vāmaवाम
ਸੰ. ਸੰਗ੍ਯਾ- ਧਨ। ੨. ਕਾਮਦੇਵ। ੩. ਸ਼ਿਵ। ੪. ਕੁਚ. ਸ੍ਤਨ। ੫. ਵਰੁਣ. ਜਲਪਤਿ। ੬. ਵਿ- ਸੁੰਦਰ। ੭. ਟੇਢਾ। ੮. ਖੱਬਾ। ੯. ਵਿਰੋਧੀ। ੧੦. ਨੀਚ। ੧੧. ਦੇਖੋ, ਸਵੈਯੇ ਦਾ ਰੂਪ ੨੫। ੧੨. ਫ਼ਾ. [وام] ਰਿਣ. ਕਰਜ.#ਦੇਖੋ, ਬਾਮ ਸ਼ਬਦ ਵਿੱਚ ਵਾਮ ਦੇ ਉਦਾਹਰਣ.
सं. संग्या- धन। २. कामदेव। ३. शिव। ४. कुच. स्तन। ५. वरुण. जलपति। ६. वि- सुंदर। ७. टेढा। ८. खॱबा। ९. विरोधी। १०. नीच। ११. देखो, सवैये दा रूप २५। १२. फ़ा. [وام] रिण. करज.#देखो, बाम शबद विॱच वाम दे उदाहरण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. ਸੰਗ੍ਯਾ- ਸ੍ਤਨ. ਮੰਮਾ. ਪਿਸ੍ਤਾਨ। ਦੇਖੋ, ਕੁੱਚ....
ਦੇਖੋ, ਅਸਤਨ ੧....
ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ....
ਸੰਗ੍ਯਾ- ਜਲਾਂ ਦਾ ਸ੍ਵਾਮੀ, ਵਰੁਣ। ੨. ਸਮੁੰਦਰ....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਸੰ. ਸਵ੍ਯ. ਵਿ- ਬਾਇਆਂ. ਚਪ....
ਦੇਖੋ, ਬਿਰੋਧੀ....
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ऋण. ਸੰਗ੍ਯਾ- ਉਧਾਰ. ਕਰਜ। ੨. ਕਰਜ ਲੈਣ ਵਾਲਾ। ੩. ਜਲ। ੪. ਕਿਲਾ. ਦੁਰਗ। ੫. ਫ਼ਰਜ਼. ਡ੍ਯੂਟੀ....
ਸੰ. ਸੰਗ੍ਯਾ- ਨੌਂਹ, ਜੋ ਕਰ (ਹੱਥ) ਤੋਂ ਪੈਦਾ ਹੁੰਦੇ ਹਨ. ਨਾਖ਼ੂਨ. "ਕਰਜ ਅਰੁਣ ਜਿਮ ਨਗ ਹਨਐਂ ਸੂਚੇ." (ਨਾਪ੍ਰ) ੨. ਅ਼. [قرض] ਕ਼ਰਜ. ਰਿਣ. ਉਧਾਰ. "ਹਮ ਕਰਜ ਗੁਰੂ ਬਹੁ ਸਾਢੇ." (ਗਉ ਮਃ ੪) ਅਸੀਂ ਗੁਰੂ ਤੋਂ ਬਹੁਤ ਰਿਣ ਚੁੱਕਿਆ ਹੈ. ਦੇਖੋ, ਸਾਢੇ ੨....
ਸੰ. ਵਾਮ. ਵਿ- ਖੱਬਾ. ਬਾਯਾਂ। ੨. ਸੁੰਦਰ. ਮਨੋਹਰ। ੩. ਟੇਢਾ. ਵਿੰਗਾ. ਕੁਟਿਲ। ੪. ਉਲਟ. ਵਿਰੁੱਧ। ੫. ਸ਼ਰੀਰ. ਉਪਦ੍ਰਵੀ. ਫ਼ਿਸਾਦੀ। ੬. ਸੰਗ੍ਯਾ- ਕਾਮਦੇਵ। ੭. ਸ਼ਿਵ। ੮. ਧਨੁਖ. ਕਮਾਣ। ੯. ਹਾਂਨੀ. ਨੁਕਸਾਨ। ੧੦. ਸੰ. ਵਾਮਾ. ਇਸਤ੍ਰੀ. ਨਾਰੀ. "ਬਦਲੋ ਲੀਨੋ ਬਾਮ ਕੋ, ਚੋਰ ਸੰਘਾਰ੍ਯੋ ਜੀਯ." (ਚਰਿਤ੍ਰ ੫੬) ੧੧. ਫ਼ਾ. [بام] ਛੱਤ। ੧੨. ਕੋਠਾ. ਮਾੜੀ। ੧੩. ਦੇਖੋ, ਵਾਮ.#"ਰੇਖ ਛਤ੍ਰ ਕੀ ਦਾਹਨ ਕਰ ਮੇ#ਚਮਰ ਰੇਖ ਸੋਭਤ ਹੈ ਬਾਮ¹।#ਨਖ ਗਨ ਰਕ੍ਤ ਸੁਮਿਲ ਸੁਭ ਅੰਗੁਲਿ#ਬ੍ਰਤਲਾਕਾਰ² ਬਦਨ ਹੈ ਬਾਮ³।#ਰੁਚ ਰੁਚਿਕਰ ਮੇਚਕ ਲਘੁ ਚਿਕ੍ਵਨ#ਬਡੇ ਬਿਲੋਚਨ ਬਰੁਨੀ ਬਾਮ।⁴#ਬਾਲਕ ਬਪੂ ਬਿਰਾਜਤ ਸ੍ਰੀ ਪ੍ਰਭੁ#ਬਰਨਤ ਬਾਨੀ ਬ੍ਰਹਮਾ ਬਾਮ."⁵#(ਗੁਪ੍ਰਸੂ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਸੰਗ੍ਯਾ- ਧਨ। ੨. ਕਾਮਦੇਵ। ੩. ਸ਼ਿਵ। ੪. ਕੁਚ. ਸ੍ਤਨ। ੫. ਵਰੁਣ. ਜਲਪਤਿ। ੬. ਵਿ- ਸੁੰਦਰ। ੭. ਟੇਢਾ। ੮. ਖੱਬਾ। ੯. ਵਿਰੋਧੀ। ੧੦. ਨੀਚ। ੧੧. ਦੇਖੋ, ਸਵੈਯੇ ਦਾ ਰੂਪ ੨੫। ੧੨. ਫ਼ਾ. [وام] ਰਿਣ. ਕਰਜ.#ਦੇਖੋ, ਬਾਮ ਸ਼ਬਦ ਵਿੱਚ ਵਾਮ ਦੇ ਉਦਾਹਰਣ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....