ਝੂਠ, ਝੂਠੁ

jhūtdha, jhūtdhuझूठ, झूठु


ਸੰਗ੍ਯਾ- ਅਸਤ੍ਯ. ਮਿਥ੍ਯਾ. ਕੂੜ. "ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ." (ਵਾਰ ਮਾਝ ਮਃ ੪) ਭਾਗਵਤ ਅਤੇ ਵਸ਼ਿਸ੍ਠਸੰਹਿਤਾ ਵਿੱਚ ਲਿਖਿਆ ਹੈ ਕਿ ਇਸਤ੍ਰੀਆਂ ਨਾਲ ਹਾਸੀ ਮਖੌਲ ਵਿੱਚ, ਵਿਆਹ ਸਮੇਂ, ਆਪਣੀ ਰੋਜ਼ੀ ਵਾਸਤੇ, ਜਾਨ ਜਾਣ ਦੇ ਡਰ ਤੋਂ, ਧਨ ਨਾਸ ਹੁੰਦਾ ਵੇਖਕੇ, ਗਊ ਬ੍ਰਾਹਮਣ ਦੇ ਹਿਤ ਲਈ, ਹਿੰਸਾ ਰੋਕਣ ਵਾਸਤੇ, ਝੂਠ ਬੋਲਣਾ ਪਾਪ ਨਹੀਂ.¹#ਸਿੱਖਧਰਮ ਕਿਸੇ ਹਾਲਤ ਵਿੱਚ ਭੀ ਝੂਠ ਬੋਲਣ ਦੀ ਆਗ੍ਯਾ ਨਹੀਂ ਦਿੰਦਾ. "ਝੂਠੇ ਕਉ ਨਾਹੀ ਪਤਿ ਨਾਉ। ਕਬਹੁ ਨ ਸੂਚਾ ਕਾਲਾ ਕਾਉ." (ਬਿਲਾਥਿਤੀ ਮਃ ੧) "ਝੂਠੇ ਕੂੜ ਕਮਾਵਹਿ, ਦੁਰਮਤਿ ਦਰਗਹਿ ਹਾਰਾ ਹੇ." (ਮਾਰੂ ਸੋਲਹੇ ਮਃ ੧) "ਕੂੜ ਬੋਲਿ ਮੁਰਦਾਰ ਖਾਇ." (ਵਾਰ ਮਾਝ ਮਃ ੧) ੨. ਜੂਠ. ਅਪਵਿਤ੍ਰਤਾ. "ਮੁਖਿ ਝੂਠੈ ਝੂਠੁ ਬੋਲਣਾ, ਕਿਉਕਰਿ ਸੂਚਾ ਹੋਇ?" (ਸ੍ਰੀ ਮਃ ੧)


संग्या- असत्य. मिथ्या. कूड़. "परहरि काम क्रोधु झूठु निंदा." (वार माझ मः ४) भागवत अते वशिस्ठसंहिता विॱच लिखिआ है कि इसत्रीआं नाल हासी मखौल विॱच, विआह समें, आपणी रोज़ी वासते, जान जाण दे डर तों, धन नास हुंदा वेखके, गऊ ब्राहमण दे हित लई, हिंसा रोकण वासते, झूठ बोलणा पाप नहीं.¹#सिॱखधरम किसे हालत विॱच भी झूठ बोलण दी आग्या नहीं दिंदा. "झूठे कउ नाही पति नाउ। कबहु न सूचा काला काउ." (बिलाथिती मः १) "झूठे कूड़ कमावहि, दुरमति दरगहि हारा हे." (मारू सोलहे मः १) "कूड़ बोलि मुरदार खाइ." (वार माझ मः १) २. जूठ. अपवित्रता. "मुखि झूठै झूठु बोलणा, किउकरि सूचा होइ?" (स्री मः १)