ४. पुख़ता. चूने आदि मसाले नाल चिणिआ होइआ। ५. संग्या- रिआसत पटिआला, नजामत बरनाला, तसील थाणा रामा विॱच इॱक पिंड है. इस तों दॱखण पूरव वसों दे नाल ही श्री गुरू गोबिंदसिंघ जी दा गुरद्वारा है.तलवंडी नूं जांदे गुरू जी तिंन दिन इॱथे विराजे हन. जिस जंड नाल गुरू जी दा घोड़ा बॱधा सी उह मौजूद है. मंदिर बणिआ होइआ है. गुरद्वारे नाल १०० घुमाउं ज़मीन रिआसत पटिआले वॱलों है. पुजारी सिंघ हन. रेलवे सटेशन संगत (बी. बी. ऐंड सी. आई. रेलवे) तों चार मील दॱखण है.