gananāika, gananādha, gananāyaka, ganapa, ganapati, ganarājaगणनाइक, गणनाथ, गणनायक, गणप, गणपति, गणराज
ਸੰਗ੍ਯਾ- ਗਣ (ਸਭ) ਦਾ ਸ੍ਵਾਮੀ ਕਰਤਾਰ. ਜਗਤਨਾਥ। ੨. ਗਣੇਸ਼। ੩. ਸ਼ਿਵ.
संग्या- गण (सभ) दा स्वामी करतार. जगतनाथ। २. गणेश। ३. शिव.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਗਣੇਸ਼. ਦੇਵਗਣ ਦਾ ਸ੍ਵਾਮੀ ਦੇਵਤਾ. ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵਰ ਨਾਲ ਪਾਰਵਤੀ ਦੇ ਪੁਤ੍ਰ ਪੈਦਾ ਹੋਇਆ. ਸਾਰੇ ਦੇਵਤਾ ਬਾਲਕ ਨੂੰ ਦੇਖਣ ਆਏ. ਜਦ ਸਾਰੇ ਦੇਵਤਾ ਦੇਖਕੇ ਪ੍ਰਸੰਨ ਹੋਏ, ਤਦ ਪਾਰਵਤੀ ਨੇ ਸ਼ਨੀ ਨੂੰ ਬਾਲਕ ਦੇਖਣ ਲਈ ਆਖਿਆ. ਜਦ ਸ਼ਨੀ ਦੀ ਨਜਰ ਪਈ, ਤਦ ਬੱਚੇ ਦਾ ਸਿਰ ਉਡ ਗਿਆ. ਪਾਰਵਤੀ ਰੋਣ ਲੱਗੀ. ਵਿਸਨੁ ਨੇ ਇੱਕ ਹਾਥੀ ਦਾ ਸਿਰ ਵੱਢਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉਂ ਗਣੇਸ਼ ਥਾਪਕੇ ਕਿਹਾ ਕਿ ਸਭ ਕਾਰਯਾਂ ਦੇ ਆਦਿ ਇਸ ਦਾ ਪੂਜਨ ਕਰੋ.#ਇਹ ਪ੍ਰਸੰਗ ਭੀ ਹੈ ਕਿ ਪਾਰਵਤੀ ਨੇ ਆਪਣੇ ਸ਼ਰੀਰ ਦੀ ਮੈਲ ਤੋਂ ਇੱਕ ਬਾਲਕ ਬਣਾਕੇ ਦਰਵਾਜ਼ੇ ਪੁਰ ਪਹਿਰੇ ਲਈ ਬੈਠਾਇਆ, ਸ਼ਿਵ ਜਦ ਆਏ ਤਾਂ ਬਾਲਕ ਨੇ ਅੰਦਰ ਜਾਣੋ ਰੋਕਿਆ, ਇਸ ਪੁਰ ਮਹਾਦੇਵ ਨੇ ਬਾਲਕ ਦਾ ਸਿਰ ਵੱਢ ਦਿੱਤਾ. ਪਾਰਵਤੀ ਦਾ ਵਿਲਾਪ ਸੁਣਕੇ ਸ਼ਿਵ ਨੇ ਹਾਥੀ ਦਾ ਸਿਰ ਧੜ ਨਾਲ ਜੋੜਕੇ ਨਾਉਂ ਗਣੇਸ਼ ਥਾਪਿਆ.#ਗਜਮੁਖ ਦੈਤ ਨਾਲ ਇੱਕ ਵਾਰ ਗਣੇਸ਼ ਦਾ ਯੁੱਧ ਹੋਇਆ, ਗਣੇਸ਼ ਨੇ ਤੀਰ ਨਾਲ ਗਜਮੁਖ ਨੂੰ ਵੇਧਨ ਕਰਕੇ ਚੂਹਾ ਬਣਾ ਲਿਆ ਅਤੇ ਆਪਣੀ ਸਵਾਰੀ ਹੇਠ ਰੱਖਿਆ.#ਪਰਸ਼ੁਰਾਮ ਇੱਕ ਵਾਰ ਸ਼ਿਵ ਨੂੰ ਮਿਲਣ ਗਿਆ, ਉਸ ਵੇਲੇ ਕਿਸੇ ਨੂੰ ਮਹਿਲ ਵਿੱਚ ਜਾਣ ਦੀ ਆਗ੍ਯਾ ਨਹੀਂ ਸੀ. ਗਣੇਸ਼ ਨੇ ਪਰਸ਼ੁਰਾਮ ਨੂੰ ਰੋਕਿਆ, ਇਸ ਪੁਰ ਦੋਹਾਂ ਦੀ ਲੜਾਈ ਹੋ ਪਈ. ਪਰਸ਼ੁਰਾਮ ਨੇ ਸ਼ਿਵ ਦਾ ਦਿੱਤਾ ਹੋਇਆ ਕੁਹਾੜਾ ਗਣੇਸ਼ ਪੁਰ ਚਲਾਇਆ ਜਿਸ ਨਾਲ ਇੱਕ ਦੰਦ ਕੱਟਿਆ ਗਿਆ, ਇਸੇ ਕਰਕੇ ਗਣੇਸ਼ ਦਾ ਨਾਉਂ ਏਕਦੰਤ- ਏਕਰਦਨ ਹੋਇਆ. ਸਕੰਦ ਪੁਰਾਣ ਦੇ ਗਣੇਸ਼ਖੰਡ ਵਿੱਚ ਕਥਾ ਹੈ ਕਿ 'ਵਰੇਣ੍ਯ' ਰਾਜੇ ਦੇ ਘਰ ਰਾਣੀ 'ਪੁਸਪਕਾ' ਦੇ ਗਰਭ ਤੋਂ ਗਣੇਸ਼ ਜੰਮਿਆ ਸੀ. ਇਸ ਦੀ ਸ਼ਕਲ ਨੂੰ ਵੇਖਕੇ ਰਾਜਾ ਡਰ ਗਿਆ ਅਤੇ ਪਾਰਸ਼੍ਵ ਮੁਨਿ ਦੇ ਆਸ਼੍ਰਮ ਪਾਸ ਸੁੱਟ ਆਇਆ. ਮੁਨਿ ਦੀ ਇਸਤ੍ਰੀ 'ਦੀਪਵਤਸਲਾ' ਨੇ ਪਾਲਿਆ ਇਸੇ ਕਰਕੇ ਗਣੇਸ਼ ਦਾ ਨਾਉਂ ਦ੍ਵਿਮਾਤੁਰ ਹੈ. ਗਣੇਸ਼ ਦਾ ਜਨਮ ਭਾਦੋਂ ਸੁਦੀ ੪. ਨੂੰ ਹੋਣਾ ਲਿਖਿਆ ਹੈ, ਇਸੇ ਕਰਕੇ ਉਸ ਦਾ ਨਾਉਂ ਗਣੇਸ਼- ਚਤੁਰਥੀ ਹੈ. ਮਾਘ ਸੁਦੀ ੪. ਭੀ ਗਣੇਸ ਚਤੁਰਥੀ ਕਹਾਉਂਦੀ ਹੈ.#ਪੁਰਾਣਾਂ ਵਿੱਚ ਇਹ ਕਥਾ ਭੀ ਹੈ ਕਿ ਗਣੇਸ਼ ਬਹੁਤ ਛੇਤੀ ਲਿਖਣ ਵਾਲਾ ਲਿਖਾਰੀ ਹੈ. ਅਤੇ ਮਹਾਭਾਰਤ ਦੀ ਪਹਿਲੀ ਪੋਥੀ ਗਣੇਸ਼ ਨੇ ਹੀ ਲਿਖੀ ਸੀ, ਵ੍ਯਾਸ ਬੋਲਦੇ ਸਨ ਅਤੇ ਗਣੇਸ਼ ਲਿਖਦਾ ਸੀ. ਗਣੇਸ਼ ਦੇ ਚਾਰ ਬਾਹਾਂ ਹਨ, ਜਿਨ੍ਹਾਂ ਵਿੱਚ ਸੰਖ, ਚਕ੍ਰ, ਅੰਕੁਸ਼ ਅਤੇ ਪਦਮ ਰੱਖਦਾ ਹੈ. ਇਸ ਦੀ ਪੂਜਾ ਦੱਖਣ ਵਿੱਚ ਸਭ ਦੇਸ਼ਾਂ ਤੋਂ ਵਿਸ਼ੇਸ ਹੈ. ਦੋਖੋ, ਗਣੇਸ਼ਚਕ੍ਰ ਅਤੇ ਗਨੇਸ। ਕਰਤਾਰ, ਜੋ ਸਭ ਦਾ ਸ੍ਵਾਮੀ (ਗਣ- ਈਸ਼) ਹੈ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....