savaiyāसवैया
ਇਹ ਚਾਰ ਚਰਣ ਦਾ ਸਰਵਪ੍ਰਿਯ ਛੰਦ ਅਨੇਕ ਨਾਮਾਂ ਦਾ ਦੇਖੀਦਾ ਹੈ. ਜਿਸ ਦੇ ਮੁੱਖ ਦੋ ਭੇਦ ਹਨ- ਮਾਤ੍ਰਿਕ ਅਤੇ ਵਰਣਿਕ.#ਮਾਤ੍ਰਿਕ ਸਵੈਯੇ ਦੇ ਚਾਰੇ ਚਰਣਾਂ ਦਾ ਪਦਾਂਤ ਅਨੁਪ੍ਰਾਸ ਮਿਲੇ, ਤਦ ਉਤੱਮ ਹੈ ਨਹੀਂ ਤਾਂ ਦੋ ਚਰਣਾਂ ਦਾ ਜਰੂਰ ਮਿਲਣਾ ਚਾਹੀਏ. ਵਰਣਿਕ ਸਵੈਯੇ ਦੇ ਚਾਰੇ ਚਰਣਾਂ ਦਾ ਅੰਤ੍ਯਾਨੁਪ੍ਰਾਸ ਸਮਾਨ ਹੋਣਾ ਕਵੀਆਂ ਨੇ ਵਿਧਾਨ ਕੀਤਾ ਹੈ.¹#ਇਸ ਛੰਦ ਦੇ ਬਹੁਤ ਭੇਦ ਕਾਵ੍ਯਗ੍ਰੰਥਾਂ ਵਿੱਚ ਪਾਏ ਜਾਂਦੇ ਹਨ, ਉਨ੍ਹਾਂ ਵਿੱਚੋਂ ਜੋ ਸਿੱਖਕਾਵ੍ਯ ਵਿੱਚ ਆਏ, ਅਥਵਾ ਸਾਨੂੰ ਭਾਏ ਹਨ, ਉਹ ਪਾਠਕਾਂ ਦੇ ਗਿਆਨ ਲਈ ਲੱਛਣ ਅਤੇ ਉਦਾਹਰਣਾਂ ਸਮੇਤ ਅੱਗੇ ਲਿਖਦੇ ਹਾਂ-#(੧) ਸਵੈਯੇ ਦਾ ਪਹਿਲਾ ਰੂਪ ਹੈ "ਬੀਰ", ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ ਅੰਤ ਗੁਰੁ ਲਘੁ. ਇਸ ਦਾ ਨਾਉਂ ਮਾਤ੍ਰਿਕ ਸਵੈਯਾ ਭੀ ਹੈ.#ਉਦਾਹਰਣ-#ਨਾਭਿਕਮਲ ਤੇ ਬ੍ਰਹਮਾ ਉਪਜੇ,#ਬੇਦ ਪੜਹਿ ਮੁਖ ਕੰਠ ਸਵਾਰਿ. xxx#ਜਾਕੀ ਭਗਤਿ ਕਰਹਿ ਜਨ ਪੂਰੇ,#ਮੁਨਿ ਜਨ ਸੇਵਹਿ ਗੁਰਵੀਚਾਰਿ." xx#(ਗੂਜ ਮਃ ੧)#ਲਘੁ ਗੁਰੁ ਦੇ ਹਿਸਾਬ ਜੇ ਇਸ ਬੀਰ ਸਵੈਯੇ ਦਾ ਭੇਦ ਦੇਖੀਏ ਤਦ ਇਹ ਸੇਨ ਹੈ ਕਿਉਂਕਿ ਇਸ ਵਿੱਚ ੩੧ ਗੁਰੁ ਅਤੇ ੬੨ ਲਘੁ ਹਨ.#(੨) ਸਵੈਯੇ ਦਾ ਦੂਜਾ ਰੂਪ ਹੈ "ਬਾਣ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ੧੬. ਅਰ ੧੫. ਪੁਰ ਵਿਸ਼੍ਰਾਮ ਅੰਤ ਦੋ ਗੁਰੁ.#ਉਦਾਹਰਣ-#ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ,#ਏਹੁ ਮਹਾਰਸੁ ਜਨਹਿ ਪੀਓ. xx#(ਆਸਾ ਮਃ ੫)#(੩) ਸਵੈਯੇ ਦਾ ਤੀਜਾ ਰੂਪ ਹੈ "ਸੌਮ੍ਯ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ. ਅੰਤ ਨਗਣ .#ਉਦਾਹਰਣ-#ਮੁਖ ਤੇ ਟੀਕਾ ਸਹਿਤ ਉਚਾਰਤ,#ਰਾਮ ਰਿਦੇ ਨਹਿ ਪੂਰਨ ਰਹਿਤ,#ਕਰਿ ਉਪਦੇਸ਼ ਸੁਨਾਵੈ ਲੋਗਨ,#ਕਛੁ ਨ ਕਮਾਵੈ ਆਪਨ ਕਹਿਤ. xxx#(ਗੁਵਿ ੬)#(੪) ਸਵੈਯੇ ਦਾ ਚੌਥਾ ਰੂਪ ਹੈ "ਦੰਡਕਲਾ." ਇਸ ਨੂੰ "ਨਿਸਾਕਰ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਤੇ ਵਿਸ਼੍ਰਾਮ. ਅੰਤ ਸਗਣ .#ਉਦਾਹਰਣ-#ਬੁੱਧਿ ਵਿਵੇਕ ਗ੍ਯਾਨ ਅਰ ਵਿਦ੍ਯਾ,#ਸਫਲ ਹੋਤ ਉਪਕਾਰ ਕਰਤ ਜੋ. xxx#(ਅ) ਦੰਡਕਲਾ ਦਾ ਦੂਜਾ ਭੇਦ ਹੈ ੧੮- ੧੪ ਮਾਤ੍ਰਾ ਤੇ ਵਿਸ਼੍ਰਾਮ ਅੰਤ ਸਗਣ .#ਉਦਾਹਰਣ-#"ਸਤਿਗੁਰੁ ਮਤਿਗੂੜ, ਬਿਮਲ ਸਤਸੰਗਤਿ,#ਆਤਮੁਰੰਗਿ ਚਲੂਲੁ ਭ੍ਯਾ,#ਜਾਗ੍ਯਾ ਮਨ ਕਵਲੁ ਸਹਜਿ ਪਰਕਾਸ੍ਯਾ.#ਅਭੈ ਨਿਰੰਜਨੁ ਘਰਹਿ ਲਹਾ."xxx#(ਸਵੈਯੇ ਮਃ ੪. ਕੇ)#(੫) ਸਵੈਯੇ ਦਾ ਪੰਜਵਾਂ ਰੂਪ ਹੈ "ਮਲਿੰਦ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਪੁਰ ਵਿਸ਼੍ਰਾਮ, ਅੰਤ ਯਗਣ .#ਉਦਾਹਰਣ-#ਤੇ ਸਾਧੂ ਹਰਿ ਮੇਲਹੁ ਸ੍ਵਾਮੀ,#ਜਿਨ ਜਪਿਆ ਗਤਿ ਹੋਇ ਹਮਾਰੀ.#ਤਿਨ ਕਾ ਦਰਸੁ ਦੇਖਿ ਮਨੁ ਬਿਗਸੈ,#ਖਿਨਿ ਖਿਨਿ ਤਿਨ ਕਉ ਹਉ ਬਲਿਹਾਰੀ. xx#(ਭੈਰ ਮਃ ੪)#(ਅ) ਕੇਵਲ ਦੋ ਗੁਰੁ ਅੰਤ (ਯਗਣ ਦੀ ਥਾਂ) ਹੋਣੇ ਭੀ "ਮਲਿੰਦ" ਦਾ ਇੱਕ ਰੂਪ ਹੈ. ਯਥਾ-#ਕਬ ਲਾਗੈ ਮਸਤਕ ਚਰਨਨ ਰਜ,#ਦਰਸ ਦਯਾਲੁ ਦ੍ਰਿਗਨ ਕਬ ਪੇਖੋਂ,#ਅੰਮ੍ਰਿਤ ਬਚਨ ਸੁਨੋ ਕਬ ਸ੍ਰਵਨਨਿ,#ਕਬ ਰਸਨਾ ਬੇਨਤੀ ਬਿਸੇਖੋਂ. xxx (ਭਾਗੁ ਕ)#(੬) ਸਵੈਯੇ ਦਾ ਛੀਵਾਂ ਰੂਪ ਹੈ "ਸਮਾਨ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਮਾਤ੍ਰਾ ਪੁਰ ਦੋ ਵਿਸ਼੍ਰਾਮ. ਅੰਤ ਭਗਣ .#ਉਦਾਹਰਣ-#ਬ੍ਰਹਮਾਦਿਕ ਸਿਵ ਛੰਦਮੁਨੀਸੁਰ,#ਰਸਕਿ ਰਸਕਿ ਠਾਕੁਰ ਗੁਨ ਗਾਵਤ, xxx#ਰੇ ਮਨ ਮੂੜ ਸਿਮਰ ਸੁਖਦਾਤਾ,#ਨਾਨਕ ਦਾਸ ਤੁਝਹਿ ਸਮਝਾਵਤ. xxx#(ਸਵੈਯੇ ਸ੍ਰੀ ਮੁਖਵਾਕ ਮਃ ੫)#(੭) ਸਵੈਯੇ ਦਾ ਸੱਤਵਾਂ ਰੂਪ ਹੈ "ਦ੍ਰੁਮਿਲਾ." ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ ਤੀਜਾ ੧੪. ਤੇ, ਅੰਤ ਸਗਣ ਅਤੇ ਦੋ ਗੁਰੁ , , .#ਉਦਾਹਰਣ-#ਜਯ ਜਯ ਕਲਗੀਧਰ, ਸੇਵਕ ਦੁਖਹਰ,#ਨਹਿ ਸਮਸਰ ਬਲ ਕੇ ਧਾਰੀ. xxx#(੮) ਸਵੈਯੇ ਦਾ ਅੱਠਵਾਂ ਰੂਪ ਹੈ "ਲਲਿਤ." ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਮਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦੇਖੋ ਜੂ ਕੈਸੇ ਏ ਝੰਡੇ ਜੋ ਝੂਲੇ ਹੈਂ#ਧੌਂਸੇ ਕੀ ਧੁੰਕੋਂ ਸੇ ਸ਼ੰਭੂ ਭਾ ਭੋਲਾ. xxx#(ਸਿੱਖੀ ਪ੍ਰਭਾਕਰ)#(੯) ਸਵੈਯੇ ਦਾ ਨੌਵਾਂ ਰੂਪ ਹੈ "ਮਦਿਰਾ". ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਇੱਕ ਗੁਰੁ , , , , , , , .#ਉਦਾਹਰਣ-#ਸੰਤਤ ਹੀ ਸਤਸੰਗਤਿ ਸੰਗ#ਸੁਰੰਗ ਰਤੇ ਜਸੁ ਗਾਵਤ ਹੈਂ. xxx (ਸਵੈਯੇ ਮਃ ੪. ਕੇ)#(੧੦) ਸਵੈਯੇ ਦਾ ਦਸਵਾਂ ਰੂਪ "ਮੱਤਗਯੰਦ" ਹੈ. ਛੰਦਗ੍ਰੰਥਾਂ ਵਿੱਚ ਇਸ ਦਾ ਨਾਉਂ "ਇੰਦਵ" ਅਤੇ "ਮਾਲਤੀ" ਭੀ ਦੇਖੀਦਾ ਹੈ. ਦਸਮਗ੍ਰੰਥ ਵਿੱਚ ਇਸ ਦੀ "ਬਿਜੈ" ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦਾਨਵ ਦੇਵ ਫਨਿੰਦ ਨਿਸਾਚਰ#ਭੂਤ ਭਵਿੱਖ ਭਵਾਨ ਜਪੈਂਗੇ,#ਜੀਵ ਜਿਤੇ ਜਲ ਮੈ ਥਲ ਮੈ#ਪਲ ਹੀ ਪਲ ਮੈ ਸਭ ਥਾਪ ਥਪੈਂਗੇ,#ਪੁੰਨ ਪ੍ਰਤਾਪਨ ਬਾਢਤ ਜੈਧੁਨਿ#ਪਾਪਨ ਕੇ ਬਹੁ ਪੁੰਜ ਖਪੈਂਗੇ,#ਸਾਧ ਸਮੂਹ ਪ੍ਰਸੰਨ ਫਿਰੈਂ ਜਗ#ਸਤ੍ਰੁ ਸਭੈ ਅਵਿਲੋਕ ਚਪੈਂਗੇ.#(੧੧) ਸਵੈਯੇ ਦਾ ਗਿਆਰਵਾਂ ਰੂਪ ਹੈ "ਚਕੋਰ." (ਦੇਖੋ, ਚਿਤ੍ਰਪਦਾ ਦਾ ਰੂਪ ੨)#(੧੨) ਸਵੈਯੇ ਦਾ ਬਾਰਵਾਂ ਰੂਪ ਹੈ "ਅਰਸਾਤ." ਲੱਛਣ ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਇੱਕ ਰਗਣ. , , , , , , , .#ਉਦਾਹਰਣ-#ਸ੍ਵੈ ਨਿਜ ਪਾਯ ਪ੍ਰਮੋਦ ਸਦਾ#ਸ਼ਬਦਾਦਿ ਵਿਰੰਚ ਵਿਕੁੰਠ ਲਖੈ ਵਿਖਾ,#ਜਾਂ ਸ਼ੁਭ ਕੀਰਤਿ ਕੋ ਜਗ ਮੈ#ਗਣਨਾਯਕ ਸਾਰਦ ਹੂੰ ਨ ਸਕੈਂ ਲਿਖਾ,#ਹੈ ਕਚ ਦੀਪਿਤ ਚਿੰਤਮਨੀ ਸਮ#ਊਜਲ ਅੰਮ੍ਰਿਤ ਸੀ ਲਿਖਨੀ ਇਖਾ,#ਮੂਰਤਿ ਸ਼੍ਰੀ ਗੁਰੁ ਭੇਦ ਨ ਰੰਚਕ#ਧੰਨ ਗੁਰੂ ਅਰੁ ਧੰਨ ਗੁਰੂਸਿਖਾ. (ਸਿੱਖੀ ਪ੍ਰਭਾਕਰ)#(੧੩) ਸਵੈਯੇ ਦਾ ਤੇਰਵਾਂ ਰੂਪ ਹੈ "ਰਮ੍ਯ."#ਲੱਛਣ- ਪਹਿਲੇ ਚਰਣ ਵਿੱਚ ਸੱਤ ਭਗਣ, ਇੱਕ ਗੁਰੁ. ਪਿਛਲੇ ਤਿੰਨ ਚਰਣਾਂ ਵਿੱਚ ਅੱਠ ਅੱਠ ਸਗਣ.#ਉਦਾਹਰਣ-#ਭੇਜਤ ਹੈ ਇਹ ਪੈ ਹਮ ਕੋ#ਇਹ ਗ੍ਵਾਰਨਿ ਰੂਪ ਗੁਮਾਨ ਕਰੈ,#ਇਹ ਜਾਨਤ ਵੇ ਘਟ ਹੈਂ ਹਮ ਤੇ#ਤਿਂਹ ਤੇ ਹਠ ਬਾਂਧ ਰਹੀ ਨ ਟਰੈ.#ਕਵਿ ਸ੍ਯਾਮ ਪਿਖੋ ਇਹ ਗ੍ਵਾਰਨਿ ਕੀ#ਮਤਿ ਸ੍ਯਾਮਹਿ ਕੋਪ ਨ ਨੈਕ ਡਰੈ,#ਤਿਹ ਸੋਂ ਬਲ ਜਾਉਂ ਕਹਾਂ ਕਹਿਯੇ#ਤਿਹ ਲ੍ਯਾਵਹੁ ਜੋ ਮੁਖ ਤੇ ਉਚਰੈ. (ਕ੍ਰਿਸਨਾਵ)#(੧੪) ਸਵੈਯੇ ਦਾ ਚੌਦਵਾਂ ਰੂਪ ਹੈ "ਕਿਰੀਟ" ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਭਗਣ. , , , , , , , .#ਉਦਾਹਰਣ-#ਚੰਡ ਪ੍ਰਚੰਡ ਤਬੈ ਬਲ ਧਾਰ#ਸਁਭਾਰ ਲਈ ਕਰਵਾਰ ਕਰੀ ਕਰ. xxx#(ਚੰਡੀ ੧)#(੧੫) ਸਵੈਯੇ ਦਾ ਪੰਦਰਵਾਂ ਰੂਪ ਹੈ "ਦੁਰ੍ਮਿਲ." ਇਸ ਦਾ ਨਾਉਂ "ਚੰਦ੍ਰਕਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ. , , , , , , , .#ਉਦਾਹਰਣ-#ਮਥਰਾ ਭਨਿ ਭਾਗ ਭਲੇ ਉਨ ਕੇ#ਮਨ ਇੱਛਤ ਹੀ ਫਲ ਪਾਵਤ ਹੈਂ. xxx#(ਸਵੈਯੇ ਮਃ ੪. ਕੇ)#(੧੬) ਸਵੈਯੇ ਦਾ ਸੋਲਵਾਂ ਰੂਪ ਹੈ "ਸੁੰਦਰੀ" ਇਸ ਨੂ "ਸੁਖਦਾਨੀ", "ਮਨਮੋਦਕ" ਅਤੇ "ਮੱਲੀ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ਅੱਠ ਸਗਣ ਅੰਤ ਗੁਰੁ. , , , , , , , , .#ਉਦਾਹਰਣ-#ਪਰਨਿੰਦ ਦਗਾ ਚੁਗਲੀ ਨ ਕਰੈ#ਜਗ ਆਪਸ ਤੇ ਨ ਬਡੋ ਬਨ ਬੈਸੇ,#ਨਿਜ ਪੂਜ ਪ੍ਰਸੰਸ ਨ ਨੈਕ ਭਨੈ#ਨਿਰਮਾਨ ਅਲੋਭ ਗੁਰੂ ਗਿਰਿ ਜੈਸੇ,#ਨ ਤਪਾਯ ਦੁਖਾਯ ਨ ਭੂਲ ਕਿਸੇ#ਯਦਿ ਹ੍ਵੈ ਸਪ੍ਰਮਾਦ ਪਗੈਂ ਲਗ ਭੈਸੇ,#ਨਿਸਕਾਮ ਸਦਾ ਸ਼ੁਭ ਰੀਤਿ ਧਰੈ#ਉਪਦੇਸ਼ ਭਲੋ ਪ੍ਰਦ ਹਨਐ ਐਸੇ.#(ਸਿੱਖੀ ਪ੍ਰਭਾਕਰ)#(੧੭) ਸਵੈਯੇ ਦਾ ਸਤਾਰਵਾਂ ਰੂਪ ਹੈ "ਰਤਨ- ਮਾਲਿਕਾ." ਇਸ ਨੂੰ "ਅਰਬਿੰਦ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ, ਇਕ ਲਘੁ. , , , , , , , , .#ਉਦਾਹਰਣ-#ਬਲ ਵੈਸ ਕਟੈ ਛਬਿ ਅੰਗ ਲਟੈ#ਜਗ ਮਾਨ ਘਟੈ ਪਲਟੈ ਕੁਲ ਚਾਲ,#ਭਲ ਨੀਤਿ ਡਗੈ ਜਸ ਪੁੰਨ ਭਗੈ#ਚਿਤ ਚਿੰਤ ਜਗੈ ਨ ਲਗੈ ਪ੍ਰਭੁ ਨਾਲ,#ਤਨ ਰੋਗ ਬਢੈ ਅਤਿ ਪਾਪ ਚਢੈ#ਸੁਚਿ ਤੇਜ ਕਢੈ ਸੁ ਮਢੈ ਜਗ ਜਾਲ,#ਖਲ ਬਾਲਬਧੂ ਮੁਦ ਰੰਚਿਕ ਕਾਰਨ#ਫੇਂਕਤ ਬਿੰਦੁ ਅਮੋਲਕ ਲਾਲ.#(ਨਿਰਮਲ ਪ੍ਰਭਾਕਰ)#(੧੮) ਸਵੈਯੇ ਦਾ ਅਠਾਰਵਾਂ ਰੂਪ ਹੈ "ਕੁੰਦਲਤਾ." ਇਸ ਨੂੰ "ਸਾਵਨ", "ਸੁਖ" ਅਤੇ "ਹਾਰ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ ਦੋ ਲਘੁ. , , , , , , , , .#ਉਦਾਹਰਣ-#ਜਰ ਜਾਇ ਨਹੀ ਕਿਸ ਤੇ ਅਜਰੀ#ਅਸ ਪਾਇ ਗਏ ਸਗਰੀ ਉਰ ਮੇ ਜਰ. xxx#(ਗੁਪ੍ਰਸੂ)#(੧੯) ਸਵੈਯੇ ਦਾ ਉੱਨੀਹਵਾਂ ਰੂਪ ਹੈ "ਸੁਰਧੁਨਿ." ਲੱਛਣ- ਚਾਰ ਚਰਣ. ਪਹਿਲੇ ਚਰਣ ਵਿੱਚ ਅੱਠ ਸਗਣ ਅਤੇ ਇੱਕ ਗੁਰੁ. ਤਿੰਨ ਚਰਣਾਂ ਵਿੱਚ ਸੱਤ ਭਗਣ, ਦੋ ਗੁਰੁ.#ਉਦਾਹਰਣ-#ਹਰਿ ਸੋ ਮੁਖ ਹੈ ਹਰਤੀ ਦੁਖ ਹੈ#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ,#ਲੋਚਨ ਹੈਂ ਹਰਿ ਸੇ ਸਰਸੇ ਹਰਿ ਸੇ#ਭਰੁਟੇ ਹਰਿ ਸੀ ਬਰਨੀ ਹੈ. xxx (ਚੰਡੀ ੧)#(੨੦) ਸਵੈਯੇ ਦਾ ਬੀਸਵਾਂ ਰੂਪ ਹੈ "ਮਨੋਜ." ਲੱਛਣ- ਪਹਿਲੇ ਚਰਣ ਵਿੱਚ ਅੱਠ ਸਗਣ ਦੋ ਲਘੁ, ਤਿੰਨ ਚਰਨਾਂ ਵਿੱਚ ਅੱਠ ਅੱਠ ਭਗਣ.#ਉਦਾਹਰਣ-#ਬ੍ਰਿਖਭਾਨੁ ਸੁਤਾ ਪਿਖ ਰੀਝ ਰਹੀ#ਅਤਿ ਸੁੰਦਰਿ ਸੁੰਦਰ ਕਾਨ੍ਹ ਕੁ ਆਨਨ,#ਰਾਜਤ ਤੀਰ ਨਦੀ ਜਿਹ ਕੇ ਸੁ#ਵਿਰਾਜਤ ਫੂਲਨ ਕੇ ਯੁਤ ਕਾਨਨ. (ਕ੍ਰਿਸਨਾਵ)#(੨੧) ਸਵੈਯੇ ਦਾ ਇਕੀਹਵਾਂ ਰੂਪ ਹੈ "ਮਣਿਧਰ." ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. , , , , , , , .#ਉਦਾਰਹਣ-#ਜਿਤੀ ਵਾਸਨਾ ਏਕ ਹੀ ਬਾਸਨਾ ਮੇ#ਜਿਤੇ ਅੰਗ ਸੋ ਏਕ ਹੀ ਅੰਗ ਮੇ ਹੈਂ,#(ਨਿਰਮਲ ਪ੍ਰਭਾਕਰ)#ਦੇਖੋ, ਝੂਲਨਾ ਦਾ ਪਹਿਲਾ ਰੂਪ ਅਤੇ ਭੁਜੰਗਪ੍ਰਯਾਤ ਦਾ ਰੂਪ (ਸ)#(੨੨) ਸਵੈਯੇ ਦਾ ਬਾਈਹਵਾਂ ਭੇਦ ਹੈ "ਗੰਗਧਰ" ਅਥਵਾ "ਗੰਗੋਦਕ" ਇਸ ਨੂੰ "ਖੰਜਨ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਰਗਣ. , , , , , , , , .#ਉਦਾਹਰਣ-#ਝੂਠ ਔ ਲੋਭ ਕੋ ਤ੍ਯਾਗਕੈ ਸੱਜਨੋ!#ਸਤ੍ਯ ਸੰਤੋਖ ਕੋ ਚਿੱਤ ਮੇ ਧਾਰਿਯੇ. xxx#(੨੩) ਸਵੈਯੇ ਦਾ ਤੇਈਹਵਾਂ ਭੇਦ ਹੈ "ਉਟੰਕਣ." ਲੱਛਣ- ਚਾਰ ਚਰਣ ਪ੍ਰਤਿ ਚਰਣ ਸੱਤ ਰਗਣ ਅਤੇ ਇੱਕ ਗੁਰੁ.#ਉਦਾਹਰਣ-#ਚੌਰ ਚੰਦ੍ਰੰ ਕਰੰ ਛਤ੍ਰ ਸੂਰੰ ਧਰੰ#ਬੇਦ ਬ੍ਰਹਮਾ ਰਰੰ ਦ੍ਵਾਰ ਮੇਰੇ. (ਰਾਮਾਵ)#(੨੪) ਸਵੈਯੇ ਦਾ ਚੌਬੀਹਵਾਂ ਭੇਦ ਹੈ "ਸੁੰਦਰਿ." ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਸ, ਭ, ਸ, ਤ, ਜ, ਜ, ਲ, ਗ. , , , , , , , , .#ਉਦਾਹਰਣ-#ਮੁਨਿ ਦੇਵ ਨ ਪਾਵੈਂ ਥਕ ਮਤਿ ਗਾਵੈਂ#ਹੈ ਬਿਨ ਆਦਿ ਅਨੰਤ ਗੁਰੂ. xxx#(੨੫) ਸਵੈਯੇ ਦਾ ਪੱਚੀਹਵਾਂ ਰੂਪ ਹੈ "ਵਾਮ ਇਸ ਨੂੰ "ਮਕਰੰਦ", "ਮਾਧਵੀ" ਅਤੇ "ਮੰਜਰੀ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਸੱਤ ਜਗਣ ਅਤੇ ਇੱਕ ਯਗਣ. , , , , , , , .#ਉਦਾਹਰਣ-#ਕਰੋ ਨ ਬੁਰਾ ਕਿਹਕੈ ਕਬਿ ਹੀ ਮ੍ਰਿਦੁ#ਬੈਨ ਭਨੋ ਤਜਕੋ ਕੁਟਿਲਾਈ. xxx#(੨੬) ਸਵੈਯੇ ਦਾ ਛੱਬੀਹਵਾਂ ਭੇਦ ਹੈ "ਮੱਤਾਕ੍ਰੀੜਾ." ਲੱਛਣ- ਪ੍ਰਤਿ ਚਰਣ ਮ, ਮ, ਤ, ਨ, ਨ, ਨ, ਨ, ਲ, ਗ, , , , , , , , , .#ਉਦਾਹਰਣ-#ਪਾਵੈ ਵਿਦ੍ਯਾ ਧਾਰੈ ਸਿੱਖੀ#ਕਬਹੁ ਨ ਧਰਤ ਕੁਪਥ ਪਗ ਨਰ ਸੋ. xxx#(੨੭) ਸਵੈਯੇ ਦਾ ਸਤਾਈਹਵਾਂ ਰੂਪ ਹੈ "ਆਭਾਰ." ਇਸ ਨੂੰ "ਪਾਤਾਲ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਅੱਠ ਤਗਣ , , , , , , , .#ਉਦਾਹਰਣ-#ਜਾਪੈਂ ਨ ਤਾਂਕੋ ਜੁ ਹੈ ਸਰ੍ਵਦਾਤਾ#ਕਹਾਂ ਹੋਯ ਪੂਜੇ ਨਦੀ ਕੂਪ ਪਾਖਾਨ?#ਰਾਖਾ ਨਾ ਹੋਵੈ ਕਦੀ ਅੰਤ ਵੇਲੇ ਬਿਨਾ#ਸ਼੍ਰੀ ਪ੍ਰਭੂ ਬਾਤ ਤੂ ਸਤ੍ਯਕੈ ਜਾਨ. xxx#(੨੮) ਸਵੈਯੇ ਦਾ ਅਠਾਈਹਵਾਂ ਰੂਪ "ਸੁਮੁਖੀ" ਹੈ. ਇਸ ਦਾ ਨਾਉਂ "ਮੱਲਿਕਾ" ਅਤੇ "ਮਾਲਿਨੀ" ਭੀ ਹੈ. ਲੱਛਣ ਪ੍ਰਤਿ ਚਰਣ ਸੱਤ ਜਗਣ ਅੰਤ ਲਘੁ ਗੁਰੁ. , , , , , , , , .#ਉਦਾਹਰਣ- ਜੁ ਮਾਨਤ ਹੈਂ ਗੁਰੁਵਾਕਨ ਕੋ ਰਹਿਤੇ ਜਗ ਮਾਹਿ ਕਦੀ ਨ ਦੁਖੀ, ਰਹੈ ਨ ਕਮੀ ਧਨ ਧਾਮ ਭਰੇ ਰਕਹਿ ਆਤਮ ਦੇਹ ਸਦੀਵ ਸੁਖੀ. xxx#(੨੯) ਸਵੈਯੇ ਦਾ ਉਨਤੀਹਵਾਂ ਰੂਪ ਹੈ "ਕ੍ਰੌਂਚ." ਲੱਛਣ- ਪ੍ਰਤਿ ਚਰਣ ਭ, ਮ ਸ, ਭ, ਨ, ਨ, ਨ, ਨ, ਗ. , , , , , , , , . ੫, ੫, ੮, ੭. ਅੱਖਰਾਂ ਪੁਰ ਚਾਰ ਵਿਸ਼੍ਰਾਮ.#ਉਦਾਹਰਣ-#ਪ੍ਰੇਮ ਵਿਹੀਨਾ, ਪਾਇ ਨ ਸ਼ਾਂਤੀ,#ਯਦਪਿ ਧਰਤਿ ਧਨ, ਅਗਨਿਤ ਧਰਹੀ,#ਤਾਪ ਰਿਦੇ ਤੇ, ਦੂਰ ਨ ਹੋਵੈ,#ਜਪ ਤਪ ਵ੍ਰਤ ਪੁਨ, ਪੁਨ ਨਰ ਕਰਹੀ. xxx#(੩੦) ਸਵੈਯੇ ਦਾ ਤੀਹਵਾਂ ਰੂਪ ਹੈ "ਝੂਲਨਾ." ਦੇਖੋ, ਝੂਲਨਾ ਦਾ ਦੂਜਾ ਰੂਪ.#(੩੧) ਸਵੈਯੇ ਦਾ ਇਕਤੀਹਵਾਂ ਰੂਪ "ਮੁਕ੍ਤਹਰਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, , , , , , , , .#ਉਦਾਹਰਣ-#"ਵਿਲੋਕ ਗੁਰੂਮੁਖ ਪੰਕਜ ਸਿੱਖ#ਰਹੇ ਹੁਇ ਭੌਰ ਰਸੀ ਮਕਰੰਦ." xxx#(੩੨) ਸਵੈਯੇ ਦਾ ਬੱਤੀਹਵਾਂ ਰੂਪ "ਲਵੰਗਲਤਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, ਅੰਤ ਲਘੁ. , , , , , , , , .#ਉਦਾਹਰਣ-#ਜਿਨ੍ਹੈ ਨ ਕਛੂ ਕਵਿਤਾ ਰਸ ਹੈ#ਨਹਿ ਰਾਗ ਵਿਖੇ ਮਨ ਰਾਗ ਲਗਾਵਤ,#ਜਪੈਂ ਨਹਿ ਵਾਹਗੁਰੂ ਗੁਰੁਮੰਤ੍ਰ#ਸਰੂਪ ਮਨੁੱਖ ਪਸ਼ੂ ਨਜ਼ਰਾਵਤ. xxx#(੩੩) ਸਵੈਯੇ ਦਾ ਤੇਤੀਹਵਾਂ ਰੂਪ ਹੈ "ਸਰਵਗਾਮੀ." ਲੱਛਣ- ਪ੍ਰਤਿ ਚਰਣ ਸੱਤ ਤਗਣ ਅੰਤ ਦੋ ਗੁਰੁ. , , , , , , , .#ਉਦਾਹਰਣ-#ਗਾਜੇ ਮਹਾ ਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ. xxx (ਰਾਮਾਵ)#ਜਾਕੋ ਰਿਦਾ ਹੈ ਕ੍ਰਿਪਾ ਸਾਥ ਪੂਰ੍ਯੋ#ਪ੍ਰਜਾਪ੍ਯਾਰ ਵਾਸੈ ਸਦਾ ਚਿੱਤ ਮਾਹੀਂ,#ਮੰਤ੍ਰੀ ਤਥਾ ਸੈਨ ਹੈਂ ਵਾਰਤੇ ਪ੍ਰਾਣ ਕੋ#ਤਾਂਹਿ ਕੇ ਰਾਜ ਭੈ ਹੋਤ ਨਾਹੀਂ. xxx#(੩੪) ਸਵੈਯੇ ਦਾ ਚੌਤੀਹਵਾਂ ਰੂਪ ਹੈ "ਸਾਰਦਾ" ਲੱਛਣ- ਪ੍ਰਤਿ ਚਰਣ ਸੱਤ ਰਗਣ ਅੰਤ ਗੁਰੁ ਲਘੁ. , , , , , , , . ਉਦਾਹਰਣ-#ਧੀਰ ਗੰਭੀਰ ਹੈ ਗ੍ਯਾਨ ਕੋ ਪੁੰਜ ਹੈ#ਪ੍ਰੇਮ ਕੋ ਰੂਪ ਹੈ ਸਤ੍ਰੁ ਕੋ ਕਾਲ,#ਦੀਨਤਾਹੀਨ ਲੈਲੀਨ ਉਦ੍ਯੋਗ ਮੇ#ਦਾਨ ਦਾਤਾਰ ਹੈ ਖਾਲਸਾ ਲਾਲ. xxx
इह चार चरण दा सरवप्रिय छंद अनेक नामां दा देखीदा है. जिस दे मुॱख दो भेद हन- मात्रिक अते वरणिक.#मात्रिक सवैये दे चारे चरणां दा पदांत अनुप्रास मिले, तद उतॱम है नहीं तां दो चरणां दा जरूर मिलणा चाहीए. वरणिक सवैये दे चारे चरणां दा अंत्यानुप्रास समान होणा कवीआं ने विधान कीता है.¹#इस छंद दे बहुत भेदकाव्यग्रंथां विॱच पाए जांदे हन, उन्हां विॱचों जो सिॱखकाव्य विॱच आए, अथवा सानूं भाए हन, उह पाठकां दे गिआन लई लॱछण अते उदाहरणां समेत अॱगे लिखदे हां-#(१) सवैये दा पहिला रूप है "बीर", जिस दा लॱछण है चार चरण, प्रति चरण ३१ मात्रा. पहिला विश्राम १६. पुर, दूजा १५. पुर अंत गुरु लघु. इस दा नाउं मात्रिक सवैया भी है.#उदाहरण-#नाभिकमल ते ब्रहमा उपजे,#बेद पड़हि मुख कंठ सवारि. xxx#जाकी भगति करहि जन पूरे,#मुनि जन सेवहि गुरवीचारि." xx#(गूज मः १)#लघु गुरु दे हिसाब जे इस बीर सवैये दा भेद देखीए तद इह सेन है किउंकि इस विॱच ३१ गुरु अते ६२ लघु हन.#(२) सवैये दा दूजा रूप है "बाण." लॱछण- प्रति चरण ३१ मात्रा. १६. अर १५. पुर विश्राम अंत दो गुरु.#उदाहरण-#अंम्रितु नामु तुमारा ठाकुर,#एहु महारसु जनहि पीओ. xx#(आसा मः ५)#(३) सवैये दा तीजा रूप है "सौम्य." लॱछण- प्रति चरण ३१ मात्रा. पहिला विश्राम १६. पुर, दूजा १५. पुर. अंत नगण .#उदाहरण-#मुख ते टीका सहित उचारत,#राम रिदे नहि पूरन रहित,#करि उपदेश सुनावै लोगन,#कछु न कमावै आपन कहित. xxx#(गुवि ६)#(४) सवैये दा चौथा रूप है "दंडकला." इस नूं "निसाकर" भी आखदे हन. लॱछण- चार चरण. प्रति चरण३२ मात्रा. १६- १६ ते विश्राम. अंत सगण .#उदाहरण-#बुॱधि विवेक ग्यान अर विद्या,#सफल होत उपकार करत जो. xxx#(अ) दंडकला दा दूजा भेद है १८- १४ मात्रा ते विश्राम अंत सगण .#उदाहरण-#"सतिगुरु मतिगूड़, बिमल सतसंगति,#आतमुरंगि चलूलु भ्या,#जाग्या मन कवलु सहजि परकास्या.#अभै निरंजनु घरहि लहा."xxx#(सवैये मः ४. के)#(५) सवैये दा पंजवां रूप है "मलिंद" लॱछण- प्रति चरण ३२ मात्रा. १६- १६ पुर विश्राम, अंत यगण .#उदाहरण-#ते साधू हरि मेलहु स्वामी,#जिन जपिआ गति होइ हमारी.#तिन का दरसु देखि मनु बिगसै,#खिनि खिनि तिन कउ हउ बलिहारी. xx#(भैर मः ४)#(अ) केवल दो गुरु अंत (यगण दी थां) होणे भी "मलिंद" दा इॱक रूप है. यथा-#कब लागै मसतक चरनन रज,#दरस दयालु द्रिगन कब पेखों,#अंम्रित बचन सुनो कब स्रवननि,#कब रसना बेनती बिसेखों. xxx (भागु क)#(६) सवैये दा छीवां रूप है "समान" लॱछण- प्रति चरण ३२ मात्रा. १६- १६ मात्रा पुर दो विश्राम. अंत भगण .#उदाहरण-#ब्रहमादिक सिव छंदमुनीसुर,#रसकि रसकि ठाकुर गुन गावत, xxx#रे मन मूड़ सिमर सुखदाता,#नानक दास तुझहि समझावत. xxx#(सवैये स्री मुखवाक मः ५)#(७) सवैये दा सॱतवां रूप है "द्रुमिला." लॱछण- चार चरण.प्रति चरण ३२ मात्रा, पहिला विश्राम १०. पुर, दूजा ८. पुर तीजा १४. ते, अंत सगण अते दो गुरु , , .#उदाहरण-#जय जय कलगीधर, सेवक दुखहर,#नहि समसर बल के धारी. xxx#(८) सवैये दा अॱठवां रूप है "ललित." लॱछण- चार चरण. प्रति चरण सॱत मगण अंत दो गुरु. , , , , , , , , .#उदाहरण-#देखो जू कैसे ए झंडे जो झूले हैं#धौंसे की धुंकों से शंभू भा भोला. xxx#(सिॱखी प्रभाकर)#(९) सवैये दा नौवां रूप है "मदिरा". लॱछण- चार चरण, प्रति चरण सॱत भगण अंत इॱक गुरु , , , , , , , .#उदाहरण-#संतत ही सतसंगति संग#सुरंग रते जसु गावत हैं. xxx (सवैये मः ४. के)#(१०) सवैये दा दसवां रूप "मॱतगयंद" है. छंदग्रंथां विॱच इस दा नाउं "इंदव" अते "मालती" भी देखीदा है. दसमग्रंथ विॱच इस दी "बिजै" संग्या भी है. लॱछण- चार चरण, प्रति चरण सॱत भगण अंत दो गुरु. , , , , , , , , .#उदाहरण-#दानव देव फनिंद निसाचर#भूत भविॱख भवान जपैंगे,#जीव जिते जल मै थल मै#पल ही पल मै सभ थाप थपैंगे,#पुंन प्रतापन बाढत जैधुनि#पापन के बहु पुंज खपैंगे,#साध समूह प्रसंन फिरैं जग#सत्रु सभै अविलोक चपैंगे.#(११) सवैये दागिआरवां रूप है "चकोर." (देखो, चित्रपदा दा रूप २)#(१२) सवैये दा बारवां रूप है "अरसात." लॱछण चार चरण. प्रति चरण सॱत भगण, इॱक रगण. , , , , , , , .#उदाहरण-#स्वै निज पाय प्रमोद सदा#शबदादि विरंच विकुंठ लखै विखा,#जां शुभ कीरति को जग मै#गणनायक सारद हूं न सकैं लिखा,#है कच दीपित चिंतमनी सम#ऊजल अंम्रित सी लिखनी इखा,#मूरति श्री गुरु भेद न रंचक#धंन गुरू अरु धंन गुरूसिखा. (सिॱखी प्रभाकर)#(१३) सवैये दा तेरवां रूप है "रम्य."#लॱछण- पहिले चरण विॱच सॱत भगण, इॱक गुरु. पिछले तिंन चरणां विॱच अॱठ अॱठ सगण.#उदाहरण-#भेजत है इह पै हम को#इह ग्वारनि रूप गुमान करै,#इह जानत वे घट हैं हम ते#तिंह ते हठ बांध रही न टरै.#कवि स्याम पिखो इह ग्वारनि की#मति स्यामहि कोप न नैक डरै,#तिह सों बल जाउं कहां कहिये#तिह ल्यावहु जो मुख ते उचरै. (क्रिसनाव)#(१४) सवैये दा चौदवां रूप है "किरीट" लॱछण- चार चरण, प्रति चरण अॱठ भगण. , , , , , , , .#उदाहरण-#चंड प्रचंड तबै बल धार#सँभार लई करवार करी कर. xxx#(चंडी १)#(१५) सवैये दा पंदरवां रूप है "दुर्मिल." इस दा नाउं "चंद्रकला" भी है. लॱछण- चार चरण, प्रति चरणअॱठ सगण. , , , , , , , .#उदाहरण-#मथरा भनि भाग भले उन के#मन इॱछत ही फल पावत हैं. xxx#(सवैये मः ४. के)#(१६) सवैये दा सोलवां रूप है "सुंदरी" इस नू "सुखदानी", "मनमोदक" अते "मॱली" भी आखदे हन. लॱछण- चार चरण. प्रति चरण अॱठ सगण अंत गुरु. , , , , , , , , .#उदाहरण-#परनिंद दगा चुगली न करै#जग आपस ते न बडो बन बैसे,#निज पूज प्रसंस न नैक भनै#निरमान अलोभ गुरू गिरि जैसे,#न तपाय दुखाय न भूल किसे#यदि ह्वै सप्रमाद पगैं लग भैसे,#निसकाम सदा शुभ रीति धरै#उपदेश भलो प्रद हनऐ ऐसे.#(सिॱखी प्रभाकर)#(१७) सवैये दा सतारवां रूप है "रतन- मालिका." इस नूं "अरबिंद" भी आखदे हन. लॱछण- चार चरण, प्रति चरण अॱठ सगण, इक लघु. , , , , , , , , .#उदाहरण-#बल वैस कटै छबि अंग लटै#जग मान घटै पलटै कुल चाल,#भल नीति डगै जस पुंन भगै#चित चिंत जगै न लगै प्रभु नाल,#तन रोग बढै अति पाप चढै#सुचि तेज कढै सु मढै जग जाल,#खल बालबधू मुद रंचिक कारन#फेंकत बिंदु अमोलक लाल.#(निरमल प्रभाकर)#(१८) सवैये दा अठारवां रूप है "कुंदलता." इस नूं "सावन", "सुख" अते "हार" भी आखदे हन. लॱछण- चारचरण, प्रति चरण अॱठ सगण दो लघु. , , , , , , , , .#उदाहरण-#जर जाइ नही किस ते अजरी#अस पाइ गए सगरी उर मे जर. xxx#(गुप्रसू)#(१९) सवैये दा उॱनीहवां रूप है "सुरधुनि." लॱछण- चार चरण. पहिले चरण विॱच अॱठ सगण अते इॱक गुरु. तिंन चरणां विॱच सॱत भगण, दो गुरु.#उदाहरण-#हरि सो मुख है हरती दुख है#अलकैं हरहार प्रभा हरनी है,#लोचन हैं हरि से सरसे हरि से#भरुटे हरि सी बरनी है. xxx (चंडी १)#(२०) सवैये दा बीसवां रूप है "मनोज." लॱछण- पहिले चरण विॱच अॱठ सगण दो लघु, तिंन चरनां विॱच अॱठ अॱठ भगण.#उदाहरण-#ब्रिखभानु सुता पिख रीझ रही#अति सुंदरि सुंदर कान्ह कु आनन,#राजत तीर नदी जिह के सु#विराजत फूलन के युत कानन. (क्रिसनाव)#(२१) सवैये दा इकीहवां रूप है "मणिधर." लॱछण- चार चरण, प्रति चरण अॱठ यगण. , , , , , , , .#उदारहण-#जिती वासना एक ही बासना मे#जिते अंग सो एक ही अंग मे हैं,#(निरमल प्रभाकर)#देखो, झूलना दा पहिला रूप अते भुजंगप्रयात दा रूप (स)#(२२) सवैये दा बाईहवां भेद है "गंगधर" अथवा "गंगोदक" इस नूं "खंजन" भी आखदे हन. लॱछण- चार चरण, प्रति चरण अॱठ रगण. , , , , , ,, , .#उदाहरण-#झूठ औ लोभ को त्यागकै सॱजनो!#सत्य संतोख को चिॱत मे धारिये. xxx#(२३) सवैये दा तेईहवां भेद है "उटंकण." लॱछण- चार चरण प्रति चरण सॱत रगण अते इॱक गुरु.#उदाहरण-#चौर चंद्रं करं छत्र सूरं धरं#बेद ब्रहमा ररं द्वार मेरे. (रामाव)#(२४) सवैये दा चौबीहवां भेद है "सुंदरि." लॱछण- चार चरण, प्रति चरण स, स, भ, स, त, ज, ज, ल, ग. , , , , , , , , .#उदाहरण-#मुनि देव न पावैं थक मति गावैं#है बिन आदि अनंत गुरू. xxx#(२५) सवैये दा पॱचीहवां रूप है "वाम इस नूं "मकरंद", "माधवी" अते "मंजरी" भी आखदे हन. लॱछण- प्रति चरण सॱत जगण अते इॱक यगण. , , , , , , , .#उदाहरण-#करो न बुरा किहकै कबि ही म्रिदु#बैन भनो तजको कुटिलाई. xxx#(२६) सवैये दा छॱबीहवां भेद है "मॱताक्रीड़ा." लॱछण- प्रति चरण म, म, त, न, न, न, न, ल, ग, , , , , , , , , .#उदाहरण-#पावै विद्या धारै सिॱखी#कबहु न धरत कुपथ पग नर सो. xxx#(२७) सवैये दा सताईहवां रूप है "आभार." इस नूं "पाताल" भी आखदे हन. लॱछण- प्रति चरण अॱठ तगण , , , , , , , .#उदाहरण-#जापैं न तांको जुहै सर्वदाता#कहां होय पूजे नदी कूप पाखान?#राखा ना होवै कदी अंत वेले बिना#श्री प्रभू बात तू सत्यकै जान. xxx#(२८) सवैये दा अठाईहवां रूप "सुमुखी" है. इस दा नाउं "मॱलिका" अते "मालिनी" भी है. लॱछण प्रति चरण सॱत जगण अंत लघु गुरु. , , , , , , , , .#उदाहरण- जु मानत हैं गुरुवाकन को रहिते जग माहि कदी न दुखी, रहै न कमी धन धाम भरे रकहि आतम देह सदीव सुखी. xxx#(२९) सवैये दा उनतीहवां रूप है "क्रौंच." लॱछण- प्रति चरण भ, म स, भ, न, न, न, न, ग. , , , , , , , , . ५, ५, ८, ७. अॱखरां पुर चार विश्राम.#उदाहरण-#प्रेम विहीना, पाइ न शांती,#यदपि धरति धन, अगनित धरही,#ताप रिदे ते, दूर न होवै,#जप तप व्रत पुन, पुन नर करही. xxx#(३०) सवैये दा तीहवां रूप है "झूलना." देखो, झूलना दा दूजा रूप.#(३१) सवैये दा इकतीहवां रूप "मुक्तहरा" है. लॱछण- प्रति चरण अॱठ जगण, , , , , , , , .#उदाहरण-#"विलोक गुरूमुख पंकज सिॱख#रहे हुइ भौर रसी मकरंद." xxx#(३२) सवैये दा बॱतीहवां रूप "लवंगलता" है. लॱछण- प्रति चरण अॱठ जगण, अंत लघु. , , , , , , , ,.#उदाहरण-#जिन्है न कछू कविता रस है#नहि राग विखे मन राग लगावत,#जपैं नहि वाहगुरू गुरुमंत्र#सरूप मनुॱख पशू नज़रावत. xxx#(३३) सवैये दा तेतीहवां रूप है "सरवगामी." लॱछण- प्रति चरण सॱत तगण अंत दो गुरु. , , , , , , , .#उदाहरण-#गाजे महा सूर घूंमी रणं हूर#भ्रंमी नभं पूर बेखं अनूपं. xxx (रामाव)#जाको रिदा है क्रिपा साथ पूर्यो#प्रजाप्यार वासै सदा चिॱत माहीं,#मंत्री तथा सैन हैं वारते प्राण को#तांहि के राज भै होत नाहीं. xxx#(३४) सवैये दा चौतीहवां रूप है "सारदा" लॱछण- प्रति चरण सॱत रगण अंत गुरु लघु. , , , , , , , . उदाहरण-#धीर गंभीर है ग्यान को पुंज है#प्रेम को रूप है सत्रु को काल,#दीनताहीन लैलीन उद्योग मे#दान दातार है खालसा लाल. xxx
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਪ੍ਰਧਾਨ. ਮੁਖੀਆ। ੨. ਮੁੱਢ ਵਿੱਚ ਹੋਇਆ। ੩. ਸ਼੍ਰੇਸ੍ਟ. ਉੱਤਮ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. मातृक. ਵਿ- ਮਾਤਾ ਦਾ. "ਮਾਤ੍ਰਿਕ ਸਪਤ, ਸਪਤ ਪਿਤਰਨ ਕੁਲ." (ਪਾਰਸਾਵ) ਸੱਤ ਮਾਂ ਦੀਆ ਅਤੇ ਸੱਤ ਪਿਤਾ ਦੀਆਂ ਕੁਲਾਂ। ੨. ਸੰ. मात्रिक. ਮਾਤ੍ਰਾ ਦਾ. ਜੈਸੇ- ਮਾਤ੍ਰਿਕ ਛੰਦ. ਮਾਤ੍ਰਿਕ ਗਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. वर्णिक. ਵਿ- ਅੱਖਰਾਂ ਦਾ। ੨. ਸੰਗ੍ਯਾ- ਲਿਖਾਰੀ. ਮੁਨਸ਼ੀ....
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਸੰਗ੍ਯਾ- ਪਦ ਦਾ ਅੰਤ. ਤੁਕਾਂਤ....
ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਅੱਖਰਾਂ ਦੀ ਸਮਾਨਤਾ ਅਤੇ ਪਦਾਂ ਦਾ ਵਜ਼ਨ ਅਨੇਕ ਵਾਰ ਵਾਕ ਵਿੱਚ ਤੁੱਲ ਹੋਵੇ. ਇਸ ਨੂੰ "ਪਦਮੈਤ੍ਰੀ" ਅਤੇ "ਵਰਣਮੈਤ੍ਰੀ" ਭੀ ਆਖਦੇ ਹਨ. ਵਿਦ੍ਵਾਨਾਂ ਨੇ ਇਸ ਅਲੰਕਾਰ ਦੇ ਪੰਜ ਭੇਦ ਥਾਪੇ ਹਨ-#ਛੇਕ, ਵ੍ਰਿੱਤਿ, ਸ਼੍ਰੁਤਿ, ਲਾਟ ਅਤੇ ਅੰਤ੍ਯ.#(ੳ) ਜੇ ਇੱਕੋ ਅੱਖਰ ਪਦਾਂ ਦੇ ਆਦਿ ਅਤੇ ਮੱਧ ਅਨੇਕ ਵਾਰ ਆਵੇ, ਤਦ "ਛੇਕਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਵਿਦਿਆ ਵਿਖਮ ਵੀਚਾਰੁ. (ਜਪੁ)#ਕੁਚਿਲ ਕੁਰੂਪਿਂ ਕੁਨਾਰਿ ਕੁਲਖਨੀ#ਪਿਰਕਾ ਸਹਜੁ ਨ ਜਾਨਿਆ. (ਸਾਰ ਮਃ ੧)#ਛਤ੍ਰਧਾਰੀ ਛਤ੍ਰੀਪਤਿ ਛੈਲਰੂਪ ਛਿਤਿਨਾਥ,#ਛੋਨੀਕਰ ਛਾਯਾਬਰ ਛਤ੍ਰੀਪਤਿ ਗਾਈਐ.#(ਗ੍ਯਾਨ)#ਪਰਮਪੁਰਖ ਪਰਮੇਸੁਰ ਸ੍ਵਾਮੀ ਪਾਵਨ ਪਉਨਅਹਾਰੀ.#(ਹਜ਼ਾਰੇ ੧੦)#ਛਲਰੂਪੀ ਛੈਲੀ ਸਦਾ ਛਕੀ ਰਹਿਤ ਛਿਤਿ ਮਾਹਿ.#ਅਛਲ ਛਲਤ ਛਿਤਿਪਤਿਨ ਕੋ ਛਲੀ ਕੌਨ ਤੇ ਜਾਹਿ?#(ਚਰਿਤ੍ਰ ੭੦)#(ਅ) ਇੱਕੋ ਅੱਖਰ ਜੇ ਅਨੇਕ ਵਾਰ ਪਦਾਂ ਦੇ ਅੰਤ ਆਵੇ, ਅਤੇ ਪਦਾਂ ਦਾ ਵਜ਼ਨ ਸਮਾਨ ਹੋਵੇ, ਤਦ "ਵ੍ਰਿਤ੍ਯਾਨੁਪ੍ਰਾਸ" ਹੈ.#ਉਦਾਹਰਣ-#ਦਰਸਨ ਪਰਸਨ ਸਰਸਨ ਹਰਸਨ#ਰੰਗਿ ਰੰਗੀ ਕਰਤਾਰੀ ਰੇ (ਆਸਾ ਮਃ ੫)#ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ,#ਗਣਿਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨਚਿੰਦਾ#(ਆਸਾ ਛੰਤ ਮਃ ੫)#ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ.#(ਜਾਪੁ)#ਕਹੂੰ ਦੇਵਤਾਨ ਕੇ ਦਿਵਾਨ ਮੇ ਵਿਰਾਜਮਾਨ,#ਕਹੂੰ ਦਾਨਵਾਨ ਕੋ ਗੁਮਾਨਮਤਿ ਦੇਤ ਹੋ. (ਅਕਾਲ)#ਕਾਹੂੰ ਕੋ ਤਨੈਯਾ ਹੈ ਨ ਮੈਯਾ ਜਾਂਕੇ ਭੈਯਾ ਕੋਊ,#ਛੋਨੀ ਹੂੰ ਕੇ ਛੈਯਾ ਛੋਡ ਕਾਸੋਂ ਪ੍ਰੀਤਿ ਲਈਐ.#(ਗ੍ਯਾਨ)#(ੲ) ਸਮ ਅਸਥਾਨ ਦੇ ਵਰਣਾਂ ਦਾ ਸੰਯੋਗ ਹੋਣ ਕਰਕੇ "ਸ਼੍ਰਤ੍ਯਨੁਪ੍ਰਾਸ" ਹੁੰਦਾ ਹੈ. ਅਰਥਾਤ ਕੰਠ ਵਿੱਚ ਬੋਲਣ ਵਾਲੇ ਅੱਖਰ ਨਾਲ ਕੰਠਅਸਥਾਨੀ ਦਾ ਮੇਲ, ਦੰਦਾਂ ਵਿੱਚ ਬੋਲਣ ਵਾਲੇ ਅੱਖਰ ਨਾਲ ਦੰਤਅਸਥਾਨੀ ਦਾ ਮੇਲ ਆਦਿਕ.#ਉਦਾਹਰਣ-#ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ. (ਜਪੁ)#ਤ- ਥ- ਸ- ਧ ਇਹ ਸਭ ਅੱਖਰ ਦੰਦਾਂ ਵਿੱਚ ਬੋਲਣ ਵਾਲੇ ਹਨ.#(ਸ) ਪਦ ਉਹੀ ਹੋਣ, ਪਰ ਅਨ੍ਵਯ ਕਰਨ ਤੋਂ ਭਾਵ ਵਿੱਚ ਭੇਦ ਹੋਵੇ, ਇਹ "ਲਾਟਾਨੁਪ੍ਰਾਸ" ਹੈ.#ਉਦਾਹਰਣ-#ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ. (ਜਪੁ)#ਇਸ ਦਾ ਪਾਠ- ਗਾਵੈ ਕੋ? ਤਾਣੁ ਹੋਵੈ ਕਿਸੈ ਤਾਣੁ ਪੜ੍ਹਨ ਤੋਂ ਅਰਥ ਹੈ- ਵਾਹਗੁਰੂ ਨੂੰ ਕੌਣ ਗਾ ਸਕਦਾ ਹੈ? ਉੱਤਰ- ਜਿਸ ਨੂੰ ਕਰਤਾਰ ਦੀ ਰਖ੍ਯਾ ਦਾ ਬਲ ਹੈ. ਅਤੇ ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ, ਪੜ੍ਹਨ ਤੋਂ ਅਰਥ ਹੈ ਕਿ ਜਿਸ ਵਿੱਚ ਬਲ ਦੀ ਪ੍ਰਧਾਨਤਾ ਹੈ, ਉਹ ਕਰਤਾਰ ਦੇ ਬਲ ਦੀ ਮਹਿਮਾਂ ਗਾਉਂਦਾ ਹੈ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਗੁਰੂਸ਼ਰਣ ਆਯੋ ਨਹੀਂ ਹੋਤ ਯਾਤਨਾ ਤਾਹਿਂ.#ਨਹੀਂ ਪਦ ਨੂੰ ਪਹਿਲੇ ਅਤੇ ਦੂਜੇ ਪਦ ਨਾਲ ਜੋੜਨ ਤੋਂ ਭਾਵ ਬਦਲਗਿਆ.#ਜਾਓ ਮਤ ਠਹਿਰੋ ਇਹਾਂ#ਇਸ ਵਾਕ ਦੇ ਮਤ ਪਦ ਦਾ ਜਾਓ ਅਥਵਾ ਠਹਿਰੋ ਨਾਲ ਸੰਯੋਗ ਕਰਨ ਤੋਂ ਭਾਵ ਵਿੱਚ ਭਾਰੀ ਭੇਦ ਹੋ ਜਾਂਦਾ ਹੈ.#(ਹ) ਛੰਦ ਦੀਆਂ ਤੁਕਾਂ ਦੇ ਅੰਤਿਮ ਅੱਖਰ ਦੀ "ਤੁਕਾਂਤ" ਸੰਗ੍ਯਾ ਹੈ. ਅਤੇ ਇਸ ਤੁਕਾਂਤ ਦਾ ਨਾਉਂ ਹੀ "ਅੰਤ੍ਯਾਨੁਪ੍ਰਾਸ" ਹੈ. ਕਵੀਆਂ ਨੇ "ਅੰਤ੍ਯਾਨੁਪ੍ਰਾਸ" ਛੀ ਪ੍ਰਕਾਰ ਦਾ ਕਲਪਿਆ ਹੈ- ਸਰਵਾਂਤ੍ਯ, ਸਮਾਂਤ੍ਯ ਵਿਖਮਾਂਤ੍ਯ. ਸਮਾਂਤ੍ਯ, ਵਿਖਮਾਂਤ੍ਯ, ਸਮਵਿਖਮਾਂਤ੍ਯ ਅਤੇ ਭਿੰਨਤੁਕਾਂਤ੍ਯ.#(a) ਸਰਵਾਂਤ੍ਯ ਅਨੁਪ੍ਰਾਸ ਉਹ ਹੈ ਕਿ ਸਾਰੇ ਚਰਣਾਂ ਦੇ ਅੰਤਿਮ ਪਦ ਇੱਕ ਹੀ ਵਜ਼ਨ ਦੇ ਹੋਣ ਅਤੇ ਪਿਛਲਾ ਅੱਖਰ ਭੀ ਇੱਕੋ ਹੋਵੇ.#ਉਦਾਹਰਣ-#ਅਮਿਤ ਤੇਜ ਜਗ ਜੋਤਿ ਪ੍ਰਕਾਸੀ,#ਆਦਿ ਅਛੇਦ ਅਭੈ ਅਵਿਨਾਸੀ,#ਪਰਮ ਤੱਤ ਪਰਮਾਰ੍ਥ ਵਿਕਾਸੀ,#ਆਦਿ ਸਰੂਪ ਅਖੰਡ ਉਦਾਸੀ. (ਗ੍ਯਾਨ)#(b) ਸਮਾਂਤ੍ਯ ਵਿਖਮਾਂਤ੍ਯ ਅਨੁਪ੍ਰਾਸ ਓਹ ਹੈ ਕਿ ਟੌਂਕ ਪਦ ਨਾਲ ਟੌਂਕ ਦਾ, ਅਤੇ ਜਿਸਤ ਨਾਲ ਜਿਸਤ ਦਾ ਵਜ਼ਨ ਅਤੇ ਅੱਖਰ ਮਿਲੇ.#ਉਦਾਹਰਣ-#ਗੁਣ ਮੁਦ ਮੰਗਲ ਮੂਲ,#ਸਭ ਕਾਰਯ ਕੋ ਸਿਧ ਕਰਤ,#ਅਵਗੁਣ ਗਹੋ ਨ ਭੂਲ,#ਸੁਖ ਸੰਪਤਿ ਕੋ ਜੋ ਹਰਤ.#(c) ਜਿਸਤ ਨਾਲ ਜਿਸਤ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਪਰ ਟੌਂਕ ਨਾਲ ਨਾ ਮਿਲੇ. ਇਹ ਸਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਇੰਦ੍ਰਾਨ ਇੰਦ੍ਰ,#ਬਾਲਾਨ ਬਾਲ,#ਰੰਕਾਨ ਰੰਕ,#ਕਾਲਾਨ ਕਾਲ. (ਜਾਪੁ)#(d) ਵਿਖਮਾਂਤ੍ਯ ਅਨੁਪ੍ਰਾਸ ਵਿੱਚ ਟੌਂਕ ਪਦਾਂ ਦਾ ਅੰਤਿਮ ਵਜ਼ਨ ਅਤੇ ਅੱਖਰ ਮਿਲਦੇ ਹਨ, ਅਤੇ ਜਿਸਤ ਪਦਾਂ ਦੇ ਅਣਮੇਲ ਹੁੰਦੇ ਹਨ.#ਉਦਾਹਰਣ-#ਸਾਲਾਹੀ ਸਾਲਾਹਿ,#ਏਤੀ ਸੁਰਤਿ ਨ ਪਾਈਆ,#ਨਦੀਆ ਅਤੈ ਵਾਹ,#ਪਵਹਿ ਸਮੁੰਦਿ ਨ ਜਾਣੀਅਹਿ. (ਜਪੁ)#(e) ਪਹਿਲੇ ਚਰਣ ਦਾ ਦੂਜੇ ਨਾਲ ਅੰਤਿਮ ਵਜ਼ਨ ਅਤੇ ਅੱਖਰ ਮਿਲੇ, ਅਤੇ ਤੀਜੇ ਚਰਣ ਨਾਲ ਚੌਥੇ ਚਰਣ ਦਾ ਸਮ ਮੇਲ ਹੋਵੇ, ਇਹ ਸਮਵਿਖਮਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਗੁਨ ਗਨ ਉਦਾਰ,#ਮਹਿਮਾ ਅਪਾਰ,#ਆਸਨ ਅਭੰਗ,#ਉਪਮਾਂ ਅਨੰਗ. (ਜਾਪੁ)#(f) ਜੇ ਸਾਰੇ ਚਰਣਾਂ ਦੇ ਅੰਤਿਮ ਅੱਖਰ ਅਤੇ ਵਜ਼ਨ ਭਿੰਨ- ਭਿੰਨ (ਵੱਖੋ- ਵੱਖ) ਹੋਣ, ਤਦ ਭਿੰਨ ਤੁਕਾਂਤ੍ਯ ਅਨੁਪ੍ਰਾਸ ਹੈ.#ਉਦਾਹਰਣ-#ਕਿਤੋ ਕਾਲ ਬੀਤ੍ਯੋ ਭਏ ਰਾਮਰਾਜੰ,#ਸਬੈ ਸ਼ਤ੍ਰੁ ਜੀਤੇ ਮਹਾ ਜੁੱਧਮਾਲੀ,#ਫਿਰ੍ਯੋ ਚਕ੍ਰ ਚਾਰੋਂ ਦਿਸ਼ਾ ਮੱਧ ਰਾਮੰ,#ਭਯੋ ਨਾਮ ਤਾਂਤੇ ਮਹਾਂ ਚਕ੍ਰਵਰਤੀ. (ਰਾਮਾਵ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਅ਼. [ضروُر] ਜਰੂਰ. ਕ੍ਰਿ. ਵਿ- ਅਵਸ਼੍ਯ. ਬਿਨਾ ਸੰਸੇ....
ਦੇਖੋ, ਮਿਲਨ....
ਦੇਖੋ, ਚਾਹਿਏ....
ਦੇਖੋ, ਅਨੁਪ੍ਰਾਸ (੫)...
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਦੇਖੋ, ਬਿਧਾਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਪ੍ਰਾਪਤ ਕੀਤੇ. "ਪਾਏ ਮਨੋਰਥ ਸਭਿ." (ਵਾਰ ਗੂਜ ੨. ਮਃ ੫) ੨. ਛਕੇ. ਖਾਂਦਾ ਹੈ. "ਭੋਜਨੁ ਨਾਨਕਾ ਵਿਰਲਾ ਪਾਏ ਕੋਇ" (ਵਾਰ ਰਾਮ ੧. ਮਃ ੩) ੩. ਕ੍ਰਿ. ਵਿ- ਪੈਰੀਂ. "ਲਗਿ ਸਤਿਗੁਰ ਪਾਏ." (ਭੈਰ ਮਃ ੫) ੪. ਪਾਯਹ ਦਾ ਬਹੁਵਚਨ. ਖੰਭੇ. ਥਮਲੇ। ੫. ਧਰਮ ਦੇ ਚਰਣ. "ਚਾਰ ਪਦਾਰਥ ਚਾਰੇ ਪਾਏ." (ਬਿਲਾ ਮਃ ੪) ੬. ਪਾਵੇ. ਡਾਲੇ. ਪਾਉਂਦਾ ਹੈ. "ਜੇਹਾ ਅੰਦਰਿ ਪਾਏ ਤੇਹਾ ਵਰਤੈ." (ਮਾਝ ਮਃ ੩) ੭. ਪਾਦਿੱਤੇ. ਡਾਲ ਦੀਏ. "ਨਿੰਦਕ ਦੁਸ਼ਟ ਸਭ ਪੈਰੀ ਪਾਏ." (ਵਾਰ ਸ੍ਰੀ ਮਃ ੫)...
ਵ੍ਯ- ਯਾ. ਵਾ. ਕਿੰਵਾ. ਜਾਂ....
ਅਸਾਂ ਨੂੰ. ਅਸ੍ਮਾਨ੍....
ਪਸੰਦ ਆਏ. ਪਿਆਰੇ ਲੱਗੇ। ੨. ਕ੍ਰਿ. ਵਿ- ਭਾਵ (ਮਨਸ਼ਾ) ਮੁਤਾਬਿਕ. ਮਰਜੀ ਅਨੁਸਾਰ. "ਤੂ ਚਲੁ ਗੁਰ ਕੈ ਭਾਏ." (ਵਡ ਛੰਤ ਮਃ ੩)...
ਸੰ. ज्ञान ਜ੍ਞਾਨ. ਸੰਗ੍ਯਾ- ਜਾਣਨਾ. ਬੋਧ. ਸਮਝ. ਇ਼ਲਮ. "ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ." (ਵਾਰ ਸ੍ਰੀ ਮਃ ੩) ੨. ਪਾਰਬ੍ਰਹਮ, ਜੋ ਗ੍ਯਾਨਰੂਪ ਹੈ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਵ੍ਯ- ਅੰਗੀਕਾਰ ਅਤੇ ਸੰਮਤੀ ਬੋਧਕ ਸ਼ਬਦ। ੨. ਠੀਕ, ਸਹੀ, ਆਦਿਕ ਦੀ ਥਾਂ ਵਰਤੀਦਾ ਹੈ। ੩. ਸਿਮ੍ਰਿਤੀ (ਚੇਤਾ) ਬੋਧਕ ਭੀ ਹੈ। ੪. ਫ਼ਾ. [ہاں] ਖ਼ਬਰਦਾਰ!...
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਵੀਰ. ਸੰਗ੍ਯਾ- ਕਮਲ ਦੀ ਜੜ। ੨. ਖਸ. ਉਸ਼ੀਰ। ੩. ਨਟ। ੪. ਵਿਸਨੁ। ੫. ਯਗ੍ਯ ਦੀ ਅਗਨਿ। ੬. ਪਤਿ- ਭਰਤਾ। ੭. ਪੁਤ੍ਰ। ੮. ਮਿਤ੍ਰ. "ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ, ਸੋ ਭਾਈ ਸੋ ਮੇਰਾ ਬੀਰ." (ਗੌਂਡ ਮਃ ੪) ੯. ਭਾਈ. "ਮੋਹ ਅਰੁ ਭਰਮ ਤਜਹੁ ਤੁਮ ਬੀਰ." (ਆਸਾ ਮਃ ੧) ਹੇ ਭਾਈ! ਮੋਹ ਅਤੇ ਭ੍ਰਮ ਤ੍ਯਾਗੋ। ੧੦. ਵੈਦ੍ਯ. ਤਬੀਬ. "ਰੋਗ ਹੁਤੋ ਕਿਉ ਬਾਧਉ ਧੀਰਾ ××× ਢੂਢਤ ਖੋਜਤ ਗੁਰੁ ਮਿਲੇ ਬੀਰਾ." (ਬਸੰ ਅਃ ਮਃ ੧) ੧੧. ਬਹਾਦੁਰ. ਯੋਧਾ. "ਬੀਰ ਅਪਾਰ ਬਡੇ ਬਰਿਆਰ." (ਅਕਾਲ) ੧੨. ਕੁਲੀਨ. ਕੁਲਾਚਾਰ ਵਾਲਾ ਪੁਰਖ. "ਸਤੀ ਪੁਕਾਰੈ ਚਿਹ ਚੜੀ, ਸੁਨੁਹੋ ਬੀਰ ਮਸਾਨ." (ਸ. ਕਬੀਰ) ਹੇ ਸ਼ਮਸ਼ਾਨ ਵਿੱਚ ਆਏ ਕੁਲੀਨ ਲੋਕੋ! ਸੁਣੋ। ੧੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ, ਦੋ ਵਿਸ਼੍ਰਾਮ ਅੱਠ ਅੱਠ ਪੁਰ, ਤੀਜਾ ੧੫. ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਸ਼ੀ ਅਕਾਲ ਕੋ, ਸਿਮਰਨ ਕਰਕੈ,#ਸਭ ਕਾਰਜ ਕੀਜੈ ਆਰੰਭ,#ਮਨ ਅਰ ਮੁਖ ਮੇ, ਏਕ ਬਾਤ ਹਨਐ,#ਭੂਲ ਨ ਕਬਹੁ ਕੀਜਿਯੇ ਦੰਭ. ×××#ਦੇਖੋ, ਪਉੜੀ ਦਾ ਰੂਪ ੨੮ ਅਤੇ ਸਵੈਯੇ ਦਾ ਰੂਪ ੧। ੧੪. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ ਸ਼ਬਦ ਦਾ ਅੰਗ ੯. ਅਤੇ ਵੀਰ ੭। ੧੫. ਦੇਖੋ, ਬਵੰਜਾ ਵੀਰ....
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਦੇਖੋ, ਬਿਸਰਾਮ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਵਿ- ਛੋਟਾ। ੨. ਹਲਕਾ. ਹੌਲਾ। ੩. ਸੁੰਦਰ. ਖੂਬਸੂਰਤ। ੪. ਕ੍ਰਿ. ਵਿ- ਛੇਤੀ. "ਕੰਠ ਲਗਾਏ ਲਘੁ ਗਹਿ ਹਾਥਾ." (ਨਾਪ੍ਰ) ੫. ਸੰਗ੍ਯਾ- ਇੱਕ ਮਾਤ੍ਰਾ ਵਾਲਾ ਅੱਖਰ ਹ੍ਰਸ੍ਵ। ੬. ਲਘੁਸ਼ੰਕਾ ਦਾ ਸੰਖੇਪ. ਮੂਤ੍ਰਤ੍ਯਾਗ. "ਮੈ ਅਬ ਹੀ ਲਘੁ ਕੇ ਹਿਤ ਜੈਹੋਂ." (ਚਰਿਤ੍ਰ ੧੮)...
ਇਹ ਚਾਰ ਚਰਣ ਦਾ ਸਰਵਪ੍ਰਿਯ ਛੰਦ ਅਨੇਕ ਨਾਮਾਂ ਦਾ ਦੇਖੀਦਾ ਹੈ. ਜਿਸ ਦੇ ਮੁੱਖ ਦੋ ਭੇਦ ਹਨ- ਮਾਤ੍ਰਿਕ ਅਤੇ ਵਰਣਿਕ.#ਮਾਤ੍ਰਿਕ ਸਵੈਯੇ ਦੇ ਚਾਰੇ ਚਰਣਾਂ ਦਾ ਪਦਾਂਤ ਅਨੁਪ੍ਰਾਸ ਮਿਲੇ, ਤਦ ਉਤੱਮ ਹੈ ਨਹੀਂ ਤਾਂ ਦੋ ਚਰਣਾਂ ਦਾ ਜਰੂਰ ਮਿਲਣਾ ਚਾਹੀਏ. ਵਰਣਿਕ ਸਵੈਯੇ ਦੇ ਚਾਰੇ ਚਰਣਾਂ ਦਾ ਅੰਤ੍ਯਾਨੁਪ੍ਰਾਸ ਸਮਾਨ ਹੋਣਾ ਕਵੀਆਂ ਨੇ ਵਿਧਾਨ ਕੀਤਾ ਹੈ.¹#ਇਸ ਛੰਦ ਦੇ ਬਹੁਤ ਭੇਦ ਕਾਵ੍ਯਗ੍ਰੰਥਾਂ ਵਿੱਚ ਪਾਏ ਜਾਂਦੇ ਹਨ, ਉਨ੍ਹਾਂ ਵਿੱਚੋਂ ਜੋ ਸਿੱਖਕਾਵ੍ਯ ਵਿੱਚ ਆਏ, ਅਥਵਾ ਸਾਨੂੰ ਭਾਏ ਹਨ, ਉਹ ਪਾਠਕਾਂ ਦੇ ਗਿਆਨ ਲਈ ਲੱਛਣ ਅਤੇ ਉਦਾਹਰਣਾਂ ਸਮੇਤ ਅੱਗੇ ਲਿਖਦੇ ਹਾਂ-#(੧) ਸਵੈਯੇ ਦਾ ਪਹਿਲਾ ਰੂਪ ਹੈ "ਬੀਰ", ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ ਅੰਤ ਗੁਰੁ ਲਘੁ. ਇਸ ਦਾ ਨਾਉਂ ਮਾਤ੍ਰਿਕ ਸਵੈਯਾ ਭੀ ਹੈ.#ਉਦਾਹਰਣ-#ਨਾਭਿਕਮਲ ਤੇ ਬ੍ਰਹਮਾ ਉਪਜੇ,#ਬੇਦ ਪੜਹਿ ਮੁਖ ਕੰਠ ਸਵਾਰਿ. xxx#ਜਾਕੀ ਭਗਤਿ ਕਰਹਿ ਜਨ ਪੂਰੇ,#ਮੁਨਿ ਜਨ ਸੇਵਹਿ ਗੁਰਵੀਚਾਰਿ." xx#(ਗੂਜ ਮਃ ੧)#ਲਘੁ ਗੁਰੁ ਦੇ ਹਿਸਾਬ ਜੇ ਇਸ ਬੀਰ ਸਵੈਯੇ ਦਾ ਭੇਦ ਦੇਖੀਏ ਤਦ ਇਹ ਸੇਨ ਹੈ ਕਿਉਂਕਿ ਇਸ ਵਿੱਚ ੩੧ ਗੁਰੁ ਅਤੇ ੬੨ ਲਘੁ ਹਨ.#(੨) ਸਵੈਯੇ ਦਾ ਦੂਜਾ ਰੂਪ ਹੈ "ਬਾਣ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ੧੬. ਅਰ ੧੫. ਪੁਰ ਵਿਸ਼੍ਰਾਮ ਅੰਤ ਦੋ ਗੁਰੁ.#ਉਦਾਹਰਣ-#ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ,#ਏਹੁ ਮਹਾਰਸੁ ਜਨਹਿ ਪੀਓ. xx#(ਆਸਾ ਮਃ ੫)#(੩) ਸਵੈਯੇ ਦਾ ਤੀਜਾ ਰੂਪ ਹੈ "ਸੌਮ੍ਯ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ. ਅੰਤ ਨਗਣ .#ਉਦਾਹਰਣ-#ਮੁਖ ਤੇ ਟੀਕਾ ਸਹਿਤ ਉਚਾਰਤ,#ਰਾਮ ਰਿਦੇ ਨਹਿ ਪੂਰਨ ਰਹਿਤ,#ਕਰਿ ਉਪਦੇਸ਼ ਸੁਨਾਵੈ ਲੋਗਨ,#ਕਛੁ ਨ ਕਮਾਵੈ ਆਪਨ ਕਹਿਤ. xxx#(ਗੁਵਿ ੬)#(੪) ਸਵੈਯੇ ਦਾ ਚੌਥਾ ਰੂਪ ਹੈ "ਦੰਡਕਲਾ." ਇਸ ਨੂੰ "ਨਿਸਾਕਰ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਤੇ ਵਿਸ਼੍ਰਾਮ. ਅੰਤ ਸਗਣ .#ਉਦਾਹਰਣ-#ਬੁੱਧਿ ਵਿਵੇਕ ਗ੍ਯਾਨ ਅਰ ਵਿਦ੍ਯਾ,#ਸਫਲ ਹੋਤ ਉਪਕਾਰ ਕਰਤ ਜੋ. xxx#(ਅ) ਦੰਡਕਲਾ ਦਾ ਦੂਜਾ ਭੇਦ ਹੈ ੧੮- ੧੪ ਮਾਤ੍ਰਾ ਤੇ ਵਿਸ਼੍ਰਾਮ ਅੰਤ ਸਗਣ .#ਉਦਾਹਰਣ-#"ਸਤਿਗੁਰੁ ਮਤਿਗੂੜ, ਬਿਮਲ ਸਤਸੰਗਤਿ,#ਆਤਮੁਰੰਗਿ ਚਲੂਲੁ ਭ੍ਯਾ,#ਜਾਗ੍ਯਾ ਮਨ ਕਵਲੁ ਸਹਜਿ ਪਰਕਾਸ੍ਯਾ.#ਅਭੈ ਨਿਰੰਜਨੁ ਘਰਹਿ ਲਹਾ."xxx#(ਸਵੈਯੇ ਮਃ ੪. ਕੇ)#(੫) ਸਵੈਯੇ ਦਾ ਪੰਜਵਾਂ ਰੂਪ ਹੈ "ਮਲਿੰਦ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਪੁਰ ਵਿਸ਼੍ਰਾਮ, ਅੰਤ ਯਗਣ .#ਉਦਾਹਰਣ-#ਤੇ ਸਾਧੂ ਹਰਿ ਮੇਲਹੁ ਸ੍ਵਾਮੀ,#ਜਿਨ ਜਪਿਆ ਗਤਿ ਹੋਇ ਹਮਾਰੀ.#ਤਿਨ ਕਾ ਦਰਸੁ ਦੇਖਿ ਮਨੁ ਬਿਗਸੈ,#ਖਿਨਿ ਖਿਨਿ ਤਿਨ ਕਉ ਹਉ ਬਲਿਹਾਰੀ. xx#(ਭੈਰ ਮਃ ੪)#(ਅ) ਕੇਵਲ ਦੋ ਗੁਰੁ ਅੰਤ (ਯਗਣ ਦੀ ਥਾਂ) ਹੋਣੇ ਭੀ "ਮਲਿੰਦ" ਦਾ ਇੱਕ ਰੂਪ ਹੈ. ਯਥਾ-#ਕਬ ਲਾਗੈ ਮਸਤਕ ਚਰਨਨ ਰਜ,#ਦਰਸ ਦਯਾਲੁ ਦ੍ਰਿਗਨ ਕਬ ਪੇਖੋਂ,#ਅੰਮ੍ਰਿਤ ਬਚਨ ਸੁਨੋ ਕਬ ਸ੍ਰਵਨਨਿ,#ਕਬ ਰਸਨਾ ਬੇਨਤੀ ਬਿਸੇਖੋਂ. xxx (ਭਾਗੁ ਕ)#(੬) ਸਵੈਯੇ ਦਾ ਛੀਵਾਂ ਰੂਪ ਹੈ "ਸਮਾਨ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਮਾਤ੍ਰਾ ਪੁਰ ਦੋ ਵਿਸ਼੍ਰਾਮ. ਅੰਤ ਭਗਣ .#ਉਦਾਹਰਣ-#ਬ੍ਰਹਮਾਦਿਕ ਸਿਵ ਛੰਦਮੁਨੀਸੁਰ,#ਰਸਕਿ ਰਸਕਿ ਠਾਕੁਰ ਗੁਨ ਗਾਵਤ, xxx#ਰੇ ਮਨ ਮੂੜ ਸਿਮਰ ਸੁਖਦਾਤਾ,#ਨਾਨਕ ਦਾਸ ਤੁਝਹਿ ਸਮਝਾਵਤ. xxx#(ਸਵੈਯੇ ਸ੍ਰੀ ਮੁਖਵਾਕ ਮਃ ੫)#(੭) ਸਵੈਯੇ ਦਾ ਸੱਤਵਾਂ ਰੂਪ ਹੈ "ਦ੍ਰੁਮਿਲਾ." ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ ਤੀਜਾ ੧੪. ਤੇ, ਅੰਤ ਸਗਣ ਅਤੇ ਦੋ ਗੁਰੁ , , .#ਉਦਾਹਰਣ-#ਜਯ ਜਯ ਕਲਗੀਧਰ, ਸੇਵਕ ਦੁਖਹਰ,#ਨਹਿ ਸਮਸਰ ਬਲ ਕੇ ਧਾਰੀ. xxx#(੮) ਸਵੈਯੇ ਦਾ ਅੱਠਵਾਂ ਰੂਪ ਹੈ "ਲਲਿਤ." ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਮਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦੇਖੋ ਜੂ ਕੈਸੇ ਏ ਝੰਡੇ ਜੋ ਝੂਲੇ ਹੈਂ#ਧੌਂਸੇ ਕੀ ਧੁੰਕੋਂ ਸੇ ਸ਼ੰਭੂ ਭਾ ਭੋਲਾ. xxx#(ਸਿੱਖੀ ਪ੍ਰਭਾਕਰ)#(੯) ਸਵੈਯੇ ਦਾ ਨੌਵਾਂ ਰੂਪ ਹੈ "ਮਦਿਰਾ". ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਇੱਕ ਗੁਰੁ , , , , , , , .#ਉਦਾਹਰਣ-#ਸੰਤਤ ਹੀ ਸਤਸੰਗਤਿ ਸੰਗ#ਸੁਰੰਗ ਰਤੇ ਜਸੁ ਗਾਵਤ ਹੈਂ. xxx (ਸਵੈਯੇ ਮਃ ੪. ਕੇ)#(੧੦) ਸਵੈਯੇ ਦਾ ਦਸਵਾਂ ਰੂਪ "ਮੱਤਗਯੰਦ" ਹੈ. ਛੰਦਗ੍ਰੰਥਾਂ ਵਿੱਚ ਇਸ ਦਾ ਨਾਉਂ "ਇੰਦਵ" ਅਤੇ "ਮਾਲਤੀ" ਭੀ ਦੇਖੀਦਾ ਹੈ. ਦਸਮਗ੍ਰੰਥ ਵਿੱਚ ਇਸ ਦੀ "ਬਿਜੈ" ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦਾਨਵ ਦੇਵ ਫਨਿੰਦ ਨਿਸਾਚਰ#ਭੂਤ ਭਵਿੱਖ ਭਵਾਨ ਜਪੈਂਗੇ,#ਜੀਵ ਜਿਤੇ ਜਲ ਮੈ ਥਲ ਮੈ#ਪਲ ਹੀ ਪਲ ਮੈ ਸਭ ਥਾਪ ਥਪੈਂਗੇ,#ਪੁੰਨ ਪ੍ਰਤਾਪਨ ਬਾਢਤ ਜੈਧੁਨਿ#ਪਾਪਨ ਕੇ ਬਹੁ ਪੁੰਜ ਖਪੈਂਗੇ,#ਸਾਧ ਸਮੂਹ ਪ੍ਰਸੰਨ ਫਿਰੈਂ ਜਗ#ਸਤ੍ਰੁ ਸਭੈ ਅਵਿਲੋਕ ਚਪੈਂਗੇ.#(੧੧) ਸਵੈਯੇ ਦਾ ਗਿਆਰਵਾਂ ਰੂਪ ਹੈ "ਚਕੋਰ." (ਦੇਖੋ, ਚਿਤ੍ਰਪਦਾ ਦਾ ਰੂਪ ੨)#(੧੨) ਸਵੈਯੇ ਦਾ ਬਾਰਵਾਂ ਰੂਪ ਹੈ "ਅਰਸਾਤ." ਲੱਛਣ ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਇੱਕ ਰਗਣ. , , , , , , , .#ਉਦਾਹਰਣ-#ਸ੍ਵੈ ਨਿਜ ਪਾਯ ਪ੍ਰਮੋਦ ਸਦਾ#ਸ਼ਬਦਾਦਿ ਵਿਰੰਚ ਵਿਕੁੰਠ ਲਖੈ ਵਿਖਾ,#ਜਾਂ ਸ਼ੁਭ ਕੀਰਤਿ ਕੋ ਜਗ ਮੈ#ਗਣਨਾਯਕ ਸਾਰਦ ਹੂੰ ਨ ਸਕੈਂ ਲਿਖਾ,#ਹੈ ਕਚ ਦੀਪਿਤ ਚਿੰਤਮਨੀ ਸਮ#ਊਜਲ ਅੰਮ੍ਰਿਤ ਸੀ ਲਿਖਨੀ ਇਖਾ,#ਮੂਰਤਿ ਸ਼੍ਰੀ ਗੁਰੁ ਭੇਦ ਨ ਰੰਚਕ#ਧੰਨ ਗੁਰੂ ਅਰੁ ਧੰਨ ਗੁਰੂਸਿਖਾ. (ਸਿੱਖੀ ਪ੍ਰਭਾਕਰ)#(੧੩) ਸਵੈਯੇ ਦਾ ਤੇਰਵਾਂ ਰੂਪ ਹੈ "ਰਮ੍ਯ."#ਲੱਛਣ- ਪਹਿਲੇ ਚਰਣ ਵਿੱਚ ਸੱਤ ਭਗਣ, ਇੱਕ ਗੁਰੁ. ਪਿਛਲੇ ਤਿੰਨ ਚਰਣਾਂ ਵਿੱਚ ਅੱਠ ਅੱਠ ਸਗਣ.#ਉਦਾਹਰਣ-#ਭੇਜਤ ਹੈ ਇਹ ਪੈ ਹਮ ਕੋ#ਇਹ ਗ੍ਵਾਰਨਿ ਰੂਪ ਗੁਮਾਨ ਕਰੈ,#ਇਹ ਜਾਨਤ ਵੇ ਘਟ ਹੈਂ ਹਮ ਤੇ#ਤਿਂਹ ਤੇ ਹਠ ਬਾਂਧ ਰਹੀ ਨ ਟਰੈ.#ਕਵਿ ਸ੍ਯਾਮ ਪਿਖੋ ਇਹ ਗ੍ਵਾਰਨਿ ਕੀ#ਮਤਿ ਸ੍ਯਾਮਹਿ ਕੋਪ ਨ ਨੈਕ ਡਰੈ,#ਤਿਹ ਸੋਂ ਬਲ ਜਾਉਂ ਕਹਾਂ ਕਹਿਯੇ#ਤਿਹ ਲ੍ਯਾਵਹੁ ਜੋ ਮੁਖ ਤੇ ਉਚਰੈ. (ਕ੍ਰਿਸਨਾਵ)#(੧੪) ਸਵੈਯੇ ਦਾ ਚੌਦਵਾਂ ਰੂਪ ਹੈ "ਕਿਰੀਟ" ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਭਗਣ. , , , , , , , .#ਉਦਾਹਰਣ-#ਚੰਡ ਪ੍ਰਚੰਡ ਤਬੈ ਬਲ ਧਾਰ#ਸਁਭਾਰ ਲਈ ਕਰਵਾਰ ਕਰੀ ਕਰ. xxx#(ਚੰਡੀ ੧)#(੧੫) ਸਵੈਯੇ ਦਾ ਪੰਦਰਵਾਂ ਰੂਪ ਹੈ "ਦੁਰ੍ਮਿਲ." ਇਸ ਦਾ ਨਾਉਂ "ਚੰਦ੍ਰਕਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ. , , , , , , , .#ਉਦਾਹਰਣ-#ਮਥਰਾ ਭਨਿ ਭਾਗ ਭਲੇ ਉਨ ਕੇ#ਮਨ ਇੱਛਤ ਹੀ ਫਲ ਪਾਵਤ ਹੈਂ. xxx#(ਸਵੈਯੇ ਮਃ ੪. ਕੇ)#(੧੬) ਸਵੈਯੇ ਦਾ ਸੋਲਵਾਂ ਰੂਪ ਹੈ "ਸੁੰਦਰੀ" ਇਸ ਨੂ "ਸੁਖਦਾਨੀ", "ਮਨਮੋਦਕ" ਅਤੇ "ਮੱਲੀ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ਅੱਠ ਸਗਣ ਅੰਤ ਗੁਰੁ. , , , , , , , , .#ਉਦਾਹਰਣ-#ਪਰਨਿੰਦ ਦਗਾ ਚੁਗਲੀ ਨ ਕਰੈ#ਜਗ ਆਪਸ ਤੇ ਨ ਬਡੋ ਬਨ ਬੈਸੇ,#ਨਿਜ ਪੂਜ ਪ੍ਰਸੰਸ ਨ ਨੈਕ ਭਨੈ#ਨਿਰਮਾਨ ਅਲੋਭ ਗੁਰੂ ਗਿਰਿ ਜੈਸੇ,#ਨ ਤਪਾਯ ਦੁਖਾਯ ਨ ਭੂਲ ਕਿਸੇ#ਯਦਿ ਹ੍ਵੈ ਸਪ੍ਰਮਾਦ ਪਗੈਂ ਲਗ ਭੈਸੇ,#ਨਿਸਕਾਮ ਸਦਾ ਸ਼ੁਭ ਰੀਤਿ ਧਰੈ#ਉਪਦੇਸ਼ ਭਲੋ ਪ੍ਰਦ ਹਨਐ ਐਸੇ.#(ਸਿੱਖੀ ਪ੍ਰਭਾਕਰ)#(੧੭) ਸਵੈਯੇ ਦਾ ਸਤਾਰਵਾਂ ਰੂਪ ਹੈ "ਰਤਨ- ਮਾਲਿਕਾ." ਇਸ ਨੂੰ "ਅਰਬਿੰਦ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ, ਇਕ ਲਘੁ. , , , , , , , , .#ਉਦਾਹਰਣ-#ਬਲ ਵੈਸ ਕਟੈ ਛਬਿ ਅੰਗ ਲਟੈ#ਜਗ ਮਾਨ ਘਟੈ ਪਲਟੈ ਕੁਲ ਚਾਲ,#ਭਲ ਨੀਤਿ ਡਗੈ ਜਸ ਪੁੰਨ ਭਗੈ#ਚਿਤ ਚਿੰਤ ਜਗੈ ਨ ਲਗੈ ਪ੍ਰਭੁ ਨਾਲ,#ਤਨ ਰੋਗ ਬਢੈ ਅਤਿ ਪਾਪ ਚਢੈ#ਸੁਚਿ ਤੇਜ ਕਢੈ ਸੁ ਮਢੈ ਜਗ ਜਾਲ,#ਖਲ ਬਾਲਬਧੂ ਮੁਦ ਰੰਚਿਕ ਕਾਰਨ#ਫੇਂਕਤ ਬਿੰਦੁ ਅਮੋਲਕ ਲਾਲ.#(ਨਿਰਮਲ ਪ੍ਰਭਾਕਰ)#(੧੮) ਸਵੈਯੇ ਦਾ ਅਠਾਰਵਾਂ ਰੂਪ ਹੈ "ਕੁੰਦਲਤਾ." ਇਸ ਨੂੰ "ਸਾਵਨ", "ਸੁਖ" ਅਤੇ "ਹਾਰ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ ਦੋ ਲਘੁ. , , , , , , , , .#ਉਦਾਹਰਣ-#ਜਰ ਜਾਇ ਨਹੀ ਕਿਸ ਤੇ ਅਜਰੀ#ਅਸ ਪਾਇ ਗਏ ਸਗਰੀ ਉਰ ਮੇ ਜਰ. xxx#(ਗੁਪ੍ਰਸੂ)#(੧੯) ਸਵੈਯੇ ਦਾ ਉੱਨੀਹਵਾਂ ਰੂਪ ਹੈ "ਸੁਰਧੁਨਿ." ਲੱਛਣ- ਚਾਰ ਚਰਣ. ਪਹਿਲੇ ਚਰਣ ਵਿੱਚ ਅੱਠ ਸਗਣ ਅਤੇ ਇੱਕ ਗੁਰੁ. ਤਿੰਨ ਚਰਣਾਂ ਵਿੱਚ ਸੱਤ ਭਗਣ, ਦੋ ਗੁਰੁ.#ਉਦਾਹਰਣ-#ਹਰਿ ਸੋ ਮੁਖ ਹੈ ਹਰਤੀ ਦੁਖ ਹੈ#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ,#ਲੋਚਨ ਹੈਂ ਹਰਿ ਸੇ ਸਰਸੇ ਹਰਿ ਸੇ#ਭਰੁਟੇ ਹਰਿ ਸੀ ਬਰਨੀ ਹੈ. xxx (ਚੰਡੀ ੧)#(੨੦) ਸਵੈਯੇ ਦਾ ਬੀਸਵਾਂ ਰੂਪ ਹੈ "ਮਨੋਜ." ਲੱਛਣ- ਪਹਿਲੇ ਚਰਣ ਵਿੱਚ ਅੱਠ ਸਗਣ ਦੋ ਲਘੁ, ਤਿੰਨ ਚਰਨਾਂ ਵਿੱਚ ਅੱਠ ਅੱਠ ਭਗਣ.#ਉਦਾਹਰਣ-#ਬ੍ਰਿਖਭਾਨੁ ਸੁਤਾ ਪਿਖ ਰੀਝ ਰਹੀ#ਅਤਿ ਸੁੰਦਰਿ ਸੁੰਦਰ ਕਾਨ੍ਹ ਕੁ ਆਨਨ,#ਰਾਜਤ ਤੀਰ ਨਦੀ ਜਿਹ ਕੇ ਸੁ#ਵਿਰਾਜਤ ਫੂਲਨ ਕੇ ਯੁਤ ਕਾਨਨ. (ਕ੍ਰਿਸਨਾਵ)#(੨੧) ਸਵੈਯੇ ਦਾ ਇਕੀਹਵਾਂ ਰੂਪ ਹੈ "ਮਣਿਧਰ." ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. , , , , , , , .#ਉਦਾਰਹਣ-#ਜਿਤੀ ਵਾਸਨਾ ਏਕ ਹੀ ਬਾਸਨਾ ਮੇ#ਜਿਤੇ ਅੰਗ ਸੋ ਏਕ ਹੀ ਅੰਗ ਮੇ ਹੈਂ,#(ਨਿਰਮਲ ਪ੍ਰਭਾਕਰ)#ਦੇਖੋ, ਝੂਲਨਾ ਦਾ ਪਹਿਲਾ ਰੂਪ ਅਤੇ ਭੁਜੰਗਪ੍ਰਯਾਤ ਦਾ ਰੂਪ (ਸ)#(੨੨) ਸਵੈਯੇ ਦਾ ਬਾਈਹਵਾਂ ਭੇਦ ਹੈ "ਗੰਗਧਰ" ਅਥਵਾ "ਗੰਗੋਦਕ" ਇਸ ਨੂੰ "ਖੰਜਨ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਰਗਣ. , , , , , , , , .#ਉਦਾਹਰਣ-#ਝੂਠ ਔ ਲੋਭ ਕੋ ਤ੍ਯਾਗਕੈ ਸੱਜਨੋ!#ਸਤ੍ਯ ਸੰਤੋਖ ਕੋ ਚਿੱਤ ਮੇ ਧਾਰਿਯੇ. xxx#(੨੩) ਸਵੈਯੇ ਦਾ ਤੇਈਹਵਾਂ ਭੇਦ ਹੈ "ਉਟੰਕਣ." ਲੱਛਣ- ਚਾਰ ਚਰਣ ਪ੍ਰਤਿ ਚਰਣ ਸੱਤ ਰਗਣ ਅਤੇ ਇੱਕ ਗੁਰੁ.#ਉਦਾਹਰਣ-#ਚੌਰ ਚੰਦ੍ਰੰ ਕਰੰ ਛਤ੍ਰ ਸੂਰੰ ਧਰੰ#ਬੇਦ ਬ੍ਰਹਮਾ ਰਰੰ ਦ੍ਵਾਰ ਮੇਰੇ. (ਰਾਮਾਵ)#(੨੪) ਸਵੈਯੇ ਦਾ ਚੌਬੀਹਵਾਂ ਭੇਦ ਹੈ "ਸੁੰਦਰਿ." ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਸ, ਭ, ਸ, ਤ, ਜ, ਜ, ਲ, ਗ. , , , , , , , , .#ਉਦਾਹਰਣ-#ਮੁਨਿ ਦੇਵ ਨ ਪਾਵੈਂ ਥਕ ਮਤਿ ਗਾਵੈਂ#ਹੈ ਬਿਨ ਆਦਿ ਅਨੰਤ ਗੁਰੂ. xxx#(੨੫) ਸਵੈਯੇ ਦਾ ਪੱਚੀਹਵਾਂ ਰੂਪ ਹੈ "ਵਾਮ ਇਸ ਨੂੰ "ਮਕਰੰਦ", "ਮਾਧਵੀ" ਅਤੇ "ਮੰਜਰੀ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਸੱਤ ਜਗਣ ਅਤੇ ਇੱਕ ਯਗਣ. , , , , , , , .#ਉਦਾਹਰਣ-#ਕਰੋ ਨ ਬੁਰਾ ਕਿਹਕੈ ਕਬਿ ਹੀ ਮ੍ਰਿਦੁ#ਬੈਨ ਭਨੋ ਤਜਕੋ ਕੁਟਿਲਾਈ. xxx#(੨੬) ਸਵੈਯੇ ਦਾ ਛੱਬੀਹਵਾਂ ਭੇਦ ਹੈ "ਮੱਤਾਕ੍ਰੀੜਾ." ਲੱਛਣ- ਪ੍ਰਤਿ ਚਰਣ ਮ, ਮ, ਤ, ਨ, ਨ, ਨ, ਨ, ਲ, ਗ, , , , , , , , , .#ਉਦਾਹਰਣ-#ਪਾਵੈ ਵਿਦ੍ਯਾ ਧਾਰੈ ਸਿੱਖੀ#ਕਬਹੁ ਨ ਧਰਤ ਕੁਪਥ ਪਗ ਨਰ ਸੋ. xxx#(੨੭) ਸਵੈਯੇ ਦਾ ਸਤਾਈਹਵਾਂ ਰੂਪ ਹੈ "ਆਭਾਰ." ਇਸ ਨੂੰ "ਪਾਤਾਲ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਅੱਠ ਤਗਣ , , , , , , , .#ਉਦਾਹਰਣ-#ਜਾਪੈਂ ਨ ਤਾਂਕੋ ਜੁ ਹੈ ਸਰ੍ਵਦਾਤਾ#ਕਹਾਂ ਹੋਯ ਪੂਜੇ ਨਦੀ ਕੂਪ ਪਾਖਾਨ?#ਰਾਖਾ ਨਾ ਹੋਵੈ ਕਦੀ ਅੰਤ ਵੇਲੇ ਬਿਨਾ#ਸ਼੍ਰੀ ਪ੍ਰਭੂ ਬਾਤ ਤੂ ਸਤ੍ਯਕੈ ਜਾਨ. xxx#(੨੮) ਸਵੈਯੇ ਦਾ ਅਠਾਈਹਵਾਂ ਰੂਪ "ਸੁਮੁਖੀ" ਹੈ. ਇਸ ਦਾ ਨਾਉਂ "ਮੱਲਿਕਾ" ਅਤੇ "ਮਾਲਿਨੀ" ਭੀ ਹੈ. ਲੱਛਣ ਪ੍ਰਤਿ ਚਰਣ ਸੱਤ ਜਗਣ ਅੰਤ ਲਘੁ ਗੁਰੁ. , , , , , , , , .#ਉਦਾਹਰਣ- ਜੁ ਮਾਨਤ ਹੈਂ ਗੁਰੁਵਾਕਨ ਕੋ ਰਹਿਤੇ ਜਗ ਮਾਹਿ ਕਦੀ ਨ ਦੁਖੀ, ਰਹੈ ਨ ਕਮੀ ਧਨ ਧਾਮ ਭਰੇ ਰਕਹਿ ਆਤਮ ਦੇਹ ਸਦੀਵ ਸੁਖੀ. xxx#(੨੯) ਸਵੈਯੇ ਦਾ ਉਨਤੀਹਵਾਂ ਰੂਪ ਹੈ "ਕ੍ਰੌਂਚ." ਲੱਛਣ- ਪ੍ਰਤਿ ਚਰਣ ਭ, ਮ ਸ, ਭ, ਨ, ਨ, ਨ, ਨ, ਗ. , , , , , , , , . ੫, ੫, ੮, ੭. ਅੱਖਰਾਂ ਪੁਰ ਚਾਰ ਵਿਸ਼੍ਰਾਮ.#ਉਦਾਹਰਣ-#ਪ੍ਰੇਮ ਵਿਹੀਨਾ, ਪਾਇ ਨ ਸ਼ਾਂਤੀ,#ਯਦਪਿ ਧਰਤਿ ਧਨ, ਅਗਨਿਤ ਧਰਹੀ,#ਤਾਪ ਰਿਦੇ ਤੇ, ਦੂਰ ਨ ਹੋਵੈ,#ਜਪ ਤਪ ਵ੍ਰਤ ਪੁਨ, ਪੁਨ ਨਰ ਕਰਹੀ. xxx#(੩੦) ਸਵੈਯੇ ਦਾ ਤੀਹਵਾਂ ਰੂਪ ਹੈ "ਝੂਲਨਾ." ਦੇਖੋ, ਝੂਲਨਾ ਦਾ ਦੂਜਾ ਰੂਪ.#(੩੧) ਸਵੈਯੇ ਦਾ ਇਕਤੀਹਵਾਂ ਰੂਪ "ਮੁਕ੍ਤਹਰਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, , , , , , , , .#ਉਦਾਹਰਣ-#"ਵਿਲੋਕ ਗੁਰੂਮੁਖ ਪੰਕਜ ਸਿੱਖ#ਰਹੇ ਹੁਇ ਭੌਰ ਰਸੀ ਮਕਰੰਦ." xxx#(੩੨) ਸਵੈਯੇ ਦਾ ਬੱਤੀਹਵਾਂ ਰੂਪ "ਲਵੰਗਲਤਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, ਅੰਤ ਲਘੁ. , , , , , , , , .#ਉਦਾਹਰਣ-#ਜਿਨ੍ਹੈ ਨ ਕਛੂ ਕਵਿਤਾ ਰਸ ਹੈ#ਨਹਿ ਰਾਗ ਵਿਖੇ ਮਨ ਰਾਗ ਲਗਾਵਤ,#ਜਪੈਂ ਨਹਿ ਵਾਹਗੁਰੂ ਗੁਰੁਮੰਤ੍ਰ#ਸਰੂਪ ਮਨੁੱਖ ਪਸ਼ੂ ਨਜ਼ਰਾਵਤ. xxx#(੩੩) ਸਵੈਯੇ ਦਾ ਤੇਤੀਹਵਾਂ ਰੂਪ ਹੈ "ਸਰਵਗਾਮੀ." ਲੱਛਣ- ਪ੍ਰਤਿ ਚਰਣ ਸੱਤ ਤਗਣ ਅੰਤ ਦੋ ਗੁਰੁ. , , , , , , , .#ਉਦਾਹਰਣ-#ਗਾਜੇ ਮਹਾ ਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ. xxx (ਰਾਮਾਵ)#ਜਾਕੋ ਰਿਦਾ ਹੈ ਕ੍ਰਿਪਾ ਸਾਥ ਪੂਰ੍ਯੋ#ਪ੍ਰਜਾਪ੍ਯਾਰ ਵਾਸੈ ਸਦਾ ਚਿੱਤ ਮਾਹੀਂ,#ਮੰਤ੍ਰੀ ਤਥਾ ਸੈਨ ਹੈਂ ਵਾਰਤੇ ਪ੍ਰਾਣ ਕੋ#ਤਾਂਹਿ ਕੇ ਰਾਜ ਭੈ ਹੋਤ ਨਾਹੀਂ. xxx#(੩੪) ਸਵੈਯੇ ਦਾ ਚੌਤੀਹਵਾਂ ਰੂਪ ਹੈ "ਸਾਰਦਾ" ਲੱਛਣ- ਪ੍ਰਤਿ ਚਰਣ ਸੱਤ ਰਗਣ ਅੰਤ ਗੁਰੁ ਲਘੁ. , , , , , , , . ਉਦਾਹਰਣ-#ਧੀਰ ਗੰਭੀਰ ਹੈ ਗ੍ਯਾਨ ਕੋ ਪੁੰਜ ਹੈ#ਪ੍ਰੇਮ ਕੋ ਰੂਪ ਹੈ ਸਤ੍ਰੁ ਕੋ ਕਾਲ,#ਦੀਨਤਾਹੀਨ ਲੈਲੀਨ ਉਦ੍ਯੋਗ ਮੇ#ਦਾਨ ਦਾਤਾਰ ਹੈ ਖਾਲਸਾ ਲਾਲ. xxx...
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰਗ੍ਯਾ- ਉਹ ਕਮਲ, ਜੋ ਪੁਰਾਣਾਂ ਨੇ ਵਿਸਨੁ ਦੀ ਨਾਭਿ ਤੋਂ ਉਪਜਿਆ ਲਿਖਿਆ ਹੈ. "ਨਾਭਿਕਮਲ ਤੇ ਬ੍ਰਹਮਾ ਉਪਜੇ." (ਗੂਜ ਮਃ ੧) ੨. ਯੋਗੀਆਂ ਦਾ ਕਲਪਿਆ ਹੋਇਆ ਨਾਭਿ ਵਿੱਚ ਇੱਕ ਕਮਲ. ਦੇਖੋ, ਖਟ ਚਕ੍ਰ. "ਨਾਭਿਕਮਲ ਅਸਥੰਭ ਨ ਹੋਤੋ, ਤਾ ਪਵਨੁ ਕਵਨ ਘਰਿ ਰਹਿਤਾ?" (ਸਿਧ ਗੋਸਟਿ)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। ੨. ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ." (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। ੩. ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। ੪. ਰੜਕਾ. ਮੋਟੇ ਤੀਲਿਆਂ ਦਾ ਝਾੜੂ। ੫. ਅੱਗ ਮਚਾਉਣ ਲਈ ਘਾਹ ਦਾ ਮੁੱਠਾ। ੬. ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ." (ਰਾਮਾਵ) ੭. ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ." (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। ੮. ਫ਼ਾ. [بید] ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ....
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰ. कण्ठ ਸੰਗ੍ਯਾ- ਗਲਾ. ਗਲ। ੨. ਗ੍ਰੀਵਾ. ਗਰਦਨ. "ਕੰਠ ਰਮਣੀਯ ਰਾਮ ਰਾਮ ਮਾਲਾ." (ਸਹਸ ਮਃ ੫) ੩. ਕਿਨਾਰਾ. ਤਟ. ਕੰਢਾ. "ਕੰਠੇ ਬੈਠੀ ਗੁਰਸਬਦਿ ਪਛਾਨੈ." (ਮਲਾ ਅਃ ਮਃ ੧) ੪. ਕੰਠਧੁਨਿ. "ਕੋਕਿਲ ਸੋ ਕੰਠ." (ਕ੍ਰਿਸਨਾਵ) ੫. ਵਿ- ਹ਼ਿਫ਼ਜ. ਕੰਠਾਗ੍ਰ. "ਗੁਰੁਬਾਨੀ ਕੋ ਕੰਠ ਕਰੀਜੈ." (ਗੁਪ੍ਰਸੂ)...
ਜਿਸ ਦੀ. ਜਿਸ ਦੇ. "ਜਾਕੀ ਪ੍ਰੀਤਿ ਸਦਾ ਸੁਖ ਹੋਇ." (ਗਉ ਮਃ ੫) "ਜਾਂਕੇ ਚਾਕਰ ਕਉ ਨਹੀ ਡਾਨ." (ਗਉ ਅਃ ਮਃ ੫) "ਜਾਕੈ ਅੰਤਰਿ ਬਸੈ ਪ੍ਰਭੁ ਆਪਿ" (ਸੁਖਮਨੀ)...
ਸੰ. ਭਕ੍ਤਿ. ਸੰਗ੍ਯਾ- ਵਿਭਾਗ. ਬਾਂਟ. ਤਕਸੀਮ। ੨. ਸੇਵਾ. ਉਪਾਸਨਾ। ੩. ਸ਼੍ਰੱਧਾ. "ਗੁਰ ਕੀ ਸੇਵਾ ਗੁਰਭਗਤਿ ਹੈ." (ਸ੍ਰੀ ਅਃ ਮਃ ੩) "ਭਗਤਿ ਹਰਿ ਕਾ ਪਿਆਰੁ ਹੈ." (ਸ੍ਰੀ ਮਃ ੩)¹...
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਗੁਰੁਵਿਵੇਕ ਸੇ. ਸਤਿਗੁਰੂ ਦੇ ਵਿਚਾਰ ਨਾਲ. "ਤਰੀਐ ਗੁਰਵੀਚਾਰਿ." (ਸ੍ਰੀ ਮਃ ੧)...
ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ....
ਸੰ. स्विन्न. ਸ੍ਵਿੱਨ. ਵਿ- ਸ੍ਵੇਦ ਸਹਿਤ ਪਸੀਜਿਆ. "ਜਿਨ ਮਿਲਿਆ ਪਾਥਰ ਸੇਨ." (ਕਾਨ ਮਃ ੪) ਕਠੋਰ ਮਨ ਭੀ ਪਸੀਜ ਗਿਆ। ੨. ਸੰ. शयन- ਸ਼ਯਨ. ਸੰਗ੍ਯਾ- ਸੌਣਾ। ੩. ਭਾਵ- ਵਿਸ਼੍ਰਾਮ. ਆਤਮ ਆਨੰਦ ਵਿੱਚ ਲੀਨ ਹੋਣ ਦਾ ਭਾਵ. "ਅਬਿਨਾਸੀ ਸੁਖ ਸੇਨ." (ਰਤਨਮਾਲਾ) ੪. ਸਿਆਣਾ. ਦੇਖੋ, ਅੰ. Sane. ਵਿ- ਸਲੀਮੁਲ ਅਕਲ. ਦਾਨਾ। ੫. ਸੰ. सेन ਪਰਾਧੀਨ....
ਸੰਗ੍ਯਾ- ਸੁਭਾਉ. ਆਦਤ. ਵਾਦੀ। ੨. ਮੁੰਜ ਆਦਿ ਦੀ ਵੱਟੀ ਹੋਈ ਰੱਸੀ. "ਤਾਂ ਅੱਗੇ ਬਾਣ ਵਟਦਾ ਆਹਾ." (ਜਸਾ) ੩. ਦੇਖੋ, ਸਵੈਯੇ ਦਾ ਰੂਪ ੨। ੪. ਸੰ. ਬਾਣ ਅਤੇ ਵਾਣ. ਤੀਰ. "ਬਾਣ ਬੇਧੰਚ ਕੁਰੰਕ ਨਾਦੰ." (ਵਾਰ ਜੈਤ) "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ ॥" (ਵਿਚਿਤ੍ਰ) ੫. ਦੋ ਗਜ਼ ਦੀ ਲੰਬਾਈ. ਚਾਰ ਹੱਥ ਪ੍ਰਮਾਣ. "ਬਾਣ ਪ੍ਰਯੰਤ ਬਢਤ ਨਿਤ ਪ੍ਰਤਿ ਤਨ." (ਸੂਰਜਾਵ) ਦੀਰਘਕਾਯ ਦੈਤ ਹਰ ਰੋਜ ਚਾਰ ਹੱਥ ਵਧਦਾ ਸੀ. ਇਸ ਨੂੰ ਸੂਰਜ ਨੇ ਮਾਰਿਆ। ੬. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਪੰਜ ਬਾਣ ਕਵੀਆਂ ਨੇ ਲਿਖੇ ਹਨ. ਦੇਖੋ, ਪੰਚਸਾਯਕ ਅਤੇ ਪੰਜਬਾਣ। ੭. ਵਾਣ ਨਾਮਕ ਦੈਤ੍ਯ. ਵਾਣਾਸੁਰ. ਦੇਖੋ, ਵਾਣ ੫। ੮. ਹਰ੍ਸਚਰਿਤ, ਕਾਦੰਬਰੀ, ਚੰਡਿਕਾਸ਼ਤਕ ਆਦਿ ਦਾ ਪ੍ਰਸਿੱਧ ਕਵਿ ਬਾਣ ਭੱਟ, ਜੋ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ। ੯. ਇੱਕ ਬਿਰਛ, ਜਿਸ ਦੀ ਲੱਕੜ ਵਡੀ ਪੱਕੀ ਹੁੰਦੀ ਹੈ ਅਰ ਠੰਢੇ ਥਾਈਂ ਬਹੁਤ ਹੁੰਦਾ ਹੈ. ਇਸ ਨੂੰ ਹਿੰਦੁਸਤਾਨੀ ਓਕ (Indian Oak) ਭੀ ਆਖਦੇ ਹਨ. Fagaceae....
ਦੇਖੋ, ਅਮ੍ਰਿਤ. "ਅੰਮ੍ਰਿਤੁ ਹਰਿ ਕਾ ਨਾਉ" (ਸੂਹੀ ਮਃ ੧)...
ਦੇਖੋ, ਨਾਮ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ) ੨. ਪ੍ਰਸਿੱਧ, "ਨਾਨਕ ਨਾਮੁ ਨਾਮੁ ਜਪੁ ਜਪਿਆ." (ਬਾਵਨ)...
ਸਰਵ- ਆਪ ਦਾ. ਤੁਸਾਡਾ....
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ....
ਦੇਖੋ, ਏਹ....
ਪਾਨ ਕਰੋ. "ਪੀਓ ਅੰਮ੍ਰਿਤਨਾਮੁ ਅਮੋਲਕ." (ਸਾਰ ਮਃ ੫) ੨. ਪਾਨ ਕੀਤਾ. ਪੀਤਾ. "ਪੀਓ ਮਦਰੋ ਧਨ ਮਤਵੰਤਾ." (ਸੂਹੀ ਮਃ ੫)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਸੰ. ਵਿ- ਕ੍ਰੋਧ ਰਹਿਤ. ਸ਼ਾਂਤ। ੨. ਮਨੋਹਰ. ਸੁੰਦਰ। ੩. ਸੰਗ੍ਯਾ- ਬੁਧ, ਜੋ ਸੋਮ (ਚੰਦ੍ਰਮਾ) ਦਾ ਪੁਤ੍ਰ ਹੈ. ੪. ਦੇਖੋ, ਸਵੈਯੇ ਦਾ ਰੂਪ ੩....
ਵਰਣਿਕ ਗਣ, ਜਿਸ ਵਿੱਚ ਤਿੰਨੇ ਅੱਖਰ ਲਘੁ ਹੁੰਦੇ ਹਨ, ....
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. उपदेश. (ਉਪ- ਦਿਸ਼) ਸੰਗ੍ਯਾ- ਸਿਖ੍ਯਾ. ਨਸੀਹਤ. "ਆਪ ਕਮਾਉ ਅਵਰਾ ਉਪਦੇਸ." (ਗਉ ਮਃ ੫) ੨. ਹਿਤ ਦੀ ਬਾਤ। ੩. ਗੁਰੁਦੀਖ੍ਯਾ (ਦੀਕਾ). ੪. ਦੇਸ਼ਾਂਤਰਗਤ ਦੇਸ਼, ਜੈਸੇ ਭਾਰਤਖੰਡ ਵਿੱਚ ਪੰਜਾਬ ਆਦਿਕ. "ਮੇਰ ਕੇਤੇ, ਕੇਤੇ ਧੂ, ਉਪਦੇਸ." (ਜਪੁ)...
ਲੋਕਾਂ ਨੇ. "ਲੋਗਨ ਰਾਮ ਖਿਲਾਉਨਾ ਜਾਨਾ." (ਭੈਰ ਕਬੀਰ)...
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਸਰਵ- ਨਿਜ ਦਾ. ਆਪਣਾ. "ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ." (ਸੋਰ ਰਵਿਦਾਸ) ੨. ਖ਼ੁਦ ਆਪ. "ਅਵਰ ਮੂਏ ਕਿਆ ਸੋਗ ਕਰੀਜੈ। ਤਉ ਕੀਜੈ ਜਉ ਆਪਨ ਜੀਜੈ." (ਗਉ ਕਬੀਰ) ੩. ਸੰਗ੍ਯਾ- ਦੁਕਾਨ. ਹੱਟ. ਦੇਖੋ, ਆਪਣ. "ਬਨਜ ਸੌਜ ਸੋਂ ਆਪਨ ਪੂਰੀ." (ਨਾਪ੍ਰ)...
ਦੇਖੋ, ਕਹਤ। ੨. ਵਿ- ਕਥਿਤ. ਕਹਿਆ ਹੋਇਆ। ੩. ਸੰਗ੍ਯਾ- ਕਹਿਣੀ. "ਰਹਿਤ ਕਹਿਤ ਕੇ ਸਾਥ ਬਡੇਰੇ." (ਗੁਪ੍ਰਸੂ) ਰਹਿਣੀ ਅਤੇ ਕਹਿਣੀ ਨਾਲ....
ਦੇਖੋ, ਚਉਥਾ....
ਦੇਖੋ, ਸਵੈਯੇ ਦਾ ਰੂਪ ੪....
ਸੰਗ੍ਯਾ- ਨਿਸ਼ਾਕਰ, ਚੰਦ੍ਰਮਾ। ੨. ਦੇਖੋ, ਸਵੈਯੇ ਦਾ ਰੂਪ ੪....
ਵਿ- ਗਣ ਸਹਿਤ. ਦੇਖੋ, ਗਣ। ੨. ਪਿੰਗਲ ਅਨੁਸਾਰ ਇੱਕ ਵਰਣਿਕ ਗਣ, ਜਿਸ ਦਾ ਸਰੂਪ ਹੈ. ਦੋ ਲਘੁ ਅਤੇ ਅੰਤ ਗੁਰੁ . ਦੇਖੋ, ਗਣ ੭। ੩. ਦੇਖੋ, ਸਗੁਣ....
ਦੇਖੋ, ਬੁਧਿ। ੨. ਛੱਪਯ ਦਾ ਇੱਕ ਰੂਪ. ਦੇਖੋ, ਗੁਰਛੰਦਦਿਵਾਕਰ....
ਦੇਖੋ, ਬਿਬੇਕ....
ਦੇਖੋ, ਗਿਆਨ....
ਸੰਗ੍ਯਾ- ਜਾਣਨ ਦੀ ਕ੍ਰਿਯਾ. ਇ਼ਲਮ. ਦੇਖੋ, ਵਿਦ੍ ਧਾ. ਵਿਦ੍ਯਾ ਅਨੰਤ ਹਨ, ਪਰ ਆਪਣੀ ਆਪਣੀ ਬੁੱਧਿ ਅਨੁਸਾਰ ਲੋਕਾਂ ਨੇ ਅਨੇਕ ਭੇਦ ਕਲਪੇ ਹਨ. ਦੇਖੋ, ਅਠਾਰਹਿ ਵਿਦ੍ਯਾ, ਸੋਲਹ ਕਲਾ, ਕਲਾ ੧੧, ਚਉਦਹ ਵਿਦ੍ਯਾ, ਚੌਸਠ ਕਲਾ ਅਤੇ ਦਸਚਾਰ ਚਾਰ.#ਇਸ ਵੇਲੇ ਜੋ ਵਿਦ੍ਵਾਨਾਂ ਨੇ ਭੇਦ ਮੰਨੇ ਹਨ, ਉਨ੍ਹਾਂ ਵਿੱਚੋਂ ਪ੍ਰਧਾਨ ਅੰਗ ਵਿਦ੍ਯਾ ਦੇ ਇਹ ਹਨ-#(੧) ਵਿਗ੍ਯਾਨ (Philosophy) ਇਸ ਦੇ ਅੰਗ ਹਨ-#(ੳ) ਮਾਨਵੀ ਵਿਗ੍ਯਾਨ (Psychology)#(ਅ) ਨ੍ਯਾਯ (Logic)#(ੲ) ਚਰਚਾ ਵਿਦ੍ਯਾ (Dialectics)#(ਸ) ਸਦਾਚਾਰ ਵਿਦ੍ਯਾ (Ethics)#(ਹ) ਧਰਮ ਵਿਦ੍ਯਾ (Religion)#(ਕ) ਬ੍ਰਹਮ ਵਿਦ੍ਯਾ (Theology)#(ਖ) ਆਤਮ ਵਿਦ੍ਯਾ (Metaphysics)#(ਗ) ਭੂਤ ਵਿਦ੍ਯਾ (Spiritualism)#(ਘ) ਜੋਤਿਸ ਵਿਦ੍ਯਾ (Astrology)#(ਙ) ਰਮਲ ਵਿਦ੍ਯਾ (Geomancy)#(ਚ) ਸਮਾਜ ਵਿਦ੍ਯਾ (Sociology) ਇਸ ਦੇ ਅਵਾਂਤਰ ਹਨ- ਸਮਾਜਗਣਿਤ- Statistics, ਨੀਤਿ- Political Science, ਸੰਜਮ ਵਿਦ੍ਯਾ- Economics ਘਰੋਗੀ ਸੰਜਮ ਵਿਦ੍ਯਾ- Domestic Economy, ਤਾਲੀਮ- Education, ਆਦਿ.#(੨) ਸਾਇੰਸ (Science) ਇਸ ਦੇ ਅੰਗ ਹਨ-#(ੳ) ਗਣਿਤ (Mathematics) ਇਸ ਦੇ ਅਵਾਂਤਰ ਹਨ-#ਹਿਸਾਬ- Arithmetic,#ਰੇਖਾਗਣਿਤ- Geometry,#ਮਾਪ ਵਿਦ੍ਯਾ –Mensuration,#ਅਲਜਬਰਾ- Algebra, ਆਦਿ#(ਅ) ਖਗੋਲ ਵਿਦਯਾ (Astronomy).#(ੲ) ਪਦਾਰਥ ਵਿਦ੍ਯਾ (Physics).#(ਸ) ਰਸਾਇਣ ਵਿਦ੍ਯਾ (Chemistry)#(ਹ) ਭੂਗਰਭ ਵਿਦ੍ਯਾ (Geology)#(ਕ) ਜੀਵਨ ਵਿਦ੍ਯਾ (Biology) ਇਸ ਦੇ ਅੰਗ ਹਨ-#ਵਨਸਪਤਿ ਵਿਦ੍ਯਾ Botony,#ਜੀਵਜੰਤੂ ਵਿਦ੍ਯਾ- Zoology ਇਸ ਦੇ ਹੀ ਅਵਾਂਤਰ ਹੈ,#ਪੰਛੀ ਵਿਦ੍ਯਾ- Ornithology#(ਖ) ਧਾਤੁ ਵਿਦਯਾ (Mineralogy)#(ਗ) ਦ੍ਰਵੀ ਵਿਦ੍ਯਾ (Hydrostatics)#ਵੈਦ੍ਯ ਵਿਦ੍ਯਾ (Medicine) ਜਿਸ ਦੇ ਅਵਾਂਤਰ ਮਾਨਵ ਚਿਕਿਤਸਾ- Human Pathology, ਪਸ਼ੁਚਿਕਿਤਸਾ- Veterinary science ਜੱਰਾਹੀ- Surgery, ਆਦਿ ਹਨ.#(ਙ) ਅੰਗ ਵਿਦ੍ਯਾ (Anatomy)#(ਚ) ਸ਼ਰੀਰ ਵਿਦ੍ਯਾ (Physiology)#(ਛ) ਇੰਜਨੀਅਰੀ (Engineering)#(ਜ) ਖੇਤੀ ਬਾੜੀ (Agriculture)#(ਝ) ਪੁਰਾਣੇ ਖੰਡਹਰਾਂ ਦੀ ਖੋਜ (Archeology)#(ਙ) ਸ਼ਬਦ ਵਿਦ੍ਯਾ (Acoustics) ਆਦਿ#(੩) ਇਤਿਹਾਸ ਵਿਦ੍ਯਾ (History) ਅਥਵਾ (Chronology)#(੪) ਭੁਗੋਲ ਵਿਦ੍ਯਾ (Geography)#(੫) ਹੁਨਰ ਅਤੇ ਕਾਰੀਗਰੀ (Arts and crafts) ਜਿਸ ਦੇ ਅੰਗ ਹਨ-#(ੳ) ਰਾਗ ਵਿਦ੍ਯਾ (Music)#(ਅ) ਚਿਤ੍ਰਕਾਰੀ (Painting)#(ੲ) ਨੱਕਾਸ਼ੀ (Drawing).#(ਸ) ਅਕਸ ਵਿਦ੍ਯਾ (Photography).#(ਹ) ਉੱਕਰਣਾ (Engraving).#(ਕ) ਸੰਗਤਰਾਸ਼ੀ (Sculpture).#(ਖ) ਸ਼ਿਲਪ (Architecture).#(ਗ) ਕਸੀਦਾ (Embroidery). ਆਦਿ,#(੬) ਸਾਹਿਤ੍ਯ ਵਿਦ੍ਯਾ (Literature). ਜਿਸ ਦੇ ਅੰਗ ਹਨ-#(ੳ) ਭਾਸਾ ਗ੍ਯਾਨ (Languages).#(ਅ) ਭਾਸ਼੍ਯ ਵਿਦ੍ਯਾ (Philology).#(ੲ) ਵਾਕ੍ਯ ਵਿਦ੍ਯਾ (Phonetics).#(ਸ) ਵ੍ਯਾਕਰਣ (Grammar).#(ਹ) ਛੰਦ ਵਿਦ੍ਯਾ (Prosozy).#(ਕ) ਅਲੰਕਾਰ ਵਿਦ੍ਯਾ (Rhetoric), ਆਦਿ....
ਵਿ- ਫਲ ਸਹਿਤ। ੨. ਨਤੀਜੇ ਸਹਿਤ. ਸਾਰਥਕ. "ਆਪਿ ਤਰਹਿ ਸਗਲੇ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ." (ਮਾਰੂ ਸੋਲਹੇ ਮਃ ੧) ੩. ਫਲ (ਫੋਤੇ) ਸਹਿਤ. ਜੋ ਖੱਸੀ ਨਹੀਂ....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਸੰ. ਸੰਗ੍ਯਾ- ਸਹਾਇਤਾ. ਮਦਤ।#੨. ਭਲਿਆਈ. ਨੇਕੀ. "ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ." (ਗੁਪ੍ਰਸੂ) ੩. ਅਨੁਕੂਲਤਾ। ੪. ਨੌਕਰੀ. ਚਾਕਰੀ। ੫. ਮਿਹਰਬਾਨੀ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮਃ ੪) "ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ." (ਸ੍ਰੀ ਮਃ ੧, ਜੋਗੀਅੰਦਰਿ)...
ਸੰ. ਵਿਮਲ. ਵਿ- ਮੈਲ ਰਹਿਤ. ਨਿਰਮਲ. ਸ਼ੁੱਧ. "ਇਹੁ ਪੂਰਨ ਬਿਮਲ ਬੀਚਾਰਾ." (ਸੋਰ ਮਃ ੫) "ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮ." (ਮਾਰੂ ਮਃ ੧) ਵਿਮਲ ਕਮਲ ਨਿਰਮਲ ਜਲ ਵਿੱਚ ਵਸਦਾ ਹੈ। ੨. ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਅਵਿਦ੍ਯਾਮਲ ਤੋਂ ਰਹਿਤ ਹੈ. "ਤ੍ਰਿਕੁਟੀ ਛੂਟੀ ਬਿਮਲ. ਮਝਾਰਿ." (ਗਉ ਅਃ ਮਃ ੧) ੩. ਵਿ- ਵਿਸ਼ੇਸ ਕਰਕੇ ਮੈਲ ਸਹਿਤ. ਮਹਾਂ ਮਲੀਨ. "ਆਗੈ ਬਿਮਲ ਨਦੀ ਅਗਨਿ ਬਿਖੁ ਲੇਲਾ." (ਮਾਰੂ ਸੋਲਹੇ ਮਃ ੧) ਅੱਗੇ ਵੈਤਰਣੀ ਨਦੀ ਅਤੇ ਅਗਨਿ ਤੁਲ੍ਯ ਜ਼ਹਿਰੀਲੀ ਧੁੱਪ ਹੈ....
ਚੂੰ- ਲੂਲੂ. ਮੋਤੀ ਤੁੱਲ. ਮੋਤੀ ਜੇਹੀ ਚਮਕ ਵਾਲਾ। ੨. ਚੂੰ- ਲਾਲਹ. ਗੁਲਦੁਪਹਿਰੀਏ (ਲਾਲਹ) ਜੇਹਾ ਗਾੜ੍ਹਾ ਸੁਰਖ਼. "ਸੂਕੇ ਕਾਸਟ ਹਰੇ ਚਲੂਲ." (ਰਾਮ ਮਃ ੫) ਸੁੱਕੇ ਬਿਰਛ ਹਰੇ ਪੱਤਿਆਂ ਵਾਲੇ ਅਤੇ ਲਾਲ ਫੁੱਲਾਂ ਵਾਲੇ ਹੋ ਗਏ. ਭਾਵ- ਵਡੇ ਦੀਨ ਦੁਖੀ ਆਨੰਦ ਨਾਲ ਪ੍ਰਫੁੱਲਿਤ ਹੋ ਗਏ. "ਰੰਗ ਚਲੂਲੈ ਨਾਇ." (ਸ੍ਰੀ ਮਃ ੪) "ਬਸਤ੍ਰ ਹਮਾਰੇ ਰੰਗ ਚਲੂਲ." (ਆਸਾ ਮਃ ੫) "ਰੂੜੌ ਲਾਲ ਚਲੂਲੁ." (ਸੋਰ ਅਃ ਮਃ ੧)...
ਗ੍ਰਾਸ. ਲੁਕਮਾ. ਦੇਖੋ, ਕਵਲ. "ਕਾਲੈ ਕਵਲੁ ਨਿਰੰਜਨ ਜਾਨੈ." (ਮਾਰੂ ਸੋਲਹੇ ਮਃ ੧) ਜੋ ਨਿਰੰਜਨ ਨੂੰ ਜਾਣਦਾ ਹੈ, ਉਹ ਕਾਲ ਦਾ ਗ੍ਰਾਸ ਕਰਦਾ ਹੈ. ਆਤਮਗ੍ਯਾਨੀ ਮੌਤ ਨੂੰ ਜਿੱਤਦਾ ਹੈ....
ਕ੍ਰਿ. ਵਿ- ਗ੍ਯਾਨ ਕਰਕੇ। ੨. ਸ੍ਵਾਭਾਵਿਕ। ੩. . ਕੁਦਰਤੀ ਤੌਰ ਪੁਰ। ੪. ਸਹਜ (ਬ੍ਰਹਮ) ਵਿੱਚ. "ਲਾਗੈ ਸਹਜਿ ਧਿਆਨੁ." (ਜਪੁ) ੪. ਸੁਸ਼ੀਲਤਾ (ਸਾਦਾਚਾਰ) ਦਾ. "ਸਹਜਿ ਸੀਗਾਰ ਕਾਮਣਿ ਕਰਿ ਆਵੈ." (ਸੂਹੀ ਅਃ ਮਃ ੧) ੫. ਸ਼ਨੇ ਸ਼ਨੇ. ਹੌਲੀ ਹੌਲੀ. "ਸਹਜਿ ਪਕੈ ਸੋ ਮੀਠਾ." (ਤੁਖਾ ਬਾਰਹਮਾਹਾ) ੬. ਧੀਰਜ ਅਤੇ ਸ਼ਾਂਤਿ ਨਾਲ. "ਸਹਜਿ ਸਹਜਿ ਗੁਣ ਰਮੈ ਕਬੀਰਾ." (ਗਉ ਕਬੀਰ) "ਬਾਬੀਹਾ ਤੂੰ ਸਹਿਜ ਬੋਲ." (ਸਵਾ ਮਃ ੩)...
ਦੇਖੋ, ਅਭਯ....
ਦੇਖੋ, ਨਿਰੰਜਨ. "ਐਸਾ ਨਾਮੁ ਨਿਰੰਜਨੁ ਹੋਇ." (ਜਪੁ)...
ਘਰ ਵਿੱਚ ਹੀ. ਗ੍ਰਿਹ ਮੇਂ ਹੀ. "ਅਭੈ ਨਿਰੰਜਨੁ ਘਰਹਿ ਲਹਾ." (ਸਵੈਯੇ ਮਃ ੪. ਕੇ)...
ਵਿ- ਪੰਚਮ. ਪਾਂਚਵਾਂ. "ਪੰਜਵਾ ਪਾਇਆ ਘਿਰਤੁ." (ਵਾਰ ਆਸਾ) ੨. ਸੰਗ੍ਯਾ- ਖ਼ਾ. ਘੀ. ਘ੍ਰਿਤ. ਆਸਾ ਦੀ ਵਾਰ ਵਿੱਚ ਇਸ ਦਾ ਨੰਬਰ ਪੰਜਵਾਂ ਹੋਣ ਕਰਕੇ ਇਹ ਰੂਢੀ ਨਾਮ ਕਲਪਿਆ ਗਿਆ ਹੈ....
ਵਿ- ਮਾਲੀਦਨ ਕੁਨੰਦਾ. ਦੇਖੋ, ਮਾਲੀਦਨ. "ਮਲਿੰਦ ਮਵਾਸਨ." (ਅਕਾਲ) ਆਕੀਆਂ ਨੂੰ ਮਰ੍ਦਨ ਕਰਨ ਵਾਲਾ। ੨. ਸੰ. ਮਿਲਿੰਦ. ਸੰਗ੍ਯਾ- ਭ੍ਰਮਰ. ਭੌਰਾ। ੩. ਸ਼ਹਦ ਦੀ ਮੱਖੀ। ੪. ਦੇਖੋ, ਸਵੈਯੇ ਦਾ ਰੂਪ ੫....
ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਦਰਸ਼ਨ. ਦੀਦਾਰ। ੨. दृशि- ਦ੍ਰਿਸ਼ਿ. ਦ੍ਰਿਸ੍ਟਿ. "ਦਰਸੁ ਸਫਲਿਓ ਦਰਸੁ ਪੇਖਿਓ." (ਮਲਾ ਪੜਤਾਲ ਮਃ ੫)...
ਸੰਗ੍ਯਾ- ਦ੍ਰਿਸ੍ਟਿ. ਨਜਰ. "ਏਹ ਸਤਿਗੁਰੁ ਦੇਖਿ ਦਿਖਾਈ." (ਰਾਮ ਅਃ ਮਃ ੧) ੨. ਕ੍ਰਿ. ਵਿ- ਦੇਖਕੇ. "ਦੇਖਿ ਸਰੂਪ ਪੂਰਨ ਭਈ ਆਸਾ." (ਟੋਡੀ ਮਃ ੫)...
ਸੰ. ਵਿ- ਦਾਨਾ. ਵਿਚਾਰਵਾਨ. ਵਿਵੇਕੀ. "ਮਨੁ ਰਾਜਾ ਮਨੁ ਮਨ ਤੇ ਮਾਨਿਆ." (ਭੈਰ ਮਃ ੧) ੨. ਸੰਗਯਾ- ਮਨੁੱਖ. ਆਦਮੀ. "ਜੇਤੇ ਸਾਸ ਗ੍ਰਾਸ ਮਨੁ ਲੇਤਾ." (ਗਉ ਮਃ ੫) ੩. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ "ਮਨ੍ਵੰਤਰ" ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-#ਸ੍ਵਾਯੰਭੁਵ, ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਵਤ, ਸਾਵਿਰ੍ਣ, ਦਕ੍ਸ਼ਾਸਾਵਿਰ੍ਣ, ਬ੍ਰਹਮ੍ਸਾਵਿਰ੍ਣ. ਧਰ੍ਮਸਾਵਿਰ੍ਣ, ਰੁਦ੍ਰਸਾਵਿਰ੍ਣ, ਦੇਵਸਾਵਿਰ੍ਣਿ ਅਤੇ ਇੰਦ੍ਰਸਾਵਿਰ੍ਣ.#ਮਤਸ੍ਯਪੁਰਾਣ ਵਿੱਚ ਇਹ ਨਾਮ ਦਿੰਤੇ ਹਨ:-#ਸ੍ਹਾਯੰਭੁਵ. ਸ੍ਹਾਰੋਚਿਸ, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ. ਵੈਵਸ੍ਹਤ, ਸਾਵਿਰ੍ਣ, ਰੌਚ੍ਯ, ਭੌਤ੍ਯ, ਮੇਰੁਸਾਵਿਰ੍ਣ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.#ਸਭ ਤੋ, ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਹਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇ ਜਾਂਦੇ ਹਨ ਅਰ ਇਸੇ ਦਾ ਨਾਮ 'ਮਾਨਵ ਧਰਮਸ਼ਾਸਤ੍ਰ' ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨. ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ.#ਸ਼ਟਪਥਬ੍ਰਾਹਮਣ ਦੇ ਆਧਾਰ ਪੁਰ ਅਗਨਿ ਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਹਤ ਮਨੁ. ਕਿਤਮਾਲਾ.¹ ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇਕ ਮੱਛੀ ਆ ਗਈ ਅਰ ਆਕਾਸ਼ਬਾਣੀ ਹੋਈ ਕਿ- "ਇਸ ਮੱਛੀ ਨੂੰ ਨਾ ਤਿਆਗੀਂ," ਇਹ ਮੱਛੀ ਵੱਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚ ਗਏ.#ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਹਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੌਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.#ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੂ ਤਥਾ ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋਗਿਆ, ਅਰ ਥੋੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀ ਗਈ, ਜਿਸ ਦਾ ਹੁਣ ਭੀ ਨਾਮ "ਨੌਕਾਬੰਧਨ" ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ ( [نوُہ] ) ਇਹੀ ਮਨੁ ਸੀ. ਦੇਖੋ, ਨੂਹ. "ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ." (ਮਨੁਰਾਜ) ੪. ਮਾਨੁਸਜਨਮ. ਮਨੁਖ ਦੇਹ. "ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ." (ਵਡ ਮਃ ੩) ੫. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। ੬. ਸੰ. मनस्. ਸੰਗ੍ਯਾ- ਮਨ. ਦਿਲ. "ਮਨੁ ਅਰਪਉ ਧਨੁ ਰਾਖਉ ਆਗੈ." (ਗਉ ਮਃ ੫) ੭. ਹਿੰ. ਵ੍ਯ- ਮਾਨੋ, ਗੋਯਾ. ਜਨੁ. "ਮੇਰਾ ਚਿਤ ਨ ਚਲੈ, ਮਨੁ ਭਇਓ ਪੰਗੁ." (ਬਸੰ ਰਾਮਾਨੰਦ)...
ਕ੍ਸ਼ਣ (ਖਿਣ) ਵਿੱਚ....
ਸੰਗ੍ਯਾ- ਬਲਿ (ਕੁਰਬਾਨੀ) ਲੈ ਜਾਣ ਦੀ ਕ੍ਰਿਯਾ. ਨਿਛਾਵਰ ਹੋਣ ਦੀ ਕ੍ਰਿਯਾ. "ਬਲਿਹਾਰੀ ਗੁਰ ਆਪਣੇ." (ਵਾਰੀਂ ਆਸਾ)...
ਸੰ. ਵਿ- ਇਕੇਲਾ. ਸਿਰਫ. "ਕੇਵਲ ਕਾਲਈ ਕਰਤਾਰ." (ਹਜ਼ਾਰੇ ੧੦) ੩. ਨਿਸ਼ਚੇ ਕੀਤਾ ਹੋਇਆ। ੩. ਸ਼ੁੱਧ. ਖਾਲਿਸ. ਨਿਰੋਲ. "ਕੇਵਲ ਨਾਮ ਦੀਓ ਗੁਰਮੰਤੁ." (ਗਉ ਮਃ ੫) ੪. ਸੰਗ੍ਯਾ- ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ਈਸ਼ਾਨ ਕੋਣ ੪. ਮੀਲ ਹੈ. ਪਿੰਡ ਤੋਂ ਦੱਖਣ ਦੇ ਪਾਸੇ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ....
ਸੰ. ਦਰ੍ਸ਼. ਸੰਗ੍ਯਾ- ਅਮਾਵਸ. ਮੌਸ. "ਦਿਨ ਗੁਰਪਰਬ ਦਰਸ ਸੰਕ੍ਰਾਂਤਿ." (ਗੁਪ੍ਰਸੂ) ੨. ਦਰ੍ਸ਼ਨ. ਦੀਦਾਰ. "ਮਨ ਮਹਿ ਪ੍ਰੀਤਿ ਨਿਰੰਜਨ ਦਰਸ." (ਸੁਖਮਨੀ) ੩. ਸ਼ਾਸਤ੍ਰ. "ਬੇਦ ਚਾਰ ਖਟ ਦਰਸ." (ਵਾਰ ਮਾਰੂ ੨. ਮਃ ੫) ੪. ਅ਼. [درس] ਸਬਕ਼. ਸੰਥਾ....
ਵਿ- ਦਯਾ ਵਾਲਾ. ਕਰੁਣਾ ਵਾਲਾ. ਰਹ਼ੀਮ....
ਦੇਖੋ, ਅਮ੍ਰਿਤ। ੨. ਸੰਗ੍ਯਾ- ਮੱਖਨ. ਨਵਨੀਤ. "ਤਬ ਮਥੀਐ, ਇਨ ਬਿਧਿ ਅੰਮ੍ਰਿਤ ਪਾਵਹੁ." (ਸੂਹੀ ਮਃ ੧) ੩. ਦੁੱਧ. "ਸੋਇਨ ਕਟੋਰੀ ਅੰਮ੍ਰਿਤ ਭਰੀ." (ਭੈਰ ਨਾਮਦੇਵ) ੪. ਵਿ- ਅਮ੍ਰਿਤ੍ਯੁ. ਮੌਤ ਬਿਨਾ. ਅਮਰ. "ਹਰਿ ਅੰਮ੍ਰਿਤ ਸਜਣ ਮੇਰਾ." (ਸੂਹੀ ਛੰਤ ਮਃ ੫) ੫. ਮਧੁਰ. ਮਿਠਾਸ ਸਹਿਤ. "ਗੁਰੁਮੁਖ ਅੰਮ੍ਰਿਤ ਬਾਣੀ ਬੋਲਹਿ." (ਸ੍ਰੀ ਅਃ ਮਃ ੩)...
ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਵਿਨਯ. ਪ੍ਰਾਰਥਨਾ। ੩. ਨੰਮ੍ਰਤਾ. ਹਲੀਮੀ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਵਰਣਿਕ ਗਣ. ਜਿਸ ਦਾ ਰੂਪ ਆਦਿ ਗੁਰੁ ਹੈ। ੨. ਭ (ਤਾਰਾ) ਗਣ. ਤਾਰਿਆਂ ਦਾ ਸਮੂਹ....
ਬ੍ਰਹਮਾ ਤੋਂ ਲੈ ਕੇ ਸਭ ਦੇਵਤੇ. "ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰਗ੍ਯਾ- ਵੇਦਮੰਤ੍ਰਾਂ ਦੇ ਰਚਣ ਵਾਲੇ ਪ੍ਰਧਾਨ ਮੁਨਿ. ਵੈਦਿਕ. ਰਿਸੀ. "ਬ੍ਰਹਮਾਦਿਕ ਸਿਵ ਛੰਦਮੁਨੀਸੁਰ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਪਿੰਗਲਸ਼ਾਸਤ੍ਰ ਦੇ ਆਚਾਰਯ ਮੁਨੀ....
ਕ੍ਰਿ. ਵਿ- ਰਸ ਗ੍ਰਹਣ ਕਰਕੇ. ਆਨੰਦ ਲੈਕੇ. "ਰਸਕਿ ਰਸਕਿ ਗੁਨ ਗਾਵਹੁ ਗੁਰਮਤਿ." (ਪ੍ਰਭਾ ਮਃ ੪)...
ਦੇਖੋ, ਗੁਣ। ੨. ਉਪਕਾਰ. "ਇਕ ਗੁਨ ਨਹੀ ਮੂਰਖ ਜਾਤਾ ਰੇ." (ਸੋਰ ਮਃ ੫) ੩. ਲਾਭ. "ਬੇਦ ਪੁਰਾਨ ਪੜੇ ਕੋ ਇਹ ਗੁਨ." (ਗਉ ਮਃ ੯) "ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਿਬੋ ਕਵਨ ਗੁਨ?" (ਆਸਾ) ਇਸ ਬੰਧਨ ਤੋਂ ਛੁੱਟਣ ਵਿੱਚ ਕੀ ਲਾਭ ਹੈ? ੪- ੫ ਰੱਸੀ ਅਤੇ ਵਸਫ਼. "ਮਨ ਬਾਂਧੋ ਹਮਾਰੋ ਮਾਈ, ਕਵਲ ਨੈਨ ਅਪਨੇ ਗੁਨ." (ਮਾਰੂ ਮੀਰਾਬਾਈ ਬੰਨੋ) ਕਮਲਨੈਨ ਨੇ ਆਪਣੇ ਗੁਣ ਰੂਪ ਰੱਸੀ ਨਾਲ ਮਨ ਬੰਨ੍ਹ ਲਿਆ ਹੈ। ੬. ਮਹਿਮਾ. ਯਸ਼. "ਹਰਿਜਨ ਰਾਮ ਨਾਮ ਗੁਨ ਗਾਵੈ." (ਬੈਰਾ ਮਃ ੪) ੭. ਨਤੀਜਾ. ਸਿੱਧਾਂਤ. "ਕਹਿ ਕਬੀਰ ਕਿਛੁ ਗੁਨ ਬੀਚਾਰ." (ਭੈਰ) ੮. ਕਮਾਣ ਦਾ ਚਿੱਲਾ. "ਤੀਰ ਚਲ੍ਯੋ ਗੁਨ ਤੇ ਛੁਟਕਾਯੋ." (ਗੁਰੁਸੋਭਾ) ੯. ਗੋਣ. ਸਾਮਾਨ੍ਯ। ੧੦. ਵਿਸ਼ੇਸਣ....
ਕ੍ਰਿ. ਵਿ- ਗਾਉਂਦਾ ਹੋਇਆ. "ਗਾਵਤ ਸੁਣਤ ਸਭੇ ਹੀ ਮੁਕਤੇ." (ਮਾਝ ਮਃ ੫)...
ਦੇਖੋ, ਮੂਢ ਅਤੇ ਮੂੜ੍ਹ....
ਵਿ- ਸੁਖਦਾਤ੍ਰਿ. ਸੁਖ ਦੇਣ ਵਾਲਾ. ਸੁਖਦਾਇਕ. "ਸੁਖਦਾਈ ਜੀਅਨ ਕੋ ਦਾਤਾ." (ਦੇਵ ਮਃ ੫) "ਸੁਖਦਾਤਾ ਹਰਿ ਏਕੁ ਹੈ." (ਭੈਰ ਮਃ ੩) ਸੁਖਦਾਨੀ. ਵਿ- ਸੁਖ ਦੇਣ ਵਾਲਾ. ੨. ਸੰਗ੍ਯਾ- ਦੇਖੋ, ਸਵੈਯੇ ਦਾ ਭੇਦ ੧੬....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਸ੍ਰੀ ਮੁਖਵਾਕ....
ਦੇਖੋ, ਸਵੈਯੇ ਦਾ ਭੇਦ ੭....
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜੋ ਅਦਭੁਤ ਕਲਗੀ ਸੀਸ ਤੇ ਧਾਰਣ ਕਰਦੇ ਹਨ. "ਅਬ ਆਨਕੀ ਆਸ ਨਿਰਾਸ ਭਈ ਕਲਗੀਧਰ ਵਾਸ ਕਿਯੋ ਮਨ ਮਾਹੀ." (ਗੁਪ੍ਰਸੂ) ਲੇਡੀ Login ਲਿਖਦੀ ਹੈ ਕਿ ਜਦ ਲਾਹੌਰ ਪੁਰ ਅੰਗ੍ਰੇਜ਼ੀ ਕਬਜਾ ਹੋਇਆ, ਤਦ ਉਸ ਦੇ ਪਤੀ ਡਾਕਟਰ Login ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਦੀ ਫ਼ਹਿਰਿਸ੍ਤ ਬਣਾਕੇ ਚਾਰਜ ਲਿਆ. ਤੋਸ਼ੇਖ਼ਾਨੇ ਵਿੱਚ ਉਸ ਵੇਲੇ ਦਸ਼ਮੇਸ਼ ਦੀ ਕਲਗੀ ਮੌਜੂਦ ਸੀ. ਪਤਾ ਨਹੀਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਕਿਸ ਤਰਾਂ ਆਈ, ਅਤੇ ਹੁਣ ਉਹ ਅਮੋਲਕ ਵਸਤੁ ਕਿੱਥੇ ਹੈ.¹...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਵਿ- ਦੁੱਖ ਦੇ ਨਾਸ਼ ਕਾਰਨ ਵਾਲਾ. ਦੁੱਖ ਵਿਨਾਸ਼ਕ. "ਦੁਖਹਰ ਭੈਭੰਜਨ ਹਰਿ ਰਾਇਆ." (ਗਉ ਛੰਤ ਮਃ ੫) "ਦੁਖਹਰਣ ਦੀਨਸਰਣ ਸ੍ਰੀਧਰ ਚਰਨਕਮਲ ਅਰਾਧੀਐ." (ਗਉ ਛੰਤ ਮਃ ੫) "ਦੁਖਹਰਤ ਕਰਤਾ ਸੁਖਹ ਸੁਆਮੀ." (ਧਨਾ ਛੰਤ ਮਃ ੫) "ਦੁਖਹਰਤਾ ਹਰਿਨਾਮ ਪਛਾਨੋ." (ਬਿਲਾ ਮਃ ੯) "ਦੁਖਹਰਨ ਕਿਰਪਾ ਕਰਨ ਮੋਹਨ." (ਬਿਹਾ ਛੰਤ ਮਃ ੫)...
ਕ੍ਰਿ. ਵਿ- ਸਦ੍ਰਿਸ਼. ਤੁੱਲ. "ਉਨ ਸਮਸਰਿ ਅਵਰ ਨ ਦਾਤੇ." (ਗਉ ਮਃ ੫) "ਬੁਰਾ ਭਲਾ ਦੁਇ ਸਮਸਰਿ ਸਹੀਐ" (ਮਾਰੂ ਸੋਲਹੇ ਮਃ ੫) ੨. ਦੇਖੋ, ਸਮਾਸ੍ਰਿਤ....
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ....
ਸੰ. ਵਿ- ਸੁੰਦਰ. ਮਨੋਹਰ. "ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ੨. ਚਾਹਿਆ ਹੋਇਆ. ਲੋੜੀਂਦਾ। ੩. ਸੰਗ੍ਯਾ- ਕਾਵ੍ਯ ਅਨੁਸਾਰ ਇੱਕ ਹਾਵ- "ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥" (ਰਸਿਕਪ੍ਰਿਯਾ) ੪. ਭੈਰਵ ਠਾਟ ਦਾ ਇੱਕ ਸਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.#ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ.#ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।#੫. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ ਕਹਿਣ ਯੋਗ੍ਯ ਬਾਤ ਦੀ ਝਲਕ. ਵਾਕਰਚਨਾ ਵਿੱਚ ਪਾਈ ਜਾਵੇ, ਇਹ "ਲਲਿਤ" ਅਲੰਕਾਰ ਹੈ.#ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,#ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.#(ਰਾਮਚੰਦ੍ਰ ਭੂਸਣ)#ਉਦਾਹਰਣ-#ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) ੬. ਦੇਖੋ, ਸਵੈਯੇ ਦਾ ਰੂਪ ੮....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰਗ੍ਯਾ- ਵਰਣਿਕ ਗਣ, ਜਿਸ ਦਾ ਰੂਪ ਹੈ ਸਰਵ ਗੁਰੁ, ਦੇਖੋ, ਗੁਣ ੭....
ਕ੍ਰਿ. ਵਿ- ਕਿਸ ਤਰਾਂ ਦਾ. ਕੇਹੋ ਜੇਹਾ. ਕਿਸ ਪ੍ਰਕਾਰ ਸੇ. ਕਿਸ ਤਰਾਂ. "ਕੈਸੇ ਹਰਿਗੁਣ ਗਾਵੈ?" (ਵਡ ਅਃ ਮਃ ੩) ਕੇਹੋ ਜੇਹੀ. ਕੇਹੀ। ੨. ਕੈਸੀ ਸ਼ਬਦ "ਜੈਸੀ" ਅਰਥ ਵਿੱਚ ਭੀ ਆਇਆ ਹੈ. "ਛਪਾ ਕਰ ਕੈਸੀ ਛਬਿ ਕਾਲਿੰਦੀ ਕੇ ਕੂਲ ਕੇ." (ਅਕਾਲ)...
ਵ੍ਯ- ਪ੍ਰਸ਼ਨ ਸ਼ੋਕ ਅਤੇ ਅਚਰਜ ਬੋਧਕ। ੨. ਹੈ ਦਾ ਬਹੁ ਵਚਨ. ਹਨ. ਹੈਨ....
ਦੇਖੋ. ਸੰਭੁ। ੨. ਸ੍ਵਯੰਭਵ. ਸ੍ਵਯੰਭ੍ਵ. ਆਪ ਹੋਣ ਵਾਲਾ. ਜੋ ਕਿਸੇ ਤੋਂ ਨਹੀਂ ਹੋਇਆ, ਕਰਤਾਰ. "ਸਰਬ ਜੋਤਿ ਨਿਰੰਜਨ ਸੰਭੂ." (ਗੂਜ ਅਃ ਮਃ ੧)...
ਵਿ- ਭੁੱਲਿਆ ਹੋਇਆ. ਭ੍ਰਮਗ੍ਰਸਿਤ. "ਭੋਲਾ ਵੈਦ ਨ ਜਾਣਈ." (ਮਃ ੧. ਵਾਰ ਮੇਲਾ) "ਭੋਲਿਆ, ਹਉਮੈ ਸੁਰਤ ਬਿਸਾਰ." (ਬਸੰ ਮਃ ੧) ੨. ਬੁੱਧਿਹੀਨ. ਮੂਰਖ। ੩. ਛਲਰਹਿਤ. ਸਾਦਾ. "ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ." (ਵਡ ਛੰਤ ਮਃ ੩)#੪. ਸੰਗ੍ਯਾ- ਭੁਲੇਖਾ. ਭ੍ਰਮ. "ਆਵਣ ਜਾਣ ਰਹੇ ਚੂਕਾ ਭੋਲਾ." (ਤੁਖਾ ਛੰਤ ਮਃ ੧) ੫. ਸੇਖੜ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਜੀ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਹੋਇਆ। ੬. ਇੱਕ ਜੱਟ ਗੋਤ੍ਰ. ਮਾਂਟਗੁਮਰੀ ਦੇ ਇਲਾਕੇ ਇਸ ਜਾਤਿ ਦੇ ਮੁਸਲਮਾਨ ਭੀ ਬਹੁਤ ਹਨ....
ਸੰਗ੍ਯਾ- ਸਿਖ੍ਯਾ ਧਾਰਨ ਕੀ ਕ੍ਰਿਯਾ। ੨. ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੱਧਤਿ. "ਗੁਰੁਸਿੱਖੀ ਦਾ ਲਿੱਖਣਾ ਲੱਖ ਨ ਚਿਤ੍ਰਗੁਪਤ ਲਿਖ ਜਾਣੈ." (ਭਾਗੁ) "ਬਿਨ ਸਿੱਖੀ ਤਰਬੋ ਕਹਾਂ ਜਗਸਾਗਰ ਭਾਰਾ." (ਗੁਪ੍ਰਸੂ) ਦੇਖੋ, ਸਿੱਖਧਰਮ....
ਸੰਗ੍ਯਾ- ਪ੍ਰਭਾ (ਪ੍ਰਕਾਸ਼) ਕਰਨ ਵਾਲਾ, ਸੂਰਜ। ੨. ਚੰਦ੍ਰਮਾ। ੩. ਅਗਨਿ। ੪. ਸਮੁੰਦਰ....
ਸੰ. ਸੰਗ੍ਯਾ- ਮਦ੍ਯ. ਸ਼ਰਾਬ. "ਮਨ ਮੋਹ ਮਦਿਰੰ." (ਸਹਸ ਮਃ ੫) ੨. ਉਹ ਵਸ੍ਤੁ, ਜਿਸ ਤੋਂ ਮਦ (ਨਸ਼ਾ) ਹੋਵੇ। ੩. ਮਮੋਲਾ. ਖੰਜਨ। ੪. ਦੇਖੋ ਸਵੈਯੇ ਦਾ ਰੂਪ ੯....
ਸੰ. ਕ੍ਰਿ. ਵਿ- ਨਿਰੰਤਰ. ਲਗਾਤਾਰ. ਇੱਕ ਰਸ. "ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ." (ਸਵੈਯੇ ਮਃ ੪. ਕੇ)...
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਵਿ- ਉੱਤਮ ਰੰਗ. ਸੁੰਦਰ ਰੰਗ. "ਸੁਰੰਗ ਰੰਗੀਲੇ ਹਰਿ ਹਰਿ ਧਿਆਇ." (ਭੈਰ ਨਾਮਦੇਵ) ੨. ਸੰਗ੍ਯਾ- ਲਾਲ ਰੰਗ. "ਭਟ ਤਨ ਭੰਗਹਿ। ਬਰਨ ਸੁਰੰਗਹਿ।।" (ਗੁਪ੍ਰਸੂ) ੩. ਕੈਲੇ ਰੰਗ ਦਾ ਘੋੜਾ। ੪. ਸੰ. ਸਾਰੰਗ. ਮ੍ਰਿਗ. "ਜਿਮ ਲਾਗ ਬਾਣ ਸੁਰੰਗ." (ਰਾਮਾਵ) ੫. ਇੱਕ ਪ੍ਰਕਾਰ ਦਾ ਪੁਰਾਣਾ ਬਾਜਾ. ਸ੍ਵਰਾਂਗ. ਇਹ ਗਜ ਨਾਲ ਵਜਾਈਦਾ ਸੀ. ਇਸੇ ਦਾ ਰੂਪਾਂਤਰ ਸਾਰੰਗੀ ਹੈ. "ਮੁਚੰਗ ਉਪੰਗ ਸੁਰੰਗ ਸੇ ਨਾਦ ਸੁਨਾਵਹਿਗੇ." (ਕਲਕੀ). ੬. ਸੰ. सुरङ्ग ਸੁਰੰਗਾ. ਸੁਁਰਗ. mine. "ਉਡਹਿ ਸੁਰੰਗਨ ਮਾਰ ਗਜਬ ਕੀ." (ਗੁਪ੍ਰਸੂ) ੭. ਜ਼ਮੀਨਦੋਜ਼ ਰਸਤਾ. Tunnel....
ਪ੍ਰੇਮ ਵਾਲੇ, ਦੇਖੋ. ਰਤ. "ਰਤੇ ਸੇਈ ਜਿ ਮੁਖੁ ਨ ਮੋੜੰਨਿ." (ਸਵਾ ਮਃ ੫)...
ਦੇਖੋ, ਜਸ ੩. "ਜਸੁ ਗਾਵਤ ਪਾਪ ਲਹਾਮ." (ਕਾਨ ਮਃ ੪) ਦੇਖੋ, ਜਸ ੪. "ਜਸੁ ਕੀਰਤਿ ਜਗ ਲੇਇ." (ਜਪੁ) ਮਾਨ ਅਤੇ ਵਡਿਆਈ....
ਦੇਖੋ, ਦਸਮ ੧. "ਮੰਦਰੁ ਦਸਵਾ ਦੁਆਰੁ." (ਸ੍ਰੀ ਅਃ ਮਃ ੧)...
ਦੇਖੋ, ਸਵੈਯੇ ਦਾ ਰੂਪ ੧੦....
ਸੰਗ੍ਯਾ- ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦....
ਸੰ. ਸੰਗ੍ਯਾ- ਚਮੇਲੀ ਦੀ ਇੱਕ ਜਾਤਿ. Jasminum Grandiflorum। ੨. ਚੰਦ੍ਰਮਾ ਦੀ ਚਾਂਦਨੀ। ੩. ਇੱਕ ਨਦੀ। ੪. ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦.#(ਅ) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਦੋ ਜਗਣ , .#ਉਦਾਹਰਣ-#ਗੁਰੂਸਿਖ ਮਾਨ। ਰਹੋ ਪ੍ਰਭੁ ਧ੍ਯਾਨ।#ਵਿਕਾਰਨ ਹਾਨ। ਲਹੋ ਨਿਰਵਾਨ ॥#(ੲ) ਤੀਜਾ ਰੂਪ- ਪ੍ਰਤਿ ਚਰਣ ਨ, ਰ, ਗ, ਲ. , , , .#ਉਦਾਹਰਣ-#ਸੁਮਤਿ ਵਾਨ ਹੈ ਸੋਯ। ਰਹਿਤ ਨਾਹਿ ਜੋ ਸੋਯ।#ਕਰਤ ਕਾਮ ਕੋ ਨਿੱਤ। ਧਰਤ ਨਾਮ ਮੇ ਚਿੱਤ ॥#(ਸ) ਚੌਥਾ ਰੂਪ- ਪ੍ਰਤਿ ਚਰਣ ੧੧. ਮਾਤ੍ਰਾ ਅੰਤ ਗੁਰੁ ਲਘੁ.#ਉਦਾਹਰਣ-#ਮਾਤਾ ਪਿਤਾ ਸਨਮਾਨ,#ਕਰਤ ਜੁ ਹਿਤ ਚਿਤ ਠਾਨ,#ਤੇ ਹੈਂ ਸੁਘੜ ਸੁਜਾਨ,#ਕਵਿਜਨ ਕਰਤ ਬਖਾਨ.#(ਹ) ਪੰਜਵਾਂ ਰੂਪ- ਇਸ ਭੇਦ ਦਾ ਨਾਮਾਂਤਰ "ਯਮੁਨਾ" ਭੀ ਹੈ. ਪ੍ਰਤਿ ਚਰਣ, ਨ, ਜ, ਜ, ਰ. , , , .#ਉਦਾਹਰਣ-#ਪਢ ਗੁਰੁਗ੍ਰੰਥ ਅਨੰਦ ਪਾਗਹੀਂ,#ਗੁਰੁਸਿਖ ਪਾਦ ਸਨੰਮ੍ਰ ਲਾਗਹੀਂ,#ਪਰਵਥੁ ਕੋ ਨਹਿ ਲੋਭ ਧਾਰਤੇ,#ਕਹਿਕਰ ਵਾਕ ਸਦੀਵ ਪਾਲਤੇ....
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਸੰ. ਵਿਜਯ. ਸੰਗ੍ਯਾ- ਜਿੱਤ. ਫਤੇ। ੨. ਵਿਸਨੁ ਦਾ ਇਕ ਪਾਰਖਦ. "ਜੈ ਅਰੁ ਬਿਜੈ ਨਾਮ ਜਿਨ ਜਾਨਾ." (ਨਾਪ੍ਰ) ਦੇਖੋ, ਪਾਰਖਦ। ੩. ਦੇਖੋ ਸਵੈਯੇ ਦਾ ਰੂਪ ੧੦। ੪. ਛੱਪਯ ਦਾ ਇੱਕ ਭੇਦ "ਬਿਜਯ" ਹੈ, ਜਿਸ ਵਿੱਚ ੬੯ ਗੁਰੁ ਅਤੇ ੧੪. ਲਘੁ ਹੁੰਦੇ ਹਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦਕ੍ਸ਼੍ਪੁਤ੍ਰੀ ਦਨੁ ਦੇ ਉਦਰ ਤੋਂ ਕਸ਼੍ਯਪ ਦੀ ਸੰਤਾਨ. ਰਾਖਸ. "ਦੇਵ ਦਾਨਵ ਗਣ ਗੰਧਰਬ ਸਾਜੇ." (ਮਾਰੂ ਸੋਲਹੇ ਮਃ ੩)...
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਦੇਖੋ, ਫਣੀਂਦ੍ਰ....
ਸੰਗ੍ਯਾ- ਨਿਸ਼ਾਚਰ, ਰਾਤ ਨੂੰ ਵਿਚਰਣ ਵਾਲਾ, ਰਾਕ੍ਸ਼੍ਸ। ੨. ਗਿੱਦੜ। ੩. ਉੱਲੂ।੪ ਸਰਪ, ਸੱਪ। ੫. ਚਕਵਾ।੬ ਚੋਰ।੭ ਬਿੱਲਾ।੮ ਸ਼ਿਵ। ੯. ਚੰਦ੍ਰਮਾ. (ਸਨਾਮਾ)...
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਸੰ. ਭਵਿਸ਼੍ਯ. ਦੇਖੋ, ਭਵਿਸ੍ਯਤ. "ਭੂਰ ਭਵਿਖ ਨਹੀ ਤੁਮ ਜੈਸੇ." (ਸਾਰ ਮਃ ੧) ਭੂਤ ਕਾਲ ਅਤੇ ਆਉਣ ਵਾਲੇ ਸਮੇਂ ਵਿੱਚ ਨਹੀਂ ਤੁਮ ਜੈਸੇ....
ਸੰਗ੍ਯਾ- ਵਰਤਮਾਨ ਕਾਲ. "ਭੂਤ ਭਵਿੱਖ ਭਵਾਨ ਕਹਾਨੀ." (ਅਕਾਲ) ੨. ਸੰ. भवान. ਸਰਵ. ਆਪ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਕ੍ਰਿ. ਵਿ- ਜਿਤਨੇ. ਜੇਤੇ....
ਦੇਖੋ, ਥਾਪਨ। ੨. ਸੰਗ੍ਯਾ- ਤਬਲੇ ਅਥਵਾ ਮ੍ਰਿਦੰਗ ਪੁਰ ਪੂਰੇ ਹੱਥ ਦਾ ਪ੍ਰਹਾਰ. ਥਪਕੀ. "ਲਗਤ ਢੋਲਕ ਥਾਪ ਹੈ." (ਸਲੋਹ) ੩. ਥੱਪੜ. ਤਮਾਚਾ। ੪. ਸ੍ਥਿਤਿ. ਮਰਯਾਦਾ. "ਥਾਪ੍ਯੋ ਸਭੈ ਜਿਹ ਥਾਪ." (ਜਾਪੁ) ੫. ਥਾਪੜਨ ਦੀ ਕ੍ਰਿਯਾ. ਪ੍ਯਾਰ ਨਾਲ ਬੱਚੇ ਨੂੰ ਥਪਕੀ ਦੇਣ ਦੀ ਕ੍ਰਿਯਾ. ਦੇਖੋ, ਥਾਪਿ ੨....
ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਸੰਗ੍ਯਾ- ਜੋ ਪੁਰਖ ਨੂੰ ਆਪਣੀ ਉੱਨਤੀ ਨਾਲ ਜਿੱਤ ਲਵੋ, ਢੇਰ. ਸਮੁਦਾਯ. ਰਾਸ਼ਿ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ)...
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਸੰ. ਸਮ੍-ਊਹ. ਸੰਗ੍ਯਾ- ਸਮੁਦਾਯ. ਗਰੋਹ। ੨. ਕ੍ਰਿ. ਵਿ- ਬਿਲਕੁਲ. ਪੂਰਣ ਰੀਤਿ ਨਾਲ. "ਮਾਈ ਰੀ, ਮਾਤੀ ਚਰਣ ਸਮੂਹ." (ਸਾਰ ਮਃ ੫) ਦੇਖੋ, ਸਬੂਹ ੨। ੩. ਉੱਤਮ ਕਲਪਨਾ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਦੇਖੋ, ਸਭਯ. "ਕਹੁ ਰਵਿਦਾਸ ਸਭੈ ਨਹੀ ਸਮਝਸਿ." (ਰਾਮਕਲੀ) ੨. ਸਭ ਹੀ. ਸਾਰੇ. "ਸਭੈ ਘਟਿ ਰਾਮੁ ਬੋਲੈ." (ਮਾਲੀ ਨਾਮਦੇਵ) ੩. ਸਭ੍ਯ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ....
ਸੰ. ਸੰਗ੍ਯਾ- ਪਹਾੜੀ ਤਿੱਤਰ, ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. "ਮਨ ਪ੍ਰੀਤਿ ਚੰਦ ਚਕੋਰ." (ਬਿਲਾ ਅਃ ਮਃ ੫) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੌਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ, ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ, ਬੁਰਾ ਅਸਰ ਨਾ ਹੋਵੇ, ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ, ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋ ਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ, ਇਸੇ ਲਈ ਚਕੋਰ ਦਾ ਨਾਮ "ਵਿਸਦਰ੍ਸ਼ਨਮ੍ਰਿਤ੍ਯੁਕ" ਹੈ.#ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ, ਜੇਹਾ ਕਿ- "ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ." (ਕੇਸ਼ਵ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ (Glow- worm) ਖਾਇਆ ਕਰਦਾ ਹੈ, ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ। ੨. ਦੇਖੋ, ਚਿਤ੍ਰਪਦਾ ਅਤੇ ਸਵੈਯੇ ਦਾ ਰੂਪ ੧੧.। ੩. ਦੇਖੋ, ਚੁਕੋਰ...
ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਭਗਣ, ਦੋ ਗੁਰੁ, , , , . ਇਸ ਭੇਦ ਦਾ ਨਾਮ ਵਿਚਿਤ੍ਰਪਦਾ ਭੀ ਹੈ.#ਉਦਾਹਰਣ-#ਪ੍ਰੇਮ ਕਰੈਂ ਗੁਰੁਬਾਨੀ। ਸੀਖ ਧਰੈਂ ਸੁਖਦਾਨੀ।#ਕੇਸ਼ ਕ੍ਰਿਪਾਨ ਧਰੰਤੇ। ਸਿੰਘ ਸਰੂਪ ਲਖੰਤੇ।।#(੨) ਚਿਤ੍ਰਪਦਾ ਦਾ ਦੂਜਾ ਰੂਪ- ਪ੍ਰਤਿ ਚਰਣ ਸੱਤ ਭਗਣ ਅੰਤ ਗੁਰੁ ਲਘੁ. , , , , , , , , . ਇਸ ਦੀ "ਚਕੋਰ" ਸੰਗ੍ਯਾ ਭੀ ਹੈ.#ਉਦਾਹਰਣ-#ਪਾਰ ਪਰੇ ਜਗਸਾਗਰ ਤੇ ਉਰ#ਤੇ ਪਰਦਾ ਭ੍ਰਮ ਕੋ ਸਭ ਪਾਰ,#ਪਾਰਦ ਕੇ ਸਮ ਜੋ ਮਨ ਚੰਚਲ#ਤਾ ਮਹਿਂ ਮੂਲ ਵਿਕਾਰ ਉਪਾਰ,#ਪਾਰਨ ਪ੍ਰੇਮ ਕਰੈਂ ਗੁਰੁ ਨਾਨਕ#ਜੋ ਸ਼ਰਣਾਗਤ ਕੇ ਪ੍ਰਤਿਪਾਰ,#ਪਾਰਸ ਜ੍ਯੋਂ ਛੁਇ ਜਾਤ ਜਿਨੈ#ਸਮ ਲੋਹ ਜੁ ਕੰਚਨ ਹੋਤ ਅਪਾਰ.#(ਗੁਪ੍ਰਸੂ)...
ਦੇਖੋ, ਸਵੈਯੇ ਦਾ ਰੂਪ ੧੨....
ਇੱਕ ਵਰਣਿਕ ਗਣ, ਜਿਸ ਦਾ ਲੱਛਣ ਮੱਧ ਲਘ ਹੈ. ....
ਦੇਖੋ, ਸ੍ਵ। ੨. ਸ਼ਯਨ. ਸੌਣਾ. ਸ੍ਵਪ. "ਜਹਾਂ ਬੀਰ ਅਤਿ ਸ੍ਵੈ ਰਹੇ." (ਕ੍ਰਿਸਨਾਵ) ਦੇਖੋ, ਅਤਿਸ੍ਵਾਪ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ। ੨. ਫ਼ਾ. [پائے] ਸੰਗ੍ਯਾ- ਪੈਰ. ਪਾਦ. ਚਰਣ।੩ ਸੰ. ਵਿ- ਪੀਣ ਯੋਗ੍ਯ. ਪੀਨੇ ਲਾਇਕ਼। ੪. ਸੰਗ੍ਯਾ- ਜਲ....
ਸੰਗ੍ਯਾ- ਅਤ੍ਯੰਤ ਆਨੰਦ. ਪ੍ਰਸੰਨਤਾ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਬ੍ਰਹਮਾ. ਦੇਖੋ, ਬਿਰੰਚ....
ਸੰ. ਵਿ- ਜੋ ਕੁੰਠ (ਖੁੰਢਾ) ਨਹੀਂ. ਤਿੱਖਾ। ੨. ਦੇਖੋ, ਬੈਕੁੰਠ....
ਵਿਖ (ਕਦਮ) ਦਾ ਬਹੁਵਚਨ. "ਜਿਥੈ ਮੇਰਾ ਗੁਰੁ ਧਰੇ ਵਿਖਾ." (ਮਃ ੪. ਵਾਰ ਸੋਰ) ੨. ਵਿਸਾ (ਕ੍ਸ਼੍ਣ) ਮਾਤ੍ਰ, "ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ." (ਆਸਾ ਪਟੀ ਮਃ ੩) ੩. ਵੇਖਾਂ. ਦੇਖਾਂ. "ਦਸ ਵਿਖਾ ਮੈ ਕਾਰਣ." (ਰਾਮ ਵਾਰ ੨. ਮਃ ੫) ਤੂੰ ਦੱਸ, ਤਾਕਿ ਮੈਂ ਕਾਰਣ ਦੇਖਾਂ। ੪. ਦੇਖੋ, ਚੰਦ੍ਰਹਾਸ ੪. ਅਤੇ ਵਿਸਾ ੪....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰ. कीर्ति ਸੰਗ੍ਯਾ- ਵਡਾਈ. ਨੇਕਨਾਮੀ. ਜਸ. "ਜੈ ਘਰਿ ਕੀਰਤਿ ਆਖੀਐ." (ਸੋਹਿਲਾ)...
ਸੰਗ੍ਯਾ- ਗਣ (ਸਭ) ਦਾ ਸ੍ਵਾਮੀ ਕਰਤਾਰ. ਜਗਤਨਾਥ। ੨. ਗਣੇਸ਼। ੩. ਸ਼ਿਵ....
ਸੰ. ਵਿ- ਸਰਦ ਰੁੱਤ ਨਾਲ ਸੰਬੰਧ ਰੱਖਣ ਵਾਲਾ. ਸਰਦ ਰੁੱਤ ਦਾ. "ਸਾਰਦ ਚੰਦ ਸੰਪੂਰਨ ਬਦਨ." (ਗੁਪ੍ਰਸੂ) ੨. ਸੰਗ੍ਯਾ- ਚਿੱਟਾ ਕਮਲ। ੩. ਸੰ. ਸ਼ਾਰਦਾ. ਸਰਸ੍ਵਤੀ. "ਨਾਰਦ ਸਾਰਦ ਸੇਵਕ ਤੇਰੇ." (ਮਾਰੂ ਸੋਲਹੇ ਮਃ ੧) ੪. ਸ਼ਰਦਵਤ. ਅਹਲ੍ਯਾ ਦਾ ਪਤਿ, ਜਿਸ ਨੂੰ ਗੋਤਮ ਆਖਦੇ ਹਨ. "ਅਤ੍ਰਿ ਪਰਾਸਰ ਨਾਰਦ ਸਾਰਦ ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ." (ਦੱਤਾਵ) ੫. ਸੁਰਾਂ ਦੇ ਵਿਭਾਗ ਕਰਨ ਵਾਲੀਆਂ ਸੁੰਦਰੀਆਂ ਨੂੰ ਧਾਰਨ ਵਾਲੀ ਵੀਣਾ ਦੀ ਡੰਡੀ. "ਮਨੁ ਪਵਨ ਦੁਇ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ." (ਗਉ ਕਬੀਰ) ਮਨ ਅਤੇ ਪ੍ਰਾਣ ਦੋ ਤੂੰਬੇ ਹਨ, ਇਨ੍ਹਾਂ ਦੋਹਾਂ ਦਾ ਸੰਯੋਗ ਜੋ ਸੁਖਮਨਾ ਅੰਦਰ ਕਰਨਾ ਹੈ, ਇਹ ਵੀਣਾ ਦੀ ਡੰਡੀ ਹੈ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਲਿਖਿਆ। ੨. ਸੰਗ੍ਯਾ- ਚਿੱਠੀ. ਪਤ੍ਰਿਕਾ. "ਲਿਖ ਸੁ ਲਿਖਾ ਮਹਿ ਯਹੈ ਪਠਾਈ." (ਚਰਿਤ੍ਰ ੩੩੬)...
ਦੇਖੋ, ਉੱਜਲ. "ਮਨ ਊਜਲ ਸਦਾ ਮੁਖ ਸੋਹਹਿ." (ਮਾਝ ਅਃ ਮਃ ੩) "ਕਾਗਉ ਹੋਇ ਨ ਊਜਲਾ." (ਵਾਰ ਮਾਰੂ ੧. ਮਃ ੩) "ਊਜਲੁ ਸਾਚੁ ਸੁ ਸਬਦਿ ਹੋਇ." (ਰਾਮ ਅਃ ਮਃ ੧)...
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਰੇਜ਼ਹ- ਇੱਕ. ਇੱਕ ਜ਼ਰਰਹ. ਤਨਿਕ ਮਾਤ੍ਰ. "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧) "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਟੁਕੜੇ ਟੁਕੜੇ ਛੋਟੇ ਛੋਟੇ ਖੰਡ "ਚੰਡ ਕੋ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹਨਐ ਤਨ ਆਏ." (ਚੰਡੀ ੧) ੩. ਸੰਗ੍ਯਾ- ਬਰੀਕ ਕੀਤਾ ਹੋਇਆ ਉਹ ਬਾਰੂਦ, ਜੋ ਤੋੜੇਦਾਰ ਅਤੇ ਪਥਰਕਲਾ ਬੰਦੂਕ ਦੇ ਪਲੀਤੇ ਵਿੱਚ ਪਾਕੇ ਸੂਈ ਨਾਲ ਕੋਠੀ ਦੇ ਬਾਰੂਦ ਨਾਲ ਮਿਲਾਈਦਾ ਹੈ, ਤਾਕਿ ਨਾਲੀ ਦੀ ਬਾਰੂਦ ਨੂੰ ਅੱਗ ਪਹੁਚ ਸਕੇ। ੪. ਰੱਤੀ (ਅੱਠੀ ਚਾਵਲ ਪ੍ਰਮਾਣ) ਲਈ ਭੀ ਰੰਚਕ ਸ਼ਬਦ ਆਇਆ ਹੈ. "ਦ੍ਵਾਦਸ ਰੰਚਕ ਭਰ ਲਖ ਤੋਲ." (ਗੁਪ੍ਰਸੂ)...
ਦੇਖੋ, ਧਨਿ, ਧਨੁ ਅਤੇ ਧਨ੍ਯ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. ਵਿ- ਸੁੰਦਰ. ਮਨੋਹਰ। ੨. ਭੋਗਣ ਯੋਗ੍ਯ। ੩. ਸੰਗ੍ਯਾ- ਚੰਪਕ ਬਿਰਛ. ਚੰਬਾ। ੪. ਜੰਬੁਦ੍ਵੀਪ ਦੇ ਨੌ ਖੰਡਾਂ ਵਿੱਚੋਂ ਇੱਕ ਦੀਪ। ੫. ਦੇਖੋ, ਸਵੈਯੇ ਦਾ ਰੂਪ ੧੩....
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਅਠ....
ਸੰਗ੍ਯਾ- ਗੋਪਾਲ. ਗੋਪਾਲਿਕਾ. ਗੋਪ. ਗੋਪੀ. ਗਵਾਲਾ. ਗਵਾਲੀ....
ਫ਼ਾ. [گُمان] ਖ਼ਿਆਲ. ਸੰਕਲਪ. "ਹਉਮੈ ਜਾਇ ਗੁਮਾਨ." (ਵਾਰ ਗੂਜ ੨. ਮਃ ੩) ੨. ਸ਼ੱਕ. ਭਰਮ। ੩. ਭਾਵ- ਹੰਕਾਰ ਦਾ ਖ਼ਿਆਲ. ਮੈਂ ਦਾਨੀ ਹਾਂ, ਮੈਂ ਤਪੀਆ ਹਾਂ, ਇਹ ਹੌਮੈ ਦਾ ਸੰਕਲਪ. "ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ." (ਸਃ ਮਃ ੯)...
ਸੰਗ੍ਯਾ- ਬੰਧ. ਰੋਕ. ਬੰਨ੍ਹ. ਦੇਖੋ, ਬਾਧ ੨. ਵੱਟ. ਡੌਲ....
ਵਸੀ। ੨. ਠਹਿਰੀ. ਰੁਕੀ। ੩. ਬੰਦ ਹੋਈ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
ਸੰ. ਮੱਤ. ਮਤਵਾਲਾ. "ਮਾਤੰਗ ਮਤਿ ਅਹੰਕਾਰ." (ਸਾਰ ਮਃ ੫) ੨. ਸੰ. ਮਾਤ੍ਰਿ. ਮਾਂ. "ਮਤਿ ਪਿਤ ਭਰਮੈ." (ਕਲਕੀ) ੩. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. "ਘੜੀਐ ਸੁਰਤਿ ਮਤਿ ਮਨਿ ਬੁਧਿ." (ਜਪੁ) ਦੇਖੋ, ਅੰਤਹਕਰਣ। ੪. ਸੰ. ਮਦ੍ਯ. ਸ਼ਰਾਬ. "ਪੀਵਹੁ ਸੰਤ ਸਦਾ ਮਤਿ ਦੁਰਲਭ." (ਕੇਦਾ ਕਬੀਰ) ੫. ਸੰ. ਮਤਿ. ਬੁੱਧਿ. ਅਕ਼ਲ. "ਮਤਿ ਹੋਦੀ ਹੋਇ ਇਆਣਾ." (ਸ. ਫਰੀਦ) "ਅਬ ਮੈ ਮਹਾਂ ਸੁੱਧ ਮਤਿ ਕਰਕੈ." (ਕਲਕੀ) ੬. ਗ੍ਯਾਨ। ੭. ਇੱਛਾ। ੮. ਸਿਮ੍ਰਿਤਿ. ਯਾਦ. ਚੇਤਾ। ੯. ਭਕ੍ਤਿ. ਭਗਤਿ। ੧੦. ਪ੍ਰਾਰਥਨਾ. ਅਰਦਾਸ। ੧੧. ਪੂਜਨ। ੧੨. ਧ੍ਯਾਨ। ੧੩. ਨਿਸ਼ਚਾ। ੧੪. ਰਾਇ। ੧੫. ਵ੍ਯ- ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ, ਮਤ ੧. "ਮਤਿ ਬਸਿ ਪਰਉ ਲੁਹਾਰ ਕੇ." (ਸ. ਕਬੀਰ)...
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਵਿ- ਤਨਿਕ. ਥੋੜਾ. "ਯਹ ਮਨ ਨੈਕ ਨ ਕਹਿਓ ਕਰੈ." (ਦੇਵ ਮਃ ੯) ੨. ਨ- ਏਕ. ਬਹੁਤ। ੩. ਨ- ਐਕ੍ਯ. ਫੁੱਟ. ਵਿਰੋਧ....
ਡਰਦਾ ਹੈ। ੨. ਦੇਖੋ, ਡਰ ੨....
ਸੰਗ੍ਯਾ- ਤੇਹ. ਪਿਆਸ। ੨. ਸਰਵ- ਉਸ. ਤਿਸ. "ਤਿਹ ਜੋਗੀ ਕਉ ਜੁਗਤਿ ਨ ਜਾਨਉ." (ਧਨਾ ਮਃ ੯) ੩. ਦੇਖੋ, ਤਿਹੁ....
ਦੇਖੋ, ਕਹਾ ੨....
ਸੰ. ਸੰਗ੍ਯਾ- ਮੁਕੁਟ. ਤਾਜ। ੨. ਦੇਖੋ, ਸਵੈਯੇ ਦਾ ਰੂਪ ੧੪....
ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ....
प्रचण्ड. ਵਿ- ਬਹੁਤ ਚੰਡ (ਤਿੱਖਾ). ੨. ਵਡਾ ਕ੍ਰੋਧੀ। ੩. ਪ੍ਰਤਾਪੀ। ੪. ਸੰਗ੍ਯਾ- ਅਗਨਿ. "ਗੁਰ ਗਿਆਨੁ ਪ੍ਰਚੰਡੁ ਬਲਾਇਆ." (ਸ੍ਰੀ ਛੰਤ ਮਃ ੪) ੫. ਸੂਰਜ. "ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ." (ਮਾਰੂ ਅਃ ਮਃ ੫)...
ਦੇਖੋ, ਤਬੇ....
ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ....
ਦੇਖੋ, ਸੰਭਾਲ। ੨. ਸੰ. ਸੰਗ੍ਯਾ- ਸਾਮਗ੍ਰੀ. ਸਾਮਾਨ. "ਸਭ ਸੰਭਾਰ ਸੰਭਾਰਕੈ ਸ੍ਰੀ ਨਾਨਕ ਢਿਗ ਆਨ." (ਨਾਪ੍ਰ) ੩. ਵਿਭੂਤਿ. ਸੰਪਦ....
ਸੰ. ਕਰਬਾਲ. ਸੰਗ੍ਯਾ- ਨੌਂਹ (ਨਾਖ਼ੂਨ) ਜੋ ਕਰ (ਹੱਥ) ਦਾ ਬਾਲ (ਪੁਤ੍ਰ) ਹੈ। ੨. ਤਲਵਾਰ, ਜੋ ਨਾਖੂਨ ਦੀ ਸ਼ਕਲ ਜੇਹੀ ਖ਼ਮਦਾਰ ਹੈ. ਸ਼ਮਸ਼ਾਰ. "ਕਰਵਾਰ ਉਭਾਰਤ ਵਾਰ ਕਰ੍ਯੋ." (ਗੁਪ੍ਰਸੂ) "ਕਾਲਯੁਧ ਕਰਵਾਰ." (ਸਨਾਮਾ)...
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰ. ਸੰਗ੍ਯਾ- ਚੰਦ੍ਰਮਾ ਦਾ ਸੋਲਵਾਂ ਭਾਗ. ਚੰਦ੍ਰਮਾ ਦੀਆਂ ਸੋਲਾਂ ਕਲਾ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਲਿਖੀਆਂ ਹਨ- ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸ੍ਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਸਣਾ ਅਤੇ ਪੂਰਣਾ.#ਕਾਮਸ਼ਾਸਤ੍ਰ ਅਨੁਸਾਰ ਸੋਲਾਂ ਕਲਾ ਇਹ ਹਨ- ਪੂਸਾ, ਯਸ਼ਾ, ਸੁਮਨਸਾ, ਰਤਿ, ਪ੍ਰਾਪ੍ਤਿ, ਧ੍ਰਿਤਿ, ਰਿੱਧਿ, ਸੋਮ੍ਯਾ, ਮਰੀਚਿ, ਅੰਸ਼ੁਮਾਲਿਨੀ, ਅੰਗਿਰਾ, ਸ਼ਸ਼ਿਨੀ, ਛਾਯਾ, ਸੰਪੂਰ੍ਣਮੰਡਲਾ, ਤੁਸ੍ਟਿ ਅਤੇ ਅਮ੍ਰਿਤਾ। ੨. ਨਾਨਕ ਪ੍ਰਕਾਸ਼ ਅਨੁਸਾਰ ਲੰਕਾਪਤਿ ਸ਼ਿਵਨਾਭ ਦੀ ਪਟਰਾਨੀ, ਜਿਸ ਨੇ ਜਗਤਗੁਰੂ ਦੀ ਸਿੱਖੀ ਧਾਰਨ ਕੀਤੀ. "ਚੰਦ੍ਰਕਲਾ ਲੇ ਰਾਨੀ ਸੰਗਾ। ਆਵਾ ਭੂਪਤਿ ਹ੍ਰਿਧੈ ਉਮੰਗਾ." (ਨਾਪ੍ਰ) ੩. ਦੇਖੋ, ਸਵੈਯੇ ਦਾ ਰੂਪ ੧੫....
ਦੇਖੋ, ਮਥੁਰਾ....
ਦੇਖੋ, ਭਣਨ ਅਤੇ ਭਣਿਤ। ੨. ਭੰਨਕੇ. ਤੋੜਕੇ. "ਭਨਿ ਭਨਿ ਘੜੀਐ." (ਓਅੰਕਾਰ)...
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰ. इच्छित. ਇੱਛਿਤ. ਵਿ- ਚਾਹਿਆ ਹੋਇਆ. ਵਾਂਛਿਤ. ਲੋੜੀਂਦਾ. "ਮਨਇੰਛਤ ਹੀ ਫਲ ਪਾਵਤ ਹੈ." (ਸਵੈਯੇ ਮਃ ੪. ਕੇ)...
ਪ੍ਰਾਪਤ ਕਰਦਾ ਹੈ ੨. ਪੈਂਦਾ. ਪੜਤਾ. "ਫੂਲਿ ਫੂਲਿ ਕਿਆ ਪਾਵਤ ਹੇ?" (ਬਿਲਾ ਮਃ ੫)...
ਦੇਖੋ, ਸਵੈਯੇ ਦਾ ਰੂਪ ੧੬। ੨. ਪਿੰਗਲ- ਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ "ਸੁੰਦਰੀ" ਹੈ ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ "ਦ੍ਰੁਤਵਿਲੰਬਿਤਾ" ਭੀ ਹੈ.#ਉਦਾਹਰਣ-#ਦੁਖਭਰੀ ਜਗ ਆਸਨ ਤ੍ਯਾਗਰੀ,#ਜਪ ਹਰੀ ਗੁਰੁਪਾਦਨ ਲਾਗਰੀ. xxx#(ਅ) ਰਾਮਚੰਦ੍ਰਿਕਾ ਵਿੱਚ "ਮੋਦਕ" ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ-#ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,#ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,#ਆਪਨਪੌ ਜੁ ਤਜ੍ਯੋ ਜਗਬੰਦਹਿ,#ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.#ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ-#ਸੂਪਨਖਾ ਇਹ ਭਾਂਤ ਸੁਨੀ ਜਬ,#ਧਾਯ ਚਲੀ ਅਵਿਲੰਬ ਤ੍ਰਿਯਾ ਤਬ,#ਕਾਮ ਅਰੂਪ ਕਲੇਵਰ ਜਾਨਿਯ,#ਰੂਪ ਸਰੂਪ ਤਿਹੂ ਪੁਰ ਮਾਨਿਯ.#(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬. ਮਾਤ੍ਰਾ, ਅੰਤ ਮਗਣ. ਉਦਾਹਰਣ-#ਭਟ ਹੁੰਕੇ ਧੁੰਕੇ ਬੰਕਾਰੇ,#ਰਣ ਬੱਜੇ ਗੱਜੇ ਨੱਗਾਰੇ,#ਰਣ ਹੁੱਲ ਕਲੋਲੰ ਹੁੱਲਾਲੰ,#ਢਲਹੱਲੰ ਢਾਲੰ ਉੱਛਾਲੰ.#੩. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora । ੪. ਦੇਖੋ, ਸੁੰਦਰੀ ਮਾਤਾ। ੫. ਵਿ- ਸੋਹਣੀ. ਸੁੰਦਰਤਾ ਵਾਲੀ....
ਵਿ- ਮਨ ਨੂੰ ਆਨੰਦ ਕਰਨ ਵਾਲਾ। ੨. ਸੰਗ੍ਯਾ- ਖ਼ਿਆਲੀ ਲੱਡੂ....
ਦੇਖੋ, ਮੱਲਿਕਾ ੧। ੨. ਦੇਖੋ, ਸਵੈਯੇ ਦਾ ਰੂਪ ੧੬....
ਫ਼ਾ. [دغا] ਸੰਗ੍ਯਾ- ਫਲ. ਕਪਟ. ਧੋਖਾ....
ਫ਼ਾ. [چُغلی] ਸੰਗ੍ਯਾ- ਪਿੱਠ ਪਿੱਛੇ ਕੀਤੀ ਬੁਰਾਈ. ਗ਼ੈਰਹ਼ਜਰੀ ਵਿੱਚ ਕੀਤੀ ਨਿੰਦਾ. "ਨਿਤ ਚੁਗਲੀ ਕਰੈ ਅਣਹੋਂਦੀ ਪਰਾਈ." (ਵਾਰ ਗਉ ੧. ਮਃ ੪)...
ਸੰਗ੍ਯਾ- ਪਰਸਪਰ ਸੰਬੰਧ। ੨. ਨਾਤਾ। ੩. ਭਾਈਚਾਰਾ। ੪. ਦੇਖੋ, ਆਪ ੭। ੫. ਕ੍ਰਿ. ਵਿ- ਆਪੋ ਵਿੱਚੀ. ਆਪਸ ਮੇ....
ਸੰ. पूज्. ਧਾ- ਪੂਜਾ ਕਰਨਾ, ਆਦਰ ਕਰਨਾ। ੨. ਸੰਗ੍ਯਾ- ਪੂਜਾ. "ਬਿਨੁ ਨਾਵੈ ਪੁਜ ਨ ਹੋਇ." (ਗੂਜ ਮਃ ੧) ੩. ਵਿ- ਪੂਜ੍ਯ. ਪੂਜਣ ਯੋਗ੍ਯ. "ਜਿਨ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ." (ਆਸਾ ਛੰਤ ਮਃ ੪) "ਸਰਬ ਪੂਜ ਚਰਨ ਗੁਰੁ ਸੇਉ." (ਗੌਂਡ ਮਃ ੫) ੪. ਸੰਗ੍ਯਾ- ਜੈਨ ਮਤ ਦਾ ਸਾਧੂ, ਜਿਸ ਨੂੰ ਜੈਨੀ ਗ੍ਰਿਹਸਥੀ ਪੂਜ੍ਯ ਮੰਨਦੇ ਹਨ। ੫. ਦੇਖੋ, ਪੁਜਣਾ. "ਪੂਜ ਅਰਧ ਦਿਸਾਨ." (ਪ੍ਰਿਥੁਰਾਜ) ੬. ਫ਼ਾ. [پوُز] ਪੂਜ਼. ਪਸ਼ੂ ਦੀ ਥੁਥਨੀ. ਵਧੀ ਹੋਈ ਬੂਥੀ....
ਵਿ- ਮਾਨ ਰਹਿਤ. ਅਹੰਕਾਰ ਬਿਨਾ। ੨. ਦੇਖੋ, ਨਿਰਮਾਣ...
ਸੰ. ਸੰਗ੍ਯਾ- ਪਰਬਤ. ਪਹਾੜ. "ਗਿਰਿ ਬਸੁਧਾ ਜਲ ਪਵਨ ਜਾਇਗੋ." (ਸਾਰ ਮਃ ੫) ੨. ਦਸਨਾਮੀ ਸੰਨ੍ਯਾਸੀਆਂ ਵਿੱਚੋਂ ਇੱਕ ਫਿਰਕਾ, ਜਿਸ ਦੇ ਨਾਉਂ ਅੰਤ "ਗਿਰਿ" ਸ਼ਬਦ ਹੁੰਦਾ ਹੈ. ਦੇਖੋ, ਦਸਨਾਮ ਸੰਨ੍ਯਾਸੀ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਭੁੱਲ. ਚੂਕ. ਖ਼ਤਾ....
ਸੰ. ਵ੍ਯ- ਅਗਰ. ਜੇ....
ਅਸ੍ਤੁ. ਹੋ. ਹੋਵੇ। ੨. ਕ੍ਰਿ. ਵਿ- ਹੋਕੇ. ਹੋਕਰ....
ਸੰ, निष्काम, ਵਿ- ਕਾਮਨਾ ਰਹਿਤ, ਇੱਛਾ ਬਿਨਾ।੨ ਕਾਮਨਾ ਬਿਨਾ ਕੀਤਾਹੋਇਆ ਕਰਮ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਵਿ- ਭਲਿਆਈ ਵਾਲਾ. ਹੱਛਾ. ਭਲਾ. ਭਲੀ. ਚੰਗੀ. "ਕਰਤਬ ਕਰਨਿ ਭਲੇਰਿਆ ਮਦਮਾਇਆ ਸੁਤੇ." (ਮਃ ੫. ਵਾਰ ਗਉ ੨) "ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ." (ਮਃ ੫. ਵਾਰ ਗਉ ੨) ਭਾਵੇਂ ਸੁਹਾਵਨੀ ਰੁੱਤ ਹੈ, ਪਰ ਧਿੱਕਾਰ ਯੋਗ੍ਯ ਹੈ। ੨. ਸਜਾਵਟ ਵਾਲਾ. ਸ਼ੋਭਾ ਸਹਿਤ. "ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ." (ਮਃ ੪. ਵਾਰ ਗਉ ੧) ਭਾਵੇਂ ਮੂੰਹ ਚੋਪੜੇ ਸਿੰਗਾਰੇ ਭਲੇ ਭਾਸਦੇ ਹਨ। ੩. ਵ੍ਯ- ਵਾਹਵਾ! ਖ਼ੂਬ. "ਭਲੋ ਭਲੋ ਸਭੁਕੋ ਕਹੈ." (ਸ. ਕਬੀਰ) ੪. ਸਿੰਧੀ. ਭਲੁ. ਭੋਜਨ. ਖਾਣ ਯੋਗ੍ਯ ਪਦਾਰਥ....
ਵਿ- ਦੇਣ ਵਾਲਾ. ਦਾਤਾ. ਇਸ ਸ਼ਬਦ ਦਾ ਪ੍ਰਯੋਗ ਦੂਜੇ ਸ਼ਬਦਾਂ ਦੇ ਅੰਤ ਹੋਇਆ ਕਰਦਾ ਹੈ, ਜਿਵੇਂ- ਸਿੱਧਿਪ੍ਰਦ, ਸੁਖਪ੍ਰਦ, ਮੋਕ੍ਸ਼੍ਪ੍ਰਦ ਆਦਿ....
ਅਜੇਹੇ. ਏਹੇ ਜੇਹੇ. "ਐਸੇ ਸੰਤ ਨ ਮੋਕਉ ਭਾਵਹਿ." (ਆਸਾ ਕਬੀਰ) ੨. ਇਸ ਪ੍ਰਕਾਰ. ਇਸ ਤਰਾਂ. "ਰਾਮ ਜਪਹੁ ਜੀਅ ਐਸੇ ਐਸੇ." (ਗਉ ਕਬੀਰ)...
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਸੰ. ਸੰਗ੍ਯਾ- ਮਾਲਤੀ (ਚਮੇਲੀ) ਦੀ ਬੇਲ। ੨. ਹਾਰ. ਮਾਲਾ। ੩. ਸ਼ਰਾਬ. ਸੁਰਾ....
ਸੰ. ਅਰਵਿੰਦ. ਸੰਗ੍ਯਾ- ਪਹੀਏ ਦੇ ਅਰ (ਗਜ) ਦੀ ਤਰ੍ਹਾਂ ਜਿਸ ਦੀਆਂ ਪੰਖੜੀਆਂ ਹੋਣ. ਦਿਨ ਨੂੰ ਖਿੜਨ ਵਾਲਾ. ਕਮਲ। ੨. ਸਾਰਸ ਪੰਛੀ। ੩. ਸਵੈਯੇ ਛੰਦ ਦਾ ਇੱਕ ਭੇਦ. ਦੇਖੋ, ਸਵੈਯੇ ਦਾ ਰੂਪ ੧੭....
ਵੈਸ਼੍ਯ. ਦੇਖੋ, ਬੈਸ. "ਖਤ੍ਰੀ ਬ੍ਰਾਹਮਣ ਸੂਦ ਵੈਸ, ਉਪਦੇਸ ਚਹੁ ਵਰਨਾ ਕਉ ਸਾਝਾ." (ਸੂਹੀ ਮਃ ੫) ੨. ਸੰ. ਵਯਸ੍. ਉਮਰ. ਅਵਸਥਾ....
ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਨਿਤ੍ਯ ਹੀ. ਹਰ ਰੋਜ਼. "ਰਵਿਦਾਸੁ ਢੰਵੰਤਾ ਢੋਰ ਨੀਤਿ." (ਆਸਾ ਧੰਨਾ) "ਦਾਤਨ ਨੀਤਿ ਕਰੇਇ" (ਤਨਾਮਾ) ੨. ਸੰ. ਸੰਗ੍ਯਾ- ਲੈ ਜਾਣ ਦੀ ਕ੍ਰਿਯਾ। ੩. ਉਹਾ ਰੀਤਿ, ਜਿਸ ਦ੍ਵਾਰਾ ਆਦਮੀ ਸੁਮਾਰਗ ਚਲ ਸਕੇ। ੪. ਧਰਮ ਅਤੇ ਸਮਾਜ ਦੇ ਚਲਾਉਣ ਦਾ ਨਿਯਮ। ਪ ਰਾਜ੍ਯਪ੍ਰਬੰਧ ਦੀ ਯੁਕ੍ਤਿ. ਰਿਆਸਤ ਦੇ ਇੰਤਜਾੱਮ ਦੀ ਰੀਤਿ.#ਨੀਤਿ ਹੀ ਤੇ ਧਰਮ ਧਰਮ ਹੀ ਤੇ ਸਭੈ ਸਿੱਧਿ#ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ,#ਨੀਤਿ ਤੇ ਅਨੀਤਿ ਛੂਟੈ ਨੀਤਿ ਹੀ ਤੇ ਸੁਖ ਲੂਟੈ#ਨੀਤਿ ਲੀਯੇ ਬੋਲੈ ਭਲੋ ਬਕਤਾ ਕਹਾਈਐ,#ਨੀਤਿ ਹੀ ਤੇ ਰਾਜ ਰਾਜੈ ਨੀਤਿ ਹੀ ਤੇ ਪਾਤਸ਼ਾਹੀ#ਨੀਤਿ ਹੀ ਤੇ ਯਸ ਨਵਖੰਡ ਮਾਂਹਿ ਗਾਈਐ,#਼ਛੋਟਨ ਕੋ ਬਡੋ ਅਰੁ ਬਡੇ ਮਾਂਹਿ ਬਡੋ ਕਰੈ#ਤਾਂਤੇ ਸਭ ਹੀ ਕੋ ਰਾਜਨੀਤਿ ਹੀ ਸੁਨਾਈਐ. (ਦੇਵੀਦਾਸ)...
ਭਜਾ (ਨਠਦਾ) ਹੈ। ੨. ਭਗ੍ਨ ਹੁੰਦਾ ਹੈ. ਫੁੱਟਦਾ ਹੈ....
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਸੰ. ਸ਼ੁਚਿ. ਵਿ- ਪਵਿਤ੍ਰ. ਸਾਫ। ੨. ਸੰਗ੍ਯਾ- ਪਵਿਤ੍ਰਤਾ. ਸ਼ਫ਼ਾਈ. ੩. ਅਗਨਿ। ੪. ਸੂਰਜ। ੫. ਹਾੜ੍ਹ ਮਹੀਨਾ....
ਸੰ. तिज्. ਧਾ- ਤਿੱਖਾ ਕਰਨਾ, ਚਮਕਣਾ। ੨. ਸੰਗ੍ਯਾ- ਚਮਕ. ਪ੍ਰਕਾਸ਼. "ਆਪ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ." (ਬਿਲਾ ਕਬੀਰ) ਜੀਵ ਬ੍ਰਹਮ ਵਿੱਚ ਸਮਾਨਾ (ਸਮਾਇਆ) ੩. ਬਲ. ਸ਼ਕਤਿ। ੪. ਅਗਨਿ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੫. ਵੀਰਯ। ੬. ਮਿੰਜ। ੭. ਘੀ। ੮. ਕ੍ਰੋਧ. "ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ." (ਮਲਾ ਮਃ ੧) ੯. ਫ਼ਾ. [تیز] ਤੇਜ਼. ਵਿ- ਤਿੱਖਾ। ੧੦. ਚਾਲਾਕ....
ਸੰ. ਸੰਗ੍ਯਾ- ਝਰੋਖਾ। ੨. ਜੀਵਾਂ ਨੂੰ ਫਸਾਉਣ ਲਈ ਤੰਤੂਆਂ (ਤੰਦਾਂ- ਤਾਗਿਆਂ) ਦੀ ਬਣਾਈ ਹੋਈ ਫਾਸੀ. "ਮਛੁਲੀ ਜਾਲ ਨ ਜਾਣਿਆ." (ਸ੍ਰੀ ਅਃ ਮਃ ੧) ੩. ਪੀਲੂ ਦਾ ਦਰਖ਼ਤ. ਮਾਲ. ਬਣ. "ਜਾਲ ਬਿਰਛ ਕੀ ਛਾਯਾ ਹੇਰੀ." (ਗੁਪ੍ਰਸੂ੍ਯ) ੪. ਸਮੁਦਾਯ ਗਰੋਹ. "ਨਾਸ ਭਏ ਅਘ ਜਾਲ." (ਗੁਪ੍ਰਸੂ) ੫. ਅਹੰਕਾਰ। ੬. ਅੱਖ ਦਾ ਜਾਲਾ. "ਧੁੰਧ ਜਾਲ ਪ੍ਰਵਾਲ ਖਾਂਸੀ." (ਸਲੋਹ) ਦੇਖੋ, ਪ੍ਰਵਾਲ। ੭. ਅ਼. [جعل] ਜਅ਼ਲ ਝੂਠੀ ਬਣਾਉਟ। ੫. ਫ਼ਰੇਬ. ਧੋਖਾ, "ਜਾਲ ਅਨੇਕ ਨਿਸਾਚਰ ਕਰੇ." (ਸਲੋਹ) ੯. ਸਿੰਧੀ. ਜ਼ਾਲ. ਇਸਤ੍ਰੀ....
ਸੰ. मुद्. ਧਾ- ਆਨੰਦ ਹੋਣਾ, ਆਨੰਦ ਕਰਨਾ, ਏਕਤ੍ਰ ਕਰਨਾ। ੨. ਸੰਗ੍ਯਾ- ਮੋਦ. ਆਨੰਦ. ਖ਼ੁਸ਼ੀ....
ਰੇਜ਼ਹ- ਇੱਕ. ਇੱਕ ਜ਼ਰਰਹ. ਤਨਿਕ ਮਾਤ੍ਰ. "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧) "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਟੁਕੜੇ ਟੁਕੜੇ ਛੋਟੇ ਛੋਟੇ ਖੰਡ "ਚੰਡ ਕੋ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹਨਐ ਤਨ ਆਏ." (ਚੰਡੀ ੧) ੩. ਸੰਗ੍ਯਾ- ਬਰੀਕ ਕੀਤਾ ਹੋਇਆ ਉਹ ਬਾਰੂਦ, ਜੋ ਤੋੜੇਦਾਰ ਅਤੇ ਪਥਰਕਲਾ ਬੰਦੂਕ ਦੇ ਪਲੀਤੇ ਵਿੱਚ ਪਾਕੇ ਸੂਈ ਨਾਲ ਕੋਠੀ ਦੇ ਬਾਰੂਦ ਨਾਲ ਮਿਲਾਈਦਾ ਹੈ, ਤਾਕਿ ਨਾਲੀ ਦੀ ਬਾਰੂਦ ਨੂੰ ਅੱਗ ਪਹੁਚ ਸਕੇ। ੪. ਰੱਤੀ (ਅੱਠੀ ਚਾਵਲ ਪ੍ਰਮਾਣ) ਲਈ ਭੀ ਰੰਚਕ ਸ਼ਬਦ ਆਇਆ ਹੈ. "ਦ੍ਵਾਦਸ ਰੰਚਕ ਭਰ ਲਖ ਤੋਲ." (ਗੁਪ੍ਰਸੂ)...
ਦੇਖੋ, ਕਾਰਣ. "ਮਾਇਆ ਕਾਰਨ ਬਿਦਿਆ ਬੇਚਹੁ." (ਪ੍ਰਭਾ ਕਬੀਰ) ਮਾਇਆ ਵਾਸਤੇ ਵਿਦ੍ਯਾ ਵੇਚਦੇ ਹੋਂ। ੨. ਕਾਰਜ ਦਾ ਸਾਧਨ. "ਕਾਰਨ ਬਪੁਰਾ ਕਿਆ ਕਰੈ ਜਉ ਰਾਮ ਨ ਕਰੈ ਸਹਾਇ." (ਸ. ਕਬੀਰ) ਕਾਰਜ ਦਾ ਸਾਧਨ ਇਹ ਮਨੁੱਖ ਬੇਚਾਰਾ ਕੀ ਕਰੇ? ੩. ਕਾਰਾਨ. "ਕਾਰਨ ਕੁਨਿੰਦ ਹੈ." (ਜਾਪੁ) ਕਾਰਾਨ ਕੁਨਿੰਦਹ....
ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. "ਬਿੰਦੁ ਤੇ ਜਿਨਿ ਪਿੰਡੁ ਕੀਆ." (ਆਸਾ ਕਬੀਰ) ੨. ਵੀਰਯ. "ਬਿੰਦੁ ਰਾਖਿ ਜੌ ਤਰੀਐ ਭਾਈ!" (ਗਉ ਕਬੀਰ) ੩. ਦੇਖੋ, ਨਾਦਬਿੰਦ। ੪. ਥੋੜਾ ਕਾਲ. ਕ੍ਸ਼੍ਣਭਰ. ਦੇਖੋ, ਬਿੰਦ. "ਮਨੁਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ." (ਸੋਰ ਅਃ ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ....
ਦੇਖੋ, ਅਮੁਲ. "ਗੁਣਅਮੋਲ ਜਿਸੁ ਰਿਦੈ ਨ ਵਸਿਆ." (ਸੋਰ ਮਃ ੫)...
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨....
ਦੇਖੋ, ਸਵੈਯੇ ਦਾ ਭੇਦ ੧੮....
ਦੇਖੋ, ਸਾਵਣ। ੨. ਦੇਖੋ, ਸਵੈਯੇ ਦਾ ਰੂਪ ੧੮....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸਰਵ. ਕੌਣ. ਕਿਸ ਨੂੰ. ਕਿਸੇ। ੨. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- "ਉਸ ਦੀ ਮੇਰੇ ਨਾਲ ਕਿਸ ਹੈ।" ੩. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. "ਚਪੇ ਕਿਸੰ." ਅਤੇ- "ਜਿਣ੍ਯੋ ਕਿਸੰ." (ਰਾਮਾਵ)...
ਸੰਗ੍ਯਾ- ਪਾਦ. ਪਾਈਆ। ੨. ਕ੍ਰਿ ਵਿ- ਪਾਕੇ. ਪ੍ਰਾਪਤ ਕਰਕੇ. "ਚਲੇ ਵਰ ਪਾਇ." (ਗੁਪ੍ਰਸੂ) "ਪਾਇ ਠਗਉਰੀ ਆਪਿ ਭੁਲਾਇਓ." (ਸਾਰ ਮਃ ੫) ੩. ਪੈਂਦਾ ਹੈ. ਪੜਤਾ ਹੈ. "ਜੋ ਪਾਥਰ ਕੀ ਪਾਈ ਪਾਇ." (ਭੈਰ ਕਬੀਰ) ੪. ਸੰ. ਪ੍ਰਾਯ. ਸਮਾਨ. ਤੁੱਲ. "ਤਿਲ ਤਿਲ ਪਾਇ ਰਥੀ ਕਟਡਾਰੇ." (ਪਾਰਸਾਵ) ੫. ਸੰ. ਪ੍ਰਾਯਃ ਵਿਸ਼ੇਸ ਕਰਕੇ ਥੀ। ੬. ਲਗਪਗ. ਕਰੀਬ ਕਰੀਬ. "ਦਸ ਦ੍ਯੋਸ ਪਾਇ ਦਿੱਕੀ ਨਰੈਣ." (ਦੱਤਾਵ) ੭. ਫ਼ਾ. [پائے] ਸੰਗ੍ਯਾ- ਪਾਦ. ਚਰਨ. "ਪਾਇ ਪਰਉ ਗੁਰ ਕੈ ਬਲਿਹਾਰੈ." (ਸੋਰ ਮਃ ੧) "ਪਾਇ ਗਹੇ ਜਬ ਤੇ ਤੁਮਰੇ." (ਰਾਮਾਵ) ੮. ਬੁਨਿਯਾਦ. ਨਿਉਂ "ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ." (ਵਾਰ ਮਾਝ ਮਃ ੧) ੯. ਦ੍ਰਿੜ੍ਹਤਾ. ਮਜਬੂਤ਼ੀ। ੧੦. ਸ਼ਕਤਿ. ਬਲ. "ਤੇਰਾ ਅੰਤੁ ਨ ਪਾਇਆ ਕਹਾ ਪਾਇ?" (ਬਸੰ ਮਃ ੧) ਮੇਰੀ ਕੀ ਸ਼ਕਤੀ ਹੈ?#੧੧ ਬਹਾਨਾ। ੧੨. ਹ਼ੱਦ. ਸੀਮਾ....
ਵਿ- ਸਮਗ੍ਰ. ਸਾਰੀ. ਸਾਰੇ. ਸਕਲ. "ਸਗਰੀ ਸ੍ਰਿਸਟਿ ਦਿਖਾਯ ਅਚੰਭਵ." (ਚੌਪਈ) "ਸਗਰੇ ਧਨ ਸਿਉ ਲਾਗੇ." (ਸੋਰ ਮਃ ੯)...
ਦੇਖੋ- ਸੁਰਧੁਨੀ। ੨. ਦੇਖੋ, ਸਵੈਯੇ ਦਾ ਰੂਪ ੧੯....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਸ਼ਿਵ ਦਾ ਹਾਰ. ਚਿੱਟਾ ਸੱਪ. ਸ਼ਿਵ ਸਫ਼ੇਦ ਸੱਪ ਪਹਿਰਦਾ ਹੈ. "ਹਰਹਾਰ ਸੀ ਹਲਬਾਨੇਰ." (ਅਕਾਲ) "ਸੂਖ ਗਯੋ ਤ੍ਰਸਕੈ ਹਰਹਾਰ." (ਚੰਡੀ ੧)...
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰਗ੍ਯਾ- ਹਰਿਣੀ. ਮ੍ਰਿਗੀ. "ਹਰਨੀ ਸਮ ਆਂਖ ਸੁ ਸ਼੍ਰੀਮਤਿ ਕੀ." (ਗੁਪ੍ਰਸੂ) ੨. ਵਿ- ਹਰਣ ਵਾਲੀ. ਚੁਰਾਉਣ ਵਾਲੀ. "ਰਤਿ ਕੀ ਪ੍ਰਭੁਤਾ ਸਗਰੀ ਹਰਨੀ." (ਗੁਪ੍ਰਸੂ) ਕਾਮ ਦੀ ਇਸਤ੍ਰੀ ਦੀ ਸ਼ੋਭਾ ਚੁਰਾਉਣ ਵਾਲੀ....
ਸੰਗ੍ਯਾ- ਜਿਸ ਨਾਲ ਦੇਖੀਏ, ਨੇਤ੍ਰ. ਅੱਖ. "ਲੋਚਨ ਸ੍ਰਮਹਿ, ਬੁਧਿ ਬਲ ਨਾਠੀ." (ਸ੍ਰੀ ਬੇਣੀ)...
ਸੰ. ਵਰਣ. ਪੂਜਨ. ਮੰਤ੍ਰਜਪ. "ਪੜ੍ਹੈਂ ਯਾਹਿ ਬਿਧਿ ਸੋਂ ਕਰੈਂ ਹੋਮ ਬਰਨੀ." (ਸਲੋਹ) ੨. ਬਰੁਨੀ. ਅੱਖ ਦੀ ਪਲਕ. "ਜਲ ਕੀ ਬੰਦੂ ਵਿਲੋਚਨ ਬਰਨੀ." (ਗੁਪ੍ਰਸੂ)...
ਵਿ- ਵਿੰਸ਼ਤਿਤਮ. ਵੀਹਵਾਂ....
ਸੰਗ੍ਯਾ- ਮਨ ਤੋਂ ਪੈਦਾ ਹੋਣ ਵਾਲਾ, ਕਾਮ. ਮਨਸਿਜ। ੨. ਸੰਕਲਪ. ਖ਼ਿਆਲ। ੩. ਦੇਖੋ, ਸਵੈਯੇ ਦਾ ਰੂਪ ੨੦। ੪. ਤੋਟਕ ਛੰਦ ਦੇ ਅੰਤ ਇੱਕ ਲਘੁ ਲਾਉਣ ਤੋਂ ਭੀ ਮਨੋਜ ਛੰਦ ਬਣਾਦਾ ਹੈ. ਅਰਥਾਤ ਚਾਰ ਸਗਣ, ਅਤੇ ਇੱਕ ਲਘੁ. , , , , #ਉਦਾਹਰਣ-#ਸਕੁਚੇ ਸਬ ਅੰਗ ਵਿਭੰਗ ਸੁਚਾਲ,#ਪੁਨ ਭਰਸ੍ਟ ਸਮਸ੍ਟ ਭਈ ਰਦਮਾਲ. ×××#(ਵੈਰਾਗਸ਼ਤਕ, ਹਰਿਦਯਾਲਕ੍ਰਿਤ)...
वृषभानु- ਵ੍ਰਿਸਭਾਨੁ. ਰਾਧਿਕਾ ਦਾ ਪਿਤਾ....
ਸੰਗ੍ਯਾ- ਧ੍ਯਾਨ. ਸੁਰਤ। ੨. ਸੰ. ਪੁਤ੍ਰੀ. ਬੇਟੀ। ੩. ਵਿ- ਸੁੱਤਾ. ਸੁਪ੍ਤ. "ਜਿਸ ਤੇ ਸੁਤਾ ਨਾਨਕਾ, ਜਾਗਾਏ ਸੋਈ." (ਆਸਾ ਅਃ ਮਃ ੧)...
ਸੰਗ੍ਯਾ- ਪ੍ਰਸੰਨਤਾ. "ਰੀਝ ਖੀਝ ਹੋਇ ਨ ਨਿਫਲਾਈ." (ਗੁਪ੍ਰਸੂ) ਪ੍ਰਸੰਨਤਾ ਅਤੇ ਖ਼ਫ਼ਗੀ ਨਿਸਫਲ ਨਹੀਂ ਹੁੰਦੀ।੨ ਬਖ਼ਸ਼ਿਸ਼....
ਦੇਖੋ, ਸਵੈਯੇ ਦਾ ਰੂਪ ੨੪। ੨. ਦੇਖੋ, ਸੁੰਦਰੀ. "ਸੁੰਦਰਿ ਸਾਇ ਸਰੂਪਿ ਬਿਚਖਣਿ." (ਤਿਲੰ ਮਃ ੧)...
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਕ੍ਰਿਸਨਦੇਵ. ਦੇਖੋ, ਕ੍ਰਿਸਨ ੧੧....
ਸੰ. ਸੰਗ੍ਯਾ- ਮੁੱਖ. ਮੂੰਹ. "ਆਨਨ ਰਸ ਕਸ ਲਵੈ ਨ ਲਾਈ." (ਗਉ ਮਃ ੫) ਮੂੰਹ ਦੇ ਸਵਾਦ ਨਾਮਰਸ ਦੇ ਤੁਲ੍ਯ ਨਹੀਂ ਹੋ ਸਕਦੇ। ੨. ਮੁਖਮੰਡਲ. ਚੇਹਰਾ. ਸਿਰ. "ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯ" (ਕ੍ਰਿਸਨਾਵ) ਖੜਗ ਸਿੰਘ ਦਾ ਸਿਰ, ਮਾਨੋ ਵਿਦਾਇਗੀ ਲਈ ਕ੍ਰਿਸਨ ਜੀ ਪਾਸ ਆਇਆ ਹੈ....
ਵਿਰਾਜਦਾ ਹੈ. ਪ੍ਰਕਾਸ਼ਦਾ ਹੈ। ੨. ਸੰ. ਵਿ- ਰਜਤ (ਚਾਂਦੀ) ਦਾ ਬਣਿਆ ਹੋਇਆ....
ਸੰ. तीर. ਧਾ- ਪੂਰਨ ਕਰਨਾ, ਪਾਰ ਲਾਉਣਾ। ੨. ਸੰਗ੍ਯਾ- ਨਦੀ ਦਾ ਕਿਨਾਰਾ. ਕੰਢਾ. ਤਟ. ਪਾਣੀ ਦੀ ਧਾਰ ਤੋਂ ਪੰਜਾਹ ਹੱਥ ਤੀਕ ਦਾ ਅਸਥਾਨ. "ਗੰਗਾ ਤੀਰ ਜੁ ਘਰੁ ਕਰਹਿ." (ਸ. ਕਬੀਰ) ੨. ਕ੍ਰਿ. ਵਿ- ਪਾਸ. ਨੇੜੇ. "ਨਾ ਲਾਗੈ ਜਮ ਤੀਰ." (ਸ੍ਰੀ ਅਃ ਮਃ ੧) ੩. ਸੰ. ਤੀਰੁ. ਸ਼ਿਵ ਦੀ ਸ੍ਤੁਤਿ. "ਕਾਹੂ ਤੀਰ ਕਾਹੂ ਨੀਰ ਕਾਹੂ ਬੇਦਬੀਚਾਰ." (ਗਉ ਮਃ ੫) ਕਿਸੇ ਨੂੰ ਸ਼ਿਵਭਗਤਿ, ਕਿਸੇ ਨੂੰ ਤੀਰਥਸੇਵਨ, ਕਿਸੇ ਨੂੰ ਵੇਦਾਭ੍ਯਾਸ ਦਾ ਪ੍ਰੇਮ ਹੈ। ੪. ਫ਼ਾ. [تیر] ਸੰਗ੍ਯਾ- ਵਾਣ. ਸ਼ਰ. ਸੰ. ਤੀਰਿਕਾ. "ਮੇਰੈ ਮਨਿ ਪ੍ਰੇਮ ਲਗੇ ਹਰਿ ਤੀਰ." (ਗੌਡ ਮਃ ੪) ੫. ਗੋਲੀ. "ਤੁਫੰਗ ਕੈਸੇ ਤੀਰ ਹੈਂ" (ਰਾਮਾਵ) ੬. ਗਜ਼। ੭. ਤੱਕੜੀ ਦੀ ਡੰਡੀ। ੮. ਸ਼ਤੀਰ. ਬਾਲਾ। ੯. ਪਾਰਾ। ੧੦. ਬਿਜਲੀ। ੧੧. ਸ਼ੋਭਾ। ੧੨. ਹਲ ਦਾ ਫਾਲਾ। ੧੩. ਕ੍ਰੋਧ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸਰਵ- ਜਿਸ. ਜਿਸ ਦੇ. "ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ." (ਸੁਖਮਨੀ) "ਜਾਤਿ ਅਰੁ ਪਾਤਿ ਨਹਨ ਜਿਹ." (ਜਾਪੁ) ੨. ਜਿਸ ਸੇ. ਜਿਸ ਸਾਥ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਕ੍ਰਿ. ਵਿ- ਜਿੱਥੇ. ਜਹਾਂ. "ਜਿਹ ਪਉੜ੍ਹੇ ਪ੍ਰਭੁ ਸ੍ਰੀ ਗੋਪਾਲ." (ਭੈਰ ਅਃ ਕਬੀਰ) ੪. ਸੰ. ਜ੍ਯਾ- ਧਨੁਖ ਦਾ ਚਿੱਲਾ.¹ ਫ਼ਾ. [زِہ] ਜ਼ਿਹ. "ਮ੍ਰਿਤਕ ਸਰਪ ਨਿਹਾਰਕੈ ਜਿਹ ਅਗ੍ਰ ਤਾਹਿ ਉਠਾਇ." (ਪਰੀਛਤਰਾਜ) ੫. ਵ੍ਯ- ਧਨ੍ਯ। ੬. ਸ਼ਾਬਾਸ਼। ੭. ਵਾਹ ਵਾਹ!...
ਸੰ. युत. ਧਾ- ਚਮਕਣਾ (ਪ੍ਰਕਾਸ਼ਿਤ ਹੋਣਾ). ੨. ਵਿ- ਮਿਲਿਆ ਹੋਇਆ. ਸਾਥ. ਸਹਿਤ....
ਕੰਨਾ ਦ੍ਵਾਰਾ. ਕੰਨਾ ਨਾਲ. ਕਾਨੋ ਸੇ. "ਗੁਰਉਪਦੇਸ ਸੁਨਿਓ ਨਹਿ ਕਾਨਨ." (ਸਾਰ ਮਃ ੯) ੨. ਸੰ. ਸੰਗ੍ਯਾ- ਜੰਗਲ. ਬਣ. ਵਨ....
ਵਿ- ਮਣਿ (ਰਤਨ) ਧਾਰਨ ਵਾਲਾ। ੨. ਸੰਗ੍ਯਾ- ਸਰਪ. ਦੇਖੋ, ਮਣੀਧਰ। ੩. ਦੇਖੋ, ਸਵੈਯੇ ਦਾ ਰੂਪ ੨੧....
ਕ੍ਰਿ. ਵਿ- ਜੇਤੀ. ਜਿਤਨੀ. ਜਿਸ ਕ਼ਦਰ. "ਜਿਤੀ ਹੋਰੁ ਖਿਆਲੁ." (ਵਾਰ ਮਾਰੂ ੨. ਮਃ ੫) ੨. ਸੰ. जिति ਜਿਤਿ. ਸੰਗ੍ਯਾ- ਜਿੱਤ. ਫਤੇ। ੩. ਲਾਭ. "ਤਉ ਜਿਤੀ ਪਿੰਨਣੇ ਦਰਿ ਕਿਤੜੇ." (ਸਵਾ ਮਃ ੫) ਤੈਨੂੰ ਲਾਭ ਹੈ ਕਦੀ ਦਰ ਮੰਗਕੇ....
ਇੱਛਾ. ਖ਼੍ਵਾਹਿਸ਼. ਦੇਖੋ, ਬਾਸਨਾ. "ਵਾਸਨਾ ਸਮਾਣੀ." (ਅਨੰਦੁ)...
ਸੰ. ਵਾਸਨਾ. ਸੰਗ੍ਯਾ- ਇੱਛਾ. ਚਾਹ. "ਮਨ ਬਾਸਨਾ ਰਚਿ ਬਿਖੈ ਬਿਆਧਿ." (ਸੂਹੀ ਮਃ ੫) ੨. ਗੰਧ. ਮਹਕ. ਬੂ। ੩. ਸੁਗੰਧਿਤ ਕਰਨਾ. ਖ਼ੁਸ਼ਬੂਦਾਰ ਕਰਨਾ। ੪. ਭਲੀ ਅਥਵਾ ਬੁਰੀ ਸ਼ੁਹਰਤ ਲਈ ਭੀ ਬਾਸਨਾ ਸਬਦ ਕਵੀ ਵਰਤਦੇ ਹਨ. ਜਾਤਹੋ ਕਲਾਲ ਚਲੋ ਘਰਾ ਲੀਯੇ ਬਾਰੁਨੀ ਕੋ#ਗੰਧੀ ਚਲੋ ਜਾਤਹੋ ਫੁਲੇਲਘਟ ਆਸਨਾ,#ਠੋਕਰ ਠਮਕ ਲਾਗ ਦੋਊ ਘਟ ਫੂਟਗਏ#ਤਹਾਂ ਕੋਊ ਚਾਤੁਰ ਕਰਤ ਮੁਖ ਭਾਸਨਾ,#"ਮੁਰਲੀ" ਭਲਾਈ ਔ ਬੁਰਾਈ ਕੋ ਬਿਬੇਕ ਯਹੈ#ਕੀਜੀਐ ਭਲਾਈ ਜੌਲੌ ਜੀਭ ਲਗ ਸਾਸਨਾ,#ਭੂਲ ਨਹਿਂ ਆਸਨ ਬਿਲੋਕ ਪਾਕਸਾਸਨ ਸੇ#ਬਾਸਨ ਬਿਲਾਇਜਾਤ ਰਹਿਜਾਤ ਬਾਸਨਾ....
ਕ੍ਰਿ- ਪੀਂਘ ਹਿੰਡੋਲੇ ਆਦਿ ਵਿੱਚ ਝੂਟਾ ਲੈਣਾ। ੨. ਸੰਗ੍ਯਾ- ਝੂਲਾ. ਹਿੰਡੋਲਾ. ਪੀਂਘ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. ਇਹ "ਮਣਿਧਰ" ਸਵੈਯੇ ਦਾ ਰੂਪ ਹੈ. , , , , , , , .#ਉਦਾਹਰਣ-#ਸੁਨੇ ਕੂਕਕੇ ਕੋਕਿਲਾ ਕੋਪ ਕੀਨੋ#ਮੁਖੰ ਦੇਖਕੈ ਚੰਦ ਦਾਰੇਰ ਖਾਈ,#ਲਸੈਂ ਨੈਨ ਬਾਂਕੇ ਮਨੇ ਮੀਨ ਮੋਹੈਂ#ਲਖੈ ਜਾਤ ਕੇ ਸੂਰ ਕੀ ਜੋਤਿ ਛਾਈ. xxx#(ਰਾਮਾਵ)#(ਅ) ਝੂਲਨਾ ਦਾ ਦੂਜਾ ਰੂਪ. ਪ੍ਰਤਿ ਚਰਣ ਸੱਤ ਸਗਣ ਅਤੇ ਅੰਤ ਇੱਕ ਯਗਣ. , , , , , , .#ਉਦਾਹਰਣ#ਨਹਿ ਨਾਮ ਜਪ੍ਯੋ ਨਹਿ ਦਾਨ ਕਰ੍ਯੋ,#ਨਹਿ ਸਤ੍ਰੁਨ ਕੇ ਸਿਰ ਕਾਟ ਦੀਏ,#ਪਰ ਕੇ ਹਿਤ ਚਿੱਤ ਦ੍ਰਵ੍ਯੋ ਨ ਕਭੀ#ਹਿਤ ਕ਼ੌਮ ਵਸ੍ਯੋ ਨ ਕਦਾਪਿ ਹੀਏ. xxx#(ੲ) ਝੂਲਨੇ ਦਾ ਤੀਜਾ ਰੂਪ. ਪ੍ਰਤਿ ਚਰਣ ੩੭ ਮਾਤ੍ਰਾ. ਤਿੰਨ ਵਿਸ਼੍ਰਾਮ ਦਸ ਦਸ ਪੁਰ, ਚੌਥਾ ਸੱਤ ਮਾਤ੍ਰਾ ਪੁਰ, ਅੰਤ ਯਗਣ, .#ਉਦਾਹਰਣ-#ਚੰਦ ਸਤ ਭੇਦਿਆ ਨਾਦ ਸਤ ਪੂਰਿਆ,#ਸੂਰ ਸਤ ਖੋੜਸਾ ਦੱਤ ਕੀਆ,#ਅਬਲ ਬਲ ਤੋੜਿਆ ਅਚਲ ਚਲ ਥੱਪਿਆ#ਅਘੜੁ ਘੜਿਆ ਤਹਾ ਅਪਿਉ ਪੀਆ. xxx#(ਮਾਰੂ ਜੈਦੇਵ)#ਕਰਤ ਚਿੰਕਾਰ ਗਨ, ਪ੍ਰੇਤ ਭੈਰੋਂ ਤਹਾਂ#ਭੇਰਿ ਭੁੰਕਾਰ ਘਨਗਰਜ ਧਾਯੋ,#ਪਰਤ ਝੜ ਲਾਯ ਨਭ ਛਾਯ ਧਾਰਾ#ਪ੍ਰਭ ਘਟਾ ਘਨ ਸ਼ਸਤ੍ਰ ਦਿਸ ਘੋਰ ਛਾਯੋ. xxx#(ਸਲੋਹ)#(ਸ) ਚੌਥਾ ਰੂਪ- ਅੰਤ ਯਗਣ ਦੀ ਥਾਂ ਕੇਵਲ ਦੋ ਗੁਰੁ, ਯਥਾ:-#ਹਲਤ ਸੁਖ ਪਲਤ ਸੁਪ, ਨਿੱਤ ਸੁਖ ਸਿਮਰਨੋ,#ਨਾਮ ਗੋਬਿੰਦ ਕਾ ਸਦਾ ਲੀਜੈ. xxx#(ਧਨਾ ਮਃ ੫)#(ਹ) ਪੰਜਵਾਂ ਰੂਪ- ਪ੍ਰਤਿ ਚਰਣ ੨੬ ਮਾਤ੍ਰਾ. ਸੱਤ ਸੱਤ ਪੁਰ ਤਿੰਨ ਵਿਸ਼੍ਰਾਮ, ਚੌਥਾ ਪੰਜ ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਗੁਰੁ ਕ੍ਰਿਪਾ ਨਿਧਿ, ਗੁਣ ਖਾਨਿ ਹੈ,#ਉਪਦੇਸ਼ ਤਿਂਹ, ਮਨ ਧਾਰ. xxx...
ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , .#ਉਦਾਹਰਣ-#ਨਹੀਂ ਜਾਨਜਾਈ ਕਛੂ ਰੂਪ ਰੇਖੰ,#ਕਹਾਂ ਬਾਸ ਤਾਂਕੋ ਫਿਰੈ ਕੌਨ ਭੇਖੰ#ਕਹਾਂ ਨਾਮ ਤਾਂਕੋ ਕਹਾਂਕੈ ਕਹਾਵੈ,#ਕਹਾਂਕੈ ਬਖਾਨੋ ਕਹੇ ਮੋ ਨ ਆਵੈ. (ਅਕਾਲ)#ਇਸ ਭੇਦ ਦੀ ਸੰਗ੍ਯਾ "ਅਸਤਰ" ਭੀ ਹੈ.#(ਅ) ਜਾਪੁ ਵਿੱਚ "ਅਰਧ ਭੁਜੰਗ" (ਸ਼ੰਖਨਾਰੀ) ਦੀ ਥਾਂ ਭੀ ਭੁਜੰਗਪ੍ਰਯਾਤ ਪਾਠ ਦੇਖਿਆ ਜਾਂਦਾ ਹੈ, ਪਰ ਭਾਵ ਉਸ ਥਾਂ ਅਰਥ ਤੋਂ ਹੈ, ਯਥਾ-#ਨਮੋ ਰਾਜ ਰਾਜੇ। ਨਮੋ ਸਾਜ ਸਾਜੇ।#ਨਮੋ ਸਾਹ ਸਾਹੇ। ਨਮੋ ਮਾਹ ਮਾਹੇ।।੨#(ੲ) ਜੇ ਭੁਜੰਗਪ੍ਰਯਾਤ ਦੇ ਪ੍ਰਤਿ ਚਰਣ ਚਾਰ ਦੀ ਥਾਂ ਛੀ ਯਗਣ ਹੋਣ, ਤਦ "ਕ੍ਰੀੜਾਚਕ੍ਰ" ਸੰਗ੍ਯਾ ਹੈ.#ਉਦਾਹਰਣ-#ਕਹੈ ਵਾਕ ਕੋ ਸੋਚਕੈ ਨਿੱਤ ਜੋਈ ਵਹੀ ਬੁੱਧਿਧਾਰੀ. ××#(ਸ) ਜੇ ਪ੍ਰਤਿ ਚਰਣ ਅੱਠ ਯਗਣ ਹੋਣ, ਤਦ "ਮਹਾ ਭੁਜੰਗਪ੍ਰਯਾਤ" ਸੰਗ੍ਯਾ ਹੈ, ਯਥਾ-#ਨਹੀ ਪੈਰ ਪਾਛੇ ਕਰੈ ਜੰਗ ਮੇ ਧੀਰਕੈ#ਜਾਨਿਯੇ ਤਾਂਹਿ ਕੋ ਬੀਰ ਪੂਰਾ. ×××#ਇਸ ਭੇਦ ਦਾ ਨਾਮ "ਸਵੈਯਾ" ਅਤੇ "ਝੂਲਨਾ" ਭੀ ਹੈ. ਦੇਖੋ, ਝੂਲਨੇ ਦਾ ਰੂਪ ੧. ਅਤੇ ਸਵੈਯੇ ਦਾ ਰੂਪ ੨੧....
ਸ਼ਿਵ, ਜੋ ਸਿਰ ਪੁਰ ਗੰਗਾ ਧਾਰਨ ਕਰਦਾ ਹੈ. ਗੰਗਾਧਰ। ੨. ਸਮੁੰਦਰ, ਜਿਸ ਵਿੱਚ ਗੰਗਾ ਸਮਾਉਂਦੀ ਹੈ....
ਸੰਗ੍ਯਾ- ਗੰਗਾ ਦਾ ਉਦਕ (ਜਲ). ੨. ਦੇਖੋ, ਸਵੈਯੇ ਦਾ ਭੇਦ ੨੨....
ਸੰ. खञ्जन ਸੰਗ੍ਯਾ- ਮਮੋਲਾ. ਖੰਜਰੀਟ. ਕਣਾਟੀਰ. Montacilla alba. ਚਿੜੀ ਦੇ ਆਕਾਰ ਦਾ ਇੱਕ ਪੰਛੀ, ਜੋ ਬਹੁਤ ਚੰਚਲ ਹੁੰਦਾ ਹੈ. ਕਵੀ ਇਸ ਦੀ ਉਪਮਾਂ ਨੇਤ੍ਰ ਅਤੇ ਮਨ ਨੂੰ ਦਿੰਦੇ ਹਨ. "ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ." (ਚੰਡੀ ੧) "ਸ੍ਰੀਗੁਰੁ ਪਗ ਸੋਭਾ ਵਿਮਲ ਪਿੰਜਰ ਸਰ ਪਹਿਚਾਨ। ਮਨ ਖ਼ੰਜਨ ਤਹਿਂ ਪਾਇਕੈ ਕਹੋਂ ਕਥਾ ਗਤਿਦਾਨ." (ਨਾਪ੍ਰ)#੨. ਵਿ- ਦੂਰ ਕਰਨ ਵਾਲਾ. ਮਿਟਾਉਣ ਵਾਲਾ. "ਕਾਲ ਬਿਕਾਲ ਭਰਮ ਭੈ ਖੰਜਨ." (ਮਲਾ ਅਃ ਮਃ ੧) ਦੇਖੋ, ਖਜ ਧਾ। ੩. ਸੰਗ੍ਯਾ- ਦੇਖੋ, ਸਵੈਯੇ ਦਾ ਰੂਪ ੨੨....
ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)...
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਸੰ. संतोष ਸੰਤੋਸ. ਸੰਗ੍ਯਾ- ਸਬਰ. ਲੋਭ ਦਾ ਤਿਆਗ. "ਮਨਿ ਸੰਤੋਖੁ ਸਬਦਿ ਗੁਰ ਰਾਜੇ." (ਰਾਮ ਮਃ ੫) ੨. ਪ੍ਰਸੰਨਤਾ. ਆਨੰਦ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਦੇਖੋ, ਤੁਸ ਅਤੇ ਤੋਖ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਸੰਗ੍ਯਾ- ਇੱਕ ਗਣਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਰਗਣ, ਇੱਕ ਗੁਰੁ. , , , , , , , . ਹਰੇਕ ਚਰਣ ਵਿੱਚ ਪਹਿਲਾ ਵਿਸ਼ਰਾਮ ੧੨. ਤੇ, ਦੂਜਾ ੧੦. ਅੱਖਰਾਂ ਤੇ.#ਉਦਾਹਰਣ-#ਸੂਰਬੀਰਾ ਸਜੇ ਘੋਰ ਬਾਜੇ ਬਜੇ,#ਭਾਜ ਕੰਤਾ! ਸੁਣੇ ਰਾਮ ਆਏ,#ਬਾਲਿ ਮਾਰ੍ਯੋ ਬਲੀ ਸਿੰਧੁ ਪਾਟ੍ਯੋ ਜਿਨੈ,#ਤਾਹਿ ਸੋ ਬੈਰ ਕੈਸੇ ਰਚਾਏ?#ਬ੍ਯਾਧ ਜੀਤ੍ਯੋ ਜਿਨੈ ਜੰਭ ਮਾਰ੍ਯੋ ਉਨੈ,#ਰਾਮ ਔਤਾਰ ਸੋਈ ਸੁਹਾਏ,#ਦੇ ਮਿਲੋ ਜਾਨਕੀ ਬਾਤ ਹੈ ਸ੍ਯਾਨ ਕੀ,#ਚਾਮ ਕੇ ਦਾਮ ਕਾਹੇ ਚਲਾਏ?¹ (ਰਾਮਾਵ)...
ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ....
ਸੰਗ੍ਯਾ- ਦੇਖੋ, ਛਤੁ. "ਛਤ੍ਰ ਨ ਪਤ੍ਰ ਨ ਚਉਰ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. "ਸੰਲਗਨ ਸਭ ਮੁਖ ਛਤ੍ਰ." (ਮਾਰੂ ਅਃ ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। ੩. ਵਿ- ਛਤ੍ਰਾਕਾਰ. ਘਟਾਟੋਪ. "ਦਹ ਦਿਸ ਛਤ੍ਰ ਮੇਘ ਘਟਾ." (ਸੋਰ ਮਃ ੫) ੪. ਕ੍ਸ਼੍ਤ੍ਰਿਯ. ਛਤ੍ਰੀ. ਦੇਖੋ, ਛਿਤੰਕੀਸ....
ਦੇਖੋ, ਦੁਆਰ....
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
ਸੰ. ਸੰਗ੍ਯਾ- ਧਨ। ੨. ਕਾਮਦੇਵ। ੩. ਸ਼ਿਵ। ੪. ਕੁਚ. ਸ੍ਤਨ। ੫. ਵਰੁਣ. ਜਲਪਤਿ। ੬. ਵਿ- ਸੁੰਦਰ। ੭. ਟੇਢਾ। ੮. ਖੱਬਾ। ੯. ਵਿਰੋਧੀ। ੧੦. ਨੀਚ। ੧੧. ਦੇਖੋ, ਸਵੈਯੇ ਦਾ ਰੂਪ ੨੫। ੧੨. ਫ਼ਾ. [وام] ਰਿਣ. ਕਰਜ.#ਦੇਖੋ, ਬਾਮ ਸ਼ਬਦ ਵਿੱਚ ਵਾਮ ਦੇ ਉਦਾਹਰਣ....
ਸੰ. ਸੰਗ੍ਯਾ- ਫੁੱਲ ਦਾ ਰਸ. ਪੁਸਪ ਦਾ ਸ਼ਹਿਦ. "ਹਰਿ ਚਰਣਕਵਲ ਮਕਰੰਦ ਲੋਭਿਤ ਮਨੋ." (ਸੋਹਿਲਾ) ੨. ਫੁੱਲ ਦੀ ਤਰੀ। ੩. ਜਲ. "ਘਣ ਉਨਵਿ ਵੁਠੇ ਜਲਿ ਥਲਿ ਪੂਰਿ ਰਹਿਆ ਮਕਰੰਦ ਜੀਉ." (ਰਾਮ ਮਃ ੫. ਰੁਤੀ) ੪. ਭ੍ਰਮਰ. ਭੌਰਾ. "ਮੁਰਾਰਿ ਮਨ ਮ਼ਕਰੰਦ." (ਗੂਜ ਅਃ ਮਃ ੫) ੫. ਦੇਖੋ, ਸਵੈਯੇ ਦਾ ਰੂਪ ੨੫....
ਸੰ. ਮਧੁ ਦੈਤ ਦੀ ਮਿੰਜ ਤੋਂ ਬਣੀ ਹੋਈ ਪ੍ਰਿਥਿਵੀ। ੨. ਮਹੂਏ ਅਥਵਾ ਸ਼ਹਦ ਤੋਂ ਬਣੀ ਹੋਈ ਸ਼ਰਾਬ। ੩. ਸ਼ਹਦ ਦੀ ਕੋਈ ਵਸਤੂ। ੪. ਤੁਲਸੀ। ੫. ਅਮਰਬੇਲ। ੬. ਬਸੰਤੀ ਚਮੇਲੀ। ੭. ਗੁਰ ਪ੍ਰਤਾਪਸੂਰਯ ਅਨੁਸਾਰ ਇੱਕ ਰਿਖੀ, ਜਿਸ ਨੇ ਅਮ੍ਰਿਤਸਰ ਸਰੋਵਰ ਦੇ ਥਾਂ ਸਤਯੁਗ ਵਿੱਚ ਤਪ ਕੀਤਾ, ਅਤੇ ਜਿਸ ਨੂੰ ਵਿਸਨੁ ਤੋਂ ਅਮ੍ਰਿਤ ਪ੍ਰਾਪਤ ਹੋਇਆ. ਦੇਖੋ, ਰਾਸਿ ੭. ਅਃ ਸੰ. ਮਨਿਰਖ ਮਾਧਵੀ ਵਿਸਮੈ ਭਯੋ." ੮. ਦੇਖੋ, ਸਵੈਯੇ ਦਾ ਰੂਪ ੨੫....
ਸੰ. मञ्जरी. ਸੰਗ੍ਯਾ- ਨਵਾਂ ਕੋਮਲ ਸ਼ਿਗੂਫਾ। ੨. ਬਹੁਤ ਕੋਮਲ ਨਵਾਂ ਸਿੱਟਾ। ੩. ਮੋਤੀ। ੪. ਬੇਲ ਲਤਾ। ੫. ਦੇਖੋ, ਸਵੈਯੇ ਦਾ ਰੂਪ ੨੫....
ਸੰਗ੍ਯਾ- ਵਰਣਿਕ ਗਣ, ਜਿਸ ਦਾ ਸਰੂਪ ਹੈ ਮਧ੍ਯ ਗੁਰੁ. ...
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਕ੍ਰਿ. ਵਿ- ਕਭੀ. ਕਦਾਪਿ. ਕਦੀ. ਕਿਸੇ ਸਮੇਂ। ੨. ਸੰ. ਕਵਿ. ਸੰਗ੍ਯਾ- ਕਾਵ੍ਯਰਚਨਾ ਕਰਨ ਵਾਲਾ. ਜੋ ਕਵ (ਵਰਣਨ) ਕਰੇ. ਸੋ ਕਵਿ. "ਕਬਿਜਨ ਜੋਗੀ ਜਟਾਧਾਰਿ." (ਬਸੰ ਕਬੀਰ)...
ਸੰ. ਵਿ- ਕੋਮਲ. ਨਰਮ. ਮੁਲਾਯਮ. ਕੂਲਾ....
ਸੰਗ੍ਯਾ- ਵਾਣੀ. ਵਚਨ. "ਬੋਲਹਿ ਮੀਠੇ ਬੈਨ." (ਧਨਾ ਮਃ ੫) ੨. ਸੰ. ਵੈਣ. ਵੇਣ ਰਾਜਾ ਦਾ ਪੁਤ੍ਰ ਪ੍ਰਿਥੁ. "ਬਲਿ ਬੈਨ ਬਿਕ੍ਰਮ ਭੋਜ ਹੂੰ ਮੇ ਮੌਜ ਐਸੀ." (ਕਵਿ ੫੨)...
ਦੇਖੋ, ਸਵੈਯੇ ਦਾ ਭੇਦ ੨੬....
ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। ੨. ਕ੍ਰਿ. ਵਿ- ਪੈਰੀਂ ਚਰਨੀਂ. "ਲਗਿ ਸਤਿਗੁਰਿ ਪਾਵੈ." (ਆਸਾ ਮਃ ੫)...
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਦੇਖੋ, ਧਰਤੀ। ੨. ਧਾਰਨ ਕਰਦਾ ਹੈ. ਰਖਦਾ ਹੈ. "ਧਰਤ ਧਿਆਨੁ ਗਿਆਨ." (ਕਲਿ ਮਃ ੫)...
ਸੰਗ੍ਯਾ- ਕੁਪੰਥ. ਨਿੰਦਿਤ ਰਾਹ. ਕੁਮਾਰਗ। ੨. ਦੇਖੋ, ਕੁਪੱਥ....
ਸੰ. ਸੰਗ੍ਯਾ- ਬੋਝ. ਭਾਰ। ੨. ਜ਼ਿੰਮੇਵਾਰੀ। ੩. ਉਪਕਾਰ. ਇਹਸਾਨ। ੪. ਇੱਕ ਵਰਣਿਕ ਛੰਦ. ਦੇਖੋ, ਸਵੈਯੇ ਦਾ ਰੂਪ ੨੭....
ਸੰ. ਸੰਗ੍ਯਾ- ਪ੍ਰਿਥਿਵੀ ਦੇ ਹੇਠਲਾ ਲੋਕ। ੨. ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. "ਪਾਤਾਲ ਪੁਰੀਆ ਲੋਅ ਆਕਾਰਾ." (ਮਾਰੂ ਸੋਲਹੇ ਮਃ ੩) ਦੇਖੋ, ਸਪਤ ਪਾਤਾਲ। ੩. ਦੇਖੋ, ਸਵੈਯੇ ਦਾ ਰੂਪ ੨੭....
ਇੱਕ ਵਰਣਿਕ ਗਣ, ਜਿਸ ਦਾ ਰੂਪ ਹੈ- ....
ਸੰ. ਸੰਗ੍ਯਾ- ਕੁ (ਥੋੜਾ) ਹੋਵੇ ਅਪ੍ (ਜਲ) ਜਿਸ ਵਿੱਚ, ਖੂਹਾ ਜੋ ਤਾਲ ਅਤੇ ਨਦਾਂ ਦੇ ਮੁਕ਼ਾਬਲੇ ਥੋੜੇ ਪਾਣੀ ਵਾਲਾ ਹੈ. "ਕੂਪ ਭਰਿਓ ਜੈਸੇ ਦਾਦਿਰਾ." (ਗਉ ਰਵਿਦਾਸ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਟੋਏ ਤੋਂ ਪਹਾੜ ਦੀ ਚੋਟੀ ਬਣਾ ਦਿੰਦਾ ਹੈ. ਭਾਵ- ਨੀਵੇਂ ਤੋਂ ਉੱਚਾ ਕਰਦਾ ਹੈ। ੨. ਦੇਖੋ, ਗਗਨ ੬....
ਪਾਸਾਣ. ਪੱਥਰ. "ਪਾਖਾਨ ਗਢਿਕੈ ਮੂਰਤਿ ਕੀਨੀ." (ਆਸਾ ਕਬੀਰ)...
ਰਕ੍ਸ਼ਾ ਕਰਨ ਵਾਲਾ. ਰਕ੍ਸ਼੍ਕ. "ਰਾਖਾ ਏਕ ਹਮਾਰਾ ਸੁਆਮੀ." (ਭੈਰ ਮਃ ੫)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਪ੍ਰਭੁ. "ਪ੍ਰਭੂ ਹਮਾਰਾ ਸਾਰੇ ਸੁਆਰਥ." (ਭੈਰ ਮਃ ੫)...
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੁੰਦਰ ਮੁਖ ਵਾਲੀ। ੨. ਦੇਖੋ, ਸਵੈਯੇ ਦਾ ਰੂਪ ੨੮। ੩. ਸੀਸਾ. ਦਰਪਣ....
ਸੰ. ਸੰਗ੍ਯਾ- ਚਮੇਲੀ ਦੀ ਕਿਸਮ ਦਾ ਇੱਕ ਸੁਗੰਧ ਵਾਲੇ ਫੁੱਲਾਂ ਦਾ ਪੌਧਾ. ਮੱਲੀ. Jasminum Zambac। ੨. ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ ਰ, ਜ, ਗ, ਲ, , , , , ਅਥਵਾ ਗੁਰੁ ਲਘੁ ਕ੍ਰਮ ਨਾਲ ਅੱਠ ਅੱਖਰ. ਇਸ ਦਾ ਨਾਮ "ਸਾਮਾਨੀ" ਭੀ ਹੈ.#ਉਦਾਹਰਣ-#ਪ੍ਰਾਤ ਹੀ ਸਨਾਨਾ ਠਾਨ,#ਸ਼੍ਰੀ ਅਕਾਲ ਲਾਯ ਧ੍ਯਾਨ,#ਫੇਰ ਕੀਜਿਯੇ ਵਿਹਾਰ,#ਰੀਤਿ ਸਿੰਖ ਹੈ ਵਿਚਾਰ.#੩. ਸਵੈਯੇ ਦੀ ਇੱਕ ਜਾਤਿ. ਦੇਖੋ, ਸਵੈਯੇ ਦਾ ਰੂਪ ੨੮....
ਮਾਲਾ ਬਣਾਉਣ ਵਾਲੀ. "ਭੂਲੀ ਮਾਲਿਨੀ ਹੈ ਏਉ." ਅਤੇ "ਮਾਲਿਨਿ ਭੂਲੀ, ਜਗੁ ਭੁਲਾਨਾ." (ਆਸਾ ਕਬੀਰ) ੨. ਦੇਖੋ, ਸਵੈਯੇ ਦਾ ਰੂਪ ੨੮....
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਸੰ. आत्मन्- ਆਤਮਨ. ਸੰਗ੍ਯਾ- ਪਾਰਬ੍ਰਹਮ. ਵਾਹਗੁਰੂ. ਕਰਤਾਰ. ਇਸ ਸ਼ਬਦ ਦਾ ਪੂਰਾ ਨਿਰਣਾ ਆਤਮਾ ਸ਼ਬਦ ਵਿੱਚ ਦੇਖੋ. "ਆਤਮ ਰਾਮ ਤਿਸੁ ਨਦਰੀ ਆਇਆ." (ਸੁਖਮਨੀ) ੨. ਜੀਵਾਤਮਾ. "ਆਤਮ ਮਹਿ ਰਾਮ, ਰਾਮ ਮਹਿ ਆਤਮ." (ਭੈਰ ਅਃ ਮਃ ੧) ੩. ਅੰਤਹਕਰਣ. ਮਨ. "ਪ੍ਰਭੁ ਕਉ ਸਿਮਰਹਿ ਤਿਨਿ ਆਤਮ ਜੀਤਾ." (ਸੁਖਮਨੀ) ੪. ਆਪਣਾ ਆਪ. "ਸਭ ਤੇ ਨੀਚੁ ਆਤਮ ਕਰਿ ਮਾਨਉ." (ਦੇਵ ਮਃ ੫) ੫. ਦੇਹ. ਸ਼ਰੀਰ। ੬. ਧੀਰਜ। ੭. ਸੁਭਾਉ। ੮. ਸੰ. आ- तमस्- ਆ- ਤਮ. ਗਾੜ੍ਹਾ ਅੰਧੇਰਾ. ਭਾਵ ਅਗ੍ਯਾਨ ਰੂਪ ਅੰਧਕਾਰ. "ਨਿੰਦਾ ਕਰਿ ਕਰਿ ਨਰਕ ਨਿਵਾਸੀ, ਅੰਤਰਿ ਆਤਮ¹ ਜਾਪੈ." (ਮਾਰੂ ਅਃ ਮ ਃ ੧)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਵ੍ਯ- ਸਦੈਵ. ਨਿਤ੍ਯ. ਹਮੇਸ਼ਹ. ਦੇਖੋ, ਗਨੀਵ....
ਵਿ- ਸੁਖ ਵਾਲਾ. ਆਨੰਦੀ. "ਸੁਖੀ ਨਾਨਕ ਗੁਰਿ ਨਾਮ ਦ੍ਰਿੜਾਇਓ." (ਕਾਨ ਮਃ ੫) ੨. ਸ਼ੁਸ੍ਕ. ਖੁਸ਼ਕ. "ਰੁਖੀ ਸੁਖੀ ਖਾਇਕੈ ਠੰਡਾ ਪਾਣੀ ਪੀਉ." (ਸ. ਫਰੀਦ)...
ਸੰ. कौच्र ਸੰਗ੍ਯਾ- ਸਾਰਸ. "ਕ੍ਰੌਂਚ ਸੁ ਆਰੁਣਚੂੜ ਪੁਕਾਰਤ." (ਗੁਪ੍ਰਸੂ) ੨. ਹਿਮਾਲਯ ਦੀ ਧਾਰਾ ਦਾ ਇੱਕ ਪਰਬਤ. ਹਰਿਵੰਸ਼ ਅਨੁਸਾਰ ਇਹ ਮੈਨਾਕ ਦਾ ਪੁਤ੍ਰ ਅਤੇ ਹਿਮਾਲਯ ਦਾ ਪੋਤਾ ਹੈ. ਮਹਾਭਾਰਤ ਵਿੱਚ ਕਥਾ ਹੈ ਕਿ ਕ੍ਰੌਂਚ ਪਰਬਤ ਅਜੇਹਾ ਮਸਤਿਆ ਕਿ ਕ੍ਰੌਂਚਦ੍ਵੀਪ ਦੇ ਵਸਨੀਕਾਂ ਨੂੰ ਦਰੜਨ ਲੱਗਾ. ਇਸ ਤੋਂ ਦੁਖੀ ਹੋ ਕੇ ਸਾਰੇ ਲੋਕ ਕਾਰ੍ਤਿਕੇਯ ਦੀ ਸ਼ਰਣ ਗਏ, ਜਿਸ ਤੇ ਸ਼ਿਵਪੁਤ੍ਰ ਨੇ ਤੀਰ ਅਥਵਾ ਬਰਛੀ ਅਜੇਹੀ ਮਾਰੀ ਕਿ ਪਹਾੜ ਨੂੰ ਬਿਨ੍ਹ ਦਿੱਤਾ ਅਤੇ ਖੜਗ ਨਾਲ ਕ੍ਰੌਂਚ ਦਾ ਸ਼੍ਰਿੰਗ ਵੱਢ ਦਿੱਤਾ. "ਕ੍ਰੌਂਚ ਸੈਲ ਮੇ ਜਨੁ ਸ਼ਿਵਨੰਦਨ ਬਰਛੀ ਮਾਰ ਧਸਾਈ." (ਗੁਪ੍ਰਸੂ) ੩. ਇੱਕ ਦੈਤ, ਜੋ ਮਯ ਦਾਨਵ ਦਾ ਪੁਤ੍ਰ ਸੀ. ਇਸ ਦਾ ਨਿਵਾਸ ਕ੍ਰੌਂਚ ਦ੍ਵੀਪ ਵਿੱਚ ਸੀ। ੪. ਪੁਰਾਣਾਂ ਅਨੁਸਾਰ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ, ਜਿਸ ਵਿੱਚ ਕ੍ਰੌਂਚ ਪਹਾੜ ਹੈ. ਇਹ ਖੀਰਸਮੁੰਦਰ ਨਾਲ ਘਿਰਿਆ ਹੋਇਆ ਮੰਨਿਆ ਹੈ. ਇਸ ਦਾ ਪ੍ਰਮਾਣ ਸੋਲਾਂ ਲੱਖ ਯੋਜਨ ਲਿਖਿਆ ਹੈ. "ਕ੍ਰੌਂਚ ਨਾਮ ਤਿਹ ਦੀਪ ਕੋ ਨਰਿ ਸੁੰਦਰ ਸਮੁਦਾਯ." (ਨਾਪ੍ਰ) ੫. ਦੇਖੋ, ਕ੍ਰੌਂਚਪਦਾ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਦੇਖੋ, ਯਦ੍ਯਪਿ....
ਸੰ. ਧਰਿਤ੍ਰੀ. ਸੰਗ੍ਯਾ- ਜੀਵਾਂ ਨੂੰ ਧਾਰਨ ਕਰਨ ਵਾਲੀ, ਪ੍ਰਿਥਿਵੀ. ਜ਼ਮੀਨ, ਭੂਮਿ. "ਧਰਤਿ ਕਾਇਆ ਸਾਧਿਕੈ." (ਵਾਰ ਆਸਾ) "ਧਨੁ ਧਰਤੀ, ਤਨੁ ਹੋਇ ਗਇਓ ਧੂੜਿ." (ਸਾਰ ਨਾਮਦੇਵ) ੨. ਤੋਲਣ ਵਾਲੇ ਦਾ ਸੰਖ੍ਯਾਕ੍ਰਮ. ਤੋਲਣ ਵੇਲੇ ਇੱਕ ਦੋ ਤਿੰਨ ਆਦਿ ਗਿਣਤੀ ਦਾ ਸਿਲਸਿਲੇ ਵਾਰ ਉੱਚਾਰਣ ਦਾ ਕੰਮ। ੩. ਤੋਲ (ਵਜ਼ਨ) ਦੀ ਸਮਤਾ. "ਆਪੇ ਧਰਤੀ ਸਾਜੀਅਨੁ ਪਿਆਰੇ ਪਿਛੈ ਟੰਕੁ ਚੜਾਇਆ" (ਸੋਰ ਮਃ ੫)...
ਦੇਖੋ, ਅਗਣਿਤ....
(ਦੇਖੋ, ਤਪ੍ ਧਾ. ) ਸੰ. ਸੰਗ੍ਯਾ- ਗਰਮੀ. ਤੇਜ. ਉਸ੍ਣਤਾ। ੨. ਸੰ. ਜ੍ਵਰ. [حُّمی] ਹ਼ੁੱਮਾ. Fever. ਬੁਖ਼ਾਰ. ਜ੍ਵਰ ਦਾ ਨਾਉਂ ਤਾਪ ਇਸ ਲਈ ਹੋ ਗਿਆ ਹੈ ਕਿ ਇਸ ਦੇ ਅਸਰ ਨਾਲ ਸ਼ਰੀਰ ਤਪਜਾਂਦਾ ਹੈ. ਅਯੋਗ ਅਹਾਰ ਵਿਹਾਰ ਤੋਂ ਕੋਠੇ ਦੀ ਅਗਨਿ ਲਹੂ ਨੂੰ ਤਪਾ ਦਿੰਦੀ ਹੈ, ਸ਼ਰੀਰ ਅਤੇ ਮਨ ਦਾ ਤਪਣਾ ਹੀ ਤਾਪ ਦਾ ਰੂਪ ਹੈ. ਤਾਪ ਤੋਂ ਸ਼ਰੀਰ ਵਿੱਚ ਸੁਸਤੀ ਅਤੇ ਬੇਚੈਨੀ ਵਿਆਪ ਜਾਂਦੀ ਹੈ, ਮੂੰਹ ਬੇਸੁਆਦ ਹੁੰਦਾ ਹੈ, ਅੱਖਾਂ ਤੋਂ ਪਾਣੀ ਵਹਿਂਦਾ ਹੈ, ਅਵਾਸੀਆਂ ਬਹੁਤ ਆਉਂਦੀਆਂ ਹਨ, ਦਿਲ ਦੀ ਹਰਕਤ ਕਾਹਲੀ ਹੁੰਦੀ ਹੈ, ਭੁੱਖ ਬੰਦ ਹੋ ਜਾਂਦੀ ਹੈ, ਹੱਡਭੰਨਣੀ ਲਗਦੀ ਹੈ, ਦਾਹ ਹੁੰਦਾ ਹੈ, ਆਦਿ. "ਤਾਪ ਉਤਾਰਿਆ ਸਤਿਗੁਰਿ ਪੂਰੈ." (ਸੋਰ ਮਃ ੫)#ਤਾਪ ਦੇ ਅਨੇਕ ਭੇਦ ਹਨ, ਪਰ ਅਸੀ ਇਸ ਗ੍ਰੰਥ ਵਿੱਚ ਉਹੀ ਲਿਖੇ ਹਨ, ਜੋ ਸਿੱਖਮਤ ਦੇ ਗ੍ਰੰਥਾਂ ਵਿੱਚ ਆਏ ਹਨ. ਅੱਖਰਕ੍ਰਮ ਅਨੁਸਾਰ ਉਹ ਸਭ ਅੱਗੇ ਦਿਖਾਏ ਜਾਂਦੇ ਹਨ-#(ੳ) ਉਸਨ ਤਾਪ. ਦੇਖੋ, ਉਸਨ ਤਾਪ.#(ਅ) ਅਠਵਾੜਾ ਤਾਪ. ਇਹ ਤਾਪ ਇੱਕ ਦਿਨ ਜ਼ੋਰ ਦਾ ਅਤੇ ਛੀ ਦਿਨ ਬੇਮਾਲੂਮ ਰਹਿਂਦਾ ਹੈ. ਕਦੇ ਛੀ ਦਿਨ ਜ਼ੋਰ ਦਾ ਅਤੇ ਇੱਕ ਦਿਨ ਬੇਮਾਲੂਮ ਹੁੰਦਾ ਹੈ. ਇਸ ਦਾ ਉੱਤਮ ਇਲਾਜ ਹੈ ਕਿ-#ਫਟਕੜੀ ਦੀ ਖਿੱਲ ਇੱਕ ਤੋਲਾ, ਲੌਂਗ ਤਿੰਨ ਮਾਸ਼ੇ, ਮਿਸ਼ਰੀ ਇੱਕ ਤੋਲਾ, ਸਭ ਬਰੀਕ ਪੀਸਕੇ ਸਤਾਈ ਪੁੜੀਆਂ ਬਣਾਉਣੀਆਂ. ਇੱਕ ਪੁੜੀ ਸਵੇਰੇ, ਇੱਕ ਦੁਪਹਿਰ ਨੂੰ, ਇੱਕ ਸੰਝ ਨੂੰ ਕੋਸੇ ਦੁੱਧ ਜਾਂ ਜਲ ਨਾਲ ਛਕਾਉਣੀ. ਮੁਲੱਠੀ. ਪਟੋਲਪਤ੍ਰ, ਕੜੂ, ਅੰਬ ਦੀ ਗਿਰੂ, ਹਰੜ ਦੀ ਛਿੱਲ ਸਮਾਨ ਲੈਕੇ, ਕਾੜ੍ਹਾ ਬਣਾਕੇ, ਮਿਸ਼ਰੀ ਪਾਕੇ ਪਿਆਉਣਾ.#ਚਰਾਇਤਾ, ਨਿੰਮ, ਕੜੂ, ਨਾਗਰਮੋਥਾ, ਪਿੱਤਪਾਪੜਾ, ਗਿਲੋ, ਇਨ੍ਹਾਂ ਦਾ ਕਾੜ੍ਹਾ ਦੇਣਾ. ਖਸਰੇ ਆਦਿ ਰੋਗਾਂ ਦੇ ਤਾਪ ਭੀ ਅਠਾਵਾੜਾ ਤਾਪ ਕਹੇ ਜਾਂਦੇ ਹਨ.#ਇਨ੍ਹਾਂ ਸਭਨਾਂ ਦਾ ਸਿਆਣੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਮੌਸਮ ਅਤੇ ਰੋਗੀ ਦੀ ਹਾਲਤ ਅਨੁਸਾਰ ਇਲਾਜ ਹੋਣਾ ਚਾਹੀਏ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#(ੲ) ਸ਼ੀਤ ਜ੍ਵਰ ਅਥਵਾ ਸੀਤਲ ਜ੍ਵਰ. ਪਾਲਾ ਲੱਗਕੇ ਹੋਣ ਵਾਲਾ ਤਾਪ. [حُّمیغِب] ਹ਼ੱਮਾ ਗ਼ਿੱਬ. ਕਾਂਬੇ ਦਾ ਤਾਪ Ague fever. ਇਸ ਦਾ ਕਾਰਣ ਹੈ- ਗੰਦੀ ਸੜੀ ਹਵਾ ਵਿੱਚ ਰਹਿਣਾ, ਮੱਛਰਾਂ ਦਾ ਲੜਨਾ, ਸਲ੍ਹਾਬੇ ਵਿੱਚ ਸੌਣਾ, ਖਾਣ ਪੀਣ ਦਾ ਸੰਜਮ ਨਾ ਰੱਖਣਾ, ਅੰਤੜੀ ਵਿੱਚ ਮਲ ਦਾ ਜਮਾ ਹੋਣਾ ਆਦਿ.#ਇਸ ਦਾ ਉਪਾਉ ਹੈ- ਰੋਟੀ ਛੱਡਕੇ ਚਾਰ ਪੰਜ ਡੰਗ ਗਊ ਦਾ ਕੋਸਾ ਦੁੱਧ ਪੀਣਾ, ਸੰਗਤਰੇ ਆਦਿ ਫਲ ਖਾਣੇ. ਨਸਾਦਰ ਇੱਕ ਤੋਲਾ, ਨੂਣ ਛੀ ਮਾਸ਼ੇ, ਕਾਲੀ ਮਿਰਚਾਂ ਤਿੰਨ ਮਾਸ਼ੇ, ਸਭ ਬਰੀਕ ਪੀਸਕੇ ਮਾਸ਼ੇ ਮਾਸ਼ੇ ਦੀਆਂ ਪੁੜੀਆਂ ਬਣਾਕੇ ਤਿੰਨ ਜਾਂ ਚਾਰ ਗਰਮ ਜਲ ਨਾਲ ਨਿੱਤ ਖਾਣੀਆਂ.#ਤੁਲਸੀ ਦੇ ਹਰੇ ਪੱਤੇ ਪੰਜ ਤੋਲੇ, ਕਾਲੀਆਂ ਮਿਰਚਾਂ ਇੱਕ ਤੋਲਾ, ਬਰੀਕ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਕੇ ਦੋ ਦੋ ਚਾਰ ਗੋਲੀਆਂ ਦਿਨ ਵਿੱਚ ਪੰਜ ਵਾਰ ਗਊ ਦੇ ਦੁੱਧ ਜਾਂ ਜਲ ਨਾਲ ਖਾਣੀਆਂ.#ਫਟਕੜੀ ਦੀ ਖਿੱਲ ਨਾਲ ਮਿਸ਼ਰੀ ਮਿਲਾਕੇ ਮਾਸ਼ੇ ਮਾਸ਼ੇ ਦੀਆਂ ਤਿੰਨ ਪੁੜੀਆਂ ਜਲ ਨਾਲ ਤਿੰਨ ਵਾਰ ਛਕਣੀਆਂ.#ਸੀਤ ਜ੍ਵਰ ਲਈ ਕੁਨੀਨ ਸਿੱਧ ਔਖਧ ਹੈ. ਇਸ ਨੂੰ ਤਾਪ ਹੋਣ ਤੋਂ ਪਹਿਲਾਂ ਗੋਲੀਆਂ ਦੀ ਸ਼ਕਲ ਵਿੱਚ ਜਾਂ ਗੰਧਕ ਦੇ ਤੇਜਾਬ ਵਿੱਚ ਹੱਲ ਕਰਕੇ ਅਰਕ ਦੀ ਸ਼ਕਲ ਵਿੱਚ ਵਰਤੋ.#ਪਾਨ ਦੇ ਪੱਤੇ ਵਿੱਚ ਇੱਕ ਮਾਸ਼ਾ ਨਸਾਦਰ ਜੇ ਤਾਪ ਚੜ੍ਹਨ ਤੋਂ ਪਹਿਲਾਂ ਚੱਬਿਆ ਜਾਵੇ. ਤਾਂ ਬਹੁਤ ਲਾਭਦਾਇਕ ਹੈ. "ਸੀਤਲ ਜ੍ਵਰ ਅਰ ਉਸਨ ਤਾਪ ਭਨ." (ਚਰਿਤ੍ਰ ੪੦੫)#(ਸ) ਸੂਖਾ ਜ੍ਵਰ. ਸੰ. शोष ज्वर. ਸ਼ੋਸਜ੍ਵਰ. Anaemia fever. ਇਸ ਦੇ ਕਾਰਣ ਹਨ- ਆਪਣੀ ਤਾਕਤ ਤੋਂ ਵਧਕੇ ਮਿਹਨਤ ਕਰਨੀ, ਮਲ ਮੂਤ੍ਰ ਭੁੱਖ ਤੇਹ ਨੀਂਦ ਆਦਿਕ ਦਾ ਵੇਗ ਰੋਕਣਾ, ਬਹੁਤ ਮੈਥੁਨ ਕਰਨਾ, ਸ਼ਰਾਬ ਦਾ ਪੀਣਾ, ਚਿੰਤਾ ਭੈ ਕ੍ਰੋਧ ਦਾ ਹੋਣਾ, ਭੁੱਖੇ ਤਿਹਾਏ ਰਹਿਣਾ, ਰੁੱਖੇ ਪਦਾਰਥ ਖਾਣੇ ਪੀਣੇ, ਸ਼ਰੀਰ ਦੀ ਤਰਾਵਤ ਦਾ ਜਾਂਦੇ ਰਹਿਣਾ, ਵੇਲੇ ਸਿਰ ਅਹਾਰ ਨੀਂਦ ਆਦਿਕ ਦਾ ਨਾ ਹੋਣਾ.#ਇਸ ਤਾਪ ਵਿੱਚ ਸ਼ਰੀਰ ਦੀ ਤੁਚਾ ਰੁੱਖੀ ਹੋ ਜਾਂਦੀ ਹੈ, ਜੋੜ ਢਿੱਲੇ ਪੈ ਜਾਂਦੇ ਹਨ, ਸਿਰ ਭਾਰੀ ਹੁੰਦਾ ਹੈ, ਮੱਠਾ ਮੱਠਾ ਤਾਪ ਹਰ ਵੇਲੇ ਬਣਿਆ ਰਹਿਂਦਾ ਹੈ. ਜੇ ਇਸ ਦਾ ਛੇਤੀ ਇਲਾਜ ਨਾ ਕੀਤਾ ਜਾਵੇ ਤਾਂ ਕੁਝ ਸਮਾਂ ਪਾਕੇ ਤਪਦਿੱਕ ਦੀ ਸ਼ਕਲ ਵਿੱਚ ਬਦਲ ਜਾਂਦਾ ਹੈ.#ਇਸ ਦਾ ਇਲਾਜ ਹੈ- ਦਾਲ (ਦਾਰੁ) ਚੀਨੀ ਇੱਕ ਤੋਲਾ, ਛੋਟੀ ਇਲਾਇਚੀ ਦੋ ਤੋਲੇ, ਮਘਾਂ ਚਾਰ ਤੋਲੇ, ਬੰਸਲੋਚਨ ਅੱਠ ਤੋਲੇ, ਮਿਸ਼ਰੀ ਸੋਲਾਂ ਤੋਲੇ, ਇਨ੍ਹਾਂ ਦਾ ਚੂਰਣ ਕਰਕੇ ਦੁਗਣਾ ਸ਼ਹਿਦ ਅਤੇ ਤਿੰਨ ਗੁਣਾਂ ਘੀ ਮਿਲਾਕੇ ਛੀ ਛੀ ਮਾਸ਼ੇ ਦਿਨ ਵਿੱਚ ਤਿੰਨ ਵਾਰ ਚਟਾਉਣਾ. ਖਾਣ ਲਈ ਹਲਕੇ ਅਤੇ ਤਰ ਪਦਾਰਥ ਦੇਣੇ. ਗਊ ਅਤੇ ਬੱਕਰੀ ਦਾ ਦੁੱਧ, ਚਾਵਲ ਪਾਲਕ ਆਦਿ ਭੋਜਨ ਉੱਤਮ ਹਨ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਹ) ਚੌਥਾਯਾ ਤਾਪ. ਚਾਤੁਰਥਿਕ ਜ੍ਵਰ. [حُمّیرُباع] ਹ਼ੱਮਾ ਰੁਬਅ਼ Quartan fever. ਇਹ ਤਾਪ ਇੱਕ ਦਿਨ ਹੋਕੇ ਦੋ ਦਿਨ ਗੁਪਤ ਹੋ ਜਾਂਦਾ ਹੈ, ਫੇਰ ਚੌਥੇ ਦਿਨ ਹੁੰਦਾ ਹੈ. ਕਦੇ ਦੋ ਦਿਨ ਹੋਕੇ ਚੌਥੇ ਦਿਨ ਗੁਪਤ ਹੋ ਜਾਂਦਾ ਹੈ. ਮਾਮੂਲੀ ਤਾਪ ਪਿੱਛੋਂ ਖਾਣ ਪੀਣ ਦੀ ਬਦਪਰਹੇਜੀ ਕਰਨ ਤੋਂ ਇਹ ਹੁੰਦਾ ਹੈ. ਇਸ ਦਾ ਕਾਰਣ ਭੀ ਮਲੇਰੀਏ (malaria) ਦਾ ਅਸਰ ਹੈ. ਇਹ ਤਾਪ ਬਹੁਤ ਦੇਰ ਰਹਿਂਦਾ ਹੈ, ਪਰ ਭਿਆਨਕ ਰੋਗ ਨਹੀਂ ਹੈ. ਜੇ ਇਸ ਵਿੱਚ ਯਰਕਾਨ, ਖ਼ੂਨੀਖਾਂਸੀ ਆਦਿਕ ਰੋਗ ਹੋ ਜਾਣ, ਤਾਂ ਇਹੀ ਭਯੰਕਰ ਰੋਗ ਹੈ. ਇਸ ਤਾਪ ਦੇ ਚੜ੍ਹਨ ਵੇਲੇ ਸਰਦੀ ਲਗਦੀ ਹੈ, ਉਤਰਨ ਵੇਲੇ ਤ੍ਰੇਲੀ ਆਉਂਦੀ ਹੈ. ਸਾਧਾਰਣ ਇਲਾਜ ਇਹ ਹੈ ਕਿ- ਫਟਕੜੀ ਦੀ ਖਿੱਲ ਛੀ ਰੱਤੀ, ਖੰਡ ਇੱਕ ਮਾਸ਼ਾ, ਐਸੀਆਂ ਤਿੰਨ ਪੁੜੀਆਂ ਰੋਜ ਪਾਣੀ ਨਾਲ ਦੇਣੀਆਂ. ਕੁਨੀਨ ਤਿੰਨ ਵਾਰ ਪੰਜ ਪੰਜ ਗ੍ਰੇਨ ਖਵਾਉਣੀ. ਤੁਲਸੀ ਦੇ ਪੱਤੇ ਦਿਨ ਵਿੱਚ ਚਾਰ ਵਾਰ ਚਾਰ ਚਾਰ ਛਕਾਉਣੇ. ਚਿੱਟਾ ਜੀਰਾ ਤਿੰਨ ਮਾਸ਼ੇ, ਇੱਕ ਤੋਲਾ ਗੁੜ, ਤਾਪ ਦੀ ਵਾਰੀ ਤੋਂ ਇੱਕ ਘੰਟਾ ਪਹਿਲਾਂ ਖਵਾਉਣਾ.#ਸੱਤ ਦਿਨ ਕੇਵਲ ਦੁੱਧ ਪੀਣ ਨੂੰ ਦੇਣਾ ਅਤੇ ਹੋਰ ਕੁਝ ਨਾ ਖਵਾਉਣਾ.#ਸੁੰਢ, ਨਾਗਰਮੋਥਾ, ਕੁਟਕੀ, ਚਰਾਇਤਾ, ਲਾਲਚੰਦਨ, ਆਉਲੇ, ਗਿਲੋ, ਸਭ ਦੋ ਦੋ ਮਾਸ਼ੇ ਲੈਕੇ ਕਾੜ੍ਹਾ ਕਰਕੇ ਪਿਆਉਣੇ. "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)#(ਕ) ਡੇਢਮਾਸੀਆ ਤਾਪ. ਇਹ ਤਾਪ ਡੇਢ ਮਹੀਨਾ ਨਿਰੰਤਰ ਰਹਿਂਦਾ ਹੈ, ਜਾਂ ਡੇਢ ਮਹੀਨੇ ਪਿੱਛੋਂ ਦੌਰਾ ਕਰਦਾ ਹੈ. ਇਹ ਭੀ ਵਿਖਮ ਜ੍ਵਰਾਂ ਵਿੱਚੋਂ ਹੈ. ਇਸ ਦਾ ਇਲਾਜ ਉਹੀ ਸਮਝਣਾ ਚਾਹੀਏ ਜੋ ਤੇਈਏ ਚੌਥਾਏ ਤਾਪ ਵਿੱਚ ਹੈ.#ਕਦੇ ਕਦੇ ਤੋਰਕੀ ਦਾ ਤਾਪ ਭੀ ਡੇਢ ਮਹੀਨਾ ਰਹਿਂਦਾ ਹੈ. ਦੇਖੋ, ਬੀਸਾਯਾ ਤਾਪ. "ਡੇਢਮਾਸੀਆ ਫੁਨ ਤਪ ਭਯੋ." (ਚਰਿਤ੍ਰ ੪੦੫)#(ਖ) ਤੇਈਆ ਤਾਪ. ਤ੍ਰਿਤੀਯਕ ਜ੍ਵਰ [حُمّیثلاثِہ] ਹ਼ੁੱਮਾ ਸਲਾਸਿਯਹ. Tertian fever. ਇਹ ਤਾਪ ਇੱਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫੇਰ ਤੀਜੇ ਦਿਨ ਅਸਰ ਕਰਦਾ ਹੈ. ਇਸ ਦੇ ਚੜ੍ਹਨ ਵੇਲੇ ਪਾਲਾ ਲਗਦਾ (ਕਾਂਬਾ ਹੁੰਦਾ) ਹੈ. ਇਹ ਮਲੇਰੀਏ ਦੀ ਕਿਸਮ ਦਾ ਨੌਬਤੀ ਬੁਖ਼ਾਰ ਹੈ. ਸੁਸ਼੍ਰਤ ਵਿੱਚ ਲਿਖਿਆ ਹੈ ਕਿ ਕੰਠ ਗਤ ਦੋਸ ਇੱਕ ਦਿਨ ਰਾਤ ਵਿੱਚ ਹਿਰਦੇ ਵਿੱਚ ਜਾਂਦੇ ਹਨ, ਹਿਰਦੇ ਤੋਂ ਆਮਾਸ਼ਯ ਵਿੱਚ ਪਹੁਚਦੇ ਹਨ, ਉੱਥੇ ਪਹੁਚਕੇ ਤੇਈਆ ਤਾਪ ਪੈਦਾ ਕਰਦੇ ਹਨ. ਵੈਦਕ ਵਿੱਚ ਤੇਈਏ ਦੀਆਂ ਤਿੰਨ ਕਿਸਮਾਂ ਦੱਸੀਆਂ ਹਨ.#ਕਫ ਅਤੇ ਪਿੱਤ ਦੀ ਅਧਿਕਤਾ ਵਾਲਾ ਪਹਿਲੋਂ ਤਿਹੱਡੇ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਅਤੇ ਕਫ ਦੀ ਅਧਿਕਤਾ ਵਾਲਾ ਪਿੱਠ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ.#ਵਾਤ ਪਿੱਤ ਦੀ ਅਧਿਕਤਾ ਵਾਲਾ ਸਿਰ ਤੋਂ ਸ਼ੁਰੂ ਹੋਕੇ ਸਾਰੇ ਸ਼ਰੀਰ ਵਿੱਚ ਫੈਲਦਾ ਹੈ. ਇਸ ਦੇ ਸਾਧਾਰਣ ਇਲਾਜ ਚੌਥਾਏ ਵਾਲੇ ਹੀ ਹਨ, ਪਰ ਕੁਨੀਨ ਦਾ ਵਰਤਣਾ ਇਸ ਤਾਪ ਵਿੱਚ ਬਹੁਤ ਗੁਣਕਾਰੀ ਹੈ. ਕੁਟਕੀ ਦਾ ਚੂਰਣ, ਨਿੰਮ ਅਤੇ ਤੁਲਸੀ ਦੇ ਪੱਤੇ, ਗਿਲੇ, ਚਰਾਇਤੇ ਅਤੇ ਧਨੀਏ ਦਾ ਕਾੜ੍ਹਾ, ਪੁਠਕੰਡੇ ਦੇ ਢਾਈ ਪੱਤੇ, ਸੁਦਰਸ਼ਨ ਚੂਰਨ ਆਦਿਕ ਦਵਾਈਆਂ ਭੀ ਤੇਈਆ ਤਾਪ ਦੂਰ ਕਰਦੀਆਂ ਹਨ. ਜੇ ਕਬਜ ਹੋਵੇ ਤਾਂ ਹਲਕਾ ਜੁਲਾਬ ਦੇ ਦੇਣਾ ਚਾਹੀਏ. ਖਾਣ ਨੂੰ ਦੁੱਧ ਮੂੰਗੀ ਪਾਲਕ ਚਾਉਲ ਆਦਿਕ ਨਰਮ ਗਿਜਾ, ਪੀਣ ਨੂੰ ਨਿਰਮਲ ਪਾਣੀ ਉਬਾਲਿਆ ਹੋਇਆ ਦੇਣਾ ਲੋੜੀਏ. ਰੋਗੀ ਨੂੰ ਸ੍ਵੱਛ ਪੌਣ ਵਿੱਚ ਰੱਖਣਾ ਚਾਹੀਏ.#ਕਈ ਲੋਕ ਤੇਈਆ ਤਾਪ ਹਟਾਉਣ ਲਈ ਜੰਤ੍ਰ ਮੰਤ੍ਰ ਟੂਣੇ ਆਦਿ ਭੀ ਕਰਦੇ ਹਨ, ਪਰ ਇਹ ਕੇਵਲ ਅਗ੍ਯਾਨ ਦਾ ਕਰਮ ਹੈ. "ਸੂਖਾ ਜ੍ਵਰ ਤ਼ੇਈਆ ਚੌਥਾਯਾ." (ਚਰਿਤ੍ਰ ੪੦੫)#(ਗ) ਪੀਤਜ੍ਵਰ. ਜ਼ਰਦ ਬੁਖ਼ਾਰ. ਦੇਖੋ, ਉਸਨ ਤਾਪ ਅਤੇ ਯਰਕਾਨ.#(ਘ) ਬੀਸਾਯਾ ਤਾਪ. ਇਹ ਭੀ ਵਾਰੀ ਦਾ ਤਾਪ (ਨੌਬਤੀ) ਹੈ, ਜੋ ਚੌਥਾਏ ਤੇਈਏ ਵਾਂਙ ਵੀਹ ਦਿਨਾਂ ਪਿੱਛੋਂ ਆਉਂਦਾ ਹੈ.#ਜੋ ਵੀਹ ਦਿਨ ਲਗਾਤਾਰ ਤਾਪ ਰਹੇ, ਉਹ ਭੀ ਬੀਸਾਯਾ ਹੈ. [مُطابقِامُتناقصِہ حّمی] ਹ਼ੁੱਮਾ ਮੁਤ਼ਬਿਕ਼ਾ ਮੁਤਨਾਕ਼ਿਸਹ. Typhoid fever. ਅਥਵਾ आन्त्रज्वर- ਆਂਤ੍ਰਜ੍ਵਰ Enteric fever. ਤੋਰਕੀ ਦਾ ਤਾਪ. ਪਾਣੀਝਾਰਾ. ਇਹ ਤਾਪ ਆਂਦ ਵਿੱਚ ਸੜੇ ਬੁਸੇ ਪਦਾਰਥ ਜਾਣ ਤੋਂ ਪੈਦਾ ਹੁੰਦਾ ਹੈ. ਅੰਤੜੀ ਅੰਦਰ ਛਾਲੇ ਹੋ ਜਾਂਦੇ ਹਨ. ਇਹ ਛੂਤ ਦਾ ਰੋਗ ਹੈ. ਬੀਸਾਏ ਤਾਪ ਵਿੱਚ ਕਦੇ ਖਾਂਸ਼ੀ ਅਤੇ ਪਸਲੀ ਦੇ ਦਰਦ ਦੀ ਸ਼ਕਾਇਤ ਭੀ ਹੋ ਜਾਂਦੀ ਹੈ. ਬਦਬੂਦਾਰ ਮਲ ਦਸਤਾਂ ਨਾਲ ਝੜਦੀ ਹੈ. ਇਸ ਤਾਪ ਦਾ ਇਲਾਜ ਕਿਸੇ ਸਿਆਣੇ ਤੋਂ ਛੇਤੀ ਕਰਾਉਣਾ ਚਾਹੀਏ. ਅਨਾਜ ਬੰਦ ਕਰਕੇ ਕੇਵਲ ਦੁੱਧ ਦੇਣਾ ਬਹੁਤ ਗੁਣਕਾਰੀ ਹੈ. ਅਰਕ ਬੇਦਮੁਸ਼ਕ ਅਰਕ ਗਾਉਜੁਬਾਨ ਪਿਆਉਣਾ, ਮੰਜੇ ਤੇ ਆਰਾਮ ਨਾਲ ਰਹਿਣਾ, ਘਰ ਵਸਤ੍ਰ ਆਦਿ ਦੀ ਪੂਰੀ ਸਫਾਈ ਰੱਖਣੀ, ਸ੍ਵੱਛ ਹਵਾ ਵਿੱਚ ਰਹਿਣਾ, ਸੁਗੰਧ ਵਾਲੇ ਫੁੱਲਾਂ ਦਾ ਪਾਸ ਰੱਖਣਾ, ਫਲਾਂ ਦਾ ਰਸ ਪੀਣਾ, ਧਨੀਆ, ਚੰਨਣ ਦਾ ਬੂਰ, ਕਪੂਰ, ਸਿਰਕਾ, ਅਰਕ ਗੁਲਾਬ ਵਿੱਚ ਮਿਲਾਕੇ ਸੁੰਘਾਉਣਾ ਲਾਭਦਾਇਕ ਹਨ.#ਹੇਠ ਲਿਖੀਆਂ ਪੁੜੀਆਂ ਬੀਸਾਏ ਤਾਪ ਦਾ ਸਿੱਧ ਇਲਾਜ ਹਨ-#ਵੰਸਲੋਚਨ, ਛੋਟੀਆਂ ਇਲਾਇਚੀਆਂ, ਸਤਗਿਲੋ, ਚਿੱਟਾ ਜੀਰਾ, ਕੌਲਡੋਡੇ ਦੀ ਗਿਰੂ, ਮਿਸ਼ਰੀ, ਇਹ ਸਭ ਇੱਕ ਇੱਕ ਤੋਲਾ, ਸੁੱਚੇ ਸਿੱਪ ਅਤੇ ਅਭਰਕ ਦਾ ਕੁਸ਼ਤਾ ਤਿੰਨ ਤਿੰਨ ਮਾਸ਼ੇ, ਕਹਿਰਵਾ ਤਿੰਨ ਮਾਸ਼ੇ, ਮੋਤੀ ਅਣਵਿੱਧ ਇੱਕ ਮਾਸ਼ਾ, ਇੱਕ ਤੋਲਾ ਰੂਹ ਕੇਉੜੇ ਵਿੱਚ ਖਰਲ ਕਰਕੇ ਇੱਕ ਮਾਸ਼ਾ ਚਾਂਦੀ ਦੇ ਵਰਕ ਮਿਲਾਉਣੇ, ਸਵਾ ਤੋਲਾ ਸਾਬਤ ਅਤੇ ਸਾਫ਼ ਖ਼ੂਬਕਲਾਂ ਸਾਰੀ ਦਵਾਈਆਂ ਨਾਲ ਮਿਲਾਕੇ ਬਾਸਠ (੬੨) ਪੁੜੀਆਂ ਕਰਨੀਆਂ. ਜੁਆਨ ਰੋਗੀ ਨੂੰ ਚਾਰ ਪੁੜੀਆਂ ਰੋਜ ਤਿੰਨ ਤਿੰਨ ਘੰਟੇ ਪਿੱਛੋਂ ਦੁੱਧ ਜਾਂ ਗਉਜੁਬਾਨ ਦੇ ਅਰਕ ਨਾਲ ਦੇਣੀਆਂ. "ਅਸਟ ਦਿਵਸਿਯਾ ਅਰੁ ਬੀਸਾਯਾ." (ਚਰਿਤ੍ਰ ੪੦੫)#੩. ਸੰਤਾਪ. ਦੁੱਖ. ਕਲੇਸ਼। ੪. ਫਿਕਰ. "ਤਾਪ ਪਾਪ ਸੰਤਾਪ ਬਿਨਾਸੇ." (ਬਿਲਾ ਮਃ ੫) ੫. ਦੇਹ ਨੂੰ ਤਪਾਉਣ ਦਾ ਕਰਮ. ਤਪਸ੍ਯਾ. "ਹਰਿਧਨ ਜਾਪ ਹਰਿਧਨ ਤਾਪ." (ਗੂਜ ਮਃ ੫) "ਜਾਪ ਤਾਪ ਗਿਆਨ ਸਭ ਧਿਆਨ." (ਸੁਖਮਨੀ) ੬. ਦੇਖੋ, ਤਿੰਨ ਤਾਪ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਸੰਗ੍ਯਾ- ਨੇਮ (ਨਿਯਮ). ਪ੍ਰਤਿਗ੍ਯਾ. ਪ੍ਰਣ। ੨. ਆਗ੍ਯਾ. ਹੁਕਮ। ੩. ਧਰਮ ਦੀ ਰੀਤਿ। ੪. ਉਪਵਾਸ. ਭੋਜਨ ਦਾ ਖਾਸ ਸਮੇਂ ਲਈ ਤਿਆਗ. ਇਸ ਦਾ ਨਾਮ ਵ੍ਰਤ ਇਸ ਲਈ ਹੋ ਗਿਆ ਹੈ ਕਿ ਵ੍ਰਤੀ ਪ੍ਰਣ ਕਰਦਾ ਹੈ ਕਿ ਮੈਂ ਇਤਨੇ ਸਮੇਂ ਲਈ ਇਹ ਚੀਜ ਅੰਗੀਕਾਰ. ਨਹੀਂ ਕਰਾਂਗਾ.#ਹਿੰਦੂਮਤ ਦੇ ਵ੍ਰਤਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ, ਕੋਈ ਤਿਥੀ ਅਰ ਮਹੀਨਾ ਐਸਾ ਨਹੀਂ, ਜਿਸ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਵ੍ਰਤ ਨਾ ਵਿਧਾਨ ਹੋਵੇ. ਬਹੁਤ ਪ੍ਰਸਿੱਧ ਏਕਾਦਸ਼ੀ ਆਦਿਕ ਵ੍ਰਤ ਹਨ. ਹੋਰ ਮਤਾਂ ਵਿੱਚ ਭੀ ਵ੍ਰਤ ਦੀ ਮਹਿਮਾ ਪਾਈ ਜਾਂਦੀ ਹੈ. ਬਾਈਬਲ ਅਰ ਕ਼ੁਰਾਨ ਵਿੱਚ ਭੀ ਅਨੇਕ ਪ੍ਰਕਾਰ ਦੇ ਵ੍ਰਤ ਲਿਖੇ ਹਨ. ਪਰ ਬਹੁਤ ਕਰਕੇ ਯਹੂਦੀਆਂ ਦੇ ੪੦ ਅਤੇ ਮੁਸਲਮਾਨਾਂ ਦੇ ੩੦ ਰੋਜ਼ੇ ਹੀ ਪ੍ਰਧਾਨ ਵ੍ਰਤ ਮੰਨੇ ਜਾਂਦੇ ਹਨ. ਇਨ੍ਹਾਂ ਵ੍ਰਤਾਂ ਵਿੱਚ ਦਿਨ ਭਰ ਅੰਨ ਜਲ ਦਾ ਤਿਆਗ ਹੁੰਦਾ ਹੈ ਅਰ ਰਾਤ੍ਰੀ ਨੂੰ ਭੋਜਨ ਕੀਤਾ ਜਾਂਦਾ ਹੈ.#ਗੁਰਮਤ ਵਿੱਚ ਐਸੇ ਵ੍ਰਤਜ਼ ਦਾ ਤਿਆਗ ਅਰ ਸਤ੍ਯ ਨਿਯਮਾਂ ਦਾ ਧਾਰਣ ਰੂਪ ਵ੍ਰਤ ਵਿਧਾਨ ਹੈ. "ਸਚੁ ਵਰਤੁ, ਸੰਤੋਖੁ ਤੀਰਥੁ, ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ, ਖਿਮਾ ਜਪਮਾਲੀ, ਤੇ ਮਾਣਸ ਪਰਧਾਨ ॥" (ਮਃ ੧. ਵਾਰ ਸਾਰ) "ਅੰਨੁ ਨ ਖਹਿ ਦੇਹੀ ਦੁਖ ਦੀਜੈ। ਬਿਨੁ ਗੁਰਗਿਆਨ ਤ੍ਰਿਪਤਿ ਨਹੀ ਬੀਜੈ ॥" (ਰਾਮ ਅਃ ਮਃ ੧)#ਮੇਦੇ ਦੇ ਦੋਸ ਦੂਰ ਕਰਨ ਲਈ ਕੀਤਾ ਵ੍ਰਤ (ਉਪਵਾਸ), ਸਿੱਖਮਤ ਵਿੱਚ ਵਰਜਿਤ ਨਹੀਂ, ਅਰ ਅਲਪਅਹਾਰ ਰੂਪ ਵ੍ਰਤ ਨਿਤ੍ਯ ਲਈ ਵਿਧਾਨ ਹੈ.#"ਓਨੀ ਦੁਨੀਆ ਤੋੜੇ ਬੰਧਨਾ#ਅੰਨ ਪਾਣੀ ਥੋੜਾ ਖਾਇਆ." (ਵਾਰ ਆਸਾ)#"ਅਲਪ ਅਹਾਰ ਸੁਲਪ ਸੀ ਨਿੰਦ੍ਰਾ,#ਦਯਾ ਛਿਮਾ ਤਨ ਪ੍ਰੀਤਿ." (ਹਜਾਰੇ ੧੦)#"ਹਁਉ ਤਿਸੁ ਘੋਲਘੁਮਾਇਆ,#ਥੋੜਾ ਸਵੇਂ ਥੋੜੇ ਹੀ ਖਾਵੈ." (ਭਾਗੁ)#"ਹਮਰੇ ਗੁਰੁ ਕੇ ਸਿਖ ਹੈਂ ਜੇਈ।#ਅਲਪ ਅਹਾਰ ਵ੍ਰਤੀ ਨਿਤ ਸੇਈ।#ਕਾਮ ਕ੍ਰੋਧ ਕੋ ਸੰਯਮ ਸਦਾ।#ਪ੍ਰਭੁ ਸਿਮਰਨ ਮੇ ਲਗਾ੍ਯੋ ਰਿਦਾ."(ਗੁਪ੍ਰਸੂ)...
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਵਿ- ਪੰਕ (ਚਿੱਕੜ) ਤੋਂ ਉਪਜਿਆ। ੨. ਪੰਕ (ਪਾਪ) ਤੋਂ ਪੈਦਾ ਹੋਇਆ। ੩. ਸੰਗ੍ਯਾ- ਪਾਪ ਤੋਂ ਉਤਪੰਨ ਹੋਇਆ ਦੁੱਖ. "ਭ੍ਰਮ ਕੀ ਕੂਈ, ਤ੍ਰਿਸਨਾ ਰਸ, ਪੰਕਜ ਅਤਿ ਤੀਖਣ ਮੋਹ ਕੀ ਫਾਸ." (ਗਉ ਮਃ ੫) ਭ੍ਰਮਰੂਪ ਖੂਹੀ ਤ੍ਰਿਸਨਾਰੂਪ ਰਸ (ਜਲ) ਮੋਹਰੂਪ ਵਿਨਾਸ਼ਕ ਫਾਸੀ ਤੋਂ ਅਤਿ ਦੁੱਖ ਹੈ. ਦੇਖੋ, ਤੀਖਣ। ੪. ਪੰਕ (ਚਿੱਕੜ) ਵਾਸਤੇ ਭੀ ਪੰਕਜ ਸ਼ਬਦ ਵਰਤਿਆ ਹੈ. "ਪੰਕਜ ਮੋਹ ਨਿਘਰਤੁ ਹੈ ਪ੍ਰਾਨੀ." (ਕਾਨ ਅਃ ਮਃ ੪) ੫. ਸੰ. ਕਮਲ ਜੋ ਪੰਕ (ਗਾਰੇ) ਤੋਂ ਪੈਦਾ ਹੁੰਦਾ ਹੈ. "ਪੰਕਜ ਫਾਬੇ ਪੰਕ." (ਫੁਨਹੇ ਮਃ ੫) ੬. ਘੜਾ. ਕੁੰਭ। ੭. ਸਾਰਸ ਪੰਛੀ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਭ੍ਰਮਰ. ਦੇਖੋ, ਭਉਰ। ੨. ਜੀਵਾਤਮਾ. "ਤਿਸ ਕੋ ਭੌਰ ਹਮਹੁ ਗਹਿਰਾਖਾ." (ਗੁਪ੍ਰਸੂ) ੩. ਘੁਮੇਰੀ. ਚਕ੍ਰ....
ਲੌਂਗ ਦੀ ਸ਼ਾਖਾ। ੨. ਦੇਖੋ, ਸਵੈਯੇ ਦਾ ਰੂਪ ੩੨....
ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)...
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਵਿੱਚ. ਅੰਦਰ। ੨. ਦੇਖੋ, ਵਿਸਯ ੨....
ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ....
ਦੇਖੋ, ਗੁਰਮੰਤ੍ਰ....
ਵਿ- ਸ (ਓਹੀ) ਰੂਪ. ਓਹੀ ਸ਼ਕਲ. ਸਮਾਨ ਰੂਪ। ੨. ਸੁਰੂਪ. ਸੁੰਦਰ ਰੂਪ. "ਚਤੁਰ ਸਰੂਪ ਸਿਆਣਾ ਸੋਈ." (ਮਾਰੂ ਸੋਲਹੇ ਮਃ ੫) ੩. ਸ੍ਵਰੂਪ. ਸੰਗ੍ਯਾ- ਨਿਜਰੂਪ. ਆਪਣਾ ਆਪ....
ਦੇਖੋ, ਪਸੁ. "ਪਸੂ ਮਿਲਹਿ ਚੰਗਿਆਇਆ, ਖੜੁ ਖਾਵਹਿ ਅੰਮ੍ਰਿਤੁ ਦੇਹਿ." (ਗੂਜ ਮਃ੧) ਖੜ (ਸੁੱਕਾ ਘਾਹ) ਖਾਕੇ ਅਮ੍ਰਿਤ (ਦੁੱਧ) ਦਿੰਦੇ ਹਨ....
ਵਿ- ਸਭ ਥਾਂ ਜਾਣ ਵਾਲਾ। ੨. ਸੰਗ੍ਯਾ- ਦੇਖੋ, ਸਵੈਯੇ ਦਾ ਰੂਪ ੩੩....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਸੰ. ਸ਼ੂਲ. ਸੰਗ੍ਯਾ- ਕੰਡੇ ਵਾਂਙ ਚੁਭਣ ਵਾਲੀ ਢਿੱਡਪੀੜ. "ਭਯੋ ਸੂਰ ਰਾਜਾ ਜੂ ਮਰ੍ਯੋ." (ਚਰਿਤ੍ਰ ੨੧੮) ਦੇਖੋ, ਸੂਲ ਰੋਗ। ੨. ਕੰਡਾ. ਕੰਟਕ. ਭਾਵ- ਵੈਰੀ. "ਸੂਰ ਸੁਰਾਨ ਕੇ ਹਾਨ ਕਰੇ." (ਗੁਪ੍ਰਸੂ) ੩. ਤ੍ਰਿਸੂਲ. ਭਾਲਾ. ਨੇਜਾ. "ਹਤੇ ਸਤ੍ਰੁ ਗਨ ਗਹਿ ਕਰ ਸੂਰ." (ਗੁਪ੍ਰਸੂ) ੪. ਸੰ. ਸੂਰ. ਸੂਰਜ. "ਨਾਮ ਜਪਤ ਕੋਟਿ ਸੂਰ ਉਜਿਆਰਾ." (ਜੈਤ ਮਃ ੫) "ਕੇਤੇ ਇੰਦ ਚੰਦ ਸੂਰ ਕੇਤੇ." (ਜਪੁ) ੫. ਭਾਵ- ਆਤਮਿਕ ਰੌਸ਼ਨੀ. ਗਿਆਨ ਦਾ ਪ੍ਰਕਾਸ਼. "ਉਗਵੈ ਸੂਰ ਅਸੁਰ ਸੰਘਾਰੈ." (ਓਅੰਕਾਰ) ਅਸੁਰ ਤੋਂ ਭਾਵ ਵਿਕਾਰ ਹੈ। ੬. ਯੋਗਭ੍ਯਾਸ ਦੇ ਸੰਕੇਤ ਅਨੁਸਾਰ ਸੱਜੀ ਨਾਸਿਕਾ ਦ੍ਵਾਰਾ ਚਲਦਾ ਸ੍ਵਾਸ, ਜਿਸ ਦਾ ਦੇਵਤਾ ਸੂਰਜ ਮੰਨਿਆ ਹੈ. "ਸੂਰ ਸਤ ਖੋੜਸਾ ਦਤ ਕੀਆ." (ਮਾਰੂ ਜੈਦੇਵ) ੭. ਪੰਡਿਤ. ਦਾਨਾ। ੮. ਸੰ. ਸ਼ੂਰ. ਯੋਧਾ. ਬਹਾਦੁਰ. "ਅਸੰਖ ਸੂਰ ਮੁਹ ਭਖ ਸਾਰ." (ਜਪੁ) ੯. ਸੰ. ਸ਼ੌਰ੍ਯ. ਸੂਰਮਤਾ. ਬਹਾਦੁਰੀ. "ਖਤ੍ਰੀ ਸਬਦੰ ਸੂਰ ਸਬਦੰ." (ਵਾਰਾ ਆਸਾ) ੧੦. ਸੰ. ਸ਼ੂਕਰ. ਸੂਅਰ. ਵਰਾਹ. "ਸੂਰ ਤਮ ਵ੍ਰਿੰਦ ਪਰ, ਸੂਰ ਰਣ ਦੁੰਦ ਪਰ, ਸੂਰ ਦਿਤਿਨੰਦ ਪਰ.¹ (ਗੁਪ੍ਰਸੂ)#ਕੁਰਾਨ ਵਿੱਚ ਸੂਰ ਦਾ ਮਾਸ ਹਰਾਮ ਲਿਖਿਆ ਹੈ. ਦੇਖੋ, ਸੂਰਤ ਬਕਰ, ਆਯਤ ੭੧, ਯਹੂਦੀ ਸੂਰ ਨੂੰ ਇਸ ਲਈ ਅਪਵਿਤ੍ਰ ਮੰਨਦੇ ਹਨ ਕਿ ਪੈਗੰਬਰ ਮੂਸਾ ਨੇ ਸੂਰ ਦੀ ਅਪਵਿਤ੍ਰ ਪਸ਼ੂਆਂ ਵਿੱਚ ਗਿਣਤੀ ਕੀਤੀ ਹੈ.² ਸਿੱਖ ਸੂਰ ਨੂੰ ਖਾਣ ਵਾਲੇ ਪਸ਼ੂਆਂ ਵਿੱਚ ਗਿਣਦੇ ਹਨ, ਪਰ ਖਾਸ ਕਰਕੇ ਵਿਧਿ ਨਹੀਂ। ੧੧. ਅ਼. [صوُر] ਸੂਰ. ਤੁਰ੍ਹੀ. ਬਿਗੁਲ। ੧੨. ਇਸਰਾਫ਼ੀਲ ਫਰਿਸ਼ਤੇ ਦਾ ਰਣਸਿੰਹਾ, ਜੋ ਪ੍ਰਲੈ ਵੇਲੇ ਵੱਜੇਗਾ, ਜਿਸ ਤੋਂ ਮੁਰਦੇ ਕਬਰਾਂ ਵਿੱਚੋ ਉਠ ਖੜੇ ਹੋਣਗੇ. ਦੋਖੋ, ਕੁਰਾਨ ਸੂਰਤ ੩੯, ਆਯਤ ੬੮। ੧੩. ਫ਼ਾ. [سۇر] ਲੋਦੀ ਵੰਸ਼ ਦੇ ਪਠਾਣਾਂ ਦੀ ਇੱਕ ਜਾਤਿ. ਹੁਮਾਯੂੰ ਨੂੰ ਜਿੱਤਣ ਵਾਲਾ ਸ਼ੇਰਸ਼ਾਹ ਇਸੇ ਜਾਤਿ ਦਾ ਸੀ। ੧੪. ਸ਼ਾਦੀ ਦੀ ਸਭਾ। ੧੫. ਸੁਰਖ ਰੰਗ। ੧੬. ਸ਼ਹਰਪਨਾਹ. ਫਸੀਲ....
ਅ਼. [حوُر] ਹ਼ੂਰ. ਹ਼ੁਰਾ ਦਾ ਬਹੁ ਵਚਨ. ਸੰਗ੍ਯਾ- ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ. ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. ਦੇਖੋ, ਨੂਰ. "ਹੂਰਾਂ ਸ੍ਰੋਣਤ ਬੀਜ ਨੂੰ ਘਤ ਘੇਰ ਖਲੋਈਆਂ." (ਚੰਡੀ ੩)...
ਸੰਗ੍ਯਾ- ਨੌਕਾ ਵਿੱਚ ਬੈਠੇ. ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. "ਭੈ ਵਿਚਿ ਆਵਹਿ ਜਾਵਹਿ ਪੂਰ." (ਵਾਰ ਆਸਾ) ੨. ਪ੍ਰਿਥਿਵੀ. ਭੂਮਿ. "ਪੂਰ ਫਟੀ ਛੁਟ ਧੂਰਜਟੀ ਜਟ." (ਕਲਕੀ) ਜ਼ਮੀਨ ਪਾਟਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩. ਪੂਰ੍ਣ. ਵਿ- ਪੂਰਾ. "ਗੁਰਮੁਖਿ ਪੂਰ ਗਿਆਨੀ." (ਸਾਰ ਮਃ ੫) ੪. ਵ੍ਯਾਪਕ. "ਜਲਿ ਥਲਿ ਪੂਰ ਸੋਇ." (ਜੈਤ ਛੰਤ ਮਃ ੫) ੫. ਸੰ. ਸੰਗ੍ਯਾ- ਜਲ ਦਾ ਚੜ੍ਹਾਉ। ੬. ਜ਼ਖ਼ਮ ਦਾ ਭਰਨਾ....
ਜਿਸ ਨੂੰ। ੨. ਜਿਸ ਦਾ. "ਜਾਕੋ ਮੰਤ੍ਰ ਉਤਾਰੈ ਸਹਸਾ." (ਸਾਰ ਮਃ ੫)...
ਦੇਖੋ, ਹ੍ਰਿਦਯ ਅਤੇ ਰਿਦ....
कृपा ਦੇਖੋ, ਕਿਰਪਾ. "ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ!" (ਮਲਾ ਅਃ ਮਃ ੩) ੨. ਦੇਖੋ, ਕ੍ਰਿਪੀ। ੩. ਕ੍ਰਿਪਾਚਾਰਯ. ਦੇਖੋ, ਕ੍ਰਿਪੀ. "ਨਹਿ ਭੀਖਮ ਦ੍ਰੌਣ ਕ੍ਰਿਪਾ ਅਰੁ ਦ੍ਰੌਣਜ." (ਚੰਡੀ ੧)...
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸੰ. मन्ति्रन्. ਜਿਸ ਨਾਲ ਸਲਾਹ ਕਰੀਏ, ਵਜੀਰ, ਅਮਾਤ੍ਯ. ਰਾਜੇ ਨੂੰ ਨੇਕ ਸਲਾਹ ਦੇਣ ਵਾਲਾ, ਚਾਣਕ੍ਯ ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾ ਕਰਨ ਯੋਗ੍ਯ ਕੰਮ ਦੀ ਅਸਲੀਯਤ ਨੂੰ ਸਮਝਣ ਵਾਲੇ ਹੀ ਮੰਤ੍ਰੀ ਹਨ.¹ "ਮੰਤ੍ਰੀ ਮਿਤ੍ਰ ਸਭੈ ਅਕੁਲਾਨੇ." (ਰਾਮਾਵ) ਕੋਟਿਲੀ ਅਰਥਸ਼ਾਸਤ੍ਰ ਦੇ ਪਹਿਲੇ ਅਧਿਕਰਣ ਦੇ ਨੌਵੇਂ ਅਧ੍ਯਾਯ ਦੇ ਪਹਿਲੇ ਸੂਤ੍ਰ ਵਿੱਚ ਮੱਤ੍ਰੀ ਦੇ ਗੁਣ ਲਿਖੇ ਹਨ-#"ਆਪਣੇ ਇਲਾਕੇ ਦਾ, ਕੁਲੀਨ, ਹਾਥੀ ਘੋੜੇ ਰਥ ਆਦਿ ਨੂੰ ਚਲਾਉਣ ਜਾਣਨ ਵਾਲਾ, ਰਾਗਵਿਦ੍ਯਾ ਵਿੱਚ ਨਿਪੁਣ, ਨੀਤਿਸ਼ਾਸਤ੍ਰ ਦਾ ਗ੍ਯਾਤਾ, ਯੁੱਧ ਵਿਦ੍ਯਾ ਵਿੱਚ ਕਮਾਲ ਰੱਖਣ ਵਾਲਾ, ਤੀਕ੍ਸ਼੍ਣ ਬੁੱਧਿ ਵਾਲਾ, ਚੰਗੇ ਚੇਤੇ ਵਾਲਾ, ਦਿਲ ਦਾ ਪਵਿਤ੍ਰ, ਸਭ ਨਾਲ ਪ੍ਯਾਰ ਨਾਲ ਬਰਤਣ ਵਾਲਾ, ਸ੍ਵਾਮੀ ਨਾਲ ਮੁਹੱਬਤ ਰੱਖਣ ਵਾਲਾ, ਉਤਸਾਹੀ, ਨਿਰਵਿਕਾਰ, ਕਲੇਸ਼ਾਂ ਨੂੰ ਸਹਾਰਨ ਵਾਲਾ, ਬਲੀ, ਅਰੋਗ, ਨਿਧੜਕ ਗੱਲ ਕਹਿਣ ਵਾਲਾ, ਧੀਰਯਵਾਨ, ਨਿਰਭਿਮਾਨ, ਇਰਾਦੇ ਦਾ ਪੱਕਾ, ਇਸਤ੍ਰੀ ਜਮੀਨ ਆਦਿ ਵਾਸਤੇ ਕਿਸੇ ਨਾਲ ਝਗੜਾ ਨਾ ਕਰਨ ਵਾਲਾ, ਮੰਤ੍ਰੀ ਹੋਣਾ ਚਾਹੀਏ."#ਜੈਸੇ ਜਤੀ ਸੰਗ ਤੇ ਸੁਮਤੀ ਜ੍ਯੋਂ ਅਨੰਗ ਤੇ, ਜ੍ਯੋਂ-#ਪਾਪ ਨੀਰਗੰਗ ਧਨ ਬਢ੍ਯੋ ਜੂਪਹਾਰ ਤੇ,#ਜ੍ਯੋਂ ਕੁਲ ਕੁਪੂਤ ਤੇ ਜ੍ਯੋਂ ਦਾਰਿਦ ਸੁਪੂਤ ਤੇ, ਜ੍ਯੋਂ-#ਬਾਮਨ ਕੋ ਪੂਤ ਬਿਨਾ ਪਢੇ ਚਟਸਾਰ ਤੇ,#ਦੇਖੇ ਬਿਨ ਖੇਤੀ ਜੈਸੇ ਸਾਵਨ ਮੈ ਰੇਤੀ, ਔਰ-#ਬਾਂਤੇਂ ਕਹੋਂ ਕੇਤੀ ਜੈਸੇ ਤਾਰ² ਲੋਭਧਾਰ ਤੇ,#ਸਾਵਧਾਨ ਹੂਜੇ ਤਾਂਹਿ ਦੇਸ ਤੇ ਨਿਕਾਰ ਦੀਜੋ#ਬੂਡਜੈਹੈ ਰਾਜ ਤੈਸੇ ਮੰਤ੍ਰੀ ਦੁਰਾਚਾਰ ਤੇ. (ਹਨੂ)#ਹਿਤਕਾਰੀ ਹ੍ਹੈਕੇ ਦਸੈ ਦਾਯ ਨਿਜ ਸਾਹਿਬ ਕੋ#ਹਿਤ ਕੀ ਕਹੈ ਨ ਤੋ ਹਿਤੂਪਨੇ ਮੈ ਖਾਮੀ ਹੈ,#ਵੈਸੇ ਸਭਾਸਦ ਕੀ ਸੁਬੁੱਧਿ ਨੀਕੀ ਹੱਦ ਕੀਜੈ#ਸੁਨੈ ਨਾਂਹਿ "ਦੇਵੀਦਾਸ" ਸੋ ਤੋ ਸਠ ਸ੍ਵਾਮੀ ਹੈ,#ਮੰਤ੍ਰੀ ਹੋਯ ਹਿਤ ਕੋ ਕਹੈਯਾ ਔਰ ਰਾਜਾ ਹੋਯ-#ਸਾਰ ਕੋ ਗਹੈਯਾ, ਤੌ ਤੋ ਜੋਰਾ ਵਹ ਨਾਮੀ ਹੈ,#ਨਾਤਰੁ ਨ੍ਰਿਪਤਿ ਬਿਪਰੀਤਿ ਹੀਂ ਕੋ ਗਾਮੀ, ਅਰੁ#ਮੰਤ੍ਰੀ ਵਹ ਨਿਹਚੇ ਨਰਕ ਹੀ ਕੋ ਗਾਮੀ ਹੈ.#੨. ਮੰਤ੍ਰਵਿਦ੍ਯਾ ਦਾ ਜਾਣੂ. "ਮੰਤ੍ਰੀ ਹੋਇ ਅਠੂਹਿਆ#ਨਾਗੀ ਲਗੈ ਜਾਇ." (ਮਃ ੨. ਵਾਰ ਮਾਝ)...
ਸੰ. ਵ੍ਯ- ਔਰ. ਅਤੇ. "ਵਾਰ ਮਾਝ ਕੀ ਤਥਾ ਸਲੋਕ ਮਹਲਾ ੧. " ੨. ਇਸੇ ਤਰਾਂ ਇਵੇਂ ਹੀ। ੩. ਸੰਗ੍ਯਾ- ਸਤ੍ਯ। ੪. ਨਿਸ਼ਚਾ. "ਗੁਰ ਕੈ ਸਬਦਿ ਤਥਾ ਚਿਤੁ ਲਾਏ." (ਮਾਰੂ ਮਃ ੧) ੫. ਹ਼ੱਦ. ਸੀਮਾ....
ਫੌਜ. ਦੇਖੋ, ਸੇਨ. "ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ." (ਚੰਡੀ ੧) ੨. ਵਿ- ਸਿਆਣੂ. "ਸਾਕ ਸੈਨ." (ਸੁਖਮਨੀ) ੩. ਸੰਗ੍ਯਾ- ਸੰਤਤਿ. ਔਲਾਦ. "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ) ੪. ਸੰ. ਸ਼ਯਨ. ਸੌਣਾ. "ਸਹਜ ਸੈਨ." (ਸੋਰ ਮਃ ੫) ੫. ਸੇਜਾ. "ਹਰਿ ਸੋਇ ਰਹੇ ਸਜ ਸੈਨ ਤਹਾਂ." (ਚੰਡੀ ੧) ੬. ਦੇਖੋ, ਸੈਣ."ਸੈਨ ਨਾਈ ਬੁਤਕਾਰੀਆ." (ਆਸਾ ਧੰਨਾ) ੭. ਸੰਨਤ. ਇਸ਼ਾਰਾ ਸੰ. ਸਨਯਨ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸਰਵ- ਉਸ ਨੂੰ. ਉਸੇ. "ਤਾਹਿ ਕਹਾ ਪਰਵਾਹ ਕਾਹੂ ਕੀ ਜਾਕੈਬਸੀਸਿ ਧਰਿਓ ਗੁਰਿ ਹਥੁ." (ਸਵੈਯੇ ਮਃ ੪. ਕੇ) ਜਿਸ ਦੇ ਅਬ ਸਿਰ ਤੇ ਗੁਰੂ ਨੇ ਹੱਥ ਰੱਖਿਆ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਵਿ- ਸਾਰਦਾਇਕ. ਸਾਰ (ਤਤ੍ਵ) ਦੇਣ ਵਾਲੀ। ੨. ਸੰਗ੍ਯ- ਸ਼ਾਰਦਾ. ਸਰਸ੍ਵਤੀ. "ਸਦਾ ਸਾਰਦਾ ਸਾਰਦਾ ਸਰਦ ਚੰਦ ਮਾਨਿੰਦ." (ਗੁਪ੍ਰਸੂ) ੩. ਦੇਖੋ, ਸਵੈਯੇ ਦਾ ਰੂਪ ੩੪। ੪. ਕਸ਼ਮੀਰੀ ਲਿਪਿ (ਲਿਖਿਤ)....
ਸੰਗ੍ਯਾ- ਧੀਰਜ (ਧੈਰ੍ਯ) ਦਾ ਸੰਖੇਪ. "ਦਮੜਾ ਪਲੈ ਨ ਪਵੈ, ਨਾਕੋ ਦੇਵੈ ਧੀਰ." (ਸ੍ਰੀ ਅਃ ਮਃ ੫) ੨. ਸੰ. ਵਿ- ਧੀਰਜ ਵਾਲਾ. ਜੋ ਛੇਤੀ ਘਬਰਾਵੇ ਨਾ. ਸ਼ਾਂਤ. "ਸਚਿ ਨਾਮਿ ਮਨ ਧੀਰ." (ਸ੍ਰੀ ਅਃ ਮਃ ੩) ੩. ਬਲਵਾਨ। ੪. ਨੰਮ੍ਰ. ਹੌਮੈ ਰਹਿਤ। ੫. ਗੰਭੀਰ। ੬. ਸੰਗ੍ਯਾ- ਕੇਸਰ। ੭. ਇੱਕ ਖਤ੍ਰੀ ਜਾਤਿ। ੮. ਧੀਰਤਾ. ਧੀਰਤ੍ਵ. ਧੀਰਜ ਦਾ ਭਾਵ. "ਭਗਤ ਆਨੰਦਮੈ ਪੇਖਿ ਪ੍ਰਭ ਕੀ ਧੀਰ." (ਬਿਲਾ ਮਃ ੫) ੯. ਡਿੰਗ. ਸੂਰਜ....
ਸੰ. ਵਿ- ਗਹਰਾ. ਡੂੰਘਾ. ਅਥਾਹ. "ਗੰਭੀਰ ਧੀਰ ਨਾਮ ਹੀਰ." (ਰਾਮ ਪੜਤਾਲ ਮਃ ੫) ੩. ਜਿਸ ਦਾ ਭਾਵ ਜਾਣਨਾ ਔਖਾ ਹੋਵੇ।੩ ਭਾਰੀ. ਵੱਡਾ. ਜੈਸੇ ਗੰਭੀਰਨਾਦ, ਗੰਭੀਰ ਸ੍ਵਰ। ੪. ਸੰਗ੍ਯਾ- ਕਮਲ। ੫. ਇੱਕ ਰੋਗ. ਦੇਖੋ, ਗੰਭੀਰ ੨....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰ. उद्योग. ਸੰਗ੍ਯਾ- ਉੱਦਮ. ਯਤਨ. ਕੋਸ਼ਿਸ਼. "ਆਲਸ ਤ੍ਯਾਗ ਕਰਤ ਉਦ੍ਯੋਗਹਿ." (ਗੁਪ੍ਰਸੂ)...
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ....