sahitaसहित
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨.
सं. व्य- साथ. संग. समेत. "पुत्र सहित गुरु दरसन कीन." (गुप्रसू) २. क्रि. वि- सहित. हित सहित. प्रेम नाल. सनेह करके. "भोजन मधुर सहित करवाए." (गुप्रसू) ३. वि- हॱछा हितकारी. मित्र. "पवित माता पिता कुटंब सहित सिउ." (अनंदु) ४. देखो, सहद २.
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਵ੍ਯ- ਸਾਥ. ਨਾਲ. "ਜਿਸ ਕੇ ਸੰਗ ਨ ਕਛੂ ਅਲਾਈ." (ਨਾਪ੍ਰ) ੨. ਸੰਗ੍ਯਾ- ਮਿਲਾਪ. ਸੰਬੰਧ. "ਹਰਿ ਇਕ ਸੈ ਨਾਲਿ ਮੈ ਸੰਗ." (ਵਾਰ ਰਾਮ ੨. ਮਃ ੫) ੩. ਸਾਥੀਆਂ ਦਾ ਗਰੋਹ. ਮੰਡਲੀ. ਟੋਲਾ. "ਸੰਗ ਚਲਤ ਹੈ ਹਮ ਭੀ ਚਲਨਾ." (ਸੂਹੀ ਰਵਿਦਾਸ) "ਘਰ ਤੇ ਚਲ੍ਯੋ ਸੰਗ ਕੇ ਸੰਗ" (ਗੁਪ੍ਰਸੂ) ੪. ਸ਼ੰਕਾ. ਲੱਜਾ. ਸੰਕੋਚ. "ਮਨ ਪਾਪ ਕਰਤ ਤੂੰ ਸਦਾ ਸੰਗ." (ਬਸੰ ਮਃ ੫) ੫. ਸੰਸਾ. ਸ਼ੱਕ. "ਸਾਧੁ ਸੰਗਿ ਬਿਨਸੈ ਸਭ ਸੰਗ." (ਸੁਖਮਨੀ) ੬. ਫ਼ਾ. [سنگ] ਪੱਥਰ. "ਹਮ ਪਾਪੀ ਸੰਗ ਤਰਾਹ." (ਵਾਰ ਕਾਨ ਮਃ ੪) ੭. ਫ਼ਾ. [شنگ] ਸ਼ੰਗ. ਡਾਕੂ. ਫੰਧਕ. "ਜਮ ਸੰਗ ਨ ਫਾਸਹਿ." (ਮਾਰੂ ਸੋਲਹੇ ਮਃ ੫) ਜਮ ਫੰਧਕ ਫਸਾਊਗਾ ਨਹੀਂ....
ਵ੍ਯ- ਸਹਿਤ. ਸਾਥ. ਮਿਲਿਆ ਹੋਇਆ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰ. ਦਰ੍ਸ਼ਨ. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ। ੨. ਦੀਦਾਰ. "ਦਰਸਨ ਕਉ ਲੋਚੈ ਸਭੁ- ਕੋਈ." (ਸੂਹੀ ਮਃ ੫) ਕਾਵ੍ਯਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ-#(ੳ) ਸ਼੍ਰਵਣ ਦਰਸ਼ਨ. ਪ੍ਰੀਤਮ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿੱਚ ਸਾਕ੍ਸ਼ਾਤ ਕਰਨਾ. "ਸੁਣਿਐ ਲਾਗੈ ਸਹਜਿਧਿਆਨੁ." (ਜਪੁ) "ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ." (ਮਾਝ ਮਃ ੫)#(ਅ) ਚਿਤ੍ਰ ਦਰਸ਼ਨ. ਪ੍ਰੀਤਮ ਦੀ ਮੂਰਤਿ ਦਾ ਦੀਦਾਰ. "ਗੁਰ ਕੀ ਮੂਰਤਿ ਮਨ ਮਹਿ ਧਿਆਨੁ." (ਗੌਂਡ ਮਃ ੫) "ਮੋਹਨ ਮੀਤ ਕੋ ਚਿਤ੍ਰ ਲਖੇ ਭਈ ਚਿਤ੍ਰ ਹੀ ਸੀ, ਤੋ ਵਿਚਿਤ੍ਰ ਕਹਾਂ ਹੈ?" (ਪਦਮਾਕਰ)#(ੲ) ਸ੍ਵਪਨ ਦਰਸ਼ਨ. ਪ੍ਯਾਰੇ ਨੂੰ ਸੁਪਨੇ ਵਿੱਚ ਦੇਖਣਾ. "ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ." (ਗਉ ਛੰਤ ਮਃ ੫)#(ਸ) ਪ੍ਰਤ੍ਯਕ੍ਸ਼੍ ਦਰਸ਼ਨ. ਪ੍ਰੇਮੀ ਦਾ ਸਾਕ੍ਸ਼ਾਤ ਦੀਦਾਰ ਕਰਨਾ. "ਅਦਿਸਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖਿ ਆਖੀ." (ਵਾਰ ਸ੍ਰੀ ਮਃ ੪) ੩. ਸ਼ੀਸ਼ਾ. ਦਰਪਣ। ੪. ਧਰਮ ਦਿਖਾਉਣ ਵਾਲਾ ਗ੍ਰੰਥ. ਦੇਖੋ, ਖਟ ਸ਼ਾਸਤ੍ਰ. "ਖਟ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) "ਦਰਸਨ ਛੋਡਿ ਭਏ ਸਮਦਰਸੀ." (ਮਾਰੂ ਕਬੀਰ) ਖਟ ਦਰਸ਼ਨਾਂ ਦਾ ਪਕ੍ਸ਼੍ ਤ੍ਯਾਗਕੇ ਸਭ ਦਰਸ਼ਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋਗਏ। ੫. ਛੀ ਸੰਖ੍ਯਾ ਬੋਧਕ, ਕ੍ਯੋਂਕਿ ਦਰਸ਼ਨ ਛੀ ਹਨ। ੬. ਧਰਮ. ਮਜਹਬ. "ਇਕਨਾ ਦਰਸਨ ਕੀ ਪਰਤੀਤਿ ਨ ਆਈਆ." (ਵਾਰ ਵਡ ਮਃ ੩)...
ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ....
ਸੰ. अच्छ ਅੱਛ. ਵਿ- ਸ੍ਵੱਛ. ਨਿਰਮਲ. "ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ." (ਸੂਹੀ ਮਃ ੨) "ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ." (ਵਾਰ ਮਾਝ ਮਃ ੧) "ਤਨਿ ਧੋਤੈ ਮਨੁ ਹਛਾ ਨ ਹੋਇ." (ਵਡ ਮਃ ੩) ੨. ਅਰੋਗ. ਤਨਦੁਰੁਸ੍ਤ. ਨਰੋਆ। ੩. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ....
ਵਿ- ਭਲਾ ਕਰਨ ਵਾਲਾ. ਹਿਤੂ। ੨. ਪਿਆਰ ਕਰਨ ਵਾਲਾ। ੩. ਮੰਗਲ ਕਰਤਾ. "ਮਨਿ ਤਨਿ ਰਾਮ ਨਾਮ ਹਿਤਕਾਰੇ." (ਧਨਾ ਮਃ ੫)...
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਦੇਖੋ. ਪਵਿਤ੍ਰ. "ਪਤਿਤ ਪਵਿਤ ਭਏ ਰਾਮ ਕਹਤਹੀ." (ਟੋਡੀ ਨਾਮਦੇਵ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. कुटुम्ब ਕੁਟੁੰਬ. ਸੰਗ੍ਯਾ- ਸੰਤਾਨ. ਔਲਾਦ। ੨. ਪਰਿਵਾਰ. ਕੁੰਬਾ. "ਕੁਟੰਬ ਜਤਨ ਕਰਣੰ." (ਵਾਰ ਜੈਤ)...
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...
ਸੰ. ਸਹ (ਸਾਥ) ਦ (ਦੇਨ ਵਾਲਾ). ੨. ਅ਼. [شہد] ਸ਼ਹਦ. ਸੰਗ੍ਯਾ- ਮਧੁ. ਸ਼ੰ. ਸਾਰਘ. ਸ਼ਹਦ ਦੀਆਂ ਮੱਖੀਆਂ (ਮਧੁ ਮਕ੍ਸ਼ਿਕਾ) ਕਰਕੇ ਕੱਠਾ ਕੀਤਾ ਫੁੱਲਾਂ ਦਾ ਮਿੱਠਾ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਲਹੂ ਨੂੰ ਸਾਫ ਕਰਦਾ ਅਤੇ ਖਾਂਸੀ ਆਦਿ ਰੋਗਾਂ ਨੂੰ ਘਟਾਉਂਦਾ ਹੈ....