tdhākuraठाकुर
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ.
देखो, ठकुर. "ठाकुर सरबे समाणा." (स्री मः ५) २. हिंदी दा इॱक प्रसिॱध कवि, जिस दा जनम सन १६४३ विॱच होइआ. देखो, एकता.
ਸੰ. ठक्कुर ਠੱਕੁਰ. ਦੇਵਤਾ. ਪੂਜ੍ਯਇਸ੍ਟਦੇਵਤਾ. "ਕਵਿ ਕਲ੍ਯ ਠਕੁਰ ਹਰਦਾਸਤਨੇ." (ਸਵੈਯੇ ਮਃ ੫. ਕੇ) ਹਰਿਦਾਸ ਦੇ ਤਨਯ (ਪੁਤ੍ਰ ਗੁਰੂ ਰਾਮਦਾਸ ਜੀ) ਕਵਿ ਕਲ੍ਯ ਦੇ ਪੂਜ੍ਯ ਇਸ੍ਟ। ੨. ਸ੍ਵਾਮੀ. ਰਾਜਾ। ੩. ਰਾਜਪੂਤਾਂ ਦੀ ਖ਼ਾਸ ਪਦਵੀ....
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ....
ਵਿ- ਸਮਾਇਆ. ਮਿਲਿਆ. "ਸਰਬੇ ਸਮਾਣਾ ਆਪਿ." (ਵਡ ਮਃ ੧) ੨. ਸੰ. ਸੰ ਮਾਨਿਤ. ਆਦਰ ਕੀਤਾ ਗਿਆ. "ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ." (ਵਾਰ ਮਲਾ ਮਃ ੧) ੨. ਦੇਖੋ, ਸਮਾਨਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਹਿੰਦ ਦਾ ਵਸਨੀਕ. ਭਾਰਤ ਦਾ ਨਿਵਾਸੀ। ੨. ਹਿੰਦੁਸਤਾਨ ਨਾਲ ਸੰਬੰਧਿਤ। ੩. ਦੇਵਨਾਗਰੀ ਵਰਣਮਾਲਾ। ੪. ਯੂ. ਪੀ. ਦੀ ਬੋਲੀ, ਜੋ ਸੰਸਕ੍ਰਿਤ ਨਾਲ ਬਹੁਤ ਸੰਬੰਧ ਰਖਦੀ ਹੈ। ੫. ਹਿੰਦੁਸਤਾਨ ਦੀ ਤਲਵਾਰ। ੬. ਸਿੰਧੀ ਦੇ ਥਾਂ ਫ਼ਾਰਸੀ ਲੇਖਕਾਂ ਨੇ ਹਿੰਦੀ ਸ਼ਬਦ ਵਰਤਿਆ ਹੈ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ.#ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ#ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ,#ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ#ਸਾਂਪ ਕੋ ਜਹਿਰ ਯੌਂ ਉਤਾਰੈ ਤੋ ਉਤਰਜਾਇ,#"ਠਾਕੁਰ" ਕਹਿਤ ਯਹ ਕਠਿਨ ਨ ਜਾਨੋ ਕਛੂ#ਏਕਤਾ ਕਿਯੇ ਤੇ ਕਹੋ ਕਹਾਂ ਨ ਸੁਧਰਜਾਇ?#ਚਾਰ ਜਨੇ ਚਾਰ ਹੂ ਦਿਸ਼ਾ ਤੇ ਚਾਰ ਕੋਨੇ ਗਹਿ#ਮੇਰੁ ਕੋ ਹਿਲਾਯਕੈ ਉਖਾਰੈਂ ਤੋ ਉਖਰਜਾਇ.#੨. ਸਮਾਨਤਾ. ਬਰਾਬਰੀ. "ਏਕਤੁ ਰਾਚੈ ਪਰਹਰਿ ਦੋਇ." (ਬਸੰ. ਅਃ ਮਃ ੧)...