kukshi, kukha, kukshi, kukhaकुक्शि, कुॱख, कुक्शि, कुॱख
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ.
संग्या- पेट। २. कौंख. पेट दा उह भाग जो कमर अते कॱछी दे मॱध है। ३. गुफा. कौदरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕੁਕ੍ਸ਼ਿ. ਕੁੱਖ। ੨. ਸੰ. ਨਿਕਕ੍ਸ਼੍. ਬਾਂਹ ਦੇ ਮੂਲ ਹੇਠ ਦਾ ਟੋਆ. Armpit । ੩. ਕੁੜਤੇ ਆਦਿਕ ਦਾ ਉਹ ਭਾਗ, ਜੋ ਬਗਲ ਵੱਲ ਹੁੰਦਾ ਹੈ। ੪. ਕੱਛ ਦੇਸ਼ ਦਾ. "ਉੱਛਲਿਯੇ ਕੱਛੀ ਕੱਛਾਲੇ." (ਰਾਮਾਵ) ੫. ਕੱਛ ਵਾਲਾ. ਕੱਛ ਧਾਰੀ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰ. ਗੁਹਾ. ਸੰਗ੍ਯਾ- ਕੰਦਰਾ। ੨. ਭੌਰਾ. ਤਹਖ਼ਾਨਾ "ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ." (ਮਾਰੂ ਕਬੀਰ) ੩. ਭਾਵ- ਅੰਤਹਕਰਣ. "ਇਸ ਗੁਫਾ ਮਹਿ ਅਖੁਟ ਭੰਡਾਰਾ." (ਮਾਝ ਅਃ ਮਃ ੩) ੪. ਦੇਹ. ਸ਼ਰੀਰ. "ਹਰਿ ਜੀਉ ਗੁਫਾ ਅੰਦਰਿ ਰਖਿਕੈ ਵਾਜਾ ਪਵਣੁ ਵਜਾਇਆ." (ਅਨੰਦੁ)...