mālikāमालिका
ਸੰ. ਸੰਗ੍ਯਾ- ਮਾਲਤੀ (ਚਮੇਲੀ) ਦੀ ਬੇਲ। ੨. ਹਾਰ. ਮਾਲਾ। ੩. ਸ਼ਰਾਬ. ਸੁਰਾ.
सं. संग्या- मालती (चमेली) दी बेल। २. हार. माला। ३. शराब. सुरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚਮੇਲੀ ਦੀ ਇੱਕ ਜਾਤਿ. Jasminum Grandiflorum। ੨. ਚੰਦ੍ਰਮਾ ਦੀ ਚਾਂਦਨੀ। ੩. ਇੱਕ ਨਦੀ। ੪. ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦.#(ਅ) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਦੋ ਜਗਣ , .#ਉਦਾਹਰਣ-#ਗੁਰੂਸਿਖ ਮਾਨ। ਰਹੋ ਪ੍ਰਭੁ ਧ੍ਯਾਨ।#ਵਿਕਾਰਨ ਹਾਨ। ਲਹੋ ਨਿਰਵਾਨ ॥#(ੲ) ਤੀਜਾ ਰੂਪ- ਪ੍ਰਤਿ ਚਰਣ ਨ, ਰ, ਗ, ਲ. , , , .#ਉਦਾਹਰਣ-#ਸੁਮਤਿ ਵਾਨ ਹੈ ਸੋਯ। ਰਹਿਤ ਨਾਹਿ ਜੋ ਸੋਯ।#ਕਰਤ ਕਾਮ ਕੋ ਨਿੱਤ। ਧਰਤ ਨਾਮ ਮੇ ਚਿੱਤ ॥#(ਸ) ਚੌਥਾ ਰੂਪ- ਪ੍ਰਤਿ ਚਰਣ ੧੧. ਮਾਤ੍ਰਾ ਅੰਤ ਗੁਰੁ ਲਘੁ.#ਉਦਾਹਰਣ-#ਮਾਤਾ ਪਿਤਾ ਸਨਮਾਨ,#ਕਰਤ ਜੁ ਹਿਤ ਚਿਤ ਠਾਨ,#ਤੇ ਹੈਂ ਸੁਘੜ ਸੁਜਾਨ,#ਕਵਿਜਨ ਕਰਤ ਬਖਾਨ.#(ਹ) ਪੰਜਵਾਂ ਰੂਪ- ਇਸ ਭੇਦ ਦਾ ਨਾਮਾਂਤਰ "ਯਮੁਨਾ" ਭੀ ਹੈ. ਪ੍ਰਤਿ ਚਰਣ, ਨ, ਜ, ਜ, ਰ. , , , .#ਉਦਾਹਰਣ-#ਪਢ ਗੁਰੁਗ੍ਰੰਥ ਅਨੰਦ ਪਾਗਹੀਂ,#ਗੁਰੁਸਿਖ ਪਾਦ ਸਨੰਮ੍ਰ ਲਾਗਹੀਂ,#ਪਰਵਥੁ ਕੋ ਨਹਿ ਲੋਭ ਧਾਰਤੇ,#ਕਹਿਕਰ ਵਾਕ ਸਦੀਵ ਪਾਲਤੇ....
ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ....
ਸੰਗ੍ਯਾ- ਤਿੱਗ. ਧੜ. ਮੋਢੇ ਤੋਂ ਲੈ ਕੇ ਕਮਰ ਤੀਕ ਦਾ ਸ਼ਰੀਰ ਦਾ ਭਾਗ. "ਲਾਂਗੁਲ ਸਹਿਤ ਸੁ ਲੰਬੀ ਬੇਲ." (ਗੁਪ੍ਰਸੂ) ੨. ਲੋਹੇ ਦਾ ਲੰਮਾ ਸੰਗੁਲ. ਲੰਮਾ ਜੰਜੀਰ. "ਬੇਲ ਸੰਗ ਤਿਂਹ ਬੰਧਨ ਕਰ੍ਯੋ." (ਸਲੋਹ) ੩. ਗਵੈਯੇ ਨਟ ਆਦਿ ਦਾ ਉਹ ਪਾਤ੍ਰ. ਜਿਸ ਵਿੱਚ ਲੋਕ ਇਨਾਮ ਦਾ ਧਨ ਪਾਉਂਦੇ ਹਨ. "ਵਾਰਤ ਵਥੁ ਡਾਰਤ ਬਹੁ ਬੇਲ." (ਗੁਪ੍ਰਸੂ) ੪. ਸੰ. ਵੱਲੀ. ਲਤਾ. "ਜੰਗਲ ਮਧੇ ਬੇਲਗੋ." (ਟੋਡੀ ਨਾਮਦੇਵ) "ਉਠਿ ਬੈਲ ਗਏ ਚਰਿ ਬੇਲ." (ਆਸਾ ਮਃ ੪) ਨਵੀਂ ਬਿਜਾਈ ਲਈ ਖੂਹ ਜੋਤਦੇ ਹਨ, ਪਰ ਪਹਿਲੀ ਬੇਲਾਂ ਨੂੰ ਉੱਠਕੇ ਬਲਦ ਚਰਗਏ. ਭਾਵ- ਮੁਕਤਿ ਦੇ ਸਾਧਨਾਂ ਦਾ ਜਤਨ ਕਰਦੇ ਹਨ, ਪਰ ਕਾਮਾਦਿ ਵਿਕਾਰ ਸਾਰੇ ਪੁੰਨਕਰਮਾਂ ਨੂੰ ਮਿਟਾ ਦਿੰਦੇ ਹਨ। ੫. ਸੰਤਾਨਰੂਪ ਫਲ ਦੇਣ ਕਾਰਣ ਇਸਤ੍ਰੀ ਨੂੰ ਭੀ ਬੇਲ ਲਿਖਿਆ ਹੈ. ਦੇਖੋ, ਵੇਲਿ। ੬. ਇੱਕ ਰਾਖਸ, ਜੋ ਸੁਬੇਲ ਦਾ ਭਾਈ ਸੀ. ਇਸ ਦਾ ਦੁਰਗਾ ਨਾਲ ਜੰਗ ਹੋਇਆ. "ਬੇਲ ਸੁਬੇਲ ਦੈਤ ਦ੍ਵੈ ਦੀਰਘ." (ਗੁਪ੍ਰਸੂ) ਦੇਖੋ, ਸੁਬੇਲ। ੭. ਫ਼ਾ. [بیل] ਕੁਦਾਲ. ਜ਼ਮੀਨ ਖੋਦਣ ਦਾ ਸੰਦ। ੮. ਵੇਲਾ (ਬੇੱਲਾ) ਨਦੀ ਆਦਿ ਦੇ ਕਿਨਾਰੇ ਦਾ ਸੰਘਣਾ ਜੰਗਲ. ਝੱਲ....
ਸੰਗ੍ਯਾ- ਪਰਾਜਯ. ਸ਼ਿਕਸ੍ਤ. ਦੇਖੋ, ਹਾਰੀ. "ਰਨ ਹਾਰ ਨਿਹਾਰ ਭਏ ਬਲ ਰੀਤੇ." (ਚੰਡੀ ੧) ੨. ਸੰ. ਮੋਤੀ ਫੁੱਲ ਆਦਿਕ ਦੀ ਮਾਲਾ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਵਿ- ਹਰਣ ਵਾਲਾ. ਲੈ ਜਾਣ ਵਾਲਾ. ਢੋਣ ਵਾਲਾ. "ਰਾਮ ਭਗਤ ਕੇ ਪਾਨੀਹਾਰ." (ਗੌਂਡ ਮਃ ੫) ੪. ਪ੍ਰਤ੍ਯ- ਵਾਨ. ਵਾਲਾ. "ਦੇਖੈਗਾ ਦੇਵਣਹਾਰ." (ਸੋਹਿਲਾ) ੫. ਦੇਖੋ, ਸਵੈਯੇ ਦਾ ਰੂਪ ੧੮....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਸੰ. ਸਮੁੰਦਰ ਰਿੜਕਣ ਸਮੇਂ ਰਤਨਾਂ ਵਿੱਚ ਨਿਕਲੀ ਇੱਕ ਨਸ਼ੀਲੀ ਚੀਜ. ਸ਼ਰਾਬ. ਵਾਲੀਮੀਕਯ ਰਾਮਾਇਣ ਬਾਲ ਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਰਾ ਪੀਣ ਤੋਂ ਹੀ ਦੇਵਤਾ ਸੁਰ ਕਹਾਏ ਹਨ ਪੁਰਾਣੇ ਜਮਾਨੇ ਸੁਰਾ ਦੀ ਵਡੀ ਮਹਿਮਾ ਮੰਨੀ ਗਈ ਸੀ. ਅਯੋਧ੍ਯਾ ਕਾਂਡ ਦੇ ੫੨ ਵੇਂ ਅਧ੍ਯਾਯ ਵਿੱਚ ਲੇਖ ਹੈ ਕਿ ਜਦ ਸੀਤਾ, ਰਾਮਚੰਦ੍ਰ ਜੀ ਨਾਲ ਵਨਵਾਸ ਨੂੰ ਜਾਂਦੀ ਹੋਈ ਗੰਗਾ ਨਦੀ ਲੰਘੀ, ਤਦ ਮੰਨਤ ਮੰਨੀ ਕਿ- ਹੇ ਗੰਗਾ! ਜੇ ਰਾਮ ਵਨਵਾਸ ਤੋਂ ਮੁੜਕੇ ਅਯੋਧ੍ਯਾ ਦਾ ਰਾਜ ਪਾਉਣਗੇ ਤਾਂ ਮੈ ਤੇਰੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਨੂੰ ਹਜਾਰਾਂ ਗਊਆਂ ਦੇਵਾਂਗੀ ਅਤੇ ਇੱਕ ਹਜਾਰ ਘੜਾ ਸੁਰਾ ਦਾ ਤੈਨੂੰ ਅਰਪਾਂਗੀ, ਅਰ ਮਾਸ, ਚਾਵਲ ਆਦਿ ਸਾਮਗ੍ਰੀ ਨਾਲ ਤੇਰੀ ਪੂਜਾ ਕਰਾਂਗੀ. "ਸੁਰਾ ਅਪਵਿਤ੍ਰ, ਨੇਤੁ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਇ ਆਨੰ." (ਮਲਾ ਰਵਿਦਾਸ)#ਬਾਈਬਲ ਵਿੱਚ ਭੀ ਖੁਦਾ ਨੂੰ ਸ਼ਰਾਬ ਅਰਪਣੀ ਪਾਈ ਜਾਂਦੀ ਹੈ. ਦੇਖੋ, Judges ਕਾਂਡ ੯. ਆਯਤ ੧੨, ੧੩.#ਮੁਸਲਮਾਨਾਂ ਦੇ ਸ੍ਵਰਗ ਵਿੱਚ ਭੀ ਸ਼ਰਾਬ ਆਮ ਹੈ. ਦੇਖੋ, ਕੁਰਾਨ ਸੂਰਤ ੫੧, ਆਯਤ ੨੩.#ਸਿੱਖਧਰਮ ਵਿੱਚ ਸੁਰਾ ਦਾ ਪੂਰਾ ਤਿਆਗ ਹੈ. ਦੇਖੋ, ਮਦੁ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਰਾ ਦੀ ਥਾਂ "ਸਰਾ" ਪਦ ਭੀ ਹੈ. "ਸਚੁ ਸਰਾ ਗੁੜ ਬਾਹਿਰਾ." (ਸ੍ਰੀ ਮਃ ੧)#ਸੰਵਰਤ ਸਿਮ੍ਰਿਤਿ ਵਿੱਚ ਸੁਰਾ ਤਿੰਨ ਪ੍ਰਕਾਰ ਦੀ ਲਿਖੀ ਹੈ-#गौडी माधूवीच पौष्ठीच विज्ञेया त्रिविधा सुरा.#ਗੁੜ ਦੀ, ਮਹੂਏ ਅਥਵਾ ਸ਼ਹਿਦ ਦੀ, ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣੀ ਹੋਈ. ਐਸਾ ਹੀ ਮਨੁ ਦਾ ਲੇਖ ਹੈ. ਦੇਖੋ, ਅਃ ੧੧, ਸ਼ਃ ੯੪. ਸਿਮ੍ਰਿਤੀਆਂ ਵਿੱਚ ਤਾੜ ਖਜੂਰ ਆਦਿ ਦੀ ਸੁਰਾ ਮਿਲਾਕੇ ਗਿਆਰਾਂ ਪ੍ਰਕਾਰ ਦੀ ਭੀ ਲਿਖੀ ਹੈ....