kachhuकछु
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)
देखो, कछुक. "कछु बिगरिओ नाहन अजहु जाग." (बसं मः ९) २. संग्या- कॱछप. कॱछू। ३. कॱछप अवतार. "आपे मछु कछु करणीकरु." (मारू सोलहे मः १)
ਵਿ- ਕੁਛ. ਕੁਝ. ਥੋੜਾ. ਤਨਿਕ। ੨. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. "ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ." (ਜੈਤ ਮਃ ੪) "ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ." (ਬਾਵਨ ਕਬੀਰ) "ਕਛੂ ਸਿਆਨਪ ਉਕਤਿ ਨ ਮੋਰੀ." (ਸੂਹੀ ਅਃ ਮਃ ੫) ੩. ਜਦ ਕਛੁ ਅਥਵਾ ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਵਸਤੁ ਅਥਵਾ ਪਦਾਰਥ ਦਾ ਅਰਥ ਰਖਦਾ ਹੈ. "ਸਭਕਛੁ ਪ੍ਰਾਪਤ ਹੋਇ ਤੁਮਕੋ." (ਸਲੋਹ)...
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਵ੍ਯ- ਨਹੀਂ. ਨਿਸੇਧ ਬੋਧਕ ਸ਼ਬਦ. "ਨਾਹਨ ਗਨ ਨਾਹਨਿ ਕਛ ਬਿਦਿਆ" (ਰਾਮ ਮਃ ੯) ੨. ਸੰਗ੍ਯਾ- ਪੰਜਾਬ ਦੀ ਇੱਕ ਪਹਾੜੀ ਰਿਆਸਤ, ਜੋ ਜਿਲੇ ਅੰਬਾਲੇ ਦੇ ਨਾਲ ਲਗਦੀ ਹੈ. ਇਸ ਨੂੰ ਸਰਮੌਰ ਭੀ ਆਖਦੇ ਹਨ. ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਰਾਜਾ ਮੇਦਿਨੀਪ੍ਰਕਾਸ਼ ਦਾ ਪ੍ਰੇਮ ਵੇਖਕੇ ਕਈ ਦਿਨ ਪਾਂਵਟੇ ਤੋਂ ਆਕੇ ਵਿਰਾਜੇ ਹਨ. ਗੁਰਦ੍ਵਾਰਾ ਪਰੇਡ (parade) ਪਾਸ ਹੈ. ਰਿਆਸਤ ਵੱਲੋਂ ਧੂਪ ਦੀਪ ਲਈ ਪੰਦਰਾਂ ਰੁਪਯੇ ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਬਰਾਰਾ ਤੋਂ ਨਾਹਨ ੩੭ ਮੀਲ ਉੱਤਰ ਹੈ. ਨਾਹਨ ਨਗਰ ਸਨ ੧੬੨੧ ਵਿੱਚ ਰਾਜਾ ਕਰਮਪ੍ਰਕਾਸ਼ ਨੇ ਵਸਾਇਆ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੨੦੭ ਫੁਟ ਹੈ. ਦੇਖੋ, ਮੇਦਿਨੀਪ੍ਰਕਾਸ਼....
ਕ੍ਰਿ. ਵਿ- ਅਦ੍ਯਾਪਿ. ਅਜੇ ਭੀ. ਹੁਣ ਭੀ. ਇਸ ਪੁਰ ਭੀ. "ਅਜਹੁ ਬਿਕਾਰ ਨ ਛੋਡਈ." (ਬਿਲਾ ਕਬੀਰ) "ਅਜਹੂ ਕਛੁ ਬਿਗਰਿਓ ਨਹੀਂ" (ਤਿਲੰ ਮਃ ੯)...
ਸੰਗ੍ਯਾ- ਜਾਮਣ. ਦੁੱਧ ਜਮਾਉਣ ਦੀ ਲਾਗ। ੨. ਹਿੰ. ਅਗਨਿ. "ਜਾਗ ਜਰਾਵਤ ਨਗਰ ਕੋ." (ਵ੍ਰਿੰਦ) ੨. ਦੇਖੋ, ਯਾਰਾ। ੪. ਜਾਗਰਣ. ਜਾਗਣ ਦਾ ਭਾਵ। ੫. ਜਗਹ. ਸ੍ਥਾਨ। ੬. ਫ਼ਾ. [زاغ] ਜ਼ਾਗ਼. ਕਾਉਂ. ਕਾਗ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कच्छप ਸੰਗ੍ਯਾ- ਕੱਛੂ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਕੱਛ (ਖੋਲ) ਜਿਸ ਦੀ ੫. (ਰਖ੍ਯਾ) ਕਰੇ, ਉਹ ਕੱਛਪ ਹੈ. ਕੱਛੂ ਦੇ ਜਿਸਮ ਤੇ ਕਰੜਾ ਖੋਲ (ਗ਼ਿਲਾਫ਼) ਹੁੰਦਾ ਹੈ। ੨. ਦੇਖੋ, ਦੋਹਰੇ ਦਾ ਰੂਪ ੫....
ਦੇਖੋ, ਕੱਛਪ....
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. मत्स्य. ਮਤ੍ਸ੍ਯ. ਸੰਗ੍ਯਾ- ਮੱਛ. ਮਤ੍ਸ੍ਯਾ. ਮੱਛੀ. "ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ, ਮਛ ਪਇਆਲੇ." (ਜਪੁ) ਸ੍ਵਰਗ ਵਿੱਚ ਅਪਸਰਾ ਅਤੇ ਪਾਤਾਲ ਵਿੱਚ ਮੱਛ ਗਾਵਹਿਂ।#੨. ਮਤਸ੍ਯ (ਮੱਛ) ਅਵਤਾਰ. "ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ." (ਮੱਛਾਵ) ਦੇਖੋ, ਮਤਸ੍ਯ ਅਵਤਾਰ। ੩. ਮਧ੍ਯਲੋਕ (ਮਰ੍ਤ੍ਯ ਲੋਕ) ਲਈ ਭੀ ਮਛ ਸ਼ਬਦ ਆਇਆ ਹੈ. "ਨਾ ਤਦ ਸੁਰਗੁ ਮਛੁ ਪਇਆਲਾ." (ਮਾਰੂ ਸੋਲਹੇ ਮਃ ੧) "ਸੁਰਗਿ ਮਛਿ ਪਇਆਲਿ ਜੀਉ." (ਸ੍ਰੀ ਮਃ ੫. ਜੋਗੀ ਅੰਦਰਿ) ਸ੍ਵਰਗ ਵਿੱਚ, ਮਰ੍ਤ੍ਯਲੋਕ ਵਿੱਚ ਅਤੇ ਪਾਤਾਲ ਵਿੱਚ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....