ਕਰਣ

karanaकरण


ਸੰ. ਸੰਗ੍ਯਾ- ਪ੍ਰਧਾਨ ਕਾਰਣ. ਮੁੱਖ ਹੇਤੁ. ਸਬਬ ੩. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸ਼ਸਤ੍ਰ. ਹਥਿਆਰ। ੬. ਵ੍ਯਾਕਰਣ ਅਨੁਸਾਰ ਕ੍ਰਿਯਾ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ। ੭. ਜੋਤਿਸ ਅਨੁਸਾਰ ਵਵ ਬਾਲਵ ਆਦਿ ਗਿਆਰਾਂ ਕਰਣ, ਜੋ ਤਿਥੀਆਂ ਦਾ ਵਿਭਾਗ ਹੈ। ੮. ਸੰ. ਕਰ੍‍ਣ. ਕੰਨ. "ਕਰਣ ਦੇਹੁ ਨਹਿ ਨਿੰਦਾ ਓਰ." (ਗੁਪ੍ਰਸੂ)। ੯. ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ, ਜਿਸਦਾ ਨਾਉਂ "ਵਸੁਸੇਣ" ਸੀ. ਇਹ ਵਡਾ ਦਾਨੀ ਅਤੇ ਯੋਧਾ ਲਿਖਿਆ ਹੈ. ਇਸ ਨੇ ਸ਼ਸਤ੍ਰਵਿਦ੍ਯਾ ਦ੍ਰੋਣਾਚਾਰਯ ਤੋਂ ਸਿੱਖੀ ਸੀ. ਪਰਸ਼ੁਰਾਮ ਦਾ ਭੀ ਇਹ ਚੇਲਾ ਸੀ. ਕੁਰੁਕ੍ਸ਼ੇਤ੍ਰ ਦੇ ਜੰਗ ਵਿੱਚ ਇਸ ਨੂੰ ਅਰਜੁਨ ਨੇ ਮਾਰਿਆ. ਮਹਾਭਾਰਤ ਵਿੱਚ ਕਥਾ ਹੈ ਕਿ ਭੋਜਰਾਜ ਦੀ ਪੁਤ੍ਰੀ ਕੁੰਤੀ ਨੂੰ ਦੁਰਵਾਸਾ ਨੇ ਰੀਝਕੇ ਅਜਿਹਾ ਮੰਤ੍ਰ ਦਸਿਆ, ਜਿਸ ਤੋਂ ਉਹ ਮਨਭਾਉਂਦੇ ਦੇਵਤਾ ਨੂੰ ਬੁਲਾ ਸਕੇ. ਕੁੰਤੀ ਨੇ ਸੂਰਜ ਨੂੰ ਬੁਲਾਇਆ ਅਤੇ ਉਸ ਦੇ ਸੰਯੋਗ ਤੋਂ ਕਵਚ ਕੁੰਡਲਧਾਰੀ ਪ੍ਰਤਾਪੀ ਪੁਤ੍ਰ ਕਰਣ ਜੰਮਿਆ, ਜਿਸ ਨੂੰ ਕੁੰਤੀ ਨੇ ਲੋਕਲਾਜ ਕਰਕੇ ਤੁਲਹੇ ਵਿੱਚ ਰੱਖਕੇ ਅਸ਼੍ਵ ਨਦੀ ਵਿੱਚ ਵਹਾ ਦਿੱਤਾ.#ਅਧਿਰਥ ਸੂਤ ਨੇ ਨਦੀ ਤੋਂ ਕੱਢਕੇ ਬਾਲਕ ਆਪਣੀ ਇਸਤ੍ਰੀ ਰਾਧਾ ਨੂੰ ਪਾਲਣ ਲਈ ਦਿੱਤਾ. ਕਰਣ ਦੁਰਯੋਧਨ ਦਾ ਸਾਥੀ ਅਤੇ ਪਾਂਡਵਾਂ ਦਾ ਵੈਰੀ ਸੀ. ਇਸ ਦੀ ਇਸਤ੍ਰੀ ਦਾ ਨਾਉਂ ਪਦਮਾਵਤੀ ਅਤੇ ਰਹਿਣ ਦੀ ਥਾਂ ਮਾਲਿਨੀ ਸੀ. "ਭਏ ਕਰਣ ਸੈਨਾਪਤੀ ਛਤ੍ਰਪਾਲੰ। ਮਚ੍ਯੋ ਜੁੱਧ ਕ੍ਰੁੱਧੰ ਮਹਾ ਬਿਕਰਾਲੰ." (ਜਨਮੇਜਯ) ੧੦. ਨੌਕਾ ਦਾ ਤਿਕੋਣਾ ਤਖ਼ਤਾ, ਜੋ ਪਿਛਲੇ ਪਾਸੇ ਹੁੰਦਾ ਹੈ। ਦੇਖੋ. ਪਤਵਾਰ. ੧੧. ਅ਼. [قرن] ਕ਼ਰਨ. ਵਾਹ਼ਿਦ ਅਦ੍ਵਿਤੀਯ (ਅਦੁਤੀ). "ਕਰਣ ਕਰੀਮ ਨ ਜਾਤੋ ਕਰਤਾ." (ਮਾਰੂ ਅੰਜਲੀ ਮਃ ੫)


सं. संग्या- प्रधान कारण. मुॱख हेतु. सबब ३. इंद्रीआं। ४. शरीर. देह। ५. शसत्र. हथिआर। ६. व्याकरण अनुसार क्रिया नूं सिॱध करन वाला तीजा कारक। ७. जोतिस अनुसार वव बालव आदि गिआरां करण, जो तिथीआं दा विभाग है। ८. सं. कर्‍ण. कंन. "करण देहु नहि निंदा ओर." (गुप्रसू)। ९. कुआरी कुंती दे उदर तों सूरज दा पुत्र, जिसदा नाउं "वसुसेण" सी. इहवडा दानी अते योधा लिखिआ है. इस ने शसत्रविद्या द्रोणाचारय तों सिॱखी सी. परशुराम दा भी इह चेला सी. कुरुक्शेत्र दे जंग विॱच इस नूं अरजुन ने मारिआ. महाभारत विॱच कथा है कि भोजराज दी पुत्री कुंती नूं दुरवासा ने रीझके अजिहा मंत्र दसिआ, जिस तों उह मनभाउंदे देवता नूं बुला सके. कुंती ने सूरज नूं बुलाइआ अते उस दे संयोग तों कवच कुंडलधारी प्रतापी पुत्र करण जंमिआ, जिस नूं कुंती ने लोकलाज करके तुलहे विॱच रॱखके अश्व नदी विॱच वहा दिॱता.#अधिरथ सूत ने नदी तों कॱढके बालक आपणी इसत्री राधा नूं पालण लई दिॱता. करण दुरयोधन दा साथी अते पांडवां दा वैरी सी. इस दी इसत्री दा नाउं पदमावती अते रहिण दी थां मालिनी सी. "भए करण सैनापती छत्रपालं। मच्यो जुॱध क्रुॱधं महा बिकरालं." (जनमेजय) १०. नौका दा तिकोणा तख़ता, जो पिछले पासे हुंदा है। देखो. पतवार. ११. अ़. [قرن] क़रन. वाह़िद अद्वितीय (अदुती). "करण करीम न जातो करता." (मारू अंजली मः ५)