rasanāरसना
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ.
संग्या- रस करीए ग्रहण जिस नाल, जीभ. "ए रसना, तूं अनरसि राचिरही." (अनंदु) २. सं. रशना. रॱसी. डोर। ३. तड़ागी.कांची। ४. घोड़े दी बाग.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ग्रहण ਸੰਗ੍ਯਾ- ਅੰਗੀਕਾਰ ਕਰਨਾ। ੨. ਪਕੜਨਾ। ੩. ਅਰਥ ਦਾ ਸਮਝਣਾ। ੪. ਸੂਰਜ, ਚੰਦ੍ਰਮਾ ਦਾ ਆਵਰਣ (ਪੜਦੇ) ਵਿੱਚ ਆ ਜਾਣਾ, ਜਿਸ ਤੋਂ ਅਸੀਂ ਉਨ੍ਹਾਂ ਦਾ ਸਾਰਾ ਅਥਵਾ ਕੁਝ ਹਿੱਸਾ ਨਾ ਦੇਖ ਸਕੀਏ. ਪੁਰਾਣਾਂ ਵਿੱਚ ਗ੍ਰਹਣ ਦਾ ਕਾਰਣ ਰਾਹੁ ਅਤੇ ਕੇਤੁ ਕਰਕੇ ਸੂਰਜ ਅਤੇ ਚੰਦ੍ਰਮਾ ਦਾ ਗ੍ਰਸੇ ਜਾਣਾ ਮੰਨਿਆ ਹੈ, ਪਰ ਵਾਸਤਵ ਵਿੱਚ ਸੂਰਜ ਅਤੇ ਚੰਦ੍ਰਮਾ ਦੇ ਮੱਧ ਪ੍ਰਿਥਿਵੀ ਦੇ ਆਉਣ ਕਰਕੇ ਚੰਦ੍ਰਗ੍ਰਹਣ ਅਤੇ ਸੂਰਜ ਅਰ ਪ੍ਰਿਥਿਵੀ ਦੇ ਮੱਧ ਚੰਦਰਮਾ ਆਉਣ ਤੋਂ ਸੂਰਜਗ੍ਰਹਣ ਹੁੰਦਾ ਹੈ. ਸੂਰਜਗ੍ਰਹਣ ਕੇਵਲ ਅਮਾਵਸ੍ਯਾ ਨੂੰ ਅਤੇ ਚੰਦ੍ਰਗ੍ਰਹਣ ਕੇਵਲ ਪੂਰਣਿਮਾ (ਪੂਰਨਮਾਸੀ) ਦੀ ਰਾਤ ਨੂੰ ਹੋਇਆ ਕਰਦਾ ਹੈ. ਗ੍ਰਹਣ ਸਮੇਂ ਸੂਰਜ ਅਤੇ ਚੰਦ੍ਰਮਾ ਨੂੰ ਵਿਪਦਾ ਤੋਂ ਛੁਡਾਉਣ ਲਈ ਹਿੰਦੂ ਦਾਨ ਜਪ ਭੀ ਕਰਦੇ ਹਨ ਅਤੇ ਖਾਣ ਪੀਣ ਤੋਂ ਅਸ਼ੁੱਧਿ ਦੇ ਕਾਰਣ ਪਰਹੇਜ਼ ਕਰਦੇ ਹਨ, ਪਰ ਗੁਰੁਮਤ ਵਿੱਚ ਇਨ੍ਹਾਂ ਭਰਮਾਂ ਦਾ ਨਿਸੇਧ ਹੈ.#"ਹਰਿ ਹਰਿ ਨਾਮ ਮਜਨ ਕਰਿ ਸੂਚੇ,#ਕੋਟਿ ਗ੍ਰਹਣ ਪੁੰਨ ਫਲ ਮੂਚੇ."#(ਗਉ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਜਿਹਵਾ ਅਤੇ ਜਿਹ੍ਵਾ. "ਜੀਭ ਰਸਾਇਣਿ ਸਾਚੈ ਰਾਤੀ." (ਮਾਰੂ ਸੋਲਹੇ ਮਃ ੧)#ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,#ਜੀਭ ਕਰੈ ਉਦਯੋਗ ਜੀਭ ਲੈ ਕੈਦ ਕਰਾਵੈ,#ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,#ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,#ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,#"ਬੈਤਾਲ" ਕਹੈ ਵਿਕ੍ਰਮ ਸੁਨੋ! ਜੀਭ ਸੰਭਾਰ ਬੋਲਿਯੇ....
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)...
ਸੰਗ੍ਯਾ- ਰਸ ਕਰੀਏ ਗ੍ਰਹਣ ਜਿਸ ਨਾਲ, ਜੀਭ. "ਏ ਰਸਨਾ, ਤੂੰ ਅਨਰਸਿ ਰਾਚਿਰਹੀ." (ਅਨੰਦੁ) ੨. ਸੰ. ਰਸ਼ਨਾ. ਰੱਸੀ. ਡੋਰ। ੩. ਤੜਾਗੀ. ਕਾਂਚੀ। ੪. ਘੋੜੇ ਦੀ ਬਾਗ....
ਛੋਟਾ ਰੱਸਾ....
ਸੰਗ੍ਯਾ- ਤਾਗਾ. ਸੂਤ. ਡੋਰਾ. ਰੱਸੀ. "ਹਾਥਿ ਤ ਡੋਰ ਮੁਖਿ ਖਾਇਓ ਤੰਬੋਰ." (ਗਉ ਕਬੀਰ) ਹੱਥ ਵਿੱਚ ਪਤੰਗ, ਬਾਜ਼, ਘੋੜੇ ਆਦਿ ਦੀ ਡੋਰ ਹੈ, ਮੁਖ ਵਿੱਚ ਤਾਂਬੂਲ (ਪਾਨ) ਹੈ। ੨. ਸੰ. ਭੁਜਬੰਦ. "ਹਾਰ ਡੋਰ ਰਸ ਪਾਟ ਪਟੰਬਰ." (ਤੁਖਾ ਬਾਰਹਮਾਹਾ) ੩. ਭਾਵ- ਤਦਾਕਾਰ ਵ੍ਰਿੱਤਿ. "ਡੋਰ ਰਹੀ ਲਿਵ ਲਾਈ." (ਗਉ ਕਬੀਰ)...
ਸੰਗ੍ਯਾ- ਕਮਰ ਨੂੰ ਘੇਰਣ ਵਾਲੀ ਰੇਸ਼ਮ ਦੀ ਡੋਰੀ ਅਥਵਾ ਸੋਨੇ ਚਾਂਦੀ ਆਦਿ ਧਾਤੁ ਦੀ ਜੰਜੀਰੀ. ਮੇਖਲਾ ਕਾਂਹੀ....
ਸੰ. काञची ਸੰ. ਸੰਗ੍ਯਾ- ਤੜਾਗੀ. ਖਾਸ ਕਰਕੇ ਇਸਤ੍ਰੀ ਦੀ ਧਾਤੁ ਦੀ ਤੜਾਗੀ, ਜਿਸ ਵਿੱਚ ਘੁੰਗਰੂ ਲੱਗੇ ਹੋਣ. ਛੁਦ੍ਰਘੰਟਿਕਾ। ੨. ਹਿੰਦੂਆਂ ਦੀ ਸੱਤ ਪੁਰੀਆਂ ਵਿੱਚੋਂ ਇੱਕ ਪਵਿਤ੍ਰ ਪੁਰੀ, ਜੋ ਮਦਰਾਸ ਦੇ ਚੇਂਗਲਪਟ ਜਿਲੇ ਵਿੱਚ ਹੈ, ਇਹ ਪੁਰਾਣੇ ਸਮੇਂ ਵਿੱਚ ਚੋਲ ਅਤੇ ਪਲ੍ਹਵਾਂ ਦੀ ਰਾਜਧਾਨੀ ਰਹੀ ਹੈ. ਹੁਣ ਇਸ ਦਾ ਪ੍ਰਸਿੱਧ ਨਾਉਂ ਕਾਂਜੀਵਰੰ (Conjeeveram) ਹੈ. ਕਾਂਚੀ ਦਾ ਨਾਉਂ ਭਾਈ ਗੁਰੁਦਾਸ ਜੀ ਨੇ ਕਾਂਤੀ ਲਿਖਿਆ ਹੈ. ਦੇਖੋ, ਕਾਂਤੀ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....