rījhaरीझ
ਸੰਗ੍ਯਾ- ਪ੍ਰਸੰਨਤਾ. "ਰੀਝ ਖੀਝ ਹੋਇ ਨ ਨਿਫਲਾਈ." (ਗੁਪ੍ਰਸੂ) ਪ੍ਰਸੰਨਤਾ ਅਤੇ ਖ਼ਫ਼ਗੀ ਨਿਸਫਲ ਨਹੀਂ ਹੁੰਦੀ।੨ ਬਖ਼ਸ਼ਿਸ਼.
संग्या- प्रसंनता. "रीझ खीझ होइ न निफलाई." (गुप्रसू) प्रसंनता अते ख़फ़गी निसफल नहीं हुंदी।२ बख़शिश.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖ਼ੁਸ਼ੀ. ਆਨੰਦ....
ਸੰਗ੍ਯਾ- ਪ੍ਰਸੰਨਤਾ. "ਰੀਝ ਖੀਝ ਹੋਇ ਨ ਨਿਫਲਾਈ." (ਗੁਪ੍ਰਸੂ) ਪ੍ਰਸੰਨਤਾ ਅਤੇ ਖ਼ਫ਼ਗੀ ਨਿਸਫਲ ਨਹੀਂ ਹੁੰਦੀ।੨ ਬਖ਼ਸ਼ਿਸ਼....
ਦੇਖੋ, ਖਿਝ, ਖੀਜ ਅਤੇ ਖੀਜਨਾ. "ਜਿਨ ਕੀ ਰੀਝ ਖੀਝ ਬਿਨ ਮੋਘੂ." (ਗੁਪ੍ਰਸੂ) ਪ੍ਰਸੰਨਤਾ ਅਤੇ ਕੋਪ ਅਮੋਘ (ਸਫਲ) ਹੈ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [خفگی] ਸੰਗ੍ਯਾ- ਨਾਰਾਜਗੀ. ਰੰਜ. ਗ਼ੁੱਸਾ....
ਸੰ, निष्फल, ਵਿ, ਫਲ ਰਹਿਤ, ਵ੍ਯਰਥ, ਬੇਫ਼ਾਇਦਾ। ੨. ਸੰਗ੍ਯਾ- ਧਾਨਾਂ ਦੀ ਪਰਾਲੀ। ੩. ਖੱਸੀ ਅੰਡਕੋਸ਼ ਰਹਿਤ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਬਖ਼ਸ਼ਸ਼....